Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪਉੜੀ  

Pa▫oṛī.  

Pauree:  

xxx
xxx


ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ  

Sabẖe ḏukẖ sanṯāp jāʼn ṯuḏẖhu bẖulī▫ai.  

When I forget You, I endure all pains and afflictions.  

ਸੰਤਾਪ = ਮਨ ਦੇ ਕਲੇਸ਼। ਭੁਲੀਐ = ਖੁੰਝ ਜਾਈਏ।
ਜਦੋਂ ਹੇ ਪ੍ਰਭੂ! ਤੇਰੀ ਯਾਦ ਤੋਂ ਖੁੰਝ ਜਾਈਏ ਤਾਂ (ਮਨ ਨੂੰ) ਸਾਰੇ ਦੁੱਖ-ਕਲੇਸ਼ (ਆ ਵਾਪਰਦੇ ਹਨ)।


ਜੇ ਕੀਚਨਿ ਲਖ ਉਪਾਵ ਤਾਂ ਕਹੀ ਘੁਲੀਐ  

Je kīcẖan lakẖ upāv ṯāʼn kahī na gẖulī▫ai.  

Making thousands of efforts, they are still not eliminated.  

ਕੀਚਨਿ = ਕੀਤੇ ਜਾਣ। ਘੁਲੀਐ = ਛੁੱਟੀਦਾ। ਕਹੀ ਨ = ਕਿਸੇ ਭੀ ਉਪਾਵ ਨਾਲ ਨਹੀਂ।
(ਤੇਰੀ ਯਾਦ ਤੋਂ ਬਿਨਾ ਹੋਰ) ਜੇ ਲੱਖਾਂ ਉਪਰਾਲੇ ਭੀ ਕੀਤੇ ਜਾਣ, ਕਿਸੇ ਭੀ ਉਪਾਵ ਨਾਲ (ਉਹਨਾਂ ਦੁੱਖਾਂ-ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੁੰਦੀ।


ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ  

Jis no visrai nā▫o so nirḏẖan kāʼndẖī▫ai.  

One who forgets the Name, is known as a poor person.  

ਕਾਂਢੀਐ = ਆਖਿਆ ਜਾਂਦਾ ਹੈ।
ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ ਉਹ ਕੰਗਾਲ ਕਿਹਾ ਜਾਂਦਾ ਹੈ।


ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ  

Jis no visrai nā▫o so jonī hāʼndẖī▫ai.  

One who forgets the Name, wanders in reincarnation.  

ਹਾਂਢੀਐ = ਭਟਕਦਾ ਹੈ।
ਜਿਸ ਮਨੁੱਖ ਨੂੰ ਮਾਲਕ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ (ਜਿਵੇਂ ਕੋਈ ਕੰਗਾਲ ਮੰਗਤਾ ਦਰ ਦਰ ਤੇ ਰੁਲਦਾ ਹੈ, ਤਿਵੇਂ) ਉਹ ਜੂਨਾਂ ਵਿਚ ਭਟਕਦਾ ਫਿਰਦਾ ਹੈ।


ਜਿਸੁ ਖਸਮੁ ਆਵੈ ਚਿਤਿ ਤਿਸੁ ਜਮੁ ਡੰਡੁ ਦੇ  

Jis kẖasam na āvai cẖiṯ ṯis jam dand ḏe.  

One who does not remember his Lord and Master, is punished by the Messenger of Death.  

ਜਿਸੁ ਚਿਤਿ = ਜਿਸ (ਮਨੁੱਖ) ਦੇ ਚਿੱਤ ਵਿਚ। ਦੇ = ਦੇਂਦਾ ਹੈ। ਡੰਡੁ = ਸਜ਼ਾ।
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ।


ਜਿਸੁ ਖਸਮੁ ਆਵੀ ਚਿਤਿ ਰੋਗੀ ਸੇ ਗਣੇ  

Jis kẖasam na āvī cẖiṯ rogī se gaṇe.  

One who does not remember his Lord and Master, is judged to be a sick person.  

ਗਣੇ = ਗਿਣੇ ਜਾਂਦੇ ਹਨ। ਸੇ = ਉਹ ਬੰਦੇ।
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹੇ ਬੰਦੇ ਰੋਗੀ ਗਿਣੇ ਜਾਂਦੇ ਹਨ।


ਜਿਸੁ ਖਸਮੁ ਆਵੀ ਚਿਤਿ ਸੁ ਖਰੋ ਅਹੰਕਾਰੀਆ  

Jis kẖasam na āvī cẖiṯ so kẖaro ahaʼnkārī▫ā.  

One who does not remember his Lord and Master, is egotistical and proud.  

ਖਰੋ = ਬਹੁਤ।
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹਾ ਬੰਦਾ ਬੜਾ ਅਹੰਕਾਰੀ ਹੁੰਦਾ ਹੈ (ਹਰ ਵੇਲੇ 'ਮੈਂ ਮੈਂ' ਹੀ ਕਰਦਾ ਹੈ)।


ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥  

So▫ī ḏuhelā jag jin nā▫o visārī▫ā. ||14||  

One who forgets the Name is miserable in this world. ||14||  

ਦੁਹੇਲਾ = ਦੁਖੀ। ਜਗਿ = ਜਗਤ ਵਿਚ। ਜਿਨਿ = ਜਿਸ ਨੇ ॥੧੪॥
ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਉਹੀ ਜਗਤ ਵਿਚ ਦੁਖੀ ਹੈ ॥੧੪॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਤੈਡੀ ਬੰਦਸਿ ਮੈ ਕੋਇ ਡਿਠਾ ਤੂ ਨਾਨਕ ਮਨਿ ਭਾਣਾ  

Ŧaidī banḏas mai ko▫e na diṯẖā ṯū Nānak man bẖāṇā.  

I have not seen any other like You. You alone are pleasing to Nanak's mind.  

ਤੈਡੀ = ਤੇਰੀ। ਬੰਦਸਿ = ਮਨ ਦੀ ਖੁਲ੍ਹ ਦੇ ਰਾਹ ਵਿਚ ਰੁਕਾਵਟ, ਬੰਨ੍ਹਣ। ਤੂੰ = ਤੈਨੂੰ। ਮਨਿ ਭਾਣਾ = ਮਨ ਵਿਚ ਪਿਆਰਾ ਲੱਗਣ ਵਾਲਾ।
ਹੇ (ਗੁਰੂ) ਨਾਨਕ (ਜੀ)! ਤੇਰੀ ਕੋਈ ਗੱਲ ਮੈਨੂੰ ਬੰਨ੍ਹਣ ਨਹੀਂ ਜਾਪਦੀ, ਮੈਂ ਤਾਂ ਤੈਨੂੰ (ਸਗੋਂ) ਮਨ ਵਿਚ ਪਿਆਰਾ ਲੱਗਣ ਵਾਲਾ ਵੇਖਿਆ ਹੈ।


ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥  

Gẖol gẖumā▫ī ṯis miṯar vicẖole jai mil kanṯ pacẖẖāṇā. ||1||  

I am a dedicated, devoted sacrifice to that friend, that mediator, who leads me to recognize my Husband Lord. ||1||  

ਵਿਚੋਲਾ = ਵਕੀਲ, ਵਿੱਚ ਪੈ ਕੇ ਮਿਲਾਣ ਵਾਲਾ। ਜੈ ਮਿਲਿ = ਜਿਸ ਨੂੰ ਮਿਲ ਕੇ। ਕੰਤੁ = ਖਸਮ ॥੧॥
ਮੈਂ ਉਸ ਪਿਆਰੇ ਵਿਚੋਲੇ (ਗੁਰੂ) ਤੋਂ ਸਦਕੇ ਹਾਂ ਜਿਸ ਨੂੰ ਮਿਲ ਕੇ ਮੈਂ ਆਪਣਾ ਖਸਮ-ਪ੍ਰਭੂ ਪਛਾਣਿਆ ਹੈ (ਖਸਮ-ਪ੍ਰਭੂ ਨਾਲ ਸਾਂਝ ਪਾਈ ਹੈ) ॥੧॥


ਮਃ  

Mėhlā 5.  

Fifth Mehl:  

xxx
xxx


ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ  

Pāv suhāve jāʼn ṯa▫o ḏẖir julḏe sīs suhāvā cẖarṇī.  

Beautiful are those feet which walk towards You; beautiful is that head which falls at Your Feet.  

ਪਾਵ = ਪੈਰ। ਸੁਹਾਵੇ = ਸੋਹਣੇ। ਤਉ ਧਿਰਿ = ਤੇਰੇ ਪਾਸੇ। ਜੁਲਦੇ = ਤੁਰਦੇ।
ਉਹ ਪੈਰ ਸੋਹਣੇ ਲੱਗਦੇ ਹਨ ਜੋ ਤੇਰੇ ਪਾਸੇ ਵਲ ਤੁਰਦੇ ਹਨ, ਉਹ ਸਿਰ ਭਾਗਾਂ ਵਾਲਾ ਹੈ ਜੋ ਤੇਰੇ ਕਦਮਾਂ ਉਤੇ ਡਿੱਗਦਾ ਹੈ;


ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥  

Mukẖ suhāvā jāʼn ṯa▫o jas gāvai jī▫o pa▫i▫ā ṯa▫o sarṇī. ||2||  

Beautiful is that mouth which sings Your Praises; beautiful is that soul which seeks Your Sanctuary. ||2||  

ਜੀਉ = ਜਿੰਦ। ਤਉ = ਤੇਰਾ। ਜਸੁ = ਸਿਫ਼ਤ-ਸਾਲਾਹ ਦਾ ਗੀਤ ॥੨॥
ਮੂੰਹ ਸੋਹਣਾ ਲੱਗਦਾ ਹੈ ਜਦੋਂ ਤੇਰਾ ਜਸ ਗਾਂਦਾ ਹੈ, ਜਿੰਦ ਸੁੰਦਰ ਜਾਪਦੀ ਹੈ ਜਦੋਂ ਤੇਰੀ ਸਰਨ ਪੈਂਦੀ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ  

Mil nārī saṯsang mangal gāvī▫ā.  

Meeting the Lord's brides, in the True Congregation, I sing the songs of joy.  

ਮਿਲਿ ਸਤਸੰਗਿ = ਸਤਸੰਗ ਵਿਚ ਮਿਲ ਕੇ। ਨਾਰੀ = (ਜਿਸ) ਜੀਵ-ਇਸਤ੍ਰੀ ਨੇ। ਮੰਗਲੁ = ਸਿਫ਼ਤ-ਸਾਲਾਹ ਦਾ ਗੀਤ।
ਜਿਸ ਜੀਵ-ਇਸਤ੍ਰੀ ਨੇ ਸਤਸੰਗ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵਿਆ,


ਘਰ ਕਾ ਹੋਆ ਬੰਧਾਨੁ ਬਹੁੜਿ ਧਾਵੀਆ  

Gẖar kā ho▫ā banḏẖān bahuṛ na ḏẖāvī▫ā.  

The home of my heart is now held steady, and I shall not go out wandering again.  

ਘਰ ਕਾ = ਉਸ (ਨਾਰੀ) ਦੇ (ਸਰੀਰ-) ਘਰ ਦਾ। ਬੰਧਾਨੁ = ਠੁਕ, ਮਰਯਾਦਾ। ਬਹੁੜਿ = ਮੁੜ, ਫਿਰ। ਨ ਧਾਵੀਆ = ਭਟਕਦੀ ਨਹੀਂ।
ਉਸ ਦੇ ਸਰੀਰ-ਘਰ ਦਾ ਠੁਕ ਬਣ ਗਿਆ (ਭਾਵ, ਉਸ ਦੇ ਸਾਰੇ ਗਿਆਨ ਇੰਦ੍ਰੇ ਉਸ ਦੇ ਵੱਸ ਵਿਚ ਆ ਗਏ)। ਉਹ ਫਿਰ (ਮਾਇਆ ਪਿੱਛੇ) ਭਟਕਦੀ ਨਹੀਂ।


ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ  

Binṯẖī ḏurmaṯ ḏuraṯ so▫e kūṛāvī▫ā.  

Evil-mindedness has been dispelled, along with sin and my bad reputation.  

ਬਿਨਠੀ = ਨਾਸ ਹੋ ਗਈ। ਦੁਰਤੁ = ਪਾਪ। ਸੋਇ ਕੂੜਾਵੀਆ = ਕੂੜ ਦੀ ਸੋਇ, ਨਾਸਵੰਤ ਪਦਾਰਥਾਂ ਦੀ ਝਾਕ।
(ਉਸ ਦੇ ਅੰਦਰੋਂ) ਭੈੜੀ ਮੱਤ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ।


ਸੀਲਵੰਤਿ ਪਰਧਾਨਿ ਰਿਦੈ ਸਚਾਵੀਆ  

Sīlvanṯ parḏẖān riḏai sacẖāvī▫ā.  

I am well-known as being calm and good-natured; my heart is filled with Truth.  

ਸੀਲਵੰਤਿ = ਚੰਗੇ ਸੁਭਾਵ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ ਹੋਈ। ਰਿਦੈ = ਹਿਰਦੇ ਵਿਚ। ਸਚਾਵੀਆ = ਸੱਚ ਵਾਲੀ।
ਅਜੇਹੀ ਜੀਵ-ਇਸਤ੍ਰੀ ਚੰਗੇ ਸੁਭਾਵ ਵਾਲੀ ਹੋ ਜਾਂਦੀ ਹੈ, (ਸਹੇਲੀਆਂ ਵਿਚ) ਆਦਰ-ਮਾਣ ਪਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ ਦੀ ਲਗਨ ਟਿਕੀ ਰਹਿੰਦੀ ਹੈ।


ਅੰਤਰਿ ਬਾਹਰਿ ਇਕੁ ਇਕ ਰੀਤਾਵੀਆ  

Anṯar bāhar ik ik rīṯāvī▫ā.  

Inwardly and outwardly, the One and only Lord is my way.  

ਰੀਤਾਵੀਆ = ਰੀਤ, ਜੀਵਨ-ਜੁਗਤਿ।
ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕ ਪ੍ਰਭੂ ਹੀ ਦਿੱਸਦਾ ਹੈ। ਬੱਸ! ਇਹੀ ਉਸ ਦੀ ਜੀਵਨ-ਜੁਗਤੀ ਬਣ ਜਾਂਦੀ ਹੈ।


ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ  

Man ḏarsan kī pi▫ās cẖaraṇ ḏāsāvī▫ā.  

My mind is thirsty for the Blessed Vision of His Darshan. I am a slave at His feet.  

ਦਾਸਾਵੀਆ = ਦਾਸੀ।
ਉਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦੇ ਦੀਦਾਰ ਦੀ ਤਾਂਘ ਬਣੀ ਰਹਿੰਦੀ ਹੈ, ਉਹ ਪ੍ਰਭੂ ਦੇ ਚਰਨਾਂ ਦੀ ਹੀ ਦਾਸੀ ਬਣੀ ਰਹਿੰਦੀ ਹੈ।


ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ  

Sobẖā baṇī sīgār kẖasam jāʼn rāvī▫ā.  

I am glorified and embellished, when my Lord and Master enjoys me.  

ਖਸਮਿ = ਖਸਮ ਨੇ। ਰਾਵੀਆ = ਮਾਣੀ, ਆਪਣੇ ਨਾਲ ਮਿਲਾਈ।
ਜਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਤਾਂ ਇਹ ਮਿਲਾਪ ਹੀ ਉਸ ਲਈ ਸੋਭਾ ਤੇ ਸਿੰਗਾਰ ਹੁੰਦਾ ਹੈ।


ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥  

Milī▫ā ā▫e sanjog jāʼn ṯis bẖāvī▫ā. ||15||  

I meet Him through my blessed destiny, when it is pleasing to His Will. ||15||  

ਸੰਜੋਗਿ = (ਪ੍ਰਭੂ ਦੀ) ਸੰਜੋਗ-ਸਤਾ ਨਾਲ। ਤਿਸੁ = ਉਸ (ਪ੍ਰਭੂ) ਨੂੰ ॥੧੫॥
ਜਦੋਂ ਉਸ ਪ੍ਰਭੂ ਨੂੰ ਉਹ ਜਿੰਦ-ਵਹੁਟੀ ਪਿਆਰੀ ਲੱਗ ਪੈਂਦੀ ਹੈ, ਤਾਂ ਪ੍ਰਭੂ ਦੀ ਸੰਜੋਗ-ਸੱਤਾ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ ॥੧੫॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ  

Habẖ guṇ ṯaide Nānak jī▫o mai kū thī▫e mai nirguṇ ṯe ki▫ā hovai.  

All virtues are Yours, Dear Lord; You bestow them upon us. I am unworthy - what can I achieve, O Nanak?  

ਹਭਿ = ਸਾਰੇ। ਜੀਉ = ਹੇ ਪ੍ਰਭੂ ਜੀ! ਮੈ ਕੂ = ਮੈਨੂੰ। ਥੀਏ = ਮਿਲੇ ਹਨ। ਕਿਆ ਹੋਵੈ = ਕੁਝ ਨਹੀਂ ਹੋ ਸਕਦਾ।
ਹੇ ਨਾਨਕ! ਸਾਰੇ ਗੁਣ ਤੇਰੇ ਹੀ ਹਨ, ਤੈਥੋਂ ਹੀ ਮੈਨੂੰ ਮਿਲੇ ਹਨ, ਮੈਥੋਂ ਗੁਣ-ਹੀਨ ਤੋਂ ਕੁਝ ਨਹੀਂ ਹੋ ਸਕਦਾ।


ਤਉ ਜੇਵਡੁ ਦਾਤਾਰੁ ਕੋਈ ਜਾਚਕੁ ਸਦਾ ਜਾਚੋਵੈ ॥੧॥  

Ŧa▫o jevad ḏāṯār na ko▫ī jācẖak saḏā jācẖovai. ||1||  

There is no other Giver as great as You. I am a beggar; I beg from You forever. ||1||  

ਤਉ ਜੇਵਡੁ = ਤੇਰੇ ਜੇਡਾ। ਜਾਚਕੁ = ਮੰਗਤਾ। ਜਾਚੋਵੈ = ਮੰਗਦਾ ਹੈ ॥੧॥
ਤੇਰੇ ਜੇਡਾ ਕੋਈ ਹੋਰ ਦਾਤਾ ਨਹੀਂ ਹੈ, ਮੈਂ ਮੰਗਤੇ ਨੇ ਸਦਾ ਤੈਥੋਂ ਮੰਗਣਾ ਹੀ ਮੰਗਣਾ ਹੈ ॥੧॥


ਮਃ  

Mėhlā 5.  

Fifth Mehl:  

xxx
xxx


ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ  

Ḏeh cẖẖijanḏ▫ṛī ūṇ majẖūṇā gur sajaṇ jī▫o ḏẖarā▫i▫ā.  

My body was wasting away, and I was depressed. The Guru, my Friend, has encouraged and consoled me.  

ਦੇਹ = ਸਰੀਰ। ਛਿਜੰਦੜੀ = ਛਿੱਜ ਗਈ। ਊਣਮ = ਊਣਾ, ਖਾਲੀ। ਝੂਣਾ = ਉਦਾਸ। ਗੁਰਿ = ਗੁਰੂ ਨੇ। ਸਜਣਿ = ਸੱਜਣ ਨੇ। ਜੀਉ = ਜਿੰਦ। ਧਰਾਇਆ = ਧਰਵਾਸ ਦਿੱਤਾ।
ਮੇਰਾ ਸਰੀਰ ਢਹਿੰਦਾ ਜਾ ਰਿਹਾ ਸੀ, ਚਿੱਤ ਵਿਚ ਖੋਹ ਪੈ ਰਹੀ ਸੀ ਤੇ ਚਿੰਤਾਤੁਰ ਹੋ ਰਿਹਾ ਸੀ; ਪਰ ਜਦੋਂ ਪਿਆਰੇ ਸਤਿਗੁਰੂ ਨੇ ਜਿੰਦ ਨੂੰ ਧਰਵਾਸ ਦਿੱਤਾ,


ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥  

Habẖe sukẖ suhelṛā suṯā jiṯā jag sabā▫i▫ā. ||2||  

I sleep in total peace and comfort; I have conquered the whole world. ||2||  

ਸੁਹੇਲੜਾ = ਸੌਖਾ। ਜਿਤਾ = ਜਿੱਤ ਲਿਆ। ਸਬਾਇਆ = ਸਾਰਾ ॥੨॥
ਤਾਂ (ਹੁਣ) ਸਾਰੇ ਹੀ ਸੁਖ ਹੋ ਗਏ ਹਨ, ਮੈਂ ਸੌਖਾ ਟਿਕਿਆ ਹੋਇਆ ਹਾਂ, (ਇਉਂ ਜਾਪਦਾ ਹੈ ਜਿਵੇਂ ਮੈਂ) ਸਾਰਾ ਜਹਾਨ ਜਿੱਤ ਲਿਆ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ  

vadā ṯerā ḏarbār sacẖā ṯuḏẖ ṯakẖaṯ.  

The Darbaar of Your Court is glorious and great. Your holy throne is True.  

ਸਚਾ = ਸਦਾ-ਥਿਰ ਰਹਿਣ ਵਾਲਾ।
ਹੇ ਪ੍ਰਭੂ! ਤੇਰਾ ਦਰਬਾਰ ਵੱਡਾ ਹੈ, ਤੇਰਾ ਤਖ਼ਤ ਸਦਾ-ਥਿਰ ਰਹਿਣ ਵਾਲਾ ਹੈ।


ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ  

Sir sāhā pāṯisāhu nihcẖal cẖa▫ur cẖẖaṯ.  

You are the Emperor over the heads of kings. Your canopy and chauree (fly-brush) are permanent and unchanging.  

ਸਿਰਿ = ਸਿਰ ਉਤੇ। ਛਤੁ = ਛਤਰ।
ਤੇਰਾ ਚਵਰ ਤੇ ਛਤਰ ਅਟੱਲ ਹੈ, ਤੂੰ (ਦੁਨੀਆ ਦੇ ਸਾਰੇ) ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈਂ।


ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ  

Jo bẖāvai pārbarahm so▫ī sacẖ ni▫ā▫o.  

That alone is true justice, which is pleasing to the Will of the Supreme Lord God.  

ਨਿਆਉ = ਇਨਸਾਫ਼।
ਉਹੀ ਇਨਸਾਫ਼ ਅਟੱਲ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ।


ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ  

Je bẖāvai pārbarahm nithāve milai thā▫o.  

Even the homeless receive a home, when it is pleasing to the Will of the Supreme Lord God.  

xxx
ਜੇ ਉਸ ਨੂੰ ਚੰਗਾ ਲੱਗੇ ਤਾਂ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ ਹੈ।


ਜੋ ਕੀਨ੍ਹ੍ਹੀ ਕਰਤਾਰਿ ਸਾਈ ਭਲੀ ਗਲ  

Jo kīnĥī karṯār sā▫ī bẖalī gal.  

Whatever the Creator Lord does, is a good thing.  

ਕਰਤਾਰਿ = ਕਰਤਾਰ ਨੇ। ਸਾਈ = ਓਹੀ।
(ਜੀਵਾਂ ਵਾਸਤੇ) ਉਹੀ ਗੱਲ ਚੰਗੀ ਹੈ ਜੋ ਕਰਤਾਰ ਨੇ (ਆਪ ਉਹਨਾਂ ਵਾਸਤੇ) ਕੀਤੀ ਹੈ।


ਜਿਨ੍ਹ੍ਹੀ ਪਛਾਤਾ ਖਸਮੁ ਸੇ ਦਰਗਾਹ ਮਲ  

Jinĥī pacẖẖāṯā kẖasam se ḏargāh mal.  

Those who recognize their Lord and Master, are seated in the Court of the Lord.  

ਮਲ = ਮੱਲ, ਪਹਲਵਾਨ। ਦਰਗਾਹ ਮਲ = ਦਰਗਾਹ ਦੇ ਪਹਿਲਵਾਨ, ਹਜ਼ੂਰੀ ਪਹਿਲਵਾਨ।
ਜਿਨ੍ਹਾਂ ਬੰਦਿਆਂ ਨੇ ਖ਼ਸਮ-ਪ੍ਰਭੂ ਨਾਲ ਸਾਂਝ ਪਾ ਲਈ, ਉਹ ਹਜ਼ੂਰੀ ਪਹਿਲਵਾਨ ਬਣ ਜਾਂਦੇ ਹਨ (ਕੋਈ ਵਿਕਾਰ ਉਹਨਾਂ ਨੂੰ ਪੋਹ ਨਹੀਂ ਸਕਦਾ)।


ਸਹੀ ਤੇਰਾ ਫੁਰਮਾਨੁ ਕਿਨੈ ਫੇਰੀਐ  

Sahī ṯerā furmān kinai na ferī▫ai.  

True is Your Command; no one can challenge it.  

xxx
ਹੇ ਪ੍ਰਭੂ! ਤੇਰਾ ਹੁਕਮ (ਸਦਾ) ਠੀਕ ਹੁੰਦਾ ਹੈ, ਕਿਸੇ ਜੀਵ ਨੇ (ਕਦੇ) ਉਹ ਮੋੜਿਆ ਨਹੀਂ।


ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥  

Kāraṇ karaṇ karīm kuḏraṯ ṯerī▫ai. ||16||  

O Merciful Lord, Cause of causes, Your creative power is all-powerful. ||16||  

ਕਰੀਮ = ਬਖ਼ਸ਼ਸ਼ ਕਰਨ ਵਾਲਾ। ਕਾਰਣ ਕਰਣ = ਸ੍ਰਿਸ਼ਟੀ ਦਾ ਕਰਤਾ ॥੧੬॥
ਹੇ ਸ੍ਰਿਸ਼ਟੀ ਦੇ ਰਚਨਹਾਰ! ਹੇ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲੇ! (ਇਹ ਸਾਰੀ) ਤੇਰੀ ਹੀ (ਰਚੀ ਹੋਈ) ਕੁਦਰਤਿ ਹੈ ॥੧੬॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ  

So▫e suṇanḏ▫ṛī merā ṯan man ma▫ulā nām japanḏ▫ṛī lālī.  

Hearing of You, my body and mind have blossomed forth; chanting the Naam, the Name of the Lord, I am flushed with life.  

ਸੋਇ = ਖ਼ਬਰ, ਸੋਭਾ। ਮਉਲਾ = ਹਰਿਆ ਹੋ ਜਾਂਦਾ ਹੈ।
(ਹੇ ਪ੍ਰਭੂ!) ਤੇਰੀਆਂ ਸੋਆਂ ਸੁਣ ਕੇ ਮੇਰਾ ਤਨ ਮਨ ਹਰਿਆ ਹੋ ਆਉਂਦਾ ਹੈ, ਤੇਰਾ ਨਾਮ ਜਪਦਿਆਂ ਮੈਨੂੰ ਖ਼ੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ।


ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥  

Panḏẖ julanḏ▫ṛī merā anḏar ṯẖandẖā gur ḏarsan ḏekẖ nihālī. ||1||  

Walking on the Path, I have found cool tranquility deep within; gazing upon the Blessed Vision of the Guru's Darshan, I am enraptured. ||1||  

ਪੰਧਿ = (ਤੇਰੇ) ਰਾਹ ਤੇ। ਜੁਲੰਦੜੀ = ਤੁਰਦਿਆਂ। ਅੰਦਰੁ = ਹਿਰਦਾ। ਦੇਖਿ = ਦੇਖ ਕੇ। ਨਿਹਾਲੀ = ਖਿੜੀ ਹੋਈ ॥੧॥
ਤੇਰੇ ਰਾਹ ਉਤੇ ਤੁਰਦਿਆਂ ਮੇਰਾ ਹਿਰਦਾ ਠਰ ਜਾਂਦਾ ਹੈ ਤੇ ਸਤਿਗੁਰੂ ਦਾ ਦੀਦਾਰ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ ॥੧॥


ਮਃ  

Mėhlā 5.  

Fifth Mehl:  

xxx
xxx


ਹਠ ਮੰਝਾਹੂ ਮੈ ਮਾਣਕੁ ਲਧਾ  

Haṯẖ manjẖāhū mai māṇak laḏẖā.  

I have found the jewel within my heart.  

ਹਠ = ਹਿਰਦਾ। ਮੰਝਾਹੂ = ਵਿਚ। ਮਾਣਕੁ = ਲਾਲ।
ਮੈਂ ਆਪਣੇ ਹਿਰਦੇ ਵਿਚ ਇਕ ਲਾਲ ਲੱਭਾ ਹੈ,


ਮੁਲਿ ਘਿਧਾ ਮੈ ਕੂ ਸਤਿਗੁਰਿ ਦਿਤਾ  

Mul na gẖiḏẖā mai kū saṯgur ḏiṯā.  

I was not charged for it; the True Guru gave it to me.  

ਘਿਧਾ = ਲਿਆ। ਮੈਕੂ = ਮੈਨੂੰ। ਸਤਿਗੁਰਿ = ਸਤਿਗੁਰੂ ਨੇ।
(ਪਰ ਮੈਂ ਕਿਸੇ) ਮੁੱਲ ਤੋਂ ਨਹੀਂ ਲਿਆ, (ਇਹ ਲਾਲ) ਮੈਨੂੰ ਸਤਿਗੁਰੂ ਨੇ ਦਿੱਤਾ ਹੈ।


ਢੂੰਢ ਵਞਾਈ ਥੀਆ ਥਿਤਾ  

Dẖūndẖ vañā▫ī thī▫ā thiṯā.  

My search has ended, and I have become stable.  

ਢੂੰਢ = ਭਾਲ, ਭਟਕਣਾ। ਵਞਾਈ = ਮੁਕਾ ਲਈ ਹੈ। ਥੀਆ ਥਿਤਾ = ਟਿਕ ਗਿਆ ਹਾਂ।
(ਇਸ ਦੀ ਬਰਕਤਿ ਨਾਲ) ਮੇਰੀ ਭਟਕਣਾ ਮੁੱਕ ਗਈ ਹੈ, ਮੈਂ ਟਿਕ ਗਿਆ ਹਾਂ।


ਜਨਮੁ ਪਦਾਰਥੁ ਨਾਨਕ ਜਿਤਾ ॥੨॥  

Janam paḏārath Nānak jiṯā. ||2||  

O Nanak, I have conquered this priceless human life. ||2||  

ਪਦਾਰਥੁ = ਕੀਮਤੀ ਚੀਜ਼ ॥੨॥
ਹੇ ਨਾਨਕ! ਮੈਂ ਮਨੁੱਖਾ ਜੀਵਨ-ਰੂਪ ਕੀਮਤੀ ਚੀਜ਼ (ਦਾ ਲਾਭ) ਹਾਸਲ ਕਰ ਲਿਆ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ  

Jis kai masṯak karam ho▫e so sevā lāgā.  

One who has such good karma inscribed upon his forehead, is committed to the Lord's service.  

ਮਸਤਕਿ = ਮੱਥੇ ਉਤੇ। ਕਰਮੁ = ਬਖ਼ਸ਼ਸ਼, ਪ੍ਰਭੂ ਦੀ ਬਖ਼ਸ਼ਸ਼ ਦਾ ਲੇਖਾ।
ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਹੋਵੇ ਉਹ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ।


ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ  

Jis gur mil kamal pargāsi▫ā so an▫ḏin jāgā.  

One whose heart lotus blossoms forth upon meeting the Guru, remains awake and aware, night and day.  

ਜਿਸੁ ਕਮਲੁ = ਜਿਸ ਦਾ ਹਿਰਦਾ-ਕਮਲ। ਅਨਦਿਨੁ = ਹਰ ਰੋਜ਼, ਸਦਾ। ਜਾਗਾ = (ਵਿਕਾਰਾਂ ਦੀ ਘਾਤ ਵਲੋਂ) ਸੁਚੇਤ।
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦਾ ਹਿਰਦਾ-ਕੰਵਲ ਖਿੜ ਪੈਂਦਾ ਹੈ, ਉਹ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦਾ ਹੈ।


ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ  

Lagā rang cẖarṇārbinḏ sabẖ bẖaram bẖa▫o bẖāgā.  

All doubt and fear run away from one who is in love with the Lord's lotus feet.  

ਚਰਣਾਰਬਿੰਦ = ਚਰਣ-ਅਰਬਿੰਦ। ਅਰਬਿੰਦ = ਕਮਲ ਫੁੱਲ।
ਜਿਸ ਮਨੁੱਖ (ਦੇ ਮਨ) ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਉਸ ਦਾ ਡਰ ਭਉ ਦੂਰ ਹੋ ਜਾਂਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits