Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ   ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥  

आसा मनसा दोऊ बिनासत त्रिहु गुण आस निरास भई ॥   तुरीआवसथा गुरमुखि पाईऐ संत सभा की ओट लही ॥४॥  

Āsā mansā ḏo▫ū bināsaṯ ṯarihu guṇ ās nirās bẖa▫ī.   Ŧurī▫āvasthā gurmukẖ pā▫ī▫ai sanṯ sabẖā kī ot lahī. ||4||  

Hope and desire have both been dispelled; I have renounced my longing for the three qualities.   The Gurmukh obtains the state of ecstasy, taking to the Shelter of the Saints' Congregation. ||4||  

ਉਮੈਦ ਅਤੇ ਖਾਹਿਸ਼ ਮੈਂ ਦੋਨੇ ਮੇਟ ਛੱਡੀਆਂ ਹਨ ਅਤੇ ਤਿੰਨਾਂ ਲੱਛਣਾ (ਰਜੂ, ਸਤੁ, ਤਮੁ) ਵਾਲੀ ਮਾਇਆ ਦੀ ਲਾਲਸਾ ਭੀ ਮੈਂ ਤਿਆਗ ਦਿੱਤੀ ਹੈ।   ਸਤਿ ਸੰਗਤ ਦੀ ਪਨਾਹ ਲੈਣ ਨਾਲ, ਗੁਰੂ ਦਾ ਸੱਚਾ ਸਿਖ ਪਰਮ ਅਨੰਦੀ ਦਸ਼ਾ ਨੂੰ ਪਰਾਪਤ ਹੋ ਜਾਂਦਾ ਹੈ।  

ਆਸਾ ਕਰਨੀ ਔਰ (ਮਨਸਾ) ਬਾਸਨਾ ਏ ਦੋਨੋਂ (ਬਨਾਸਤ) ਨਾਸ ਕਰਨੇ ਹਾਰੀ ਹੈ ਐਸੇ ਜਾਨ ਕਰ ਮੇਰੀ ਬੁਧੀ ਜਹਾਂ ਤਕ ਤ੍ਰਿਗੁਣ ਰਚਤ ਪਦਾਰਥ ਹੈ ਸਭ ਸੇ ਨਿਰਾਸ ਹੋਈ ਹੈ (ਤੁਰੀਆ) ਚੌਥੀ ਅਵਸਥਾ ਜੋ ਆਤਮ ਪਦ ਤੁਮਾਰਾ ਸ੍ਵਰੂਪ ਹੈ ਸੋ ਗੁਰਾਂ ਦੁਆਰੇ ਪਾਈਤਾ ਹੈ ਇਉਂ ਜਾਨ ਕਰ ਸੰਤ ਸਭਾ ਕੀ ਓਟ ਲਈ ਹੈ॥੪॥


ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ   ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥  

गिआन धिआन सगले सभि जप तप जिसु हरि हिरदै अलख अभेवा ॥   नानक राम नामि मनु राता गुरमति पाए सहज सेवा ॥५॥२२॥  

Gi▫ān ḏẖi▫ān sagle sabẖ jap ṯap jis har hirḏai alakẖ abẖevā.   Nānak rām nām man rāṯā gurmaṯ pā▫e sahj sevā. ||5||22||  

All wisdom and meditation, all chanting and penance, come to one whose heart is filled with the Invisible, Inscrutable Lord.   O Nanak, one whose mind is imbued with the Lord's Name, finds the Guru's Teachings, and intuitively serves. ||5||22||  

ਜਿਸ ਦੇ ਦਿਲ ਅੰਦਰ ਅਦ੍ਰਿਸ਼ਟ ਅਤੇ ਭੇਦ-ਰਹਿਤ ਵਾਹਿਗੁਰੂ ਵੱਸਦਾ ਹੈ, ਉਸ ਦੇ ਪੱਲੇ ਸਾਰੇ ਬ੍ਰਹਿਮ-ਬੋਧ, ਇਕਾਗਰਤਾ, ਸਿਮਰਨ ਅਤੇ ਤਪੱਸਿਆ ਹਨ।   ਨਾਨਕ, ਜਿਸ ਦਾ ਹਿਰਦਾ ਸੁਆਮੀ ਦੇ ਨਾਮ ਨਾਲ ਰੰਗੀਜਿਆ ਹੈ, ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੀ ਟਹਿਲ ਸੇਵਾ ਨੂੰ ਸੁਖੈਨ ਹੀ ਪਾ ਲੈਂਦਾ ਹੈ।  

ਹੇ ਅਲਖ ਅਭੇਵ ਹਰਿ ਜਿਸਕੇ ਹ੍ਰਿਦ੍ਯ ਮੇਂ ਤੂੰ ਹੈਂ ਤਿਸਨੇ ਗ੍ਯਾਨ ਧ੍ਯਾਨ ਜਪ ਤਪਾਦਿ ਸਾਧਨ ਸਭ ਕਰ ਲੀਏ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਹੇ (ਰਾਮ) ਗੁਰੋਂ ਕੀ ਮਤਿ ਲੇਨੇ ਕਰਕੇ (ਸਹਜ) ਸਾਂਤੀ ਸਹਤ ਸੇਵਾ ਕਰਕੇ ਮੇਰਾ ਮਨ ਤੇਰੇ ਨਾਮ ਮੇਂ ਰਤਾ ਹੈ॥੫॥੨੨॥


ਆਸਾ ਮਹਲਾ ਪੰਚਪਦੇ  

आसा महला १ पंचपदे ॥  

Āsā mėhlā 1 pancẖpaḏe.  

Aasaa, First Mehl, Panch-Padas:  

ਰਾਗ ਆਸਾ ਪਹਿਲੀ ਪਾਤਸ਼ਾਹੀ। ਪੰਚਪਦੇ।  

ਸਿਖ ਨੇ ਅਰਦਾਸ ਕਰੀ ਕਿ ਸੰਸਾਰ ਸੇ ਜੀਵ ਕੈਸੇ ਪਾਰ ਹੋਇ ਤਿਸ ਪਰ ਕਹਤੇ ਹੈਂ॥


ਮੋਹੁ ਕੁਟੰਬੁ ਮੋਹੁ ਸਭ ਕਾਰ   ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥  

मोहु कुट्मबु मोहु सभ कार ॥   मोहु तुम तजहु सगल वेकार ॥१॥  

Moh kutamb moh sabẖ kār.   Moh ṯum ṯajahu sagal vekār. ||1||  

Your attachment to your family, your attachment to all your affairs -   renounce all your attachments, for they are all corrupt. ||1||  

ਟੱਬਰ ਕਬੀਲੇ ਅਤੇ ਹੋਰ ਸਾਰੇ ਕੰਮਾਂ ਦੀ ਮਮਤਾ ਨੂੰ ਛੱਡ ਦੇ।   ਤੂੰ ਸੰਸਾਰੀ ਮਮਤਾ ਨੂੰ ਤਰਕ ਕਰ ਦੇ, ਇਸ ਸਭ ਪਾਪਾਂ ਦੀ ਮੂਲ ਹੈ!  

ਜੋ ਕੁਟੰਬ ਵਿਖੇ ਮੋਹੁ ਹੈ ਸੋ ਸਭੁ (ਮੋਹੁ) ਮੁਖ ਪਰ (ਕਾਰ) ਕਾਲਖ ਹੋ ਹੇ ਸਿਖ ਜੋ ਸਕਲ ਬਿਕਾਰ ਰੂਪ ਮੋਹ ਹੈ ਸੋ ਤੁਮ ਤਜਹੁ॥੧॥


ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ   ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ  

मोहु अरु भरमु तजहु तुम्ह बीर ॥   साचु नामु रिदे रवै सरीर ॥१॥ रहाउ ॥  

Moh ar bẖaram ṯajahu ṯumĥ bīr.   Sācẖ nām riḏe ravai sarīr. ||1|| rahā▫o.  

Renounce your attachments and doubts, O brother,   and dwell upon the True Name within your heart and body. ||1||Pause||  

ਤੂੰ ਸੰਸਾਰੀ ਮਮਤਾ ਅਤੇ ਸੰਦੇਹ ਨਵਿਰਤ ਕਰ ਦੇ।   ਹੇ ਭਰਾ! ਅਤੇ ਆਪਣੀ ਆਤਮਾ ਅਤੇ ਦੇਹਿ ਨਾਲ ਸਤਿਨਾਮ ਦਾ ਉਚਾਰਨ ਕਰ। ਠਹਿਰਾਉ।  

ਹੇ (ਬੀਰ) ਭਾਈ (ਮੋਹੁ) ਅਗ੍ਯਾਨੁ (ਭਰਮ) ਔਰ ਬਸਤੁ ਕੋ ਔਰ ਮਾਂਨਨਾ ਇਨ ਦੋਨੋਂ ਕੋ ਤੁਮ ਤਜਹੁ ਹੋ ਸਰਬਤ੍ਰ (ਰਵੈ) ਰਮਣ ਕਰ ਰਹਾ ਹੈ ਸੋ ਸਾਚੁ ਨਾਮ ਹੀ ਜਪੋ ਹ੍ਰਿਦੈ ਕਰਕੇ ਭਾਵ ਪਰਾ ਬਾਣੀ ਸੇ ਅਰੁ ਸਰੀਰ ਅਰਥਾਤ ਬੈਖਰੀ ਬਾਣੀ ਸੇ॥


ਸਚੁ ਨਾਮੁ ਜਾ ਨਵ ਨਿਧਿ ਪਾਈ   ਰੋਵੈ ਪੂਤੁ ਕਲਪੈ ਮਾਈ ॥੨॥  

सचु नामु जा नव निधि पाई ॥   रोवै पूतु न कलपै माई ॥२॥  

Sacẖ nām jā nav niḏẖ pā▫ī.   Rovai pūṯ na kalpai mā▫ī. ||2||  

When one receives the nine treasures of the True Name,   his children do not weep, and his mother does not grieve. ||2||  

ਜਦ ਆਦਮੀ ਸਤਿਨਾਮ ਦੇ ਨੌ ਖ਼ਜ਼ਾਨੇ ਪਰਾਪਤ ਕਰ ਲੈਂਦਾ ਹੈ,   ਤਦ ਉਸ ਦੇ ਬੱਚੇ ਰੋਂਦੇ ਨਹੀਂ ਅਤੇ ਮਾਤਾ ਦੁਖੀ ਨਹੀਂ ਹੁੰਦੀ।  

ਜਬ ਸਤ ਨਾਮ ਰੂਪ ਨਵਨਿਧ ਪੁਰਸ ਨੇ ਪਾਈ ਤਬ ਪੁਤ੍ਰ ਜੋ ਮਨ ਹੈ ਸੋ ਪਦਾਰਥੋਂ ਕੇ ਵਾਸਤੇ ਰੁਦਨੁ ਨਹੀਂ ਕਰਤਾ ਹੈ ਅਰੁ (ਮਾਈ) ਮਾਯਾ ਪਤੀ ਈਸ੍ਵਰ ਕੇ ਕਲਪੇ ਹੂਏ ਜਾਨਤਾ ਹੈ ਵਾ ਬੁਧੀ ਨਹੀਂ ਕਲਪਤੀ ਵਾਸਤੇ ਮਾਯਾ ਕੇ ॥੨॥


