Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apār(u). 1. ਉਰਲਾ ਕੰਢਾ। 2. ਬੇਅੰਤ, ਵੇਖੋ 'ਅਪਾਰ'। 3. ਕਥਨ ਤੋਂ ਉਪਰ, ਅਦੁਤੀ। 4. ਬੇਅੰਤ ਪ੍ਰਭੂ। 5. ਵਡਾ। 6. ਅਮੁੱਕ, ਅਤੁੱਟ। 7. ਬੇਹਦ। 8. ਅੰਤ, ਸੀਮਾ, ਗਤਿ ਮਿਤਿ। 9. ਪਰੇ, ਦੂਰ। 1. this shore, this side. 2. infinite, boundless, illimitable. 3. indescribable, indefinable, incredible. 4. unequal/unsurpassed Lord. 5. grand. 6. inexhaustable, unending, beyond reach. 7. unbound, endless. 8. limit. 9. away, at distance, unattached. 1. ਉਦਾਹਰਨ: ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥ Raga Sireeraag 1, Asatpadee 3, 3:1 (P: 54). 2. ਉਦਾਹਰਨ: ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥ (ਬੇਹੱਦ). Raga Sireeraag 3, 46, 2:3 (P: 31). 3. ਉਦਾਹਰਨ: ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥ Raga Sireeraag 5, 99, 3:3 (P: 52). 4. ਉਦਾਹਰਨ: ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥ Raga Sireeraag 4, Vaar 1, Salok, 3, 1:2 (P: 83). 5. ਉਦਾਹਰਨ: ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟ ਨਾਲੇ ॥ Raga Gaurhee 3, Vaar 15:1 (P: 309). 6. ਉਦਾਹਰਨ: ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ॥ ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥ Raga Gaurhee 5, Vaar 9ਸ, 5, 1:4 (P: 320). 7. ਬਾਬਾ ਅਲਹੁ ਅਗਮ ਅਪਾਰੁ ॥ Raga Sireeraag 1, Asatpadee 1, 1:1 (P: 53). 8. ਉਦਾਹਰਨ: ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ ਹੈ ॥ Sava-eeay of Guru Ramdas, Kal-Sahaar, 2:3 (P: 1398). 9. ਉਦਾਹਰਨ: ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥ Raga Raamkalee 1, Oankaar, 49:8 (P: 937).
|
Mahan Kosh Encyclopedia |
ਦੇਖੋ- ਅਪਾਰ। 2. ਉਰਾਰ. ਉਰਲਾ ਕੰਢਾ. “ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰਸਬਦ ਸੁਰਤਿ ਲੰਘਾਵਏ.” (ਤੁਖਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|