Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰਮੁਖਿ ਮਨ ਮੇਰੇ ਨਾਮੁ ਸਮਾਲਿ  

गुरमुखि मन मेरे नामु समालि ॥  

Gurmukẖ man mere nām samāl.  

As Gurmukh, O my mind, remember the Naam, the Name of the Lord.  

ਮਨ = ਹੇ ਮਨ! ਸਮਾਲਿ = ਸਾਂਭ, ਯਾਦ ਕਰਦਾ ਰਹੁ।
ਹੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ।


ਸਦਾ ਨਿਬਹੈ ਚਲੈ ਤੇਰੈ ਨਾਲਿ ਰਹਾਉ  

सदा निबहै चलै तेरै नालि ॥ रहाउ ॥  

Saḏā nibhai cẖalai ṯerai nāl. Rahā▫o.  

It shall stand by you always, and go with you. ||Pause||  

xxx ॥ ਰਹਾਉ॥
ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਤੇ ਸਾਥ ਨਿਬਾਹੁਣ ਵਾਲਾ ਹੈ। ਰਹਾਉ॥


ਗੁਰਮੁਖਿ ਜਾਤਿ ਪਤਿ ਸਚੁ ਸੋਇ  

गुरमुखि जाति पति सचु सोइ ॥  

Gurmukẖ jāṯ paṯ sacẖ so▫e.  

The True Lord is the social status and honor of the Gurmukh.  

ਜਾਤਿ ਪਤਿ = ਜਾਤ ਪਾਤ, (ਭਾਵ) ਉੱਚੀ ਕੁਲ।
ਗੁਰੂ ਦੀ ਸਰਨ ਪੈ ਕੇ ਉਸ ਸਦਾ-ਥਿਰ ਹਰੀ ਦਾ ਨਾਮ-ਸਿਮਰਨਾ ਉੱਚੀ ਜਾਤਿ ਤੇ ਉੱਚੀ ਕੁਲ (ਦਾ ਮੂਲ) ਹੈ।


ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥  

गुरमुखि अंतरि सखाई प्रभु होइ ॥२॥  

Gurmukẖ anṯar sakẖā▫ī parabẖ ho▫e. ||2||  

Within the Gurmukh, is God, his friend and helper. ||2||  

ਸਖਾਈ = ਮਿੱਤਰ, ਸਾਥੀ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ ਤੇ ਉਸ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ ॥੨॥


ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ  

गुरमुखि जिस नो आपि करे सो होइ ॥  

Gurmukẖ jis no āp kare so ho▫e.  

He alone becomes Gurmukh, whom the Lord so blesses.  

ਜਿਸ ਨੋ = ਜਿਸ ਨੂੰ {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।
ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ (ਇਸ ਜੋਗ) ਬਣਾਂਦਾ ਹੈ।


ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥  

गुरमुखि आपि वडाई देवै सोइ ॥३॥  

Gurmukẖ āp vadā▫ī ḏevai so▫e. ||3||  

He Himself blesses the Gurmukh with greatness. ||3||  

ਵਡਾਈ = ਇੱਜ਼ਤ ॥੩॥
ਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰ ਕੇ ਇੱਜ਼ਤ ਬਖ਼ਸ਼ਦਾ ਹੈ ॥੩॥


ਗੁਰਮੁਖਿ ਸਬਦੁ ਸਚੁ ਕਰਣੀ ਸਾਰੁ  

गुरमुखि सबदु सचु करणी सारु ॥  

Gurmukẖ sabaḏ sacẖ karṇī sār.  

The Gurmukh lives the True Word of the Shabad, and practices good deeds.  

ਕਰਣੀ = ਕਰਤੱਬ, ਜੀਵਨ-ਮਨੋਰਥ।
ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਹਿਰਦੇ ਵਿਚ) ਸੰਭਾਲ, ਇਹੀ ਕਰਨ-ਜੋਗ ਕੰਮ ਹੈ।


ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥  

गुरमुखि नानक परवारै साधारु ॥४॥६॥  

Gurmukẖ Nānak parvārai sāḏẖār. ||4||6||  

The Gurmukh, O Nanak, emancipates his family and relations. ||4||6||  

ਪਰਵਾਰੈ = ਪਰਵਾਰ ਵਾਸਤੇ। ਸਾਧਾਰੁ = ਸੁ-ਆਧਾਰੁ, ਆਧਾਰ ਸਹਿਤ, ਆਸਰਾ ਦੇਣ-ਯੋਗ ॥੪॥੬॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਵਾਰ ਵਾਸਤੇ ਭੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ ॥੪॥੬॥


ਵਡਹੰਸੁ ਮਹਲਾ  

वडहंसु महला ३ ॥  

vad▫hans mėhlā 3.  

Wadahans, Third Mehl:  

xxx
xxx


ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ  

रसना हरि सादि लगी सहजि सुभाइ ॥  

Rasnā har sāḏ lagī sahj subẖā▫e.  

My tongue is intuitively attracted to the taste of the Lord.  

ਰਸਨਾ = ਜੀਭ। ਸਾਦਿ = ਸੁਆਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ।


ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥  

मनु त्रिपतिआ हरि नामु धिआइ ॥१॥  

Man ṯaripṯi▫ā har nām ḏẖi▫ā▫e. ||1||  

My mind is satisfied, meditating on the Name of the Lord. ||1||  

ਤ੍ਰਿਪਤਿਆ = ਰੱਜ ਜਾਂਦਾ ਹੈ। ਧਿਆਇ = ਸਿਮਰ ਕੇ ॥੧॥
ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੧॥


ਸਦਾ ਸੁਖੁ ਸਾਚੈ ਸਬਦਿ ਵੀਚਾਰੀ  

सदा सुखु साचै सबदि वीचारी ॥  

Saḏā sukẖ sācẖai sabaḏ vīcẖārī.  

Lasting peace is obtained, contemplating the Shabad, the True Word of God.  

ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆਂ)। ਵੀਚਾਰੀ = ਵਿਚਾਰਵਾਨ।
ਜਿਸ ਦੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ ਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,


ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ  

आपणे सतगुर विटहु सदा बलिहारी ॥१॥ रहाउ ॥  

Āpṇe saṯgur vitahu saḏā balihārī. ||1|| rahā▫o.  

I am forever a sacrifice to my True Guru. ||1||Pause||  

ਵਿਟਹੁ = ਤੋਂ। ਬਲਿਹਾਰੀ = ਕੁਰਬਾਨ ॥੧॥ ਰਹਾਉ॥
ਮੈਂ ਆਪਣੇ ਉਸ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ॥


ਅਖੀ ਸੰਤੋਖੀਆ ਏਕ ਲਿਵ ਲਾਇ  

अखी संतोखीआ एक लिव लाइ ॥  

Akẖī sanṯokẖī▫ā ek liv lā▫e.  

My eyes are content, lovingly focused on the One Lord.  

ਸੰਤੋਖੀਆ = ਰੱਜ ਜਾਂਦੀਆਂ ਹਨ। ਲਿਵ ਲਾਇ = ਸੁਰਤ ਜੋੜ ਕੇ।
ਇਕ ਪਰਮਾਤਮਾ ਵਿਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ (ਪਰਾਏ ਰੂਪ ਵਲੋਂ) ਰੱਜ ਜਾਂਦੀਆਂ ਹਨ,


ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥  

मनु संतोखिआ दूजा भाउ गवाइ ॥२॥  

Man sanṯokẖi▫ā ḏūjā bẖā▫o gavā▫e. ||2||  

My mind is content, having forsaken the love of duality. ||2||  

ਦੂਜਾ ਭਾਉ = ਮਾਇਆ ਦਾ ਪਿਆਰ ॥੨॥
ਤੇ ਮਾਇਆ ਦਾ ਪਿਆਰ ਦੂਰ ਕਰ ਕੇ ਮਨੁੱਖ ਦਾ ਮਨ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੨॥


ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ  

देह सरीरि सुखु होवै सबदि हरि नाइ ॥  

Ḏeh sarīr sukẖ hovai sabaḏ har nā▫e.  

The frame of my body is at peace, through the Shabad, and the Name of the Lord.  

ਦੇਹ = ਸਰੀਰ। ਸਰੀਰਿ = ਸਰੀਰ ਵਿਚ। ਸਬਦਿ = ਸ਼ਬਦ ਦੀ ਰਾਹੀਂ। ਨਾਇ = ਨਾਮ ਵਿਚ (ਜੁੜਿਆਂ)।
ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿਚ ਆਨੰਦ ਪੈਦਾ ਹੁੰਦਾ ਹੈ,


ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥  

नामु परमलु हिरदै रहिआ समाइ ॥३॥  

Nām parmal hirḏai rahi▫ā samā▫e. ||3||  

The fragrance of the Naam permeates my heart. ||3||  

ਪਰਮਲੁ = {परिमल} ਸੁਗੰਧੀ, ਸੁਗੰਧੀ ਦੇਣ ਵਾਲਾ ਪਦਾਰਥ ॥੩॥
ਤੇ ਆਤਮਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰਿ-ਨਾਮ ਮਨੁੱਖ ਦੇ ਹਿਰਦੇ ਵਿਚ ਸਦਾ ਟਿਕਿਆ ਰਹਿੰਦਾ ਹੈ ॥੩॥


ਨਾਨਕ ਮਸਤਕਿ ਜਿਸੁ ਵਡਭਾਗੁ  

नानक मसतकि जिसु वडभागु ॥  

Nānak masṯak jis vadbẖāg.  

O Nanak, one who has such great destiny written upon his forehead,  

ਮਸਤਕਿ = ਮੱਥੇ ਉਤੇ। ਮਸਤਕਿ ਜਿਸੁ = ਜਿਸ ਦੇ ਮੱਥੇ ਉਤੇ।
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਉੱਚੀ ਕਿਸਮਤ ਜਾਗਦੀ ਹੈ,


ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥  

गुर की बाणी सहज बैरागु ॥४॥७॥  

Gur kī baṇī sahj bairāg. ||4||7||  

through the Bani of the Guru's Word, easily and intuitively becomes free of desire. ||4||7||  

ਸਹਜ ਬੈਰਾਗੁ = ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ। ਬੈਰਾਗੁ = ਨਿਰਮੋਹਤਾ ॥੪॥੭॥
ਉਹ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ ਜਿਸ ਨਾਲ ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ॥੪॥੭॥


ਵਡਹੰਸੁ ਮਹਲਾ  

वडहंसु महला ३ ॥  

vad▫hans mėhlā 3.  

Wadahans, Third Mehl:  

xxx
xxx


ਪੂਰੇ ਗੁਰ ਤੇ ਨਾਮੁ ਪਾਇਆ ਜਾਇ  

पूरे गुर ते नामु पाइआ जाइ ॥  

Pūre gur ṯe nām pā▫i▫ā jā▫e.  

From the Perfect Guru, the Naam is obtained.  

ਤੇ = ਤੋਂ, ਪਾਸੋਂ। ਪਾਇਆ ਜਾਇ = ਮਿਲ ਸਕਦਾ ਹੈ।
ਹੇ ਮੇਰੇ ਮਨ! ਤੂੰ ਗੁਰੂ ਪਾਸੋਂ ਨਾਮ ਹਾਸਲ ਕਰ,


ਸਚੈ ਸਬਦਿ ਸਚਿ ਸਮਾਇ ॥੧॥  

सचै सबदि सचि समाइ ॥१॥  

Sacẖai sabaḏ sacẖ samā▫e. ||1||  

Through the Shabad, the True Word of God, one merges in the True Lord. ||1||  

ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥
ਜਿਸ ਸਚੇ ਸ਼ਬਦ ਦੀ ਰਾਹੀਂ ਤੂੰ ਸਦਾ-ਥਿਰ ਪ੍ਰਭੂ ਵਿੱਚ ਸਮਾ ਜਾਏਂ ॥੧॥


ਮਨ ਨਾਮੁ ਨਿਧਾਨੁ ਤੂ ਪਾਇ  

ए मन नामु निधानु तू पाइ ॥  

Ė man nām niḏẖān ṯū pā▫e.  

O my soul, obtain the treasure of the Naam,  

ਨਿਧਾਨੁ = ਖ਼ਜ਼ਾਨਾ। ਪਾਇ = ਪ੍ਰਾਪਤ ਕਰ।
ਹੇ ਮੇਰੇ ਮਨ! ਤੂੰ ਨਾਮ-ਖ਼ਜ਼ਾਨਾ ਹਾਸਲ ਕਰ (ਗੁਰੂ ਕੋਲੋਂ),


ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ  

आपणे गुर की मंनि लै रजाइ ॥१॥ रहाउ ॥  

Āpṇe gur kī man lai rajā▫e. ||1|| rahā▫o.  

by submitting to the Will of your Guru. ||1||Pause||  

ਰਜਾਇ = ਹੁਕਮ ॥੧॥ ਰਹਾਉ॥
ਆਪਣੇ ਗੁਰੂ ਦੇ ਹੁਕਮ ਨੂੰ ਮਨ ਕਿ ॥੧॥ ਰਹਾਉ॥


ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ  

गुर कै सबदि विचहु मैलु गवाइ ॥  

Gur kai sabaḏ vicẖahu mail gavā▫e.  

Through the Word of the Guru's Shabad, filth is washed away from within.  

ਸਬਦਿ = ਸ਼ਬਦ ਵਿਚ। ਗਵਾਇ = ਦੂਰ ਕਰ ਲੈਂਦਾ ਹੈ।
ਗੁਰ ਦੇ ਸ਼ਬਦ ਵਿਚ ਜੁੜਨ ਨਾਲ ਅੰਦਰੋਂ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ,


ਨਿਰਮਲੁ ਨਾਮੁ ਵਸੈ ਮਨਿ ਆਇ ॥੨॥  

निरमलु नामु वसै मनि आइ ॥२॥  

Nirmal nām vasai man ā▫e. ||2||  

The Immaculate Naam comes to abide within the mind. ||2||  

ਨਿਰਮਲ = ਪਵਿਤ੍ਰ। ਮਨਿ = ਮਨ ਵਿਚ ॥੨॥
ਤੇ ਪਰਮਾਤਮਾ ਦਾ ਪਵਿਤ੍ਰ ਨਾਮ ਮਨ ਵਿਚ ਵੱਸਾ ਜਾਂਦਾ ਹੈ ॥੨॥


ਭਰਮੇ ਭੂਲਾ ਫਿਰੈ ਸੰਸਾਰੁ  

भरमे भूला फिरै संसारु ॥  

Bẖarme bẖūlā firai sansār.  

Deluded by doubt, the world wanders around.  

ਭਰਮੇ = ਭਟਕਣਾ ਵਿਚ। ਭੂਲਾ = ਕੁਰਾਹੇ ਪਿਆ ਹੋਇਆ।
ਜਗਤ ਭਟਕਣਾ ਦੇ ਕਾਰਨ (ਜੀਵਨ ਦੇ ਸਹੀ ਰਸਤੇ ਤੋਂ) ਭੁੱਲਿਆ ਫਿਰਦਾ ਹੈ,


ਮਰਿ ਜਨਮੈ ਜਮੁ ਕਰੇ ਖੁਆਰੁ ॥੩॥  

मरि जनमै जमु करे खुआरु ॥३॥  

Mar janmai jam kare kẖu▫ār. ||3||  

It dies, and is born again, and is ruined by the Messenger of Death. ||3||  

ਮਰਿ ਜਨਮੈ = (ਮੁੜ ਮੁੜ) ਮਰਦਾ ਜੰਮਦਾ ਹੈ ॥੩॥
ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਤੇ ਜਮ-ਰਾਜ ਸਦਾ ਇਸ ਨੂੰ ਖ਼ੁਆਰ ਕਰਦਾ ਹੈ ॥੩॥


ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ  

नानक से वडभागी जिन हरि नामु धिआइआ ॥  

Nānak se vadbẖāgī jin har nām ḏẖi▫ā▫i▫ā.  

O Nanak, very fortunate are those who meditate on the Name of the Lord.  

ਸੇ = ਉਹ ਮਨੁੱਖ {ਬਹੁ-ਵਚਨ}।
ਹੇ ਨਾਨਕ! ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ,


ਗੁਰ ਪਰਸਾਦੀ ਮੰਨਿ ਵਸਾਇਆ ॥੪॥੮॥  

गुर परसादी मंनि वसाइआ ॥४॥८॥  

Gur parsādī man vasā▫i▫ā. ||4||8||  

By Guru's Grace, they enshrine the Name within their minds. ||4||8||  

ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ ॥੪॥੮॥
ਅਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਇਆ ॥੪॥੮॥


ਵਡਹੰਸੁ ਮਹਲਾ  

वडहंसु महला ३ ॥  

vad▫hans mėhlā 3.  

Wadahans, Third Mehl:  

xxx
xxx


ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਵਸਹਿ ਇਕ ਠਾਇ  

हउमै नावै नालि विरोधु है दुइ न वसहि इक ठाइ ॥  

Ha▫umai nāvai nāl viroḏẖ hai ḏu▫e na vasėh ik ṯẖā▫e.  

Ego is opposed to the Name of the Lord; the two do not dwell in the same place.  

ਨਾਵੈ ਨਾਲਿ = ਨਾਮ ਨਾਲ। ਵਿਰੋਧੁ = ਵੈਰ। ਦੁਇ = ਇਹ ਦੋਵੇਂ। ਇਕ ਠਾਇ = ਇੱਕ ਥਾਂ ਵਿਚ, ਹਿਰਦੇ ਵਿਚ।
ਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ, ਇਹ ਦੋਵੇਂ ਇਕੱਠੇ (ਹਿਰਦੇ ਵਿਚ) ਨਹੀਂ ਵੱਸ ਸਕਦੇ।


ਹਉਮੈ ਵਿਚਿ ਸੇਵਾ ਹੋਵਈ ਤਾ ਮਨੁ ਬਿਰਥਾ ਜਾਇ ॥੧॥  

हउमै विचि सेवा न होवई ता मनु बिरथा जाइ ॥१॥  

Ha▫umai vicẖ sevā na hova▫ī ṯā man birthā jā▫e. ||1||  

In egotism, selfless service cannot be performed, and so the soul goes unfulfilled. ||1||  

ਤਾ = ਤਦੋਂ। ਬਿਰਥਾ = ਖ਼ਾਲੀ ॥੧॥
ਹਉਮੈ ਵਿਚ ਟਿਕੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ ਤੇ ਮਨ ਖ਼ਾਲੀ ਹੋ ਜਾਂਦਾ ਹੈ ॥੧॥


ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ  

हरि चेति मन मेरे तू गुर का सबदु कमाइ ॥  

Har cẖeṯ man mere ṯū gur kā sabaḏ kamā▫e.  

O my mind, think of the Lord, and practice the Word of the Guru's Shabad.  

ਚੇਤਿ = ਸਿਮਰਦਾ ਰਹੁ। ਮਨ = ਹੇ ਮਨ!
ਹੇ ਮੇਰੇ ਮਨ! ਤੂੰ (ਆਪਣੇ ਅੰਦਰ) ਗੁਰੂ ਦਾ ਸ਼ਬਦ ਵਸਾਣ ਦੀ ਕਮਾਈ ਕਰ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ।


ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ਰਹਾਉ  

हुकमु मंनहि ता हरि मिलै ता विचहु हउमै जाइ ॥ रहाउ ॥  

Hukam manėh ṯā har milai ṯā vicẖahu ha▫umai jā▫e. Rahā▫o.  

If you submit to the Hukam of the Lord's Command, then you shall meet with the Lord; only then will your ego depart from within. ||Pause||  

xxx ॥ ਰਹਾਉ॥
ਜੇ ਤੂੰ (ਗੁਰੂ ਦਾ) ਹੁਕਮ ਮੰਨੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ, ਤਾਂ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਇਗੀ। ਰਹਾਉ॥


ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ  

हउमै सभु सरीरु है हउमै ओपति होइ ॥  

Ha▫umai sabẖ sarīr hai ha▫umai opaṯ ho▫e.  

Egotism is within all bodies; through egotism, we come to be born.  

ਸਭੁ = ਸਾਰਾ। ਓਪਤਿ = ਉਤਪੱਤੀ, ਜਨਮ-ਮਰਨ ਦਾ ਗੇੜ।
ਸਰੀਰ (ਧਾਰਨ ਦਾ ਇਹ) ਸਾਰਾ (ਸਿਲਸਿਲਾ) ਹਉਮੈ ਦੇ ਕਾਰਨ ਹੀ ਹੈ, ਹਉਮੈ ਦੇ ਕਾਰਨ ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ।


ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਸਕੈ ਕੋਇ ॥੨॥  

हउमै वडा गुबारु है हउमै विचि बुझि न सकै कोइ ॥२॥  

Ha▫umai vadā gubār hai ha▫umai vicẖ bujẖ na sakai ko▫e. ||2||  

Egotism is total darkness; in egotism, no one can understand anything. ||2||  

ਗੁਬਾਰੁ = ਘੁੱਪ ਹਨੇਰਾ ॥੨॥
ਹਉਮੈ ਬੜਾ ਘੁੱਪ ਹਨੇਰਾ ਹੈ, ਹਉਮੈ ਦੇ ਕਾਰਨ ਮਨੁੱਖ (ਆਤਮਕ ਜੀਵਨ ਦਾ ਰਸਤਾ) ਸਮਝ ਨਹੀਂ ਸਕਦਾ ॥੨॥


ਹਉਮੈ ਵਿਚਿ ਭਗਤਿ ਹੋਵਈ ਹੁਕਮੁ ਬੁਝਿਆ ਜਾਇ  

हउमै विचि भगति न होवई हुकमु न बुझिआ जाइ ॥  

Ha▫umai vicẖ bẖagaṯ na hova▫ī hukam na bujẖi▫ā jā▫e.  

In egotism, devotional worship cannot be performed, and the Hukam of the Lord's Command cannot be understood.  

xxx
ਹਉਮੈ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਤੇ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ।


ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਵਸੈ ਮਨਿ ਆਇ ॥੩॥  

हउमै विचि जीउ बंधु है नामु न वसै मनि आइ ॥३॥  

Ha▫umai vicẖ jī▫o banḏẖ hai nām na vasai man ā▫e. ||3||  

In egotism, the soul is in bondage, and the Naam, the Name of the Lord, does not come to abide in the mind. ||3||  

ਜੀਉ = ਜੀਵਾਤਮਾ (ਵਾਸਤੇ)। ਬੰਧੁ = ਬੰਨ੍ਹ, ਰੁਕਾਵਟ। ਮਨਿ = ਮਨ ਵਿਚ ॥੩॥
ਹਉਮੈ ਕਾਰਨ ਜੀਵਾਤਮਾ ਵਾਸਤੇ (ਆਤਮਕ ਜੀਵਨ ਦੇ ਰਾਹ ਦੀ) ਰੋਕ ਬਣੀ ਰਹਿੰਦੀ ਹੈ ਤੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਕੇ ਨਹੀਂ ਵੱਸ ਸਕਦਾ ॥੩॥


ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ  

नानक सतगुरि मिलिऐ हउमै गई ता सचु वसिआ मनि आइ ॥  

Nānak saṯgur mili▫ai ha▫umai ga▫ī ṯā sacẖ vasi▫ā man ā▫e.  

O Nanak, meeting with the True Guru, egotism is eliminated, and then, the True Lord comes to dwell in the mind||  

ਸਤਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਚੁ = ਸਦਾ-ਥਿਰ ਪ੍ਰਭੂ।
ਹੇ ਨਾਨਕ! ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਸਦਾ-ਥਿਰ ਪ੍ਰਭੂ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,


ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥੪॥੯॥੧੨॥  

सचु कमावै सचि रहै सचे सेवि समाइ ॥४॥९॥१२॥  

Sacẖ kamāvai sacẖ rahai sacẖe sev samā▫e. ||4||9||12||  

One starts practicing truth, abides in truth and by serving the True One gets absorbed in Him. ||4||9||12||  

ਸਚਿ = ਸਦਾ-ਥਿਰ ਪ੍ਰਭੂ ਵਿਚ। ਸੇਵਿ = ਸੇਵਾ-ਭਗਤੀ ਕਰ ਕੇ ॥੪॥੯॥੧੨॥
ਤੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ ਤੇ ਹਰਿ-ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਸੇਵਾ-ਭਗਤੀ ਕਰ ਕੇ ਸਦਾ-ਥਿਰ ਹਰੀ ਵਿਚ ਲੀਨ ਹੋ ਜਾਂਦਾ ਹੈ ॥੪॥੯॥੧੨॥


ਵਡਹੰਸੁ ਮਹਲਾ ਘਰੁ  

वडहंसु महला ४ घरु १  

vad▫hans mėhlā 4 gẖar 1  

Wadahans, Fourth Mehl, First House:  

xxx
ਰਾਗ ਵਡਹੰਸ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸੇਜ ਏਕ ਏਕੋ ਪ੍ਰਭੁ ਠਾਕੁਰੁ  

सेज एक एको प्रभु ठाकुरु ॥  

Sej ek eko parabẖ ṯẖākur.  

There is one bed, and One Lord God.  

ਠਾਕੁਰੁ = ਮਾਲਕ।
(ਹਿਰਦਾ) ਇਕ ਪਲੰਘ ਹੈ ਜਿਸ ਉੱਤੇ ਮਾਲਕ ਪ੍ਰਭੂ ਬਿਰਾਜਮਾਨ ਹੈ।


ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥  

गुरमुखि हरि रावे सुख सागरु ॥१॥  

Gurmukẖ har rāve sukẖ sāgar. ||1||  

The Gurmukh enjoys the Lord, the ocean of peace. ||1||  

ਰਾਵੈ = ਹਿਰਦੇ ਵਿਚ ਵਸਾਈ ਰੱਖਦਾ ਹੈ, ਆਤਮਕ ਮਿਲਾਪ ਮਾਣਦਾ ਹੈ। ਸੁਖ ਸਾਗਰ = ਸੁਖਾਂ ਦਾ ਸਮੁੰਦਰ ਪ੍ਰਭੂ ॥੧॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖਾਂ ਦੇ ਸਮੁੰਦਰ ਹਰੀ ਨੂੰ (ਸਦਾ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥


ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ  

मै प्रभ मिलण प्रेम मनि आसा ॥  

Mai parabẖ milaṇ parem man āsā.  

My mind longs to meet my Beloved Lord.  

ਪ੍ਰੇਮ = ਖਿਚ। ਮਨਿ = ਮਨ ਵਿਚ।
ਮੇਰੇ ਮਨ ਵਿਚ ਪ੍ਰਭੂ ਨੂੰ ਮਿਲਣ ਲਈ ਖਿੱਚ ਹੈ, ਆਸ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits