Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ  

Meeting the Divine True Guru, I merge into the sound current of the Naad. ||1||Pause||  

ਨਾਦਿ = ਨਾਦ ਵਿਚ, (ਗੁਰੂ ਦੇ) ਸ਼ਬਦ ਵਿਚ। ਸਮਾਇਲੋ = ਸਮਾ ਗਿਆ ਹੈ, ਲੀਨ ਹੋ ਗਿਆ ਹੈ। ਰੇ = ਹੇ ਭਾਈ! ਭੇਟਿਲੇ = ਮਿਲਾ ਦਿੱਤਾ ਹੈ। ਦੇਵਾ = ਹਰੀ ਨੇ ॥੧॥
ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ॥


ਜਹ ਝਿਲਿ ਮਿਲਿ ਕਾਰੁ ਦਿਸੰਤਾ  

Where the dazzling white light is seen,  

ਜਹ = ਜਿੱਥੇ, ਜਿਸ (ਮਨ) ਵਿਚ। ਝਿਲਿਮਿਲਿਕਾਰੁ = ਇੱਕ-ਰਸ ਚੰਚਲਤਾ, ਸਦਾ ਚੰਚਲਤਾ ਹੀ ਚੰਚਲਤਾ। ਦਿਸੰਤਾ = ਦਿੱਸਦੀ ਸੀ।
(ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,


ਤਹ ਅਨਹਦ ਸਬਦ ਬਜੰਤਾ  

there the unstruck sound current of the Shabad resounds.  

ਤਹ = ਉੱਥੇ, ਉਸ (ਮਨ) ਵਿਚ। ਅਨਹਦ = ਇੱਕ-ਰਸ। ਸਬਦ ਬਜੰਤਾ = ਸ਼ਬਦ ਵੱਜ ਰਿਹਾ ਹੈ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਜ਼ੋਰਾਂ ਵਿਚ ਹੈ।
ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।


ਜੋਤੀ ਜੋਤਿ ਸਮਾਨੀ  

One's light merges in the Light;  

ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਮੇਰੀ ਜਿੰਦ, ਮੇਰੀ ਆਤਮਾ। ਸਮਾਨ੍ਹ੍ਹੀ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)।
ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,


ਮੈ ਗੁਰ ਪਰਸਾਦੀ ਜਾਨੀ ॥੨॥  

by Guru's Grace, I know this. ||2||  

ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਜਾਨੀ = ਜਾਣੀ ਹੈ, ਸਾਂਝ ਪਈ ਹੈ ॥੨॥
ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥


ਰਤਨ ਕਮਲ ਕੋਠਰੀ  

The jewels are in the treasure chamber of the heart-lotus.  

ਕਮਲ ਕੋਠਰੀ = (ਹਿਰਦਾ-) ਕਮਲ-ਕੋਠੜੀ ਵਿਚ। ਰਤਨ = (ਰੱਬੀ ਗੁਣਾਂ ਦੇ) ਰਤਨ (ਪਏ ਹੋਏ ਸਨ, ਪਰ ਮੈਨੂੰ ਪਤਾ ਨਹੀਂ ਸੀ)।
ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ);


ਚਮਕਾਰ ਬੀਜੁਲ ਤਹੀ  

They sparkle and glitter like lightning.  

ਤਹੀ = ਉਸੇ (ਹਿਰਦੇ) ਵਿਚ। ਚਮਕਾਰ = ਲਿਸ਼ਕ, ਚਾਨਣ।
ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ)।


ਨੇਰੈ ਨਾਹੀ ਦੂਰਿ  

The Lord is near at hand, not far away.  

xxx
ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,


ਨਿਜ ਆਤਮੈ ਰਹਿਆ ਭਰਪੂਰਿ ॥੩॥  

He is totally permeating and pervading in my soul. ||3||  

ਨਿਜ ਆਤਮੈ = ਮੇਰੇ ਆਪਣੇ ਅੰਦਰ ॥੩॥
ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥


ਜਹ ਅਨਹਤ ਸੂਰ ਉਜ੍ਯ੍ਯਾਰਾ  

Where the light of the undying sun shines,  

ਜਹ = ਜਿੱਥੇ (ਹੁਣ)। ਅਨਹਤ = ਇੱਕ-ਰਸ, ਲਗਾਤਾਰ।
ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ,


ਤਹ ਦੀਪਕ ਜਲੈ ਛੰਛਾਰਾ  

the light of burning lamps seems insignificant.  

ਛੰਛਾਰਾ = ਮੱਧਮ। ਦੀਪਕ = ਦੀਵਾ। ਤਹ = ਉਸ (ਮਨ) ਵਿਚ (ਪਹਿਲਾਂ)।
ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ।


ਗੁਰ ਪਰਸਾਦੀ ਜਾਨਿਆ  

By Guru's Grace, I know this.  

xxx
ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,


ਜਨੁ ਨਾਮਾ ਸਹਜ ਸਮਾਨਿਆ ॥੪॥੧॥  

Servant Naam Dayv is absorbed in the Celestial Lord. ||4||1||  

xxx ॥੪॥੧॥
ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥


ਘਰੁ ਸੋਰਠਿ  

Fourth House, Sorat'h:  

xxx
xxx


ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ  

The woman next door asked Naam Dayv, "Who built your house?  

ਪਾੜ = ਪਾਰ ਦੀ, ਨਾਲ ਦੀ। ਪੜੋਸਣਿ = ਗੁਆਂਢਣ ਨੇ। ਪੂਛਿ ਲੇ = ਪੁੱਛਿਆ। ਨਾਮਾ = ਹੇ ਨਾਮਦੇਵ! ਕਾ ਪਹਿ = ਕਿਸ ਪਾਸੋਂ? ਛਾਨਿ = ਛੰਤ, ਛਪਰੀ, ਕੁੱਲੀ। ਛਵਾਈ = ਬਣਵਾਈ ਹੈ।
ਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ?


ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥  

I shall pay him double wages. Tell me, who is your carpenter?" ||1||  

ਤੋ ਪਹਿ = ਤੇਰੇ ਨਾਲੋਂ। ਦੈ ਹਉ = ਮੈਂ ਦੇ ਦਿਆਂਗੀ। ਬੇਢੀ = ਤਰਖਾਣ। ਦੇਹੁ ਬਤਾਈ = ਦੱਸ ਦੇਹ ॥੧॥
ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ ॥੧॥


ਰੀ ਬਾਈ ਬੇਢੀ ਦੇਨੁ ਜਾਈ  

O sister, I cannot give this carpenter to you.  

ਰੀ ਬਾਈ = ਹੇ ਭੈਣ! {ਨੋਟ: ਲਫ਼ਜ਼ 'ਰੀ' ਇਸਤ੍ਰੀ ਲਿੰਗ ਹੈ ਅਤੇ 'ਰੇ' ਪੁਲਿੰਗ ਹੈ; ਜਿੱਥੇ, 'ਰੇ ਲੋਈ' ਆਇਆ ਹੈ ਉੱਥੇ ਲਫ਼ਜ਼ 'ਲੋਈ' ਪੁਲਿੰਗ ਹੈ।} ਦੇਨੁ ਨ ਜਾਈ = ਦਿੱਤਾ ਨਹੀਂ ਜਾ ਸਕਦਾ।
ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ;


ਦੇਖੁ ਬੇਢੀ ਰਹਿਓ ਸਮਾਈ  

Behold, my carpenter is pervading everywhere.  

xxx
ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ,


ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ  

My carpenter is the Support of the breath of life. ||1||Pause||  

ਪ੍ਰਾਣ ਅਧਾਰਾ = ਪ੍ਰਾਣਾਂ ਦਾ ਆਸਰਾ ॥੧॥
ਤੇ ਉਹ ਮੇਰੀ ਜਿੰਦ ਦਾ ਆਸਰਾ ਹੈ ॥੧॥ ਰਹਾਉ॥


ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ  

This carpenter demands the wages of love, if someone wants Him to build their house.  

xxx
(ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ।


ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥  

When one breaks his ties with all the people and relatives, then the carpenter comes of His own accord. ||2||  

ਸਭਹੁ ਤੇ = ਸਭਨਾਂ ਨਾਲੋਂ। ਤੋਰੈ = ਤੋੜ ਦੇਵੇ। ਤਉ = ਤਾਂ। ਆਪਨ = ਆਪਣੇ ਆਪ ॥੨॥
(ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ॥੨॥


ਐਸੋ ਬੇਢੀ ਬਰਨਿ ਸਾਕਉ ਸਭ ਅੰਤਰ ਸਭ ਠਾਂਈ ਹੋ  

I cannot describe such a carpenter, who is contained in everything, everywhere.  

ਬਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦਾ। ਅੰਤਰ = ਅੰਦਰ। ਠਾਂਈ = ਥਾਂਈ।
(ਹੇ ਭੈਣ!) ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ। (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।


ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਜਾਈ ਹੋ ॥੩॥  

The mute tastes the most sublime ambrosial nectar, but if you ask him to describe it, he cannot. ||3||  

ਗੂੰਗੈ = ਗੁੰਗੇ ਨੇ। ਪੂਛੇ = ਪੁੱਛਿਆਂ ॥੩॥
(ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ ॥੩॥


ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ  

Listen to the virtues of this carpenter, O sister; He stopped the oceans, and established Dhroo as the pole star.  

ਜਲਧਿ = ਸਮੁੰਦਰ। ਬਾਂਧਿ = (ਪੁਲ) ਬੰਨ੍ਹ ਕੇ। ਥਾਪਿਓ = ਅਟੱਲ ਕਰ ਦਿੱਤਾ।
ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ,


ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥  

Naam Dayv's Lord Master brought Sita back, and gave Sri Lanka to Bhabheekhan. ||4||2||  

ਸੀਅ = ਸੀਤਾ। ਬਹੋਰੀ = (ਰਾਵਣ ਤੋਂ) ਮੋੜ ਲਿਆਂਦੀ। ਆਪਿਓ = ਅਪਣਾ ਦਿੱਤਾ, ਮਾਲਕ ਬਣਾ ਦਿੱਤਾ ॥੪॥੨॥
ਨਾਮਦੇਵ ਦੇ (ਉਸ ਤਰਖਾਣ) ਨੇ (ਲੰਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ॥੪॥੨॥


ਸੋਰਠਿ ਘਰੁ  

Sorat'h, Third House:  

xxx
xxx


ਅਣਮੜਿਆ ਮੰਦਲੁ ਬਾਜੈ  

The skinless drum plays.  

ਮੰਦਲੁ = ਢੋਲ। ਬਾਜੈ = ਵੱਸਦਾ ਹੈ।
(ਉਸ ਮਨੁੱਖ ਦੇ ਅੰਦਰ) ਢੋਲ ਵੱਜਣ ਲੱਗ ਪੈਂਦਾ ਹੈ (ਪਰ ਉਹ ਢੋਲ ਖੱਲ ਨਾਲ) ਮੜ੍ਹਿਆ ਹੋਇਆ ਨਹੀਂ ਹੁੰਦਾ,


ਬਿਨੁ ਸਾਵਣ ਘਨਹਰੁ ਗਾਜੈ  

Without the rainy season, the clouds shake with thunder.  

ਬਿਨੁ ਸਾਵਣ = ਸਾਵਣ ਦਾ ਮਹੀਨਾ ਆਉਣ ਤੋਂ ਬਿਨਾ ਹੀ, ਹਰ ਵੇਲੇ। ਘਨਹਰੁ = ਬੱਦਲ। ਗਾਜੈ = ਗੱਜਦਾ ਹੈ।
(ਉਸ ਦੇ ਮਨ ਵਿਚ) ਬੱਦਲ ਗੱਜਣ ਲੱਗ ਪੈਂਦਾ ਹੈ, ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ (ਭਾਵ, ਹਰ ਵੇਲੇ ਗੱਜਦਾ ਹੈ),


ਬਾਦਲ ਬਿਨੁ ਬਰਖਾ ਹੋਈ  

Without clouds, the rain falls,  

xxx
ਉਸ ਦੇ ਅੰਦਰ ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਜਾਂਦਾ ਹੈ (ਬੱਦਲ ਤਾਂ ਕਦੇ ਆਏ ਤੇ ਕਦੇ ਚਲੇ ਗਏ, ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ)


ਜਉ ਤਤੁ ਬਿਚਾਰੈ ਕੋਈ ॥੧॥  

if one contemplates the essence of reality. ||1||  

ਜਉ = ਜਦੋਂ। ਕੋਈ = ਕੋਈ ਮਨੁੱਖ ॥੧॥
ਜਿਹੜਾ ਭੀ ਕੋਈ ਮਨੁੱਖ ਅਸਲੀਅਤ ਨੂੰ ਵਿਚਾਰਦਾ ਹੈ (ਭਾਵ, ਜਿਸ ਦੇ ਭੀ ਅੰਦਰ ਇਹ ਮੇਲ-ਅਵਸਥਾ ਵਾਪਰਦੀ ਹੈ ॥੧॥


ਮੋ ਕਉ ਮਿਲਿਓ ਰਾਮੁ ਸਨੇਹੀ  

I have met my Beloved Lord.  

ਮੋ ਕਉ = ਮੈਨੂੰ। ਸਨੇਹੀ = ਪਿਆਰਾ।
ਮੈਨੂੰ ਪਿਆਰਾ ਰਾਮ ਮਿਲ ਪਿਆ ਹੈ,


ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ  

Meeting with Him, my body is made beauteous and sublime. ||1||Pause||  

ਜਿਹ ਮਿਲਿਐ = ਜਿਸ (ਰਾਮ) ਦੇ ਮਿਲਣ ਨਾਲ। ਦੇਹ = ਸਰੀਰ। ਸੁਦੇਹੀ = ਸੋਹਣੀ ਕਾਇਆਂ ॥੧॥
ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ ॥੧॥ ਰਹਾਉ॥


ਮਿਲਿ ਪਾਰਸ ਕੰਚਨੁ ਹੋਇਆ  

Touching the philosopher's stone, I have been transformed into gold.  

ਮਿਲਿ = ਮਿਲ ਕੇ, ਛੋਹ ਕੇ। ਕੰਚਨੁ = ਸੋਨਾ।
ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ,


ਮੁਖ ਮਨਸਾ ਰਤਨੁ ਪਰੋਇਆ  

I have threaded the jewels into my mouth and mind.  

ਮਨਸਾ = ਮੂੰਹ ਵਿਚ ਤੇ ਖ਼ਿਆਲਾਂ ਵਿਚ, (ਭਾਵ, ਬਚਨਾਂ ਵਿਚ ਤੇ ਖ਼ਿਆਲਾਂ ਵਿਚ)।
ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ।


ਨਿਜ ਭਾਉ ਭਇਆ ਭ੍ਰਮੁ ਭਾਗਾ  

I love Him as my own, and my doubt has been dispelled.  

ਨਿਜ ਭਾਉ = ਆਪਣਿਆਂ ਵਾਲਾ ਪਿਆਰ। ਭ੍ਰਮੁ = ਭੁਲੇਖਾ (ਕਿ ਕਿਤੇ ਕੋਈ ਓਪਰਾ ਭੀ ਹੈ)।
(ਪ੍ਰਭੂ ਨਾਲ ਹੁਣ) ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ, (ਇਹ) ਭੁਲੇਖਾ ਰਹਿ ਹੀ ਨਹੀਂ ਗਿਆ (ਕਿ ਕਿਤੇ ਕੋਈ ਓਪਰਾ ਭੀ ਹੈ)


ਗੁਰ ਪੂਛੇ ਮਨੁ ਪਤੀਆਗਾ ॥੨॥  

Seeking the Guru's guidance, my mind is content. ||2||  

ਗੁਰ ਪੂਛੇ = ਗੁਰੂ ਦੀ ਸਿੱਖਿਆ ਲੈ ਕੇ। ਪਤੀਆਗਾ = ਪਤੀਜ ਗਿਆ ਹੈ, ਤਸੱਲੀ ਹੋ ਗਈ ਹੈ ॥੨॥
ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਪਤੀਜ ਗਿਆ ਹੈ (ਤੇ ਸੁਅੱਛ ਹੋ ਗਿਆ ਹੈ) ॥੨॥


ਜਲ ਭੀਤਰਿ ਕੁੰਭ ਸਮਾਨਿਆ  

The water is contained within the pitcher;  

ਭੀਤਰਿ = ਅੰਦਰ, ਵਿਚ। ਕੁੰਭ = ਪਾਣੀ ਦਾ ਘੜਾ, ਜੀਵਾਤਮਾ।
(ਜਿਵੇਂ ਸਮੁੰਦਰ ਦੇ) ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ (ਤੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ),


ਸਭ ਰਾਮੁ ਏਕੁ ਕਰਿ ਜਾਨਿਆ  

I know that the One Lord is contained in all.  

ਸਭ = ਹਰ ਥਾਂ।
ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ)।


ਗੁਰ ਚੇਲੇ ਹੈ ਮਨੁ ਮਾਨਿਆ  

The mind of the disciple has faith in the Guru.  

ਗੁਰ ਚੇਲੇ ਮਨੁ = ਗੁਰੂ ਦਾ ਤੇ ਚੇਲੇ ਦਾ ਮਨ।
ਆਪਣੇ ਸਤਿਗੁਰੂ ਨਾਲ ਮੇਰਾ ਮਨ ਇਕ-ਮਿਕ ਹੋ ਗਿਆ ਹੈ,


ਜਨ ਨਾਮੈ ਤਤੁ ਪਛਾਨਿਆ ॥੩॥੩॥  

Servant Naam Dayv understands the essence of reality. ||3||3||  

ਨਾਮੈ = ਨਾਮਦੇਵ ਨੇ ॥੩॥੩॥
ਤੇ ਮੈਂ ਦਾਸ ਨਾਮੇ ਨੇ (ਜਗਤ ਦੇ) ਅਸਲੇ ਪਰਮਾਤਮਾ ਨਾਲ (ਪੱਕੀ) ਸਾਂਝ ਪਾ ਲਈ ਹੈ ॥੩॥੩॥


ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ  

Raag Sorat'h, The Word Of Devotee Ravi Daas Jee:  

xxx
ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ  

When I am in my ego, then You are not with me. Now that You are with me, there is no egotism within me.  

ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ-ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {ਸੰ. अनिल} ਹਵਾ।
(ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ।


ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥  

The wind may raise up huge waves in the vast ocean, but they are just water in water. ||1||  

ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ)। ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ. ਮਯ: ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ 'ਮਯ' ਵਰਤਿਆ ਜਾਏ, ਉਸ ਦੇ ਅਰਬ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {ਸੰ. ਉਦਧਿ, उदधि} ਸਮੁੰਦਰ ॥੧॥
(ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ॥੧॥


ਮਾਧਵੇ ਕਿਆ ਕਹੀਐ ਭ੍ਰਮੁ ਐਸਾ  

O Lord, what can I say about such an illusion?  

ਮਾਧਵੇ = ਹੇ ਮਾਧੋ! ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। (❀ ਨੋਟ: ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ)।
ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ।


ਜੈਸਾ ਮਾਨੀਐ ਹੋਇ ਤੈਸਾ ॥੧॥ ਰਹਾਉ  

Things are not as they seem. ||1||Pause||  

ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ ॥੧॥
ਅਸੀਂ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ), ਉਹ ਠੀਕ ਨਹੀਂ ਹੈ ॥੧॥ ਰਹਾਉ॥


ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ  

It is like the king, who falls asleep upon his throne, and dreams that he is a beggar.  

ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ।
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,


ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥  

His kingdom is intact, but separated from it, he suffers in sorrow. Such is my own condition. ||2||  

ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ ॥੨॥
ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits