Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪਾਪ ਪਥਰ ਤਰਣੁ ਜਾਈ  

पाप पथर तरणु न जाई ॥  

Pāp pathar ṯaraṇ na jā▫ī.  

Sin is a stone which does not float.  

ਗੁਨਾਹ ਇਕ ਪੱਥਰ ਹੈ, ਜੋ ਤਰਦਾ ਨਹੀਂ।  

ਤਰਣੁ ਨ ਜਾਈ = ਪਾਰ ਨਹੀਂ ਲੰਘਿਆ ਜਾ ਸਕਦਾ।
ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਹਨਾਂ ਘੁੰਮਣ-ਘੇਰੀਆਂ ਵਿਚੋਂ ਪਾਰ ਨਹੀਂ ਲੰਘ ਸਕਦੀ।


ਭਉ ਬੇੜਾ ਜੀਉ ਚੜਾਊ  

भउ बेड़ा जीउ चड़ाऊ ॥  

Bẖa▫o beṛā jī▫o cẖaṛā▫ū.  

So let the Fear of God be the boat to carry your soul across.  

ਤੂੰ ਆਪਣੀ ਆਤਮਾ ਨੂੰ ਪ੍ਰਭੂ ਦੇ ਡਰ ਦੇ ਜਹਾਜ਼ ਉਤੇ ਚੜ੍ਹਨ ਵਾਲੀ ਬਣਾ ਲੈ ਅਤੇ ਤੂੰ ਪਾਰ ਉਤੱਰ ਜਾਵੇਗਾ।  

ਭਉ = ਪਰਮਾਤਮਾ ਦਾ ਡਰ-ਅਦਬ। ਚੜਾਊ = ਸਵਾਰ, ਬੇੜੀ ਦਾ ਮੁਸਾਫ਼ਿਰ।
ਜੇ ਪਰਮਾਤਮਾ ਦੇ ਡਰ-ਅਦਬ ਦੀ ਬੇੜੀ ਤਿਆਰ ਕੀਤੀ ਜਾਏ, ਤੇ ਉਸ ਬੇੜੀ ਵਿਚ ਜੀਵ ਸਵਾਰ ਹੋਵੇ,


ਕਹੁ ਨਾਨਕ ਦੇਵੈ ਕਾਹੂ ॥੪॥੨॥  

कहु नानक देवै काहू ॥४॥२॥  

Kaho Nānak ḏevai kāhū. ||4||2||  

Says Nanak, rare are those who are blessed with this Boat. ||4||2||  

ਕਿਸੇ ਵਿਰਲੇ ਜਣੇ ਨੂੰ ਹੀ ਗੁਰੂ ਜੀ ਆਖਦੇ ਹਨ, ਐਹੋ ਜੇਹੇ ਜਹਾਜ਼ ਦੀ ਦਾਤ ਮਿਲਦੀ ਹੈ।  

ਕਾਹੂ = ਕਿਸੇ ਵਿਰਲੇ ਨੂੰ ॥੪॥੨॥
ਤਾਂ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿਚੋਂ) ਪਾਰ ਲੰਘ ਸਕੀਦਾ ਹੈ। ਪਰ ਹੇ ਨਾਨਕ! ਅਜੇਹੀ ਬੇੜੀ ਕਿਸੇ ਵਿਰਲੇ ਨੂੰ ਕਰਤਾਰ ਦੇਂਦਾ ਹੈ ॥੪॥੨॥


ਮਾਰੂ ਮਹਲਾ ਘਰੁ  

मारू महला १ घरु १ ॥  

Mārū mėhlā 1 gẖar 1.  

Maaroo, First Mehl, First House:  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ  

करणी कागदु मनु मसवाणी बुरा भला दुइ लेख पए ॥  

Karṇī kāgaḏ man masvāṇī burā bẖalā ḏu▫e lekẖ pa▫e.  

Actions are the paper, and the mind is the ink; good and bad are both recorded upon it.  

ਆਚਰਨ ਕਾਗਜ਼ ਹੈ ਅਤੇ ਮਨ ਦਵਾਤ। ਚੰਗੀਆਂ ਤੇ ਮੰਦੀਆਂ ਦੋ ਲਿਖਤਾਂ ਉਸ ਤੇ ਲਿਖੀਆਂ ਜਾਂਦੀਆਂ ਹਨ।  

ਕਰਣੀ = ਆਚਰਨ। ਕਾਗਦੁ = ਕਾਗ਼ਜ਼। ਮਸੁ = ਸਿਆਹੀ। ਮਸਵਾਣੀ = ਦਵਾਤ। ਪਏ = ਪੈ ਜਾਂਦੇ ਹਨ, ਲਿਖੇ ਜਾਂਦੇ ਹਨ। ਦੁਇ = ਦੋ ਕਿਸਮ ਦੇ।
ਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ)।


ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥  

जिउ जिउ किरतु चलाए तिउ चलीऐ तउ गुण नाही अंतु हरे ॥१॥  

Ji▫o ji▫o kiraṯ cẖalā▫e ṯi▫o cẖalī▫ai ṯa▫o guṇ nāhī anṯ hare. ||1||  

As their past actions drive them, so are mortals driven. There is no end to Your Glorious Virtues, Lord. ||1||  

ਜਿਵੇਂ ਪੂਰਬਲੇ ਕਰਮ ਬੰਦੇ ਨੂੰ ਚਲਾਉਂਦੇ ਹਨ, ਤਿਵੇਂ ਹੀ ਉਹ ਚਲਦਾ ਹੈ ਤੇਰੀਆਂ ਗੁਣਾਂ ਦਾ ਕੋਈ ਓੜਕ ਨਹੀਂ, ਹੇ ਵਾਹਿਗੁਰੂ।  

ਕਿਰਤੁ = ਕੀਤਾ ਹੋਇਆ ਕੰਮ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਸਾਡੇ ਸੁਭਾਵ ਦਾ ਰੂਪ ਧਾਰ ਲੈਂਦਾ ਹੈ)। ਤਉ ਗੁਣ ਅੰਤੁ = ਤੇਰੇ ਗੁਣਾਂ ਦਾ ਅੰਤ। ਹਰੇ = ਹੇ ਹਰੀ! ॥੧॥
(ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ ॥੧॥


ਚਿਤ ਚੇਤਸਿ ਕੀ ਨਹੀ ਬਾਵਰਿਆ  

चित चेतसि की नही बावरिआ ॥  

Cẖiṯ cẖeṯas kī nahī bāvri▫ā.  

Why do you not keep Him in your consciousness, you mad man?  

ਤੂੰ ਆਪਣੇ ਮਨ ਅੰਦਰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ, ਹੇ ਪਗਲੇ ਪੁਰਸ਼?  

ਚਿਤ = ਹੇ ਚਿੱਤ! ਚਿਤ ਬਾਵਰਿਆ = ਹੇ ਕਮਲੇ ਚਿੱਤ!
ਹੇ ਕਮਲੇ ਮਨ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?


ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ  

हरि बिसरत तेरे गुण गलिआ ॥१॥ रहाउ ॥  

Har bisraṯ ṯere guṇ gali▫ā. ||1|| rahā▫o.  

Forgetting the Lord, your own virtues shall rot away. ||1||Pause||  

ਆਪਣੇ ਵਾਹਿਗੁਰੂ ਨੂੰ ਭੁਲਾਉਨ ਨਾਲ ਤੇਰੀਆਂ ਨੇਕੀਆਂ ਖ਼ੁਰ ਵੰਝਣਗੀਆਂ। ਠਹਿਰਾਉ।  

ਬਿਸਰਤ = ਵਿਸਾਰਦਿਆਂ। ਗਲਿਆ = ਗਲ ਰਹੇ ਹਨ, ਘਟ ਰਹੇ ਹਨ ॥੧॥
ਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈਂ, ਤਿਉਂ ਤਿਉਂ ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ॥


ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ  

जाली रैनि जालु दिनु हूआ जेती घड़ी फाही तेती ॥  

Jālī rain jāl ḏin hū▫ā jeṯī gẖaṛī fāhī ṯeṯī.  

The night is a net, and the day is a net; there are as many traps as there are moments.  

ਰਾਤ੍ਰੀ ਇਕ ਫਾਹੀ ਹੈ ਅਤੇ ਦਿਹੁੰ ਭੀ ਇਕ ਫਾਹੀ। ਜਿੰਨੇ ਮੁਹਤ ਹਨ ਉਨੀਆਂ ਹੀ ਫਾਂਸੀਆਂ ਹਨ।  

ਰੈਨਿ = ਰਾਤ। ਜੇਤੀ ਘੜੀ = ਜਿਤਨੀਆਂ ਭੀ ਘੜੀਆਂ ਹਨ ਉਮਰ ਦੀਆਂ। ਤੇਤੀ = ਉਹ ਸਾਰੀਆਂ।
(ਹੇ ਮਨ-ਪੰਛੀ! ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ ਤੇ ਹਰੇਕ ਰਾਤ (ਤੈਨੂੰ ਮਾਇਆ ਵਿਚ ਫਸਾਣ ਲਈ) ਜਾਲ ਦਾ ਕੰਮ ਦੇ ਰਿਹਾ ਹੈ, ਤੇਰੀ ਉਮਰ ਦੀਆਂ ਜਿਤਨੀਆਂ ਭੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਣ ਹਿਤ) ਫਾਹੀ ਬਣਦੀਆਂ ਜਾ ਰਹੀਆਂ ਹਨ।


ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥  

रसि रसि चोग चुगहि नित फासहि छूटसि मूड़े कवन गुणी ॥२॥  

Ras ras cẖog cẖugėh niṯ fāsėh cẖẖūtas mūṛe kavan guṇī. ||2||  

With relish and delight, you continually bite at the bait; you are trapped, you fool - how will you ever escape? ||2||  

ਬੜੇ ਸੁਆਦ ਨਾਲ ਤੂੰ ਨਿਤਾਪ੍ਰਤੀ (ਵਿਸ਼ਿਆਂ ਦੇ) ਚੋਗ ਚੁਗਦਾ ਹੈਂ ਅਤੇ ਫੱਸ ਜਾਂਦਾ ਹੈ। ਹੇ ਮੂਰਖ! ਤੂੰ ਕਿਹੜੀਆਂ ਨੇਕੀਆਂ ਦੁਆਰਾ ਬੰਦਖ਼ਲਾਸ ਹੋਵੇਗਾਂ?  

ਰਸਿ = ਰਸ ਨਾਲ, ਸੁਆਦ ਨਾਲ। ਚੁਗਹਿ = ਤੂੰ ਚੁਗਦਾ ਹੈਂ। ਫਾਸਹਿ = ਤੂੰ ਫਸਦਾ ਹੈਂ। ਮੂੜੇ = ਹੇ ਮੂਰਖ! ॥੨॥
ਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈਂ ਤੇ ਵਿਕਾਰਾਂ ਵਿਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਹੈਂ, ਹੇ ਮੂਰਖ ਮਨ! ਇਹਨਾਂ ਵਿਚੋਂ ਕੇਹੜੇ ਗੁਣਾਂ ਦੀ ਮਦਦ ਨਾਲ ਖ਼ਲਾਸੀ ਹਾਸਲ ਕਰੇਂਗਾ? ॥੨॥


ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ  

काइआ आरणु मनु विचि लोहा पंच अगनि तितु लागि रही ॥  

Kā▫i▫ā āraṇ man vicẖ lohā pancẖ agan ṯiṯ lāg rahī.  

The body is a furnace, and the mind is the iron within it; the five fires are heating it.  

ਸਰੀਰ ਇੱਕ ਭੱਠੀ ਹੈ ਅਤੇ ਮਨ ਉਸ ਅੰਦਰ ਲੋਹਾ। ਵਿਕਾਰਾਂ ਦੀਆਂ ਪੰਜ ਅੱਗਾਂ ਇਸ ਨੂੰ ਤੱਤਾ ਕਰ ਰਹੀਆਂ ਹਨ।  

ਆਰਣੁ = ਭੱਠੀ। ਵਿਚਿ = (ਇਸ ਕਾਇਆ) ਵਿਚ (ਨੋਟ: ਲਫ਼ਜ਼ 'ਵਿਚਿ' ਦਾ ਸੰਬੰਧ ਲਫ਼ਜ਼ 'ਮਨੁ' ਦੇ ਨਾਲ ਨਹੀਂ ਹੈ; ਜੇ ਹੁੰਦਾ ਤਾਂ ਲਫ਼ਜ਼ 'ਮਨੁ' ਦਾ ਜੋੜ 'ਮਨ' ਹੋ ਜਾਂਦਾ)। ਪੰਚ ਅਗਨਿ = ਕਾਮਾਦਿਕ ਪੰਜ ਅੱਗਾਂ। ਤਿਤੁ = ਉਸ ਕਾਇਆਂ-ਭੱਠੀ ਵਿਚ।
ਮਨੁੱਖ ਦਾ ਸਰੀਰ, ਮਾਨੋ, (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿਚ ਮਨ, ਮਾਨੋ, ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ,


ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹ੍ਹੀ ਚਿੰਤ ਭਈ ॥੩॥  

कोइले पाप पड़े तिसु ऊपरि मनु जलिआ संन्ही चिंत भई ॥३॥  

Ko▫ile pāp paṛe ṯis ūpar man jali▫ā sanĥī cẖinṯ bẖa▫ī. ||3||  

Sin is the charcoal placed upon it, which burns the mind; the tongs are anxiety and worry. ||3||  

ਗੁਨਾਹ ਦੇ ਕੋਲੇ ਉਸ ਉੱਤੇ ਪਾਏ ਗਏ ਹਨ, ਜਿਸ ਦੁਆਰਾ ਮਨ ਮੱਚ ਗਿਆ ਹੈ ਅਤੇ ਫ਼ਿਕਰ ਚਿੰਤਾ ਜੰਬੂਰ ਬਣ ਗਈ ਹੈ।  

ਤਿਸੁ ਊਪਰਿ = ਉਸ ਭੱਠੀ ਉਤੇ। ਚਿੰਤ = ਚਿੰਤਾ ॥੩॥
(ਕਾਮਾਦਿਕ ਦੀ ਤਪਸ਼ ਨੂੰ ਤੇਜ਼ ਕਰਨ ਲਈ) ਉਸ ਉਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿਚ) ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿਚ ਮਦਦ ਦੇ ਰਹੀ ਹੈ) ॥੩॥


ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ  

भइआ मनूरु कंचनु फिरि होवै जे गुरु मिलै तिनेहा ॥  

Bẖa▫i▫ā manūr kancẖan fir hovai je gur milai ṯinehā.  

What was turned to slag is again transformed into gold, if one meets with the Guru.  

ਮਲੀਣ ਹੋਇਆ ਹੋਇਆ ਮਨ ਮੁੜ, ਸੋਨਾ ਬਣ ਜਾਂਦਾ ਹੈ, ਜੇਕਰ ਪਾਰਸ ਵਰਗੇ ਗੁਰਦੇਵ ਜੀ ਮਿਲ ਪੈਣ।  

ਮਨੂਰੁ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਤਿਨੇਹਾ = ਉਹੋ ਜਿਹਾ (ਜੋ ਮਨੂਰ ਤੋਂ ਕੰਚਨ ਕਰ ਸਕੇ)।
ਪਰ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮਾ ਲੋਹਾ ਹੋ ਚੁਕੇ ਮਨ ਨੂੰ ਭੀ ਸੋਨਾ ਬਣਾ ਦੇਂਦਾ ਹੈ।


ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥  

एकु नामु अम्रितु ओहु देवै तउ नानक त्रिसटसि देहा ॥४॥३॥  

Ėk nām amriṯ oh ḏevai ṯa▫o Nānak ṯaristas ḏehā. ||4||3||  

He blesses the mortal with the Ambrosial Name of the One Lord, and then, O Nanak, the body is held steady. ||4||3||  

ਉਹ ਬੰਦੇ ਨੂੰ ਇੱਕ ਪ੍ਰਭੂ ਅੰਮ੍ਰਿਤ ਸਰੂਪ ਨਾਮ ਬਖ਼ਸ਼ਦੇ ਹਨ ਅਤੇ ਤਦ ਉਸ ਦਾ ਸਰੀਰ ਤੇ ਮਨ ਅਸਥਿਰ ਥੀ ਵੰਝਦੇ ਹਨ।  

ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਤ੍ਰਿਸਟਸਿ = ਟਿਕ ਜਾਂਦਾ ਹੈ। ਦੇਹਾ = ਸਰੀਰ ॥੪॥੩॥
ਹੇ ਨਾਨਕ! ਉਹ (ਗੁਰੂ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੪॥੩॥


ਮਾਰੂ ਮਹਲਾ  

मारू महला १ ॥  

Mārū mėhlā 1.  

Maaroo, First Mehl:  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ  

बिमल मझारि बससि निरमल जल पदमनि जावल रे ॥  

Bimal majẖār basas nirmal jal paḏman jāval re.  

In the pure, immaculate waters, both the lotus and the slimy scum are found.  

ਓ ਦੇਖੋ! ਮੈਲ ਰਹਿਤ ਅਤੇ ਸਾਫ਼ ਸੁਥਰੇ ਪਾਣੀ ਅੰਦਰ ਦੋਨੋਂ ਕੰਵਲ ਅਤੇ ਪਾਣੀ ਦਾ ਜਾਲਾ ਵਸਦੇ ਹਨ।  

ਬਿਮਲ... ਜਲ = ਬਿਮਲ (ਸਰੋਵਰ ਦੇ) ਨਿਰਮਲ ਜਲ ਮਝਾਰਿ ਬਸਸਿ। ਬਿਮਲ = ਮਲ-ਰਹਿਤ, ਸਾਫ਼। ਮਝਾਰਿ = ਵਿਚ। ਬਸਸਿ = ਵੱਸਦਾ ਹੈ। ਪਦਮਨਿ = ਕਮਲ, ਕੌਲ ਫੁੱਲ। ਜਾਵਲ = ਜਾਲਾ। ਰੇ = ਹੇ ਡੱਡੂ!
(ਹੇ ਡੱਡੂ!) ਸਾਫ਼ ਸਰੋਵਰ ਦੇ ਸਾਫ਼ ਸੁਥਰੇ ਪਾਣੀ ਵਿਚ ਕੌਲ ਫੁੱਲ ਤੇ ਜਾਲਾ ਵੱਸਦੇ ਹਨ।


ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥  

पदमनि जावल जल रस संगति संगि दोख नही रे ॥१॥  

Paḏman jāval jal ras sangaṯ sang ḏokẖ nahī re. ||1||  

The lotus flower is with the scum and the water, but it remains untouched by any pollution. ||1||  

ਓ! ਪਾਣੀ ਦੇ ਜਾਲੇ ਅਤੇ ਸੁਆਦਲੇ ਪਾਣੀ ਦੇ ਮੇਲ-ਮਿਲਾਪ ਅੰਦਰ ਕੰਵਲ ਵਸਦਾ ਹੈ, ਪਰ ਉਨ੍ਹਾਂ ਦੇ ਮੇਲ-ਮਿਲਾਪ ਦੁਆਰਾ ਉਸ ਨੂੰ ਕੋਈ ਦੂਸ਼ਨ ਨਹੀਂ ਚਮੜਦਾ।  

ਸੰਗਿ = ਸੰਗ ਵਿਚ, ਸਾਥ (ਕਰਨ) ਵਿਚ। ਦੋਖ = ਐਬ, ਨੁਕਸ ॥੧॥
ਕੌਲ ਫੁੱਲ ਉਸ ਜਾਲੇ ਤੇ ਪਾਣੀ ਦੀ ਸੰਗਤ ਵਿਚ ਰਹਿੰਦਾ ਹੈ, ਪਰ ਉਹਨਾਂ ਦੀ ਸੰਗਤ ਵਿਚ ਉਸ ਨੂੰ ਕੋਈ ਦਾਗ਼ ਨਹੀਂ ਲੱਗਦੇ (ਕੌਲ ਫੁੱਲ ਨਿਰਲੇਪ ਹੀ ਰਹਿੰਦਾ ਹੈ) ॥੧॥


ਦਾਦਰ ਤੂ ਕਬਹਿ ਜਾਨਸਿ ਰੇ  

दादर तू कबहि न जानसि रे ॥  

Ḏāḏar ṯū kabėh na jānas re.  

You frog, you will never understand.  

ਓਇ ਡੱਡੂਆ! ਤੈਨੂੰ ਕਦੇ ਭੀ ਸਮਝ ਨਹੀਂ ਪੈਣੀ।  

ਰੇ ਦਾਦਰ = ਹੇ ਡੱਡੂ!
ਹੇ ਡੱਡੂ! ਤੂੰ ਕਦੇ ਭੀ ਸਮਝ ਨਹੀਂ ਕਰਦਾ।


ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਲਖਸਿ ਰੇ ॥੧॥ ਰਹਾਉ  

भखसि सिबालु बससि निरमल जल अम्रितु न लखसि रे ॥१॥ रहाउ ॥  

Bẖakẖas sibāl basas nirmal jal amriṯ na lakẖas re. ||1|| rahā▫o.  

You eat the dirt, while you dwell in the immaculate waters. You know nothing of the ambrosial nectar there. ||1||Pause||  

ਤੂੰ ਪਵਿੱਤਰ ਪਾਣੀ ਅੰਦਰ ਵਸਦਾ ਹੈਂ ਅਤੇ ਪਾਣੀ ਦੇ ਜਾਲੇ ਨੂੰ ਖਾਂਦਾ ਹੈਂ, ਹੇ ਡੱਡੂ! ਤੂੰ ਅੰਮ੍ਰਿਤ ਦੀ ਕਦਰ ਨੂੰ ਨਹੀਂ ਜਾਣਦਾ। ਠਹਿਰਾਉ।  

ਭਖਸਿ = ਤੂੰ ਖਾਂਦਾ ਹੈਂ। ਸਿਬਾਲੁ = ਜਾਲਾ। ਨ ਲਖਸਿ = ਤੂੰ ਕਦਰ ਨਹੀਂ ਸਮਝਦਾ ॥੧॥
ਤੂੰ ਸਾਫ਼-ਸੁਥਰੇ ਪਾਣੀ ਵਿਚ ਵੱਸਦਾ ਹੈਂ, ਪਰ ਤੂੰ ਉਸ ਸਾਫ਼-ਪਵਿਤ੍ਰ ਪਾਣੀ ਨੂੰ ਪਛਾਣਦਾ ਨਹੀਂ (ਉਸ ਦੀ ਕਦਰ ਨਹੀਂ ਜਾਣਦਾ, ਤੇ ਸਦਾ) ਜਾਲਾ ਹੀ ਖਾਂਦਾ ਰਹਿੰਦਾ ਹੈਂ (ਜੋ ਉਸ ਸਾਫ਼ ਪਾਣੀ ਵਿਚ ਪੈ ਜਾਂਦਾ ਹੈ) ॥੧॥ ਰਹਾਉ॥


ਬਸੁ ਜਲ ਨਿਤ ਵਸਤ ਅਲੀਅਲ ਮੇਰ ਚਚਾ ਗੁਨ ਰੇ  

बसु जल नित न वसत अलीअल मेर चचा गुन रे ॥  

Bas jal niṯ na vasaṯ alī▫al mer cẖacẖā gun re.  

You dwell continually in the water; the bumble bee does not dwell there, but it is intoxicated with its fragrance from afar.  

ਹੇ ਡੱਡੂ! ਤੂੰ ਸਦਾ ਪਾਣੀ ਅੰਦਰ ਵਸਦਾ ਹੈਂ। ਜਦ ਕਿ ਭੌਰਾ ਓਥੇ ਨਹੀਂ ਵਸਦਾ। ਭੌਰਾ ਕੰਵਲ ਦੀਆਂ ਖੂਬੀਆਂ ਦੀ ਚਰਚਾ ਅੰਦਰ ਮਸਤ ਰਹਿੰਦਾ ਹੈ।  

ਬਸੁ = ਬਾਸੁ, ਵਾਸ। ਅਲੀਅਲ = ਭੌਰਾ। ਮੇਰ = ਚੋਟੀ, ਕੌਲ ਫੁੱਲ ਦੀ ਚੋਟੀ। ਚਚਾ = ਚੂਸਦਾ। ਗੁਨ = ਰਸ।
ਹੇ ਡੱਡੂ! (ਤੇਰਾ) ਸਦਾ ਪਾਣੀ ਦਾ ਵਾਸ ਹੈ, ਭੌਰਾ (ਪਾਣੀ ਵਿਚ) ਨਹੀਂ ਵੱਸਦਾ, (ਫਿਰ ਭੀ) ਉਹ (ਫੁੱਲ ਦੀ) ਚੋਟੀ ਦਾ ਰਸ ਮਾਣਦਾ ਹੈ (ਚੂਸਦਾ ਹੈ)।


ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥  

चंद कुमुदनी दूरहु निवससि अनभउ कारनि रे ॥२॥  

Cẖanḏ kumuḏanī ḏẖūrahu nivsas anbẖa▫o kāran re. ||2||  

Intuitively sensing the moon in the distance, the lotus bows its head. ||2||  

ਚੰਦਰਮਾ ਨੂੰ ਦੂਰ ਤੋਂ ਦੇਖ ਕੇ ਆਪਣੀ ਅੰਦਰਲੀ ਗਿਆਤ ਦੇ ਸਬਬ, ਕਮੀਆ ਕੰਵਲ ਖਿੜਦਾ ਅਤੇ ਆਪਣਾ ਸਿਰ ਨਿਵਾਉਂਦਾ ਹੈ।  

ਚੰਦ = ਚੰਦ ਨੂੰ। ਕੁਮੁਦਨੀ = ਕੰਮੀ {ਨੋਟ: ਕੌਲ ਫੁੱਲ ਸੂਰਜ ਦੀ ਰੌਸ਼ਨੀ ਵਿਚ ਖਿੜਦਾ ਹੈ, ਕੰਮੀ ਚੰਦ ਦੀ ਚਾਨਣੀ ਵਿਚ ਖਿੜਦੀ ਹੈ)। ਨਿਵਸਸਿ = ਨਿਊਂਦੀ ਹੈ, (ਖਿੜ ਕੇ) ਸਿਰ ਨਿਵਾਂਦੀ ਹੈ। ਅਨਭਉ = ਦਿਲ ਦੀ ਖਿੱਚ ॥੨॥
ਕੰਮੀ ਚੰਦ ਨੂੰ ਦੂਰੋਂ ਹੀ (ਵੇਖ ਕੇ ਖਿੜ ਕੇ) ਸਿਰ ਨਿਵਾਂਦੀ ਹੈ, ਕਿਉਂਕਿ ਉਸ ਦੇ ਅੰਦਰ ਚੰਦ ਵਾਸਤੇ ਦਿਲੀ ਖਿੱਚ ਹੈ ॥੨॥


ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ  

अम्रित खंडु दूधि मधु संचसि तू बन चातुर रे ॥  

Amriṯ kẖand ḏūḏẖ maḏẖ sancẖas ṯū ban cẖāṯur re.  

The realms of nectar are irrigated with milk and honey; you think you are clever to live in the water.  

ਅੰਮ੍ਰਿਤ, ਚੀਨੀ, ਦੁੱਧ ਅਤੇ ਸ਼ਹਿਦ ਨਾਲ ਸਿੰਜਣ ਦੁਆਰਾ ਭੀ ਕੌੜਾ ਤੁੰਮਾਂ, ਅਤਰ ਨਹੀਂ ਬਣਦਾ, ਹੇ ਡੱਡੂ!  

ਦੂਧਿ = ਦੁੱਧ ਵਿਚ। ਮਧੁ = ਸ਼ਹਿਦ, ਮਿਠਾਸ। ਅੰਮ੍ਰਿਤ = ਉੱਤਮ। ਸੰਚਸਿ = (ਪਰਮਾਤਮਾ) ਇਕੱਠੀ ਕਰਦਾ ਹੈ। ਤੂ ਰੇ = ਹੇ ਡੱਡੂ! ਬਨ ਚਾਤੁਰ = ਹੇ ਪਾਣੀ (ਦੇ ਵਾਸ) ਦੇ ਚਤੁਰ ਡੱਡੂ!
(ਥਣ ਦੇ) ਦੁੱਧ ਵਿਚ (ਪਰਮਾਤਮਾ) ਖੰਡ ਤੇ ਸ਼ਹਿਦ (ਵਰਗੀ) ਅੰਮ੍ਰਿਤ (ਮਿਠਾਸ ਇਕੱਠੀ ਕਰਦਾ ਹੈ, ਪਰ ਜਿਵੇਂ (ਥਣ ਨੂੰ ਚੰਬੜੇ ਹੋਏ) ਚਿੱਚੜ ਦੀ (ਲਹੂ ਨਾਲ ਹੀ) ਪ੍ਰੀਤ ਹੈ (ਦੁੱਧ ਨਾਲ ਨਹੀਂ, ਤਿਵੇਂ) ਹੇ ਪਾਣੀ ਦੇ ਚਤੁਰ ਡੱਡੂ।


ਅਪਨਾ ਆਪੁ ਤੂ ਕਬਹੁ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥  

अपना आपु तू कबहु न छोडसि पिसन प्रीति जिउ रे ॥३॥  

Apnā āp ṯū kabahu na cẖẖodas pisan parīṯ ji▫o re. ||3||  

You can never escape your own inner tendencies, like the love of the flea for blood. ||3||  

ਚਿੱਚੜ ਦੇ ਲਹੂ ਨਾਲ ਪਿਆਰ ਦੀ ਮਾਨੰਦ ਤੂੰ ਆਪਣੀ ਨਿਜ ਦੀ ਆਦਤ ਨੂੰ ਕਦੇ ਭੀ ਨਹੀਂ ਛੱਡਦਾ।  

ਆਪੁ = ਆਪ ਨੂੰ। ਪਿਸਨ = ਚਿੱਚੜ। ਪਿਸਨ ਪ੍ਰੀਤਿ = ਚਿੱਚੜ ਦੀ ਪ੍ਰੀਤ (ਲਹੂ ਨਾਲ)। ਅਪਨਾ ਆਪੁ = ਆਪਣੇ ਸੁਭਾਵ ਨੂੰ ॥੩॥
ਤੂੰ (ਭੀ) ਆਪਣਾ ਸੁਭਾਉ ਕਦੇ ਨਹੀਂ ਛੱਡਦਾ (ਪਾਣੀ ਵਿਚ ਵੱਸਦੇ ਕੌਲ ਫੁੱਲ ਦੀ ਤੈਨੂੰ ਸਾਰ ਨਹੀਂ, ਤੂੰ ਪਾਣੀ ਦਾ ਜਾਲਾ ਹੀ ਖ਼ੁਸ਼ ਹੋ ਹੋ ਕੇ ਖਾਂਦਾ ਹੈਂ) ॥੩॥


ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ  

पंडित संगि वसहि जन मूरख आगम सास सुने ॥  

Pandiṯ sang vasėh jan mūrakẖ āgam sās sune.  

The fool may live with the Pandit, the religious scholar, and listen to the Vedas and the Shaastras.  

ਵਿਦਵਾਨ ਪੁਰਸ਼ ਨਾਲ ਰਹਿੰਦਾ ਹੋਇਆ, ਇਕ ਬੇਵਕੂਫ ਬੰਦਾ ਵੇਦਾਂ ਅਤੇ ਸ਼ਾਸਤਰਾਂ ਨੂੰ ਸ੍ਰਵਣ ਕਰਦਾ ਹੈ।  

ਪੰਡਿਤ ਸੰਗਿ = ਵਿਦਵਾਨਾਂ ਦੀ ਸੰਗਤ ਵਿਚ। ਵਸਹਿ = ਵੱਸਦੇ ਹਨ। ਜਨ = ਬੰਦੇ। ਆਗਮ = ਵੇਦ। ਸਾਸ = ਸ਼ਾਸਤ੍ਰ। ਸੁਨੇ = ਸੁਨਿ, ਸੁਣ ਕੇ।
ਵਿਦਵਾਨਾਂ ਦੀ ਸੰਗਤ ਵਿਚ ਮੂਰਖ ਬੰਦੇ ਵੱਸਦੇ ਹਨ, ਉਹਨਾਂ ਪਾਸੋਂ ਉਹ ਵੇਦ ਸ਼ਾਸਤ੍ਰ ਭੀ ਸੁਣਦੇ ਹਨ (ਪਰ ਰਹਿੰਦੇ ਮੂਰਖ ਹੀ ਹਨ। ਆਪਣਾ ਮੂਰਖਤਾ ਦਾ ਸੁਭਾਉ ਨਹੀਂ ਛੱਡਦੇ),


ਅਪਨਾ ਆਪੁ ਤੂ ਕਬਹੁ ਛੋਡਸਿ ਸੁਆਨ ਪੂਛਿ ਜਿਉ ਰੇ ॥੪॥  

अपना आपु तू कबहु न छोडसि सुआन पूछि जिउ रे ॥४॥  

Apnā āp ṯū kabahu na cẖẖodas su▫ān pūcẖẖ ji▫o re. ||4||  

You can never escape your own inner tendencies, like the crooked tail of the dog. ||4||  

ਕੁੱਤੇ ਦੀ ਟੇਢੀ ਪੂਛਲ ਦੀ ਤਰ੍ਹਾਂ ਤੂੰ ਆਪਣੀ ਨਿੱਜ ਦੀ ਆਦਤ ਨੂੰ ਕਦੇ ਭੀ ਨਹੀਂ ਤਿਆਗਦਾ।  

ਨ ਛੋਡਸਿ = ਤੂੰ ਨਹੀਂ ਛੱਡਦਾ। ਸੁਆਨ ਪੂਛਿ = ਕੁੱਤੇ ਦੀ ਪੂਛਲ ॥੪॥
ਜਿਵੇਂ ਕੁੱਤੇ ਦੀ ਪੂਛਲ (ਕਦੇ ਆਪਣਾ ਟੇਡਾ-ਪਨ ਨਹੀਂ ਛੱਡਦੀ, ਤਿਵੇਂ ਹੇ ਡੱਡੂ!) ਤੂੰ ਕਦੇ ਆਪਣਾ ਸੁਭਾਉ ਨਹੀਂ ਛੱਡਦਾ ॥੪॥


ਇਕਿ ਪਾਖੰਡੀ ਨਾਮਿ ਰਾਚਹਿ ਇਕਿ ਹਰਿ ਹਰਿ ਚਰਣੀ ਰੇ  

इकि पाखंडी नामि न राचहि इकि हरि हरि चरणी रे ॥  

Ik pākẖandī nām na rācẖėh ik har har cẖarṇī re.  

Some are hypocrites; they do not merge with the Naam, the Name of the Lord. Some are absorbed in the Feet of the Lord, Har, Har.  

ਕਈ ਦੰਭੀ ਹਨ ਜੋ ਨਾਮ ਅੰਦਰ ਲੀਨ ਨਹੀਂ ਹੁੰਦੇ ਅਤੇ ਕਈ ਸੁਆਮੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹੋਏ ਹਨ।  

ਇਕਿ = ਕਈ (ਨੋਟ: ਲਫ਼ਜ਼ 'ਇਕਿ' ਬਹੁ-ਵਚਨ ਹੈ)। ਨਾਮਿ = ਨਾਮ ਵਿਚ।
ਕਈ ਐਸੇ ਪਖੰਡੀ ਬੰਦੇ ਹੁੰਦੇ ਹਨ ਜੋ ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਪਾਂਦੇ (ਸਦਾ ਪਖੰਡ ਵਲ ਹੀ ਰੁਚੀ ਰੱਖਦੇ ਹਨ), ਕਈ ਐਸੇ ਹਨ (ਭਾਗਾਂ ਵਾਲੇ) ਜੋ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦੇ ਹਨ।


ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥  

पूरबि लिखिआ पावसि नानक रसना नामु जपि रे ॥५॥४॥  

Pūrab likẖi▫ā pāvas Nānak rasnā nām jap re. ||5||4||  

The mortals obtain what they are predestined to receive; O Nanak, with your tongue, chant the Naam. ||5||4||  

ਬੰਦਾ ਉਹ ਕੁਛ ਪਾਉਂਦਾ ਹੈ, ਜਿਹੜਾ ਪਹਿਲੇ ਤੋਂ ਉਸ ਲਈ ਲਿਖਿਆ ਹੋਇਆ ਹੈ। ਆਪਣੀ ਜੀਭ੍ਹਾ ਨਾਲ ਤੂੰ ਸਾਈਂ ਦੇ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਭਦ ਲਿਖੀ ਹੋਈ ਹੈ।  

ਪਾਵਸਿ = ਤੂੰ ਪਾਏਂਗਾ। ਪੂਰਬਿ = ਪੂਰਬ ਵਿਚ, ਪਹਿਲੇ ਜੀਵਨ-ਸਮੇ ਵਿਚ ॥੫॥੪॥
ਹੇ ਨਾਨਕ! ਤੂੰ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰ, ਧੁਰੋਂ ਪਰਮਾਤਮਾ ਵਲੋਂ ਲਿਖੀ ਬਖ਼ਸ਼ਸ਼ ਅਨੁਸਾਰ ਤੈਨੂੰ ਇਹ ਦਾਤ ਪ੍ਰਾਪਤ ਹੋ ਜਾਇਗੀ ॥੫॥੪॥


ਮਾਰੂ ਮਹਲਾ  

मारू महला १ ॥  

Mārū mėhlā 1.  

Maaroo, First Mehl,  

ਮਾਰੂ ਪਹਿਲੀ ਪਾਤਿਸ਼ਾਹੀ।  

xxx
xxx


ਸਲੋਕੁ  

सलोकु ॥  

Salok.  

Shalok:  

ਸਲੋਕ।  

ਸਲੋਕੁ =
xxx


ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ  

पतित पुनीत असंख होहि हरि चरनी मनु लाग ॥  

Paṯiṯ punīṯ asaʼnkẖ hohi har cẖarnī man lāg.  

Countless sinners are sanctified, attaching their minds to the Feet of the Lord.  

ਆਪਣੀ ਆਤਮਾਂ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਕੇ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ।  

ਪਤਿਤ = ਡਿੱਗੇ ਹੋਏ, ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ ਜੀਵ। ਹੋਹਿ = ਹੋ ਜਾਂਦੇ ਹਨ।
ਬੇਅੰਤ ਉਹ ਵਿਕਾਰੀ ਬੰਦੇ ਭੀ ਪਵਿਤ੍ਰ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗ ਜਾਂਦਾ ਹੈ।


ਅਠਸਠਿ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ ॥੧॥  

अठसठि तीरथ नामु प्रभ नानक जिसु मसतकि भाग ॥१॥  

Aṯẖsaṯẖ ṯirath nām parabẖ Nānak jis masṯak bẖāg. ||1||  

The merits of the sixty-eight places of pilgrimage are found in God's Name, O Nanak, when such destiny is inscribed upon one's forehead. ||1||  

ਸੁਆਮੀ ਦੇ ਨਾਮ ਦੇ ਰਾਹੀਂ ਅਠਾਹਠ ਧਰਮ ਅਸਥਾਨਾਂ ਦੀ ਯਾਤਰਾ ਦਾ ਫਲ ਪਰਾਪਤ ਹੋ ਜਾਂਦਾ ਹੈ। ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।  

ਅਠਸਠਿ = ਅਠਾਹਠ। ਮਸਤਕਿ = ਮੱਥੇ ਉਤੇ ॥੧॥
ਅਠਾਹਠ ਤੀਰਥ ਪਰਮਾਤਮਾ ਦਾ ਨਾਮ ਹੀ ਹੈ, ਪਰ, ਹੇ ਨਾਨਕ! (ਇਹ ਨਾਮ ਉਸ ਨੂੰ ਹੀ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਚੰਗੇ) ਭਾਗ ਹੋਣ ॥੧॥


ਸਬਦੁ  

सबदु ॥  

Sabaḏ.  

Shabad:  

ਸ਼ਬਦ।  

xxx
xxx


ਸਖੀ ਸਹੇਲੀ ਗਰਬਿ ਗਹੇਲੀ  

सखी सहेली गरबि गहेली ॥  

Sakẖī sahelī garab gahelī.  

O friends and companions, so puffed up with pride,  

ਹੇ ਮੇਰੀ ਹੰਕਾਰ ਦੀ ਗ੍ਰਸੀ ਹੋਈ ਹੋਈ ਹਮਜੋਲਣੇ ਅਤੇ ਸਜਣੀਏ!  

ਗਰਬਿ = ਗਰਬ ਵਿਚ, ਅਹੰਕਾਰ ਵਿਚ। ਗਹੇਲੀ = ਗ੍ਰਸੀ ਹੋਈ।
ਹੇ ਆਪਣੇ ਹੀ ਰਸ-ਮਾਣ ਵਿਚ ਮੱਤੀ ਸਖੀਏ! ਮੇਰੀਏ ਸਹੇਲੀਏ! (ਹੇ ਮੇਰੇ ਕੰਨ! ਹੇ ਮੇਰੀ ਜੀਭ!)।


ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥  

सुणि सह की इक बात सुहेली ॥१॥  

Suṇ sah kī ik bāṯ suhelī. ||1||  

listen to this one joyous story of your Husband Lord. ||1||  

ਤੂੰ ਕੰਤ ਦੀ ਇਕ ਆਰਾਮ-ਬਖ਼ਸ਼ਣਹਾਰ ਰਾਮ ਕਹਾਣੀ ਸ੍ਰਵਣ ਕਰ।  

ਸਹ ਕੀ = ਖਸਮ-ਪ੍ਰਭੂ ਦੀ। ਸੁਹੇਲੀ = ਸੁਖਦਾਈ ॥੧॥
ਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਦੀ ਹੀ ਗੱਲ ਸੁਣ (ਤੇ ਕਰ), ਇਹ ਗੱਲ ਸੁਖ ਦੇਣ ਵਾਲੀ ਹੈ ॥੧॥


ਜੋ ਮੈ ਬੇਦਨ ਸਾ ਕਿਸੁ ਆਖਾ ਮਾਈ  

जो मै बेदन सा किसु आखा माई ॥  

Jo mai beḏan sā kis ākẖā mā▫ī.  

Who can I tell about my pain, O my mother?  

ਜਿਹੜੀ ਪੀੜ ਮੈਨੂੰ ਹੈ ਉਹ ਮੈਂ ਕਿਸ ਨੂੰ ਦੱਸਾਂ, ਹੇ ਮੇਰੀ ਮਾਤਾ?  

ਮੈ ਬੇਦਨ = ਮੇਰੇ (ਦਿਲ ਦੀ) ਪੀੜ। ਆਖਾ = ਮੈਂ ਆਖਾਂ। ਮਾਈ = ਹੇ ਮਾਂ!
ਹੇ (ਮੇਰੀ) ਮਾਂ! ਮੈਂ ਕਿਸ ਨੂੰ ਦੱਸਾਂ ਆਪਣੇ ਦਿਲ ਦੀ ਪੀੜ? (ਬਿਗਾਨੀ ਪੀੜ ਦੀ ਸਾਰ ਕੋਈ ਸਮਝ ਨਹੀਂ ਸਕਦਾ)।


ਹਰਿ ਬਿਨੁ ਜੀਉ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ  

हरि बिनु जीउ न रहै कैसे राखा माई ॥१॥ रहाउ ॥  

Har bin jī▫o na rahai kaise rākẖā mā▫ī. ||1|| rahā▫o.  

Without the Lord, my soul cannot survive; how can I comfort it, O my mother? ||1||Pause||  

ਆਪਣੇ ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਰਹਿ ਨਹੀਂ ਸਕਦੀ। ਮੈਂ ਇਸ ਨੂੰ ਕਿਸ ਤਰ੍ਹਾਂ ਸ਼ਾਂਤ ਕਰਾਂ, ਹੇ ਮੈਂਡੀ ਅੰਮੜੀਏ? ਠਹਿਰਾਉ।  

ਜੀਉ = ਜਿੰਦ। ਕੈਸੇ = (ਹੋਰ ਕੋਈ) ਐਸਾ (ਤਰੀਕਾ ਨਹੀਂ) ਜਿਸ ਨਾਲ। ਰਾਖਾ = ਮੈਂ ਘਬਰਾਹਟ ਤੋਂ ਬਚ ਸਕਾਂ ॥੧॥
ਹੇ ਮਾਂ! ਪਰਮਾਤਮਾ (ਦੀ ਯਾਦ) ਤੋਂ ਬਿਨਾ ਮੇਰੀ ਜਿੰਦ ਰਹਿ ਨਹੀਂ ਸਕਦੀ। ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਸੁੱਝਦਾ ਨਹੀਂ ਜਿਸ ਨਾਲ ਮੈਂ ਇਸ ਨੂੰ ਘਬਰਾਹਟ ਤੋਂ ਬਚਾ ਸਕਾਂ ॥੧॥ ਰਹਾਉ॥


ਹਉ ਦੋਹਾਗਣਿ ਖਰੀ ਰੰਞਾਣੀ  

हउ दोहागणि खरी रंञाणी ॥  

Ha▫o ḏohāgaṇ kẖarī rañāṇī.  

I am a dejected, discarded bride, totally miserable.  

ਮੈਂ, ਕੂੜੀ ਪਤਨੀ, ਬਹੁਤ ਹੀ ਦੁਖੀ ਹਾਂ।  

ਦੋਹਾਗਣਿ = ਮੰਦੇ ਭਾਗਾਂ ਵਾਲੀ। ਖਰੀ = ਬਹੁਤ। ਰੰਞਾਣੀ = ਦੁਖੀ।
(ਜੇ ਮੇਰਾ ਇਕ ਸੁਆਸ ਭੀ ਪ੍ਰਭੂ-ਮਿਲਾਪ ਤੋਂ ਬਿਨਾ ਲੰਘੇ ਤਾਂ) ਮੈਂ (ਆਪਣੇ ਆਪ ਨੂੰ) ਮੰਦੇ ਭਾਗਾਂ ਵਾਲੀ (ਸਮਝਦੀ ਹਾਂ), ਮੈਂ ਬੜੀ ਦੁਖੀ (ਹੁੰਦੀ ਹਾਂ),


ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥  

गइआ सु जोबनु धन पछुताणी ॥२॥  

Ga▫i▫ā so joban ḏẖan pacẖẖuṯāṇī. ||2||  

I have lost my youth; I regret and repent. ||2||  

ਆਪਣੀ ਸੁੰਦਰ ਜੁਆਨੀ ਨੂੰ ਗੁਆ ਕੇ, ਮੈਂ, ਪਤਨੀ ਪਸਚਾਤਾਪ ਕਰ ਰਹੀ ਹਾਂ।  

ਸੁ ਜੋਬਨ = ਉਹ ਜਵਾਨੀ (ਜੋ ਪਤੀ ਨਾਲ ਮਿਲਾਂਦੀ ਹੈ)। ਧਨ = ਇਸਤ੍ਰੀ ॥੨॥
(ਜਿਵੇਂ) ਜਿਸ ਇਸਤ੍ਰੀ ਦਾ ਜਦੋਂ ਉਹ ਜੋਬਨ ਲੰਘ ਜਾਂਦਾ ਹੈ ਜੋ ਉਸ ਨੂੰ ਪਤੀ ਨਾਲ ਮਿਲਾ ਸਕਦਾ ਹੈ ਤਾਂ ਉਹ ਪਛੁਤਾਂਦੀ ਹੈ ॥੨॥


ਤੂ ਦਾਨਾ ਸਾਹਿਬੁ ਸਿਰਿ ਮੇਰਾ  

तू दाना साहिबु सिरि मेरा ॥  

Ŧū ḏānā sāhib sir merā.  

You are my wise Lord and Master, above my head.  

ਤੂੰ ਮੇਰੇ ਸਿਰ ਦਾ ਸਿਆਣਾ ਸੁਆਮੀ ਹੈਂ।  

ਸਾਹਿਬੁ = ਮਾਲਕ। ਦਾਨਾ = (ਮੇਰੇ) ਦਿਲ ਦੀ ਜਾਣਨ ਵਾਲਾ। ਸਿਰਿ = ਸਿਰ ਉਤੇ।
(ਹੇ ਪ੍ਰਭੂ!) ਤੂੰ ਮੇਰੇ ਸਿਰ ਉਤੇ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਦਾ ਹੈਂ।


ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥  

खिजमति करी जनु बंदा तेरा ॥३॥  

Kẖijmaṯ karī jan banḏā ṯerā. ||3||  

I serve You as Your humble slave. ||3||  

ਮੈਂ ਤੇਰੀ ਸੇਵਾ ਕਮਾਉਂਦਾ ਹਾਂ ਅਤੇ ਤੇਰਾ ਨੌਕਰ ਅਤੇ ਨਫ਼ਰ ਹਾਂ।  

ਖਿਜਮਤਿ = ਖ਼ਿਦਮਤਿ, ਸੇਵਾ (ਨੋਟ: ਅਰਬੀ ਲਫ਼ਜ਼ਾਂ ਦਾ 'ਜ਼' ਅਤੇ 'ਦ' ਉਚਾਰਨ ਵਿਚ ਕਈ ਵਾਰ ਵਟਾਏ ਜਾ ਸਕਦੇ ਹਨ; ਜਿਵੇਂ 'ਕਾਜ਼ੀ' ਤੇ 'ਕਾਦੀ'; 'ਨਜ਼ਰਿ' ਤੇ 'ਨਦਰਿ', 'ਕਾਗ਼ਜ਼' ਤੇ 'ਕਾਗ਼ਦ'; ਕਾਜ਼ੀਆਂ ਤੇ 'ਕਾਦੀਆਂ')। ਕਰੀ = ਮੈਂ ਕਰਾਂ। ਬੰਦਾ = ਗ਼ੁਲਾਮ ॥੩॥
(ਮੇਰੀ ਤਾਂਘ ਹੈ ਕਿ) ਤੇਰੀ ਚਾਕਰੀ ਕਰਦਾ ਰਹਾਂ, ਮੈਂ ਤੇਰਾ ਦਾਸ ਬਣਿਆ ਰਹਾਂ, ਮੈਂ ਤੇਰਾ ਗ਼ੁਲਾਮ ਬਣਿਆ ਰਹਾਂ ॥੩॥


ਭਣਤਿ ਨਾਨਕੁ ਅੰਦੇਸਾ ਏਹੀ  

भणति नानकु अंदेसा एही ॥  

Bẖaṇaṯ Nānak anḏesā ehī.  

Nanak humbly prays, this is my only concern:  

ਗੁਰੂ ਜੀ ਆਖਦੇ ਹਨ, ਮੈਨੂੰ ਕੇਵਲ ਇਹ ਚਿੰਤਾ ਹੈ:  

ਭਣਤਿ = ਆਖਦਾ ਹੈ। ਅੰਦੇਸਾ = ਫ਼ਿਕਰ, ਤੌਖ਼ਲਾ, ਚਿੰਤਾ।
ਨਾਨਕ ਆਖਦਾ ਹੈ ਕਿ ਮੈਨੂੰ ਇਹੀ ਚਿੰਤਾ ਰਹਿੰਦੀ ਹੈ,


ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥  

बिनु दरसन कैसे रवउ सनेही ॥४॥५॥  

Bin ḏarsan kaise rava▫o sanehī. ||4||5||  

without the Blessed Vision of my Beloved, how can I enjoy Him? ||4||5||  

ਆਪਣੇ ਪ੍ਰੀਤਮ ਦਾ ਦੀਦਾਰ ਪਾਉਣ ਦੇ ਬਗ਼ੈਰ, ਮੈਂ ਉਸ ਨੂੰ ਕਿਸ ਬਰ੍ਹਾਂ ਮਾਣ ਸਕਦਾ ਹਾਂ।  

ਕੈਸੇ = (ਕੋਈ) ਐਸਾ (ਤਰੀਕਾ ਹੋਵੇ) ਜਿਸ ਨਾਲ। ਰਵਉ = ਮੈਂ ਮਿਲ ਸਕਾਂ। ਸਨੇਹੀ = ਸਨੇਹ ਕਰਨ ਵਾਲੇ ਪ੍ਰਭੂ ਨੂੰ, ਪਿਆਰੇ ਪ੍ਰਭੂ ਨੂੰ ॥੪॥੫॥
ਕਿ ਮੈਂ ਕਿਤੇ ਪਰਮਾਤਮਾ ਦੇ ਦਰਸ਼ਨ ਤੋਂ ਵਾਂਜਿਆ ਹੀ ਨਾਹ ਰਹਿ ਜਾਵਾਂ। ਕੋਈ ਐਸਾ ਤਰੀਕਾ ਹੋਵੇ ਜਿਸ ਨਾਲ ਮੈਂ ਉਸ ਪਿਆਰੇ ਪ੍ਰਭੂ ਨੂੰ ਮਿਲ ਸਕਾਂ ॥੪॥੫॥


        


© SriGranth.org, a Sri Guru Granth Sahib resource, all rights reserved.
See Acknowledgements & Credits