Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਚਿ ਰਤੇ ਸਚੁ ਅੰਮ੍ਰਿਤੁ ਜਿਹਵਾ ਮਿਥਿਆ ਮੈਲੁ ਰਾਈ  

साचि रते सचु अम्रितु जिहवा मिथिआ मैलु न राई ॥  

Sācẖ raṯe sacẖ amriṯ jihvā mithi▫ā mail na rā▫ī.  

Those who are imbued with Truth - their tongues are tinged with Truth; they do not have even an iota of the filth of falsehood.  

ਜੋ ਸੱਚ ਨਾਲ ਰੰਗੀਜੇ ਹਨ, ਉਨ੍ਹਾਂ ਦੀ ਜੀਹਭਾ ਸੁਧਾ ਸਰਜੂਪ ਸੱਚੇ ਨਾਮ ਦਾ ਉਚਾਰਨ ਕਰਦੀ ਹੈ ਅਤੇ ਉਹਨਾਂ ਦੇ ਅੰਦਰ ਰਤੀ ਭਰ ਭੀ ਝੂਠ ਦੀ ਮਲੀਨਤਾ ਨਹੀਂ ਹੁੰਦੀ।  

ਜੋ ਸਚ ਰੂਪ ਵਾਹਿਗੁਰੂ ਮੈਂ ਰਤੇ ਹੈਂ ਸੋ (ਸਚੁ) ਨਿਸਚੇ ਕਰਕੇ ਅੰਮ੍ਰਿਤ ਰੂਪ ਨਾਮ ਕੇ ਉਚਾਰਨ ਕਰਤੇ ਹੈਂ ਔਰ ਤਿਨਕੀ ਜਿਹਵਾ ਮੈਂ ਮਿਥ੍ਯਾ ਬੋਲਣ ਰੂਪ ਮੈਲ ਰਾਈ ਸਮਾਨ ਭੀ ਨਹੀਂ ਹੈ॥


ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ ਸਬਦਿ ਰਤੇ ਪਤਿ ਪਾਈ ॥੩॥  

निरमल नामु अम्रित रसु चाखिआ सबदि रते पति पाई ॥३॥  

Nirmal nām amriṯ ras cẖākẖi▫ā sabaḏ raṯe paṯ pā▫ī. ||3||  

They taste the sweet Ambrosial Nectar of the Immaculate Naam, the Name of the Lord; imbued with the Shabad, they are blessed with honor. ||3||  

ਉਹ ਪਵਿੱਤ੍ਰ ਨਾਮ ਦੇ ਮਿੱਠੇ ਆਬਿਹਿਯਾਤ ਨੂੰ ਪਾਨ ਕਰਦੇ ਹਨ ਅਤੇ ਨਾਮ ਨਾਲ ਰੰਗੀਜ ਇੱਜ਼ਤ ਆਬਰੂ ਪਾਉਂਦੇ ਹਨ।  

ਔਰ ਤਿਨ ਪੁਰਸੋਂ ਨੇ ਨਿਰਮਲ ਔ ਅੰਮ੍ਰਿਤ ਰੂਪ ਨਾਮ ਰਸ ਕੋ ਚਾਖਿਆ ਹੈ ਔ ਗੁਰੋਂ ਕੇ ਉਪਦੇਸ ਮੇ ਰਤੇ ਹੈਂ ਅਰ ਤਿਨੋਂ ਨੇ ਲੋਕ ਪ੍ਰੋਲਕ ਮੈਂ ਪਤਿ ਪਾਈ ਹੈ॥੩॥


ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ  

गुणी गुणी मिलि लाहा पावसि गुरमुखि नामि वडाई ॥  

Guṇī guṇī mil lāhā pāvas gurmukẖ nām vadā▫ī.  

The virtuous meet with the virtuous, and earn the profit; as Gurmukh, they obtain the glorious greatness of the Naam.  

ਨੇਕ ਨੇਕਾਂ ਨਾਲ ਮਿਲ ਕੇ ਨਫਾ ਕਮਾਉਂਦੇ ਹਨ, ਪ੍ਰੰਤੂ ਨਾਮ ਦੀ ਵਿਸ਼ਾਲਤਾ ਕੇਵਲ ਗੁਰਾਂ ਦੀ ਦਇਆ ਦੁਆਰਾ ਹੀ ਪਰਾਪਤ ਹੁੰਦਾ ਹੈ।  

ਗੁਣੀ ਜੋ ਸਿਖ ਹੈਂ (ਗੁਣੀ) ਗੁਰੋਂ ਕੇ ਸਾਥ ਮਿਲ ਕੇ ਲਾਭ ਕੋ ਪ੍ਰਾਪਤਿ ਹੋਤੇ ਹੈਂ ਔ ਵਹੁ ਗੁਰਮੁਖਿ (ਨਾਮੀ) ਵਾਹਿਗੁਰੂ ਕੋ ਜਾਣਕੇ ਵਡਿਆਈ ਪਾਵਤੇ ਹੈਂ॥


ਸਗਲੇ ਦੂਖ ਮਿਟਹਿ ਗੁਰ ਸੇਵਾ ਨਾਨਕ ਨਾਮੁ ਸਖਾਈ ॥੪॥੫॥੬॥  

सगले दूख मिटहि गुर सेवा नानक नामु सखाई ॥४॥५॥६॥  

Sagle ḏūkẖ mitėh gur sevā Nānak nām sakẖā▫ī. ||4||5||6||  

All sorrows are erased, by serving the Guru; O Nanak, the Naam is our only Friend and Companion. ||4||5||6||  

ਨਾਨਕ ਗੁਰਾਂ ਦੀ ਸੇਵਾ ਟਹਿਲ ਰਾਹੀਂ ਸਾਰੇ ਦੁਖੜੇ ਦੁਰ ਹੋ ਜਾਂਦੇ ਹਨ ਅਤੇ ਨਾਮ ਇਨਸਾਨ ਦਾ ਸਹਾਇਕ ਹੋ ਜਾਂਦਾ ਹੈ।  

ਗੁਰੋਂ ਕੀ ਸੇਵਾ ਕਰਨੇ ਸੇ ਸੰਪੂਰਨ ਦੁਖ ਮਿਟ ਜਾਤੇ ਹੈਂ ਸ੍ਰੀ ਗੁਰੂ ਜੀ ਕਹਤੇ ਹੈਂ ਜੀਵਕੋ ਨਾਮੁ ਹੀ ਸਰਬ ਦਾ (ਸਖਾਈ) ਮਿਤ੍ਰਤਾ ਕਰਨ ਹਾਰਾ ਹੈ॥੪॥੫॥੬॥


ਭੈਰਉ ਮਹਲਾ  

भैरउ महला १ ॥  

Bẖairo mėhlā 1.  

Bhairao, First Mehl:  

ਭੈਰਊ ਪਹਿਲੀ ਪਾਤਿਸ਼ਾਹੀ।  

ਅਪਨੇ ਮਨ ਕੇ ਪ੍ਰਥਾਇ ਸੰਗਤ ਕੋ ਭਗਤੀ ਕਾ ਉਪਦੇਸ ਕਰਤੇ ਹੂਏ ਕਥਨ ਕਰਤੇ ਹੈਂ॥


ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ  

हिरदै नामु सरब धनु धारणु गुर परसादी पाईऐ ॥  

Hirḏai nām sarab ḏẖan ḏẖāraṇ gur parsādī pā▫ī▫ai.  

The Naam, the Name of the Lord, is the wealth and support of all; It is enshrined in the heart, by Guru's Grace.  

ਸੁਆਮੀ ਦਾ ਨਾਮ ਜੋ ਸਾਰਿਆਂ ਦਾ ਮਾਲ ਧਨ ਅਤੇ ਆਸਰਾ ਹੈ, ਗੁਰਾਂ ਦੀ ਦਇਆ ਦੁਆਰਾ ਮਨ ਅੰਦਰ ਪਾਇਆ ਜਾਂਦਾ ਹੈ।  

ਸ੍ਰਭ ਸ੍ਰਿਸ੍ਟੀ ਕੇ ਧਾਰਣੇ ਹਾਰੇ ਕਾ ਨਾਮੁ ਗੁਰ ਕ੍ਰਿਪਾ ਦ੍ਵਾਰੇ ਪਾਈਤਾ ਹੈ॥


ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥  

अमर पदारथ ते किरतारथ सहज धिआनि लिव लाईऐ ॥१॥  

Amar paḏārath ṯe kirṯārath sahj ḏẖi▫ān liv lā▫ī▫ai. ||1||  

One who gathers this imperishable wealth is fulfilled, and through intuitive meditation, is lovingly focused on the Lord. ||1||  

ਜੋ ਨਾਮ ਦੀ ਅਬਿਨਾਸੀ ਦੌਲਤ ਨੂੰ ਪਾ ਲੈਂਦਾ ਹੈ, ਉਹ ਸਫਲ ਹੋ ਜਾਂਦਾ ਹੈ ਅਤੇ ਭਜਨ ਬੰਦਗੀ ਦੇ ਰਾਹੀਂ ਉਸ ਦਾ ਪ੍ਰਭੂ ਨਾਲ ਪ੍ਰੇਮ ਪੈ ਜਾਂਦਾ ਹੈ।  

ਜਿਨ ਪੁਰਸ਼ੋਂ ਨੇ ਨਾਮ ਪਦਾਰਥ ਪਾਇਆ ਹੈ ਸੇ ਕਿਰਤਗ੍ਯ ਹੋ ਕਰ ਅਮਰ ਹੂਏ ਹੈਂ ਤਾਂ ਤੇ (ਸਹਜ) ਸਾਂਤ ਕੋ ਧਾਰਕੇ ਧਿਆਨ ਮੇਂ ਬ੍ਰਿਤੀ ਹੇ ਪਿਆਰਿਓ ਲਗਾਈਏ॥


ਮਨ ਰੇ ਰਾਮ ਭਗਤਿ ਚਿਤੁ ਲਾਈਐ   ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ  

मन रे राम भगति चितु लाईऐ ॥   गुरमुखि राम नामु जपि हिरदै सहज सेती घरि जाईऐ ॥१॥ रहाउ ॥  

Man re rām bẖagaṯ cẖiṯ lā▫ī▫ai.   Gurmukẖ rām nām jap hirḏai sahj seṯī gẖar jā▫ī▫ai. ||1|| rahā▫o.  

O mortal, focus your consciousness on devotional worship of the Lord.   As Gurmukh, meditate on the Name of the Lord in your heart, and you shall return to your home with intuitive ease. ||1||Pause||  

ਹੇ ਬੰਦੇ! ਤੂੰ ਆਪਣੇ ਮਨੈ ਨੂੰ ਪ੍ਰਭੂ ਦੀ ਪ੍ਰੇਮਮਈ ਸੇਵਾ ਅੰਦਰ ਜੋੜ।   ਗੁਰਾਂ ਦੀ ਦਇਆ ਦੁਆਰਾ ਦਿਲ ਨਾਲ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਨੀ ਆਰਾਮ ਨਾਲ ਆਪਣੇ ਨਿਜ ਦੇ ਗ੍ਰਹਿ ਨੂੰ ਚਲਿਆ ਜਾਂਦਾ ਹੈ। ਠਹਿਰਾਉ।  

ਰਾਮ ਕੀ ਭਗਤੀ ਵਿਖੈ ਚਿਤ ਕੋ ਲਾਉਣਾ ਕਰੀਏ ਔਰ (ਗੁਰਮੁਖਿ) ਗੁਰੋਂ ਦ੍ਵਾਰਾ ਨਾਮ ਕੋ ਹਿਰਦੇ ਮੈਂ ਜਪ ਕਰ (ਸਹਜ ਸੇਤੀ) ਸ਼ਾਂਤੀ ਪੂਰਬੋਕਤ (ਘਰਿ) ਸ੍ਵੈ ਸ੍ਵਰੂਪ ਮੈਂ ਪ੍ਰਾਪਤਿ ਹੋਵੀਏ ਹੈ॥


ਭਰਮੁ ਭੇਦੁ ਭਉ ਕਬਹੁ ਛੂਟਸਿ ਆਵਤ ਜਾਤ ਜਾਨੀ  

भरमु भेदु भउ कबहु न छूटसि आवत जात न जानी ॥  

Bẖaram bẖeḏ bẖa▫o kabahu na cẖẖūtas āvaṯ jāṯ na jānī.  

Doubt, separation and fear are never eradicated, and the mortal continues coming and going in reincarnation, as long as he does not know the Lord.  

ਜਦ ਤਾਈ ਇਨਸਾਨ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ, ਉਹ ਸੰਦੇਹ ਵਿਛੋੜੇ ਅਤੇ ਡਰ ਤੋਂ ਕਦਾਚਿਤ ਖਲਾਸੀ ਨਹੀਂ ਪਾਉਂਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।  

ਵਾਹਿਗੁਰੂ ਕੇ ਨਾਮ ਅਰ ਧ੍ਯਾਨ ਸੇ ਬਿਨਾਂ ਭਰਮ ਔਰ ਭੇਦ ਔਰ ਜਨਮ ਮਰਨ ਕਾ ਭੈ ਕਬੀ ਨਹੀਂ ਛੂਟਤਾ ਹੈ ਇਸੀ ਤੇ (ਆਵਤ ਜਾਤ) ਜਨਮਤਾ ਮਰਤਾ ਹੈ ਤਿਸਤੇ ਭਗਤੀ ਨਹੀਂ ਜਾਨੀ॥


ਬਿਨੁ ਹਰਿ ਨਾਮ ਕੋ ਮੁਕਤਿ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥  

बिनु हरि नाम को मुकति न पावसि डूबि मुए बिनु पानी ॥२॥  

Bin har nām ko mukaṯ na pāvas dūb mu▫e bin pānī. ||2||  

Without the Name of the Lord, no one is liberated; they drown and die without water. ||2||  

ਪ੍ਰਭੂ ਦੇ ਨਾਮ ਦੇ ਬਗੈਰ ਕਿਸੇ ਨੂੰ ਭੀ ਮੌਖਸ਼ ਪ੍ਰਾਪਤ ਨਹੀਂ ਹੁੰਦਾ ਅਤੇ ਸਾਰੇ ਹੀ ਪਾਣੀ ਦੇ ਬਗੈਰ ਹੀ ਡੁਬ ਕੇ ਮਰ ਜਾਂਦੇ ਹਨ।  

ਵਾਹਿਗੁਰੂ ਕੇ ਨਾਮ ਸੇ ਬਿਨਾਂ ਕੋਈ ਭੀ ਮੁਕਤੀ ਕੋ ਨਹੀਂ ਪਾਵਤਾ ਹੈ ਪਾਨੀ ਸੇ ਬਿਨਾਂ ਸਭ ਜੀਵ ਡੂਬ ਮੂਏ ਹੈਂ ਭਾਵ ਵਿਸ੍ਯ ਪਦਾਰਥ ਅਸਤ ਭੀ ਹੈਂ ਤੌ ਭੀ ਤਿਨ ਮੈਂ ਲਾਗ ਕਰ ਜਨਮਤੇ ਮਰਤੇ ਹੈਂ॥੨॥


ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਮਿਟਸਿ ਗਵਾਰਾ  

धंधा करत सगली पति खोवसि भरमु न मिटसि गवारा ॥  

Ḏẖanḏẖā karaṯ saglī paṯ kẖovas bẖaram na mitas gavārā.  

Busy with his worldly affairs, all honor is lost; the ignorant one is not rid of his doubts.  

ਸੰਸਾਰੀ ਵਿਹਾਰ ਕਰਦਾ ਹੋਇਆ ਬੇਸਮਝ ਬੰਦਾ ਆਪਣੀ ਸਾਰੀ ਇੱਜ਼ਤ ਆਬਰੂ ਗੁਆ ਲੇਦਾ ਹੈ, ਅਤੇ ਉਸ ਦਾ ਸੰਦੇਹ ਦੂਰ ਨਹੀਂ ਂ ਹੁੰਦਾ।  

ਸੰਸਾਰੀ ਧੰਧੇ ਕਰਤੇ ਹੂਏ ਜੀਵ ਆਪਨੀ ਸਭੀ ਇਜਤ ਗਵਾਵਤੇ ਹੈਂ ਗਵਾਰ ਕਾ ਭਰਮੁ ਦੂਰ ਨਹੀਂ ਹੋਤਾ॥


ਬਿਨੁ ਗੁਰ ਸਬਦ ਮੁਕਤਿ ਨਹੀ ਕਬ ਹੀ ਅੰਧੁਲੇ ਧੰਧੁ ਪਸਾਰਾ ॥੩॥  

बिनु गुर सबद मुकति नही कब ही अंधुले धंधु पसारा ॥३॥  

Bin gur sabaḏ mukaṯ nahī kab hī anḏẖule ḏẖanḏẖ pasārā. ||3||  

Without the Word of the Guru's Shabad, the mortal is never liberated; he remains blindly entangled in the expanse of worldly affairs. ||3||  

ਗੁਰਾਂ ਦੀ ਬਾਣੀ ਦੇ ਬਗੈਰ ਪ੍ਰਾਨੀ ਕਦੇ ਭੀ ਮੁਕਤ ਨਹੀਂ ਹੁੰਦਾ ਅਤੇ ਵਿਸਥਾਰ ਵਾਲੇ ਅੰਨ੍ਹੇ ਕੰਮਾਂ ਅੰਦਰ ਗਲਤਾਨ ਹੋ ਜਾਂਦਾ ਹੈ।  

ਗੁਰੋਂ ਕੇ ਉਪਦੇਸ ਤੇ ਬਿਨਾਂ ਮੁਕਤੀ ਕਬੀ ਨਹੀਂ ਹੋਤੀ (ਅੰਧੁਲੇ) ਅਗ੍ਯਾਨੀ ਜੀਵ ਨੇ ਧੰਧਯੋਂ ਮੇਂ ਹੀ ਸੰਕਲਪ ਪਸਾਰਾ ਹੂਆ ਹੈ॥੩॥ ਅਬ ਬਿਬੇਕੀਓਂ ਕੀ ਰਹਿਤ ਕਹਤੇ ਹੈਂ॥


ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ  

अकुल निरंजन सिउ मनु मानिआ मन ही ते मनु मूआ ॥  

Akul niranjan si▫o man māni▫ā man hī ṯe man mū▫ā.  

My mind is pleased and appeased with the Immaculate Lord, who has no ancestry. Through the mind itself, the mind is subdued.  

ਮੇਰੀ ਆਤਮਾ ਕੁਲ-ਰਹਤਿ ਪਵਿੱਤ੍ਰ ਪ੍ਰੰਭੂ ਨਾਲ ਪ੍ਰਸੰਨ ਹੋ ਗਈ ਹੈ ਅਤੇ ਮੇਰਾ ਮਨੂਆ ਮਨੂਏ ਦੇ ਰਾਹੀਂ ਹੀ ਮਰ ਗਿਆ ਹੈ।  

ਉਨਕਾ (ਅਕੁਲ) ਕੁਲ ਸੇ ਰਹਿਤ ਪੁਨਾ (ਨਿਰੰਜਨ) ਮਾਯਾ ਸੇ ਰਹਿਤ ਵਾਹਿਗੁਰੂ ਸਾਥ ਮਨ ਪਤੀਜ ਗਿਆ ਹੈ ਔਰ ਤਿਨੋਂ ਕਾ ਮਨ ਜੋ ਹੈ ਮਨ ਕਹੀਏ ਗੁਰੋਂ ਕੇ ਉਪਦੇਸ ਤੇ ਮੂਆ ਹੈ॥


ਅੰਤਰਿ ਬਾਹਰਿ ਏਕੋ ਜਾਨਿਆ ਨਾਨਕ ਅਵਰੁ ਦੂਆ ॥੪॥੬॥੭॥  

अंतरि बाहरि एको जानिआ नानक अवरु न दूआ ॥४॥६॥७॥  

Anṯar bāhar eko jāni▫ā Nānak avar na ḏū▫ā. ||4||6||7||  

Deep within my being, and outside as well, I know only the One Lord. O Nanak, there is no other at all. ||4||6||7||  

ਅੰਦਰ ਅਤੇ ਬਾਹਰ ਮੈਂ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ। ਹੇ ਨਾਨਕ! ਕੋਈ ਹੋਰ ਹੈ ਹੀ ਨਹੀਂ।  

ਸ੍ਰੀ ਗੁਰੂ ਜੀ ਕਹਤੇ ਹੈਂ ਤਿਨ ਬਬੇਕੀਓਂ ਨੇ (ਅੰਤੀਰ) ਸਰੀਰੋਂ ਵਿਖੇ ਔਰ (ਬਾਹਰਿ) ਬ੍ਰਹਮੰਡ ਵਿਖੇ ਏਕ ਅਦੁਤੀ ਕੋ ਜਾਣਿਆ ਹੈ ਔਰ ਦੂਜਾ ਨਹੀਂ ਜਾਨਿਆ॥੪॥੬॥੭॥ ❀ਵਾਹਗੁਰੂ ਕੇ ਨਾਮ ਤੇ ਬਿਨਾਂ ਔਰ ਕਰਮੋਂ ਸੇ ਦੁਖ ਕੀ ਪ੍ਰਾਪਤੀ ਔਰ ਜਨਮ ਕੀ ਬ੍ਯਰਥਤਾ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ॥


ਭੈਰਉ ਮਹਲਾ   ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ  

भैरउ महला १ ॥   जगन होम पुंन तप पूजा देह दुखी नित दूख सहै ॥  

Bẖairo mėhlā 1.   Jagan hom punn ṯap pūjā ḏeh ḏukẖī niṯ ḏūkẖ sahai.  

Bhairao, First Mehl:   You may give feasts, make burnt offerings, donate to charity, perform austere penance and worship, and endure pain and suffering in the body.  

ਭੈਰਊ ਪਹਿਲੀ ਪਾਤਿਸ਼ਾਹੀ।   ਭਾਵੇਂ ਬੰਦਾ ਪਬੰਨਾਰਥੀ ਸਦਾਵਰਤ ਲਾਵੇ, ਹਵਨ ਕਰੇ, ਦਾਨ ਦੇਵੇ, ਤਪੱਸਿਆ ਤੇ ਉਪਾਸ਼ਨਾ ਕਰੇ ਅਤੇ ਹਮੇਸ਼ਾਂ ਸਰੀਰਕ ਕਸ਼ਟ ਅਤੇ ਤਸੀਹਾ ਸਹਾਰੇ।  

ਜਗ ਕਰੇ ਹੋਮ ਕਰਕੇ ਪੁੰਨ ਕਰਕੇ ਤਪ ਕਰਕੇ ਔਰ ਅਨੇਕ ਪ੍ਰਕਾਰ ਕੀ ਪੂਜਾ ਕਰਨੀ ਪੁਨਾ ਪੰਚ ਅਗਨੀ ਵਾ ਜਲ ਧਾਰਾ ਕਰਨੀ ਇਨ ਕਰ ਦੇਹ ਭੀ ਦੁਖੀ ਰਹਿਤੀ ਹੈ ਪੁਨਾ ਨਿਤ ਹੀ ਮਨ ਭੀ ਦੁਖਾਂ ਕੋ ਸਹਾਰਤਾ ਹੈ॥ ਜੇ ਕਹੇ ਇਨ ਕਰਮੋਂ ਕਾ ਕੁਝ ਫਲ ਨਹੀਂ ਹੈ? ਤਿਸ ਪਰ ਕਹਤੇ ਹੈਂ॥


ਰਾਮ ਨਾਮ ਬਿਨੁ ਮੁਕਤਿ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ ॥੧॥  

राम नाम बिनु मुकति न पावसि मुकति नामि गुरमुखि लहै ॥१॥  

Rām nām bin mukaṯ na pāvas mukaṯ nām gurmukẖ lahai. ||1||  

But without the Lord's Name, liberation is not obtained. As Gurmukh, obtain the Naam and liberation. ||1||  

ਪ੍ਰੰਤੂ ਪ੍ਰਭੂ ਦੇ ਨਾਮ ਦੇ ਬਗੈਰ ਉਸ ਨੂੰ ਕਲਿਆਣ ਪ੍ਰਾਪਤ ਨਹੀਂ ਹੁੰਦਾ ਅਤੇ ਮੁਕਤ ਕਰਨ ਵਾਲਾ ਨਾਮ ਬੰਦੇ ਨੂੰ ਗੁਰਾਂ ਦੀ ਦਇਆ ਦੁਆਰਾ ਮਿਲਦਾ ਹੈ।  

ਪੂਰਬੋਕਤ ਸਕਾਮ ਕਰਮੋਂ ਕਰ ਰਾਜ ਭੋਗ ਸ੍ਵਰਗਾਦਿਕ ਸੁਖ ਪ੍ਰਾਪਤ ਹੋ ਜਾਤੇ ਹੈਂ ਪਰੰਤੂ ਜੋ ਮੋਖ ਪਦਵੀ ਹੈ ਸੋ ਰਾਮ ਕੇ ਨਾਮ ਸੇ ਬਿਨਾਂ ਕਬੀ ਪ੍ਰਾਪਤਿ ਨਹੀਂ ਹੋਤੀ ਮੁਕਤੀ ਤੋ ਵਾਹਿਗੁਰੂ ਕੇ ਨਾਮ ਸੇ ਗੁਰਮੁਖ ਲੇਤੇ ਹੈਂ॥੧॥


ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ   ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ  

राम नाम बिनु बिरथे जगि जनमा ॥   बिखु खावै बिखु बोली बोलै बिनु नावै निहफलु मरि भ्रमना ॥१॥ रहाउ ॥  

Rām nām bin birthe jag janmā.   Bikẖ kẖāvai bikẖ bolī bolai bin nāvai nihfal mar bẖarmanā. ||1|| rahā▫o.  

Without the Lord's Name, birth into the world is useless.   Without the Name, the mortal eats poison and speaks poisonous words; he dies fruitlessly, and wanders in reincarnation. ||1||Pause||  

ਸਾਈਂ ਦੇ ਨਾਮ ਦੇ ਬਾਝੋਂ ਵਿਅਰਥ ਹੈ ਬੰਦੇ ਦਾ ਜਗਤ ਅੰਦਰ ਜਨਮ।   ਸੁਆਮੀ ਦੇ ਨਾਮ ਦੇ ਬਾਝੋਂ, ਬੰਦਾ ਜ਼ਹਿਰ ਖਾਂਦਾ ਹੈ, ਜ਼ਹਿਰੀਲੇ ਬਚਨ ਉਚਾਰਦਾ ਹੈ ਅਤੇ ਜੂਨੀਆਂ ਅੰਦਰ ਭਟਕਣ ਨਹੀਂ ਨਿਰਲਾਭਦਾਇਕ ਮੌਤੇ ਕਰਦਾ ਹੈ। ਠਹਿਰਾਉ।  

ਵਾਹਗੁਰੂ ਕੇ ਨਾਮ ਸੇ ਬਿਨਾਂ ਜੀਵ ਸੰਸਾਰ ਵਿਖੇ ਬ੍ਯਰਥ ਹੀ ਜਨਮਾ ਹੈ ਨਾਮ ਸੇ ਬਿਨਾਂ ਜੀਵ ਕਾ ਖਾਣਾ ਬਿਖ ਰੂਪ ਹੈ ਅਰ ਬੋਲਣਾ ਭੀ ਵਿਖ ਰੂਪ ਹੈ ਇਸੀ ਤੇ ਨਿਸਫਲ ਹੈ ਅਰ ਅੰਤ ਕੋ ਮਰ ਕਰਕੇ ਜੋਨੀਓਂ ਵਿਖੇ ਭਰਮਣਾ ਹੀ ਹੋਤਾ ਹੈ॥ ਜੇ ਕਹੇ ਹੋਰ ਭੀ ਤੋ ਪ੍ਰਾਪਤੀ ਕੇ ਸਾਧਨ ਬਹੁਤ ਹੈਂ ਤਿਸ ਪਰ ਕਹਤੇ ਹੈਂ॥


ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ  

पुसतक पाठ बिआकरण वखाणै संधिआ करम तिकाल करै ॥  

Pusṯak pāṯẖ bi▫ākaraṇ vakẖāṇai sanḏẖi▫ā karam ṯikāl karai.  

The mortal may read scriptures, study grammar and say his prayers three times a day.  

ਧਾਰਮਕ ਗ੍ਰੰਥ ਪੜ੍ਹਨ ਵਿਆਕਰਣ ਵਿਚਾਰਨ ਅਤੇ ਤਿੰਨ ਵੇਲੇ ਪ੍ਰਾਰਥਨਾ ਕਰਨ ਦਾ ਕੋਈ ਲਾਭ ਨਹੀਂ।  

ਅਨੇਕ ਪੁਸਤਕੋਂ ਕੇ ਪਾਠ ਵ੍ਯਾਕਰਨੋਂ ਕਾ ਉਚਾਰਨ ਔਰ ਸੰਧਿਆ ਕਰਮ ਤੀਨੋਂ ਕਾਲ ਮੈਂ ਪ੍ਰਾਣੀ ਕਰੇ॥


ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥  

बिनु गुर सबद मुकति कहा प्राणी राम नाम बिनु उरझि मरै ॥२॥  

Bin gur sabaḏ mukaṯ kahā parāṇī rām nām bin urajẖ marai. ||2||  

Without the Word of the Guru's Shabad, where is liberation, O mortal? Without the Lord's Name, the mortal is entangled and dies. ||2||  

ਗੁਰਾਂ ਦੀ ਬਾਣੀ ਦੇ ਬਗੈਰ ਮੁਕਤੀ ਕਿੱਥੇ ਹੈ? ਹੇ ਫਾਨੀ ਬੰਦੇ! ਪ੍ਰਭੂ ਤੇ ਨਾਮ ਦੇ ਬਾਝੋਂ, ਇਨਸਾਨ ਫਸ ਕੇ ਮਰ ਜਾਂਦਾ ਹੈ।  

ਤੌ ਭੀ ਬਿਨਾਂ ਗੁਰੋਂ ਕੇ ਉਪਦੇਸ਼ ਤੇ (ਪ੍ਰਾਣੀ) ਜੀਵੋਂ ਕੋ ਮੁਕਤੀ ਕਹਾਂ ਪ੍ਰਾਪਤਿ ਹੋਤੀ ਹੈ ਅਰਥਾਤ ਔਰ ਕੋਈੋ ਉਪਾਉ ਮੋਖ ਕਾ ਨਹੀਂ ਤਾਂ ਤੇ ਰਾਮ ਨਾਮ ਸੇ ਬਿਨਾਂ (ਪ੍ਰਾਣੀ) ਜੀਉ ਉਰਝਿ ਕਰ ਮਰਤਾ ਹੈ॥੨॥


ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ  

डंड कमंडल सिखा सूतु धोती तीरथि गवनु अति भ्रमनु करै ॥  

Dand kamandal sikẖā sūṯ ḏẖoṯī ṯirath gavan aṯ bẖarman karai.  

Walking sticks, begging bowls, hair tufts, sacred threads, loin cloths, pilgrimages to sacred shrines and wandering all around-  

ਵਿਰਕਤ ਦਾ ਡੰਡਾ, ਮੰਗਣ ਵਾਲੀ ਚਿੱਪੀ, ਬੋਦੀ, ਜੰਞੂ ਤੇੜ ਦੀ ਧੋਤੀ, ਧਰਮ ਅਸਥਾਨਾਂ ਦੀ ਯਾਤ੍ਰਾ ਅਤੇ ਪ੍ਰਦੇਸੀ ਪਰਮ ਭਟਕਣ ਦੁਆਰਾ ਠੰਖ-ਚੈਨ ਪਰਾਪਤ ਨਹੀਂ ਹੁੰਦੀ।  

ਹਾਥ ਵਿਖੇ ਡੰਡਾ ਔਰ (ਕਮੰਡਲ) ਕਾਠ ਕਾ ਪਾਤ੍ਰ ਧਾਰ ਕਰ ਹਿੰਦੂ ਵਾ ਬ੍ਰਹਮਣ ਪਣੇ ਕੀ ਸੂਚਕ (ਸਿਖਾ) ਬੋਦੀ ਰਖਾ ਲਈ ਪੁਨਾ ਸੂਤ੍ਰ ਕਾ ਜਨੇਊ ਔਰ ਕਮਰ ਮੈਂ ਧੋਤੀ ਪਹਿਰ ਕੇ ਤੀਰਥੋਂ ਵਿਖੇ ਗਮਨ ਕਰਤਾ ਹੈ ਔ ਸ਼ਾਸਤ੍ਰੋਂ ਵਿਖੇ ਭ੍ਰਮਨ ਕਰਤਾ ਹੈ ਤਦਪਿ॥


ਰਾਮ ਨਾਮ ਬਿਨੁ ਸਾਂਤਿ ਆਵੈ ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ ॥੩॥  

राम नाम बिनु सांति न आवै जपि हरि हरि नामु सु पारि परै ॥३॥  

Rām nām bin sāʼnṯ na āvai jap har har nām so pār parai. ||3||  

without the Lord's Name, peace and tranquility are not obtained. One who chants the Name of the Lord, Har, Har, crosses over to the other side. ||3||  

ਸੁਆਮੀ ਦੇ ਨਾਮ ਦੇ ਬਾਝੋਂ ਸ਼ਾਤੀ ਪਾਈ ਨਹੀਂ ਜਾਂਦੀ। ਜੋ ਭੀ ਸਾਈਂ ਹਰੀ ਦੇ ਨਾਮ ਨੂੰ ਉਚਾਰਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।  

ਰਾਮ ਨਾਮ ਸਿਮਰਨ ਬਿਨਾਂ ਸਾਂਤੀ ਕਬੀ ਨਹੀਂ ਆਵੇਗੀ ਜੋ ਪੁਰਸ਼ ਹਰੇ ਕਰਨਹਾਰੇ ਹਰੀ ਕੇ ਨਾਮ ਕੋ ਜਪੇਗਾ ਸੋਈ ਸੰਸਾਰ ਸਮੁੰਦਰ ਸੇ ਪਾਰ ਪੜੇਗਾ॥੩॥


ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ  

जटा मुकटु तनि भसम लगाई बसत्र छोडि तनि नगनु भइआ ॥  

Jatā mukat ṯan bẖasam lagā▫ī basṯar cẖẖod ṯan nagan bẖa▫i▫ā.  

The mortal's hair may be matted and tangled upon his head, and he may smear his body with ashes; he may take off his clothes and go naked.  

ਭਾਵੇਂ ਆਦਮੀ ਆਪਣੀ ਜਟਾਂ ਨੂੰ ਗੁੰਦ ਕੇ ਤਾਜ ਬਣਾ ਲਵੇ, ਆਪਣੀ ਦੇਹ ਨੂੰ ਸੁਆਹ ਮਲੇ ਅਤੇ ਕਪੜੇ ਉਤਾਰ ਆਪਣੀ ਦੇਹ ਨੂੰ ਨੰਗਿਆ ਕਰ ਲਵੇ।  

ਸੀਸ ਪਰ ਜਟਾਂ ਕਾ ਮੁਕਟ ਬਾਂਧ ਕੇ ਸਰੀਰ ਉਪਰ ਭਸਮ ਲਗਾ ਲਈ ਬਸਤ੍ਰੋਂ ਕੋ ਤਿਆਗ ਕੇ ਸਰੀਰ ਸੇ ਨਗਨ ਭੀ ਫਿਰਾ ਪਰ ਤੌ ਭੀ॥


ਰਾਮ ਨਾਮ ਬਿਨੁ ਤ੍ਰਿਪਤਿ ਆਵੈ ਕਿਰਤ ਕੈ ਬਾਂਧੈ ਭੇਖੁ ਭਇਆ ॥੪॥  

राम नाम बिनु त्रिपति न आवै किरत कै बांधै भेखु भइआ ॥४॥  

Rām nām bin ṯaripaṯ na āvai kiraṯ kai bāʼnḏẖai bẖekẖ bẖa▫i▫ā. ||4||  

But without the Lord's Name, he is not satisfied; he wears religious robes, but he is bound by the karma of the actions he committed in past lives. ||4||  

ਫਿਰ ਭੀ ਸੁਆਮੀ ਦੇ ਨਾਮ ਦੇ ਬਾਝੋਂ ਉਸ ਨੂੰ ਰੱਜ ਨਹੀਂ ਆਉਂਦਾ। ਪੂਰਬਲੇ ਕਰਮਾਂ ਨਾਲ ਜਕੜਿਆਂ ਹੋਇਆ ਉਹ ਸੰਸਪ੍ਰਦਾਈ ਬਾਣਾ ਧਾਰਨ ਕਰਦਾ ਹੈ।  

ਰਾਮ ਨਾਮ ਸਿਮਰਨ ਬਿਨ ਪ੍ਰਪਤੀ ਨਹੀਂ ਆਵਤੀ ਕਰਮੋਂ ਕੇ ਅਧੀਨ ਹੂਆ ਹੂਆ ਐਸੇ (ਭੇਖੁ) ਵੇਸ ਧਾਰਤਾ ਭਇਆ ਹੈ॥੪॥ ਪੁਨਾ ਬੇਨਤੀ ਕਾ ਪ੍ਰਕਾਰ ਦਿਖਾਵਤੇ ਹੂਏ ਕਹਤੇ ਹੈਂ॥


ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤ੍ਰ ਤੂ ਸਰਬ ਜੀਆ  

जेते जीअ जंत जलि थलि महीअलि जत्र कत्र तू सरब जीआ ॥  

Jeṯe jī▫a janṯ jal thal mahī▫al jaṯar kaṯar ṯū sarab jī▫ā.  

As many beings and creatures as there are in the water, on the land and in the sky - wherever they are, You are with them all, O Lord.  

ਜਿੰਨੇ ਭੀ ਜੀਵ ਜੰਤੂ ਅਤੇ ਪ੍ਰਾਣਧਾਰੀ ਸਮੁੰਦਰ, ਧਰਤੀ, ਪਾਤਾਲ ਅਤੇ ਅਸਮਾਨ ਵਿੱਚ ਹਨ ਜਾਂ ਜਿਥੇ ਕਿਤੇ ਭੀ ਉਹ ਹਨ, ਉਨ੍ਹਾਂ ਸਾਰਿਆਂ ਅੰਦਰ ਤੂੰ ਹੇ ਸੁਆਮੀ! ਰਮ ਰਿਹਾ ਹੈ।  

ਜਿਤਨੇ ਛੋਟੇ ਬਡੇ ਜੀਵ ਜਲੋਂ ਥਲੋਂ ਤਥਾ ਅਕਾਸ ਵਿਖੇ ਹੈਂ ਸੋ ਜਹਾਂ ਕਹਾਂ ਤੂੰ ਬ੍ਯਾਪਕ ਹੋ ਰਹਾ ਹੈਂ ਔਰ ਸਰਬ ਜੀਵੋਂ ਕੀ ਪਾਲਨਾ ਕਰਤਾ ਹੈਂ॥


ਗੁਰ ਪਰਸਾਦਿ ਰਾਖਿ ਲੇ ਜਨ ਕਉ ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥  

गुर परसादि राखि ले जन कउ हरि रसु नानक झोलि पीआ ॥५॥७॥८॥  

Gur parsāḏ rākẖ le jan ka▫o har ras Nānak jẖol pī▫ā. ||5||7||8||  

By Guru's Grace, please preserve Your humble servant; O Lord, Nanak stirs up this juice, and drinks it in. ||5||7||8||  

ਗੁਰਾਂ ਦੀ ਦਇਆ ਦੁਆਰਾ ਹੇ ਸੁਆਮੀ! ਤੂੰ ਆਪਣੇ ਗੋਲੇ ਨਾਨਕ ਦੀ ਰੱਖਿਆ ਕਰ। ਤੇਰੇ ਅੰਮ੍ਰਿਤ ਨੂੰ ਝਕੋਲ ਨਾਨਕ ਨੇ ਇਸ ਨੂੰ ਪਾਨ ਕੀਤਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਹਰੀ ਗੁਰੋਂ ਕੀ ਕ੍ਰਿਪਾ ਸੇ ਵਿਕਾਰੋਂ ਕੋ (ਝੋਲਿ) ਹਟਾ ਕੇ ਤੇਰਾ ਨਾਮ ਰਸ ਪੀਆ ਹੈ ਵਾ ਮੈਂ ਪੀਵਾਂ ਤੂੰ ਮੁਝ ਦਾਸ ਕੋ ਰਾਖ ਲੇਹੁ॥੫॥੭॥੮॥ ❀ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋ ਕਿਸੀ ਬ੍ਰਹਮਣ ਨੇ ਕਹਾ ਕੇ ਬ੍ਰਾਹਮਨ ਬਿਨਾਂ ਹੋਰ ਕੋਈ ਪੂਜਨ ਜੋਗ ਨਹੀਂ ਤਿਸ ਕੇ ਗਰਬ ਨਿਵਾਰਤੇ ਹੇਤ ਉਪਦੇਸ਼ ਕਰਤੇ ਹੈਂ॥


ਰਾਗੁ ਭੈਰਉ ਮਹਲਾ ਚਉਪਦੇ ਘਰੁ   ਸਤਿਗੁਰ ਪ੍ਰਸਾਦਿ   ਜਾਤਿ ਕਾ ਗਰਬੁ ਕਰੀਅਹੁ ਕੋਈ  

रागु भैरउ महला ३ चउपदे घरु १   ੴ सतिगुर प्रसादि ॥   जाति का गरबु न करीअहु कोई ॥  

Rāg bẖairo mėhlā 3 cẖa▫upḏe gẖar 1   Ik▫oaʼnkār saṯgur parsāḏ.   Jāṯ kā garab na karī▫ahu ko▫ī.  

Raag Bhairao, Third Mehl, Chaupadas, First House:   One Universal Creator God. By The Grace Of The True Guru:   No one should be proud of his social class and status.  

ਰਾਗੁ ਭੈਰਉ ਤੀਜੀ ਪਾਤਿਸ਼ਾਹੀ। ਚਊਪਦੇ।   ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।   ਕਿਸੇ ਨੂੰ ਭੀ ਆਪਣੀ ਜਾਤੀ ਦਾ ਹੰਕਾਰ ਕਰਨਾ ਉਚਿਤ ਨਹੀਂ।  

ਜਾਤੀ ਕਾ ਗਰਬ ਕੋਈ ਨ ਕਰੇ ਕਿਉਂਕਿ॥


ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥  

ब्रहमु बिंदे सो ब्राहमणु होई ॥१॥  

Barahm binḏe so barāhmaṇ ho▫ī. ||1||  

He alone is a Brahmin, who knows God. ||1||  

ਕੇਵਲ ਉਹ ਹੀ ਬ੍ਰਾਹਮਣ ਹੈ, ਜੋ ਆਪਣੇ ਪ੍ਰਭੂ ਨੂੰ ਜਾਣਦਾ ਹੈ।  

ਜੋ (ਬ੍ਰਹਮ) ਕੋ (ਬਿੰਦੇ) ਜਾਣਿ ਲੇਵੇ ਸੋ ਬ੍ਰਾਹਮਣ ਹੋਤਾ ਹੈ ਯਥਾ ਕਬੀਰ ਂਕਹੁ ਕਬੀਰ ਜੋ ਬ੍ਰਹਮ ਬੀਚਾਰੈ॥ ਸੋ ਬ੍ਰਹਮਣੁ ਕਹੀਅਤਿ ਹੈ ਹਮਾਰੈ"॥੧॥


ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ   ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ  

जाति का गरबु न करि मूरख गवारा ॥   इसु गरब ते चलहि बहुतु विकारा ॥१॥ रहाउ ॥  

Jāṯ kā garab na kar mūrakẖ gavārā.   Is garab ṯe cẖalėh bahuṯ vikārā. ||1|| rahā▫o.  

Do not be proud of your social class and status, you ignorant fool!   So much sin and corruption comes from this pride. ||1||Pause||  

ਹੇ ਉਜੱਡਾ, ਮੂੜ੍ਹ! ਤੂੰ ਆਪਣੀ ਜਾਤ ਵਰਨ ਦਾ ਹੰਕਾਰ ਨਾਂ ਕਰ।   ਇਸ ਹੰਕਾਰ ਤੋਂ ਘਣੇਰੇ ਪਾਪ ਉਤਪੰਨ ਹੁੰਦੇ ਹਨ। ਠਹਿਰਾਉ।  

ਹੇ (ਮੂਰਖ ਗਵਾਰਾ) ਅਤੀ ਮੂਰਖ ਬ੍ਰਾਹਮਣ ਜਾਤ ਕਾ ਗਰਬ ਮਤ ਕਰ ਇਸ ਹੰਕਾਰ ਤੇ ਬਹੁਤ ਵਿਕਾਰ ਚਲਤ ਹੋ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits