Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥  

Bin sangaṯ i▫o māʼnn▫ī ho▫e ga▫ī bẖaṯẖ cẖẖār. ||195||  

You must acknowledge this, that without the Sangat, the Holy Congregation, it turns into burnt ashes. ||195||  

ਇਉ = ਇਸੇ ਤਰ੍ਹਾਂ। ਮਾਨਈ = ਮਨੁੱਖ। ਭਠ ਛਾਰ = ਬਲਦੇ ਭੱਠ ਦੀ ਸੁਆਹ ॥੧੯੫॥
(ਉਹ ਕਿਸੇ ਦਾ ਕੁਝ ਸੰਵਾਰ ਨਾਹ ਸਕੀ, ਸਗੋਂ ਆਪ ਭੀ) ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ। ਇਹੀ ਹਾਲ ਸੰਗਤ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ (ਪਰਮ ਪਵਿਤ੍ਰ ਪਰਮਾਤਮਾ ਦੀ ਅੰਸ਼ ਜੀਵ ਜਨਮ ਲੈ ਕੇ ਜੇ ਕੁਸੰਗ ਵਿਚ ਫਸ ਗਿਆ ਤਾਂ ਸ੍ਰਿਸ਼ਟੀ ਦੀ ਕੋਈ ਸੇਵਾ ਕਰਨ ਦੇ ਥਾਂ ਆਪ ਭੀ ਵਿਕਾਰਾਂ ਵਿਚ ਸੜ ਮੁਇਆ) ॥੧੯੫॥


ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ  

Kabīr nirmal būnḏ akās kī līnī bẖūm milā▫e.  

Kabeer, the pure drop of water falls from the sky, and mixes with the dust.  

ਲੀਨੀ ਮਿਲਾਇ = (ਹਲ ਸੁਹਾਗੇ ਆਦਿਕ ਦੀ ਰਾਹੀਂ ਸੰਵਾਰੀ ਹੋਈ ਜ਼ਮੀਨ ਵਿਚ) ਮਿਲਾ ਲੈਂਦਾ ਹੈ।
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ,


ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥  

Anik si▫āne pacẖ ga▫e nā nirvārī jā▫e. ||196||  

Millions of clever people may try, but they will fail - it cannot be made separate again. ||196||  

ਨਿਰਵਾਰੀ ਨਾ ਜਾਇ = ਅਕਾਸ਼ੀ ਬੂੰਦ ਉਸ ਧਰਤੀ ਨਾਲੋਂ ਨਿਖੇੜੀ ਨਹੀਂ ਜਾ ਸਕਦੀ। ਪਚਿ ਗਏ = ਕੋਸ਼ਸ਼ ਕਰ ਕੇ ਥੱਕ-ਟੁੱਟ ਗਏ ॥੧੯੬॥
ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ। (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ)। (ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥


ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ  

Kabīr haj kābe ha▫o jā▫e thā āgai mili▫ā kẖuḏā▫e.  

Kabeer, I was going on a pilgrimage to Mecca, and God met me on the way.  

ਹਉ = ਮੈਂ। ਜਾਇ ਥਾ = ਜਾ ਰਿਹਾ ਸਾਂ। ਆਗੈ = ਉਥੇ ਗਏ ਨੂੰ ਅੱਗੋਂ।
ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ।


ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥੧੯੭॥  

Sāʼn▫ī mujẖ si▫o lar pari▫ā ṯujẖai kiniĥ furmā▫ī gā▫e. ||197||  

He scolded me and asked, "Who told you that I am only there?" ||197||  

ਕਿਨ੍ਹ੍ਹਿ = ਕਿਸ ਨੇ? ਫੁਰਮਾਈ ਗਾਇ = ਗਾਂ (ਜ਼ਬਹ ਕਰਨ) ਦਾ ਹੁਕਮ ਦਿੱਤਾ ਸੀ। ਕਿਨਿ ਫਰਮਾਈ ਗਾਇ = ਕਿਸ ਨੇ ਆਖਿਆ ਸੀ ਕਿ ਮੇਰੇ ਨਾਮ ਤੇ ਗਾਂ ਜ਼ਬਹ ਕਰੋ (ਤਾਂ ਪਾਪ ਬਖ਼ਸ਼ੇ ਜਾਣਗੇ)? ਕਿਸ ਨੇ ਆਖਿਆ ਸੀ ਕਿ ਮੇਰੇ ਨਾਮ ਤੇ ਗਾਂ ਦੀ ਕੁਰਬਾਨੀ ਦਿਉ (ਤਾਂ ਬਖ਼ਸ਼ੇ ਜਾਉਗੇ)? ॥੧੯੭॥
ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ॥੧੯੭॥


ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ  

Kabīr haj kābai ho▫e ho▫e ga▫i▫ā keṯī bār Kabīr.  

Kabeer, I went to Mecca - how many times, Kabeer?  

ਹੋਇ ਹੋਇ ਗਇਆ = ਕਈ ਵਾਰੀ ਹੋਇਆ।
ਹੇ ਕਬੀਰ! ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ।


ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਬੋਲੈ ਪੀਰ ॥੧੯੮॥  

Sāʼn▫ī mujẖ mėh ki▫ā kẖaṯā mukẖahu na bolai pīr. ||198||  

O Lord, what is the problem with me? You have not spoken to me with Your Mouth. ||198||  

ਸਾਈ = ਹੇ ਸਾਈਂ! ਪੀਰ = ਹੇ ਪੀਰ! ਹੇ ਮੁਰਸ਼ਿਦ! ਖਤਾ = ਦੋਸ਼। ਹਜ ਕਾਬੈ = ਕਾਬੇ ਦਾ ਹੱਜ ॥੧੯੮॥
ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ। ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ॥੧੯੮॥


ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ  

Kabīr jī▫a jo mārėh jor kar kahṯe hėh jo halāl.  

Kabeer, they oppress living beings and kill them, and call it proper.  

ਜੁ = ਜੋ। ਜੀਅ = ਜੀਵਾਂ ਨੂੰ। ਜੋਰੁ = ਧੱਕਾ। ਕਰਿ = ਕਰ ਕੇ। ਕਹਤੇ ਹਹਿ ਜੁ = ਪਰ ਆਖਦੇ ਹਨ ਕਿ। ਹਲਾਲੁ = ਜਾਇਜ਼, ਭੇਟਾ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ।
ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ,


ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥  

Ḏafṯar ḏa▫ī jab kādẖ hai ho▫igā ka▫un havāl. ||199||  

When the Lord calls for their account, what will their condition be? ||199||  

ਦਈ = (ਸਭ ਜੀਵਾਂ ਨਾਲ ਪਿਆਰ ਕਰਨ ਵਾਲਾ) ਪਰਮਾਤਮਾ {ਨੋਟ: ਇਸ ਲਫ਼ਜ਼ 'ਦਈ' ਦੀ ਵਰਤੋਂ ਇਥੇ ਖ਼ਾਸ ਤੌਰ ਤੇ ਸੁਆਦਲੀ ਅਤੇ ਅਰਥ-ਭਰੀ ਹੈ। ਜੋ ਲੋਕ ਇਹ ਯਕੀਨ ਰੱਖਦੇ ਹਨ ਕਿ ਖ਼ੁਦਾ ਕਿਸੇ ਕੁਰਬਾਨੀ ਦੇ ਦੇਣ ਨਾਲ ਖ਼ੁਸ਼ ਹੁੰਦਾ ਹੈ ਅਤੇ ਗੁਨਾਹ ਬਖ਼ਸ਼ ਦੇਂਦਾ ਹੈ, ਉਹ ਉਸ ਨੂੰ 'ਰੱਬਿਲ-ਆਲਮੀਨ' ਭੀ ਆਖਦੇ ਹਨ। ਸਾਰੇ ਆਲਮ ਦਾ ਪਾਲਣਹਾਰ ਹੁੰਦਿਆਂ ਉਹ ਉਸ ਗਾਂ ਆਦਿਕ ਪਸ਼ੂ ਨੂੰ ਭੀ ਪਾਲਦਾ ਤੇ "ਪਿਆਰਦਾ" ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਉਸ ਬੰਦੇ ਨਾਲ ਖ਼ੁਸ਼ ਹੋਵੇ ਜੋ ਉਸੇ ਦੇ ਹੀ ਪਿਆਰੇ ਤੇ ਪਾਲੇ ਹੋਏ ਨੂੰ ਉਸੇ ਦੀ ਖ਼ਾਤਰ ਜ਼ਬਹ ਕਰੇ, ਤੇ ਆਪੇ ਖਾ ਪੀ ਕੇ ਇਹ ਸਮਝ ਲਏ ਕਿ ਇਹ ਕੁਰਬਾਨੀ ਖ਼ੁਦਾ ਨੂੰ ਅਪੱੜ ਗਈ ਹੈ, ਤੇ ਉਸ ਨੇ ਮੇਰੇ ਗੁਨਾਹ ਬਖ਼ਸ਼ ਦਿੱਤੇ ਹਨ}। ਦਫਤਰਿ ਕਾਢਿ ਹੈ = ਲੇਖਾ ਕਰੇਗਾ ॥੧੯੯॥
ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥


ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ  

Kabīr jor kī▫ā so julam hai le▫e jabāb kẖuḏā▫e.  

Kabeer, it is tyranny to use force; the Lord shall call you to account.  

xxx
ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।


ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥  

Ḏafṯar lekẖā nīksai mār muhai muhi kẖā▫e. ||200||  

When your account is called for, your face and mouth shall be beaten. ||200||  

ਨੀਕਸੈ = ਨਿਕਲਦਾ ਹੈ। ਮੁਹੈ ਮੁਹਿ = ਮੂੰਹ ਉੱਤੇ, ਮੁੜ ਮੁੜ ਮੂੰਹ ਉੱਤੇ। ਖਾਇ = ਖਾਂਦਾ ਹੈ ॥੨੦੦॥
ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ਨੋਟ: ਕੀਤੇ ਗੁਨਾਹਾਂ ਨੂੰ 'ਕੁਰਬਾਨੀ' ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥


ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ  

Kabīr lekẖā ḏenā suhelā ja▫o ḏil sūcẖī ho▫e.  

Kabeer, it is easy to render your account, if your heart is pure.  

ਦਿਲ ਸੂਚੀ = ਦਿਲ ਦੀ ਸੁੱਚ, ਦਿਲ ਦੀ ਪਾਕੀਜ਼ਗੀ।
ਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ;


ਉਸੁ ਸਾਚੇ ਦੀਬਾਨ ਮਹਿ ਪਲਾ ਪਕਰੈ ਕੋਇ ॥੨੦੧॥  

Us sācẖe ḏībān mėh palā na pakrai ko▫e. ||201||  

In the True Court of the Lord, no one will seize you. ||201||  

ਦੀਬਾਨ = ਕਚਹਿਰੀ। ਪਲਾ ਨ ਪਕਰੈ ਕੋਇ = ਕੋਈ ਸ਼ਖ਼ਸ ਪੱਲਾ ਨਹੀਂ ਫੜਦਾ, ਕੋਈ ਇਤਰਾਜ਼ ਨਹੀਂ ਕਰਦਾ ॥੨੦੧॥
(ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥


ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ  

Kabīr ḏẖarṯī ar ākās mėh ḏu▫e ṯūʼn barī abaḏẖ.  

Kabeer: O duality, you are mighty and powerful in the earth and the sky.  

ਧਰਤੀ ਅਰੁ ਆਕਾਸ ਮਹਿ = ਸਾਰੀ ਸ੍ਰਿਸ਼ਟੀ ਵਿਚ। ਦੁਇ = ਹੇ ਦੁਇ! ਹੇ ਦ੍ਵੈਤ! ਅਬਧ = ਅ-ਬਧ, ਜਿਸ ਦਾ ਨਾਸ ਨਾਹ ਕੀਤਾ ਜਾ ਸਕੇ। ਤੂੰ ਬਰੀ ਅਬਧ = ਤੈਨੂੰ ਬੜੀ ਔਖਿਆਈ ਨਾਲ ਮੁਕਾਇਆ ਜਾ ਸਕਦਾ ਹੈ।
ਹੇ ਕਬੀਰ! ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ।


ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥  

Kẖat ḏarsan sanse pare ar cẖa▫orāsīh siḏẖ. ||202||  

The six Shaastras and the eighty-four Siddhas are entrenched in skepticism. ||202||  

ਖਟ ਦਰਸਨ = ਛੇ ਭੇਖ (ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੋਧੀ, ਬੈਰਾਗੀ)। ਸੰਸੇ = ਸਹਸੇ ਵਿਚ, ਸਹਿਮ ਵਿਚ। ਅਰੁ = ਅਤੇ। ਸਿਧ = ਪੁੱਗੇ ਹੋਏ ਜੋਗੀ ਜੋ ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋ ਚੁਕੇ ਹਨ ॥੨੦੨॥
(ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ॥੨੦੨॥


ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ  

Kabīr merā mujẖ mėh kicẖẖ nahī jo kicẖẖ hai so ṯerā.  

Kabeer, nothing is mine within myself. Whatever there is, is Yours, O Lord.  

xxx
ਹੇ ਕਬੀਰ! (ਇਸ 'ਦੁਇ' ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ 'ਦਿਲ-ਸਾਬਤਿ' ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ।


ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥  

Ŧerā ṯujẖ ka▫o sa▫upaṯe ki▫ā lāgai merā. ||203||  

If I surrender to You what is already Yours, what does it cost me? ||203||  

ਕਿਆ ਲਾਗੈ ਮੇਰਾ = ਮੇਰਾ ਕੁਝ ਭੀ ਖ਼ਰਚ ਨਹੀਂ ਹੁੰਦਾ ॥੨੦੩॥
(ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ॥੨੦੩॥


ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਹੂੰ  

Kabīr ṯūʼn ṯūʼn karṯā ṯū hū▫ā mujẖ mėh rahā na hūʼn.  

Kabeer, repeating, "You, You", I have become like You. Nothing of me remains in myself.  

ਤੂੰ ਤੂੰ ਕਰਤਾ = ਤੂੰ ਤੂੰ ਆਖਦਾ, (ਹੇ ਪ੍ਰਭੂ!) ਤੇਰਾ ਜਾਪ ਕਰਦਾ, ਹਰ ਵੇਲੇ ਤੈਨੂੰ ਸਿਮਰਦਿਆਂ। ਤੂ ਹੂਆ = ਮੈਂ ਤੇਰਾ ਹੀ ਰੂਪ ਹੋ ਗਿਆ ਹਾਂ, ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ। ਹੂੰ = (ਇਹ ਖ਼ਿਆਲ ਕਿ) ਮੈਂ ਹਾਂ, 'ਮੈਂ ਮੈਂ' ਦਾ ਸੁਭਾਉ, ਆਪਣੀ ਵਡਿਆਈ ਦੀ ਚਾਹ।
ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ 'ਮੈਂ ਮੈਂ' ਦਾ ਖ਼ਿਆਲ ਰਹਿ ਹੀ ਨਹੀਂ ਗਿਆ।


ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥  

Jab āpā par kā mit ga▫i▫ā jaṯ ḏekẖ▫a▫u ṯaṯ ṯū. ||204||  

When the difference between myself and others is removed, then wherever I look, I see only You. ||204||  

ਆਪਾ ਪਰ ਕਾ = ਆਪਣੇ ਪਰਾਏ ਵਾਲਾ ਵਿਤਕਰਾ। ਜਤ = ਜਿਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉਧਰ। ਤੂ = (ਹੇ ਪ੍ਰਭੂ!) ਤੂੰ ਹੀ (ਦਿੱਸ ਰਿਹਾ ਹੈਂ) ॥੨੦੪॥
(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ ('ਦੁਇ' ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥


ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ  

Kabīr bikārėh cẖiṯvaṯe jẖūṯẖe karṯe ās.  

Kabeer, those who think of evil and entertain false hopes -  

ਬਿਕਾਰ = ਵਿਕਾਰ, ਭੈੜੇ ਕੰਮ। ਬਿਕਾਰਹ ਚਿਤਵਤੇ = ਭੈੜੇ ਕੰਮ ਕਰਨ ਦੀਆਂ ਸੋਚਾਂ ਸੋਚਦੇ। ਝੂਠੇ ਆਸ ਕਰਤੇ = ਉਹਨਾਂ ਪਦਾਰਥਾਂ ਦੀਆਂ ਤਾਂਘਾਂ ਤਾਂਘਦੇ ਜੋ ਨਾਸਵੰਤ ਹਨ।
ਹੇ ਕਬੀਰ! (ਜੋ ਮਨੁੱਖ 'ਦੁਇ' ਵਿਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ) ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ,


ਮਨੋਰਥੁ ਕੋਇ ਪੂਰਿਓ ਚਾਲੇ ਊਠਿ ਨਿਰਾਸ ॥੨੦੫॥  

Manorath ko▫e na pūri▫o cẖāle ūṯẖ nirās. ||205||  

none of their desires shall be fulfilled; they shall depart in despair. ||205||  

ਮਨੋਰਥੁ = ਮਨੋ-ਰਥੁ, ਮਨ ਦੀ ਭੱਜ ਦੌੜ, ਮਨ ਦੀ ਉਹ ਆਸ ਜਿਸ ਦੀ ਖ਼ਾਤਰ ਦੌੜ-ਭੱਜ ਕਰਦੇ ਰਹੇ। ਨਿਰਾਸ = ਨਿਰਆਸ, ਆਸ ਪੂਰੀ ਹੋਣ ਤੋਂ ਬਿਨਾਂ ਹੀ; ਦਿਲ ਦੀਆਂ ਆਸਾਂ ਨਾਲ ਹੀ ਲੈ ਕੇ ॥੨੦੫॥
ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ (ਭਾਵ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਹੋਰ ਵਧਦੀਆਂ ਜਾਂਦੀਆਂ ਹਨ) ॥੨੦੫॥


ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ  

Kabīr har kā simran jo karai so sukẖī▫ā sansār.  

Kabeer, whoever meditates in remembrance on the Lord, he alone is happy in this world.  

ਸੰਸਾਰਿ = ਸੰਸਾਰ ਵਿਚ।
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ;


ਇਤ ਉਤ ਕਤਹਿ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥  

Iṯ uṯ kaṯėh na dol▫ī jis rākẖai sirjanhār. ||206||  

One who is protected and saved by the Creator Lord, shall never waver, here or hereafter. ||206||  

ਇਤ = ਇਥੇ, ਇਸ ਮੌਜੂਦਾ ਜਨਮ ਵਿਚ। ਉਤ = ਉਥੇ, ਇਸ ਜਨਮ ਤੋਂ ਪਿਛੋਂ, ਪਰਲੋਕ ਵਿਚ। ਕਤਹਿ = ਕਿਤੇ ਭੀ। ਰਾਖੈ = ਰਾਖੀ ਕਰਦਾ ਹੈ, (ਵਿਕਾਰਾਂ ਤੇ ਆਸਾਂ ਤੋਂ) ਬਚਾਂਦਾ ਹੈ ॥੨੦੬॥
ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ॥੨੦੬॥


ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ  

Kabīr gẖāṇī pīṛ▫ṯe saṯgur lī▫e cẖẖadā▫e.  

Kabeer, I was being crushed like sesame seeds in the oil-press, but the True Guru saved me.  

ਘਾਣੀ ਪੀੜਤੇ = (ਵਿਕਾਰਾਂ ਤੇ ਆਸਾਂ ਦੀ) ਘਾਣੀ ਵਿਚ ਪੀੜੀਦੇ (ਜਿਵੇਂ ਤਿਲ ਕੋਹਲੂ ਵਿਚ ਪੀੜੀਦੇ ਹਨ)।
ਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ 'ਹਰਿ ਕਾ ਸਿਮਰਨੁ ਕਰੈ') ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ।


ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥  

Parā pūrablī bẖāvnī pargat ho▫ī ā▫e. ||207||  

My pre-ordained primal destiny has now been revealed. ||207||  

ਪਰਾ ਪੂਰਬਲੀ = ਪਹਿਲੇ ਜਨਮਾਂ ਦੇ ਸਮੇ ਦੀ। ਭਾਵਨੀ = ਸਰਧਾ, ਪਿਆਰ ॥੨੦੭॥
(ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ॥੨੦੭॥


ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ  

Kabīr tālai tolai ḏin ga▫i▫ā bi▫āj badẖanṯa▫o jā▫e.  

Kabeer, my days have passed, and I have postponed my payments; the interest on my account continues to increase.  

ਟਾਲੈ ਟੋਲੈ = ਟਾਲ-ਮਟੌਲੇ ਵਿਚ, ਅੱਜ-ਭਲਕ ਕਰਦਿਆਂ (ਕਿਉਂਕਿ ਵਿਕਾਰਾਂ ਤੇ ਆਸਾਂ ਵੱਲ ਦੀ ਰੁਚੀ ਸਿਮਰਨ ਵਾਲੇ ਪਾਸੇ ਲੱਗਣ ਨਹੀਂ ਦੇਂਦੀ)। ਦਿਨੁ = ਉਮਰ ਦਾ ਹਰੇਕ ਦਿਨ। ਬਿਆਜੁ = (ਸ਼ਾਹੂਕਾਰ ਆਪਣੀ ਰਾਸਿ-ਪੂੰਜੀ ਜਿਉਂ ਜਿਉਂ ਸੂਦੀ ਚਾੜ੍ਹਦਾ ਹੈ, ਤਿਉਂ ਤਿਉਂ ਸੂਦ ਵਧ ਕੇ ਉਹ ਰਕਮ ਵੱਡੀ ਹੁੰਦੀ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖ ਦੇ ਅੰਦਰ ਵਿਕਾਰਾਂ ਤੇ ਆਸਾਂ ਦੀ ਇਕੱਠੀ ਹੋਈ ਰਾਸਿ-ਪੂੰਜੀ ਹੋਰ ਹੋਰ ਵਿਕਾਰਾਂ ਤੇ ਆਸਾਂ ਵੱਲ ਪ੍ਰੇਰਦੀ ਹੈ, ਇਸ ਤਰ੍ਹਾਂ ਇਹ ਵਿਕਾਰ ਹੋਰ ਹੋਰ ਮਨੁੱਖ ਦੇ ਹਿਰਦੇ ਵਿਚ ਵਧਦੇ ਜਾਂਦੇ ਹਨ) ਸੂਦ।
ਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ।


ਨਾ ਹਰਿ ਭਜਿਓ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥  

Nā har bẖaji▫o na kẖaṯ fati▫o kāl pahūʼncẖo ā▫e. ||208||  

I have not meditated on the Lord and my account is still pending, and now, the moment of my death has come! ||208||  

ਖਤੁ = ਲੇਖਾ, (ਵਿਕਾਰਾਂ ਤੇ ਆਸਾਂ ਦੇ) ਸੰਸਕਾਰ (ਜੋ ਮਨ ਵਿਚ ਟਿਕੇ ਰਹਿੰਦੇ ਹਨ) ॥੨੦੮॥
ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ। (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ॥੨੦੮॥


ਮਹਲਾ  

Mėhlā 5.  

Fifth Mehl:  

xxx
XXX


ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ  

Kabīr kūkar bẖa▫ukanā karang picẖẖai uṯẖ ḏẖā▫e.  

Kabeer, the mortal is a barking dog, chasing after a carcass.  

ਕੂਕਰੁ = ਕੁੱਤਾ। ਭਉਕਨਾ = ਭੌਂਕਣ ਵਾਲਾ। ਕਰੰਗ = ਮੁਰਦਾਰ।
ਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ)।


ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥  

Karmī saṯgur pā▫i▫ā jin ha▫o lī▫ā cẖẖadā▫e. ||209||  

By the Grace of good karma, I have found the True Guru, who has saved me. ||209||  

ਕਰਮੀ = (ਪ੍ਰਭੂ ਦੀ) ਮੇਹਰ ਨਾਲ। ਜਿਨਿ = ਜਿਸ (ਗੁਰੂ) ਨੇ। ਹਉ = ਮੈਨੂੰ ॥੨੦੯॥
ਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ॥੨੦੯॥


ਮਹਲਾ  

Mėhlā 5.  

Fifth Mehl:  

xxx
XXX


ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ  

Kabīr ḏẖarṯī sāḏẖ kī ṯaskar baisėh gāhi.  

Kabeer, the earth belongs to the Holy, but it is being occupied by thieves.  

ਧਰਤੀ ਸਾਧ ਕੀ = ਸਤਿਗੁਰੂ ਦੀ ਧਰਤੀ, ਸਤਿਗੁਰੂ ਦੀ ਸੰਗਤ। ਤਸਕਰ = ਚੋਰ, ਵਿਕਾਰੀ ਬੰਦੇ। ਬੈਸਹਿ = ਆ ਬੈਠਦੇ ਹਨ, ਜੇ ਆ ਬੈਠਣ। ਗਾਹਿ = ਗਹਿ, ਮੱਲ ਕੇ, ਸਿਦਕ ਨਾਲ, ਹੋਰ ਖ਼ਿਆਲ ਛੱਡ ਕੇ (ਨੋਟ: ਕਈ ਟੀਕਾਕਾਰ ਇਸ ਲਫ਼ਜ਼ 'ਗਾਹਿ' ਦਾ ਅਰਥ 'ਕਦੇ' ਕਰਦੇ ਹਨ, ਤੇ ਇਸ ਨੂੰ ਫ਼ਾਰਸੀ ਦਾ ਲਫ਼ਜ਼ ਸਮਝਦੇ ਹਨ ਪਰ ਇਹ ਗ਼ਲਤ ਹੈ। ਇਸ ਸ਼ਲੋਕ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਪੜ੍ਹੋ, ਹਰੇਕ ਲਫ਼ਜ਼ ਸੰਸਕ੍ਰਿਤ-ਹਿੰਦੀ ਦਾ ਹੈ। ਮੁਸਲਮਾਨੀ ਮਤ ਦਾ ਭੀ ਇਥੇ ਕੋਈ ਜ਼ਿਕਰ ਨਹੀਂ ਹੈ। ਸੋ ਬਾਕੀ ਲਫ਼ਜ਼ਾਂ ਵਾਂਗ ਇਹ ਭੀ ਸੰਸਕ੍ਰਿਤ ਤੋਂ ਨੇੜੇ ਹੈ)।
ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ,


ਧਰਤੀ ਭਾਰਿ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥  

Ḏẖarṯī bẖār na bi▫āpa▫ī un ka▫o lāhū lāhi. ||210||  

They are not a burden to the earth; they receive its blessings. ||210||  

ਭਾਰਿ = ਭਾਰ ਨਾਲ, ਭਾਰ ਦੇ ਹੇਠ, ਤਸਕਰਾਂ ਦੇ ਭਾਰ ਹੇਠ। ਨ ਬਿਆਪਈ = ਦਬਦੀ ਨਹੀਂ, ਕੋਈ ਔਖਿਆਈ ਨਹੀਂ ਸਮਝਦੀ, ਅਸਰ ਹੇਠ ਨਹੀਂ ਆਉਂਦੀ। ਉਨ ਕਉ = ਉਹਨਾਂ ਤਸਕਰਾਂ ਨੂੰ। ਲਾਹੂ = ਲਾਹ ਹੀ, ਲਾਭ ਹੀ (ਮਿਲਦਾ ਹੈ)। ਲਾਹਿ = ਲਹਹਿ, ਉਹ ਤਸਕਰ ਲਾਭ ਹੀ ਲਹਹਿ, ਉਹ ਵਿਕਾਰੀ ਸਗੋਂ ਲਾਭ ਹੀ ਉਠਾਂਦੇ ਹਨ ॥੨੧੦॥
ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੨੧੦॥


ਮਹਲਾ  

Mėhlā 5.  

Fifth Mehl:  

xxx
XXX


ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ  

Kabīr cẖāval kārne ṯukẖ ka▫o muhlī lā▫e.  

Kabeer, the rice is beaten with a mallet to get rid of the husk.  

ਤੁਖ = ਤੋਹ, ਚੌਲਾਂ ਦੇ ਸਿੱਕੜ। ਲਾਇ = ਲੱਗਦੀ ਹੈ, ਵੱਜਦੀ ਹੈ।
ਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ।


ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥  

Sang kusangī baisṯe ṯab pūcẖẖai ḏẖaram rā▫e. ||211||  

When people sit in evil company, the Righteous Judge of Dharma calls them to account. ||211||  

xxx ॥੨੧੧॥
ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨੧੧॥


ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ  

Nāmā mā▫i▫ā mohi▫ā kahai ṯilocẖan mīṯ.  

Trilochan says, O Naam Dayv, Maya has enticed you, my friend.  

xxx
ਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ।


ਕਾਹੇ ਛੀਪਹੁ ਛਾਇਲੈ ਰਾਮ ਲਾਵਹੁ ਚੀਤੁ ॥੨੧੨॥  

Kāhe cẖẖīpahu cẖẖā▫ilai rām na lāvhu cẖīṯ. ||212||  

Why are you printing designs on these sheets, and not focusing your consciousness on the Lord? ||212||  

ਛੀਪਹੁ = ਠੇਕ ਰਹੇ ਹੋ। ਛਾਇਲੈ = ਰਜ਼ਾਈਆਂ ਦੇ ਅੰਬਰੇ ॥੨੧੨॥
ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ॥੨੧੨॥


ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ  

Nāmā kahai ṯilocẖanā mukẖ ṯe rām samĥāl.  

Naam Dayv answers, O Trilochan, chant the Lord's Name with your mouth.  

xxx
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ;


        


© SriGranth.org, a Sri Guru Granth Sahib resource, all rights reserved.
See Acknowledgements & Credits