Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅੰਧਕਾਰ ਸੁਖਿ ਕਬਹਿ ਸੋਈ ਹੈ  

Anḏẖkār sukẖ kabėh na so▫ī hai.  

In the darkness, no one can sleep in peace.  

ਅੰਧਕਾਰ = ਹਨੇਰਾ, ਅਗਿਆਨਤਾ ਦਾ ਹਨੇਰਾ, ਪਰਮਾਤਮਾ ਨੂੰ ਭੁੱਲਣ-ਰੂਪ ਹਨੇਰਾ। ਸੁਖਿ = ਸੁਖ ਵਿਚ। ਕਬਹਿ = ਕਦੇ। ਸੋਈ ਹੈ = ਸਵੀਂਦਾ, ਸੌਂ ਸਕੀਦਾ।
(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;


ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥  

Rājā rank ḏo▫ū mil ro▫ī hai. ||1||  

The king and the pauper both weep and cry. ||1||  

ਰੰਕੁ = ਕੰਗਾਲ। ਦੋਊ = ਦੋਵੇਂ। ਰੋਈ ਹੈ = ਰੋਂਦੇ ਹਨ, ਦੁਖੀ ਹੁੰਦੇ ਹਨ। ਮਿਲਿ = ਮਿਲ ਕੇ, ਰਲ ਕੇ। ਦੋਊ ਮਿਲਿ = ਦੋਵੇਂ ਹੀ ॥੧॥
ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥


ਜਉ ਪੈ ਰਸਨਾ ਰਾਮੁ ਕਹਿਬੋ  

Ja▫o pai rasnā rām na kahibo.  

As long as the tongue does not chant the Lord's Name,  

ਜਉਪੈ = ਜੇ ਕਰ, ਜਦ ਤਾਈਂ। ਰਸਨਾ = ਜੀਭ (ਨਾਲ)। ਕਹਿਬੋ = ਕਹਿੰਦੇ, ਸਿਮਰਦੇ, ਉੱਚਾਰਦੇ।
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,


ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ  

Upjaṯ binsaṯ rovaṯ rahibo. ||1|| rahā▫o.  

the person continues coming and going in reincarnation, crying out in pain. ||1||Pause||  

ਉਪਜਤ = ਜੰਮਦੇ। ਬਿਨਸਤ = ਮਰਦੇ। ਰੋਵਤ = ਰੋਂਦੇ। ਰਹਿਬੋ = ਰਹੋਗੇ ॥੧॥ ਰਹਾਉ ॥
ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥


ਜਸ ਦੇਖੀਐ ਤਰਵਰ ਕੀ ਛਾਇਆ  

Jas ḏekẖī▫ai ṯarvar kī cẖẖā▫i▫ā.  

It is like the shadow of a tree;  

ਜਸ = ਜਿਵੇਂ। ਤਰਵਰ = ਰੁੱਖ।
ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);


ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥  

Parān ga▫e kaho kā kī mā▫i▫ā. ||2||  

when the breath of life passes out of the mortal being, tell me, what becomes of his wealth? ||2||  

ਕਹੁ = ਦੱਸੋ। ਕਾਂ ਕੀ = ਕਿਸ ਦੀ (ਭਾਵ, ਕਿਸੇ ਹੋਰ ਦੀ, ਬਿਗਾਨੀ) ॥੨॥
ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ॥੨॥


ਜਸ ਜੰਤੀ ਮਹਿ ਜੀਉ ਸਮਾਨਾ  

Jas janṯī mėh jī▫o samānā.  

It is like the music contained in the instrument;  

ਜਸ = ਜਿਵੇਂ। ਜੰਤੀ = (ਰਾਗ ਦਾ) ਸਾਜ਼। ਜੀਉ = ਜਿੰਦ, ਰਾਗ ਦੀ ਜਿੰਦ, ਆਵਾਜ਼।
ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ)


ਮੂਏ ਮਰਮੁ ਕੋ ਕਾ ਕਰ ਜਾਨਾ ॥੩॥  

Mū▫e maram ko kā kar jānā. ||3||  

how can anyone know the secret of the dead? ||3||  

ਮਰਮੁ = ਭੇਤ। ਮੂਏ ਮਰਮੁ = ਮਰ ਗਏ ਪ੍ਰਾਣੀ ਦਾ ਭੇਤ (ਕਿ ਉਹ ਕਿੱਥੇ ਗਿਆ ਹੈ)। ਕੋ = ਕੋਈ ਮਨੁੱਖ। ਕਾ ਕਰਿ = ਕਿਵੇਂ? ॥੩॥
ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ॥੩॥


ਹੰਸਾ ਸਰਵਰੁ ਕਾਲੁ ਸਰੀਰ  

Hansā sarvar kāl sarīr.  

Like the swan on the lake, death hovers over the body.  

ਸਰਵਰੁ = ਸਰੋਵਰ, ਤਲਾਬ। ਕਾਲੁ = ਮੌਤ।
ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ।


ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥  

Rām rasā▫in pī▫o re Kabīr. ||4||8||  

Drink in the Lord's sweet elixir, Kabeer. ||4||8||  

ਰਸਾਇਨ = {ਰਸ-ਅਇਨ। ਅਇਨ = ਅਯਨ, ਘਰ} ਸਭ ਰਸਾਂ ਦਾ ਘਰ, ਨਾਮ-ਅੰਮ੍ਰਿਤ ॥੪॥੮॥
ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਜੋਤਿ ਕੀ ਜਾਤਿ ਜਾਤਿ ਕੀ ਜੋਤੀ  

Joṯ kī jāṯ jāṯ kī joṯī.  

The creation is born of the Light, and the Light is in the creation.  

ਜੋਤਿ = (ਰੱਬੀ) ਨੂਰ, ਪਰਮਾਤਮਾ। ਕੀ = ਦੀ (ਬਣਾਈ ਹੋਈ)। ਜਾਤਿ = ਪੈਦਾਇਸ਼, ਸ੍ਰਿ੍ਰਸ਼ਟੀ। ਜਾਤਿ ਕੀ ਜੋਤਿ = (ਇਸ) ਸ੍ਰਿਸ਼ਟੀ (ਦੇ ਜੀਵਾਂ) ਦੀ ਹੈ ਜੋ ਬੁੱਧ।
ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),


ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥  

Ŧiṯ lāge kancẖū▫ā fal moṯī. ||1||  

It bears two fruits: the false glass and the true pearl. ||1||  

ਤਿਤੁ = ਉਸ (ਬੁੱਧ) ਵਿਚ। ਕੰਚੂਆ = ਕੱਚ ॥੧॥
(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥


ਕਵਨੁ ਸੁ ਘਰੁ ਜੋ ਨਿਰਭਉ ਕਹੀਐ  

Kavan so gẖar jo nirbẖa▫o kahī▫ai.  

Where is that home, which is said to be free of fear?  

ਕਵਨੁ = ਕਿਹੜਾ? ਘਰੁ = ਟਿਕਾਣਾ। ਨਿਰਭਉ = ਡਰ ਤੋਂ ਖ਼ਾਲੀ।
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?


ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ  

Bẖa▫o bẖaj jā▫e abẖai ho▫e rahī▫ai. ||1|| rahā▫o.  

There, fear is dispelled and one lives without fear. ||1||Pause||  

ਭਜਿ ਜਾਇ = ਦੂਰ ਹੋ ਜਾਏ। ਅਭੈ = {ਅ-ਭੈ} ਨਿਡਰ ॥੧॥ ਰਹਾਉ ॥
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥


ਤਟਿ ਤੀਰਥਿ ਨਹੀ ਮਨੁ ਪਤੀਆਇ  

Ŧat ṯirath nahī man paṯī▫ā▫e.  

On the banks of sacred rivers, the mind is not appeased.  

ਤਟਿ = ਤਟ ਉਤੇ, ਕੰਢੇ ਤੇ (ਕਿਸੇ ਪਵਿੱਤ੍ਰ ਨਦੀ ਦੇ) ਕਿਨਾਰੇ ਤੇ। ਤੀਰਥਿ = ਤੀਰਥ ਉਤੇ। ਪਤੀਆਇ = ਪਤੀਜਦਾ, ਧੀਰਜ ਕਰਦਾ, ਟਿਕਾਣੇ ਆਉਂਦਾ।
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,


ਚਾਰ ਅਚਾਰ ਰਹੇ ਉਰਝਾਇ ॥੨॥  

Cẖār acẖār rahe urjẖā▫e. ||2||  

People remain entangled in good and bad deeds. ||2||  

ਚਾਰ = ਚੰਗੇ (ਕੰਮ)। ਅਚਾਰ = {ਅ-ਚਾਰ} ਮੰਦੇ ਕੰਮ। ਰਹੇ ਉਰਝਾਇ = ਉਲਝ ਰਹੇ ਹਨ, ਫਸ ਰਹੇ ਹਨ ॥੨॥
ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥


ਪਾਪ ਪੁੰਨ ਦੁਇ ਏਕ ਸਮਾਨ  

Pāp punn ḏu▫e ek samān.  

Sin and virtue are both the same.  

ਦੁਇ = ਦੋਵੇਂ। ਏਕ ਸਮਾਨ = ਇਕੋ ਜਿਹੇ (ਭਾਵ, ਦੋਵੇਂ ਹੀ ਮਨ ਨੂੰ ਵਾਸ਼ਨਾ ਦੇ ਵਿਚ ਹੀ ਰੱਖਦੇ ਹਨ)।
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)


ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥  

Nij gẖar pāras ṯajahu gun ān. ||3||  

In the home of your own being, is the Philosopher's Stone; renounce your search for any other virtue. ||3||  

ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਦਰ ਹੀ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾਉਣ ਵਾਲਾ (ਨੀਵੇਂ ਤੋਂ ਉੱਚਾ ਕਰਨ ਵਾਲਾ ਪ੍ਰਭੂ)। ਤਜਹੁ = ਛੱਡ ਦਿਓ। ਆਨ = ਹੋਰ ॥੩॥
(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥


ਕਬੀਰ ਨਿਰਗੁਣ ਨਾਮ ਰੋਸੁ  

Kabīr nirguṇ nām na ros.  

Kabeer: O worthless mortal, do not lose the Naam, the Name of the Lord.  

ਨਿਰਗੁਣ = {ਨਿਰ-ਗੁਣ} ਤਿੰਨਾਂ ਗੁਣਾਂ ਤੋਂ ਰਹਿਤ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਹੈ। ਨਿਰਗੁਣ ਨਾਮ = ਮਾਇਆ ਦੇ ਪ੍ਰਭਾਵ ਤੋਂ ਉੱਚੇ ਪ੍ਰਭੂ ਦਾ ਨਾਮ। ਨ ਰੋਸੁ = ਨਾਹ ਰੁੱਸ, ਨਾਹ ਭੁਲਾ।
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;


ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥  

Is parcẖā▫e paracẖ rahu es. ||4||9||  

Keep this mind of yours involved in this involvement. ||4||9||  

ਇਸੁ = ਇਸ (ਮਨ) ਨੂੰ। ਪਰਚਾਇ = ਰੁਝ ਕੇ, ਲਾ ਕੇ। ਪਰਚਿ ਰਹੁ = ਪਤੀਜਿਆ ਰਹੁ, ਰੁੱਝਿਆ ਰਹੁ। ਏਸੁ = ਇਸ (ਨਾਮ) ਵਿਚ ॥੪॥੯॥
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਜੋ ਜਨ ਪਰਮਿਤਿ ਪਰਮਨੁ ਜਾਨਾ  

Jo jan parmiṯ parman jānā.  

He claims to know the Lord, who is beyond measure and beyond thought;  

ਜੋ ਜਨ = ਜਿਹੜੇ ਮਨੁੱਖ। ਪਰਮਿਤਿ = {ਮਿਤਿ = ਅੰਦਾਜ਼ਾ, ਮਿਣਤੀ, ਹੱਦ-ਬੰਨਾ} ਜੋ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ। ਪਰਮਨੁ = ਜੋ ਮਨੁ ਦੀ ਕਲਪਣਾ ਤੋਂ ਪਰੇ ਹੈ, ਜਿਸ ਦਾ ਸਹੀ ਮੁਕੰਮਲ ਸਰੂਪ ਮਨ ਦੀ ਵਿਚਾਰ ਵਿਚ ਨਹੀਂ ਆ ਸਕਦਾ। ਜਾਨਾ = ਜਾਣ ਲਿਆ ਹੈ।
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,


ਬਾਤਨ ਹੀ ਬੈਕੁੰਠ ਸਮਾਨਾ ॥੧॥  

Bāṯan hī baikunṯẖ samānā. ||1||  

by mere words, he plans to enter heaven. ||1||  

ਬਾਤਨ ਹੀ = ਨਿਰੀਆਂ ਗੱਲਾਂ ਨਾਲ ਹੀ। ਸਮਾਨਾ = ਸਮਾਏ ਹਨ, ਅੱਪੜੇ ਹਨ ॥੧॥
ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ॥੧॥


ਨਾ ਜਾਨਾ ਬੈਕੁੰਠ ਕਹਾ ਹੀ  

Nā jānā baikunṯẖ kahā hī.  

I do not know where heaven is.  

ਨਾ ਜਾਨਾ = ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ। ਕਹਾ ਹੀ = ਕਿਥੇ ਹੈ?
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,


ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ  

Jān jān sabẖ kahėh ṯahā hī. ||1|| rahā▫o.  

Everyone claims that he plans to go there. ||1||Pause||  

ਜਾਨੁ ਜਾਨੁ = ਚੱਲਣਾ ਹੈ, ਚੱਲਣਾ ਹੈ। ਤਹਾ ਹੀ = ਓਥੇ ॥੧॥ ਰਹਾਉ ॥
ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ॥੧॥ ਰਹਾਉ ॥


ਕਹਨ ਕਹਾਵਨ ਨਹ ਪਤੀਅਈ ਹੈ  

Kahan kahāvan nah paṯī▫a▫ī hai.  

By mere talk, the mind is not appeased.  

ਕਹਨ ਕਹਾਵਨ = ਆਖਣ ਅਖਾਉਣ ਨਾਲ, ਆਖਣ ਸੁਣਨ ਨਾਲ। ਪਤੀਅਈ ਹੈ = ਪਤੀਜ ਸਕੀਦਾ, ਤਸੱਲੀ ਹੋ ਸਕਦੀ, ਪਰਚ ਸਕੀਦਾ।
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।


ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥  

Ŧa▫o man mānai jā ṯe ha▫umai ja▫ī hai. ||2||  

The mind is only appeased, when egotism is conquered. ||2||  

ਤਉ = ਤਦੋਂ ਹੀ। ਮਾਨੈ = ਮੰਨਦਾ ਹੈ, ਪਤੀਜਦਾ ਹੈ। ਜਾ ਤੇ = ਜਦੋਂ। ਜਈ ਹੈ = ਦੂਰ ਹੋ ਜਾਏ ॥੨॥
ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥


ਜਬ ਲਗੁ ਮਨਿ ਬੈਕੁੰਠ ਕੀ ਆਸ  

Jab lag man baikunṯẖ kī ās.  

As long as the mind is filled with the desire for heaven,  

ਮਨਿ = ਮਨ ਵਿਚ।
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,


ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥  

Ŧab lag ho▫e nahī cẖaran nivās. ||3||  

he does not dwell at the Lord's Feet. ||3||  

ਚਰਨ ਨਿਵਾਸੁ = (ਪ੍ਰਭੂ ਦੇ) ਚਰਨਾਂ ਵਿਚ ਨਿਵਾਸ ॥੩॥
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥


ਕਹੁ ਕਬੀਰ ਇਹ ਕਹੀਐ ਕਾਹਿ  

Kaho Kabīr ih kahī▫ai kāhi.  

Says Kabeer, unto whom should I tell this?  

ਕਾਹਿ = ਕਿਵੇਂ? ਕਹੀਐ = ਸਮਝਾ ਕੇ ਦੱਸੀਏ।
ਹੇ ਕਬੀਰ! ਆਖ-ਇਹ ਗੱਲ ਕਿਵੇਂ ਸਮਝਾ ਕੇ ਦੱਸੀਏ,


ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥  

Sāḏẖsangaṯ baikunṯẖe āhi. ||4||10||  

The Saadh Sangat, the Company of the Holy, is heaven. ||4||10||  

ਆਹਿ = ਹੈ ॥੪॥੧੦॥
(ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ॥੪॥੧੦॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਉਪਜੈ ਨਿਪਜੈ ਨਿਪਜਿ ਸਮਾਈ  

Upjai nipjai nipaj samā▫ī.  

We are born, and we grow, and having grown, we pass away.  

ਉਪਜੈ = ਉੱਗਦਾ ਹੈ, ਮੁੱਢ ਬੱਝਦਾ ਹੈ। ਨਿਪਜੈ = ਨਿੰਮਦਾ ਹੈ, ਵਜੂਦ ਵਿਚ ਆਉਂਦਾ ਹੈ। ਨਿਪਜਿ = ਬਣ ਕੇ, ਵਜੂਦ ਵਿਚ ਆ ਕੇ। ਸਮਾਈ = ਨਾਸ ਹੋ ਜਾਂਦਾ ਹੈ।
(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।


ਨੈਨਹ ਦੇਖਤ ਇਹੁ ਜਗੁ ਜਾਈ ॥੧॥  

Nainah ḏekẖaṯ ih jag jā▫ī. ||1||  

Before our very eyes, this world is passing away. ||1||  

ਨੈਨਹੁ ਦੇਖਤ = ਅੱਖੀਂ ਵੇਖਦਿਆਂ। ਜਾਈ = ਚਲਾ ਜਾਂਦਾ ਹੈ, ਤੁਰਿਆ ਜਾ ਰਿਹਾ ਹੈ ॥੧॥
(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥


ਲਾਜ ਮਰਹੁ ਕਹਹੁ ਘਰੁ ਮੇਰਾ  

Lāj na marahu kahhu gẖar merā.  

How can you not die of shame, claiming, "This world is mine"?  

ਲਾਜ = ਸ਼ਰਮ। ਕਹਹੁ = ਤੁਸੀ ਆਖਦੇ ਹੋ।
(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?


ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ  

Anṯ kī bār nahī kacẖẖ ṯerā. ||1|| rahā▫o.  

At the very last moment, nothing is yours. ||1||Pause||  

ਅੰਤ ਕੀ ਬਾਰ = ਜਿਸ ਵੇਲੇ ਮੌਤ ਆਵੇਗੀ ॥੧॥ ਰਹਾਉ ॥
(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥


ਅਨਿਕ ਜਤਨ ਕਰਿ ਕਾਇਆ ਪਾਲੀ  

Anik jaṯan kar kā▫i▫ā pālī.  

Trying various methods, you cherish your body,  

ਕਾਇਆ = ਸਰੀਰ।
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;


ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥  

Marṯī bār agan sang jālī. ||2||  

but at the time of death, it is burned in the fire. ||2||  

ਮਰਤੀ ਬਾਰ = ਮਰਨ ਵੇਲੇ। ਜਾਲੀ = ਸਾੜੀਦੀ ਹੈ ॥੨॥
ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥


ਚੋਆ ਚੰਦਨੁ ਮਰਦਨ ਅੰਗਾ  

Cẖo▫ā cẖanḏan marḏan angā.  

You apply sandalwood oil to your limbs,  

ਚੋਆ = ਅਤਰ। ਮਰਦਨ = ਮਾਲਸ਼। ਅੰਗਾ = ਸਰੀਰ ਦੇ ਅੰਗਾਂ ਨੂੰ।
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,


ਸੋ ਤਨੁ ਜਲੈ ਕਾਠ ਕੈ ਸੰਗਾ ॥੩॥  

So ṯan jalai kāṯẖ kai sangā. ||3||  

but that body is burned with the firewood. ||3||  

ਜਲੈ = ਸੜ ਜਾਂਦਾ ਹੈ। ਕਾਠ ਕੈ ਸੰਗਾ = ਲੱਕੜਾਂ ਨਾਲ ॥੩॥
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥


ਕਹੁ ਕਬੀਰ ਸੁਨਹੁ ਰੇ ਗੁਨੀਆ  

Kaho Kabīr sunhu re gunī▫ā.  

Says Kabeer, listen, O virtuous people:  

ਰੇ ਗੁਨੀਆ = ਹੇ ਵਿਚਾਰਵਾਨ ਮਨੁੱਖ!
ਹੇ ਕਬੀਰ! ਆਖ-ਹੇ ਵਿਚਾਰਨ ਮਨੁੱਖ! ਚੇਤੇ ਰੱਖ;


ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥  

Binsaigo rūp ḏekẖai sabẖ ḏunī▫ā. ||4||11||  

your beauty shall vanish, as the whole world watches. ||4||11||  

ਬਿਨਸੈਗੋ = ਨਾਸ ਜੋ ਜਾਇਗਾ ॥੪॥੧੧॥
ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਅਵਰ ਮੂਏ ਕਿਆ ਸੋਗੁ ਕਰੀਜੈ  

Avar mū▫e ki▫ā sog karījai.  

Why do you cry and mourn, when another person dies?  

ਅਵਰ = ਹੋਰ। ਕਰੀਜੈ = ਕਰੀਏ, ਕਰਨਾ ਚਾਹੀਦਾ ਹੈ।
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?


ਤਉ ਕੀਜੈ ਜਉ ਆਪਨ ਜੀਜੈ ॥੧॥  

Ŧa▫o kījai ja▫o āpan jījai. ||1||  

Do so only if you yourself are to live. ||1||  

ਜੀਜੈ = ਜੀਉਂਦੇ ਰਹਿਣਾ ਹੋਵੇ ॥੧॥
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥


ਮੈ ਮਰਉ ਮਰਿਬੋ ਸੰਸਾਰਾ  

Mai na mara▫o maribo sansārā.  

I shall not die as the rest of the world dies,  

ਮਰਉ = (ਆਤਮਕ ਮੌਤ) ਮਰਾਂਗਾ, ਮੁਰਦਾ (-ਦਿਲ) ਹੋਵਾਂਗਾ। ਮਰਿਬੋ = ਮਰੇਗਾ (ਭਾਵ, ਪਰਮਾਤਮਾ ਵਲੋਂ ਮੁਰਦਾ ਰਹੇਗਾ)।
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।


ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ  

Ab mohi mili▫o hai jī▫āvanhārā. ||1|| rahā▫o.  

for now I have met the life-giving Lord. ||1||Pause||  

ਮੋਹਿ = ਮੈਨੂੰ। ਸੰਸਾਰਾ = ਦੁਨੀਆ, ਜਗਤ ਦੇ ਧੰਧਿਆਂ ਵਿਚ ਫਸੇ ਹੋਏ ਜੀਵ। ਜੀਆਵਨਹਾਰਾ = (ਸੱਚੀ) ਜ਼ਿੰਦਗੀ ਦੇਣ ਵਾਲਾ ॥੧॥ ਰਹਾਉ ॥
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥


ਇਆ ਦੇਹੀ ਪਰਮਲ ਮਹਕੰਦਾ  

I▫ā ḏehī parmal mahkanḏā.  

People anoint their bodies with fragrant oils,  

ਇਆ ਦੇਹੀ = ਇਸ ਸਰੀਰ ਨੂੰ। ਪਰਮਲ = ਖ਼ੁਸ਼ਬੋਆਂ। ਮਹਕੰਦਾ = ਮਹਿਕਾਉਂਦਾ ਹੈ।
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;


ਤਾ ਸੁਖ ਬਿਸਰੇ ਪਰਮਾਨੰਦਾ ॥੨॥  

Ŧā sukẖ bisre parmānanḏā. ||2||  

and in that pleasure, they forget the supreme bliss. ||2||  

ਤਾ ਸੁਖ = ਇਹਨਾਂ ਸੁਖਾਂ ਵਿਚ। ਪਰਮਾਨੰਦਾ = ਉੱਚੇ ਤੋਂ ਉੱਚਾ ਅਨੰਦ-ਦਾਤਾ ॥੨॥
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥


ਕੂਅਟਾ ਏਕੁ ਪੰਚ ਪਨਿਹਾਰੀ  

Kū▫atā ek pancẖ panihārī.  

There is one well, and five water-carriers.  

ਕੂਅਟਾ = {ਕੂਪ-ਟਾ। ਸੰਸਕ੍ਰਿਤ ਲਫ਼ਜ਼ 'ਕੂਪ' ਤੋਂ 'ਕੂਆ' ਪ੍ਰਾਕ੍ਰਿਤ-ਰੂਪ ਹੈ; 'ਟਾ' ਵਰਤਿਆਂ 'ਅਲਪਾਰਥਕ' ਨਾਂਵ ਬਣਾਇਆ ਹੈ, ਜਿਵੇਂ 'ਚਮਾਰ' ਤੋਂ 'ਚਮਰੱਟਾ'} ਨਿੱਕਾ ਜਿਹਾ ਖੂਹ, ਖੂਹੀ, ਸਰੀਰ-ਰੂਪ ਖੂਹੀ, ਸਰੀਰ ਦਾ ਮੋਹ-ਰੂਪ ਖੂਹੀ, ਦੇਹ-ਅੱਧਿਆਸ। ਪਹਿਹਾਰੀ = ਪਾਣੀ ਭਰਨ ਵਾਲੀਆਂ, ਚਰਖੜੀਆਂ, ਪੰਜੇ ਇੰਦਰੇ, ਜੋ ਆਪੋ ਆਪਣੇ ਤਰੀਕੇ ਨਾਲ ਸਰੀਰ ਵਿਚੋਂ ਸੱਤਿਆ ਖਿੱਚੀ ਜਾਂਦੇ ਹਨ।
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,


ਟੂਟੀ ਲਾਜੁ ਭਰੈ ਮਤਿ ਹਾਰੀ ॥੩॥  

Tūtī lāj bẖarai maṯ hārī. ||3||  

Even though the rope is broken, the fools continue trying to draw water. ||3||  

ਮਤਿ ਹਾਰੀ = ਹਾਰੀ ਹੋਈ ਮਤ, ਦੁਰਮਤ, ਭੈੜੀ ਮੱਤ, ਅਵਿੱਦਿਆ ਵਿਚ ਫਸੀ ਹੋਈ ਮੱਤ। ਭਰੈ = ਭਰ ਰਹੀ ਹੈ ਪਾਣੀ। ਲਾਜੁ = ਲੱਜ {ਇਹ ਲਫ਼ਜ਼ ਆਮ ਤੌਰ ਤੇ ੁ ਅੰਤ ਵਰਤੀਦਾ ਹੈ। ਸੰਸਕ੍ਰਿਤ ਲਫ਼ਜ਼ (रज्जु) 'ਰੱਜੁ' ਤੋਂ ਬਣਿਆ ਹੈ ਜਿਸ ਦੇ ਅੰਤ ਵਿਚ ੁ ਹੈ। ਪਿਛਲੇ ਸ਼ਬਦ ਵਿਚ ਦਾ ਲਫ਼ਜ਼ 'ਲਾਜ' ਮੁਕਤਾ, ਅੰਤ ਹੈ, ਉਹ ਸੰਸਕ੍ਰਿਤ ਲਫ਼ਜ਼ (लज्जा) ਤੋਂ 'ਲੱਜਾ' ਤੋਂ ਬਣਿਆ ਹੈ}। ਟੂਟੀ ਲਾਜੁ ਭਰੈ = ਟੁੱਟੀ ਹੋਈ ਲੱਜ ਵਰਤ ਕੇ ਪਾਣੀ ਭਰ ਰਹੀ ਹੈ, (ਭਾਵ, ਪਾਣੀ ਭਰਨ ਦੇ ਵਿਅਰਥ ਜਤਨ ਕਰ ਰਹੀ ਹੈ, ਪਾਣੀ ਨਹੀਂ ਮਿਲਦਾ)। ਲੱਜ ਟੁੱਟੀ ਹੋਈ ਹੈ, ਗਿਆਨ ਦੀ ਅਣਹੋਂਦ ਹੈ ॥੩॥
ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥


ਕਹੁ ਕਬੀਰ ਇਕ ਬੁਧਿ ਬੀਚਾਰੀ  

Kaho Kabīr ik buḏẖ bīcẖārī.  

Says Kabeer, through contemplation, I have obtained this one understanding.  

xxx
ਹੇ ਕਬੀਰ! ਆਖ-(ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),


ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥  

Nā oh kū▫atā nā panihārī. ||4||12||  

There is no well, and no water-carrier. ||4||12||  

xxxxxx ॥੪॥੧੨॥
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥


ਗਉੜੀ ਕਬੀਰ ਜੀ  

Ga▫oṛī Kabīr jī.  

Gauree, Kabeer Jee:  

xxx
XXX


ਅਸਥਾਵਰ ਜੰਗਮ ਕੀਟ ਪਤੰਗਾ  

Asthāvar jangam kīt paṯangā.  

The mobile and immobile creatures, insects and moths -  

ਅਸਥਾਵਰ = ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਆਦਿਕ। ਜੰਗਮ = ਤੁਰਨ ਵਾਲੇ ਪਸ਼ੂ-ਪੰਛੀ। ਕੀਟ = ਕੀੜੇ। ਪਤੰਗਾ = ਖੰਭਾਂ ਵਾਲੇ ਕੀੜੇ।
ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ


ਅਨਿਕ ਜਨਮ ਕੀਏ ਬਹੁ ਰੰਗਾ ॥੧॥  

Anik janam kī▫e baho rangā. ||1||  

in numerous lifetimes, I have passed through those many forms. ||1||  

ਬਹੁ ਰੰਗਾ = ਬਹੁਤ ਕਿਸਮਾਂ ਦੇ। ਕੀਏ = ਅਸਾਂ ਕੀਤੇ, ਅਸਾਂ ਧਾਰੇ ॥੧॥
ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥


ਐਸੇ ਘਰ ਹਮ ਬਹੁਤੁ ਬਸਾਏ  

Aise gẖar ham bahuṯ basā▫e.  

I lived in many such homes, O Lord,  

ਬਸਾਏ = ਵਸਾਏ, ਆਬਾਦ ਕੀਤੇ। ਘਰ = (ਭਾਵ) ਜੂਨਾਂ, ਸਰੀਰ।
ਹੇ ਰਾਮ! ਅਸੀਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ,


        


© SriGranth.org, a Sri Guru Granth Sahib resource, all rights reserved.
See Acknowledgements & Credits