Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arath. 1. ਪਦਾਰਥ, ਧਨ, ਸੰਪਦੀ। 2. ਜੀਵਨ ਦੇ ਚਾਰ ਪੁਰਸਾਰਥਾਂ (ਧਰਮ, ਅਰਥ, ਕਾਮ, ਮੋਕੁਸ਼) ਵਿਚੋਂ ਇਕ। 3. ਕੰਮ। 4. ਪ੍ਰਯੋਜਨ, ਮਤਲਬ, ਗਲਾਂ। 5. ਲੋੜਾਂ। 1. riches. 2. wealth, assets. 3. use. 4. objects, purpose. 5. needs, necessities, requirements. 1. ਉਦਾਹਰਨ: ਅਰਥ ਆਨ ਸਭਿ ਵਾਰਿਆ ਪ੍ਰਿਆ ਨਿਮਖ ਸੋਹਾਗਉ ॥ Raga Bilaaval 5, 32, 2:2 (P: 808). 2. ਉਦਾਹਰਨ: ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ Raga Soohee 5, Chhant 11, 4:4 (P: 785). ਉਦਾਹਰਨ: ਅਰਥ ਧਰਮ ਕਾਮ ਮੋਖ ਕਾ ਦਾਤਾ ॥ Raga Bilaaval 5, 17, 3:1 (P: 806). 3. ਉਦਾਹਰਨ: ਕਵਨ ਅਰਥ ਮਿਰਤਕ ਸੀਗਾਰ ॥ Raga Gaurhee 5, 111, 2:2 (P: 188). 4. ਉਦਾਹਰਨ: ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ Raga Todee 5, 15, 1:1 (P: 714). 5. ਉਦਾਹਰਨ: ਨਾਨਕ ਦਰਸ ਮਗਨ ਮਨੁ ਮੋਹਿਓ ਪੂਰਨ ਅਰਥ ਬਿਸੇਖਾ ॥ Raga Saarang 5, 88, 2:3 (P: 1221).
|
SGGS Gurmukhi-English Dictionary |
[Sk. N.] Wealth, material objects
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. meaning, purport, import, sense, signification, significance, interpretation, object, purpose. (2) n.m. commodities, wealth, riches, property.
|
Mahan Kosh Encyclopedia |
ਸੰ. अर्थ्. ਧਾ. ਮੰਗਣਾ. ਚਾਹੁਣਾ. ਢੂੰਡਣਾ ਘੇਰਨਾ। 2. ਸੰ. अर्थ- ਅਰਥ. ਨਾਮ/n. ਸ਼ਬਦ ਦਾ ਭਾਵ. ਪਦ ਦਾ ਤਾਤਪਰਯ. “ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ.” (ਗੁਪ੍ਰਸੂ) 3. ਪ੍ਰਯੋਜਨ. ਮਤਲਬ. “ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?” (ਮਃ ੪ ਵਾਰ ਸ੍ਰੀ) “ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ.” (ਤੁਖਾ ਛੰਤ ਮਃ ੪) 4. ਧਨ. ਪਦਾਰਥ. “ਅਰਥ ਧਰਮ ਕਾਮ ਮੋਖ ਕਾ ਦਾਤਾ.” (ਬਿਲਾ ਮਃ ੫) 5. ਕਾਰਣ. ਹੇਤੁ. ਸਬਬ। 6. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸ਼ੇ। 7. ਫਲ. ਨਤੀਜਾ। 8. ਸੰਪਤਿ. ਵਿਭੂਤਿ. “ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ.” (ਧਨਾ ਮਃ ੯) 9. ਵਿ. ਅ-ਰਥ. ਰਥ ਰਹਿਤ. ਰਥ ਤੋਂ ਬਿਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|