Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਇਕ ਬਸਤੁ ਅਗੋਚਰ ਲਹੀਐ  

इक बसतु अगोचर लहीऐ ॥  

Ik basaṯ agocẖar lahī▫ai.  

to find the incomprehensible thing.  

ਅਗੋਚਰ = ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਅ-ਗੋ-ਚਰ}। ਲਹੀਐ = ਲੱਭ ਪਏ।
(ਤਾਂਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ)।


ਬਸਤੁ ਅਗੋਚਰ ਪਾਈ  

बसतु अगोचर पाई ॥  

Basaṯ agocẖar pā▫ī.  

I have found this incomprehensible thing;  

ਪਾਈ = (ਜਿਸ ਨੇ) ਲੱਭ ਲਈ।
ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ,


ਘਟਿ ਦੀਪਕੁ ਰਹਿਆ ਸਮਾਈ ॥੨॥  

घटि दीपकु रहिआ समाई ॥२॥  

Gẖat ḏīpak rahi▫ā samā▫ī. ||2||  

my mind is illuminated and enlightened. ||2||  

ਘਟਿ = (ਉਸ ਦੇ) ਹਿਰਦੇ ਵਿਚ। ਸਮਾਈ ਰਹਿਆ = ਅਡੋਲ ਜਗਦਾ ਰਹਿੰਦਾ ਹੈ ॥੨॥
ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ॥੨॥


ਕਹਿ ਕਬੀਰ ਅਬ ਜਾਨਿਆ  

कहि कबीर अब जानिआ ॥  

Kahi Kabīr ab jāni▫ā.  

Says Kabeer, now I know Him;  

ਕਹਿ = ਕਹੇ, ਕਹਿੰਦਾ ਹੈ। ਅਬ = ਹੁਣ (ਜਦੋਂ 'ਅਗੋਚਰ ਬਸਤੁ' ਲੱਭ ਪਈ ਹੈ)। ਜਾਨਿਆ = ਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ-ਪਛਾਣ ਹੋ ਗਈ ਹੈ।
ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ।


ਜਬ ਜਾਨਿਆ ਤਉ ਮਨੁ ਮਾਨਿਆ  

जब जानिआ तउ मनु मानिआ ॥  

Jab jāni▫ā ṯa▫o man māni▫ā.  

since I know Him, my mind is pleased and appeased.  

ਮਾਨਿਆ = ਮੰਨ ਗਿਆ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ। ਤਉ = ਤਾਂ।
ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ।


ਮਨ ਮਾਨੇ ਲੋਗੁ ਪਤੀਜੈ  

मन माने लोगु न पतीजै ॥  

Man māne log na paṯījai.  

My mind is pleased and appeased, and yet, people do not believe it.  

xxx
(ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ; ਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ;


ਪਤੀਜੈ ਤਉ ਕਿਆ ਕੀਜੈ ॥੩॥੭॥  

न पतीजै तउ किआ कीजै ॥३॥७॥  

Na paṯījai ṯa▫o ki▫ā kījai. ||3||7||  

They do not believe it, so what can I do? ||3||7||  

ਕਿਆ ਕੀਜੈ = ਕੀਹ ਕੀਤਾ ਜਾਏ? ਕੋਈ ਮੁਥਾਜੀ ਨਹੀਂ ਹੁੰਦੀ ॥੩॥੭॥
(ਦੂਜੇ ਪਾਸੇ) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ) ॥੩॥੭॥


ਹ੍ਰਿਦੈ ਕਪਟੁ ਮੁਖ ਗਿਆਨੀ  

ह्रिदै कपटु मुख गिआनी ॥  

Hirḏai kapat mukẖ gi▫ānī.  

In his heart there is deception, and yet in his mouth are words of wisdom.  

ਗਿਆਨੀ = ਗਿਆਨ ਦੀਆਂ ਗੱਲਾਂ ਕਰਨ ਵਾਲਾ।
ਹੇ ਪਖੰਡੀ ਮਨੁੱਖ! ਤੇਰੇ ਮਨ ਵਿਚ ਤਾਂ ਠੱਗੀ ਹੈ, ਪਰ ਤੂੰ ਮੂੰਹੋਂ (ਬ੍ਰਹਮ) ਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ।


ਝੂਠੇ ਕਹਾ ਬਿਲੋਵਸਿ ਪਾਨੀ ॥੧॥  

झूठे कहा बिलोवसि पानी ॥१॥  

Jẖūṯẖe kahā bilovas pānī. ||1||  

You are false - why are you churning water? ||1||  

ਕਹਾ = ਕੀਹ ਲਾਭ ਹੈ? ਬਿਲੋਵਸਿ = ਤੂੰ ਰਿੜਕਦਾ ਹੈਂ ॥੧॥
ਹੇ ਝੂਠੇ ਮਨੁੱਖ! ਤੈਨੂੰ ਇਸ ਪਾਣੀ ਰਿੜਕਣ ਤੋਂ ਕੋਈ ਲਾਭ ਨਹੀਂ ਹੋ ਸਕਦਾ ॥੧॥


ਕਾਂਇਆ ਮਾਂਜਸਿ ਕਉਨ ਗੁਨਾਂ  

कांइआ मांजसि कउन गुनां ॥  

Kāʼn▫i▫ā māʼnjas ka▫un gunāʼn.  

Why do you bother to wash your body?  

ਕਾਂਇਆ = ਸਰੀਰ। ਮਾਂਜਸਿ = ਤੂੰ ਮਾਂਜਦਾ ਹੈਂ। ਕਉਨ ਗੁਨਾਂ = ਇਸ ਦਾ ਕੀਹ ਲਾਭ?
(ਹੇ ਝੂਠੇ!) ਤੈਨੂੰ ਇਸ ਗੱਲ ਦਾ ਕੋਈ ਫ਼ਾਇਦਾ ਨਹੀਂ ਕਿ ਤੂੰ ਆਪਣਾ ਸਰੀਰ ਮਾਂਜਦਾ ਫਿਰਦਾ ਹੈਂ (ਭਾਵ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਦਾ ਹੈਂ)


ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ  

जउ घट भीतरि है मलनां ॥१॥ रहाउ ॥  

Ja▫o gẖat bẖīṯar hai malnāʼn. ||1|| rahā▫o.  

Your heart is still full of filth. ||1||Pause||  

ਜਉ = ਜੇ। ਘਟ = ਹਿਰਦਾ। ਮਲਨਾਂ = ਮੈਲ, ਵਿਕਾਰ, ਖੋਟ ॥੧॥
ਜੇ ਤੇਰੇ ਹਿਰਦੇ ਵਿਚ (ਕਪਟ ਦੀ) ਮੈਲ ਹੈ ॥੧॥ ਰਹਾਉ॥


ਲਉਕੀ ਅਠਸਠਿ ਤੀਰਥ ਨ੍ਹ੍ਹਾਈ  

लउकी अठसठि तीरथ न्हाई ॥  

La▫ukī aṯẖsaṯẖ ṯirath nĥā▫ī.  

The gourd may be washed at the sixty-eight sacred shrines,  

ਲਉਕੀ = ਤੂੰਬੀ। ਅਠਸਠਿ = ਅਠਾਹਠ।
(ਵੇਖ!) ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ,


ਕਉਰਾਪਨੁ ਤਊ ਜਾਈ ॥੨॥  

कउरापनु तऊ न जाई ॥२॥  

Ka▫urāpan ṯa▫ū na jā▫ī. ||2||  

but even then, its bitterness is not removed. ||2||  

ਤਊ = ਤਾਂ ਭੀ ॥੨॥
ਤਾਂ ਭੀ ਉਸ ਦੀ (ਅੰਦਰਲੀ) ਕੁੜਿੱਤਣ ਦੂਰ ਨਹੀਂ ਹੁੰਦੀ ॥੨॥


ਕਹਿ ਕਬੀਰ ਬੀਚਾਰੀ  

कहि कबीर बीचारी ॥  

Kahi Kabīr bīcẖārī.  

Says Kabeer after deep contemplation,  

ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ ਕੇ।
(ਇਸ ਅੰਦਰਲੀ ਮੈਲ ਨੂੰ ਦੂਰ ਕਰਨ ਲਈ) ਕਬੀਰ ਤਾਂ ਸੋਚ ਵਿਚਾਰ ਕੇ (ਪ੍ਰਭੂ ਅੱਗੇ ਹੀ ਇਉਂ) ਅਰਦਾਸ ਕਰਦਾ ਹੈ-


ਭਵ ਸਾਗਰੁ ਤਾਰਿ ਮੁਰਾਰੀ ॥੩॥੮॥  

भव सागरु तारि मुरारी ॥३॥८॥  

Bẖav sāgar ṯār murārī. ||3||8||  

please help me cross over the terrifying world-ocean, O Lord, O Destroyer of ego. ||3||8||  

ਭਵ ਸਾਗਰੁ = ਸੰਸਾਰ-ਸਮੁੰਦਰ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ! ॥੩॥੮॥
ਹੇ ਪ੍ਰਭੂ! ਤੂੰ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੩॥੮॥


ਸੋਰਠਿ  

सोरठि  

Soraṯẖ  

Sorat'h:  

xxx
ਰਾਗ ਸੋਰਠਿ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਬਹੁ ਪਰਪੰਚ ਕਰਿ ਪਰ ਧਨੁ ਲਿਆਵੈ  

बहु परपंच करि पर धनु लिआवै ॥  

Baho parpancẖ kar par ḏẖan li▫āvai.  

Practicing great hypocrisy, he acquires the wealth of others.  

ਬਹੁ ਪਰਪੰਚ = ਕਈ ਠੱਗੀਆਂ। ਕਰਿ = ਕਰ ਕੇ। ਪਰ = ਪਰਾਇਆ।
ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ,


ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥  

सुत दारा पहि आनि लुटावै ॥१॥  

Suṯ ḏārā pėh ān lutāvai. ||1||  

Returning home, he squanders it on his wife and children. ||1||  

ਸੁਤ = ਪੁੱਤਰ। ਦਾਰ = ਵਹੁਟੀ। ਪਹਿ = ਕੋਲ। ਆਨਿ = ਲਿਆ ਕੇ। ਲੁਟਾਵੈ = ਹਵਾਲੇ ਕਰ ਦੇਂਦਾ ਹੈਂ ॥੧॥
ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ॥੧॥


ਮਨ ਮੇਰੇ ਭੂਲੇ ਕਪਟੁ ਕੀਜੈ  

मन मेरे भूले कपटु न कीजै ॥  

Man mere bẖūle kapat na kījai.  

O my mind, do not practice deception, even inadvertently.  

ਕਪਟੁ = ਧੋਖਾ, ਠੱਗੀ।
ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ।


ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ  

अंति निबेरा तेरे जीअ पहि लीजै ॥१॥ रहाउ ॥  

Anṯ niberā ṯere jī▫a pėh lījai. ||1|| rahā▫o.  

In the end, your own soul shall have to answer for its account. ||1||Pause||  

ਅੰਤਿ = ਆਖ਼ਰ ਨੂੰ। ਨਿਬੇਰਾ = ਫ਼ੈਸਲਾ, ਲੇਖਾ, ਹਿਸਾਬ। ਤੇਰੇ ਜੀਅ ਪਹਿ = ਤੇਰੀ ਜਿੰਦ ਪਾਸੋਂ ॥੧॥
ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ॥੧॥ ਰਹਾਉ॥


ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ  

छिनु छिनु तनु छीजै जरा जनावै ॥  

Cẖẖin cẖẖin ṯan cẖẖījai jarā janāvai.  

Moment by moment, the body is wearing away, and old age is asserting itself.  

ਛਿਨੁ ਛਿਨੁ = ਪਲ ਪਲ ਵਿਚ। ਛੀਜੈ = ਕਮਜ਼ੋਰ ਹੋ ਰਿਹਾ ਹੈ। ਜਰਾ = ਬੁਢੇਪਾ। ਜਣਾਵੈ = ਆਪਣਾ ਆਪ ਵਿਖਾ ਰਿਹਾ ਹੈ।
(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ।


ਤਬ ਤੇਰੀ ਓਕ ਕੋਈ ਪਾਨੀਓ ਪਾਵੈ ॥੨॥  

तब तेरी ओक कोई पानीओ न पावै ॥२॥  

Ŧab ṯerī ok ko▫ī pānī▫o na pāvai. ||2||  

And then, when you are old, no one shall pour water into your cup. ||2||  

ਓਕ = ਬੁੱਕ। ਪਾਨੀਓ = ਪਾਣੀ ਭੀ ॥੨॥
(ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ॥੨॥


ਕਹਤੁ ਕਬੀਰੁ ਕੋਈ ਨਹੀ ਤੇਰਾ  

कहतु कबीरु कोई नही तेरा ॥  

Kahaṯ Kabīr ko▫ī nahī ṯerā.  

Says Kabeer, no one belongs to you.  

xxx
(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ।


ਹਿਰਦੈ ਰਾਮੁ ਕੀ ਜਪਹਿ ਸਵੇਰਾ ॥੩॥੯॥  

हिरदै रामु की न जपहि सवेरा ॥३॥९॥  

Hirḏai rām kī na jāpėh saverā. ||3||9||  

Why not chant the Lord's Name in your heart, when you are still young? ||3||9||  

ਹਿਰਦੈ = ਹਿਰਦੇ ਵਿਚ। ਕੀ ਨ = ਕਿਉਂ ਨਹੀਂ? ਸਵੇਰਾ = ਵੇਲੇ ਸਿਰ ॥੩॥੯॥
(ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ? ॥੩॥੯॥


ਸੰਤਹੁ ਮਨ ਪਵਨੈ ਸੁਖੁ ਬਨਿਆ  

संतहु मन पवनै सुखु बनिआ ॥  

Sanṯahu man pavnai sukẖ bani▫ā.  

O Saints, my windy mind has now become peaceful and still.  

ਸੰਤਹੁ = ਹੇ ਸੰਤ ਜਨੋ! ਮਨ ਪਵਨੈ = ਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ
ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ,


ਕਿਛੁ ਜੋਗੁ ਪਰਾਪਤਿ ਗਨਿਆ ਰਹਾਉ  

किछु जोगु परापति गनिआ ॥ रहाउ ॥  

Kicẖẖ jog parāpaṯ gani▫ā. Rahā▫o.  

It seems that I have learned something of the science of Yoga. ||Pause||  

ਪਰਾਪਤਿ = ਪਰਾਪਤਿ ਜੋਗੁ, ਹਾਸਲ ਕਰਨ ਜੋਗਾ। ਕਿਛੁ = ਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆ = ਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ।
(ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ॥


ਗੁਰਿ ਦਿਖਲਾਈ ਮੋਰੀ  

गुरि दिखलाई मोरी ॥  

Gur ḏikẖlā▫ī morī.  

The Guru has shown me the hole,  

ਗੁਰਿ = ਗੁਰੂ ਨੇ। ਮੋਰੀ = ਕਮਜ਼ੋਰੀ।
(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ,


ਜਿਤੁ ਮਿਰਗ ਪੜਤ ਹੈ ਚੋਰੀ  

जितु मिरग पड़त है चोरी ॥  

Jiṯ mirag paṛaṯ hai cẖorī.  

through which the deer carefully enters.  

ਜਿਤੁ = ਜਿਸ ਕਮਜ਼ੋਰੀ ਦੀ ਰਾਹੀਂ। ਮਿਰਗ = ਕਾਮਾਦਿਕ ਪਸ਼ੂ। ਚੋਰੀ = ਚੁਪ-ਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ।
ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ।


ਮੂੰਦਿ ਲੀਏ ਦਰਵਾਜੇ  

मूंदि लीए दरवाजे ॥  

Mūnḏ lī▫e ḏarvāje.  

I have now closed off the doors,  

ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ।
(ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ,


ਬਾਜੀਅਲੇ ਅਨਹਦ ਬਾਜੇ ॥੧॥  

बाजीअले अनहद बाजे ॥१॥  

Bājī▫ale anhaḏ bāje. ||1||  

and the unstruck celestial sound current resounds. ||1||  

ਅਨਹਦ = ਇੱਕ-ਰਸ। ਬਾਜੀਅਲੇ = ਵੱਜਣ ਲੱਗ ਪਏ ਹਨ ॥੧॥
ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥


ਕੁੰਭ ਕਮਲੁ ਜਲਿ ਭਰਿਆ  

कु्मभ कमलु जलि भरिआ ॥  

Kumbẖ kamal jal bẖari▫ā.  

The pitcher of my heart-lotus is filled with water;  

ਕੁੰਭ = ਹਿਰਦਾ-ਰੂਪ ਘੜਾ। ਜਲਿ = ਵਿਕਾਰ-ਰੂਪ ਪਾਣੀ ਨਾਲ।
(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ,


ਜਲੁ ਮੇਟਿਆ ਊਭਾ ਕਰਿਆ  

जलु मेटिआ ऊभा करिआ ॥  

Jal meti▫ā ūbẖā kari▫ā.  

I have spilled out the water, and set it upright.  

ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ।
(ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ।


ਕਹੁ ਕਬੀਰ ਜਨ ਜਾਨਿਆ  

कहु कबीर जन जानिआ ॥  

Kaho Kabīr jan jāni▫ā.  

Says Kabeer, the Lord's humble servant, this I know.  

ਜਾਨਿਆ = ਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ।
ਹੇ ਦਾਸ ਕਬੀਰ! (ਹੁਣ) ਆਖ ਕਿ ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ,


ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥  

जउ जानिआ तउ मनु मानिआ ॥२॥१०॥  

Ja▫o jāni▫ā ṯa▫o man māni▫ā. ||2||10||  

Now that I know this, my mind is pleased and appeased. ||2||10||  

ਮਾਨਿਆ = ਪਤੀਜ ਗਿਆ ਹੈ ॥੨॥੧੦॥
ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥


ਰਾਗੁ ਸੋਰਠਿ  

रागु सोरठि ॥  

Rāg soraṯẖ.  

Raag Sorat'h:  

xxx
xxx


ਭੂਖੇ ਭਗਤਿ ਕੀਜੈ  

भूखे भगति न कीजै ॥  

Bẖūkẖe bẖagaṯ na kījai.  

I am so hungry, I cannot perform devotional worship service.  

ਭੂਖ = ਰੋਜ਼ੀ ਮਾਇਆ ਆਦਿਕ ਦੀ ਤਾਂਘ। ਭੂਖਾ = ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ। ਭੂਖੇ = ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਕੀਜੈ = ਨਹੀਂ ਕੀਤੀ ਜਾ ਸਕਦੀ।
ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ।


ਯਹ ਮਾਲਾ ਅਪਨੀ ਲੀਜੈ  

यह माला अपनी लीजै ॥  

Yėh mālā apnī lījai.  

Here, Lord, take back Your mala.  

ਯਹ = ਇਹ। ਲੀਜੈ = ਕਿਰਪਾ ਕਰ ਕੇ ਲੈ ਲਉ। ਯਹ.........ਲੀਜੈ = ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ।
ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ)


ਹਉ ਮਾਂਗਉ ਸੰਤਨ ਰੇਨਾ  

हउ मांगउ संतन रेना ॥  

Ha▫o māʼnga▫o sanṯan renā.  

I beg for the dust of the feet of the Saints.  

xxx
ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ,


ਮੈ ਨਾਹੀ ਕਿਸੀ ਕਾ ਦੇਨਾ ॥੧॥  

मै नाही किसी का देना ॥१॥  

Mai nāhī kisī kā ḏenā. ||1||  

I do not owe anyone anything. ||1||  

xxx ॥੧॥
ਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ ॥੧॥


ਮਾਧੋ ਕੈਸੀ ਬਨੈ ਤੁਮ ਸੰਗੇ  

माधो कैसी बनै तुम संगे ॥  

Māḏẖo kaisī banai ṯum sange.  

O Lord, how can I be with You?  

xxx
ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ;


ਆਪਿ ਦੇਹੁ ਲੇਵਉ ਮੰਗੇ ਰਹਾਉ  

आपि न देहु त लेवउ मंगे ॥ रहाउ ॥  

Āp na ḏeh ṯa leva▫o mange. Rahā▫o.  

If You do not give me Yourself, then I shall beg until I get You. ||Pause||  

xxxਰਹਾਉ॥
ਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ ॥ ਰਹਾਉ॥


ਦੁਇ ਸੇਰ ਮਾਂਗਉ ਚੂਨਾ  

दुइ सेर मांगउ चूना ॥  

Ḏu▫e ser māʼnga▫o cẖūnā.  

I ask for two kilos of flour,  

ਚੂਨਾ = ਆਟਾ।
ਮੈਨੂੰ ਦੋ ਸੇਰ ਆਟੇ ਦੀ ਲੋੜ ਹੈ,


ਪਾਉ ਘੀਉ ਸੰਗਿ ਲੂਨਾ  

पाउ घीउ संगि लूना ॥  

Pā▫o gẖī▫o sang lūnā.  

and half a pound of ghee, and salt.  

xxx
ਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ,


ਅਧ ਸੇਰੁ ਮਾਂਗਉ ਦਾਲੇ  

अध सेरु मांगउ दाले ॥  

Aḏẖ ser māʼnga▫o ḏāle.  

I ask for a pound of beans,  

xxx
ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-


ਮੋ ਕਉ ਦੋਨਉ ਵਖਤ ਜਿਵਾਲੇ ॥੨॥  

मो कउ दोनउ वखत जिवाले ॥२॥  

Mo ka▫o don▫o vakẖaṯ jivāle. ||2||  

which I shall eat twice a day. ||2||  

ਜਿਵਾਲੇ = ਜੀਊਂਦਿਆਂ ਰੱਖੇ ॥੨॥
ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ ॥੨॥


ਖਾਟ ਮਾਂਗਉ ਚਉਪਾਈ  

खाट मांगउ चउपाई ॥  

Kẖāt māʼnga▫o cẖa▫upā▫ī.  

I ask for a cot, with four legs,  

ਖਾਟ = ਮੰਜੀ। ਚਉਪਾਈ = ਚਾਰ ਪਾਵਿਆਂ ਵਾਲੀ, ਸਾਬਤ।
ਸਾਬਤ ਮੰਜੀ ਮੰਗਦਾ ਹਾਂ,


ਸਿਰਹਾਨਾ ਅਵਰ ਤੁਲਾਈ  

सिरहाना अवर तुलाई ॥  

Sirhānā avar ṯulā▫ī.  

and a pillow and mattress.  

xxx
ਸਿਰਾਣਾ ਤੇ ਤੁਲਾਈ ਭੀ।


ਊਪਰ ਕਉ ਮਾਂਗਉ ਖੀਂਧਾ  

ऊपर कउ मांगउ खींधा ॥  

Ūpar ka▫o māʼnga▫o kẖīʼnḏẖā.  

I ask for a quit to cover myself.  

ਖੀਂਧਾ = ਰਜ਼ਾਈ।
ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-


ਤੇਰੀ ਭਗਤਿ ਕਰੈ ਜਨੁ ਥੀਧਾ ॥੩॥  

तेरी भगति करै जनु थींधा ॥३॥  

Ŧerī bẖagaṯ karai jan thīʼnḏẖā. ||3||  

Your humble servant shall perform Your devotional worship service with love. ||3||  

ਥਂ​ੀਧਾ = ਥਿੰਧਾ, ਪ੍ਰੇਮ ਵਿਚ ਰਸ ਕੇ ॥੩॥
ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ ॥੩॥


ਮੈ ਨਾਹੀ ਕੀਤਾ ਲਬੋ  

मै नाही कीता लबो ॥  

Mai nāhī kīṯā labo.  

I have no greed;  

ਲਬੋ = ਲਾਲਚ।
ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ,


ਇਕੁ ਨਾਉ ਤੇਰਾ ਮੈ ਫਬੋ  

इकु नाउ तेरा मै फबो ॥  

Ik nā▫o ṯerā mai fabo.  

Your Name is the only ornament I wish for.  

ਮੈ ਫਬੋ = ਮੈਨੂੰ ਪਸੰਦ ਹੈ।
ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ।


ਕਹਿ ਕਬੀਰ ਮਨੁ ਮਾਨਿਆ  

कहि कबीर मनु मानिआ ॥  

Kahi Kabīr man māni▫ā.  

Says Kabeer, my mind is pleased and appeased;  

xxx
ਕਬੀਰ ਆਖਦਾ ਹੈ- ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ,


ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥  

मनु मानिआ तउ हरि जानिआ ॥४॥११॥  

Man māni▫ā ṯa▫o har jāni▫ā. ||4||11||  

now that my mind is pleased and appeased, I have come to know the Lord. ||4||11||  

ਜਾਨਿਆ = ਸਾਂਝ ਪਾ ਲਈ ਹੈ ॥੪॥੧੧॥
ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ ॥੪॥੧੧॥


ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ  

रागु सोरठि बाणी भगत नामदे जी की घरु २  

Rāg soraṯẖ baṇī bẖagaṯ nāmḏe jī kī gẖar 2  

Raag Sorat'h, The Word Of Devotee Naam Dayv Jee, Second House:  

xxx
ਰਾਗ ਸੋਰਠਿ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਜਬ ਦੇਖਾ ਤਬ ਗਾਵਾ  

जब देखा तब गावा ॥  

Jab ḏekẖā ṯab gāvā.  

When I see Him, I sing His Praises.  

ਦੇਖਾ = ਦੇਖਾਂ, ਵੇਖਦਾ ਹਾਂ; ਪ੍ਰਭੂ ਦਾ ਦੀਦਾਰ ਕਰਦਾ ਹਾਂ। ਗਾਵਾ = ਗਾਵਾਂ, ਮੈਂ (ਉਸ ਦੇ ਗੁਣ) ਗਾਉਂਦਾ ਹਾਂ।
(ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,


ਤਉ ਜਨ ਧੀਰਜੁ ਪਾਵਾ ॥੧॥  

तउ जन धीरजु पावा ॥१॥  

Ŧa▫o jan ḏẖīraj pāvā. ||1||  

Then I, his humble servant, become patient. ||1||  

ਤਉ = ਤਦੋਂ। ਜਨ = ਹੇ ਭਾਈ! ਪਾਵਾ = ਮੈਂ ਹਾਸਲ ਕਰਦਾ ਹਾਂ। ਧੀਰਜੁ = ਸ਼ਾਂਤੀ, ਅਡੋਲਤਾ, ਟਿਕਾਉ ॥੧॥
ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits