Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥
बाजीगरी संसारु कबीरा चेति ढालि पासा ॥३॥१॥२३॥
Bājīgarī sansār kabīrā cẖeṯ dẖāl pāsā. ||3||1||23||
The world is but a game, O Kabir so alertly throw the dice.
ਦੁਨੀਆ ਕੇਵਲ ਇਕ ਖੇਡ ਹੀ ਹੈ, ਹੇ ਕਬੀਰ! ਇਸ ਲਈ ਖਬਰਦਾਰ ਹੋ ਕੇ ਨਰਦਾਂ ਸੁੱਟ।

ਆਸਾ
आसा ॥
Āsā.
Asa.
ਆਸਾ।

ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ
तनु रैनी मनु पुन रपि करि हउ पाचउ तत बराती ॥
Ŧan rainī man pun rap kar ha▫o pācẖa▫o ṯaṯ barāṯī.
My body I make the dyer vat and then dye my soul therein. The five elements I make my marriage- guests.
ਆਪਣੀ ਦੇਹ ਨੂੰ ਮੈਂ ਲਲਾਰੀ ਦੀ ਮੱਟੀ ਬਣਾਉਂਦਾ ਹਾਂ, ਤੇ ਫੇਰ ਆਪਣੀ ਆਤਮਾ ਨੂੰ ਉਸ ਵਿੱਚ ਰੰਗਦਾ ਹਾਂ। ਪੰਜਾਂ ਮੂਲ ਅੰਸ਼ਾਂ ਨੂੰ ਮੈਂ ਆਪਣੇ ਜਾਂਜੀ ਬਣਾਉਂਦਾ ਹਾਂ।

ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥
राम राइ सिउ भावरि लैहउ आतम तिह रंगि राती ॥१॥
Rām rā▫e si▫o bẖāvar laiha▫o āṯam ṯih rang rāṯī. ||1||
With Lord, the Sovereign, I take my marriage circumambulations and my soul is imbued with His love.
ਪ੍ਰਭੂ ਪਾਤਸ਼ਾਹ ਨਾਲ ਮੈਂ ਆਪਣੇ ਵਿਵਾਹ ਦੇ ਫੇਰੇ ਲੈਦਾ ਹਾਂ ਅਤੇ ਮੇਰੀ ਆਤਮਾ ਉਸ ਦੇ ਪ੍ਰੇਮ ਨਾਲ ਰੰਗੀਜ ਗਈ ਹੈ।

ਗਾਉ ਗਾਉ ਰੀ ਦੁਲਹਨੀ ਮੰਗਲਚਾਰਾ
गाउ गाउ री दुलहनी मंगलचारा ॥
Gā▫o gā▫o rī ḏulhanī mangalcẖārā.
Sing, sing, O wedded-mates the marriage songs.
ਗਾਇਨ, ਗਾਇਨ ਕਰੋ ਹੇ ਵਿਆਹੀਓ ਹੋਈਓ ਸਖੀਓ! ਵਿਆਹ ਦੇ ਗੀਤ।

ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ
मेरे ग्रिह आए राजा राम भतारा ॥१॥ रहाउ ॥
Mere garih ā▫e rājā rām bẖaṯārā. ||1|| rahā▫o.
The Monarch Lord has come to my house as my Husband. Pause.
ਪ੍ਰਭੂ ਪਾਤਸ਼ਾਹ ਮੇਰੇ ਕੰਤ ਵਜੋ ਮੇਰੇ ਘਰ ਆਇਆ ਹੈ। ਠਹਿਰਾਉ।

ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ
नाभि कमल महि बेदी रचि ले ब्रहम गिआन उचारा ॥
Nābẖ kamal mėh beḏī racẖ le barahm gi▫ān ucẖārā.
In my heart-lotus I have made the bridal pavilion and have uttered the Divine knowledge.
ਆਪਣੇ ਦਿਲ ਕੰਵਲ ਅੰਦਰ ਮੈਂ ਵੇਦੀ ਬਣਾਈ ਹੈ ਅਤੇ ਮੈਂ ਬ੍ਰਹਿਮ-ਗਿਆਤ ਦਾ ਉਚਾਰਨ ਕੀਤਾ ਹੈ।

ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥
राम राइ सो दूलहु पाइओ अस बडभाग हमारा ॥२॥
Rām rā▫e so ḏūlahu pā▫i▫o as badbẖāg hamārā. ||2||
I have obtained sovereign God as my Bridegroom, so great is my fortune.
ਪ੍ਰਭੂ ਪਾਤਸ਼ਾਹ ਮੈਨੂੰ ਆਪਣੇ ਲਾੜ੍ਹੇ ਵਜੋਂ ਮਿਲ ਗਿਆ ਹੈ, ਐਹੋ ਜੇਹੀ ਵਿਸ਼ਾਲ ਹੈ ਕਿਸਮਤ ਮੇਰੀ।

ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ
सुरि नर मुनि जन कउतक आए कोटि तेतीस उजानां ॥
Sur nar mun jan ka▫uṯak ā▫e kot ṯeṯīs ujānāʼn.
Demi-gods, men, quite sages and three hundred and thirty millions (Thirty-three crores) of deities have come in their air-devices to see the spectacle.
ਦੇਵਤੇ ਮਨੁੱਖ ਮੌਨੀ ਰਿਸ਼ੀ ਅਤੇ ਤੇਤੀ ਕ੍ਰੋੜ ਦੇਵ, ਆਪੋ ਆਪਣੇ ਉਡਣ-ਖਟੋਲਿਆਂ ਵਿੱਚ ਦ੍ਰਿਸ਼ਯ ਵੇਖਣ ਨੂੰ ਆਏ ਹਨ।

ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥
कहि कबीर मोहि बिआहि चले है पुरख एक भगवाना ॥३॥२॥२४॥
Kahi Kabīr mohi bi▫āhi cẖale hai purakẖ ek bẖagvānā. ||3||2||24||
Says Kabir that the unique illustrious Lord has wedded me and taken me with Him.
ਕਬੀਰ ਜੀ ਆਖਦੇ ਹਨ ਕਿ ਅਦੁੱਤੀ ਭਾਗਾਂ ਵਾਲਾ ਸੁਆਮੀ ਵਰ ਕੇ ਮੈਨੂੰ ਆਪਣੇ ਨਾਲ ਲੈ ਗਿਆ ਹੈ।

ਆਸਾ
आसा ॥
Āsā.
Asa.
ਆਸਾ।

ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ
सासु की दुखी ससुर की पिआरी जेठ के नामि डरउ रे ॥
Sās kī ḏukẖī sasur kī pi▫ārī jeṯẖ ke nām dara▫o re.
I am annoyed by my mother-in-law (mammon) and loved by my father-in-law (God) and I dread the very Name of my husband's elder brother (death).
ਮੈਂ ਆਪਣੀ ਸੱਸ (ਮਾਇਆ) ਦੀ ਸਤਾਈ ਹੋਈ ਹਾਂ ਅਤੇ ਆਪਣੇ ਸਹੁਰੇ (ਪ੍ਰਭੂ) ਦੀ ਮੈਂ ਲਾਡਲੀ ਹਾਂ। ਆਪਣੇ ਪਤੀ ਦੇ ਵੱਡੇ ਭਰਾ, ਮੌਤ, ਦੇ ਤਾਂ ਨਾਮ ਪਾਸੋ ਹੀ ਮੈਂ ਭੈ ਖਾਂਦੀ ਹਾਂ।

ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ ॥੧॥
सखी सहेली ननद गहेली देवर कै बिरहि जरउ रे ॥१॥
Sakẖī sahelī nanaḏ gahelī ḏevar kai birėh jara▫o re. ||1||
O my mates and companions, my husband's sister (misunderstanding) has seized me and I burn by separation from my husband's younger brother (divine knowledge).
ਹੇ ਮੇਰੀਓ ਸਹੇਲੀਓ! ਅਤੇ ਸਾਥਣੋ! ਮੇਰੇ ਖਸਮ ਦੀ ਭੈਣ (ਅਗਿਆਨਤਾ) ਨੇ ਮੈਨੂੰ ਪਕੜ ਲਿਆ ਹੈ। ਆਪਣੇ ਪਤੀ ਦੇ ਛੋਟੇ ਭਰਾ (ਗਿਆਨ) ਦੇ ਵਿਛੋੜੇ ਦੁਆਰਾ ਮੈਂ ਸੜ ਬਲ ਰਹੀ ਹਾਂ।

ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ
मेरी मति बउरी मै रामु बिसारिओ किन बिधि रहनि रहउ रे ॥
Merī maṯ ba▫urī mai rām bisāri▫o kin biḏẖ rahan raha▫o re.
My mind has gone insane, since I have forgotten the Omnipresent Lord. How can I lead a virtuous way of life?
ਮੇਰਾ ਮਨ ਕਮਲਾ ਹੋ ਗਿਆ ਹੈ, ਕਿਉਂਕਿ ਮੈਂ ਸਰਬ ਵਿਆਪਕ ਸੁਆਮੀ ਨੂੰ ਭੁਲਾ ਦਿੱਤਾ ਹੈ। ਮੈਂ ਕਿਸ ਤਰ੍ਹਾਂ ਪਵਿੱਤ੍ਰ ਜੀਵਨ-ਰਹੁ-ਰੀਤੀ ਬਸਰ (ਬਿਤਾ) ਕਰ ਸਕਦੀ ਹਾਂ?

ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ
सेजै रमतु नैन नही पेखउ इहु दुखु का सउ कहउ रे ॥१॥ रहाउ ॥
Sejai ramaṯ nain nahī pekẖa▫o ih ḏukẖ kā sa▫o kaha▫o re. ||1|| rahā▫o.
My Spouse lies on my mind's couch, but I see Him not with my eyes. Whom should I tell this woe of mine? Pause.
ਮੇਰਾ ਪਤੀ ਮੇਰੇ ਮਨ ਦੀ ਸੇਜਾ ਉੱਤੇ ਬਿਰਾਜਮਾਨ ਹੈ, ਪਰ ਮੇਰੇ ਨੇਤ੍ਰਾਂ ਨਾਲ ਉਹ ਮੈਨੂੰ ਨਹੀਂ ਦਿਸਦਾ। ਇਸ ਦੁਖੜੇ ਨੂੰ ਮੈਂ ਕੀਹਦੇ ਕੋਲ ਆਖਾ। ਠਹਿਰਾਉ।

ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ
बापु सावका करै लराई माइआ सद मतवारी ॥
Bāp sāvkā karai larā▫ī mā▫i▫ā saḏ maṯvārī.
My step father (egotism) fights with me and my mother (desire) is ever intoxicated.
ਮੇਰਾ ਮਤ੍ਰੇਆ ਪਿਤਾ (ਹਊਮੇ) ਮੇਰੇ ਨਾਲ ਲੜਾਈ ਕਰਦਾ ਹੈ ਅਤੇ ਮੇਰੀ ਮਾਤਾ (ਤ੍ਰਿਸ਼ਨਾ) ਹਮੇਸ਼ਾਂ ਹੀ ਨਸ਼ੱਈ ਰਹਿੰਦੀ ਹੈ।

ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ ॥੨॥
बडे भाई कै जब संगि होती तब हउ नाह पिआरी ॥२॥
Bade bẖā▫ī kai jab sang hoṯī ṯab ha▫o nāh pi▫ārī. ||2||
When I remained with my elder brother (meditation), then I was dear to my Spouse.
ਜਦ ਮੈਂ ਆਪਣੇ ਵੱਡੇ ਵੀਰ (ਧਿਆਨ) ਨਾਲ ਰਹਿੰਦੀ ਸਾਂ ਓਦੋ ਮੈਂ ਆਪਣੇ ਭਰਤੇ ਦੀ ਲਾਡਲੀ ਸਾਂ।

ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ
कहत कबीर पंच को झगरा झगरत जनमु गवाइआ ॥
Kahaṯ Kabīr pancẖ ko jẖagrā jẖagraṯ janam gavā▫i▫ā.
Says Kabir, the five evil passions quarrel with me and in quarrel my life is wasted away.
ਕਬੀਰ ਜੀ ਆਖਦੇ ਹਨ, ਪੰਜ ਮੰਦੇ ਵਿਸ਼ੇ-ਵੇਗ ਮੇਰੇ ਨਾਲ ਝਗੜਦੇ ਹਨ ਅਤੇ ਝਗੜੇ ਝਾਬੇ ਵਿੱਚ ਹੀ ਮੇਰਾ ਜੀਵਨ ਬਰਬਾਦ ਹੋ ਗਿਆ ਹੈ।

ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥
झूठी माइआ सभु जगु बाधिआ मै राम रमत सुखु पाइआ ॥३॥३॥२५॥
Jẖūṯẖī mā▫i▫ā sabẖ jag bāḏẖi▫ā mai rām ramaṯ sukẖ pā▫i▫ā. ||3||3||25||
The false mammon has bound the whole world, but I have obtained peace by repeating the Lord's Name.
ਕੂੜੀ ਮੋਹਨੀ ਨੇ ਸਾਰੇ ਜਹਾਨ ਨੂੰ ਜਕੜਿਆ ਹੋਇਆ ਹੈ, ਪ੍ਰੰਤੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ।

ਆਸਾ
आसा ॥
Āsā.
Asa.
ਆਸਾ।

ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ
हम घरि सूतु तनहि नित ताना कंठि जनेऊ तुमारे ॥
Ham gẖar sūṯ ṯanėh niṯ ṯānā kanṯẖ jane▫ū ṯumāre.
In my house is thread and I daily stretch the warp, while only one thread is on thy neck (O Brahman.)
ਮੇਰੇ ਗ੍ਰਿਹ ਵਿੱਚ ਸੂਤ੍ਰ ਹੈ ਅਤੇ ਮੈਂ ਹਰ ਰੋਜ਼ ਹੀ ਤਾਣਾ ਤਣਦਾ ਹਾਂ। ਜਦ ਕਿ ਤੇਰੇ ਗਲ ਦੁਆਲੇ ਕੇਵਲ ਇਕ ਧਾਗਾ ਹੀ ਹੈ।

ਤੁਮ੍ਹ੍ਹ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥
तुम्ह तउ बेद पड़हु गाइत्री गोबिंदु रिदै हमारे ॥१॥
Ŧumĥ ṯa▫o beḏ paṛahu gā▫iṯarī gobinḏ riḏai hamāre. ||1||
Thou readest Vedas and sacred hymns, while I have enshrined the World-Lord in my mind.
ਤੂੰ ਵੇਦਾ ਅਤੇ ਪਵਿੱਤ੍ਰ ਭਜਨ ਨੂੰ ਵਾਚਦਾ ਹੈਂ ਜਦ ਕਿ ਮੈਂ ਆਪਣੇ ਹਿਰਦੇ ਅੰਦਰ ਸ੍ਰਿਸ਼ਟੀ ਦੇ ਸੁਆਮੀ ਨੂੰ ਟਿਕਾਇਆ ਹੈ।

ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ
मेरी जिहबा बिसनु नैन नाराइन हिरदै बसहि गोबिंदा ॥
Merī jihbā bisan nain nārā▫in hirḏai basėh gobinḏā.
On my tongue, in mine eyes and within my mind abides the Lord Master, the world sustainer.
ਮੇਰੀ ਜੀਭ ਉਤੇ, ਮੇਰੀਆਂ ਅੱਖਾਂ ਵਿੱਚ ਅਤੇ ਮੇਰੇ ਮਨ ਅੰਦਰ ਸ੍ਰਿਸ਼ਟੀ ਦਾ ਥੰਮ੍ਹਣਹਾਰ, ਸੁਆਮੀ ਮਾਲਕ ਵਸਦਾ ਹੈ।

ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ
जम दुआर जब पूछसि बवरे तब किआ कहसि मुकंदा ॥१॥ रहाउ ॥
Jam ḏu▫ār jab pūcẖẖas bavre ṯab ki▫ā kahas mukanḏā. ||1|| rahā▫o.
Then thou art interrogated at Death's door, O mad Mukand (a Brahman), what shall thou then say? Pause.
ਜਦ ਮੌਤ ਦੇ ਬੂਹੇ ਤੇ ਤੇਰੇ ਪਾਸੋ ਪੁਛ ਗਿੱਛ ਹੋਈ, ਹੇ ਪਗਲੇ ਮੁਕੰਦ! ਓਦੋ ਤੂੰ ਕੀ ਆਖੇਗਾ? ਠਹਿਰਾਉ।

ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ
हम गोरू तुम गुआर गुसाई जनम जनम रखवारे ॥
Ham gorū ṯum gu▫ār gusā▫ī janam janam rakẖvāre.
I am a cow and thou the herdsman Lord of the earth and thou art my saviour all the births through.
ਮੈਂ ਗਊ ਹਾਂ ਅਤੇ ਤੂੰ ਧਰਤੀ ਦਾ ਸੁਆਮੀ ਵਾਗੀ ਅਤੇ ਜਨਮਾਂ ਜਨਮਾਂ ਦਾ ਤੂੰ ਮੇਰਾ ਰਖਵਾਲਾ ਹੈਂ।

ਕਬਹੂੰ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥
कबहूं न पारि उतारि चराइहु कैसे खसम हमारे ॥२॥
Kabahūʼn na pār uṯār cẖarā▫ihu kaise kẖasam hamāre. ||2||
Thou hast never taken me across to graze. What sort of my Master thou art?
ਪ੍ਰੰਤੂ ਤੂੰ ਕਦੇ ਭੀ ਮੈਨੂੰ ਚਰਾਉਣ ਲਈ ਪਰਲੇ ਪਾਰ (ਸੁਗਿਆਨ ਦਸ਼ਾ ਵਿੱਚ) ਨਹੀਂ ਲੈ ਗਿਆ। ਤੂੰ ਮੇਰਾ ਕੇਹੋ ਜੇਹਾ ਮਾਲਕ ਹੈਂ?

ਤੂੰ ਬਾਮ੍ਹ੍ਹਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ
तूं बाम्हनु मै कासीक जुलहा बूझहु मोर गिआना ॥
Ŧūʼn bāmĥan mai kāsīk julhā būjẖhu mor gi▫ānā.
Thou art a Brahman and I am a weaver of Banaras. Fathom thou my Divine comprehension.
ਤੂੰ ਬ੍ਰਹਮਣ ਹੈਂ ਅਤੇ ਮੈਂ ਬਨਾਰਸ ਦਾ ਜੁਲਾਹਾ। ਤੂੰ ਮੇਰੀ ਈਸ਼ਵਰੀ ਗਿਆਤ ਦਾ ਅੰਦਾਜ਼ਾ ਲਗਾ।

ਤੁਮ੍ਹ੍ਹ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥੪॥੨੬॥
तुम्ह तउ जाचे भूपति राजे हरि सउ मोर धिआना ॥३॥४॥२६॥
Ŧumĥ ṯa▫o jācẖe bẖūpaṯ rāje har sa▫o mor ḏẖi▫ānā. ||3||4||26||
Thou beggest from the emperors and Kings and my attention is fixed on the Lord.
ਤੂੰ ਮਹਾਰਾਜਿਆਂ ਅਤੇ ਪਾਤਸ਼ਾਹਾਂ ਪਾਸੋਂ ਮੰਗਦਾ ਹੈਂ ਅਤੇ ਮੇਰੀ ਬਿਰਤੀ ਪ੍ਰਭੂ ਨਾਲ ਜੁੜੀ ਹੋਈ ਹੈ।

ਆਸਾ
आसा ॥
Āsā.
Asa.
ਆਸਾ।

ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ
जगि जीवनु ऐसा सुपने जैसा जीवनु सुपन समानं ॥
Jag jīvan aisā supne jaisā jīvan supan samānaʼn.
The worldly life is such that it is like a dream. The life is equal to a dream.
ਸੰਸਾਰੀ ਜਿੰਦਗੀ ਐਹੋ ਜੇਹੀ ਹੈ ਜੇਹੋ ਜੇਹਾ ਕਿ ਇਕ ਸੁਪਨਾ ਹੈ। ਜਿੰਦਗੀ ਇਕ ਸੁਪਨੇ ਦੇ ਬਰਾਬਰ ਹੈ।

ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥
साचु करि हम गाठि दीनी छोडि परम निधानं ॥१॥
Sācẖ kar ham gāṯẖ ḏīnī cẖẖod param niḏẖānaʼn. ||1||
Believing it to be true I have grasped it, and have abandoned the supreme treasure.
ਇਸ ਨੂੰ ਸੱਚ ਮੰਨ ਕੇ ਮੈਂ ਪਕੜ ਲਿਆ ਹੈ ਅਤੇ (ਨਾਮ ਦੇ) ਮਹਾਨ ਖ਼ਜ਼ਾਨੇ ਨੂੰ ਤਿਆਗ ਦਿੱਤਾ ਹੈ।

ਬਾਬਾ ਮਾਇਆ ਮੋਹ ਹਿਤੁ ਕੀਨ੍ਹ੍ਹ
बाबा माइआ मोह हितु कीन्ह ॥
Bābā mā▫i▫ā moh hiṯ kīnĥ.
O Father, I have enshrined love and affection for mammon,
ਹੇ ਪਿਤਾ! ਮੈਂ ਧਨ ਦੌਲਤ ਲਈ ਪਿਆਰ ਤੇ ਮੁਹੱਬਤ ਧਾਰਨ ਕਰ ਲਈ ਹੈ,

ਜਿਨਿ ਗਿਆਨੁ ਰਤਨੁ ਹਿਰਿ ਲੀਨ੍ਹ੍ਹ ॥੧॥ ਰਹਾਉ
जिनि गिआनु रतनु हिरि लीन्ह ॥१॥ रहाउ ॥
Jin gi▫ān raṯan hir līnĥ. ||1|| rahā▫o.
which has snatched away from me the gem of Divine Knowledge. Pause.
ਜਿਸ ਨੇ ਮੇਰੇ ਕੋਲੋਂ ਬ੍ਰਹਿਮ-ਬੋਧ ਦਾ ਜਵੇਹਰ ਖੱਸ ਲਿਆ ਹੈ। ਠਹਿਰਾਓ।

ਨੈਨ ਦੇਖਿ ਪਤੰਗੁ ਉਰਝੈ ਪਸੁ ਦੇਖੈ ਆਗਿ
नैन देखि पतंगु उरझै पसु न देखै आगि ॥
Nain ḏekẖ paṯang urjẖai pas na ḏekẖai āg.
Though the moth sees with its eyes, yet it becomes entangled. The Insect beholds not the fire.
ਅੱਖਾਂ ਨਾਲ ਵੇਖਦਾ ਹੋਇਆ ਪਰਵਾਨਾ ਫੱਸ ਜਾਂਦਾ ਹੈ। ਮੂਰਖ ਕੀੜਾ ਅੱਗ ਨੂੰ ਨਹੀਂ ਵੇਖਦਾ।

ਕਾਲ ਫਾਸ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥੨॥
काल फास न मुगधु चेतै कनिक कामिनि लागि ॥२॥
Kāl fās na mugaḏẖ cẖeṯai kanik kāmin lāg. ||2||
Attached to gold and woman, the fool thinks not of Death's noose.
ਸੋਨੇ ਅਤੇ ਇਸਤਰੀ ਨਾਲ ਜੁੜ ਕੇ ਮੂਰਖ ਮਨੁੱਖ ਮੌਤ ਦੀ ਫਾਹੀ ਦਾ ਖਿਆਲ ਨਹੀਂ ਕਰਦਾ।

ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ
करि बिचारु बिकार परहरि तरन तारन सोइ ॥
Kar bicẖār bikār parhar ṯaran ṯāran so▫e.
Reflect thou and abandon sin, He, the Lord, is a ship to ferry thee across.
ਤੂੰ ਸੋਚ ਸਮਝ ਕਰ ਅਤੇ ਪਾਪ ਤਿਆਗ ਦੇ, ਉਹ ਸੁਆਮੀ ਤੈਨੂੰ ਪਾਰ ਉਤਾਰਨ ਲਈ ਇਕ ਜਹਾਜ਼ ਹੈ।

ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥੩॥੫॥੨੭॥
कहि कबीर जगजीवनु ऐसा दुतीअ नाही कोइ ॥३॥५॥२७॥
Kahi Kabīr jagjīvan aisā ḏuṯī▫a nāhī ko▫e. ||3||5||27||
Says Kabir, such is God, the life of the world, that there is not another equal to Him.
ਕਬੀਰ ਜੀ ਆਖਦੇ ਹਨ, ਐਹੋ ਜੇਹਾ ਹੈ, ਜਗਤ ਦੀ ਜਿੰਦ ਜਾਨ-ਵਾਹਿਗੁਰੂ ਉਸ ਦੇ ਤੁੱਲ ਹੋਰ ਕੋਈ ਨਹੀਂ।

ਆਸਾ
आसा ॥
Āsā.
Asa.
ਆਸਾ।

ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਹੋਈ
जउ मै रूप कीए बहुतेरे अब फुनि रूपु न होई ॥
Ja▫o mai rūp kī▫e bahuṯere ab fun rūp na ho▫ī.
Of course, I have assumed many forms, but now I shall not assume another forms again.
ਭਾਵੇਂ ਮੈਂ ਘਣੇਰੇ ਸਰੂਪ (ਨਾਮ) ਧਾਰਨ ਕੀਤੇ ਹਨ, ਹੁਣ ਮੈਂ ਮੁੜ ਕੇ, ਹੋਰ ਸਰੂਪ ਧਾਰਨ ਨਹੀਂ ਕਰਾਂਗਾ।

        


© SriGranth.org, a Sri Guru Granth Sahib resource, all rights reserved.
See Acknowledgements & Credits