ਏਤੁ ਮੋਹਿ ਡੂਬਾ ਸੰਸਾਰੁ   ਗੁਰਮੁਖਿ ਕੋਈ ਉਤਰੈ ਪਾਰਿ ॥੩॥   ਏਤੁ ਮੋਹਿ ਫਿਰਿ ਜੂਨੀ ਪਾਹਿ   ਮੋਹੇ ਲਾਗਾ ਜਮ ਪੁਰਿ ਜਾਹਿ ॥੪॥  

एतु मोहि डूबा संसारु ॥   गुरमुखि कोई उतरै पारि ॥३॥   एतु मोहि फिरि जूनी पाहि ॥   मोहे लागा जम पुरि जाहि ॥४॥  

Ėṯ mohi dūbā sansār.   Gurmukẖ ko▫ī uṯrai pār. ||3||   Ėṯ mohi fir jūnī pāhi.   Mohe lāgā jam pur jāhi. ||4||  

In this attachment, the world is drowning.   Few are the Gurmukhs who swim across. ||3||   In this attachment, people are reincarnated over and over again.   Attached to emotional attachment, they go to the city of Death. ||4||  

ਇਸ ਸੰਸਾਰੀ ਮਮਤਾ ਅੰਦਰ ਜਗਤ ਡੁੱਬ ਗਿਆ ਹੈ।   ਕਿਸੇ ਵਿਰਲੇ ਪਵਿੱਤਰ ਪੁਰਸ਼ ਦਾ ਹੀ ਪਾਰ ਉਤਾਰਾ ਹੁੰਦਾ ਹੈ।   ਇਸ ਮੋਹ ਦੇ ਰਾਹੀਂ ਪ੍ਰਾਣੀ, ਮੁੜ ਜਨਮ ਧਾਰਨ ਕਰਦੇ ਹਨ।   ਦੁਨਿਆਵੀ ਮੁਹੱਬਤ ਨਾਲ ਚਿਮੜਿਆ ਹੋਇਆ ਇਨਸਾਨ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ।  

ਇਸ ਮੋਹ ਕਰਕੇ ਸੰਸਾਰ ਡੂਬਾ ਹੈ ਕੋਈ ਗੁਰਮੁਖ ਪਾਰ ਉਤਰਤੇ ਹੈਂ ਇਸੀ ਮੋਹ ਕਰਕੇ ਚੌਰਾਸੀ ਲਾਖ ਜੋਨ ਮੇਂ ਭ੍ਰਮਤਾ ਹੈ ਇਸੀ ਮੋਹ ਮੇਂ ਲੱਗ ਕਰਕੇ ਜੀਵ ਜਮ ਪੁਰ ਮੇਂ ਜਾਤਾ ਹੈ॥੪॥ਜੇ ਕਹੇ ਇਸ ਮੋਹ ਕੀ ਨਿਵਿਰਤੀ ਕੈਸੇ ਹੋਤੀ ਹੈ? ਤਿਸ ਪਰ ਕਹਤੇ ਹੈਂ॥


ਗੁਰ ਦੀਖਿਆ ਲੇ ਜਪੁ ਤਪੁ ਕਮਾਹਿ   ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥  

गुर दीखिआ ले जपु तपु कमाहि ॥   ना मोहु तूटै ना थाइ पाहि ॥५॥  

Gur ḏīkẖi▫ā le jap ṯap kamāhi.   Nā moh ṯūtai nā thā▫e pāhi. ||5||  

You have received the Guru's Teachings - now practice meditation and penance.   If attachment is not broken, no one is approved. ||5||  

ਗੁਰਾਂ ਦਾ ਉਪਦੇਸ਼ ਪਰਾਪਤ ਕਰਕੇ ਤੂੰ ਸਿਮਰਨ ਅਤੇ ਕਰੜੀ ਘਾਲ ਦੀ ਕਮਾਈ ਕਰ।   ਨਾਂ ਸੰਸਾਰੀ ਮਮਤਾ ਟੁੱਟਦੀ ਹੈ, ਤੇ ਨਾਂ ਹੀ ਆਦਮੀ ਕਬੂਲ ਪੈਂਦਾ ਹੈ।  

ਜੋ ਗੁਰ ਸਿਖ੍ਯਾ ਲੈ ਕਰਕੇ ਜਪੁ ਤਪੁ ਨਹੀਂ ਕਮਾਵਤੇ ਹੈਂ ਨਾ ਤਿਨਕਾ ਮੋਹ ਰੂਪ ਬੰਧਨ ਤੂਟਤਾ ਹੈ ਅਰ ਨਾ ਵਹੁ ਸਰੂਪ ਕੋ ਪਾਵਤੇ ਹੈਂ॥੫॥ (ਗੁਰ ਦੀਖਿਆ) ਗੁਰ ਸਿਖਿਆ ਕੋ ਲੇਕਰ ਜੋ ਜਪ ਤਪ ਕਮਾਵਤੇ ਹੈਂ ਤਿਨਕਾ ਮੋਹ ਨ ਟੂਟੇਗਾ ਔਰ ਨਿਜ ਅਸਥਾਨ ਕੋ ਪ੍ਰਾਪਤ ਨ ਹੋਂਗੇ ਭਾਵ ਏਹ ਹੈ ਕਿ ਉਨ ਪੁਰਸੋਂ ਕਾ ਅਵਸਮੇਵ ਮੋਹ ਤੂਟੈਗਾ ਔਰ ਨਿਜ ਅਸਥਾਨ ਕੋ ਪ੍ਰਾਪਤ ਹੋਂਗੇ॥


ਨਦਰਿ ਕਰੇ ਤਾ ਏਹੁ ਮੋਹੁ ਜਾਇ   ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥  

नदरि करे ता एहु मोहु जाइ ॥   नानक हरि सिउ रहै समाइ ॥६॥२३॥  

Naḏar kare ṯā ehu moh jā▫e.   Nānak har si▫o rahai samā▫e. ||6||23||  

But if He bestows His Glance of Grace, then this attachment departs.   O Nanak, then one remains merged in the Lord. ||6||23||  

ਜੇਕਰ ਮਾਲਕ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਇਹ ਮਮਤਾ ਦੂਰ ਹੋ ਜਾਂਦੀ ਹੈ।   ਇਨਸਾਨ ਵਾਹਿਗੁਰੂ ਨਾਲ ਅਭੇਦ ਹੋਇਆ ਰਹਿੰਦਾ ਹੈ, ਹੇ ਨਾਨਕ!  

ਜਬ ਸਤਗੁਰ ਹੀ (ਨਦਰਿ) ਕ੍ਰਿਪਾ ਦ੍ਰਿਸ੍ਟ ਕਰੈ ਤਬ ਯਹ ਮੋਹ ਜਾਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਤਬ ਹਰੀ ਮੇਂ (ਸਮਾਇ) ਅਭੇਦ ਹੋ ਰਹਤਾ ਹੈ॥੬॥੨੩॥


ਆਸਾ ਮਹਲਾ   ਆਪਿ ਕਰੇ ਸਚੁ ਅਲਖ ਅਪਾਰੁ   ਹਉ ਪਾਪੀ ਤੂੰ ਬਖਸਣਹਾਰੁ ॥੧॥  

आसा महला १ ॥   आपि करे सचु अलख अपारु ॥   हउ पापी तूं बखसणहारु ॥१॥  

Āsā mėhlā 1.   Āp kare sacẖ alakẖ apār.   Ha▫o pāpī ṯūʼn bakẖsaṇhār. ||1||  

Aasaa, First Mehl:   He Himself does everything, the True, Invisible, Infinite Lord.   I am a sinner, You are the Forgiver. ||1||  

ਰਾਗ ਆਸਾ ਪਹਿਲੀ ਪਾਤਸ਼ਾਹੀ।   ਅਦ੍ਰਿਸ਼ਟ ਅਤੇ ਅਨੰਤ ਸੱਚਾ ਸੁਆਮੀ ਖੁਦ ਹੀ ਸਾਰਾ ਕੁੱਛ ਕਰਦਾ ਹੈ।   ਮੈਂ ਗੁਨਾਹਗਾਰ ਹਾਂ ਅਤੇ ਤੂੰ ਮਾਫੀ ਦੇਣਹਾਰ।  

ਸਨਮੁਖ ਬੇਨਤੀ॥ ਹੇ ਸਚੇ ਅਲਖ ਅਪਾਰ ਰੂਪ ਸਭ ਕੁਛ ਤੂੰ ਆਪ ਹੀ ਕਰਤਾ ਹੈਂ ਮੈਂ ਪਾਪੀ ਹੂੰ ਤੂੰ ਬਖਸਣਹਾਰ ਹੈਂ॥੧॥


ਤੇਰਾ ਭਾਣਾ ਸਭੁ ਕਿਛੁ ਹੋਵੈ   ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ  

तेरा भाणा सभु किछु होवै ॥   मनहठि कीचै अंति विगोवै ॥१॥ रहाउ ॥  

Ŧerā bẖāṇā sabẖ kicẖẖ hovai.   Manhaṯẖ kīcẖai anṯ vigovai. ||1|| rahā▫o.  

By Your Will, everything come to pass.   One who acts in stubborn-mindedness is ruined in the end. ||1||Pause||  

ਤੇਰੀ ਰਜਾ ਅੰਦਰ ਸਾਰਾ ਕੁਝ ਹੁੰਦਾ ਹੈ, ਹੇ ਵਾਹਿਗੁਰੂ।   ਜੋ ਮਨ ਦੀ ਜ਼ਿੱਦ ਰਾਹੀਂ ਕੰਮ ਕਰਦਾ ਹੈ, ਉਹ ਆਖਿਰਕਾਰ ਤਬਾਹ ਹੋ ਜਾਂਦਾ ਹੈ। ਠਹਿਰਾਉ।  

ਹੇ ਅਕਾਲ ਪੁਰਖ ਤੇਰਾ ਜੋ ਭਾਣਾ ਹੈ ਤਿਸ ਮੈਂ ਸਭ ਕੁਛ ਹੋ ਰਹਾ ਹੈ ਜੋ ਮਨ ਕੇ ਹਠਿ ਸੇ ਕਰੀਏ ਤੋ ਵਹ ਕਰਮਿ ਅੰਤ ਕੋ ਖਰਾਬ ਕਰਤੇ ਹੈਂ॥੧॥ ਤਾਂ ਤੇ ਮੈਂ ਔਰੋਂ ਕੋ ਐਸੇ ਉਪਦੇਸ ਕਰਤਾ ਹੂੰ॥


ਮਨਮੁਖ ਕੀ ਮਤਿ ਕੂੜਿ ਵਿਆਪੀ   ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥  

मनमुख की मति कूड़ि विआपी ॥   बिनु हरि सिमरण पापि संतापी ॥२॥  

Manmukẖ kī maṯ kūṛ vi▫āpī.   Bin har simraṇ pāp sanṯāpī. ||2||  

The intellect of the self-willed manmukh is engrossed in falsehood.   Without the meditative remembrance of the Lord, it suffers in sin. ||2||  

ਆਪ ਹੁਦਰੇ ਮਨੁੱਸ਼ ਦੀ ਅਕਲ ਝੂਠ ਅੰਦਰ ਖੱਚਤ ਹੋਈ ਹੋਈ ਹੈ।   ਰੱਬ ਦੀ ਬੰਦਗੀ ਦੇ ਬਗੈਰ, ਇਹ ਗੁਨਾਹ ਦੀ ਦੁਖੀ ਕੀਤੀ ਹੋਈ ਹੈ।  

ਹਰੀ ਕੇ ਸਿਮਰਨ ਸੇ ਰਹਤ ਮਨਮੁਖੋਂ ਕੀ ਬੁਧਿ ਝੂਠਿ ਮੇਂ ਬਿਆਪ ਰਹੀ ਹੈ ਔ ਪਾਪ ਕਰ ਸੰਤਿਪਤ ਹੋ ਰਹੀ ਹੈ॥੨॥


ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ   ਜੋ ਉਪਜੈ ਸੋ ਅਲਖ ਅਭੇਵਹੁ ॥੩॥  

दुरमति तिआगि लाहा किछु लेवहु ॥   जो उपजै सो अलख अभेवहु ॥३॥  

Ḏurmaṯ ṯi▫āg lāhā kicẖẖ levhu.   Jo upjai so alakẖ abẖevhu. ||3||  

Renounce evil-mindedness, and you shall reap the rewards.   Whoever is born, comes through the Unknowable and Mysterious Lord. ||3||  

ਮੰਦੀ ਅਕਲ ਨੂੰ ਛੱਡ ਕੇ, ਤੂੰ ਕੁੱਛ ਲਾਭ ਉਠਾ।   ਜਿਹੜਾ ਭੀ ਪੈਦਾ ਹੋਇਆ ਹੈ, ਉਹ ਅਗਾਧ ਭੇਦ-ਰਹਿਤ ਸੁਆਮੀ ਦੇ ਰਾਹੀਂ ਹੀ ਹੋਇਆ ਹੈ।  

ਖੋਟੀ ਬੁਧਿ ਕੋ ਤ੍ਯਾਗ ਕਰ ਸੰਸਾਰ ਮੇਂ ਆਉਨੇ ਕਾ ਯਹੀ ਕੁਛ ਲਾਹਾ (ਲੇਵਹੁ) ਲਵੋ ਕਿ ਜੋ ਸੰਕਲਪ ਬਿਕਲਪ ਉਪਜੇ ਹੈਂ ਸੋ ਅਲਖ ਅਭੇਵ ਅਕਾਲ ਪੁਰਖ ਕੇ ਹੀ ਚਿੰਤਨ ਸੇ ਉਪਜਤਾ ਹੈ ਵਾ ਐਸਾ ਹੇ ਜੀਵੋ ਖੋਟੀ ਮਤੀ ਤਿ੍ਯਾਗ ਕਰ ਕਛੁ ਹਰੀ ਨਾਮ ਕਾ ਲਾਭੁ ਲੈ ਲਹੋ ਜੋ ਨਾਮ ਰੂਪ ਜਗਤੁ ਉਪਜਤਾ ਹੈ ਅਰ ਉਪਜੇਗਾ ਸੋ ਅਲਖ ਅਭੇਵ ਭਾਵ ਹਰੀ ਰੂਪ ਜਾਨੋ॥੩॥


ਐਸਾ ਹਮਰਾ ਸਖਾ ਸਹਾਈ   ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥  

ऐसा हमरा सखा सहाई ॥   गुर हरि मिलिआ भगति द्रिड़ाई ॥४॥  

Aisā hamrā sakẖā sahā▫ī.   Gur har mili▫ā bẖagaṯ ḏariṛā▫ī. ||4||  

Such is my Friend and Companion;   meeting with the Guru, the Lord, devotion was implanted within me. ||4||  

ਐਹੋ ਜੇਹਾ ਹੈ ਮੇਰਾ ਮਿੱਤ੍ਰ ਅਤੇ ਮਦਦਗਾਰ।   ਰੱਬ ਰੂਪ ਗੁਰਾਂ ਨੂੰ ਭੇਟਣ ਦੁਆਰਾ, ਮੇਰੇ ਅੰਦਰ ਸੁਆਮੀ ਦੀ ਪ੍ਰੇਮ-ਮਈ ਸੇਵਾ ਪੱਕੀ ਹੋ ਗਈ ਹੈ,  

ਐਸਾ ਸਖਾ ਹਮਾਰਾ ਸਹਾਯਕ ਵਾਹਗੁਰੂ ਹੈ ਜਬ ਗੁਰ ਨੇ ਹਰੀ ਕੀ ਭਗਤੀ ਦ੍ਰਿੜਾਈ ਹੈ ਤਬ ਹਰੀ ਮਿਲਤਾ ਹੈ॥


ਸਗਲੀ ਸਉਦੀ ਤੋਟਾ ਆਵੈ   ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥  

सगलीं सउदीं तोटा आवै ॥   नानक राम नामु मनि भावै ॥५॥२४॥  

Saglīʼn sa▫oḏīʼn ṯotā āvai.   Nānak rām nām man bẖāvai. ||5||24||  

In all other transactions, one suffers loss.   The Name of the Lord is pleasing to Nanak's mind. ||5||24||  

ਹੋਰ ਸਾਰਿਆਂ ਸੌਦਿਆਂ ਅੰਦਰ ਬੰਦੇ ਨੂੰ ਘਾਟਾ ਪੈਂਦਾ ਹੈ।   ਨਾਨਕ ਦੇ ਚਿੱਤ ਨੂੰ ਪ੍ਰਭੂ ਦਾ ਨਾਮ ਚੰਗਾ ਲੱਗਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਸਭ ਬਪਾਰੋਂ ਮੈਂ (ਤੋਟਾ) ਘਾਟਾ ਆਉਤਾ ਹੈ ਇਸ ਸੇ ਮੇਰੇ ਮਨ ਮੇਂ ਰਾਮ ਕਾ ਹੀ ਨਾਮ ਭਾਉਤਾ ਹੈ॥੫॥੨੪॥


ਆਸਾ ਮਹਲਾ ਚਉਪਦੇ  

आसा महला १ चउपदे ॥  

Āsā mėhlā 1 cẖa▫upḏe.  

Aasaa, First Mehl, Chau-Padas:  

ਰਾਗ ਆਸਾ ਪਹਿਲੀ ਪਾਤਸ਼ਾਹੀ ਚਉਪਦੇ।  

ਨਾਮ ਕੀ ਮਹਤਤਾ ਦਿਖਾਵਤੇ ਹੈਂ॥


ਵਿਦਿਆ ਵੀਚਾਰੀ ਤਾਂ ਪਰਉਪਕਾਰੀ   ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥  

विदिआ वीचारी तां परउपकारी ॥   जां पंच रासी तां तीरथ वासी ॥१॥  

viḏi▫ā vīcẖārī ṯāʼn par▫upkārī.   Jāʼn pancẖ rāsī ṯāʼn ṯirath vāsī. ||1||  

Contemplate and reflect upon knowledge, and you will become a benefactor to others.   When you conquer the five passions, then you shall come to dwell at the sacred shrine of pilgrimage. ||1||  

ਜੇਕਰ ਤੂੰ ਇਲਮ ਦਾ ਵੀਚਾਰਵਾਨ ਹੈਂ, ਤਦ ਸਾਰਿਆਂ ਦਾ ਭਲਾ ਕਰਨ ਵਾਲਾ ਬਣ।   ਜਦ ਤੂੰ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਦਰੁਸਤ ਕਰ ਲੈਦਾ ਹੈ, ਤਦ ਤੂੰ ਯਾਤ੍ਰਾ-ਅਸਕਾਨ ਤੇ ਰਹਿਣ ਵਾਲਾ ਹੋ ਜਾਵੇਗਾ।  

ਬਿਦ੍ਯਾ ਬਿਚਾਰੀ ਹੂਈ ਤੋ ਉਹੀ ਸਫਲ ਹੈ ਜੋ ਪਰੋਪਕਾਰੀ ਹੋਇ॥ ਤੀਰਥ ਬਾਸੀ ਹੋਨਾ ਤਉ ਹੀ ਸ੍ਰੇਸ੍ਟ ਹੈ ਜੋ ਪੰਜ ਕਾਮਾਦਿ ਬਿਕਾਰੋਂ ਤੇ ਮਨ ਕੋ (ਰਾਸੀ) ਸਚਾ ਕਰੈ ਭਾਵ ਰਹਤ ਹੋਵੈ॥੧॥


ਘੁੰਘਰੂ ਵਾਜੈ ਜੇ ਮਨੁ ਲਾਗੈ   ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ  

घुंघरू वाजै जे मनु लागै ॥   तउ जमु कहा करे मो सिउ आगै ॥१॥ रहाउ ॥  

Gẖungẖrū vājai je man lāgai.   Ŧa▫o jam kahā kare mo si▫o āgai. ||1|| rahā▫o.  

You shall hear the vibrations of the tinkling bells, when your mind is held steady.   So what can the Messenger of Death do to me hereafter? ||1||Pause||  

ਜੇਕਰ ਮਨ ਅਸਥਿਰ ਹੋ ਜਾਵੇ, ਤਦ ਉਹ ਹੀ ਘੁੰਗਰੂਆਂ ਦਾ ਵੱਜਣਾ ਹੈ।   ਤਦ ਮੌਤ ਦਾ ਦੂਤ ਅੱਗੇ ਮੈਨੂੰ ਕੀ ਕਰ ਸਕਦਾ ਹੈ? ਠਹਿਰਾਉ।  

ਹੇ ਹਰੀ ਘੁੰਘਰੂ ਤਾਂ ਹੀ ਵਜਾਉਣੇ ਸਫਲ ਹੈਂ ਜੇਕਰ ਤੇਰੇ ਮੈਂ ਮਨ ਲਾਗੇ ਵਾ ਜਬ (ਘੰੁਘਰੂ) ਘੋਰੜੂ ਵਾਜੇ ਤਬ ਭੀ ਮਨ ਲਗ ਜਾਵੇ ਭਾਵ ਅੰਤਕਾਲ ਮੈਂ ਬੀ ਸਿਮਰਨ ਹੋ ਆਵੇ ਤਬ ਆਗੇ ਪਰਲੋਕ ਮੈਂ ਮੇਰੇ ਕੋ ਜਮੁ ਕਿਆ ਕਰੇਗਾ ਅਰਥਾਤ ਕੁਛ ਨਹੀਂ ਕਰੇਗਾ॥੧॥


ਆਸ ਨਿਰਾਸੀ ਤਉ ਸੰਨਿਆਸੀ   ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥  

आस निरासी तउ संनिआसी ॥   जां जतु जोगी तां काइआ भोगी ॥२॥  

Ās nirāsī ṯa▫o sani▫āsī.   Jāʼn jaṯ jogī ṯāʼn kā▫i▫ā bẖogī. ||2||  

When you abandon hope and desire, then you become a true Sannyaasi.   When the Yogi practices abstinence, then he enjoys his body. ||2||  

ਜਦ ਬੰਦਾ ਖ਼ਾਹਿਸ਼ ਨੂੰ ਤਿਆਗ ਦਿੰਦਾ ਹੈ, ਤਦ ਉਹ ਤਿਆਗੀ ਥੀ ਵੰਞਦਾ ਹੈ।   ਜਦ ਯੋਗੀ ਜੱਤ ਸੱਤ ਕਮਾਉਂਦਾ ਹੈ, ਤਦ ਉਹ ਦੇਹਿ ਦਾ ਅਨੰਦ ਮਾਣਦਾ ਹੈ।  

ਸਰਬ ਪਰਕਾਰ ਕੀ ਆਸ ਤੇ ਨਿਰਾਸਾ ਹੋਇ ਜਾਇ ਤਉ ਸੰਨਿਆਸੀ ਹੋਤਾ ਹੈ। ਜਤ ਧਾਰੀ ਜਤੀ ਔ ਜੋਗੀ ਤਉ ਹੀ ਹੈ ਜਉ (ਕਾਇਆ) ਦੇਹ ਕੇ ਅੰਤਰ ਹੀ ਆਤਮਾ ਨੰਦ ਕਾ ਭੋਗਤਾ ਹੋਵਾਂ ਅਰ ਦੋ ਹੋਹੰ ਅਭਾਵ ਹੋਇ॥੨॥


ਦਇਆ ਦਿਗੰਬਰੁ ਦੇਹ ਬੀਚਾਰੀ   ਆਪਿ ਮਰੈ ਅਵਰਾ ਨਹ ਮਾਰੀ ॥੩॥  

दइआ दिग्मबरु देह बीचारी ॥   आपि मरै अवरा नह मारी ॥३॥  

Ḏa▫i▫ā ḏigambar ḏeh bīcẖārī.   Āp marai avrā nah mārī. ||3||  

Through compassion, the naked hermit reflects upon his inner self.   He slays his own self, instead of slaying others. ||3||  

ਉਹੀ ਨਗਨ ਸਾਧੂ ਹੈ, ਜੋ ਤਰਸ ਕਰਦਾ ਹੈ ਅਤੇ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ।   ਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾਂ ਨੂੰ ਨਹੀਂ ਮਾਰਦਾ।  

ਦਿਗੰਬਰ ਤਉ ਹੀ ਹੋਤਾ ਹੈ ਜੋ ਮਾਨੁਖਾ ਦੇਹ ਪਾਇ ਕਰ ਸਭ ਜੀਵੋਂ ਪਰ ਦਯਾ ਕਾ ਬੀਚਾਰੀ ਹੋਇ ਔਰ ਆਪ (ਮਰੈ) ਖੇਦ ਸਹਾਰ ਲੇਇ ਔਰ ਕਿਸੇ ਕੋ ਮਾਰਨੇ ਹਾਰਾ ਨਾ ਹੋਇ ਅਰਥਾਤ ਔਰੋਂ ਕੋ ਦੁਖ ਨ ਦੇਵੇ॥੩॥ ਅਰੁ ਐਸੇ ਪ੍ਰਾਰਥਨਾ ਕਰੇ॥


ਏਕੁ ਤੂ ਹੋਰਿ ਵੇਸ ਬਹੁਤੇਰੇ   ਨਾਨਕੁ ਜਾਣੈ ਚੋਜ ਤੇਰੇ ॥੪॥੨੫॥  

एकु तू होरि वेस बहुतेरे ॥   नानकु जाणै चोज न तेरे ॥४॥२५॥  

Ėk ṯū hor ves bahuṯere.   Nānak jāṇai cẖoj na ṯere. ||4||25||  

You, O Lord, are the One, but You have so many Forms.   Nanak does not know Your wondrous plays. ||4||25||  

ਤੂੰ ਹੇ ਸੁਆਮੀ! ਕੇਵਲ ਇਕ ਹੀ ਹੈਂ ਅਤੇ ਅਨੇਕਾਂ ਹਨ ਤੇਰੇ ਲਿਬਾਸ।   ਨਾਨਕ ਤੇਰੇ ਅਸਚਰਜ ਕੌਤਕਾਂ ਨੂੰ ਨਹੀਂ ਜਾਣਦਾ।  

ਔਰ (ਵੇਸ) ਭੇਖ ਬਹੁਤ ਸੇ ਹੈਂ ਸੋ ਏਕ ਤੂੰ ਹੀ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਤੇਰੇ ਚੋਜ ਬਿਲਾਸ ਜਾਨੇ ਨਹੀਂ ਜਾਤੇ ਹੈਂ॥੪॥੨੫॥


ਆਸਾ ਮਹਲਾ  

आसा महला १ ॥  

Āsā mėhlā 1.  

Aasaa, First Mehl:  

ਰਾਗ ਆਸਾ ਪਹਿਲੀ ਪਾਤਸ਼ਾਹੀ।  

ਜਗ੍ਯਾਸੀ ਕੀ ਬੇਨਤੀ ਸੰਤੋਂ ਪਾਸ॥


ਏਕ ਭਰੀਆ ਗੁਣ ਕਰਿ ਧੋਵਾ   ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥  

एक न भरीआ गुण करि धोवा ॥   मेरा सहु जागै हउ निसि भरि सोवा ॥१॥  

Ėk na bẖarī▫ā guṇ kar ḏẖovā.   Merā saho jāgai ha▫o nis bẖar sovā. ||1||  

I am not stained by only one sin, that could be washed clean by virtue.   My Husband Lord is awake, while I sleep through the entire night of my life. ||1||  

ਮੈਂ ਕੇਵਲ ਇਕ ਅੱਧੇ ਪਾਪ ਨਾਲ ਲਿਬੜੀ ਹੋਈ ਨਹੀਂ ਜੋ ਮੈਂ ਨੇਕੀ ਨਾਲ ਧੋ ਕੇ ਸਾਫ (ਪਵਿੱਤ੍ਰ) ਹੋ ਜਾਵਾਂਗੀ।   ਮੇਰਾ ਕੰਤ ਜਾਗਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ।  

ਮੈਂ ਏਕ ਪਾਪ ਕਰ ਭਰੀ ਹੂਈ ਨਹੀਂ ਹੂੰ ਜੋ ਕਿਸੀ ਗੁਣ ਸੇ ਉਸ ਪਾਪ ਕੋ ਧੋ ਕਰ ਸੁਧ ਹੋ ਜਾਊਂ ਭਾਵ ਏਹ ਕਿ ਮੁਝ ਮੇਂ ਅਨੰਤ ਪਾਪ ਹੈਂ॥੧॥


ਇਉ ਕਿਉ ਕੰਤ ਪਿਆਰੀ ਹੋਵਾ   ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ  

इउ किउ कंत पिआरी होवा ॥   सहु जागै हउ निस भरि सोवा ॥१॥ रहाउ ॥  

I▫o ki▫o kanṯ pi▫ārī hovā.   Saho jāgai ha▫o nis bẖar sovā. ||1|| rahā▫o.  

In this way, how can I become dear to my Husband Lord?   My Husband Lord remains awake, while I sleep through the entire night of my life. ||1||Pause||  

ਮੈਂ ਐਕੁਰ ਕਿਸ ਤਰ੍ਹਾਂ ਆਪਣੇ ਭਰਤੇ ਦੀ ਲਾਡਲੀ ਹੋ ਸਕਦੀ ਹਾਂ?   ਮੇਰਾ ਖ਼ਸਮ ਜਾਗਦਾ ਰਹਿੰਦਾ ਹੈ ਅਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਠਹਿਰਾਉ।  

ਐਸੇ ਮੈਂ ਕਿਸ ਪ੍ਰਕਾਰ ਪਤੀ ਕੀ ਪ੍ਯਾਰੀ ਹੋਊਂਗੀ ਮੇਰਾ ਪਤੀ ਤੋ ਜਾਗਤਾ ਰਹਤਾ ਹੈ ਔਰ ਮੈਂ ਰਾਤ ਭਰ ਸੋਈ ਰਹਤੀ ਹੂੰ ਭਾਵ ਏਹ ਕਿ ਪਤਿ ਤੋ ਚੈਤੰਨ੍ਯ ਦੇਵ ਹੈ ਮੈਂ ਅਵਿਦ੍ਯਾ ਨਿੰਦ੍ਰਾ ਕਰ ਗ੍ਰਸ? ਅਵਸਥਾ ਭਰ ਸੋ ਰਹੀ ਹੂੰ॥


ਆਸ ਪਿਆਸੀ ਸੇਜੈ ਆਵਾ   ਆਗੈ ਸਹ ਭਾਵਾ ਕਿ ਭਾਵਾ ॥੨॥  

आस पिआसी सेजै आवा ॥   आगै सह भावा कि न भावा ॥२॥  

Ās pi▫āsī sejai āvā.   Āgai sah bẖāvā kė na bẖāvā. ||2||  

With hope and desire, I approach His Bed,   but I do not know whether He will be pleased with me or not. ||2||  

ਆਪਣੇ ਪਤੀ ਨੂੰ ਮਿਲਣ ਦੀ ਇੱਛਾ ਅਤੇ ਤਰੇਹ ਨਾਲ ਮੈਂ ਉਸ ਦੇ ਪਲੰਘ ਤੇ ਜਾਂਦੀ ਹਾਂ;   ਪਰੰਤੂ ਅੱਗੇ ਮੈਨੂੰ ਪਤਾ ਨਹੀਂ ਕਿ ਮੈਂ ਉਸ ਨੂੰ ਚੰਗੀ ਲੱਗਦੀ ਹਾਂ ਕਿ ਨਹੀਂ।  

ਮਿਲਨੇ ਕੀ ਆਸਾ ਇਛ੍ਯਾ ਕਰਕੇ ਪ੍ਯਾਸੀ ਹੂਈ ਹੂਈ ਸਰਧਾ ਰੂਪ ਸੇਜ੍ਯਾ ਪਰ ਆਵੋ ਤੌ ਭੀ ਸੰਦੇਹ ਰਹਤਾ ਹੈ ਅਗਲੇ ਮੇਰੇ ਅਪਰਾਧੋਂ ਕਰਕੇ ਸਹੁ ਕੋ (ਭਾਵਾ ਕਿ ਨ ਭਾਵਾ) ਅਛੀ ਲਗੂੰ ਯਾ ਨਾ ਲਗੂੰ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits