Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਮਕਲੀ ਕੀ ਵਾਰ ਮਹਲਾ  

Vaar Of Raamkalee, Fifth Mehl:  

ਰਾਮਕਲੀ ਦੀ ਵਾਰਪੰਜਵੀਂ ਪਾਤਸ਼ਾਹੀ।  

xxx
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।


ਸਤਿਗੁਰ ਪ੍ਰਸਾਦਿ  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਲੋਕ ਮਃ  

Shalok, Fifth Mehl:  

ਸਲੋਕ ਪੰਜਵੀਂ ਪਾਤਿਸ਼ਾਹੀ।  

xxx
xxx


ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ  

As I have heard of the True Guru, so I have seen Him.  

ਜੇਹੋ ਜਿਹਾ ਮੈਂ ਸੱਚੇ ਗੁਰਾਂ ਨੂੰ ਸੁਣਿਆ ਸੀ, ਉਹੋ ਜਿਹਾ ਹੀ ਮੈਂ ਉਨ੍ਹਾਂ ਨੂੰ ਵੇਖ ਲਿਆ ਹੈ।  

xxx
ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ।


ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ  

He re-unites the separated ones with God; He is the Mediator at the Court of the Lord.  

ਛੜਿਆਂ ਹੋਇਆਂ ਨੂੰ ਉਹ ਸੁਆਮੀ ਨਾਲ ਮਿਲਾ ਦਿੰਦਾ ਹੈ। ਉਹ ਸਾਹਿਬ ਦੇ ਦਰਬਾਰ ਦਾ ਵਿਚੋਲਾ ਹੈ।  

ਬਸੀਠੁ = ਵਿਚੋਲਾ, ਵਕੀਲ।
ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।


ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ  

He implants the Mantra of the Lord's Name, and eradicates the illness of egotism.  

ਉਹ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰ ਦਿੰਦਾ ਹੈ ਅਤੇ ਉਸ ਦੀ ਹੰਕਾਰ ਦੀ ਬਿਮਾਰੀ ਨੂੰ ਮੇਟ ਦਿੰਦਾ ਹੈ।  

ਮੰਤ੍ਰੁ = ਉਪਦੇਸ਼।
ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।


ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥  

O Nanak, he alone meets the True Guru, who has such union pre-ordained. ||1||  

ਨਾਨਕ! ਪ੍ਰਭੂ ਉਨ੍ਹਾਂ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦਾ ਮਿਲਾਪ। ਮੁੱਢ ਤੋਂ ਲਿਖਆ ਹੋਇਆ ਹੈ।  

ਧੁਰੇ = ਧੁਰ ਤੋਂ, ਮੁੱਢ ਤੋਂ। ਸੰਜੋਗੁ = ਮੇਲ, ਮਿਲਾਪ ॥੧॥
ਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ ॥੧॥


ਮਃ  

Fifth Mehl:  

ਪੰਜਵੀਂ ਪਾਤਸ਼ਾਹੀ।  

xxx
xxx


ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ  

If the One Lord is my Friend, then all are my friends. If the One Lord is my enemy, then all fight with me.  

ਜੇਕਰ ਇਕ ਸੁਆਮੀ ਮੇਰਾ ਮਿੱਤਰ ਹੋਵੇ, ਤਾਂ ਸਾਰੇ ਮੇਰੇ ਮਿੱਤਰ ਹਨ। ਜੇਕਰ ਇਕ ਸੁਆਮੀ ਵਿਰੋਧੀ ਹੋ ਜਾਵੇ, ਤਦ ਹਰ ਕੋਈ ਮੇਰੇ ਨਾਲ ਝਗੜਾ ਕਰਦਾ ਹੈ।  

ਵਾਦਿ = ਝਗੜਾ ਕਰਨ ਵਾਲੇ, ਵੈਰੀ।
ਜੇ ਇਕ ਪ੍ਰਭੂ ਮਿਤ੍ਰ ਬਣ ਜਾਏ ਤਾਂ ਸਾਰੇ ਜੀਵ ਮਿੱਤ੍ਰ ਬਣ ਜਾਂਦੇ ਹਨ; ਪਰ ਜੇ ਇਕ ਅਕਾਲ ਪੁਰਖ ਵੈਰੀ ਹੋ ਜਾਏ ਤਾਂ ਸਾਰੇ ਜੀਵ ਵੈਰੀ ਬਣ ਜਾਂਦੇ ਹਨ (ਭਾਵ, ਇਕ ਪ੍ਰਭੂ ਨੂੰ ਮਿੱਤ੍ਰ ਬਣਾਇਆਂ ਸਾਰੇ ਜੀਵ ਪਿਆਰੇ ਲੱਗਦੇ ਹਨ, ਤੇ ਪ੍ਰਭੂ ਤੋਂ ਵਿੱਛੁੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ)।


ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ  

The Perfect Guru has shown me that, without the Name, everything is useless.  

ਪੂਰਨ ਗੁਰਦੇਵ ਜੀ ਨੇ ਮੈਨੂੰ ਵਿਖਾਲ ਦਿੱਤਾ ਹੈ ਕਿ ਨਾਮ ਦੇ ਬਗੈਰ ਸਾਰਾ ਕੁੱਛ ਬੇਫਾਇਦਾ ਹੈ।  

ਬਾਦਿ = ਵਿਅਰਥ।
ਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਕਿ ਨਾਮ ਸਿਮਰਨ ਤੋਂ ਬਿਨਾ (ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾ) ਹੋਰ ਹਰੇਕ ਕਾਰ ਵਿਅਰਥ ਹੈ।


ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ  

The faithless cynics and the evil people wander in reincarnation; they are attached to other tastes.  

ਮਾਇਆ ਦੇ ਪੁਜਾਰੀ ਅਤੇ ਖੋਟੇ ਪੁਰਸ਼, ਜੋ ਹੋਰਨਾਂ ਸੁਆਦਾਂ ਨਾਲ ਜੁੜੇ ਹੋਏ ਹਨ, ਜੂਨੀਆਂ ਅੰਦਰ ਭਟਕਦੇ ਹਨ।  

ਸਾਕਤ = ਰੱਬ ਨਾਲੋਂ ਟੁੱਟੇ ਹੋਏ। ਸਾਦਿ = ਸੁਆਦ ਵਿਚ।
(ਕਿਉਂਕਿ) ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸੁਆਦ ਵਿਚ ਮਸਤ ਰਹਿੰਦੇ ਹਨ ਉਹ ਭਟਕਦੇ ਫਿਰਦੇ ਹਨ।


ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥  

Servant Nanak has realized the Lord God, by the Grace of the Guru, the True Guru. ||2||  

ਵਿਸ਼ਾਲ ਸੱਚੇ ਗੁਰਾਂ ਦੀ ਰਹਿਮਤ ਦੁਆਰਾ ਗੋਲੇ ਨਾਨਕ ਨੇ ਵਾਹਿਗੁਰੂ ਸੁਆਮੀ ਨੂੰ ਅਨੁਭਵ ਕਰ ਲਿਆ ਹੈ।  

ਨਾਨਕਿ = ਨਾਨਕ ਨੇ। ਪਰਸਾਦਿ = ਮੇਹਰ ਨਾਲ। ਬੁਝਿਆ = ਗਿਆਨ ਹਾਸਲ ਕਰ ਲਿਆ ਹੈ, ਸਾਂਝ ਪਾ ਲਈ ਹੈ ॥੨॥
ਦਾਸ ਨਾਨਕ ਨੇ ਸਤਿਗੁਰੂ ਦੀ ਮੇਹਰ ਦਾ ਸਦਕਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੨॥


ਪਉੜੀ  

Pauree:  

ਪਉੜੀ।  

xxx
xxx


ਥਟਣਹਾਰੈ ਥਾਟੁ ਆਪੇ ਹੀ ਥਟਿਆ  

The Creator Lord created the Creation.  

ਰਚਨਹਾਰ ਨੇ ਆਪ ਹੀ ਰਚਨਾ ਰਚੀ ਹੈ।  

ਥਟਣਹਾਰੈ = ਬਣਾਣ ਵਾਲੇ (ਪ੍ਰਭੂ) ਨੇ। ਥਾਟੁ = ਬਨਾਵਟ। ਆਪੇ = ਆਪ ਹੀ। ਥਟਿਆ = ਬਣਾਇਆ।
ਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ।


ਆਪੇ ਪੂਰਾ ਸਾਹੁ ਆਪੇ ਹੀ ਖਟਿਆ  

He Himself is the perfect Banker; He Himself earns His profit.  

ਉਹ ਖੁਦ ਹੀ ਪੂਰਨ ਸ਼ਾਹੂਕਾਰ ਹੈ ਅਤੇ ਖੁਦ ਹੀ ਨਫਾ ਕਮਾਉਂਦਾ ਹੈ।  

ਖਟਿਆ = (ਹਰਿ-ਨਾਮ ਵਪਾਰ ਦੀ) ਕਮਾਈ ਕੀਤੀ ਹੈ।
(ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ।


ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ  

He Himself made the expansive Universe; He Himself is imbued with joy.  

ਖੁਦ ਉਸ ਨੇ ਆਲਮ ਬਣਾਇਆ ਹੈ ਅਤੇ ਖੁਦ ਹੀ ਉਹ ਖੁਸ਼ੀ ਨਾਲ ਰੰਗਿਆ ਹੋਇਆ ਹੈ।  

ਪਸਾਰੁ = ਜਗ-ਰਚਨਾ ਦਾ ਖਿਲਾਰਾ। ਰਟਿਆ = ਰੱਤਾ ਹੋਇਆ।
ਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ।


ਕੁਦਰਤਿ ਕੀਮ ਪਾਇ ਅਲਖ ਬ੍ਰਹਮਟਿਆ  

The value of God's almighty creative power cannot be estimated.  

ਅਦ੍ਰਿਸ਼ਟ ਸੁਆਮੀ ਦੀ ਅਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।  

ਕੀਮ = ਕੀਮਤ। ਅਲਖ = ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।
ਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ।


ਅਗਮ ਅਥਾਹ ਬੇਅੰਤ ਪਰੈ ਪਰਟਿਆ  

He is inaccessible, unfathomable, endless, the farthest of the far.  

ਸੁਆਮੀ ਪਹੁੰਚ ਤੋਂ ਪਰੇ, ਬੇਥਾਹ ਅਨੰਤ ਅਤੇ ਪਰੇ ਤੋਂ ਪਰੇ ਹੈ।  

ਪਰੈ ਪਰਟਿਆ = ਪਰੇ ਤੋਂ ਪਰੇ।
ਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।


ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ  

He Himself is the greatest Emperor; He Himself is His own Prime Minister.  

ਉਹ ਖੁਦ ਹੀ ਵੱਡਾ ਸੁਲਤਾਨ ਹੈ ਅਤੇ ਖੁਦ ਹੀ ਵਜ਼ੀਰ।  

ਵਜੀਰਟਿਆ = ਵਜ਼ੀਰ, ਸਲਾਹ ਦੇਣ ਵਾਲਾ।
ਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ।


ਕੋਇ ਜਾਣੈ ਕੀਮ ਕੇਵਡੁ ਮਟਿਆ  

No one knows His worth, or the greatness of His resting place.  

ਕੋਈ ਜਣਾ ਸਾਹਿਬ ਦੀ ਕੀਮਤ ਨੂੰ ਨਹੀਂ ਜਾਣਦਾ। ਨਾਂ ਹੀ ਕੋਈ ਜਾਣਦਾ ਹੈ ਕਿ ਕਿੱਡਾ ਵੱਡਾ ਉਸ ਦਾ ਆਰਾਮ ਦਾ ਟਿਕਾਣਾ ਹੈ।  

ਮਟਿਆ = ਮਟ, ਟਿਕਾਣਾ।
ਕੋਈ ਜੀਵ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ।


ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥  

He Himself is our True Lord and Master. He reveals Himself to the Gurmukh. ||1||  

ਸੱਚਾ ਸੁਆਮੀ ਸਾਰਾ ਕੁਛ ਆਪੇ ਹੀ ਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਪ੍ਰਗਟ ਹੁੰਦਾ ਹੈ।  

ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋਇਆਂ, ਗੁਰੂ ਦੇ ਦੱਸੇ ਰਾਹ ਉਤੇ ਤੁਰਿਆਂ ॥੧॥
ਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ। ਗੁਰੂ ਦੀ ਰਾਹੀਂ ਹੀ ਉਸ ਦੀ ਸੋਝੀ ਪੈਂਦੀ ਹੈ ॥੧॥


ਸਲੋਕੁ ਮਃ  

Shalok, Fifth Mehl:  

ਸਲੋਕ ਪੰਜਵੀਂ ਪਾਤਸ਼ਾਹੀ।  

xxx
xxx


ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ  

Listen, O my beloved friend: please show me the True Guru.  

ਤੂੰ ਸ੍ਰਵਨ ਕਰ ਹੇ ਮੇਰੇ ਪਿਆਰੇ ਮਿੱਤਰ! ਤੂੰ ਮੈਨੂੰ ਮੇਰੇ ਸੱਚੇ ਗੁਰਦੇਵ ਜੀ ਨੂੰ ਵਿਖਾਲ ਦੇ।  

ਮੈ = ਮੈਨੂੰ।
ਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ।


ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ  

I dedicate my mind to Him; I keep Him continually enshrined within my heart.  

ਮੈਂ ਆਪਣੀ ਜਿੰਦੜੀ ਉਸ ਨੂੰ ਸਮਰਪਣ ਕਰ ਦਿਆਂਗਾ ਅਤੇ ਸਦਾ ਹੀ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਾਂਗਾ।  

ਹਉ = ਮੈਂ। ਤਿਸੁ = ਉਸ (ਗੁਰੂ) ਨੂੰ।
ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ,


ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ  

Without the One and Only True Guru, life in this world is cursed.  

ਇਕ ਸੱਚੇ ਗੁਰਦੇਵ ਜੀ ਦੇ ਬਗੈਰ ਧਿਰਕਾਰ ਹੈ ਇਸ ਜਗਤ ਦੀ ਜ਼ਿੰਦਗੀ ਨੂੰ।  

ਬਾਹਰਾ = ਬਾਝੋਂ। ਸੰਸਾਰਿ = ਜਗਤ ਵਿਚ।
(ਕਿਉਂਕਿ) ਇਕ ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਜਗਤ ਵਿਚ ਫਿਟਕਾਰਾਂ ਹੀ ਪੈਂਦੀਆਂ ਹਨ)।


ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥  

O servant Nanak, they alone meet the True Guru, with whom He constantly abides. ||1||  

ਹੇ ਗੋਲੇ ਨਾਨਕ! ਕੇਵਲ ਉਨ੍ਹਾਂ ਨੂੰ ਹੀ ਸਾਹਿਬ ਸੱਚੇ ਗੁਰਾਂ ਦੇ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦੇ ਨਾਲ ਉਹ ਹਮੇਸ਼ਾਂ ਵਸਦਾ ਹੈ।  

ਮਿਲਾਇਅਨੁ = ਮਿਲਾਇਆ ਹੈ ਉਸ (ਪ੍ਰਭੂ) ਨੇ। ਵਰਤੈ = ਰਹਿੰਦਾ ਹੈ। ਧ੍ਰਿਗੁ = ਫਿਟਕਾਰ-ਯੋਗ ॥੧॥
ਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ ॥੧॥


ਮਃ  

Fifth Mehl:  

ਪੰਜਵੀਂ ਪਾਤਸ਼ਾਹੀ।  

xxx
xxx


ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ  

Deep within me is the longing to meet You; how can I find You, God?  

ਮੇਰੇ ਹਿਰਦੇ ਅੰਦਰ ਤੈਨੂੰ ਮਿਲਣ ਦੀ ਚਾਹਨਾ ਹੈ। ਮੈਂ ਤੈਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ ਹੇ ਮੇਰੇ ਸਾਈਂ?  

ਲੋਚਾ = ਤਾਂਘ। ਪਾਵਾ = ਪਾਵਾਂ, ਮਿਲਾਂ। ਪ੍ਰਭ = ਹੇ ਪ੍ਰਭੂ! ਤੋਹਿ = ਤੈਨੂੰ।
ਹੇ ਪ੍ਰਭੂ! ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ ਤਾਂਘ ਹੈ, ਕਿਵੇਂ ਤੈਨੂੰ ਮਿਲਾਂ?


ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ  

I will search for someone, some friend, who will unite me with my Beloved.  

ਕੋਈ ਐਹੋ ਜਿਹਾ ਮਿੱਤਰ ਲੱਭ ਲਓ ਜਿਹੜਾ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।  

ਲੋੜਿ ਲਹੁ = ਲੱਭ ਦਿਉ। ਮੋਹਿ = ਮੈਨੂੰ।
ਮੈਨੂੰ ਕੋਈ ਅਜੇਹਾ ਮਿੱਤਰ ਲੱਭ ਦਿਉ ਜੋ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ।


ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ  

The Perfect Guru has united me with Him; wherever I look, there He is.  

ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦਿੱਤਾ ਹੈ। ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ।  

ਗੁਰਿ ਪੂਰੈ = ਪੂਰੇ ਗੁਰੂ ਨੇ। ਜਤ = ਜਿਧਰ। ਤਤ = ਓਧਰ।
(ਮੇਰੀ ਅਰਜ਼ੋਈ ਸੁਣ ਕੇ) ਪੂਰੇ ਗੁਰੂ ਨੇ ਮੈਨੂੰ ਪ੍ਰਭੂ ਮਿਲਾ ਦਿੱਤਾ ਹੈ, (ਹੁਣ) ਮੈਂ ਜਿਧਰ ਤੱਕਦਾ ਹਾਂ ਓਧਰ ਉਹ ਪ੍ਰਭੂ ਹੀ ਦਿੱਸਦਾ ਹੈ।


ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਕੋਇ ॥੨॥  

Servant Nanak serves that God; there is no other as great as He is. ||2||  

ਗੋਲਾ ਨਾਨਕ ਉਸ ਸਾਹਿਬ ਦੀ ਘਾਲ ਕਮਾਉਂਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।  

ਸੇਵਿਆ = ਸਿਮਰਿਆ ਹੈ। ਜੇਵਡੁ = ਜੇਡਾ, ਬਰਾਬਰ ਦਾ ॥੨॥
ਹੇ ਦਾਸ ਨਾਨਕ! ਮੈਂ ਹੁਣ ਉਸ ਪ੍ਰਭੂ ਨੂੰ ਸਿਮਰਦਾ ਹਾਂ, ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥


ਪਉੜੀ  

Pauree:  

ਪਉੜੀ।  

xxx
xxx


ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ  

He is the Great Giver, the Generous Lord; with what mouth can I praise Him?  

ਕਿਹੜੇ ਮੂੰਹ ਨਾਲ ਮੈਂ ਸਦਾ ਹੀ ਦੇਣ ਵਾਲੇ ਦਾਤੇ ਸੁਆਮੀ ਦੀ ਸਿਫ਼ਤ ਗਾਇਨ ਕਰਾਂ,  

ਕਿਤੁ ਮੁਖਿ = ਕੇਹੜੇ ਮੂੰਹ ਨਾਲ?
(ਸਭ ਜੀਵਾਂ ਨੂੰ ਰਿਜ਼ਕ) ਦੇਣ ਵਾਲੇ ਦਾਤੇ ਪ੍ਰਭੂ ਨੂੰ ਕਿਸੇ ਮੂੰਹ ਨਾਲ ਭੀ ਸਲਾਹਿਆ ਨਹੀਂ ਜਾ ਸਕਦਾ (ਕੋਈ ਭੀ ਜੀਵ ਉਸ ਦੀ ਸਿਫ਼ਤ ਪੂਰੀ ਤਰ੍ਹਾਂ ਨਹੀਂ ਕਰ ਸਕਦਾ)।


ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ  

In His Mercy, He protects, preserves and sustains us.  

ਜੋ ਮਿਹਰ ਧਾਰ ਕੇ ਸਾਡੀ ਰੱਖਿਆ ਕਰਦਾ ਹੈ ਅਤੇ ਸਾਨੂੰ ਰੋਜ਼ੀ ਪਹੁੰਚਾਉਂਦਾ ਹੈ?  

ਧਾਰਿ = ਧਾਰ ਕੇ, ਕਰ ਕੇ। ਸਮਾਹੀਐ = ਅਪੜਾਂਦਾ ਹੈ।
ਪ੍ਰਭੂ ਮੇਹਰ ਕਰ ਕੇ ਜਿਸ ਜੀਵ ਦੀ ਰਾਖੀ ਕਰਦਾ ਹੈ ਉਸ ਨੂੰ ਰਿਜ਼ਕ ਅਪੜਾਂਦਾ ਹੈ।


ਕੋਇ ਕਿਸ ਹੀ ਵਸਿ ਸਭਨਾ ਇਕ ਧਰ  

No one is under anyone else's control; He is the One Support of all.  

ਕੋਈ ਭੀ ਕਿਸੇ ਦੀ ਅਧੀਨ ਨਹੀਂ। ਸਾਰਿਆਂ ਦਾ ਕੇਵਲ ਇੱਕੋ ਹੀ ਆਸਰਾ ਹੈ।  

ਵਸਿ = ਵੱਸ ਵਿਚ, ਆਸਰੇ। ਇਕ ਧਰ = ਇਕ (ਪ੍ਰਭੂ ਹੀ) ਆਸਰਾ।
(ਅਸਲ ਵਿਚ) ਕੋਈ ਜੀਵ ਕਿਸੇ (ਹੋਰ ਜੀਵ) ਦੇ ਆਸਰੇ ਨਹੀਂ ਹੈ, ਸਭਨਾਂ ਜੀਵਾਂ ਦਾ ਆਸਰਾ ਇਕ ਪਰਮਾਤਮਾ ਹੀ ਹੈ।


ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ  

He cherishes all as His children, and reaches out with His hand.  

ਆਪਣਾ ਹੱਥ ਦੇ ਕੇ ਸੁਆਮੀ ਸਾਰਿਆਂ ਦੀ ਆਪਣੇ ਬੱਚਿਆਂ ਵਾਂਗੂੰ ਪਾਲਣਾ-ਪੋਸਣਾ ਕਰਦਾ ਹੈ।  

ਕਰ = ਹੱਥ {ਬਹੁ-ਵਚਨ}।
ਉਹ ਆਪ ਹੀ (ਆਪਣੇ) ਹੱਥ ਦੇ ਕੇ ਬਾਲਕ ਵਾਂਗ ਪਾਲਦਾ ਹੈ।


ਕਰਦਾ ਅਨਦ ਬਿਨੋਦ ਕਿਛੂ ਜਾਣੀਐ  

He stages His joyous plays, which no one understands at all.  

ਸੁਆਮੀ ਅਨੰਦਮਈ ਖੇਡਾਂ ਕਰਦਾ ਹੈ। ਜਿਨ੍ਹਾਂ ਨੂੰ ਇਨਸਾਨ ਕੁੱਝ ਭੀ ਸਮਝ ਨਹੀਂ ਸਕਦਾ।  

ਬਿਨੋਦ = ਖੇਲ-ਤਮਾਸ਼ੇ।
ਪ੍ਰਭੂ ਆਪ ਹੀ ਚੋਜ-ਤਮਾਸ਼ੇ ਕਰ ਰਿਹਾ ਹੈ, (ਉਸ ਦੇ ਇਹਨਾਂ ਚੋਜ-ਤਮਾਸ਼ਿਆਂ ਦੀ) ਕੋਈ ਸਮਝ ਨਹੀਂ ਪੈ ਸਕਦੀ।


ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ  

The all-powerful Lord gives His Support to all; I am a sacrifice to Him.  

ਸਰਬ ਸ਼ਕਤੀਵਾਨ ਪ੍ਰਭੂ ਸਾਰਿਆਂ ਨੂੰ ਆਸਰਾ ਦਿੰਦਾ ਹੈ। ਉਸ ਉਤੋਂ ਮੈਂ ਬਲਿਹਾਰਨੇ ਵੰਝਦਾ ਹਾਂ।  

ਸਰਬ ਧਾਰ = ਸਭ ਨੂੰ ਆਸਰਾ ਦੇਣ ਵਾਲਾ। ਹਉ = ਮੈਂ।
ਮੈਂ ਸਦਕੇ ਹਾਂ ਉਸ ਪ੍ਰਭੂ ਤੋਂ ਜੋ ਸਭ ਜੀਵਾਂ ਦਾ ਆਸਰਾ ਹੈ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।


ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ  

Night and day, sing the Praises of the One who is worthy of being praised.  

ਰਾਤ ਦਿਨ ਤੂੰ ਉਸ ਦੀ ਸਿਫ਼ਤ ਗਾਇਨ ਕਰ, ਜੋ ਸ਼ਲਾਘਾ ਕਰਨ ਦੇ ਲਾਇਕ ਹੈ।  

xxx
ਰਾਤ ਦਿਨੇ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਪਰਮਾਤਮਾ ਹੀ ਇਕ ਐਸੀ ਹਸਤੀ ਹੈ ਜਿਸ ਦੇ ਗੁਣ ਗਾਣੇ ਚਾਹੀਦੇ ਹਨ।


ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥  

Those who fall at the Guru's Feet, enjoy the sublime essence of the Lord. ||2||  

ਜਿਹੜੇ ਗੁਰਾਂ ਦੇ ਪੈਰੀਂ ਪੈਂਦੇ ਹਨ ਉਹ ਸੁਆਮ ਦੇ ਅੰਮ੍ਰਿਤ ਨੂੰ ਮਾਣਦੇ ਹਨ।  

ਜੋ ਪਾਹਿ = ਜੇਹੜੇ (ਬੰਦੇ) ਪੈਂਦੇ ਹਨ। ਤਿਨੀ = ਉਹਨਾਂ ਨੇ ਹੀ। ਰਸੁ = ਆਨੰਦ। ਭੋਗਿਆ = ਮਾਣਿਆ ॥੨॥
(ਪਰ) ਉਹਨਾਂ ਬੰਦਿਆਂ ਨੇ ਪ੍ਰਭੂ (ਦੇ ਗੁਣ ਗਾਵਣ) ਦਾ ਆਨੰਦ ਮਾਣਿਆ ਹੈ ਜੋ ਸਤਿਗੁਰੂ ਦੇ ਚਰਨਾਂ ਤੇ ਪੈਂਦੇ ਹਨ ॥੨॥


ਸਲੋਕ ਮਃ  

Shalok, Fifth Mehl:  

ਸਲੋਕ ਪੰਜਵੀਂ ਪਾਤਿਸ਼ਾਹੀ।  

xxx
xxx


ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ  

He has widened the narrow path for me, and preserved my integrity, along with that of my family.  

ਮੇਰੇ ਲਈ ਤੰਗ ਗਲੀ ਨੂੰ ਸਾਹਿਬ ਨੇ ਚੌੜੀ ਕਰ ਦਿੱਤਾ ਹੈ ਅਤੇ ਮੈਨੂੰ ਉਹ ਮੇਰੇ ਆਰ ਪਰਵਾਰ ਨਾਲ ਸਹੀ ਸਲਾਮਤ ਰਖਦਾ ਹੈ।  

ਭੀੜਹੁ = ਭੀੜ ਤੋਂ, ਮੁਸੀਬਤ ਤੋਂ। ਮੋਕਲਾਈ = ਖ਼ਲਾਸੀ। ਕੀਤੀਅਨੁ = ਕੀਤੀ ਹੈ ਉਸ (ਪ੍ਰਭੂ) ਨੇ। ਕੁਟੰਬੈ ਨਾਲਿ = ਪਰਵਾਰ ਸਮੇਤ।
(ਹੇ ਮਨ! ਜਿਹੜਾ ਪ੍ਰਭੂ) ਤੈਨੂੰ ਦੁੱਖਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਤੇਰੇ ਸਾਰੇ ਪਰਵਾਰ ਸਮੇਤ ਤੇਰੀ ਰੱਖਿਆ ਕਰਦਾ ਹੈ,


ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ  

He Himself has arranged and resolved my affairs. I dwell upon that God forever.  

ਉਸ ਨੇ ਖੁਦ ਹੀ ਮੇਰੇ ਕੰਮ ਰਾਸ ਕਰ ਦਿੱਤੇ ਹਨ। ਉਸ ਸੁਆਮੀ ਨੂੰ ਮੈਂ ਸਦੀਵ ਹੀ ਸਿਮਰਦਾ ਹਾਂ।  

ਸਵਾਰਿਅਨੁ = ਸਵਾਰੇ ਹਨ ਉਸ ਨੇ। ਸਭਾਲਿ = ਚੇਤੇ ਰੱਖ, ਯਾਦ ਕਰ।
ਉਸ ਪ੍ਰਭੂ ਨੂੰ ਸਦਾ ਯਾਦ ਕਰ ਜੋ ਤੇਰੇ ਸਾਰੇ ਕੰਮ ਆਪ ਸੰਵਾਰਦਾ ਹੈ।


ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ  

God is my mother and father; He hugs me close in His embrace, and cherishes me, like His tiny baby.  

ਅੰਮੜੀ ਅਤੇ ਬਾਬਲ ਦੀ ਤਰ੍ਹਾਂ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ ਅਤੇ ਆਪਣੇ ਨੰਨੇ ਬਾਲ ਵਾਂਗੂੰ ਮੈਨੂੰ ਪਾਲਦਾ ਹੈ।  

ਕੰਠਿ = ਗਲ ਨਾਲ। ਲਹੁੜੇ = ਛੋਟੇ, ਅੰਞਾਣੇ। ਪਾਲਿ = ਪਾਲ ਕੇ।
ਮਾਪਿਆਂ ਵਾਂਗ ਅੰਞਾਣੇ ਬਾਲਾਂ ਨੂੰ ਪਾਲ ਕੇ ਪ੍ਰਭੂ (ਜੀਵਾਂ ਨੂੰ) ਗਲ ਲਾਉਂਦਾ ਹੈ।


ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥  

All beings and creatures have become kind and compassionate to me. O Nanak, the Lord has blessed me with His Glance of Grace. ||1||  

ਸਾਰੇ ਪ੍ਰਾਣਧਾਰੀ ਮੇਰੇ ਉੱਤੇ ਮਿਹਰਬਾਨ ਹੋ ਗਏ ਹਨ, ਹੇ ਨਾਨਕ! ਅਤੇ ਹਰੀ ਨੇ ਆਪਣੀ ਦਇਆ ਦੁਆਰਾ ਮੈਨੂੰ ਪ੍ਰਸੰਨ ਕਰ ਦਿੱਤਾ ਹੈ।  

ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲ = ਤੱਕਦਾ ਹੈ ॥੧॥
ਹੇ ਨਾਨਕ! ਜਿਸ ਮਨੁੱਖ ਵਲ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਉਸ ਉਤੇ ਸਭ ਜੀਵ ਦਿਆਲ ਹੋ ਜਾਂਦੇ ਹਨ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits