Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ  

ए मन हरि जीउ चेति तू मनहु तजि विकार ॥  

Ė man har jī▫o cẖeṯ ṯū manhu ṯaj vikār.  

O my mind, remember the Dear Lord, and abandon the corruption of your mind.  

ਆਪਣੇ ਮਨ ਦੀ ਬੰਦੀ ਨੂੰ ਤਿਆਗ ਕੇ, ਹੇ ਮੇਰੀ ਜਿੰਦੇ! ਤੂੰ ਆਪਣੇ ਪੂਜਯ ਵਾਹਿਗੁਰੂ ਦਾ ਸਿਮਰਨ ਕਰ।  

ਚੇਤਿ = ਚੇਤੇ ਕਰਦਾ ਰਹੁ, ਸਿਮਰ। ਮਨਹੁ = ਮਨ ਤੋਂ। ਤਜਿ = ਛੱਡ ਦੇਹ।
ਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ।


ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ  

गुर कै सबदि धिआइ तू सचि लगी पिआरु ॥१॥ रहाउ ॥  

Gur kai sabaḏ ḏẖi▫ā▫e ṯū sacẖ lagī pi▫ār. ||1|| rahā▫o.  

Meditate on the Word of the Guru's Shabad; focus lovingly on the Truth. ||1||Pause||  

ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਤੇਰੀ ਸੱਚ ਨਾਲ ਪਿਰਹੜੀ ਪੈ ਜਾਵੇਗੀ। ਠਹਿਰਾਉ।  

ਸਬਦਿ = ਸ਼ਬਦ ਵਿਚ (ਜੁੜ ਕੇ)। ਸਚਿ = ਸਦਾ-ਥਿਰ ਪ੍ਰਭੂ ਵਿਚ। ਲਗੀ = ਬਣ ਜਾਇਗਾ ॥੧॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ ॥੧॥ ਰਹਾਉ॥


ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਪਾਇ  

ऐथै नावहु भुलिआ फिरि हथु किथाऊ न पाइ ॥  

Aithai nāvhu bẖuli▫ā fir hath kithā▫ū na pā▫e.  

One who forgets the Name in this world, shall not find any place of rest anywhere else.  

ਏਥੇ ਨਾਮ ਨੂੰ ਭੁਲਾ ਕੇ, ਬੰਦੇ ਨੂੰ ਮੁੜ ਕਿਧਰੇ ਭੀ ਪਨਾਹ ਨਹੀਂ ਮਿਲਦੀ।  

ਐਥੇ = ਇਸ ਲੋਕ ਵਿਚ, ਇਸ ਜਨਮ ਵਿਚ। ਨਾਵਹੁ = ਨਾਮ ਤੋਂ। ਕਿਥਾਊ = ਕਿਤੇ ਭੀ।
ਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ।


ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥  

जोनी सभि भवाईअनि बिसटा माहि समाइ ॥२॥  

Jonī sabẖ bẖavā▫ī▫an bistā māhi samā▫e. ||2||  

He shall wander in all sorts of reincarnations, and rot away in manure. ||2||  

ਉਸ ਨੂੰ ਸਾਰੀਆਂ ਜੂਨੀਆਂ ਅੰਦਰ ਭੁਆਇਆਂ ਜਾਂਦਾ ਹੈ ਅਤੇ ਉ ਗੰਦਗੀ ਅੰਦਰ ਹੀ ਗਲਸੜ ਜਾਂਦਾ ਹੈ।  

ਜੋਨੀ ਸਭਿ = ਸਾਰੀਆਂ ਜੂਨਾਂ। ਭਵਾਈਅਨਿ = ਭਵਾਈਆਂ ਜਾਂਦੀਆਂ ਹਨ। ਬਿਸਟਾ = ਵਿਕਾਰਾਂ ਦਾ ਗੰਦ ॥੨॥
(ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ ॥੨॥


ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ  

वडभागी गुरु पाइआ पूरबि लिखिआ माइ ॥  

vadbẖāgī gur pā▫i▫ā pūrab likẖi▫ā mā▫e.  

By great good fortune, I have found the Guru, according to my pre-ordained destiny, O my mother.  

ਪਰਮ ਚੰਗੇ ਨਸੀਬਾਂ ਰਾਹੀਂ ਅਤੇ ਪੂਰਬਲੀ ਲਿਖਤਾਕਾਰ ਦੀ ਬਰਕਤ, ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ, ਹੇ ਮਾਤਾ!  

ਪੂਰਬਿ = ਪਹਿਲੇ ਜਨਮ ਵਿਚ। ਮਾਇ = ਹੇ ਮਾਂ!
ਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ।


ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥  

अनदिनु सची भगति करि सचा लए मिलाइ ॥३॥  

An▫ḏin sacẖī bẖagaṯ kar sacẖā la▫e milā▫e. ||3||  

Night and day, I practice true devotional worship; I am united with the True Lord. ||3||  

ਰਾਤ ਦਿਨ ਸੱਚੀ ਸੇਵਾ ਕਮਾਉਣ ਦੁਆਰਾ, ਸੱਚਾ ਪ੍ਰਭੂ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।  

ਅਨਦਿਨੁ = ਹਰ ਰੋਜ਼, ਹਰ ਵੇਲੇ। ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਕਰਿ = ਕਰ ਕੇ, ਦੇ ਕਾਰਨ। ਸਚਾ = ਸਦਾ-ਥਿਰ ਪ੍ਰਭੂ ॥੩॥
ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੩॥


ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ  

आपे स्रिसटि सभ साजीअनु आपे नदरि करेइ ॥  

Āpe sarisat sabẖ sājī▫an āpe naḏar kare▫i.  

He Himself fashioned the entire universe; He Himself bestows His Glance of Grace.  

ਸਾਈਂ ਨੇ ਸਾਰਾ ਸੰਸਾਰ ਖ਼ੁਦ ਰਚਿਆ ਹੈ ਅਤੇ ਖ਼ੁਦ ਹੀ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।  

ਆਪੇ = ਆਪ ਹੀ। ਸਾਜੀਅਨੁ = ਸਾਜੀ ਹੈ ਉਸ ਨੇ। ਨਦਰਿ = ਨਿਗਾਹ।
ਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ।


ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥  

नानक नामि वडिआईआ जै भावै तै देइ ॥४॥२॥  

Nānak nām vaḏi▫ā▫ī▫ā jai bẖāvai ṯai ḏe▫e. ||4||2||  

O Nanak, the Naam, the Name of the Lord, is glorious and great; as He pleases, He bestows His Blessings. ||4||2||  

ਨਾਨਕ ਸਾਰੀਆਂ ਬਜ਼ੁਰਗੀਆਂ ਸੁਆਮੀ ਦੇ ਨਾਮ ਵਿੱਚ ਹਨ। ਕੇਵਲ ਉਸ ਨੂੰ ਹੀ ਉਹ ਇਹ ਬਖ਼ਸ਼ਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।  

ਨਾਮਿ = ਨਾਮ ਵਿਚ (ਜੋੜ ਕੇ)। ਜੈ = ਜੋ ਉਸ ਨੂੰ। ਭਾਵੈ = ਚੰਗਾ ਲੱਗਦਾ ਹੈ। ਤੈ = ਤਿਹ, ਤਿਸੁ, ਉਸ ਨੂੰ। ਦੇਇ = ਦੇਂਦਾ ਹੈ ॥੪॥੨॥
ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ ॥੪॥੨॥


ਮਾਰੂ ਮਹਲਾ  

मारू महला ३ ॥  

Mārū mėhlā 3.  

Maaroo, Third Mehl:  

ਮਾਰੂ ਤੀਜੀ ਪਾਤਿਸ਼ਾਹੀ।  

xxx
xxx


ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ  

पिछले गुनह बखसाइ जीउ अब तू मारगि पाइ ॥  

Picẖẖle gunah bakẖsā▫e jī▫o ab ṯū mārag pā▫e.  

Please forgive my past mistakes, O my Dear Lord; now, please place me on the Path.  

ਹੇ ਮਹਾਰਾਜ ਸੁਆਮੀ! ਤੂੰ ਮੇਰੇ ਪਿਛਲੇ ਕੁਕਰਮ ਮਾਫ਼ ਕਰ ਦੇ ਅਤੇ ਹੁਣ ਤੂੰ ਮੈਨੂੰ ਦਰੁਸਤ ਰਾਹੇ ਪਾ ਦੇ।  

ਗੁਨਹ = ਗੁਨਾਹ, ਪਾਪ। ਬਖਸਾਇ = ਬਖ਼ਸ਼। ਜੀਉ = ਹੇ ਪ੍ਰਭੂ ਜੀ! ਅਬ = ਹੁਣ, ਇਸ ਜਨਮ ਵਿਚ। ਮਾਰਗਿ = (ਠੀਕ) ਰਸਤੇ ਤੇ।
ਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ;


ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥  

हरि की चरणी लागि रहा विचहु आपु गवाइ ॥१॥  

Har kī cẖarṇī lāg rahā vicẖahu āp gavā▫e. ||1||  

I remain attached to the Lord's Feet, and eradicate self-conceit from within. ||1||  

ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਮੇਟ ਕੇ ਮੈਂ ਹੁਣ ਤੇਰਿਆਂ ਚਰਨਾਂ ਨਾਲ ਜੁੜਿਆ ਰਹਿੰਦਾ ਹਾਂ, ਹੇ ਵਾਹਿਗੁਰੂ!  

ਲਾਗਿ ਰਹਾ = (ਤਾ ਕਿ) ਮੈਂ ਲੱਗਾ ਰਹਾਂ। ਆਪੁ = ਆਪਾ-ਭਾਵ, ਅਹੰਕਾਰ। ਗਵਾਇ = ਦੂਰ ਕਰ ਕੇ ॥੧॥
ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ ॥੧॥


ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ  

मेरे मन गुरमुखि नामु हरि धिआइ ॥  

Mere man gurmukẖ nām har ḏẖi▫ā▫e.  

O my mind, as Gurmukh, meditate on the Name of the Lord.  

ਹੇ ਮੇਰੀ ਜਿੰਦੜੀਏ! ਗੁਰਾਂ ਦੀ ਰਹਿਮਤ ਸਦਕਾ, ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।  

ਮਨ = ਹੇ ਮਨ! ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ-ਹੇ ਪ੍ਰਭੂ! ਮਿਹਰ ਕਰ)


ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ  

सदा हरि चरणी लागि रहा इक मनि एकै भाइ ॥१॥ रहाउ ॥  

Saḏā har cẖarṇī lāg rahā ik man ekai bẖā▫e. ||1|| rahā▫o.  

Remain attached forever to the Lord's Feet, single-mindedly, with love for the One Lord. ||1||Pause||  

ਇਕ ਚਿੱਤ ਅਤੇ ਅਦੁੱਤੀ ਪ੍ਰੇਮ ਨਾਲ ਤੂੰ ਸਦੀਵ ਹੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੀ ਰਹੁ। ਠਹਿਰਾਉ।  

ਇਕ ਮਨਿ = ਇਕਾਗ੍ਰ-ਚਿੱਤ ਹੋ ਕੇ। ਏਕੈ ਭਾਇ = ਇਕ (ਪਰਮਾਤਮਾ) ਦੇ ਹੀ ਪਿਆਰ ਵਿਚ ॥੧॥
ਮੈਂ ਸਦਾ, ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ॥


ਨਾ ਮੈ ਜਾਤਿ ਪਤਿ ਹੈ ਨਾ ਮੈ ਥੇਹੁ ਥਾਉ  

ना मै जाति न पति है ना मै थेहु न थाउ ॥  

Nā mai jāṯ na paṯ hai nā mai thehu na thā▫o.  

I have no social status or honor; I have no place or home.  

ਮੇਰੀ ਨਾਂ ਜਾਤੀ ਹੈ ਨਾਂ ਕੋਈ ਇੱਜ਼ਤ ਆਬਰੂ ਅਤੇ ਨਾਂ ਮੈਡਾਂ ਗਿਰਾਉਂ ਹੈ, ਨਾਂ ਹੀ ਕੋਈ ਟਿਕਾਣਾ।  

ਮੈ = ਮੇਰੀ। ਪਤਿ = ਇੱਜ਼ਤ। ਥੇਹੁ = ਭੁਇੰ ਦੀ ਮਾਲਕੀ। ਥਾਉ = ਘਰ-ਘਾਟ।
ਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ।


ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥  

सबदि भेदि भ्रमु कटिआ गुरि नामु दीआ समझाइ ॥२॥  

Sabaḏ bẖeḏ bẖaram kati▫ā gur nām ḏī▫ā samjẖā▫e. ||2||  

Pierced through by the Word of the Shabad, my doubts have been cut away. The Guru has inspired me to understand the Naam, the Name of the Lord. ||2||  

ਈਸ਼ਵਰੀ ਗੁਰਬਾਣੀ ਨਾਲ ਮੈਨੂੰ ਵਿਨ੍ਹ ਕੇ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਅਨੁਭਵ ਕਰਾ ਦਿੱਤਾ ਹੈ।  

ਸਬਦਿ = ਸ਼ਬਦ ਨਾਲ। ਭੇਦਿ = ਵਿੰਨ੍ਹ ਕੇ। ਭ੍ਰਮੁ = ਭਟਕਣਾ। ਗੁਰਿ = ਗੁਰੂ ਨੇ। ਸਮਝਾਇ = ਜੀਵਨ-ਰਾਹ ਦੀ ਸੂਝ ਦੇ ਕੇ ॥੨॥
(ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ ॥੨॥


ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ  

इहु मनु लालच करदा फिरै लालचि लागा जाइ ॥  

Ih man lālacẖ karḏā firai lālacẖ lāgā jā▫e.  

This mind wanders around, driven by greed, totally attached to greed.  

ਇਹ ਪ੍ਰਾਣੀ ਲੋਭ ਅੰਦਰ ਭਟਕਦਾ ਫਿਰਦਾ ਹੈ ਅਤੇ ਲੋਭ ਨਾਲ ਹੀ ਇਹ ਜੁੜਿਆ ਹੋਇਆ ਹੈ।  

ਲਾਲਚ = ਅਨੇਕਾਂ ਲਾਲਚ {ਬਹੁ-ਵਚਨ}। ਲਾਲਚਿ = ਲਾਲਚ ਵਿਚ। ਜਾਇ = ਭਟਕਦਾ ਫਿਰਦਾ ਹੈ।
(ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ।


ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥  

धंधै कूड़ि विआपिआ जम पुरि चोटा खाइ ॥३॥  

Ḏẖanḏẖai kūṛ vi▫āpi▫ā jam pur cẖotā kẖā▫e. ||3||  

He is engrossed in false pursuits; he shall endure beatings in the City of Death. ||3||  

ਕੂੜਿਆ ਕੰਮਾਂ ਕਾਜਾਂ ਅੰਦਰ ਉਹ ਖੱਚਤ ਹੋਇਆ ਹੋਇਆ ਹੈ ਅਤੇ ਯਮ ਦੇ ਸ਼ਹਿਰ ਅੰਦਰ ਉਹ ਸੱਟਾਂ ਸਹਾਰਦਾ ਹੈ।  

ਧੰਧੈ = ਧੰਧੇ ਵਿਚ। ਕੂੜਿ = ਕੂੜ ਵਿਚ। ਵਿਆਪਿਆ = ਫਸਿਆ ਹੋਇਆ। ਜਮ ਪੁਰਿ = ਜਮ ਦੇ ਸ਼ਹਿਰ ਵਿਚ, ਆਤਮਕ ਮੌਤ ਦੇ ਵੱਸ ਵਿਚ। ਚੋਟਾ = ਚੋਟਾਂ, (ਚਿੰਤਾ-ਫਿਕਰਾਂ ਦੀਆਂ) ਸੱਟਾਂ ॥੩॥
(ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ॥੩॥


ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ  

नानक सभु किछु आपे आपि है दूजा नाही कोइ ॥  

Nānak sabẖ kicẖẖ āpe āp hai ḏūjā nāhī ko▫e.  

O Nanak, God Himself is all-in-all. There is no other at all.  

ਨਾਨਕ, ਸੁਆਮੀ ਸਾਰਾ ਕੁੱਛ ਖ਼ੁਦ-ਬ-ਖੁਦ ਹੀ ਹੈ। ਹੋਰ ਕੋਈ ਹੈ ਹੀ ਨਹੀਂ।  

ਨਾਨਕ = ਹੇ ਨਾਨਕ! ਆਪੇ = ਆਪ ਹੀ।
(ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ।


ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥  

भगति खजाना बखसिओनु गुरमुखा सुखु होइ ॥४॥३॥  

Bẖagaṯ kẖajānā bakẖsi▫on gurmukẖā sukẖ ho▫e. ||4||3||  

He bestows the treasure of devotional worship, and the Gurmukhs abide in peace. ||4||3||  

ਗੁਰੂ-ਅਨੁਸਾਰੀਆਂ ਨੂੰ, ਉਹ ਆਪਣੀ ਪ੍ਰੇਮਮਈ ਸੇਵਾ ਦਾ ਭੰਡਾਰਾ ਬਖ਼ਸ਼ਦਾ ਹੈ ਤੇ ਉਸ ਦੁਆਰਾ ਉਹ ਆਰਾਮ ਪਾਉਂਦੇ ਹਨ।  

ਬਖਸਿਓਨੁ = ਉਸ ਨੇ ਬਖ਼ਸ਼ਿਆ ਹੈ। ਗੁਰਮੁਖਾ = ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ ॥੪॥੩॥
ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੩॥


ਮਾਰੂ ਮਹਲਾ  

मारू महला ३ ॥  

Mārū mėhlā 3.  

Maaroo, Third Mehl:  

ਮਾਰੂ ਤੀਜੀ ਪਾਤਿਸ਼ਾਹੀ।  

xxx
<>


ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ  

सचि रते से टोलि लहु से विरले संसारि ॥  

Sacẖ raṯe se tol lahu se virle sansār.  

Seek and find those who are imbued with Truth; they are so rare in this world.  

ਤੂੰ ਉਨ੍ਹਾਂ ਨੂੰ ਖੋਜ ਭਾਲ ਕਰ ਕੇ ਲੱਭ ਲੈ, ਜੋ ਸੱਚ ਨਾਲ ਰੰਗੀਜੇ ਹੋਏ ਹਨ। ਬਹੁਤ ਹੀ ਥੋੜੇ ਹਨ, ਉਹ ਇਸ ਜਹਾਨ ਦੇਅੰਦਰ।  

ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਰਤੇ = ਰੱਤੇ, ਰੰਗੇ ਹੋਏ। ਸੇ = ਉਹ {ਬਹੁ-ਵਚਨ}। ਸੰਸਾਰਿ = ਸੰਸਾਰ ਵਿਚ।
ਜਿਹੜੇ ਮਨੁੱਖ ਸਦਾ-ਥਿਰ ਪਰਮਾਤਮਾ (ਦੇ ਨਾਮ) ਵਿਚ (ਸਦਾ) ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ (ਉਂਞ) ਉਹ ਜਗਤ ਵਿਚ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ।


ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥  

तिन मिलिआ मुखु उजला जपि नामु मुरारि ॥१॥  

Ŧin mili▫ā mukẖ ujlā jap nām murār. ||1||  

Meeting with them, one's face becomes radiant and bright, chanting the Name of the Lord. ||1||  

ਉਨ੍ਹਾਂ ਨਾਲ ਮਿਲ ਕੇ, ਬੰਦੇ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਹੰਕਾਰ ਦੇ ਵੈਰੀ, ਹਰੀ, ਦੇ ਨਾਮ ਦਾ ਉਚਾਰਨ ਕਰਦਾ ਹੈ।  

ਜਪਿ = ਜਪ ਕੇ। ਨਾਮੁ ਮੁਰਾਰਿ = ਪਰਮਾਤਮਾ ਦਾ ਨਾਮ ॥੧॥
ਉਹਨਾਂ ਨੂੰ ਮਿਲਿਆਂ ਪਰਮਾਤਮਾ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਈਦਾ ਹੈ (ਇੱਜ਼ਤ ਮਿਲਦੀ ਹੈ) ॥੧॥


ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ  

बाबा साचा साहिबु रिदै समालि ॥  

Bābā sācẖā sāhib riḏai samāl.  

O Baba, contemplate and cherish the True Lord and Master within your heart.  

ਹੇ ਬੰਦੇ! ਤੂੰ ਆਪਣੇ ਹਿਰਦੇ ਅੰਦਰ ਆਪਣੇ ਸੱਚੇ ਸੁਆਮੀ ਦੇ ਨਾਮ ਦਾ ਆਰਾਧਨ ਕਰ।  

ਬਾਬਾ = ਹੇ ਭਾਈ! ਸਾਚਾ = ਸਦਾ-ਥਿਰ। ਸਾਹਿਬੁ = ਮਾਲਕ। ਰਿਦੈ = ਹਿਰਦੈ ਵਿਚ। ਸਮਾਲਿ = ਯਾਦ ਕਰ।
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ) ਹਿਰਦੇ ਵਿਚ (ਸਦਾ) ਯਾਦ ਕਰਦਾ ਰਹੁ।


ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ  

सतिगुरु अपना पुछि देखु लेहु वखरु भालि ॥१॥ रहाउ ॥  

Saṯgur apnā pucẖẖ ḏekẖ leho vakẖar bẖāl. ||1|| rahā▫o.  

Seek out and see, and ask your True Guru, and obtain the true commodity. ||1||Pause||  

ਤੂੰ ਆਪਣੇ ਸੱਚੇ ਗੁਰਦੇਵ ਜੀ ਕੋਲੋਂ ਪਤਾ ਕਰ ਕੇ ਵੇਖ ਲੈ ਅਤੇ ਤੂੰ ਨਾਮ ਦੀ ਪੂੰਜੀ ਨੂੰ ਲੱਭ ਕੇ ਹਾਸਲ ਕਰ। ਠਹਿਰਾਉ।  

ਪੁਛਿ = ਪੁੱਛ ਕੇ। ਵਖਰੁ = ਵੱਖਰੁ, ਨਾਮ ਦਾ ਸੌਦਾ ॥੧॥
(ਇਹੀ ਹੈ ਜੀਵਨ ਦਾ ਅਸਲ ਮਨੋਰਥ; ਬੇਸ਼ੱਕ) ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ। ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ ॥੧॥ ਰਹਾਉ॥


ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ  

इकु सचा सभ सेवदी धुरि भागि मिलावा होइ ॥  

Ik sacẖā sabẖ sevḏī ḏẖur bẖāg milāvā ho▫e.  

All serve the One True Lord; through pre-ordained destiny, they meet Him.  

ਹਰ ਕੋਈ ਇਕ ਸੱਚੇ ਸਾਈਂ ਦੀ ਸੇਵਾ ਕਮਾਉਂਦਾ ਹੈ। ਪੂਰਬਲੀ ਚੰਗੀ ਪ੍ਰਾਲਭਦ ਰਾਹੀਂ ਹੀ ਬੰਦਾ ਉਸ ਨਾਲ ਮਿਲਦਾ ਹੈ।  

ਸਭ = ਸਾਰੀ ਲੋਕਾਈ। ਸੇਵਦੀ = ਭਗਤੀ ਕਰਦੀ। ਧੁਰਿ = ਧੁਰ ਤੋਂ। ਧੁਰਿ ਭਾਗਿ = ਧੁਰੋਂ ਲਿਖੇ ਭਾਗ ਅਨੁਸਾਰ।
ਸਿਰਫ਼ ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਲੋਕਾਈ ਉਸ ਦੀ ਹੀ ਸੇਵਾ-ਭਗਤੀ ਕਰਦੀ ਹੈ, ਧੁਰੋਂ ਲਿਖੀ ਕਿਸਮਤ ਨਾਲ ਹੀ (ਉਸ ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ।


ਗੁਰਮੁਖਿ ਮਿਲੇ ਸੇ ਵਿਛੁੜਹਿ ਪਾਵਹਿ ਸਚੁ ਸੋਇ ॥੨॥  

गुरमुखि मिले से न विछुड़हि पावहि सचु सोइ ॥२॥  

Gurmukẖ mile se na vicẖẖuṛėh pāvahi sacẖ so▫e. ||2||  

The Gurmukhs merge with Him, and will not be separated from Him again; they attain the True Lord. ||2||  

ਉਸ ਸੱਚੇ ਸਾਹਿਬ ਨੂੰ ਪ੍ਰਾਪਤ ਹੋ, ਗੁਰੂ ਅਨੁਸਾਰੀ ਉਸ ਨਾਲ ਅਭੇਦ ਹੋ ਜਾਂਦੇ ਹਨ। ਉਸ ਨਾਲੋਂ ਉਹ ਮੁੜ ਵਖਰੇ ਨਹੀਂ ਹੁੰਦੇ।  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵਹਿ = ਲੱਭ ਲੈਂਦੇ ਹਨ {ਬਹੁ-ਵਚਨ} ॥੨॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਉਸ ਦੇ ਚਰਨਾਂ ਵਿਚ) ਜੁੜਦੇ ਹਨ, ਉਹ (ਮੁੜ) ਨਹੀਂ ਵਿੱਛੁੜਦੇ, ਉਹ ਉਸ ਸਦਾ-ਥਿਰ ਪ੍ਰਭੂ (ਦਾ ਮਿਲਾਪ) ਪ੍ਰਾਪਤ ਕਰ ਲੈਂਦੇ ਹਨ ॥੨॥


ਇਕਿ ਭਗਤੀ ਸਾਰ ਜਾਣਨੀ ਮਨਮੁਖ ਭਰਮਿ ਭੁਲਾਇ  

इकि भगती सार न जाणनी मनमुख भरमि भुलाइ ॥  

Ik bẖagṯī sār na jāṇnī manmukẖ bẖaram bẖulā▫e.  

Some do not appreciate the value of devotional worship; the self-willed manmukhs are deluded by doubt.  

ਕਈ ਪ੍ਰਭੂ ਦੇ ਪ੍ਰੇਮ ਦੀ ਕਦਰ ਨੂੰ ਅਨੁਭਵ ਨਹੀਂ ਕਰਦੇ। ਉਹ ਆਪ-ਹੁਦਰੇ ਵਹਿਮ ਅੰਦਰ ਭਟਕਦੇ ਹਨ।  

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਸਾਰ = ਕਦਰ। ਜਾਣਨੀ = ਜਾਣਨਿ, ਜਾਣਦੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਭਰਮਿ = ਭਟਕਣਾ ਵਿਚ, ਭਟਕਣਾ ਦੇ ਕਾਰਨ। ਭੁਲਾਇ = ਕੁਰਾਹੇ ਪੈ ਕੇ।
ਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ।


ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਜਾਇ ॥੩॥  

ओना विचि आपि वरतदा करणा किछू न जाइ ॥३॥  

Onā vicẖ āp varaṯḏā karṇā kicẖẖū na jā▫e. ||3||  

They are filled with self-conceit; they cannot accomplish anything. ||3||  

ਉਨ੍ਹਾਂ ਅੰਦਰ ਸਵੈ-ਹੰਗਤਾ ਵਸਦੀ ਹੈ, ਇਸ ਲਈ ਉਹ ਕੋਈ ਭੀ ਚੰਗਾ ਕੰਮ ਨਹੀਂ ਕਰ ਸਕਦੇ।  

ਵਰਤਦਾ = ਮੌਜੂਦ ਹੈ। ਕਰਣਾ ਨ ਜਾਇ = ਕੀਤਾ ਨਹੀਂ ਜਾ ਸਕਦਾ ॥੩॥
(ਪਰ, ਹੇ ਭਾਈ!) ਉਹਨਾਂ (ਮਨਮੁਖਾਂ) ਦੇ ਅੰਦਰ (ਭੀ) ਪਰਮਾਤਮਾ ਆਪ ਹੀ ਵੱਸਦਾ ਹੈ (ਤੇ ਉਹਨਾਂ ਨੂੰ ਕੁਰਾਹੇ ਪਾਈ ਰੱਖਦਾ ਹੈ, ਸੋ ਉਸ ਦੇ ਉਲਟ) ਕੁਝ ਭੀ ਕੀਤਾ ਨਹੀਂ ਜਾ ਸਕਦਾ ॥੩॥


ਜਿਸੁ ਨਾਲਿ ਜੋਰੁ ਚਲਈ ਖਲੇ ਕੀਚੈ ਅਰਦਾਸਿ  

जिसु नालि जोरु न चलई खले कीचै अरदासि ॥  

Jis nāl jor na cẖal▫ī kẖale kīcẖai arḏās.  

Stand and offer your prayer, to the One who cannot be moved by force.  

ਜਿਸ ਦੇ ਨਾਲ ਤਾਕਤ ਕਾਰਗਰ ਨਹੀਂ ਹੁੰਦੀ; ਉਸ ਮੂਹਰੇ ਤੂੰ ਸਦਾ ਹੀ ਖੜਾ ਹੋ ਕੇ ਬੇਨਤੀ ਕਰ।  

ਨ ਚਲਈ = ਨ ਚੱਲੈ, ਨਹੀਂ ਚੱਲ ਸਕਦਾ। ਖਲੇ = (ਉਸ ਦੇ ਦਰ ਤੇ) ਖੜੇ ਹੋ ਕੇ, ਅਦਬ ਨਾਲ। ਕੀਚੈ = ਕਰਨੀ ਚਾਹੀਦੀ ਹੈ।
(ਤਾਂ ਫਿਰ ਉਹਨਾਂ ਮਨਮੁਖਾਂ ਵਾਸਤੇ ਕੀਹ ਕੀਤਾ ਜਾਏ? ਇਹੀ ਕਿ) ਜਿਸ ਪਰਮਾਤਮਾ ਦੇ ਅੱਗੇ (ਜੀਵ ਦੀ ਕੋਈ) ਪੇਸ਼ ਨਹੀਂ ਜਾ ਸਕਦੀ, ਉਸ ਦੇ ਦਰ ਤੇ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।


ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥  

नानक गुरमुखि नामु मनि वसै ता सुणि करे साबासि ॥४॥४॥  

Nānak gurmukẖ nām man vasai ṯā suṇ kare sābās. ||4||4||  

O Nanak, the Naam, the Name of the Lord, abides within the mind of the Gurmukh; hearing his prayer, the Lord applauds him. ||4||4||  

ਨਾਨਕ, ਪਵਿੱਤਰ ਪੁਰਸ਼ ਦੇ ਹਿਰਦੇ ਅੰਦਰ ਨਾਮ ਵਸਦਾ ਹੈ। ਤਦ ਉਸ ਦੇ ਪ੍ਰਾਰਥਨਾ ਨੂੰ ਸ੍ਰਵਣ ਕਰਕੇ ਸੁਆਮੀ ਉਸ ਨੂੰ ਸ਼ਾਬਾਸ਼ੇ ਆਖਦਾ ਹੈ।  

ਮਨਿ = ਮਨ ਵਿਚ। ਤਾ = ਤਦੋਂ। ਸੁਣਿ = ਸੁਣ ਕੇ ॥੪॥੪॥
ਹੇ ਨਾਨਕ! ਜਦੋਂ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਨ ਵਿਚ ਵੱਸਦਾ ਹੈ ਤਦੋਂ ਉਹ ਪ੍ਰਭੂ (ਅਰਜ਼ੋਈ) ਸੁਣ ਕੇ ਆਦਰ ਦੇਂਦਾ ਹੈ ॥੪॥੪॥


ਮਾਰੂ ਮਹਲਾ  

मारू महला ३ ॥  

Mārū mėhlā 3.  

Maaroo, Third Mehl:  

ਮਾਰੂ ਤੀਜੀ ਪਾਤਿਸ਼ਾਹੀ।  

xxx
xxx


ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ  

मारू ते सीतलु करे मनूरहु कंचनु होइ ॥  

Mārū ṯe sīṯal kare manūrahu kancẖan ho▫e.  

He transforms the burning desert into a cool oasis; he transmutes rusted iron into gold.  

ਮੱਚਦੇ ਹੋਏ ਰੇਗਸਤਾਨ ਨੂੰ ਪ੍ਰਭੂ ਇੱਕ ਠੰਢਾ ਅਸਥਾਨ ਬਣਾ ਦਿੰਦਾ ਹੈ ਅਤੇ ਜੰਗਾਲੇ ਲੋਹੇ ਨੂੰ ਉਹ ਸੋਨਾ ਕਰ ਦਿੰਦਾ ਹੈ।  

ਮਾਰੂ = ਰੇਤ-ਥਲਾ, ਤਪਦੀ ਰੇਤ, ਤ੍ਰਿਸ਼ਨਾ ਨਾਲ ਸੜ ਰਿਹਾ ਦਿਲ। ਤੇ = ਤੋਂ। ਸੀਤਲੁ = ਠੰਢਾ। ਮਨੂਰਹੁ = ਮਨੂਰ ਤੋਂ, ਸੜੇ ਹੋਏ ਲੋਹੇ ਤੋਂ। ਕੰਚਨੁ = ਸੋਨਾ।
ਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ।


ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਕੋਇ ॥੧॥  

सो साचा सालाहीऐ तिसु जेवडु अवरु न कोइ ॥१॥  

So sācẖā salāhī▫ai ṯis jevad avar na ko▫e. ||1||  

So praise the True Lord; there is none other as great as He is. ||1||  

ਤੂੰ ਉਸ ਸੱਚੇ ਸੁਆਮੀ ਦੀ ਸਿਫ਼ਤ ਕਰ। ਹੋਰ ਕੋਈ ਉਸ ਜਿੱਡਾ ਵੱਡਾ ਨਹੀਂ।  

ਸਾਚਾ = ਸਦਾ-ਥਿਰ ਪ੍ਰਭੂ। ਜੇਵਡੁ = ਜੇਡਾ ਵੱਡਾ, ਬਰਾਬਰ ਦਾ ॥੧॥
ਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥


ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ  

मेरे मन अनदिनु धिआइ हरि नाउ ॥  

Mere man an▫ḏin ḏẖi▫ā▫e har nā▫o.  

O my mind, night and day, meditate on the Lord's Name.  

ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।  

ਮਨ = ਹੇ ਮਨ! ਅਨਦਿਨੁ = ਹਰ ਰੋਜ਼।
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ।


ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ  

सतिगुर कै बचनि अराधि तू अनदिनु गुण गाउ ॥१॥ रहाउ ॥  

Saṯgur kai bacẖan arāḏẖ ṯū an▫ḏin guṇ gā▫o. ||1|| rahā▫o.  

Contemplate the Word of the Guru's Teachings, and sing the Glorious Praises of the Lord, night and day. ||1||Pause||  

ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਵਾਹਿਗੁਰੂ ਦਾ ਭਜਨ ਕਰ ਅਤੇ ਸਦੀਵ ਹੀ ਉਸ ਦੀਆਂ ਨੇਕੀਆਂ ਨੂੰ ਗਾ। ਠਹਿਰਾਉ।  

ਕੈ ਬਚਨਿ = ਬਚਨ ਦੀ ਰਾਹੀਂ, ਦੇ ਬਚਨ ਉਤੇ ਤੁਰ ਕੇ। ਗਾਉ = ਗਾਂਦਾ ਰਹੁ ॥੧॥
ਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ ॥੧॥ ਰਹਾਉ॥


ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ  

गुरमुखि एको जाणीऐ जा सतिगुरु देइ बुझाइ ॥  

Gurmukẖ eko jāṇī▫ai jā saṯgur ḏe▫e bujẖā▫e.  

As Gurmukh, one comes to know the One Lord, when the True Guru instructs him.  

ਜਦ ਸੱਚੇ ਗੁਰੂ ਜੀ ਉਸ ਨੂੰ ਐਸੀ ਸਿੱਖਿਆ ਦਿੰਦੇ ਹਨ, ਗੁਰੂ-ਅਨੁਸਾਰੀ ਇਕ ਸੁਆਮੀ ਨੂੰ ਜਾਣ ਲੈਂਦਾ ਹੈ।  

ਗੁਰਮੁਖਿ = ਗੁਰੂ ਦੀ ਰਾਹੀਂ। ਏਕੋ ਜਾਣੀਐ = ਸਿਰਫ਼ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕੀਦੀ ਹੈ। ਜਾ = ਜਦੋਂ। ਦੇਇ ਬੁਝਾਇ = ਆਤਮਕ ਜੀਵਨ ਦੀ ਸੂਝ ਦੇਂਦਾ ਹੈ।
ਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।


ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥  

सो सतिगुरु सालाहीऐ जिदू एह सोझी पाइ ॥२॥  

So saṯgur salāhī▫ai jiḏū eh sojẖī pā▫e. ||2||  

Praise the True Guru, who imparts this understanding. ||2||  

ਤੂੰ ਉਸ ਸੱਚੇ ਗੁਰਦੇਵ ਜੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਪਾਸੋਂ ਇਹ ਇਸ਼ਵਰੀ ਗਿਆਤ ਪ੍ਰਾਪਤ ਹੁੰਦੀ ਹੈ।  

ਜਿਦੂ = ਜਿਸ (ਗੁਰੂ) ਤੋਂ ॥੨॥
ਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ॥੨॥


ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ  

सतिगुरु छोडि दूजै लगे किआ करनि अगै जाइ ॥  

Saṯgur cẖẖod ḏūjai lage ki▫ā karan agai jā▫e.  

Those who forsake the True Guru, and attach themselves to duality - what will they do when they go to the world hereafter?  

ਜੋ ਸੱਚੇ ਗੁਰਾਂ ਨੂੰ ਤਿਆਗ, ਹੋਰਸ ਨਾਲ ਜੁੜਦੇ ਹਨ; ਉਹ ਪ੍ਰਲੋਕ ਵਿੱਚ ਪੁਜ ਕੇ ਕੀ ਕਰਨਗੇ?  

ਛੋਡਿ = ਛੱਡ ਕੇ। ਦੂਜੈ = ਕਿਸੇ ਹੋਰ ਵਿਚ। ਲਗੇ = (ਜਿਹੜੇ ਬੰਦੇ) ਲੱਗੇ ਹੋਏ ਹਨ। ਕਰਨਿ = ਕਰਦੇ ਹਨ, ਕਰਨਗੇ {ਬਹੁ-ਵਚਨ}। ਅਗੈ = ਪਰਲੋਕ ਵਿਚ। ਜਾਇ = ਜਾ ਕੇ।
ਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ?


ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥  

जम पुरि बधे मारीअहि बहुती मिलै सजाइ ॥३॥  

Jam pur baḏẖe mārī▫ah bahuṯī milai sajā▫e. ||3||  

Bound and gagged in the City of Death, they will be beaten. They will be punished severely. ||3||  

ਜਮ ਦੇ ਸ਼ਹਿਰ ਅੰਦਰ ਨਰੜੇ ਹੋਏ, ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਦੀ ਹੈ।  

ਜਮ ਪੁਰਿ = ਜਮਰਾਜ ਦੇ ਦਰਬਾਰ ਵਿਚ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ ॥੩॥
(ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits