Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ  

भणति नानकु जनो रवै जे हरि मनो मन पवन सिउ अम्रितु पीजै ॥  

Bẖaṇaṯ Nānak jano ravai je har mano man pavan si▫o amriṯ pījai.  

Nanak humbly prays, if the Lord's humble servant dwells upon Him, in his mind of minds, with his every breath, then he drinks in the Ambrosial Nectar.  

ਗੁਰੂ ਜੀ ਆਖਦੇ ਹਨ, ਜੇਕਰ ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਆਪਣੇ ਪ੍ਰਭੂ ਦਾ ਸਿਮਰਨ ਕਰੇ ਤਾਂ ਆਪਣੇ ਹਰ ਸੁਆਸ ਨਾਲ ਉਹ ਸੁਧਾਰਸ ਪਾਨ ਕਰਦਾ ਹੈ।  

ਭਣਤਿ = ਆਖਦਾ ਹੈ। ਨਾਨਕੁ ਜਨੋ = ਨਾਨਕੁ ਜਨੁ, ਦਾਸ ਨਾਨਕ। ਮਨੋ = ਮਨੁ। ਰਵੈ = ਸਿਮਰੇ। ਮਨ ਸਿਉ = ਮਨ ਨਾਲ, ਮਨ (ਦੀ ਇਕਾਗ੍ਰਤਾ) ਨਾਲ। ਪਵਨ = ਹਵਾ, ਸੁਆਸ, ਸੁਆਸ ਸੁਆਸ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।
ਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ, ਤਾਂ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਸੁਆਸ ਸੁਆਸ (ਨਾਮ ਜਪ ਕੇ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ।


ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥  

मीन की चपल सिउ जुगति मनु राखीऐ उडै नह हंसु नह कंधु छीजै ॥३॥९॥  

Mīn kī cẖapal si▫o jugaṯ man rākẖī▫ai udai nah hans nah kanḏẖ cẖẖījai. ||3||9||  

In this way, the fickle fish of the mind will be held steady; the swan-soul shall not fly away, and the body-wall shall not crumble. ||3||9||  

ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਅਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਵਾਰ ਨਿਸਫਲ ਨਾਸ ਨਹੀਂ ਹੋਵੇਗੀ।  

xxx॥੩॥੯॥
ਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਤੇ ਸਰੀਰ ਭੀ ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ ॥੩॥੯॥


ਮਾਰੂ ਮਹਲਾ  

मारू महला १ ॥  

Mārū mėhlā 1.  

Maaroo, First Mehl:  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਮਾਇਆ ਮੁਈ ਮਨੁ ਮੁਆ ਸਰੁ ਲਹਰੀ ਮੈ ਮਤੁ  

माइआ मुई न मनु मुआ सरु लहरी मै मतु ॥  

Mā▫i▫ā mu▫ī na man mu▫ā sar lahrī mai maṯ.  

Maya is not conquered, and the mind is not subdued; the waves of desire in the world-ocean are intoxicating wine.  

ਨਾਂ ਧਨ-ਦੌਲਤ ਦੀ ਖ਼ਾਹਿਸ਼ ਮਿਟਦੀ ਹੈ, ਨਾਂ ਹੀ ਮਨ ਕਾਬੂ ਆਉਂਦਾ ਹੈ। ਸੰਸਾਰੀ ਖ਼ਾਹਿਸ਼ਾਂ ਸੰਸਾਰ ਸਮੁੰਦਰ ਦੇ ਤ੍ਰੰਗ ਹਨ ਅਤੇ ਉਨ੍ਹਾਂ ਦੀ ਸ਼ਰਾਬ ਨਾਲ ਇਨਸਾਨ ਮਤਵਾਲਾ ਹੋਇਆ ਹੋਇਆ ਹੈ।  

ਮਾਇਆ = ਮਾਇਆ ਦਾ ਪ੍ਰਭਾਵ। ਸਰੁ = ਹਿਰਦਾ-ਸਰੋਵਰ। ਲਹਿਰ = ਲਹਿਰਾਂ ਨਾਲ (ਭਰਪੂਰ)। ਮੈ ਲਹਰੀ = ਮੈਂ ਮੈਂ ਦੀਆਂ ਲਹਿਰਾਂ ਨਾਲ। ਮਤੁ = ਮਸਤ, ਨਕਾ-ਨਕ ਭਰਿਆ ਹੋਇਆ।
(ਜੇਹੜਾ ਮਨੁੱਖ ਮਾਲਿਕ-ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਨਹੀਂ ਵੇਖਦਾ, ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਉਸ ਦੀ ਮਾਇਆ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਉਸ ਦਾ ਮਨ ਵਿਕਾਰਾਂ ਵਲੋਂ ਨਹੀਂ ਹਟਦਾ, ਉਸ ਦਾ ਹਿਰਦਾ-ਸਰੋਵਰ ਮੈਂ ਮੈਂ ਦੀਆਂ ਲਹਿਰਾਂ ਨਾਲ ਭਰਪੂਰ ਰਹਿੰਦਾ ਹੈ।


ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ  

बोहिथु जल सिरि तरि टिकै साचा वखरु जितु ॥  

Bohith jal sir ṯar tikai sācẖā vakẖar jiṯ.  

The boat crosses over the water, carrying the true merchandise.  

ਦੇਹ ਜਹਾਜ਼ ਜਿਸ ਦੇ ਅੰਦਰ ਸੱਚੇ ਨਾਮ ਦੀ ਪੂੰਜੀ ਹੈ, ਪਾਣੀ ਉੱਤੇ ਦੀ ਤਰ ਕੇ ਪਾਰ ਜਾ ਟਿਕਦਾ ਹੈ।  

ਬੋਹਿਥੁ = ਜਹਾਜ਼। ਜਲ ਸਿਰਿ = (ਮੈਂ ਮੈਂ ਦੀਆਂ ਲਹਿਰਾਂ ਦੇ) ਪਾਣੀ ਦੇ ਸਿਰ ਉਤੇ। ਤਰਿ = ਤਰ ਕੇ। ਸਾਚਾ ਵਖਰੁ = ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ। ਜਿਤੁ = ਜਿਸ (ਬੋਹਿਥ) ਵਿਚ।
ਉਹੀ ਜੀਵਨ-ਬੇੜਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਦੇ) ਪਾਣੀਆਂ ਉਤੇ ਤਰ ਕੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਜਿਸ ਵਿਚ ਸਦਾ-ਥਿਰ ਰਹਿਣ ਵਾਲਾ ਨਾਮ-ਸੌਦਾ ਹੈ।


ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਲਾਗੈ ਕਤੁ  

माणकु मन महि मनु मारसी सचि न लागै कतु ॥  

Māṇak man mėh man mārsī sacẖ na lāgai kaṯ.  

The jewel within the mind subdues the mind; attached to the Truth, it is not broken.  

ਚਿੱਤ ਦੇ ਅੰਦਰਲਾ ਨਾਮ ਹੀਰਾ ਮਨੂਏ ਨੂੰ ਵਸ ਵਿੱਚ ਕਰ ਲੈਂਦਾ ਹੈ ਅਤੇ ਸੱਚ ਦੇ ਨਾਲ ਜੁੜੇ ਹੋਏ ਮਨ ਨੂੰ ਵਿਛੜਾ ਨਹੀਂ ਵਾਪਰਦਾ।  

ਮਾਣਕੁ = ਮੋਤੀ। ਮਾਰਸੀ = ਵੱਸ ਵਿਚ ਰੱਖੇਗਾ। ਸਚਿ = ਸੱਚ ਵਿਚ (ਜੁੜੇ ਰਹਿਣ ਨਾਲ)। ਕਤੁ = ਚੀਰ, ਤ੍ਰੇੜ, (ਮਨ ਵਿਚ) ਚੀਰ।
ਜਿਸ ਮਨ ਵਿਚ ਨਾਮ-ਮੋਤੀ ਵੱਸਦਾ ਹੈ, ਉਸ ਮਨ ਨੂੰ ਉਹ ਮੋਤੀ ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਸੱਚੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਉਸ ਮਨ ਵਿਚ ਤ੍ਰੇੜ ਨਹੀਂ ਆਉਂਦੀ (ਉਹ ਮਨ ਮਾਇਆ ਵਿਚ ਡੋਲਦਾ ਨਹੀਂ)।


ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥  

राजा तखति टिकै गुणी भै पंचाइण रतु ॥१॥  

Rājā ṯakẖaṯ tikai guṇī bẖai pancẖā▫iṇ raṯ. ||1||  

The king is seated upon the throne, imbued with the Fear of God and the five qualities. ||1||  

ਪ੍ਰਭੂ ਦੇ ਡਰ ਅਤੇ ਪੰਜਾਂ ਨੇਕੀਆਂ ਨਾਲ ਰੰਗੀਜਿਆ ਹੋਇਆ ਜੀਵ, ਪਾਤਿਸ਼ਾਹ, ਰਾਜਸਿੰਘਾਸਣ ਤੇ ਬੈਠ ਜਾਂਦਾ ਹੈ।  

ਰਾਜਾ = ਜੀਵਾਤਮਾ। ਤਖਤਿ = ਹਿਰਦੇ-ਤਖ਼ਤ ਉਤੇ, ਅਡੋਲਤਾ ਦੇ ਤਖ਼ਤ ਉਤੇ। ਗੁਣੀ = ਗੁਣਾਂ ਦੇ ਕਾਰਨ। ਭੈ ਪੰਚਾਇਣ = ਪੰਚਾਇਣ ਦੇ ਡਰ ਵਿਚ। ਰਤੁ = ਰੱਤਾ ਹੋਇਆ। ਪੰਚਾਇਣ = ਪਰਮਾਤਮਾ {ਪੰਚ-ਅਯਨ = ਪੰਜਾਂ ਤੱਤਾਂ ਦਾ ਘਰ, ਪੰਜਾਂ ਤੱਤਾਂ ਦਾ ਸੋਮਾ} ॥੧॥
ਪ੍ਰਭੂ ਦੇ ਡਰ-ਅਦਬ ਵਿਚ ਰੱਤਾ ਹੋਇਆ ਜੀਵਾਤਮਾ ਪ੍ਰਭੂ ਦੇ ਗੁਣਾਂ ਵਿਚ ਪਰਵਿਰਤ ਰਹਿਣ ਕਰਕੇ ਅੰਦਰ ਹੀ ਹਿਰਦੇ-ਤਖ਼ਤ ਉਤੇ ਟਿਕਿਆ ਰਹਿੰਦਾ ਹੈ (ਬਾਹਰ ਨਹੀਂ ਭਟਕਦਾ) ॥੧॥


ਬਾਬਾ ਸਾਚਾ ਸਾਹਿਬੁ ਦੂਰਿ ਦੇਖੁ  

बाबा साचा साहिबु दूरि न देखु ॥  

Bābā sācẖā sāhib ḏūr na ḏekẖ.  

O Baba, do not see your True Lord and Master as being far away.  

ਹੇ ਪਿਤਾ! ਤੂੰ ਆਪਣੇ ਸੱਚੇ ਸੁਆਮੀ ਨੂੰ ਦੁਰੇਡੇ ਨਾਂ ਤੱਕ।  

ਬਾਬਾ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ। ਦੂਰਿ = ਆਪਣੇ ਆਪ ਤੋਂ ਦੂਰ।
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ ਆਪ ਤੋਂ) ਦੂਰ ਵੱਸਦਾ ਨਾਹ ਸਮਝ (ਸੱਚਾ ਮਾਲਕ ਤੇਰੇ ਆਪਣੇ ਅੰਦਰ ਵੱਸ ਰਿਹਾ ਹੈ)।


ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ  

सरब जोति जगजीवना सिरि सिरि साचा लेखु ॥१॥ रहाउ ॥  

Sarab joṯ jagjīvanā sir sir sācẖā lekẖ. ||1|| rahā▫o.  

He is the Light of all, the Life of the world; The True Lord writes His Inscription on each and every head. ||1||Pause||  

ਜਗਤ ਦੀ ਜਿੰਦ ਜਾਨ ਵਾਹਿਗੁਰੂ ਦੀ ਰੋਸ਼ਨੀ ਹਰ ਥਾਂ ਵਿਆਪਕ ਹੋ ਰਹੀ ਹੈ ਤੇ ਹਰ ਸੀਸ ਦੇ ਉੱਤੇ ਸੱਚੇ ਸਾਈਂ ਦੀ ਲਿਖਤਾਕਾਰ ਹੈ। ਠਹਿਰਾਉ।  

ਸਰਬ = ਸਭ ਜੀਵਾਂ ਵਿਚ। ਜਗ ਜੀਵਨਾ = ਜਗਤ ਦਾ ਜੀਵਨ ਪ੍ਰਭੂ। ਜੋਤਿ ਜਗ ਜੀਵਨਾ = ਜਗਤ ਦੇ ਜੀਵਨ ਪ੍ਰਭੂ ਦੀ ਜੋਤਿ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉਤੇ। ਸਾਚਾ = ਅਟੱਲ, ਅਮਿੱਟ। ਲੇਖੁ = ਪ੍ਰਭੂ ਦਾ ਹੁਕਮ ॥੧॥
ਉਸ ਜਗਤ-ਦੇ-ਆਸਰੇ ਪ੍ਰਭੂ ਦੀ ਜੋਤਿ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਪ੍ਰਭੂ ਦਾ ਹੁਕਮ ਹਰੇਕ ਜੀਵ ਦੇ ਉਤੇ ਸਦਾ ਅਟੱਲ ਹੈ ॥੧॥ ਰਹਾਉ॥


ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ  

ब्रहमा बिसनु रिखी मुनी संकरु इंदु तपै भेखारी ॥  

Barahmā bisan rikẖī munī sankar inḏ ṯapai bẖekẖārī.  

Brahma and Vishnu, the Rishis and the silent sages, Shiva and Indra, penitents and beggars -  

ਬ੍ਰਚਮਾ, ਵਿਸ਼ਨੂੰ, ਰਿਸ਼ੀ, ਮੋਨੀ ਸਾਧੂ, ਸ਼ਿਵਜੀ, ਇੰਦ੍ਰ; ਤਪੱਸਵੀ ਅਤੇ ਮੰਗਤੇ।  

ਸੰਕਰੁ = ਸ਼ਿਵ। ਇੰਦੁ = ਇੰਦ੍ਰ ਦੇਵਤਾ। ਤਪੈ = ਤਪ ਕਰਦਾ ਹੈ। ਭੇਖਾਰੀ = ਮੰਗਤਾ, ਤਿਆਗੀ।
ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ,


ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ  

मानै हुकमु सोहै दरि साचै आकी मरहि अफारी ॥  

Mānai hukam sohai ḏar sācẖai ākī marėh afārī.  

whoever obeys the Hukam of the Lord's Command, looks beautiful in the Court of the True Lord, while the stubborn rebels die.  

ਏਨਾਂ ਵਿਚੋਂ ਜਿਹੜਾ ਕੋਈ ਭੀ ਸਾਹਿਬ ਦੀ ਰਜ਼ਾ ਦੀ ਪਾਲਣਾ ਕਰਦਾ ਹੈ, ਉਹ ਸੱਚੇ ਦਰਬਾਰ ਅੰਦਰ ਸੁੰਦਰ ਲਗਦਾ ਹੈ ਅਤੇ ਬਾਗੀ ਤੇ ਆਕੜਖਾਂ ਮਰ ਮੁੱਕ ਜਾਂਦੇ ਹਨ।  

ਮਾਨੈ = ਮੰਨਦਾ ਹੈ। ਸੋਹੈ = ਸੋਭਦਾ ਹੈ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਆਕੀ = ਹੁਕਮ ਮੰਨਣ ਤੋਂ ਆਕੀ। ਅਫਾਰੀ = ਆਫਰੇ ਹੋਏ, ਅਹੰਕਾਰੀ। ਮਰਹਿ = ਆਤਮਕ ਮੌਤ ਮਰਦੇ ਹਨ।
ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿਚ ਆਪਣੀ ਮਰਜ਼ੀ ਲੀਨ ਕਰਦਾ ਹੈ), ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ।


ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ  

जंगम जोध जती संनिआसी गुरि पूरै वीचारी ॥  

Jangam joḏẖ jaṯī sani▫āsī gur pūrai vīcẖārī.  

The wandering beggars, warriors, celibates and Sannyaasee hermits - through the Perfect Guru, consider this:  

ਪੂਰਨ ਗੁਰਦੇਵ ਜੀ ਦੇ ਰਾਹੀਂ ਮੈਂ ਜਾਣ ਲਿਆ ਹੈ ਕਿ ਰਮਤੇ ਸਾਧੂਆਂ, ਸੂਰਮਿਆਂ, ਪ੍ਰਹੇਜ਼ਗਾਰਾਂ ਅਤੇ ਇਕਾਂਤੀਆਂ ਦੇ ਵਿਚੋਂ,  

ਜੋਧ = ਜੋਧੇ। ਜੰਗਮ = ਟੱਲੀਆਂ ਵਜਾਣ ਵਾਲੇ ਸ਼ਿਵ-ਉਪਾਸ਼ਕ ਜੋਗੀ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵੀਚਾਰੀ = ਅਸਾਂ ਇਹ ਵਿਚਾਰ ਕੀਤੀ।
ਅਸਾਂ ਗੁਰੂ ਦੀ ਰਾਹੀਂ ਇਹ ਵਿਚਾਰ (ਕੇ ਵੇਖ) ਲਿਆ ਹੈ ਕਿ ਜੰਗਮ ਹੋਣ, ਜੋਧੇ ਹੋਣ, ਜਤੀ ਹੋਣ, ਸੰਨਿਆਸੀ ਹੋਣ,


ਬਿਨੁ ਸੇਵਾ ਫਲੁ ਕਬਹੁ ਪਾਵਸਿ ਸੇਵਾ ਕਰਣੀ ਸਾਰੀ ॥੨॥  

बिनु सेवा फलु कबहु न पावसि सेवा करणी सारी ॥२॥  

Bin sevā fal kabahu na pāvas sevā karṇī sārī. ||2||  

without selfless service, no one ever receives the fruits of their rewards. Serving the Lord is the most excellent action. ||2||  

ਬਗੈਰ ਸੁਆਮੀ ਦੀ ਟਹਿਲ ਸੇਵਾ ਦੇ, ਕਿਸੇ ਨੂੰ ਭੀ ਕਦੇ ਮੇਵਾ ਪਰਾਪਤ ਨਹੀਂ ਹੁੰਦਾ। ਉਸ ਦੀ ਟਹਿਲ ਸੇਵਾ ਹੀ ਪਰਮ ਸ੍ਰੇਸ਼ਟ ਅਮਲ ਹੈ।  

ਨ ਪਾਵਸਿ = ਨਹੀਂ ਪਾਏਗਾ। ਸਾਰੀ = ਸ੍ਰੇਸ਼ਟ ॥੨॥
ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਕਦੇ ਭੀ ਕੋਈ ਆਪਣੀ ਘਾਲ-ਕਮਾਈ ਦਾ ਫਲ ਪ੍ਰਾਪਤ ਨਹੀਂ ਕਰ ਸਕਦਾ। ਸੇਵਾ-ਸਿਮਰਨ ਹੀ ਸਭ ਤੋਂ ਸ੍ਰੇਸ਼ਟ ਕਰਣੀ ਹੈ ॥੨॥


ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ  

निधनिआ धनु निगुरिआ गुरु निमाणिआ तू माणु ॥  

Niḏẖni▫ā ḏẖan niguri▫ā gur nimāṇiā ṯū māṇ.  

You are the wealth of the poor, the Guru of the guru-less, the honor of the dishonored.  

ਹੇ ਮੇਰੇ ਮਾਲਕ! ਤੂੰ ਕੰਗਾਲਾਂ ਦੀ ਦੌਲਤ, ਗੁਰੂ-ਵਿਹੂਣਾਂ ਦਾ ਗੁਰੂ ਅਤੇ ਗਰੀਬਾਂ ਆਜਜਾਂ ਦੀ ਇੱਜ਼ਤ ਹੈ।  

ਨਿਗੁਰਿਆ = ਜਿਨ੍ਹਾਂ ਦਾ ਕੋਈ ਗੁਰੂ ਨ ਹੋਵੇ, ਜਿਨ੍ਹਾਂ ਨੂੰ ਕੋਈ ਜੀਵਨ-ਰਾਹ ਨਾਹ ਦੱਸੇ।
ਹੇ ਪ੍ਰਭੂ! ਗ਼ਰੀਬਾਂ ਵਾਸਤੇ ਤੇਰਾ ਨਾਮ ਖ਼ਜ਼ਾਨਾ ਹੈ (ਗ਼ਰੀਬ ਹੁੰਦਿਆਂ ਭੀ ਉਹ ਬਾਦਸ਼ਾਹਾਂ ਵਾਲਾ ਦਿਲ ਰੱਖਦੇ ਹਨ), ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦਾ ਤੂੰ ਰਾਹਬਰ ਬਣਦਾ ਹੈਂ, ਜਿਨ੍ਹਾਂ ਨੂੰ ਕੋਈ ਮਾਣ-ਆਦਰ ਨਹੀਂ ਦੇਂਦਾ (ਨਾਮ- ਦਾਤ ਦੇ ਕੇ) ਉਹਨਾਂ ਨੂੰ (ਜਗਤ ਵਿਚ) ਆਦਰ ਦਿਵਾਂਦਾ ਹੈਂ।


ਅੰਧੁਲੈ ਮਾਣਕੁ ਗੁਰੁ ਪਕੜਿਆ ਨਿਤਾਣਿਆ ਤੂ ਤਾਣੁ  

अंधुलै माणकु गुरु पकड़िआ निताणिआ तू ताणु ॥  

Anḏẖulai māṇak gur pakṛi▫ā niṯāṇi▫ā ṯū ṯāṇ.  

I am blind; I have grasped hold of the jewel, the Guru. You are the strength of the weak.  

ਮੈਂ ਅੰਨ੍ਹੇ ਇਨਸਾਨ, ਨੇ ਗੁਰੂ ਜਵੇਹਰ ਦਾ ਪੱਲਾ ਫੜਿਆ ਹੈ। ਤੂੰ, ਹੇ ਸਾਈਂ ਨਿਰਬਲਿਆਂ ਦਾ ਬਲ ਹੈਂ।  

ਅੰਧੁਲੈ = ਅੰਨ੍ਹੇ ਨੇ, ਉਸ ਨੇ ਜਿਸ ਦੀਆਂ ਗਿਆਨ ਦੀਆਂ ਅੱਖਾਂ ਨਹੀਂ।
ਜਿਸ ਭੀ (ਆਤਮਕ ਅੱਖਾਂ ਵਲੋਂ) ਅੰਨ੍ਹੇ ਨੇ ਗੁਰੂ-ਜੋਤੀ (ਦਾ ਪੱਲਾ) ਫੜਿਆ ਹੈ ਉਸ ਨਿਆਸਰੇ ਦਾ ਤੂੰ ਆਸਰਾ ਬਣ ਜਾਂਦਾ ਹੈਂ।


ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ  

होम जपा नही जाणिआ गुरमती साचु पछाणु ॥  

Hom japā nahī jāṇi▫ā gurmaṯī sācẖ pacẖẖāṇ.  

He is not known through burnt offerings and ritual chanting; the True Lord is known through the Guru's Teachings.  

ਅਹੂਤੀ ਦੇਣ ਅਤੇ ਧਾਰਮਕ ਪੁਸਤਕਾਂ ਦੇ ਪਾਠ ਰਾਹੀਂ ਸੁਆਮੀ ਜਾਣਿਆ ਨਹੀਂ ਜਾਂਦਾ। ਗੁਰਾਂ ਦੇ ਉਪਦੇਸ਼ ਦੁਆਰਾ ਸਤਿਪੁਰਖ ਅਨੁਭਵ ਕੀਤਾ ਜਾਂਦਾ ਹੈ।  

ਨਹੀ ਜਾਣਿਆ = ਪਛਾਣਿਆ ਨਹੀਂ ਜਾ ਸਕਦਾ, ਸਾਂਝ ਨਹੀਂ ਪਾਈ ਜਾ ਸਕਦੀ। ਸਾਚੁ = ਸਦਾ-ਥਿਰ ਪ੍ਰਭੂ। ਪਛਾਣੁ = ਪਛਾਣੂ, ਮਿਤ੍ਰ, ਸਹਾਈ।
ਹੋਮ ਜਪ ਆਦਿਕਾਂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ, ਗੁਰੂ ਦੀ ਦਿੱਤੀ ਮੱਤ ਤੇ ਤੁਰਿਆਂ ਉਹ ਸਦਾ-ਥਿਰ ਪ੍ਰਭੂ (ਜੀਵ ਦਾ) ਦਰਦੀ ਬਣ ਜਾਂਦਾ ਹੈ।


ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥੩॥  

नाम बिना नाही दरि ढोई झूठा आवण जाणु ॥३॥  

Nām binā nāhī ḏar dẖo▫ī jẖūṯẖā āvaṇ jāṇ. ||3||  

Without the Naam, the Name of the Lord, no one finds shelter in the Court of the Lord; the false come and go in reincarnation. ||3||  

ਨਾਮ ਦੇ ਬਾਝੋਂ ਪ੍ਰਭੂ ਦੇ ਦਰਬਾਰ ਅੰਦਰ ਪਨਾਹ ਨਹੀਂ ਮਿਲਦੀ। ਕੂੜੇ ਇਨਸਾਨ ਆਉਂਦੇ ਅਤੇ ਜਾਂਦੇ ਰਹਿੰਦੇ ਹਨ।  

ਦਰਿ = ਪ੍ਰਭੂ ਦੇ ਦਰ ਤੇ। ਢੋਈ = ਆਸਰਾ, ਸਹਾਰਾ। ਝੂਠਾ = ਨਾਸਵੰਤ। ਆਵਣ ਜਾਣੁ = ਜਨਮ ਮਰਨ ॥੩॥
ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਸਹਾਰਾ ਨਹੀਂ ਮਿਲਦਾ, ਜੰਮਣ ਮਰਨ ਦਾ ਨਾਸਵੰਤ ਗੇੜ ਬਣਿਆ ਰਹਿੰਦਾ ਹੈ ॥੩॥


ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ  

साचा नामु सलाहीऐ साचे ते त्रिपति होइ ॥  

Sācẖā nām salāhī▫ai sācẖe ṯe ṯaripaṯ ho▫e.  

So praise the True Name, and through the True Name, you will find satisfaction.  

ਤੂੰ ਸੱਚੇ ਨਾਮ ਦੀ ਸਿਫ਼ਤ ਸ਼ਲਾਘਾ ਕਰ। ਸੱਚੇ ਨਾਮ ਦੇ ਰਾਹੀਂ ਹੀ ਮਨੁਸ਼ ਨੂੰ ਰੱਜ ਆਉਂਦਾ ਹੈ।  

ਤ੍ਰਿਪਤਿ = ਰੱਜ, ਸੰਤੋਖ।
ਹੇ ਭਾਈ! ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਵਡਿਆਉਣਾ ਚਾਹੀਦਾ ਹੈ, ਸੱਚੇ ਨਾਮ ਦੀ ਹੀ ਬਰਕਤਿ ਨਾਲ ਸੰਤੋਖੀ ਜੀਵਨ ਮਿਲਦਾ ਹੈ।


ਗਿਆਨ ਰਤਨਿ ਮਨੁ ਮਾਜੀਐ ਬਹੁੜਿ ਮੈਲਾ ਹੋਇ  

गिआन रतनि मनु माजीऐ बहुड़ि न मैला होइ ॥  

Gi▫ān raṯan man mājī▫ai bahuṛ na mailā ho▫e.  

When the mind is cleaned with the jewel of spiritual wisdom, it does not become dirty again.  

ਜੇਕਰ ਬੰਦਾ ਆਪਣੀ ਆਤਮਾ ਨੂੰ ਬ੍ਰਹਮ ਗਿਆਤਾ ਦੇ ਹੀਰੇ ਨਾਲ ਸਾਫ਼ ਕਰ ਲਵੇ, ਇਹ ਮੁੜ ਕੇ ਗੰਦੀ ਨਹੀਂ ਹੁੰਦੀ।  

ਰਤਨਿ = ਰਤਨ ਨਾਲ। ਮਾਜੀਐ = ਸਾਫ਼ ਕਰਨਾ ਚਾਹੀਦਾ ਹੈ। ਬਹੁੜਿ = ਮੁੜ।
ਪ੍ਰਭੂ ਦੀ ਡੂੰਘੀ ਸਾਂਝ-ਰੂਪ ਰਤਨ ਨਾਲ ਮਨ ਨੂੰ ਲਿਸ਼ਕਾਣਾ ਚਾਹੀਦਾ ਹੈ, ਮੁੜ ਇਹ (ਵਿਕਾਰਾਂ ਵਿਚ) ਮੈਲਾ ਨਹੀਂ ਹੁੰਦਾ।


ਜਬ ਲਗੁ ਸਾਹਿਬੁ ਮਨਿ ਵਸੈ ਤਬ ਲਗੁ ਬਿਘਨੁ ਹੋਇ  

जब लगु साहिबु मनि वसै तब लगु बिघनु न होइ ॥  

Jab lag sāhib man vasai ṯab lag bigẖan na ho▫e.  

As long as the Lord and Master dwells in the mind, no obstacles are encountered.  

ਜਦ ਤਾਂਈਂ ਸਾਈਂ ਬੰਦੇ ਦੇ ਚਿੱਤ ਅੰਦਰ ਵਸਦਾ ਹੈ, ਉਦੋਂ ਤਾਂਈਂ ਉਸ ਨੂੰ ਕੋਈ ਵੀ ਔਕੜ ਨਹੀਂ ਵਾਪਰਦੀ।  

ਬਿਘਨੁ = ਰੁਕਾਵਟ।
ਪ੍ਰਭੂ-ਮਾਲਕ ਜਦ ਤਕ ਮਨ ਵਿਚ ਵੱਸਿਆ ਰਹਿੰਦਾ ਹੈ (ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੋਕ ਨਹੀਂ ਪੈਂਦੀ।


ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥੪॥੧੦॥  

नानक सिरु दे छुटीऐ मनि तनि साचा सोइ ॥४॥१०॥  

Nānak sir ḏe cẖẖutī▫ai man ṯan sācẖā so▫e. ||4||10||  

O Nanak, giving one's head, one is emancipated, and the mind and body become true. ||4||10||  

ਨਾਨਕ, ਸੁਆਮੀ ਨੂੰ ਆਪਣਾ ਸੀਸ ਸਮਰਪਣ ਕਰਲ ਦੁਆਰਾ ਬੰਦਾ ਬੰਦ-ਖ਼ਲਾਸ ਹੋ ਜਾਂਦਾ ਹੈ ਅਤੇ ਪਵਿਤ੍ਰ ਥੀ ਵੰਝਦੀ ਹੈ ਉਸ ਦੀ ਅਤਮਾ ਅਤੇ ਦੇਹ।  

ਸਿਰੁ ਦੇ = ਸਿਰ ਦੇ ਕੇ, ਆਪਾ-ਭਾਵ ਗਵਾ ਕੇ। ਛੁਟੀਐ = (ਮੈਂ ਮੈਂ ਦੀਆਂ ਲਹਿਰਾਂ ਤੋਂ) ਖ਼ਲਾਸੀ ਹੁੰਦੀ ਹੈ ॥੪॥੧੦॥
ਹੇ ਨਾਨਕ! ਆਪਾ-ਭਾਵ ਗਵਾਇਆਂ ਹੀ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਮਨ ਵਿਚ ਤੇ ਸਰੀਰ ਵਿਚ ਟਿਕਿਆ ਰਹਿੰਦਾ ਹੈ ॥੪॥੧੦॥


ਮਾਰੂ ਮਹਲਾ  

मारू महला १ ॥  

Mārū mėhlā 1.  

Maaroo, First Mehl:  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਰਾਤੀ  

जोगी जुगति नामु निरमाइलु ता कै मैलु न राती ॥  

Jogī jugaṯ nām nirmā▫il ṯā kai mail na rāṯī.  

The Yogi who is joined to the Naam, the Name of the Lord, is pure; he is not stained by even a particle of dirt.  

ਯੋਗੀ ਜੋ ਸੁਆਮੀ ਦੇ ਨਾਮ ਨਾਲ ਜੁੜਿਆ ਹੋਇਆ ਹੈ ਪਵਿੱਤਰ ਹੈ। ਉਸ ਨੂੰ ਇਕ ਭੋਰਾ ਭਰ ਭੀ ਮਲੀਣਤਾ ਨਹੀਂ ਚਿਮੜਦੀ।  

ਜੁਗਤਿ = ਤਰੀਕਾ, ਰਹਿਤ-ਬਹਿਤ। ਨਿਰਮਾਇਲੁ = ਨਿਰਮਲ, ਪਵਿਤ੍ਰ। ਤਾ ਕੈ = ਉਸ (ਜੋਗੀ ਦੇ ਮਨ) ਵਿਚ। ਰਾਤੀ = ਰਤਾ ਭਰ ਵੀ।
ਜਿਸ ਜੋਗੀ ਦੀ ਜੀਵਨ-ਜੁਗਤਿ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਹੈ, ਉਸ ਦੇ ਮਨ ਵਿਚ (ਵਿਕਾਰਾਂ ਵਾਲੀ) ਰਤਾ ਭੀ ਮੈਲ ਨਹੀਂ ਰਹਿ ਜਾਂਦੀ।


ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥  

प्रीतम नाथु सदा सचु संगे जनम मरण गति बीती ॥१॥  

Parīṯam nāth saḏā sacẖ sange janam maraṇ gaṯ bīṯī. ||1||  

The True Lord, his Beloved, is always with him; the rounds of birth and death are ended for him. ||1||  

ਪਿਆਰੇ ਸੱਚੇ ਸੁਆਮੀ ਨੂੰ ਉਹ ਹਮੇਸ਼ਾਂ ਆਪਣੇ ਨਾਲ ਜਾਣਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਹਾਲਤ ਮੁਕ ਜਾਂਦੀ ਹੈ।  

ਨਾਥ = ਖਸਮ-ਪ੍ਰਭੂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ! ਸਦਾ ਸੰਗੇ = (ਜਿਸ ਦੇ) ਸਦਾ ਨਾਲ ਹੈ। ਗਤਿ = ਆਤਮਕ ਅਵਸਥਾ। ਬੀਤੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ ॥੧॥
ਸਭਨਾਂ ਦਾ ਪਿਆਰਾ, ਸਭਨਾਂ ਦਾ ਖਸਮ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਉਸ (ਜੋਗੀ) ਦੇ ਹਿਰਦੇ ਵਿਚ ਵੱਸਦਾ ਹੈ (ਇਸ ਵਾਸਤੇ) ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਆਤਮਕ ਅਵਸਥਾ ਮੁੱਕ ਜਾਂਦੀ ਹੈ ॥੧॥


ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ  

गुसाई तेरा कहा नामु कैसे जाती ॥  

Gusā▫ī ṯerā kahā nām kaise jāṯī.  

O Lord of the Universe, what is Your Name, and what is it like?  

ਹੇ ਕੁਲ ਆਲਮ ਦੇ ਸੁਆਮੀ! ਕਿਹੋ ਜੇਹਾ ਹੈ ਤੈਡਾਂ ਨਾਮ ਅਤੇ ਇਹ ਕਿਸ ਤਰ੍ਹਾਂ ਜਾਣਿਆ ਜਾਂਦਾ ਹੈ?  

ਗੁਸਾਈ = ਹੇ ਗੋ-ਸਾਈਂ! ਹੇ ਧਰਤੀ ਦੇ ਖਸਮ-ਪ੍ਰਭੂ! ਕਹਾ = ਕਿਥੇ? ਕੈਸੇ = ਕਿਵੇਂ? ਕਹਾ ਨਾਮੁ = ਕਿਥੇ ਤੇਰਾ ਕੋਈ ਖ਼ਾਸ ਨਾਮ ਹੈ? ਤੇਰਾ ਕੋਈ ਖ਼ਾਸ ਨਾਮ ਨਹੀਂ ਹੈ। ਕੈਸੇ ਜਾਤੀ = ਕਿਵੇਂ ਤੇਰੀ ਕੋਈ ਖ਼ਾਸ ਜਾਤਿ ਹੈ? ਤੇਰੀ ਕੋਈ ਖ਼ਾਸ ਜਾਤਿ ਨਹੀਂ ਹੈ?
ਹੇ ਧਰਤੀ ਦੇ ਖਸਮ-ਪ੍ਰਭੂ! ਤੇਰਾ ਕਕੋਈ ਖ਼ਾਸ ਨਾਮ ਹੈ ਤੇ ਤੇਰੀ ਕੋਈ ਖ਼ਾਸ ਜਾਤਿ ਹੈ?


ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ  

जा तउ भीतरि महलि बुलावहि पूछउ बात निरंती ॥१॥ रहाउ ॥  

Jā ṯa▫o bẖīṯar mahal bulāvėh pūcẖẖa▫o bāṯ niranṯī. ||1|| rahā▫o.  

If You summon me into the Mansion of Your Presence, I will ask You, how I can become one with You. ||1||Pause||  

ਜੇਕਰ ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਲਵੇਂ, ਤਦ ਮੈਂ ਤੈਨੂੰ ਇਹ ਗੱਲ ਪੁਛਾਂਗਾ ਕਿ ਪ੍ਰਾਣੀ ਕਿਸ ਤਰ੍ਹਾਂ ਤੇਰੇ ਨਾਲ ਇਕ ਮਿਕ ਹੋ ਸਕਦਾ ਹੈ? ਠਹਿਰਾਉ।  

ਤਉ = ਤੂੰ। ਭੀਤਰਿ = ਧੁਰ ਅੰਦਰ। ਮਹਲਿ = ਮਹਿਲ ਵਿਚ, ਆਪਣੇ ਚਰਨਾਂ ਵਿਚ। ਜਾ = ਜਦੋਂ। ਪੂਛਉ = ਮੈਂ ਪੁੱਛਦਾ ਹਾਂ। ਨਿਰੰਤੀ ਬਾਤ = ਭੇਦ ਦੀ ਗੱਲ ॥੧॥
ਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿਚ ਸੱਦਦਾ ਹੈਂ (ਜੋੜਦਾ ਹੈਂ) ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ (ਭਾਵ, ਜਦੋਂ ਤੂੰ ਆਪਣੀ ਮੇਹਰ ਨਾਲ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ) ॥੧॥ ਰਹਾਉ॥


ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ  

ब्रहमणु ब्रहम गिआन इसनानी हरि गुण पूजे पाती ॥  

Barahmaṇ barahm gi▫ān isnānī har guṇ pūje pāṯī.  

He alone is a Brahmin, who takes his cleansing bath in the spiritual wisdom of God, and whose leaf-offerings in worship are the Glorious Praises of the Lord.  

ਕੇਵਲ ਉਹ ਹੀ ਬ੍ਰਹਮਣ ਹੈ, ਜੋ ਰੱਬ ਦੀ ਗਿਆਤ ਅੰਦਰ ਨ੍ਹਾਉਂਦਾ ਹੈ ਅਤੇ ਜਿਸ ਦੇ ਕੋਲ ਉਪਾਸ਼ਨਾ ਦੇ ਪਤਿਆਂ ਦੀ ਥਾਂ ਤੇ ਵਾਹਿਗੁਰੂ ਦੀ ਕੀਰਤੀ ਹੈ।  

ਗਿਆਨ ਇਸਨਾਨੀ = ਗਿਆਨ ਦਾ ਇਸਨਾਨੀ, ਪਰਮਾਤਮਾ ਦੇ ਗਿਆਨ (ਦੇ ਜਲ) ਦਾ ਇਸ਼ਨਾਨੀ, ਪ੍ਰਭੂ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਪਵਿਤ੍ਰ ਕਰਨ ਵਾਲਾ। ਹਰਿ ਪੂਜੇ = ਪਰਮਾਤਮਾ ਨੂੰ ਪੂਜਦਾ ਹੈ। ਪਾਤੀ = ਪੱਤਰਾਂ ਨਾਲ।
ਉਹ ਬ੍ਰਾਹਮਣ ਬ੍ਰਹਮ (ਪਰਮਾਤਮਾ ਦਾ ਰੂਪ ਹੋ ਜਾਂਦਾ) ਹੈ ਜੋ ਪਰਮਾਤਮਾ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਜੋ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ (ਮਾਨੋ, ਫੁੱਲਾਂ) ਪੱਤ੍ਰਾਂ ਨਾਲ ਪ੍ਰਭੂ ਨੂੰ ਪੂਜਦਾ ਹੈ,


ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥  

एको नामु एकु नाराइणु त्रिभवण एका जोती ॥२॥  

Ėko nām ek nārā▫iṇ ṯaribẖavaṇ ekā joṯī. ||2||  

The One Name, the One Lord, and His One Light pervade the three worlds. ||2||  

ਤਿੰਨਾਂ ਹੀ ਜਹਾਨਾਂ ਅੰਦਰ ਕੇਵਲ ਇਕ ਨਾਮ, ਇਕ ਵਿਆਪਕ ਵਾਹਿਗੁਰੂ ਤੇ ਇਕ ਹੀ ਨੂਰ ਹੈ।  

ਏਕਾ ਜੋਤੀ = ਪ੍ਰਭੂ ਦੀ ਇਕ ਜੋਤਿ ਦਾ ਪਸਾਰਾ ॥੨॥
ਜੋ ਸਿਰਫ਼ ਪਰਮਾਤਮਾ ਨੂੰ ਜੋ ਸਿਰਫ਼ ਪਰਮਾਤਮਾ ਦੇ ਨਾਮ ਨੂੰ (ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਜਿਸ ਨੂੰ) ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤਿ ਦਾ ਪਸਾਰਾ ਦਿੱਸਦਾ ਹੈ ॥੨॥


ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ  

जिहवा डंडी इहु घटु छाबा तोलउ नामु अजाची ॥  

Jihvā dandī ih gẖat cẖẖābā ṯola▫o nām ajācẖī.  

My tongue is the balance of the scale, and this heart of mine is the pan of the scale; I weigh the immeasurable Naam.  

ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਅਤੇ ਇਸ ਮਨ ਨੂੰ ਪਲੜਾ ਬਣਾ ਕੇ, ਮੈਂ ਅਮਾਪ ਨਾਮ ਨੂੰ ਜੋਖਦਾ ਹਾਂ।  

ਜਿਹਵਾ = ਜੀਭ। ਡੰਡੀ = ਤੱਕੜੀ ਦੀ ਡੰਡੀ ਜਿਸ ਦੇ ਦੋਹਾਂ ਸਿਰਿਆਂ ਤੋਂ ਡੋਰੀ ਨਾਲ ਛਾਬੇ ਲਟਕਦੇ ਹਨ। ਘਟੁ = ਹਿਰਦਾ। ਤੋਲਉ = ਮੈਂ ਤੋਲਦਾ ਹਾਂ। ਅਜਾਚੀ = ਜੋ ਜਾਚਿਆ ਨ ਜਾ ਸਕੇ। ਅਜਾਚੀ ਨਾਮੁ = ਅਤੁੱਲ ਪ੍ਰਭੂ ਦਾ ਨਾਮ।
(ਜਿਉਂ ਜਿਉਂ) ਮੈਂ ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਬਣਾਂਦਾ ਹਾਂ, ਆਪਣੇ ਇਸ ਹਿਰਦੇ ਨੂੰ ਤੱਕੜੀ ਦਾ ਇਕ ਛਾਬਾ ਬਣਾਂਦਾ ਹਾਂ, (ਇਸ ਛਾਬੇ ਵਿਚ) ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ,


ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥  

एको हाटु साहु सभना सिरि वणजारे इक भाती ॥३॥  

Ėko hāt sāhu sabẖnā sir vaṇjāre ik bẖāṯī. ||3||  

There is one store, and one banker above all; the merchants deal in the one commodity. ||3||  

ਕੇਵਲ ਇਕੋ ਹੀ ਹੱਟੀ ਹੈ ਤੇ ਸਾਰਿਆਂ ਦੇ ਉਪਰ ਇਕ ਹੀ ਸ੍ਰੋਮਣੀ ਸੁਦਾਗਰ। ਸਾਰੇ ਛੋਟੇ ਵਾਪਾਰੀ ਇਕ ਹੀ ਕਿਸਮ ਦੀ ਵਸਤੂ ਦਾ ਵਾਪਾਰ ਕਰਦੇ ਹਨ।  

ਹਾਟੁ = ਹੱਟ, ਜਗਤ। ਸਿਰਿ = ਸਿਰ ਉਤੇ। ਵਣਜਾਰੇ = ਵਪਾਰੀ, ਵਣਜ ਕਰਨ ਵਾਲੇ, ਜੀਵ-ਵਪਾਰੀ। ਇਕ ਭਾਤੀ = ਇਕੋ ਕਿਸਮ ਦੇ। ਇਕ ਭਾਤੀ ਵਣਜਾਰੇ = ਪ੍ਰਭੂ ਦੇ ਨਾਮ ਦੇ ਹੀ ਵਪਾਰੀ ॥੩॥
(ਤੇ ਦੂਜੇ ਛਾਬੇ ਵਿਚ ਆਪਣੇ ਅੰਦਰੋਂ ਆਪਾ-ਭਾਵ ਕੱਢ ਕੇ ਰੱਖੀ ਜਾਂਦਾ ਹਾਂ, ਤਿਉਂ ਤਿਉਂ ਇਹ ਜਗਤ ਮੈਨੂੰ) ਇਕ ਹੱਟ ਦਿੱਸਦਾ ਹੈ ਜਿਥੇ ਸਾਰੇ ਹੀ ਜੀਵ ਇਕੋ ਕਿਸਮ ਦੇ (ਭਾਵ, ਪ੍ਰਭੂ-ਨਾਮ ਦੇ) ਵਣਜਾਰੇ ਦਿੱਸਦੇ ਹਨ ਤੇ ਸਭਨਾਂ ਦੇ ਸਿਰ ਉਤੇ (ਭਾਵ, ਸਭਨਾਂ ਨੂੰ ਜਿੰਦ-ਪਿੰਡ ਦੀ ਰਾਸਿ ਦੇਣ ਵਾਲਾ) ਸ਼ਾਹ ਪਰਮਾਤਮਾ ਆਪ ਹੈ ॥੩॥


ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ  

दोवै सिरे सतिगुरू निबेड़े सो बूझै जिसु एक लिव लागी जीअहु रहै निभराती ॥  

Ḏovai sire saṯgurū nibeṛe so būjẖai jis ek liv lāgī jī▫ahu rahai nibẖrāṯī.  

The True Guru saves us at both ends; he alone understands, who is lovingly focused on the One Lord; his inner being remains free of doubt.  

ਦੋਹਾਂ ਕਿਨਾਰਿਆਂ ਤੇ ਸੱਚੇ ਗੁਰੂ ਹੀ ਪਾਰ ਉਤਾਰਾ ਕਰਦੇ ਹਨ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ ਜੋ ਇਕ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਜਿਸ ਦਾ ਮਨ ਭਰਮ ਤੋਂ ਰਹਿਤ ਹੈ।  

ਦੋਵੈ ਸਿਰੇ = ਜਨਮ ਮਰਨ। ਨਿਬੇੜੇ = ਮੁਕਾ ਦਿੱਤੇ। ਜੀਅਹੁ = ਅੰਦਰੋਂ, ਮਨੋਂ। ਨਿਭਰਾਤੀ = ਭ੍ਰਾਂਤੀ-ਰਹਿਤ, ਭਟਕਣਾ-ਰਹਿਤ, ਅਡੋਲ।
(ਗੁਰ-ਸ਼ਬਦ ਦੀ ਬਰਕਤਿ ਨਾਲ) ਜਿਸ ਮਨੁੱਖ ਦੀ ਸੁਰਤ ਇਕ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ਜੋ ਅੰਤਰ ਆਤਮੇ ਭਟਕਣਾ-ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ-ਜੁਗਤਿ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ।


ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥  

सबदु वसाए भरमु चुकाए सदा सेवकु दिनु राती ॥४॥  

Sabaḏ vasā▫e bẖaram cẖukā▫e saḏā sevak ḏin rāṯī. ||4||  

The Word of the Shabad abides within, and doubt is ended, for those who constantly serve, day and night. ||4||  

ਜੋ ਦਿਨ ਰਾਤ ਹਮੇਸ਼ਾਂ ਆਪਣੇ ਸਾਹਿਬ ਦੀ ਸੇਵਾ ਕਮਾਉਂਦਾ ਹੈ ਉਹ ਸੰਦੇਹ ਰਹਿਤ ਹੋ ਜਾਂਦਾ ਹੈ ਤੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ।  

ਚੁਕਾਏ = ਦੂਰ ਕਰ ਦੇਂਦਾ ਹੈ ॥੪॥
ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦਾ ਹੈ (ਇਸ ਤਰ੍ਹਾਂ ਆਪਣੇ ਮਨ ਦੀ) ਭਟਕਣਾ ਮੁਕਾਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ ॥੪॥


ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ  

ऊपरि गगनु गगन परि गोरखु ता का अगमु गुरू पुनि वासी ॥  

Ūpar gagan gagan par gorakẖ ṯā kā agam gurū pun vāsī.  

Above is the sky of the mind, and beyond this sky is the Lord, the Protector of the World; the Inaccessible Lord God; the Guru abides there as well.  

ਉਪਰ ਆਸਮਾਨ ਹੈ, ਆਸਮਾਨ ਦੇ ਉਤੇ ਸੰਸਾਰ ਦਾ ਰਖਿਅਕ ਵਾਹਿਗੁਰੂ ਹੈ ਅਤੇ ਉਸ ਸੰਸਾਰ ਦਾ ਬੇਅੰਦਾਜ਼ ਵੱਡਾ ਸਾਈਂ ਉਥੇ ਵਸਦਾ ਹੈ।  

ਗਗਨੁ = ਆਕਾਸ਼, ਚਿਦਾਕਾਸ਼, ਚਿੱਤ-ਆਕਾਸ਼, ਦਿਮਾਗ਼। ਗੋਰਖੁ = ਧਰਤੀ ਦਾ ਮਾਲਕ ਪ੍ਰਭੂ। ਤਾ ਕਾ = ਉਸ (ਪ੍ਰਭੂ) ਦਾ। ਅਗਮੁ = ਅਪਹੁੰਚ (ਟਿਕਾਣਾ)। ਗੁਰੂ = ਗੁਰੂ (ਦੀ ਰਾਹੀਂ)। ਵਾਸੀ = ਵਸਨੀਕ। ਪੁਨਿ = ਮੁੜ।
(ਦੁਨੀਆ ਦੇ ਮਾਇਕ ਫੁਰਨਿਆਂ ਦੀ ਪਹੁੰਚ ਤੋਂ ਦੂਰ) ਉੱਚਾ ਉਹ ਚਿੱਤ-ਆਕਾਸ਼ ਹੈ (ਉਹ ਆਤਮਕ ਅਵਸਥਾ ਹੈ) ਜਿਥੇ ਸ੍ਰਿਸ਼ਟੀ ਦਾ ਪਾਲਕ ਪਰਮਾਤਮਾ ਵਸ ਸਕਦਾ ਹੈ; ਉਸ ਪ੍ਰਭੂ (ਦੇ ਮਿਲਾਪ) ਦਾ ਉਹ ਟਿਕਾਣਾ ਅਪਹੁੰਚ ਹੈ (ਕਿਉਂਕਿ ਜੀਵ ਮੁੜ ਮੁੜ ਮਾਇਆ ਵਲ ਪਰਤਦਾ ਰਹਿੰਦਾ ਹੈ)। ਫਿਰ ਭੀ ਗੁਰੂ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ।


ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥  

गुर बचनी बाहरि घरि एको नानकु भइआ उदासी ॥५॥११॥  

Gur bacẖnī bāhar gẖar eko Nānak bẖa▫i▫ā uḏāsī. ||5||11||  

According to the Word of the Guru's Teachings, what is outside is the same as what is inside the home of the self. Nanak has become a detached renunciate. ||5||11||  

ਗੁਰਾਂ ਦੇ ਉਪਦੇਸ਼ ਦੁਆਰਾ, ਬਾਹਰਵਾਰ ਅਤੇ ਘਰ ਨੂੰ ਮੈਂ ਇਕ ਸਮਾਨ ਜਾਣਦਾ ਹਾਂ। ਨਾਨਕ ਐਹੋ ਜੇਹਾ ਤਿਆਗੀ ਥੀ ਗਿਆ ਹੈ।  

ਘਰਿ = ਹਿਰਦੇ ਵਿਚ। ਬਾਹਰਿ = ਜਗਤ ਵਿਚ। ਉਦਾਸੀ = ਉਪਰਾਮ, ਨਿਰਲੇਪ ॥੫॥੧੧॥
ਨਾਨਕ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਗਤ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ, (ਇਸ ਤਰ੍ਹਾਂ) ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪ੍ਰਭੂ ਨੂੰ ਹੀ ਵੇਖਦਾ ਹੈ ॥੫॥੧੧॥


        


© SriGranth.org, a Sri Guru Granth Sahib resource, all rights reserved.
See Acknowledgements & Credits