Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ  

So tikā so baihṇā so▫ī ḏībāṇ.  

The same mark on the forehead, the same throne, and the same Royal Court.  

ਟਿਕਾ = ਮੱਥੇ ਦਾ ਨੂਰ। ਬੈਹਣਾ = ਤਖ਼ਤ। ਦੀਬਾਣੁ = ਦਰਬਾਰ।
(ਗੁਰੂ ਅਮਰਦਾਸ ਦੇ ਮੱਥੇ ਉਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)।


ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ  

Piyū ḏāḏe jevihā poṯā parvāṇ.  

Just like the father and grandfather, the son is approved.  

ਪਿਯੂ ਜੇਵਿਹਾ = ਪਿਉ (ਗੁਰੂ ਅੰਗਦ) ਜੈਸਾ। ਦਾਦੇ ਜੇਵਿਹਾ = ਦਾਦੇ (ਗੁਰੂ ਨਾਨਕ) ਵਰਗਾ। ਪਰਵਾਣੁ = ਕਬੂਲ, ਮੰਨਣ-ਯੋਗ।
ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ (ਗੁਰੂ) ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ।


ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ  

Jin bāsak neṯrai gẖaṯi▫ā kar nehī ṯāṇ.  

He took the thousand-headed serpent as his churning string with the force of devotional love,.  

ਜਿਨਿ = ਜਿਸ (ਪੋਤਰੇ-ਗੁਰੂ) ਨੇ। ਨੇਹੀ = ਨੇਹਣੀ। ਬਾਸਕੁ = ਟੇਢਾ ਮਨ-ਰੂਪ ਨਾਗ। ਤਾਣੁ = ਆਤਮਕ ਬਲ।
ਇਸ ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈ,


ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ  

Jin samunḏ viroli▫ā kar mer maḏẖāṇ.  

and he churned the ocean of the world with his churning stick, the Sumayr mountain.  

ਵਿਰੋਲਿਆ = ਰਿੜਕਿਆ। ਮੇਰੁ = ਸੁਮੇਰ ਪਰਬਤ, ਉੱਚੀ ਸੁਰਤ।
(ਉੱਚੀ ਸੁਰਤ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ,


ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ  

Cẖa▫oḏah raṯan nikāli▫an kīṯon cẖānāṇ.  

He extracted the fourteen jewels, and brought forth the Divine Light.  

ਕੀਤੋਨੁ = ਕੀਤਾ ਉਸ ਨੇ।
(ਉਸ 'ਸ਼ਬਦ-ਸਮੁੰਦਰ' ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ।


ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ  

Gẖoṛā kīṯo sahj ḏā jaṯ kī▫o palāṇ.  

He made intuition his horse, and chastity his saddle.  

ਸਹਜ = ਅਡੋਲ ਅਵਸਥਾ। ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੀ ਤਾਕਤ। ਪਲਾਣੁ = ਕਾਠੀ।
(ਗੁਰੂ ਅਮਰਦਾਸ ਨੇ) ਸਹਿਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ;


ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ  

Ḏẖaṇakẖ cẖaṛā▫i▫o saṯ ḏā jas hanḏā bāṇ.  

He placed the arrow of the Lord's Praise in the bow of Truth.  

ਧਣਖੁ = ਕਮਾਨ। ਸਤ = ਸੁੱਚਾ ਆਚਰਣ। ਜਸ ਹੰਦਾ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ।
ਸੁੱਚੇ ਆਚਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਤੀਰ (ਪਕੜਿਆ)।


ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ  

Kal vicẖ ḏẖū anḏẖār sā cẖaṛi▫ā rai bẖāṇ.  

In this Dark Age of Kali Yuga, there was only pitch darkness. Then, He rose like the sun to illuminate the darkness.  

ਕਲਿ = ਕਲੇਸ਼ਾਂ-ਭਰਿਆ ਸੰਸਾਰ। ਧੂ ਅੰਧਾਰੁ = ਘੁੱਪ ਹਨੇਰਾ। ਰੈ = {रय} ਕਿਰਨਾਂ। ਭਾਣੁ = {भानु} ਭਾਨੁ, ਸੂਰਜ।
ਸੰਸਾਰ ਵਿਚ (ਵਿਕਾਰਾਂ ਦਾ) ਘੁੱਪ ਹਨੇਰਾ ਸੀ। (ਗੁਰੂ ਅਮਰਦਾਸ, ਮਾਨੋ) ਕਿਰਨਾਂ ਵਾਲਾ ਸੂਰਜ ਚੜ੍ਹ ਪਿਆ,


ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ  

Saṯahu kẖeṯ jamā▫i▫o saṯahu cẖẖāvāṇ.  

He farms the field of Truth, and spreads out the canopy of Truth.  

ਸਤਹੁ = 'ਸਤ' ਤੋਂ, ਸੁੱਚੇ ਆਚਰਣ ਦੇ ਬਲ ਨਾਲ। ਛਾਵਾਣੁ = ਛਾਂ, ਰਾਖੀ। ਸਾ = ਸੀ। ਬਾਣੁ = ਤੀਰ।
ਜਿਸ ਨੇ 'ਸਤ' ਦੇ ਬਲ ਨਾਲ ਹੀ (ਉੱਜੜੀ) ਖੇਤੀ ਜਮਾਈ ਤੇ 'ਸਤ' ਨਾਲ ਹੀ ਉਸ ਦੀ ਰਾਖੀ ਕੀਤੀ।


ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ  

Niṯ raso▫ī ṯerī▫ai gẖi▫o maiḏā kẖāṇ.  

Your kitchen always has ghee and flour to eat.  

ਖਾਣੁ = ਖੰਡ।
(ਹੇ ਗੁਰੂ ਅਮਰਦਾਸ!) ਤੇਰੇ ਲੰਗਰ ਵਿਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ।


ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ  

Cẖāre kundāʼn sujẖī▫os man mėh sabaḏ parvāṇ.  

You understand the four corners of the universe; in your mind, the Word of the Shabad is approved and supreme.  

ਸੁਝੀਓਸੁ = ਉਸ ਨੂੰ ਸੁੱਝੀਆਂ।
ਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ।


ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ  

Āvā ga▫oṇ nivāri▫o kar naḏar nīsāṇ.  

You eliminate the comings and goings of reincarnation, and bestow the insignia of Your Glance of Grace.  

ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ।
(ਹੇ ਗੁਰੂ!) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ।


ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ  

A▫uṯri▫ā a▫uṯār lai so purakẖ sujāṇ.  

You are the Avataar, the Incarnation of the all-knowing Primal Lord.  

ਅਉਤਰਿਆ = ਜੰਮਿਆ ਹੈ। ਪੁਰਖੁ ਸੁਜਾਣੁ = ਸੁਜਾਨ ਅਕਾਲ ਪੁਰਖ।
ਉਹ ਸੁਜਾਨ ਅਕਾਲ ਪੁਰਖ (ਆਪ ਗੁਰੂ ਅਮਰਦਾਸ ਦੇ ਰੂਪ ਵਿਚ) ਅਵਤਾਰ ਲੈ ਕੇ ਜਗਤ ਵਿਚ ਆਇਆ ਹੈ।


ਝਖੜਿ ਵਾਉ ਡੋਲਈ ਪਰਬਤੁ ਮੇਰਾਣੁ  

Jẖakẖaṛ vā▫o na dol▫ī parbaṯ merāṇ.  

You are not pushed or shaken by the storm and the wind; you are like the Sumayr Mountain.  

ਝਖੜਿ = ਝੱਖੜ ਵਿਚ। ਮੇਰਾਣੁ = ਸੁਮੇਰ।
(ਗੁਰੂ ਅਮਰਦਾਸ ਵਿਕਾਰਾਂ ਦੇ) ਝੱਖੜ ਵਿਚ ਨਹੀਂ ਡੋਲਦਾ, (ਵਿਕਾਰਾਂ ਦੀ) ਹਨੇਰੀ ਭੀ ਝੁੱਲ ਪਏ ਤਾਂ ਨਹੀਂ ਡੋਲਦਾ, ਉਹ ਤਾਂ (ਮਾਨੋ) ਸੁਮੇਰ ਪਰਬਤ ਹੈ।


ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ  

Jāṇai birthā jī▫a kī jāṇī hū jāṇ.  

You know the inner state of the soul; You are the Knower of knowers.  

ਬਿਰਥਾ ਜੀਅ ਕੀ = ਦਿਲ ਦੀ ਪੀੜਾ।
ਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ।


ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ  

Ki▫ā sālāhī sacẖe pāṯisāh jāʼn ṯū sugẖaṛ sujāṇ.  

How can I praise You, O True Supreme King, when You are so wise and all-knowing?  

ਸੁਖੜੁ = ਸੋਹਣੀ ਘਾੜਤ ਵਾਲਾ। ਸੁਜਾਣੁ = ਸਿਆਣਾ।
ਹੇ ਸਦਾ-ਥਿਰ ਰਾਜ ਵਾਲੇ ਪਾਤਸ਼ਾਹ! ਮੈਂ ਤੇਰੀ ਕੀਹ ਸਿਫ਼ਤ ਕਰਾਂ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ।


ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ  

Ḏān jė saṯgur bẖāvsī so saṯe ḏāṇ.  

Those blessings granted by the Pleasure of the True Guru - please bless Satta with those gifts.  

ਦਾਨੁ = ਬਖ਼ਸ਼ੀਸ਼। ਸਤਿਗੁਰ ਭਾਵਸੀ = ਗੁਰੂ ਨੂੰ ਚੰਗੀ ਲੱਗੇ। ਸੋ ਸਤੇ ਦਾਣੁ = (ਮੈਨੂੰ) ਸੱਤੇ ਨੂੰ ਤੇਰੀ ਉਹ ਬਖ਼ਸ਼ੀਸ਼ (ਚੰਗੀ) ਹੈ।
ਮੈਨੂੰ ਸੱਤੇ ਨੂੰ ਤੇਰੀ ਉਹੀ ਬਖ਼ਸ਼ੀਸ਼ ਚੰਗੀ ਹੈ ਜੋ (ਤੈਨੂੰ) ਸਤਿਗੁਰੂ ਨੂੰ ਚੰਗੀ ਲੱਗਦੀ ਹੈ।


ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ  

Nānak hanḏā cẖẖaṯar sir umaṯ hairāṇ.  

Seeing Nanak's canopy waving over Your head, everyone was astonished.  

ਹੰਦਾ = ਸੰਦਾ, ਦਾ। ਸਿਰਿ = ਸਿਰ ਉੱਤੇ। ਉਮਤਿ = ਸੰਗੀਤ।
(ਗੁਰੂ ਅਮਰਦਾਸ ਜੀ ਦੇ) ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਸੰਗਤ (ਵੇਖ ਕੇ) ਅਸਚਰਜ ਹੋ ਰਹੀ ਹੈ।


ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ  

So tikā so baihṇā so▫ī ḏībāṇ.  

The same mark on the forehead, the same throne, and the same Royal Court.  

xxx
(ਇਸ ਦੇ ਮੱਥੇ ਉੱਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)


ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥  

Piyū ḏāḏe jevihā poṯrā parvāṇ. ||6||  

Just like the father and grandfather, the son is approved. ||6||  

xxx॥੬॥
ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ ॥੬॥


ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ  

Ḏẖan ḏẖan Rāmḏās gur jin siri▫ā ṯinai savāri▫ā.  

Blessed, blessed is Guru Raam Daas; He who created You, has also exalted You.  

ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ।
ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ।


ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ  

Pūrī ho▫ī karāmāṯ āp sirjaṇhārai ḏẖāri▫ā.  

Perfect is Your miracle; the Creator Lord Himself has installed You on the throne.  

xxx
ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ।


ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ  

Sikẖī aṯai sangṯī pārbarahm kar namaskāri▫ā.  

The Sikhs and all the Congregation recognize You as the Supreme Lord God, and bow down to You.  

ਸਿਖੀ = ਸਿੱਖੀਂ, ਸਿੱਖਾਂ ਨੇ। ਅਤੈ = ਤੇ।
ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।


ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਪਾਰਾਵਾਰਿਆ  

Atal athāhu aṯol ṯū ṯerā anṯ na pārāvāri▫ā.  

You are unchanging, unfathomable and immeasurable; You have no end or limitation.  

ਅਥਾਹੁ = ਜਿਸ ਦੀ ਥਾਹ ਨ ਪਾਈ ਜਾ ਸਕੇ, ਬੜਾ ਗੰਭੀਰ। ਪਾਰਾਵਾਰਿਆ = ਪਾਰ-ਅਵਾਰ, ਪਾਰਲਾ ਤੇ ਉਰਲਾ ਬੰਨਾ।
(ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ।


ਜਿਨ੍ਹ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ  

Jinĥī ṯūʼn sevi▫ā bẖā▫o kar se ṯuḏẖ pār uṯāri▫ā.  

Those who serve You with love - You carry them across.  

ਤੂ = ਤੈਨੂੰ। ਭਾਉ = ਪ੍ਰੇਮ।
ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।


ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ  

Lab lobẖ kām kroḏẖ moh mār kadẖe ṯuḏẖ saparvāri▫ā.  

Greed, envy, sexual desire, anger and emotional attachment - You have beaten them and driven them out.  

ਤੁਧੁ = ਤੂੰ। ਸਪਰਵਾਰਿਆ = (ਬਾਕੀ ਵਿਕਾਰਾਂ-ਰੂਪ) ਪਰਵਾਰ ਸਮੇਤ।
ਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।


ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ  

Ḏẖan so ṯerā thān hai sacẖ ṯerā paiskāri▫ā.  

Blessed is Your place, and True is Your magnificent glory.  

ਪੈਸਕਾਰਿਆ = ਪੇਸ਼ਕਾਰਾ ਕਿਸੇ ਵੱਡੇ ਆਦਮੀ ਦੇ ਆਉਣ ਤੇ ਜੋ ਰੌਣਕ ਉਸ ਦੇ ਸੁਆਗਤ ਲਈ ਕੀਤੀ ਜਾਂਦੀ ਹੈ, ਸੰਗਤ-ਰੂਪ ਪਸਾਰਾ।
(ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤ ਸਦਾ ਅਟੱਲ ਹੈ।


ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ  

Nānak ṯū lahṇā ṯūhai gur amar ṯū vīcẖāri▫ā.  

You are Nanak, You are Angad, and You are Amar Daas; so do I recognize You.  

ਵੀਚਾਰਿਆ = ਮੈਂ ਸਮਝਿਆ ਹੈ।
(ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ।


ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥  

Gur diṯẖā ṯāʼn man sāḏẖāri▫ā. ||7||  

When I saw the Guru, then my mind was comforted and consoled. ||7||  

ਸਾਧਾਰਿਆ = ਟਿਕਾਣੇ ਆਇਆ। ਤੂ = ਤੈਨੂੰ ॥੭॥
(ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ ॥੭॥


ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ  

Cẖāre jāge cẖahu jugī pancẖā▫iṇ āpe ho▫ā.  

The four Gurus enlightened the four ages; the Lord Himself assumed the fifth form.  

ਚਾਰੇ = ਚਾਰੇ (ਪਹਿਲੇ ਗੁਰੂ)। ਚਹੁ ਜੁਗੀ = ਆਪਣੇ ਚਹੁੰਆਂ ਜਾਮਿਆਂ ਵਿਚ। ਜਾਗੇ = ਪਰਗਟ ਹੋਏ, ਰੌਸ਼ਨ ਹੋਏ। ਪੰਚਾਇਣੁ = (ਪੰਚ ਅਯਨ, ਪੰਜਾਂ ਦਾ ਘਰ, ਪੰਜ ਤੱਤਾਂ ਦਾ ਸੋਮਾ) ਅਕਾਲ ਪੁਰਖ (ਜਿਵੇਂ: "ਮਾਣਕੁ ਮਨੁ ਮਹਿ ਮਨੁ ਮਾਰਸੀ, ਸਚਿ ਨ ਲਾਗੈ ਕਤੁ ॥ ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ " ਮਾਰੂ ਮਹਲਾ ੧ ॥ ਪੰਨਾ ੯੯੨। ਅਤੇ "ਤਸਕਰ ਮਾਰਿ ਵਸੀ ਪੰਚਾਇਣ, ਅਦਲੁ ਕਰੇ ਵੀਚਾਰੇ ॥ ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ੧ " ਸੂਹੀ ਛੰਤੁ ਮ: ੧ ਘਰੁ ੩)। ਭੈ ਪੰਚਾਇਣ = ਪੰਚਾਇਣ ਦੇ ਡਰ ਵਿਚ, ਪਰਮਾਤਮਾ ਦੇ ਡਰ ਵਿਚ। ਪੰਚਾਇਣਿ = ਪੰਚਾਇਣ ਵਿਚ, ਪਰਮਾਤਮਾ ਵਿਚ।
ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ।


ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ  

Āpīnĥai āp sāji▫on āpe hī thamiĥ kẖalo▫ā.  

He created Himself, and He Himself is the supporting pillar.  

ਆਪੀਨ੍ਹ੍ਹੈ = ਆਪ ਹੀ ਨੇ; ਪ੍ਰਭੂ ਨੇ ਆਪ ਹੀ। ਆਪੁ = ਆਪਣੇ ਆਪ ਨੂੰ। ਸਾਜਿਓਨੁ = ਉਸ ਨੇ ਪਰਗਟ ਕੀਤਾ (ਸ੍ਰਿਸ਼ਟੀ ਦੇ ਰੂਪ ਵਿਚ)। ਥੰਮ੍ਹ੍ਹਿ = ਥੰਮ੍ਹ ਕੇ, ਸਹਾਰਾ ਦੇ ਕੇ।
ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।


ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ  

Āpe patī kalam āp āp likẖaṇhārā ho▫ā.  

He Himself is the paper, He Himself is the pen, and He Himself is the writer.  

ਲਿਖਣਹਾਰਾ = ਲਿਖਣ ਵਾਲਾ, ਪੂਰਨੇ ਪਾਣ ਵਾਲਾ।
(ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ।


ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ  

Sabẖ umaṯ āvaṇ jāvṇī āpe hī navā niro▫ā.  

All His followers come and go; He alone is fresh and new.  

ਉਮਤਿ = ਸ੍ਰਿਸ਼ਟੀ। ਨਿਰੋਆ = ਨਿਰ-ਰੋਗ, ਰੋਗ-ਰਹਿਤ।
ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿਚ ਹੀ ਹੈ ਤੇ ਨਿਰਲੇਪ ਭੀ ਹੈ)।


ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ  

Ŧakẖaṯ baiṯẖā Arjan gurū saṯgur kā kẖivai cẖanḏo▫ā.  

Guru Arjun sits on the throne; the royal canopy waves over the True Guru.  

ਤਖਤਿ = ਤਖ਼ਤ ਉੱਤੇ। ਖਿਵੈ = ਚਮਕਦਾ ਹੈ (ਸੰ. क्षिभ् ਚਮਕਦਾ)।
(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ)।


ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ  

Ugavṇahu ṯai āthavṇahu cẖahu cẖakī kī▫an lo▫ā.  

From east to west, He illuminates the four directions.  

ਤੈ = ਅਤੇ। ਉਗਵਣਹੁ = ਸੂਰਜ ਉੱਗਣ ਤੋਂ। ਆਥਵਣਹੁ = ਸੂਰਜ ਡੁੱਬਣ ਤੋਂ। ਚਹੁ ਚਕੀ = ਚਹੁੰ ਕੂਟਾਂ ਵਿਚ। ਕੀਅਨੁ = ਕੀਤਾ ਹੈ ਉਸ ਨੇ। ਲੋਆ = ਲੋਅ, ਚਾਨਣ।
ਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ।


ਜਿਨ੍ਹ੍ਹੀ ਗੁਰੂ ਸੇਵਿਓ ਮਨਮੁਖਾ ਪਇਆ ਮੋਆ  

Jinĥī gurū na sevi▫o manmukẖā pa▫i▫ā mo▫ā.  

Those self-willed manmukhs who do not serve the Guru die in shame.  

ਮੋੁਆ = ਮਰੀ {ਨੋਟ: ਇਥੇ ਪਾਠ 'ਮੋਆ' ਹੈ, ਪਰ ਅਸਲ ਲਫ਼ਜ਼ 'ਮੁਆ' ਹੈ}।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ)।


ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ  

Ḏūṇī cẖa▫uṇī karāmāṯ sacẖe kā sacẖā dẖo▫ā.  

Your miracles increase two-fold, even four-fold; this is the True Lord's true blessing.  

ਕਰਾਮਾਤਿ = ਬਜ਼ੁਰਗੀ, ਵਡਿਆਈ, ਕਰਾਮਾਤ। ਢੋਆ = ਸੁਗ਼ਾਤ, ਤੁਹਫ਼ਾ। ਚਉਣੀ = ਚਾਰ-ਗੁਣੀ।
ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ।


ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥  

Cẖāre jāge cẖahu jugī pancẖā▫iṇ āpe ho▫ā. ||8||1||  

The four Gurus enlightened the four ages; the Lord Himself assumed the fifth form. ||8||1||  

xxx॥੮॥੧॥
ਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ ॥੮॥੧॥


ਰਾਮਕਲੀ ਬਾਣੀ ਭਗਤਾ ਕੀ  

Rāmkalī baṇī bẖagṯā kī.  

Raamkalee, The Word Of The Devotees.  

xxx
ਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ।


ਕਬੀਰ ਜੀਉ  

Kabīr jī▫o  

Kabeer Jee:  

xxx
ਕਬੀਰ ਜੀ ਬਾਣੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ  

Kā▫i▫ā kalālan lāhan mela▫o gur kā sabaḏ guṛ kīn re.  

Make your body the vat, and mix in the yeast. Let the Word of the Guru's Shabad be the molasses.  

ਕਲਾਲਨਿ = ਉਹ ਮੱਟੀ ਜਿਸ ਵਿਚ ਗੁੜ ਸੱਕ ਆਦਿਕ ਚੀਜ਼ਾਂ ਪਾ ਕੇ ਸ਼ਰਾਬ ਕੱਢਣ ਲਈ ਖ਼ਮੀਰ ਤਿਆਰ ਕਰੀਦਾ ਹੈ। ਲਾਹਨਿ = ਖ਼ਮੀਰ ਲਈ ਸਮਗ੍ਰੀ। ਰੇ = ਹੇ ਭਾਈ! ਕੀਨੁ = ਮੈਂ ਬਣਾਇਆ ਹੈ।
ਹੇ ਭਾਈ! ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ, ਤੇ ਇਸ ਵਿਚ (ਨਾਮ-ਅੰਮ੍ਰਿਤ-ਰੂਪ ਸ਼ਰਾਬ ਤਿਆਰ ਕਰਨ ਲਈ) ਖ਼ਮੀਰ ਦੀ ਸਮਗ੍ਰੀ ਇਕੱਠੀ ਕਰ ਰਿਹਾ ਹਾਂ-ਸਤਿਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits