Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ  

Amriṯ baṇī ami▫o ras amriṯ har kā nā▫o.  

The Bani of the Guru's Word is Ambrosial Nectar; its taste is sweet. The Name of the Lord is Ambrosial Nectar.  

ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਰਾਹੀਂ। ਅਮਿਉ ਰਸੁ = ਅੰਮ੍ਰਿਤ ਦਾ ਸੁਆਦ।
ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ।


ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ  

Man ṯan hirḏai simar har āṯẖ pahar guṇ gā▫o.  

Meditate in remembrance on the Lord in your mind, body and heart; twenty-four hours a day, sing His Glorious Praises.  

ਗੁਣ ਗਾਉ = ਸਿਫ਼ਤ-ਸਾਲਾਹ ਕਰੋ।
ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ।


ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ  

Upḏes suṇhu ṯum gursikẖahu sacẖā ihai su▫ā▫o.  

Listen to these Teachings, O Sikhs of the Guru. This is the true purpose of life.  

ਸੁਆਉ = ਸੁਆਰਥ, ਮਨੋਰਥ।
ਹੇ ਗੁਰ-ਸਿੱਖੋ! (ਸਿਫ਼ਤ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ।


ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ  

Janam paḏārath safal ho▫e man mėh lā▫ihu bẖā▫o.  

This priceless human life will be made fruitful; embrace love for the Lord in your mind.  

ਪਦਾਰਥੁ = ਕੀਮਤੀ ਚੀਜ਼। ਜਨਮੁ = ਮਨੁੱਖਾ ਜੀਵਨ। ਭਾਉ = ਪ੍ਰੇਮ, ਪਿਆਰ।
ਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤ ਸਫਲ ਹੋ ਜਾਇਗੀ।


ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ  

Sūkẖ sahj ānaḏ gẖaṇā parabẖ japṯi▫ā ḏukẖ jā▫e.  

Celestial peace and absolute bliss come when one meditates on God - suffering is dispelled.  

ਸਹਜ = ਆਤਮਕ ਅਡੋਲਤਾ।
ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ।


ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥  

Nānak nām japaṯ sukẖ ūpjai ḏargėh pā▫ī▫ai thā▫o. ||1||  

O Nanak, chanting the Naam, the Name of the Lord, peace wells up, and one obtains a place in the Court of the Lord. ||1||  

xxx॥੧॥
ਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੧॥


ਮਃ  

Mėhlā 5.  

Fifth Mehl:  

xxx
xxx


ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ  

Nānak nām ḏẖi▫ā▫ī▫ai gur pūrā maṯ ḏe▫e.  

O Nanak, meditate on the Naam, the Name of the Lord; this is the Teaching imparted by the Perfect Guru.  

ਧਿਆਈਐ = ਸਿਮਰਨਾ ਚਾਹੀਦਾ ਹੈ।
ਹੇ ਨਾਨਕ! ਪੂਰਾ ਗੁਰੂ (ਤਾਂ ਇਹ) ਮੱਤ ਦੇਂਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ;


ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ  

Bẖāṇai jap ṯap sanjamo bẖāṇai hī kadẖ le▫e.  

In the Lord's Will, they practice meditation, austerity and self-discipline; in the Lord's Will, they are released.  

ਭਾਣੈ = ਆਪਣੀ ਰਜ਼ਾ ਵਿਚ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਲਿਆਉਣ ਦੀ ਕ੍ਰਿਆ।
(ਪਰ ਉਂਞ) ਜਪ ਤਪ ਸੰਜਮ (ਆਦਿਕ ਕਰਮ-ਕਾਂਡ) ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਹੇ ਹਨ, ਰਜ਼ਾ ਅਨੁਸਾਰ ਹੀ ਪ੍ਰਭੂ (ਇਸ ਕਰਮ ਕਾਂਡ ਵਿਚੋਂ ਜੀਵਾਂ ਨੂੰ) ਕੱਢ ਲੈਂਦਾ ਹੈ।


ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ  

Bẖāṇai jon bẖavā▫ī▫ai bẖāṇai bakẖas kare▫i.  

In the Lord's Will, they are made to wander in reincarnation; in the Lord's Will, they are forgiven.  

ਬਖਸ = ਬਖ਼ਸ਼ਸ਼।
ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਜੂਨਾਂ ਵਿਚ ਭਟਕਦਾ ਹੈ, ਰਜ਼ਾ ਵਿਚ ਹੀ ਪ੍ਰਭੂ (ਜੀਵ ਉਤੇ) ਬਖ਼ਸ਼ਸ਼ ਕਰਦਾ ਹੈ।


ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ  

Bẖāṇai ḏukẖ sukẖ bẖogī▫ai bẖāṇai karam kare▫i.  

In the Lord's Will, pain and pleasure are experienced; in the Lord's Will, actions are performed.  

ਕਰਮ = ਮੇਹਰ।
ਉਸ ਦੀ ਰਜ਼ਾ ਵਿਚ ਹੀ (ਜੀਵ ਨੂੰ) ਦੁੱਖ ਸੁਖ ਭੋਗਣਾ ਪੈਂਦਾ ਹੈ, ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਜੀਵਾਂ ਉਤੇ) ਮੇਹਰ ਕਰਦਾ ਹੈ।


ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ  

Bẖāṇai mitī sāj kai bẖāṇai joṯ ḏẖare▫e.  

In the Lord's Will, clay is fashioned into form; in the Lord's Will, His Light is infused into it.  

ਮਿਟੀ = ਸਰੀਰ। ਜੋਤਿ = ਜਿੰਦ।
ਪ੍ਰਭੂ ਆਪਣੀ ਰਜ਼ਾ ਵਿਚ ਹੀ ਸਰੀਰ ਬਣਾ ਕੇ (ਉਸ ਵਿਚ) ਜਿੰਦ ਪਾ ਦੇਂਦਾ ਹੈ,


ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ  

Bẖāṇai bẖog bẖogā▫iḏā bẖāṇai manėh kare▫i.  

In the Lord's Will, enjoyments are enjoyed; in the Lord's Will, these enjoyments are denied.  

ਮਨਹਿ ਕਰੇਇ = ਰੋਕ ਦੇਂਦਾ ਹੈ।
ਰਜ਼ਾ ਵਿਚ ਹੀ ਜੀਵਾਂ ਨੂੰ ਭੋਗਾਂ ਵਲ ਪ੍ਰੇਰਦਾ ਹੈ ਤੇ ਰਜ਼ਾ ਅਨੁਸਾਰ ਹੀ ਭੋਗਾਂ ਵਲੋਂ ਰੋਕਦਾ ਹੈ।


ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ  

Bẖāṇai narak surag a▫uṯāre bẖāṇai ḏẖaraṇ pare▫e.  

In the Lord's Will, they are incarnated in heaven and hell; in the Lord's Will, they fall to the ground.  

ਅਉਤਾਰੇ = ਉਤਰਦਾ ਹੈ, ਪਾਂਦਾ ਹੈ। ਧਾਰਣਿ = ਧਰਤੀ। ਧਰਣਿ ਪਰੇਇ = ਧਰਤੀ ਤੇ ਡਿੱਗਦਾ ਹੈ, ਨਾਸ ਹੁੰਦਾ ਹੈ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ।
ਆਪਣੀ ਰਜ਼ਾ ਅਨੁਸਾਰ ਹੀ ਪ੍ਰਭੂ (ਕਿਸੇ ਨੂੰ) ਨਰਕ ਵਿਚ ਤੇ (ਕਿਸੇ ਨੂੰ) ਸੁਰਗ ਵਿਚ ਪਾਂਦਾ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਦਾ ਨਾਸ ਹੋ ਜਾਂਦਾ ਹੈ।


ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥੨॥  

Bẖāṇai hī jis bẖagṯī lā▫e Nānak virle he. ||2||  

In the Lord's Will, they are committed to His devotional worship and Praise; O Nanak, how rare are these! ||2||  

xxx॥੨॥
ਆਪਣੀ ਰਜ਼ਾ ਅਨੁਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿਚ ਜੋੜਦਾ ਹੈ (ਉਹ ਮਨੁੱਖ ਬੰਦਗੀ ਕਰਦਾ ਹੈ, ਪਰ) ਹੇ ਨਾਨਕ! ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ ॥੨॥


ਪਉੜੀ  

Pa▫oṛī.  

Pauree:  

xxx
xxx


ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ ਸੁਣੇ  

vadi▫ā▫ī sacẖe nām kī ha▫o jīvā suṇ suṇe.  

Hearing, hearing of the glorious greatness of the True Name, I live.  

ਸੁਣਿ ਸੁਣੇ = ਸੁਣਿ ਸੁਣਿ, ਸੁਣ ਸੁਣ ਕੇ। ਹਉ ਜੀਵਾ = ਮੈਂ ਜੀਊਂਦਾ ਹਾਂ।
ਪ੍ਰਭੂ ਦੇ ਸੱਚੇ ਨਾਮ ਦੀਆਂ ਸਿਫ਼ਤਾਂ (ਕਰ ਕੇ ਤੇ) ਸੁਣ ਸੁਣ ਕੇ ਮੇਰੇ ਅੰਦਰ ਜਿੰਦ ਪੈਂਦੀ ਹੈ (ਮੈਨੂੰ ਆਤਮਕ ਜੀਵਨ ਹਾਸਲ ਹੁੰਦਾ ਹੈ)।


ਪਸੂ ਪਰੇਤ ਅਗਿਆਨ ਉਧਾਰੇ ਇਕ ਖਣੇ  

Pasū pareṯ agi▫ān uḏẖāre ik kẖaṇe.  

Even ignorant beasts and goblins can be saved, in an instant.  

ਖਣੇ = ਖਿਨ ਵਿਚ।
(ਪ੍ਰਭੂ ਦਾ ਨਾਮ) ਪਸ਼ੂ-ਸੁਭਾਵ, ਪ੍ਰੇਤ-ਸੁਭਾਵ ਤੇ ਗਿਆਨ-ਹੀਣਾਂ ਨੂੰ ਇਕ ਖਿਨ ਵਿਚ ਤਾਰ ਲੈਂਦਾ ਹੈ।


ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ  

Ḏinas raiṇ ṯerā nā▫o saḏā saḏ jāpī▫ai.  

Day and night, chant the Name, forever and ever.  

ਰੈਣਿ = ਰਾਤ। ਸਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ।
ਹੇ ਪ੍ਰਭੂ! ਦਿਨ ਰਾਤ ਸਦਾ ਹੀ ਤੇਰਾ ਨਾਮ ਜਪਣਾ ਚਾਹੀਦਾ ਹੈ,


ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ  

Ŧarisnā bẖukẖ vikrāl nā▫e ṯerai ḏẖarāpī▫ai.  

The most horrible thirst and hunger is satisfied through Your Name, O Lord.  

ਵਿਕਰਾਲ = ਡਰਾਉਣੀ, ਭਿਆਨਕ। ਨਾਇ ਤੇਰੈ = ਤੇਰੇ ਨਾਮ ਦੀ ਰਾਹੀਂ। ਧ੍ਰਾਪੀਐ = ਰੱਜ ਜਾਂਦੀ ਹੈ।
ਤੇਰੇ ਨਾਮ ਦੀ ਰਾਹੀਂ (ਮਾਇਆ ਦੀ) ਡਰਾਉਣੀ ਭੁੱਖ ਤ੍ਰੇਹ ਮਿਟ ਜਾਂਦੀ ਹੈ।


ਰੋਗੁ ਸੋਗੁ ਦੁਖੁ ਵੰਞੈ ਜਿਸੁ ਨਾਉ ਮਨਿ ਵਸੈ  

Rog sog ḏukẖ vañai jis nā▫o man vasai.  

Disease, sorrow and pain run away, when the Name dwells within the mind.  

ਵੰਞੈ = ਦੂਰ ਹੋ ਜਾਂਦਾ ਹੈ। ਜਿਸੁ ਮਨਿ = ਜਿਸ ਦੇ ਮਨ ਵਿਚ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ ਉਸ ਦੇ ਮਨ ਵਿਚੋਂ (ਵਿਕਾਰ-) ਰੋਗ ਸਹਸਾ ਤੇ ਦੁੱਖ ਦੂਰ ਹੋ ਜਾਂਦਾ ਹੈ।


ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ  

Ŧisėh parāpaṯ lāl jo gur sabḏī rasai.  

He alone attains his Beloved, who loves the Word of the Guru's Shabad.  

ਰਸੈ = ਰਸਦਾ ਹੈ, ਰਸ-ਰਹਿਤ ਹੁੰਦਾ ਹੈ।
ਪਰ ਇਹ ਨਾਮ-ਹੀਰਾ ਉਸ ਮਨੁੱਖ ਨੂੰ ਹੀ ਹਾਸਲ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿਚ ਰਚ-ਮਿਚ ਜਾਂਦਾ ਹੈ।


ਖੰਡ ਬ੍ਰਹਮੰਡ ਬੇਅੰਤ ਉਧਾਰਣਹਾਰਿਆ  

Kẖand barahmand be▫anṯ uḏẖāraṇhāri▫ā.  

The worlds and solar systems are saved by the Infinite Lord.  

ਉਧਾਰਣਹਾਰਿਆ = ਹੇ ਤਾਰਨਹਾਰ!
ਹੇ ਖੰਡਾਂ ਬ੍ਰਹਮੰਡਾਂ ਦੇ ਬੇਅੰਤ ਜੀਵਾਂ ਨੂੰ ਤਾਰਨ ਵਾਲੇ ਪ੍ਰਭੂ!


ਤੇਰੀ ਸੋਭਾ ਤੁਧੁ ਸਚੇ ਮੇਰੇ ਪਿਆਰਿਆ ॥੧੨॥  

Ŧerī sobẖā ṯuḏẖ sacẖe mere pi▫āri▫ā. ||12||  

Your glory is Yours alone, O my Beloved True Lord. ||12||  

ਤੁਧੁ = ਤੈਨੂੰ (ਹੀ ਫਬਦੀ ਹੈ)।॥੧੨॥
ਹੇ ਸਦਾ-ਥਿਰ ਰਹਿਣ ਵਾਲੇ ਮੇਰੇ ਪਿਆਰੇ! ਤੇਰੀ ਸੋਭਾ ਤੈਨੂੰ ਹੀ ਫਬਦੀ ਹੈ (ਆਪਣੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ) ॥੧੨॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ  

Miṯar pi▫ārā Nānak jī mai cẖẖad gavā▫i▫ā rang kasumbẖai bẖulī.  

I abandoned and lost my Beloved Friend, O Nanak; I was fooled by the transitory color of the safflower, which fades away.  

ਰੰਗਿ ਕਸੁੰਭੈ = ਕਸੁੰਭੇ ਦੇ ਰੰਗ ਵਿਚ {ਕਸੁੰਭੇ ਫੁੱਲ ਦਾ ਰੰਗ ਚੰਗਾ ਗੂੜ੍ਹਾ ਤੇ ਸ਼ੋਖ ਹੁੰਦਾ ਹੈ, ਪਰ ਦੋ ਚਾਰ ਦਿਨ ਵਿਚ ਹੀ ਖ਼ਰਾਬ ਹੋ ਜਾਂਦਾ ਹੈ; ਇਸੇ ਤਰ੍ਹਾਂ ਮਾਇਆ ਦੇ ਭੋਗ ਭੀ ਬੜੇ ਮਨ-ਮੋਹਣੇ ਹੁੰਦੇ ਹਨ, ਪਰ ਰਹਿੰਦੇ ਚਾਰ ਦਿਨ ਹੀ ਹਨ}।
ਹੇ ਨਾਨਕ ਜੀ! ਮੈ ਕਸੁੰਭੇ (ਵਰਗੀ ਮਾਇਆ) ਦੇ ਰੰਗ ਵਿਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗੰਵਾ ਬੈਠੀ।


ਤਉ ਸਜਣ ਕੀ ਮੈ ਕੀਮ ਪਉਦੀ ਹਉ ਤੁਧੁ ਬਿਨੁ ਅਢੁ ਲਹਦੀ ॥੧॥  

Ŧa▫o sajaṇ kī mai kīm na pa▫uḏī ha▫o ṯuḏẖ bin adẖ na lahḏī. ||1||  

I did not know Your value, O my Friend; without You, I am not worth even half a shell. ||1||  

ਅਢੁ = ਅੱਧੀ ਦਮੜੀ। ਨ ਲਹਦੀ = ਮੈਂ ਨਹੀਂ ਲੈਂਦੀ। ਤਉ ਕੀ = ਤੇਰੀ। ਕੀਮ = ਕੀਮਤ, ਕਦਰ ॥੧॥
ਹੇ ਸੱਜਣ ਪ੍ਰਭੂ! (ਇਸ ਉਕਾਈ ਵਿਚ) ਮੈਥੋਂ ਤੇਰੀ ਕਦਰ ਨਾਹ ਪੈ ਸਕੀ, ਪਰ ਤੈਥੋਂ ਬਿਨਾ ਭੀ ਮੈਂ ਅੱਧੀ ਦਮੜੀ ਦੀ ਭੀ ਨਹੀਂ ਹਾਂ ॥੧॥


ਮਃ  

Mėhlā 5.  

Fifth Mehl:  

xxx
xxx


ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ  

Sas virā▫iṇ Nānak jī▫o sasurā vāḏī jeṯẖo pa▫o pa▫o lūhai.  

My mother-in-law is my enemy, O Nanak; my father-in-law is argumentative and my brother-in-law burns me at every step.  

ਸਸੁ = ਅਵਿੱਦਿਆ। ਵਿਰਾਇਣਿ = ਵੈਰਨ। ਸਸੁਰਾ = ਸਹੁਰਾ, ਦੇਹ-ਅੱਧਿਆਸ, ਸਰੀਰ ਨਾਲ ਪਿਆਰ। ਵਾਦੀ = ਝਗੜਾਲੂ, ਸਰੀਰ ਦੇ ਪਾਲਣ ਲਈ ਮੁੜ ਮੁੜ ਮੰਗਣ ਵਾਲਾ। ਜੇਠ = ਜਮਰਾਜ, ਮੌਤ ਦਾ ਡਰ। ਪਉ ਪਉ = ਮੁੜ ਮੁੜ। {ਆਸਾ ਕਬੀਰ ਜੀ: "ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠਿ ਕੇ ਨਾਮਿ ਡਰਉ ਰੇ" ਭਾਵ, ਮਾਇਆ ਦੇ ਹੱਥੋਂ ਦੁਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ ਹੋਣ ਕਰਕੇ ਮਰਨ ਨੂੰ ਚਿੱਤ ਨਹੀਂ ਕਰਦਾ, ਜਮ ਤੋਂ ਡਰ ਆਉਂਦਾ ਹੈ}।
ਹੇ ਨਾਨਕ ਜੀ! ਅਵਿੱਦਿਆ (ਜੀਵ-ਇਸਤ੍ਰੀ ਦੀ) ਵੈਰਨ ਹੈ, ਸਰੀਰ ਦਾ ਮੋਹ (ਸਰੀਰ ਦੀ ਪਾਲਣਾ ਲਈ ਨਿੱਤ) ਝਗੜਾ ਕਰਦਾ ਹੈ (ਭਾਵ, ਖਾਣ ਨੂੰ ਮੰਗਦਾ ਹੈ), ਮੌਤ ਦਾ ਡਰ ਮੁੜ ਮੁੜ ਦੁਖੀ ਕਰਦਾ ਹੈ।


ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ ॥੨॥  

Habẖe bẖas puṇeḏe vaṯan jā mai sajaṇ ṯūhai. ||2||  

They can all just play in the dust, when You are my Friend, O Lord. ||2||  

ਹਭੇ = ਸਾਰੇ ਹੀ। ਭਸੁ = ਸੁਆਹ। ਪੁਣੇਦੇ ਵਤਨੁ = ਛਾਣਦੇ ਫਿਰਨ, ਬੇਸ਼ਕ ਜ਼ੋਰ ਲਾ ਲੈਣ, ਬੇਸ਼ੱਕ ਟੱਕਰਾਂ ਮਾਰਨ। {ਵਤਨੁ = ਹੁਕਮੀ ਭਵਿਖਤ ਕਾਲ, Imperative mood, ਅੱਨ ਪੁਰਖ, Third person, ਬਹੁ-ਵਚਨ, plural; ਵੇਖੋ 'ਗੁਰਬਾਣੀ ਵਿਆਕਰਣ'}। ਲੂਹੈ = ਸਾੜਦਾ ਹੈ, ਦੁਖੀ ਕਰਦਾ ਹੈ। ਮੈ = ਮੇਰਾ ॥੨॥
ਪਰ, (ਹੇ ਪ੍ਰਭੂ!) ਜੇ ਤੂੰ ਮੇਰਾ ਮਿੱਤ੍ਰ ਬਣੇਂ, ਤਾਂ ਇਹ ਸਾਰੇ ਬੇਸ਼ਕ ਖੇਹ ਛਾਣਦੇ ਫਿਰਨ (ਭਾਵ, ਮੇਰੇ ਉਤੇ ਇਹ ਸਾਰੇ ਹੀ ਜ਼ੋਰ ਨਹੀਂ ਪਾ ਸਕਦੇ) ॥੨॥


ਪਉੜੀ  

Pa▫oṛī.  

Pauree:  

xxx
xxx


ਜਿਸੁ ਤੂ ਵੁਠਾ ਚਿਤਿ ਤਿਸੁ ਦਰਦੁ ਨਿਵਾਰਣੋ  

Jis ṯū vuṯẖā cẖiṯ ṯis ḏaraḏ nivārṇo.  

You relieve the pains of those, within whose consciousness You dwell, O Lord.  

ਵੁਠਾ = ਆ ਵੱਸਿਆ। ਚਿਤਿ = ਚਿੱਤ ਵਿਚ। ਜਿਸੁ ਚਿਤਿ = ਜਿਸ (ਮਨੁੱਖ) ਦੇ ਚਿੱਤ ਵਿਚ। ਨਿਵਾਰਣੋ = (ਤੂੰ) ਦੂਰ ਕਰ ਦੇਂਦਾ ਹੈਂ।
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ ਉਸ ਦੇ ਮਨ ਦਾ ਦੁੱਖ-ਦਰਦ ਤੂੰ ਦੂਰ ਕਰ ਦੇਂਦਾ ਹੈਂ।


ਜਿਸੁ ਤੂ ਵੁਠਾ ਚਿਤਿ ਤਿਸੁ ਕਦੇ ਹਾਰਣੋ  

Jis ṯū vuṯẖā cẖiṯ ṯis kaḏe na hārṇo.  

Those, within whose consciousness You dwell, never lose.  

xxx
ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ, ਉਹ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ।


ਜਿਸੁ ਮਿਲਿਆ ਪੂਰਾ ਗੁਰੂ ਸੁ ਸਰਪਰ ਤਾਰਣੋ  

Jis mili▫ā pūrā gurū so sarpar ṯārṇo.  

One who meets the Perfect Guru will surely be saved.  

ਸਰਪਰ = ਜ਼ਰੂਰ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, (ਗੁਰੂ) ਉਸ ਨੂੰ ਜ਼ਰੂਰ (ਸੰਸਾਰ-ਸਮੁੰਦਰ ਤੋਂ) ਬਚਾ ਲੈਂਦਾ ਹੈ,


ਜਿਸ ਨੋ ਲਾਏ ਸਚਿ ਤਿਸੁ ਸਚੁ ਸਮ੍ਹ੍ਹਾਲਣੋ  

Jis no lā▫e sacẖ ṯis sacẖ samĥālaṇo.  

One who is attached to Truth, contemplates Truth.  

ਸਚਿ = ਸੱਚ ਵਿਚ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।
(ਕਿਉਂਕਿ ਗੁਰੂ) ਜਿਸ ਮਨੁੱਖ ਨੂੰ ਸੱਚੇ ਹਰੀ ਵਿਚ ਜੋੜਦਾ ਹੈ, ਉਹ ਸਦਾ ਹਰੀ ਨੂੰ (ਆਪਣੇ ਮਨ ਵਿਚ) ਸੰਭਾਲ ਰੱਖਦਾ ਹੈ।


ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ  

Jis ā▫i▫ā hath niḏẖān so rahi▫ā bẖālṇo.  

One, into whose hands the treasure comes, stops searching.  

ਜਿਸੁ ਹਥਿ = ਜਿਸ ਦੇ ਹੱਥ ਵਿਚ। ਨਿਧਾਨੁ = ਨਾਮ-ਖ਼ਜ਼ਾਨਾ। ਰਹਿਆ = ਹਟ ਜਾਂਦਾ ਹੈ।
ਜਿਸ ਮਨੁੱਖ ਦੇ ਹੱਥ ਵਿਚ ਨਾਮ-ਖ਼ਜ਼ਾਨਾ ਆ ਜਾਂਦਾ ਹੈ, ਉਹ ਮਾਇਆ ਦੀ ਭਟਕਣਾ ਵਲੋਂ ਹਟ ਜਾਂਦਾ ਹੈ।


ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ  

Jis no iko rang bẖagaṯ so jānṇo.  

He alone is known as a devotee, who loves the One Lord.  

xxx
ਉਸੇ ਮਨੁੱਖ ਨੂੰ ਭਗਤ ਸਮਝੋ ਜਿਸ ਦੇ ਮਨ ਵਿਚ (ਮਾਇਆ ਦੇ ਥਾਂ) ਇਕ ਪ੍ਰਭੂ ਦਾ ਹੀ ਪਿਆਰ ਹੈ।


ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ  

Oh sabẖnā kī reṇ birhī cẖārṇo.  

He is the dust under the feet of all; he is the lover of the Lord's feet.  

ਰੇਣੁ = ਚਰਨਾਂ ਦੀ ਧੂੜ। ਬਿਰਹੀ = ਪ੍ਰੇਮੀ। ਚਾਰਣੋ = (ਪ੍ਰਭੂ ਦੇ) ਚਰਨਾਂ ਦਾ।
ਪ੍ਰਭੂ ਦੇ ਚਰਨਾਂ ਦਾ ਉਹ ਪ੍ਰੇਮੀ ਸਭਨਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ) ਹੈ।


ਸਭਿ ਤੇਰੇ ਚੋਜ ਵਿਡਾਣ ਸਭੁ ਤੇਰਾ ਕਾਰਣੋ ॥੧੩॥  

Sabẖ ṯere cẖoj vidāṇ sabẖ ṯerā kārṇo. ||13||  

Everything is Your wonderful play; the whole creation is Yours. ||13||  

ਸਭਿ = ਸਾਰੇ। ਵਿਡਾਣ = ਅਚਰਜ। ਕਾਹਣੋ = ਖੇਡ, ਬਣਤਰ। ਚੋਜ = ਤਮਾਸ਼ੇ ॥੧੩॥
(ਪਰ) ਹੇ ਪ੍ਰਭੂ! ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ, ਇਹ ਸਾਰਾ ਤੇਰਾ ਹੀ ਖੇਲ ਹੈ ॥੧੩॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ  

Usṯaṯ ninḏā Nānak jī mai habẖ vañā▫ī cẖẖoṛi▫ā habẖ kijẖ ṯi▫āgī.  

I have totally discarded praise and slander, O Nanak; I have forsaken and abandoned everything.  

ਉਸਤਤਿ = ਵਡਿਆਈ। ਹਭੁ = ਸਭ ਕੁਝ। ਵਞਾਈ = ਛੱਡ ਦਿੱਤੀ ਹੈ।
ਹੇ ਨਾਨਕ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ-ਇਹ ਮੈਂ ਸਭ ਕੁਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ।


ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥  

Habẖe sāk kūṛāve diṯẖe ṯa▫o palai ṯaidai lāgī. ||1||  

I have seen that all relationships are false, and so I have grasped hold of the hem of Your robe, Lord. ||1||  

ਕੂੜਾਵੇ = ਝੂਠੇ। ਤੈਡੈ ਪਲੈ = ਤੇਰੇ ਲੜ। ਤਉ = ਇਸ ਲਈ ॥੧॥
ਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ), ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ ॥੧॥


ਮਃ  

Mėhlā 5.  

Fifth Mehl:  

xxx
xxx


ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ  

Firḏī firḏī Nānak jī▫o ha▫o fāvī thī▫ī bahuṯ ḏisāvar panḏẖā.  

I wandered and wandered and went crazy, O Nanak, in countless foreign lands and pathways.  

ਹਉ = ਮੈਂ। ਫਾਵੀ = ਡਉਰੀ-ਭਉਰੀ, ਵਿਆਕਲ। ਥੀਈ = ਹੋ ਗਈ। ਦਿਸਾਵਰ = {ਦੇਸ-ਅਵਰ} ਹੋਰ ਹੋਰ ਦੇਸ। ਦਿਸਾਵਰ ਪੰਧਾ = ਹੋਰ ਹੋਰ ਦੇਸਾਂ ਦੇ ਪੈਂਡੇ।
ਹੇ ਨਾਨਕ ਜੀ! ਮੈਂ ਭਟਕਦੀ ਭਟਕਦੀ ਤੇ ਹੋਰ ਹੋਰ ਦੇਸਾਂ ਦੇ ਪੈਂਡੇ ਝਾਗਦੀ ਝਾਗਦੀ ਪਾਗਲ ਜਿਹੀ ਹੋ ਗਈ ਸਾਂ।


ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥  

Ŧā ha▫o sukẖ sukẖālī suṯī jā gur mil sajaṇ mai laḏẖā. ||2||  

But then, I slept in peace and comfort, when I met the Guru, and found my Friend. ||2||  

ਸੁਖਿ = ਸੁਖ ਨਾਲ। ਤਾ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਾ = ਜਦੋਂ। ਸੁਖਾਲੀ = ਸੌਖੀ ॥੨॥
ਪਰ ਜਦੋਂ ਸਤਿਗੁਰੂ ਜੀ ਨੂੰ ਮਿਲ ਕੇ ਮੈਨੂੰ ਸੱਜਣ-ਪ੍ਰਭੂ ਲੱਭ ਪਿਆ ਤਾਂ ਮੈਂ ਬੜੇ ਸੁਖ ਨਾਲ ਸੌਂ ਗਈ (ਭਾਵ, ਮੇਰੇ ਅੰਦਰ ਪੂਰਨ ਆਤਮਕ ਆਨੰਦ ਬਣ ਗਿਆ) ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits