Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ  

Ŧithai ṯū samrath jithai ko▫e nāhi.  

Where You are, Almighty Lord, there is no one else.  

ਸਮਰਥੁ = ਸਹਾਇਤਾ ਕਰਨ ਜੋਗਾ।
(ਹੇ ਪ੍ਰਭੂ!) ਜਿੱਥੇ ਹੋਰ ਕੋਈ (ਜੀਵ ਸਹਾਇਤਾ ਕਰਨ ਜੋਗਾ) ਨਹੀਂ ਉਥੇ, ਹੇ ਪ੍ਰਭੂ! ਤੂੰ ਹੀ ਮਦਦ ਕਰਨ ਜੋਗਾ ਹੈਂ।


ਓਥੈ ਤੇਰੀ ਰਖ ਅਗਨੀ ਉਦਰ ਮਾਹਿ  

Othai ṯerī rakẖ agnī uḏar māhi.  

There, in the fire of the mother's womb, You protected us.  

ਰਖ = ਰਖਿਆ, ਆਸਰਾ। ਉਦਰ ਅਗਨੀ = (ਮਾਂ ਦੇ) ਪੇਟ ਦੀ ਅੱਗ।
ਮਾਂ ਦੇ ਪੇਟ ਦੀ ਅੱਗ ਵਿਚ ਜੀਵ ਨੂੰ ਤੇਰਾ ਹੀ ਸਹਾਰਾ ਹੁੰਦਾ ਹੈ।


ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ  

Suṇ kai jam ke ḏūṯ nā▫e ṯerai cẖẖad jāhi.  

Hearing Your Name, the Messenger of Death runs away.  

xxx
(ਹੇ ਪ੍ਰਭੂ! ਤੇਰਾ ਨਾਮ) ਸੁਣ ਕੇ ਜਮਦੂਤ (ਨੇੜੇ ਨਹੀਂ ਢੁਕਦੇ), ਤੇਰੇ ਨਾਮ ਦੀ ਬਰਕਤਿ ਨਾਲ (ਜੀਵ ਨੂੰ) ਛੱਡ ਕੇ ਚਲੇ ਜਾਂਦੇ ਹਨ।


ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ  

Bẖa▫ojal bikẖam asgāhu gur sabḏī pār pāhi.  

The terrifying, treacherous, impassible world-ocean is crossed over, through the Word of the Guru's Shabad.  

ਬਿਖਮੁ = ਔਖਾ। ਅਸਗਾਹੁ = ਬਹੁਤ ਡੂੰਘਾ, ਜਿਸ ਦੀ ਹਾਥ ਨ ਪੈ ਸਕੇ। ਪਾਰਿ ਪਾਹਿ = ਪਾਰ ਲੰਘ ਜਾਂਦੇ ਹਨ।
ਇਸ ਔਖੇ ਤੇ ਅਥਾਹ ਸੰਸਾਰ-ਸਮੁੰਦਰ ਨੂੰ ਜੀਵ ਗੁਰੂ ਦੇ ਸ਼ਬਦ (ਦੀ ਸਹਾਇਤਾ) ਨਾਲ ਪਾਰ ਕਰ ਲੈਂਦੇ ਹਨ।


ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ  

Jin ka▫o lagī pi▫ās amriṯ se▫e kẖāhi.  

Those who feel thirst for You, take in Your Ambrosial Nectar.  

ਸੇਇ = ਉਹੀ ਬੰਦੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਖਾਹਿ = ਖਾਂਦੇ ਹਨ, ਛਕਦੇ ਹਨ।
ਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ।


ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ  

Kal mėh eho punn guṇ govinḏ gāhi.  

This is the only act of goodness in this Dark Age of Kali Yuga, to sing the Glorious Praises of the Lord of the Universe.  

ਕਲਿ = ਸੰਸਾਰ। ਪੁੰਨ = ਨੇਕ ਕੰਮ। ਗਾਹਿ = ਗਾਂਦੇ ਹਨ।
ਜੇਹੜੇ ਸੰਸਾਰ ਵਿਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ।


ਸਭਸੈ ਨੋ ਕਿਰਪਾਲੁ ਸਮ੍ਹ੍ਹਾਲੇ ਸਾਹਿ ਸਾਹਿ  

Sabẖsai no kirpāl samĥāle sāhi sāhi.  

He is Merciful to all; He sustains us with each and every breath.  

ਸਭਸੈ ਨੋ = ਹਰੇਕ ਜੀਵ ਨੂੰ। ਸਾਹਿ ਸਾਹਿ = ਹਰੇਕ ਸੁਆਸ ਵਿਚ।
ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ।


ਬਿਰਥਾ ਕੋਇ ਜਾਇ ਜਿ ਆਵੈ ਤੁਧੁ ਆਹਿ ॥੯॥  

Birthā ko▫e na jā▫e jė āvai ṯuḏẖ āhi. ||9||  

Those who come to You with love and faith are never turned away empty-handed. ||9||  

ਬਿਰਥਾ = ਖ਼ਾਲੀ। ਤੁਧੁ ਆਹਿ = ਤੇਰੀ ਸਰਨ। ਜਿ = ਜਿਹੜਾ ॥੯॥
ਹੇ ਪ੍ਰਭੂ! ਜਿਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੯॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਦੂਜਾ ਤਿਸੁ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ  

Ḏūjā ṯis na bujẖā▫iho pārbarahm nām ḏeh āḏẖār.  

Those whom You bless with the Support of Your Name, O Supreme Lord God, do not know any other.  

ਤਿਸੁ = ਉਸ ਮਨੁੱਖ ਨੂੰ। ਆਧਾਰੁ = ਆਸਰਾ।
ਹੇ ਪਾਰਬ੍ਰਹਮ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਆਸਰਾ ਦੇਂਦਾ ਹੈਂ, ਉਸ ਨੂੰ ਤੂੰ ਕੋਈ ਹੋਰ ਆਸਰਾ ਨਹੀਂ ਸੁਝਾਉਂਦਾ।


ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ  

Agam agocẖar sāhibo samrath sacẖ ḏāṯār.  

Inaccessible, Unfathomable Lord and Master, All-powerful True Great Giver:  

xxx
ਤੂੰ ਅਪਹੁੰਚ ਹੈਂ; ਇੰਦ੍ਰਿਆਂ ਦੀ ਦੌੜ ਤੋਂ ਪਰੇ ਹੈਂ, ਤੂੰ ਹਰੇਕ ਸੱਤਿਆ ਵਾਲਾ ਮਾਲਕ ਹੈਂ।


ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ  

Ŧū nihcẖal nirvair sacẖ sacẖā ṯuḏẖ ḏarbār.  

You are eternal and unchanging, without vengeance and True; True is the Darbaar of Your Court.  

ਨਿਹਚਲੁ = ਅਟੱਲ।
ਤੂੰ ਸਦਾ-ਥਿਰ ਰਹਿਣ ਵਾਲਾ ਦਾਤਾ ਹੈਂ, ਤੂੰ ਅਟੱਲ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ।


ਕੀਮਤਿ ਕਹਣੁ ਜਾਈਐ ਅੰਤੁ ਪਾਰਾਵਾਰੁ  

Kīmaṯ kahaṇ na jā▫ī▫ai anṯ na pārāvār.  

Your worth cannot be described; You have no end or limitation.  

ਪਾਰਾਵਾਰੁ = ਪਾਰ-ਅਵਾਰ, ਪਾਰਲਾ ਤੇ ਉਰਲਾ ਪਾਸਾ।
ਤੇਰਾ ਅੰਤ ਨਹੀਂ ਪੈ ਸਕਦਾ, ਤੇਰਾ ਹੱਦ-ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ।


ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ  

Parabẖ cẖẖod hor jė mangṇā sabẖ bikẖi▫ā ras cẖẖār.  

To forsake God, and ask for something else, is all corruption and ashes.  

ਬਿਖਿਆ = ਮਾਇਆ। ਰਸ = ਚਸਕੇ। ਛਾਰੁ = ਸੁਆਹ।
ਪਰਮਾਤਮਾ ਨੂੰ ਵਿਸਾਰ ਕੇ ਹੋਰ ਹੋਰ ਚੀਜ਼ਾਂ ਮੰਗਣੀਆਂ-ਇਹ ਸਭ ਮਾਇਆ ਦੇ ਚਸਕੇ ਹਨ ਤੇ ਸੁਆਹ-ਤੁੱਲ ਹਨ।


ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ  

Se sukẖī▫e sacẖ sāh se jin sacẖā bi▫uhār.  

They alone find peace, and they are the true kings, whose dealings are true.  

xxx
(ਅਸਲ ਵਿਚ) ਉਹੀ ਬੰਦੇ ਸੁਖੀ ਹਨ, ਉਹੀ ਸਦਾ ਕਾਇਮ ਰਹਿਣ ਵਾਲੇ ਸ਼ਾਹ ਹਨ ਜਿਨ੍ਹਾਂ ਨੇ ਸਦਾ-ਥਿਰ ਰਹਿਣ ਵਾਲਾ ਨਾਮ ਦਾ ਵਪਾਰ ਕੀਤਾ ਹੈ।


ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ  

Jinā lagī parīṯ parabẖ nām sahj sukẖ sār.  

Those who are in love with God's Name, intuitively enjoy the essence of peace.  

ਸਾਰੁ = ਸ੍ਰੇਸ਼ਟ। ਸਹਜ = ਆਤਮਕ ਅਡੋਲਤਾ
ਜਿਨ੍ਹਾਂ ਬੰਦਿਆਂ ਦੀ ਪ੍ਰੀਤ ਪ੍ਰਭੂ ਦੇ ਨਾਮ ਨਾਲ ਬਣੀ ਹੈ ਉਹਨਾਂ ਨੂੰ ਆਤਮਕ ਅਡੋਲਤਾ ਦਾ ਸ੍ਰੇਸ਼ਟ ਸੁਖ ਨਸੀਬ ਹੈ।


ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥  

Nānak ik ārāḏẖe sanṯan reṇār. ||1||  

Nanak worships and adores the One Lord; he seeks the dust of the Saints. ||1||  

ਰੇਣਾਰੁ = ਚਰਨ-ਧੂੜ। ॥੧॥
ਹੇ ਨਾਨਕ! ਉਹ ਮਨੁੱਖ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਰਹਿ ਕੇ ਇਕ ਪ੍ਰਭੂ ਨੂੰ ਅਰਾਧਦੇ ਹਨ ॥੧॥


ਮਃ  

Mėhlā 5.  

Fifth Mehl:  

xxx
xxx


ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ  

Anaḏ sūkẖ bisrām niṯ har kā kīrṯan gā▫e.  

Singing the Kirtan of the Lord's Praises, bliss, peace and rest are obtained.  

ਗਾਇ = ਗਾਂਵਿਆਂ, ਗਾ ਕੇ।
ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਸਦਾ ਅਨੰਦ ਸਦਾ ਸੁਖ ਤੇ ਸਦਾ ਸ਼ਾਂਤੀ ਬਣੀ ਰਹਿੰਦੀ ਹੈ।


ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥  

Avar si▫āṇap cẖẖād ḏėh Nānak uḏẖras nā▫e. ||2||  

Forsake other clever tricks, O Nanak; only through the Name will you be saved. ||2||  

ਨਾਇ = ਨਾਮ ਦੀ ਰਾਹੀਂ। ਉਧਰਸਿ = ਤੂੰ ਬਚ ਜਾਹਿਂਗਾ ॥੨॥
ਹੇ ਨਾਨਕ! ਹੋਰ ਚਤੁਰਾਈਆਂ ਛੱਡ ਦੇਹ, ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਤਰ ਜਾਹਿਂਗਾ ॥੨॥


ਪਉੜੀ  

Pa▫oṛī.  

Pauree:  

xxx
xxx


ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ  

Nā ṯū āvahi vas bahuṯ gẖiṇāvaṇe.  

No one can bring You under control, by despising the world.  

ਘਿਣਾਵਣੇ = ਘਿਘਿਆਉਣ ਨਾਲ, ਵਿਖਾਵੇ ਦੇ ਤਰਲੇ ਲਿਆਂ।
ਹੇ ਪ੍ਰਭੂ! ਬਹੁਤੇ ਵਿਖਾਵੇ ਦੇ ਤਰਲੇ ਲਿਆਂ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,


ਨਾ ਤੂ ਆਵਹਿ ਵਸਿ ਬੇਦ ਪੜਾਵਣੇ  

Nā ṯū āvahi vas beḏ paṛāvaṇe.  

No one can bring You under control, by studying the Vedas.  

xxx
ਵੇਦ ਪੜ੍ਹਨ ਪੜ੍ਹਾਉਣ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,


ਨਾ ਤੂ ਆਵਹਿ ਵਸਿ ਤੀਰਥਿ ਨਾਈਐ  

Nā ṯū āvahi vas ṯirath nā▫ī▫ai.  

No one can bring You under control, by bathing at the holy places.  

ਤੀਰਥਿ = ਤੀਰਥ ਉਤੇ। ਨਾਈਐ = ਜੇ ਇਸ਼ਨਾਨ ਕੀਤਾ ਜਾਏ।
ਤੀਰਥ ਉਤੇ ਇਸ਼ਨਾਨ ਕਰਨ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,


ਨਾ ਤੂ ਆਵਹਿ ਵਸਿ ਧਰਤੀ ਧਾਈਐ  

Nā ṯū āvahi vas ḏẖarṯī ḏẖā▫ī▫ai.  

No one can bring You under control, by wandering all over the world.  

ਧਰਤੀ ਧਾਈਐ = ਸਾਰੀ ਧਰਤੀ ਉਤੇ ਜੇ ਦੌੜਦੇ ਫਿਰੀਏ।
(ਰਮਤੇ ਸਾਧੂਆਂ ਵਾਂਗ) ਸਾਰੀ ਧਰਤੀ ਗਾਹਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,


ਨਾ ਤੂ ਆਵਹਿ ਵਸਿ ਕਿਤੈ ਸਿਆਣਪੈ  

Nā ṯū āvahi vas kiṯai si▫āṇpai.  

No one can bring You under control, by any clever tricks.  

xxx
ਕਿਸੇ ਚਤੁਰਾਈ-ਸਿਆਣਪ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,


ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ  

Nā ṯū āvahi vas bahuṯā ḏān ḏe.  

No one can bring You under control, by giving huge donations to charities.  

ਦੇ = ਦੇ ਕੇ।
ਬਹੁਤਾ ਦਾਨ ਦੇਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ (ਕਿਸੇ ਉਤੇ ਰੀਝਦਾ ਨਹੀਂ)।


ਸਭੁ ਕੋ ਤੇਰੈ ਵਸਿ ਅਗਮ ਅਗੋਚਰਾ  

Sabẖ ko ṯerai vas agam agocẖarā.  

Everyone is under Your power, O inaccessible, unfathomable Lord.  

ਅਗਮ = ਹੇ ਅਪਹੁੰਚ! ਅਗੋਚਰ = ਅ-ਗੋ-ਚਰ। ਗੋ = ਗਿਆਨ ਇੰਦ੍ਰੇ। ਚਰ = ਪਹੁੰਚ। ਅਗੋਚਰ = ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਸਭੁ ਕੋ = ਹਰੇਕ ਜੀਵ
ਹੇ ਅਪਹੁੰਚ ਤੇ ਅਗੋਚਰ ਪ੍ਰਭੂ! ਹਰੇਕ ਜੀਵ ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ)।


ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥  

Ŧū bẖagṯā kai vas bẖagṯā ṯāṇ ṯerā. ||10||  

You are under the control of Your devotees; You are the strength of Your devotees. ||10||  

ਤਾਣੁ = ਬਲ, ਆਸਰਾ। ਭਗਤ = ਭਜਨ ਕਰਨ ਵਾਲੇ। ਵਸਿ = ਵੱਸ ਵਿਚ।॥੧੦॥
ਤੂੰ ਸਿਰਫ਼ ਉਹਨਾਂ ਉਤੇ ਰੀਝਦਾ ਹੈਂ ਜੋ ਸਦਾ ਤੇਰਾ ਸਿਮਰਨ ਕਰਦੇ ਹਨ, (ਕਿਉਂਕਿ) ਤੇਰਾ ਭਜਨ-ਸਿਮਰਨ ਕਰਨ ਵਾਲਿਆਂ ਨੂੰ (ਸਿਰਫ਼) ਤੇਰਾ ਆਸਰਾ-ਪਰਨਾ ਹੁੰਦਾ ਹੈ ॥੧੦॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਆਪੇ ਵੈਦੁ ਆਪਿ ਨਾਰਾਇਣੁ  

Āpe vaiḏ āp nārā▫iṇ.  

The Lord Himself is the true physician.  

xxx
ਪਰਮਾਤਮਾ ਆਪ ਹੀ (ਆਤਮਾ ਦੇ ਰੋਗ ਹਟਾਣ ਵਾਲਾ) ਹਕੀਮ ਹੈ,


ਏਹਿ ਵੈਦ ਜੀਅ ਕਾ ਦੁਖੁ ਲਾਇਣ  

Ėhi vaiḏ jī▫a kā ḏukẖ lā▫iṇ.  

These physicians of the world only burden the soul with pain.  

ਏਹਿ ਵੈਦ = ਇਹ (ਦੁਨੀਆ ਵਾਲੇ) ਹਕੀਮ, ਪਖੰਡੀ ਧਰਮ = ਆਗੂ। ਜੀਅ ਕਾ = ਜਿੰਦ ਦਾ, ਆਤਮਾ ਦਾ।
ਇਹ (ਦੁਨੀਆ ਵਾਲੇ) ਹਕੀਮ (ਪਖੰਡੀ ਧਰਮ-ਆਗੂ) ਆਤਮਾ ਨੂੰ ਸਗੋਂ ਦੁੱਖ ਚੰਬੋੜਦੇ ਹਨ;


ਗੁਰ ਕਾ ਸਬਦੁ ਅੰਮ੍ਰਿਤ ਰਸੁ ਖਾਇਣ  

Gur kā sabaḏ amriṯ ras kẖā▫iṇ.  

The Word of the Guru's Shabad is Ambrosial Nectar; it is so delicious to eat.  

ਖਾਇਣ = ਖਾਣ ਲਈ (ਭੋਜਨ)।
(ਆਤਮਾ ਦੇ ਰੋਗ ਕੱਟਣ ਲਈ) ਖਾਣ-ਜੋਗੀ ਚੀਜ਼ ਸਤਿਗੁਰੂ ਦਾ ਸ਼ਬਦ ਹੈ (ਜਿਸ ਵਿਚੋਂ) ਅੰਮ੍ਰਿਤ ਦਾ ਸੁਆਦ (ਆਉਂਦਾ ਹੈ)।


ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ ॥੧॥  

Nānak jis man vasai ṯis ke sabẖ ḏūkẖ mitā▫iṇ. ||1||  

O Nanak, one whose mind is filled with this Nectar - all his pains are dispelled. ||1||  

ਜਿਸੁ ਮਨਿ = ਜਿਸ ਦੇ ਮਨ ਵਿਚ। ਨਾਰਾਇਣੁ = ਪਰਮਾਤਮਾ। ਸਭਿ = ਸਾਰੇ ॥੧॥
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ (ਗੁਰੂ ਦਾ ਸ਼ਬਦ) ਵੱਸਦਾ ਹੈ ਉਸ ਦੇ ਸਾਰੇ ਦੁੱਖ ਮਿਟ ਜਾਂਦੇ ਹਨ ॥੧॥


ਮਃ  

Mėhlā 5.  

Fifth Mehl:  

xxx
xxx


ਹੁਕਮਿ ਉਛਲੈ ਹੁਕਮੇ ਰਹੈ  

Hukam ucẖẖlai hukme rahai.  

By the Hukam of Lord's Command, they move about; by the Lord's Command, they remain still.  

ਉਛਲੈ = ਉਛਾਲਦਾ ਹੈ, ਕੁੱਦਦਾ ਹੈ, ਭਟਕਦਾ ਹੈ। ਰਹੈ = ਟਿਕਦਾ ਹੈ।
ਪ੍ਰਭੂ ਦੇ ਹੁਕਮ ਅਨੁਸਾਰ ਜੀਵ ਭਟਕਦਾ ਹੈ, ਹੁਕਮ ਅਨੁਸਾਰ ਹੀ ਟਿਕਿਆ ਰਹਿੰਦਾ ਹੈ।


ਹੁਕਮੇ ਦੁਖੁ ਸੁਖੁ ਸਮ ਕਰਿ ਸਹੈ  

Hukme ḏukẖ sukẖ sam kar sahai.  

By His Hukam, they endure pain and pleasure alike.  

ਸਮ = ਬਰਾਬਰ।
ਪ੍ਰਭੂ ਦੇ ਹੁਕਮ ਵਿਚ ਹੀ ਜੀਵ ਦੁੱਖ ਸੁਖ ਨੂੰ ਇਕੋ ਜਿਹਾ ਜਾਣ ਕੇ ਸਹਾਰਦਾ ਹੈ,


ਹੁਕਮੇ ਨਾਮੁ ਜਪੈ ਦਿਨੁ ਰਾਤਿ  

Hukme nām japai ḏin rāṯ.  

By His Hukam, they chant the Naam, the Name of the Lord, day and night.  

xxx
ਉਹ ਮਨੁੱਖ ਉਸ ਦੇ ਹੁਕਮ ਵਿਚ ਹੀ ਦਿਨ ਰਾਤ ਉਸ ਦਾ ਨਾਮ ਜਪਦਾ ਹੈ,


ਨਾਨਕ ਜਿਸ ਨੋ ਹੋਵੈ ਦਾਤਿ  

Nānak jis no hovai ḏāṯ.  

O Nanak, he alone does so, who is blessed.  

ਦਾਤਿ = ਬਖ਼ਸ਼ਸ਼।
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ।


ਹੁਕਮਿ ਮਰੈ ਹੁਕਮੇ ਹੀ ਜੀਵੈ  

Hukam marai hukme hī jīvai.  

By the Hukam of the Lord's Command, they die; by the Hukam of His Command, they live.  

ਹੁਕਮਿ = ਹੁਕਮ ਅਨੁਸਾਰ
ਪ੍ਰਭੂ ਦੇ ਹੁਕਮ ਵਿਚ ਜੀਵ ਮਰਦਾ ਹੈ, ਹੁਕਮ ਵਿਚ ਹੀ ਜਿਊਂਦਾ ਹੈ,


ਹੁਕਮੇ ਨਾਨ੍ਹ੍ਹਾ ਵਡਾ ਥੀਵੈ  

Hukme nānĥā vadā thīvai.  

By His Hukam, they become tiny, and huge.  

ਨਾਨ੍ਹ੍ਹਾ = ਨਿੱਕਾ ਜਿਹਾ।
ਹੁਕਮ ਵਿਚ ਹੀ (ਪਹਿਲਾਂ) ਨਿੱਕਾ ਜਿਹਾ (ਤੇ ਫਿਰ) ਵੱਡਾ ਹੋ ਜਾਂਦਾ ਹੈ।


ਹੁਕਮੇ ਸੋਗ ਹਰਖ ਆਨੰਦ  

Hukme sog harakẖ ānanḏ.  

By His Hukam, they receive pain, happiness and bliss.  

ਹਰਖ = ਖ਼ੁਸ਼ੀ।
ਹੁਕਮ ਵਿਚ ਹੀ (ਜੀਵ ਨੂੰ) ਚਿੰਤਾ ਤੇ ਖ਼ੁਸ਼ੀ ਆਨੰਦ ਵਾਪਰਦੇ ਹਨ,


ਹੁਕਮੇ ਜਪੈ ਨਿਰੋਧਰ ਗੁਰਮੰਤ  

Hukme japai niroḏẖar gurmanṯ.  

By His Hukam, they chant the Guru's Mantra, which always works.  

ਨਿਰੁਧ = {ਸੰ. to ward off evil} ਦੁੱਖ-ਕਲੇਸ਼ ਵਿਕਾਰ ਆਦਿਕ ਨੂੰ ਦੂਰ ਕਰਨਾ। ਨਿਰੋਧਰ = ਵਿਕਾਰਾਂ ਨੂੰ ਦੂਰ ਕਰਨ ਵਾਲਾ।
ਪ੍ਰਭੂ ਦੇ ਹੁਕਮ ਵਿਚ ਹੀ (ਕੋਈ ਜੀਵ) ਗੁਰੂ ਦਾ ਸ਼ਬਦ ਜਪਦਾ ਹੈ ਜੋ ਵਿਕਾਰਾਂ ਨੂੰ ਦੂਰ ਕਰਨ ਦੇ ਸਮਰਥ ਹੈ।


ਹੁਕਮੇ ਆਵਣੁ ਜਾਣੁ ਰਹਾਏ  

Hukme āvaṇ jāṇ rahā▫e.  

By His Hukam, coming and going in reincarnation cease,  

xxx
ਉਸ ਮਨੁੱਖ ਦਾ ਜੰਮਣਾ ਮਰਨਾ ਭੀ ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਰੋਕਦਾ ਹੈ,


ਨਾਨਕ ਜਾ ਕਉ ਭਗਤੀ ਲਾਏ ॥੨॥  

Nānak jā ka▫o bẖagṯī lā▫e. ||2||  

O Nanak, when He links them to His devotional worship. ||2||  

xxx॥੨॥
ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪਣੀ ਭਗਤੀ ਵਿਚ ਜੋੜਦਾ ਹੈ ॥੨॥


ਪਉੜੀ  

Pa▫oṛī.  

Pauree:  

xxx
xxx


ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ  

Ha▫o ṯis dẖādẖī kurbāṇ jė ṯerā sevḏār.  

I am a sacrifice to that musician who is Your servant, O Lord.  

ਢਾਢੀ = ਵਾਰਾਂ ਗਾਵਣ ਵਾਲਾ, ਸਿਫ਼ਤਾਂ ਕਰਨ ਵਾਲਾ।
ਹੇ ਪ੍ਰਭੂ! ਮੈਂ ਉਸ ਢਾਢੀ ਤੋਂ ਸਦਕੇ ਜਾਂਦਾ ਹਾਂ ਜੋ ਤੇਰੀ ਸੇਵਾ-ਭਗਤੀ ਕਰਦਾ ਹੈ।


ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ  

Ha▫o ṯis dẖādẖī balihār jė gāvai guṇ apār.  

I am a sacrifice to that musician who sings the Glorious Praises of the Infinite Lord.  

ਹਉ = ਮੈਂ। ਅਪਾਰ = ਬੇਅੰਤ ਪ੍ਰਭੂ ਦੇ।
ਮੈਂ ਉਸ ਢਾਢੀ ਤੋਂ ਵਾਰਨੇ ਜਾਂਦਾ ਹਾਂ ਜੋ ਤੇਰੇ ਬੇਅੰਤ ਗੁਣ ਗਾਂਦਾ ਹੈ।


ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ  

So dẖādẖī ḏẖan ḏẖan jis loṛe nirankār.  

Blessed, blessed is that musician, for whom the Formless Lord Himself longs.  

ਧਨੁ ਧੰਨੁ = ਭਾਗਾਂ ਵਾਲਾ। ਲੋੜੇ = ਪਿਆਰ ਕਰਦਾ ਹੈ।
ਭਾਗਾਂ ਵਾਲਾ ਹੈ ਉਹ ਢਾਢੀ, ਜਿਸ ਨੂੰ ਅਕਾਲ ਪੁਰਖ ਆਪ ਚਾਹੁੰਦਾ ਹੈ।


ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ  

So dẖādẖī bẖāgaṯẖ jis sacẖā ḏu▫ār bār.  

Very fortunate is that musician who comes to the gate of the Court of the True Lord.  

ਭਾਗਠੁ = ਭਾਗਾਂ ਵਾਲਾ। ਬਾਰੁ = ਦਰਵਾਜ਼ਾ।
ਮੁਬਾਰਿਕ ਹੈ ਉਹ ਢਾਢੀ, ਜਿਸ ਨੂੰ ਪ੍ਰਭੂ ਦਾ ਸੱਚਾ ਦਰ ਪ੍ਰਾਪਤ ਹੈ।


ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ  

Oh dẖādẖī ṯuḏẖ ḏẖi▫ā▫e kalāṇe ḏin raiṇār.  

That musician meditates on You, Lord, and praises You day and night.  

ਕਲਾਣੇ = ਸਿਫ਼ਤਾਂ ਕਰਦਾ ਹੈ। ਦਿਨੁ ਰੈਣਾਰ = ਦਿਨੇ ਰਾਤ, ਹਰ ਵੇਲੇ।
ਹੇ ਪ੍ਰਭੂ! ਅਜੇਹਾ (ਸੁਭਾਗਾ) ਢਾਢੀ ਸਦਾ ਤੈਨੂੰ ਧਿਆਉਂਦਾ ਹੈ, ਦਿਨ ਰਾਤ ਤੇਰੇ ਗੁਣ ਗਾਂਦਾ ਹੈ,


ਮੰਗੈ ਅੰਮ੍ਰਿਤ ਨਾਮੁ ਆਵੈ ਕਦੇ ਹਾਰਿ  

Mangai amriṯ nām na āvai kaḏe hār.  

He begs for the Ambrosial Naam, the Name of the Lord, and will never be defeated.  

ਹਾਰਿ = ਹਾਰ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।
ਤੈਥੋਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਉਹ ਢਾਢੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਤੇਰੇ ਪਾਸ ਨਹੀਂ ਆਉਂਦਾ (ਜਿੱਤ ਕੇ ਹੀ ਆਉਂਦਾ ਹੈ)।


ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ  

Kapaṛ bẖojan sacẖ rahḏā livai ḏẖār.  

His clothes and his food are true, and he enshrines love for the Lord within.  

ਸਚਾ = ਸਦਾ ਕਾਇਮ ਰਹਿਣ ਵਾਲਾ।
ਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਉਸ ਢਾਢੀ ਪਾਸ, ਪੜਦਾ ਕੱਜਣ ਲਈ) ਕੱਪੜਾ ਹੈ, ਤੇ (ਆਤਮਕ) ਖ਼ੁਰਾਕ ਹੈ, ਉਹ ਸਦਾ ਇਕ-ਰਸ ਤੇਰੀ ਯਾਦ ਵਿਚ ਜੁੜਿਆ ਰਹਿੰਦਾ ਹੈ।


ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥  

So dẖādẖī guṇvanṯ jis no parabẖ pi▫ār. ||11||  

Praiseworthy is that musician who loves God. ||11||  

xxx॥੧੧॥
(ਅਸਲ) ਗੁਣਵਾਨ ਉਹੀ ਢਾਢੀ ਹੈ ਜਿਸ ਨੂੰ ਪ੍ਰਭੂ ਦਾ ਪਿਆਰ ਹਾਸਲ ਹੈ ॥੧੧॥


        


© SriGranth.org, a Sri Guru Granth Sahib resource, all rights reserved.
See Acknowledgements & Credits