Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ  

साचि सहजि सोभा घणी हरि गुण नाम अधारि ॥  

Sācẖ sahj sobẖā gẖaṇī har guṇ nām aḏẖār.  

Through truth and intuitive poise, great honor is obtained, with the Support of the Naam and the Glory of the Lord.  

ਸਹਜਿ = ਅਡੋਲ ਅਵਸਥਾ ਵਿਚ (ਟਿਕ ਕੇ)। ਅਧਾਰਿ = ਆਸਰੇ ਦੇ ਕਾਰਨ।
ਹਰੀ ਦੇ ਗੁਣਾਂ ਦੀ ਬਰਕਤਿ ਨਾਲ ਹਰੀ-ਨਾਮ ਦੇ ਆਸਰੇ ਨਾਲ ਸਦਾ-ਥਿਰ ਪ੍ਰਭੂ ਵਿਚ (ਜੁੜਿਆਂ) ਅਡੋਲ ਅਵਸਥਾ ਵਿਚ (ਟਿਕਿਆਂ) ਬੜੀ ਸੋਭਾ (ਭੀ ਮਿਲਦੀ ਹੈ)।


ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥੩॥  

जिउ भावै तिउ रखु तूं मै तुझ बिनु कवनु भतारु ॥३॥  

Ji▫o bẖāvai ṯi▫o rakẖ ṯūʼn mai ṯujẖ bin kavan bẖaṯār. ||3||  

As it pleases You, Lord, please save and protect me. Without You, O my Husband Lord, who else is there for me? ||3||  

xxx॥੩॥
(ਮੈਂ ਤੇਰਾ ਦਾਸ ਬੇਨਤੀ ਕਰਦਾ ਹਾਂ-ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਰੱਖ। ਤੈਥੋਂ ਬਿਨਾ ਮੇਰਾ ਖਸਮ-ਸਾਈਂ ਹੋਰ ਕੋਈ ਨਹੀਂ ॥੩॥


ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ  

अखर पड़ि पड़ि भुलीऐ भेखी बहुतु अभिमानु ॥  

Akẖar paṛ paṛ bẖulī▫ai bẖekẖī bahuṯ abẖimān.  

Reading their books over and over again, people continue making mistakes; they are so proud of their religious robes.  

ਅਖਰ = ਵਿਦਿਆ।
ਵਿੱਦਿਆ ਪੜ੍ਹ ਪੜ੍ਹ ਕੇ (ਭੀ ਵਿੱਦਿਆ ਦੇ ਅਹੰਕਾਰ ਕਾਰਨ) ਕੁਰਾਹੇ ਹੀ ਪਈਦਾ ਹੈ, (ਗ੍ਰਿਹਸਤ-ਤਿਆਗੀਆਂ ਦੇ) ਭੇਖਾਂ ਨਾਲ ਭੀ (ਮਨ ਵਿਚ) ਬੜਾ ਮਾਣ ਪੈਦਾ ਹੁੰਦਾ ਹੈ।


ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ  

तीरथ नाता किआ करे मन महि मैलु गुमानु ॥  

Ŧirath nāṯā ki▫ā kare man mėh mail gumān.  

But what is the use of bathing at sacred shrines of pilgrimage, when the filth of stubborn pride is within the mind?  

xxx
ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਭੀ ਜੀਵ ਕੁਝ ਨਹੀਂ ਸੰਵਾਰ ਸਕਦਾ, ਕਿਉਂਕਿ ਮਨ ਵਿਚ (ਇਸ) ਅਹੰਕਾਰ ਦੀ ਮੈਲ ਟਿਕੀ ਰਹਿੰਦੀ ਹੈ (ਕਿ ਮੈਂ ਤੀਰਥ ਇਸ਼ਨਾਨੀ ਹਾਂ)।


ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥  

गुर बिनु किनि समझाईऐ मनु राजा सुलतानु ॥४॥  

Gur bin kin samjā▫ī▫ai man rājā sulṯān. ||4||  

Other than the Guru, who can explain that within the mind is the Lord, the King, the Emperor? ||4||  

ਕਿਨਿ = ਕਿਸ ਨੇ? ॥੪॥
(ਹਰੇਕ ਖੁੰਝੇ ਹੋਏ ਰਸਤੇ ਵਿਚ) ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮੱਤ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ) ॥੪॥


ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ  

प्रेम पदारथु पाईऐ गुरमुखि ततु वीचारु ॥  

Parem paḏārath pā▫ī▫ai gurmukẖ ṯaṯ vīcẖār.  

The Treasure of the Lord's Love is obtained by the Gurmukh, who contemplates the essence of reality.  

xxx
(ਹੇ ਬਾਬਾ!) ਗੁਰੂ ਦੀ ਸਰਨ ਪੈ ਕੇ ਆਪਣੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰ। ਗੁਰੂ ਦੀ ਸਰਨ ਪਿਆਂ ਹੀ (ਪ੍ਰਭੂ-ਚਰਨਾਂ ਨਾਲ) ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹੈ।


ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ  

सा धन आपु गवाइआ गुर कै सबदि सीगारु ॥  

Sā ḏẖan āp gavā▫i▫ā gur kai sabaḏ sīgār.  

The bride eradicates her selfishness, and adorns herself with the Word of the Guru's Shabad.  

ਸਾ ਧਨ = ਜੀਵ-ਇਸਤ੍ਰੀ। ਆਪੁ = ਆਪਾ-ਭਾਵ।
ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ ਹੈ, ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਤਮਕ ਜੀਵਨ ਨੂੰ ਆਪਾ-ਭਾਵ ਦੂਰ ਕਰਨ ਦਾ) ਸਿੰਗਾਰ ਕੀਤਾ ਹੈ,


ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥੫॥  

घर ही सो पिरु पाइआ गुर कै हेति अपारु ॥५॥  

Gẖar hī so pir pā▫i▫ā gur kai heṯ apār. ||5||  

Within her own home, she finds her Husband, through infinite love for the Guru. ||5||  

ਘਰ ਹੀ = ਘਰਿ ਹੀ, ਘਰ ਵਿਚ ਹੀ। ਗੁਰ ਕੈ ਹੇਤਿ = ਗੁਰੂ ਦੇ ਪਿਆਰ ਦੀ ਰਾਹੀਂ ॥੫॥
ਉਸ ਨੇ ਗੁਰੂ ਦੇ ਬਖ਼ਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ ॥੫॥


ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ  

गुर की सेवा चाकरी मनु निरमलु सुखु होइ ॥  

Gur kī sevā cẖākrī man nirmal sukẖ ho▫e.  

Applying oneself to the service of the Guru, the mind is purified, and peace is obtained.  

ਚਾਕਰੀ = ਸੇਵਾ। ਮਨਿ = ਮਨ ਵਿਚ।
ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ।


ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ  

गुर का सबदु मनि वसिआ हउमै विचहु खोइ ॥  

Gur kā sabaḏ man vasi▫ā ha▫umai vicẖahu kẖo▫e.  

The Word of the Guru's Shabad abides within the mind, and egotism is eliminated from within.  

ਵਿਚਹੁ = ਆਪਣੇ ਅੰਦਰੋਂ।
ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ (ਉਪਦੇਸ਼) ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।


ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥੬॥  

नामु पदारथु पाइआ लाभु सदा मनि होइ ॥६॥  

Nām paḏārath pā▫i▫ā lābẖ saḏā man ho▫e. ||6||  

The Treasure of the Naam is acquired, and the mind reaps the lasting profit. ||6||  

xxx॥੬॥
ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਧਨ ਹਾਸਲ ਕਰ ਲਿਆ ਹੈ, ਉਸ ਦੇ ਮਨ ਵਿਚ ਸਦਾ ਲਾਭ ਹੁੰਦਾ ਹੈ (ਉਸ ਦੇ ਮਨ ਵਿਚ ਆਤਮਕ ਗੁਣਾਂ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਹੈ) ॥੬॥


ਕਰਮਿ ਮਿਲੈ ਤਾ ਪਾਈਐ ਆਪਿ ਲਇਆ ਜਾਇ  

करमि मिलै ता पाईऐ आपि न लइआ जाइ ॥  

Karam milai ṯā pā▫ī▫ai āp na la▫i▫ā jā▫e.  

If He grants His Grace, then we obtain it. We cannot find it by our own efforts.  

ਕਰਮਿ = ਬਖ਼ਸ਼ਸ਼ ਦੀ ਰਾਹੀਂ, ਮਿਹਰ ਨਾਲ। ਆਪਿ = ਆਪਣੇ ਉੱਦਮ ਨਾਲ।
ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ, ਮਨੁੱਖ ਦੇ ਆਪਣੇ ਉਦਮ ਨਾਲ ਨਹੀਂ ਲਿਆ ਜਾ ਸਕਦਾ।


ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ  

गुर की चरणी लगि रहु विचहु आपु गवाइ ॥  

Gur kī cẖarṇī lag rahu vicẖahu āp gavā▫e.  

