Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਾਰੂ ਮਹਲਾ  

मारू महला १ ॥  

Mārū mėhlā 1.  

Maaroo, First Mehl:  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ  

मुल खरीदी लाला गोला मेरा नाउ सभागा ॥  

Mul kẖarīḏī lālā golā merā nā▫o sabẖāgā.  

I am Your slave, Your bonded servant, and so I am called fortunate.  

ਹੇ ਸੁਆਮੀ! ਮੈਂ ਤੇਰਾ ਮੁੱਲ ਮਿਲਾ ਹੋਇਆ ਸੇਵਕ ਅਤੇ ਗੁਲਾਮ ਹਾਂ ਅਤੇ ਮੈਡਾਂ ਨਾਮ ਕਰਮਾਂ ਵਾਲਾ ਹੈ।  

ਮੁਲ ਖਰੀਦੀ = ਮੁੱਲ ਖ਼ਰੀਦਿਆ ਹੋਇਆ, ਜਦੋਂ ਤੋਂ ਮੈਂ ਪ੍ਰੇਮ-ਕੀਮਤ ਦੇ ਵੱਟੇ ਖ਼ਰੀਦਿਆ ਗਿਆ ਹਾਂ, ਜਦੋਂ ਤੋਂ ਗੁਰੂ ਨੇ ਮੈਨੂੰ ਪ੍ਰਭੂ ਦਾ ਪਿਆਰ ਦੇ ਕੇ ਉਸ ਦੇ ਇਵਜ਼ ਮੇਰਾ ਆਪਾ-ਭਾਵ ਲੈ ਲਿਆ ਹੈ। ਲਾਲਾ = ਗ਼ੁਲਾਮ। ਗੋਲਾ = ਗ਼ੁਲਾਮ। ਸਭਾਗਾ = ਭਾਗਾਂ ਵਾਲਾ। ਮੇਰਾ ਨਾਉ ਸਭਾਗਾ = 'ਭਾਗਾਂ ਵਾਲਾ' ਮੇਰਾ ਨਾਮ ਪੈ ਗਿਆ ਹੈ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ।
(ਹੇ ਪ੍ਰਭੂ!) ਜਦੋਂ ਤੋਂ ਗੁਰੂ ਨੇ ਮੈਨੂੰ ਤੇਰਾ ਪ੍ਰੇਮ ਦੇ ਕੇ ਉਸਦੇ ਵੱਟੇ ਵਿਚ ਮੇਰਾ ਆਪਾ-ਭਾਵ ਖ਼ਰੀਦ ਲਿਆ ਹੈ, ਮੈਂ ਤੇਰਾ ਦਾਸ ਹੋ ਗਿਆ ਹਾਂ, ਮੈਂ ਤੇਰਾ ਗ਼ੁਲਾਮ ਹੋ ਗਿਆ ਹਾਂ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ।


ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥  

गुर की बचनी हाटि बिकाना जितु लाइआ तितु लागा ॥१॥  

Gur kī bacẖnī hāt bikānā jiṯ lā▫i▫ā ṯiṯ lāgā. ||1||  

I sold myself at Your store in exchange for the Guru's Word; whatever You link me to, to that I am linked. ||1||  

ਤੇਰੀ ਗੁਰਬਾਣੀ ਦੇ ਵਟਾਂਦਰੇ ਵਿੱਚ, ਹੇ ਸੁਆਮੀ! ਮੈਂ ਆਪਣੇ ਆਪ ਨੂੰ ਤੇਰੀ ਹੱਟੀ ਉਤੇ ਵੇਚ ਛੱਡਿਆ ਹੈ ਅਤੇ ਜਿੱਥੇ ਕਿਤੇ ਤੂੰ ਮੈਨੂੰ ਜੋੜਿਆ ਹੈ ਉੱਥੇ ਹੀ ਮੈਂ ਜੁੜਿਆ ਹੋਇਆ ਹਾਂ।  

ਗੁਰ ਕੀ ਬਚਨੀ = ਗੁਰੂ ਦੇ ਉਪਦੇਸ਼ ਦੇ ਵੱਟੇ। ਹਾਟਿ = ਗੁਰੂ ਦੇ ਹੱਟ ਤੇ, ਗੁਰੂ ਦੇ ਦਰ ਤੇ। ਬਿਕਾਨਾ = ਮੈਂ ਵਿਕ ਗਿਆ ਹਾਂ, ਮੈਂ ਸਿਰ ਵੇਚ ਦਿੱਤਾ ਹੈ, ਮੈਂ ਆਪਾ-ਭਾਵ ਦੇ ਦਿੱਤਾ ਹੈ। ਜਿਤੁ = ਜਿਸ (ਕੰਮ) ਵਿਚ। ਤਿਤੁ = ਉਸੇ (ਕੰਮ) ਵਿਚ ॥੧॥
ਗੁਰੂ ਦੇ ਦਰ ਤੇ ਗੁਰੂ ਦੇ ਉਪਦੇਸ਼ ਦੇ ਇਵਜ਼ ਮੈਂ ਆਪਾ-ਭਾਵ ਦੇ ਦਿੱਤਾ ਹੈ, ਹੁਣ ਜਿਸ ਕੰਮ ਵਿਚ ਮੈਨੂੰ ਗੁਰੂ ਲਾਉਂਦਾ ਹੈ ਉਸੇ ਕੰਮ ਵਿਚ ਮੈਂ ਲੱਗਾ ਰਹਿੰਦਾ ਹਾਂ ॥੧॥


ਤੇਰੇ ਲਾਲੇ ਕਿਆ ਚਤੁਰਾਈ  

तेरे लाले किआ चतुराई ॥  

Ŧere lāle ki▫ā cẖaṯurā▫ī.  

What cleverness can Your servant try with You?  

ਤੈਡਾਂ ਚਾਕਰ, ਹੇ ਸੁਆਮੀ! ਤੇਰੇ ਨਾਲ ਕੀ ਚਲਾਕੀ ਖੇਡ ਸਕਦਾ ਹੈ?  

ਕਿਆ ਚਤੁਰਾਈ = ਕਾਹਦੀ ਅਕਲ ਹੈ? ਪੂਰੀ ਸਮਝ ਨਹੀਂ ਹੈ।
(ਪਰ ਹੇ ਪ੍ਰਭੂ!) ਮੈਨੂੰ ਤੇਰੇ ਗ਼ੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਹੈ।


ਸਾਹਿਬ ਕਾ ਹੁਕਮੁ ਕਰਣਾ ਜਾਈ ॥੧॥ ਰਹਾਉ  

साहिब का हुकमु न करणा जाई ॥१॥ रहाउ ॥  

Sāhib kā hukam na karṇā jā▫ī. ||1|| rahā▫o.  

O my Lord and Master, I cannot carry out the Hukam of Your Command. ||1||Pause||  

ਮੈਂ ਤੇਰੇ ਫ਼ੁਰਮਾਨ ਦੀ ਪਾਲਣਾ ਨਹੀਂ ਕਰ ਸਕਦਾ, ਹੇ ਮੈਂਡੇ ਮਾਲਕ! ਠਹਿਰਾਉ।  

xxx॥੧॥
ਮੈਥੋਂ, ਹੇ ਸਾਹਿਬ! ਤੇਰਾ ਹੁਕਮ ਪੂਰੇ ਤੌਰ ਤੇ ਸਿਰੇ ਨਹੀਂ ਚੜ੍ਹਦਾ (ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੀਕ ਕੀਤੀ ਜਾਏ; ਪਰ ਵਾਧਾ ਕਰਨਾ ਤਾਂ ਕਿਤੇ ਰਿਹਾ, ਪੂਰੀ ਭੀ ਨਿਬਾਹੀ ਨਹੀਂ ਜਾਂਦੀ) ॥੧॥ ਰਹਾਉ॥


ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ  

मा लाली पिउ लाला मेरा हउ लाले का जाइआ ॥  

Mā lālī pi▫o lālā merā ha▫o lāle kā jā▫i▫ā.  

My mother is Your slave, and my father is Your slave; I am the child of Your slaves.  

ਮੈਂਡੀ ਮਾਂ ਤੈਂਡੀ ਗੋਲੀ ਹੈ, ਮੈਡਾਂ ਪਿਤਾ ਤੈਡਾਂ ਗੋਲਾ ਹੈ, ਹੇ ਪ੍ਰਭੂ! ਅਤੇ ਮੈਂ ਤੈਂਡੇ ਗੋਲਿਆਂ ਦਾ ਬਾਲ ਹਾਂ।  

ਮਾ = ਮੇਰੀ ਮਾਂ, ਮੇਰੀ ਮੱਤ। ਲਾਲੀ = ਦਾਸੀ, ਹੁਕਮ ਵਿਚ ਤੁਰਨ ਵਾਲੀ। ਮਾ ਲਾਲੀ = ਤੇਰੇ ਹੁਕਮ ਵਿਚ ਤੁਰਨ ਵਾਲੀ ਮੇਰੀ ਮੱਤ। ਪਿਉ = ਮੇਰਾ ਪਿਉ, ਸੰਤੋਖ, ਮੇਰੇ ਸੇਵਕ-ਜੀਵਨ ਨੂੰ ਜਨਮ ਦੇਣ ਵਾਲਾ ਸੰਤੋਖ {ਨੋਟ: ਜਿਥੇ ਸੰਤੋਖ ਹੈ ਉਥੇ ਹੀ ਸੇਵਾ-ਭਾਵ ਹੋ ਸਕਦਾ ਹੈ। ਸੰਤੋਖ ਸੇਵਾ-ਭਾਵ ਨੂੰ ਜਨਮ ਦੇਂਦਾ ਹੈ}। ਹਉ = ਮੈਂ, ਮੇਰਾ ਸੇਵਾ-ਭਾਵ। ਲਾਲੇ ਕਾ ਜਾਇਆ = ਸੰਤੋਖ-ਪਿਤਾ ਤੋਂ ਹੀ ਜੰਮਿਆ ਹੈ।
(ਗੁਰੂ ਦੀ ਮੇਹਰ ਨਾਲ) ਤੇਰੇ ਹੁਕਮ ਵਿਚ ਤੁਰਨ ਵਾਲੀ (ਮੇਰੀ ਮੱਤ ਬਣੀ ਉਸ ਮੱਤ) ਮਾਂ (ਨੇ ਮੈਨੂੰ ਸੇਵਕ-ਜੀਵਨ ਵਾਲਾ ਜਨਮ ਦਿੱਤਾ), (ਤੇਰਾ ਬਖ਼ਸ਼ਿਆ ਸੰਤੋਖ) ਮੇਰਾ ਪਿਉ ਬਣਿਆ। ਮੈਨੂੰ (ਮੇਰੇ ਸੇਵਕ-ਸੁਭਾਵ ਨੂੰ) ਸੰਤੋਖ-ਪਿਉ ਤੋਂ ਹੀ ਜਨਮ ਮਿਲਿਆ।


ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥  

लाली नाचै लाला गावै भगति करउ तेरी राइआ ॥२॥  

Lālī nācẖai lālā gāvai bẖagaṯ kara▫o ṯerī rā▫i▫ā. ||2||  

My slave mother dances, and my slave father sings; I practice devotional worship to You, O my Sovereign Lord. ||2||  

ਮੇਰੀ ਗੋਲੀ ਮਾਤਾ ਨੱਚਦੀ ਹੈ, ਮੇਰਾ ਗੋਲਾ ਪਿਤਾ ਗਾਉਂਦਾ ਹੈ ਅਤੇ ਮੈਂ ਤੇਰੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ ਹੇ ਪਾਤਿਸ਼ਾਹ!  

ਲਾਲੀ ਨਾਚੈ = ਲਾਲੀ ਨੱਚਦੀ ਹੈ, ਮੇਰੀ ਮੱਤ ਉਤਸ਼ਾਹ ਵਿਚ ਆਉਂਦੀ ਹੈ। ਲਾਲਾ ਗਾਵੈ = ਲਾਲਾ ਗਾਂਦਾ ਹੈ, ਸੰਤੋਖ ਉਛਾਲੇ ਮਾਰਦਾ ਹੈ। ਕਰਉ = ਮੈਂ ਕਰਦਾ ਹਾਂ। ਰਾਇਆ = ਹੇ ਪ੍ਰਕਾਸ਼-ਰੂਪ-ਪ੍ਰਭੂ! ॥੨॥
ਹੁਣ, ਹੇ ਪ੍ਰਭੂ! ਜਿਉਂ ਜਿਉਂ ਮੈਂ ਤੇਰੀ ਭਗਤੀ ਕਰਦਾ ਹਾਂ ਮੇਰੀ ਮਾਂ (-ਮੱਤ) ਹੁਲਾਰੇ ਵਿਚ ਆਉਂਦੀ ਹੈ, ਮੇਰਾ ਪਿਉ (-ਸੰਤੋਖ) ਉਛਾਲੇ ਮਾਰਦਾ ਹੈ ॥੨॥


ਪੀਅਹਿ ਪਾਣੀ ਆਣੀ ਮੀਰਾ ਖਾਹਿ ਪੀਸਣ ਜਾਉ  

पीअहि त पाणी आणी मीरा खाहि त पीसण जाउ ॥  

Pī▫ah ṯa pāṇī āṇī mīrā kẖāhi ṯa pīsaṇ jā▫o.  

If You wish to drink, then I shall get water for You; if You wish to eat, I shall grind the corn for You.  

ਜੇਕਰ ਤੂੰ ਪੀਵੇਂ ਤਾਂ ਮੈਂ ਤੇਰੇ ਲਈ ਜਲ ਲਿਆਵਾਂ, ਹੇ ਸੁਆਮੀ! ਜੇਕਰ ਤੂੰ ਖਾਵੇ ਮੈਂ ਤੇਰੇ ਲਈ ਦਾਣੇ ਪੀਹਣ ਜਾਵਾਂ।  

ਪੀਅਹਿ = ਜੇ ਤੂੰ ਪੀਵੇਂ। ਹੇ ਪ੍ਰਭੂ! ਆਪਣੀ ਰਚੀ ਖ਼ਲਕਤ ਵਿਚ ਵਿਆਪਕ ਹੋ ਕੇ ਜੇ ਤੈਨੂੰ ਪਾਣੀ ਦੀ ਲੋੜ ਪਏ। ਆਣੀ = ਮੈਂ ਲਿਆਵਾਂ। ਮੀਰਾ = ਹੇ (ਮੇਰੇ) ਪਾਤਿਸ਼ਾਹ! ਪੀਸਣ ਜਾਉ = ਮੈਂ ਚੱਕੀ ਪੀਹਣ ਜਾਵਾਂ।
(ਹੇ ਪ੍ਰਭੂ! ਮੈਨੂੰ ਤਾਂ ਸਮਝ ਨਹੀਂ ਕਿ ਮੈਂ ਕਿਸ ਤਰ੍ਹਾਂ ਤੇਰਾ ਹੁਕਮ ਪੂਰੇ ਤੌਰ ਤੇ ਕਮਾ ਸਕਾਂ, ਪਰ ਜੇ ਤੂੰ ਮੇਹਰ ਕਰੇਂ ਤਾਂ) ਹੇ ਪਾਤਿਸ਼ਾਹ! ਮੈਂ ਤੇਰੇ (ਬੰਦਿਆਂ) ਲਈ ਪੀਣ ਵਾਸਤੇ ਪਾਣੀ ਢੋਵਾਂ, ਤੇਰੇ (ਬੰਦਿਆਂ ਦੇ) ਖਾਣ ਵਾਸਤੇ ਚੱਕੀ ਪੀਹਾਂ,


ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥  

पखा फेरी पैर मलोवा जपत रहा तेरा नाउ ॥३॥  

Pakẖā ferī pair malovā japaṯ rahā ṯerā nā▫o. ||3||  

I wave the fan over You, and wash Your feet, and continue to chant Your Name. ||3||  

ਮੈਂ ਤੈਨੂੰ ਪੱਖੀ ਝਲਦਾ ਹਾਂ, ਤੇਰੇ ਪਗ ਧੋਦਾਂ ਹਾਂ ਅਤੇ ਤੇਰੇ ਨਾਮ ਦਾ ਉਚਾਰਨ ਕਰੀ ਜਾਂਦਾ ਹਾਂ।  

ਫੇਰੀ = ਮੈਂ ਫੇਰਾਂ ॥੩॥
ਪੱਖਾ ਫੇਰਾਂ, ਤੇਰੇ (ਬੰਦਿਆਂ ਦੇ) ਪੈਰ ਘੁੱਟਾਂ, ਤੇ ਸਦਾ ਤੇਰਾ ਨਾਮ ਜਪਦਾ ਰਹਾਂ ॥੩॥


ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ  

लूण हरामी नानकु लाला बखसिहि तुधु वडिआई ॥  

Lūṇ harāmī Nānak lālā bakẖsihi ṯuḏẖ vadi▫ā▫ī.  

I have been untrue to myself, but Nanak is Your slave; please forgive him, by Your glorious greatness.  

ਨਿਮਕ-ਹਰਾਮ ਹੈ ਨਾਨਕ, ਤੇਰਾ ਗੋਲਾ, ਹੇ ਸੁਆਮੀ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇਂ, ਇਸ ਵਿੱਚ ਤੇਰੀ ਪ੍ਰਭਤਾ ਹੈ।  

ਲੂਣ ਹਰਾਮੀ = ਮਿਲੀ ਤਨਖ਼ਾਹ ਦੇ ਇਵਜ਼ ਵਿਚ ਪੂਰਾ ਸਾਂਵਾਂ ਕੰਮ ਨਾਹ ਕਰ ਸਕਣ ਵਾਲਾ। ਬਖਸਿਹਿ = ਜੇ ਤੂੰ ਬਖ਼ਸ਼ਸ਼ ਕਰੇਂ, ਜੇ ਤੇਰੀ ਆਪਣੀ ਮੇਹਰ ਹੋਵੇ। ਤੁਧੁ ਵਡਿਆਈ = ਤੈਨੂੰ ਵਡਿਆਈ ਮਿਲੇਗੀ, ਤੇਰੀ ਹੀ ਜੈ-ਜੈਕਾਰ ਹੋਵੇਗੀ।
(ਪਰ ਹੇ ਦਇਆ ਦੇ ਮਾਲਕ ਪ੍ਰਭੂ!) ਤੇਰਾ ਗ਼ੁਲਾਮ ਨਾਨਕ ਤੇਰੀ ਉਤਨੀ ਖ਼ਿਦਮਤ ਨਹੀਂ ਕਰ ਸਕਦਾ ਜਿਤਨੀਆਂ ਤੂੰ ਬਖ਼ਸ਼ਸ਼ਾਂ ਕਰ ਰਿਹਾ ਹੈਂ (ਤੇਰਾ ਗ਼ੁਲਾਮ) ਤੇਰੀਆਂ ਬਖ਼ਸ਼ਸ਼ਾਂ ਦੇ ਮੋਹ ਵਿਚ ਹੀ ਫਸ ਜਾਂਦਾ ਹੈ। ਖ਼ਿਦਮਤ ਕਰਾਣ ਵਾਸਤੇ ਭੀ ਜੇ ਤੂੰ ਆਪ ਹੀ ਮੇਹਰ ਕਰੇਂ (ਤਾਂ ਮੈਂ ਖ਼ਿਦਮਤ ਕਰ ਸਕਾਂਗਾ, ਇਸ ਵਿਚ ਭੀ) ਤੇਰੀ ਹੀ ਜੈ-ਜੈਕਾਰ ਹੋਵੇਗੀ।


ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਪਾਈ ॥੪॥੬॥  

आदि जुगादि दइआपति दाता तुधु विणु मुकति न पाई ॥४॥६॥  

Āḏ jugāḏ ḏa▫i▫āpaṯ ḏāṯā ṯuḏẖ viṇ mukaṯ na pā▫ī. ||4||6||  

Since the very beginning of time, and throughout the ages, You have been the merciful and generous Lord. Without You, liberation cannot be attained. ||4||6||  

ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਮਿਹਰਬਾਨ ਅਤੇ ਦਾਤਾਰ ਸੁਆਮੀ ਹੈਂ। ਤੇਰੇ ਬਗੈਰ ਮੋਖ਼ ਪਰਾਪਤ ਨਹੀਂ ਹੋ ਸਕਦੀ।  

ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਦਇਆ ਪਤਿ = ਦਇਆ ਦਾ ਮਾਲਕ। ਤੁਧੁ ਵਿਣੁ = ਤੇਰੀ ਦਇਆ ਤੋਂ ਬਿਨਾ ॥੪॥੬॥
ਤੂੰ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਦਇਆ ਦਾ ਮਾਲਕ ਹੈਂ ਦਾਤਾਂ ਦੇਂਦਾ ਆਇਆ ਹੈਂ (ਇਹਨਾਂ ਦਾਤਾਂ ਦੇ ਮੋਹ ਤੋਂ) ਖ਼ਲਾਸੀ ਤੇਰੀ ਸਹੈਤਾ ਤੋਂ ਬਿਨਾ ਨਹੀਂ ਹੋ ਸਕਦੀ ॥੪॥੬॥


ਮਾਰੂ ਮਹਲਾ  

मारू महला १ ॥  

Mārū mėhlā 1.  

Maaroo, First Mehl:  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ  

कोई आखै भूतना को कहै बेताला ॥  

Ko▫ī ākẖai bẖūṯnā ko kahai beṯālā.  

Some call him a ghost; some say that he is a demon.  

ਕਈ ਕਹਿੰਦੇ ਹਨ ਕਿ ਨਾਨਕ ਇਕ ਪ੍ਰੇਤ ਹੈ, ਕਈ ਆਖਦੇ ਹਨ ਕਿ ਉਹ ਇਕ ਦੈਂਤੀ ਹੈ,  

ਬੇਤਾਲਾ = ਜਿੰਨ।
(ਦੁਨੀਆ ਦੇ ਲੋਕਾਂ ਨਾਲ ਡੂੰਘੀਆਂ ਸਾਂਝਾਂ ਨਾਹ ਪਾਣ ਕਰ ਕੇ) ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ (ਕਿਉਂਕਿ ਇਹ ਬੰਦਿਆਂ ਤੋਂ ਤ੍ਰਹਿੰਦਾ ਹੈ) ਕੋਈ ਆਖਦਾ ਹੈ ਕਿ ਨਾਨਕ ਕੋਈ ਜਿੰਨ ਹੈ (ਜੋ ਬੰਦਿਆਂ ਤੋਂ ਪਰੇ ਪਰੇ ਜੂਹ-ਉਜਾੜ ਵਿਚ ਹੀ ਬਹੁਤਾ ਚਿਰ ਟਿਕਿਆ ਰਹਿੰਦਾ ਹੈ)।


ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥  

कोई आखै आदमी नानकु वेचारा ॥१॥  

Ko▫ī ākẖai āḏmī Nānak vecẖārā. ||1||  

Some call him a mere mortal; O, poor Nanak! ||1||  

ਅਤੇ ਕਈ ਉਸ ਨੂੰ ਵਿਚਾਰਾ ਇਨਸਾਨ ਕਹਿੰਦੇ ਹਨ।  

ਵੇਚਾਰਾ = ਆਜਿਜ਼, ਨਿਮਾਣਾ ਜੇਹਾ ॥੧॥
ਪਰ ਕੋਈ ਬੰਦਾ ਆਖਦਾ ਹੈ (ਨਹੀਂ) ਨਾਨਕ ਹੈ ਤਾਂ (ਸਾਡੇ ਵਰਗਾ) ਆਦਮੀ (ਹੀ) ਉਂਞ ਹੈ ਆਜਿਜ਼ ਜੇਹਾ ॥੧॥


ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ  

भइआ दिवाना साह का नानकु बउराना ॥  

Bẖa▫i▫ā ḏivānā sāh kā Nānak ba▫urānā.  

Crazy Nanak has gone insane, after his Lord, the King.  

ਬੇਸਮਝ ਨਾਨਕ, ਆਪਣੇ ਸੁਆਮੀ ਦੇ ਮਗਰ ਸ਼ੁਦਾਈ ਹੋ ਗਿਆ ਹੈ।  

ਭਇਆ = ਹਉ ਭਇਆ, ਮੈਂ ਹੋ ਗਿਆ ਹਾਂ। ਦਿਵਾਨਾ = ਮਸਤਾਨਾ, ਆਸ਼ਿਕ, ਪ੍ਰੇਮੀ। ਸਾਹ ਕਾ = ਸ਼ਾਹ-ਪ੍ਰਭੂ (ਦੇ ਨਾਮ) ਦਾ। ਬਉਰਾਨਾ = ਝੱਲਾ, ਕਮਲਾ।
ਮੈਂ ਸ਼ਾਹ-ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ। (ਇਸ ਵਾਸਤੇ ਦੁਨੀਆ ਆਖਦੀ ਹੈ ਕਿ) ਨਾਨਕ ਝੱਲਾ ਹੋ ਗਿਆ ਹੈ


ਹਉ ਹਰਿ ਬਿਨੁ ਅਵਰੁ ਜਾਨਾ ॥੧॥ ਰਹਾਉ  

हउ हरि बिनु अवरु न जाना ॥१॥ रहाउ ॥  

Ha▫o har bin avar na jānā. ||1|| rahā▫o.  

I know of none other than the Lord. ||1||Pause||  

ਰੱਬ ਦੇ ਬਗ਼ੈਰ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ। ਠਹਿਰਾਉ।  

ਹਉ = ਮੈਂ। ਨ ਜਾਨਾ = ਮੈਂ ਨਹੀਂ ਜਾਣਦਾ, ਮੈਂ ਡੂੰਘੀ ਸਾਂਝ ਨਹੀਂ ਪਾਂਦਾ ॥੧॥
ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਂਦਾ ॥੧॥ ਰਹਾਉ॥


ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ  

तउ देवाना जाणीऐ जा भै देवाना होइ ॥  

Ŧa▫o ḏevānā jāṇī▫ai jā bẖai ḏevānā ho▫e.  

He alone is known to be insane, when he goes insane with the Fear of God.  

ਕੇਵਲ ਤਦ ਹੀ ਇਨਸਾਨ ਨੂੰ ਦੀਵਾਨਾ ਜਾਣਈਏ ਜੇਕਰ ਉਹ ਪ੍ਰਭੂ ਦੇ ਡਰ ਨਾਲ ਸ਼ੁਦਾਈ ਹੋ ਜਾਵੇ,  

ਤਉ = ਤਦੋਂ। ਜਾਣੀਐ = ਸਮਝਿਆ ਜਾਂਦਾ ਹੈ। ਭੈ = ਦੁਨੀਆ ਦੇ ਡਰਾਂ ਵਲੋਂ। ਦੇਵਾਨਾ = ਬੇ-ਪਰਵਾਹ।
(ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ) ਉਦੋਂ ਮਨੁੱਖ ਨੂੰ ਝੱਲਾ ਸਮਝਿਆ ਜਾਂਦਾ ਹੈ, ਜਦੋਂ ਉਹ ਦੁਨੀਆ ਦੇ ਡਰ-ਫ਼ਿਕਰਾਂ ਵਲੋਂ ਬੇ-ਪਰਵਾਹ ਜੇਹਾ ਹੋ ਜਾਂਦਾ ਹੈ,


ਏਕੀ ਸਾਹਿਬ ਬਾਹਰਾ ਦੂਜਾ ਅਵਰੁ ਜਾਣੈ ਕੋਇ ॥੨॥  

एकी साहिब बाहरा दूजा अवरु न जाणै कोइ ॥२॥  

Ėkī sāhib bāhrā ḏūjā avar na jāṇai ko▫e. ||2||  

He recognizes none other than the One Lord and Master. ||2||  

ਅਤੇ ਇਕ ਪ੍ਰਭੂ ਦੇ ਬਾਝੋਂ ਹੋਰ ਕਿਸੇ ਦੂਸਰੇ ਨੂੰ ਪਛਾਣੇ ਹੀ ਨਾਂ।  

ਨ ਜਾਣੈ = ਨਹੀਂ ਪਛਾਣਦਾ, ਮੁਥਾਜੀ ਨਹੀਂ ਕਰਦਾ ॥੨॥
ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਕਿਸੇ ਹੋਰ ਦੀ ਖ਼ੁਸ਼ਾਮਦ-ਮੁਥਾਜੀ ਨਹੀਂ ਕਰਦਾ) ॥੨॥


ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ  

तउ देवाना जाणीऐ जा एका कार कमाइ ॥  

Ŧa▫o ḏevānā jāṇī▫ai jā ekā kār kamā▫e.  

He alone is known to be insane, if he works for the One Lord.  

ਕੇਵਲ ਤਾਂ ਹੀ ਉਹ ਪਗਲਾ ਜਾਣਿਆਂ ਜਾਂਦਾ ਹੈ, ਜੇਕਰ ਉਹ ਇਕ ਸੁਆਮੀ ਦੀ ਹੀ ਟਹਿਲ ਸੇਵਾ ਕਰਦਾ ਹੈ,  

xxx
ਲੋਕਾਂ ਦੀਆਂ ਨਜ਼ਰਾਂ ਵਿਚ ਤਾਂ ਉਹ ਝੱਲਾ ਮੰਨਿਆ ਜਾਂਦਾ ਹੈ, ਜਦੋਂ ਮਨੁੱਖ ਸਿਰਫ਼ (ਰਜ਼ਾ ਵਿਚ ਰਾਜ਼ੀ ਰਹਿਣ ਦੀ ਹੀ) ਕਾਰ ਕਰਦਾ ਹੈ, (ਹਰੇਕ ਕਿਰਤ-ਕਾਰ ਵਿਚ ਪ੍ਰਭੂ ਦੀ ਰਜ਼ਾ ਨੂੰ ਹੀ ਮੁਖ ਮੰਨਦਾ ਹੈ)।


ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥  

हुकमु पछाणै खसम का दूजी अवर सिआणप काइ ॥३॥  

Hukam pacẖẖāṇai kẖasam kā ḏūjī avar si▫āṇap kā▫e. ||3||  

Recognizing the Hukam, the Command of his Lord and Master, what other cleverness is there? ||3||  

ਅਤੇ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ। ਹੋਰ ਕਾਹਦੇ ਵਿੱਚ ਅਕਲਮੰਦੀ ਹੈ?  

ਕਾਇ = ਕਿਸੇ ਅਰਥ ਨਹੀਂ ॥੩॥
ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਣ ਲੱਗ ਪੈਂਦਾ ਹੈ (ਰਜ਼ਾ ਦੇ ਉਲਟ ਤੁਰਨ ਲਈ ਆਪਣੀ) ਕਿਸੇ ਹੋਰ ਚਤੁਰਾਈ ਦਾ ਆਸਰਾ ਨਹੀਂ ਲੈਂਦਾ ॥੩॥


ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ  

तउ देवाना जाणीऐ जा साहिब धरे पिआरु ॥  

Ŧa▫o ḏevānā jāṇī▫ai jā sāhib ḏẖare pi▫ār.  

He alone is known to be insane, when he falls in love with his Lord and Master.  

ਕੇਵਲ ਤਾਂ ਹੀ ਉਹ ਪਗਲਾ ਜਾਣਿਆ ਜਾਂਦਾ ਹੈ, ਜਦ ਉਹ ਇਕ ਸਾਹਿਬ ਨਾਲ ਪ੍ਰੇਮ ਪਾਉਂਦਾ ਹੈ,  

ਸਾਹਿਬ ਪਿਆਰੁ = ਸਾਹਿਬ ਦਾ ਪਿਆਰ। ਧਰੇ = (ਆਪਣੇ ਮਨ ਵਿਚ) ਧਰਦਾ ਹੈ।
ਤਦੋਂ ਉਹ ਮਨੁੱਖ (ਦੁਨੀਆ ਦੀਆਂ ਨਿਗਾਹਾਂ ਵਿਚ) ਝੱਲਾ ਜਾਣਿਆ ਜਾਂਦਾ ਹੈ, ਜਦੋਂ ਉਹ ਮਾਲਿਕ-ਪ੍ਰਭੂ ਦਾ ਪਿਆਰ ਹੀ (ਆਪਣੇ ਹਿਰਦੇ ਵਿਚ) ਟਿਕਾਈ ਰੱਖਦਾ ਹੈ,


ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥  

मंदा जाणै आप कउ अवरु भला संसारु ॥४॥७॥  

Manḏā jāṇai āp ka▫o avar bẖalā sansār. ||4||7||  

He sees himself as bad, and all the rest of the world as good. ||4||7||  

ਅਤੇ ਆਪਣੇ ਆਪ ਨੂੰ ਮਾੜਾ ਜਾਣਦਾ ਹੈ ਅਤੇ ਹੋਰ ਜਹਾਨ ਨੂੰ ਚੰਗਾ।  

xxx॥੪॥੭॥
ਜਦੋਂ ਆਪਣੇ ਆਪ ਨੂੰ (ਹੋਰ ਸਭਨਾਂ ਨਾਲੋਂ) ਮਾੜਾ ਸਮਝਦਾ ਹੈ, ਜਦੋਂ ਹੋਰ ਜਗਤ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ ॥੪॥੭॥


ਮਾਰੂ ਮਹਲਾ  

मारू महला १ ॥  

Mārū mėhlā 1.  

Maaroo, First Mehl:  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਇਹੁ ਧਨੁ ਸਰਬ ਰਹਿਆ ਭਰਪੂਰਿ  

इहु धनु सरब रहिआ भरपूरि ॥  

Ih ḏẖan sarab rahi▫ā bẖarpūr.  

This wealth is all-pervading, permeating all.  

ਸਾਹਿਬ ਦੇ ਨਾਮ ਦੀ ਇਹ ਦੌਲਤ ਸਾਰਿਆਂ ਅੰਦਰ ਪਰੀਪੂਰਨ ਹੈ।  

ਇਹੁ ਧਨੁ = ਪਰਮਾਤਮਾ ਦਾ ਨਾਮ-ਧਨ। ਸਰਬ = ਸਭ ਵਿਚ।
(ਪਰਮਾਤਮਾ ਹਰ ਥਾਂ ਜ਼ੱਰੇ ਜ਼ੱਰੇ ਵਿਚ ਵਿਆਪਕ ਹੈ, ਉਸ ਦਾ) ਇਹ ਨਾਮ-ਧਨ (ਭੀ) ਸਭ ਵਿਚ ਮੌਜੂਦ ਹੈ, (ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿਚ ਵਸਾ ਸਕੀਦਾ ਹੈ),


ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥  

मनमुख फिरहि सि जाणहि दूरि ॥१॥  

Manmukẖ firėh sė jāṇėh ḏūr. ||1||  

The self-willed manmukh wanders around, thinking that it is far away. ||1||  

ਮਨ-ਮੱਤੀ ਪੁਰਖ ਇਸ ਨੂੰ ਦੁਰੇਡੇ ਜਾਣਦਾ ਹੈ, ਇਸ ਲਈ ਉਹ ਐਧਰ ਓਧਰ ਭਟਕਦਾ ਫਿਰਦਾ ਹੈ।  

ਮਨਮੁਖ = ਉਹ ਬੰਦੇ ਜਿਨ੍ਹਾਂ ਦਾ ਮੂੰਹ ਆਪਣੇ ਵਲ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਫਿਰਹਿ = (ਦੁਨੀਆਵੀ ਧਨ ਦੀ ਖ਼ਾਤਰ) ਭਟਕਦੇ ਫਿਰਦੇ ਹਨ। ਸਿ = ਉਹ ਬੰਦੇ ॥੧॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਭਟਕਦੇ ਫਿਰਦੇ ਹਨ, ਅਤੇ ਉਹ ਬੰਦੇ (ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ-ਧਨ ਨੂੰ) ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ ॥੧॥


ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ  

सो धनु वखरु नामु रिदै हमारै ॥  

So ḏẖan vakẖar nām riḏai hamārai.  

That commodity, the wealth of the Naam, is within my heart.  

ਸੁਆਮੀ ਦੇ ਨਾਮ ਦੇ ਪਦਾਰਥ ਦਾ ਐਸਾ ਸੌਦਾਂ ਸੂਤ ਮੇਰੇ ਹਿਰਦੇ ਅੰਦਰ ਹੈ।  

ਵਖਰੁ = ਸੌਦਾ। ਰਿਦੈ ਹਮਾਰੈ = ਸਾਡੇ ਹਿਰਦੇ ਵਿਚ, ਮੇਰੇ ਹਿਰਦੇ ਵਿਚ (ਵੱਸ ਪਏ)।
ਹੇ ਪ੍ਰਭੂ! (ਮੇਹਰ ਕਰ) ਤੇਰਾ ਇਹ ਨਾਮ-ਧਨ ਇਹ ਨਾਮ-ਵੱਖਰ ਮੇਰੇ ਹਿਰਦੇ ਵਿਚ ਭੀ ਵੱਸ ਪਏ।


ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ  

जिसु तू देहि तिसै निसतारै ॥१॥ रहाउ ॥  

Jis ṯū ḏėh ṯisai nisṯārai. ||1|| rahā▫o.  

Whoever You bless with it, is emancipated. ||1||Pause||  

ਜਿਸ ਕਿਸੇ ਨੂੰ ਤੂੰ ਇਹ ਬਖ਼ਸ਼ਦਾ ਹੈਂ ਉਸ ਦਾ ਇਹ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।  

ਤਿਸੈ = ਉਸ (ਮਨੁੱਖ) ਨੂੰ। ਨਿਸਤਾਰੈ = (ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥
ਜਿਸ ਮਨੁੱਖ ਨੂੰ ਤੂੰ ਆਪਣਾ ਨਾਮ-ਧਨ ਨਾਮ-ਵੱਖਰ ਦੇਂਦਾ ਹੈਂ ਉਸ ਨੂੰ ਇਹ ਨਾਮ-ਧਨ (ਮਾਇਆ ਦੀ ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ॥


ਇਹੁ ਧਨੁ ਜਲੈ ਤਸਕਰੁ ਲੈ ਜਾਇ  

न इहु धनु जलै न तसकरु लै जाइ ॥  

Na ih ḏẖan jalai na ṯaskar lai jā▫e.  

This wealth does not burn; it cannot be stolen by a thief.  

ਇਸ ਪਦਾਰਥ ਨੂੰ ਅੱਗ ਨਹੀਂ ਲਗਦੀ, ਨਾਂ ਹੀ ਚੋਰ ਇਸ ਨੂੰ ਲੈ ਜਾ ਸਕਦਾ ਹੈ।  

ਤਸਕਰੁ = ਚੋਰ।
(ਹਿਰਦੇ ਵਿਚ ਵਸਾਇਆ ਹੋਇਆ ਪਰਮਾਤਮਾ ਦਾ ਨਾਮ) ਇਕ ਐਸਾ ਧਨ ਹੈ ਜੋ ਨਾਹ ਸੜਦਾ ਹੈ ਨਾਹ ਹੀ ਇਸ ਨੂੰ ਕੋਈ ਚੋਰ ਚੁਰਾ ਕੇ ਲੈ ਜਾ ਸਕਦਾ ਹੈ।


ਇਹੁ ਧਨੁ ਡੂਬੈ ਇਸੁ ਧਨ ਕਉ ਮਿਲੈ ਸਜਾਇ ॥੨॥  

न इहु धनु डूबै न इसु धन कउ मिलै सजाइ ॥२॥  

Na ih ḏẖan dūbai na is ḏẖan ka▫o milai sajā▫e. ||2||  

This wealth does not drown, and its owner is never punished. ||2||  

ਇਹ ਦੌਲਤ ਡੁਬਦੀ ਨਹੀਂ, ਨਾਂ ਹੀ ਇਸ ਦੇ ਮਾਲਕ ਨੂੰ ਸਜ਼ਾ ਮਿਲਦੀ ਹੈ।  

ਇਸੁ ਧਨ ਕਉ = ਇਸ ਨਾਮ-ਧਨ ਦੀ ਖ਼ਾਤਰ ॥੨॥
ਇਹ ਧਨ (ਪਾਣੀਆਂ ਹੜ੍ਹਾਂ ਵਿਚ ਭੀ) ਡੁੱਬਦਾ ਨਹੀਂ ਹੈ ਅਤੇ ਨਾਹ ਹੀ ਇਸ ਧਨ ਦੀ ਖ਼ਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਹੈ ॥੨॥


ਇਸੁ ਧਨ ਕੀ ਦੇਖਹੁ ਵਡਿਆਈ  

इसु धन की देखहु वडिआई ॥  

Is ḏẖan kī ḏekẖhu vadi▫ā▫ī.  

Gaze upon the glorious greatness of this wealth,  

ਤੂੰ ਇਸ ਦੌਲਤ ਦੀ ਵਿਸ਼ਾਲਤਾ ਵੇਖ,  

ਵਡਿਆਈ = ਵੱਡਾ ਗੁਣ।
ਵੇਖੋ, ਇਸ ਧਨ ਦਾ ਵੱਡਾ ਗੁਣ ਇਹ ਹੈ ਕਿ (ਜਿਸ ਮਨੁੱਖ ਦੇ ਪਾਸ ਇਹ ਧਨ ਹੈ,


ਸਹਜੇ ਮਾਤੇ ਅਨਦਿਨੁ ਜਾਈ ॥੩॥  

सहजे माते अनदिनु जाई ॥३॥  

Sėhje māṯe an▫ḏin jā▫ī. ||3||  

and your nights and days will pass, imbued with celestial peace. ||3||  

ਕਿ ਬੰਦੇ ਦੇ ਦਿਨ ਰਾਤ ਅਡੋਲਤਾ ਨਾਲ ਰੰਗੀਜੇ ਹੋਏ ਬੀਤਦੇ ਹਨ।  

ਸਹਜੇ = ਸਹਿਜ ਵਿਚ, ਅਡੋਲ ਅਵਸਥਾ ਵਿਚ। ਮਾਤੇ = ਮਸਤ ਰਿਹਾਂ। ਅਨਦਿਨੁ = ਹਰੇਕ ਦਿਨ। ਜਾਈ = ਲੰਘਦਾ ਹੈ, ਗੁਜ਼ਰਦਾ ਹੈ ॥੩॥
ਉਸ ਦੀ ਜ਼ਿੰਦਗੀ ਦਾ) ਹਰੇਕ ਦਿਹਾੜਾ ਅਡੋਲ ਅਵਸਥਾ ਵਿਚ ਮਸਤ ਰਿਹਾਂ ਹੀ ਗੁਜ਼ਰਦਾ ਹੈ ॥੩॥


ਇਕ ਬਾਤ ਅਨੂਪ ਸੁਨਹੁ ਨਰ ਭਾਈ  

इक बात अनूप सुनहु नर भाई ॥  

Ik bāṯ anūp sunhu nar bẖā▫ī.  

Listen to this incomparably beautiful story, O my brothers, O Siblings of Destiny.  

ਤੂੰ ਇੱਕ ਸੋਹਣੀ ਗੱਲ ਸੁਣ, ਹੇ ਇਨਸਾਨ! ਮੇਰੇ ਵੀਰ।  

ਅਨੂਪ = ਸੋਹਣੀ। ਨਰ ਭਾਈ = ਹੇ ਭਾਈ ਜਨੋ!
ਹੇ ਭਾਈ ਜਨੋ! (ਇਸ ਨਾਮ-ਧਨ ਦੀ ਬਾਬਤ) ਇਕ ਹੋਰ ਸੋਹਣੀ ਗੱਲ (ਭੀ) ਸੁਣੋ!


ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥  

इसु धन बिनु कहहु किनै परम गति पाई ॥४॥  

Is ḏẖan bin kahhu kinai param gaṯ pā▫ī. ||4||  

Tell me, without this wealth, who has ever obtained the supreme status? ||4||  

ਦਸ, ਇਸ ਦੌਲਤ ਦੇ ਬਾਝੋਂ ਕਦੋਂ ਕਿਸੇ ਨੂੰ ਮਹਾਨ ਮੁਕਤੀ ਪਰਾਪਤ ਹੋਈ ਹੈ।  

ਕਹਹੁ = ਦੱਸੋ। ਕਿਨੈ = ਕਿਸੇ ਮਨੁੱਖ ਨੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥
(ਉਹ ਇਹ ਹੈ ਕਿ) ਇਸ ਧਨ (ਦੀ ਪ੍ਰਾਪਤੀ) ਤੋਂ ਬਿਨਾ ਕਦੇ ਕਿਸੇ ਨੂੰ ਉੱਚੀ ਆਤਮਕ ਅਵਸਥਾ ਨਹੀਂ ਮਿਲੀ ॥੪॥


ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ  

भणति नानकु अकथ की कथा सुणाए ॥  

Bẖaṇaṯ Nānak akath kī kathā suṇā▫e.  

Nanak humbly prays, I proclaim the Unspoken Speech of the Lord.  

ਗੁਰੂ ਜੀ ਆਖਦੇ ਹਨ: "ਮੈਂ ਅਕਹਿ ਸੁਆਮੀ ਦੀ ਕਥਾਵਾਰਤਾ ਉਚਾਰਨ ਕਰਦਾ ਹਾਂ"।  

ਭਣਤਿ = ਆਖਦਾ ਹੈ। ਅਕਥ = ਉਹ ਪਰਮਾਤਮਾ ਜਿਸ ਦੇ ਗੁਣ ਬਿਆਨ ਨ ਕੀਤੇ ਜਾ ਸਕਣ।
ਨਾਨਕ ਆਖਦਾ ਹੈ ਕਿ ਜਿਸ ਦੇ ਗੁਣ ਕਿਸੇ ਪਾਸੋਂ ਬਿਆਨ ਨਹੀਂ ਹੋ ਸਕਦੇ, ਉਸ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ (ਉਹ ਮਨੁੱਖ) ਸੁਣਾਂਦਾ ਹੈ।


ਸਤਿਗੁਰੁ ਮਿਲੈ ਇਹੁ ਧਨੁ ਪਾਏ ॥੫॥੮॥  

सतिगुरु मिलै त इहु धनु पाए ॥५॥८॥  

Saṯgur milai ṯa ih ḏẖan pā▫e. ||5||8||  

If one meets the True Guru, then this wealth is obtained. ||5||8||  

ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਸ ਨੂੰ ਇਹ ਦੌਲਤ ਪਰਾਪਤ ਹੁੰਦੀ ਹੈ।  

ਪਾਏ = ਪ੍ਰਾਪਤ ਕਰਦਾ ਹੈ ॥੫॥੮॥
ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ-ਧਨ ਹਾਸਲ ਕਰ ਲੈਂਦਾ ਹੈ ॥੫॥੮॥


ਮਾਰੂ ਮਹਲਾ  

मारू महला १ ॥  

Mārū mėhlā 1.  

Maaroo, First Mehl:  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ  

सूर सरु सोसि लै सोम सरु पोखि लै जुगति करि मरतु सु सनबंधु कीजै ॥  

Sūr sar sos lai som sar pokẖ lai jugaṯ kar maraṯ so san▫banḏẖ kījai.  

Heat up the sun energy of the right nostril, and cool down the moon energy of the left nostril; practicing this breath-control, bring them into perfect balance.  

ਤੂੰ ਆਪਣੀ ਤੱਤੀ ਤਬੀਅਤ ਨੂੰ ਸਾੜ ਸੁੱਟ ਅਤੇ ਆਪਣੀ ਸੀਤਲ ਅਤੇ ਸ਼ਾਂਤ ਸੁਭਾਵ ਦੀ ਪ੍ਰਵਰਸ਼ ਕਰ। ਤੂੰ ਆਪਣੇ ਜੀਵਨ-ਸੁਆਸ ਨੂੰ ਠੀਕ ਰਾਹੇ ਪਾ ਅਤੇ ਆਪਣੇ ਸੁਆਮੀ ਨਾਲ ਸ੍ਰੇਸ਼ਟ ਸੰਬੰਧ ਕਾਇਮ ਕਰ।  

ਸਰੁ = ਤਾਲਾਬ। ਸੂਰ ਸੁਰ = ਸੂਰਜ ਦਾ ਤਾਲਾਬ, ਤਪਸ਼ ਦਾ ਸੋਮਾ, ਤਮੋਗੁਣੀ ਸੁਭਾਉ। ਸੋਸਿ ਲੈ = ਸੁਕਾ ਲੈ, ਮੁਕਾ ਦੇਹ। ਸੂਰ = ਪਿੰਗਲਾ ਨਾੜੀ, ਸੱਜੀ ਸੁਰ, ਸੱਜੀ ਨਾਸ। ਸੋਸਿ ਲੈ = ਸੁਕਾ ਦੇਹ (ਭਾਵ, ਪ੍ਰਾਣ ਉਤਾਰ ਦੇਹ, ਸੁਆਸ ਬਾਹਰ ਕੱਢ)। ਸੋਮ = ਚੰਦ੍ਰਮਾ। ਸੋਮ ਸਰੁ = ਚੰਦ੍ਰਮਾ ਦਾ ਤਾਲਾਬ, ਠੰਢ-ਸ਼ਾਂਤੀ ਦਾ ਸੋਮਾ, ਸਤੋਗੁਣੀ ਸੁਭਾਉ, ਸ਼ਾਂਤੀ ਸੁਭਾਉ। ਪੋਖਿ ਲੈ = ਪਾਲ ਲੈ, ਭਰ ਲੈ, ਤਕੜਾ ਕਰ। ਸੋਮ = ਖੱਬੀ ਨਾਸ, ਇੜਾ ਨਾੜੀ। ਪੋਖਿ ਲੈ = ਭਰ ਲੈ, ਉਤਾਂਹ ਚਾੜ੍ਹ, ਅੰਦਰ ਵਲ ਖਿੱਚ ਲੈ। ਜੁਗਤਿ = ਮਰਯਾਦਾ, ਸੁਜੱਚਾ ਢੰਗ। ਜੁਗਤਿ ਕਰਿ = (ਜ਼ਿੰਦਗੀ ਦਾ) ਸੁਚੱਜਾ ਢੰਗ ਬਣਾ। ਮਰਤੁ = {मारुत्} ਹਵਾ, ਪ੍ਰਾਣ, ਸੁਆਸ। ਜੁਗਤਿ ਕਰਿ ਮਰਤੁ = ਜੀਵਨ ਦੇ ਸੁਚੱਜੇ ਢੰਗ ਨੂੰ 'ਸੁਆਸ ਸੁਖਮਨਾ ਵਿਚ ਟਿਕਾਣੇ' ਬਣਾ। ਸੁ = ਉਹ, ਅਜੇਹਾ। ਸਨਬੰਧੁ = ਮੇਲ। ਕੀਜੈ = ਕਰਨਾ ਚਾਹੀਦਾ ਹੈ।
(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ), ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ)। ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ)। (ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ) ਅਜੇਹਾ ਮੇਲ ਮਿਲਾਓ।


ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥  

मीन की चपल सिउ जुगति मनु राखीऐ उडै नह हंसु नह कंधु छीजै ॥१॥  

Mīn kī cẖapal si▫o jugaṯ man rākẖī▫ai udai nah hans nah kanḏẖ cẖẖījai. ||1||  

In this way, the fickle fish of the mind will be held steady; the swan-soul shall not fly away, and the body-wall will not crumble. ||1||  

ਇਸ ਤਰੀਕੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ-ਰਾਜਹੰਸ, ਉਡਾਰੀ ਮਾਰ, ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ-ਦੀਵਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।  

ਮੀਨ = ਮੱਛੀ। ਚਪਲ = ਚੰਚਲ। ਮੀਨ ਕੀ ਚਪਲ = ਮੱਛੀ ਦੀ ਚੰਚਲਤਾ। ਸਿਉ ਜੁਗਤਿ = ਜੁਗਤਿ ਸਿਉ, (ਇਸ) ਜੁਗਤਿ ਨਾਲ। ਮੀਨ ਕੀ ਚਪਲ ਮਨੁ = ਮੱਛੀ ਦੀ ਚਪਲਤਾ ਵਾਲਾ ਮਨ, ਮੱਛੀ ਵਰਗਾ ਚੰਚਲ ਮਨ। ਰਾਖੀਐ = ਸਾਂਭ ਰੱਖਣਾ ਚਾਹੀਦਾ ਹੈ। ਹੰਸੁ = ਜੀਵਤਮਾ, ਮਨ। ਉਡੈ ਨਹ = (ਇਸ ਤਰ੍ਹਾਂ) ਭਟਕਦਾ ਨਹੀਂ। ਕੰਧੁ = ਸਰੀਰ। ਨਹ ਛੀਜੈ = ਛਿੱਜਦਾ ਨਹੀਂ, ਵਿਕਾਰਾਂ ਵਿਚ ਗਲਦਾ ਨਹੀਂ ॥੧॥
ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਨਾਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ ॥੧॥


ਮੂੜੇ ਕਾਇਚੇ ਭਰਮਿ ਭੁਲਾ  

मूड़े काइचे भरमि भुला ॥  

Mūṛe kā▫icẖe bẖaram bẖulā.  

You fool, why are you deluded by doubt?  

ਹੇ ਮੂਰਖ! ਤੂੰ ਕਿਉਂ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ?  

ਮੂੜੇ = ਹੇ ਮੂਰਖ! ਕਾਇਚੇ = ਕਾਹਦੇ ਵਾਸਤੇ? ਕਿਉਂ? ਭਰਮਿ = ਭੁਲੇਖੇ ਵਿਚ (ਪੈ ਕੇ)। ਭੁਲਾ = ਖੁੰਝ ਰਿਹਾ ਹੈਂ।
ਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੀ ਤੋਂ) ਲਾਂਭੇ ਜਾ ਰਿਹਾ ਹੈਂ?


ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ  

नह चीनिआ परमानंदु बैरागी ॥१॥ रहाउ ॥  

Nah cẖīni▫ā parmānanḏ bairāgī. ||1|| rahā▫o.  

You do not remember the detached Lord of supreme bliss. ||1||Pause||  

ਤੂੰ ਪਰਮ ਅਨੰਦ ਸਰੂਪ, ਆਪਣੇ ਨਿਰਲੇਪ ਪ੍ਰਭੂ ਦਾ ਸਿਮਰਨ (ਕਿਉਂ) ਨਹੀਂ ਕਰਦਾ। ਠਹਿਰਾਉ।  

ਚੀਨਿਆ = ਪਛਾਣਿਆ। ਪਰਮਾਨੰਦੁ = ਉਹ ਪਰਮਾਤਮਾ ਜੋ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ। ਬੈਰਾਗੀ = ਮਾਇਆ ਵਲੋਂ ਉਪਰਾਮ (ਹੋ ਕੇ) ॥੧॥
(ਹੇ ਜੋਗੀ!) ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ ॥੧॥ ਰਹਾਉ॥


ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ  

अजर गहु जारि लै अमर गहु मारि लै भ्राति तजि छोडि तउ अपिउ पीजै ॥  

Ajar gahu jār lai amar gahu mār lai bẖarāṯ ṯaj cẖẖod ṯa▫o api▫o pījai.  

Seize and burn the unbearable; seize and kill the imperishable; leave behind your doubts, and then, you shall drink in the Nectar.  

ਤੂੰ ਆਪਣੀ ਅਸਹ ਮੰਦ-ਵਾਸ਼ਨਾ ਨੂੰ ਫੜ ਕੇ ਸਾੜ ਸੁੱਟ, ਆਪਣੇ ਅਬਿਨਾਸ਼ੀ ਮਨੂੰਏ ਨੂੰ ਫੜ ਕੇ ਕਾਬੂ ਕਰ ਅਤੇ ਆਪਣੇ ਸ਼ਕ-ਸ਼ੁਭੇ ਨੂੰ ਛੱਡ ਦੇ, ਤਦ ਹੀ ਤੂੰ ਲਾਮ-ਅੰਮ੍ਰਿਤ ਨੂੰ ਪੀਵੇਂਗਾ।  

ਜਰਾ = ਬੁਢੇਪਾ। ਅਜਰ = {ਅ-ਜਰਾ} ਜਿਸ ਨੂੰ ਬੁਢੇਪਾ ਪੋਹ ਨਹੀਂ ਸਕਦਾ ਉਹ ਪਰਮਾਤਮਾ। ਗਹੁ = ਪਕੜ, ਰੋਕ। ਅਜਰ ਗਹੁ = ਜਰਾ-ਰਹਿਤ ਪ੍ਰਭੂ ਦੇ ਮਿਲਾਪ ਦੇ ਰਸਤੇ ਵਿਚ ਰੋਕ ਪਾਣ ਵਾਲਾ (ਮੋਹ)। ਜਾਰਿ ਲੈ = ਸਾੜ ਦੇਹ। ਅਮਰ = ਮੌਤ-ਰਹਿਤ ਪ੍ਰਭੂ। ਅਮਰ ਗਹੁ = ਮੌਤ-ਰਹਿਤ ਹਰੀ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲਾ (ਮਨ)। ਮਾਰਿ ਲੈ = ਵੱਸ ਵਿਚ ਕਰ ਲੈ। ਭ੍ਰਾਤਿ = ਭਟਕਣਾ। ਤਜਿ ਛੋਡਿ = ਤਿਆਗ ਦੇਹ। ਤਉ = ਤਦੋਂ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਸਕੀਦਾ ਹੈ।
(ਹੇ ਜੋਗੀ!) ਜਰਾ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ।


ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥  

मीन की चपल सिउ जुगति मनु राखीऐ उडै नह हंसु नह कंधु छीजै ॥२॥  

Mīn kī cẖapal si▫o jugaṯ man rākẖī▫ai udai nah hans nah kanḏẖ cẖẖījai. ||2||  

In this way, the fickle fish of the mind will be held steady; the swan-soul shall not fly away, and the body-wall shall not crumble. ||2||  

ਇਸ ਤਰ੍ਹਾਂ ਦੇ ਨਾਲ ਤੇਰਾ ਮੱਛੀ ਵਰਗਾ ਚੰਚਲ ਮਨੂਆ ਅਸਥਿਰ ਹੋ ਜਾਵੇਗਾ ਤੇ ਤੇਰੀ ਆਤਮਾ (ਰਾਜਹੰਸ) ਉਡਾਰੀ ਮਾਰ ਤੇਰੇ ਪ੍ਰਭੂ ਕੋਲੋਂ ਦੂਰ ਨਹੀਂ ਜਾਵੇਗੀ ਅਤੇ ਤੇਰੀ ਦੇਹ ਦੀ ਦੀਦਾਰ ਬੇਫ਼ਾਇਦਾ ਨਾਸ ਨਹੀਂ ਹੋਵੇਗੀ।  

xxx॥੨॥
ਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits