Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਧੰਨੁ ਸੁ ਤੇਰੇ ਭਗਤ ਜਿਨ੍ਹ੍ਹੀ ਸਚੁ ਤੂੰ ਡਿਠਾ  

Ḏẖan so ṯere bẖagaṯ jinĥī sacẖ ṯūʼn diṯẖā.  

Blessed are Your devotees, who see You, O True Lord.  

ਤੂੰ ਡਿਠਾ = ਤੈਨੂੰ ਵੇਖਿਆ।
ਤੇਰੇ ਉਹ ਭਗਤ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਤੇਰਾ ਦੀਦਾਰ ਕੀਤਾ ਹੈ।


ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ  

Jis no ṯerī ḏa▫i▫ā salāhe so▫e ṯuḏẖ.  

He alone praises You, who is blessed by Your Grace.  

ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}
ਉਹੀ ਬੰਦਾ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹੈ ਜਿਸ ਉਤੇ ਤੇਰੀ ਮੇਹਰ ਹੁੰਦੀ ਹੈ।


ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥  

Jis gur bẖete Nānak nirmal so▫ī suḏẖ. ||20||  

One who meets the Guru, O Nanak, is immaculate and sanctified. ||20||  

ਭੇਟੈ = ਮਿਲੇ। ਸੁਧੁ = ਪਵਿਤ੍ਰ। ॥੨੦॥
ਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ) ਜਿਸ ਨੂੰ ਗੁਰੂ ਮਿਲ ਪਏ, ਉਹ ਸੁੱਧ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੨੦॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ  

Farīḏā bẖūm rangāvalī manjẖ visūlā bāg.  

Fareed, this world is beautiful, but there is a thorny garden within it.  

ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸ-ਭਰਿਆ, ਵਿਹੁਲਾ।
ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ਼ (ਲੱਗਾ ਹੋਇਆ) ਹੈ (ਜਿਸ ਵਿਚ ਦੁਖਾਂ ਦੀ ਅੱਗ ਬਲ ਰਹੀ ਹੈ)।


ਜੋ ਨਰ ਪੀਰਿ ਨਿਵਾਜਿਆ ਤਿਨ੍ਹ੍ਹਾ ਅੰਚ ਲਾਗ ॥੧॥  

Jo nar pīr nivāji▫ā ṯinĥā ancẖ na lāg. ||1||  

Those who are blessed by their spiritual teacher are not even scratched. ||1||  

xxx॥੧॥
ਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨੀ ਦਾ) ਸੇਕ ਨਹੀਂ ਲੱਗਦਾ ॥੧॥


ਮਃ  

Mėhlā 5.  

Fifth Mehl:  

xxx
xxx


ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ  

Farīḏā umar suhāvaṛī sang suvannṛī ḏeh.  

Fareed, blessed is the life, with such a beautiful body.  

ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ।
ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,


ਵਿਰਲੇ ਕੇਈ ਪਾਈਅਨ੍ਹ੍ਹਿ ਜਿਨ੍ਹ੍ਹਾ ਪਿਆਰੇ ਨੇਹ ॥੨॥  

virle ke▫ī pā▫ī▫aniĥ jinĥā pi▫āre neh. ||2||  

How rare are those who are found to love their Beloved Lord. ||2||  

ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ ॥੨॥
ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੨॥


ਪਉੜੀ  

Pa▫oṛī.  

Pauree:  

xxx
xxx


ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ  

Jap ṯap sanjam ḏa▫i▫ā ḏẖaram jis ḏėh so pā▫e.  

He alone obtains meditation, austerities, self-discipline, compassion and Dharmic faith, whom the Lord so blesses.  

ਦੇਹਿ = ਤੂੰ ਦੇਵੇਂ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਨਾਮ ਦੀ ਦਾਤਿ) ਦੇਂਦਾ ਹੈਂ ਉਹ (ਮਾਨੋ) ਜਪ ਤਪ ਸੰਜਮ ਦਇਆ ਤੇ ਧਰਮ ਪ੍ਰਾਪਤ ਕਰ ਲੈਂਦਾ ਹੈ।


ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ  

Jis bujẖā▫ihi agan āp so nām ḏẖi▫ā▫e.  

He alone meditates on the Naam, the Name of the Lord, whose fire the Lord puts out.  

ਬੁਝਾਇਹਿ = ਤੂੰ ਮਿਟਾ ਦੇਵੇਂ। ਜਿਸੁ ਅਗਨਿ = ਜਿਸ (ਮਨੁੱਖ) ਦੀ ਤ੍ਰਿਸ਼ਨਾ-ਅੱਗ।
(ਪਰ) ਤੇਰਾ ਨਾਮ ਉਹੀ ਸਿਮਰਦਾ ਹੈ ਜਿਸ ਦੀ ਤ੍ਰਿਸ਼ਨਾ-ਅੱਗ ਤੂੰ ਆਪ ਬੁਝਾਂਦਾ ਹੈਂ।


ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ  

Anṯarjāmī agam purakẖ ik ḏarisat ḏikẖā▫e.  

The Inner-knower, the Searcher of hearts, the Inaccessible Primal Lord, inspires us to look upon all with an impartial eye.  

xxx
ਘਟ ਘਟ ਦੀ ਜਾਣਨ ਵਾਲਾ ਅਪਹੁੰਚ ਵਿਆਪਕ ਪ੍ਰਭੂ ਜਿਸ ਮਨੁੱਖ ਵਲ ਮੇਹਰ ਦੀ ਇਕ ਨਿਗਾਹ ਕਰਦਾ ਹੈ,


ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ  

Sāḏẖsangaṯ kai āsrai parabẖ si▫o rang lā▫e.  

With the support of the Saadh Sangat, the Company of the Holy, one falls in love with God.  

ਰੰਗੁ = ਪਿਆਰ। ਸਿਉ = ਨਾਲ।
ਉਹ ਸਤਸੰਗ ਦੇ ਆਸਰੇ ਰਹਿ ਕੇ ਪਰਮਾਤਮਾ ਨਾਲ ਪਿਆਰ ਪਾ ਲੈਂਦਾ ਹੈ।


ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ  

A▫ugaṇ kat mukẖ ujlā har nām ṯarā▫e.  

One's faults are eradicated, and one's face becomes radiant and bright; through the Lord's Name, one crosses over.  

ਕਟਿ = ਕੱਟ ਕੇ। ਨਾਮਿ = ਨਾਮ ਦੀ ਰਾਹੀਂ।
ਪਰਮਾਤਮਾ ਉਸ ਦੇ ਸਾਰੇ ਅਉਗਣ ਕੱਟ ਕੇ ਉਸ ਨੂੰ ਸੁਰਖ਼ਰੂ ਕਰਦਾ ਹੈ ਤੇ ਆਪਣੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।


ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਪਾਏ  

Janam maraṇ bẖa▫o kati▫on fir jon na pā▫e.  

The fear of birth and death is removed, and he is not reincarnated again.  

ਕਟਿਓਨੁ = ਉਸ (ਪ੍ਰਭੂ) ਨੇ ਕੱਟ ਦਿੱਤਾ।
ਉਸ (ਪਰਮਾਤਮਾ) ਨੇ ਉਸ ਮਨੁੱਖ ਦਾ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਹੈ, ਤੇ ਉਸ ਨੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਾਂਦਾ।


ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ  

Anḏẖ kūp ṯe kādẖi▫an laṛ āp faṛā▫e.  

God lifts him up and pulls him out of the deep, dark pit, and attaches him to the hem of His robe.  

ਅੰਧ ਕੂਪ = ਅੰਨ੍ਹਾ ਖੂਹ, ਉਹ ਖੂਹ ਜਿਸ ਵਿਚ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਹੈ। ਕਾਢਿਅਨੁ = ਉਸ (ਪ੍ਰਭੂ) ਨੇ ਕੱਢ ਲਏ। ਲੜੁ = ਪੱਲਾ।
ਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ ਹੈ, ਉਹਨਾਂ ਨੂੰ (ਮਾਇਆ-ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ (ਬਾਹਰ) ਕੱਢ ਲਿਆ ਹੈ।


ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥  

Nānak bakẖas milā▫i▫an rakẖe gal lā▫e. ||21||  

O Nanak, God forgives him, and holds him close in His embrace. ||21||  

ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ। ਮਿਲਾਇਅਨੁ = ਉਸ ਨੇ ਮਿਲਾ ਲਏ। ਗਲਿ = ਗਲ ਨਾਲ ॥੨੧॥
ਹੇ ਨਾਨਕ! ਪ੍ਰਭੂ ਨੇ ਉਹਨਾਂ ਨੂੰ ਮੇਹਰ ਕਰ ਕੇ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਗਲ ਨਾਲ ਲਾ ਲਿਆ ਹੈ ॥੨੧॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ  

Muhabaṯ jis kẖuḏā▫e ḏī raṯā rang cẖalūl.  

One who loves God is imbued with the deep crimson color of His love.  

ਮੁਹਬਤਿ = ਪਿਆਰ। ਰੰਗਿ = ਰੰਗ ਵਿਚ। ਚਲੂਲਿ ਰੰਗਿ = ਗੂੜੇ ਲਾਲ ਰੰਗ ਵਿਚ। ਚਲੂਲ = ਗੂੜ੍ਹਾ ਲਾਲਾ {ਚੂੰ ਲਾਲਹ, ਗੁਲੇ ਲਾਲਹ ਵਾਂਗ}।
ਜਿਸ ਮਨੁੱਖ ਨੂੰ ਰੱਬ ਦਾ ਪਿਆਰ (ਪ੍ਰਾਪਤ ਹੋ ਜਾਂਦਾ ਹੈ), ਤੇ ਉਹ (ਉਸ ਪਿਆਰ ਦੇ) ਗੂੜੇ ਰੰਗ ਵਿਚ ਰੰਗਿਆ ਜਾਂਦਾ ਹੈ,


ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਮੂਲਿ ॥੧॥  

Nānak virle pā▫ī▫ah ṯis jan kīm na mūl. ||1||  

O Nanak, such a person is rarely found; the value of such a humble person can never be estimated. ||1||  

ਪਾਈਅਹਿ = ਮਿਲਦੇ ਹਨ। ਕੀਮ = ਕੀਮਤ। ਨ ਮੂਲਿ = ਬਿਲਕੁਲ ਨਹੀਂ, ਮੂਲੋਂ ਨਹੀਂ ॥੧॥
ਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ। ਪਰ, ਹੇ ਨਾਨਕ! ਅਜੇਹੇ ਬੰਦੇ ਵਿਰਲੇ ਹੀ ਲੱਭਦੇ ਹਨ ॥੧॥


ਮਃ  

Mėhlā 5.  

Fifth Mehl:  

xxx
xxx


ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ  

Anḏar viḏẖā sacẖ nā▫e bāhar bẖī sacẖ diṯẖom.  

The True Name has pierced the nucleus of my self deep within. Outside, I see the True Lord as well.  

ਅੰਦਰੁ = ਅੰਦਰਲਾ, ਹਿਰਦਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ। ਡਿਠੋਮਿ = ਮੈਂ ਡਿੱਠਾ।
ਜਦੋਂ ਮੇਰਾ ਅੰਦਰਲਾ (ਭਾਵ, ਮਨ) ਸੱਚੇ ਨਾਮ ਵਿਚ ਵਿੱਝ ਗਿਆ, ਤਾਂ ਮੈਂ ਬਾਹਰ ਭੀ ਉਸ ਸਦਾ-ਥਿਰ ਪ੍ਰਭੂ ਨੂੰ ਵੇਖ ਲਿਆ।


ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥  

Nānak ravi▫ā habẖ thā▫e vaṇ ṯariṇ ṯaribẖavaṇ rom. ||2||  

O Nanak, He is pervading and permeating all places, the forests and the meadows, the three worlds, and every hair. ||2||  

ਰਵਿਆ = ਵਿਆਪਕ। ਹਭ ਥਾਇ = ਹਰੇਕ ਥਾਂ ਵਿਚ। ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਤ੍ਰਿਭਵਣਿ = ਤ੍ਰਿਭਵਣ ਵਿਚ। ਰੋਮਿ = ਰੋਮ ਰੋਮ ਵਿਚ ॥੨॥
ਹੇ ਨਾਨਕ! (ਹੁਣ ਮੈਨੂੰ ਇਉਂ ਦਿੱਸਦਾ ਹੈ ਕਿ) ਪਰਮਾਤਮਾ ਹਰੇਕ ਥਾਂ ਵਿਚ ਮੌਜੂਦ ਹੈ, ਹਰੇਕ ਵਣ ਵਿਚ, ਹਰੇਕ ਤੀਲੇ ਵਿਚ, ਸਾਰੇ ਹੀ ਤ੍ਰਿਭਵਣੀ ਸੰਸਾਰ ਵਿਚ, ਰੋਮ ਰੋਮ ਵਿਚ ॥੨॥


ਪਉੜੀ  

Pa▫oṛī.  

Pauree:  

xxx
xxx


ਆਪੇ ਕੀਤੋ ਰਚਨੁ ਆਪੇ ਹੀ ਰਤਿਆ  

Āpe kīṯo racẖan āpe hī raṯi▫ā.  

He Himself created the Universe; He Himself imbues it.  

ਕੀਤੋ ਰਚਨੁ = ਜਗਤ-ਰਚਨਾ ਰਚੀ। ਰਤਿਆ = (ਰਚਨਾ ਵਿਚ) ਮਿਲਿਆ ਹੋਇਆ ਹੈ।
ਇਹ ਜਗਤ-ਰਚਨਾ ਪ੍ਰਭੂ ਨੇ ਆਪ ਹੀ ਰਚੀ ਹੈ, ਤੇ ਆਪ ਹੀ ਇਸ ਵਿਚ ਮਿਲਿਆ ਹੋਇਆ ਹੈ।


ਆਪੇ ਹੋਇਓ ਇਕੁ ਆਪੇ ਬਹੁ ਭਤਿਆ  

Āpe ho▫i▫o ik āpe baho bẖaṯi▫ā.  

He Himself is One, and He Himself has numerous forms.  

ਇਕੁ = ਨਿਰਾਕਾਰ-ਰੂਪ ਆਪ ਹੀ ਆਪ। ਬਹੁ ਭਤਿਆ = ਸਰਗੁਣ ਰੂਪ ਵਿਚ ਅਨੇਕਾਂ ਰੰਗਾਂ ਰੂਪਾਂ ਵਾਲਾ।
(ਕਦੇ ਰਚਨਾ ਨੂੰ ਸਮੇਟ ਕੇ) ਇਕ ਆਪ ਹੀ ਆਪ ਹੋ ਜਾਂਦਾ ਹੈ, ਤੇ ਕਦੇ ਅਨੇਕਾਂ ਰੰਗਾਂ ਰੂਪਾਂ ਵਾਲਾ ਬਣ ਜਾਂਦਾ ਹੈ।


ਆਪੇ ਸਭਨਾ ਮੰਝਿ ਆਪੇ ਬਾਹਰਾ  

Āpe sabẖnā manjẖ āpe bāhrā.  

He Himself is within all, and He Himself is beyond them.  

ਮੰਝਿ = ਵਿਚ।
ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ, ਤੇ ਨਿਰਲੇਪ ਭੀ ਆਪ ਹੀ ਹੈ।


ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ  

Āpe jāṇėh ḏūr āpe hī jāhrā.  

He Himself is known to be far away, and He Himself is right here.  

ਜਾਣਹਿ = ਤੂੰ ਜਾਣਦਾ ਹੈਂ। ਦੂਰਿ = ਰਚੀ ਰਚਨਾ ਤੋਂ ਵੱਖਰਾ।
ਹੇ ਪ੍ਰਭੂ! ਤੂੰ ਆਪ ਹੀ ਆਪਣੇ ਆਪ ਨੂੰ ਰਚਨਾ ਤੋਂ ਵੱਖਰਾ ਜਾਣਦਾ ਹੈਂ, ਤੇ ਆਪ ਹੀ ਹਰ ਥਾਂ ਹਾਜ਼ਰ-ਨਾਜ਼ਰ ਹੈਂ।


ਆਪੇ ਹੋਵਹਿ ਗੁਪਤੁ ਆਪੇ ਪਰਗਟੀਐ  

Āpe hovėh gupaṯ āpe pargatī▫ai.  

He Himself is hidden, and He Himself is revealed.  

xxx
ਤੂੰ ਆਪ ਹੀ ਲੁਕਿਆ ਹੈਂ, ਤੇ ਪਰਗਟ ਭੀ ਆਪ ਹੀ ਹੈਂ।


ਕੀਮਤਿ ਕਿਸੈ ਪਾਇ ਤੇਰੀ ਥਟੀਐ  

Kīmaṯ kisai na pā▫e ṯerī thatī▫ai.  

No one can estimate the value of Your Creation, Lord.  

ਤੇਰੀ ਥਟੀਐ = ਤੇਰੀ ਕੁਦਰਤਿ ਦੀ।
ਤੇਰੀ ਇਸ ਰਚਨਾ ਦਾ ਮੁੱਲ ਕਿਸੇ ਨਹੀਂ ਪਾਇਆ।


ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ  

Gahir gambẖīr athāhu apār agṇaṯ ṯūʼn.  

You are deep and profound, unfathomable, infinite and invaluable.  

ਅਗਣਤੁ = ਜਿਸ ਦੇ ਗੁਣ ਗਿਣੇ ਨ ਜਾ ਸਕਣ।
ਤੂੰ ਗੰਭੀਰ ਹੈਂ, ਤੇਰੀ ਹਾਥ ਨਹੀਂ ਪੈ ਸਕਦੀ, ਤੂੰ ਬੇਅੰਤ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।


ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ  

Nānak varṯai ik iko ik ṯūʼn. ||22||1||2|| suḏẖ.  

O Nanak, the One Lord is all-pervading. You are the One and only. ||22||1||2|| Sudh||  

xxx॥੨੨॥੧॥੨॥ਸੁਧੁ ॥
ਹੇ ਨਾਨਕ! ਹਰ ਥਾਂ ਇਕ ਪ੍ਰਭੂ ਹੀ ਮੌਜੂਦ ਹੈ। ਹੇ ਪ੍ਰਭੂ! ਇਕ ਤੂੰ ਹੀ ਤੂੰ ਹੈਂ ॥੨੨॥੧॥੨॥ ਸੁਧੁ ॥


ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ  

Rāmkalī kī vār rā▫e Balvand ṯathā Saṯai dūm ākẖī  

Vaar Of Raamkalee, Uttered By Satta And Balwand The Drummer:  

ਰਾਇ ਬਲਵੰਡਿ = ਰਾਇ ਬਲਵੰਡ ਨੇ। ਤਥਾ = ਅਤੇ। ਸਤੈ = ਸੱਤੇ ਨੇ। ਡੂਮਿ = ਡੂਮ ਨੇ, ਮਿਰਾਸੀ ਨੇ, ਰਬਾਬੀ ਨੇ। ਸਤੈ ਡੂਮਿ = ਸੱਤੇ ਰਬਾਬੀ ਨੇ। ਆਖੀ = ਉਚਾਰੀ, ਸੁਣਾਈ।
ਰਾਮਕਲੀ ਰਾਗਣੀ ਦੀ ਇਹ ਉਹ 'ਵਾਰ' ਹੈ ਜੋ ਰਾਇ ਬਲਵੰਡ ਨੇ ਅਤੇ ਸੱਤੇ ਡੂਮ ਨੇ ਸੁਣਾਈ ਸੀ।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ  

Nā▫o karṯā kāḏar kare ki▫o bol hovai jokẖīvaḏai.  

One who chants the Name of the Almighty Creator - how can his words be judged?  

ਨਾਉ = ਨਾਮ, ਨਾਮਣਾ, ਇੱਜ਼ਤ, ਵਡਿਆਈ। ਬੋਲੁ = ਬਚਨ, ਗੱਲ। ਜੋਖੀਵਦੈ = ਜੋਖਣ ਵਾਸਤੇ, ਜੋਖੇ ਜਾਣ ਲਈ, (ਉਸ ਨਾਮਣੇ ਦੇ) ਜੋਖਣ ਲਈ, ਤੋਲਣ ਲਈ। ਕਿਉ ਹੋਵੈ = ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ।
(ਕਿਸੇ ਪੁਰਖ ਦਾ) ਜੋ ਨਾਮਣਾ ਕਾਦਰ ਕਰਤਾ ਆਪਿ (ਉੱਚਾ) ਕਰੇ, ਉਸ ਨੂੰ ਤੋਲਣ ਲਈ (ਕਿਸੇ ਪਾਸੋਂ) ਕੋਈ ਗੱਲ ਨਹੀਂ ਹੋ ਸਕਦੀ (ਭਾਵ, ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ?)


ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ  

Ḏe gunā saṯ bẖaiṇ bẖarāv hai pārangaṯ ḏān paṛīvaḏai.  

His divine virtues are the true sisters and brothers; through them, the gift of supreme status is obtained.  

ਦੇ ਗੁਨਾ ਸਤਿ = ਸਤਿ ਆਦਿਕ ਦੈਵੀ ਗੁਣ, ਸੱਚਾਈ ਆਦਿਕ ਰੱਬੀ ਗੁਣ। ਪਾਰੰਗਤਿ = ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ। ਦਾਨੁ = ਬਖ਼ਸ਼ਿਸ਼। ਪੜੀਵਦੈ = ਪ੍ਰਾਪਤ ਕਰਨ ਲਈ।
ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮ ਅਵਸਥਾ ਦੀ ਬਖ਼ਸ਼ਸ਼ ਹਾਸਲ ਕਰਨ ਲਈ ਜੋ ਸਤਿ ਆਦਿਕ ਰੱਬੀ ਗੁਣ (ਲੋਕ ਬੜੇ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਤਾਂ) ਭੈਣ ਭਰਾਵ ਹਨ (ਭਾਵ) ਉਹਨਾਂ ਦੇ ਅੰਦਰ ਤਾਂ ਸੁਭਾਵਿਕ ਹੀ ਮੌਜੂਦ ਹਨ।


ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ  

Nānak rāj cẖalā▫i▫ā sacẖ kot saṯāṇī nīv ḏai.  

Nanak established the kingdom; He built the true fortress on the strongest foundations.  

ਨਾਨਕਿ = ਨਾਨਕ ਨੇ। ਕੋਟੁ = ਕਿਲ੍ਹਾ। ਸਤਾਣੀ = ਤਾਣ ਵਾਲੀ, ਬਲ ਵਾਲੀ। ਨੀਵ = ਨੀਂਹ। ਦੈ = ਦੇ ਕੇ।
(ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ।


ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ  

Lahṇe ḏẖari▫on cẖẖaṯ sir kar sifṯī amriṯ pīvḏai.  

He installed the royal canopy over Lehna's head; chanting the Lord's Praises, He drank in the Ambrosial Nectar.  

ਧਰਿਓਨੁ = ਧਰਿਆ ਉਨਿ (ਗੁਰੂ ਨਾਨਕ ਨੇ)। ਲਹਣੇ ਧਰਿਓਨੁ ਛਤੁ ਸਿਰਿ = ਲਹਿਣੇ ਸਿਰਿ ਛਤੁ ਧਰਿਓਨੁ, ਲਹਿਣੇ ਦੇ ਸਿਰ ਉਤੇ ਉਨਿ (ਗੁਰੂ ਨਾਨਕ ਨੇ) ਛਤਰ ਧਰਿਆ। ਕਰਿ ਸਿਫਤੀ = ਸਿਫ਼ਤਾਂ ਕਰ ਕੇ। ਅੰਮ੍ਰਿਤੁ ਪੀਵਦੈ = ਨਾਮ-ਅੰਮ੍ਰਿਤ ਪੀਂਦੇ (ਲਹਿਣੇ ਜੀ ਦੇ ਸਿਰ ਉਤੇ)।
(ਬਾਬਾ) ਲਹਿਣਾ ਜੀ ਦੇ ਸਿਰ ਉਤੇ, ਜੋ ਸਿਫ਼ਤ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ।


ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ  

Maṯ gur āṯam ḏev ḏī kẖaṛag jor purāku▫e jī▫a ḏai.  

The Guru implanted the almighty sword of the Teachings to illuminate his soul.  

ਮਤਿ ਗੁਰ ਆਤਮ ਦੇਵ ਦੀ = ਆਤਮਦੇਵ ਗੁਰੂ ਦੀ ਮਤਿ ਦੀ ਰਾਹੀਂ। ਆਤਮਦੇਵ = ਅਕਾਲ ਪੁਰਖ। ਖੜਗਿ = ਖੜਗ ਦੀ ਰਾਹੀਂ। ਜੋਰਿ = ਜ਼ੋਰ ਨਾਲ। ਪਰਾਕੁਇ = ਪਰਾਕਉ ਦੁਆਰਾ, ਪ੍ਰਾਕ੍ਰਮ ਦੀ ਰਾਹੀਂ, ਤਾਕਤ ਨਾਲ। (ਨੋਟ: ਲਫ਼ਜ਼ 'ਪਰਾਕੁਇ' ਲਫ਼ਜ਼ 'ਪਰਾਕਉ' ਤੋਂ ਕਰਣ ਕਾਰਕ ਇਕ-ਵਚਨ ਹੈ। 'ਪਰਾਕਉ' ਸੰਸਕ੍ਰਿਤ-ਸ਼ਬਦ 'ਪ੍ਰਾਕ੍ਰਮ' ਤੋਂ ਪ੍ਰਾਕ੍ਰਿਤ-ਰੂਪ ਹੈ)। ਜੀਅ = ਜੀਅ = ਦਾਨ, ਆਤਮ = ਦਾਨ, ਆਤਮਕ ਜੀਵਨ। ਦੈ = ਦੇ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
ਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮੱਤ-ਰੂਪ ਤਲਵਾਰ ਨਾਲ, ਜ਼ੋਰ ਨਾਲ ਅਤੇ ਬਲ ਨਾਲ (ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ,


ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ  

Gur cẖele rahrās kī▫ī Nānak salāmaṯ thīvḏai.  

The Guru bowed down to His disciple, while Nanak was still alive.  

ਗੁਰਿ = ਗੁਰੂ ਨੇ, ਗੁਰੂ ਨਾਨਕ ਦੇਵ ਜੀ ਨੇ। ਚੇਲੇ ਰਹਰਾਸਿ = ਚੇਲੇ (ਬਾਬਾ ਲਹਣਾ ਜੀ) ਦੀ ਰਹਰਾਸਿ। ਰਹਰਾਸਿ = ਅਰਦਾਸ, ਪਰਨਾਮ, ਨਮਸਕਾਰ। ਕੀਈ = ਕੀਤੀ। ਗੁਰਿ ਨਾਨਕਿ = ਗੁਰੂ ਨਾਨਕ ਨੇ। ਸਲਾਮਤਿ ਥੀਵਦੈ = ਸਲਾਮਤ ਹੁੰਦਿਆਂ ਹੀ, ਆਪਣੀ ਸਲਾਮਤੀ ਵਿਚ ਹੀ, ਸਰੀਰਕ ਤੌਰ ਤੇ ਜਿਊਂਦਿਆਂ ਹੀ।
(ਹੁਣ) ਆਪਣੀ ਸਲਾਮਤੀ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਅੱਗੇ ਮੱਥਾ ਟੇਕਿਆ,


ਸਹਿ ਟਿਕਾ ਦਿਤੋਸੁ ਜੀਵਦੈ ॥੧॥  

Sėh tikā ḏiṯos jīvḏai. ||1||  

The King, while still alive, applied the ceremonial mark to his forehead. ||1||  

ਸਹਿ = ਸਹੁ ਨੇ, ਮਾਲਕ ਨੇ, ਗੁਰੂ ਨੇ। ਦਿਤੋਸੁ = ਦਿੱਤਾ, ਉਸ ਨੂੰ ਦਿੱਤਾ। ਜੀਵਦੈ = ਜਿਊਂਦਿਆਂ ਹੀ ॥੧॥
ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ ॥੧॥


ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ  

Lahṇe ḏī ferā▫ī▫ai nānkā ḏohī kẖatī▫ai.  

Nanak proclaimed Lehna's succession - he earned it.  

ਲਹਣੇ ਦੀ = ਲਹਿਣੇ ਦੀ (ਦੋਹੀ), ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ। ਫੇਰਾਈਐ = ਫਿਰ ਗਈ, ਪਸਰ ਗਈ, ਖਿੱਲਰ ਗਈ। ਨਾਨਕਾ ਦੋਹੀ ਖਟੀਐ = (ਗੁਰੂ) ਨਾਨਕ ਦੀ ਦੁਹਾਈ ਦੀ ਬਰਕਤਿ ਨਾਲ। ਦੋਹੀ = ਸੋਭਾ ਦੀ ਧੁੰਮ। ਖਟੀਐ = ਖੱਟੀ ਦੇ ਕਾਰਨ, ਬਰਕਤਿ ਨਾਲ।
(ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ;


ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ  

Joṯ ohā jugaṯ sā▫e sėh kā▫i▫ā fer paltī▫ai.  

They shared the One Light and the same way; the King just changed His body.  

ਸਾਇ = ਉਹੀ। ਜੁਗਤਿ = ਜੀਵਚ ਦਾ ਢੰਗ। ਸਹਿ = ਸਹੁ (ਗੁਰੂ) ਨੇ। ਕਾਇਆ = ਸਰੀਰ।
ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।


ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ  

Jẖulai so cẖẖaṯ niranjanī mal ṯakẖaṯ baiṯẖā gur hatī▫ai.  

The immaculate canopy waves over Him, and He sits on the throne in the Guru's shop.  

ਸੁ ਛਤੁ ਨਿਰੰਜਨੀ = ਸੁੰਦਰ ਰੱਬੀ ਛਤਰ। ਮਲਿ = ਮੱਲ ਕੇ, ਸਾਂਭ ਕੇ। ਗੁਰ ਹਟੀਐ = ਗੁਰੂ (ਨਾਨਕ) ਦੀ ਹੱਟੀ ਵਿਚ, ਗੁਰੂ ਨਾਨਕ ਦੇ ਘਰ ਵਿਚ।
(ਬਾਬਾ ਲਹਣਾ ਦੇ ਸਿਰ ਉਤੇ) ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿਚ (ਬਾਬਾ ਲਹਣਾ) (ਗੁਰੂ ਨਾਨਕ ਦੇਵ ਜੀ ਪਾਸੋਂ 'ਨਾਮ' ਪਦਾਰਥ ਲੈ ਕੇ ਵੰਡਣ ਲਈ) ਗੱਦੀ ਮੱਲ ਕੇ ਬੈਠਾ ਹੈ।


ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ  

Karahi jė gur furmā▫i▫ā sil jog alūṇī cẖatī▫ai.  

He does as the Guru commands; He tasted the tasteless stone of Yoga.  

ਕਰਹਿ = (ਬਾਬਾ ਲਹਣਾ ਜੀ) ਕਰਦੇ ਹਨ। ਗੁਰ ਫੁਰਮਾਇਆ = ਗੁਰੂ ਦਾ ਫੁਰਮਾਇਆ ਹੋਇਆ ਹੁਕਮ। ਜੋਗੁ = 'ਗੁਰ ਫੁਰਮਾਇਆ'-ਰੂਪ ਜੋਗ। ਸਿਲ ਅਲੂਣੀ ਚਟੀਐ = (ਗੁਰੂ ਦਾ ਹੁਕਮ ਕਮਾਇਣ-ਰੂਪ ਜੋਗ, ਜੋ) ਅਲੂਣੀ ਸਿਰ ਚੱਟਣ ਸਮਾਨ (ਬੜਾ ਕਰੜਾ ਕੰਮ) ਹੈ।
(ਬਾਬਾ ਲਹਣਾ ਜੀ) ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ-ਇਹ 'ਹੁਕਮ ਪਾਲਣ'-ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ (ਵਾਂਗ ਬੜੀ ਕਰੜੀ ਕਾਰ) ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits