Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਨਮੁ ਪਦਾਰਥੁ ਦੁਬਿਧਾ ਖੋਵੈ  

जनमु पदारथु दुबिधा खोवै ॥  

Janam paḏārath ḏubiḏẖā kẖovai.  

He wastes this precious human life through duality.  

ਖੋਵੈ = ਗਵਾ ਲੈਂਦਾ ਹੈ।
ਉਹ ਮਨੁੱਖ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ;


ਆਪੁ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥  

आपु न चीनसि भ्रमि भ्रमि रोवै ॥६॥  

Āp na cẖīnas bẖaram bẖaram rovai. ||6||  

He does not know his own self, and trapped by doubts, he cries out in pain. ||6||  

ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ ॥੬॥
ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ ॥੬॥


ਕਹਤਉ ਪੜਤਉ ਸੁਣਤਉ ਏਕ  

कहतउ पड़तउ सुणतउ एक ॥  

Kahṯa▫o paṛ▫ṯa▫o suṇṯa▫o ek.  

Speak, read and hear of the One Lord.  

ਏਕ = ਇਕ ਪ੍ਰਭੂ ਦੀ (ਸਿਫ਼ਤ-ਸਾਲਾਹ)।
(ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ,


ਧੀਰਜ ਧਰਮੁ ਧਰਣੀਧਰ ਟੇਕ  

धीरज धरमु धरणीधर टेक ॥  

Ḏẖīraj ḏẖaram ḏẖarṇīḏẖar tek.  

The Support of the earth shall bless you with courage, righteousness and protection.  

ਧਰਣੀਧਰ = ਧਰਤੀ ਦਾ ਆਸਰਾ ਪ੍ਰਭੂ।
ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ)।


ਜਤੁ ਸਤੁ ਸੰਜਮੁ ਰਿਦੈ ਸਮਾਏ  

जतु सतु संजमु रिदै समाए ॥  

Jaṯ saṯ sanjam riḏai samā▫e.  

Chastity, purity and self-restraint are infused into the heart,  

xxx
ਜਤ ਸਤ ਤੇ ਸੰਜਮ ਉਸ ਮਨੁੱਖ ਦੇ ਹਿਰਦੇ ਵਿਚ (ਸੁਤੇ ਹੀ) ਲੀਨ ਰਹਿੰਦੇ ਹਨ,


ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥  

चउथे पद कउ जे मनु पतीआए ॥७॥  

Cẖa▫uthe paḏ ka▫o je man paṯī▫ā▫e. ||7||  

when one centers his mind in the fourth state. ||7||  

ਚਉਥਾ ਪਦ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ। ਪਤੀਆਇ = ਗਿਝਾ ਲਏ ॥੭॥
ਜੇ ਉਹ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ ॥੭॥


ਸਾਚੇ ਨਿਰਮਲ ਮੈਲੁ ਲਾਗੈ  

साचे निरमल मैलु न लागै ॥  

Sācẖe nirmal mail na lāgai.  

They are immaculate and true, and filth does not stick to them.  

xxx
ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ।


ਗੁਰ ਕੈ ਸਬਦਿ ਭਰਮ ਭਉ ਭਾਗੈ  

गुर कै सबदि भरम भउ भागै ॥  

Gur kai sabaḏ bẖaram bẖa▫o bẖāgai.  

Through the Word of the Guru's Shabad, their doubt and fear depart.  

xxx
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ।


ਸੂਰਤਿ ਮੂਰਤਿ ਆਦਿ ਅਨੂਪੁ  

सूरति मूरति आदि अनूपु ॥  

Sūraṯ mūraṯ āḏ anūp.  

The form and personality of the Primal Lord are incomparably beautiful.  

ਸੂਰਤਿ = ਸ਼ਕਲ। ਮੂਰਤਿ = ਹਸਤੀ, ਵਜੂਦ, ਹੋਂਦ। ਅਨੂਪੁ = ਜੋ ਉਪਮਾ ਤੋਂ ਪਰੇ ਹੈ, ਜਿਸ ਵਰਗਾ ਹੋਰ ਕੋਈ ਨਹੀਂ।
ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ,


ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥  

नानकु जाचै साचु सरूपु ॥८॥१॥  

Nānak jācẖai sācẖ sarūp. ||8||1||  

Nanak begs for the Lord, the Embodiment of Truth. ||8||1||  

ਸਾਚੁ ਸਰੂਪੁ = ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ ॥੮॥੧॥
ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ॥੮॥੧॥


ਧਨਾਸਰੀ ਮਹਲਾ  

धनासरी महला १ ॥  

Ḏẖanāsrī mėhlā 1.  

Dhanaasaree, First Mehl:  

xxx
xxx


ਸਹਜਿ ਮਿਲੈ ਮਿਲਿਆ ਪਰਵਾਣੁ  

सहजि मिलै मिलिआ परवाणु ॥  

Sahj milai mili▫ā parvāṇ.  

That union with the Lord is acceptable, which is united in intuitive poise.  

ਸਹਜਿ = ਅਡੋਲ ਅਵਸਥਾ ਵਿਚ।
ਜੇਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ।


ਨਾ ਤਿਸੁ ਮਰਣੁ ਆਵਣੁ ਜਾਣੁ  

ना तिसु मरणु न आवणु जाणु ॥  

Nā ṯis maraṇ na āvaṇ jāṇ.  

Thereafter, one does not die, and does not come and go in reincarnation.  

ਮਰਣੁ = ਆਤਮਕ ਮੌਤ। ਆਵਣੁ ਜਾਣੁ = ਜਨਮ ਮਰਨ ਦਾ ਗੇੜ।
ਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ।


ਠਾਕੁਰ ਮਹਿ ਦਾਸੁ ਦਾਸ ਮਹਿ ਸੋਇ  

ठाकुर महि दासु दास महि सोइ ॥  

Ŧẖākur mėh ḏās ḏās mėh so▫e.  

The Lord's slave is in the Lord, and the Lord is in His slave.  

ਸੋਇ = ਉਹ (ਠਾਕੁਰ)।
ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ।


ਜਹ ਦੇਖਾ ਤਹ ਅਵਰੁ ਕੋਇ ॥੧॥  

जह देखा तह अवरु न कोइ ॥१॥  

Jah ḏekẖā ṯah avar na ko▫e. ||1||  

Wherever I look, I see none other than the Lord. ||1||  

xxx ॥੧॥
ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ॥੧॥


ਗੁਰਮੁਖਿ ਭਗਤਿ ਸਹਜ ਘਰੁ ਪਾਈਐ  

गुरमुखि भगति सहज घरु पाईऐ ॥  

Gurmukẖ bẖagaṯ sahj gẖar pā▫ī▫ai.  

The Gurmukhs worship the Lord, and find His celestial home.  

ਸਹਜ ਘਰੁ = ਅਡੋਲ ਆਤਮਕ ਅਵਸਥਾ ਦਾ ਘਰ।
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ (ਆਤਮਕ) ਟਿਕਾਣਾ ਮਿਲ ਜਾਂਦਾ ਹੈ ਜਿਥੇ ਮਨ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।


ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ  

बिनु गुर भेटे मरि आईऐ जाईऐ ॥१॥ रहाउ ॥  

Bin gur bẖete mar ā▫ī▫ai jā▫ī▫ai. ||1|| rahā▫o.  

Without meeting the Guru, they die, and come and go in reincarnation. ||1||Pause||  

ਮਰਿ = ਆਤਮਕ ਮੌਤੇ ਮਰ ਕੇ ॥੧॥
(ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ ॥੧॥ ਰਹਾਉ॥


ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ  

सो गुरु करउ जि साचु द्रिड़ावै ॥  

So gur kara▫o jė sācẖ ḏariṛ▫āvai.  

So make Him your Guru, who implants the Truth within you,  

ਕਰਉ = ਮੈਂ ਕਰਦਾ ਹਾਂ। ਜਿ = ਜੇਹੜਾ। ਸਾਚੁ = ਸਦਾ-ਥਿਰ ਪ੍ਰਭੂ।
ਮੈਂ (ਭੀ) ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜੇਹੜਾ ਸਦਾ-ਥਿਰ ਪ੍ਰਭੂ ਨੂੰ (ਮੇਰੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਦੇਵੇ,


ਅਕਥੁ ਕਥਾਵੈ ਸਬਦਿ ਮਿਲਾਵੈ  

अकथु कथावै सबदि मिलावै ॥  

Akath kathāvai sabaḏ milāvai.  

who leads you to speak the Unspoken Speech, and who merges you in the Word of the Shabad.  

ਕਥਾਵੈ = ਸਿਫ਼ਤ-ਸਾਲਾਹ ਕਰਾਂਦਾ ਹੈ।
ਜੇਹੜਾ ਮੈਥੋਂ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਵੇ, ਤੇ ਆਪਣੇ ਸ਼ਬਦ ਦੀ ਰਾਹੀਂ ਮੈਨੂੰ ਪ੍ਰਭੂ-ਚਰਨਾਂ ਵਿਚ ਜੋੜ ਦੇਵੇ।


ਹਰਿ ਕੇ ਲੋਗ ਅਵਰ ਨਹੀ ਕਾਰਾ  

हरि के लोग अवर नही कारा ॥  

Har ke log avar nahī kārā.  

God's people have no other work to do;  

xxx
ਪਰਮਾਤਮਾ ਦੇ ਭਗਤ ਨੂੰ (ਸਿਫ਼ਤ-ਸਾਲਾਹ ਤੋਂ ਬਿਨਾ) ਕੋਈ ਹੋਰ ਕਾਰ ਨਹੀਂ (ਸੁੱਝਦੀ)।


ਸਾਚਉ ਠਾਕੁਰੁ ਸਾਚੁ ਪਿਆਰਾ ॥੨॥  

साचउ ठाकुरु साचु पिआरा ॥२॥  

Sācẖa▫o ṯẖākur sācẖ pi▫ārā. ||2||  

they love the True Lord and Master, and they love the Truth. ||2||  

ਸਾਚਉ = ਸਦਾ-ਥਿਰ ਰਹਿਣ ਵਾਲਾ ॥੨॥
ਭਗਤ ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ, ਸਦਾ-ਥਿਰ ਪ੍ਰਭੂ ਉਸ ਨੂੰ ਪਿਆਰਾ ਲੱਗਦਾ ਹੈ ॥੨॥


ਤਨ ਮਹਿ ਮਨੂਆ ਮਨ ਮਹਿ ਸਾਚਾ  

तन महि मनूआ मन महि साचा ॥  

Ŧan mėh manū▫ā man mėh sācẖā.  

The mind is in the body, and the True Lord is in the mind.  

ਸਾਚਾ = ਸਦਾ-ਥਿਰ ਪ੍ਰਭੂ (ਦਾ ਰੂਪ ਹੋ ਕੇ)।
ਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ (ਭਾਵ, ਮਾਇਆ-ਮੋਹਿਆ ਦਸੀਂ ਪਾਸੀਂ ਦੌੜਦਾ ਨਹੀਂ (ਫਿਰਦਾ), ਉਸ ਦੇ ਮਨ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ,


ਸੋ ਸਾਚਾ ਮਿਲਿ ਸਾਚੇ ਰਾਚਾ  

सो साचा मिलि साचे राचा ॥  

So sācẖā mil sācẖe rācẖā.  

Merging into the True Lord, one is absorbed into Truth.  

xxx
ਉਹ ਸੇਵਕ ਸਦਾ-ਥਿਰ ਪ੍ਰਭੂ ਨੂੰ ਸਿਮਰ ਕੇ ਤੇ ਉਸ ਵਿਚ ਮਿਲ ਕੇ ਉਸ (ਦੀ ਯਾਦ) ਵਿਚ ਲੀਨ ਰਹਿੰਦਾ ਹੈ।


ਸੇਵਕੁ ਪ੍ਰਭ ਕੈ ਲਾਗੈ ਪਾਇ  

सेवकु प्रभ कै लागै पाइ ॥  

Sevak parabẖ kai lāgai pā▫e.  

God's servant bows at His feet.  

ਪਾਇ = ਚਰਨੀਂ।
ਉਹ ਸੇਵਕ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ,


ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥  

सतिगुरु पूरा मिलै मिलाइ ॥३॥  

Saṯgur pūrā milai milā▫e. ||3||  

Meeting the True Guru, one meets with the Lord. ||3||  

xxx ॥੩॥
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੩॥


ਆਪਿ ਦਿਖਾਵੈ ਆਪੇ ਦੇਖੈ  

आपि दिखावै आपे देखै ॥  

Āp ḏikẖāvai āpe ḏekẖai.  

He Himself watches over us, and He Himself makes us see.  

ਦਿਖਾਵੈ = ਆਪਣਾ ਦਰਸਨ ਕਰਾਂਦਾ ਹੈ। ਦੇਖੈ = (ਜੀਵਾਂ ਦੇ ਕਰਮ) ਵੇਖਦਾ ਹੈ।
ਪਰਮਾਤਮਾ ਆਪਣਾ ਦਰਸਨ ਆਪ ਹੀ (ਗੁਰੂ ਦੀ ਰਾਹੀਂ) ਕਰਾਂਦਾ ਹੈ, ਆਪ ਹੀ (ਸਭ ਜੀਵਾਂ ਦੇ) ਦਿਲ ਦੀ ਜਾਣਦਾ ਹੈ।


ਹਠਿ ਪਤੀਜੈ ਨਾ ਬਹੁ ਭੇਖੈ  

हठि न पतीजै ना बहु भेखै ॥  

Haṯẖ na paṯījai nā baho bẖekẖai.  

He is not pleased by stubborn-mindedness, nor by various religious robes.  

ਹਠਿ = ਹਠ ਨਾਲ (ਕੀਤੇ ਤਪ ਆਦਿਕ)।
(ਇਸ ਵਾਸਤੇ ਉਹ) ਹਠ ਦੀ ਰਾਹੀਂ ਕੀਤੇ ਕਰਮਾਂ ਉਤੇ ਨਹੀਂ ਪਤੀਜਦਾ, ਨਾਹ ਹੀ ਬਹੁਤੇ (ਧਾਰਮਿਕ) ਭੇਖਾਂ ਤੇ ਪ੍ਰਸੰਨ ਹੁੰਦਾ ਹੈ।


ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ  

घड़ि भाडे जिनि अम्रितु पाइआ ॥  

Gẖaṛ bẖāde jin amriṯ pā▫i▫ā.  

He fashioned the body-vessels, and infused the Ambrosial Nectar into them;  

ਘੜਿ = ਘੜ ਕੇ, ਸਾਜ ਕੇ। ਜਿਨਿ = ਜਿਸ (ਪਰਮਾਤਮਾ) ਨੇ।
ਜਿਸ ਪ੍ਰਭੂ ਨੇ (ਸਾਰੇ) ਸਰੀਰ ਸਾਜੇ ਹਨ ਤੇ (ਗੁਰੂ ਦੀ ਸਰਨ ਆਏ ਕਿਸੇ ਵਡਭਾਗੀ ਦੇ ਹਿਰਦੇ ਵਿਚ) ਨਾਮ-ਅੰਮ੍ਰਿਤ ਪਾਇਆ ਹੈ,


ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥  

प्रेम भगति प्रभि मनु पतीआइआ ॥४॥  

Parem bẖagaṯ parabẖ man paṯī▫ā▫i▫ā. ||4||  

God's Mind is pleased only by loving devotional worship. ||4||  

ਪ੍ਰਭਿ = ਪ੍ਰਭੂ ਨੇ ॥੪॥
ਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿਚ ਜੋੜਿਆ ਹੈ ॥੪॥


ਪੜਿ ਪੜਿ ਭੂਲਹਿ ਚੋਟਾ ਖਾਹਿ  

पड़ि पड़ि भूलहि चोटा खाहि ॥  

Paṛ paṛ bẖūlėh cẖotā kẖāhi.  

Reading and studying, one becomes confused, and suffers punishment.  

xxx
ਜੇਹੜੇ ਮਨੁੱਖ (ਵਿੱਦਿਆ) ਪੜ੍ਹ ਪੜ੍ਹ ਕੇ (ਵਿੱਦਿਆ ਦੇ ਮਾਣ ਵਿਚ ਹੀ ਸਿਮਰਨ ਤੋਂ) ਖੁੰਝ ਜਾਂਦੇ ਹਨ ਉਹ (ਆਤਮਕ ਮੌਤ ਦੀਆਂ) ਚੋਟਾਂ ਸਹਿੰਦੇ ਹਨ।


ਬਹੁਤੁ ਸਿਆਣਪ ਆਵਹਿ ਜਾਹਿ  

बहुतु सिआणप आवहि जाहि ॥  

Bahuṯ si▫āṇap āvahi jāhi.  

By great cleverness, one is consigned to coming and going in reincarnation.  

xxx
(ਵਿੱਦਿਆ ਦੀ) ਬਹੁਤੀ ਚਤੁਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ।


ਨਾਮੁ ਜਪੈ ਭਉ ਭੋਜਨੁ ਖਾਇ  

नामु जपै भउ भोजनु खाइ ॥  

Nām japai bẖa▫o bẖojan kẖā▫e.  

One who chants the Naam, the Name of the Lord, and eats the food of the Fear of God  

ਭੋਜਨੁ = (ਆਤਮਕ) ਖ਼ੁਰਾਕ। {ਨੋਟ: ਲਫ਼ਜ਼ 'ਖਾਇ' ਅਤੇ 'ਖਾਹਿ' ਦਾ ਫ਼ਰਕ ਚੇਤੇ ਰੱਖਣ ਜੋਗ ਹੈ}।
ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਡਰ-ਅਦਬ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾਂਦਾ ਹੈ,


ਗੁਰਮੁਖਿ ਸੇਵਕ ਰਹੇ ਸਮਾਇ ॥੫॥  

गुरमुखि सेवक रहे समाइ ॥५॥  

Gurmukẖ sevak rahe samā▫e. ||5||  

becomes Gurmukh, the Lord's servant, and remains absorbed in the Lord. ||5||  

xxx ॥੫॥
ਉਹ ਸੇਵਕ ਗੁਰੂ ਦੀ ਸਰਨ ਪੈ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੫॥


ਪੂਜਿ ਸਿਲਾ ਤੀਰਥ ਬਨ ਵਾਸਾ  

पूजि सिला तीरथ बन वासा ॥  

Pūj silā ṯirath ban vāsā.  

He worships stones, dwells at sacred shrines of pilgrimage and in the jungles,  

ਪੂਜਿ = ਪੂਜ ਕੇ। ਸਿਲਾ = ਪੱਥਰ (ਦੀਆਂ ਮੂਰਤੀਆਂ)।
ਜੇਹੜਾ ਮਨੁੱਖ ਪੱਥਰ (ਦੀਆਂ ਮੂਰਤੀਆਂ) ਪੂਜਦਾ ਰਿਹਾ, ਤੀਰਥਾਂ ਦੇ ਇਸ਼ਨਾਨ ਕਰਦਾ ਰਿਹਾ, ਜੰਗਲਾਂ ਵਿਚ ਨਿਵਾਸ ਰੱਖਦਾ ਰਿਹਾ,


ਭਰਮਤ ਡੋਲਤ ਭਏ ਉਦਾਸਾ  

भरमत डोलत भए उदासा ॥  

Bẖarmaṯ dolaṯ bẖa▫e uḏāsā.  

wanders, roams around and becomes a renunciate.  

xxx
ਤਿਆਗੀ ਬਣ ਕੇ ਥਾਂ ਥਾਂ ਭਟਕਦਾ ਡੋਲਦਾ ਫਿਰਿਆ (ਤੇ ਇਹਨਾਂ ਹੀ ਕਰਮਾਂ ਨੂੰ ਧਰਮ ਸਮਝਦਾ ਰਿਹਾ),


ਮਨਿ ਮੈਲੈ ਸੂਚਾ ਕਿਉ ਹੋਇ  

मनि मैलै सूचा किउ होइ ॥  

Man mailai sūcẖā ki▫o ho▫e.  

But his mind is still filthy - how can he become pure?  

ਮਨਿ ਮੈਲੇ = ਮੈਲੇ ਮਨ ਦੀ ਰਾਹੀਂ, ਜੇ ਮਨ ਮੈਲਾ ਹੀ ਰਿਹਾ। ਸੂਚਾ = ਪਵਿਤ੍ਰ।
ਜੇ ਉਸ ਦਾ ਮਨ ਮੈਲਾ ਹੀ ਰਿਹਾ, ਤਾਂ ਉਹ ਪਵਿਤ੍ਰ ਕਿਵੇਂ ਹੋ ਸਕਦਾ ਹੈ?


ਸਾਚਿ ਮਿਲੈ ਪਾਵੈ ਪਤਿ ਸੋਇ ॥੬॥  

साचि मिलै पावै पति सोइ ॥६॥  

Sācẖ milai pāvai paṯ so▫e. ||6||  

One who meets the True Lord obtains honor. ||6||  

ਪਤਿ = ਇੱਜ਼ਤ ॥੬॥
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ (ਸਿਮਰਨ ਦੀ ਰਾਹੀਂ) ਲੀਨ ਹੁੰਦਾ ਹੈ (ਉਹੀ ਪਵਿਤ੍ਰ ਹੁੰਦਾ ਹੈ, ਤੇ) ਉਹ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ ॥੬॥


ਆਚਾਰਾ ਵੀਚਾਰੁ ਸਰੀਰਿ  

आचारा वीचारु सरीरि ॥  

Ācẖārā vīcẖār sarīr.  

One who embodies good conduct and contemplative meditation,  

ਆਚਾਰਾ = ਆਚਰਨ। ਵੀਚਾਰੁ = ਉੱਚੀ ਵਿਚਾਰ। ਸਰੀਰਿ = ਸਰੀਰ ਵਿਚ, ਮਨੁੱਖ ਵਿਚ।
ਜਿਸ ਦੇ ਅੰਦਰ ਉੱਚਾ ਆਚਰਨ ਭੀ ਹੈ ਤੇ ਉੱਚੀ (ਆਤਮਕ) ਸੂਝ ਭੀ ਹੈ,


ਆਦਿ ਜੁਗਾਦਿ ਸਹਜਿ ਮਨੁ ਧੀਰਿ  

आदि जुगादि सहजि मनु धीरि ॥  

Āḏ jugāḏ sahj man ḏẖīr.  

his mind abides in intuitive poise and contentment, since the beginning of time, and throughout the ages.  

ਸਹਜਿ = ਅਡੋਲ ਆਤਮਕ ਅਵਸਥਾ ਵਿਚ। ਆਦਿ ਜੁਗਾਦਿ = ਸਦਾ ਹੀ। ਧੀਰਿ = ਧੀਰੇ, ਗੰਭੀਰ ਬਣਿਆ ਰਹਿੰਦਾ ਹੈ।
ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ,


ਪਲ ਪੰਕਜ ਮਹਿ ਕੋਟਿ ਉਧਾਰੇ  

पल पंकज महि कोटि उधारे ॥  

Pal pankaj mėh kot uḏẖāre.  

In the twinkling of an eye, he saves millions.  

ਪੰਕਜ = ਕਮਲ {ਪੰਕ = ਚਿੱਕੜ। ਜ = ਜੰਮਿਆ ਹੋਇਆ} ਨੋਟ: ਇਥੇ 'ਕਮਲ' ਨੂੰ 'ਅੱਖ' ਨਾਲ ਉਪਮਾ ਦਿੱਤੀ ਗਈ ਹੈ। ਪਲ ਪੰਕਜ ਮਹਿ = ਅੱਖ ਦੇ ਫਰਕਣ ਜਿਤਨੇ ਸਮੇ ਵਿਚ।
ਜੋ ਅੱਖ ਝਮਕਣ ਦੇ ਸਮੇ ਵਿਚ ਕ੍ਰੋੜਾਂ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ,


ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥  

करि किरपा गुरु मेलि पिआरे ॥७॥  

Kar kirpā gur mel pi▫āre. ||7||  

Have mercy on me, O my Beloved, and let me meet the Guru. ||7||  

ਪਿਆਰੇ = ਹੇ ਪਿਆਰੇ ਪ੍ਰਭੂ! ॥੭॥
ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਉਹ ਗੁਰੂ ਮਿਲਾ ॥੭॥


ਕਿਸੁ ਆਗੈ ਪ੍ਰਭ ਤੁਧੁ ਸਾਲਾਹੀ  

किसु आगै प्रभ तुधु सालाही ॥  

Kis āgai parabẖ ṯuḏẖ sālāhī.  

Unto whom, O God, should I praise You?  

xxx
ਹੇ ਪ੍ਰਭੂ! ਮੈਂ ਕਿਸ ਬੰਦੇ ਅੱਗੇ ਤੇਰੀ ਸਿਫ਼ਤ-ਸਾਲਾਹ ਕਰਾਂ?


ਤੁਧੁ ਬਿਨੁ ਦੂਜਾ ਮੈ ਕੋ ਨਾਹੀ  

तुधु बिनु दूजा मै को नाही ॥  

Ŧuḏẖ bin ḏūjā mai ko nāhī.  

Without You, there is no other at all.  

ਮੈ = ਮੈਨੂੰ। ਕੋ = ਕੋਈ (ਜੀਵ)।
ਮੈਨੂੰ ਤਾਂ ਤੈਥੋਂ ਬਿਨਾ ਹੋਰ ਕੋਈ ਕਿਤੇ ਦਿੱਸਦਾ ਹੀ ਨਹੀਂ।


ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ  

जिउ तुधु भावै तिउ राखु रजाइ ॥  

Ji▫o ṯuḏẖ bẖāvai ṯi▫o rākẖ rajā▫e.  

As it pleases You, keep me under Your Will.  

ਰਜਾਇ = ਆਪਣੀ ਰਜ਼ਾ ਵਿਚ।
ਜਿਵੇਂ ਤੇਰੀ ਮੇਹਰ ਹੋਵੇ ਮੈਨੂੰ ਆਪਣੀ ਰਜ਼ਾ ਵਿਚ ਰੱਖ,


ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥  

नानक सहजि भाइ गुण गाइ ॥८॥२॥  

Nānak sahj bẖā▫e guṇ gā▫e. ||8||2||  

Nanak, with intuitive poise and natural love, sings Your Glorious Praises. ||8||2||  

xxx ॥੮॥੨॥
ਨਾਨਕ ਆਖਦਾ ਹੈ, ਤਾਂ ਕਿ (ਤੇਰਾ ਦਾਸ) ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਤੇਰੇ ਪ੍ਰੇਮ ਵਿਚ ਟਿਕ ਕੇ ਤੇਰੇ ਗੁਣ ਗਾਵੇ ॥੮॥੨॥


ਧਨਾਸਰੀ ਮਹਲਾ ਘਰੁ ਅਸਟਪਦੀ  

धनासरी महला ५ घरु ६ असटपदी  

Ḏẖanāsrī mėhlā 5 gẖar 6 asatpaḏī  

Dhanaasaree, Fifth Mehl, Sixth House, Ashtapadee:  

xxx
ਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ  

जो जो जूनी आइओ तिह तिह उरझाइओ माणस जनमु संजोगि पाइआ ॥  

Jo jo jūnī ā▫i▫o ṯih ṯih urjẖā▫i▫o māṇas janam sanjog pā▫i▫ā.  

Whoever is born into the world, is entangled in it; human birth is obtained only by good destiny.  

ਜੋ ਜੋ = ਜੇਹੜਾ ਜੇਹੜਾ (ਜੀਵ)। ਤਿਹ ਤਿਹ = ਉਸੇ ਉਸੇ (ਜੂਨ) ਵਿਚ। ਉਰਝਾਇਓ = (ਮਾਇਆ ਦੇ ਮੋਹ ਵਿਚ) ਫਸਿਆ ਹੋਇਆ ਹੈ। ਸੰਜੋਗਿ = ਚੰਗੀ ਕਿਸਮਤ ਨਾਲ।
ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ। ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ।


ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥  

ताकी है ओट साध राखहु दे करि हाथ करि किरपा मेलहु हरि राइआ ॥१॥  

Ŧākī hai ot sāḏẖ rākẖo ḏe kar hāth kar kirpā melhu har rā▫i▫ā. ||1||  

I look to Your support, O Holy Saint; give me Your hand, and protect me. By Your Grace, let me meet the Lord, my King. ||1||  

ਤਾਕੀ ਹੈ = (ਮੈਂ) ਤੱਕੀ ਹੈ। ਸਾਧ = ਹੇ ਗੁਰੂ! ਦੇ ਕਰਿ = ਦੇ ਕੇ। ਹਾਥ = {ਬਹੁ-ਵਚਨ} ਦੋਵੇਂ ਹੱਥ। ਹਰਿ ਰਾਇਆ = ਪ੍ਰਭੂ ਪਾਤਿਸ਼ਾਹ ॥੧॥
ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ। ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ। ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ॥੧॥


ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ  

अनिक जनम भ्रमि थिति नही पाई ॥  

Anik janam bẖaram thiṯ nahī pā▫ī.  

I wandered through countless incarnations, but I did not find stability anywhere.  

ਭ੍ਰਮਿ = ਭਟਕ ਕੇ। ਥਿਤਿ = {स्थिति} ਟਿਕਾਉ। ਪਾਈ = ਲੱਭੀ।
ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ।


ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ  

करउ सेवा गुर लागउ चरन गोविंद जी का मारगु देहु जी बताई ॥१॥ रहाउ ॥  

Kara▫o sevā gur lāga▫o cẖaran govinḏ jī kā mārag ḏeh jī baṯā▫ī. ||1|| rahā▫o.  

I serve the Guru, and I fall at His feet, praying, "O Dear Lord of the Universe, please, show me the way". ||1||Pause||  

ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ = ਹੇ ਗੁਰੂ! ਲਾਗਉਂ, ਮੈਂ ਲੱਗਦਾ ਹਾਂ। ਮਾਰਗੁ = ਰਸਤਾ। ਬਤਾਈ ਦੇਹੁ = ਬਤਾਇ ਦੇਹੁ ॥੧॥
ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ॥੧॥ ਰਹਾਉ॥


ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ  

अनिक उपाव करउ माइआ कउ बचिति धरउ मेरी मेरी करत सद ही विहावै ॥  

Anik upāv kara▫o mā▫i▫ā ka▫o bacẖiṯ ḏẖara▫o merī merī karaṯ saḏ hī vihāvai.  

I have tried so many things to acquire the wealth of Maya, and to cherish it in my mind; I have passed my life constantly crying out, "Mine, mine!  

ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਕਉ = ਦੀ ਖ਼ਾਤਰ। ਬਚਿਤਿ = ਚਿੱਤ ਵਿਚ ਚੰਗੀ ਤਰ੍ਹਾਂ। ਚਿਤਿ = ਚਿੱਤ ਵਿਚ। ਧਰਉ = ਧਰਉਂ, ਮੈਂ ਧਰਦਾ ਹਾਂ। ਕਰਤ = ਕਰਦਿਆਂ। ਸਦ = ਸਦਾ।
ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ 'ਮੇਰੀ ਮਾਇਆ, ਮੇਰੀ ਮਾਇਆ' ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits