Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਚੁ ਕਮਾਵੈ ਸੋਈ ਕਾਜੀ  

He alone is a Qazi, who practises truth.  

ਸਚੁ = ਸਦਾ ਕਾਇਮ ਰਹਿਣ ਵਾਲੇ ਖ਼ੁਦਾ ਦੀ ਯਾਦ।
ਹੇ ਖ਼ੁਦਾ ਦੇ ਬੰਦੇ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਅੱਲਾ ਦੀ ਬੰਦਗੀ ਕਰਦਾ ਹੈ ਉਹ ਹੈ (ਅਸਲ) ਕਾਜ਼ੀ।


ਜੋ ਦਿਲੁ ਸੋਧੈ ਸੋਈ ਹਾਜੀ  

He alone is the pilgrim, who has been to Mecca, who purifies his mind.  

ਸੋਧੈ = ਸੋਧਦਾ ਹੈ, ਪੜਤਾਲਦਾ ਹੈ ਪਵਿੱਤਰ ਰੱਖਦਾ ਹੈ। ਹਾਜੀ = ਮੱਕੇ ਦਾ ਹੱਜ ਕਰਨ ਵਾਲਾ, ਹੱਜ ਦੇ ਮੌਕੇ ਤੇ ਮੱਕੇ ਦਾ ਦਰਸਨ ਕਰਨ ਵਾਲਾ।
ਜਿਹੜਾ ਮਨੁੱਖ ਆਪਣੇ ਦਿਲ ਨੂੰ ਪਵਿੱਤਰ ਰੱਖਣ ਦਾ ਜਤਨ ਕਰਦਾ ਰਹਿੰਦਾ ਹੈ ਉਹੀ ਹੈ (ਅਸਲ) ਹੱਜ ਕਰਨ ਵਾਲਾ।


ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥  

He, who banishes Satin is a Maulana, and he, whose support is the Lord's praise, is the saint.  

ਮਲਊਨ = ਵਿਕਾਰਾਂ ਨੂੰ। ਨਿਵਾਰੈ = ਦੂਰ ਕਰਦਾ ਹੈ। ਜਿਸੁ ਧਰਾ = ਜਿਸ ਦਾ ਆਸਰਾ ॥੬॥
ਜਿਹੜਾ ਮਨੁੱਖ (ਆਪਣੇ ਅੰਦਰੋਂ) ਵਿਕਾਰਾਂ ਨੂੰ ਦੂਰ ਕਰਦਾ ਹੈ ਉਹ (ਅਸਲ) ਮੁੱਲਾਂ ਹੈ। ਜਿਸ ਮਨੁੱਖ ਨੂੰ ਖ਼ੁਦਾ ਦੀ ਸਿਫ਼ਤ-ਸਾਲਾਹ ਦਾ ਸਹਾਰਾ ਹੈ ਉਹ ਹੈ (ਅਸਲ) ਫ਼ਕੀਰ ॥੬॥


ਸਭੇ ਵਖਤ ਸਭੇ ਕਰਿ ਵੇਲਾ  

At all times and all moments,  

ਵਖਤ = ਵਕਤ {ਲਫ਼ਜ਼ 'ਵਕਤ' ਮੁਸਲਮਾਨੀ ਲਫ਼ਜ਼ ਹੈ, ਅਤੇ 'ਵੇਲਾ' ਹੇਂਦਕਾ ਲਫ਼ਜ਼ ਹੈ}।
ਹੇ ਖ਼ੁਦਾ ਦੇ ਬੰਦੇ! ਹਰ ਵਕਤ ਹਰ ਵੇਲੇ ਖ਼ਾਲਕ ਨੂੰ ਮੌਲਾ ਨੂੰ ਆਪਣੇ ਦਿਲ ਵਿਚ ਯਾਦ ਕਰਦਾ ਰਹੁ।


ਖਾਲਕੁ ਯਾਦਿ ਦਿਲੈ ਮਹਿ ਮਉਲਾ  

remember God, the creator in thy mind.  

ਖਾਲਕੁ = ਖ਼ਲਕਤ ਨੂੰ ਪੈਦਾ ਕਰਨ ਵਾਲਾ।
ਹਰ ਵੇਲੇ ਖ਼ੁਦਾ ਨੂੰ ਯਾਦ ਕਰਦੇ ਰਹੋ-ਇਹੀ ਹੈ ਤਸਬੀ।


ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥  

Make thou the subjugation of thy ten organs thy rosary to remember God and make the good conduct and great self-restraint thy circumcision.  

ਦਸ ਮਰਦਨੁ = ਦਸਾਂ (ਇੰਦ੍ਰਿਆਂ) ਨੂੰ ਮਲ ਦੇਣ ਵਾਲਾ ਰੱਬ, ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਕਰਾ ਦੇਣ ਵਾਲਾ ਅੱਲਾ। ਸੀਲੁ = ਚੰਗਾ ਸੁਭਾਉ। ਬੰਧਾਨਿ = ਪਰਹੇਜ਼, ਵਿਕਾਰਾਂ ਵਲੋਂ ਸੰਕੋਚ। ਬਰਾ = ਸ੍ਰੇਸ਼ਟ ॥੭॥
ਉਹ ਖ਼ੁਦਾ ਹੀ ਦਸਾਂ ਇੰਦ੍ਰਿਆਂ ਨੂੰ ਵੱਸ ਵਿਚ ਲਿਆ ਸਕਦਾ ਹੈ। ਹੇ ਖ਼ੁਦਾ ਦੇ ਬੰਦੇ! ਚੰਗਾ ਸੁਭਾਉ ਅਤੇ (ਵਿਕਾਰਾਂ ਵਲੋਂ) ਤਕੜਾ ਪਰਹੇਜ਼ ਹੀ ਸੁੰਨਤਿ (ਸਮਝ) ॥੭॥


ਦਿਲ ਮਹਿ ਜਾਨਹੁ ਸਭ ਫਿਲਹਾਲਾ  

Know in the mind that every-thing is but short-lived.  

ਸਭ = ਸਾਰੀ ਸ੍ਰਿਸ਼ਟੀ। ਫਿਲਹਾਲਾ = ਨਾਸਵੰਤ, ਚੰਦ-ਰੋਜ਼ਾ।
ਹੇ ਅੱਲਾ ਦੇ ਬੰਦੇ! ਸਾਰੀ ਰਚਨਾ ਨੂੰ ਆਪਣੇ ਦਿਲ ਵਿਚ ਨਾਸਵੰਤ ਜਾਣ।


ਖਿਲਖਾਨਾ ਬਿਰਾਦਰ ਹਮੂ ਜੰਜਾਲਾ  

The family, home and brothers all are entanglements.  

ਬਿਰਾਦਰ = ਹੇ ਭਾਈ! ਖਿਲਖਾਨਾ = ਟੱਬਰ = ਟੋਰ। ਹਮੂ = ਸਾਰਾ।
ਹੇ ਭਾਈ! ਇਹ ਟੱਬਰ-ਟੋਰ (ਦਾ ਮੋਹ) ਸਭ ਫਾਹੀਆਂ (ਵਿਚ ਫਸਾਣ ਵਾਲਾ ਹੀ) ਹੈ।


ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥  

The Kings, rulers and nobles are perishable. God's gate alone is the ever-stable place.  

ਮੀਰ = ਸ਼ਾਹ। ਉਮਰੇ = ਅਮੀਰ ਲੋਕ। ਫਾਨਾਇਆ = ਨਾਸਵੰਤ, ਫ਼ਨਾਹ ਹੋਣ ਵਾਲੇ। ਮੁਕਾਮ = ਕਾਇਮ ਰਹਿਣ ਵਾਲਾ ॥੮॥
ਸ਼ਾਹ, ਪਾਤਿਸ਼ਾਹ, ਅਮੀਰ ਲੋਕ ਸਭ ਨਾਸਵੰਤ ਹਨ। ਸਿਰਫ਼ ਖ਼ੁਦਾ ਦਾ ਦਰ ਹੀ ਸਦਾ ਕਾਇਮ ਰਹਿਣ ਵਾਲਾ ਹੈ ॥੮॥


ਅਵਲਿ ਸਿਫਤਿ ਦੂਜੀ ਸਾਬੂਰੀ  

Thy first prayer is the Lord's praise, second contentment,  

ਅਵਲਿ = (ਨਿਮਾਜ਼ ਦਾ) ਪਹਿਲਾ (ਵਕਤ)। ਦੂਜੀ = ਦੂਜੀ (ਨਿਮਾਜ਼)। ਸਾਬੂਰੀ = ਸੰਤੋਖ।
ਹੇ ਖ਼ੁਦਾ ਦੇ ਬੰਦੇ! (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ (ਜੇ ਤੂੰ) ਪਹਿਲੇ ਵਕਤ ਵਿਚ ਰੱਬ ਦੀ ਸਿਫ਼ਤ-ਸਾਲਾਹ ਕਰਦਾ ਰਹੇਂ, ਜੇ ਸੰਤੋਖ ਤੇਰੀ ਦੂਜੀ ਨਿਮਾਜ਼ ਹੋਵੇ,


ਤੀਜੈ ਹਲੇਮੀ ਚਉਥੈ ਖੈਰੀ  

third humility and fourth alms-giving.  

ਤੀਜੈ = (ਨਿਮਾਜ਼ ਦੇ) ਤੀਜੇ (ਵਕਤ) ਵਿਚ। ਹਲੇਮੀ = ਨਿਮ੍ਰਤਾ। ਚਉਥੈ = ਚੌਥੈ (ਵਕਤ) ਵਿਚ। ਖੈਰੀ = ਸਭ ਦਾ ਭਲਾ ਮੰਗਣਾ।
ਨਿਮਾਜ਼ ਦੇ ਤੀਜੇ ਵਕਤ ਵਿਚ ਤੂੰ ਨਿਮ੍ਰਤਾ ਧਾਰਨ ਕਰੇਂ, ਜੇ ਚੌਥੇ ਵਕਤ ਵਿਚ ਤੂੰ ਸਭ ਦਾ ਭਲਾ ਮੰਗੇਂ,


ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥  

Thy fifth prayer is the restraint of the five desires at one place. These are thy exceedingly sublime five times of prayer.  

ਪੰਜੇ = (ਕਾਮਾਦਿਕ) ਪੰਜ ਹੀ। ਇਕਤੁ = ਇੱਕ ਵਿਚ। ਇਕਤੁ ਮੁਕਾਮੈ = ਇੱਕੋ ਥਾਂ ਵਿਚ, ਵੱਸ ਵਿਚ (ਰੱਖਣੇ)। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਵਖਤ = ਨਿਮਾਜ਼ ਦੇ ਵਕਤ। ਅਪਰ ਪਰਾ = ਪਰੇ ਤੋਂ ਪਰੇ, ਬਹੁਤ ਵਧੀਆ ॥੯॥
ਜੇ ਪੰਜਵੇਂ ਵਕਤ ਵਿਚ ਤੂੰ ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖੇਂ (ਤੇਰੀ ਉਮਰ ਦੇ) ਇਹ ਪੰਜ ਵੇਲੇ ਤੇਰੇ ਵਾਸਤੇ ਬੜੇ ਹੀ ਲਾਭਦਾਇਕ ਹੋ ਸਕਦੇ ਹਨ। (ਭਾਵ, ਰੱਬ ਦੀ ਸਿਫ਼ਤ-ਸਾਲਾਹ, ਸੰਤੋਖ, ਨਿਮ੍ਰਤਾ, ਸਭ ਦਾ ਭਲਾ ਮੰਗਣਾ, ਕਾਮਾਦਿਕ ਪੰਜਾਂ ਨੂੰ ਹੀ ਵੱਸ ਵਿਚ ਰੱਖਣਾ-ਇਹ ਪੰਜ ਹਨ ਆਤਮਕ ਜੀਵਨ ਦੀਆਂ ਪੰਜ ਨਿਮਾਜ਼ਾਂ, ਤੇ, ਇਹ ਜੀਵਨ ਨੂੰ ਬਹੁਤ ਉੱਚਾ ਕਰਦੀਆਂ ਹਨ) ॥੯॥


ਸਗਲੀ ਜਾਨਿ ਕਰਹੁ ਮਉਦੀਫਾ  

Make the knowledge, that God is everywhere, thy daily-worship.  

ਸਗਲੀ = ਸਾਰੀ (ਸ੍ਰਿਸ਼ਟੀ) ਵਿਚ। ਮਉਦੀਫਾ = ਵਜ਼ਫ਼ਿਾ, ਇਸਲਾਮੀ ਸਰਧਾ ਅਨੁਸਾਰ ਸਦਾ ਜਾਰੀ ਰੱਖਣ ਵਾਲਾ ਇਕ ਪਾਠ।
ਹੇ ਅੱਲਾ ਦੇ ਬੰਦੇ! ਸਾਰੀ ਸ੍ਰਿਸ਼ਟੀ ਵਿਚ ਇਕੋ ਖ਼ੁਦਾ ਨੂੰ ਵੱਸਦਾ ਜਾਣ-ਇਸ ਨੂੰ ਤੂੰ ਆਪਣਾ ਹਰ ਵੇਲੇ ਦਾ ਰੱਬੀ ਸਲਾਮ ਦਾ ਪਾਠ ਬਣਾਈ ਰੱਖ।


ਬਦ ਅਮਲ ਛੋਡਿ ਕਰਹੁ ਹਥਿ ਕੂਜਾ  

Make the abandonment of evil deeds the water-pot in thy hand.  

ਬਦ ਅਮਲ = ਭੈੜੇ ਕੰਮ। ਹਥਿ = ਹੱਥ ਵਿਚ। ਕੂਜਾ = ਕੂਜ਼ਾ, ਲੋਟਾ, ਅਸਤਾਵਾ।
ਮੰਦੇ ਕਰਮ ਕਰਨੇ ਛੱਡ ਦੇ-ਇਹ ਪਾਣੀ ਦਾ ਲੋਟਾ ਤੂੰ ਆਪਣੇ ਹੱਥ ਵਿਚ ਫੜ (ਸਰੀਰਕ ਸੁਅੱਛਤਾ ਵਾਸਤੇ)।


ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥  

The knowledge that there is but One God is thy making a call to prayer and to be a good child of the Lord is the sounding of a horn.  

ਬੁਝਿ = ਸਮਝ ਕੇ। ਬੁਰਗੂ = ਸਿੰਙ ਜੋ ਮੁਸਲਮਾਨ ਫ਼ਕੀਰ ਵਜਾਂਦੇ ਹਨ। ਬਰਖੁਰਦਾਰ = ਭਲਾ ਬੱਚਾ। ਖਰਾ = ਚੰਗਾ ॥੧੦॥
ਇਹ ਯਕੀਨ ਬਣਾ ਕਿ ਸਾਰੀ ਹੀ ਖ਼ਲਕਤ ਦਾ ਇਕੋ ਖ਼ੁਦਾ ਹੈ-ਇਹ ਸਦਾ ਬਾਂਗ ਦਿਆ ਕਰ। ਹੇ ਫ਼ਕੀਰ ਸਾਈਂ! ਖ਼ੁਦਾ ਦਾ ਚੰਗਾ ਪੁੱਤਰ ਬਣਨ ਦਾ ਜਤਨ ਕਰਿਆ ਕਰ-ਇਹ ਸਿੰਙ ਵਜਾਇਆ ਕਰ ॥੧੦॥


ਹਕੁ ਹਲਾਲੁ ਬਖੋਰਹੁ ਖਾਣਾ  

Eat thou the food which is rightly earned.  

ਹਕੁ = ਹੱਕ ਦੀ ਕਮਾਈ, ਆਪਣੀ ਨੇਕ ਮਿਹਨਤ ਨਾਲ ਖੱਟੀ ਹੋਈ ਮਾਇਆ। ਬਖੋਰਹੁ = ਖਾਵੋ।
ਹੇ ਖ਼ੁਦਾ ਦੇ ਬੰਦੇ! ਹੱਕ ਦੀ ਕਮਾਈ ਕਰਿਆ ਕਰ-ਇਹ ਹੈ 'ਹਲਾਲ', ਇਹ, ਖਾਣਾ ਖਾਇਆ ਕਰ।


ਦਿਲ ਦਰੀਆਉ ਧੋਵਹੁ ਮੈਲਾਣਾ  

Wash away thou thy pollution in the river of thy mind.  

ਮੈਲਾਣਾ = ਵਿਕਾਰਾਂ ਦੀ ਮੈਲ।
(ਦਿਲ ਵਿਚੋਂ ਵਿਤਕਰੇ ਕੱਢ ਕੇ) ਦਿਲ ਨੂੰ ਦਰੀਆ ਬਣਾਣ ਦਾ ਜਤਨ ਕਰ, (ਇਸ ਤਰ੍ਹਾਂ) ਦਿਲ ਦੀ (ਵਿਕਾਰਾਂ ਦੀ) ਮੈਲ ਧੋਇਆ ਕਰ।


ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਦੋਜ ਠਰਾ ॥੧੧॥  

He, who knows his Prophet is the man of paradise. Azrail, Death's courier goads him not into hell.  

ਪੀਰੁ = ਗੁਰੂ, ਰਾਹਬਰ। ਭਿਸਤੀ = ਬਹਿਸ਼ਤ ਦਾ ਹੱਕਦਾਰ। ਦੋਜ = ਦੋਜ਼ਕ (ਵਿਚ)। ਠਰਾ = ਠੇਹਲਦਾ, ਸੁੱਟਦਾ ॥੧੧॥
ਹੇ ਅੱਲਾ ਦੇ ਬੰਦੇ! ਜਿਹੜਾ ਮਨੁੱਖ ਆਪਣੇ ਗੁਰੂ-ਪੀਰ (ਦੇ ਹੁਕਮ) ਨੂੰ ਪਛਾਣਦਾ ਹੈ, ਉਹ ਬਹਿਸ਼ਤ ਦਾ ਹੱਕਦਾਰ ਬਣ ਜਾਂਦਾ ਹੈ, ਅਜ਼ਰਾਈਲ ਉਸ ਨੂੰ ਦੋਜ਼ਕ ਵਿਚ ਨਹੀਂ ਸੁੱਟਦਾ ॥੧੧॥


ਕਾਇਆ ਕਿਰਦਾਰ ਅਉਰਤ ਯਕੀਨਾ  

Make good deeds thy body and faith thy bride.  

ਕਾਇਆ = ਸਰੀਰ। ਕਿਰਦਾਰ = ਅਮਲ, ਚੰਗੇ ਮੰਦੇ ਕਰਮ। ਅਉਰਤ = ਇਸਤ੍ਰੀ। ਅਉਰਤ ਯਕੀਨਾ = ਪਤਿਬ੍ਰਤਾ ਇਸਤ੍ਰੀ।
ਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ,


ਰੰਗ ਤਮਾਸੇ ਮਾਣਿ ਹਕੀਨਾ  

Revel thou in the True Lord's love and entertainments.  

ਹਕੀਨਾ = ਹੱਕ ਦੇ, ਰੱਬੀ ਮਿਲਾਪ ਦੇ।
(ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣਿਆ ਕਰ।


ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥  

Make pure that is impure. Deem thou the Lord's presence thy counsel. Let the complete body be the turban on thy head.  

ਨਾਪਾਕ = ਅਪਵਿੱਤਰ। ਪਾਕੁ = ਪਵਿੱਤਰ। ਹਦੀਸ = ਪੈਗ਼ੰਬਰੀ ਪੁਸਤਕ ਜਿਸ ਨੂੰ ਕੁਰਾਨ ਤੋਂ ਦੂਜਾ ਦਰਜਾ ਦਿੱਤਾ ਜਾਂਦਾ ਹੈ, ਇਸ ਵਿਚ ਮੁਸਲਮਾਨੀ ਸ਼ਰਹ ਦੀ ਹਿਦਾਇਤ ਹੈ। ਹਦੂਰਿ ਹਦੀਸਾ = ਹਜ਼ੂਰੀ ਹਦੀਸ, ਰੱਬੀ ਸ਼ਰਹ ਦੀ ਪੁਸਤਕ। ਸਾਬਤ ਸੂਰਤਿ = (ਸੁੰਨਤਿ, ਲਬਾਂ ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ) ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ। ਦਸਤਾਰ ਸਿਰਾ = ਸਿਰ ਉਤੇ ਦਸਤਾਰ (ਦਾ ਕਾਰਨ ਬਣਦੀ ਹੈ), ਇੱਜ਼ਤ-ਆਦਰ ਦਾ ਵਸੀਲਾ ਹੈ ॥੧੨॥
ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ-ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ। (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ-ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ॥੧੨॥


ਮੁਸਲਮਾਣੁ ਮੋਮ ਦਿਲਿ ਹੋਵੈ  

A Muslim is he who is Kind-hearted.  

ਦਿਲਿ = ਦਿਲ ਵਾਲਾ। ਮੋਮ ਦਿਲਿ = ਮੋਮ ਵਰਗੇ (ਨਰਮ) ਦਿਲ ਵਾਲਾ।
ਹੇ ਖ਼ੁਦਾ ਦੇ ਬੰਦੇ! (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੁੰਦਾ ਹੈ,


ਅੰਤਰ ਕੀ ਮਲੁ ਦਿਲ ਤੇ ਧੋਵੈ  

He ought to cleanse his inner pollution from his mind.  

ਅੰਤਰ ਕੀ = ਅੰਦਰ ਦੀ, ਅੰਦਰਲੀ। ਤੇ = ਤੋਂ।
ਅਤੇ ਜੋ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਧੋ ਦੇਂਦਾ ਹੈ।


ਦੁਨੀਆ ਰੰਗ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥  

He should not draw near the worldly pleasures and ought to be pure like the flower, silk, clarified butter and deer-skin.  

ਕੁਸਮ = ਫੁੱਲ। ਪਾਟੁ = ਪੱਟ, ਰੇਸ਼ਮ। ਪਾਕੁ = ਪਵਿੱਤਰ। ਹਰਾ = {ਹਾਰਿਣ} ਹਰਨ ਦੀ ਖੱਲ, ਮ੍ਰਿਗ ਛਾਲਾ ॥੧੩॥
(ਉਹ ਮੁਸਲਮਾਨ) ਦੁਨੀਆ ਦੇ ਰੰਗ-ਤਮਾਸ਼ਿਆਂ ਦੇ ਨੇੜੇ ਨਹੀਂ ਢੁਕਦਾ (ਜੋ ਇਉਂ ਪਵਿੱਤਰ ਰਹਿੰਦਾ ਹੈ) ਜਿਵੇਂ ਫੁੱਲ ਰੇਸ਼ਮ ਘਿਉ ਅਤੇ ਮ੍ਰਿਗਛਾਲਾ ਪਵਿੱਤਰ (ਰਹਿੰਦੇ ਹਨ) ॥੧੩॥


ਜਾ ਕਉ ਮਿਹਰ ਮਿਹਰ ਮਿਹਰਵਾਨਾ  

He on whom is the grace and compassion of the Merciful Master,  

xxx
ਹੇ ਖ਼ੁਦਾ ਦੇ ਬੰਦੇ! ਜਿਸ ਮਨੁੱਖ ਉੱਤੇ ਮਿਹਰਵਾਨ (ਮੌਲਾ) ਦੀ ਹਰ ਵੇਲੇ ਮਿਹਰ ਰਹਿੰਦੀ ਹੈ,


ਸੋਈ ਮਰਦੁ ਮਰਦੁ ਮਰਦਾਨਾ  

he is the manliest man amongst men.  

ਮਰਦਾਨਾ = ਸੂਰਮਾ।
(ਵਿਕਾਰਾਂ ਦੇ ਟਾਕਰੇ ਤੇ) ਉਹੀ ਮਨੁੱਖ ਸੂਰਮਾ ਮਰਦ (ਸਾਬਤ ਹੁੰਦਾ) ਹੈ।


ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥  

He is the Muslim-preacher, the Chief of shaikhs and the pilgrim of Mecca, and he alone is the Lord's slave on whom is the grace of Man (God).  

ਸੇਖੁ = ਸ਼ੇਖ਼ੁ। ਨਰਾ = ਨਰਹਰ, ਪਰਮਾਤਮਾ ॥੧੪॥
ਉਹੀ ਹੈ (ਅਸਲ) ਸ਼ੇਖ਼ ਮਸਾਇਕ ਤੇ ਹਾਜੀ, ਉਹੀ ਹੈ (ਅਸਲ) ਖ਼ੁਦਾ ਦਾ ਬੰਦਾ ਜਿਸ ਉੱਤੇ ਖ਼ੁਦਾ ਦੀ ਮਿਹਰ ਦੀ ਨਿਗਾਹ ਰਹਿੰਦੀ ਹੈ ॥੧੪॥


ਕੁਦਰਤਿ ਕਾਦਰ ਕਰਣ ਕਰੀਮਾ  

Power belongs to the Omnipotent Lord and kindness to the kind Master.  

ਕੁਦਰਤਿ ਕਾਦਰ = ਕਾਦਰ ਦੀ ਕੁਦਰਤਿ ਨੂੰ, ਕਰਤਾਰ ਦੀ ਰਚੀ ਰਚਨਾ ਨੂੰ। ਕਰਣ ਕਰੀਮਾ = ਕਰੀਮ ਦੇ ਕਰਣ ਨੂੰ, ਬਖ਼ਸ਼ਿੰਦ ਪ੍ਰਭੂ ਦੇ ਰਚੇ ਜਗਤ ਨੂੰ।
ਹੇ ਨਾਨਕ! ਹੇ ਖ਼ੁਦਾ ਦੇ ਬੰਦੇ! ਕਾਦਰ ਦੀ ਕੁਦਰਤਿ ਨੂੰ, ਬਖ਼ਸ਼ਿੰਦ ਮਾਲਕ ਦੇ ਰਚੇ ਜਗਤ ਨੂੰ,


ਸਿਫਤਿ ਮੁਹਬਤਿ ਅਥਾਹ ਰਹੀਮਾ  

Unfathomable are the praise and love of the Merciful Master.  

ਰਹੀਮ = ਰਹਿਮ ਕਰਨ ਵਾਲਾ ਰੱਬ। ਮੁਹਬਤਿ = ਮੁਹੱਬਤਿ, ਪਿਆਰ।
ਬੇਅੰਤ ਡੂੰਘੇ ਰਹਿਮ-ਦਿਲ ਖ਼ੁਦਾ ਦੀ ਮੁਹੱਬਤ ਤੇ ਸਿਫ਼ਤ-ਸਾਲਾਹ ਨੂੰ,


ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥  

O Nanak, realise thou true will of the True Lord and thou shalt be released from the prison and shalt ferry across.  

ਹਕੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਨੂੰ। ਬੁਝਿ = ਸਮਝ ਕੇ। ਬੰਦਿ = ਮਾਇਆ ਦੇ ਮੋਹ ਦੇ ਬੰਧਨ। ਤਰਾ = ਤਰ ਜਾਈਦਾ ਹੈ ॥੧੫॥੩॥੧੨॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਹੁਕਮ ਨੂੰ, ਸਦਾ ਕਾਇਮ ਰਹਿਣ ਵਾਲੇ ਖ਼ੁਦਾ ਨੂੰ ਸਮਝ ਕੇ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੧੫॥੩॥੧੨॥


ਮਾਰੂ ਮਹਲਾ  

Maru 5th Guru.  

xxx
xxx


ਪਾਰਬ੍ਰਹਮ ਸਭ ਊਚ ਬਿਰਾਜੇ  

The highest of all is the abode of the Supreme Lord.  

ਸਭ ਊਚ = ਸਭਨਾਂ ਤੋਂ ਉੱਚਾ। ਬਿਰਾਜੇ = ਟਿਕਿਆ ਹੋਇਆ ਹੈ।
ਪਰਮਾਤਮਾ ਸਭ ਤੋਂ ਉੱਚੇ (ਆਤਮਕ) ਟਿਕਾਣੇ ਉੱਤੇ ਟਿਕਿਆ ਰਹਿੰਦਾ ਹੈ,


ਆਪੇ ਥਾਪਿ ਉਥਾਪੇ ਸਾਜੇ  

He Himself establishes, disestablishes and creates.  

ਆਪੇ = ਆਪ ਹੀ। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ। ਸਾਜੇ = ਸਾਜਦਾ ਹੈ, ਬਣਾਂਦਾ ਹੈ।
ਉਹ ਆਪ ਹੀ (ਸਭ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਉਹ ਆਪ ਹੀ ਰਚਨਾ ਰਚਦਾ ਹੈ।


ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਵਿਆਪੈ ਬਾਲ ਕਾ ॥੧॥  

Grasping the Lord's protection, peace is obtained and the fear of mammon clings not to the mortal.  

ਗਹਤ = ਫੜਦਿਆਂ। ਪਾਈਐ = ਪਾਈਦਾ ਹੈ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਬਾਲ = ਬਾਲਾ, ਮਾਇਆ ॥੧॥
ਉਸ ਪਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਮਾਇਆ ਦੇ ਮੋਹ ਦਾ ਡਰ ਰਤਾ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥


ਗਰਭ ਅਗਨਿ ਮਹਿ ਜਿਨਹਿ ਉਬਾਰਿਆ  

He who saved thee in the belly's fire,  

ਜਿਨਹਿ = ਜਿਨਿ ਹੀ, ਜਿਸ ਨੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਨਿ' ਦੀ 'ਿ' ਉੱਡ ਗਈ ਹੈ}। ਉਬਾਰਿਆ = ਬਚਾਇਆ।
ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਿਆ,


ਰਕਤ ਕਿਰਮ ਮਹਿ ਨਹੀ ਸੰਘਾਰਿਆ  

and destroyed thee not when thou were a mere germ in the mother's ovary.  

ਰਕਤ = ਰੱਤ, ਲਹੂ। ਕਿਰਮ = ਕੀੜੇ। ਨਹੀ ਸੰਘਾਰਿਆ = ਨਹੀਂ ਮਰਨ ਦਿੱਤਾ।
ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ (ਜੀਵ ਨੂੰ) ਮਰਨ ਨਾਹ ਦਿੱਤਾ,


ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥੨॥  

And blessing thee with His meditation, sustained thee; He is the Master of all the hearts.  

ਦੇ = ਦੇ ਕੇ। ਪ੍ਰਤਿਪਾਲਿਆ = ਰੱਖਿਆ ਕੀਤੀ। ਘਟ = ਸਰੀਰ ॥੨॥
ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ। ਉਹ ਪ੍ਰਭੂ ਸਾਰੇ ਜੀਵਾਂ ਦਾ ਮਾਲਕ ਹੈ ॥੨॥


ਚਰਣ ਕਮਲ ਸਰਣਾਈ ਆਇਆ  

I have sought the refuge of the Lord's lotus feet.  

ਚਰਣ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ।
ਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ,


ਸਾਧਸੰਗਿ ਹੈ ਹਰਿ ਜਸੁ ਗਾਇਆ  

In the saints society I have sung the Lord's praise.  

ਸਾਧ ਸੰਗਿ = ਸਾਧ ਸੰਗਤ ਵਿਚ। ਜਸੁ = ਸਿਫ਼ਤ-ਸਾਲਾਹ।
ਜਿਹੜਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,


ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥੩॥  

I have shaken off all the pain of birth and death and contemplating the Lord God, I now fear not death.  

ਸਭਿ = ਸਾਰੇ। ਜਨਮ ਮਰਨ ਸਭਿ ਦੂਖ = ਜਨਮ ਤੋਂ ਮਰਨ ਤੱਕ ਦੇ ਸਾਰੇ ਦੁੱਖ, ਸਾਰੀ ਉਮਰ ਦੇ ਦੁੱਖ। ਨਿਵਾਰੇ = ਦੂਰ ਕਰਦਾ ਹੈ। ਕਾਲੁ = ਮੌਤ, ਆਤਮਕ ਮੌਤ ॥੩॥
ਪਰਮਾਤਮਾ ਉਸ ਦੇ ਸਾਰੀ ਉਮਰ ਦੇ ਦੁੱਖ ਦੂਰ ਕਰ ਦੇਂਦਾ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਨੂੰ (ਆਤਮਕ) ਮੌਤ ਦਾ ਡਰ ਨਹੀਂ ਰਹਿ ਜਾਂਦਾ ॥੩॥


ਸਮਰਥ ਅਕਥ ਅਗੋਚਰ ਦੇਵਾ  

All-powerful, Indescribable and Inapprehensible is my Luminous Lord.  

ਸਮਰਥ = ਸਭ ਤਾਕਤਾਂ ਦਾ ਮਾਲਕ। ਅਕਥ = ਜਿਸ ਦੇ ਸਰੂਪ ਦਾ ਬਿਆਨ ਨਾਹ ਕੀਤਾ ਜਾ ਸਕੇ। ਅਗੋਚਰ = ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ।


ਜੀਅ ਜੰਤ ਸਭਿ ਤਾ ਕੀ ਸੇਵਾ  

All the creatures serve but Him alone.  

ਸੇਵਾ = ਚਾਨਣ-ਰੂਪ। ਸਭਿ = ਸਾਰੇ। ਤਾ ਕੀ = ਉਸ (ਪਰਮਾਤਮਾ) ਦੀ। ਸੇਵਾ = ਸਰਨ।
ਸਾਰੇ ਜੀਆ-ਜੰਤਾਂ ਨੂੰ ਉਸੇ ਦਾ ਹੀ ਆਸਰਾ ਹੈ।


ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥  

In good many ways the Lord cherishes the egg-born, the foetus born, the sweat-born and the earth-born.  

ਅੰਡਜ = ਅੰਡ-ਜ, ਅੰਡੇ ਤੋਂ ਪੈਦਾ ਹੋਣ ਵਾਲੇ। ਜੇਰਜ = ਜੇਰ-ਜ, ਜਿਓਰ ਤੋਂ ਜੰਮਣ ਵਾਲੇ। ਸੇਤਜ = ਸੇਤ-ਜ, ਮੁੜ੍ਹਕੇ ਤੋਂ ਜੰਮਣ ਵਾਲੇ। ਉਤਭੁਜ = {उद्भिज्ज = Sprouting, germinating (as a plant)} ਧਰਤੀ ਵਿਚੋਂ ਉੱਗਣ ਵਾਲੇ। ਬਹੁ ਪਰਕਾਰੀ = ਅਨੇਕਾਂ ਤਰੀਕਿਆਂ ਨਾਲ ॥੪॥
ਅੰਡਜ ਜੇਰਜ ਸੇਤਜ ਉਤਭੁਜ-ਇਹਨਾਂ ਚੌਹਾਂ ਹੀ ਖਾਣੀਆਂ ਦੇ ਜੀਵਾਂ ਨੂੰ ਉਹ ਕਈ ਤਰੀਕਿਆਂ ਨਾਲ ਪਾਲਣ ਵਾਲਾ ਹੈ ॥੪॥


ਤਿਸਹਿ ਪਰਾਪਤਿ ਹੋਇ ਨਿਧਾਨਾ  

He alone attains to the Lord's wealth,  

ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ ਨੂੰ ਹੀ। ਨਿਧਾਨਾ = ਖ਼ਜ਼ਾਨਾ।
ਉਸ ਉਸ ਮਨੁੱਖ ਨੂੰ ਹੀ (ਨਾਮ ਦਾ) ਖ਼ਜ਼ਾਨਾ ਮਿਲਦਾ ਹੈ,


ਰਾਮ ਨਾਮ ਰਸੁ ਅੰਤਰਿ ਮਾਨਾ  

who within his mind enjoys the Nectar of the Lord's Name.  

ਰਸੁ = ਆਨੰਦ, ਸੁਆਦ। ਮਾਨਾ = ਮਾਣਦਾ ਹੈ।
ਉਹੀ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਅੰਦਰ ਮਾਣਦੇ ਹਨ,


ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥੫॥  

Taking him by the hand, the Lord pulls him out of the blind well, but rare is such a saint of God.  

ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਕੂਪ = ਖੂਹ। ਅੰਧ ਕੂਪ ਤੇ = ਅੰਨ੍ਹੇ ਖੂਹ ਤੋਂ। ਸਾਲਕਾ = ਸੰਤ ॥੫॥
ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ (ਪਰਮਾਤਮਾ ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ। ਪਰ, ਅਜਿਹੇ ਕੋਈ ਵਿਰਲੇ ਹੀ ਸੰਤ ਹੁੰਦੇ ਹਨ ॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits