Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਾਇਆ ਛੀਜੈ ਭਈ ਸਿਬਾਲੁ ॥੨੪॥  

काइआ छीजै भई सिबालु ॥२४॥  

Kā▫i▫ā cẖẖījai bẖa▫ī sibāl. ||24||  

The body falls apart, like algae upon the water. ||24||  

ਸਿਬਾਲੁ = ਪਾਣੀ ਦਾ ਜਾਲਾ ॥੨੪॥
ਸਰੀਰ ਕਮਜ਼ੋਰ ਹੋ ਜਾਂਦਾ ਹੈ (ਤੇ ਮਨੁੱਖ ਦੀ ਚਮੜੀ ਪਾਣੀ ਦੇ) ਜਾਲੇ ਵਾਂਗ ਢਿੱਲੀ ਹੋ ਜਾਂਦੀ ਹੈ (ਫਿਰ ਭੀ ਇਸ ਦਾ ਮਾਇਆ ਦਾ ਪਿਆਰ ਮੁੱਕਦਾ ਨਹੀਂ) ॥੨੪॥


ਜਾਪੈ ਆਪਿ ਪ੍ਰਭੂ ਤਿਹੁ ਲੋਇ  

जापै आपि प्रभू तिहु लोइ ॥  

Jāpai āp parabẖū ṯihu lo▫e.  

God Himself appears throughout the three worlds.  

ਜਾਪੈ = ਜਾਪਦਾ ਹੈ, ਪਰਗਟ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ ਵਿਚ।
(ਹੇ ਪਾਂਡੇ! ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ, ਜੋ) ਆਪ ਸਾਰੇ ਜਗਤ ਵਿਚ ਪਰਗਟ ਹੈ,


ਜੁਗਿ ਜੁਗਿ ਦਾਤਾ ਅਵਰੁ ਕੋਇ  

जुगि जुगि दाता अवरु न कोइ ॥  

Jug jug ḏāṯā avar na ko▫e.  

Throughout the ages, He is the Great Giver; there is no other at all.  

ਜੁਗਿ ਜੁਗਿ = ਹਰੇਕ ਜੁਗ ਵਿਚ।
ਜੋ ਸਦਾ (ਜੀਵਾਂ ਦਾ) ਦਾਤਾ ਹੈ (ਜਿਸ ਤੋਂ ਬਿਨਾ) ਹੋਰ ਕੋਈ (ਦਾਤਾ) ਨਹੀਂ।


ਜਿਉ ਭਾਵੈ ਤਿਉ ਰਾਖਹਿ ਰਾਖੁ  

जिउ भावै तिउ राखहि राखु ॥  

Ji▫o bẖāvai ṯi▫o rākẖahi rākẖ.  

As it pleases You, You protect and preserve us.  

xxx
(ਹੇ ਪਾਂਡੇ! ਗੋਪਾਲ ਓਅੰਕਾਰ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਤੂੰ (ਮੈਨੂੰ) ਰੱਖਣਾ ਚਾਹੁੰਦਾ ਹੈਂ ਤਿਵੇਂ ਰੱਖ;


ਜਸੁ ਜਾਚਉ ਦੇਵੈ ਪਤਿ ਸਾਖੁ  

जसु जाचउ देवै पति साखु ॥  

Jas jācẖa▫o ḏevai paṯ sākẖ.  

I ask for the Lord's Praises, which bless me with honor and credit.  

ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਦੇਵੇ = (ਤੇਰਾ 'ਜਸੁ' ਮੈਨੂੰ) ਦੇਂਦਾ ਹੈ। ਪਤਿ ਸਾਖੁ = ਇੱਜ਼ਤ ਤੇ ਨਾਮਣਾ।
(ਪਰ) ਮੈਂ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ, ਹਾਂ, ਤੇਰੀ ਸਿਫ਼ਤ ਹੀ ਮੈਨੂੰ ਇੱਜ਼ਤ ਤੇ ਨਾਮਣਾ ਦੇਂਦੀ ਹੈ।


ਜਾਗਤੁ ਜਾਗਿ ਰਹਾ ਤੁਧੁ ਭਾਵਾ  

जागतु जागि रहा तुधु भावा ॥  

Jāgaṯ jāg rahā ṯuḏẖ bẖāvā.  

Remaining awake and aware, I am pleasing to You, O Lord.  

ਤੁਧੁ = ਤੈਨੂੰ।
(ਹੇ ਪ੍ਰਭੂ!) ਜੇ ਮੈਂ ਤੈਨੂੰ ਚੰਗਾ ਲੱਗਾਂ ਤਾਂ ਮੈਂ ਸਦਾ ਜਾਗਦਾ ਰਹਾਂ (ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਾਂ),


ਜਾ ਤੂ ਮੇਲਹਿ ਤਾ ਤੁਝੈ ਸਮਾਵਾ  

जा तू मेलहि ता तुझै समावा ॥  

Jā ṯū melėh ṯā ṯujẖai samāvā.  

When You unite me with Yourself, then I am merged in You.  

xxx
ਜੇ ਤੂੰ (ਆਪ) ਮੈਨੂੰ (ਆਪਣੇ ਵਿਚ) ਜੋੜੀ ਰੱਖੇਂ, ਤਾਂ ਮੈਂ ਤੇਰੇ (ਚਰਨਾਂ) ਵਿਚ ਲੀਨ ਰਹਾਂ।


ਜੈ ਜੈ ਕਾਰੁ ਜਪਉ ਜਗਦੀਸ  

जै जै कारु जपउ जगदीस ॥  

Jai jai kār japa▫o jagḏīs.  

I chant Your Victorious Praises, O Life of the World.  

ਜਗਦੀਸ ਜੈ ਜੈਕਾਰੁ = ਜਗਤ ਦੇ ਮਾਲਕ ਦੀ ਜੈ ਜੈਕਾਰ। ਜੈ = ਜਿੱਤ। ਜੈਕਾਰੁ = ਸਦਾ ਦੀ ਜਿੱਤ।
ਮੈਂ ਜਗਤ ਦੇ ਮਾਲਕ (ਪ੍ਰਭੂ) ਦੀ ਸਦਾ ਜੈ ਜੈਕਾਰ ਆਖਦਾ ਹਾਂ।


ਗੁਰਮਤਿ ਮਿਲੀਐ ਬੀਸ ਇਕੀਸ ॥੨੫॥  

गुरमति मिलीऐ बीस इकीस ॥२५॥  

Gurmaṯ milī▫ai bīs ikīs. ||25||  

Accepting the Guru's Teachings, one is sure to merge in the One Lord. ||25||  

ਬੀਸ = ਵੀਹ ਵਿਸਵੇ, ਜ਼ਰੂਰ। ਇਕੀਸ = ਇਕ ਈਸ਼ ਨੂੰ, ਇਕ ਮਾਲਕ ਨੂੰ ॥੨੫॥
(ਹੇ ਪਾਂਡੇ! ਇਸ ਤਰ੍ਹਾਂ) ਸਤਿਗੁਰੂ ਦੀ ਮੱਤ ਲੈ ਕੇ ਵੀਹ-ਵਿਸਵੇ ਇੱਕ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੨੫॥


ਝਖਿ ਬੋਲਣੁ ਕਿਆ ਜਗ ਸਿਉ ਵਾਦੁ  

झखि बोलणु किआ जग सिउ वादु ॥  

Jẖakẖ bolaṇ ki▫ā jag si▫o vāḏ.  

Why do you speak such nonsense, and argue with the world?  

ਝਖਿ ਬੋਲਣੁ = ਝਖਾਂ ਮਾਰਨਾ, ਖੇਹ-ਖ਼ੁਆਰੀ, ਮੰਦਾ ਰਸਤਾ। ਕਿਆ = ਕੀਹ? (ਭਾਵ, ਵਿਅਰਥ)। ਸਿਉ = ਨਾਲ। ਵਾਦੁ = ਚਰਚਾ, ਬਹਿਸ।
(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਦੇ ਥਾਂ ਮਾਇਆ ਦੀ ਖ਼ਾਤਰ) ਜਗਤ ਨਾਲ ਝਗੜਾ ਸਹੇੜਨਾ ਵਿਅਰਥ ਹੈ, ਇਹ ਤਾਂ ਝਖਾਂ ਮਾਰਨ ਵਾਰੀ ਗੱਲ ਹੈ;


ਝੂਰਿ ਮਰੈ ਦੇਖੈ ਪਰਮਾਦੁ  

झूरि मरै देखै परमादु ॥  

Jẖūr marai ḏekẖai parmāḏ.  

You shall die repenting, when you see your own insanity.  

ਝੂਰਿ ਮਰੈ = ਝੁਰ ਝੁਰ ਮਰਦਾ ਹੈ, ਦੁਖੀ ਰਹਿੰਦਾ ਹੈ। ਪਰਮਾਦੁ = ਅਹੰਕਾਰ। ਦੇਖੈ ਪਰਮਾਦੁ = ਅਹੰਕਾਰ ਵੇਖਦਾ ਹੈ, (ਉਸ ਮਨੁੱਖ ਦੀਆਂ) ਅੱਖਾਂ ਸਾਹਮਣੇ ਅਹੰਕਾਰ ਟਿਕਿਆ ਰਹਿੰਦਾ ਹੈ।
(ਜੋ ਮਨੁੱਖ ਗੋਪਾਲ ਦਾ ਸਿਮਰਨ ਛੱਡ ਕੇ ਝਗੜੇ ਵਾਲੇ ਰਾਹੇ ਪੈਂਦਾ ਹੈ) ਉਹ ਝੁਰ ਝੁਰ ਮਰਦਾ ਹੈ (ਭਾਵ, ਅੰਦਰੋਂ ਅਸ਼ਾਂਤ ਹੀ ਰਹਿੰਦਾ ਹੈ, ਕਿਉਂਕਿ) ਉਸ ਦੀਆਂ ਅੱਖਾਂ ਸਾਹਮਣੇ (ਮਾਇਆ ਦਾ) ਅਹੰਕਾਰ ਫਿਰਿਆ ਰਹਿੰਦਾ ਹੈ।


ਜਨਮਿ ਮੂਏ ਨਹੀ ਜੀਵਣ ਆਸਾ  

जनमि मूए नही जीवण आसा ॥  

Janam mū▫e nahī jīvaṇ āsā.  

He is born, only to die, but he does not wish to live.  

ਜੀਵਨ ਆਸਾ = ਸੁੱਚੇ ਆਤਮਕ ਜੀਵਨ ਦੀ ਆਸ।
ਅਜੇਹੇ ਬੰਦੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਸੁੱਚੇ ਆਤਮਕ ਜੀਵਨ ਦੀ (ਉਹਨਾਂ ਤੋਂ) ਆਸ ਨਹੀਂ ਹੋ ਸਕਦੀ,


ਆਇ ਚਲੇ ਭਏ ਆਸ ਨਿਰਾਸਾ  

आइ चले भए आस निरासा ॥  

Ā▫e cẖale bẖa▫e ās nirāsā.  

He comes hopeful, and then goes, without hope.  

ਆਸ ਨਿਰਾਸਾ = ਆਸਾਂ ਤੋਂ ਨਿਰਾਸ ਹੋ ਕੇ, ਕੋਈ ਖੱਟੀ ਖੱਟਣ ਤੋਂ ਬਿਨਾ ਹੀ।
ਉਹ ਦੁਨੀਆ ਤੋਂ ਕੋਈ ਖੱਟੀ ਖੱਟਣ ਤੋਂ ਬਿਨਾ ਹੀ ਤੁਰ ਜਾਂਦੇ ਹਨ।


ਝੁਰਿ ਝੁਰਿ ਝਖਿ ਮਾਟੀ ਰਲਿ ਜਾਇ  

झुरि झुरि झखि माटी रलि जाइ ॥  

Jẖur jẖur jẖakẖ mātī ral jā▫e.  

Regretting, repenting and grieving, he is dust mixing with dust.  

ਮਾਟੀ ਰਲਿ ਜਾਇ = ਮਿੱਟੀ ਵਿਚ ਮਿਲ ਜਾਂਦਾ ਹੈ, ਜੀਵਨ ਵਿਅਰਥ ਗੁਆ ਜਾਂਦਾ ਹੈ।
(ਨਾਮ ਵਿਸਾਰ ਕੇ ਦੁਨੀਆ ਦੇ ਝੰਬੇਲਿਆਂ ਵਿਚ ਪਰਚਣ ਵਾਲਾ ਮਨੁੱਖ ਇਸੇ) ਖਪਾਣੇ ਵਿਚ ਖਪ ਖਪ ਕੇ ਜੀਵਨ ਵਿਅਰਥ ਗੰਵਾ ਜਾਂਦਾ ਹੈ।


ਕਾਲੁ ਚਾਂਪੈ ਹਰਿ ਗੁਣ ਗਾਇ  

कालु न चांपै हरि गुण गाइ ॥  

Kāl na cẖāʼnpai har guṇ gā▫e.  

Death does not chew up one who sings the Glorious Praises of the Lord.  

ਚਾਂਪੈ = ਦਬਾਉ ਪਾਂਦਾ ਹੈ।
ਪਰ ਜੋ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਨੂੰ ਮੌਤ ਦਾ ਭੀ ਡਰ ਪੋਹ ਨਹੀਂ ਸਕਦਾ।


ਪਾਈ ਨਵ ਨਿਧਿ ਹਰਿ ਕੈ ਨਾਇ  

पाई नव निधि हरि कै नाइ ॥  

Pā▫ī nav niḏẖ har kai nā▫e.  

The nine treasures are obtained through the Name of the Lord;  

ਨਵ ਨਿਧਿ = (ਧਰਤੀ ਦੇ) ਨੌ ਖ਼ਜ਼ਾਨੇ, ਧਰਤੀ ਦਾ ਸਾਰਾ ਧਨ। ਨਾਇ = ਨਾਮ (ਸਿਮਰਨ) ਦੀ ਰਾਹੀਂ।
ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ, ਮਾਨੋ, ਸਾਰੀ ਧਰਤੀ ਦਾ ਧਨ ਪ੍ਰਾਪਤ ਕਰ ਲੈਂਦਾ ਹੈ।


ਆਪੇ ਦੇਵੈ ਸਹਜਿ ਸੁਭਾਇ ॥੨੬॥  

आपे देवै सहजि सुभाइ ॥२६॥  

Āpe ḏevai sahj subẖā▫e. ||26||  

the Lord bestows intuitive peace and poise. ||26||  

ਸਹਜਿ ਸੁਭਾਇ = ਆਪਣੀ ਮਰਜ਼ੀ ਅਨੁਸਾਰ ॥੨੬॥
ਇਹ ਦਾਤ ਪ੍ਰਭੂ ਆਪ ਹੀ ਆਪਣੀ ਰਜ਼ਾ ਅਨੁਸਾਰ ਦੇਂਦਾ ਹੈ ॥੨੬॥


ਞਿਆਨੋ ਬੋਲੈ ਆਪੇ ਬੂਝੈ  

ञिआनो बोलै आपे बूझै ॥  

Ñi▫āno bolai āpe būjẖai.  

He speaks spiritual wisdom, and He Himself understands it.  

ਞਿਆਨੋ = ਞਿਆਨੁ, ਗਿਆਨ।
(ਸਤਿਗੁਰੂ-ਰੂਪ ਹੋ ਕੇ) ਪ੍ਰਭੂ ਆਪ ਹੀ ਗਿਆਨ ਉਚਾਰਦਾ ਹੈ, ਸਮਝਦਾ ਹੈ


ਆਪੇ ਸਮਝੈ ਆਪੇ ਸੂਝੈ  

आपे समझै आपे सूझै ॥  

Āpe samjẖai āpe sūjẖai.  

He Himself knows it, and He Himself comprehends it.  

ਆਪੇ = (ਗੁਰੂ ਵਿਚ ਪ੍ਰਭੂ) ਆਪ ਹੀ। ਸੂਝੈ = ਵੇਖਦਾ ਹੈ।
ਆਪ ਹੀ ਇਸ ਗਿਆਨ ਨੂੰ ਸੁਣਦਾ ਹੈ ਤੇ ਵਿਚਾਰਦਾ ਹੈ।


ਗੁਰ ਕਾ ਕਹਿਆ ਅੰਕਿ ਸਮਾਵੈ  

गुर का कहिआ अंकि समावै ॥  

Gur kā kahi▫ā ank samāvai.  

One who takes the Words of the Guru into his very fiber,  

ਅੰਕਿ = (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ।
(ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਸਤਿਗੁਰੂ ਦਾ ਦੱਸਿਆ ਹੋਇਆ (ਗਿਆਨ) ਆ ਵੱਸਦਾ ਹੈ,


ਨਿਰਮਲ ਸੂਚੇ ਸਾਚੋ ਭਾਵੈ  

निरमल सूचे साचो भावै ॥  

Nirmal sūcẖe sācẖo bẖāvai.  

is immaculate and holy, and is pleasing to the True Lord.  

ਭਾਵੈ = ਪਿਆਰਾ ਲੱਗਦਾ ਹੈ।
ਉਹ ਮਨੁੱਖ ਪਵਿਤ੍ਰ ਸੁੱਚੇ ਹੋ ਜਾਂਦੇ ਹਨ, ਉਹਨਾਂ ਨੂੰ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ।


ਗੁਰੁ ਸਾਗਰੁ ਰਤਨੀ ਨਹੀ ਤੋਟ  

गुरु सागरु रतनी नही तोट ॥  

Gur sāgar raṯnī nahī ṯot.  

In the ocean of the Guru, there is no shortage of pearls.  

ਰਤਨੀ = ਰਤਨਾਂ ਦੀ। ਤੋਟ = ਕਮੀ, ਘਾਟਾ।
ਸਤਿਗੁਰੂ ਸਮੁੰਦਰ ਹੈ, ਉਸ ਵਿਚ (ਗੋਪਾਲ ਦੇ ਗੁਣਾਂ ਦੇ) ਰਤਨਾਂ ਦੀ ਕਮੀ ਨਹੀਂ,


ਲਾਲ ਪਦਾਰਥ ਸਾਚੁ ਅਖੋਟ  

लाल पदारथ साचु अखोट ॥  

Lāl paḏārath sācẖ akẖot.  

The treasure of jewels is truly inexhaustible.  

ਅਖੋਟ = ਅਖੁੱਟ, ਅਮੁੱਕ, ਨਾਹ ਮੁੱਕਣ ਵਾਲੇ।
ਉਹ ਸੱਚੇ ਪ੍ਰਭੂ ਦਾ ਰੂਪ ਹੈ, ਲਾਲਾਂ ਦਾ ਅਮੁੱਕ (ਖ਼ਜ਼ਾਨਾ) ਹੈ (ਭਾਵ, ਸਤਿਗੁਰੂ ਵਿਚ ਬੇਅੰਤ ਰੱਬੀ ਗੁਣ ਹਨ)।


ਗੁਰਿ ਕਹਿਆ ਸਾ ਕਾਰ ਕਮਾਵਹੁ  

गुरि कहिआ सा कार कमावहु ॥  

Gur kahi▫ā sā kār kamāvahu.  

Do those deeds which the Guru has ordained.  

ਗੁਰਿ = ਗੁਰੂ ਨੇ।
(ਹੇ ਪਾਂਡੇ!) ਉਹ ਕਾਰ ਕਰੋ ਜੋ ਸਤਿਗੁਰੂ ਨੇ ਦੱਸੀ ਹੈ,


ਗੁਰ ਕੀ ਕਰਣੀ ਕਾਹੇ ਧਾਵਹੁ  

गुर की करणी काहे धावहु ॥  

Gur kī karṇī kāhe ḏẖāvahu.  

Why are you chasing after the Guru's actions?  

ਕਾਹੇ ਧਾਵਹੁ = ਕਿਉਂ ਦੌੜਦੇ ਹਉ?
ਸਤਿਗੁਰੂ ਦੀ ਦੱਸੀ ਕਰਣੀ ਤੋਂ ਪਰੇ ਨਾਹ ਦੌੜੋ।


ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥  

नानक गुरमति साचि समावहु ॥२७॥  

Nānak gurmaṯ sācẖ samāvahu. ||27||  

O Nanak, through the Guru's Teachings, merge in the True Lord. ||27||  

ਸਾਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੨੭॥
ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਲੈ ਕੇ ਸੱਚੇ ਪ੍ਰਭੂ ਵਿਚ ਲੀਨ ਹੋ ਜਾਉਗੇ ॥੨੭॥


ਟੂਟੈ ਨੇਹੁ ਕਿ ਬੋਲਹਿ ਸਹੀ  

टूटै नेहु कि बोलहि सही ॥  

Tūtai nehu kė bolėh sahī.  

Love is broken, when one speaks in defiance.  

ਨੇਹੁ = ਪਿਆਰ। ਕਿ = ਜੇ। ਸਹੀ = ਸਾਹਮਣੇ। ਕਿ ਬੋਲਹਿ = ਜੇ ਅਸੀਂ ਮੂੰਹ ਤੇ ਸੱਚੀ ਗੱਲ ਲਾ ਕੇ ਆਖੀਏ।
ਕਿਸੇ ਨੂੰ ਸਾਹਮਣੇ (ਲਾ ਕੇ) ਗੱਲ ਆਖਿਆਂ ਪਿਆਰ ਟੁੱਟ ਜਾਂਦਾ ਹੈ;


ਟੂਟੈ ਬਾਹ ਦੁਹੂ ਦਿਸ ਗਹੀ  

टूटै बाह दुहू दिस गही ॥  

Tūtai bāh ḏuhū ḏis gahī.  

The arm is broken, when it is pulled from both sides.  

ਦਿਸ = ਪਾਸਾ, ਤਰਫ਼। ਗਹੀ = ਪਕੜੀ ਹੋਈ।
ਦੋਹਾਂ ਪਾਸਿਆਂ ਤੋਂ ਫੜਿਆਂ ਬਾਂਹ ਟੁੱਟ ਜਾਂਦੀ ਹੈ;


ਟੂਟਿ ਪਰੀਤਿ ਗਈ ਬੁਰ ਬੋਲਿ  

टूटि परीति गई बुर बोलि ॥  

Tūt parīṯ ga▫ī bur bol.  

Love breaks, when the speech goes sour.  

ਬੁਰ ਬੋਲਿ = ਬੁਰੇ ਬੋਲ ਨਾਲ।
ਮੰਦਾ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ,


ਦੁਰਮਤਿ ਪਰਹਰਿ ਛਾਡੀ ਢੋਲਿ  

दुरमति परहरि छाडी ढोलि ॥  

Ḏurmaṯ parhar cẖẖādī dẖol.  

The Husband Lord abandons and leaves behind the evil-minded bride.  

ਪਰਹਰਿ ਛਾਡੀ = ਤਿਆਗ ਦਿੱਤੀ। ਢੋਲਿ = ਢੋਲੇ ਨੇ, ਖਸਮ ਨੇ।
ਭੈੜੀ ਇਸਤ੍ਰੀ ਨੂੰ ਖਸਮ ਛੱਡ ਦੇਂਦਾ ਹੈ (ਨੋਟ: ਇਸ ਤੁਕ ਵਿਚ "ਟੂਟਿ ਗਈ" ਅਤੇ "ਪਰਹਰਿ ਛਾਡਿ" ਭੂਤ ਕਾਲ Past Tense ਵਿਚ ਹਨ, ਪਰ ਅਰਥ ਪਹਿਲੀ ਤੁਕ ਦੇ ਨਾਲ ਮਿਲਾਣ ਵਾਸਤੇ 'ਵਰਤਮਾਨ ਕਾਲ' Present Tense ਵਿਚ ਕੀਤਾ ਗਿਆ ਹੈ ਕਿਉਂਕਿ ਭਾਵ ਇਉਂ ਹੀ ਹੈ)।


ਟੂਟੈ ਗੰਠਿ ਪੜੈ ਵੀਚਾਰਿ  

टूटै गंठि पड़ै वीचारि ॥  

Tūtai ganṯẖ paṛai vīcẖār.  

The broken knot is tied again, through contemplation and meditation.  

ਟੂਟੇ ਗੰਠਿ = ਗੰਢ ਖੁਲ੍ਹ ਜਾਂਦੀ ਹੈ, ਮੁਸ਼ਕਲ ਹੱਲ ਹੋ ਜਾਂਦੀ ਹੈ। ਪੜੈ ਵੀਚਾਰਿ = ਜੇ ਮਨ ਵਿਚ ਚੰਗੀ ਸੋਚ ਪੈ ਜਾਏ, ਜੇ ਚੰਗੀ ਵਿਚਾਰ ਫੁਰ ਪਏ।
ਜੇ ਚੰਗੀ ਵਿਚਾਰ ਫੁਰ ਪਏ ਤਾਂ ਕੋਈ (ਵਾਪਰੀ ਹੋਈ) ਮੁਸ਼ਕਲ ਹੱਲ ਹੋ ਜਾਂਦੀ ਹੈ।


ਗੁਰ ਸਬਦੀ ਘਰਿ ਕਾਰਜੁ ਸਾਰਿ  

गुर सबदी घरि कारजु सारि ॥  

Gur sabḏī gẖar kāraj sār.  

Through the Word of the Guru's Shabad, one's affairs are resolved in one's own home.  

ਘਰਿ = ਘਰ ਵਿਚ, ਮਨ ਵਿਚ। ਸਾਰਿ = ਸੰਭਾਲ।
(ਹੇ ਪਾਂਡੇ!) ਤੂੰ ਭੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਵਿਚ (ਗੋਪਾਲ ਦਾ ਨਾਮ ਸਿਮਰਨ ਦਾ) ਕੰਮ ਸੰਭਾਲ (ਇਸ ਤਰ੍ਹਾਂ ਗੋਪਾਲ ਵਲੋਂ ਪਈ ਹੋਈ ਗੰਢ ਖੁਲ੍ਹ ਜਾਂਦੀ ਹੈ।)


ਲਾਹਾ ਸਾਚੁ ਆਵੈ ਤੋਟਾ  

लाहा साचु न आवै तोटा ॥  

Lāhā sācẖ na āvai ṯotā.  

One who earns the profit of the True Name, will not lose it again;  

xxx
(ਫਿਰ ਇਸ ਪਾਸੇ ਵਲੋਂ ਕਦੇ) ਘਾਟਾ ਨਹੀਂ ਪੈਂਦਾ (ਗੋਪਾਲ-ਪ੍ਰਭੂ ਦੇ ਨਾਮ ਦਾ) ਸਦਾ ਟਿਕਿਆ ਰਹਿਣ ਵਾਲਾ ਨਫ਼ਾ ਨਿੱਤ ਬਣਿਆ ਰਹਿੰਦਾ ਹੈ,


ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥  

त्रिभवण ठाकुरु प्रीतमु मोटा ॥२८॥  

Ŧaribẖavaṇ ṯẖākur parīṯam motā. ||28||  

the Lord and Master of the three worlds is your best friend. ||28||  

ਮੋਟਾ = ਵੱਡਾ ॥੨੮॥
ਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ (ਸਿਰ ਉਤੇ ਸਹਾਈ) ਦਿੱਸਦਾ ਹੈ ॥੨੮॥


ਠਾਕਹੁ ਮਨੂਆ ਰਾਖਹੁ ਠਾਇ  

ठाकहु मनूआ राखहु ठाइ ॥  

Ŧẖākahu manū▫ā rākẖo ṯẖā▫e.  

Control your mind, and keep it in its place.  

ਮਨੂਆ = {'ਮਨ' ਤੋਂ 'ਮਨੂਆ' ਅਲਪਾਰਥਕ ਨਾਂਵ} ਚੰਚਲ ਜਿਹਾ ਮਨ ਜੋ ਮਾਇਆ ਪਿੱਛੇ ਭਟਕ ਰਿਹਾ ਹੈ। ਠਾਇ = ਥਾਂ ਸਿਰ।
(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ ਕੇ, ਮਾਇਆ ਵਲ ਦੌੜਦੇ) ਇਸ ਚੰਚਲ ਮਨ ਨੂੰ ਰੋਕ ਰੱਖ, ਤੇ ਥਾਂ ਸਿਰ (ਭਾਵ, ਅੰਤਰਿ ਆਤਮੇ) ਟਿਕਾ ਰੱਖ।


ਠਹਕਿ ਮੁਈ ਅਵਗੁਣਿ ਪਛੁਤਾਇ  

ठहकि मुई अवगुणि पछुताइ ॥  

Ŧẖahak mu▫ī avguṇ pacẖẖuṯā▫e.  

The world is destroyed by conflict, regretting its sinful mistakes.  

ਠਹਕਿ ਮੁਈ = ਭਿੜ ਮੁਈ ਹੈ (ਸ੍ਰਿਸ਼ਟੀ)। ਅਵਗੁਣਿ = ਅਉਗਣ ਦੇ ਕਾਰਨ, ਮਾਇਆ ਪਿੱਛੇ ਭਟਕਣ ਦੀ ਭੁੱਲ ਦੇ ਕਾਰਨ।
(ਸ੍ਰਿਸ਼ਟੀ ਮਾਇਆ ਦੀ ਤ੍ਰਿਸ਼ਨਾ ਦੇ) ਅਉਗਣ ਵਿਚ (ਫਸ ਕੇ ਆਪੋ ਵਿਚ) ਭਿੜ ਭਿੜ ਕੇ ਆਤਮਕ ਮੌਤ ਸਹੇੜ ਰਹੀ ਹੈ ਤੇ ਦੁਖੀ ਹੋ ਰਹੀ ਹੈ।


ਠਾਕੁਰੁ ਏਕੁ ਸਬਾਈ ਨਾਰਿ  

ठाकुरु एकु सबाई नारि ॥  

Ŧẖākur ek sabā▫ī nār.  

There is one Husband Lord, and all are His brides.  

ਸਬਾਈ = ਸਾਰੀਆਂ।
(ਹੇ ਪਾਂਡੇ!) ਪ੍ਰਭੂ-ਪਾਲਣਹਾਰ ਇੱਕ ਹੈ, ਤੇ ਸਾਰੇ ਜੀਵ ਉਸ ਦੀਆਂ ਨਾਰੀਆਂ ਹਨ,


ਬਹੁਤੇ ਵੇਸ ਕਰੇ ਕੂੜਿਆਰਿ  

बहुते वेस करे कूड़िआरि ॥  

Bahuṯe ves kare kūṛi▫ār.  

The false bride wears many costumes.  

ਕੂੜਿਆਰਿ = ਕੂੜ ਵਿਚ ਫਸੀ ਹੋਈ, ਮਾਇਆ-ਗ੍ਰਸੀ।
(ਪਰ) ਮਾਇਆ-ਗ੍ਰਸੀ (ਜੀਵ-ਇਸਤ੍ਰੀ ਖਸਮ ਨੂੰ ਨਹੀਂ ਪਛਾਣਦੀ, ਤੇ ਬਾਹਰ) ਕਈ ਵੇਸ ਕਰਦੀ ਹੈ (ਹੋਰ ਹੋਰ ਆਸਰੇ ਤੱਕਦੀ ਹੈ)।


ਪਰ ਘਰਿ ਜਾਤੀ ਠਾਕਿ ਰਹਾਈ  

पर घरि जाती ठाकि रहाई ॥  

Par gẖar jāṯī ṯẖāk rahā▫ī.  

He stops her from going into the homes of others;  

ਘਰਿ = ਘਰ ਵਿਚ।
(ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ) ਪਰਾਏ ਘਰ ਵਿਚ ਜਾਂਦੀ ਨੂੰ (ਹੋਰ ਆਸਰੇ ਤੱਕਦੀ ਨੂੰ) ਰੋਕ ਲਿਆ ਹੈ,


ਮਹਲਿ ਬੁਲਾਈ ਠਾਕ ਪਾਈ  

महलि बुलाई ठाक न पाई ॥  

Mahal bulā▫ī ṯẖāk na pā▫ī.  

He summons her to the Mansion of His Presence, and no obstacles block her path.  

ਮਹਲਿ = ਪ੍ਰਭੂ ਦੇ ਮਹਿਲ ਵਿਚ। ਠਾਕਿ = ਰੋਕ।
ਉਸ ਨੂੰ (ਉਸ ਨੇ ਆਪਣੇ ਮਹਿਲ ਵਿਚ ਬੁਲਾ ਲਿਆ ਹੈ, ਉਸ ਦੇ ਜੀਵਨ-ਰਾਹ ਵਿਚ ਤ੍ਰਿਸ਼ਨਾ ਦੀ) ਕੋਈ ਰੋਕ ਨਹੀਂ ਪੈਂਦੀ।


ਸਬਦਿ ਸਵਾਰੀ ਸਾਚਿ ਪਿਆਰੀ  

सबदि सवारी साचि पिआरी ॥  

Sabaḏ savārī sācẖ pi▫ārī.  

She is embellished with the Word of the Shabad, and is loved by the True Lord.  

xxx
(ਗੁਰੂ ਦੇ) ਸ਼ਬਦ ਦੀ ਰਾਹੀਂ (ਉਸ ਨੂੰ ਪ੍ਰਭੂ ਨੇ) ਸੰਵਾਰ ਲਿਆ ਹੈ, (ਉਹ ਜੀਵ-ਇਸਤ੍ਰੀ) ਸਦਾ-ਥਿਰ ਪ੍ਰਭੂ ਵਿਚ ਪਿਆਰ ਪਾਂਦੀ ਹੈ,


ਸਾਈ ਸੋੁਹਾਗਣਿ ਠਾਕੁਰਿ ਧਾਰੀ ॥੨੯॥  

साई सोहागणि ठाकुरि धारी ॥२९॥  

Sā▫ī sohagaṇ ṯẖākur ḏẖārī. ||29||  

She is the happy soul bride, who takes the Support of her Lord and Master. ||29||  

ਠਾਕੁਰਿ = ਠਾਕੁਰ ਨੇ। ਪਛੁਤਾਇ = ਹੱਥ ਮਲਦੀ ਹੈ, ਦੁਖੀ ਹੁੰਦੀ ਹੈ,। ਠਾਕਿ ਰਹਾਈ = ਰੋਕ ਕੇ ਰੱਖੀ {ਲਫ਼ਜ਼ 'ਠਾਕਿ' ਅਤੇ 'ਠਾਕ' ਦਾ ਫ਼ਰਕ ਚੇਤੇ ਰੱਖਣਾ}। ਸੋੁਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ। ਇਥੇ ੁ ਪੜ੍ਹਨਾ ਹੈ} ॥੨੯॥
ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ (ਕਿਉਂਕਿ) ਪ੍ਰਭੂ ਨੇ ਉਸ ਨੂੰ ਆਪਣੀ ਬਣ ਲਿਆ ਹੈ ॥੨੯॥


ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ  

डोलत डोलत हे सखी फाटे चीर सीगार ॥  

Dolaṯ dolaṯ he sakẖī fāte cẖīr sīgār.  

Wandering and roaming around, O my companion, your beautiful robes are torn.  

ਡੋਲਤ ਡੋਲਤ = ਡੋਲਦਿਆਂ, ਹੋਰ ਹੋਰ ਆਸਰੇ ਤੱਕਿਆਂ। ਚੀਰ = ਕੱਪੜੇ। ਚੀਰ ਸੀਗਾਰ = (ਭਾਵ,) ਸਾਰੇ ਧਾਰਮਿਕ ਉੱਦਮ ਤੇ ਭੇਖ।
ਹੇ ਸਖੀ! ਭਟਕ ਭਟਕ ਕੇ ਸਾਰੇ ਕੱਪੜੇ ਤੇ ਸਿੰਗਾਰ ਪਾਟ ਗਏ ਹਨ (ਭਾਵ, ਤ੍ਰਿਸ਼ਨਾ ਦੀ ਅੱਗ ਦੇ ਕਾਰਨ ਹੋਰ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ);


ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ  

डाहपणि तनि सुखु नही बिनु डर बिणठी डार ॥  

Dāhpaṇ ṯan sukẖ nahī bin dar biṇaṯẖī dār.  

In jealousy, the body is not at peace; without the Fear of God, multitudes are ruined.  

ਡਾਹ = ਦਾਹ, ਸਾੜਾ। ਡਾਹਪਣਿ = ਡਾਹਪਣ ਵਿਚ, ਸਾੜੇ ਵਿਚ, ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ। ਤਨਿ = ਸਰੀਰ ਵਿਚ, (ਭਾਵ,) ਹਿਰਦੇ ਵਿਚ। ਬਿਣਠੀ = ਨਾਸ ਹੋ ਗਈ। ਡਾਰ = ਡਾਰਾਂ ਦੀਆਂ ਡਾਰਾਂ, ਬੇਅੰਤ ਜੀਵ।
ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਹਿਰਦੇ ਵਿਚ ਸੁਖ ਨਹੀਂ ਹੋ ਸਕਦਾ; (ਤ੍ਰਿਸ਼ਨਾ ਦੇ ਕਾਰਨ ਪ੍ਰਭੂ) ਡਰ (ਹਿਰਦੇ ਵਿਚੋਂ) ਗਵਾਇਆਂ ਬੇਅੰਤ ਜੀਵ ਖਪ ਰਹੇ ਹਨ।


ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ  

डरपि मुई घरि आपणै डीठी कंति सुजाणि ॥  

Darap mu▫ī gẖar āpṇai dīṯẖī kanṯ sujāṇ.  

One who remains dead within her own home, through the Fear of God, is looked upon with favor by her all-knowing Husband Lord.  

ਮੁਈ = ਆਪਾ-ਭਾਵ ਤੋਂ ਮੁਈ, ਤ੍ਰਿਸ਼ਨਾ ਵਲੋਂ ਮੁਈ। ਕੰਤਿ = ਕੰਤ ਨੇ। ਕੰਤਿ ਸੁਜਾਣਿ = ਸੁਜਾਣ ਕੰਤ ਨੇ।
(ਜੋ ਜੀਵ-ਇਸਤ੍ਰੀ ਪ੍ਰਭੂ ਦੇ) ਡਰ ਦੀ ਰਾਹੀਂ ਆਪਣੇ ਹਿਰਦੇ ਵਿਚ (ਤ੍ਰਿਸ਼ਨਾ ਵਲੋਂ) ਮਰ ਗਈ ਹੈ (ਭਾਵ, ਜਿਸ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ) ਉਸ ਨੂੰ ਸੁਜਾਨ ਕੰਤ (ਪ੍ਰਭੂ) ਨੇ (ਪਿਆਰ ਨਾਲ) ਤੱਕਿਆ ਹੈ;


ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ  

डरु राखिआ गुरि आपणै निरभउ नामु वखाणि ॥  

Dar rākẖi▫ā gur āpṇai nirbẖa▫o nām vakẖāṇ.  

She maintains fear of her Guru, and chants the Name of the Fearless Lord.  

ਗੁਰਿ = ਗੁਰੂ ਨੇ, ਗੁਰੂ ਦੀ ਰਾਹੀਂ। ਡਰੁ = ਭਉ, ਅਦਬ। ਵਖਾਣਿ = ਸਿਮਰ ਕੇ।
ਆਪਣੇ ਗੁਰੂ ਦੀ ਰਾਹੀਂ ਉਸ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ (ਪ੍ਰਭੂ ਦਾ) ਡਰ (ਹਿਰਦੇ ਵਿਚ) ਟਿਕਾਇਆ ਹੈ।


ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ  

डूगरि वासु तिखा घणी जब देखा नही दूरि ॥  

Dūgar vās ṯikẖā gẖaṇī jab ḏekẖā nahī ḏūr.  

Living on the mountain, I suffer such great thirst; when I see Him, I know that He is not far away.  

ਡੂਗਰਿ = ਪਰਬਤ ਉਤੇ। ਘਣੀ = ਬਹੁਤ।
(ਹੇ ਸਖੀ! ਜਦ ਤਕ ਮੇਰਾ) ਵਾਸ ਪਰਬਤ ਉਤੇ ਰਿਹਾ, (ਭਾਵ, ਹਉਮੈ ਕਰ ਕੇ ਸਿਰ ਉੱਚਾ ਰਿਹਾ) ਮਾਇਆ ਦੀ ਤ੍ਰੇਹ ਬਹੁਤ ਸੀ; ਜਦੋਂ ਮੈਂ ਪ੍ਰਭੂ ਦਾ ਦੀਦਾਰ ਕਰ ਲਿਆ ਤਾਂ ਇਸ ਤ੍ਰੇਹ ਨੂੰ ਮਿਟਾਣ ਵਾਲਾ ਅੰਮ੍ਰਿਤ ਨੇੜੇ ਹੀ ਦਿੱਸ ਪਿਆ।


ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ  

तिखा निवारी सबदु मंनि अम्रितु पीआ भरपूरि ॥  

Ŧikẖā nivārī sabaḏ man amriṯ pī▫ā bẖarpūr.  

My thirst is quenched, and I have accepted the Word of the Shabad. I drink my fill of the Ambrosial Nectar.  

ਭਰਪੂਰਿ = ਨਕਾ-ਨਕ, ਰੱਜ ਕੇ।
ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ (ਮਾਇਆ ਦੀ) ਤ੍ਰੇਹ ਦੂਰ ਕਰ ਲਈ ਤੇ (ਨਾਮ-) ਅੰਮ੍ਰਿਤ ਰੱਜ ਕੇ ਪੀ ਲਿਆ।


ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ  

देहि देहि आखै सभु कोई जै भावै तै देइ ॥  

Ḏėh ḏėh ākẖai sabẖ ko▫ī jai bẖāvai ṯai ḏe▫e.  

Everyone says, "Give! Give!" As He pleases, He gives.  

ਸਭੁ ਕੋਈ = ਹਰੇਕ ਜੀਵ। ਜੈ ਭਾਵੈ = ਜੋ ਉਸ ਨੂੰ ਭਾਉਂਦਾ ਹੈ। ਤੈ = ਉਸ ਜੀਵ ਨੂੰ।
ਹਰੇਕ ਜੀਵ ਆਖਦਾ ਹੈ ਕਿ (ਹੇ ਪ੍ਰਭੂ! ਮੈਨੂੰ ਇਹ ਅੰਮ੍ਰਿਤ) ਦੇਹ; (ਮੈਨੂੰ ਇਹ ਅੰਮ੍ਰਿਤ) ਦੇਹ; ਪਰ ਪ੍ਰਭੂ ਉਸ ਜੀਵ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ।


ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥  

गुरू दुआरै देवसी तिखा निवारै सोइ ॥३०॥  

Gurū ḏu▫ārai ḏevsī ṯikẖā nivārai so▫e. ||30||  

Through the Gurdwara, the Guru's Door, He gives, and quenches the thirst. ||30||  

ਸੋਇ = ਉਹੀ ਜੀਵ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੩੦॥
ਪ੍ਰਭੂ ਜਿਸ ਨੂੰ ਸਤਿਗੁਰੂ ਦੀ ਰਾਹੀਂ (ਇਹ ਅੰਮ੍ਰਿਤ) ਦੇਵੇਗਾ, ਉਹੀ ਜੀਵ (ਮਾਇਆ ਵਾਲੀ) ਤ੍ਰੇਹ ਮਿਟਾ ਸਕੇਗਾ ॥੩੦॥


ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ  

ढंढोलत ढूढत हउ फिरी ढहि ढहि पवनि करारि ॥  

Dẖandẖolaṯ dẖūdẖaṯ ha▫o firī dẖėh dẖėh pavan karār.  

Searching and seeking, I fell down and collapsed upon the bank of the river of life.  

ਹਉ = ਮੈਂ। ਕਰਾਰਿ = ਉਰਲੇ ਕੰਢੇ ਤੇ ਹੀ। ਢਹਿ ਪਵਨਿ = ਡਿੱਗ ਰਹੇ ਹਨ। ਢਹਿ ਢਹਿ ਪਵਨਿ = ਅਨੇਕਾਂ ਡਿੱਗ ਰਹੇ ਹਨ।
ਮੈਂ ਬਹੁਤ ਢੂੰਢ ਫਿਰੀ ਹਾਂ (ਹਰ ਥਾਂ ਇਹੀ ਵੇਖਿਆ ਹੈ ਕਿ ਤ੍ਰਿਸ਼ਨਾ ਦੇ ਭਾਵ ਨਾਲ) ਭਾਰੇ ਹੋਏ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਦੇ) ਉਰਲੇ ਕੰਢੇ ਤੇ ਹੀ ਡਿੱਗਦੇ ਜਾ ਰਹੇ ਹਨ;


ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ  

भारे ढहते ढहि पए हउले निकसे पारि ॥  

Bẖāre dẖahṯe dẖėh pa▫e ha▫ule nikse pār.  

Those who are heavy with sin sink down, but those who are light swim across.  

xxx
(ਪਰ ਜਿਨ੍ਹਾਂ ਦੇ ਸਿਰ ਉਤੇ ਮਾਇਆ ਦੀ ਪੋਟਲੀ ਦਾ ਭਾਰ ਨਹੀਂ, ਉਹ) ਹੌਲੇ (ਹੋਣ ਕਰਕੇ) ਪਾਰ ਲੰਘ ਜਾਂਦੇ ਹਨ।


ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ  

अमर अजाची हरि मिले तिन कै हउ बलि जाउ ॥  

Amar ajācẖī har mile ṯin kai ha▫o bal jā▫o.  

I am a sacrifice to those who meet the immortal and immeasurable Lord.  

ਅਮਰ = ਅਵਿਨਾਸ਼ੀ। ਅਜਾਚੀ = ਅਤੋਲ, ਵੱਡਾ, ਜੋ ਜਾਚਿਆ ਨਾਹ ਜਾ ਸਕੇ।
ਮੈਂ (ਪਾਰ ਲੰਘਣ ਵਾਲੇ) ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਉਹਨਾਂ ਨੂੰ ਅਵਿਨਾਸ਼ੀ ਤੇ ਵੱਡਾ ਪ੍ਰਭੂ ਮਿਲ ਪਿਆ ਹੈ,


ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ  

तिन की धूड़ि अघुलीऐ संगति मेलि मिलाउ ॥  

Ŧin kī ḏẖūṛ agẖulī▫ai sangaṯ mel milā▫o.  

The dust of their feet brings emancipation; in their company, we are united in the Lord's Union.  

ਤਿਨ ਕੈ = ਉਹਨਾਂ ਬੰਦਿਆਂ ਤੋਂ। ਅਘੁਲੀਐ = ਛੁੱਟੀਦਾ ਹੈ, ਤਰੀਦਾ ਹੈ।
ਉਹਨਾਂ ਦੀ ਚਰਨ-ਧੂੜ ਲਿਆਂ (ਮਾਇਆ ਦੀ ਤ੍ਰਿਸ਼ਨਾ ਤੋਂ) ਛੁੱਟ ਜਾਈਦਾ ਹੈ, (ਪ੍ਰਭੂ ਮੇਹਰ ਕਰੇ) ਮੈਂ ਵੀ ਉਹਨਾਂ ਦੀ ਸੰਗਤ ਵਿਚ ਉਹਨਾਂ ਦੇ ਇਕੱਠ ਵਿਚ ਰਹਾਂ।


ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ  

मनु दीआ गुरि आपणै पाइआ निरमल नाउ ॥  

Man ḏī▫ā gur āpṇai pā▫i▫ā nirmal nā▫o.  

I gave my mind to my Guru, and received the Immaculate Name.  

ਗੁਰਿ = ਗੁਰੂ ਦੀ ਰਾਹੀਂ।
ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਰਾਹੀਂ (ਆਪਣਾ) ਮਨ (ਪ੍ਰਭੂ ਨੂੰ) ਦਿੱਤਾ ਹੈ, ਉਸ ਨੂੰ (ਪ੍ਰਭੂ ਦਾ) ਪਵਿਤ੍ਰ ਨਾਮ ਮਿਲ ਗਿਆ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits