Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਨੁ ਨਾਨਕੁ ਮੰਗੈ ਦਾਨੁ ਇਕੁ ਦੇਹੁ ਦਰਸੁ ਮਨਿ ਪਿਆਰੁ ॥੨॥  

Jan Nānak mangai ḏān ik ḏeh ḏaras man pi▫ār. ||2||  

Servant Nanak begs for this one gift: please bless me, Lord, with the Blessed Vision of Your Darshan; my mind is in love with You. ||2||  

ਮਨਿ = ਮਨ ਵਿਚ ॥੨॥
(ਹੇ ਪ੍ਰਭੂ!) ਦਾਸ ਨਾਨਕ ਭੀ (ਤੇਰੇ ਦਰ ਤੋਂ) ਇਕ ਖੈਰ ਮੰਗਦਾ ਹੈ-ਮੈਨੂੰ ਦੀਦਾਰ ਦੇਹ ਤੇ ਮੈਨੂੰ ਮਨ ਵਿਚ ਆਪਣਾ ਪਿਆਰ ਬਖ਼ਸ਼ ॥੨॥


ਪਉੜੀ  

Pa▫oṛī.  

Pauree:  

xxx
xxx


ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ  

Jis ṯū āvahi cẖiṯ ṯis no saḏā sukẖ.  

One who is conscious of You finds everlasting peace.  

ਚਿਤਿ = ਚਿੱਤ ਵਿਚ।
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੂੰ ਸਦਾ ਦੇ ਸੁਖ ਮਿਲ ਜਾਂਦੇ ਹਨ।


ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ  

Jis ṯū āvahi cẖiṯ ṯis jam nāhi ḏukẖ.  

One who is conscious of You does not suffer at the hands of the Messenger of Death.  

ਜਮ ਦੁਖ = ਜਮਾਂ ਦੇ ਦੁੱਖ-ਸਹਿਮ।
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ ਉਸ ਨੂੰ ਮੌਤ ਦੇ ਡਰ-ਸਹਿਮ ਨਹੀਂ ਰਹਿ ਜਾਂਦੇ।


ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ  

Jis ṯū āvahi cẖiṯ ṯis kė kāṛi▫ā.  

One who is conscious of You is not anxious.  

ਕਿ ਕਾੜਿਆ = ਕੇਹੜੀ ਚਿੰਤਾ?
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ ਉਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।


ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ  

Jis ḏā karṯā miṯar sabẖ kāj savāri▫ā.  

One who has the Creator as his Friend - all his affairs are resolved.  

ਸਭਿ = ਸਾਰੇ।
ਕਿਉਂਕਿ ਕਰਤਾਰ ਆਪ ਜਿਸ ਦਾ ਮਿੱਤਰ ਬਣ ਜਾਏ, ਉਸ ਦੇ ਸਾਰੇ ਕਾਰਜ ਸੰਵਰ ਜਾਂਦੇ ਹਨ।


ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ  

Jis ṯū āvahi cẖiṯ so parvāṇ jan.  

One who is conscious of You is renowned and respected.  

ਪਰਵਾਣੁ = ਕਬੂਲ।
ਹੇ ਪ੍ਰਭੂ! ਜਿਸ ਮਨੁੱਖ ਦੇ ਅੰਦਰ ਤੇਰੀ ਯਾਦ ਟਿਕ ਜਾਏ, ਉਹ ਮਨੁੱਖ (ਤੇਰੀਆਂ ਨਜ਼ਰਾਂ ਵਿਚ) ਕਬੂਲ ਹੋ ਗਿਆ।


ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ  

Jis ṯū āvahi cẖiṯ bahuṯā ṯis ḏẖan.  

One who is conscious of You becomes very wealthy.  

xxx
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਦੇ ਕੋਲ ਤੇਰਾ ਨਾਮ-ਧਨ ਬੇਅੰਤ ਇਕੱਠਾ ਹੋ ਜਾਂਦਾ ਹੈ।


ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ  

Jis ṯū āvahi cẖiṯ so vad parvāri▫ā.  

One who is conscious of You has a great family.  

ਵਡ ਪਰਵਾਰਿਆ = ਵੱਡੇ ਪਰਵਾਰ ਵਾਲਾ, ਜਿਸ ਨੂੰ ਸਾਰਾ ਜਗਤ ਹੀ ਆਪਣਾ ਪਰਵਾਰ ਦਿੱਸਦਾ ਹੈ।
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ (ਤੇਰੀ ਯਾਦ ਦੀ ਬਰਕਤਿ ਨਾਲ) ਸਾਰਾ ਜਗਤ ਹੀ ਉਸ ਨੂੰ ਆਪਣਾ ਪਰਵਾਰ ਦਿੱਸਦਾ ਹੈ।


ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥  

Jis ṯū āvahi cẖiṯ ṯin kul uḏẖāri▫ā. ||6||  

One who is conscious of You saves his ancestors. ||6||  

ਤਿਨਿ = ਉਹ (ਮਨੁੱਖ) ਨੇ।ਉਧਾਰਿਆ = (ਵਿਕਾਰਾਂ ਤੋਂ) ਬਚਾ ਲਿਆ ॥੬॥
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੇ ਆਪਣੀਆਂ (ਭੀ) ਸਾਰੀਆਂ ਕੁਲਾਂ (ਦੇ ਜੀਵਾਂ) ਨੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲਿਆ ਹੈ ॥੬॥


ਸਲੋਕ ਮਃ  

Salok mėhlā 5.  

Shalok, Fifth Mehl:  

xxx
xxx


ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ  

Anḏrahu annā bāhrahu annā kūṛī kūṛī gāvai.  

Blind inwardly, and blind outwardly, he sings falsely, falsely.  

ਅੰਦਰਹੁ ਬਾਹਰਹੁ = ਮਨੋਂ ਭੀ ਤੇ ਕਰਤੂਤਾਂ ਤੋਂ ਭੀ। ਕੂੜੀ ਕੂੜੀ = ਝੂਠ-ਮੂਠ।
ਜੇ ਮਨੁੱਖ ਮਨੋਂ ਮਾਇਆ ਵਿਚ ਫਸਿਆ ਹੋਇਆ ਹੈ ਤੇ ਕਰਤੂਤਾਂ ਭੀ ਕਾਲੀਆਂ ਹਨ, ਪਰ ਝੂਠੀ ਮੂਠੀ (ਬਿਸ਼ਨ-ਪਦੇ) ਗਾਉਂਦਾ ਹੈ,


ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ  

Ḏehī ḏẖovai cẖakar baṇā▫e mā▫i▫ā no baho ḏẖāvai.  

He washes his body, and draws ritual marks on it, and totally runs after wealth.  

ਦੇਹੀ = ਸਰੀਰ। ਧਾਵੈ = ਭਟਕਦਾ ਹੈ।
ਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ (ਪਿੰਡ ਉਤੇ) ਚੱਕਰ ਬਣਾਉਂਦਾ ਹੈ, ਤੇ ਉਂਞ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,


ਅੰਦਰਿ ਮੈਲੁ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ  

Anḏar mail na uṯrai ha▫umai fir fir āvai jāvai.  

But the filth of his egotism is not removed from within, and over and over again, he comes and goes in reincarnation.  

xxx
(ਇਹਨਾਂ ਚੱਕ੍ਰ ਆਦਿਕਾਂ ਨਾਲ) ਮਨ ਵਿਚੋਂ ਹਉਮੈ ਦੀ ਮੈਲ ਨਹੀਂ ਉਤਰਦੀ, ਉਹ ਮੁੜ ਮੁੜ ਜਨਮ ਦੇ ਚੱਕ੍ਰ ਵਿਚ ਪਿਆ ਰਹਿੰਦਾ ਹੈ;


ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ  

Nīʼnd vi▫āpi▫ā kām sanṯāpi▫ā mukẖahu har har kahāvai.  

Engulfed in sleep, and tormented by frustrated sexual desire, he chants the Lord's Name with his mouth.  

ਕਾਮਿ = ਕਾਮ ਦੀ ਰਾਹੀਂ।
ਗ਼ਫ਼ਲਤਿ ਦੀ ਨੀਂਦ ਦਾ ਦੱਬਿਆ ਹੋਇਆ, ਕਾਮ ਦਾ ਮਾਰਿਆ ਹੋਇਆ, ਮੂੰਹ ਨਾਲ ਹੀ 'ਹਰੇ! ਹਰੇ!' ਆਖਦਾ ਹੈ,


ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ  

Baisno nām karam ha▫o jugṯā ṯuh kute ki▫ā fal pāvai.  

He is called a Vaishnav, but he is bound to deeds of egotism; by threshing only husks, what rewards can be obtained?  

ਬੈਸਨੋ = ਵਿਸ਼ਨੂੰ ਦਾ ਭਗਤ। ਹਉ = ਹਉਮੈ। ਜੁਗਤਾ = ਜੁੜਿਆ ਹੋਇਆ। ਤੁਹੁ = ਚਾਉਲਾਂ ਦੇ ਛਿੱਲੜ।
ਆਪਣਾ ਨਾਮ ਭੀ ਵੈਸ਼ਨੋ (ਵਿਸ਼ਨੂੰ ਦਾ ਭਗਤ) ਰੱਖਿਆ ਹੋਇਆ ਹੈ, ਪਰ ਕਰਤੂਤਾਂ ਕਰਕੇ ਹਉਮੈ ਵਿਚ ਜਕੜਿਆ ਪਿਆ ਹੈ, (ਸੋ, ਸਰੀਰ ਧੋਣ, ਚੱਕ੍ਰ ਬਨਾਉਣ ਆਦਿਕ ਕਰਮ ਤੋਹ ਕੁੱਟਣ ਸਮਾਨ ਹਨ) ਤੋਹ ਕੁੱਟਿਆਂ (ਉਹਨਾਂ ਵਿਚੋਂ) ਚਉਲ ਨਹੀਂ ਲੱਭ ਪੈਣੇ।


ਹੰਸਾ ਵਿਚਿ ਬੈਠਾ ਬਗੁ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ  

Hansā vicẖ baiṯẖā bag na baṇ▫ī niṯ baiṯẖā macẖẖī no ṯār lāvai.  

Sitting among the swans, the crane does not become one of them; sitting there, he keeps staring at the fish.  

ਬਗੁ = ਬਗਲਾ। ਤਾਰ = ਤਾੜੀ, ਸੁਰਤ।
ਹੰਸਾਂ ਵਿਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, (ਹੰਸਾਂ ਵਿਚ) ਬੈਠਾ ਹੋਇਆ ਭੀ ਉਹ ਸਦਾ ਮੱਛੀ (ਫੜਨ) ਲਈ ਤਾੜੀ ਲਾਂਦਾ ਹੈ;


ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਆਵੈ  

Jā hans sabẖā vīcẖār kar ḏekẖan ṯā bagā nāl joṛ kaḏe na āvai.  

And when the gathering of swans looks and sees, they realize that they can never form an alliance with the crane.  

xxx
ਜਦੋਂ ਹੰਸ ਰਲ ਕੇ ਵਿਚਾਰ ਕਰ ਕੇ ਵੇਖਦੇ ਹਨ ਤਾਂ (ਇਹੀ ਸਿੱਟਾ ਨਿਕਲਦਾ ਹੈ ਕਿ) ਬਗਲਿਆਂ ਨਾਲ ਉਹਨਾਂ ਦਾ ਜੋੜ ਫਬਦਾ ਨਹੀਂ,


ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ  

Hansā hīrā moṯī cẖugṇā bag dadā bẖālaṇ jāvai.  

The swans peck at the diamonds and pearls, while the crane chases after frogs.  

xxx
(ਕਿਉਂਕਿ) ਹੰਸਾਂ ਦੀ ਖ਼ੁਰਾਕ ਹੀਰੇ ਮੋਤੀ ਹਨ ਤੇ ਬਗਲਾ ਡੱਡੀਆਂ ਲੱਭਣ ਜਾਂਦਾ ਹੈ;


ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ  

Udri▫ā vecẖārā bagulā maṯ hovai mañ lakẖāvai.  

The poor crane flies away, so that his secret will not be exposed.  

ਮੰਞੁ = ਮੇਰਾ ਆਪਾ। ਹੋਵੈ ਲਖਾਵੈ = ਲਖਿਆ ਜਾਏ, ਉੱਘੜ ਆਵੇ।
ਵਿਚਾਰਾ ਬਗਲਾ (ਆਖ਼ਰ ਹੰਸਾਂ ਦੀ ਡਾਰ ਵਿਚੋਂ) ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ।


ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ  

Jiṯ ko lā▫i▫ā ṯiṯ hī lāgā kis ḏos ḏicẖai jā har evai bẖāvai.  

Whatever the Lord attaches one to, to that he is attached. Who is to blame, when the Lord wills it so?  

ਜਿਤੁ = ਜਿਸ ਪਾਸੇ। ਦਿਚੈ = ਦਿੱਤਾ ਜਾਏ। ਭਾਵੈ = ਚੰਗਾ ਲੱਗਦਾ ਹੈ। ਤਿਤ ਹੀ = {ਲਫ਼ਜ਼ 'ਤਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}
ਪਰ, ਦੋਸ ਕਿਸ ਨੂੰ ਦਿੱਤਾ ਜਾਏ? ਪਰਮਾਤਮਾ ਨੂੰ ਵੀ ਇਹੀ ਗੱਲ ਚੰਗੀ ਲੱਗਦੀ ਹੈ; ਜਿੱਧਰ ਕੋਈ ਜੀਵ ਲਾਇਆ ਜਾਂਦਾ ਹੈ ਓਧਰ ਹੀ ਉਹ ਲੱਗਦਾ ਹੈ।


ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ  

Saṯgur sarvar raṯnī bẖarpūre jis parāpaṯ so pāvai.  

The True Guru is the lake, overflowing with pearls. One who meets the True Guru obtains them.  

ਸਰਵਰੁ = ਸੋਹਣਾ ਤਲਾਬ।
ਸਤਿਗੁਰੂ (ਮਾਨੋ) ਇਕ ਸਰੋਵਰ ਹੈ ਜੋ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ, ਜਿਸ ਦੇ ਭਾਗ ਹੋਣ ਉਸੇ ਨੂੰ ਹੀ ਮਿਲਦਾ ਹੈ।


ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ  

Sikẖ hans sarvar ikṯẖe ho▫e saṯgur kai hukmāvai.  

The Sikh-swans gather at the lake, according to the Will of the True Guru.  

ਸਰਵਰਿ = ਸਰੋਵਰ ਵਿਚ। ਹੁਕਮਾਵੈ = ਹੁਕਮ ਅਨੁਸਾਰ।
ਸਤਿਗੁਰੂ ਦੇ ਹੁਕਮ ਅਨੁਸਾਰ ਹੀ ਸਿੱਖ-ਹੰਸ (ਗੁਰੂ ਦੀ ਸਰਨ-ਰੂਪ) ਸਰੋਵਰ ਵਿਚ ਆ ਇਕੱਠੇ ਹੁੰਦੇ ਹਨ।


ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਆਵੈ  

Raṯan paḏārath māṇak sarvar bẖarpūre kẖā▫e kẖaracẖ rahe ṯot na āvai.  

The lake is filled with the wealth of these jewels and pearls; they are spent and consumed, but they never run out.  

xxx
ਉਸ ਸਰੋਵਰ ਵਿਚ (ਪ੍ਰਭੂ ਦੇ ਗੁਣ ਰੂਪ) ਹੀਰੇ-ਮੋਤੀ ਨਕਾ-ਨਕ ਭਰੇ ਹੋਏ ਹਨ, ਸਿੱਖ ਇਹਨਾਂ ਨੂੰ ਆਪ ਵਰਤਦੇ ਤੇ ਹੋਰਨਾਂ ਨੂੰ ਵੰਡਦੇ ਹਨ ਇਹ ਹੀਰੇ-ਮੋਤੀ ਮੁੱਕਦੇ ਨਹੀਂ।


ਸਰਵਰ ਹੰਸੁ ਦੂਰਿ ਹੋਈ ਕਰਤੇ ਏਵੈ ਭਾਵੈ  

Sarvar hans ḏūr na ho▫ī karṯe evai bẖāvai.  

The swan never leaves the lake; such is the Pleasure of the Creator's Will.  

xxx
ਕਰਤਾਰ ਨੂੰ ਇਉਂ ਹੀ ਭਾਉਂਦਾ ਹੈ ਕਿ ਸਿੱਖ-ਹੰਸ ਗੁਰੂ-ਸਰੋਵਰ ਤੋਂ ਦੂਰ ਨਹੀਂ ਜਾਂਦਾ।


ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ  

Jan Nānak jis ḏai masṯak bẖāg ḏẖur likẖi▫ā so sikẖ gurū pėh āvai.  

O servant Nanak, one who has such pre-ordained destiny inscribed upon his forehead - that Sikh comes to the Guru.  

xxx
ਹੇ ਨਾਨਕ! ਧੁਰੋਂ ਜਿਸ ਦੇ ਮੱਥੇ ਉਤੇ ਲਿਖਿਆ ਲੇਖ ਹੋਵੇ ਉਹ ਸਿੱਖ ਸਤਿਗੁਰੂ ਦੀ ਸਰਨੀਂ ਆਉਂਦਾ ਹੈ,


ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥  

Āp ṯari▫ā kutamb sabẖ ṯāre sabẖā sarisat cẖẖadāvai. ||1||  

He saves himself, and saves all his generations as well; he emancipates the whole world. ||1||  

xxx॥੧॥
(ਗੁਰ-ਸਰਨ ਆ ਕੇ) ਉਹ ਆਪ ਤਰ ਜਾਂਦਾ ਹੈ, ਸਾਰੇ ਸਨਬੰਧੀਆਂ ਨੂੰ ਤਾਰ ਲੈਂਦਾ ਹੈ ਤੇ ਸਾਰੇ ਜਗਤ ਨੂੰ ਬਚਾ ਲੈਂਦਾ ਹੈ ॥੧॥


ਮਃ  

Mėhlā 5.  

Fifth Mehl:  

xxx
xxx


ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ  

Pandiṯ ākā▫e bahuṯī rāhī koraṛ moṯẖ jinehā.  

He is called a Pandit, a religious scholar, and yet he wanders along many pathways. He is as hard as uncooked beans.  

ਬਹੁਤੀ ਰਾਹੀ = ਬਹੁਤ ਸ਼ਾਸਤ੍ਰ ਆਦਿਕਾਂ ਨੂੰ ਪੜ੍ਹਨ ਕਰ ਕੇ। ਜਿਨੇਹਾ = ਵਰਗਾ।
ਬਹੁਤੇ ਸ਼ਾਸਤ੍ਰ ਆਦਿਕ ਪੜ੍ਹਨ ਕਰ ਕੇ (ਹੀ ਜੇ ਆਪਣੇ ਆਪ ਨੂੰ ਕੋਈ ਮਨੁੱਖ) ਪੰਡਿਤ ਅਖਵਾਉਂਦਾ ਹੈ (ਪਰ) ਹੈ ਉਹ ਕੋੜਕੂ ਮੋਠ ਵਰਗਾ (ਜੋ ਰਿੰਨ੍ਹਿਆਂ ਗਲਦਾ ਨਹੀਂ)।


ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ  

Anḏar moh niṯ bẖaram vi▫āpi▫ā ṯistas nāhī ḏehā.  

He is filled with attachment, and constantly engrossed in doubt; his body cannot hold still.  

ਤਿਸਟਸਿ = ਟਿਕਦਾ। ਤਿਸਟਸਿ ਨਾਹੀ ਦੇਹਾ = ਸਰੀਰ ਟਿਕਦਾ ਨਹੀਂ, ਭਟਕਣਾ ਖ਼ਤਮ ਨਹੀਂ ਹੁੰਦੀ।
ਉਸ ਦੇ ਮਨ ਵਿਚ ਮੋਹ (ਪ੍ਰਬਲ) ਹੈ, ਉਸ ਦੀ ਭਟਕਣਾ ਖ਼ਤਮ ਨਹੀਂ ਹੁੰਦੀ।


ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ  

Kūṛī āvai kūṛī jāvai mā▫i▫ā kī niṯ johā.  

False is his coming, and false is his going; he is continually on the lookout for Maya.  

ਕੂੜੀ = ਝੂਠ-ਮੂਠ, ਵਿਅਰਥ। ਜੋਹਾ = ਤੱਕ, ਝਾਕ।
ਉਸ ਪੰਡਿਤ ਦੀ (ਵਿੱਦਿਆ ਵਾਲੀ) ਸਾਰੀ ਦੌੜ-ਭੱਜ ਝੂਠ-ਮੂਠ ਹੈ (ਕਿਉਂਕਿ) ਉਸ ਨੂੰ ਸਦਾ ਮਾਇਆ ਦੀ ਹੀ ਝਾਕ ਲੱਗੀ ਰਹਿੰਦੀ ਹੈ।


ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ  

Sacẖ kahai ṯā cẖẖoho āvai anṯar bahuṯā rohā.  

If someone speaks the truth, then he is aggravated; he is totally filled with anger.  

ਛੋਹ = ਖਿੱਝ। ਰੋਹ = ਗੁੱਸਾ।
ਜੇ ਕੋਈ ਉਸ ਨੂੰ ਇਹ ਅਸਲੀਅਤ ਦੱਸੇ ਤਾਂ ਉਸ ਨੂੰ ਖਿੱਝ ਆਉਂਦੀ ਹੈ (ਕਿਉਂਕਿ ਸ਼ਾਸਤ੍ਰ ਆਦਿਕ ਪੜ੍ਹ ਕੇ ਭੀ) ਉਸ ਦੇ ਮਨ ਵਿਚ ਗੁੱਸਾ ਬਹੁਤ ਹੈ।


ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ  

vi▫āpi▫ā ḏurmaṯ kubuḏẖ kumūṛā man lāgā ṯis mohā.  

The evil fool is engrossed in evil-mindedness and false intellectualizations; his mind is attached to emotional attachment.  

ਕੁਮੂੜਾ = ਬਹੁਤ ਮੂਰਖ। ਮਨਿ = ਮਨ ਵਿਚ।
(ਅਜੇਹਾ ਪੰਡਿਤ ਅਸਲ ਵਿਚ) ਭੈੜੀ ਕੋਝੀ ਮੱਤ ਦਾ ਮਾਰਿਆ ਹੋਇਆ ਮਹਾ ਮੂਰਖ ਹੁੰਦਾ ਹੈ ਕਿਉਂਕਿ ਉਸ ਦੇ ਮਨ ਵਿਚ ਮਾਇਆ ਦਾ ਮੋਹ (ਬਲਵਾਨ) ਹੈ;


ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ  

Ŧẖagai seṯī ṯẖag ral ā▫i▫ā sāth bẖė iko jehā.  

The deceiver abides with the five deceivers; it is a gathering of like minds.  

ਸੇਤੀ = ਨਾਲ।
ਅਜੇਹੇ ਠੱਗ ਨਾਲ ਇਕ ਹੋਰ ਇਹੋ ਜਿਹਾ ਹੀ ਠੱਗ ਰਲ ਪੈਂਦਾ ਹੈ, ਦੋਹਾਂ ਦਾ ਵਾਹ-ਵਾਹ ਮੇਲ ਬਣ ਜਾਂਦਾ ਹੈ।


ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ  

Saṯgur sarāf naḏrī vicẖḏo kadẖai ṯāʼn ugẖaṛ ā▫i▫ā lohā.  

And when the Jeweler, the True Guru, appraises him, then he is exposed as mere iron.  

ਨਦਰੀ ਵਿਚਦੋ ਕਢੈ = ਨਜ਼ਰ ਵਿਚੋਂ ਦੀ ਕੱਢਦਾ ਹੈ, ਗਹੁ ਨਾਲ ਪਰਖਦਾ ਹੈ।
ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖ ਕਰਦਾ ਹੈ ਤਾਂ (ਇਹ ਬਾਹਰੋਂ ਵਿੱਦਿਆ ਨਾਲ ਚਮਕਦਾ ਸੋਨਾ ਦਿੱਸਣ ਵਾਲਾ, ਪਰ ਅੰਦਰੋਂ) ਲੋਹਾ ਉੱਘੜ ਆਉਂਦਾ ਹੈ।


ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ  

Bahuṯerī thā▫ī ralā▫e ralā▫e ḏiṯā ugẖ▫ṛi▫ā paṛ▫ḏā agai ā▫e kẖalohā.  

Mixed and mingled with others, he was passed off as genuine in many places; but now, the veil has been lifted, and he stands naked before all.  

xxx
ਕਈ ਥਾਈਂ ਭਾਵੇਂ ਇਸ ਨੂੰ ਰਲਾ ਰਲਾ ਕੇ ਰੱਖੀਏ, ਪਰ ਇਸ ਦਾ ਪਾਜ ਖੁਲ੍ਹ ਕੇ ਅਸਲੀਅਤ ਅੱਗੇ ਆ ਹੀ ਜਾਂਦੀ ਹੈ।


ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ  

Saṯgur kī je sarṇī āvai fir manūrahu kancẖan hohā.  

One who comes to the Sanctuary of the True Guru, shall be transformed from iron into gold.  

ਮਨੂਰ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ।
(ਅਜੇਹਾ ਬੰਦਾ ਭੀ) ਜੇ ਸਤਿਗੁਰੂ ਦੀ ਸਰਨ ਵਿਚ ਆ ਜਾਏ ਤਾਂ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।


ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ  

Saṯgur nirvair puṯar saṯar samāne a▫ugaṇ kate kare suḏẖ ḏehā.  

The True Guru has no anger or vengeance; He looks upon son and enemy alike. Removing faults and mistakes, He purifies the human body.  

ਸਤ੍ਰ = ਵੈਰੀ। ਸਮਾਨੇ = ਬਰਾਬਰ, ਇਕੋ ਜਿਹੇ। ਸੁਧੁ = ਪਵਿਤ੍ਰ।
ਸਤਿਗੁਰੂ ਨੂੰ ਕਿਸੇ ਨਾਲ ਵੈਰ ਨਹੀਂ, ਉਸ ਨੂੰ ਪੁਤ੍ਰ ਤੇ ਵੈਰੀ ਇਕੋ ਜਿਹੇ ਪਿਆਰੇ ਹਨ (ਜੋ ਕੋਈ ਭੀ ਉਸ ਦੀ ਸਰਨ ਆਵੇ ਉਸ ਦੇ) ਔਗੁਣ ਕੱਟ ਕੇ (ਗੁਰੂ) ਉਸ ਦੇ ਸਰੀਰ ਨੂੰ ਸੁੱਧ ਕਰ ਦੇਂਦਾ ਹੈ।


ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ  

Nānak jis ḏẖur masṯak hovai likẖi▫ā ṯis saṯgur nāl sanehā.  

O Nanak, one who has such pre-ordained destiny inscribed upon his forehead, is in love with the True Guru.  

ਸਨੇਹਾ = ਪਿਆਰ।
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਇਆ ਹੋਵੇ, ਉਸ ਦਾ ਗੁਰੂ ਨਾਲ ਪ੍ਰੇਮ ਬਣਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits