Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥  

Within and without, who has shown me the one Lord.  

ਅੰਤਰਿ = ਅੰਦਰ-ਵੱਸਦਾ। ਬਾਹਰਿ = ਸਾਰੇ ਜਗਤ ਵਿਚ ਵੱਸਦਾ ॥੪॥੩॥੫੪॥
(ਗੁਰੂ ਨੇ ਉਸ ਨੂੰ) ਉਸ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇੱਕ ਪਰਮਾਤਮਾ ਹੀ ਵੱਸਦਾ ਵਿਖਾ ਦਿੱਤਾ ਹੈ (ਇਸ ਵਾਸਤੇ ਉਹ ਦੁਨੀਆ ਨਾਲ ਪਿਆਰ ਵਾਲਾ ਸਲੂਕ ਭੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤਿ ਅੰਦਰ-ਵੱਸਦੇ ਪ੍ਰਭੂ ਵਿਚ ਹੀ ਜੋੜੀ ਰੱਖਦਾ ਹੈ) ॥੪॥੩॥੫੪॥


ਆਸਾ ਮਹਲਾ  

Asa 5th Guru.  

xxx
XXX


ਪਾਵਤੁ ਰਲੀਆ ਜੋਬਨਿ ਬਲੀਆ  

In the vigour of youth, man enjoys or has revelments.  

ਪਾਵਤੁ = ਪਾਂਦਾ ਹੈ, ਮਾਣਦਾ ਹੈ। ਰਲੀਆ = ਮੌਜਾਂ। ਜੋਬਨਿ = ਜੁਆਨੀ ਵਿਚ, ਜੁਆਨੀ ਦੇ ਸਮੇਂ ਵਿਚ। ਬਲੀਆ = ਬਲਵਾਨ, ਤਾਕਤ ਵਾਲਾ।
(ਹੇ ਭਾਈ! ਜਿਤਨਾ ਚਿਰ) ਜੁਆਨੀ ਵਿਚ (ਸਰੀਰਕ) ਤਾਕਤ ਮਿਲੀ ਹੋਈ ਹੈ (ਮਨੁੱਖ ਬੇਪ੍ਰਵਾਹ ਹੋ ਕੇ) ਮੌਜਾਂ ਮਾਣਦਾ ਰਹਿੰਦਾ ਹੈ,


ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥  

But without the Name, he mingles with dust.  

ਮਾਟੀ ਸੰਗਿ = ਮਿੱਟੀ ਨਾਲ। ਰਲੀਆ = ਰਲ ਜਾਂਦਾ ਹੈ, ਮਿਲ ਜਾਂਦਾ ਹੈ ॥੧॥
ਸਰੀਰ ਆਖ਼ਿਰ ਮਿੱਟੀ ਨਾਲ ਮਿਲ ਜਾਂਦਾ ਹੈ, (ਤੇ ਜੀਵਾਤਮਾ) ਪਰਮਾਤਮਾ ਦੇ ਨਾਮ ਤੋਂ ਬਿਨਾ (ਖ਼ਾਲੀ ਹੱਥ) ਹੀ ਰਹਿ ਜਾਂਦਾ ਹੈ ॥੧॥


ਕਾਨ ਕੁੰਡਲੀਆ ਬਸਤ੍ਰ ਓਢਲੀਆ  

He may wear ear-rings and fine clothes,  

ਕਾਨ = ਕੰਨਾਂ ਵਿਚ। ਕੁੰਡਲੀਆ = (ਸੋਨੇ ਦੇ) ਕੁੰਡਲ। ਓਡਲੀਆ = ਪਹਿਨਦਾ।
(ਹੇ ਭਾਈ! ਮਨੁੱਖ) ਕੰਨਾਂ ਵਿਚ (ਸੋਨੇ ਦੇ) ਕੁੰਡਲ ਪਾ ਕੇ (ਸੋਹਣੇ ਸੋਹਣੇ) ਕੱਪੜੇ ਪਹਿਨਦਾ ਹੈ,


ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ  

and have comfortable couch of which he may be proud in his mind. Pause.  

ਸੇਜ ਸੁਖਲੀਆ = ਸੁਖਾਲੀ ਸੇਜ, ਨਰਮ ਨਰਮ ਬਿਸਤ੍ਰੇ। ਮਨਿ = ਮਨ ਵਿਚ। ਗਰਬਲੀਆ = ਗਰਬ ਕਰਦਾ ਹੈ, ਅਹੰਕਾਰ ਕਰਦਾ ਹੈ ॥੧॥ ਰਹਾਉ ॥
ਨਰਮ ਨਰਮ ਬਿਸਤ੍ਰਿਆਂ ਉਤੇ (ਸੌਂਦਾ ਹੈ), (ਤੇ ਇਹਨਾਂ ਮਿਲੇ ਹੋਏ ਸੁਖਾਂ ਦਾ ਆਪਣੇ) ਮਨ ਵਿਚ ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ ਇਹ ਸਰੀਰ ਆਖ਼ਿਰ ਮਿੱਟੀ ਹੋ ਜਾਣਾ ਹੈ, ਇਹ ਪਦਾਰਥ ਇਥੇ ਹੀ ਰਹਿ ਜਾਣੇ ਹਨ। ਸਦਾ ਦਾ ਸਾਥ ਨਿਬਾਹੁਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ) ॥੧॥ ਰਹਾਉ ॥


ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ  

He may have elephants to ride and gold umbrellas over his head.  

ਤਲੈ = ਹੇਠ। ਕੁੰਚਰੀਆ = ਹਾਥੀ। ਸਿਰਿ = ਸਿਰ ਉੱਤੇ। ਕਨਿਕ ਛਤਰੀਆ = ਸੋਨੇ ਦਾ ਛਤਰ।
(ਹੇ ਭਾਈ! ਮਨੁੱਖ ਨੂੰ ਜੇ ਸਵਾਰੀ ਕਰਨ ਵਾਸਤੇ ਆਪਣੇ) ਹੇਠ ਹਾਥੀ (ਭੀ ਮਿਲਿਆ ਹੋਇਆ ਹੈ, ਤੇ ਉਸ ਦੇ) ਸਿਰ ਉਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ,


ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥  

But without God's meditation, he is buried beneath the earth.  

ਧਰਨਿ = ਧਰਤੀ। ਗਡਲੀਆ = ਦੱਬ ਦਿੱਤਾ ॥੨॥
(ਤਾਂ ਭੀ ਸਰੀਰ ਆਖ਼ਿਰ) ਧਰਤੀ ਵਿਚ ਹੀ ਮਿਲਾਇਆ ਜਾਂਦਾ ਹੈ (ਇਹਨਾਂ ਪਦਾਰਥਾਂ ਦੇ ਮਾਣ ਵਿਚ ਮਨੁੱਖ) ਪਰਮਾਤਮਾ ਦੀ ਭਗਤੀ ਤੋਂ ਵਾਂਜਿਆ ਹੀ ਰਹਿ ਜਾਂਦਾ ਹੈ ॥੨॥


ਰੂਪ ਸੁੰਦਰੀਆ ਅਨਿਕ ਇਸਤਰੀਆ  

He may enjoy many women of exquisite beauty.  

xxx
(ਹੇ ਭਾਈ! ਜੇ) ਸੋਹਣੇ ਰੂਪ ਵਾਲੀਆਂ ਅਨੇਕਾਂ ਇਸਤ੍ਰੀਆਂ (ਭੀ ਮਿਲੀਆਂ ਹੋਈਆਂ ਹਨ ਤਾਂ ਭੀ ਕੀਹ ਹੋਇਆ?)


ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥  

But without the elixir of God, all the relishes are insipid.  

ਸਭਿ = ਸਾਰੇ। ਫਿਕਰੀਆ = ਫਿੱਕੇ ॥੩॥
ਪਰਮਾਤਮਾ ਦੇ ਨਾਮ ਦੇ ਸੁਆਦ ਦੇ ਟਾਕਰੇ ਤੇ (ਦੁਨੀਆ ਵਾਲੇ ਇਹ) ਸਾਰੇ ਸੁਆਦ ਫਿੱਕੇ ਹਨ ॥੩॥


ਮਾਇਆ ਛਲੀਆ ਬਿਕਾਰ ਬਿਖਲੀਆ  

Deluded by mammon, the mortal is led into sin and evil.  

ਛਲੀਆ = ਛਲਣ ਵਾਲੀ, ਠੱਗਣ ਵਾਲੀ। ਬਿਖਲੀਆ = ਵਿਹੁਲੇ, ਜ਼ਹਰੀਲੇ।
(ਹੇ ਭਾਈ! ਚੇਤਾ ਰੱਖੋ ਕਿ) ਮਾਇਆ ਠੱਗਣ ਵਾਲੀ ਹੀ ਹੈ (ਆਤਮਕ ਜੀਵਨ ਦਾ ਸਰਮਾਇਆ ਲੁੱਟ ਲੈਂਦੀ ਹੈ), (ਦੁਨੀਆ ਦੇ ਵਿਸ਼ੇ-) ਵਿਕਾਰ ਜ਼ਹਰ-ਭਰੇ ਹਨ (ਆਤਮਕ ਮੌਤ ਦਾ ਕਾਰਨ ਬਣਦੇ ਹਨ)।


ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥  

I, O Nanak, has sought the protection of the omnipotent, compassionate Lord.  

ਨਾਨਕ = ਹੇ ਨਾਨਕ! ਪ੍ਰਭ = ਹੇ ਪ੍ਰਭੂ! ਪੁਰਖ ਦਇਆਲੀਆ = ਹੇ ਦਇਆਲ ਪੁਰਖ! ॥੪॥੪॥੫੫॥
ਹੇ ਨਾਨਕ! (ਆਖ-) ਹੇ ਪ੍ਰਭੂ! ਹੇ ਦਇਆਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਇਸ ਮਾਇਆ ਤੋਂ ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੪॥੪॥੫੫॥


ਆਸਾ ਮਹਲਾ  

Asa 5th Guru.  

xxx
XXX


ਏਕੁ ਬਗੀਚਾ ਪੇਡ ਘਨ ਕਰਿਆ  

There is a garden, wherein are planted so many plants.  

ਬਗੀਚਾ = ਬਾਗ਼, ਸੰਸਾਰ-ਬਗੀਚਾ। ਪੇਡ = ਰੁੱਖ, ਬੂਟੇ, ਜੀਵ। ਘਨ = ਬਹੁਤ, ਅਨੇਕਾਂ। ਕਰਿਆ = ਪੈਦਾ ਕੀਤੇ ਹਨ।
ਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ।


ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥  

they bear the Nectarean name as fruit.  

ਫਲਿਆ = ਫਲ ਲੱਗਾ ॥੧॥
(ਰੰਗਾ ਰੰਗ ਦੇ ਜੀਵ ਪੈਦਾ ਕੀਤੇ ਹੋਏ ਹਨ, ਇਹਨਾਂ ਵਿਚੋਂ ਜਿਨ੍ਹਾਂ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੰਜਿਆ ਜਾ ਰਿਹਾ) ਹੈ, ਉਹਨਾਂ ਵਿਚ (ਉੱਚੇ ਆਤਮਕ ਜੀਵਨ ਦਾ) ਫ਼ਲ ਲੱਗ ਰਿਹਾ ਹੈ ॥੧॥


ਐਸਾ ਕਰਹੁ ਬੀਚਾਰੁ ਗਿਆਨੀ  

Think of such a doctrine, O divine,  

ਗਿਆਨੀ = ਹੇ ਗਿਆਨਵਾਨ ਮਨੁੱਖ!
ਹੇ ਗਿਆਨਵਾਨ ਮਨੁੱਖ! ਕੋਈ ਇਹੋ ਜਿਹੀ ਵਿਚਾਰ ਕਰ,


ਜਾ ਤੇ ਪਾਈਐ ਪਦੁ ਨਿਰਬਾਨੀ  

by which thou may obtain the status of salvation.  

ਜਾ ਤੇ = ਜਿਸ (ਵਿਕਾਰ) ਦੀ ਸਹਾਇਤਾ ਨਾਲ। ਪਦੁ = ਦਰਜਾ। ਨਿਰਬਾਨੀ = ਵਾਸਨਾ-ਰਹਿਤ, ਜਿਥੇ ਮਾਇਆ ਦੀਆਂ ਵਾਸਨਾਂ ਪੋਹ ਨ ਸਕਣ।
ਜਿਸ ਦੀ ਬਰਕਤਿ ਨਾਲ ਉਹ (ਆਤਮਕ) ਦਰਜਾ ਪ੍ਰਾਪਤ ਹੋ ਜਾਏ ਜਿਥੇ ਕੋਈ ਵਾਸਨਾ ਨਾਹ ਪੋਹ ਸਕੇ।


ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ  

All around the garden, there are pools of poison and within it is the Nectar, O brother. Pause.  

ਆਸਿ ਪਾਸਿ = ਤੇਰੇ ਚਾਰ ਚੁਫੇਰੇ। ਬਿਖੂਆ = ਜ਼ਹਰ। ਕੁੰਟਾ = ਕੁੰਡ, ਚਸ਼ਮੇ। ਬੀਚਿ = (ਤੇਰੇ) ਅੰਦਰ। ਭਾਈ ਰੇ = ਹੇ ਭਾਈ! ॥੧॥ ਰਹਾਉ ॥
ਹੇ ਭਾਈ! ਤੇਰੇ ਚੁਫੇਰੇ (ਮਾਇਆ ਦੇ ਮੋਹ ਦੇ) ਜ਼ਹਰ ਦੇ ਚਸ਼ਮੇ (ਚੱਲ ਰਹੇ ਹਨ ਜੋ ਆਤਮਕ ਮੌਤ ਲੈ ਆਉਂਦੇ ਹਨ; ਪਰ ਤੇਰੇ) ਅੰਦਰ (ਨਾਮ-) ਅੰਮ੍ਰਿਤ (ਦਾ ਚਸ਼ਮਾ ਚੱਲ ਰਿਹਾ) ਹੈ ॥੧॥ ਰਹਾਉ ॥


ਸਿੰਚਨਹਾਰੇ ਏਕੈ ਮਾਲੀ  

There is but one gardener to irrigate.  

ਏਕੈ ਮਾਲੀ = ਇਕ ਮਾਲੀ ਨੂੰ ਹੀ (ਹਿਰਦੇ ਵਿਚ ਸੰਭਾਲ ਰੱਖ)।
(ਹੇ ਭਾਈ! ਆਤਮਕ ਜੀਵਨ ਵਾਸਤੇ ਨਾਮ-ਜਲ) ਸਿੰਜਣ ਵਾਲੇ ਉਸ ਇਕ (ਸਿਰਜਣਹਾਰ-) ਮਾਲੀ ਨੂੰ (ਆਪਣੇ ਹਿਰਦੇ ਵਿਚ ਸੰਭਾਲ ਰੱਖੋ)


ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥  

He takes care of every leaf and branch.  

ਖਬਰਿ ਕਰਤ ਹੈ = ਸਾਰ ਲੈਂਦਾ ਹੈ। ਪਾਤ ਪਤ = ਹਰੇਕ ਪੱਤੇ ਦੀ ॥੨॥
ਜੋ ਹਰੇਕ ਬੂਟੇ ਦੇ ਪੱਤਰ ਪੱਤਰ ਡਾਲੀ ਡਾਲੀ ਦੀ ਸੰਭਾਲ ਕਰਦਾ ਹੈ (ਜੋ ਹਰੇਕ ਜੀਵ ਦੇ ਆਤਮਕ ਜੀਵਨ ਦੇ ਹਰੇਕ ਪਹਿਲੂ ਦਾ ਖ਼ਿਆਲ ਰੱਖਦਾ ਹੈ) ॥੨॥


ਸਗਲ ਬਨਸਪਤਿ ਆਣਿ ਜੜਾਈ  

He brings all kinds of plants and implants them, there.  

ਸਗਲ ਬਨਸਪਤਿ = ਸਾਰੀ ਬਨਸਪਤੀ, ਬੇਅੰਤ ਜੀਅ ਜੰਤ। ਆਣਿ = ਲਿਆ ਕੇ। ਜੜਾਈ = ਸਜਾ ਦਿੱਤੀ ਹੈ।
(ਹੇ ਭਾਈ! ਉਸ ਮਾਲੀ ਨੇ ਇਸ ਜਗਤ-ਬਗ਼ੀਚੇ ਵਿਚ) ਸਾਰੀ ਬਨਸਪਤੀ ਲਿਆ ਕੇ ਸਜਾ ਦਿੱਤੀ ਹੈ (ਰੰਗਾ ਰੰਗ ਦੇ ਜੀਵ ਪੈਦਾ ਕਰ ਕੇ ਸੰਸਾਰ-ਬਗ਼ੀਚੇ ਨੂੰ ਸੋਹਣਾ ਬਣਾ ਦਿੱਤਾ ਹੈ)।


ਸਗਲੀ ਫੂਲੀ ਨਿਫਲ ਕਾਈ ॥੩॥  

They all bear fruit, none is without the fruit.  

ਫੂਲੀ = ਫੁੱਲ ਦੇ ਰਹੀ ਹੈ, ਫੁੱਲ ਲੱਗ ਰਹੇ ਹਨ। ਨਿਫਲ = ਫਲ ਤੋਂ ਖ਼ਾਲੀ ॥੩॥
ਸਾਰੀ ਬਨਸਪਤੀ ਫੁੱਲ ਦੇ ਰਹੀ ਹੈ, ਕੋਈ ਬੂਟਾ ਫਲ ਤੋਂ ਖ਼ਾਲੀ ਨਹੀਂ (ਹਰੇਕ ਜੀਵ ਮਾਇਆ ਦੇ ਆਹਰੇ ਲੱਗਾ ਹੋਇਆ ਹੈ) ॥੩॥


ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ  

He, who receives the Nectarean fruit of the Name from the Guru,  

ਜਿਨਿ = ਜਿਸ (ਮਨੁੱਖ) ਨੇ। ਗੁਰ ਤੇ = ਗੁਰੂ ਪਾਸੋਂ।
(ਪਰ) ਜਿਸ ਮਨੁੱਖ ਨੇ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ਹੈ,


ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥  

O slave Nanak, he crosses over the world's ocean.  

ਤਰੀ = ਪਾਰ ਕਰ ਲਈ, ਪਾਰ ਲੰਘ ਗਿਆ। ਤਿਨਿ = ਉਸ (ਮਨੁੱਖ) ਨੇ ॥੪॥੫॥੫੬॥
ਹੇ ਦਾਸ ਨਾਨਕ! (ਆਖ-) ਉਸ ਨੇ ਮਾਇਆ (ਦੀ ਨਦੀ) ਪਾਰ ਕਰ ਲਈ ਹੈ ॥੪॥੫॥੫੬॥


ਆਸਾ ਮਹਲਾ  

Asa 5th Guru.  

xxx
XXX


ਰਾਜ ਲੀਲਾ ਤੇਰੈ ਨਾਮਿ ਬਨਾਈ  

The royal pomp and show Thy name has made.  

ਰਾਜ ਲੀਲਾ = ਰਾਜ ਦਾ ਮੌਜ-ਮੇਲਾ, ਰਾਜ ਤੋਂ ਮਿਲਣ ਵਾਲਾ ਸੁਖ-ਆਨੰਦ। ਤੇਰੈ ਨਾਮਿ = ਤੇਰੇ ਨਾਮ ਨੇ।
ਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ,


ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥  

I attain to yoga by singing thine praises.  

ਗਾਈ = ਮੈਂ ਗਾਂਦਾ ਹਾਂ ॥੧॥
ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) ॥੧॥


ਸਰਬ ਸੁਖਾ ਬਨੇ ਤੇਰੈ ਓਲ੍ਹ੍ਹੈ  

In Thy shelter, I obtain all the comforts.  

ਤੇਰੈ ਓਲ੍ਹ੍ਹੈ = ਤੇਰੇ ਆਸਰੇ (ਰਹਿਣ ਨਾਲ)।
ਹੇ ਪ੍ਰਭੂ! (ਉਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ,


ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹ੍ਹੇ ॥੧॥ ਰਹਾਉ  

The True Guru has removed the curtains of doubt. Pause.  

ਭ੍ਰਮ = ਭਟਕਣਾ ॥੧॥ ਰਹਾਉ ॥
(ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ) ॥੧॥ ਰਹਾਉ ॥


ਹੁਕਮੁ ਬੂਝਿ ਰੰਗ ਰਸ ਮਾਣੇ  

Understanding the Lord's will I enjoy pleasure and dainties.  

ਬੂਝਿ = ਸਮਝ ਕੇ।
ਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ,


ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥  

by serving the True Guru, I obtain the supreme bliss.  

ਨਿਰਬਾਣੇ = ਵਾਸਨਾ-ਰਹਿਤ ਅਵਸਥਾ ॥੨॥
ਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ॥੨॥


ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ  

He who recognises Thee, is approved as a house-holder and an ascetic.  

ਜਿਨਿ = ਜਿਸ ਨੇ। ਤੂੰ = ਤੈਨੂੰ। ਉਦਾਸੀ = ਤਿਆਗੀ। ਪਰਵਾਣੁ = ਕਬੂਲ।
ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗ੍ਰਿਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ।


ਨਾਮਿ ਰਤਾ ਸੋਈ ਨਿਰਬਾਣੁ ॥੩॥  

He, who is imbued with the Name is an anchorite.  

ਨਾਮਿ = ਨਾਮ ਵਿਚ। ਨਿਰਬਾਣੁ = ਵਾਸਨਾ ਤੋਂ ਰਹਿਤ ॥੩॥
ਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ ॥੩॥


ਜਾ ਕਉ ਮਿਲਿਓ ਨਾਮੁ ਨਿਧਾਨਾ  

He who has obtained the Name treasure,  

ਜਾ ਕਉ = ਜਿਸ ਨੂੰ। ਨਿਧਾਨਾ = ਖ਼ਜ਼ਾਨਾ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ,


ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥  

Says Nanak, brimful is the store-house of him.  

ਭਨਤਿ = ਆਖਦਾ ਹੈ। ਪੂਰ = ਭਰਿਆ ਹੋਇਆ ॥੪॥੬॥੫੭॥
ਨਾਨਕ ਆਖਦਾ ਹੈ-ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ ॥੪॥੬॥੫੭॥


ਆਸਾ ਮਹਲਾ  

Asa 5th Guru.  

xxx
XXX


ਤੀਰਥਿ ਜਾਉ ਹਉ ਹਉ ਕਰਤੇ  

If I go to places of pilgrimage, then, I see men indulging in pride.  

ਤੀਰਥਿ = (ਕਿਸੇ) ਤੀਰਥ ਉੱਤੇ। ਜਾਉ = ਜਾਉਂ, ਮੈਂ ਜਾਂਦਾ ਹਾਂ। ਹਉ ਹਉ = ਮੈਂ (ਧਰਮੀ) ਮੈਂ (ਧਰਮੀ)।
ਹੇ ਮਿੱਤਰ! ਜੇ ਮੈਂ (ਕਿਸੇ) ਤੀਰਥ ਉਥੇ ਜਾਂਦਾ ਹਾਂ ਤਾਂ ਉਥੇ ਮੈਂ 'ਮੈਂ (ਧਰਮੀ) ਮੈਂ (ਧਰਮੀ)' ਆਖਦੇ ਵੇਖਦਾ ਹਾਂ,


ਪੰਡਿਤ ਪੂਛਉ ਮਾਇਆ ਰਾਤੇ ॥੧॥  

If I inquire of Brahmans (scholars), then I find them imbued with mammon.  

ਪੰਡਿਤ = {ਬਹੁ-ਵਚਨ}। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਰਾਤੇ = ਮਸਤ, ਰੰਗੇ ਹੋਏ ॥੧॥
ਜੇ ਮੈਂ (ਜਾ ਕੇ) ਪੰਡਿਤਾਂ ਨੂੰ ਪੁੱਛਦਾ ਹਾਂ ਤਾਂ ਉਹ ਭੀ ਮਾਇਆ ਦੇ ਰੰਗ ਵਿਚ ਰੰਗੇ ਹੋਏ ਹਨ ॥੧॥


ਸੋ ਅਸਥਾਨੁ ਬਤਾਵਹੁ ਮੀਤਾ  

O friend, show me that place,  

ਅਸਥਾਨੁ = ਥਾਂ। ਮੀਤਾ = ਹੇ ਮਿੱਤਰ!
ਹੇ ਮਿੱਤਰ! ਨੂੰ ਮੈਨੂੰ ਉਹ ਥਾਂ ਦੱਸ,


ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ  

where the praises of the Lord God, are ever sung. Pause.  

ਜਾ ਕੇ = ਜਿਸ ਦੇ ਪਾਸ, ਜਿਸ ਦੇ ਅੰਦਰ, ਜਿਸ ਦੀ ਰਾਹੀਂ। ਨੀਤਾ = ਨਿੱਤ, ਸਦਾ ॥੧॥ ਰਹਾਉ ॥
ਜਿੱਥੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੋਵੇ ॥੧॥ ਰਹਾਉ ॥


ਸਾਸਤ੍ਰ ਬੇਦ ਪਾਪ ਪੁੰਨ ਵੀਚਾਰ  

The Shashtras and Vedas dilate on sin and virtue,  

xxx
(ਹੇ ਮਿੱਤਰ!) ਸ਼ਾਸਤ੍ਰ ਤੇ ਬੇਦ ਪੁੰਨਾਂ ਤੇ ਪਾਪਾਂ ਦੇ ਵਿਚਾਰ ਹੀ ਦੱਸਦੇ ਹਨ (ਇਹ ਦੱਸਦੇ ਹਨ ਕਿ ਫਲਾਣੇ ਕੰਮ ਪਾਪ ਹਨ ਫਲਾਣੇ ਕੰਮ ਪੁੰਨ ਹਨ,


ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥  

they describe that man, again and again, enters hell and heaven.  

ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਅਉਤਾਰ = ਜਨਮ ॥੨॥
ਜਿਨ੍ਹਾਂ ਦੇ ਕਰਨ ਨਾਲ) ਮੁੜ ਮੁੜ (ਕਦੇ) ਨਰਕ ਵਿਚ (ਤੇ ਕਦੇ) ਸੁਰਗ ਵਿਚ ਪੈ ਜਾਈਦਾ ਹੈ ॥੨॥


ਗਿਰਸਤ ਮਹਿ ਚਿੰਤ ਉਦਾਸ ਅਹੰਕਾਰ  

In the house-holder s life there is anxiety and in the hermits life pride.  

ਚਿੰਤ = ਚਿੰਤਾ। ਉਦਾਸ = ਉਦਾਸ (ਮਹਿ), ਤਿਆਗ ਵਿਚ।
(ਹੇ ਮਿੱਤਰ!) ਗ੍ਰਿਹਸਤ ਵਿਚ ਰਹਿਣ ਵਾਲਿਆਂ ਨੂੰ ਚਿੰਤਾ ਦਬਾ ਰਹੀ ਹੈ, (ਗ੍ਰਿਹਸਤ ਦਾ) ਤਿਆਗ ਕਰਨ ਵਾਲੇ ਅਹੰਕਾਰ (ਨਾਲ ਆਫਰੇ ਹੋਏ ਹਨ),


ਕਰਮ ਕਰਤ ਜੀਅ ਕਉ ਜੰਜਾਰ ॥੩॥  

The performance of rituals is an entanglement for the soul.  

ਕਰਮ = ਕਰਮ-ਕਾਂਡ, ਮਿਥੇ ਹੋਏ ਧਾਰਮਿਕ ਕੰਮ। ਜੀਅ ਕਉ = ਜਿੰਦ ਨੂੰ। ਜੰਜਾਰ = ਜੰਜਾਲ, ਬੰਧਨ ॥੩॥
(ਨਿਰੇ) ਕਰਮ-ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ (ਮਾਇਆ ਦੇ) ਜੰਜਾਲ (ਪਏ ਹੋਏ ਹਨ) ॥੩॥


ਪ੍ਰਭ ਕਿਰਪਾ ਤੇ ਮਨੁ ਵਸਿ ਆਇਆ  

He, who by Lord grace has his mind under control,  

ਤੇ = ਤੋਂ ਨਾਲ। ਵਸਿ = ਵੱਸ ਵਿਚ।
ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਵੱਸ ਵਿਚ ਆ ਜਾਂਦਾ ਹੈ,


ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥  

O Nanak, crosses the mammon s ocean through Guru s instruction.  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਨਿ = ਉਸ ਨੇ ॥੪॥
ਹੇ ਨਾਨਕ! (ਆਖ-) ਉਸ ਨੇ ਗੁਰੂ ਦੀ ਸਰਨ ਪੈ ਕੇ ਮਾਇਆ (ਦੀ ਸ਼ੂਕਦੀ ਨਦੀ) ਪਾਰ ਕਰ ਲਈ ਹੈ ॥੪॥


ਸਾਧਸੰਗਿ ਹਰਿ ਕੀਰਤਨੁ ਗਾਈਐ  

In the society of saints sing the praise of God.  

ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।
(ਹੇ ਮਿੱਤਰ!) ਸਾਧ ਸੰਗਤਿ ਵਿਚ ਰਹਿ ਕੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ (ਇਸ ਦੀ ਬਰਕਤਿ ਨਾਲ ਹਉਮੈ, ਮਾਇਆ ਦਾ ਮੋਹ, ਚਿੰਤਾ, ਅਹੰਕਾਰ ਦੇ ਜੰਜਾਲ ਆਦਿਕ ਕੋਈ ਭੀ ਪੋਹ ਨਹੀਂ ਸਕਦਾ)


ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥  

This place is found from the Guru. Pause Second.  

ਤੇ = ਤੋਂ, ਪਾਸੋਂ ॥੧॥ਰਹਾਉ ਦੂਜਾ॥੭॥੫੮॥
ਪਰ ਇਹ ਥਾਂ ਗੁਰੂ ਪਾਸੋਂ ਲੱਭਦਾ ਹੈ ॥੧॥ਰਹਾਉ ਦੂਜਾ॥੭॥੫੮॥


ਆਸਾ ਮਹਲਾ  

Asa 5th Guru.  

xxx
XXX


ਘਰ ਮਹਿ ਸੂਖ ਬਾਹਰਿ ਫੁਨਿ ਸੂਖਾ  

Within my home there is peace and peace prevails outside, too.  

ਘਰ ਮਹਿ = ਹਿਰਦੇ-ਘਰ ਵਿਚ। ਬਾਹਰਿ ਫੁਨਿ = ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਨ ਵਿਚ ਭੀ। ਫੁਨਿ = ਭੀ।
(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਨੂੰ ਆਪਣੇ) ਹਿਰਦੇ-ਘਰ ਵਿਚ ਆਨੰਦ ਪ੍ਰਤੀਤ ਹੁੰਦਾ ਰਹਿੰਦਾ ਹੈ, ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਦਿਆਂ ਭੀ ਉਸ ਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ,


ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥੧॥  

By remembering God all the sorrows (pains) are annulled.  

ਸਗਲ = ਸਾਰੇ ॥੧॥
(ਕਿਉਂਕਿ, ਹੇ ਭਾਈ!) ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥


ਸਗਲ ਸੂਖ ਜਾਂ ਤੂੰ ਚਿਤਿ ਆਂਵੈਂ  

I obtain all the comforts, when thou comest in my mind.  

ਚਿਤਿ = ਚਿੱਤ ਵਿਚ। ਆਂਵੈਂ = ਆਵਹਿ, ਆਉਂਦਾ ਹੈਂ {ਨੋਟ: ਸਾਧਾਰਨ ਤੌਰ ਤੇ ਵਰਤਮਾਨ ਕਾਲ, ਮੱਧਮ ਪੁਰਸ਼ ਇਕ-ਵਚਨ ਵਾਸਤੇ ਕ੍ਰਿਆ ਦੇ ਨਾਲ 'ਹਿ' ਵਰਤਿਆ ਜਾਂਦਾ ਹੈ; ਜਿਵੇਂ 'ਕਰਹਿ' = ਤੂੰ ਕਰਦਾ ਹੈਂ। 'ਵੇਖਹਿ' = ਤੂੰ ਵੇਖਦਾ ਹੈਂ}।
ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਸਾਰੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits