Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ  

मलु कूड़ी नामि उतारीअनु जपि नामु होआ सचिआरु ॥  

Mal kūṛī nām uṯārī▫an jap nām ho▫ā sacẖiār.  

The Naam washes off the filth of falsehood; chanting the Naam, one becomes truthful.  

ਝੂਠ ਦੀ ਗੰਦਗੀ ਸੁਆਮੀ ਦੇ ਨਾਮ ਨਾਲ ਧੋਤੀ ਜਾਂਦੀ ਹੈ। ਨਾਮ ਦੇ ਉਚਾਰਨ ਰਾਹੀਂ ਬੰਦਾ ਸਤਵਾਦੀ ਹੋ ਜਾਂਦਾ ਹੈ।  

ਕੂੜੀ ਵਿਸ਼ਿਓਂ ਕੀ ਵਾਸ਼ਨਾ ਰੂਪ ਮੈਲ ਨਾਮ ਕਰਕੇ ਉਤਾਰੀ ਹੈ ਔ ਨਾਮ ਕੋ ਜਪ ਕਰਕੇ ਪੁਰਸ਼ ਸਚਾ ਹੂਆ ਹੈ॥


ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥  

जन नानक जिस दे एहि चलत हहि सो जीवउ देवणहारु ॥२॥  

Jan Nānak jis ḏe ehi cẖalaṯ hėh so jīva▫o ḏevaṇhār. ||2||  

O servant Nanak, wondrous are the plays of the Lord, the Giver of life. ||2||  

ਸਦੀਵੀ ਸਥਿਰ ਹੈ ਉਹ ਜੀਉ ਦੇਣਹਾਰ ਦਾਤਾਰ ਸੁਆਮੀ। ਹੋ ਗੋਲੇ ਨਾਨਕ। ਐਹੋ ਜੇਹੇ ਅਦਭੁਤ ਕੌਤਕ ਹਨ ਜਿਸ ਦੇ।  

ਸ੍ਰੀ ਗੁਰੂ ਜੀ ਕਹਿਤੇ ਹੈਂ ਕਿ ਜਿਸ ਵਾਹਿਗੁਰੂ ਕੇ ਇਹ ਚਰਿਤ੍ਰ ਰਚੇ ਹੂਏ ਹੈਂ ਸੋ ਦੇਵਨਹਾਰ ਸਦਾ ਸਦਾ ਜੀਵਤਾ ਹੈ ਅਰਥਾਤ ਤੀਨ ਲੋਕ ਚਲਾਇਮਾਨ ਹੈ ਵਹੁ ਅਚਲ ਹੈ॥੨॥


ਪਉੜੀ   ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ  

पउड़ी ॥   तुधु जेवडु दाता नाहि किसु आखि सुणाईऐ ॥  

Pa▫oṛī.   Ŧuḏẖ jevad ḏāṯā nāhi kis ākẖ suṇā▫ī▫ai.  

Pauree:   You are the Great Giver; no other is as great as You. Unto whom should I speak and talk?  

ਪਉੜੀ।   ਤੇਰੇ ਜਿੱਡਾ ਵੱਡਾ ਹੋਰ ਕੋਈ ਦਾਤਾਰ ਨਹੀਂ। ਮੈਂ ਹੋਰ ਕੀਹਦੇ ਮੂਹਰੇ ਆਪਣੇ ਦੁਖੜੇ ਦੱਸਾਂ ਤੇ ਵਰਨਣ ਕਰਾਂ।  

ਤੇਰੇ ਜੇਡਾ ਵਡਾ ਦਾਤਾ ਔਰ ਕੋਈ ਨਹੀਂ ਅਸੀਂ ਕਿਸਕੋ ਅਪਨੀ ਬਿਰਥਾ ਆਖਕੇ ਸੁਨਾਈਏ॥


ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ  

गुर परसादी पाइ जिथहु हउमै जाईऐ ॥  

Gur parsādī pā▫e jithahu ha▫umai jā▫ī▫ai.  

By Guru's Grace, I find You; You eradicate egotism from within.  

ਤੂੰ ਐਸੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ, ਜਿਨ੍ਹਾਂ ਦੀ ਰਾਹੀਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।  

ਗੁਰੋਂ ਕੀ ਕ੍ਰਿਪਾ ਕਰਕੇ ਏਹ ਸਮਝ ਪਾਈਤੀ ਹੈ ਔਰ ਗੁਰੋਂ ਕੀ ਕ੍ਰਿਪਾ ਤਹਾਂ ਹੋਤੀ ਹੈ ਜਹਾਂ ਸੇ ਹਉਮੈ ਜਾਏ॥


ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ  

रस कस सादा बाहरा सची वडिआईऐ ॥  

Ras kas sāḏā bāhrā sacẖī vadi▫ā▫ī▫ai.  

You are beyond sweet and salty flavors; True is Your glorious greatness.  

ਸੱਚੀ ਹੈ ਤੇਰੀ ਬਜ਼ੁਰਗੀ, ਹੇ ਪ੍ਰਭੂ! ਤੂੰ ਮਿੱਠਿਆਂ ਤੇ ਸਲੂਣਿਆਂ ਭੋਜਨਾਂ ਅਤੇ ਸੁਆਦਾਂ ਤੋਂ ਉਚੇਰਾ ਹੈਂ।  

ਰਸ ਕੇ ਸ੍ਵਾਦੋਂ ਸੇ ਤੂੰ ਬਾਹਰਾ ਹੈਂ ਤੇਰੀ ਇਸੀ ਤੇ ਸਚੀ ਵਡਿਆਈ ਹੈ॥


ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ  

जिस नो बखसे तिसु देइ आपि लए मिलाईऐ ॥  

Jis no bakẖse ṯis ḏe▫e āp la▫e milā▫ī▫ai.  

You bless those whom You forgive, and unite them with Yourself.  

ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈਂ ਉਸ ਨੂੰ ਤੂੰ ਆਪਣਾ ਦਰਸ਼ਨ ਦਿੰਦਾ ਹੈਂ ਅਤੇ ਆਪਣੇ ਨਾਲ ਮਿਲਾ ਲੈਂਦਾ ਹੈਂ।  

ਜਿਸਕੋ ਤੂੰ ਪਾਪੋਂ ਸੇ ਬਖਸ਼ਤਾ ਹੈਂ ਤਿਸ ਕੋ ਤੂੰ ਗੁਰੂ ਰੂਪ ਹੋਕੇ ਉਪਦੇਸੁ ਆਪ ਦੇਤਾ ਹੈਂ ਔ ਤਿਸੀ ਕੋ ਤੂੰ ਅਪਨੇ ਮੈਂ ਮਿਲਾ ਲੇਤਾ ਹੈਂ॥


ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥  

घट अंतरि अम्रितु रखिओनु गुरमुखि किसै पिआई ॥९॥  

Gẖat anṯar amriṯ rakẖi▫on gurmukẖ kisai pi▫ā▫ī. ||9||  

You have placed the Ambrosial Nectar deep within the heart; the Gurmukh drinks it in. ||9||  

ਹਰ ਦਿਲ ਅੰਦਰ ਸੁਆਮੀ ਨੇ ਸੁਧਾਰਸ ਟਿਕਾਇਆ ਹੋਇਆ ਹੈ। ਕਿਸੇ ਵਿਰਲੇ ਜਣੇ ਨੂੰ ਹੀ ਉਹ ਇਸ ਨੂੰ ਗੁਰਾਂ ਦੇ ਰਾਹੀਂ ਪਾਨ ਕਰਾਉਂਦਾ ਹੈ।  

ਸਰੀਰੋਂ ਕੇ ਅੰਤਰ ਹੀ ਤੁਮਨੇ ਨਾਮ ਅੰਮ੍ਰਿਤ ਰਖਾ ਹੂਆ ਹੈ ਕਿਸੇ ਵਿਰਲੇ ਕੋ ਗੁਰੋਂ ਦ੍ਵਾਰੇ ਪੀਆਵਤਾ ਹੈ ਵਾ ਅੰਮ੍ਰਿਤ ਕੀ ਕਟੋਰੀ ਸਿਖ੍ਯਾ ਪੀਆਈ ਹੈ॥੯॥


ਸਲੋਕ ਮਃ   ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ  

सलोक मः ३ ॥   बाबाणीआ कहाणीआ पुत सपुत करेनि ॥  

Salok mėhlā 3.   Bābāṇī▫ā kahāṇī▫ā puṯ sapuṯ karen.  

Shalok, Third Mehl:   The stories of one's ancestors make the children good children.  

ਸਲੋਕ ਤੀਜੀ ਪਾਤਿਸ਼ਾਹੀ।   ਵੱਡਿਆਂ ਵਡੇਰਿਆਂ ਦੀਆਂ ਵਾਰਤਾਵਾਂ ਉਨ੍ਹਾਂ ਦੀ ਆਲ ਔਲਾਦ ਨੂੰ ਚੰਗੇ ਬੱਚੇ ਬਣਾਉਂਦੀਆਂ ਹਨ।  

(ਬਾਬਾਣੀਆ) ਬਾਬੇ ਕੀਆਂ ਅਰਥਾਤ ਬਡੇ ਮਹਾਤਮੋਂ ਕੇ ਵਾਕ ਬੇਦ ਸਾਸਤ੍ਰ ਰੂਪ ਕਹਾਣੀਆਂ ਭਾਵ ਉਨ ਕਾ ਪੜਨਾ ਸੁਣਨਾ (ਪੁਤ ਸਪੁਤ) ਉਤਮ ਅਧਿਕਾਰੀ ਕਰਤੇ ਹੈਂ॥


ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ  

जि सतिगुर भावै सु मंनि लैनि सेई करम करेनि ॥  

Jė saṯgur bẖāvai so man lain se▫ī karam karen.  

They accept what is pleasing to the Will of the True Guru, and act accordingly.  

ਉਨ੍ਹਾਂ ਵਿਚੋਂ ਜੋ ਸੱਚੇ ਗੁਰਾਂ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਸਵੀਕਾਰ ਕਰ ਲੈਂਦੇ ਹਨ, ਅਤੇ ਖੁਦ ਪੀ ਉਹੋ ਜੇਹੇ ਹੀ ਕੰਮ ਕਰਦੇ ਹਨ।  

ਜੋ ਸਤਿਗੁਰੋਂ ਕੋ ਭਾਵਤਾ ਹੈ ਸੋ ਬਚਨ ਮੰਨ ਲੇਤੇ ਹੈਂ ਜੋ ਸਤਿਗੁਰੂ ਕਰਾਵਤਾ ਹੈ ਸੋਈ ਕਰਮ ਕਰਤੇ ਹੈਂ॥


ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ  

जाइ पुछहु सिम्रिति सासत बिआस सुक नारद बचन सभ स्रिसटि करेनि ॥  

Jā▫e pucẖẖahu simriṯ sāsaṯ bi▫ās suk nāraḏ bacẖan sabẖ sarisat karen.  

Go and consult the Simritees, the Shaastras, the writings of Vyaas, Suk Dayv, Naarad, and all those who preach to the world.  

ਤੂੰ ਜਾ ਕੇ ਸਿਮਰਤੀਆਂ, ਸ਼ਾਸਤਰਾਂ, ਵਿਆਸ, ਸੁਖਦੇਵ, ਨਾਰਦ ਅਤੇ ਸਮੂਹ ਗੁਣ ਗੱਲਬਾਤ ਕਰਨ ਵਾਲਿਆਂ ਪਾਸੋਂ ਸਲਾਹ ਮਸ਼ਵਰਾ ਲੈ ਲੈ।  

ਜਾਇ ਕੇ ਪੂਛ ਦੇਖੋ ਸਿੰਮ੍ਰਤੀਆਂ ਸਾਸਤ੍ਰ ਔ ਬਿਆਸ ਕੇ ਕੀਏ ਗ੍ਰੰਥੋਂ ਕੋ ਔ ਸੁਕਦੇਵ ਪੁਨਾ ਨਾਰਦ ਅਰੁ ਜੋ ਹੋਰੁ ਸਭ ਸ੍ਰੇਸ੍ਟ ਪੁਰਸ ਬਚਨ ਕਰਤੇ ਹੈਂ॥


ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ  

सचै लाए सचि लगे सदा सचु समालेनि ॥  

Sacẖai lā▫e sacẖ lage saḏā sacẖ samālen.  

Those, whom the True Lord attaches, are attached to the Truth; they contemplate the True Name forever.  

ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਹਮੇਸ਼ਾਂ ਸੱਚੇ ਨਾਮ ਦਾ ਹੀ ਸਿਮਰਨ ਕਰਦੇ ਹਨ।  

ਵਹੁ ਬਚਨ ਕਿਆ ਹੈਂ ਕਿ ਜੋ ਸੱਚੇ ਨੇ ਸੱਚ ਮੈਂ ਲਾਏ ਹੈਂ ਸੋ ਲਗੇ ਹੈਂ ਅਰ ਜੋ ਲਗੇ ਹੈਂ ਸੋ ਪੁਰਸ ਸਦਾ ਹੀ ਸਚ ਕੋ ਸਮਾਲਤੇ ਹੈਂ॥


ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥  

नानक आए से परवाणु भए जि सगले कुल तारेनि ॥१॥  

Nānak ā▫e se parvāṇ bẖa▫e jė sagle kul ṯāren. ||1||  

O Nanak, their coming into the world is approved; they redeem all their ancestors. ||1||  

ਨਾਨਕ ਪ੍ਰਮਾਣੀਕ ਹੋ ਜਾਂਦਾ ਹੈ ਸਿ ਜਹਾਨ ਵਿੱਚ ਉਨ੍ਹਾਂ ਦਾ ਆਗਮਨ ਜੋ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ।  

ਸ੍ਰੀ ਗੁਰੂ ਜੀ ਕਹਿਤੇ ਹੈਂ ਸੰਸਾਰ ਮੈਂ ਆਏ ਸੇ ਪਰਵਾਨ ਭਏ ਹੈਂ ਜੋ ਭਗਤੀ ਕਰਕੇ ਸਾਰੇ ਹੀ ਕੁਲੋਂ ਕੋ ਤਾਰ ਲੇਤੇ ਹੈਂ॥੧॥


ਮਃ   ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ  

मः ३ ॥   गुरू जिना का अंधुला सिख भी अंधे करम करेनि ॥  

Mėhlā 3.   Gurū jinā kā anḏẖulā sikẖ bẖī anḏẖe karam karen.  

Third Mehl:   The disciples whose teacher is blind, act blindly as well.  

ਤੀਜੀ ਪਾਤਸ਼ਾਹੀ।   ਚੇਲੇ, ਜਿਨ੍ਹਾਂ ਦਾ ਰੂਹਾਨੀ ਰਹਿਬਰ ਅੰਨ੍ਹਾਂ ਹੈ; ਉਹ ਭੀ ਅੰਨ੍ਹੇ ਹੀ ਕੰਮ ਕਰਦੇ ਹਨ।  

ਔ ਗੁਰੂ ਜਿਨੋਂ ਕਾ ਅਗ੍ਯਾਨੀ ਹੋਵੇਗਾ ਉਸ ਕੇ ਸਿਖ ਭੀ ਅੰਧੇ ਭਾਵ ਮੰਦ ਕਰਮ ਕਰਨਗੇ॥


ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ  

ओइ भाणै चलनि आपणै नित झूठो झूठु बोलेनि ॥  

O▫e bẖāṇai cẖalan āpṇai niṯ jẖūṯẖo jẖūṯẖ bolen.  

They walk according to their own wills, and continually speak falsehood and lies.  

ਉਹ ਆਪਣੀ ਨਿਜੱ ਦੀ ਰਜ਼ਾ ਮਰਜ਼ੀ ਅੰਦਰ ਟੁਰਦੇ ਹਨ ਅਤੇ ਸਦੀਵ ਕੋਰਾ ਕੂੜ ਹੀ ਬਕਦੇ ਹਨ।  

ਵਹੁ ਅਪਨੇ ਮਨ ਕੇ (ਭਾਣੈ) ਫੁਰਨੇ ਅਨੁਸਾਰ ਚਲਤੇ ਹੈਂ ਇਸੀ ਤੇ ਵਹੁ ਮਨਮੁਖ ਕਹੀਤੇ ਹੈਂ ਅਰ ਨਿਤ ਝੂਠ ਹੀ ਝੂਠ ਬੋਲਤੇ ਹੈਂ॥


ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ  

कूड़ु कुसतु कमावदे पर निंदा सदा करेनि ॥  

Kūṛ kusaṯ kamāvḏe par ninḏā saḏā karen.  

They practice falsehood and deception, and endlessly slander others.  

ਉਹ ਝੂਠ ਅਤੇ ਛਲ ਫਰੇਬ ਦੀ ਕਿਰਤ ਕਰਦੇ ਹਨ ਅਤੇ ਹਮੇਸ਼ਾਂ ਹੋਰਨਾਂ ਤੋਂ ਦੂਸ਼ਨ ਲਾਉਂਦੇ ਹਨ।  

ਵਹੁ ਝੂਠ ਔ (ਕੁਸਤੁ) ਖੋਟਾ ਹਠੁ ਕਮਾਵਤੇ ਹੈਂ ਪੁਨਾ ਪਰ ਨਿੰਦਾ ਹੀ ਸਦਾ ਕਰਤੇ ਹੈਂ॥


ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ  

ओइ आपि डुबे पर निंदका सगले कुल डोबेनि ॥  

O▫e āp dube par ninḏkā sagle kul doben.  

Slandering others, they drown themselves, and drown all their generations as well.  

ਉਹ ਵੱਡੇ ਨਿੰਦਕ ਖੁਦ ਡੁੱਬ ਜਾਂਦੇ ਹਨ ਅਤੇ ਆਪਣੇ ਸਾਰੇ ਖਾਨਦਾਨਾਂ ਨੂੰ ਭੀ ਤਬਾਹ ਕਰ ਛੱਡਦੇ ਹਨ।  

ਵਹੁ ਪਰਨਿੰਦਕ ਆਪ ਡੂਬੇ ਹੈਂ ਔ ਸਾਰੇ ਕੁਲੋਂ ਕੋ ਭੀ ਡੋਬਤੇ ਹੈਂ॥


ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥  

नानक जितु ओइ लाए तितु लगे उइ बपुड़े किआ करेनि ॥२॥  

Nānak jiṯ o▫e lā▫e ṯiṯ lage u▫e bapuṛe ki▫ā karen. ||2||  

O Nanak, whatever the Lord links them to, to that they are linked; what can the poor creatures do? ||2||  

ਜਿਸ ਕਿਸੇ ਨਾਲ ਸੁਆਮੀ ਉਨ੍ਹਾਂ ਨੂੰ ਜੋੜਦਾ ਹੈ ਉਸ ਨਾਲ ਹੀ ਉਹ ਜੁੜੇ ਰਹਿੰਦੇ ਹਨ। ਉਹ ਗਰੀਬ ਜੀਵ ਕੀ ਕਰ ਸਕਦੇ ਹਨ?  

ਸ੍ਰੀ ਗੁਰੂ ਜੀ ਕਹਤੇ ਹੈਂ ਜਹਾਂ ਕਰਮੋਂ ਅਨੁਸਾਰ ਪਰਮੇਸਰ ਨੇ ਲਾਏ ਹੈਂ ਤਹਾਂ ਹੀ ਲਗੇ ਹੈਂ ਓਇ ਵੀਚਾਰੇ ਕ੍ਯਾ ਕਰਨ ਉਨਕੇ ਕਛ ਅਖਤ੍ਯਾਰ ਨਹੀਂ ਹੈ॥੨॥


ਪਉੜੀ   ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ  

पउड़ी ॥   सभ नदरी अंदरि रखदा जेती सिसटि सभ कीती ॥  

Pa▫oṛī.   Sabẖ naḏrī anḏar rakẖ▫ḏā jeṯī sisat sabẖ kīṯī.  

Pauree:   He keeps all under His Gaze; He created the entire Universe.  

ਪਉੜੀ।   ਸਮੂਹ ਰਚਨਾ ਜੋ ਉਸ ਨੇ ਰਚੀ ਹੈ, ਸੁਆਮੀ ਉਸ ਸਾਰੀ ਨੂੰ ਆਪਣੀ ਅੱਖ ਹੇਠਾਂ ਰੱਖਦਾ ਹੈ।  

ਹੇ ਪਰਮਾਤਮਾ ਤੈਨੇ ਜੇਤੀ ਸ੍ਰਿਸਟ ਉਤਪਤ ਕੀਤੀ ਹੈ ਸਭ ਕੋ ਅਪਨੀ ਨਜਰ ਕੇ ਅੰਦਰ ਰਖਤਾ ਹੈਂ॥


ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ  

इकि कूड़ि कुसति लाइअनु मनमुख विगूती ॥  

Ik kūṛ kusaṯ lā▫i▫an manmukẖ vigūṯī.  

He has linked some to falsehood and deception; these self-willed manmukhs are plundered.  

ਕਈਆਂ ਨੂੰ ਉਸ ਨੇ ਝੂਠ ਅਤੇ ਛਲਫਰੇਬ ਨਾਲ ਜੋੜ ਛੱਡਿਆ ਹੈ। ਐਹੋ ਜੇਹੇ ਅਧਰਮੀ ਬਰਬਾਦ ਹੋ ਜਾਂਦੇ ਹਨ।  

ਮਨਮੁਖਤਾ ਕਰਕੇ ਜਿਨੋਂ ਕੀ ਬੁਧੀ (ਵਿਗੂਤੀ) ਖਰਾਬ ਹੂਈ ਹੈ ਸੋ ਤਿਨ ਇਕਨੋ ਕੋ ਤੁਮਨੇ ਕੂੜ ਕੁਸਤ ਵਲ ਲਾਇਆ ਹੈ॥


ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ  

गुरमुखि सदा धिआईऐ अंदरि हरि प्रीती ॥  

Gurmukẖ saḏā ḏẖi▫ā▫ī▫ai anḏar har parīṯī.  

The Gurmukhs meditate on the Lord forever; their inner beings are filled with love.  

ਆਪਣੇ ਦਿਲੀ ਪ੍ਰੇਮ ਨਾਲ ਗੁਰੂ ਸਮਰਪਨ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਹਨ।  

ਤਾਂਤੇ ਇਹ ਕ੍ਰਿਪਾ ਕਰੋ ਹਰੀ ਕਿ ਰਿਦੇ ਮੈਂ ਪ੍ਰੀਤੀ ਧਾਰ ਕੇ ਗੁਰਾਂ ਦੁਆਰੇ ਸਦਾ ਆਪਕਾ ਧਿਆਨ ਕਰੀਏ॥


ਜਿਨ ਕਉ ਪੋਤੈ ਪੁੰਨੁ ਹੈ ਤਿਨ੍ਹ੍ਹ ਵਾਤਿ ਸਿਪੀਤੀ  

जिन कउ पोतै पुंनु है तिन्ह वाति सिपीती ॥  

Jin ka▫o poṯai punn hai ṯinĥ vāṯ sipīṯī.  

Those who have the treasure of virtue, chant the Praises of the Lord.  

ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ; ਉਨ੍ਹਾਂ ਦੇ ਮੂਹੰ ਵਿੱਚ ਸਾਹਿਬ ਦੀ ਸਿਫ਼ਤ ਸਲਾਹ ਹੈ।  

ਜਿਨਕਾ (ਪੋਤੈ) ਖਜਾਨੇ ਮੈਂ ਅਰਥਾਤ ਅੰਤਸਕਰਨ ਮੈਂ (ਪੰੁਨੁ) ਪੂਰਬਲਾ ਸੁਭ ਕਰਮ ਹੈ ਤਿਨੋਂ ਨੇ (ਵਾਤਿ) ਮੁਖ ਸੇ ਤੇਰੀ (ਸਿਪੀਤੀ) ਸਿਫਤੀ ਕੀਤੀ ਹੈ॥


ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥  

नानक नामु धिआईऐ सचु सिफति सनाई ॥१०॥  

Nānak nām ḏẖi▫ā▫ī▫ai sacẖ sifaṯ sanā▫ī. ||10||  

O Nanak, meditate on the Naam, and the Glorious Praises of the True Lord. ||10||  

ਨਾਨਕ ਤੂੰ ਨਾਮ ਦਾ ਚਿੰਤਨ ਕਰ ਅਤੇ ਸੱਚੇ ਸੁਆਮੀ ਦੀ ਕੀਰਤੀ ਅਤੇ ਮਹਿਮਾ ਆਲਾਪ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੇ ਤੇਰੇ ਨਾਮਕੋ (ਧਿਆਈਐ) ਜਪੀਐ ਹੇ ਸਚੇ ਸਿਫਤੀ ਤੇ ਤੇਰੀ ਪਹਿਚਾਨ ਹੋਤੀ ਹੈ॥੧੦॥ ਸਿਧੋਂ ਕੇ ਪੂਛਨੇ ਪਰ ਗੁਰੂ ਜੀ ਕਲਜੁਗ ਕੇ ਲਖਨ ਕਹਿਤੇ ਹੈਂ ਔ ਜੀਵੋਂ ਕਾ ਪਾਖੰਡ ਦਿਖਾਵਤੇ ਹੈਂ॥


ਸਲੋਕੁ ਮਃ   ਸਤੀ ਪਾਪੁ ਕਰਿ ਸਤੁ ਕਮਾਹਿ   ਗੁਰ ਦੀਖਿਆ ਘਰਿ ਦੇਵਣ ਜਾਹਿ  

सलोकु मः १ ॥   सती पापु करि सतु कमाहि ॥   गुर दीखिआ घरि देवण जाहि ॥  

Salok mėhlā 1.   Saṯī pāp kar saṯ kamāhi.   Gur ḏīkẖi▫ā gẖar ḏevaṇ jāhi.  

Shalok, First Mehl:   Men of charity gather wealth by committing sins, and then give it away in donations to charity.   Their spiritual teachers go to their homes to instruct them.  

ਸਲੋਕ ਪਹਿਲੀ ਪਾਤਸ਼ਾਹੀ।   ਦਾਨੀ ਪੁਰਸ਼, ਗੁਨਾਹ ਕਰਕੇ ਇਕੱਤਰ ਕੀਤੀ ਹੋਈ ਦੋਲਤ, ਦਾਨ ਵਿੱਚ ਦਿੰਦੇ ਹਨ।   ਉਨ੍ਹਾਂ ਦਾ ਗੁਰੂ ਉਨ੍ਹਾਂ ਦੇ ਗ੍ਰਹਿ ਵਿੱਚ ਸਿੱਖਿਆ ਦੇਣ ਨੂੰ ਜਾਂਦਾ ਹੈ।  

ਜੋ (ਸਤੀ) ਧਰਮਾਤਮਾ ਕਹਾਵਤੇ ਹੈਂ ਸੋ ਪਾਪ ਕਰ ਜੁਗਤ ਸਤ ਕਮਾਵਤੇ ਹੈਂ ਦਖਾਵੇ ਮਾਤ੍ਰ ਸਤ ਬੋਲਤੇ ਹੈਂ ਔ ਜੋ ਗੁਰੂ ਹੈਂ ਸੋ ਘਰੋਂ ਮੈਂ ਸਿਖ੍ਯਾ ਦੇਨੇ ਕੋ ਜਾਤੇ ਹੈਂ॥


ਇਸਤਰੀ ਪੁਰਖੈ ਖਟਿਐ ਭਾਉ   ਭਾਵੈ ਆਵਉ ਭਾਵੈ ਜਾਉ  

इसतरी पुरखै खटिऐ भाउ ॥   भावै आवउ भावै जाउ ॥  

Isṯarī purkẖai kẖati▫ai bẖā▫o.   Bẖāvai āva▫o bẖāvai jā▫o.  

The woman loves the man only for his wealth;   they come and go as they please.  

ਜ਼ਨਾਨੀ ਆਦਮੀ ਨੂੰ ਉਸ ਦੇ ਪੈਸੇ ਟੁਕੱਰ ਦੀ ਖਾਤਰ ਪਿਆਰ ਕਰਦੀ ਹੈ,   ਨਹੀਂ ਤਾਂ ਉਹ ਪਰਵਾਹ ਨਹੀਂ ਕਰਦੀ ਕਿ ਉਹ ਕਿਧਰੋ ਆਉਂਦਾ ਹੈ ਤੇ ਕਿਧਰ ਨੂੰ ਜਾਂਦਾ ਹੈ।  

ਇਸਤ੍ਰੀ ਕਾ ਪ੍ਰੇਮ ਪੁਰਖ ਮੈਂ ਤਬ ਹੋਤਾ ਜਬ ਧਨ ਕੋ ਖਟ ਕੇ ਲਿਆਵੈ ਜੇ ਧਨ ਨਾ ਲਿਆਵੈ ਤੌ ਭਾਵੇਂ ਘਰ ਮੈਂ ਆਵੇ ਚਾਹੇ ਪਰਦੇਸ ਕੋ ਚਲਾ ਜਾਇ ਪ੍ਰੇਮ ਕਬੀ ਨਹੀਂ ਕਰਤੀ ਉਲਟਾ ਕਹਿਤੀ ਹੈ ਕਿ ਇਸ ਮਖੱਟੂ ਕਾ ਹਮਨੇ ਕਿਆ ਦੇਖਿਆ ਹੈ॥


ਸਾਸਤੁ ਬੇਦੁ ਮਾਨੈ ਕੋਇ   ਆਪੋ ਆਪੈ ਪੂਜਾ ਹੋਇ  

सासतु बेदु न मानै कोइ ॥   आपो आपै पूजा होइ ॥  

Sāsaṯ beḏ na mānai ko▫e.   Āpo āpai pūjā ho▫e.  

No one obeys the Shaastras or the Vedas.   Everyone worships himself.  

ਕੋਈ ਜਣਾ ਭੀ ਸ਼ਾਸਤਰਾਂ ਤੇ ਵੇਦਾਂ ਨੂੰ ਨਹੀਂ ਮੰਨਦਾ।   ਹਰ ਕੋਈ ਕੇਵਲ ਆਪਣੇ ਆਪ ਨੂੰ ਹੀ ਪੂਜਦਾ ਹੈ।  

ਸ਼ਾਸਤ੍ਰ ਔ ਬੇਦੋਂ ਕੋ ਕੋਈ ਨਹੀਂ ਮਾਨਤਾ ਔਰ ਆਪੋ ਆਪ ਹੀ ਪੂਜਾ ਦੇ ਲੇਣੇ ਵਾਲੇ ਹੋ ਬੈਠਤੇ ਹੈਂ ਭਾਵ ਸ਼ਾਸਤ੍ਰ ਕੀ ਰੀਤੀ ਸੇ ਰਹਤ ਮਨ ਦੀ ਮਰਜੀ ਅਨੁਸਾਰ ਵਰਤਤੇ ਹੈਂ॥


ਕਾਜੀ ਹੋਇ ਕੈ ਬਹੈ ਨਿਆਇ   ਫੇਰੇ ਤਸਬੀ ਕਰੇ ਖੁਦਾਇ  

काजी होइ कै बहै निआइ ॥   फेरे तसबी करे खुदाइ ॥  

Kājī ho▫e kai bahai ni▫ā▫e.   Fere ṯasbī kare kẖuḏā▫e.  

Becoming judges, they sit and administer justice.   They chant on their malas, and call upon God.  

ਜੱਜ ਬਣ ਕੇ ਉਹ ਇਨਸਾਫ ਕਰਨ ਨੂੰ ਬੈਠਦਾ ਹੈ।   ਉਹ ਮਾਲਾ ਫੇਰਦਾ ਹੈ ਅਤੇ ਅੱਲਾ ਅੱਲਾ ਆਖਦਾ ਹੈ।  

(ਕਾਜੀ) ਨਿਆਇ ਕਰਨੇ ਵਾਲਾ ਹੋਇਕੇ ਬੈਠਤਾ ਹੈ ਹਾਥ ਸੇ ਤੌ ਤਸਥੀ ਫੇਰਤਾ ਹੈ ਮੁਖ ਸੇ ਖੁਦਾਇ ਖੁਦਾਇ ਕਰਤਾ ਹੈ॥


ਵਢੀ ਲੈ ਕੈ ਹਕੁ ਗਵਾਏ   ਜੇ ਕੋ ਪੁਛੈ ਤਾ ਪੜਿ ਸੁਣਾਏ  

वढी लै कै हकु गवाए ॥   जे को पुछै ता पड़ि सुणाए ॥  

vadẖī lai kai hak gavā▫e.   Je ko pucẖẖai ṯā paṛ suṇā▫e.  

They accept bribes, and block justice.   If someone asks them, they read quotations from their books.  

ਰਿਸ਼ਵਤ ਲੈ ਕੇ ਉਹ ਬੇਇਨਸਾਫੀ ਕਰਦਾ ਹੈ।   ਜੇਕਰ ਕੋਈ ਜਣਾ ਪੁੱਛੇ, ਤਦ ਉਹ ਕੋਈ ਨਾਂ ਕੋਈ ਹਵਾਲਾ ਪੜ੍ਹ ਸੁਣਾਉਂਦਾ ਹੈ।  

ਵਢੀ ਲੈ ਕਰਕੇ (ਹਕੁ) ਸਚ ਬਾਤਕੋ ਗਵਾਇ ਦੇਤਾ ਹੈ ਜੇ ਕੋਈ ਉਸ ਕਾਜੀ ਕੋ ਪੂਛੇ ਤੁਮਨੇ ਇਹ ਕਿਆ ਕੀਆ ਤਾਂ ਉਸਕੋ ਪੜ ਸੁਨਾਵਤਾ ਹੈ ਅਰਥਾਤ ਕਾਨੂਨ ਕਾ ਮਸਲਾ ਕੁਰਾਨ ਕੇ ਸਪਾਰੇ ਨਿਕਾਲ ਕਰ ਸੁਨਾਵਤਾ ਹੈ ਮਨ ਸੇ ਔਰ ਉਲਟਾ ਅਰਥ ਕਰ ਲੇਤਾ ਹੈ॥


ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ  

तुरक मंत्रु कनि रिदै समाहि ॥  

Ŧurak manṯar kan riḏai samāhi.  

The Muslim scriptures are in their ears and in their hearts.  

ਮੁਸਲਮਾਨੀ ਕਲਮਾਂ ਹਿੰਦੂਆਂ ਦੇ ਕੰਨਾਂ ਅਤੇ ਦਿਲਾਂ ਵਿੱਚ ਰਮ ਰਿਹਾ ਹੈ।  

ਹਿੰਦੂ ਜਬ ਫਾਰਸੀ ਪੜਨ ਲਗਤਾ ਹੈ ਤਬ (ਤੁਰਕ ਮੰਤ੍ਰੁ) ਕਲਮਾ ਜੋ ਹੈ ਤਿਸ ਕੋ ਪਹਿਲੇ ਕਾਨ ਮੈਂ ਸੁਨਾਵਤੇ ਹੈਂ ਕੰਨ ਦੁਆਰੇ ਓਹੀ ਮੰਤ੍ਰ ਰਿਦੇ ਮੈਂ ਸਮਾਇ ਜਾਤਾ ਹੈ ਔਰ ਹਿੰਦੂ ਮੁਨਸ਼ੀਓਂ ਦਾ ਏਹੁ ਹਾਲ ਹੈ॥


ਲੋਕ ਮੁਹਾਵਹਿ ਚਾੜੀ ਖਾਹਿ  

लोक मुहावहि चाड़ी खाहि ॥  

Lok muhāvėh cẖāṛī kẖāhi.  

They plunder the people, and engage in gossip and flattery.  

ਉਹ ਲੋਕਾਂ ਨੂੰ ਲੁਟਦੇ ਹਨ ਅਤੇ ਚੁਗਲੀ ਕਰਦੇ ਹਨ।  

ਔਰ ਲੋਕੋਂ ਕੋ (ਚਾੜੀ) ਚੁਗਲੀ ਖਾ ਕੇ ਵਾ ਉਸਤਤੀ ਕਰਕੇ ਲੁਟਾਇ ਦੇਤੇ ਹੈਂ ਹੇ ਰਾਜਾ ਸਾਹਿਬ ਜੀ ਜੇ ਅਮਕੇ ਪਾਸੋਂ ਆਪ ਹਜਾਰ ਰੁਪਯਾ ਲੈ ਲਓ ਤੇ ਉਸ ਕੇ ਆਗੇ ਤੌ ਕਾਨ ਕੀ ਮੈਲ ਹੈ ਵਹੁ ਬਡਾ ਧਨਾਢ ਹੈ॥


ਚਉਕਾ ਦੇ ਕੈ ਸੁਚਾ ਹੋਇ   ਐਸਾ ਹਿੰਦੂ ਵੇਖਹੁ ਕੋਇ  

चउका दे कै सुचा होइ ॥   ऐसा हिंदू वेखहु कोइ ॥  

Cẖa▫ukā ḏe kai sucẖā ho▫e.   Aisā hinḏū vekẖhu ko▫e.  

They anoint their kitchens to try to become pure.   Behold, such is the Hindu.  

ਪਵਿੱਤਰ ਲਈ ਉਹ ਆਪਣੇ ਚੌਕੇ ਨੂੰ ਲਿੱਪਦੇ ਹਨ।   ਐਹੋ ਜੇਹਾ ਹੈ ਹਿੰਦੂ, ਕੋਈ ਜਣਾ ਇਸ ਨੂੰ ਦੇਖ ਭਾਲ ਲਵੇ।  

ਔ ਚੌਕਾ ਦੇਕੇ ਸੁਚਾ ਹੋਤਾ ਹੈ ਭਾਵ ਚੌਕੇ ਮਾਤ੍ਰ ਤੇ ਆਪ ਕੋ ਪਵਿਤ੍ਰ ਮਾਨਤਾ ਹੈ ਹਿੰਦੂ ਐਸਾ ਹੈ ਭਾਵੇਂ ਕੋਈ ਦੇਖ ਲਓ॥


ਜੋਗੀ ਗਿਰਹੀ ਜਟਾ ਬਿਭੂਤ   ਆਗੈ ਪਾਛੈ ਰੋਵਹਿ ਪੂਤ  

जोगी गिरही जटा बिभूत ॥   आगै पाछै रोवहि पूत ॥  

Jogī girhī jatā bibẖūṯ.   Āgai pācẖẖai rovėh pūṯ.  

The Yogi, with matted hair and ashes on his body, has become a householder.   The children weep in front of him and behind him.  

ਜਟਾ ਸੰਯੁਕਤ ਅਤੇ ਦੇਹ ਤੇ ਸੁਆਹ ਮਲੀ ਹੋਈ ਸੁਆਹ ਵਾਲਾ ਯੋਗੀ ਇਕ ਗ੍ਰਹਿਸਤੀ ਵਰਗਾ ਹੈ।   ਬੱਚੇ ਉਸ ਦੇ ਅਗਾੜੀ ਤੇ ਪਛਾੜੀ ਰੋਂਦੇ ਹਨ।  

ਔ ਕਲਜੁਗ ਕੇ ਜੋ ਜੋਗੀ ਹੈਂ ਜੋ ਗਰਸਤੀ ਹੈਂ ਜਟਾਂ ਸਿਰ ਪਰ ਧਾਰੀ ਹੂਈ ਹੈਂ ਪੁਨਾ ਬਿਭੂਤੀ ਲਾਗ ਰਹੀ ਹੈ ਭੇਖ ਤੌ ਵਿਰਕਤੋਂ ਕਾ ਹੈ ਪੁਨ: ਜਬ ਕਹੀਂ ਚਲਤੀ ਹੈਂ ਤੌ ਤਿਨ ਕੇ ਆਗੇ ਪਾਛੇ ਪੂਤ ਰੋਵਤੇ ਹੀ ਨਜਰ ਆਵਤੇ ਹੈਂ॥


ਜੋਗੁ ਪਾਇਆ ਜੁਗਤਿ ਗਵਾਈ   ਕਿਤੁ ਕਾਰਣਿ ਸਿਰਿ ਛਾਈ ਪਾਈ  

जोगु न पाइआ जुगति गवाई ॥   कितु कारणि सिरि छाई पाई ॥  

Jog na pā▫i▫ā jugaṯ gavā▫ī.   Kiṯ kāraṇ sir cẖẖā▫ī pā▫ī.  

He does not attain Yoga - he has lost his way.   Why does he apply ashes to his forehead?  

ਉਸਨੂੰ ਯੋਗ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਉਹ ਰਾਹੋਂ ਉਕੱ ਗਿਆ ਹੈ।   ਕਿਸ ਵਾਸਤੇ ਉਸ ਨੇ ਆਪਣੇ ਸਿਰ ਵਿੱਚ ਸੁਆਹ ਪਾਈ ਹੈ?  

ਭਗਵਤ ਮੈਂ ਜੁੜਨਾਂ ਤੌ ਪ੍ਰਵਿਰਤੀ ਮੈ ਪਾਯਾ ਨਹੀਂ ਜੋ ਗੁਰੋਂ ਨੇ ਜੋਗ ਕੀ ਜੁਗਤੀ ਸਿਖਾਈ ਸੀ ਓਹ ਭੀ ਗਵਾਇ ਲਈ ਭਾਵ ਮੰਤ੍ਰ ਭੀ ਭੂਲ ਗਿਆ ਕਿਸ ਵਾਸਤੇ ਜੋਗੀ ਨੇ ਸਿਰ ਪਰ ਸੁਆਹ ਪਾਈ ਭਾਵ ਭੁਖ ਕਿਉਂ ਧਾਰਣੁ ਕੀਆ॥


ਨਾਨਕ ਕਲਿ ਕਾ ਏਹੁ ਪਰਵਾਣੁ   ਆਪੇ ਆਖਣੁ ਆਪੇ ਜਾਣੁ ॥੧॥  

नानक कलि का एहु परवाणु ॥   आपे आखणु आपे जाणु ॥१॥  

Nānak kal kā ehu parvāṇ.   Āpe ākẖaṇ āpe jāṇ. ||1||  

O Nanak, this is the sign of the Dark Age of Kali Yuga;   everyone says that he himself knows. ||1||  

ਨਾਨਕ, ਕਲਜੁੱਗ ਦੀ ਇਹ ਨਿਸ਼ਾਨੀ ਹੈ,   ਕਿ ਹਰ ਕੋਈ ਆਖਦਾ ਹੈ ਕਿ ਉਹ ਖੁਦ ਪੀ ਸਾਰਾ ਕੁਛ ਜਾਣਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਕਲਿਯੁਗ ਕਾ ਲਖਣ ਤੌ ਇਹ (ਪਰਵਾਣੁ) ਨਿਸਚੇ ਹੈ ਆਪ ਹੀ (ਆਖਣੁ) ਪ੍ਰਸਨ ਕਰਤੇ ਹੈਂ ਉਸ ਕਾ ਆਪ ਹੀ ਉਤਰ ਜਾਨਤੇ ਹੈਂ ਭਾਵ ਜਾਣ ਕਰ ਦੂਸਰੇ ਕਾ ਮਾਨ ਭੰਗ ਕਰਨ ਲੀਏ ਪ੍ਰਸਨ ਕਰਤੇ ਹੈਂ॥੧॥


ਮਃ   ਹਿੰਦੂ ਕੈ ਘਰਿ ਹਿੰਦੂ ਆਵੈ   ਸੂਤੁ ਜਨੇਊ ਪੜਿ ਗਲਿ ਪਾਵੈ  

मः १ ॥   हिंदू कै घरि हिंदू आवै ॥   सूतु जनेऊ पड़ि गलि पावै ॥  

Mėhlā 1.   Hinḏū kai gẖar hinḏū āvai.   Sūṯ jane▫ū paṛ gal pāvai.  

First Mehl:   The Hindu comes to the house of a Hindu.   He puts the sacred thread around his neck and reads the scriptures.  

ਪਹਿਲੀ ਪਾਤਸ਼ਾਹੀ।   ਹਿੰਦੂ ਦੇ ਗ੍ਰਹਿ ਵਿੱਚ ਹਿੰਦੂ ਆਉਂਦਾ ਹੈ।   ਮੰਤ੍ਰ ਪੜ੍ਹ ਕੇ ਉਹ ਧਾਗੇ ਦਾ ਜੰਝੂ ਮੁੰਡੇ ਦੀ ਗਰਦਨ ਦੁਆਲੇ ਪਾ ਦਿੰਦਾ ਹੈ।  

ਖਤ੍ਰੀ ਹਿੰਦੂ ਕੇ ਘਰ ਬ੍ਰਾਹਮਣ ਹਿੰਦੂ ਆਵਤਾ ਹੈ ਮੰਤਰ ਪੜਕੈ ਸੂਤ ਕਾ ਜਨੇਊ ਗਲ ਮੈਂ ਪਾਇ ਦੇਤਾ ਹੈ॥


ਸੂਤੁ ਪਾਇ ਕਰੇ ਬੁਰਿਆਈ   ਨਾਤਾ ਧੋਤਾ ਥਾਇ ਪਾਈ  

सूतु पाइ करे बुरिआई ॥   नाता धोता थाइ न पाई ॥  

Sūṯ pā▫e kare buri▫ā▫ī.   Nāṯā ḏẖoṯā thā▫e na pā▫ī.  

He puts on the thread, but does evil deeds.   His cleansings and washings will not be approved.  

ਜੰਝੂ ਪਾ ਕੇ ਉਹ ਪਾਪ ਕਮਾਉਂਦਾ ਹੈ।   ਆਪਣੇ ਨ੍ਹਾਉਣ ਅਤੇ ਧੋਣ ਦੇ ਬਾਵਜੂਦ ਉਹ ਸਾਈਂ ਦੇ ਦਰ ਕਬੂਲ ਨਹੀਂ ਪੈਂਦਾ।  

ਸੂਤ ਕੋ ਪਾਇ ਕਰ ਬੁਰਿਆਈ ਕਰਤਾ ਹੈ ਤਿਸ ਕਾ ਨਾਤਾ ਔ ਬਸਤ੍ਰ ਧੋਤਾ ਕੋਈ ਥਾਇ ਨਹੀਂ ਪੜਤਾ ਹੈ॥


ਮੁਸਲਮਾਨੁ ਕਰੇ ਵਡਿਆਈ   ਵਿਣੁ ਗੁਰ ਪੀਰੈ ਕੋ ਥਾਇ ਪਾਈ  

मुसलमानु करे वडिआई ॥   विणु गुर पीरै को थाइ न पाई ॥  

Musalmān kare vadi▫ā▫ī.   viṇ gur pīrai ko thā▫e na pā▫ī.  

The Muslim glorifies his own faith.   Without the Guru or a spiritual teacher, no one is accepted.  

ਮੁਸਲਿਮ ਆਪਣੇ ਦੀਨ ਦੀ ਤਰੀਫ ਕਰਦਾ ਹੈ।   ਗੁਰੂ ਤੇ ਰੂਹਾਨੀ ਰਹਿਬਰ ਬਾਝੋਂ ਕੋਈ ਭੀ ਪਰਵਾਨ ਨਹੀਂ ਹੁੰਦਾ।  

ਜੋ ਮੁਸਲਮੀਨ ਹੈ ਅਪਨੇ ਦੀਨ ਕੀ ਵਡਿਆਈ ਕਰਤਾ ਹੈ ਗੁਰਪੀਰ ਬਿਨਾਂ ਕੋਈ ਕਰਮ ਤਿਨਕਾ ਥਾਇ ਨਹੀਂ ਪਾਈਤਾ ਭਾਵ ਸਫਲ ਨਹੀਂ ਹੋਤਾ ਵਾ ਹਿੰਦੂ ਹੋ ਚਾਹੇ ਮੁਸਲਮੀਨ ਹੋ ਗੁਰਪੀਰ ਬਿਨਾ (ਥਾਇ) ਸਰੂਪ ਕੋ ਨਹੀਂ ਪਾਵਤਾ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits