Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥  

तब प्रभ काजु सवारहि आइ ॥१॥  

Ŧab parabẖ kāj savārėh ā▫e. ||1||  

then God comes and resolves his affairs. ||1||  

xxx॥੧॥
ਤਦੋਂ ਪ੍ਰਭੂ ਜੀ (ਇਸ ਦੇ ਹਿਰਦੇ ਵਿਚ) ਵੱਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ ॥੧॥


ਐਸਾ ਗਿਆਨੁ ਬਿਚਾਰੁ ਮਨਾ  

ऐसा गिआनु बिचारु मना ॥  

Aisā gi▫ān bicẖār manā.  

Contemplate such spiritual wisdom, O mortal man.  

xxx
ਹੇ ਮਨ! ਕੋਈ ਅਜਿਹੀ ਉੱਚੀ ਸਮਝ ਦੀ ਗੱਲ ਸੋਚ (ਜਿਸ ਨਾਲ ਤੂੰ ਸਿਮਰਨ ਵਲ ਪਰਤ ਸਕੇਂ)।


ਹਰਿ ਕੀ ਸਿਮਰਹੁ ਦੁਖ ਭੰਜਨਾ ॥੧॥ ਰਹਾਉ  

हरि की न सिमरहु दुख भंजना ॥१॥ रहाउ ॥  

Har kī na simrahu ḏukẖ bẖanjnā. ||1|| rahā▫o.  

Why not meditate in remembrance on the Lord, the Destroyer of pain? ||1||Pause||  

ਕੀ ਨ = ਕਿਉਂ ਨਹੀਂ? ਦੁਖ ਭੰਜਨਾ ਹਰਿ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ ॥੧॥
ਹੇ ਮੇਰੇ ਮਨ! ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ॥੧॥ ਰਹਾਉ॥


ਜਬ ਲਗੁ ਸਿੰਘੁ ਰਹੈ ਬਨ ਮਾਹਿ  

जब लगु सिंघु रहै बन माहि ॥  

Jab lag singẖ rahai ban māhi.  

As long as the tiger lives in the forest,  

ਸਿੰਘੁ = (ਅਹੰਕਾਰ) ਸ਼ੇਰ। ਬਨ = ਹਿਰਦਾ-ਰੂਪ ਜੰਗਲ।
ਜਦ ਤਾਈਂ ਇਸ ਹਿਰਦੇ-ਰੂਪ ਜੰਗਲ ਵਿਚ ਅਹੰਕਾਰ-ਸ਼ੇਰ ਰਹਿੰਦਾ ਹੈ,


ਤਬ ਲਗੁ ਬਨੁ ਫੂਲੈ ਹੀ ਨਾਹਿ  

तब लगु बनु फूलै ही नाहि ॥  

Ŧab lag ban fūlai hī nāhi.  

the forest does not flower.  

xxx
ਤਦ ਤਾਈਂ ਇਹ ਹਿਰਦਾ-ਫੁਲਵਾੜੀ ਫੁੱਲਦੀ ਨਹੀਂ (ਹਿਰਦੇ ਵਿਚ ਕੋਮਲ ਗੁਣ ਉੱਘੜਦੇ ਨਹੀਂ)।


ਜਬ ਹੀ ਸਿਆਰੁ ਸਿੰਘ ਕਉ ਖਾਇ  

जब ही सिआरु सिंघ कउ खाइ ॥  

Jab hī si▫ār singẖ ka▫o kẖā▫e.  

But when the jackal eats the tiger,  

ਸਿਆਰੁ = ਨਿਮ੍ਰਤਾ-ਰੂਪ ਗਿੱਦੜ।
ਪਰ, ਜਦੋਂ (ਨਿਮ੍ਰਤਾ-ਰੂਪ) ਗਿੱਦੜ (ਅਹੰਕਾਰ-) ਸ਼ੇਰ ਨੂੰ ਖਾ ਜਾਂਦਾ ਹੈ,


ਫੂਲਿ ਰਹੀ ਸਗਲੀ ਬਨਰਾਇ ॥੨॥  

फूलि रही सगली बनराइ ॥२॥  

Fūl rahī saglī banrā▫e. ||2||  

then the entire forest flowers. ||2||  

xxx॥੨॥
ਤਾਂ (ਹਿਰਦੇ ਦੀ ਸਾਰੀ) ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ॥੨॥


ਜੀਤੋ ਬੂਡੈ ਹਾਰੋ ਤਿਰੈ  

जीतो बूडै हारो तिरै ॥  

Jīṯo būdai hāro ṯirai.  

The victorious are drowned, while the defeated swim across.  

ਬੂਡੈ = ਡੁੱਬ ਜਾਂਦਾ ਹੈ। ਤਿਰੈ = ਤਰਦਾ ਹੈ।
ਜੋ ਮਨੁੱਖ (ਕਿਸੇ ਮਾਣ ਵਿਚ ਆ ਕੇ) ਇਹ ਸਮਝਦਾ ਹੈ ਕਿ ਮੈਂ ਬਾਜ਼ੀ ਜਿੱਤ ਲਈ ਹੈ, ਉਹ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦਾ ਹੈ।


ਗੁਰ ਪਰਸਾਦੀ ਪਾਰਿ ਉਤਰੈ  

गुर परसादी पारि उतरै ॥  

Gur parsādī pār uṯrai.  

By Guru's Grace, one crosses over and is saved.  

xxx
ਪਰ ਜੋ ਮਨੁੱਖ ਗ਼ਰੀਬੀ ਸੁਭਾਵ ਵਿਚ ਤੁਰਦਾ ਹੈ, ਉਹ ਤਰ ਜਾਂਦਾ ਹੈ, ਉਹ ਆਪਣੇ ਗੁਰੂ ਦੀ ਮਿਹਰ ਨਾਲ ਪਾਰ ਲੰਘ ਜਾਂਦਾ ਹੈ।


ਦਾਸੁ ਕਬੀਰੁ ਕਹੈ ਸਮਝਾਇ  

दासु कबीरु कहै समझाइ ॥  

Ḏās Kabīr kahai samjẖā▫e.  

Slave Kabeer speaks and teaches:  

xxx
ਸੇਵਕ ਕਬੀਰ ਸਮਝਾ ਕੇ ਆਖਦਾ ਹੈ,


ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥  

केवल राम रहहु लिव लाइ ॥३॥६॥१४॥  

Keval rām rahhu liv lā▫e. ||3||6||14||  

remain lovingly absorbed, attuned to the Lord alone. ||3||6||14||  

xxx॥੩॥੬॥੧੪॥
ਕਿ ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਮਨ ਜੋੜੀ ਰੱਖੋ ॥੩॥੬॥੧੪॥


ਸਤਰਿ ਸੈਇ ਸਲਾਰ ਹੈ ਜਾ ਕੇ  

सतरि सैइ सलार है जा के ॥  

Saṯar sai▫e salār hai jā ke.  

He has 7,000 commanders,  

ਸਤਰਿ ਸੈਇ ਸਲਾਰ = ਸੱਤ ਹਜ਼ਾਰ ਫ਼ਰਿਸ਼ਤੇ ਜਿਨ੍ਹਾਂ ਨੂੰ ਖ਼ੁਦਾ ਨੇ ਜਬਰਾਈਲ ਫ਼ਰਿਸ਼ਤੇ ਦੇ ਨਾਲ ਹਜ਼ਰਤ ਮੁਹੰਮਦ ਸਾਹਿਬ ਪਾਸ ਵੱਡੀ ਆਇਤ ਅਪੜਾਉਣ ਲਈ ਭੇਜਿਆ ਸੀ।
ਜਿਸ ਖ਼ੁਦਾ ਦੇ ਸੱਤ ਹਜ਼ਾਰ ਫ਼ਰਿਸ਼ਤੇ (ਤੂੰ ਦੱਸਦਾ ਹੈਂ),


ਸਵਾ ਲਾਖੁ ਪੈਕਾਬਰ ਤਾ ਕੇ  

सवा लाखु पैकाबर ता के ॥  

Savā lākẖ paikābar ṯā ke.  

and hundreds of thousands of prophets;  

xxx
ਉਸ ਦੇ ਸਵਾ ਲੱਖ ਪੈਗ਼ੰਬਰ (ਤੂੰ ਆਖਦਾ ਹੈਂ),


ਸੇਖ ਜੁ ਕਹੀਅਹਿ ਕੋਟਿ ਅਠਾਸੀ  

सेख जु कहीअहि कोटि अठासी ॥  

Sekẖ jo kahī▫ahi kot aṯẖāsī.  

He is said to have 88,000,000 shaykhs,  

ਸੇਖ = ਬਜ਼ੁਰਗ, ਵਿਦਵਾਨ
ਅਠਾਸੀ ਕਰੋੜ ਉਸ ਦੇ (ਦਰ ਤੇ ਰਹਿਣ ਵਾਲੇ) ਬਜ਼ੁਰਗ ਆਲਿਮ ਸ਼ੇਖ਼ ਕਹੇ ਜਾ ਰਹੇ ਹਨ,


ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥  

छपन कोटि जा के खेल खासी ॥१॥  

Cẖẖapan kot jā ke kẖel kẖāsī. ||1||  

and 56,000,000 attendants. ||1||  

ਖੇਲ ਖਾਸੀ = ਖ਼ਾਸ ਖ਼ੈਲ, ਹਾਜ਼ਰ-ਬਾਸ਼, ਮੁਸਾਹਿਬ।॥੧॥
ਤੇ ਛਵੰਜਾ ਕਰੋੜ ਜਿਸ ਦੇ ਮੁਸਾਹਿਬ (ਤੂੰ ਦੱਸਦਾ ਹੈਂ, ਉਸ ਦੇ ਦਰਬਾਰ ਤਕ) ॥੧॥


ਮੋ ਗਰੀਬ ਕੀ ਕੋ ਗੁਜਰਾਵੈ  

मो गरीब की को गुजरावै ॥  

Mo garīb kī ko gujrāvai.  

I am meek and poor - what chance do I have of being heard there?  

xxx
ਮੇਰੀ ਗ਼ਰੀਬ ਦੀ ਅਰਜ਼ ਕੌਣ ਅਪੜਾਵੇਗਾ?


ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ  

मजलसि दूरि महलु को पावै ॥१॥ रहाउ ॥  

Majlas ḏūr mahal ko pāvai. ||1|| rahā▫o.  

His Court is so far away; only a rare few attain the Mansion of His Presence. ||1||Pause||  

ਮਜਲਸਿ = ਦਰਬਾਰ। ਦੂਰਿ = (ਭਾਵ) ਸਤਵੇਂ ਅਸਮਾਨ ਤੇ। ਕੋ = ਕੌਣ? ॥੧॥
(ਫਿਰ ਤੂੰ ਕਹਿੰਦਾ ਹੈਂ ਕਿ ਉਸ ਦਾ) ਦਰਬਾਰ ਦੂਰ (ਸਤਵੇਂ ਅਸਮਾਨ ਤੇ) ਹੈ। (ਮੈਂ ਤਾਂ ਗ਼ਰੀਬ ਜੁਲਾਹ ਹਾਂ, ਉਸ ਦਾ) ਘਰ (ਮੇਰਾ) ਕੌਣ ਲੱਭੇਗਾ? ॥੧॥ ਰਹਾਉ॥


ਤੇਤੀਸ ਕਰੋੜੀ ਹੈ ਖੇਲ ਖਾਨਾ  

तेतीस करोड़ी है खेल खाना ॥  

Ŧeṯīs karoṛī hai kẖel kẖānā.  

He has 33,000,000 play-houses.  

ਖੇਲ = ਖ਼ੈਲ, ਆਦਮੀਆਂ ਦਾ ਗਰੋਹ। ਦਿਵਾਨਾ = ਖ਼ਾਨਾ-ਬਦੋਸ਼। ਖੇਲ ਖਾਨਾ = (ਖ਼ੈਲ ਖ਼ਾਨਹ) ਘਰ ਵਿਚ ਰਹਿਣ ਵਾਲੇ ਸੇਵਕ।
(ਬੈਕੁੰਠ ਦੀਆਂ ਗੱਲਾਂ ਦੱਸਣ ਵਾਲੇ ਭੀ ਆਖਦੇ ਹਨ ਕਿ) ਤੇਤੀ ਕਰੋੜ ਦੇਵਤੇ ਉਸ ਦੇ ਸੇਵਕ ਹਨ (ਉਹਨਾਂ ਭੀ ਮੇਰੀ ਕਿੱਥੇ ਸੁਣਨੀ ਹੈ?)।


ਚਉਰਾਸੀ ਲਖ ਫਿਰੈ ਦਿਵਾਨਾਂ  

चउरासी लख फिरै दिवानां ॥  

Cẖa▫urāsī lakẖ firai ḏivānāʼn.  

His beings wander insanely through 8.4 million incarnations.  

xxx
ਚੌਰਾਸੀਹ ਲੱਖ ਜੂਨੀਆਂ ਦੇ ਜੀਵ (ਉਸ ਤੋਂ ਖੁੰਝੇ ਹੋਏ) ਝੱਲੇ ਹੋਏ ਫਿਰਦੇ ਹਨ।


ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ  

बाबा आदम कउ किछु नदरि दिखाई ॥  

Bābā āḏam ka▫o kicẖẖ naḏar ḏikẖā▫ī.  

He bestowed His Grace on Adam, the father of mankind,  

ਕਿਛੁ ਨਦਰਿ ਦਿਖਾਈ = ਰਤਾ ਕੁ ਅੱਖਾਂ ਦੱਸੀਆਂ।
(ਤੁਸੀਂ ਦੱਸਦੇ ਹੋ ਕਿ ਖ਼ੁਦਾ ਨੇ ਬਾਬਾ ਆਦਮ ਨੂੰ ਬਹਿਸ਼ਤ ਵਿਚ ਰੱਖਿਆ ਸੀ, ਪਰ ਤੁਹਾਡੇ ਹੀ ਆਖਣ ਅਨੁਸਾਰ) ਜਦੋਂ ਬਾਬਾ ਆਦਮ ਨੂੰ ਰੱਬ ਨੇ (ਉਸ ਦੀ ਹੁਕਮ-ਅਦੂਲੀ ਤੇ) ਰਤਾ ਕੁ ਅੱਖ ਵਿਖਾਈ,


ਉਨਿ ਭੀ ਭਿਸਤਿ ਘਨੇਰੀ ਪਾਈ ॥੨॥  

उनि भी भिसति घनेरी पाई ॥२॥  

Un bẖī bẖisaṯ gẖanerī pā▫ī. ||2||  

who then lived in paradise for a long time. ||2||  

ਉਨਿ = ਉਸ ਆਦਮ ਨੇ। ਘਨੇਰੀ = ਥੋੜੇ ਹੀ ਚਿਰ ਲਈ। ਭਿਸਤਿ ਘਨੇਰੀ ਪਾਈ = ਬਹਿਸ਼ਤ ਵਿਚੋਂ ਛੇਤੀ ਕੱਢਿਆ ਗਿਆ ॥੨॥
ਤਾਂ ਉਸ ਆਦਮ ਨੇ ਭੀ ਉਹ ਬਹਿਸ਼ਤ ਥੋੜਾ ਚਿਰ ਹੀ ਮਾਣਿਆ (ਉੱਥੋਂ ਛੇਤੀ ਕੱਢਿਆ ਗਿਆ, ਤੇ ਜੇ ਬਾਬਾ ਆਦਮ ਵਰਗੇ ਕੱਢੇ ਗਏ, ਤਾਂ ਦੱਸ, ਮੈਨੂੰ ਗ਼ਰੀਬ ਨੂੰ ਉੱਥੇ ਕੋਈ ਕਿਤਨਾ ਚਿਰ ਰਹਿਣ ਦੇਵੇਗਾ?) ॥੨॥


ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ  

दिल खलहलु जा कै जरद रू बानी ॥  

Ḏil kẖalhal jā kai jaraḏ rū bānī.  

Pale are the faces of those whose hearts are disturbed.  

ਖਲਹਲੁ = ਖਲਬਲੀ, ਘਬਰਾਹਟ, ਗੜਬੜ। ਜਾ ਕੈ ਦਿਲ = ਜਿਸ ਮਨੁੱਖ ਦੇ ਦਿਲ ਵਿਚ। ਜਰਦ = ਜ਼ਰਦ, ਪੀਲਾ। ਰੂ = ਮੂੰਹ। ਬਾਨੀ = ਵੰਨ, ਰੰਗਤ।
ਜਿਸ ਦੇ ਭੀ ਦਿਲ ਵਿਚ (ਵਿਕਾਰਾਂ ਦੀ) ਗੜਬੜ ਹੈ, ਉਸ ਦੇ ਮੂੰਹ ਦੀ ਰੰਗਤ ਪੀਲੀ ਪੈ ਜਾਂਦੀ ਹੈ (ਭਾਵ, ਉਹ ਹੀ ਪ੍ਰਭੂ-ਦਰ ਤੋਂ ਧੱਕਿਆ ਜਾਂਦਾ ਹੈ)।


ਛੋਡਿ ਕਤੇਬ ਕਰੈ ਸੈਤਾਨੀ  

छोडि कतेब करै सैतानी ॥  

Cẖẖod kaṯeb karai saiṯānī.  

They have forsaken their Bible, and practice Satanic evil.  

xxx
ਅਜਿਹਾ ਮਨੁੱਖ ਆਪਣੇ ਧਰਮ-ਪੁਸਤਕਾਂ (ਦੇ ਦੱਸੇ ਰਾਹ) ਨੂੰ ਛੱਡ ਕੇ ਮੰਦੇ ਪਾਸੇ ਤੁਰਦਾ ਹੈ,


ਦੁਨੀਆ ਦੋਸੁ ਰੋਸੁ ਹੈ ਲੋਈ  

दुनीआ दोसु रोसु है लोई ॥  

Ḏunī▫ā ḏos ros hai lo▫ī.  

One who blames the world, and is angry with people,  

ਲੋਈ = ਜਗਤ। ਰੋਸੁ = ਗੁੱਸਾ।
ਉਹ (ਅੰਞਾਣ-ਪੁਣੇ ਵਿਚ) ਦੁਨੀਆ ਨੂੰ ਦੋਸ਼ ਦੇਂਦਾ ਹੈ, ਜਗਤ ਤੇ ਗੁੱਸਾ ਕਰਦਾ ਹੈ,


ਅਪਨਾ ਕੀਆ ਪਾਵੈ ਸੋਈ ॥੩॥  

अपना कीआ पावै सोई ॥३॥  

Apnā kī▫ā pāvai so▫ī. ||3||  

shall receive the fruits of his own actions. ||3||  

xxx॥੩॥
(ਹਾਲਾਂਕਿ ਉਹ) ਮਨੁੱਖ ਆਪਣਾ ਕੀਤਾ ਆਪ ਹੀ ਪਾਂਦਾ ਹੈ ॥੩॥


ਤੁਮ ਦਾਤੇ ਹਮ ਸਦਾ ਭਿਖਾਰੀ  

तुम दाते हम सदा भिखारी ॥  

Ŧum ḏāṯe ham saḏā bẖikẖārī.  

You are the Great Giver, O Lord; I am forever a beggar at Your Door.  

ਭਿਖਾਰੀ = ਮੰਗਤੇ।
(ਹੇ ਮੇਰੇ ਪ੍ਰਭੂ! ਮੈਨੂੰ ਕਿਸੇ ਬਹਿਸ਼ਤ ਬੈਕੁੰਠ ਦੀ ਲੋੜ ਨਹੀਂ ਹੈ) ਤੂੰ ਮੇਰਾ ਦਾਤਾ ਹੈਂ, ਮੈਂ ਸਦਾ (ਤੇਰੇ ਦਰ ਦਾ) ਮੰਗਤਾ ਹਾਂ (ਜੋ ਕੁਝ ਤੂੰ ਮੈਨੂੰ ਦੇ ਰਿਹਾ ਹੈਂ ਉਹੀ ਠੀਕ ਹੈ,


ਦੇਉ ਜਬਾਬੁ ਹੋਇ ਬਜਗਾਰੀ  

देउ जबाबु होइ बजगारी ॥  

Ḏe▫o jabāb ho▫e bajgārī.  

If I were to deny You, then I would be a wretched sinner.  

ਦੇਉ = ਦੇਉਂ, (ਜੇ) ਮੈਂ ਦਿਆਂ। ਜਬਾਬੁ = ਉੱਤਰ, ਨਾਂਹ-ਨੁੱਕਰ। ਦੇਉ ਜਬਾਬੁ = (ਜੋ ਕੁਝ, ਹੇ ਪ੍ਰਭੂ! ਤੂੰ ਦੇਂਦਾ ਹੈਂ, ਉਸ ਅੱਗੇ) ਜੇ ਮੈਂ ਨਾਂਹ-ਨੁੱਕਰ ਕਰਾਂ। ਬਜਗਾਰੀ = ਗੁਨਹਗਾਰੀ।
ਤੇਰੀ ਕਿਸੇ ਭੀ ਦਾਤ ਅੱਗੇ) ਜੇ ਮੈਂ ਨਾਹ-ਨੁੱਕਰ ਕਰਾਂ ਤਾਂ ਇਹ ਮੇਰੀ ਗੁਨਹਗਾਰੀ ਹੋਵੇਗੀ।


ਦਾਸੁ ਕਬੀਰੁ ਤੇਰੀ ਪਨਹ ਸਮਾਨਾਂ  

दासु कबीरु तेरी पनह समानां ॥  

Ḏās Kabīr ṯerī panah samānāʼn.  

Slave Kabeer has entered Your Shelter.  

ਪਨਹ = ਪਨਾਹ, ਓਟ, ਆਸਰਾ।
ਮੈਂ ਤੇਰਾ ਦਾਸ ਕਬੀਰ ਤੇਰੀ ਸ਼ਰਨ ਆਇਆ ਹਾਂ।


ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥  

भिसतु नजीकि राखु रहमाना ॥४॥७॥१५॥  

Bẖisaṯ najīk rākẖ rėhmānā. ||4||7||15||  

Keep me near You, O Merciful Lord God - that is heaven for me. ||4||7||15||  

ਨਜੀਕਿ = (ਆਪਣੇ) ਨੇੜੇ। ਭਿਸਤੁ = (ਇਹੀ ਹੈ ਮੇਰਾ) ਬਹਿਸ਼ਤ {ਨੋਟ: ਸੰਬੰਧਕ 'ਨਜੀਕਿ' ਦਾ ਲਫ਼ਜ਼ 'ਭਿਸਤੁ' ਨਾਲ ਕੋਈ ਸੰਬੰਧ ਨਹੀਂ ਹੈ। ਜੇ ਹੁੰਦਾ, ਤਾਂ ਉਸ ਦੇ ਅਖ਼ੀਰ ਤੇ (ੁ) ਨਾਹ ਰਹਿ ਜਾਂਦਾ। ਫਿਰ ਉਸ ਦੀ ਸ਼ਕਲ ਇਉਂ ਹੁੰਦੀ = 'ਭਿਸਤ ਨਜੀਕਿ'}। ਰਹਮਾਨਾ = ਹੇ ਰਹਿਮ ਕਰਨ ਵਾਲੇ! ॥੪॥੭॥੧੫॥
ਹੇ ਰਹਿਮ ਕਰਨ ਵਾਲੇ! ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖ, (ਇਹੀ ਮੇਰੇ ਲਈ) ਬਹਿਸ਼ਤ ਹੈ ॥੪॥੭॥੧੫॥


ਸਭੁ ਕੋਈ ਚਲਨ ਕਹਤ ਹੈ ਊਹਾਂ  

सभु कोई चलन कहत है ऊहां ॥  

Sabẖ ko▫ī cẖalan kahaṯ hai ūhāʼn.  

Everyone speaks of going there,  

ਸਭੁ ਕੋਈ = ਹਰ ਕੋਈ, ਹਰੇਕ ਬੰਦਾ। ਊਹਾਂ = ਉਸ ਬੈਕੁੰਠ ਵਿਚ।
ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿਚ ਅੱਪੜਨਾ ਹੈ।


ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ  

ना जानउ बैकुंठु है कहां ॥१॥ रहाउ ॥  

Nā jān▫o baikunṯẖ hai kahāʼn. ||1|| rahā▫o.  

but I do not even know where heaven is. ||1||Pause||  

ਨਾ ਜਾਨਉ = ਮੈਂ ਨਹੀਂ ਜਾਣਦਾ, ਮੈਨੂੰ ਤਾਂ ਪਤਾ ਨਹੀਂ। ਕਹਾਂ = ਕਿੱਥੇ? ॥੧॥
ਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ ॥੧॥ ਰਹਾਉ॥


ਆਪ ਆਪ ਕਾ ਮਰਮੁ ਜਾਨਾਂ  

आप आप का मरमु न जानां ॥  

Āp āp kā maram na jānāʼn.  

One who does not even know the mystery of his own self,  

ਮਰਮੁ = ਭੇਦ।
(ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ,


ਬਾਤਨ ਹੀ ਬੈਕੁੰਠੁ ਬਖਾਨਾਂ ॥੧॥  

बातन ही बैकुंठु बखानां ॥१॥  

Bāṯan hī baikunṯẖ bakẖānāʼn. ||1||  

speaks of heaven, but it is only talk. ||1||  

ਬਾਤਨ ਹੀ = ਨਿਰੀਆਂ ਗੱਲਾਂ ਨਾਲ। ਬਖਾਨਾਂ = ਬਿਆਨ ਕਰ ਰਹੇ ਹਨ ॥੧॥
ਨਿਰੀਆਂ ਗੱਲਾਂ ਨਾਲ ਹੀ 'ਬੈਕੁੰਠ' ਆਖ ਰਹੇ ਹਨ ॥੧॥


ਜਬ ਲਗੁ ਮਨ ਬੈਕੁੰਠ ਕੀ ਆਸ  

जब लगु मन बैकुंठ की आस ॥  

Jab lag man baikunṯẖ kī ās.  

As long as the mortal hopes for heaven,  

ਮਨ = ਹੇ ਮਨ!
ਹੇ ਮਨ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ,


ਤਬ ਲਗੁ ਨਾਹੀ ਚਰਨ ਨਿਵਾਸ ॥੨॥  

तब लगु नाही चरन निवास ॥२॥  

Ŧab lag nāhī cẖaran nivās. ||2||  

he will not dwell at the Lord's Feet. ||2||  

xxx॥੨॥
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ ॥੨॥


ਖਾਈ ਕੋਟੁ ਪਰਲ ਪਗਾਰਾ  

खाई कोटु न परल पगारा ॥  

Kẖā▫ī kot na paral pagārā.  

Heaven is not a fort with moats and ramparts, and walls plastered with mud;  

ਖਾਈ = ਕਿਲ੍ਹੇ ਦੇ ਦੁਆਲੇ ਡੂੰਘੀ ਤੇ ਚੌੜੀ ਖਾਈ ਜੋ ਕਿਲ੍ਹੇ ਦੀ ਰਾਖੀ ਲਈ ਪਾਣੀ ਨਾਲ ਭਰੀ ਰੱਖੀਦੀ ਹੈ। ਕੋਟੁ = ਕਿਲ੍ਹਾ। ਪਰਲ = {ਸੰ. पल्ल = A large granary. पल्लि = A town, city} ਸ਼ਹਿਰ। ਪਗਾਰਾ = {ਸੰ. प्राकार = A rampart} ਫ਼ਸੀਲ, ਸ਼ਹਿਰ ਦੀ ਵੱਡੀ ਦੀਵਾਰ ਚੁਫੇਰੇ ਦੀ।
(ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ) ਬੈਕੁੰਠ ਦੇ ਕਿਲ੍ਹੇ ਦੁਆਲੇ ਕਿਹੋ ਜਿਹੀ ਖਾਈ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ।


ਨਾ ਜਾਨਉ ਬੈਕੁੰਠ ਦੁਆਰਾ ॥੩॥  

ना जानउ बैकुंठ दुआरा ॥३॥  

Nā jān▫o baikunṯẖ ḏu▫ārā. ||3||  

I do not know what heaven's gate is like. ||3||  

xxx॥੩॥
ਮੈਂ ਨਹੀਂ ਜਾਣਦਾ (ਕਿ ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ ॥੩॥


ਕਹਿ ਕਮੀਰ ਅਬ ਕਹੀਐ ਕਾਹਿ  

कहि कमीर अब कहीऐ काहि ॥  

Kahi kamīr ab kahī▫ai kāhi.  

Says Kabeer, now what more can I say?  

ਕਮੀਰ = ਕਬੀਰ। ਕਾਹਿ = ਕਿਸ ਨੂੰ?
ਕਬੀਰ ਆਖਦਾ ਹੈ ਕਿ (ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ,


ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥  

साधसंगति बैकुंठै आहि ॥४॥८॥१६॥  

Sāḏẖsangaṯ baikunṯẖe āhi. ||4||8||16||  

The Saadh Sangat, the Company of the Holy, is heaven itself. ||4||8||16||  

ਆਹਿ = ਹੈ ॥੪॥੮॥੧੬॥
ਕਿ ਸਾਧ-ਸੰਗਤ ਹੀ ਬੈਕੁੰਠ ਹੈ? (ਤੇ ਉਹ ਬੈਕੁੰਠ ਇੱਥੇ ਹੀ ਹੈ) ॥੪॥੮॥੧੬॥


ਕਿਉ ਲੀਜੈ ਗਢੁ ਬੰਕਾ ਭਾਈ  

किउ लीजै गढु बंका भाई ॥  

Ki▫o lījai gadẖ bankā bẖā▫ī.  

How can the beautiful fortress be conquered, O Siblings of Destiny?  

ਕਿਉ ਲੀਜੈ = ਕਿਵੇਂ ਜਿੱਤਿਆ ਜਾਏ? ਕਾਬੂ ਕਰਨਾ ਬੜਾ ਔਖਾ ਹੈ। ਗਢੁ = ਕਿਲ੍ਹਾ। ਬੰਕਾ = ਪੱਕਾ। ਭਾਈ = ਹੇ ਭਾਈ!
ਹੇ ਭਾਈ! ਇਹ (ਸਰੀਰ-ਰੂਪ) ਪੱਕਾ ਕਿਲ੍ਹਾ ਕਾਬੂ ਕਰਨਾ ਬਹੁਤ ਔਖਾ ਹੈ।


ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ  

दोवर कोट अरु तेवर खाई ॥१॥ रहाउ ॥  

Ḏovar kot ar ṯevar kẖā▫ī. ||1|| rahā▫o.  

It has double walls and triple moats. ||1||Pause||  

ਦੋਵਰ ਕੋਟ = ਦ੍ਵੈਤ ਦੀ ਦੋਹਰੀ ਕੰਧ (ਫ਼ਸੀਲ)। ਤੇਵਰ ਖਾਈ = ਤਿੰਨ ਗੁਣਾਂ ਦੀ ਤੇਹਰੀ ਖਾਈ। ਖਾਈ = ਡੂੰਘੀ ਤੇ ਚੌੜੀ ਖ਼ਾਲੀ ਥਾਂ ਜੋ ਕਿਲ੍ਹੇ ਦੀ ਹਿਫ਼ਾਜ਼ਤ ਵਾਸਤੇ ਹੁੰਦੀ ਹੈ, ਤੇ ਪਾਣੀ ਨਾਲ ਭਰੀ ਰਹਿੰਦੀ ਹੈ ॥੧॥
ਇਸ ਦੇ ਦੁਆਲੇ ਦ੍ਵੈਤ ਦੀ ਦੋਹਰੀ ਫ਼ਸੀਲ ਤੇ ਤਿੰਨ ਗੁਣਾਂ ਦੀ ਤੇਹਰੀ ਖਾਈ ਹੈ ॥੧॥ ਰਹਾਉ॥


ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ  

पांच पचीस मोह मद मतसर आडी परबल माइआ ॥  

Pāʼncẖ pacẖīs moh maḏ maṯsar ādī parbal mā▫i▫ā.  

It is defended by the five elements, the twenty-five categories, attachment, pride, jealousy and the awesomely powerful Maya.  

ਪਾਂਚ = ਪੰਜ (ਕਾਮਾਦਿਕ)। ਪਚੀਸ = ਸਾਂਖ ਮਤ ਦੇ ਮਿਥੇ ੨੫ ਤੱਤ। ਮਦ = ਅਹੰਕਾਰ ਦਾ ਨਸ਼ਾ। ਮਤਸਰ = ਈਰਖਾ। ਆਡੀ = ਆੜ, ਛਹੀ, ਜਿਸ ਦਾ ਆਸਰਾ ਲੈ ਕੇ ਫ਼ੌਜਾਂ ਲੜਦੀਆਂ ਹਨ।
ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ)।


ਜਨ ਗਰੀਬ ਕੋ ਜੋਰੁ ਪਹੁਚੈ ਕਹਾ ਕਰਉ ਰਘੁਰਾਇਆ ॥੧॥  

जन गरीब को जोरु न पहुचै कहा करउ रघुराइआ ॥१॥  

Jan garīb ko jor na pahucẖai kahā kara▫o ragẖurā▫i▫ā. ||1||  

The poor mortal being does not have the strength to conquer it; what should I do now, O Lord? ||1||  

xxx॥੧॥
ਹੇ ਪ੍ਰਭੂ! ਮੇਰੀ ਗ਼ਰੀਬ ਦੀ ਕੋਈ ਪੇਸ਼ ਨਹੀਂ ਜਾਂਦੀ, (ਦੱਸ) ਮੈਂ ਕੀਹ ਕਰਾਂ? ॥੧॥


ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ  

कामु किवारी दुखु सुखु दरवानी पापु पुंनु दरवाजा ॥  

Kām kivārī ḏukẖ sukẖ ḏarvānī pāp punn ḏarvājā.  

Sexual desire is the window, pain and pleasure are the gate-keepers, virtue and sin are the gates.  

ਕਿਵਾਰੀ = ਕਿਵਾੜ ਦਾ ਰਾਖਾ, ਕਿਵਾੜ ਖੌਲ੍ਹਣ ਵਾਲਾ। ਦਰਵਾਨੀ = ਪਹਿਰੇਦਾਰ।
ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁਖ ਤੇ ਸੁਖ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ,


ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥  

क्रोधु प्रधानु महा बड दुंदर तह मनु मावासी राजा ॥२॥  

Kroḏẖ parḏẖān mahā bad ḏunḏar ṯah man māvāsī rājā. ||2||  

Anger is the great supreme commander, full of argument and strife, and the mind is the rebel king there. ||2||  

ਦੁੰਦਰ = ਲੜਾਕਾ। ਤਹ = ਉਸ ਕਿਲ੍ਹੇ ਵਿਚ। ਮਾਵਾਸੀ = ਆਕੀ ॥੨॥
ਬੜਾ ਲੜਾਕਾ ਕ੍ਰੋਧ (ਕਿਲ੍ਹੇ ਦਾ) ਚੌਧਰੀ ਹੈ। ਅਜਿਹੇ ਕਿਲ੍ਹੇ ਵਿਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ॥੨॥


ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ  

स्वाद सनाह टोपु ममता को कुबुधि कमान चढाई ॥  

Savāḏ sanāh top mamṯā ko kubuḏẖ kamān cẖadẖā▫ī.  

Their armor is the pleasure of tastes and flavors, their helmets are worldly attachments; they take aim with their bows of corrupt intellect.  

ਸਨਾਹ = ਜ਼ਿਰਹ-ਬਕਤਰ, ਸੰਜੋਅ, ਲੋਹੇ ਦੀ ਜਾਲੀ ਦੀ ਪੁਸ਼ਾਕ ਜੋ ਜੰਗ ਸਮੇ ਪਹਿਨੀਦੀ ਹੈ। ਮਮਤਾ = ਅਪਣੱਤ। ਕੁਬੁਧਿ = ਖੋਟੀ ਮੱਤ। ਚਢਾਈ = ਤਾਣੀ ਹੋਈ ਹੈ।
(ਜੀਭ ਦੇ) ਚਸਕੇ (ਮਨ-ਰਾਜੇ ਨੇ) ਸੰਜੋਅ (ਪਹਿਨੀ ਹੋਈ ਹੈ), ਮਮਤਾ ਦਾ ਟੋਪ (ਪਾਇਆ ਹੋਇਆ ਹੈ), ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ,


ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਜਾਈ ॥੩॥  

तिसना तीर रहे घट भीतरि इउ गढु लीओ न जाई ॥३॥  

Ŧisnā ṯīr rahe gẖat bẖīṯar i▫o gadẖ lī▫o na jā▫ī. ||3||  

The greed that fills their hearts is the arrow; with these things, their fortress is impregnable. ||3||  

ਤਿਸਨਾ = ਤ੍ਰਿਸ਼ਨਾ, ਲਾਲਚ। ਘਟ ਭੀਤਰਿ = ਹਿਰਦੇ ਵਿਚ ॥੩॥
ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਹਨ। ਅਜਿਹਾ ਕਿਲ੍ਹਾ (ਮੈਥੋਂ) ਜਿੱਤਿਆ ਨਹੀਂ ਜਾ ਸਕਦਾ ॥੩॥


ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ  

प्रेम पलीता सुरति हवाई गोला गिआनु चलाइआ ॥  

Parem palīṯā suraṯ havā▫ī golā gi▫ān cẖalā▫i▫ā.  

But I have made divine love the fuse, and deep meditation the bomb; I have launched the rocket of spiritual wisdom.  

xxx
(ਪਰ ਜਦੋਂ ਮੈਂ ਪ੍ਰਭੂ-ਚਰਨਾਂ ਦੇ) ਪ੍ਰੇਮ ਦਾ ਪਲੀਤਾ ਲਾਇਆ, (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਨੂੰ ਹਵਾਈ ਬਣਾਇਆ, (ਗੁਰੂ ਦੇ ਬਖ਼ਸ਼ੇ) ਗਿਆਨ ਦਾ ਗੋਲਾ ਚਲਾਇਆ,


ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥  

ब्रहम अगनि सहजे परजाली एकहि चोट सिझाइआ ॥४॥  

Barahm agan sėhje parjālī ekėh cẖot sijẖā▫i▫ā. ||4||  

The fire of God is lit by intuition, and with one shot, the fortress is taken. ||4||  

ਬ੍ਰਹਮ ਅਗਨਿ = ਰੱਬੀ-ਜੋਤ। ਸਹਜੇ = ਸਹਿਜ ਅਵਸਥਾ ਵਿਚ (ਅੱਪੜ ਕੇ)। ਪਰਜਾਲੀ = ਚੰਗੀ ਤਰ੍ਹਾਂ ਬਾਲੀ ॥੪॥
ਸਹਿਜ ਅਵਸਥਾ ਵਿਚ ਅੱਪੜ ਕੇ ਅੰਦਰ ਰੱਬੀ-ਜੋਤ ਜਗਾਈ, ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ ॥੪॥


ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ  

सतु संतोखु लै लरने लागा तोरे दुइ दरवाजा ॥  

Saṯ sanṯokẖ lai larne lāgā ṯore ḏu▫e ḏarvājā.  

Taking truth and contentment with me, I begin the battle and storm both the gates.  

ਦੁਇ = ਦੋਵੇਂ।
ਸਤ ਤੇ ਸੰਤੋਖ ਲੈ ਕੇ ਮੈਂ (ਉਸ ਫ਼ੌਜ ਦੇ ਟਾਕਰੇ ਤੇ) ਲੜਨ ਲੱਗ ਪਿਆ, ਦੋਵੇਂ ਦਰਵਾਜ਼ੇ ਮੈਂ ਭੰਨ ਲਏ,


ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥  

साधसंगति अरु गुर की क्रिपा ते पकरिओ गढ को राजा ॥५॥  

Sāḏẖsangaṯ ar gur kī kirpā ṯe pakri▫o gadẖ ko rājā. ||5||  

In the Saadh Sangat, the Company of the Holy, and by Guru's Grace, I have captured the king of the fortress. ||5||  

xxx॥੫॥
ਸਤਿਗੁਰੂ ਤੇ ਸਤਸੰਗ ਦੀ ਮਿਹਰ ਨਾਲ ਮੈਂ ਕਿਲ੍ਹੇ ਦਾ (ਆਕੀ) ਰਾਜਾ ਫੜ ਲਿਆ ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits