Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਜੂਐ ਹਾਰਿ ॥੧॥  

जनमु पदारथु गुरमुखि जीतिआ बहुरि न जूऐ हारि ॥१॥  

Janam paḏārath gurmukẖ jīṯi▫ā bahur na jū▫ai hār. ||1||  

The Gurmukh is successful in this priceless human life; he shall not lose it in the gamble ever again. ||1||  

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬਹੁਰਿ = ਮੁੜ। ਜੂਐ = ਜੂਏ ਵਿਚ। ਹਾਰਿ = ਹਾਰ ਕੇ ॥੧॥
ਗੁਰਮੁਖ ਇਸ ਕੀਮਤੀ ਮਨੁੱਖਾ ਜਨਮ ਨੂੰ (ਵਿਕਾਰਾਂ ਦੇ ਟਾਕਰੇ ਤੇ) ਕਾਮਯਾਬ ਬਣਾ ਲੈਂਦਾ ਹੈ, ਫਿਰ ਕਦੇ ਇਸ ਨੂੰ ਜੂਏ ਵਿਚ ਹਾਰ ਕੇ ਨਹੀਂ ਜਾਂਦਾ ॥੧॥


ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ  

आठ पहर प्रभ के गुण गावह पूरन सबदि बीचारि ॥  

Āṯẖ pahar parabẖ ke guṇ gāvah pūran sabaḏ bīcẖār.  

Twenty-four hours a day, I sing the Glorious Praises of the Lord, and contemplate the Perfect Word of the Shabad.  

ਗਾਵਹ = ਆਓ, ਭਾਈ! ਅਸੀਂ ਗਾਵੀਏ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ।
ਆਓ, ਰਲ ਕੇ ਸਰਬ-ਵਿਆਪਕ ਪ੍ਰਭੂ ਦੇ ਗੁਣਾਂ ਨੂੰ ਗੁਰ-ਸ਼ਬਦ ਦੀ ਰਾਹੀਂ ਮਨ ਵਿਚ ਵਸਾ ਕੇ ਅੱਠੇ ਪਹਰ ਉਸ ਦੇ ਗੁਣ ਗਾਂਦੇ ਰਹੀਏ।


ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥  

नानक दासनि दासु जनु तेरा पुनह पुनह नमसकारि ॥२॥८९॥११२॥  

Nānak ḏāsan ḏās jan ṯerā punah punah namaskār. ||2||89||112||  

Servant Nanak is the slave of Your slaves; over and over again, he bows in humble reverence to You. ||2||89||112||  

ਦਾਸਨਿ ਦਾਸੁ = ਦਾਸਾਂ ਦਾ ਦਾਸ। ਪੁਨਹੁ ਪੁਨਹ = ਮੁੜ ਮੁੜ ॥੨॥੮੯॥੧੧੨॥
ਹੇ ਪ੍ਰਭੂ! ਮੈਂ ਨਾਨਕ ਤੇਰੇ ਦਾਸਾਂ ਦਾ ਦਾਸ ਹਾਂ, (ਤੇਰੇ ਦਰ ਤੇ ਹੀ) ਮੁੜ ਮੁੜ ਨਮਸਕਾਰ ਕਰਦਾ ਹਾਂ ॥੨॥੮੯॥੧੧੨॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਪੋਥੀ ਪਰਮੇਸਰ ਕਾ ਥਾਨੁ  

पोथी परमेसर का थानु ॥  

Pothī parmesar kā thān.  

This Holy Book is the home of the Transcendent Lord God.  

ਪੋਥੀ = ਉਹ ਪੁਸਤਕ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਪਈ ਹੈ, ਗੁਰਬਾਣੀ। ਥਾਨੁ = ਮਿਲਣ ਦਾ ਥਾਂ।
ਗੁਰਬਾਣੀ (ਹੀ) ਪਰਮਾਤਮਾ ਦੇ ਮਿਲਾਪ ਦੀ ਥਾਂ ਹੈ।


ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ  

साधसंगि गावहि गुण गोबिंद पूरन ब्रहम गिआनु ॥१॥ रहाउ ॥  

Sāḏẖsang gāvahi guṇ gobinḏ pūran barahm gi▫ān. ||1|| rahā▫o.  

Whoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ||1||Pause||  

ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਗਾਵਹਿ = (ਜਿਹੜੇ) ਗਾਂਦੇ ਹਨ। ਪੂਰਨ = ਸਰਬ-ਵਿਆਪਕ। ਗਿਆਨੁ = ਡੂੰਘੀ ਸਾਂਝ ॥੧॥ ਰਹਾਉ ॥
ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ॥੧॥ ਰਹਾਉ ॥


ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ  

साधिक सिध सगल मुनि लोचहि बिरले लागै धिआनु ॥  

Sāḏẖik siḏẖ sagal mun locẖėh birle lāgai ḏẖi▫ān.  

The Siddhas and seekers and all the silent sages long for the Lord, but those who meditate on Him are rare.  

ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਲੋਚਹਿ = ਤਾਂਘ ਕਰਦੇ ਆਏ ਹਨ। ਲਾਗੈ ਧਿਆਨੁ = ਸੁਰਤ ਜੁੜਦੀ ਹੈ।
ਜੋਗ-ਸਾਧਨ ਕਰਨ ਵਾਲੇ ਮਨੁੱਖ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਰੇ ਰਿਸ਼ੀ-ਮੁਨੀ (ਪਰਮਾਤਮਾ ਨਾਲ ਮਿਲਾਪ ਦੀ) ਤਾਂਘ ਕਰਦੇ ਆ ਰਹੇ ਹਨ, ਪਰ ਕਿਸੇ ਵਿਰਲੇ ਦੀ ਸੁਰਤ (ਉਸ ਵਿਚ) ਜੁੜਦੀ ਹੈ।


ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥  

जिसहि क्रिपालु होइ मेरा सुआमी पूरन ता को कामु ॥१॥  

Jisahi kirpāl ho▫e merā su▫āmī pūran ṯā ko kām. ||1||  

That person, unto whom my Lord and Master is merciful - all his tasks are perfectly accomplished. ||1||  

ਜਿਸਹਿ = ਜਿਸ (ਮਨੁੱਖ) ਉੱਤੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਤਾ ਕੋ = ਉਸ ਦਾ। ਕਾਮੁ = (ਹਰੇਕ) ਕੰਮ ॥੧॥
ਜਿਸ ਮਨੁੱਖ ਉਤੇ ਮੇਰਾ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦਾ (ਇਹ) ਕੰਮ ਸਿਰੇ ਚੜ੍ਹ ਜਾਂਦਾ ਹੈ ॥੧॥


ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ  

जा कै रिदै वसै भै भंजनु तिसु जानै सगल जहानु ॥  

Jā kai riḏai vasai bẖai bẖanjan ṯis jānai sagal jahān.  

One whose heart is filled with the Lord, the Destroyer of fear, knows the whole world.  

ਜਾ ਕੈ ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਭੈ ਭੰਜਨੁ = ਸਾਰੇ ਡਰ ਦੂਰ ਕਰਨ ਵਾਲਾ।
ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਜਗਤ ਜਾਣ ਲੈਂਦਾ ਹੈ (ਸਾਰੇ ਜਗਤ ਵਿਚ ਉਸ ਦੀ ਸੋਭਾ ਖਿਲਰ ਜਾਂਦੀ ਹੈ)।


ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥  

खिनु पलु बिसरु नही मेरे करते इहु नानकु मांगै दानु ॥२॥९०॥११३॥  

Kẖin pal bisar nahī mere karṯe ih Nānak māʼngai ḏān. ||2||90||113||  

May I never forget You, even for an instant, O my Creator Lord; Nanak begs for this blessing. ||2||90||113||  

ਬਿਸਰੁ ਨਹੀ = ਨਾਹ ਭੁੱਲ। ਕਰਤੇ = ਹੇ ਕਰਤਾਰ! ਨਾਨਕੁ ਮਾਂਗੈ = ਨਾਨਕ ਮੰਗਦਾ ਹੈ ॥੨॥੯੦॥੧੧੩॥
(ਉਸ ਪਰਮਾਤਮਾ ਦੇ ਦਰ ਤੋਂ) ਨਾਨਕ ਇਹ ਦਾਨ ਮੰਗਦਾ ਹੈ (ਕਿ) ਹੇ ਮੇਰੇ ਕਰਤਾਰ! (ਮੇਰੇ ਮਨ ਤੋਂ ਕਦੇ) ਇਕ ਖਿਨ ਵਾਸਤੇ ਇਕ ਪਲ ਵਾਸਤੇ ਭੀ ਨਾਹ ਵਿਸਰ ॥੨॥੯੦॥੧੧੩॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਵੂਠਾ ਸਰਬ ਥਾਈ ਮੇਹੁ  

वूठा सरब थाई मेहु ॥  

vūṯẖā sarab thā▫ī mehu.  

The rain has fallen everywhere.  

ਵੂਠਾ = ਵੱਸ ਪਿਆ, ਵੱਸਦਾ ਹੈ। ਥਾਈ = ਥਾਈਂ, ਥਾਵਾਂ ਵਿਚ। ਮੇਹੁ = ਮੀਂਹ, ਆਤਮਕ ਆਨੰਦ ਦੀ ਵਰਖਾ।
(ਜਿਵੇਂ) ਮੀਂਹ (ਟੋਏ ਟਿੱਬੇ) ਸਭਨੀਂ ਹੀ ਥਾਈਂ ਵਰ੍ਹਦਾ ਹੈ,


ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ  

अनद मंगल गाउ हरि जसु पूरन प्रगटिओ नेहु ॥१॥ रहाउ ॥  

Anaḏ mangal gā▫o har jas pūran pargati▫o nehu. ||1|| rahā▫o.  

Singing the Lord's Praises with ecstasy and bliss, the Perfect Lord is revealed. ||1||Pause||  

ਮੰਗਲ = ਖ਼ੁਸ਼ੀਆਂ। ਗਾਉ = ਗਾਇਆ ਕਰੋ। ਪੂਰਨ ਨੇਹੁ = ਸਰਬ-ਵਿਆਪਕ ਪ੍ਰਭੂ ਦਾ ਪਿਆਰ। ਪ੍ਰਗਟਿਓ = ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥
(ਤਿਵੇਂ ਜਸ ਗਾਣ ਵਾਲਿਆਂ ਦੇ ਹਿਰਦਿਆਂ ਵਿਚ) ਆਨੰਦ ਤੇ ਖ਼ੁਸ਼ੀਆਂ ਦੀ ਵਰਖਾ ਹੁੰਦੀ ਹੈ, ਸਰਬ-ਵਿਆਪਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ। (ਇਸ ਕਰ ਕੇ) ਪਰਮਾਤਮਾ ਦਾ ਜਸ ਗਾਇਆ ਕਰੋ ॥੧॥ ਰਹਾਉ ॥


ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਕੇਹੁ  

चारि कुंट दह दिसि जल निधि ऊन थाउ न केहु ॥  

Cẖār kunt ḏah ḏis jal niḏẖ ūn thā▫o na kehu.  

On all four sides and in the ten directions, the Lord is an ocean. There is no place where He does not exist.  

ਕੁੰਟ = ਕੂਟ, ਪਾਸਾ। ਦਹ ਦਿਸਿ = ਦਸੀਂ ਪਾਸੀਂ। ਜਲ ਨਿਧਿ = (ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ। ਊਨ = ਖ਼ਾਲੀ। ਕੇਹੁ = ਕੋਈ ਭੀ।
(ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ ਚੌਹਾਂ ਕੂਟਾਂ ਵਿਚ ਦਸੀਂ ਪਾਸੀਂ (ਹਰ ਥਾਂ ਮੌਜੂਦ ਹੈ) ਕੋਈ ਭੀ ਥਾਂ (ਉਸ ਦੀ ਹੋਂਦ ਤੋਂ) ਖ਼ਾਲੀ ਨਹੀਂ ਹੈ।


ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥੧॥  

क्रिपा निधि गोबिंद पूरन जीअ दानु सभ देहु ॥१॥  

Kirpā niḏẖ gobinḏ pūran jī▫a ḏān sabẖ ḏeh. ||1||  

O Perfect Lord God, Ocean of Mercy, You bless all with the gift of the soul. ||1||  

ਕ੍ਰਿਪਾ ਨਿਧਿ = ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! ਪੂਰਨ = ਹੇ ਸਰਬ-ਵਿਆਪਕ! ਜੀਅ ਦਾਨੁ = ਜੀਵਨ-ਦਾਤਿ। ਦੇਹੁ = ਤੂੰ ਦੇਂਦਾ ਹੈਂ ॥੧॥
(ਉਸ ਦਾ ਇਉਂ ਜਸ ਗਾਇਆ ਕਰੋ-) ਹੇ ਦਇਆ ਦੇ ਖ਼ਜ਼ਾਨੇ! ਹੇ ਗੋਬਿੰਦ! ਹੇ ਸਰਬ-ਵਿਆਪਕ! ਤੂੰ ਸਭ ਜੀਵਾਂ ਨੂੰ ਹੀ ਜੀਵਨ- ਦਾਤ ਦੇਂਦਾ ਹੈਂ ॥੧॥


ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ  

सति सति हरि सति सुआमी सति साधसंगेहु ॥  

Saṯ saṯ har saṯ su▫āmī saṯ sāḏẖsangehu.  

True, True, True is my Lord and Master; True is the Saadh Sangat, the Company of the Holy.  

ਸਤਿ = ਸਦਾ ਕਾਇਮ ਰਹਿਣ ਵਾਲਾ। ਸਾਧ ਸੰਗੇਹੁ = ਸਾਧ ਸੰਗਤ।
ਪਰਮਾਤਮਾ ਸਦਾ ਹੀ ਅਟੱਲ ਰਹਿਣ ਵਾਲਾ ਹੈ (ਜਿੱਥੇ ਉਹ ਮਿਲਦਾ ਹੈ, ਉਹ) ਸਾਧ ਸੰਗਤ ਭੀ ਧੁਰ ਤੋਂ ਚਲੀ ਆ ਰਹੀ ਹੈ।


ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥੨॥੯੧॥੧੧੪॥  

सति ते जन जिन परतीति उपजी नानक नह भरमेहु ॥२॥९१॥११४॥  

Saṯ ṯe jan jin parṯīṯ upjī Nānak nah bẖarmehu. ||2||91||114||  

True are those humble beings, within whom faith wells up; O Nanak, they are not deluded by doubt. ||2||91||114||  

ਤੇ ਜਨ = ਉਹ ਮਨੁੱਖ {ਬਹੁ-ਵਚਨ}। ਪਰਤੀਤਿ = ਸਰਧਾ। ਭਰਮੇਹੁ = ਭਟਕਣਾ ॥੨॥੯੧॥੧੧੪॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਪੈਦਾ ਹੋ ਜਾਂਦੀ ਹੈ, ਹੇ ਨਾਨਕ! ਉਹ ਭੀ ਅਟੱਲ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਉਹਨਾਂ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ ॥੨॥੯੧॥੧੧੪॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ  

गोबिद जीउ तू मेरे प्रान अधार ॥  

Gobiḏ jī▫o ṯū mere parān aḏẖār.  

O Dear Lord of the Universe, You are the Support of my breath of life.  

ਗੋਬਿੰਦ ਜੀਉ = ਹੇ ਗੋਬਿੰਦ ਜੀ! ਅਧਾਰ = ਆਸਰਾ।
ਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈਂ।


ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥੧॥ ਰਹਾਉ  

साजन मीत सहाई तुम ही तू मेरो परवार ॥१॥ रहाउ ॥  

Sājan mīṯ sahā▫ī ṯum hī ṯū mero parvār. ||1|| rahā▫o.  

You are my Best Friend and Companion, my Help and Support; You are my family. ||1||Pause||  

xxx ॥੧॥ ਰਹਾਉ॥
ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੀ ਮਦਦ ਕਰਨ ਵਾਲਾ ਹੈਂ, ਤੂੰ ਹੀ ਮੇਰਾ ਪਰਵਾਰ ਹੈਂ ॥੧॥ ਰਹਾਉ ॥


ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ  

करु मसतकि धारिओ मेरै माथै साधसंगि गुण गाए ॥  

Kar masṯak ḏẖāri▫o merai māthai sāḏẖsang guṇ gā▫e.  

You placed Your Hand on my forehead; in the Saadh Sangat, the Company of the Holy, I sing Your Glorious Praises.  

ਕਰੁ = ਹੱਥ। ਮਸਤਕਿ = ਮੱਥੇ ਉਤੇ। ਮੇਰੈ ਮਾਥੈ = ਮੇਰੇ ਮੱਥੇ ਉੱਤੇ। ਸਾਧ ਸੰਗਿ = ਸਾਧ ਸੰਗਤ ਵਿਚ।
ਹੇ ਪ੍ਰ੍ਰਭੂ! ਜਦੋਂ ਤੂੰ ਮੇਰੇ ਮੱਥੇ ਉੱਤੇ ਮੇਰੇ ਮਸਤਕ ਉੱਤੇ (ਆਪਣੀ ਮਿਹਰ ਦਾ) ਹੱਥ ਰੱਖਿਆ, ਤਦੋਂ ਮੈਂ ਸਾਧ ਸੰਗਤ ਵਿਚ (ਟਿਕ ਕੇ ਤੇਰੀ) ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।


ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥  

तुमरी क्रिपा ते सभ फल पाए रसकि राम नाम धिआए ॥१॥  

Ŧumrī kirpā ṯe sabẖ fal pā▫e rasak rām nām ḏẖi▫ā▫e. ||1||  

By Your Grace, I have obtained all fruits and rewards; I meditate on the Lord's Name with delight. ||1||  

ਤੇ = ਤੋਂ, ਨਾਲ। ਰਸਕਿ = ਪਿਆਰ ਨਾਲ ॥੧॥
ਹੇ ਪ੍ਰਭੂ! ਤੇਰੀ ਮਿਹਰ ਨਾਲ ਮੈਂ ਸਾਰੇ ਫਲ ਹਾਸਲ ਕੀਤੇ ਹਨ, ਅਤੇ ਪਿਆਰ ਨਾਲ ਤੇਰਾ ਨਾਮ ਸਿਮਰਿਆ ਹੈ ॥੧॥


ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ  

अबिचल नीव धराई सतिगुरि कबहू डोलत नाही ॥  

Abicẖal nīv ḏẖarā▫ī saṯgur kabhū dolaṯ nāhī.  

The True Guru has laid the eternal foundation; it shall never be shaken.  

ਅਬਿਚਲ = ਨਾਹ ਹਿੱਸਣ ਵਾਲੀ, ਅਟੱਲ। ਨੀਵ = (ਸਿਮਰਨ ਦੀ) ਨੀਂਹ। ਸਤਿਗੁਰਿ = ਸਤਿਗੁਰੂ ਨੇ। ਕਬਹੂ = ਕਦੇ ਭੀ।
ਸਤਿਗੁਰੂ ਨੇ (ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹਰਿ-ਨਾਮ ਸਿਮਰਨ ਦੀ) ਅਟੱਲ ਨੀਂਹ ਰੱਖ ਦਿੱਤੀ, ਉਹ ਕਦੇ (ਮਾਇਆ ਵਿਚ) ਡੋਲਦੇ ਨਹੀਂ ਹਨ।


ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥  

गुर नानक जब भए दइआरा सरब सुखा निधि पांही ॥२॥९२॥११५॥  

Gur Nānak jab bẖa▫e ḏa▫i▫ārā sarab sukẖā niḏẖ pāʼnhī. ||2||92||115||  

Guru Nanak has become merciful to me, and I have been blessed with the treasure of absolute peace. ||2||92||115||  

ਦਇਆਰਾ = ਦਇਆਵਾਨ। ਨਿਧਿ = ਖ਼ਜ਼ਾਨਾ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ। ਪਾਂਹੀ = ਪਾਹਿ, ਪ੍ਰਾਪਤ ਕਰ ਲੈਂਦੇ ਹਨ {ਬਹੁ-ਵਚਨ} ॥੨॥੯੨॥੧੧੫॥
ਹੇ ਨਾਨਕ! ਜਦੋਂ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਸਾਰੇ ਸੁਖਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੨॥੯੨॥੧੧੫॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਨਿਬਹੀ ਨਾਮ ਕੀ ਸਚੁ ਖੇਪ  

निबही नाम की सचु खेप ॥  

Nibhī nām kī sacẖ kẖep.  

Only the true merchandise of the Naam, the Name of the Lord, stays with you.  

ਨਿਬਹੀ = ਸਦਾ ਲਈ ਸਾਥ ਬਣਿਆ ਰਹਿੰਦਾ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ। ਖੇਪ = ਵਪਾਰ ਵਾਸਤੇ ਲੱਦਿਆ ਹੋਇਆ ਮਾਲ।
ਪਰਮਾਤਮਾ ਦੇ ਨਾਮ ਦਾ ਸਦਾ ਕਾਇਮ ਰਹਿਣ ਵਾਲਾ ਵਪਾਰ ਦਾ ਲੱਦਿਆ ਮਾਲ ਜਿਸ ਜੀਵ-ਵਣਜਾਰੇ ਦੇ ਨਾਲ ਸਦਾ ਦਾ ਸਾਥ ਬਣਾ ਲੈਂਦਾ ਹੈ,


ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥੧॥ ਰਹਾਉ  

लाभु हरि गुण गाइ निधि धनु बिखै माहि अलेप ॥१॥ रहाउ ॥  

Lābẖ har guṇ gā▫e niḏẖ ḏẖan bikẖai māhi alep. ||1|| rahā▫o.  

Sing the Glorious Praises of the Lord, the treasure of wealth, and earn your profit; in the midst of corruption, remain untouched. ||1||Pause||  

ਲਾਭੁ = ਖੱਟੀ। ਨਿਧਿ = (ਸਾਰੇ ਸੁਖਾਂ ਦਾ) ਖ਼ਜ਼ਾਨਾ। ਬਿਖੈ ਮਾਹਿ = ਪਦਾਰਥਾਂ ਵਿਚ। ਅਲੇਪ = ਨਿਰਲੇਪ ॥੧॥ ਰਹਾਉ ॥
ਉਹ ਜੀਵ-ਵਣਜਾਰਾ (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਇਹੀ ਅਸਲ ਖੱਟੀ ਹੈ, ਇਹੀ ਅਸਲ ਖ਼ਜ਼ਾਨਾ ਹੈ ਇਹੀ ਅਸਲ ਧਨ ਹੈ, (ਇਸ ਦੀ ਬਰਕਤਿ ਨਾਲ) ਉਹ ਜੀਵ-ਵਣਜਾਰਾ (ਮਾਇਕ) ਪਦਾਰਥਾਂ ਵਿਚ ਨਿਰਲੇਪ ਰਹਿੰਦਾ ਹੈ ॥੧॥ ਰਹਾਉ ॥


ਜੀਅ ਜੰਤ ਸਗਲ ਸੰਤੋਖੇ ਆਪਨਾ ਪ੍ਰਭੁ ਧਿਆਇ  

जीअ जंत सगल संतोखे आपना प्रभु धिआइ ॥  

Jī▫a janṯ sagal sanṯokẖe āpnā parabẖ ḏẖi▫ā▫e.  

All beings and creatures find contentment, meditating on their God.  

ਸਗਲ = ਸਾਰੇ। ਸੰਤੋਖੇ = ਸੰਤੋਖ ਵਾਲਾ ਜੀਵਨ ਪ੍ਰਾਪਤ ਕਰ ਲੈਂਦੇ ਹਨ। ਧਿਆਇ = ਸਿਮਰ ਕੇ।
ਆਪਣੇ ਪ੍ਰਭੂ ਦਾ ਧਿਆਨ ਧਰ ਕੇ ਸਾਰੇ ਜੀਵ ਸੰਤੋਖ ਵਾਲਾ ਜੀਵਨ ਹਾਸਲ ਕਰ ਲੈਂਦੇ ਹਨ।


ਰਤਨ ਜਨਮੁ ਅਪਾਰ ਜੀਤਿਓ ਬਹੁੜਿ ਜੋਨਿ ਪਾਇ ॥੧॥  

रतन जनमु अपार जीतिओ बहुड़ि जोनि न पाइ ॥१॥  

Raṯan janam apār jīṯi▫o bahuṛ jon na pā▫e. ||1||  

The priceless jewel of infinite worth, this human life, is won, and they are not consigned to reincarnation ever again. ||1||  

ਅਪਾਰ ਰਤਨ = ਬੇਅੰਤ ਕੀਮਤੀ। ਜੀਤਿਓ = ਜਿੱਤ ਲਿਆ, ਵਿਕਾਰਾਂ ਦੇ ਟਾਕਰੇ ਤੇ ਬਚਾ ਲਿਆ। ਬਹੁੜਿ = ਮੁੜ ਕੇ। ਨ ਪਾਇ = ਨਹੀਂ ਪੈਂਦਾ ॥੧॥
ਜਿਸ ਭੀ ਮਨੁੱਖ ਨੇ ਇਹ ਬੇਅੰਤ ਕੀਮਤੀ ਮਨੁੱਖਾ ਜਨਮ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ॥੧॥


ਭਏ ਕ੍ਰਿਪਾਲ ਦਇਆਲ ਗੋਬਿਦ ਭਇਆ ਸਾਧੂ ਸੰਗੁ  

भए क्रिपाल दइआल गोबिद भइआ साधू संगु ॥  

Bẖa▫e kirpāl ḏa▫i▫āl gobiḏ bẖa▫i▫ā sāḏẖū sang.  

When the Lord of the Universe shows His kindness and compassion, the mortal finds the Saadh Sangat, the Company of the Holy,  

ਸਾਧੂ ਸੰਗੁ = ਗੁਰੂ ਦਾ ਸਾਥ, ਗੁਰੂ ਦਾ ਮਿਲਾਪ।
ਜਿਸ ਮਨੁੱਖ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਨੂੰ ਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ।


ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥  

हरि चरन रासि नानक पाई लगा प्रभ सिउ रंगु ॥२॥९३॥११६॥  

Har cẖaran rās Nānak pā▫ī lagā parabẖ si▫o rang. ||2||93||116||  

Nanak has found the wealth of the Lotus Feet of the Lord; he is imbued with the Love of God. ||2||93||116||  

ਰਾਸਿ = ਪੂੰਜੀ, ਸਰਮਾਇਆ। ਸਿਉ ਨਾਲ। ਰੰਗੁ = ਪਿਆਰ ॥੨॥੯੩॥੧੧੬॥
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਦਾ ਸਰਮਾਇਆ ਪ੍ਰਾਪਤ ਕਰ ਲੈਂਦਾ ਹੈ, ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ॥੨॥੯੩॥੧੧੬॥


ਸਾਰਗ ਮਹਲਾ  

सारग महला ५ ॥  

Sārag mėhlā 5.  

Saarang, Fifth Mehl:  

xxx
XXX


ਮਾਈ ਰੀ ਪੇਖਿ ਰਹੀ ਬਿਸਮਾਦ  

माई री पेखि रही बिसमाद ॥  

Mā▫ī rī pekẖ rahī bismāḏ.  

O mother, I am wonder-struck, gazing upon the Lord.  

ਰੀ ਮਾਈ = ਹੇ ਮਾਂ! ਪੇਖਿ = ਵੇਖ ਕੇ। ਬਿਸਮਾਦ = ਹੈਰਾਨ।
ਹੇ (ਮੇਰੀ) ਮਾਂ! (ਪ੍ਰਭੂ ਦੇ ਕੌਤਕ) ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ।


ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥੧॥ ਰਹਾਉ  

अनहद धुनी मेरा मनु मोहिओ अचरज ता के स्वाद ॥१॥ रहाउ ॥  

Anhaḏ ḏẖunī merā man mohi▫o acẖraj ṯā ke savāḏ. ||1|| rahā▫o.  

My mind is enticed by the unstruck celestial melody; its flavor is amazing! ||1||Pause||  

ਅਨਹਦ ਧੁਨੀ = ਜਿਸ ਦੀ ਜੀਵਨ-ਰੌ ਇਕ-ਰਸ ਵਿਆਪ ਰਹੀ ਹੈ ॥੧॥ ਰਹਾਉ ॥
ਜਿਸ ਪ੍ਰਭੂ ਦੀ ਜੀਵਨ-ਰੌ ਇਕ-ਰਸ (ਸਾਰੇ ਜਗਤ ਵਿਚ) ਰੁਮਕ ਰਹੀ ਹੈ ਉਸ ਨੇ ਮੇਰਾ ਮਨ ਮੋਹ ਲਿਆ ਹੈ, ਉਸ ਦੇ (ਮਿਲਾਪ ਦੇ) ਆਨੰਦ ਭੀ ਹੈਰਾਨ ਕਰਨ ਵਾਲੇ ਹਨ ॥੧॥ ਰਹਾਉ ॥


ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ  

मात पिता बंधप है सोई मनि हरि को अहिलाद ॥  

Māṯ piṯā banḏẖap hai so▫ī man har ko ahilāḏ.  

He is my Mother, Father and Relative. My mind delights in the Lord.  

ਬੰਧਪ = ਸਨਬੰਧੀ। ਮਨਿ = ਮਨ ਵਿਚ। ਕੋ = ਦਾ। ਅਹਿਲਾਦ = ਖ਼ੁਸ਼ੀ, ਹੁਲਾਰਾ।
ਹੇ ਮਾਂ! (ਸਭ ਜੀਵਾਂ ਦਾ) ਮਾਂ ਪਿਉ ਸਨਬੰਧੀ ਉਹ ਪ੍ਰਭੂ ਹੀ ਹੈ। (ਮੇਰੇ) ਮਨ ਵਿਚ ਉਸ ਪ੍ਰਭੂ (ਦੇ ਮਿਲਾਪ) ਦਾ ਹੁਲਾਰਾ ਆ ਰਿਹਾ ਹੈ।


ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥੧॥  

साधसंगि गाए गुन गोबिंद बिनसिओ सभु परमाद ॥१॥  

Sāḏẖsang gā▫e gun gobinḏ binsi▫o sabẖ parmāḏ. ||1||  

Singing the Glorious Praises of the Lord of the Universe in the Saadh Sangat, the Company of the Holy, all my illusions are dispelled. ||1||  

ਸਾਧ ਸੰਗਿ = ਸਾਧ ਸੰਗਤ ਵਿਚ। ਸਭੁ = ਸਾਰਾ। ਪਰਮਾਦ = {प्रमाद} ਭੁਲੇਖਾ, ਗ਼ਲਤੀ ॥੧॥
ਹੇ ਮਾਂ! ਜਿਸ ਮਨੁੱਖ ਨੇ ਸਾਧ ਸੰਗਤ ਵਿਚ (ਟਿਕ ਕੇ) ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ, ਉਸ ਦਾ ਸਾਰਾ ਭਰਮ-ਭੁਲੇਖਾ ਦੂਰ ਹੋ ਗਿਆ ॥੧॥


ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ  

डोरी लपटि रही चरनह संगि भ्रम भै सगले खाद ॥  

Dorī lapat rahī cẖarnah sang bẖaram bẖai sagle kẖāḏ.  

I am lovingly attached to His Lotus Feet; my doubt and fear are totally consumed.  

ਭੈ = ਡਰ {ਬਹੁ-ਵਚਨ}। ਖਾਦ = ਖਾਧੇ ਜਾਂਦੇ ਹਨ, ਮੁੱਕ ਜਾਂਦੇ ਹਨ।
ਜਿਸ ਮਨੁੱਖ ਦੇ ਚਿੱਤ ਦੀ ਡੋਰ ਪ੍ਰਭੂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ ਦੇ ਸਾਰੇ ਭਰਮ ਸਾਰੇ ਡਰ ਮੁੱਕ ਜਾਂਦੇ ਹਨ।


ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਜੋਨਿ ਭ੍ਰਮਾਦ ॥੨॥੯੪॥੧੧੭॥  

एकु अधारु नानक जन कीआ बहुरि न जोनि भ्रमाद ॥२॥९४॥११७॥  

Ėk aḏẖār Nānak jan kī▫ā bahur na jon bẖarmāḏ. ||2||94||117||  

Servant Nanak has taken the Support of the One Lord. He shall not wander in reincarnation ever again. ||2||94||117||  

ਅਧਾਰੁ = ਆਸਰਾ। ਭ੍ਰਮਾਦ = ਭਟਕਦੇ ॥੨॥੯੪॥੧੧੭॥
ਹੇ ਦਾਸ ਨਾਨਕ! ਜਿਸ ਨੇ ਸਿਰਫ਼ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੨॥੯੪॥੧੧੭॥


        


© SriGranth.org, a Sri Guru Granth Sahib resource, all rights reserved.
See Acknowledgements & Credits