Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਪਾਟੈ  

But the Truth does not grow old; and when it is stitched, it is never torn again.  

ਸੱਚ ਪੁਰਾਣਾ ਨਹੀਂ ਹੁੰਦਾ ਅਤੇ ਇਕ ਵਾਰੀ ਦਾ ਸਿਊਤਾ ਹੋਇਆ ਕਦਾਚਿੱਤ ਪਾਟਦਾ।  

xxx
(ਪਰ) ਪ੍ਰਭੂ ਦਾ ਨਾਮ (-ਰੂਪ ਪਟੋਲਾ) ਕਦੇ ਪੁਰਾਣਾ ਨਹੀਂ ਹੁੰਦਾ, ਸੀਤਾ ਹੋਇਆ ਕਦੇ ਪਾਟਦਾ ਨਹੀਂ (ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ)।


ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥  

O Nanak, the Lord and Master is the Truest of the True. While we meditate on Him, we see Him. ||1||  

ਨਾਨਕ ਸਚਿਆਰਾਂ ਦਾ ਪਰਮ ਸਚਿਆਰਾ ਹੈ ਸੁਆਮੀ; ਜਿੰਨਾ ਚਿਰ ਉਸ ਨੂੰ ਜਪਦੇ ਰਹੀਏ ਉਨ੍ਹਾਂ ਚਿਰ ਹੀ ਉਹ ਦਿਸਦਾ ਹੈ।  

ਤਿਚਰੁ ਜਾਪੀ ਜਾਪੇ . . ਤਿਚਰੁ ਜਾਪੀ ਜਿਚਰੁ ਜਾਪੈ = ਉਤਨਾ ਚਿਰ ਦਿੱਸਦਾ ਹੈ ਜਿਤਨਾ ਚਿਰ ਜਪੀਏ ॥੧॥
ਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ ॥੧॥


ਮਃ  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਸਚ ਕੀ ਕਾਤੀ ਸਚੁ ਸਭੁ ਸਾਰੁ  

The knife is Truth, and its steel is totally True.  

ਸੱਚ ਦੀ ਕਰਦ ਹੈ ਤੇ ਸੱਚ ਹੀ ਖਾਲਿਸ ਸਪਾਤ।  

ਕਾਤੀ = (ਸੰ. कर्तरी) ਕੈਂਚੀ, ਚਾਕੂ, ਛੁਰੀ। ਸਾਰੁ = ਲੋਹਾ।
ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ, ਪ੍ਰਭੂ ਦਾ ਨਾਮ ਹੀ (ਉਸ ਛੁਰੀ ਦਾ) ਸਾਰਾ ਲੋਹਾ ਹੋਵੇ,


ਘਾੜਤ ਤਿਸ ਕੀ ਅਪਰ ਅਪਾਰ  

Its workmanship is incomparably beautiful.  

ਇਸ ਦੀ ਬਨਾਵਟ ਲਾਸਾਨੀ ਸੁੰਦਰ ਹੈ।  

xxx
ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ ਹੈ;


ਸਬਦੇ ਸਾਣ ਰਖਾਈ ਲਾਇ  

It is sharpened on the grindstone of the Shabad.  

ਇਹ ਗੁਰਬਾਣੀ ਦੀ ਪੱਥਰੀ ਉੱਤੇ ਤਿੱਖੀ ਕੀਤੀ ਜਾਂਦੀ ਹੈ।  

xxx
ਇਹ ਛੁਰੀ ਸਤਿਗੁਰੂ ਦੇ ਸ਼ਬਦ ਦੀ ਸਾਣ ਤੇ ਰੱਖ ਕੇ ਤੇਜ਼ ਕੀਤੀ ਜਾਂਦੀ ਹੈ,


ਗੁਣ ਕੀ ਥੇਕੈ ਵਿਚਿ ਸਮਾਇ  

It is placed in the scabbard of virtue.  

ਇਹ ਨੇਕੀ ਦੇ ਮਿਆਨ ਵਿੱਚ ਪਾਈ ਜਾਂਦੀ ਹੈ।  

ਥੇਕ = ਮਿਆਨ।
ਤੇ ਇਹ ਪ੍ਰਭੂ ਦੇ ਗੁਣਾਂ ਦੀ ਮਿਆਨ ਵਿਚ ਟਿਕੀ ਰਹਿੰਦੀ ਹੈ।


ਤਿਸ ਦਾ ਕੁਠਾ ਹੋਵੈ ਸੇਖੁ  

If the Shaykh is killed with that,  

ਜੇਕਰ ਇਨਸਾਨ ਨੂੰ ਉਸ ਨਾਲ ਮਾਰ ਦਿੱਤਾ ਜਾਵੇ। ਹੇ ਸ਼ੇਖ!  

ਕੁਠਾ = ਕੋਹਿਆ ਹੋਇਆ।
ਜੇ ਸ਼ੇਖ਼ ਇਸ ਛੁਰੀ ਦਾ ਕੁੱਠਾ ਹੋਇਆ ਹੋਵੇ (ਭਾਵ, ਜੇ 'ਸ਼ੇਖ਼' ਦਾ ਜੀਵਨ ਪ੍ਰਭੂ ਦੇ ਨਾਮ, ਸਤਿਗੁਰੂ ਦੇ ਸ਼ਬਦ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਘੜਿਆ ਹੋਇਆ ਹੋਵੇ)


ਲੋਹੂ ਲਬੁ ਨਿਕਥਾ ਵੇਖੁ  

then the blood of greed will spill out.  

ਤਕ ਲਾਲਚ ਦਾ ਲਹੂ ਬਾਹਰ ਨਿਕਲਦਾ ਹੋਇਆ ਦਿੱਸੇਗਾ।  

ਨਿਕਥਾ = ਨਿਕਲਿਆ।
ਤਾਂ ਉਸ ਦੇ ਅੰਦਰੋਂ ਲੱਬ-ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ।


ਹੋਇ ਹਲਾਲੁ ਲਗੈ ਹਕਿ ਜਾਇ  

One who is slaughtered in this ritualistic way, will be attached to the Lord.  

ਜੋ ਐਕਰ ਜ਼ਿਬ੍ਹਾ ਹੋਇਆ ਹੋਇਆ ਹੈ ਉਹ ਸੱਚੇ ਸਾਈਂ ਨਾਲ ਜੁੜ ਜਾਂਦਾ ਹੈ।  

ਹਕਿ = ਹੱਕ ਵਿਚ, ਸਦਾ ਕਾਇਮ ਰਹਿਣ ਵਾਲੇ ਰੱਬ ਵਿਚ।
ਇਸ ਤਰ੍ਹਾਂ ਹਲਾਲ ਹੋ ਕੇ (ਕੁੱਠਾ ਜਾ ਕੇ) ਉਹ ਪ੍ਰਭੂ ਵਿਚ ਜੁੜਦਾ ਹੈ,


ਨਾਨਕ ਦਰਿ ਦੀਦਾਰਿ ਸਮਾਇ ॥੨॥  

O Nanak, at the Lord's door, he is absorbed into His Blessed Vision. ||2||  

ਨਾਨਕ, ਉਹ ਪ੍ਰਭੂ ਦੇ ਦਰਸ਼ਨ ਅੰਦਰ ਲੀਨ ਹੋ ਜਾਂਦਾ ਹੈ।  

ਦਰਿ = ਪ੍ਰਭੂ ਦੇ ਦਰ ਉਤੇ। ਦੀਦਾਰਿ = ਦੀਦਾਰ ਵਿਚ ॥੨॥
ਤੇ, ਹੇ ਨਾਨਕ! ਪ੍ਰਭੂ ਦੇ ਦਰ ਤੇ (ਅੱਪੜ ਕੇ) ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦਾ ਹੈ ॥੨॥


ਮਃ  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ  

A beautiful dagger hangs by your waist, and you ride such a beautiful horse.  

ਤੇਰੇ ਲੱਕ ਨਾਲ ਸੁਹਣਾ ਛੁਰਾ ਹੈ ਅਤੇ ਤੂੰ ਸੁੰਦਰ ਘੋੜੇ ਉੱਤੇ ਸਵਾਰ ਹੋਇਆ ਹੋਇਆ ਹੈ।  

ਕਮਰਿ = ਲੱਕ ਤੇ, ਲੱਕ ਦੁਆਲੇ। ਬੰਕੁੜਾ = ਬਾਂਕਾ ਜਿਹਾ, ਸੋਹਣਾ ਜਿਹਾ। ਕਟਾਰਾ = ਖ਼ੰਜਰ। ਬੰਕੇ ਕਾ = ਸੋਹਣੇ ਘੋੜੇ ਦਾ।
ਲੱਕ ਦੁਆਲੇ ਸੋਹਣੀ ਜਿਹੀ ਕਟਾਰ ਹੋਵੇ ਤੇ ਸੋਹਣੇ ਘੋੜੇ ਦਾ ਸੁਆਰ ਹੋਵੇ,


ਗਰਬੁ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥  

But don't be too proud; O Nanak, you may fall head first to the ground. ||3||  

ਤੂੰ ਹੰਕਾਰ ਨਾਂ ਕਰ, ਹੇ ਨਾਨਕ! ਮਤੇ ਤੂੰ ਸਿਰ ਦੇ ਭਾਰ ਧਰਤੀ ਤੇ ਜਾ ਪਵੇਂ।  

ਗਰਬੁ = ਅਹੰਕਾਰੁ। ਮਤੁ = ਮਤਾਂ। ਸਿਰਿ = ਸਿਰ ਉੱਤੇ। ਆਵੈ ਭਾਰੁ = (ਸਾਰਾ) ਬੋਝ ਸਿਰ ਉੱਤੇ ਆ ਜਾਏ, ਭਾਵ, ਸਿਰ-ਭਾਰ ਡਿੱਗ ਪਏ ॥੩॥
(ਫਿਰ ਭੀ) ਹੇ ਨਾਨਕ! ਮਾਣ ਨਾਹ ਕਰੀਏ, (ਕੀਹ ਪਤਾ ਹੈ) ਮਤਾਂ ਸਿਰ-ਭਾਰ ਡਿੱਗ ਪਏ ॥੩॥


ਪਉੜੀ  

Pauree:  

ਪਉੜੀ।  

xxx
xxx


ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ  

They alone walk as Gurmukh, who receive the Shabad in the Sat Sangat, the True Congregation.  

ਕੇਵਲ ਉਹ ਹੀ, ਜੋ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ, ਸਾਧ ਸੰਗਤ ਦੇ ਰਾਹੀਂ ਸਾਹਿਬ ਨੂੰ ਮਿਲ ਪੈਂਦਾ ਹੈ।  

ਗੁਰਮੁਖਿ = ਗੁਰੂ ਦੇ ਸਨਮੁਖ, ਗੁਰੂ ਦੇ ਹੁਕਮ ਵਿਚ। ਸੋ = ਉਹ ਮਨੁੱਖ। ਸਬਦਿ = ਗੁਰੂ ਦੇ ਸ਼ਬਦ ਵਿਚ।
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸਾਧ ਸੰਗਤ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਜੁੜਦਾ ਹੈ।


ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ  

Meditating on the True Lord, they become truthful; they carry in their robes the supplies of the Lord's wealth.  

ਕੇਵਲ ਉਹ, ਜਿਨ੍ਹਾਂ ਦੀ ਝੋਲੀ ਵਿੱਚ ਪ੍ਰਭੂ ਦੀ ਦੌਲਤ ਦਾ ਸਫਰ ਖਰਚ ਹੈ, ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਤਵਾਦੀ ਹੋ ਜਾਂਦੇ ਹਨ।  

ਧਿਆਇਨਿ = ਧਿਆਉਂਦੇ ਹਨ। ਜਿਨ ਪਲੈ = ਜਿਨ੍ਹਾਂ ਦੇ ਪੱਲੇ ਵਿਚ, ਜਿਨ੍ਹਾਂ ਦੇ ਪਾਸ।
ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ-ਰੂਪ ਧਨ ਹੈ (ਜ਼ਿੰਦਗੀ ਦੇ ਸਫ਼ਰ ਲਈ) ਖ਼ਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ।


ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ  

The devotees look beautiful, singing the Praises of the Lord; following the Guru's Teachings, they become stable and unchanging.  

ਰੱਬ ਦਾ ਜੱਸ ਗਾਉਂਦੇ ਹੋਏ ਸੰਤ ਸੁੰਦਰ ਦਿਸਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਅਟੱਲ ਹੋ ਜਾਂਦੇ ਹਨ।  

ਸੋਹਨਿ = ਸੋਭਦੇ ਹਨ। ਅਚਲੈ = ਅਡੋਲ (ਹੋ ਜਾਂਦੇ ਹਨ)।
ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਸੋਹਣੇ ਲੱਗਦੇ ਹਨ, ਸਤਿਗੁਰੂ ਦੀ ਮੱਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ।


ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ  

They enshrine the jewel of contemplation within their minds, and the most sublime Word of the Guru's Shabad.  

ਗੁਰਾਂ ਦੀ ਸ਼੍ਰੇਸਟ ਸਿੱਖਿਆ ਦੁਆਰਾ, ਸੁਆਮੀ ਦੇ ਸਿਮਰਨ ਦਾ ਜਵੇਹਰ ਚਿੱਤ ਅੰਦਰ ਟਿੱਕ ਜਾਂਦਾ ਹੈ।  

ਰਤਨ ਬੀਚਾਰੁ = ਪ੍ਰਭੂ ਦੇ ਨਾਮ-ਰਤਨ ਦੀ ਵਿਚਾਰ, ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ। ਸਬਦਿ ਭਲੈ = ਸੋਹਣੇ ਸ਼ਬਦ ਦੀ ਰਾਹੀਂ।
ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਉਹਨਾਂ ਦੇ ਮਨ ਵਿਚ ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ ਆ ਵੱਸਦੀ ਹੈ।


ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥  

He Himself unites in His Union; He Himself grants glorious greatness. ||19||  

ਸੁਆਮੀ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ, ਤੇ ਖੁਦ ਹੀ ਉਸ ਨੂੰ ਪ੍ਰਭੁਤਾ ਪ੍ਰਦਾਨ ਕਰਦਾ ਹੈ।  

xxx॥੧੯॥
(ਭਗਤ ਜਨਾਂ ਨੂੰ) ਪ੍ਰਭੂ ਆਪ ਹੀ ਆਪਣੇ ਵਿਚ ਮਿਲਾਂਦਾ ਹੈ, ਆਪ ਹੀ ਉਹਨਾਂ ਨੂੰ ਸੋਭਾ ਦੇਂਦਾ ਹੈ ॥੧੯॥


ਸਲੋਕ ਮਃ  

Shalok, Third Mehl:  

ਸਲੋਕ ਤੀਜੀ ਪਾਤਸ਼ਾਹੀ।  

xxx
xxx


ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ  

Everyone is filled with hope; hardly anyone is free of hope.  

ਸਾਰੇ ਖਾਹਿਸ਼ਾਂ ਅੰਦਰ ਖਚਤ ਹੋਏ ਹੋਏ ਹਨ। ਕੋਈ ਵਿਰਲਾ ਜਣਾ ਹੀ ਖਾਹਿਸ਼ ਰਹਿਤ ਹੈ।  

ਸਭੁ ਕੋ = ਹਰੇਕ ਜੀਵ। ਕੋਇ = ਕੋਈ ਵਿਰਲਾ। ਨਿਰਾਸਾ = ਆਸਾਂ ਤੋਂ ਬਚਿਆ ਹੋਇਆ।
ਹਰੇਕ ਜੀਵ ਆਸਾਂ ਵਿਚ (ਫਸਿਆ ਪਿਆ) ਹੈ (ਭਾਵ, ਨਿੱਤ ਨਵੀਆਂ ਆਸਾਂ ਬਣਾਂਦਾ ਰਹਿੰਦਾ ਹੈ), ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ।


ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥  

O Nanak, blessed is the birth of one, who remains dead while yet alive. ||1||  

ਨਾਨਕ, ਸਫਲ ਹੈ ਉਸ ਦਾ ਆਗਮਨ, ਜੋ ਜੀਉਂਦਾ ਹੋਇਆ ਮਰਿਆ ਰਹਿੰਦਾ ਹੈ।  

ਮਰਿ = ਮਰ ਕੇ, ਆਸਾਂ ਵਲੋਂ ਹਟ ਕੇ। ਸਹਿਲਾ = ਸਫਲਾ ॥੧॥
ਹੇ ਨਾਨਕ! ਜੋ ਮਨੁੱਖ ਆਸਾਂ ਵਲੋਂ ਹਟ ਕੇ (ਪ੍ਰਭੂ ਦੇ ਸਿਮਰਨ ਵਿਚ) ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੈ ॥੧॥


ਮਃ  

Third Mehl:  

ਤੀਜੀ ਪਾਤਸ਼ਾਹੀ।  

xxx
xxx


ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ  

Nothing is in the hands of hope. How can one become free of hope?  

ਉਮੈਦ ਦੇ ਹੱਥ ਵਿੱਚ ਕੁੱਝ ਨਹੀਂ। ਇਨਸਾਨ ਕਿਸ ਤਰ੍ਹਾਂ ਬੇ-ਉਮੈਦਾ ਹੋ ਸਕਦਾ ਹੈ?  

ਆਸਾ ਹਥਿ = ਆਸਾ ਦੇ ਹੱਥ ਵਿਚ, ਆਸਾ ਦੇ ਵੱਸ ਵਿਚ। ਕੇਉ = ਕਿਵੇਂ, ਕਿਸ ਤਰ੍ਹਾਂ?
'ਆਸਾ' ਦੇ ਹੱਥ ਵਿਚ ਕੋਈ ਤਾਕਤ ਨਹੀਂ (ਕਿ ਜੀਵਾਂ ਨੂੰ ਫਸਾ ਸਕੇ; ਸੋ, ਆਪਣੇ ਉੱਦਮ ਨਾਲ ਭੀ) ਮਨੁੱਖ 'ਆਸਾ' ਤੋਂ ਨਹੀਂ ਬਚ ਸਕਦਾ।


ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥  

What can this poor being do? The Lord Himself creates confusion. ||2||  

ਇਹ ਵਿਚਾਰੀ ਕੀ ਕਰ ਸਕਦੀ ਹੈ, ਜਦ ਉਹ ਹਰੀ ਆਪ ਪ੍ਰਾਨੀ ਨੂੰ ਕੁਰਾਹੇ ਪਾਉਂਦਾ ਹੈ?  

ਏਹ = ਇਹ ਆਸਾ। ਬਪੁੜੀ = ਵਿਚਾਰੀ। ਸੋਇ = ਉਹ ਪ੍ਰਭੂ ਆਪ। ਭੋੁਲਾਏ = {ਅੱਖਰ 'ਭ' ਦੀ ਲਗ (ੋ) ਇਥੇ ਪੜ੍ਹਨੀ ਹੈ, ਭਾਵ, ਇਸ ਲਫ਼ਜ਼ ਨੂੰ 'ਭੋਲਾਏ' ਪੜ੍ਹਨਾ ਹੈ, ਅਸਲ ਲਫ਼ਜ਼ 'ਭੁਲਾਇ' ਹੈ} ॥੨॥
ਇਹ ਵਿਚਾਰੀ 'ਆਸਾ' ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ ॥੨॥


ਪਉੜੀ  

Pauree:  

ਪਉੜੀ।  

xxx
xxx


ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ  

Cursed is the life in this world, without the True Name.  

ਧਿਰਕਾਰ-ਯੋਗ ਹੈ ਜ਼ਿੰਦਗੀ ਇਸ ਜਹਾਨ ਵਿੱਚ, ਸੱਚੇ ਨਾਮ ਦੇ ਬਗੈਰ।  

ਧ੍ਰਿਗੁ = ਫਿਟਕਾਰ-ਯੋਗ। ਸੰਸਾਰ ਜੀਵਣੁ = ਦੁਨੀਆ ਦਾ ਜੀਊਣਾ।
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ।


ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ  

God is the Great Giver of givers. His wealth is permanent and unchanging.  

ਦਾਨੀਆਂ ਦਾ ਦਾਨੀ ਹੈ ਮੈਡਾਂ ਮਾਲਕ। ਸਦੀਵੀ ਸਥਿਰ ਹੈ ਉਸ ਦੇ ਸੱਚੇ ਨਾਮ ਦੀ ਇਹ ਦੌਲਤ।  

ਨਿਹਚਲੁ = ਨਾਹ ਨਾਸ ਹੋਣ ਵਾਲਾ। ਏਹੁ = ਇਹ ਨਾਮ।
ਪ੍ਰਭੂ ਹੀ (ਸਭ ਦਾ) ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ (ਨਾਮ-) ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ।


ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ  

That humble being is immaculate, who worships the Lord with each and every breath.  

ਜੋ ਹਰ ਸੁਆਸ ਨਾਲ ਸਾਹਿਬ ਦਾ ਸਿਮਰਨ ਕਰਦਾ ਹੈ, ਪਵਿੱਤਰ ਹੈ ਉਹ ਪੁਰਸ਼।  

ਸਾਸਿ ਸਾਸਿ = ਹਰੇਕ ਸਾਹ ਵਿਚ। ਸੋਇ = ਸੋ ਹੀ, ਉਹੀ।
ਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ।


ਅੰਤਰਜਾਮੀ ਅਗਮੁ ਰਸਨਾ ਏਕੁ ਭਨੁ  

With your tongue, vibrate the One Inaccessible Lord, the Inner-knower, the Searcher of hearts.  

ਆਪਣੀ ਜੀਭ ਨਾਲ ਤੂੰ ਦਿਲਾਂ ਦੀਆਂ ਜਾਨਣਹਾਰ ਪਹੁੰਚ ਤੋਂ ਪਰੇ ਇੱਕ ਸਾਈਂ ਦੇ ਨਾਮ ਦਾ ਉਚਾਰਨ ਕਰ।  

ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਅਗਮੁ = ਅ-ਗਮੁ, ਜਿਸ ਤਕ ਪਹੁੰਚ ਨਾਹ ਹੋ ਸਕੇ। ਰਸਨਾ = ਜੀਭ। ਭਨੁ = ਉੱਚਾਰ, ਜਪ।
ਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ।


ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥  

He is all-pervading everywhere. Nanak is a sacrifice to Him. ||20||  

ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ, ਨਾਨਕ ਉਸ ਉਤੋਂ ਕੁਰਬਾਨ ਵੰਝਦਾ ਹੈ।  

ਰਵਿ ਰਹਿਆ = ਵਿਆਪਕ ਹੈ। ਸਰਬਤਿ = ਸਾਰਿਆਂ ਵਿਚ ॥੨੦॥
ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ ॥੨੦॥


ਸਲੋਕੁ ਮਃ  

Shalok, First Mehl:  

ਸਲੋਕ ਪਹਿਲੀ ਪਾਤਸ਼ਾਹੀ।  

xxx
xxx


ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ  

The union between the lake of the True Guru, and the swan of the soul, was pre-ordained from the very beginning, by the Pleasure of the Lord's Will.  

ਝੀਲ (ਸਤਿਸੰਗ) ਅਤੇ ਰਾਜਹੰਸ (ਗੁਰਮੁਖ) ਦੇ ਵਿਚਕਾਰ ਮਿਲਾਪ ਐਨ ਆਰੰਭ ਤੋਂ ਨੀਅਤ ਹੋਇਆ ਹੋਇਆ ਹੈ। ਸੁਆਮੀ ਨੂੰ ਇਸ ਤਰ੍ਹਾਂ ਹੀ ਭਾਉਂਦਾ ਹੈ।  

ਧੁਰੇ ਹੀ = ਧੁਰ ਤੋਂ ਹੀ, ਮੁੱਢ ਤੋਂ ਹੀ। ਮੇਲਾ = ਜੋੜ। ਖਸਮੈ = ਖਸਮ ਨੂੰ।
(ਗੁਰੂ-) ਸਰੋਵਰ ਅਤੇ (ਗੁਰਮੁਖ-) ਹੰਸ ਦਾ ਜੋੜ ਮੁੱਢੋਂ ਹੀ ਚਲਿਆ ਆਉਂਦਾ ਹੈ, ਖਸਮ-ਪ੍ਰਭੂ ਨੂੰ ਇਹੀ ਗੱਲ ਚੰਗੀ ਲੱਗਦੀ ਹੈ।


ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ  

The diamonds are in this lake; they are the food of the swans.  

ਝੀਲ ਵਿੱਚ ਜਵਾਹਿਰਾਤ ਤੇ ਸੁੱਚੇ ਮੋਤੀ ਹਨ। ਉਹ ਰਾਜਹੰਸਾ ਦੀ ਖੁਰਾਕ ਹਨ।  

ਖਾਣਾ = ਖ਼ੁਰਾਕ।
ਹੰਸਾਂ (ਗੁਰਮੁਖਾਂ) ਦੀ ਖ਼ੁਰਾਕ (ਪ੍ਰਭੂ ਦੀ ਸਿਫ਼ਤ-ਸਾਲਾਹ-ਰੂਪ) ਹੀਰੇ ਮੋਤੀ ਹੈ ਜੋ (ਗੁਰੂ-) ਸਰੋਵਰ ਵਿਚ ਮਿਲਦੇ ਹਨ।


ਬਗੁਲਾ ਕਾਗੁ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ  

The cranes and the ravens may be very wise, but they do not remain in this lake.  

ਬਗ ਤੇ ਕਾਂ ਭਾਵੇਂ ਉਹ ਖਰੇ ਦਾਨੇ ਹਨ, ਝੀਲ ਵਿੱਚ ਨਹੀਂ ਰਹਿੰਦੇ।  

ਕਾਗੁ = ਕਾਂ। ਸਰਵਰਿ = ਸਰਵਰ ਵਿਚ। ਜੇ = ਭਾਵੇਂ।
ਕਾਂ ਤੇ ਬਗੁਲਾ (ਮਨਮੁਖ) ਭਾਵੇਂ ਕਿਤਨਾ ਹੀ ਸਿਆਣਾ ਹੋਵੇ ਓਥੇ (ਗੁਰੂ ਦੀ ਸੰਗਤ ਵਿਚ) ਨਹੀਂ ਰਹਿ ਸਕਦਾ,


ਓਨਾ ਰਿਜਕੁ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ  

They do not find their food there; their food is different.  

ਉਨ੍ਹਾਂ ਦੀ ਰੋਜ਼ੀ ਉੱਥੇ ਨਹੀਂ। ਉਨ੍ਹਾਂ ਦੀ ਖੁਰਾਕ ਮੁਖਤਲਿਫ ਹੈ।  

ਓਨਾ = ਉਹਨਾਂ ਕਾਂ ਤੇ ਬਗਲਿਆਂ ਦਾ।
(ਕਿਉਂਕਿ) ਉਹਨਾਂ (ਕਾਂ ਬਗੁਲੇ ਮਨਮੁਖਾਂ) ਦੀ ਖ਼ੁਰਾਕ ਓਥੇ ਨਹੀਂ ਹੈ, ਉਹਨਾਂ ਦੀ ਖ਼ੁਰਾਕ ਵੱਖਰੀ ਹੀ ਹੁੰਦੀ ਹੈ।


ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ  

Practicing Truth, the True Lord is found. False is the pride of the false.  

ਸੱਚੇ ਦੀ ਕਮਾਈ ਕਰਨ ਦੁਆਰਾ ਸਤਿਪੁਰਖ ਪਾਇਆ ਜਾਂਦਾ ਹੈ। ਝੂਠਾ ਹੈ ਝੂਠੇ ਪੁਰਸ਼ ਦਾ ਹੰਕਾਰ।  

ਸਚਿ ਕਮਾਣੈ = ਜੇ ਪ੍ਰਭੂ ਦਾ ਸਿਮਰਨ-ਰੂਪ ਕਮਾਈ ਕੀਤੀ ਜਾਏ। ਕੂੜੈ = ਕੂੜ ਦੀ ਖੱਟੀ ਦਾ।
ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ-ਰੂਪ ਕਮਾਈ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲਦਾ ਹੈ, (ਪਰ) ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ।


ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥  

O Nanak, they alone meet the True Guru, who are so pre-destined by the Lord's Command. ||1||  

ਨਾਨਕ, ਕੇਵਲ ਉਨ੍ਹਾਂ ਨੂੰ ਹੀ ਸੱਚੇ ਗੁਰੂ ਮਿਲਦੇ ਹਨ ਜਿੰਨਾਂ ਲਈ ਆਦੀ ਪ੍ਰਭੂ ਦਾ ਐਸਾ ਹੁਕਮ ਮੁੱਢ ਤੋਂ ਨੀਅਤ ਹੋਇਆ ਹੋਇਆ ਹੈ।  

ਪਰਵਾਣਾ = ਪਰਵਾਨਾ, ਹੁਕਮ ॥੧॥
(ਪਰ ਇਹਨਾਂ ਮਨਮੁਖਾਂ ਦੇ ਕੀਹ ਵੱਸ?) ਹੇ ਨਾਨਕ! ਜਿਨ੍ਹਾਂ ਨੂੰ ਧੁਰੋਂ ਪ੍ਰਭੂ ਦੀ ਆਗਿਆ ਮਿਲੀ ਹੈ ਉਹਨਾਂ ਨੂੰ ਹੀ ਸਤਿਗੁਰੂ (-ਸਰੋਵਰ) ਮਿਲਦਾ ਹੈ ॥੧॥


ਮਃ  

First Mehl:  

ਪਹਿਲੀ ਪਾਤਿਸ਼ਾਹੀ।  

xxx
xxx


ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ  

My Lord and Master is immaculate, as are those who think of Him.  

ਪਵਿੱਤਰ ਹੈ ਮੇਰਾ ਸੁਆਮੀ। ਜੇਕਰ ਕੋਈ ਜਣਾ ਉਸ ਨੂੰ ਚੇਤੇ ਕਰੇ।  

ਉਜਲਾ = ਪਵਿਤ੍ਰ। ਚਿਤਿ ਕਰੇਇ = ਚਿੱਤ ਵਿਚ ਵਸਾਂਦਾ ਹੈ।
ਮੇਰਾ ਮਾਲਕ (-ਪ੍ਰਭੂ) ਪਵਿਤ੍ਰ ਹੈ ਜੋ ਕੋਈ ਭੀ ਉਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ (ਉਹ ਭੀ ਪਵਿਤ੍ਰ ਹੋ ਜਾਂਦਾ ਹੈ)।


ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ  

O Nanak, serve Him, who gives to you forever and ever.  

ਨਾਨਕ ਤੂੰ ਹਮੇਸ਼ਾਂ ਉਸ ਦੀ ਸੇਵਾ ਕਰ ਜੋ ਸਦੀਵ ਤੇ ਸਦੀਵ ਹੀ ਤੈਨੂੰ ਦਿੰਦਾ ਹੈ।  

ਦੇਇ = ਦੇਂਦਾ ਹੈ।
ਹੇ ਨਾਨਕ! ਜੋ ਪ੍ਰਭੂ ਸਦਾ ਹੀ (ਜੀਵਾਂ ਨੂੰ ਦਾਤਾਂ) ਦੇਂਦਾ ਹੈ ਉਸ ਨੂੰ ਸਿਮਰਨਾ ਚਾਹੀਦਾ ਹੈ।


ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ  

O Nanak, serve Him; by serving Him, sorrow is dispelled.  

ਨਾਨਕ, ਤੂੰ ਉਸ ਦੀ ਟਹਿਲ ਕਮਾ ਜਿਸ ਦੀ ਖਿਦਮਤ ਕਰਨ ਦੁਆਰਾ, ਤਕਲੀਫ ਦੂਰ ਹੋ ਜਾਂਦੀ ਹੈ।  

ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ {ਨੋਟ: ਲਫ਼ਜ਼ "ਸੇਵੀਐ" ਅਤੇ "ਸੇਵਿਐ" ਦੇ 'ਉੱਚਾਰਣ' ਅਤੇ 'ਅਰਥ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
ਹੇ ਨਾਨਕ! ਉਸ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ,


ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥  

Faults and demerits vanish, and virtues take their place; peace comes to dwell in the mind. ||2||  

ਬਦੀਆਂ ਦੌੜ ਜਾਂਦੀਆਂ ਹਨ, ਨੇਕੀਆਂ ਬੰਦੇ ਅੰਦਰ ਰਮ ਜਾਂਦੀਆਂ ਹਨ ਅਤੇ ਉਸ ਦੇ ਅੰਤਰ ਆਤਮੇ ਆਰਾਮ ਟਿਕ ਜਾਂਦਾ ਹੈ।  

ਵੰਞਨਿ = ਦੂਰ ਹੋ ਜਾਂਦੇ ਹਨ। ਰਵਹਿ = ਆ ਵੱਸਦੇ ਹਨ। ਮਨਿ = ਮਨ ਵਿਚ ॥੨॥
ਅਉਗਣ ਦੂਰ ਹੋ ਜਾਂਦੇ ਹਨ, ਗੁਣ (ਹਿਰਦੇ ਵਿਚ) ਵੱਸ ਪੈਂਦੇ ਹਨ ਤੇ ਸੁਖ ਮਨ ਵਿਚ ਆ ਵੱਸਦਾ ਹੈ ॥੨॥


ਪਉੜੀ  

Pauree:  

ਪਉੜੀ।  

xxx
xxx


ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ  

He Himself is all-pervading; He Himself is absorbed in the profound state of Samaadhi.  

ਖੁਦ-ਬ-ਖੁਦ ਹੀ ਪ੍ਰਭੂ ਸਾਰੇ ਰਮ ਰਿਹਾ ਹੈ ਤੇ ਖੁਦ ਹੀ ਅਫੁਰ ਸਮਾਧੀ ਧਾਰਨ ਕਰਦਾ ਹੈ।  

ਲਾਇਅਨੁ = ਲਾਈ ਹੈ ਉਸ ਨੇ।
(ਸ੍ਰਿਸ਼ਟੀ ਵਿਚ) ਪ੍ਰਭੂ ਆਪ ਹੀ (ਹਰ ਥਾਂ) ਮੌਜੂਦ ਹੈ ਉਸ ਨੇ ਆਪ ਹੀ ਤਾੜੀ ਲਾਈ ਹੋਈ ਹੈ (ਭਾਵ, ਆਪ ਹੀ ਗੁਪਤ ਵਰਤ ਰਿਹਾ ਹੈ)।


ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ  

He Himself instructs; the Gurmukh is satisfied and fulfilled.  

ਆਪ ਹੀ ਸੁਆਮੀ ਸਿਖਮੱਤ ਦਿੰਦਾ ਹੈ। ਗੁਰਾਂ ਦੇ ਰਾਹੀਂ ਹੀ ਇਨਸਾਨ ਨੂੰ ਸ਼ਾਂਤੀ ਆਉਂਦੀ ਹੈ।  

ਗੁਰਮੁਖਿ = ਗੁਰੂ ਦੀ ਰਾਹੀਂ। ਪਤੀਆਈਅਨੁ = (ਸ੍ਰਿਸ਼ਟੀ) ਪਤੀਆਈ ਹੈ ਉਸ ਨੇ।
(ਗੁਰੂ-ਰੂਪ ਹੋ ਕੇ) ਆਪ ਹੀ (ਜੀਵਾਂ ਨੂੰ) ਉਪਦੇਸ਼ ਦੇ ਰਿਹਾ ਹੈ, ਗੁਰੂ ਦੀ ਰਾਹੀਂ ਆਪ ਹੀ ਉਸ ਨੇ ਸ੍ਰਿਸ਼ਟੀ ਨੂੰ ਪਤਿਆਇਆ ਹੈ।


ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ  

Some, He causes to wander in the wilderness, while others are committed to His devotional worship.  

ਕਈਆਂ ਨੂੰ ਉਹ ਖੁਦ ਬੀਆਬਾਨ ਉਜਾੜ ਵਿੱਚ ਗੁਮਰਾਹ ਕਰ ਦਿੰਦਾ ਹੈ ਅਤੇ ਕਈਆਂ ਨੂੰ ਉਹ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਲੈਂਦਾ ਹੈ।  

ਇਕਿ = ਕਈ ਜੀਵ। ਉਝੜਿ = ਕੁਰਾਹੇ। ਲਾਇਅਨੁ = ਲਾਏ ਹਨ ਉਸ ਨੇ।
ਕਈ ਜੀਵ ਉਸ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ ਤੇ ਕਈ ਜੀਵ ਉਸ ਨੇ ਬੰਦਗੀ ਵਿਚ ਲਾਏ ਹੋਏ ਹਨ।


ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ  

He alone understands, whom the Lord causes to understand; He Himself attaches mortals to His Name.  

ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਉਹ ਖੁਦ ਸਿਖਮੱਤ ਦਿੰਦਾ ਹੈ। ਖੁਦ ਹੀ ਸੁਆਮੀ ਪ੍ਰਾਨੀ ਨੂੰ ਆਪਣੇ ਨਾਮ ਨਾਲ ਜੋੜਦਾ ਹੈ।  

ਨਾਇ = ਨਾਮ ਵਿਚ। ਲਾਈਅਨੁ = (ਦ੍ਰਿਸ਼ਟੀ) ਲਾਈ ਹੈ ਉਸ ਨੇ।
ਪ੍ਰਭੂ ਆਪ ਜਿਸ ਜੀਵ ਨੂੰ ਸਮਝ ਦੇਂਦਾ ਹੈ ਉਹ ਹੀ (ਸਹੀ ਰਸਤੇ ਨੂੰ) ਸਮਝਦਾ ਹੈ, ਉਸ ਨੇ ਆਪ ਹੀ (ਸ੍ਰਿਸ਼ਟੀ) ਆਪਣੇ ਨਾਮ ਵਿਚ ਲਾਈ ਹੈ।


ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ  

O Nanak, meditating on the Naam, the Name of the Lord, true greatness is obtained. ||21||1|| Sudh||  

ਨਾਨਕ, ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ।  

xxx॥੨੧॥੧॥ਸੁਧੁ ॥
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਹੈ ॥੨੧॥੧॥ਸੁਧੁ ॥


        


© SriGranth.org, a Sri Guru Granth Sahib resource, all rights reserved.
See Acknowledgements & Credits