Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aʼnṯar(i). 1. ਦਿਲ ਵਿਚ। 2. ਅੰਦਰ। 3. ਅੰਦਰੋਂ। 4. ਸਰੀਰ ਵਿਚ। 5. ਆਤਮਿਕ, ਅੰਦਰਲਾ। 6. ਵਿਚ। 7. ਘਰ ਅੰਦਰ (ਨੋਟ: 'ਅੰਤਰਿ ਬਾਹਰਿ' ਮੁਹਾਵਰੇ ਵਜੋਂ ਆਉਂਦਾ ਹੈ ਤਾਂ ਅਰਥ ਹਰ ਥਾਂ ਘਰ 'ਬਾਹਰ' ਦੇ ਹਨ। ਯਥਾ) :। 8. ਕੋਲ (ਅੰਦਰ)। 1. within heart. 2. innerself, within. 3. from inside/innerself/within. 4. in the body. 5. spiritual (knowledge). 6. in, during. 7. at home. 8. has, possess. 1. ਉਦਾਹਰਨ: ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥ Raga Sireeraag 1, 18, 1:3 (P: 20). 2. ਉਦਾਹਰਨ: ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥ Raga Sireeraag 3, 42, 1:1 (P: 29). 3. ਉਦਾਹਰਨ: ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥ Raga Aaasaa 3, Chhant 6, 3:2 (P: 440). 4. ਉਦਾਹਰਨ: ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥ Raga Aaasaa 4, Chhant 11, 2:1 (P: 445). 5. ਉਦਾਹਰਨ: ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ Raga Dhanaasaree 1, Chhant 1, 1:2 (P: 687). 6. ਉਦਾਹਰਨ: ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥ Raga Sireeraag 5, Pahray 4, 5:5 (P: 78). ਉਦਾਹਰਨ: ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥ Raga Aaasaa, Kabir, 7, 3:2 (P: 477). 7. ਉਦਾਹਰਨ: ਹਰਿ ਰੁਖੀ ਰੋਟੀ ਖਾਇ ਸਮਾਲੈ ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥ Raga Maajh 5, 37, 2:2 (P: 105). ਉਦਾਹਰਨ: ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁਕੁੰਡੀ ਜਾਣੀਐ ॥ Raga Maajh 1, Vaar 2, Salok, 2, 2:3 (P: 138). 8. ਉਦਾਹਰਨ: ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥ Raga Sireeraag 3, 39, 2:3 (P: 28).
|
Mahan Kosh Encyclopedia |
ਵਿ. ਭੀਤਰੀ. ਅੰਦਰ ਦਾ. “ਅੰਤਰਿ ਰੋਗ ਮਹਾ ਦੁਖ.” (ਮਾਰੂ ਸੋਲਹੇ ਮਃ ੩) 2. ਕ੍ਰਿ. ਵਿ. ਭੀਤਰ. ਵਿੱਚ. “ਨਾਨਕ ਰਵਿ ਰਹਿਓ ਸਭ ਅੰਤਰਿ.” (ਮਲਾ ਮਃ ੫) 3. ਅੰਤਹਕਰਣ ਮੇਂ. ਮਨ ਵਿੱਚ. “ਅੰਤਰਿ ਬਿਖੁ, ਮੁਖਿ ਅੰਮ੍ਰਿਤੁ ਸੁਣਾਵੈ.” (ਗਉ ਮਃ ੫) “ਅੰਤਰਿ ਚਿੰਤਾ ਨੀਦ ਨ ਸੋਵੈ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|