Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਾਸੁ ਪਟੰਤਰ ਨਾ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥  

तासु पटंतर ना पुजै हरि जन की पनिहारि ॥१५९॥  

Ŧās patanṯar na pujai har jan kī panihār. ||159||  

But she is not equal to the water-carrier of the Lord's humble servant. ||159||  

ਤਾਸੁ ਪਟੰਤਰ = ਉਸ ਦੇ ਬਰਾਬਰ। ਪਨਿਹਾਰਿ = ਪਾਨੀ-ਹਾਰਿ, ਪਾਣੀ ਭਰਨ ਵਾਲੀ ॥੧੫੯॥
ਜੋ ਇਸਤ੍ਰੀ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ (ਉਹ ਭਾਵੇਂ ਕਿਤਨੀ ਭੀ ਗ਼ਰੀਬ ਕਿਉਂ ਨਾ ਹੋਵੇ) ॥੧੫੯॥


ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ  

कबीर न्रिप नारी किउ निंदीऐ किउ हरि चेरी कउ मानु ॥  

Kabīr nrip nārī ki▫o ninḏī▫ai ki▫o har cẖerī ka▫o mān.  

Kabeer, why do you slander the wife of the king? Why do you honor the slave of the Lord?  

ਨ੍ਰਿਪ = ਰਾਜਾ। ਚੇਰੀ = ਦਾਸੀ। ਮਾਨੁ = ਆਦਰ। ਕਉ = ਨੂੰ।
ਹੇ ਕਬੀਰ! ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦੇਂਦੇ ਹਾਂ?


ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥  

ओह मांग सवारै बिखै कउ ओह सिमरै हरि नामु ॥१६०॥  

Oh māʼng savārai bikẖai ka▫o oh simrai har nām. ||160||  

Because one combs her hair for corruption, while the other remembers the Name of the Lord. ||160||  

ਮਾਂਗ ਸਵਾਰੈ = ਪੱਟੀਆਂ ਢਾਲਦੀ ਹੈ। ਬਿਖੈ ਕਉ = ਕਾਮ-ਵਾਸਨਾ ਵਾਸਤੇ ॥੧੬੦॥
(ਇਸ ਦਾ ਕਾਰਨ ਇਹ ਹੈ ਕਿ) ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ (ਸੰਤਾਂ ਦੀ ਸੰਗਤ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦੀ ਹੈ ॥੧੬੦॥


ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ  

कबीर थूनी पाई थिति भई सतिगुर बंधी धीर ॥  

Kabīr thūnī pā▫ī thiṯ bẖa▫ī saṯgur banḏẖī ḏẖīr.  

Kabeer, with the Support of the Lord's Pillar, I have become steady and stable.  

ਥੂਨੀ = ਥੰਮ੍ਹੀ, ਸਤਿਗੁਰੂ ਦਾ ਸ਼ਬਦ। ਥਿਤਿ = ਟਿਕਾਉ, ਸ਼ਾਂਤੀ, ਪ੍ਰਭੂ-ਚਰਨਾਂ ਵਿਚ ਟਿਕਾਉ। ਬੰਧੀ ਧੀਰ = ਧੀਰਜ ਬਨ੍ਹਾ ਦਿੱਤੀ, ਅਡੋਲਤਾ ਦਿੱਤੀ, ਭਟਕਣਾ ਤੋਂ ਬਚਾ ਲਿਆ।
ਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਜਿਸ ਨੂੰ ਗੁਰੂ ('ਊਚ ਭਵਨ ਕਨਕਾਮਨੀ' 'ਹੈ ਗੈ ਬਾਹਨ' ਆਦਿਕ ਵਲ) ਭਟਕਣੋਂ ਬਚਾ ਲੈਂਦਾ ਹੈ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ।


ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥  

कबीर हीरा बनजिआ मान सरोवर तीर ॥१६१॥  

Kabīr hīrā banji▫ā mān sarovar ṯīr. ||161||  

The True Guru has given me courage. Kabeer, I have purchased the diamond, on the banks of the Mansarovar Lake. ||161||  

ਹੀਰਾ = ਪਰਮਾਤਮਾ ਦਾ ਨਾਮ। ਬਨਜਿਆ = ਖ਼ਰੀਦਿਆ (ਮਨ ਦੀ ਦੌੜ-ਭੱਜ ਦੇ ਕੇ, ਮਨ ਗੁਰੂ ਦੇ ਹਵਾਲੇ ਕਰ ਕੇ)। ਮਾਨ ਸਰੋਵਰ = ਸਤਸੰਗ। ਤੀਰ = ਕੰਢਾ ॥੧੬੧॥
ਹੇ ਕਬੀਰ (ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਕੇ) ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ॥੧੬੧॥


ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ  

कबीर हरि हीरा जन जउहरी ले कै मांडै हाट ॥  

Kabīr har hīrā jan ja▫uharī le kai māʼndai hāt.  

Kabeer, the Lord is the Diamond, and the Lord's humble servant is the jeweler who has set up his shop.  

ਜਨ = ਹਰਿ ਜਨ, ਪਰਮਾਤਮਾ ਦੇ ਭਗਤ, ਸਤ-ਸੰਗੀ। ਜਉਹਰੀ = ਨਾਮ-ਰੂਪ ਹੀਰੇ ਦਾ ਵਪਾਰੀ। ਲੇ ਕੈ = ਨਾਮ-ਹੀਰਾ ਲੈ ਕੇ। ਮਾਂਡੈ = ਸਜਾਂਦਾ ਹੈ। ਹਾਟ = ਹੱਟੀ, ਹਿਰਦਾ।
ਹੇ ਕਬੀਰ! ਪਰਮਾਤਮਾ ਦਾ ਨਾਮ, ਮਾਨੋ, ਹੀਰਾ ਹੈ; ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ; ਇਹ ਹੀਰਾ ਹਾਸਲ ਕਰ ਕੇ ਉਹ (ਆਪਣੇ) ਹਿਰਦੇ ਨੂੰ ਸੋਹਣਾ ਸਜਾਂਦਾ ਹੈ।


ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥  

जब ही पाईअहि पारखू तब हीरन की साट ॥१६२॥  

Jab hī pā▫ī▫ah pārkẖū ṯab hīran kī sāt. ||162||  

As soon as an appraiser is found, the price of the jewel is set. ||162||  

ਪਾਈਅਹਿ = ਮਿਲਦੇ ਹਨ, ਸਤਸੰਗ ਵਿਚ ਇਕੱਠੇ ਹੁੰਦੇ ਹਨ। ਪਾਰਖੂ = ਨਾਮ-ਹੀਰੇ ਦੀ ਕਦਰ ਜਾਨਣ ਵਾਲੇ। ਹੀਰਨ ਕੀ = ਹੀਰਿਆਂ ਦੀ, ਪ੍ਰਭੂ ਦੇ ਗੁਣਾਂ ਦੀ (ਨੋਟ: 'ਹੀਰਨ' ਬਹੁ-ਵਚਨ ਹੋਣ ਕਰਕੇ ਇਸ ਦਾ ਅਰਥ ਹੈ 'ਪਰਮਾਤਮਾ ਦੇ ਗੁਣ')। ਸਾਟ = ਵਟਾਂਦਰਾ, ਸਾਂਝ, ਸਤਸੰਗ ਵਿਚ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ॥੧੬੨॥
ਜਦੋਂ (ਨਾਮ-ਹੀਰੇ ਦੀ) ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦੇ ਹਨ ॥੧੬੨॥


ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ  

कबीर काम परे हरि सिमरीऐ ऐसा सिमरहु नित ॥  

Kabīr kām pare har simrī▫ai aisā simrahu niṯ.  

Kabeer, you remember the Lord in meditation, only when the need arises. You should remember Him all the time.  

ਕਾਮ ਪਰੇ = ਜਦੋਂ ਕੋਈ ਲੋੜ ਪਏ, ਜਦੋਂ ਕੋਈ ਗ਼ਰਜ਼ ਹੋਵੇ।
ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ (ਭਾਵ, ਜਿਸ ਖਿੱਚ ਤੇ ਪਿਆਰ ਨਾਲ) ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ,


ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥  

अमरा पुर बासा करहु हरि गइआ बहोरै बित ॥१६३॥  

Amrā pur bāsā karahu har ga▫i▫ā bahorai biṯ. ||163||  

You shall dwell in the city of immortality, and the Lord shall restore the wealth you lost. ||163||  

ਅਮਰਾਪੁਰ = ਉਹ ਪੁਰੀ ਜਿਥੇ ਅਮਰ ਹੋ ਜਾਈਦਾ ਹੈ, ਉਹ ਪੁਰੀ ਜਿਥੇ ਜਨਮ ਮਰਨ ਦੇ ਗੇੜ ਤੋਂ ਬਚ ਜਾਈਦਾ ਹੈ। ਗਇਆ ਬਿਤ = ਗੁਆਚਾ ਹੋਇਆ ਧਨ, ਉਹ ਸ਼ੁਭ ਗੁਣ ਜੋ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹਨ। ਬਹੋਰੈ = ਮੋੜ ਲਿਆਉਂਦਾ ਹੈ, ਮੁੜ ਪੈਦਾ ਕਰ ਦੇਂਦਾ ਹੈ ॥੧੬੩॥
ਤਾਂ ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ (ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ); ਅਤੇ, ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ (ਸਿਮਰਨ ਕਰਨ ਵਾਲੇ ਦੇ ਹਿਰਦੇ ਵਿਚ) ਪੈਦਾ ਕਰ ਦੇਂਦਾ ਹੈ ॥੧੬੩॥


ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ  

कबीर सेवा कउ दुइ भले एकु संतु इकु रामु ॥  

Kabīr sevā ka▫o ḏu▫e bẖale ek sanṯ ik rām.  

Kabeer, it is good to perform selfless service for two - the Saints and the Lord.  

xxx
ਹੇ ਕਬੀਰ! ਇਕ ਸੰਤ ਅਤੇ ਇਕ ਪਰਮਾਤਮਾ-(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ।


ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥  

रामु जु दाता मुकति को संतु जपावै नामु ॥१६४॥  

Rām jo ḏāṯā mukaṯ ko sanṯ japāvai nām. ||164||  

The Lord is the Giver of liberation, and the Saint inspires us to chant the Naam. ||164||  

ਕੋ = ਦਾ। ਦਾਤਾ = ਦੇਣ ਵਾਲਾ। ਮੁਕਤਿ = ਮਾਇਕ ਬੰਧਨਾਂ ਤੋਂ ਖ਼ਲਾਸੀ। ਜਪਾਵੈ = ਜਪਣ ਵਿਚ ਸਹੈਤਾ ਕਰਦਾ ਹੈ, ਜਪਣ ਵਲ ਪ੍ਰੇਰਦਾ ਹੈ ॥੧੬੪॥
ਕਿਉਂਕਿ ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ ॥੧੬੪॥


ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ  

कबीर जिह मारगि पंडित गए पाछै परी बहीर ॥  

Kabīr jih mārag pandiṯ ga▫e pācẖẖai parī bahīr.  

Kabeer, the crowds follow the path which the Pandits, the religious scholars, have taken.  

ਜਿਹ ਮਾਰਗਿ = ਜਿਸ ਰਾਹੇ, ਕਰਮ-ਕਾਂਡ ਦੇ ਜਿਸ ਰਾਹੇ, ਤੀਰਥ ਵਰਤ ਆਦਿਕ ਦੇ ਜਿਸ ਰਾਹੇ। ਪਰੀ = ਤੁਰ ਪਈ, ਤੁਰੀ ਜਾ ਰਹੀ ਹੈ। ਬਹੀਰ = ਭੀੜ, ਲੋਕਾਂ ਦੀ ਭੀੜ, ਬੇਅੰਤ ਲੋਕ।
ਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ;


ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥  

इक अवघट घाटी राम की तिह चड़ि रहिओ कबीर ॥१६५॥  

Ik avgẖat gẖātī rām kī ṯih cẖaṛ rahi▫o Kabīr. ||165||  

There is a difficult and treacherous cliff on that path to the Lord; Kabeer is climbing that cliff. ||165||  

ਅਵਘਟ ਘਾਟੀ = ਔਖੀ ਘਾਟੀ, ਔਖਾ ਚੜ੍ਹਾਈ ਦਾ ਪੈਂਡਾ ॥੧੬੫॥
ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ॥੧੬੫॥


ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ  

कबीर दुनीआ के दोखे मूआ चालत कुल की कानि ॥  

Kabīr ḏunī▫ā ke ḏokẖe mū▫ā cẖālaṯ kul kī kān.  

Kabeer, the mortal dies of his worldly troubles and pain, after worrying about his family.  

ਦੁਨੀਆ ਕੇ ਦੋਖੇ = ਇਸ ਫ਼ਿਕਰ ਵਿਚ ਕਿ ਦੁਨੀਆ ਕੀਹ ਆਖੇਗੀ। ਮੂਆ = ਮਰ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ। ਕੁਲ ਕੀ ਕਾਨਿ = ਉਸ ਬੰਦਸ਼ ਵਿਚ ਜਿਸ ਵਿਚ ਆਪਣੀ ਕੁਲ ਦੇ ਲੋਕ ਤੁਰੇ ਆ ਰਹੇ ਹਨ।
ਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ (ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵਲ ਨਹੀਂ ਆਉਂਦਾ, ਇਸ ਤਰ੍ਹਾਂ) ਆਤਮਕ ਮੌਤੇ ਮਰ ਜਾਂਦਾ ਹੈ।


ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥  

तब कुलु किस का लाजसी जब ले धरहि मसानि ॥१६६॥  

Ŧab kul kis kā lājsī jab le ḏẖarėh masān. ||166||  

Whose family is dishonored, when he is placed on the funeral pyre? ||166||  

ਲਾਜਸੀ = ਲੱਜਾਵਾਨ ਹੋਵੇਗਾ, ਸ਼ਰਮ-ਸਾਰ ਹੋਵੇਗਾ, ਬਦਨਾਮੀ ਖੱਟੇਗਾ। ਮਸਾਨਿ = ਮਸਾਨ ਵਿਚ ॥੧੬੬॥
(ਇਹ ਨਹੀਂ ਸੋਚਦਾ ਕਿ) ਜਦੋਂ ਮੌਤ ਆ ਗਈ (ਤਦੋਂ ਇਹ ਕੁਲਾ-ਰੀਤ ਤਾਂ ਆਪੇ ਛੁੱਟ ਜਾਣੀ ਹੈ; ਸਿਮਰਨ-ਭਗਤੀ ਤੋਂ ਵਾਂਜੇ ਰਹਿ ਕੇ ਜੋ ਖੁਆਰੀ ਖੱਟੀ, ਉਸ ਦੇ ਕਾਰਨ) ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ॥੧੬੬॥


ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ  

कबीर डूबहिगो रे बापुरे बहु लोगन की कानि ॥  

Kabīr dūb▫higo re bāpure baho logan kī kān.  

Kabeer, you shall drown, you wretched being, from worrying about what other people think.  

ਰੇ ਬਾਪੁਰੇ = ਹੇ ਮੰਦ-ਭਾਗੀ ਜੀਵ! ਲੋਗਨ ਕੀ ਕਾਨਿ = ਲੋਕ-ਲਾਜ ਵਿਚ।
ਹੇ ਕਬੀਰ! (ਲੋਕ-ਲਾਜ ਵਿਚ ਫਸ ਕੇ ਭਗਤੀ ਤੋਂ ਵਾਂਜੇ ਰਹਿਣ ਵਾਲੇ ਬੰਦੇ ਨੂੰ ਆਖ-) ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ (ਆਤਮਕ ਮੌਤੇ ਮਰ ਜਾਇਂਗਾ)।


ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥  

पारोसी के जो हूआ तू अपने भी जानु ॥१६७॥  

Pārosī ke jo hū▫ā ṯū apne bẖī jān. ||167||  

You know that whatever happens to your neighbors, will also happen to you. ||167||  

ਪਾਰੋਸੀ = ਪੜੋਸੀ, ਗੁਆਂਢੀ ॥੧੬੭॥
(ਇਥੇ ਸਦਾ ਬੈਠ ਨਹੀਂ ਰਹਿਣਾ) ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ॥੧੬੭॥


ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ  

कबीर भली मधूकरी नाना बिधि को नाजु ॥  

Kabīr bẖalī maḏẖūkrī nānā biḏẖ ko nāj.  

Kabeer, even dry bread, made of various grains, is good.  

ਮਧੂਕਰੀ = ਘਰ ਘਰ ਤੋਂ ਮੰਗੀ ਹੋਈ ਭਿੱਛਿਆ। ਨਾਨਾ ਬਿਧਿ ਕੋ = ਕਈ ਕਿਸਮਾਂ ਦਾ। ਨਾਜੁ = ਅਨਾਜ, ਅੰਨ।
ਹੇ ਕਬੀਰ! (ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ) ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ।


ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥  

दावा काहू को नही बडा देसु बड राजु ॥१६८॥  

Ḏāvā kāhū ko nahī badā ḏes bad rāj. ||168||  

No one brags about it, throughout the vast country and great empire. ||168||  

ਦਾਵਾ = ਮਲਕੀਅਤ ਦਾ ਹੱਕ। ਕਾਹੂ ਕੋ = ਕਿਸੇ (ਜਾਇਦਾਦ) ਨਾਲ ॥੧੬੮॥
(ਮੰਗਤਾ) ਕਿਸੇ ਜਾਇਦਾਦ ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ, ਸਾਰਾ ਦੇਸ ਉਸ ਦਾ ਆਪਣਾ ਦੇਸ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ ॥੧੬੮॥


ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ  

कबीर दावै दाझनु होतु है निरदावै रहै निसंक ॥  

Kabīr ḏāvai ḏājẖan hoṯ hai nirḏāvai rahai nisank.  

Kabeer, those who brag, shall burn. Those who do not brag remain carefree.  

ਦਾਵੈ = ਮਲਕੀਅਤ ਬਣਾਇਆਂ। ਦਾਝਨੁ = ਸੜਨ, ਖਿੱਚ। ਨਿਸੰਕ = ਬੇ-ਫ਼ਿਕਰ। ਇੰਦ੍ਰ ਸੋ = ਦੇਵਤੇ ਵਰਗਿਆਂ ਨੂੰ।
ਹੇ ਕਬੀਰ! ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ। ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਂਦਾ ਉਸ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿੰਦਾ।


ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥  

जो जनु निरदावै रहै सो गनै इंद्र सो रंक ॥१६९॥  

Jo jan nirḏāvai rahai so ganai inḏar so rank. ||169||  

That humble being who does not brag, looks upon the gods and the poor alike. ||169||  

ਰੰਕ = ਕੰਗਾਲ ॥੧੬੯॥
ਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਂਦਾ, ਉਹ ਇੰਦ੍ਰ ਦੇਵਤੇ ਵਰਗਿਆਂ ਨੂੰ ਭੀ ਕੰਗਾਲ ਸਮਝਦਾ ਹੈ (ਭਾਵ, ਉਹ ਕਿਸੇ ਧਨਾਢ ਆਦਿਕ ਦੀ ਖ਼ੁਸ਼ਾਮਦ ਨਹੀਂ ਕਰਦਾ ਫਿਰਦਾ) ॥੧੬੯॥


ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਸਕੈ ਕੋਈ ਨੀਰੁ  

कबीर पालि समुहा सरवरु भरा पी न सकै कोई नीरु ॥  

Kabīr pāl samuhā sarvar bẖarā pī na sakai ko▫ī nīr.  

Kabeer, the pool is filled to overflowing, but no one can drink the water from it.  

ਪਾਲਿ = (Skt. पालि = skirt, boundary)। ਕੰਢਾ, ਕਿਨਾਰਾ। ਸਮੁਹਾ = ਸੁ-ਮੁਹ, ਮੂੰਹ ਤਕ, ਨਕਾ-ਨਕ। ਪਾਲਿ ਸਮੁਹਾ = ਕੰਢਿਆਂ ਤਕ ਨਕਾ-ਨਕ। ਸਰਵਰੁ = ਤਲਾਬ।
ਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, (ਪਰ "ਦਾਵੈ ਦਾਝਨੁ" ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿੱਸਦਾ ਹੀ ਨਹੀਂ, ਇਸ ਵਾਸਤੇ) ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ।


ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥  

भाग बडे तै पाइओ तूं भरि भरि पीउ कबीर ॥१७०॥  

Bẖāg bade ṯai pā▫i▫o ṯūʼn bẖar bẖar pī▫o Kabīr. ||170||  

By great good fortune, you have found it; drink it in handfuls, O Kabeer. ||170||  

ਤੈ ਪਾਇਓ = ਤੂੰ (ਨੀਰੁ) ਲੱਭ ਲਿਆ ਹੈ। ਭਰਿ ਭਰਿ = ਪਿਆਲੇ ਭਰ ਭਰ ਕੇ, ਰੱਜ ਰੱਜ ਕੇ ॥੧੭੦॥
ਹੇ ਕਬੀਰ! (ਤੂੰ ਇਸ 'ਦਾਝਨ' ਤੋਂ ਬਚ ਗਿਆ) ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ॥੧੭੦॥


ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ  

कबीर परभाते तारे खिसहि तिउ इहु खिसै सरीरु ॥  

Kabīr parbẖāṯe ṯāre kẖisėh ṯi▫o ih kẖisai sarīr.  

Kabeer, just as the stars disappear at dawn, so shall this body disappear.  

ਪਰਭਾਤੇ = ਪਰਭਾਤ ਵੇਲੇ, (ਜਦੋਂ ਸੂਰਜ ਚੜ੍ਹਨ ਤੇ ਆਉਂਦਾ ਹੈ, ਸੂਰਜ ਦੇ ਤੇਜ-ਪ੍ਰਤਾਪ ਦੇ ਕਾਰਨ)। ਖਿਸਹਿ = ਮੱਧਮ ਪੈਂਦੇ ਜਾਂਦੇ ਹਨ, (ਤਾਰਿਆਂ ਦਾ) ਚਾਨਣ ਘਟਦਾ ਜਾਂਦਾ ਹੈ। ਤਿਉ = ਉਸੇ ਤਰ੍ਹਾਂ "ਦਾਵੈ ਦਾਝਨੁ" ਦੇ ਕਾਰਨ, ਮਲਕੀਅਤਾਂ ਦੇ ਕਾਰਨ ਪੈਦਾ ਹੋਈ ਅੰਦਰਲੀ ਤਪਸ਼ ਦੇ ਅਸਰ ਹੇਠ। ਖਿਸੈ = ਖੀਣ ਹੁੰਦਾ ਜਾਂਦਾ ਹੈ। ਖਿਸੈ ਸਰੀਰੁ = ਇਹ ਸਰੀਰ ਖੀਣ ਹੁੰਦਾ ਜਾਂਦਾ ਹੈ, ਇਸ ਸਰੀਰ ਵਿਚੋਂ ਆਤਮਕ ਲੋ ਕਮਜ਼ੋਰ ਹੁੰਦੀ ਜਾਂਦੀ ਹੈ, ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਪ੍ਰੇਰਨਾ ਘਟਦੀ ਜਾਂਦੀ ਹੈ। ਏ ਦੁਇ ਅਖਰ ਨਾ ਖਿਸਹਿ = 'ਰਾਮ' ਨਾਮ ਦੇ ਦੋਵੇਂ ਅੱਖਰ ਮੱਧਮ ਨਹੀਂ ਪੈਂਦੇ, ਪਰਮਾਤਮਾ ਦੇ ਨਾਮ ਉੱਤੇ ਮਲਕੀਅਤਾਂ ਦੀ ਤਪਸ਼ ਕੋਈ ਪ੍ਰਭਾਵ ਨਹੀਂ ਪਾ ਸਕਦੀ (ਨੋਟ: ਇਥੇ "ਦੁਇ ਅਖਰ" ਤੋਂ ਭਾਵ ਹੈ = ਰਾਮ ਦਾ ਦੋ-ਅੱਖਰਾ ਨਾਮ, ਪ੍ਰਭੂ ਦਾ ਨਾਮ)।
ਹੇ ਕਬੀਰ! (ਜਿਵੇਂ ਸੂਰਜ ਦੇ ਤੇਜ-ਪ੍ਰਤਾਪ ਕਰਕੇ) ਪਰਭਾਤ ਵੇਲੇ ਤਾਰੇ (ਜੋ ਰਾਤ ਦੀ ਟਿਕਵੀਂ ਸ਼ਾਂਤੀ ਵਿਚ ਚਮਕ ਰਹੇ ਹੁੰਦੇ ਹਨ) ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ।


ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥  

ए दुइ अखर ना खिसहि सो गहि रहिओ कबीरु ॥१७१॥  

Ė ḏu▫e akẖar nā kẖisėh so gėh rahi▫o Kabīr. ||171||  

Only the letters of God's Name do not disappear; Kabeer holds these tight. ||171||  

ਗਹਿ ਰਹਿਓ = ਸਾਂਭੀ ਬੈਠਾ ਹੈ ॥੧੭੧॥
ਸਿਰਫ਼ ਇਕ ਪ੍ਰਭੂ-ਨਾਮ ਹੀ ਹੈਂ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ। ਕਬੀਰ (ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ) ਉਸ ਨਾਮ ਨੂੰ ਸਾਂਭੀ ਬੈਠਾ ਹੈ ॥੧੭੧॥


ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ  

कबीर कोठी काठ की दह दिसि लागी आगि ॥  

Kabīr koṯẖī kāṯẖ kī ḏah ḏis lāgī āg.  

Kabeer, the wooden house is burning on all sides.  

ਕੋਠੀ = ("ਇਹੁ ਜਗੁ ਸਚੈ ਕੀ ਹੈ ਕੋਠੜੀ") ਜਗਤ। ਦਿਸਿ = ਪਾਸੇ ਵਲੋਂ। ਦਹ ਦਿਸਿ = ਦਸਾਂ ਪਾਸਿਆ ਵਲੋਂ, ਹਰ ਪਾਸੇ ਵਲੋਂ। ਆਗਿ ਲਾਗੀ = "ਦਾਵੈ ਦਾਝਨੁ" ਲੱਗੀ ਹੋਈ ਹੈ, ਮਲਕੀਅਤਾਂ ਬਣਾਣ ਦੇ ਕਾਰਨ ਮਨ ਵਿਚ ਤਪਸ਼ ਪੈਦਾ ਹੋ ਰਹੀ ਹੈ।
ਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ;


ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥  

पंडित पंडित जलि मूए मूरख उबरे भागि ॥१७२॥  

Pandiṯ pandiṯ jal mū▫e mūrakẖ ubre bẖāg. ||172||  

The Pandits, the religious scholars, have been burnt to death, while the illiterate ones run to safety. ||172||  

ਮੂਰਖ = ਉਹ ਬੰਦੇ ਜੋ ਮਲਕੀਅਤਾਂ ਬਣਾਣ ਵਲੋਂ ਬੇ-ਪਰਵਾਹ ਰਹੇ। ਭਾਗਿ = ਭੱਜ ਕੇ, ਦੌੜ ਕੇ, ਇਸ "ਦਾਵੈ ਦਾਝਨੁ" ਤੋਂ ਪਰੇ ਹਟ ਕੇ ॥੧੭੨॥
(ਜੋ ਮਨੁੱਖ ਆਪਣੇ ਵਲੋਂ) ਸਿਆਣੇ (ਬਣ ਕੇ ਇਸ ਅੱਗ ਦੇ ਵਿਚ ਹੀ ਬੈਠੇ ਰਹਿੰਦੇ ਹਨ ਉਹ) ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ॥੧੭੨॥


ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ  

कबीर संसा दूरि करु कागद देह बिहाइ ॥  

Kabīr sansā ḏūr kar kāgaḏ ḏeh bihā▫e.  

Kabeer, give up your skepticism; let your papers float away.  

ਸੰਸਾ = ਚਿੰਤਾ, 'ਦਾਝਨੁ'। ਕਾਗਦ = ਕਾਗਜ਼, (ਭਾਵ,) ਦੁਨੀਆ ਦੀ ਚਿੰਤਾ ਵਾਲੇ ਲੇਖੇ, "ਦਾਵੈ ਦਾਝਨੁ" ਵਾਲੇ ਲੇਖੇ। ਬਿਹਾਇ ਦੇਹਿ = ਰੋੜ੍ਹ ਦੇਹ, ਹਰਿ = ਚਰਨੀਂ ਚਿੱਤ ਜੋੜਨ ਦਾ ਇਕ ਐਸਾ ਪ੍ਰਵਾਹ ਚਲਾ ਦੇਹ ਕਿ 'ਦਾਵੈ ਦਾਝਨੁ' ਵਾਲੇ ਲੇਖੇ ਉਸ ਨਾਮ-ਪ੍ਰਵਾਹ ਵਿਚ ਰੁੜ੍ਹ ਜਾਣ।
ਹੇ ਕਬੀਰ! (ਇਸ ਪ੍ਰਭੂ-ਯਾਦ ਦੀ ਬਰਕਤਿ ਨਾਲ) ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ।


ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥  

बावन अखर सोधि कै हरि चरनी चितु लाइ ॥१७३॥  

Bāvan akẖar soḏẖ kai har cẖarnī cẖiṯ lā▫e. ||173||  

Find the essence of the letters of the alphabet, and focus your consciousness on the Lord. ||173||  

ਬਾਵਨ ਅਖਰ = ਬਵੰਜਾ ਅੱਖਰ (ਸੰਸਕ੍ਰਿਤ ਹਿੰਦੀ ਦੇ ਬਵੰਜਾ ਅੱਖਰ ਹਨ। ਹਿੰਦੂ ਕੌਮ ਸੰਸਕ੍ਰਿਤ ਜਾਂ ਹਿੰਦੀ ਦੀ ਰਾਹੀਂ ਹੀ ਵਿੱਦਿਆ ਹਾਸਲ ਕਰਨ ਦਾ ਉੱਦਮ ਕਰਦੀ ਸੀ; ਸੋ 'ਬਾਵਨ ਅਖਰ' ਦਾ ਭਾਵ ਹੈ 'ਵਿੱਦਿਆ'), ਵਿੱਦਿਆ। ਸੋਧਿ ਕੈ = (ਆਪਣੇ ਆਪ ਨੂੰ) ਸੋਧ ਕੇ, ਵਿਚਾਰਵਾਨ ਬਣ ਕੇ ॥੧੭੩॥
ਵਿੱਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ (ਭਾਵ, ਜੇ ਤੈਨੂੰ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਸ ਦੀ ਰਾਹੀਂ ਦੁਨੀਆ ਦੀਆਂ ਮਲਕੀਅਤਾਂ ਵਿਚ ਖਿੱਝਣ ਦੇ ਥਾਂ ਵਿਚਾਰਵਾਨ ਬਣ ਅਤੇ ਪਰਮਾਤਮਾ ਦਾ ਸਿਮਰਨ ਕਰ) ॥੧੭੩॥


ਕਬੀਰ ਸੰਤੁ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ  

कबीर संतु न छाडै संतई जउ कोटिक मिलहि असंत ॥  

Kabīr sanṯ na cẖẖādai sanṯ▫ī ja▫o kotik milėh asanṯ.  

Kabeer, the Saint does not forsake his Saintly nature, even though he meets with millions of evil-doers.  

ਸੰਤਈ = ਸੰਤ ਦਾ ਸੁਭਾਉ, ਚਿੱਤ ਦੀ ਸ਼ਾਂਤੀ। ਜਉ = ਭਾਵੇਂ। ਕੋਟਿਕ = ਕ੍ਰੋੜਾਂ। ਅਸੰਤ = ਵਿਕਾਰੀ ਬੰਦੇ ਜਿਨ੍ਹਾਂ ਦੇ ਮਨ ਸ਼ਾਂਤ ਨਹੀਂ ਹਨ।
ਹੇ ਕਬੀਰ! (ਹਰਿ-ਚਰਨਾਂ ਵਿਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ।


ਮਲਿਆਗਰੁ ਭੁਯੰਗਮ ਬੇਢਿਓ ਸੀਤਲਤਾ ਤਜੰਤ ॥੧੭੪॥  

मलिआगरु भुयंगम बेढिओ त सीतलता न तजंत ॥१७४॥  

Mali▫āgar bẖuyangam bedẖi▫o ṯa sīṯalṯā na ṯajanṯ. ||174||  

Even when sandalwood is surrounded by snakes, it does not give up its cooling fragrance. ||174||  

ਮਲਿਆਗਰੁ = ਮਲਯ ਪਰਬਤ ਉੱਤੇ ਉੱਗਾ ਹੋਇਆ ਚੰਦਨ ਦਾ ਬੂਟਾ। ਭੁਯੰਗਮ = ਸੱਪ। ਬੇਢਿਓ = ਘਿਰਿਆ ਹੋਇਆ ॥੧੭੪॥
ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ॥੧੭੪॥


ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ  

कबीर मनु सीतलु भइआ पाइआ ब्रहम गिआनु ॥  

Kabīr man sīṯal bẖa▫i▫ā pā▫i▫ā barahm gi▫ān.  

Kabeer, my mind is cooled and soothed; I have become God-conscious.  

xxx
ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ।


ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥  

जिनि जुआला जगु जारिआ सु जन के उदक समानि ॥१७५॥  

Jin ju▫ālā jag jāri▫ā so jan ke uḏak samān. ||175||  

The fire which has burnt the world is like water to the Lord's humble servant. ||175||  

ਜਿਨਿ ਜੁਆਲਾ = ਜਿਸ ਮਾਇਆ = ਅੱਗ ਨੇ। ਜਾਰਿਆ = ਸਾੜ ਦਿੱਤਾ ਹੈ। ਸੁ = ਉਹ ਅੱਗ। ਜਨ ਕੇ = ਜਨ ਵਾਸਤੇ, ਬੰਦਗੀ ਕਰਨ ਵਾਲੇ ਵਾਸਤੇ। ਉਦਕ = ਪਾਣੀ। ਗਿਆਨੁ = ਸੂਝ, ਜਾਣ-ਪਛਾਣ। ਬ੍ਰਹਮ = ਪਰਮਾਤਮਾ ॥੧੭੫॥
ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ॥੧੭੫॥


ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ  

कबीर सारी सिरजनहार की जानै नाही कोइ ॥  

Kabīr sārī sirjanhār kī jānai nāhī ko▫e.  

Kabeer, no one knows the Play of the Creator Lord.  

ਸਾਰੀ = ਸਾਜੀ ਹੋਈ, ਬਣਾਈ ਹੋਈ। ਸਿਰਜਨਹਾਰ = ਸ੍ਰਿਸ਼ਟੀ ਬਣਾਣ ਵਾਲਾ ਪਰਮਾਤਮਾ। ਜਾਨੈ ਨਾਹੀ ਕੋਇ = ਹਰ ਕੋਈ ਨਹੀਂ ਜਾਣਦਾ।
ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ) ਪਰਮਾਤਮਾ ਨੇ ਆਪ ਬਣਾਈ ਹੈ।


ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥  

कै जानै आपन धनी कै दासु दीवानी होइ ॥१७६॥  

Kai jānai āpan ḏẖanī kai ḏās ḏīvānī ho▫e. ||176||  

Only the Lord Himself and the slaves at His Court understand it. ||176||  

ਕੈ = ਜਾਂ। ਧਨੀ ਆਪਨ = ਮਾਲਕ ਪ੍ਰਭੂ ਆਪ। ਦੀਵਾਨੀ = ਉਸ ਦੇ ਦੀਵਾਨ ਵਿਚ ਰਹਿਣ ਵਾਲਾ, ਉਸ ਦੀ ਹਜ਼ੂਰੀ ਵਿਚ ਰਹਿਣ ਵਾਲਾ ॥੧੭੬॥
ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ (ਸੋ, ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ) ॥੧੭੬॥


ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲਿ  

कबीर भली भई जो भउ परिआ दिसा गईं सभ भूलि ॥  

Kabīr bẖalī bẖa▫ī jo bẖa▫o pari▫ā ḏisā ga▫īʼn sabẖ bẖūl.  

Kabeer, it is good that I feel the Fear of God; I have forgotten everything else.  

ਭਲੀ ਭਈ = (ਮਨੁੱਖ ਦੇ ਮਨ ਦੀ ਹਾਲਤ) ਚੰਗੀ ਹੋ ਜਾਂਦੀ ਹੈ। ਜੋ = ਜਦੋਂ। ਭਉ = (ਪਰਮਾਤਮਾ ਦਾ) ਡਰ, ਇਹ ਡਰ ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ। ਦਿਸਾ = (ਹੋਰ ਹੋਰ) ਪਾਸੇ, ਹੋਰ ਹੋਰ ਪਾਸੇ ਦੀ ਭਟਕਣਾ।
ਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ (ਪਰਮਾਤਮਾ ਦੀ ਓਟ ਤੋਂ ਬਿਨਾ ਹੋਰ) ਸਾਰੇ ਪਾਸੇ ਭੁੱਲ ਜਾਂਦੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits