Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥  

मिसल फकीरां गाखड़ी सु पाईऐ पूर करमि ॥१११॥  

Misal fakīrāʼn gākẖ▫ṛī so pā▫ī▫ai pūr karamm. ||111||  

It is so difficult to be like the fakeers - the Holy Saints; it is only achieved by perfect karma. ||111||  

ਮਿਸਲ ਫਕੀਰਾਂ = ਫ਼ਕੀਰਾਂ ਵਾਲੀ ਰਹਿਣੀ। ਗਾਖੜੀ = ਔਖੀ। ਪੂਰ ਕਰੰਮਿ = ਪੂਰੀ ਕਿਸਮਤ ਨਾਲ ॥੧੧੧॥
(ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ ॥੧੧੧॥


ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ  

पहिलै पहरै फुलड़ा फलु भी पछा राति ॥  

Pahilai pahrai fulṛā fal bẖī pacẖẖā rāṯ.  

The first watch of the night brings flowers, and the later watches of the night bring fruit.  

ਫੁਲੜਾ = ਸੋਹਣਾ ਜਿਹਾ ਫੁੱਲ। ਪਛਾ ਰਾਤਿ = ਪਿਛਲੀ ਰਾਤੇ, ਅੰਮ੍ਰਿਤ ਵੇਲੇ।
(ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ।


ਜੋ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥  

जो जागंन्हि लहंनि से साई कंनो दाति ॥११२॥  

Jo jāgaʼnniĥ lahann se sā▫ī kanno ḏāṯ. ||112||  

Those who remain awake and aware, receive the gifts from the Lord. ||112||  

ਜਾਗੰਨ੍ਹ੍ਹਿ = ਅੱਖਰ 'ਨ' ਦੇ ਹੇਠ 'ਹ' ਹੈ। ਲਹੰਨਿ = ਹਾਸਲ ਕਰਦੇ ਹਨ। ਕੰਨੋ = ਪਾਸੋਂ (ਵੇਖੋ ਸ਼ਲੋਕ ਨੰ: ੯੯ ਵਿਚ ਲਫ਼ਜ਼ 'ਕੰਨੈ') ॥੧੧੨॥
ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ ॥੧੧੨॥


ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ  

दाती साहिब संदीआ किआ चलै तिसु नालि ॥  

Ḏāṯī sāhib sanḏī▫ā ki▫ā cẖalai ṯis nāl.  

The gifts are from our Lord and Master; who can force Him to bestow them?  

ਦਾਤੀ = ਬਖ਼ਸ਼ਸ਼ਾਂ। ਸੰਦੀਆ = ਦੀਆਂ। ਤਿਸੁ ਨਾਲਿ = ਉਸ (ਸਾਹਿਬ) ਨਾਲ। ਕਿਆ ਚਲੈ = ਕੀਹ ਜ਼ੋਰ ਚੱਲ ਸਕਦਾ ਹੈ।
ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ ਚੱਲ ਸਕਦਾ ਹੈ?


ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥  

इकि जागंदे ना लहन्हि इकन्हा सुतिआ देइ उठालि ॥११३॥  

Ik jāganḏe nā lahniĥ iknĥā suṯi▫ā ḏe▫e uṯẖāl. ||113||  

Some are awake, and do not receive them, while He awakens others from sleep to bless them. ||113||  

ਇਕਿ = ਕਈ ਬੰਦੇ। ਲਹਨ੍ਹ੍ਹਿ = ਪ੍ਰਾਪਤ ਕਰਦੇ ਹਨ। ❀ ਨੋਟ: ਲਫ਼ਜ਼ 'ਦਾਤਿ' (ਿ) ਅੰਤ ਹੈ, ਇਸ ਦਾ ਬਹੁ-ਵਚਨ (ਿ) ਨੂੰ ਦੀਰਘ ਕੀਤਿਆਂ ਬਣਿਆ ਹੈ, ਇਸੇ ਤਰ੍ਹਾਂ ਲਫ਼ਜ਼ 'ਲਹਰਿ' (ਿ ਅੰਤ) ਤੋਂ 'ਲਹਰੀ'; ਜਿਵੇਂ 'ਸਾਇਰੁ ਲਹਰੀ ਦੇਇ' ॥੧੧੩॥
ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ ਕੇ ਆਪ ਸੂਝ ਦੇ ਦੇਂਦਾ ਹੈ) ॥੧੧੩॥


ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ  

ढूढेदीए सुहाग कू तउ तनि काई कोर ॥  

Dẖūdẖeḏī▫e suhāg kū ṯa▫o ṯan kā▫ī kor.  

You search for your Husband Lord; you must have some fault in your body.  

ਕੂ = ਨੂੰ। ਤਉ ਤਨਿ = ਤੇਰੇ ਤਨ ਵਿਚ, ਤੇਰੇ ਅੰਦਰ। ਕੋਰ = ਕਸਰ, ਘਾਟ। ਕਾਈ = ਕੋਈ।
ਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤ੍ਰੀਏ!) (ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ ਪਰ ਤੈਨੂੰ ਅਜੇ ਭੀ ਨਹੀਂ ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ।


ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਹੋਰ ॥੧੧੪॥  

जिन्हा नाउ सुहागणी तिन्हा झाक न होर ॥११४॥  

Jinĥā nā▫o suhāgaṇī ṯinĥā jẖāk na hor. ||114||  

Those who are known as happy soul-brides, do not look to others. ||114||  

ਝਾਕ = ਆਸ, ਆਸਰਾ, ਟੇਕ ॥੧੧੪॥
ਜਿਨ੍ਹਾਂ ਦਾ ਨਾਮ 'ਸੋਹਾਗਣਾਂ' ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ 'ਦਾਤਿ' ਉਹਨਾਂ ਨੂੰ ਹੀ ਮਿਲਦੀ ਹੈ ਜੋ ਅੰਮ੍ਰਿਤ ਵੇਲੇ ਉੱਠਣ ਦਾ ਕੋਈ 'ਹੱਕ' ਨਹੀਂ ਜਮਾਂਦੀਆਂ) ॥੧੧੪॥


ਸਬਰ ਮੰਝ ਕਮਾਣ ਸਬਰੁ ਕਾ ਨੀਹਣੋ  

सबर मंझ कमाण ए सबरु का नीहणो ॥  

Sabar manjẖ kamāṇ e sabar kā nīhṇo.  

Within yourself, make patience the bow, and make patience the bowstring.  

ਮੰਝ = (ਮਨ) ਮੰਝ, (ਮਨ) ਵਿਚ। ਸਬਰ ਕਮਾਣ = ਸਬਰ ਦੀ ਕਮਾਣ। ਸਬਰੁ = ਧੀਰਜੁ, ਸਿਦਕ। ਕਾ = (ਕਮਾਣ ਦਾ)। ਨੀਹਣੋ = ਚਿੱਲਾ।
ਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਣ ਦਾ ਚਿੱਲਾ ਹੋਵੇ,


ਸਬਰ ਸੰਦਾ ਬਾਣੁ ਖਾਲਕੁ ਖਤਾ ਕਰੀ ॥੧੧੫॥  

सबर संदा बाणु खालकु खता न करी ॥११५॥  

Sabar sanḏā bāṇ kẖālak kẖaṯā na karī. ||115||  

Make patience the arrow, the Creator will not let you miss the target. ||115||  

ਸੰਦਾ = ਦਾ। ਬਾਣੁ = ਤੀਰ। ਖਤਾ ਨ ਕਰੀ = ਵਿਅਰਥ ਨਹੀਂ ਜਾਣ ਦੇਂਦਾ, ਖੁੰਝਣ ਨਹੀਂ ਦੇਂਦਾ ॥੧੧੫॥
ਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ ॥੧੧੫॥


ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ  

सबर अंदरि साबरी तनु एवै जालेन्हि ॥  

Sabar anḏar sābrī ṯan evai jāleniĥ.  

Those who are patient abide in patience; in this way, they burn their bodies.  

ਸਾਬਰੀ = ਸਬਰ ਵਾਲੇ ਬੰਦੇ। ਏਵੈ = ਇਸੇ ਤਰ੍ਹਾਂ (ਭਾਵ,) ਸਬਰ ਵਿਚ ਹੀ। ਤਨੁ ਜਾਲੇਨ੍ਹ੍ਹਿ = ਸਰੀਰ ਨੂੰ ਸਾੜਦੇ ਹਨ, ਘਾਲਾਂ ਘਾਲਦੇ ਹਨ, (ਭਾਵ, ਜਦੋਂ ਜਗਤ ਸੁੱਤਾ ਪਿਆ ਹੈ, ਉਹ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦੇ ਹਨ, ਤੇ ਬੇ-ਮੁਥਾਜੀ ਪਾਪ-ਨਿਵਿਰਤੀ ਅਤੇ ਰਜ਼ਾ ਦਾ ਸਬਕ ਪਕਾਂਦੇ ਹਨ)।
ਸਬਰ ਵਾਲੇ ਬੰਦੇ ਸਬਰ ਵਿਚ ਰਹਿ ਕੇ ਇਸੇ ਤਰ੍ਹਾਂ (ਸਦਾ ਸਬਰ ਵਿਚ ਹੀ) ਬੰਦਗੀ ਦੀ ਘਾਲ ਘਾਲਦੇ ਹਨ,


ਹੋਨਿ ਨਜੀਕਿ ਖੁਦਾਇ ਦੈ ਭੇਤੁ ਕਿਸੈ ਦੇਨਿ ॥੧੧੬॥  

होनि नजीकि खुदाइ दै भेतु न किसै देनि ॥११६॥  

Hon najīk kẖuḏā▫e ḏai bẖeṯ na kisai ḏen. ||116||  

They are close to the Lord, but they do not reveal their secret to anyone. ||116||  

ਹੋਨਿ = ਹੁੰਦੇ ਹਨ। ਨਜੀਕਿ = ਨੇੜੇ। ਕਿਸੈ = ਕਿਸੇ ਨੂੰ। ਭੇਤੁ ਨ ਦੇਨਿ = ਆਪਣਾ ਭੇਤ ਨਹੀਂ ਦੇਂਦੇ, ਕਾਹਲੇ ਪੈ ਕੇ ਕਿਸੇ ਅਗੇ ਗਿਲਾ ਨਹੀਂ ਕਰਦੇ ਕਿ ਇਤਨੀ ਮੇਹਨਤਿ ਕਰਨ ਤੇ ਭੀ ਅਜੇ ਤਕ ਕਿਉਂ ਨਹੀਂ ਮਿਲਿਆ ॥੧੧੬॥
(ਇਸ ਤਰ੍ਹਾਂ ਉਹ) ਰੱਬ ਦੇ ਨੇੜੇ ਹੁੰਦੇ ਜਾਂਦੇ ਹਨ, ਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਂਦੇ ॥੧੧੬॥


ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ  

सबरु एहु सुआउ जे तूं बंदा दिड़ु करहि ॥  

Sabar ehu su▫ā▫o je ṯūʼn banḏā ḏiṛ karahi.  

Let patience be your purpose in life; implant this within your being.  

ਸੁਆਉ = ਸੁਆਰਥ, ਪ੍ਰਯੋਜਨ, ਜ਼ਿੰਦਗੀ ਦਾ ਨਿਸ਼ਾਨਾ। ਬੰਦਾ = ਹੇ ਬੰਦੇ! ਹੇ ਮਨੁੱਖ! ਦਿੜੁ = ਪੱਕਾ।
ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ,


ਵਧਿ ਥੀਵਹਿ ਦਰੀਆਉ ਟੁਟਿ ਥੀਵਹਿ ਵਾਹੜਾ ॥੧੧੭॥  

वधि थीवहि दरीआउ टुटि न थीवहि वाहड़ा ॥११७॥  

vaḏẖ thīvėh ḏarī▫ā▫o tut na thīvėh vāhṛā. ||117||  

In this way, you will grow into a great river; you will not break off into a tiny stream. ||117||  

ਵਧਿ = ਵਧ ਕੇ। ਥੀਵਹਿ = ਹੋ ਜਾਹਿਂਗਾ। ਵਾਹੜਾ = ਨਿੱਕਾ ਜਿਹਾ ਵਹਣ। ਟੁਟਿ = ਟੁੱਟ ਕੇ, ਘਟ ਕੇ ॥੧੧੭॥
ਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ) ॥੧੧੭॥


ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ  

फरीदा दरवेसी गाखड़ी चोपड़ी परीति ॥  

Farīḏā ḏarvesī gākẖ▫ṛī cẖopṛī parīṯ.  

Fareed, it is difficult to be a dervish - a Holy Saint; it is easier to love bread when it is buttered.  

ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਚੋਪੜੀ = ਉਤੋਂ ਉਤੋਂ ਚੰਗੀ, ਓਪਰੀ, ਵਿਖਾਵੇ ਦੀ।
ਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ) ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ।


ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥  

इकनि किनै चालीऐ दरवेसावी रीति ॥११८॥  

Ikan kinai cẖālī▫ai ḏarvesāvī rīṯ. ||118||  

Only a rare few follow the way of the Saints. ||118||  

ਇਕਨਿ ਕਿਨੈ = ਕਿਸੇ ਇੱਕ ਨੇ, ਕਿਸੇ ਵਿਰਲੇ ਨੇ। ਚਾਲੀਐ = ਚਲਾਈ ਹੈ। ਦਰਵੇਸਾਵੀ = ਦਰਵੇਸ਼ਾਂ ਵਾਲੀ ॥੧੧੮॥
ਫ਼ਕੀਰਾਂ ਦੀ (ਇਹ ਸਬਰ ਵਾਲੀ) ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ ॥੧੧੮॥


ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹ੍ਹਿ  

तनु तपै तनूर जिउ बालणु हड बलंन्हि ॥  

Ŧan ṯapai ṯanūr ji▫o bālaṇ had balaʼnniĥ.  

My body is cooking like an oven; my bones are burning like firewood.  

ਜਿਉ = ਵਾਂਗ। ਬਲੰਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)।
ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ।


ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹ੍ਹਿ ॥੧੧੯॥  

पैरी थकां सिरि जुलां जे मूं पिरी मिलंन्हि ॥११९॥  

Pairī thakāʼn sir julāʼn je mūʼn pirī milaʼnniĥ. ||119||  

If my feet become tired, I will walk on my head, if I can meet my Beloved. ||119||  

ਪੈਰੀ = ਪੈਰਾਂ ਨਾਲ (ਤੁਰਦਿਆਂ)। ਥਕਾਂ = ਥੱਕਾਂ, ਜੇ ਮੈਂ ਥੱਕ ਜਾਵਾਂ। ਸਿਰਿ = ਸਿਰ ਨਾਲ, ਸਿਰ-ਭਾਰ। ਜੁਲਾਂ = ਮੈਂ ਤੁਰਾਂ। ਮੂੰ = ਮੈਨੂੰ। ਪਿਰੀ = ਪਿਆਰੀ (ਰੱਬ) ਦੀ। ਮਿਲੰਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) ॥੧੧੯॥
(ਪਿਆਰੇ ਰੱਬ ਨੂੰ ਮਿਲਣ ਦੇ ਰਾਹ ਤੇ ਜੇ ਮੈਂ) ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ) ॥੧੧੯॥


ਤਨੁ ਤਪਾਇ ਤਨੂਰ ਜਿਉ ਬਾਲਣੁ ਹਡ ਬਾਲਿ  

तनु न तपाइ तनूर जिउ बालणु हड न बालि ॥  

Ŧan na ṯapā▫e ṯanūr ji▫o bālaṇ had na bāl.  

Do not heat up your body like an oven, and do not burn your bones like firewood.  

xxx
ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ।


ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥  

सिरि पैरी किआ फेड़िआ अंदरि पिरी निहालि ॥१२०॥  

Sir pairī ki▫ā feṛi▫ā anḏar pirī nihāl. ||120||  

What harm have your feet and head done to you? Behold your Beloved within yourself. ||120||  

ਸਿਰਿ = ਸਿਰ ਨੇ। ਪੈਰੀ = ਪੈਰੀਂ, ਪੈਰਾਂ ਨੇ। ਫੇੜਿਆ = ਵਿਗਾੜਿਆ ਹੈ। ਨਿਹਾਲਿ = ਵੇਖ, ਤੱਕ ॥੧੨੦॥
ਸਿਰ ਨੇ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ ॥੧੨੦॥


ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ  

हउ ढूढेदी सजणा सजणु मैडे नालि ॥  

Ha▫o dẖūdẖeḏī sajṇā sajaṇ maide nāl.  

I search for my Friend, but my Friend is already with me.  

ਮੈਡੇ ਨਾਲਿ = ਮੇਰੇ ਨਾਲ, ਮੇਰੇ ਹਿਰਦੇ ਵਿਚ।
ਮੈਂ (ਜੀਵ-ਇਸਤ੍ਰੀ) ਸੱਜਣ (-ਪ੍ਰਭੂ) ਨੂੰ (ਬਾਹਰ) ਭਾਲ ਰਹੀ ਹਾਂ, (ਪਰ ਉਹ) ਸੱਜਣ (ਤਾਂ) ਮੇਰੇ ਹਿਰਦੇ ਵਿਚ ਵੱਸ ਰਿਹਾ ਹੈ।


ਨਾਨਕ ਅਲਖੁ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥  

नानक अलखु न लखीऐ गुरमुखि देइ दिखालि ॥१२१॥  

Nānak alakẖ na lakẖī▫ai gurmukẖ ḏe▫e ḏikẖāl. ||121||  

O Nanak, the Unseen Lord cannot be seen; He is revealed only to the Gurmukh. ||121||  

ਅਲਖੁ = ਲੱਛਣਹੀਨ, ਜਿਸ ਦਾ ਕੋਈ ਖ਼ਾਸ ਲੱਛਣ ਨਹੀਂ ਪਤਾ ਲੱਗਦਾ। ਦੇਇ ਦਿਖਾਲਿ = ਵਿਖਾ ਦੇਂਦਾ ਹੈ ॥੧੨੧॥
ਹੇ ਨਾਨਕ! ਉਸ (ਸੱਜਣ) ਦਾ ਕੋਈ ਲੱਛਣ ਨਹੀਂ, (ਆਪਣੇ ਉੱਦਮ ਨਾਲ ਜੀਵ ਪਾਸੋਂ) ਉਹ ਪਛਾਣਿਆ ਨਹੀਂ ਜਾ ਸਕਦਾ, ਸਤਿਗੁਰੂ ਵਿਖਾਲ ਦੇਂਦਾ ਹੈ ॥੧੨੧॥


ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ  

हंसा देखि तरंदिआ बगा आइआ चाउ ॥  

Hansā ḏekẖ ṯaranḏi▫ā bagā ā▫i▫ā cẖā▫o.  

Seeing the swans swimming, the cranes became excited.  

ਬਗਾ = ਬਗਲਿਆਂ ਨੂੰ।
ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਉ ਆ ਗਿਆ,


ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥  

डुबि मुए बग बपुड़े सिरु तलि उपरि पाउ ॥१२२॥  

Dub mu▫e bag bapuṛe sir ṯal upar pā▫o. ||122||  

The poor cranes were drowned to death, with their heads below the water and their feet sticking out above. ||122||  

ਬਪੁੜੇ = ਵਿਚਾਰੇ। ਤਲਿ = ਹੇਠਾਂ ॥੧੨੨॥
ਪਰ ਵਿਚਾਰੇ ਬਗਲੇ (ਇਹ ਉੱਦਮ ਕਰਦੇ) ਸਿਰ ਹੇਠਾਂ ਤੇ ਪੈਰ ਉੱਪਰ (ਹੋ ਕੇ) ਡੁੱਬ ਕੇ ਮਰ ਗਏ ॥੧੨੨॥


ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ  

मै जाणिआ वड हंसु है तां मै कीता संगु ॥  

Mai jāṇi▫ā vad hans hai ṯāʼn mai kīṯā sang.  

I knew him as a great swan, so I associated with him.  

ਵਡਹੰਸੁ = ਵੱਡਾ ਹੰਸ। ਸੰਗੁ = ਸਾਥ।
ਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰ ਕੇ ਮੈਂ ਉਸ ਦੀ ਸੰਗਤ ਕੀਤੀ।


ਜੇ ਜਾਣਾ ਬਗੁ ਬਪੁੜਾ ਜਨਮਿ ਭੇੜੀ ਅੰਗੁ ॥੧੨੩॥  

जे जाणा बगु बपुड़ा जनमि न भेड़ी अंगु ॥१२३॥  

Je jāṇā bag bapuṛā janam na bẖeṛī ang. ||123||  

If I had known that he was a only wretched crane, I would never in my life have crossed paths with him. ||123||  

ਜੇ ਜਾਣਾ = ਜੇ ਮੈਨੂੰ ਪਤਾ ਹੁੰਦਾ। ਜਨਮਿ = ਜਨਮ ਵਿਚ, ਜਨਮ ਭਰ, ਸਾਰੀ ਉਮਰ। ਨ ਭੇੜੀ = ਨਾਹ ਛੁੰਹਦੀ, ਨ ਭੇੜੀਂ ॥੧੨੩॥
ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਨਕਾਰਾ ਬਗਲਾ ਹੈ, ਤਾਂ ਮੈਂ ਕਦੇ ਉਸ ਦੇ ਨੇੜੇ ਨਾਹ ਢੁਕਦੀ ॥੧੨੩॥


ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ  

किआ हंसु किआ बगुला जा कउ नदरि धरे ॥  

Ki▫ā hans ki▫ā bagulā jā ka▫o naḏar ḏẖare.  

Who is a swan, and who is a crane, if God blesses him with His Glance of Grace?  

ਕਿਆ = ਭਾਵੇਂ। ਜਾ ਕਉ = ਜਿਸ ਉਤੇ। ਨਦਰਿ = ਮਿਹਰ ਦੀ ਨਜ਼ਰ।
ਭਾਵੇਂ ਹੋਵੇ ਹੰਸ ਤੇ ਭਾਵੇਂ ਬਗਲਾ, ਜਿਸ ਉਤੇ (ਪ੍ਰਭੂ) ਕਿਰਪਾ ਦੀ ਨਜ਼ਰ ਕਰੇ (ਉਸ ਨੂੰ ਆਪਣਾ ਬਣਾ ਲੈਂਦਾ ਹੈ; ਸੋ ਕਿਸੇ ਤੋਂ ਨਫ਼ਰਤਿ ਕਿਉਂ?)


ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥  

जे तिसु भावै नानका कागहु हंसु करे ॥१२४॥  

Je ṯis bẖāvai nānkā kāgahu hans kare. ||124||  

If it pleases Him, O Nanak, He changes a crow into a swan. ||124||  

ਤਿਸੁ = ਉਸ (ਪ੍ਰਭੂ) ਨੂੰ। ਕਾਗਹੁ = ਕਾਂ ਤੋਂ ॥੧੨੪॥
ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਬਗਲਾ ਤਾਂ ਕਿਤੇ ਰਿਹਾ, ਉਹ) ਕਾਂ ਤੋਂ (ਭੀ) ਹੰਸ ਬਣਾ ਦੇਂਦਾ ਹੈ (ਭਾਵ, ਬੜੇ ਵਿਕਾਰੀ ਨੂੰ ਭੀ ਸੁਧਾਰ ਲੈਂਦਾ ਹੈਂ) ॥੧੨੪॥


ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ  

सरवर पंखी हेकड़ो फाहीवाल पचास ॥  

Sarvar pankẖī hekṛo fāhīvāl pacẖās.  

There is only one bird in the lake, but there are fifty trappers.  

ਸਰਵਰ = (ਜਗਤ-ਰੂਪ) ਤਲਾਬ ਦਾ। ਹੇਕੜੋ = ਇਕੱਲਾ।
(ਜਗਤ-ਰੂਪ) ਤਲਾਬ ਦਾ (ਇਹ ਜੀਵ-ਰੂਪ) ਪੰਛੀ ਇਕੱਲਾ ਹੀ ਹੈ, ਫਸਾਉਣ ਵਾਲੇ (ਕਾਮਾਦਿਕ) ਪੰਜਾਹ ਹਨ।


ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥  

इहु तनु लहरी गडु थिआ सचे तेरी आस ॥१२५॥  

Ih ṯan lahrī gad thi▫ā sacẖe ṯerī ās. ||125||  

This body is caught in the waves of desire. O my True Lord, You are my only hope! ||125||  

ਗਡੁ ਥਿਆ = ਫਸ ਗਿਆ ਹੈ। ਲਹਰੀ = ਲਹਰੀਂ, ਲਹਿਰਾਂ ਵਿਚ ॥੧੨੫॥
(ਮੇਰਾ) ਇਹ ਸਰੀਰ (ਸੰਸਾਰ-ਰੂਪ ਤਲਾਬ ਦੀਆਂ ਵਿਕਾਰਾਂ ਰੂਪ) ਲਹਿਰਾਂ ਵਿਚ ਫਸ ਗਿਆ ਹੈ। ਹੇ ਸੱਚੇ (ਪ੍ਰਭੂ)! (ਇਹਨਾਂ ਤੋਂ ਬਚਣ ਲਈ) ਇਕ ਤੇਰੀ (ਸਹੈਤਾ ਦੀ ਹੀ) ਆਸ ਹੈ (ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਣੇ ਪੈਣ ਤਾਂ ਭੀ ਸੌਦਾ ਸਸਤਾ ਹੈ) ॥੧੨੫॥


ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ  

कवणु सु अखरु कवणु गुणु कवणु सु मणीआ मंतु ॥  

Kavaṇ so akẖar kavaṇ guṇ kavaṇ so maṇī▫ā manṯ.  

What is that word, what is that virtue, and what is that magic mantra?  

ਮਣੀਆ = ਸ਼ਿਰੋਮਣੀ।
(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ?


ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥  

कवणु सु वेसो हउ करी जितु वसि आवै कंतु ॥१२६॥  

Kavaṇ so veso ha▫o karī jiṯ vas āvai kanṯ. ||126||  

What are those clothes, which I can wear to captivate my Husband Lord? ||126||  

ਹਉ = ਮੈਂ। ਜਿਤੁ = ਜਿਸ (ਵੇਸ) ਨਾਲ। ਵਸਿ = ਵੱਸ ਵਿਚ ॥੧੨੬॥
ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ? ॥੧੨੬॥


ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ  

निवणु सु अखरु खवणु गुणु जिहबा मणीआ मंतु ॥  

Nivaṇ so akẖar kẖavaṇ guṇ jihbā maṇī▫ā manṯ.  

Humility is the word, forgiveness is the virtue, and sweet speech is the magic mantra.  

ਖਵਣੁ = ਸਹਾਰਨਾ। ਜਿਹਬਾ = ਮਿੱਠੀ ਜੀਭ, ਮਿੱਠਾ ਬੋਲਣਾ।
ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ।


ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥  

ए त्रै भैणे वेस करि तां वसि आवी कंतु ॥१२७॥  

Ė ṯarai bẖaiṇe ves kar ṯāʼn vas āvī kanṯ. ||127||  

Wear these three robes, O sister, and you will captivate your Husband Lord. ||127||  

xxx ॥੧੨੭॥
ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ॥੧੨੭॥


ਮਤਿ ਹੋਦੀ ਹੋਇ ਇਆਣਾ  

मति होदी होइ इआणा ॥  

Maṯ hoḏī ho▫e i▫āṇā.  

If you are wise, be simple;  

ਮਤਿ = ਅਕਲ। ਹੋਇ = ਬਣੇ।
(ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ),


ਤਾਣ ਹੋਦੇ ਹੋਇ ਨਿਤਾਣਾ  

ताण होदे होइ निताणा ॥  

Ŧāṇ hoḏe ho▫e niṯāṇā.  

if you are powerful, be weak;  

ਤਾਣੁ = ਜ਼ੋਰ, ਤਾਕਤ।
ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ),


ਅਣਹੋਦੇ ਆਪੁ ਵੰਡਾਏ  

अणहोदे आपु वंडाए ॥  

Aṇhoḏe āp vandā▫e.  

and when there is nothing to share, then share with others.  

ਅਣਹੋਦੇ = ਜਦੋਂ ਕੁਝ ਭੀ ਦੇਣ ਜੋਗਾ ਨਾਹ ਹੋਵੇ।
ਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ,


ਕੋ ਐਸਾ ਭਗਤੁ ਸਦਾਏ ॥੧੨੮॥  

को ऐसा भगतु सदाए ॥१२८॥  

Ko aisā bẖagaṯ saḏā▫e. ||128||  

How rare is one who is known as such a devotee. ||128||  

ਸਦਾਏ = ਅਖਵਾਏ ॥੧੨੮॥
ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ ॥੧੨੮॥


ਇਕੁ ਫਿਕਾ ਗਾਲਾਇ ਸਭਨਾ ਮੈ ਸਚਾ ਧਣੀ  

इकु फिका न गालाइ सभना मै सचा धणी ॥  

Ik fikā na gālā▫e sabẖnā mai sacẖā ḏẖaṇī.  

Do not utter even a single harsh word; your True Lord and Master abides in all.  

ਗਾਲਾਇ = ਬੋਲ। ਇਕੁ = ਇੱਕ ਭੀ ਬਚਨ। ਧਣੀ = ਮਾਲਕ, ਖਸਮ।
ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ)।


ਹਿਆਉ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥  

हिआउ न कैही ठाहि माणक सभ अमोलवे ॥१२९॥  

Hi▫ā▫o na kaihī ṯẖāhi māṇak sabẖ amolve. ||129||  

Do not break anyone's heart; these are all priceless jewels. ||129||  

ਹਿਆਉ = ਹਿਰਦਾ। ਕੈਹੀ = ਕਿਸੇ ਦਾ ਭੀ। ਠਾਹਿ = ਢਾਹ। ਮਾਣਕ = ਮੋਤੀ ॥੧੨੯॥
ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ॥੧੨੯॥


ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ  

सभना मन माणिक ठाहणु मूलि मचांगवा ॥  

Sabẖnā man māṇik ṯẖāhaṇ mūl macẖāʼngvā.  

The minds of all are like precious jewels; to harm them is not good at all.  

ਠਾਹਣੁ = ਢਾਹਣਾ, ਦੁਖਾਣਾ। ਮੂਲਿ = ਉੱਕਾ ਹੀ। ਮਚਾਂਗਵਾ = ਚੰਗਾ ਨਹੀਂ।
ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ।


ਜੇ ਤਉ ਪਿਰੀਆ ਦੀ ਸਿਕ ਹਿਆਉ ਠਾਹੇ ਕਹੀ ਦਾ ॥੧੩੦॥  

जे तउ पिरीआ दी सिक हिआउ न ठाहे कही दा ॥१३०॥  

Je ṯa▫o pirī▫ā ḏī sik hi▫ā▫o na ṯẖāhe kahī ḏā. ||130||  

If you desire your Beloved, then do not break anyone's heart. ||130||  

ਤਉ = ਤੈਨੂੰ ॥੧੩੦॥
ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ॥੧੩੦॥


        


© SriGranth.org, a Sri Guru Granth Sahib resource, all rights reserved.
See Acknowledgements & Credits