Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ  

इह बिधि सुनि कै जाटरो उठि भगती लागा ॥  

Ih biḏẖ sun kai jātro uṯẖ bẖagṯī lāgā.  

Hearing this, Dhanna the Jaat applied himself to devotional worship.  

ਇਹ ਬਿਧਿ = ਇਸ ਤਰ੍ਹਾਂ (ਦੀ ਗੱਲ)। ਜਾਟਰੋ = ਗਰੀਬ ਜੱਟ।
ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ,


ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥  

मिले प्रतखि गुसाईआ धंना वडभागा ॥४॥२॥  

Mile parṯakẖ gusā▫ī▫ā ḏẖannā vadbẖāgā. ||4||2||  

The Lord of the Universe met him personally; Dhanna was so very blessed. ||4||2||  

ਪ੍ਰਤਖਿ = ਸਾਖਿਆਤ ਤੌਰ ਤੇ ॥੪॥੨॥
ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ ॥੪॥੨॥


ਰੇ ਚਿਤ ਚੇਤਸਿ ਕੀ ਦਯਾਲ ਦਮੋਦਰ ਬਿਬਹਿ ਜਾਨਸਿ ਕੋਈ  

रे चित चेतसि की न दयाल दमोदर बिबहि न जानसि कोई ॥  

Re cẖiṯ cẖeṯas kī na ḏa▫yāl ḏamoḏar bibahi na jānas ko▫ī.  

O my consciousness, why don't you remain conscious of the Merciful Lord? How can you recognize any other?  

ਚੇਤਸਿ ਕੀ ਨ = ਤੂੰ ਕਿਉਂ ਚੇਤੇ ਨਹੀਂ ਕਰਦਾ? ਦਮੋਦਰ = {ਸੰ. दामोदर as epithet of Krishna} ਪਰਮਾਤਮਾ। ਬਿਬਹਿ = ਹੋਰ। ਨ ਜਾਨਸਿ = ਤੂ ਨਾਹ ਜਾਣੀਂ।
ਹੇ (ਮੇਰੇ) ਮਨ! ਦਇਆ ਦੇ ਘਰ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਸਿਮਰਦਾ? (ਵੇਖੀਂ) ਤੂੰ ਕਿਸੇ ਹੋਰ ਤੇ ਆਸ ਨਾਹ ਲਾਈ ਰੱਖੀਂ।


ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ  

जे धावहि ब्रहमंड खंड कउ करता करै सु होई ॥१॥ रहाउ ॥  

Je ḏẖāvėh barahmand kẖand ka▫o karṯā karai so ho▫ī. ||1|| rahā▫o.  

You may run around the whole universe, but that alone happens which the Creator Lord does. ||1||Pause||  

ਧਾਵਹਿ = ਤੂੰ ਦੌੜੇਂਗਾ। ਬ੍ਰਹਮੰਡ ਖੰਡ ਕਉ = ਸਾਰੀ ਸ੍ਰਿਸ਼ਟੀ ਦੇ ਵੱਖ ਵੱਖ ਦੇਸ਼ਾਂ ਵਿਚ ॥੧॥
ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ ਪਰਦੇਸਾਂ ਵਿਚ ਭੀ ਭਟਕਦਾ ਫਿਰੇਂਗਾ, ਤਾਂ ਭੀ ਉਹੀ ਕੁਝ ਹੋਵੇਗਾ ਜੋ ਕਰਤਾਰ ਕਰੇਗਾ ॥੧॥ ਰਹਾਉ॥


ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ  

जननी केरे उदर उदक महि पिंडु कीआ दस दुआरा ॥  

Jannī kere uḏar uḏak mėh pind kī▫ā ḏas ḏu▫ārā.  

In the water of the mother's womb, He fashioned the body with ten gates.  

ਜਨਨੀ = ਮਾਂ। ਕੇਰੇ = ਦੇ। ਉਦਰ = ਪੇਟ। ਉਦਕ = ਪਾਣੀ। ਪਿੰਡੁ = ਸਰੀਰ। ਦਸ ਦੁਆਰਾ = ਦਸ ਦਰਵਾਜ਼ਿਆਂ ਵਾਲਾ {੨ ਕੰਨ, ੨ ਅੱਖਾਂ, ੨ ਨਾਸਾਂ, ੧ ਮੂੰਹ, ੧ ਗੁਦਾ, ੧ ਲਿੰਗ, ੧ ਤਾਲੂ}।
ਮਾਂ ਦੇ ਪੇਟ ਦੇ ਜਲ ਵਿਚ ਉਸ ਪ੍ਰਭੂ ਨੇ ਸਾਡਾ ਦਸ ਸੋਤਾਂ ਵਾਲਾ ਸਰੀਰ ਬਣਾ ਦਿੱਤਾ;


ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥  

देइ अहारु अगनि महि राखै ऐसा खसमु हमारा ॥१॥  

Ḏe▫e ahār agan mėh rākẖai aisā kẖasam hamārā. ||1||  

He gives it sustenance, and preserves it in fire - such is my Lord and Master. ||1||  

ਦੇਇ = ਦੇ ਕੇ। ਅਹਾਰੁ = ਖ਼ੁਰਾਕ ॥੧॥
ਖ਼ੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿਚ ਉਹ ਸਾਡੀ ਰੱਖਿਆ ਕਰਦਾ ਹੈ (ਵੇਖ, ਹੇ ਮਨ!) ਉਹ ਸਾਡਾ ਮਾਲਕ ਇਹੋ ਜਿਹਾ (ਦਿਆਲ) ਹੈ ॥੧॥


ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ  

कुमी जल माहि तन तिसु बाहरि पंख खीरु तिन नाही ॥  

Kummī jal māhi ṯan ṯis bāhar pankẖ kẖīr ṯin nāhī.  

The mother turtle is in the water, and her babies are out of the water. She has no wings to protect them, and no milk to feed them.  

ਕੁੰਮੀ = ਕੱਛੂ ਕੁੰਮੀ। ਮਾਹਿ = ਵਿਚ। ਤਿਸੁ ਤਨ = ਉਸ ਦੇ ਬੱਚੇ। ਪੰਖ = ਖੰਭ। ਖੀਰੁ = ਦੁੱਧ (ਵਾਲੇ ਥਣ)। ਤਿਨ੍ਹ੍ਹ = ਉਹਨਾਂ ਨੂੰ। ਮਨੋਹਰ = ਸੁੰਦਰ।
ਕਛੂ-ਕੁੰਮੀ ਪਾਣੀ ਵਿਚ (ਰਹਿੰਦੀ ਹੈ), ਉਸ ਦੇ ਬੱਚੇ ਬਾਹਰ (ਰੇਤੇ ਉਤੇ ਰਹਿੰਦੇ ਹਨ), ਨਾਹ (ਬੱਚਿਆਂ ਨੂੰ) ਖੰਭ ਹਨ (ਕਿ ਉੱਡ ਕੇ ਕੁਝ ਖਾ ਲੈਣ), ਨਾਹ (ਕਛੂ-ਕੁੰਮੀ ਨੂੰ) ਥਣ (ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ);


ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥  

पूरन परमानंद मनोहर समझि देखु मन माही ॥२॥  

Pūran parmānanḏ manohar samajẖ ḏekẖ man māhī. ||2||  

The Perfect Lord, the embodiment of supreme bliss, the Fascinating Lord takes care of them. See this, and understand it in your mind||2||  

ਸਮਝਿ = ਸਮਝ ਕੇ ॥੨॥
(ਪਰ ਹੇ ਜਿੰਦੇ!) ਮਨ ਵਿਚ ਵਿਚਾਰ ਕੇ ਵੇਖ, ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ (ਉਹਨਾਂ ਦੀ ਪਾਲਣਾ ਕਰਦਾ ਹੈ) ॥੨॥


ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ  

पाखणि कीटु गुपतु होइ रहता ता चो मारगु नाही ॥  

Pākẖaṇ kīt gupaṯ ho▫e rahṯā ṯā cẖo mārag nāhī.  

The worm lies hidden under the stone - there is no way for him to escape.  

ਪਾਖਣਿ = ਪੱਥਰ ਵਿਚ, ਪਾਖਣ ਵਿਚ। ਕੀਟੁ = ਕੀੜਾ। ਗੁਪਤੁ = ਲੁਕਿਆ। ਤਾ ਚੋ = ਉਸ ਦਾ। ਮਾਰਗੁ = (ਨਿਕਲਣ ਦਾ) ਰਾਹ।
ਪੱਥਰ ਵਿਚ ਕੀੜਾ ਲੁਕਿਆ ਹੋਇਆ ਰਹਿੰਦਾ ਹੈ (ਪੱਥਰ ਵਿਚੋਂ ਬਾਹਰ ਜਾਣ ਲਈ) ਉਸ ਦਾ ਕੋਈ ਰਾਹ ਨਹੀਂ;


ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥  

कहै धंना पूरन ताहू को मत रे जीअ डरांही ॥३॥३॥  

Kahai ḏẖannā pūran ṯāhū ko maṯ re jī▫a darāʼnhī. ||3||3||  

Says Dhanna, the Perfect Lord takes care of him. Fear not, O my soul. ||3||3||  

ਤਾਹੂ ਕੋ = ਉਸ ਕੀੜੇ ਦਾ ਭੀ। ਰੇ ਜੀਅ = ਹੇ ਜਿੰਦੇ! ॥੩॥੩॥
ਪਰ ਉਸ ਦਾ (ਪਾਲਣ ਵਾਲਾ) ਭੀ ਪੂਰਨ ਪਰਮਾਤਮਾ ਹੈ; ਧੰਨਾ ਆਖਦਾ ਹੈ-ਹੇ ਜਿੰਦੇ! ਤੂੰ ਭੀ ਨਾਹ ਡਰ ॥੩॥੩॥


ਆਸਾ ਸੇਖ ਫਰੀਦ ਜੀਉ ਕੀ ਬਾਣੀ  

आसा सेख फरीद जीउ की बाणी  

Āsā Sekẖ Farīḏ jī▫o kī baṇī  

Aasaa, The Word Of Shaykh Fareed Jee:  

xxx
ਰਾਗ ਆਸਾ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ  

दिलहु मुहबति जिंन्ह सेई सचिआ ॥  

Ḏilahu muhabaṯ jinĥ se▫ī sacẖi▫ā.  

They alone are true, whose love for God is deep and heart-felt.  

ਜਿਨ੍ਹ੍ਹ ਮੁਹਬਤਿ = ਜਿਨ੍ਹਾਂ ਦੀ ਮੁਹੱਬਤਿ। ਸਚਿਆ = ਸੱਚੇ ਆਸ਼ਕ, ਸੱਚੀ ਮੁਹੱਬਤਿ ਕਰਨ ਵਾਲੇ। ਸੇਈ = ਉਹੀ ਬੰਦੇ।
ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ (ਆਸ਼ਕ) ਹਨ;


ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥  

जिन्ह मनि होरु मुखि होरु सि कांढे कचिआ ॥१॥  

Jinĥ man hor mukẖ hor sė kāʼndẖe kacẖi▫ā. ||1||  

Those who have one thing in their heart, and something else in their mouth, are judged to be false. ||1||  

ਜਿਨ੍ਹ੍ਹ ਮਨਿ = ਜਿਨ੍ਹਾਂ ਦੇ ਮਨ ਵਿਚ। ਮੁਖਿ = ਮੂੰਹ ਵਿਚ। ਕਾਂਢੇ = ਕਹੇ ਜਾਂਦੇ ਹਨ। ਕਚਿਆ = ਕੱਚੀ ਪ੍ਰੀਤ ਵਾਲੇ ॥੧॥
ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ ॥੧॥


ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ  

रते इसक खुदाइ रंगि दीदार के ॥  

Raṯe isak kẖuḏā▫e rang ḏīḏār ke.  

Those who are imbued with love for the Lord, are delighted by His Vision.  

ਰਤੇ = ਰੱਤੇ, ਰੰਗੇ ਹੋਏ। ਇਸਕ = ਮੁਹੱਬਤਿ, ਪਿਆਰ। ਰੰਗਿ = ਰੰਗ ਵਿਚ।
ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ)


ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ  

विसरिआ जिन्ह नामु ते भुइ भारु थीए ॥१॥ रहाउ ॥  

visri▫ā jinĥ nām ṯe bẖu▫e bẖār thī▫e. ||1|| rahā▫o.  

Those who forget the Naam, the Name of the Lord, are a burden on the earth. ||1||Pause||  

ਭੁਇ = ਧਰਤੀ ਉੱਤੇ। ਥੀਏ = ਹੋ ਗਏ ਹਨ ॥੧॥
ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ॥੧॥ ਰਹਾਉ॥


ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ  

आपि लीए लड़ि लाइ दरि दरवेस से ॥  

Āp lī▫e laṛ lā▫e ḏar ḏarves se.  

Those whom the Lord attaches to the hem of His robe, are the true dervishes at His Door.  

ਲੜਿ = ਲੜ ਨਾਲ, ਪੱਲੇ ਨਾਲ। ਦਰਿ = (ਪ੍ਰਭੂ ਦੇ) ਦਰ ਤੇ। ਸੇ = ਉਹੀ ਬੰਦੇ।
ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ,


ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥  

तिन धंनु जणेदी माउ आए सफलु से ॥२॥  

Ŧin ḏẖan jaṇeḏī mā▫o ā▫e safal se. ||2||  

Blessed are the mothers who gave birth to them, and fruitful is their coming into the world. ||2||  

ਜਣੇਦੀ = ਜੰਮਣ ਵਾਲੀ। ਧੰਨੁ = ਭਾਗਾਂ ਵਾਲੀ। ਮਾਉ = ਮਾਂ ॥੨॥
ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ ॥੨॥


ਪਰਵਦਗਾਰ ਅਪਾਰ ਅਗਮ ਬੇਅੰਤ ਤੂ  

परवदगार अपार अगम बेअंत तू ॥  

Parvarḏagār apār agam be▫anṯ ṯū.  

O Lord, Sustainer and Cherisher, You are infinite, unfathomable and endless.  

ਪਰਵਦਗਾਰ = ਹੇ ਪਾਲਣਹਾਰ! ਅਗਮ = ਹੇ ਅਪਹੁੰਚ! ਤੂ = ਤੈਨੂੰ।
ਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ!


ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥  

जिना पछाता सचु चुमा पैर मूं ॥३॥  

Jinā pacẖẖāṯā sacẖ cẖummā pair mūʼn. ||3||  

Those who recognize the True Lord - I kiss their feet. ||3||  

ਸਚੁ = ਸਦਾ-ਥਿਰ ਰਹਿਣ ਵਾਲੇ ਨੂੰ। ਮੂੰ = ਮੈਂ ॥੩॥
ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ ॥੩॥


ਤੇਰੀ ਪਨਹ ਖੁਦਾਇ ਤੂ ਬਖਸੰਦਗੀ  

तेरी पनह खुदाइ तू बखसंदगी ॥  

Ŧerī panah kẖuḏā▫e ṯū bakẖsanḏgī.  

I seek Your Protection - You are the Forgiving Lord.  

ਪਨਹ = ਓਟ, ਪਨਾਹ। ਖੁਦਾਇ = ਹੇ ਖ਼ੁਦਾ! ਹੇ ਪ੍ਰਭੂ! ਬਖਸੰਦਗੀ = ਬਖ਼ਸ਼ਣ ਵਾਲਾ।
ਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ;


ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥  

सेख फरीदै खैरु दीजै बंदगी ॥४॥१॥  

Sekẖ Farīḏai kẖair ḏījai banḏagī. ||4||1||  

Please, bless Shaykh Fareed with the bounty of Your meditative worship. ||4||1||  

ਫਰੀਦੈ = ਫ਼ਰੀਦ ਨੂੰ ॥੪॥੧॥
ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ ॥੪॥੧॥


ਆਸਾ  

आसा ॥  

Āsā.  

Aasaa:  

xxx
xxx


ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ  

बोलै सेख फरीदु पिआरे अलह लगे ॥  

Bolai Sekẖ Farīḏ pi▫āre alah lage.  

Says Shaykh Fareed, O my dear friend, attach yourself to the Lord.  

ਬੋਲੈ = ਆਖਦਾ ਹੈ। ਪਿਆਰੇ = ਹੇ ਪਿਆਰੇ! ਅਲਹ ਲਗੇ = ਅੱਲਹ ਨਾਲ ਲੱਗ, ਰੱਬ ਦੇ ਚਰਨਾਂ ਵਿਚ ਜੁੜ।
ਸ਼ੇਖ਼ ਫ਼ਰੀਦ ਆਖਦਾ ਹੈ-ਹੇ ਪਿਆਰੇ! ਰੱਬ (ਦੇ ਚਰਨਾਂ) ਵਿਚ ਜੁੜ;


ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥  

इहु तनु होसी खाक निमाणी गोर घरे ॥१॥  

Ih ṯan hosī kẖāk nimāṇī gor gẖare. ||1||  

This body shall turn to dust, and its home shall be a neglected graveyard. ||1||  

ਹੋਸੀ = ਹੋ ਜਾਇਗਾ। ਗੋਰ = ਕਬਰ ॥੧॥
(ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ॥੧॥


ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ  

आजु मिलावा सेख फरीद टाकिम कूंजड़ीआ मनहु मचिंदड़ीआ ॥१॥ रहाउ ॥  

Āj milāvā Sekẖ Farīḏ tākim kūnjaṛī▫ā manhu macẖinḏ▫ṛī▫ā. ||1|| rahā▫o.  

You can meet the Lord today, O Shaykh Fareed, if you restrain your bird-like desires which keep your mind in turmoil. ||1||Pause||  

ਆਜੁ = ਅੱਜ, ਇਸ ਮਨੁੱਖਾ ਜਨਮ ਵਿਚ ਹੀ। ਫਰੀਦ = ਹੇ ਫ਼ਰੀਦ! ਟਾਕਿਮ = ਰੋਕ, ਕਾਬੂ ਕਰ। ਕੂੰਜੜੀਆ = (ਭਾਵ) ਇੰਦ੍ਰੀਆਂ ਨੂੰ। ਮਨਹੁ ਮਚਿੰਦੜੀਆ = ਮਨ ਨੂੰ ਮਚਾਉਣ ਵਾਲੀਆਂ ਨੂੰ ॥੧॥
ਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ॥੧॥ ਰਹਾਉ॥


ਜੇ ਜਾਣਾ ਮਰਿ ਜਾਈਐ ਘੁਮਿ ਆਈਐ  

जे जाणा मरि जाईऐ घुमि न आईऐ ॥  

Je jāṇā mar jā▫ī▫ai gẖum na ā▫ī▫ai.  

If I had known that I was to die, and not return again,  

ਜੇ ਜਾਣਾ = ਜਦੋਂ ਇਹ ਪਤਾ ਹੈ। ਘੁਮਿ = ਮੁੜ ਕੇ, ਫਿਰ।
(ਹੇ ਪਿਆਰੇ ਮਨ!) ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ,


ਝੂਠੀ ਦੁਨੀਆ ਲਗਿ ਆਪੁ ਵਞਾਈਐ ॥੨॥  

झूठी दुनीआ लगि न आपु वञाईऐ ॥२॥  

Jẖūṯẖī ḏunī▫ā lag na āp vañā▫ī▫ai. ||2||  

I would not have ruined myself by clinging to the world of falsehood. ||2||  

ਲਗਿ = ਲੱਗ ਕੇ। ਆਪੁ = ਆਪਣੇ ਆਪ ਨੂੰ। ਨ ਵਞਾਈਐ = ਖ਼ੁਆਰ ਨਹੀਂ ਕਰਨਾ ਚਾਹੀਦਾ ॥੨॥
ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ; ॥੨॥


ਬੋਲੀਐ ਸਚੁ ਧਰਮੁ ਝੂਠੁ ਬੋਲੀਐ  

बोलीऐ सचु धरमु झूठु न बोलीऐ ॥  

Bolī▫ai sacẖ ḏẖaram jẖūṯẖ na bolī▫ai.  

So speak the Truth, in righteousness, and do not speak falsehood.  

xxx
ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ,


ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥  

जो गुरु दसै वाट मुरीदा जोलीऐ ॥३॥  

Jo gur ḏasai vāt murīḏā jolī▫ai. ||3||  

The disciple ought to travel the route, pointed out by the Guru. ||3||  

ਵਾਟ = ਰਸਤਾ। ਮੁਰੀਦਾ = ਮੁਰੀਦ ਬਣ ਕੇ, ਸਿੱਖ ਬਣ ਕੇ। ਜੋਲੀਐ = ਤੁਰਨਾ ਚਾਹੀਦਾ ਹੈ ॥੩॥
ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ ॥੩॥


ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ  

छैल लंघंदे पारि गोरी मनु धीरिआ ॥  

Cẖẖail langẖanḏe pār gorī man ḏẖīri▫ā.  

Seeing the youths being carried across, the hearts of the beautiful young soul-brides are encouraged.  

ਛੈਲ = ਬਾਂਕੇ ਜੁਆਨ, ਸੰਤ ਜਨ। ਗੋਰੀ ਮਨੁ = (ਕਮਜ਼ੋਰ) ਇਸਤ੍ਰੀ ਦਾ ਮਨ। ਧੀਰਿਆ = ਹੌਸਲਾ ਫੜਦਾ ਹੈ।
(ਕਿਸੇ ਦਰੀਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ)


ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥  

कंचन वंने पासे कलवति चीरिआ ॥४॥  

Kancẖan vanne pāse kalvaṯ cẖīri▫ā. ||4||  

Those who side with the glitter of gold, are cut down with a saw. ||4||  

ਕੰਚਨ ਵੰਨੇ ਪਾਸੇ = ਜੋ ਧਨ ਪਦਾਰਥ ਵਲ ਲੱਗ ਪਏ। ਕਲਵਤਿ = ਕਲਵੱਤ੍ਰ ਨਾਲ, ਆਰੇ ਨਾਲ ॥੪॥
(ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ) ॥੪॥


ਸੇਖ ਹੈਯਾਤੀ ਜਗਿ ਕੋਈ ਥਿਰੁ ਰਹਿਆ  

सेख हैयाती जगि न कोई थिरु रहिआ ॥  

Sekẖ haiyāṯī jag na ko▫ī thir rahi▫ā.  

O Shaykh, no one's life is permanent in this world.  

ਸੇਖ = ਹੇ ਸ਼ੇਖ਼ ਫ਼ਰੀਦ! ਹੈਯਾਤੀ = ਉਮਰ। ਜਗਿ = ਜਗਤ ਵਿਚ। ਥਿਰੁ = ਸਦਾ ਕਾਇਮ।
ਹੇ ਸ਼ੇਖ਼ ਫ਼ਰੀਦ! ਜਗਤ ਵਿਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ।


ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥  

जिसु आसणि हम बैठे केते बैसि गइआ ॥५॥  

Jis āsaṇ ham baiṯẖe keṯe bais ga▫i▫ā. ||5||  

That seat, upon which we now sit - many others sat on it and have since departed. ||5||  

ਆਸਣਿ = ਥਾਂ ਤੇ। ਕੇਤੇ = ਕਈ। ਬੈਸਿ ਗਇਆ = ਬਹਿ ਕੇ ਚਲੇ ਗਏ ਹਨ ॥੫॥
(ਵੇਖ!) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ ॥੫॥


ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ  

कतिक कूंजां चेति डउ सावणि बिजुलीआं ॥  

Kaṯik kūʼnjāʼn cẖeṯ da▫o sāvaṇ bijulī▫āʼn.  

As the swallows appear in the month of Katik, forest fires in the month of Chayt, and lightning in Saawan,  

ਚੇਤਿ = ਚੇਤਰ (ਦੇ ਮਹੀਨੇ) ਵਿਚ। ਡਉ = ਜੰਗਲ ਦੀ ਅੱਗ। ਸਾਵਣਿ = ਸਾਵਣ ਦੇ ਮਹੀਨੇ ਵਿਚ।
ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ),


ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥  

सीआले सोहंदीआं पिर गलि बाहड़ीआं ॥६॥  

Sī▫āle sohanḏī▫āʼn pir gal bāhṛī▫āʼn. ||6||  

and as the bride's arms adorn her husband's neck in winter;||6||  

ਸੋਹੰਦੀਆਂ = ਸੋਹਣੀਆਂ ਲੱਗਦੀਆਂ ਹਨ। ਪਿਰ ਗਲਿ = ਪਤੀ ਦੇ ਗਲ ਵਿਚ। ਬਾਹੜੀਆਂ = ਸੋਹਣੀਆਂ ਬਾਹਾਂ ॥੬॥
ਸਿਆਲ ਵਿਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਖਸਮਾਂ ਦੇ ਗਲ ਵਿਚ ਸੋਭਦੀਆਂ ਹਨ; ॥੬॥


ਚਲੇ ਚਲਣਹਾਰ ਵਿਚਾਰਾ ਲੇਇ ਮਨੋ  

चले चलणहार विचारा लेइ मनो ॥  

Cẖale cẖalaṇhār vicẖārā le▫e mano.  

Just so, the transitory human bodies pass away. Reflect upon this in your mind.  

ਚਲੇ = ਤੁਰੇ ਜਾ ਰਹੇ ਹਨ। ਚਲਣਹਾਰ = ਨਾਸਵੰਤ ਜੀਵ।
(ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ,


ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥  

गंढेदिआं छिअ माह तुड़ंदिआ हिकु खिनो ॥७॥  

Gandẖeḏi▫āʼn cẖẖi▫a māh ṯuṛanḏi▫ā hik kẖino. ||7||  

It takes six months to form the body, but it breaks in an instant. ||7||  

ਛਿਅ ਮਾਹ = ਛੇ ਮਹੀਨੇ। ਹਿਕੁ ਖਿਨੋ = ਇਕ ਪਲ ॥੭॥
ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ ॥੭॥


ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ  

जिमी पुछै असमान फरीदा खेवट किंनि गए ॥  

Jimī pucẖẖai asmān Farīḏā kẖevat kinn ga▫e.  

O Fareed, the earth asks the sky, "Where have the boatmen gone?  

ਖੇਵਟ = ਮੱਲਾਹ, ਵੱਡੇ ਵੱਡੇ ਆਗੂ। ਕਿੰਨਿ = ਕਿੰਨੇ, ਕਿਤਨੇ ਕੁ। ਗਏ = ਲੰਘ ਗਏ ਹਨ।
ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ।


ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥  

जालण गोरां नालि उलामे जीअ सहे ॥८॥२॥  

Jālaṇ gorāʼn nāl ulāme jī▫a sahe. ||8||2||  

Some have been cremated, and some lie in their graves; their souls are suffering rebukes. ||8||2||  

ਜਾਲਣ = ਦੁੱਖ ਸਹਾਰਨੇ। ਗੋਰਾਂ ਨਾਲਿ = ਕਬਰਾਂ ਨਾਲ। ਜੀਅ = ਜਿੰਦ, ਜੀਵ ॥੮॥੨॥
ਸਰੀਰ ਤਾਂ ਕਬਰਾਂ ਵਿਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ ॥੮॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits