Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥  

कहु नानक तिन खंनीऐ वंञा जिन घटि मेरा हरि प्रभु वूठा ॥३॥  

Kaho Nānak ṯin kẖannī▫ai vañā jin gẖat merā har parabẖ vūṯẖā. ||3||  

Says Nanak, I am every bit a sacrifice to those, within whose hearts my Lord God abides. ||3||  

ਜਿਨ ਘਟਿ = ਜਿਨ੍ਹਾਂ ਦੇ ਹਿਰਦੇ ਵਿਚ ॥੩॥
ਨਾਨਕ ਆਖਦਾ ਹੈ ਕਿ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥੩॥


ਸਲੋਕੁ  

सलोकु ॥  

Salok.  

Shalok:  

xxx
xxx


ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ  

जो लोड़ीदे राम सेवक सेई कांढिआ ॥  

Jo loṛīḏe rām sevak se▫ī kāʼndẖi▫ā.  

Those who long for the Lord, are said to be His servants.  

ਲੋੜੀਦੇ ਰਾਮ = ਰਾਮ ਨੂੰ ਚੰਗੇ ਲੱਗਦੇ ਹਨ। ਸੇਈ = ਉਹੀ {ਬਹੁ-ਵਚਨ}। ਕਾਂਢਿਆ = ਅਖਵਾਂਦੇ ਹਨ।
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ।


ਨਾਨਕ ਜਾਣੇ ਸਤਿ ਸਾਂਈ ਸੰਤ ਬਾਹਰਾ ॥੧॥  

नानक जाणे सति सांई संत न बाहरा ॥१॥  

Nānak jāṇe saṯ sāʼn▫ī sanṯ na bāhrā. ||1||  

Nanak knows this Truth, that the Lord is not different from His Saint. ||1||  

ਜਾਣੇ = ਜਾਣਿ, ਸਮਝ। ਸਤਿ = ਸੱਚ। ਬਾਹਰਾ = ਵੱਖਰਾ ॥੧॥
ਹੇ ਨਾਨਕ! ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ॥੧॥


ਛੰਤੁ  

छंतु ॥  

Cẖẖanṯ.  

Chhant:  

xxx
ਛੰਤ।


ਮਿਲਿ ਜਲੁ ਜਲਹਿ ਖਟਾਨਾ ਰਾਮ  

मिलि जलु जलहि खटाना राम ॥  

Mil jal jalėh kẖatānā rām.  

As water mixes and blends with water,  

ਮਿਲਿ = ਮਿਲ ਕੇ। ਜਲਹਿ = ਜਲ ਵਿਚ। ਖਟਾਨਾ = ਇੱਕ-ਰੂਪ ਹੋ ਜਾਂਦਾ ਹੈ।
(ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ (ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ।


ਸੰਗਿ ਜੋਤੀ ਜੋਤਿ ਮਿਲਾਨਾ ਰਾਮ  

संगि जोती जोति मिलाना राम ॥  

Sang joṯī joṯ milānā rām.  

so does one's light mix and blend with the Lord's Light.  

ਸੰਗਿ = ਨਾਲ। ਜੋਨੀ = ਪਰਮਾਤਮਾ। ਜੋਤਿ = ਜੀਵ ਦੀ ਆਤਮਾ।
ਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ,


ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ  

समाइ पूरन पुरख करते आपि आपहि जाणीऐ ॥  

Sammā▫e pūran purakẖ karṯe āp āpėh jāṇī▫ai.  

Merging with the perfect, all-powerful Creator, one comes to know his own self.  

ਸੰਮਾਇ = ਸਮਾ ਲਏ ਹਨ, ਮਿਲਾ ਲਏ ਹਨ। ਕਰਤੇ = ਕਰਤਾਰ ਨੇ। ਆਪਹਿ = ਆਪ ਹੀ। ਜਾਣੀਐ = ਜਾਣਿਆ ਜਾਂਦਾ ਹੈ।
ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ,


ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ  

तह सुंनि सहजि समाधि लागी एकु एकु वखाणीऐ ॥  

Ŧah sunn sahj samāḏẖ lāgī ek ek vakẖāṇī▫ai.  

Then, he enters the celestial state of absolute Samaadhi, and speaks of the One and Only Lord.  

ਤਹ = ਉਥੇ, ਉਹਨਾਂ ਦੇ ਹਿਰਦੇ ਵਿਚ। ਸੁੰਨਿ = ਵਿਕਾਰਾਂ ਵਲੋਂ ਸੁੰਞ। ਸਹਜਿ = ਆਤਮਕ ਅਡੋਲਤਾ ਵਿਚ। ਵਖਾਣੀਐ = ਵਖਾਣਿਆ ਜਾਂਦਾ ਹੈ, ਸਿਫ਼ਤ-ਸਾਲਾਹ ਹੁੰਦੀ ਹੈ।
ਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ।


ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ  

आपि गुपता आपि मुकता आपि आपु वखाना ॥  

Āp gupṯā āp mukṯā āp āp vakẖānā.  

He Himself is unmanifest, and He Himself is liberated; He Himself speaks of Himself.  

ਗੁਪਤਾ = ਲੁਕਿਆ ਹੋਇਆ। ਮੁਕਤਾ = ਮਾਇਆ ਦੇ ਮੋਹ ਤੋਂ ਰਹਿਤ। ਆਪੁ = ਆਪਣੇ ਆਪ ਨੂੰ {ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਵੇਖੋ}।
ਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ।


ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥  

नानक भ्रम भै गुण बिनासे मिलि जलु जलहि खटाना ॥४॥२॥  

Nānak bẖaram bẖai guṇ bināse mil jal jalėh kẖatānā. ||4||2||  

O Nanak, doubt, fear and the limitations of the three qualities are dispelled, as one merges into the Lord, like water blending with water. ||4||2||  

ਗੁਣ = ਮਾਇਆ ਦੇ ਤਿੰਨ ਗੁਣ ॥੪॥੨॥
ਹੇ ਨਾਨਕ! (ਸੇਵਕ ਦੇ) ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ ॥੪॥੨॥


ਵਡਹੰਸੁ ਮਹਲਾ  

वडहंसु महला ५ ॥  

vad▫hans mėhlā 5.  

Wadahans, Fifth Mehl:  

xxx
xxx


ਪ੍ਰਭ ਕਰਣ ਕਾਰਣ ਸਮਰਥਾ ਰਾਮ  

प्रभ करण कारण समरथा राम ॥  

Parabẖ karaṇ kāraṇ samrathā rām.  

God is the all-powerful Creator, the Cause of causes.  

ਕਰਣ = ਸ੍ਰਿਸ਼ਟੀ। ਕਾਰਣ = ਮੂਲ। ਸਮਰਥਾ = ਸਭ ਤਾਕਤਾਂ ਵਾਲਾ।
ਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ!


ਰਖੁ ਜਗਤੁ ਸਗਲ ਦੇ ਹਥਾ ਰਾਮ  

रखु जगतु सगल दे हथा राम ॥  

Rakẖ jagaṯ sagal ḏe hathā rām.  

He preserves the whole world, reaching out with His hand.  

ਸਗਲ = ਸਾਰਾ। ਦੇ = ਦੇ ਕੇ।
(ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ।


ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ  

समरथ सरणा जोगु सुआमी क्रिपा निधि सुखदाता ॥  

Samrath sarṇā jog su▫āmī kirpā niḏẖ sukẖ▫ḏāṯa.  

He is the all-powerful, safe Sanctuary, Lord and Master, Treasure of mercy, Giver of peace.  

ਸਰਣਾ ਜੋਗੁ = ਸਰਨ ਆਏ ਦੀ ਸਹਾਇਤਾ ਕਰ ਸਕਣ ਵਾਲਾ। ਨਿਧਿ = ਖ਼ਜ਼ਾਨਾ। ਹੰਉ = ਮੈਂ।
ਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ!


ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ  

हंउ कुरबाणी दास तेरे जिनी एकु पछाता ॥  

Haʼn▫u kurbāṇī ḏās ṯere jinī ek pacẖẖāṯā.  

I am a sacrifice to Your slaves, who recognize only the One Lord.  

ਜਿਨੀ = ਜਿਨ੍ਹਾਂ ਨੇ।
ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ।


ਵਰਨੁ ਚਿਹਨੁ ਜਾਇ ਲਖਿਆ ਕਥਨ ਤੇ ਅਕਥਾ  

वरनु चिहनु न जाइ लखिआ कथन ते अकथा ॥  

varan cẖihan na jā▫e lakẖi▫ā kathan ṯe akthā.  

His color and shape cannot be seen; His description is indescribable.  

ਵਰਨੁ = ਰੰਗ। ਚਿਹਨੁ = ਨਿਸ਼ਾਨ। ਕਥਨ ਤੇ = ਬਿਆਨ ਤੋਂ।
ਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ।


ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥  

बिनवंति नानक सुणहु बिनती प्रभ करण कारण समरथा ॥१॥  

Binvanṯ Nānak suṇhu binṯī parabẖ karaṇ kāraṇ samrathā. ||1||  

Prays Nanak, hear my prayer, O God, Almighty Creator, Cause of causes. ||1||  

xxx ॥੧॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ ॥੧॥


ਏਹਿ ਜੀਅ ਤੇਰੇ ਤੂ ਕਰਤਾ ਰਾਮ  

एहि जीअ तेरे तू करता राम ॥  

Ėhi jī▫a ṯere ṯū karṯā rām.  

These beings are Yours; You are their Creator.  

ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।
ਹੇ ਪ੍ਰਭੂ! (ਸੰਸਾਰ ਦੇ) ਇਹ ਸਾਰੇ ਜੀਵ ਤੇਰੇ ਹਨ, ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈਂ,


ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ  

प्रभ दूख दरद भ्रम हरता राम ॥  

Parabẖ ḏūkẖ ḏaraḏ bẖaram harṯā rām.  

God is the Destroyer of pain, suffering and doubt.  

ਰਹਤਾ = ਰਹਿਤ ਕਰਨ ਵਾਲਾ, ਬਚਾਣ ਵਾਲਾ।
ਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਭਰਮਾਂ ਤੋਂ ਬਚਾਣ ਵਾਲਾ ਹੈਂ।


ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ  

भ्रम दूख दरद निवारि खिन महि रखि लेहु दीन दैआला ॥  

Bẖaram ḏūkẖ ḏaraḏ nivār kẖin mėh rakẖ leho ḏīn ḏai▫ālā.  

Eliminate my doubt, pain and suffering in an instant, and preserve me, O Lord, Merciful to the meek.  

ਨਿਵਾਰਿ = ਦੂਰ ਕਰ ਕੇ। ਰਖਿ ਲੇਹੁ = ਬਚਾ ਲੈਂਦਾ ਹੈਂ। ਦੀਨ ਦੈਆਲ = ਦੀਨਾਂ ਉਤੇ ਦਇਆ ਕਰਨ ਵਾਲੇ!
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਤੂੰ (ਸਾਰੇ ਜੀਵਾਂ ਦੇ) ਭਰਮ ਦੁੱਖ ਕਲੇਸ਼ ਇਕ ਖਿਨ ਵਿਚ ਦੂਰ ਕਰ ਕੇ ਬਚਾ ਲੈਂਦਾ ਹੈਂ।


ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ  

मात पिता सुआमि सजणु सभु जगतु बाल गोपाला ॥  

Māṯ piṯā su▫ām sajaṇ sabẖ jagaṯ bāl gopālā.  

You are mother, father and friend, O Lord and Master; the whole world is Your child, O Lord of the World.  

ਸੁਆਮਿ = ਮਾਲਕ। ਗੋਪਾਲਾ = ਹੇ ਗੋਪਾਲ!
ਹੇ ਗੋਪਾਲ! ਤੂੰ (ਸਭ ਜੀਵਾਂ ਦਾ) ਮਾਂ ਪਿਉ ਮਾਲਕ ਤੇ ਸੱਜਣ ਹੈਂ, ਸਾਰਾ ਜਗਤ ਤੇਰੇ ਬੱਚੇ ਹਨ।


ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਮਰਤਾ  

जो सरणि आवै गुण निधान पावै सो बहुड़ि जनमि न मरता ॥  

Jo saraṇ āvai guṇ niḏẖān pāvai so bahuṛ janam na marṯā.  

One who comes seeking Your Sanctuary, obtains the treasure of virtue, and does not have to enter the cycle of birth and death again.  

ਨਿਧਾਨ = ਖ਼ਜ਼ਾਨੇ। ਬਹੁੜਿ = ਮੁੜ।
ਹੇ ਪ੍ਰਭੂ! ਜੇਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ ਤੇਰੇ) ਗੁਣਾਂ ਦੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ, ਉਹ ਮੁੜ ਨਾਹ ਜੰਮਦਾ ਹੈ ਨਾਹ ਮਰਦਾ ਹੈ।


ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥  

बिनवंति नानक दासु तेरा सभि जीअ तेरे तू करता ॥२॥  

Binvanṯ Nānak ḏās ṯerā sabẖ jī▫a ṯere ṯū karṯā. ||2||  

Prays Nanak, I am Your slave. All beings are Yours; You are their Creator. ||2||  

ਸਭਿ = ਸਾਰੇ ॥੨॥
ਹੇ ਪ੍ਰਭੂ! ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਜਗਤ ਦੇ ਸਾਰੇ ਜੀਵ ਤੇਰੇ ਹਨ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੨॥


ਆਠ ਪਹਰ ਹਰਿ ਧਿਆਈਐ ਰਾਮ  

आठ पहर हरि धिआईऐ राम ॥  

Āṯẖ pahar har ḏẖi▫ā▫ī▫ai rām.  

Meditating on the Lord, twenty-four hours a day,  

ਧਿਆਈਐ = ਸਿਮਰਨਾ ਚਾਹੀਦਾ ਹੈ।
ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,


ਮਨ ਇਛਿਅੜਾ ਫਲੁ ਪਾਈਐ ਰਾਮ  

मन इछिअड़ा फलु पाईऐ राम ॥  

Man icẖẖi▫aṛā fal pā▫ī▫ai rām.  

the fruits of the heart's desires are obtained.  

ਇਛਿਅੜਾ = ਚਿਤਵਿਆ। ਪਾਈਐ = ਪਾ ਲਈਦਾ ਹੈ।
(ਸਿਮਰਨ ਦੀ ਬਰਕਤਿ ਨਾਲ ਪ੍ਰਭੂ ਦੇ ਦਰ ਤੋਂ) ਮਨ-ਚਿਤਵਿਆ ਫਲ ਪ੍ਰਾਪਤ ਕਰ ਲਈਦਾ ਹੈ।


ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ  

मन इछ पाईऐ प्रभु धिआईऐ मिटहि जम के त्रासा ॥  

Man icẖẖ pā▫ī▫ai parabẖ ḏẖi▫ā▫ī▫ai mitėh jam ke ṯarāsā.  

Your heart's desires are obtained, meditating on God, and the fear of death is dispelled.  

ਮਨ ਇਛ = ਮਨ ਦੀ ਕਾਮਨਾ। ਮਿਟਹਿ = ਮਿਟ ਜਾਂਦੇ ਹਨ। ਤ੍ਰਾਸਾ = ਡਰ।
ਮਨੋ-ਕਾਮਨਾ ਹਾਸਲ ਕਰ ਲਈਦੀ ਹੈ ਪਰਮਾਤਮਾ ਦਾ ਸਿਮਰਨ ਕਰਨ ਨਾਲ, ਇੰਜ ਜਮਰਾਜ ਦੇ ਸਾਰੇ ਸਹਮ ਭੀ ਮੁੱਕ ਜਾਂਦੇ ਹਨ।


ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ  

गोबिदु गाइआ साध संगाइआ भई पूरन आसा ॥  

Gobiḏ gā▫i▫ā sāḏẖ sangā▫i▫ā bẖa▫ī pūran āsā.  

I sing of the Lord of the Universe in the Saadh Sangat, the Company of the Holy, and my hopes are fulfilled.  

ਸਾਧ ਸੰਗਾਇਆ = ਸਾਧ ਸੰਗਤ ਵਿਚ।
ਜਿਸ ਮਨੁੱਖ ਨੇ ਸਾਧ ਸੰਗਤ ਵਿਚ ਜਾ ਕੇ ਗੋਬਿੰਦ ਦੀ ਸਿਫ਼ਤ-ਸਾਲਾਹ ਕੀਤੀ, ਉਸ ਦੀ (ਹਰੇਕ) ਆਸ ਪੂਰੀ ਹੋ ਗਈ।


ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ  

तजि मानु मोहु विकार सगले प्रभू कै मनि भाईऐ ॥  

Ŧaj mān moh vikār sagle parabẖū kai man bẖā▫ī▫ai.  

Renouncing egotism, emotional attachment and all corruption, we become pleasing to the Mind of God.  

ਤਜਿ = ਤਜ ਕੇ, ਤਿਆਗ ਕੇ। ਸਗਲੇ = ਸਾਰੇ। ਮਨਿ = ਮਨ ਵਿਚ। ਭਾਈਐ = ਭਾ ਜਾਈਦਾ ਹੈ, ਪਿਆਰਾ ਲੱਗ ਪਈਦਾ ਹੈ।
ਅਹੰਕਾਰ, ਮੋਹ, ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਦੇ ਮਨ ਵਿਚ ਭਾ ਜਾਈਦਾ ਹੈ।


ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥  

बिनवंति नानक दिनसु रैणी सदा हरि हरि धिआईऐ ॥३॥  

Binvanṯ Nānak ḏinas raiṇī saḏā har har ḏẖi▫ā▫ī▫ai. ||3||  

Prays Nanak, day and night, meditate forever on the Lord, Har, Har. ||3||  

ਰੈਣੀ = ਰਾਤ ॥੩॥
ਨਾਨਕ ਬੇਨਤੀ ਕਰਦਾ ਹੈ ਕਿ ਦਿਨ ਰਾਤ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ॥੩॥


ਦਰਿ ਵਾਜਹਿ ਅਨਹਤ ਵਾਜੇ ਰਾਮ  

दरि वाजहि अनहत वाजे राम ॥  

Ḏar vājėh anhaṯ vāje rām.  

At the Lord's Door, the unstruck melody resounds.  

ਦਰਿ = ਦਰ ਵਿਚ, ਹਿਰਦੇ ਵਿਚ। ਵਾਜਹਿ = ਵੱਜਦੇ ਹਨ। ਅਨਹਦ = ਇਕ-ਰਸ, ਲਗਾਤਾਰ, ਹਰ ਵੇਲੇ। ਵਾਜੇ = ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਵਾਜੇ।
ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਵਾਜੇ ਸਦਾ ਵੱਜਦੇ ਹਨ,


ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ  

घटि घटि हरि गोबिंदु गाजे राम ॥  

Gẖat gẖat har gobinḏ gāje rām.  

In each and every heart, the Lord, the Lord of the Universe, sings.  

ਘਟਿ ਘਟਿ = ਹਰੇਕ ਘਟ ਵਿਚ। ਗਾਜੇ = ਗੱਜਦਾ (ਦਿੱਸਦਾ ਹੈ), ਪ੍ਰਤੱਖ ਵੱਸਦਾ ਦਿੱਸਦਾ ਹੈ।
ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਪ੍ਰਤੱਖ ਵੱਸਦਾ ਦਿੱਸਦਾ ਹੈ।


ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ  

गोविद गाजे सदा बिराजे अगम अगोचरु ऊचा ॥  

Goviḏ gāje saḏā birāje agam agocẖar ūcẖā.  

The Lord of the Universe sings, and abides forever; He is unfathomable, profoundly deep, lofty and exalted.  

ਬਿਰਾਜੇ = ਵੱਸਦਾ। ਅਗਮ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ।
ਪਰਮਾਤਮਾ ਸਦਾ ਹਰੇਕ ਸਰੀਰ ਵਿਚ ਪ੍ਰਤੱਖ ਵੱਸ ਰਿਹਾ ਹੈ, ਉਹ ਅਪੁੰਚ ਪ੍ਰਭੂ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ, ਉਹ ਸਭ ਤੋਂ ਉੱਚਾ ਹੈ।


ਗੁਣ ਬੇਅੰਤ ਕਿਛੁ ਕਹਣੁ ਜਾਈ ਕੋਇ ਸਕੈ ਪਹੂਚਾ  

गुण बेअंत किछु कहणु न जाई कोइ न सकै पहूचा ॥  

Guṇ be▫anṯ kicẖẖ kahaṇ na jā▫ī ko▫e na sakai pahūcẖā.  

His virtues are infinite - none of them can be described. No one can reach Him.  

ਨ ਸਕੈ ਪਹੂਚਾ = ਪਹੁੰਚ ਨਹੀਂ ਸਕਦਾ।
ਪਰਮਾਤਮਾ ਵਿਚ ਬੇਅੰਤ ਗੁਣ ਹਨ, ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖ਼ੀਰ ਤਕ ਨਹੀਂ ਪਹੁੰਚ ਸਕਦਾ।


ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ  

आपि उपाए आपि प्रतिपाले जीअ जंत सभि साजे ॥  

Āp upā▫e āp parṯipāle jī▫a janṯ sabẖ sāje.  

He Himself creates, and He Himself sustains; all beings and creatures are fashioned by Him.  

ਉਪਾਏ = ਪੈਦਾ ਕਰਦਾ ਹੈ। ਪ੍ਰਤਿਪਾਲੇ = ਪਾਲਣਾ ਕਰਦਾ ਹੈ। ਸਭਿ = ਸਾਰੇ।
ਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਸਾਰੇ ਜੀਅ ਜੰਤ ਉਸ ਨੇ ਆਪ ਹੀ ਬਣਾਏ ਹੋਏ ਹਨ।


ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥  

बिनवंति नानक सुखु नामि भगती दरि वजहि अनहद वाजे ॥४॥३॥  

Binvanṯ Nānak sukẖ nām bẖagṯī ḏar vajėh anhaḏ vāje. ||4||3||  

Prays Nanak, happiness comes from devotional worship of the Naam; at His Door, the unstruck melody resounds. ||4||3||  

ਨਾਮਿ = ਨਾਮ ਵਿਚ (ਜੁੜਿਆਂ)। ਵਜਹਿ = ਵੱਜਦੇ ਹਨ ॥੪॥੩॥
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਆਨੰਦ ਪ੍ਰਾਪਤ ਹੁੰਦਾ ਹੈ ਤੇ ਇਕ-ਰਸ ਵਾਜੇ ਵੱਜ ਪੈਂਦੇ ਹਨ ॥੪॥੩॥


ਰਾਗੁ ਵਡਹੰਸੁ ਮਹਲਾ ਘਰੁ ਅਲਾਹਣੀਆ  

रागु वडहंसु महला १ घरु ५ अलाहणीआ  

Rāg vad▫hans mėhlā 1 gẖar 5 alāhaṇī▫ā  

Raag Wadahans, First Mehl, Fifth House, Alaahanees ~ Songs Of Mourning:  

xxx
ਰਾਗ ਵਡਹੰਸ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਅਲਾਹਣੀਆਂ'।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ  

धंनु सिरंदा सचा पातिसाहु जिनि जगु धंधै लाइआ ॥  

Ḏẖan siranḏā sacẖā pāṯisāhu jin jag ḏẖanḏẖai lā▫i▫ā.  

Blessed is the Creator, the True King, who has linked the whole world to its tasks.  

ਧੰਨੁ = ਵਡਿਆਵਣ-ਯੋਗ। ਸਿਰੰਦਾ = ਪੈਦਾ ਕਰਨ ਵਾਲਾ, ਸਿਰਜਣਹਾਰ। ਸਚਾ = ਸਦਾ-ਥਿਰ ਰਹਿਣ ਵਾਲਾ। ਜਿਨਿ = ਜਿਸ (ਪਾਤਿਸ਼ਾਹ) ਨੇ। ਧੰਧੈ = (ਮਾਇਆ ਦੇ) ਆਹਰ ਵਿਚ।
ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ।


ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ  

मुहलति पुनी पाई भरी जानीअड़ा घति चलाइआ ॥  

Muhlaṯ punī pā▫ī bẖarī jānī▫aṛā gẖaṯ cẖalā▫i▫ā.  

When one's time is up, and the measure is full, this dear soul is caught, and driven off.  

ਮੁਹਲਤਿ = ਮਿਲਿਆ ਸਮਾ। ਪੁਨੀ = ਪੁੰਨੀ, ਪੁੱਜ ਗਈ, ਪੂਰੀ ਹੋ ਗਈ। ਪਾਈ = ਪਨ-ਘੜੀ ਦੀ ਪਿਆਲੀ। ਜਾਨੀਅੜਾ = ਪਿਆਰਾ ਸਾਥੀ ਜੀਵਾਤਮਾ। ਘਤਿ = ਫੜ ਕੇ। ਚਲਾਇਆ = ਅੱਗੇ ਲਾ ਲਿਆ ਜਾਂਦਾ ਹੈ।
ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਤੇ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits