Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥  

जोग जग निहफल तिह मानउ जो प्रभ जसु बिसरावै ॥१॥  

Jog jag nihfal ṯih mān▫o jo parabẖ jas bisrāvai. ||1||  

Know that Yoga and sacrificial feasts are fruitless, if one forgets the Praises of God. ||1||  

ਤਿਹ = ਉਸ (ਮਨੁੱਖ) ਦੇ। ਮਾਨਉ = ਮਾਨਉਂ, ਮੈਂ ਮੰਨਦਾ ਹਾਂ। ਜਸੁ = ਸਿਫ਼ਤਿ-ਸਾਲਾਹ। ਜੋ = ਜੇਹੜਾ ਮਨੁੱਖ। ਜੋਗ = ਜੋਗ-ਸਾਧਨ। ਨਿਹਫਲ = ਵਿਅਰਥ ॥੧॥
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੈਂ ਸਮਝਦਾ ਹਾਂ ਕਿ ਉਸ ਦੇ ਜੋਗ-ਸਾਧਨ ਅਤੇ ਜੱਗ (ਆਦਿਕ ਕਰਮ ਸਭ) ਵਿਅਰਥ ਹਨ ॥੧॥


ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ  

मान मोह दोनो कउ परहरि गोबिंद के गुन गावै ॥  

Mān moh ḏono ka▫o parhar gobinḏ ke gun gāvai.  

One who lays aside both pride and attachment, sings the Glorious Praises of the Lord of the Universe.  

ਮਾਨ = ਅਹੰਕਾਰ। ਦੋਨੋ ਕਉ = ਦੋਹਾਂ ਨੂੰ। ਪਰਹਰਿ = ਤਿਆਗ ਕੇ।
ਜੇਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ,


ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥  

कहु नानक इह बिधि को प्रानी जीवन मुकति कहावै ॥२॥२॥  

Kaho Nānak ih biḏẖ ko parānī jīvan mukaṯ kahāvai. ||2||2||  

Says Nanak, the mortal who does this is said to be 'jivan mukta' - liberated while yet alive. ||2||2||  

ਕੋ = ਦਾ। ਇਹ ਬਿਧਿ ਕੋ = ਇਸ ਕਿਸਮ ਦਾ (ਜੀਵਨ ਬਿਤੀਤ ਕਰਨ ਵਾਲਾ)। ਪ੍ਰਾਨੀ = ਮਨੁੱਖ। ਜੀਵਨ ਮੁਕਤਿ = ਜੀਊਂਦਾ ਹੀ ਵਿਕਾਰਾਂ ਤੋਂ ਆਜ਼ਾਦ ॥੨॥੨॥
ਹੇ ਨਾਨਕ! ਆਖ- ਜੇਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਿਤੀਤ ਕਰਨ ਵਾਲਾ ਹੈ, ਉਹ ਜੀਵਨ-ਮੁਕਤਿ ਅਖਵਾਂਦਾ ਹੈ (ਉਹ ਮਨੁੱਖ ਉਸ ਸ਼੍ਰੇਣੀ ਵਿਚੋਂ ਗਿਣਿਆ ਜਾਂਦਾ ਹੈ, ਜੇਹੜੇ ਇਸ ਜ਼ਿੰਦਗੀ ਵਿਚ ਵਿਕਾਰਾਂ ਦੀ ਪਕੜ ਤੋਂ ਬਚੇ ਰਹਿੰਦੇ ਹਨ) ॥੨॥੨॥


ਬਿਲਾਵਲੁ ਮਹਲਾ  

बिलावलु महला ९ ॥  

Bilāval mėhlā 9.  

Bilaaval, Ninth Mehl:  

xxx
xxx


ਜਾ ਮੈ ਭਜਨੁ ਰਾਮ ਕੋ ਨਾਹੀ  

जा मै भजनु राम को नाही ॥  

Jā mai bẖajan rām ko nāhī.  

There is no meditation on the Lord within him.  

ਜਾ ਮਹਿ = ਜਿਸ ਮਨੁੱਖ (ਦੇ ਹਿਰਦੇ) ਵਿਚ। ਕੋ = ਦਾ।
ਹੇ ਭਾਈ! ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ,


ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ  

तिह नर जनमु अकारथु खोइआ यह राखहु मन माही ॥१॥ रहाउ ॥  

Ŧih nar janam akārath kẖo▫i▫ā yėh rākẖo man māhī. ||1|| rahā▫o.  

That man wastes his life uselessly - keep this in mind. ||1||Pause||  

ਤਿਹ ਨਰ = ਉਸ ਮਨੁੱਖ ਨੇ। ਅਕਾਰਥੁ = ਵਿਅਰਥ। ਖੋਇਆ = ਗਵਾ ਲਿਆ। ਯਹ = ਇਹ ਗੱਲ। ਮਾਹੀ = ਵਿਚ। ਰਾਖਹੁ ਮਨ ਮਾਹੀ = ਪੱਕੀ ਚੇਤੇ ਰੱਖੋ ॥੧॥
ਇਹ ਗੱਲ ਪੱਕੀ ਚੇਤੇ ਰੱਖੋ ਕਿ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ ॥੧॥ ਰਹਾਉ॥


ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ  

तीरथ करै ब्रत फुनि राखै नह मनूआ बसि जा को ॥  

Ŧirath karai baraṯ fun rākẖai nah manū▫ā bas jā ko.  

He bathes at sacred shrines of pilgrimage, and adheres to fasts, but he has no control over his mind.  

ਫੁਨਿ = ਭੀ। ਬਸਿ = ਵੱਸ ਵਿਚ। ਜਾ ਕੇ ਮਨੂਆ = ਜਿਸ ਦਾ ਮਨ।
ਹੇ ਭਾਈ! ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ,


ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥  

निहफल धरमु ताहि तुम मानहु साचु कहत मै या कउ ॥१॥  

Nihfal ḏẖaram ṯāhi ṯum mānhu sācẖ kahaṯ mai yā ka▫o. ||1||  

Know that such religion is useless to him. I speak the Truth for his sake. ||1||  

ਤਾਹਿ = ਉਸ ਦਾ। ਮਾਨਹੁ = ਸਮਝੋ। ਸਾਚੁ = ਸੱਚੀ ਗੱਲ। ਯਾ ਕਉ = ਉਸ ਨੂੰ ॥੧॥
ਪਰ ਤੁਸੀਂ (ਇਹ ਤੀਰਥ ਵਰਤ ਆਦਿਕ ਵਾਲਾ) ਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ ॥੧॥


ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ  

जैसे पाहनु जल महि राखिओ भेदै नाहि तिह पानी ॥  

Jaise pāhan jal mėh rākẖi▫o bẖeḏai nāhi ṯih pānī.  

It's like a stone, kept immersed in water; still, the water does not penetrate it.  

ਪਾਹਨੁ = ਪੱਥਰ। ਮਹਿ = ਵਿਚ। ਭੇਦੈ = ਵਿੰਨ੍ਹਦਾ। ਤਿਹ = ਉਸ ਨੂੰ।
ਹੇ ਭਾਈ! ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ। (ਪਾਣੀ ਉਸ ਉਤੇ ਅਸਰ ਨਹੀਂ ਕਰ ਸਕਦਾ),


ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥  

तैसे ही तुम ताहि पछानहु भगति हीन जो प्रानी ॥२॥  

Ŧaise hī ṯum ṯāhi pacẖẖānahu bẖagaṯ hīn jo parānī. ||2||  

So, understand it: that mortal being who lacks devotional worship is just like that. ||2||  

ਪਛਾਨਹੁ = ਸਮਝੋ। ਹੀਨ = ਸੱਖਣਾ ॥੨॥
ਇਹੋ ਜਿਹਾ ਹੀ ਤੁਸੀਂ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ ॥੨॥


ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ  

कल मै मुकति नाम ते पावत गुरु यह भेदु बतावै ॥  

Kal mai mukaṯ nām ṯe pāvaṯ gur yėh bẖeḏ baṯāvai.  

In this Dark Age of Kali Yuga, liberation comes from the Naam. The Guru has revealed this secret.  

ਕਲਿ ਮਹਿ = ਸੰਸਾਰ ਵਿਚ, ਮਨੁੱਖਾ ਜਨਮ ਵਿਚ। ਤੇ = ਤੋਂ, ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੇਦੁ = ਡੂੰਘੀ ਗੱਲ।
ਹੇ ਭਾਈ! ਗੁਰੂ ਜ਼ਿੰਦਗੀ ਦਾ ਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ।


ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥  

कहु नानक सोई नरु गरूआ जो प्रभ के गुन गावै ॥३॥३॥  

Kaho Nānak so▫ī nar garū▫ā jo parabẖ ke gun gāvai. ||3||3||  

Says Nanak, he alone is a great man, who sings the Praises of God. ||3||3||  

ਗਰੂਆ = ਭਾਰਾ, ਆਦਰ-ਯੋਗ ॥੩॥੩॥
ਹੇ ਨਾਨਕ! ਆਖ-ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥੩॥


ਬਿਲਾਵਲੁ ਅਸਟਪਦੀਆ ਮਹਲਾ ਘਰੁ ੧੦  

बिलावलु असटपदीआ महला १ घरु १०  

Bilāval asatpaḏī▫ā mėhlā 1 gẖar 10  

Bilaaval, Ashtapadees, First Mehl, Tenth House:  

xxx
ਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਿਕਟਿ ਵਸੈ ਦੇਖੈ ਸਭੁ ਸੋਈ  

निकटि वसै देखै सभु सोई ॥  

Nikat vasai ḏekẖai sabẖ so▫ī.  

He dwells close at hand, and sees all,  

ਨਿਕਟਿ = ਨੇੜੇ। ਸੋਈ = ਉਹੀ (ਪ੍ਰਭੂ)।
ਪਰਮਾਤਮਾ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਉਹ ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ,


ਗੁਰਮੁਖਿ ਵਿਰਲਾ ਬੂਝੈ ਕੋਈ  

गुरमुखि विरला बूझै कोई ॥  

Gurmukẖ virlā būjẖai ko▫ī.  

but how rare is the Gurmukh who understands this.  

ਬੂਝੈ = ਸਮਝਦਾ ਹੈ।
ਪਰ ਇਹ ਭੇਤ ਕੋਈ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦਾ ਹੈ।


ਵਿਣੁ ਭੈ ਪਇਐ ਭਗਤਿ ਹੋਈ  

विणु भै पइऐ भगति न होई ॥  

viṇ bẖai pa▫i▫ai bẖagaṯ na ho▫ī.  

Without the Fear of God, there is no devotional worship.  

ਵਿਣੁ ਭੈ ਪਇਐ = (ਪਰਮਾਤਮਾ ਦੇ) ਡਰ ਵਿਚ ਰਹਿਣ ਤੋਂ ਬਿਨਾ, ਮਨ ਵਿਚ ਪਰਮਾਤਮਾ ਦਾ ਡਰ-ਅਦਬ ਨਾਹ ਪਏ।
ਜਿਤਨਾ ਚਿਰ (ਇਹ) ਡਰ ਪੈਦਾ ਹੋਵੇ (ਕਿ ਉਹ ਹਰ ਵੇਲੇ ਨੇੜੇ ਵੇਖ ਰਿਹਾ ਹੈ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।


ਸਬਦਿ ਰਤੇ ਸਦਾ ਸੁਖੁ ਹੋਈ ॥੧॥  

सबदि रते सदा सुखु होई ॥१॥  

Sabaḏ raṯe saḏā sukẖ ho▫ī. ||1||  

Imbued with the Word of the Shabad, eternal peace is attained. ||1||  

xxx॥੧॥
ਜੇਹੜੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਰੰਗ ਵਿਚ) ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ ॥੧॥


ਐਸਾ ਗਿਆਨੁ ਪਦਾਰਥੁ ਨਾਮੁ  

ऐसा गिआनु पदारथु नामु ॥  

Aisā gi▫ān paḏārath nām.  

Such is the spiritual wisdom, the treasure of the Naam;  

ਗਿਆਨੁ = (ਪਰਮਾਤਮਾ ਨਾਲ) ਡੂੰਘੀ ਸਾਂਝ।
ਪਰਮਾਤਮਾ ਦਾ ਨਾਮ ਇਕ ਅਜੇਹਾ (ਸ੍ਰੇਸ਼ਟ) ਪਦਾਰਥ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰ ਦੇਂਦਾ ਹੈ।


ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ  

गुरमुखि पावसि रसि रसि मानु ॥१॥ रहाउ ॥  

Gurmukẖ pāvas ras ras mān. ||1|| rahā▫o.  

obtaining it, the Gurmukhs enjoy the subtle essence of this nectar. ||1||Pause||  

ਗੁਰਮੁਖਿ = ਉਹ ਮਨੁੱਖ ਜੋ ਗੁਰੂ ਵਲ ਮੂੰਹ ਰੱਖਦਾ ਹੈ। ਪਾਵਸਿ = ਹਾਸਲ ਕਰੇਗਾ। ਰਸਿ = (ਨਾਮ ਦੇ) ਰਸ ਵਿਚ। ਰਸਿ = ਰਸ ਕੇ, ਭਿੱਜ ਕੇ। ਮਾਨੁ = ਆਦਰ ॥੧॥
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਇਹ ਪਦਾਰਥ) ਹਾਸਲ ਕਰਦਾ ਹੈ, ਉਹ (ਇਸ ਦੇ) ਰਸ ਵਿਚ ਭਿੱਜ ਕੇ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ ॥੧॥ ਰਹਾਉ॥


ਗਿਆਨੁ ਗਿਆਨੁ ਕਥੈ ਸਭੁ ਕੋਈ  

गिआनु गिआनु कथै सभु कोई ॥  

Gi▫ān gi▫ān kathai sabẖ ko▫ī.  

Everyone talks about spiritual wisdom and spiritual knowledge.  

ਕਥੈ = ਆਖਦਾ ਹੈ। ਸਭੁ ਕੋਈ = ਹਰੇਕ ਜੀਵ।
(ਜ਼ਬਾਨੀ ਜ਼ਬਾਨੀ ਤਾਂ) ਹਰ ਕੋਈ ਆਖਦਾ ਹੈ (ਕਿ ਮੈਨੂੰ ਪਰਮਾਤਮਾ ਦਾ) ਗਿਆਨ (ਪ੍ਰਾਪਤ ਹੋ ਗਿਆ ਹੈ), ਗਿਆਨ (ਮਿਲ ਗਿਆ ਹੈ),


ਕਥਿ ਕਥਿ ਬਾਦੁ ਕਰੇ ਦੁਖੁ ਹੋਈ  

कथि कथि बादु करे दुखु होई ॥  

Kath kath bāḏ kare ḏukẖ ho▫ī.  

Talking, talking, they argue, and suffer.  

ਕਥਿ ਕਥਿ = (ਗਿਆਨ = ਚਰਚਾ) ਆਖ ਆਖ ਕੇ। ਬਾਦੁ = ਚਰਚਾ।
(ਜਿਉਂ ਜਿਉਂ ਗਿਆਨ ਗਿਆਨ) ਆਖ ਕੇ ਚਰਚਾ ਕਰਦਾ ਹੈ (ਉਸ ਚਰਚਾ ਵਿਚੋਂ) ਕਲੇਸ਼ ਹੀ ਪੈਦਾ ਹੁੰਦਾ ਹੈ।


ਕਥਿ ਕਹਣੈ ਤੇ ਰਹੈ ਕੋਈ  

कथि कहणै ते रहै न कोई ॥  

Kath kahṇai ṯe rahai na ko▫ī.  

No one can stop talking and discussing it.  

ਕਥਿ = ਕਥ ਕੇ, ਆਖ ਕੇ। ਕਹਣੈ ਤੇ = ਕਹਿਣ ਤੋਂ, ਚਰਚਾ ਕਰਨ ਤੋਂ। ਰਹੈ ਨ = ਹਟਦਾ ਨਹੀਂ।
ਚਰਚਾ ਕਰ ਕੇ (ਅਜੇਹੀ ਆਦਤ ਪੈ ਜਾਂਦੀ ਹੈ ਕਿ) ਚਰਚਾ ਕਰਨ ਤੋਂ ਜੀਵ ਹਟਦਾ ਭੀ ਨਹੀਂ।


ਬਿਨੁ ਰਸ ਰਾਤੇ ਮੁਕਤਿ ਹੋਈ ॥੨॥  

बिनु रस राते मुकति न होई ॥२॥  

Bin ras rāṯe mukaṯ na ho▫ī. ||2||  

Without being imbued with the subtle essence, there is no liberation. ||2||  

ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ ॥੨॥
(ਪਰ ਚਰਚਾ ਤੋਂ ਕੋਈ ਆਤਮਕ ਆਨੰਦ ਨਹੀਂ ਮਿਲਦਾ, ਕਿਉਂਕਿ) ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ ॥੨॥


ਗਿਆਨੁ ਧਿਆਨੁ ਸਭੁ ਗੁਰ ਤੇ ਹੋਈ  

गिआनु धिआनु सभु गुर ते होई ॥  

Gi▫ān ḏẖi▫ān sabẖ gur ṯe ho▫ī.  

Spiritual wisdom and meditation all come from the Guru.  

ਗੁਰ ਤੇ = ਗੁਰੂ ਤੋਂ, ਗੁਰੂ ਪਾਸੋਂ। ਧਿਆਨੁ = ਪ੍ਰਭੂ ਵਿਚ ਸੁਰਤ ਦਾ ਟਿਕਾਓ।
ਪਰਮਾਤਮਾ ਨਾਲ ਡੂੰਘੀ ਸਾਂਝ ਤੇ ਉਸ ਵਿਚ ਸੁਰਤ ਦਾ ਟਿਕਾਉ-ਇਹ ਸਭ ਕੁਝ ਗੁਰੂ ਤੋਂ ਹੀ ਮਿਲਦਾ ਹੈ।


ਸਾਚੀ ਰਹਤ ਸਾਚਾ ਮਨਿ ਸੋਈ  

साची रहत साचा मनि सोई ॥  

Sācẖī rahaṯ sācẖā man so▫ī.  

Through the lifestyle of Truth, the True Lord comes to dwell in the mind.  

ਰਹਤ = ਰਹਿਣੀ, ਆਚਰਨ। ਸਾਚਾ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ।
(ਜਿਸ ਨੂੰ ਮਿਲਦਾ ਹੈ ਉਸ ਦੀ) ਰਹਿਣੀ ਪਵਿਤ੍ਰ ਹੋ ਜਾਂਦੀ ਹੈ ਉਸ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਵੱਸ ਪੈਂਦਾ ਹੈ।


ਮਨਮੁਖ ਕਥਨੀ ਹੈ ਪਰੁ ਰਹਤ ਹੋਈ  

मनमुख कथनी है परु रहत न होई ॥  

Manmukẖ kathnī hai par rahaṯ na ho▫ī.  

The self-willed manmukh talks about it, but does not practice it.  

ਪਰੁ = ਪਰੰਤੂ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਗਿਆਨ ਦੀਆਂ ਨਿਰੀਆਂ) ਗੱਲਾਂ ਹੀ ਕਰਦਾ ਹੈ, ਪਰ ਉਸ ਦੀ ਰਹਿਣੀ (ਪਵਿਤ੍ਰ) ਨਹੀਂ ਹੁੰਦੀ।


ਨਾਵਹੁ ਭੂਲੇ ਥਾਉ ਕੋਈ ॥੩॥  

नावहु भूले थाउ न कोई ॥३॥  

Nāvhu bẖūle thā▫o na ko▫ī. ||3||  

Forgetting the Name, he finds no place of rest. ||3||  

ਨਾਵਹੁ = ਨਾਮ ਤੋਂ ॥੩॥
ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੂੰ (ਮਾਇਆ ਦੀ ਭਟਕਣ ਤੋਂ ਬਚਣ ਲਈ) ਕੋਈ ਆਸਰਾ ਨਹੀਂ ਮਿਲਦਾ ॥੩॥


ਮਨੁ ਮਾਇਆ ਬੰਧਿਓ ਸਰ ਜਾਲਿ  

मनु माइआ बंधिओ सर जालि ॥  

Man mā▫i▫ā banḏẖi▫o sar jāl.  

Maya has caught the mind in the trap of the whirlpool.  

ਸਰ ਜਾਲਿ = (ਮੋਹ ਦੇ) ਤੀਰਾਂ ਦੇ ਜਾਲ ਵਿਚ। ਬੰਧਿਓ = ਬੰਨ੍ਹਿਆ ਹੋਇਆ ਹੈ।
ਮਾਇਆ ਨੇ (ਜੀਵਾਂ ਦੇ) ਮਨ ਨੂੰ (ਮੋਹ ਦੇ) ਤੀਰਾਂ ਦੇ ਜਾਲ ਵਿਚ ਬੰਨ੍ਹਿਆ ਹੋਇਆ ਹੈ।


ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ  

घटि घटि बिआपि रहिओ बिखु नालि ॥  

Gẖat gẖat bi▫āp rahi▫o bikẖ nāl.  

Each and every heart is trapped by this bait of poison and sin.  

ਬਿਖੁ = ਮਾਇਆ-ਜ਼ਹਿਰ।
(ਭਾਵੇਂ ਪਰਮਾਤਮਾ) ਹਰੇਕ ਸਰੀਰ ਵਿਚ ਮੌਜੂਦ ਹੈ, ਪਰ (ਮਾਇਆ ਦੇ ਮੋਹ ਦਾ) ਜ਼ਹਿਰ ਭੀ ਹਰੇਕ ਦੇ ਅੰਦਰ ਹੀ ਹੈ,


ਜੋ ਆਂਜੈ ਸੋ ਦੀਸੈ ਕਾਲਿ  

जो आंजै सो दीसै कालि ॥  

Jo āʼnjai so ḏīsai kāl.  

See that whoever has come, is subject to death.  

ਆਂਜੈ = ਲਿਆਇਆ ਜਾਂਦਾ ਹੈ, ਜੰਮਦਾ ਹੈ। ਕਾਲਿ = ਕਾਲ ਵਿਚ, ਕਾਲ ਦੇ ਵੱਸ ਵਿਚ, ਆਤਮਕ ਮੌਤ ਦੇ ਅਧੀਨ।
(ਇਸ ਵਾਸਤੇ) ਜੋ ਭੀ (ਜਗਤ ਵਿਚ) ਜੰਮਦਾ ਹੈ ਉਹ ਆਤਮਕ ਮੌਤ ਦੇ ਵੱਸ ਵਿਚ ਦਿੱਸ ਰਿਹਾ ਹੈ।


ਕਾਰਜੁ ਸੀਧੋ ਰਿਦੈ ਸਮ੍ਹ੍ਹਾਲਿ ॥੪॥  

कारजु सीधो रिदै सम्हालि ॥४॥  

Kāraj sīḏẖo riḏai samĥāl. ||4||  

Your affairs shall be adjusted, if you contemplate the Lord in your heart. ||4||  

ਕਾਰਜੁ = (ਮਨੁੱਖਾ ਜੀਵਨ ਵਿਚ ਕਰਣ-ਯੋਗ) ਕੰਮ। ਸੀਧੋ = ਸਫਲ ॥੪॥
ਪਰਮਾਤਮਾ ਨੂੰ ਹਿਰਦੇ ਵਿਚ ਯਾਦ ਕਰਨ ਨਾਲ ਹੀ (ਮਨੁੱਖਾ ਜੀਵਨ ਵਿਚ) ਕਰਨ-ਜੋਗ ਕੰਮ ਸਿਰੇ ਚੜ੍ਹਦਾ ਹੈ ॥੪॥


ਸੋ ਗਿਆਨੀ ਜਿਨਿ ਸਬਦਿ ਲਿਵ ਲਾਈ  

सो गिआनी जिनि सबदि लिव लाई ॥  

So gi▫ānī jin sabaḏ liv lā▫ī.  

He alone is a spiritual teacher, who lovingly focuses his consciousness on the Word of the Shabad.  

ਜਿਨਿ = ਜਿਸ ਨੇ। ਲਿਵ = ਲਗਨ।
ਉਹੀ ਮਨੁੱਖ ਗਿਆਨ-ਵਾਨ (ਅਖਵਾ ਸਕਦਾ) ਹੈ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੈ।


ਮਨਮੁਖਿ ਹਉਮੈ ਪਤਿ ਗਵਾਈ  

मनमुखि हउमै पति गवाई ॥  

Manmukẖ ha▫umai paṯ gavā▫ī.  

The self-willed, egotistical manmukh loses his honor.  

ਪਤਿ = ਇੱਜ਼ਤ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਅਧੀਨ ਰਹਿ ਕੇ ਆਪਣੀ ਇੱਜ਼ਤ ਗਵਾਂਦਾ ਹੈ।


ਆਪੇ ਕਰਤੈ ਭਗਤਿ ਕਰਾਈ  

आपे करतै भगति कराई ॥  

Āpe karṯai bẖagaṯ karā▫ī.  

The Creator Lord Himself inspires us to His devotional worship.  

ਕਰਤੈ = ਕਰਤਾਰ ਨੇ।
(ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪਣੀ ਭਗਤੀ (ਜੀਵਾਂ ਪਾਸੋਂ) ਕਰਾਂਦਾ ਹੈ,


ਗੁਰਮੁਖਿ ਆਪੇ ਦੇ ਵਡਿਆਈ ॥੫॥  

गुरमुखि आपे दे वडिआई ॥५॥  

Gurmukẖ āpe ḏe vadi▫ā▫ī. ||5||  

He Himself blesses the Gurmukh with glorious greatness. ||5||  

xxx॥੫॥
ਆਪ ਹੀ (ਜੀਵ ਨੂੰ) ਗੁਰੂ ਦੇ ਸਨਮੁਖ ਕਰ ਕੇ ਵਡਿਆਈ ਦੇਂਦਾ ਹੈ ॥੫॥


ਰੈਣਿ ਅੰਧਾਰੀ ਨਿਰਮਲ ਜੋਤਿ  

रैणि अंधारी निरमल जोति ॥  

Raiṇ anḏẖārī nirmal joṯ.  

The life-night is dark, while the Divine Light is immaculate.  

ਰੈਣਿ = (ਜ਼ਿੰਦਗੀ ਦੀ) ਰਾਤ।
(ਸਿਮਰਨ ਤੋਂ ਬਿਨਾ ਮਨੁੱਖ ਦੀ ਉਮਰ) ਇਕ ਹਨੇਰੀ ਰਾਤ ਹੈ, ਪਰਮਾਤਮਾ ਦੀ ਜੋਤਿ ਦੇ ਪਰਗਟ ਹੋਣ ਨਾਲ ਹੀ ਇਹ ਰੌਸ਼ਨ ਹੋ ਸਕਦੀ ਹੈ।


ਨਾਮ ਬਿਨਾ ਝੂਠੇ ਕੁਚਲ ਕਛੋਤਿ  

नाम बिना झूठे कुचल कछोति ॥  

Nām binā jẖūṯẖe kucẖal kacẖẖoṯ.  

Those who lack the Naam, the Name of the Lord, are false, filthy and untouchable.  

ਕੁਚਲ = ਗੰਦੇ। ਕਛੋਤਿ = ਭੈੜੀ ਛੂਤ ਵਾਲੇ।
ਨਾਮ ਤੋਂ ਵਾਂਜੇ ਹੋਏ ਬੰਦੇ ਝੂਠੇ ਹਨ ਗੰਦੇ ਹਨ ਤੇ ਭੈੜੀ ਛੂਤ ਵਾਲੇ ਹਨ, (ਭਾਵ, ਹੋਰਨਾਂ ਨੂੰ ਭੀ ਕੁਰਾਹੇ ਪਾ ਦੇਂਦੇ ਹਨ)।


ਬੇਦੁ ਪੁਕਾਰੈ ਭਗਤਿ ਸਰੋਤਿ  

बेदु पुकारै भगति सरोति ॥  

Beḏ pukārai bẖagaṯ saroṯ.  

The Vedas preach sermons of devotional worship.  

ਸਰੋਤਿ = ਸਿੱਖਿਆ।
ਵੇਦ ਆਦਿਕ ਹਰੇਕ ਧਰਮ-ਪੁਸਤਕ ਭਗਤੀ ਦੀ ਸਿੱਖਿਆ ਹੀ ਪੁਕਾਰ ਪੁਕਾਰ ਕੇ ਦੱਸਦਾ ਹੈ।


ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥  

सुणि सुणि मानै वेखै जोति ॥६॥  

Suṇ suṇ mānai vekẖai joṯ. ||6||  

Listening, hearing and believing, one beholds the Divine Light. ||6||  

ਮਾਨੈ = ਮੰਨਦਾ ਹੈ, ਸਰਧਾ ਲਿਆਉਂਦਾ ਹੈ ॥੬॥
ਜੋ ਜੋ ਜੀਵ ਇਸ ਸਿੱਖਿਆ ਨੂੰ ਸੁਣ ਸੁਣ ਕੇ ਸਰਧਾ ਲਿਆਉਂਦਾ ਹੈ ਉਹ ਰੱਬੀ ਜੋਤਿ ਨੂੰ (ਹਰ ਥਾਂ) ਵੇਖਦਾ ਹੈ ॥੬॥


ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ  

सासत्र सिम्रिति नामु द्रिड़ामं ॥  

Sāsṯar simriṯ nām ḏariṛ▫ām.  

The Shaastras and Simritees implant the Naam within.  

ਦ੍ਰਿੜਾਮੰ = ਦ੍ਰਿੜ੍ਹ ਕਰਾਂਦੇ ਹਨ, ਤਾਕੀਦ ਕਰਦੇ ਹਨ।
ਸਿਮ੍ਰਿਤੀਆਂ ਸ਼ਾਸਤ੍ਰ ਆਦਿਕ ਧਰਮ-ਪੁਸਤਕ ਭੀ ਨਾਮ ਸਿਮਰਨ ਦੀ ਤਾਕੀਦ ਕਰਦੇ ਹਨ।


ਗੁਰਮੁਖਿ ਸਾਂਤਿ ਊਤਮ ਕਰਾਮੰ  

गुरमुखि सांति ऊतम करामं ॥  

Gurmukẖ sāʼnṯ ūṯam karāmaʼn.  

The Gurmukh lives in peace and tranquility, doing deeds of sublime purity.  

ਊਤਮਾ ਕਰਮੰ = ਸ੍ਰੇਸ਼ਟ ਕਰਮ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਉਹਨਾਂ ਦੀ ਰਹਿਣੀ ਸ਼੍ਰੇਸ਼ਟ ਹੋ ਜਾਂਦੀ ਹੈ।


ਮਨਮੁਖਿ ਜੋਨੀ ਦੂਖ ਸਹਾਮੰ  

मनमुखि जोनी दूख सहामं ॥  

Manmukẖ jonī ḏūkẖ sahāmaʼn.  

The self-willed manmukh suffers the pains of reincarnation.  

xxx
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਨਮ ਮਰਨ ਦੇ ਦੁੱਖ ਸਹਾਰਦੇ ਹਨ।


ਬੰਧਨ ਤੂਟੇ ਇਕੁ ਨਾਮੁ ਵਸਾਮੰ ॥੭॥  

बंधन तूटे इकु नामु वसामं ॥७॥  

Banḏẖan ṯūte ik nām vasāmaʼn. ||7||  

His bonds are broken, enshrining the Name of the One Lord. ||7||  

ਵਸਾਮੰ = ਵਸਾਇਆਂ ॥੭॥
ਇਹ ਬੰਧਨ ਤਦੋਂ ਹੀ ਟੁੱਟਦੇ ਹਨ ਜੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾਇਆ ਜਾਏ ॥੭॥


ਮੰਨੇ ਨਾਮੁ ਸਚੀ ਪਤਿ ਪੂਜਾ  

मंने नामु सची पति पूजा ॥  

Manne nām sacẖī paṯ pūjā.  

Believing in the Naam, one obtains true honor and adoration.  

ਸਚੀ = ਸਦਾ-ਥਿਰ ਰਹਿਣ ਵਾਲੀ। ਪਤਿ = ਇੱਜ਼ਤ।
ਜੇਹੜਾ ਬੰਦਾ ਉਸ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ੍ਹ ਕਰਦਾ ਹੈ ਉਸ ਨੂੰ ਸੱਚੀ ਇੱਜ਼ਤ ਮਿਲਦੀ ਹੈ, ਉਸ ਦਾ ਆਦਰ ਹੁੰਦਾ ਹੈ।


ਕਿਸੁ ਵੇਖਾ ਨਾਹੀ ਕੋ ਦੂਜਾ  

किसु वेखा नाही को दूजा ॥  

Kis vekẖā nāhī ko ḏūjā.  

Who should I see? There is none other than the Lord.  

ਵੇਖਾ = ਮੈਂ ਵੇਖਾਂ।
ਮੈਂ ਹਰ ਥਾਂ ਉਸੇ ਨੂੰ ਵੇਖਦਾ ਹਾਂ, ਉਸ ਤੋਂ ਬਿਨਾ ਉਸ ਵਰਗਾ ਕੋਈ ਹੋਰ ਨਹੀਂ ਹੈ,


ਦੇਖਿ ਕਹਉ ਭਾਵੈ ਮਨਿ ਸੋਇ  

देखि कहउ भावै मनि सोइ ॥  

Ḏekẖ kaha▫o bẖāvai man so▫e.  

I see, and I say, that He alone is pleasing to my mind.  

ਦੇਖਿ = ਵੇਖ ਕੇ। ਕਹਉ = ਮੈਂ ਆਖਦਾ ਹਾਂ, ਮੈਂ ਸਿਫ਼ਤਿ-ਸਾਲਾਹ ਕਰਦਾ ਹਾਂ। ਭਾਵੈ = ਪਿਆਰਾ ਲੱਗਦਾ ਹੈ। ਸੋਇ = ਉਹ ਪ੍ਰਭੂ।
ਉਸ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਉਹੀ ਮੈਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ,


ਨਾਨਕੁ ਕਹੈ ਅਵਰੁ ਨਹੀ ਕੋਇ ॥੮॥੧॥  

नानकु कहै अवरु नही कोइ ॥८॥१॥  

Nānak kahai avar nahī ko▫e. ||8||1||  

Says Nanak, there is no other at all. ||8||1||  

xxx॥੮॥੧॥
ਨਾਨਕ ਆਖਦਾ ਹੈ-ਪਰਮਾਤਮਾ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ ॥੮॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits