Mahan Kosh Encyclopedia, Gurbani Dictionaries and Punjabi/English Dictionaries.
| Mahan Kosh Encyclopedia | |
ਸੰ. अमृत. ਨਾਮ/n. ਪੀਣ ਯੋਗ੍ਯ ਇੱਕ ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ਼। 2. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ- ਅਮ੍ਰਿਤ ਸੰਸਕਾਰ। 3. ਜਲ। 4. ਘੀ। 5. ਦੁੱਧ। 6. ਸੋਨਾ ਆਦਿ ਧਨ। 7. ਮੁਕਤਿ. ਮੋਕ੍ਸ਼। 8. ਸੁਆਦਦਾਇਕ ਰਸ. “ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ.” (ਸੁਖਮਨੀ) ਦੇਖੋ- ਛਤੀਹ ਅਮ੍ਰਿਤ। 9. ਦੇਵਤਾ। 10. ਆਤਮਾ। 11. ਪਾਰਾ। 12. ਅਨਾਜ। 13. ਰਸਦਾਇਕ ਭੋਜਨ। 14. ਰੋਗਨਾਸ਼ਕ ਦਵਾ। 15. ਵਿ. ਜ਼ਿੰਦਾ. ਜੋ ਮਰਿਆ ਨਹੀਂ। 16. ਸੁੰਦਰ. ਪਿਆਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|