Remain attached to the Feet of the Guru, and eradicate selfishness from within.  

xxx
(ਇਸ ਵਾਸਤੇ,) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ।


ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥  

सचे सेती रतिआ सचो पलै पाइ ॥७॥  

Sacẖe seṯī raṯi▫ā sacẖo palai pā▫e. ||7||  

Attuned to Truth, you shall obtain the True One. ||7||  

ਸੇਤੀ = ਨਾਲ। ਸਚੋ = ਸੱਚ ਹੀ। ਪਲੈ ਪਾਇ = ਮਿਲਦਾ ਹੈ ॥੭॥
(ਗੁਰ-ਸਰਨ ਦੀ ਬਰਕਤਿ ਨਾਲ ਜੇ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿਚ ਰੰਗੇ ਰਹੀਏ, ਤਾਂ ਉਹ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੭॥


ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ  

भुलण अंदरि सभु को अभुलु गुरू करतारु ॥  

Bẖulaṇ anḏar sabẖ ko abẖul gurū karṯār.  

Everyone makes mistakes; only the Guru and the Creator are infallible.  

ਭੁਲਣ ਅੰਦਰਿ = (ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪੈਣ ਵਿਚ। ਸਭੁ ਕੋ = ਹਰੇਕ ਜੀਵ। ਅਭੁਲੁ = ਉਹ ਜੇਹੜਾ ਮਾਇਆ ਦੇ ਅਸਰ ਹੇਠ ਜੀਵਨ ਸਫ਼ਰ ਵਿਚ ਗ਼ਲਤ ਕਦਮ ਨਹੀਂ ਚੁੱਕਦਾ।
(ਹੇ ਬਾਬਾ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।


ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ  

गुरमति मनु समझाइआ लागा तिसै पिआरु ॥  

Gurmaṯ man samjẖā▫i▫ā lāgā ṯisai pi▫ār.  

One who instructs his mind with the Guru's Teachings comes to embrace love for the Lord.  

xxx
ਜਿਸ ਮਨੁੱਖ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ, ਉਸਦੇ ਅੰਦਰ (ਪਰਮਾਤਮਾ ਦਾ) ਪ੍ਰੇਮ ਬਣ ਜਾਂਦਾ ਹੈ।


ਨਾਨਕ ਸਾਚੁ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥  

नानक साचु न वीसरै मेले सबदु अपारु ॥८॥१२॥  

Nānak sācẖ na vīsrai mele sabaḏ apār. ||8||12||  

O Nanak, do not forget the Truth; you shall receive the Infinite Word of the Shabad. ||8||12||  

ਅਪਾਰੁ = ਬੇਅੰਤ ਪ੍ਰਭੂ ॥੮॥੧੨॥
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ ॥੮॥੧੨॥


ਸਿਰੀਰਾਗੁ ਮਹਲਾ  

सिरीरागु महला १ ॥  

Sirīrāg mėhlā 1.  

Siree Raag, First Mehl:  

xxx
xxx


ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ  

त्रिसना माइआ मोहणी सुत बंधप घर नारि ॥  

Ŧarisnā mā▫i▫ā mohṇī suṯ banḏẖap gẖar nār.  

The enticing desire for Maya leads people to become emotionally attached to their children, relatives, households and spouses.  

ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਨਾਰਿ = ਇਸਤ੍ਰੀ।
ਪੁੱਤਰ, ਰਿਸ਼ਤੇਦਾਰ, ਘਰ, ਇਸਤ੍ਰੀ (ਆਦਿਕ ਦੇ ਮੋਹ) ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ।


ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ  

धनि जोबनि जगु ठगिआ लबि लोभि अहंकारि ॥  

Ḏẖan joban jag ṯẖagi▫ā lab lobẖ ahaʼnkār.  

The world is deceived and plundered by riches, youth, greed and egotism.  

ਧਨਿ = ਧਨ ਨੇ। ਜੋਬਨਿ = ਜੋਬਨ ਨੇ। ਲਬਿ = ਲੱਬ ਨੇ। ਲੋਭਿ = ਲੋਭ ਨੇ। ਅਹੰਕਾਰਿ = ਅਹੰਕਾਰ ਨੇ।
ਧਨ ਨੇ, ਜੁਆਨੀ ਨੇ, ਲੋਭ ਨੇ, ਅਹੰਕਾਰ ਨੇ, (ਸਾਰੇ) ਜਗਤ ਨੂੰ ਲੁੱਟ ਲਿਆ ਹੈ।


ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥  

मोह ठगउली हउ मुई सा वरतै संसारि ॥१॥  

Moh ṯẖag▫ulī ha▫o mu▫ī sā varṯai sansār. ||1||  

The drug of emotional attachment has destroyed me, as it has destroyed the whole world. ||1||  

ਠਗਉਲੀ = ਠਗ-ਮੂਰੀ, ਠਗ-ਬੂਟੀ, ਧਤੂਰਾ ਆਦਿਕ ਉਹ ਬੂਟੀ ਜੋ ਪਿਲਾ ਕੇ ਠੱਗ ਕਿਸੇ ਨੂੰ ਠੱਗਦਾ ਹੈ। ਹਉ = ਹਉਂ, ਮੈਂ। ਮੁਈ = ਠੱਗੀ ਗਈ ਹਾਂ। ਸਾ = ਉਹ ਠੱਗ-ਬੂਟੀ। ਸੰਸਾਰਿ = ਸੰਸਾਰ ਵਿਚ ॥੧॥
ਮੋਹ ਦੀ ਠੱਗਬੂਟੀ ਨੇ ਮੈਨੂੰ (ਭੀ) ਠੱਗ ਲਿਆ ਹੈ, ਇਹ ਮੋਹ-ਠੱਗਬੂਟੀ ਸਾਰੇ ਸੰਸਾਰ ਵਿਚ ਆਪਣਾ ਜ਼ੋਰ ਪਾ ਰਹੀ ਹੈ ॥੧॥


ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਕੋਇ  

मेरे प्रीतमा मै तुझ बिनु अवरु न कोइ ॥  

Mere parīṯamā mai ṯujẖ bin avar na ko▫e.  

O my Beloved, I have no one except You.  

xxx
ਹੇ ਮੇਰੇ ਪ੍ਰੀਤਮ-ਪ੍ਰਭੂ! (ਇਸ ਠੱਗ-ਬੂਟੀ ਤੋਂ ਬਚਾਣ ਲਈ) ਮੈਨੂੰ ਤੈਥੋਂ ਬਿਨਾ ਹੋਰ ਕੋਈ (ਸਮਰੱਥ) ਨਹੀਂ (ਦਿੱਸਦਾ)।


ਮੈ ਤੁਝ ਬਿਨੁ ਅਵਰੁ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ  

मै तुझ बिनु अवरु न भावई तूं भावहि सुखु होइ ॥१॥ रहाउ ॥  

Mai ṯujẖ bin avar na bẖāv▫ī ṯūʼn bẖāvėh sukẖ ho▫e. ||1|| rahā▫o.  

Without You, nothing else pleases me. Loving You, I am at peace. ||1||Pause||  

ਨ ਭਾਵਈ = ਚੰਗਾ ਨਹੀਂ ਲੱਗਦਾ ॥੧॥
ਮੈਨੂੰ ਤੈਥੋਂ ਬਿਨਾ ਹੋਰ ਕੋਈ ਪਿਆਰਾ ਨਹੀਂ ਲੱਗਦਾ। ਜਦੋਂ ਤੂੰ ਮੈਨੂੰ ਪਿਆਰਾ ਲੱਗਦਾ ਹੈਂ, ਤਦੋਂ ਮੈਨੂੰ ਆਤਮਕ ਸੁਖ ਮਿਲਦਾ ਹੈ ॥੧॥ ਰਹਾਉ॥


ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ  

नामु सालाही रंग सिउ गुर कै सबदि संतोखु ॥  

Nām sālāhī rang si▫o gur kai sabaḏ sanṯokẖ.  

I sing the Praises of the Naam, the Name of the Lord, with love; I am content with the Word of the Guru's Shabad.  

ਸਾਲਾਹੀ = ਤੂੰ ਸਿਫ਼ਤ-ਸਾਲਾਹ ਕਰ। ਰੰਗ ਸਿਉ = ਪ੍ਰੇਮ ਨਾਲ।
(ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਸੰਤੋਖ ਧਾਰ ਕੇ (ਤ੍ਰਿਸ਼ਨਾ ਦੇ ਪੰਜੇ ਵਿਚੋਂ ਨਿਕਲ ਕੇ) ਪ੍ਰੇਮ ਨਾਲ (ਪਰਮਾਤਮਾ ਦੇ) (ਨਾਮ ਦੀ) ਸਿਫ਼ਤ-ਸਾਲਾਹ ਕਰ।


ਜੋ ਦੀਸੈ ਸੋ ਚਲਸੀ ਕੂੜਾ ਮੋਹੁ ਵੇਖੁ  

जो दीसै सो चलसी कूड़ा मोहु न वेखु ॥  

Jo ḏīsai so cẖalsī kūṛā moh na vekẖ.  

Whatever is seen shall pass away. So do not be attached to this false show.  

ਕੂੜਾ = ਝੂਠਾ, ਨਾਸਵੰਤ।
ਇਸ ਨਾਸਵੰਤ ਮੋਹ ਨੂੰ ਨਾਹ ਵੇਖ, ਇਹ ਤਾਂ ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸ ਹੋ ਜਾਏਗਾ।


ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥  

वाट वटाऊ आइआ नित चलदा साथु देखु ॥२॥  

vāt vatā▫ū ā▫i▫ā niṯ cẖalḏā sāth ḏekẖ. ||2||  

Like a traveler in his travels, you have come. Behold the caravan leaving each day. ||2||  

ਵਾਟ = ਰਸਤਾ। ਵਟਾਊ = ਰਾਹੀ, ਮੁਸਾਫ਼ਿਰ ॥੨॥
(ਜੀਵ ਇਥੇ) ਰਸਤੇ ਦਾ ਮੁਸਾਫ਼ਿਰ (ਬਣ ਕੇ) ਆਇਆ ਹੈ, ਇਹ ਸਾਰਾ ਸਾਥ ਨਿੱਤ ਚਲਣ ਵਾਲਾ ਸਮਝ ॥੨॥


ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਹੋਇ  

आखणि आखहि केतड़े गुर बिनु बूझ न होइ ॥  

Ākẖaṇ ākẖahi keṯ▫ṛe gur bin būjẖ na ho▫e.  

Many preach sermons, but without the Guru, understanding is not obtained.  

ਆਖਣਿ = ਆਖਣ ਨੂੰ, ਆਖਣ-ਮਾਤ੍ਰ। ਕੇਤੜੇ = ਬੇਅੰਤ ਜੀਵ। ਬੂਝ = ਸਮਝ।
ਦੱਸਣ ਨੂੰ ਤਾਂ ਬੇਅੰਤ ਜੀਵ ਦੱਸ ਦੇਂਦੇ ਹਨ (ਕਿ ਮਾਇਆ ਦੀ ਤ੍ਰਿਸ਼ਨਾ ਤੋਂ ਇਉਂ ਬਚ ਸਕੀਦਾ ਹੈ, ਪਰ) ਗੁਰੂ ਤੋਂ ਬਿਨਾ ਸਹੀ ਸਮਝ ਨਹੀ ਪੈਂਦੀ।


ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ  

नामु वडाई जे मिलै सचि रपै पति होइ ॥  

Nām vadā▫ī je milai sacẖ rapai paṯ ho▫e.  

If someone receives the Glory of the Naam, he is attuned to truth and blessed with honor.  

ਸਚਿ = ਸਦਾ-ਥਿਰ ਪ੍ਰਭੂ ਵਿਚ। ਰਪੈ = ਰੰਗਿਆ ਜਾਏ। ਪਤਿ = ਇੱਜ਼ਤ।
(ਗੁਰੂ ਦੀ ਸਰਨ ਪੈ ਕੇ) ਜੇ ਪਰਮਾਤਮਾ ਦਾ ਨਾਮ ਮਿਲ ਜਾਏ, ਪਰਮਾਤਮਾ ਦੀ ਸਿਫ਼ਤ-ਸਾਲਾਹ ਮਿਲ ਜਾਏ ਜੇ (ਮਨੁੱਖ ਦਾ ਮਨ) ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਜਾਏ, ਤਾਂ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।


ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਕੋਇ ॥੩॥  

जो तुधु भावहि से भले खोटा खरा न कोइ ॥३॥  

Jo ṯuḏẖ bẖāvėh se bẖale kẖotā kẖarā na ko▫e. ||3||  

Those who are pleasing to You are good; no one is counterfeit or genuine. ||3||  

xxx॥੩॥
(ਪਰ, ਹੇ ਪ੍ਰਭੂ! ਆਪਣੇ ਉੱਦਮ ਨਾਲ ਕੋਈ ਜੀਵ) ਨਾਹ ਖਰਾ ਬਣ ਸਕਦਾ ਹੈ, ਨਾਹ ਖੋਟਾ ਰਹਿ ਜਾਂਦਾ ਹੈ, ਜੇਹੜੇ ਤੈਨੂੰ ਪਿਆਰੇ ਲੱਗਦੇ ਹਨ ਉਹੀ ਭਲੇ ਹਨ ॥੩॥


ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ  

गुर सरणाई छुटीऐ मनमुख खोटी रासि ॥  

Gur sarṇā▫ī cẖẖutī▫ai manmukẖ kẖotī rās.  

In the Guru's Sanctuary we are saved. The assets of the self-willed manmukhs are false.  

ਖੋਟੀ ਰਾਸਿ = ਉਹ ਪੂੰਜੀ ਜੋ ਪ੍ਰਭੂ-ਪਾਤਿਸ਼ਾਹ ਦੇ ਦਰ ਤੇ ਖੋਟੀ ਸਮਝੀ ਜਾਂਦੀ ਹੈ।
ਗੁਰੂ ਦੀ ਸਰਨ ਪੈ ਕੇ ਹੀ (ਤ੍ਰਿਸ਼ਨਾ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰੀਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਖੋਟੀ ਪੂੰਜੀ ਹੀ ਜੋੜਦਾ ਹੈ।


ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ  

असट धातु पातिसाह की घड़ीऐ सबदि विगासि ॥  

Asat ḏẖāṯ pāṯisāh kī gẖaṛī▫ai sabaḏ vigās.  

The eight metals of the King are made into coins by the Word of His Shabad.  

ਅਸਟ ਧਾਤੁ = ਅੱਠ ਧਾਤਾਂ ਦਾ ਬਣਿਆ ਸਰੀਰ। ਵਿਗਾਸਿ = ਖਿੜਦਾ ਹੈ।
ਪਰਮਾਤਮਾ ਦੀ ਰਚੀ ਹੋਈ ਇਹ ਅੱਠ ਧਾਤਾਂ ਵਾਲੀ ਮਨੁੱਖੀ ਕਾਂਇਆਂ ਜੇ ਗੁਰੂ ਦੇ ਸ਼ਬਦ (ਦੀ ਟਕਸਾਲ) ਵਿਚ ਘੜੀ ਜਾਏ (ਸੁਚੱਜੀ ਬਣਾਈ ਜਾਏ, ਤਾਂ ਹੀ ਇਹ) ਖਿੜਦੀ ਹੈ (ਆਤਮਕ ਹੁਲਾਰੇ ਵਿਚ ਆਉਂਦੀ ਹੈ)।


ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥੪॥  

आपे परखे पारखू पवै खजानै रासि ॥४॥  

Āpe parkẖe pārkẖū pavai kẖajānai rās. ||4||  

The Assayer Himself assays them, and He places the genuine ones in His Treasury. ||4||  

xxx॥੪॥
ਪਰਖਣ ਵਾਲਾ ਪ੍ਰਭੂ ਆਪ ਹੀ (ਇਸ ਦੀ ਘਾਲ ਕਮਾਈ ਨੂੰ) ਪਰਖ ਲੈਂਦਾ ਹੈ ਤੇ (ਇਸ ਦਾ ਆਤਮਕ ਗੁਣਾਂ ਦਾ) ਸਰਮਾਇਆ (ਉਸ ਦੇ) ਖ਼ਜ਼ਾਨੇ ਵਿਚ (ਕਬੂਲ) ਪੈਂਦਾ ਹੈ ॥੪॥


ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ  

तेरी कीमति ना पवै सभ डिठी ठोकि वजाइ ॥  

Ŧerī kīmaṯ nā pavai sabẖ diṯẖī ṯẖok vajā▫e.  

Your Value cannot be appraised; I have seen and tested everything.  

ਤੇਰੀ ਕੀਮਤਿ ਨਾ ਪਵੈ = ਤੇਰਾ ਮੁੱਲ ਨਹੀਂ ਪੈ ਸਕਦਾ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ। ਠੋਕਿ ਵਜਾਇ = ਠੋਕ ਕੇ, ਵਜਾ ਕੇ, ਚੰਗੀ ਤਰ੍ਹਾਂ ਪਰਖ ਕੇ।
(ਹੇ ਪ੍ਰਭੂ!) ਮੈਂ ਸਾਰੀ ਸ੍ਰਿਸ਼ਟੀ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਮੈਨੂੰ ਤੇਰੇ ਬਰਾਬਰ ਦਾ ਕੋਈ ਨਹੀਂ ਦਿੱਸਿਆ (ਜੇਹੜਾ ਮੈਨੂੰ ਮਾਇਆ ਦੇ ਪੰਜੇ ਤੋਂ ਬਚਾ ਸਕੇ।


ਕਹਣੈ ਹਾਥ ਲਭਈ ਸਚਿ ਟਿਕੈ ਪਤਿ ਪਾਇ  

कहणै हाथ न लभई सचि टिकै पति पाइ ॥  

Kahṇai hāth na labẖ▫ī sacẖ tikai paṯ pā▫e.  

By speaking, His Depth cannot be found. Abiding in truth, honor is obtained.  

ਹਾਥ = ਡੂੰਘਾਈ।
ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਜੇਹੜਾ ਜੀਵ ਸਦਾ-ਥਿਰ ਸਰੂਪ ਵਿਚ ਟਿਕਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।


ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਜਾਇ ॥੫॥  

गुरमति तूं सालाहणा होरु कीमति कहणु न जाइ ॥५॥  

Gurmaṯ ṯūʼn salāhṇā hor kīmaṯ kahaṇ na jā▫e. ||5||  

Through the Guru's Teachings, I praise You; otherwise, I cannot describe Your Value. ||5||  

ਤੂੰ = ਤੈਨੂੰ। ਹੋਰੁ ਕਹਣੁ = ਕੋਈ ਹੋਰ ਬੋਲ ॥੫॥
ਗੁਰੂ ਦੀ ਮੱਤ ਲੈ ਕੇ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਪਰ ਤੇਰੇ ਬਰਾਬਰ ਦਾ ਲੱਭਣ ਵਾਸਤੇ ਕੋਈ ਬੋਲ ਨਹੀਂ ਬੋਲਿਆ ਜਾ ਸਕਦਾ ॥੫॥


ਜਿਤੁ ਤਨਿ ਨਾਮੁ ਭਾਵਈ ਤਿਤੁ ਤਨਿ ਹਉਮੈ ਵਾਦੁ  

जितु तनि नामु न भावई तितु तनि हउमै वादु ॥  

Jiṯ ṯan nām na bẖāv▫ī ṯiṯ ṯan ha▫umai vāḏ.  

That body which does not appreciate the Naam-that body is infested with egotism and conflict.  

ਜਿਤੁ = ਜਿਸ ਵਿਚ। ਜਿਤੁ ਤਨਿ = ਜਿਸ ਸਰੀਰ ਵਿਚ। ਵਾਦੁ = ਝਗੜਾ।
ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਸ ਸਰੀਰ ਵਿਚ ਹਉਮੈ ਵਧਦੀ ਹੈ, ਉਸ ਸਰੀਰ ਵਿਚ ਤ੍ਰਿਸ਼ਨਾ ਦਾ ਬਖੇੜਾ ਵਧਦਾ ਹੈ।


ਗੁਰ ਬਿਨੁ ਗਿਆਨੁ ਪਾਈਐ ਬਿਖਿਆ ਦੂਜਾ ਸਾਦੁ  

गुर बिनु गिआनु न पाईऐ बिखिआ दूजा सादु ॥  

Gur bin gi▫ān na pā▫ī▫ai bikẖi▫ā ḏūjā sāḏ.  

Without the Guru, spiritual wisdom is not obtained; other tastes are poison.  

ਬਿਖਿਆ = ਮਾਇਆ। ਸਾਦੁ = ਸੁਆਦ।
ਗੁਰੂ ਤੋਂ ਬਿਨਾ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਬਣ ਸਕਦੀ, ਮਾਇਆ ਦਾ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸੁਆਦ ਮਨ ਵਿਚ ਉਪਜਦਾ ਹੈ।


ਬਿਨੁ ਗੁਣ ਕਾਮਿ ਆਵਈ ਮਾਇਆ ਫੀਕਾ ਸਾਦੁ ॥੬॥  

बिनु गुण कामि न आवई माइआ फीका सादु ॥६॥  

Bin guṇ kām na āvī mā▫i▫ā fīkā sāḏ. ||6||  

Without virtue, nothing is of any use. The taste of Maya is bland and insipid. ||6||  

xxx॥੬॥
ਆਤਮਕ ਗੁਣਾਂ ਤੋਂ ਵਾਂਜੇ ਰਹਿ ਕੇ ਇਹ ਮਨੁੱਖਾ ਸਰੀਰ ਵਿਅਰਥ ਜਾਂਦਾ ਹੈ, ਅੰਤ ਨੂੰ ਮਾਇਆ ਵਾਲਾ ਸੁਆਦ ਭੀ ਬੇ-ਰਸਾ ਹੋ ਜਾਂਦਾ ਹੈ ॥੬॥


ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ  

आसा अंदरि जमिआ आसा रस कस खाइ ॥  

Āsā anḏar jammi▫ā āsā ras kas kẖā▫e.  

Through desire, people are cast into the womb and reborn. Through desire, they taste the sweet and sour flavors.  

xxx
ਜੀਵ ਆਸਾ (ਤ੍ਰਿਸ਼ਨਾ) ਦਾ ਬੱਧਾ ਹੋਇਆ ਜਨਮ ਲੈਂਦਾ ਹੈ, (ਜਦ ਤਕ ਜਗਤ ਵਿਚ ਜਿਊਂਦਾ ਹੈ) ਆਸਾ ਦੇ ਪ੍ਰਭਾਵ ਹੇਠ ਹੀ (ਮਿੱਠੇ) ਕਸੈਲੇ (ਆਦਿਕ) ਰਸਾਂ (ਵਾਲੇ ਪਦਾਰਥ) ਖਾਂਦਾ ਰਹਿੰਦਾ ਹੈ।


ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ  

आसा बंधि चलाईऐ मुहे मुहि चोटा खाइ ॥  

Āsā banḏẖ cẖalā▫ī▫ai muhe muhi cẖotā kẖā▫e.  

Bound by desire, they are led on, beaten and struck on their faces and mouths.  

ਬੰਧਿ = ਬੰਨ੍ਹ ਕੇ। ਚਲਾਈਐ = ਤੋਰਿਆ ਜਾਂਦਾ ਹੈ। ਮੁਹੇ ਮੁਹਿ = ਮੁਹਿ ਮੁਹਿ, ਮੁੜ ਮੁੜ ਮੂੰਹ ਉੱਤੇ।
(ਉਮਰ ਪੁੱਗ ਜਾਣ ਤੇ) ਆਸਾ (ਤ੍ਰਿਸ਼ਨਾ) ਦੇ (ਬੰਧਨ ਵਿਚ) ਬੱਧਾ ਹੋਇਆ ਇਥੋਂ ਤੋਰਿਆ ਜਾਂਦਾ ਹੈ (ਸਾਰੀ ਉਮਰ ਆਸਾ ਤ੍ਰਿਸ਼ਨਾ ਵਿਚ ਹੀ ਫਸਿਆ ਰਹਿਣ ਕਰਕੇ) ਮੁੜ ਮੁੜ ਮੂੰਹ ਉੱਤੇ ਚੋਟਾਂ ਖਾਂਦਾ ਹੈ।


ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥੭॥  

अवगणि बधा मारीऐ छूटै गुरमति नाइ ॥७॥  

Avgaṇ baḏẖā mārī▫ai cẖẖūtai gurmaṯ nā▫e. ||7||  

Bound and gagged and assaulted by evil, they are released only through the Name, through the Guru's Teachings. ||7||  

ਨਾਇ = ਨਾਮ ਵਿਚ (ਜੁੜ ਕੇ) ॥੭॥
ਵਿਕਾਰੀ ਜੀਵਨ ਦੇ ਕਾਰਨ (ਆਸਾ ਤ੍ਰਿਸ਼ਨਾ ਦਾ) ਬੱਧਾ ਮਾਰ ਖਾਂਦਾ ਹੈ। ਜੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਵਿਚ ਜੁੜੇ, ਤਾਂ ਹੀ (ਆਸਾ ਤ੍ਰਿਸ਼ਨਾ ਦੇ ਜਾਲ ਵਿਚੋਂ) ਖ਼ਲਾਸੀ ਪਾ ਸਕਦਾ ਹੈ ॥੭॥


        


© SriGranth.org, a Sri Guru Granth Sahib resource, all rights reserved.
See Acknowledgements & Credits