Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ  

जिन कउ होआ क्रिपालु हरि से सतिगुर पैरी पाही ॥  

Jin ka▫o ho▫ā kirpāl har se saṯgur pairī pāhī.  

Those upon whom the Lord showers His Mercy, fall at the Feet of the True Guru.  

xxx
ਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ।


ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥  

तिन ऐथै ओथै मुख उजले हरि दरगह पैधे जाही ॥१४॥  

Ŧin aithai othai mukẖ ujle har ḏargėh paiḏẖe jāhī. ||14||  

Here and hereafter, their faces are radiant; they go to the Lord's Court in robes of honor. ||14||  

xxx॥੧੪॥
ਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ ॥੧੪॥


ਸਲੋਕ ਮਃ  

सलोक मः २ ॥  

Salok mėhlā 2.  

Shalok, Second Mehl:  

xxx
xxx


ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ  

जो सिरु सांई ना निवै सो सिरु दीजै डारि ॥  

Jo sir sāʼn▫ī nā nivai so sir ḏījai dār.  

Chop off that head which does not bow to the Lord.  

ਡਾਰਿ ਦੀਜੈ = ਸੁੱਟ ਦੇਈਏ।
ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ)।


ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥  

नानक जिसु पिंजर महि बिरहा नही सो पिंजरु लै जारि ॥१॥  

Nānak jis pinjar mėh birhā nahī so pinjar lai jār. ||1||  

O Nanak, that human body, in which there is no pain of separation from the Lord-take that body and burn it. ||1||  

ਬਿਰਥਾ = ਪਿਆਰ ਦੀ ਖਿੱਚ ॥੧॥
ਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ) ॥੧॥


ਮਃ  

मः ५ ॥  

Mėhlā 5.  

Fifth Mehl:  

xxx
xxx


ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ  

मुंढहु भुली नानका फिरि फिरि जनमि मुईआसु ॥  

Mundẖhu bẖulī nānkā fir fir janam mu▫ī▫ās.  

Forgetting the Primal Lord, O Nanak, people are born and die, over and over again.  

ਮੁੰਢਹ = ਮੂਲ ਤੋਂ।
ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ (ਸਭ ਦੇ) ਮੂਲ (ਸਿਰਜਣਹਾਰ) ਨੂੰ ਵਿਸਾਰਿਆ ਹੈ, ਉਹ ਮੁੜ ਮੁੜ ਜੰਮਦੀ ਮਰਦੀ ਹੈ,


ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥  

कसतूरी कै भोलड़ै गंदे डुमि पईआसु ॥२॥  

Kasṯūrī kai bẖolṛai gunḏe dumm pa▫ī▫ās. ||2||  

Mistaking it for musk, they have fallen into the stinking pit of filth. ||2||  

ਭੋਲੜੈ = ਭੁਲਾਵੇ ਵਿਚ। ਡੁੰਮਿ = ਡੂੰਘੇ ਟੋਏ ਵਿਚ ॥੨॥
(ਤੇ ਉਹ) ਕਸਤੂਰੀ (ਭਾਵ, ਉੱਤਮ ਪਦਾਰਥ) ਦੇ ਭੁਲੇਖੇ (ਮਾਇਆ ਦੇ) ਗੰਦੇ ਟੋਏ ਵਿਚ ਪਈ ਹੋਈ ਹੈ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ  

सो ऐसा हरि नामु धिआईऐ मन मेरे जो सभना उपरि हुकमु चलाए ॥  

So aisā har nām ḏẖi▫ā▫ī▫ai man mere jo sabẖnā upar hukam cẖalā▫e.  

Meditate on that Name of the Lord, O my mind, whose Command rules over all.  

xxx
ਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।


ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ  

सो ऐसा हरि नामु जपीऐ मन मेरे जो अंती अउसरि लए छडाए ॥  

So aisā har nām japī▫ai man mere jo anṯī a▫osar la▫e cẖẖadā▫e.  

Chant that Name of the Lord, O my mind, which will save you at the very last moment.  

ਅੰਤੀ ਅਉਸਰਿ = ਅਖ਼ੀਰਲੇ ਮੌਕੇ ਤੇ।
ਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ।


ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ  

सो ऐसा हरि नामु जपीऐ मन मेरे जु मन की त्रिसना सभ भुख गवाए ॥  

So aisā har nām japī▫ai man mere jo man kī ṯarisnā sabẖ bẖukẖ gavā▫e.  

Chant that Name of the Lord, O my mind, which shall drive out all hunger and desire from your mind.  

xxx
ਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ।


ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ  

सो गुरमुखि नामु जपिआ वडभागी तिन निंदक दुसट सभि पैरी पाए ॥  

So gurmukẖ nām japi▫ā vadbẖāgī ṯin ninḏak ḏusat sabẖ pairī pā▫e.  

Very fortunate and blessed is that Gurmukh who chants the Naam; it shall bring all slanderers and wicked enemies to fall at his feet.  

ਗੁਰਮੁਖਿ = ਗੁਰੂ ਦੀ ਰਾਹੀਂ। ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ।
ਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ।


ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥  

नानक नामु अराधि सभना ते वडा सभि नावै अगै आणि निवाए ॥१५॥  

Nānak nām arāḏẖ sabẖnā ṯe vadā sabẖ nāvai agai āṇ nivā▫e. ||15||  

O Nanak, worship and adore the Naam, the Greatest Name of all, before which all come and bow. ||15||  

ਆਣਿ = ਲਿਆ ਕੇ। ਸਭਿ = ਸਾਰੇ ॥੧੫॥
ਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ-ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਅੱਗੇ ਸਭ ਲਿਆ ਕੇ (ਪ੍ਰਭੂ ਨੇ) ਨਿਵਾ ਦਿੱਤੇ ਹਨ ॥੧੫॥


ਸਲੋਕ ਮਃ  

सलोक मः ३ ॥  

Salok mėhlā 3.  

Shalok, Third Mehl:  

xxx
xxx


ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ  

वेस करे कुरूपि कुलखणी मनि खोटै कूड़िआरि ॥  

ves kare kurūp kulkẖaṇī man kẖotai kūṛi▫ār.  

She may wear good clothes, but the bride is ugly and rude; her mind is false and impure.  

xxx
ਝੂਠੀ, ਮਾਨੋ ਖੋਟੀ, ਭੈੜੇ ਲੱਛਣਾਂ ਵਾਲੀ ਤੇ ਕਰੂਪ ਇਸਤ੍ਰੀ ਆਪਣੇ ਸਰੀਰ ਨੂੰ ਸਿੰਗਾਰਦੀ ਹੈ;


ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ  

पिर कै भाणै ना चलै हुकमु करे गावारि ॥  

Pir kai bẖāṇai nā cẖalai hukam kare gāvār.  

She does not walk in harmony with the Will of her Husband Lord. Instead, she foolishly gives Him orders.  

xxx
(ਪਰ) ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, (ਸਗੋਂ) ਮੂਰਖ ਇਸਤ੍ਰੀ (ਪਤੀ ਤੇ) ਹੁਕਮ ਚਲਾਉਂਦੀ ਹੈ (ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ)।


ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ  

गुर कै भाणै जो चलै सभि दुख निवारणहारि ॥  

Gur kai bẖāṇai jo cẖalai sabẖ ḏukẖ nivāraṇhār.  

But she who walks in harmony with the Guru's Will, shall be spared all pain and suffering.  

ਨਿਵਾਰਣਹਾਰਿ = ਨਿਵਾਰਨ ਜੋਗੀ (ਹੋ ਜਾਂਦੀ ਹੈ)।
ਜੋ (ਜੀਵ-ਇਸਤ੍ਰੀ) ਸਤਿਗੁਰੂ ਦੀ ਰਜ਼ਾ ਵਿਚ ਚੱਲਦੀ ਹੈ ਉਹ ਅਪਾਣੇ ਸਾਰੇ ਦੁੱਖ-ਕਲੇਸ਼ ਨਿਵਾਰ ਲੈਂਦੀ ਹੈ।


ਲਿਖਿਆ ਮੇਟਿ ਸਕੀਐ ਜੋ ਧੁਰਿ ਲਿਖਿਆ ਕਰਤਾਰਿ  

लिखिआ मेटि न सकीऐ जो धुरि लिखिआ करतारि ॥  

Likẖi▫ā met na sakī▫ai jo ḏẖur likẖi▫ā karṯār.  

That destiny which was pre-ordained by the Creator cannot be erased.  

ਕਰਤਾਰਿ = ਕਰਤਾਰ ਨੇ।
(ਪਰ, ਕੁਲੱਖਣੀ ਦੇ ਕੀਹ ਵੱਸ?) (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰੋਂ ਜੋ (ਸੰਸਕਾਰਾਂ ਦਾ ਲੇਖ ਜੀਵਾਂ ਦੇ ਮੱਥੇ ਤੇ) ਲਿਖ ਦਿੱਤਾ ਹੈ, ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ।


ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ  

मनु तनु सउपे कंत कउ सबदे धरे पिआरु ॥  

Man ṯan sa▫upe kanṯ ka▫o sabḏe ḏẖare pi▫ār.  

She must dedicate her mind and body to her Husband Lord, and enshrine love for the Word of the Shabad.  

xxx
(ਸੁਲੱਖਣੀ) ਤਨ ਮਨ (ਹਰੀ-) ਪਤੀ ਨੂੰ ਸਉਂਪ ਦੇਂਦੀ ਹੈ, ਤੇ ਸਤਿਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦੀ ਹੈ।


ਬਿਨੁ ਨਾਵੈ ਕਿਨੈ ਪਾਇਆ ਦੇਖਹੁ ਰਿਦੈ ਬੀਚਾਰਿ  

बिनु नावै किनै न पाइआ देखहु रिदै बीचारि ॥  

Bin nāvai kinai na pā▫i▫ā ḏekẖhu riḏai bīcẖār.  

Without His Name, no one has found Him; see this and reflect upon it in your heart.  

xxx
ਹਿਰਦੇ ਵਿਚ ਵਿਚਾਰ ਕਰ ਕੇ ਵੇਖ (ਭੀ) ਲਵੋ, ਕਿ ਨਾਮ (ਜਪਣ) ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।


ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥  

नानक सा सुआलिओ सुलखणी जि रावी सिरजनहारि ॥१॥  

Nānak sā su▫āli▫o sulakẖ▫ṇī jė rāvī sirjanhār. ||1||  

O Nanak, she is beautiful and graceful; the Creator Lord ravishes and enjoys her. ||1||  

ਸੁਆਲਿਉ = ਸੋਹਣੀ। ਰਾਵੀ = ਮਾਣੀ ਹੈ। ਸਿਰਜਨਹਾਰਿ = ਸਿਰਜਨਹਾਰ ਨੇ ॥੧॥
ਹੇ ਨਾਨਕ! ਚੰਗੇ ਲੱਛਣਾਂ ਵਾਲੀ ਤੇ ਸੁੰਦਰ (ਜੀਵ-) ਇਸਤ੍ਰੀ ਉਹੀ ਹੈ, ਜਿਸ ਉਤੇ ਸਿਰਜਨਹਾਰ (ਪਤੀ) ਨੇ ਮਿਹਰ ਕੀਤੀ ਹੈ ॥੧॥


ਮਃ  

मः ३ ॥  

Mėhlā 3.  

Third Mehl:  

xxx
xxx


ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਦਿਸੈ ਉਰਵਾਰੁ ਪਾਰੁ  

माइआ मोहु गुबारु है तिस दा न दिसै उरवारु न पारु ॥  

Mā▫i▫ā moh gubār hai ṯis ḏā na ḏisai urvār na pār.  

Attachment to Maya is an ocean of darkness; neither this shore nor the one beyond can be seen.  

ਗੁਬਾਰੁ = ਹਨੇਰਾ।
ਮਾਇਆ ਦਾ ਮੋਹ-ਪਿਆਰ (ਨਿਰਾ) ਹਨੇਰਾ ਹੈ, ਜਿਸ ਦਾ ਉਰਲਾ ਤੇ ਪਾਰਲਾ ਬੰਨਾ ਦਿੱਸਦਾ ਨਹੀਂ।


ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ  

मनमुख अगिआनी महा दुखु पाइदे डुबे हरि नामु विसारि ॥  

Manmukẖ agi▫ānī mahā ḏukẖ pā▫iḏe dube har nām visār.  

The ignorant, self-willed manmukhs suffer in terrible pain; they forget the Lord's Name and drown.  

xxx
ਸਤਿਗੁਰੂ ਤੋਂ ਮੁਖ ਮੋੜਨ ਵਾਲੇ, ਗਿਆਨ ਤੋਂ ਹੀਣ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ (ਉਸ ਹਨੇਰੇ ਵਿਚ) ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ।


ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ  

भलके उठि बहु करम कमावहि दूजै भाइ पिआरु ॥  

Bẖalke uṯẖ baho karam kamāvėh ḏūjai bẖā▫e pi▫ār.  

They arise in the morning and perform all sorts of rituals, but they are caught in the love of duality.  

ਭਲਕੇ = ਨਿੱਤ ਸਵੇਰੇ, ਹਰ ਰੋਜ਼।
ਨਿਤ ਨਵੇਂ ਸੂਰਜ (ਨਾਮ ਤੋਂ ਬਿਨਾ) ਹੋਰ ਬਥੇਰੇ ਕੰਮ ਕਰਦੇ ਹਨ ਤੇ ਮਾਇਆ ਦੇ ਪਿਆਰ ਵਿਚ (ਹੀ ਉਹਨਾਂ ਦੀ) ਬਿਰਤੀ (ਜੁੜੀ ਰਹਿੰਦੀ ਹੈ)।


ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ  

सतिगुरु सेवहि आपणा भउजलु उतरे पारि ॥  

Saṯgur sevėh āpṇā bẖa▫ojal uṯre pār.  

Those who serve the True Guru cross over the terrifying world-ocean.  

ਭਉਜਲੁ = ਸੰਸਾਰ-ਸਮੁੰਦਰ।
(ਜੋ ਜੀਵ) ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।


ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥  

नानक गुरमुखि सचि समावहि सचु नामु उर धारि ॥२॥  

Nānak gurmukẖ sacẖ samāvėh sacẖ nām ur ḏẖār. ||2||  

O Nanak, the Gurmukhs keep the True Name enshrined in their hearts; they are absorbed into the True One. ||2||  

ਉਰ = ਹਿਰਦਾ ॥੨॥
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ (ਜੀਵ) ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਦਾ-ਥਿਰ (ਪ੍ਰਭੂ) ਵਿਚ ਲੀਨ ਹੋ ਜਾਂਦੇ ਹਨ ॥੨॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ  

हरि जलि थलि महीअलि भरपूरि दूजा नाहि कोइ ॥  

Har jal thal mahī▫al bẖarpūr ḏūjā nāhi ko▫e.  

The Lord pervades and permeates the water, the land and the sky; there is no other at all.  

ਮਹੀਅਲਿ = ਮਹੀ ਤਲਿ, ਧਰਤੀ ਦੇ ਉਪਰ।
ਪ੍ਰਭੂ ਜਲ ਵਿਚ ਥਲ ਵਿਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ।


ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ  

हरि आपि बहि करे निआउ कूड़िआर सभ मारि कढोइ ॥  

Har āp bahi kare ni▫ā▫o kūṛi▫ār sabẖ mār kadẖo▫e.  

The Lord Himself sits upon His Throne and administers justice. He beats and drives out the false-hearted.  

ਕੂੜਿਆਰ = ਖੋਟੇ ਮਨ ਵਾਲੇ।
ਪ੍ਰਭੂ ਆਪ ਹੀ ਬਹਿ ਕੇ (ਭਾਵ, ਗਹੁ ਨਾਲ) (ਜੀਵਾਂ ਦੇ ਚੰਗੇ ਮੰਦੇ ਕੀਤੇ ਕਰਮਾਂ ਦਾ) ਨਿਆਂ ਕਰਦਾ ਹੈ, ਮਨ ਦੇ ਖੋਟੇ ਸਭ ਜੀਵਾਂ ਨੂੰ ਮਾਰ ਕੇ ਕੱਢ ਦੇਂਦਾ ਹੈ (ਭਾਵ, ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ।)


ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ  

सचिआरा देइ वडिआई हरि धरम निआउ कीओइ ॥  

Sacẖi▫ārā ḏe▫e vadi▫ā▫ī har ḏẖaram ni▫ā▫o kī▫o▫e.  

The Lord bestows glorious greatness upon those who are truthful. He administers righteous justice.  

xxx
ਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ-ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ।


ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ  

सभ हरि की करहु उसतति जिनि गरीब अनाथ राखि लीओइ ॥  

Sabẖ har kī karahu usṯaṯ jin garīb anāth rākẖ lī▫o▫i.  

So praise the Lord, everybody; He protects the poor and the lost souls.  

ਜਿਨਿ = ਜਿਸ (ਹਰੀ) ਨੇ।
ਸਾਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਜਿਸ ਨੇ (ਸਦਾ) ਗ਼ਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ।


ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥  

जैकारु कीओ धरमीआ का पापी कउ डंडु दीओइ ॥१६॥  

Jaikār kī▫o dẖarmī▫ā kā pāpī ka▫o dand ḏī▫o▫i. ||16||  

He honors the righteous and punishes the sinners. ||16||  

ਜੈਕਾਰੁ = ਵਡਿਆਈ। ਡੰਡੁ = ਸਜ਼ਾ ॥੧੬॥
ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ ॥੧੬॥


ਸਲੋਕ ਮਃ  

सलोक मः ३ ॥  

Salok mėhlā 3.  

Shalok, Third Mehl:  

xxx
xxx


ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ  

मनमुख मैली कामणी कुलखणी कुनारि ॥  

Manmukẖ mailī kāmṇī kulkẖaṇī kunār.  

The self-willed manmukh, the foolish bride, is a filthy, rude and evil wife.  

ਕਾਮਣੀ = ਜ਼ਨਾਨੀ। ਕੁਨਾਰਿ = ਭੈੜੀ ਨਾਰ।
ਮਨ ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ,


ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ  

पिरु छोडिआ घरि आपणा पर पुरखै नालि पिआरु ॥  

Pir cẖẖodi▫ā gẖar āpṇā par purkẖai nāl pi▫ār.  

Forsaking her Husband Lord and leaving her own home, she gives her love to another.  

ਘਰਿ = ਘਰ ਵਿਚ।
(ਜਿਸ ਨੇ) ਘਰ ਵਿਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ)।


ਤ੍ਰਿਸਨਾ ਕਦੇ ਚੁਕਈ ਜਲਦੀ ਕਰੇ ਪੂਕਾਰ  

त्रिसना कदे न चुकई जलदी करे पूकार ॥  

Ŧarisnā kaḏe na cẖuk▫ī jalḏī kare pūkār.  

Her desires are never satisfied, and she burns and cries out in pain.  

ਤ੍ਰਿਸਨਾ = (ਕਾਮ ਦੀ) ਵਾਸਨਾ।
ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ।


ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥  

नानक बिनु नावै कुरूपि कुसोहणी परहरि छोडी भतारि ॥१॥  

Nānak bin nāvai kurūp kusohaṇī parhar cẖẖodī bẖaṯār. ||1||  

O Nanak, without the Name, she is ugly and ungraceful. She is abandoned and left behind by her Husband Lord. ||1||  

ਕੁਰੂਪਿ = ਭੈੜੈ ਰੂਪ ਵਾਲੀ। ਭਤਾਰਿ = ਭਤਾਰ ਨੇ। ਪਰਹਰਿ ਛੋਡੀ = ਤਿਆਗ ਛੱਡੀ ਹੈ ॥੧॥
ਹੇ ਨਾਨਕ! (ਮਨਮੁਖ ਜੀਵ) ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ ਹੋਈ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits