Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪਉੜੀ  

Pauree:  

ਪਉੜੀ।  

xxx
xxx


ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ  

Deep within the body is the fortress of the Lord, and all lands and countries.  

ਮੁਲਕ ਅਤੇ ਸਾਰਿਆਂ ਪ੍ਰਦੇਸ਼ਾ ਦਾ ਸੁਆਮੀ, ਦੇਹ ਦੇ ਫਸੀਲ ਵਾਲੇ ਕਿਲ੍ਹੇ ਵਿੱਚ ਵਸਦਾ ਹੈ।  

xxx
(ਮਨੁੱਖਾ-) ਸਰੀਰ ਦੇ ਅੰਦਰ (ਮਨੁੱਖ ਦਾ ਹਿਰਦਾ-ਰੂਪ) ਜਿਸ ਪ੍ਰਭੂ ਦਾ ਕਿਲ੍ਹਾ ਹੈ ਗੜ੍ਹ ਹੈ ਉਹ ਪ੍ਰਭੂ ਸਾਰੇ ਦੇਸ ਦੇਸਾਂਤਰਾਂ ਵਿਚ ਮੌਜੂਦ ਹੈ।


ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ  

He Himself sits in primal, profound Samaadhi; He Himself is all-pervading.  

ਸੁਆਮੀ ਆਪੇ ਹੀ ਸਮਾਧੀ ਅੰਦਰ ਬੈਠਦਾ ਹੈ ਅਤੇ ਆਪੇ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।  

ਲਾਈਅਨੁ = ਲਾਈ ਹੋਈ ਹੈ ਉਸ ਨੇ।
ਸਾਰੇ ਜੀਵਾਂ ਦੇ ਅੰਦਰ ਪਰਵੇਸ਼ ਕਰ ਕੇ ਉਸ ਨੇ ਆਪ ਹੀ (ਜੀਵਾਂ ਦੇ ਅੰਦਰ) ਤਾੜੀ ਲਾਈ ਹੋਈ ਹੈ (ਉਹ ਆਪ ਹੀ ਜੀਵਾਂ ਦੇ ਅੰਦਰ ਟਿਕਿਆ ਹੋਇਆ ਹੈ)।


ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ  

He Himself created the Universe, and He Himself remains hidden within it.  

ਉਸ ਨੇ ਖੁਦ ਸੰਸਾਰ ਰਚਿਆ ਹੈ ਅਤੇ ਖੁਦ ਹੀ ਉਹ ਉਸ ਅੰਦਰ ਲੁੱਕਿਆ ਹੋਇਆ ਰਹਿੰਦਾ ਹੈ।  

ਸਾਜੀਅਨੁ = ਸਾਜੀ ਹੈ ਉਸ ਨੇ।
ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ (ਉਸ ਸ੍ਰਿਸ਼ਟੀ ਵਿਚ ਉਸ ਨੇ ਆਪਣੇ ਆਪ ਨੂੰ) ਲੁਕਾਇਆ ਹੋਇਆ ਹੈ।


ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ  

Serving the Guru, the Lord is known, and the Truth is revealed.  

ਸੁਆਮੀ ਗੁਰਾਂ ਦੀ ਚਾਕਰੀ ਕਮਾਉਣ ਰਾਹੀਂ ਜਾਣਿਆਂ ਜਾਂਦਾ ਹੈ ਅਤੇ ਉਸ ਦਾ ਸੱਚ ਪ੍ਰਕਾਸ਼ ਹੋ ਜਾਂਦਾ ਹੈ।  

ਗੁਰ ਸੇਵਾ = ਗੁਰੂ ਦੀ ਦੱਸੀ ਸੇਵਾ ਨਾਲ, ਗੁਰੂ ਦੇ ਹੁਕਮ ਵਿਚ ਤੁਰ ਕੇ।
ਉਸ ਪ੍ਰਭੂ ਦੀ ਸੂਝ ਸਤਿਗੁਰੂ ਦੇ ਹੁਕਮ ਵਿਚ ਤੁਰਿਆਂ ਆਉਂਦੀ ਹੈ (ਤਾਂ ਹੀ) ਸੱਚਾ ਪ੍ਰਭੂ ਪਰਗਟ ਹੁੰਦਾ ਹੈ।


ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥੧੬॥  

He is True, the Truest of the True; the Guru has imparted this understanding. ||16||  

ਸੱਚਿਆਰਾਂ ਦਾ ਪਰਮ ਸੱਚਿਆਰ ਸੁਆਮੀ ਸਾਰਾ ਕੁੱਝ ਆਪ ਹੀ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ।  

ਗੁਰਿ = ਗੁਰੂ ਦੀ ਰਾਹੀਂ ॥੧੬॥
ਹੈ ਤਾਂ ਹਰ ਥਾਂ ਸੱਚਾ ਪ੍ਰਭੂ ਆਪ ਹੀ ਆਪ, ਪਰ ਇਹ ਸਮਝ ਸਤਿਗੁਰੂ ਦੀ ਰਾਹੀਂ ਹੀ ਪੈਂਦੀ ਹੈ ॥੧੬॥


ਸਲੋਕ ਮਃ  

Shalok, First Mehl:  

ਸਲੋਕ ਪਹਿਲੀ ਪਾਤਸ਼ਾਹੀ।  

xxx
xxx


ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ  

Night is the summer season, and day is the winter season; sexual desire and anger are the two fields planted.  

ਵਿਸ਼ੇ ਭੋਗ ਦੀ ਪੈਲੀ ਅੰਦਰ ਰਾਤ੍ਰੀ। ਸੌਣੀ ਦੀ ਫਸਲ ਹੈ, ਅਤੇ ਗੁੱਸੇ ਦੀ ਦੂਸਰੀ ਪੈਲੀ ਅੰਦਰ ਦਿਨ, ਹਾੜੀ ਦੀ ਫਸਲ ਹੈ।  

xxx
(ਜਿਸ ਜੀਵ ਦੀ) ਰਾਤ ਸਾਉਣੀ ਦੀ ਫ਼ਸਲ ਹੈ ਤੇ 'ਕਾਮ' ਜਿਸ ਦੀ ਪੈਲੀ ਹੈ (ਭਾਵ, ਜੋ ਜੀਵ ਆਪਣੀ ਰਾਤ 'ਕਾਮ' ਦੇ ਅਧੀਨ ਹੋ ਕੇ ਗੁਜ਼ਾਰਦਾ ਹੈ), ਜਿਸ ਦਾ ਦਿਨ ਹਾੜੀ ਦੀ ਫ਼ਸਲ ਹੈ ਤੇ 'ਕ੍ਰੋਧ' ਜਿਸ ਦੀ ਪੈਲੀ ਹੈ (ਭਾਵ, ਜੋ ਦਿਨ ਦਾ ਸਮਾ ਕ੍ਰੋਧ ਦੇ ਅਧੀਨ ਬਿਤਾਂਦਾ ਹੈ),


ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ  

Greed prepares the soil, and the seed of falsehood is planted; attachment and love are the farmer and hired hand.  

ਲੋਭ ਬੀਜਣ ਦਾ ਮੁਨਾਸਿਬ ਵੇਲਾ, ਝੂਠ ਬੀਜ ਅਤੇ ਸੰਸਾਰੀ ਮਮਤਾ, ਮੁਜ਼ਾਰਾ ਅਤੇ ਹਲ ਵਾਉਣ ਵਾਲਾ ਹੈ।  

ਦਰੋਗੁ = ਝੂਠ। ਬੀਉ = ਬੀਜ। ਹਾਲੀ ਰਾਹਕੁ = ਹਲ ਵਾਹੁਣ ਵਾਲਾ, ਬੀਜਣ ਵਾਲਾ। ਹੇਤ = ਮੋਹ।
ਜਿਸ ਜੀਵ ਲਈ 'ਲੱਬ' ਵੱਤਰ ਦਾ ਕੰਮ ਦੇਂਦਾ) ਹੈ ਤੇ ਝੂਠ (ਜਿਸ ਦੇ ਫ਼ਸਲ ਲਈ) ਬੀਜ ਹੈ (ਭਾਵ, ਜੋ ਲੱਬ ਦਾ ਪ੍ਰੇਰਿਆ ਹੋਇਆ ਝੂਠ ਬੋਲਦਾ ਹੈ)।


ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ  

Contemplation is the plow, and corruption is the harvest; this is what one earns and eats, according to the Hukam of the Lord's Command.  

ਖਿਆਲ ਹਲ ਹੈ ਅਤੇ ਬਦੀ ਬੋਹਲ ਇਹ ਹੈ ਜੋ ਜੀਵ ਸਾਈਂ ਦੀ ਰਜ਼ਾ ਅੰਦਰ ਕਮਾਉਂਦਾ ਤੇ ਖਾਂਦਾ ਹੈ।  

ਮਣ = ਬੋਹਲ।
'ਮੋਹ' ਜਿਸ ਜੀਵ ਲਈ ਹਲ ਵਾਹੁਣ ਵਾਲਾ ਹੈ ਤੇ ਬੀਜ ਬੀਜਣ ਵਾਲਾ ਹੈ; ਵਿਕਾਰਾਂ ਦੀ ਵਿਚਾਰ ਜਿਸ ਜੀਵ ਦਾ 'ਹਲ' ਹੈ; ਵਿਕਾਰਾਂ ਦਾ ਬੋਹਲ ਜਿਸ ਨੇ ਇਕੱਠਾ ਕੀਤਾ ਹੈ, ਉਹ ਮਨੁੱਖ ਪ੍ਰਭੂ ਦੇ ਹੁਕਮ ਵਿਚ ਆਪਣੀ ਕੀਤੀ ਇਸ ਕਮਾਈ ਦਾ ਖਟਿਆ ਖਾਂਦਾ ਹੈ।


ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥੧॥  

O Nanak, when one is called to give his account, he will be barren and infertile. ||1||  

ਜਦ ਉਸ ਕੋਲੋਂ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ ਤਾਂ ਉਸ ਦਾ ਜੀਵਨ ਉਸਨੂੰ ਜਾਣਨ ਵਾਲੇ ਮਾਪਿਆਂ ਸਣੇ, ਵਿਅਰਥ ਜਾਂਦਾ ਹੈ।  

ਅਉਤੁ = (ਅ-ਉਤੁ + ਅ-ਪੁਤੁ) ਅਪੁੱਤ੍ਰਾ, ਅਉਤ੍ਰਾ, ਸੰਤਾਨ = ਹੀਣ। ਜਣੇਦਾ = ਜਣਨ ਵਾਲਾ, ਪਿਉ ॥੧॥
ਹੇ ਨਾਨਕ! ਜਦੋਂ ਜੀਵ ਦੀ ਕਰਤੂਤ ਦਾ ਲੇਖਾ ਮੰਗਿਆ ਜਾਂਦਾ ਹੈ ਤਦੋਂ ਪਤਾ ਲੱਗਦਾ ਹੈ ਕਿ ਅਜੇਹਾ ਜੀਵ-ਰੂਪ) ਪਿਉ (ਜਗਤ ਤੋਂ) ਅਉਤ੍ਰਾ ਹੀ ਜਾਂਦਾ ਹੈ (ਭਾਵ, ਜੀਵਨ ਅਜਾਂਈ ਗੁਆ ਜਾਂਦਾ ਹੈ) ॥੧॥


ਮਃ  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ  

Make the Fear of God the farm, purity the water, truth and contentment the cows and bulls,  

ਤੂੰ ਰੱਬ ਦੇ ਡਰ ਨੂੰ ਖੇਤ, ਪਵਿੱਤਰਤਾ ਨੂੰ ਜਲ, ਸੱਚ ਅਤੇ ਸੰਤੁਸ਼ਟਤਾ ਨੂੰ ਬਲ੍ਹਦ,  

ਭੁਇ = ਪੈਲੀ। ਪਵਿਤੁ = ਸੁੱਧ ਆਚਰਨ। ਬਲੇਦ = ਬਲਦ।
ਜੇ ਪ੍ਰਭੂ ਦਾ ਡਰ ਪੈਲੀ ਬਣੇ, ਸੁੱਧ ਆਚਰਨ (ਉਸ ਪੈਲੀ ਲਈ) ਪਾਣੀ ਹੋਵੇ, ਸਤ ਤੇ ਸੰਤੋਖ (ਉਸ ਪੈਲੀ ਨੂੰ ਵਾਹੁਣ ਲਈ) ਬਲਦ ਹੋਣ;


ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ  

humility the plow, consciousness the plowman, remembrance the preparation of the soil, and union with the Lord the planting time.  

ਨਿਮਰਤਾ ਨੂੰ ਹਲ ਮਨੂਏ ਨੂੰ ਹਲ ਵਾਹੁਣ ਵਾਲਾ ਸਿਮਰਨ ਨੂੰ ਜਿੰਮੀਂ ਦਾ ਵੱਤਰ ਅਤੇ ਰੱਬ ਨਾਲ ਮਿਲਾਪ ਨੂੰ ਯੋਗ ਵੇਲਾ ਬਣਾ।  

ਸੰਜੋਗੁ = ਗੁਰੂ ਨਾਲ ਮੇਲ। ਹਲੇਮੀ = ਨਿਮ੍ਰਤਾ। ਚੇਤਾ = ਸਿਮਰਨ। ਵਖਤ = ਬੀਜਣ ਦਾ ਸਮਾ
ਨਿਮ੍ਰਤਾ ਦਾ ਹਲ ਹੋਵੇ, (ਜੁੜਿਆ ਹੋਇਆ) ਚਿੱਤ ਹਲ ਵਾਹੁਣ ਵਾਲਾ ਹੋਵੇ, ਪ੍ਰਭੂ ਦੇ ਸਿਮਰਨ ਦਾ ਵੱਤਰ ਹੋਵੇ ਤੇ ਗੁਰੂ ਦਾ ਮਿਲਾਪ (ਬੀਜ ਬੀਜਣ ਦਾ) ਸਮਾ ਹੋਵੇ,


ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ  

Let the Lord's Name be the seed, and His Forgiving Grace the harvest. Do this, and the whole world will seem false.  

ਸੁਆਮੀ ਦੇ ਨਾਮ ਨੂੰ ਤੂੰ ਆਪਣਾ ਭੀ ਬਣਾ ਅਤੇ ਉਸ ਦੀ ਰਹਿਮਤ ਨੂੰ ਆਪਣਾ ਦਾਣਿਆਂ ਦਾ ਢੇਰ। ਇਸ ਤਰ੍ਹਾਂ ਤੈਨੂੰ ਸਾਰਾ ਸੰਸਰਾ ਹੀ ਕੂੜਾ ਮਲੂਮ ਹੋਵੇਗਾ।  

ਦਰੋਗ = ਨਾਸਵੰਤ।
ਪ੍ਰਭੂ ਦਾ 'ਨਾਮ' ਬੀਜ ਹੋਵੇ ਤਾਂ ਪ੍ਰਭੂ ਦੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੁੰਦਾ ਹੈ ਤੇ ਦੁਨੀਆ ਸਾਰੀ ਝੂਠੀ ਦਿੱਸ ਪੈਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਦੁਨੀਆ ਦਾ ਸਾਥ ਸਦਾ ਨਿਭਣ ਵਾਲਾ ਨਹੀਂ)।


ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥੨॥  

O Nanak, if He bestows His Merciful Glance of Grace, then all your separation will be ended. ||2||  

ਨਾਨਕ, ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰਬਾਨੀ ਧਾਰੇ ਤਾਂ ਸਾਰੇ ਵਿਛੋੜੇ ਮੁੱਕ ਜਾਣਗੇ।  

ਕਰਮੁ = ਬਖ਼ਸ਼ਸ਼। ॥੨॥
ਹੇ ਨਾਨਕ! (ਇਸ ਉੱਦਮ ਨਾਲ ਜਦੋਂ) ਪ੍ਰਭੂ ਦੀ ਮੇਹਰ ਹੁੰਦੀ ਹੈ ਤਾਂ (ਉਸ ਨਾਲ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ॥੨॥


ਪਉੜੀ  

Pauree:  

ਪਉੜੀ।  

xxx
xxx


ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ  

The self-willed manmukh is trapped in the darkness of emotional attachment; in the love of duality he speaks.  

ਮਨਮੁੱਖ ਪੁਰਸ਼ ਸੰਸਾਰੀ ਮਮਤਾ ਦੇ ਅਨ੍ਹੇਰੇ ਨਾਲ ਘੇਰਿਆ ਹੋਇਆ ਹੈ। ਉਹ ਹੋਰਸ ਦੇ ਪਿਆਰ ਦੀ ਗਲਬਾਤ ਕਰਦਾ ਹੈ।  

ਗੁਬਾਰੁ = ਡੂੰਘਾ ਹਨੇਰਾ। ਭਾਇ = ਭਾਉ ਵਿਚ, ਪਿਆਰ ਵਿਚ।
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੇ ਅੰਦਰ ਮੋਹ-ਰੂਪ ਘੁੱਪ ਹਨੇਰਾ ਹੈ, (ਉਹ ਜੋ ਬਚਨ ਬੋਲਦਾ ਹੈ) ਮਾਇਆ ਦੇ ਮੋਹ ਵਿਚ ਹੀ ਬੋਲਦਾ ਹੈ।


ਦੂਜੈ ਭਾਇ ਸਦਾ ਦੁਖੁ ਹੈ ਨਿਤ ਨੀਰੁ ਵਿਰੋਲੈ  

The love of duality brings pain forever; he churns the water endlessly.  

ਦਵੈਤ ਭਾਵ ਅੰਦਰ ਵਿਚਰਨਾ ਸਦੀਵੀ ਰਹਿਣ ਵਾਲੀ ਪੀੜਾ ਹੈ ਅਤੇ ਉਹ ਹਮੇਸ਼ਾਂ ਬੇਫਾਇਦਾ ਹੀ ਪਾਣੀ ਰਿੜਕਦਾ ਹੈ।  

ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਮੋਹ ਵਿਚ। ਨੀਰੁ = ਪਾਣੀ। ਵਿਰੋਲੈ = ਰਿੜਕਦਾ ਹੈ।
ਉਹ (ਮਾਨੋ) ਸਦਾ ਪਾਣੀ ਰਿੜਕਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਣ ਉਸ ਨੂੰ ਸਦਾ ਦੁੱਖ (ਹੁੰਦਾ) ਹੈ।


ਗੁਰਮੁਖਿ ਨਾਮੁ ਧਿਆਈਐ ਮਥਿ ਤਤੁ ਕਢੋਲੈ  

The Gurmukh meditates on the Naam, the Name of the Lord; he churns, and obtains the essence of reality.  

ਪਵਿੱਤਰ ਪੁਰਸ਼ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਉਸ ਨੂੰ ਰਿੜਕਣ ਦੁਆਰਾ ਅਸਲੀਅਤ ਪਾ ਲੈਂਦਾ ਹੈ।  

ਮਥਿ = ਰਿੜਕ ਕੇ। ਤਤੁ = ਅਸਲੀਅਤ।
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ ਉਹ (ਮਾਨੋ, ਦੁੱਧ) ਰਿੜਕ ਕੇ ਪ੍ਰਭੂ ਦਾ ਨਾਮ-ਰੂਪ ਮੱਖਣ ਕੱਢਦਾ ਹੈ।


ਅੰਤਰਿ ਪਰਗਾਸੁ ਘਟਿ ਚਾਨਣਾ ਹਰਿ ਲਧਾ ਟੋਲੈ  

The Divine Light illuminates his heart deep within; he seeks the Lord, and obtains Him.  

ਉਸ ਦੇ ਹਿਰਦੇ ਅੰਦਰ ਈਸ਼ਵਰੀ ਨੂਰ ਵਰ੍ਹਣ ਦੁਆਰਾ ਉਸ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਖੋਜ ਭਾਲ ਰਾਹੀਂ ਉਹ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ।  

ਟੋਲੈ = ਟੋਲਿ, ਟੋਲ ਕੇ।
ਉਸ ਦੇ ਹਿਰਦੇ ਵਿਚ (ਪ੍ਰਭੂ ਦਾ) ਪ੍ਰਕਾਸ਼ ਹੋ ਜਾਂਦਾ ਹੈ ਦਿਲ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਉਸ ਨੇ (ਗੁਰੂ ਦੀ ਰਾਹੀਂ) ਭਾਲ ਕਰ ਕੇ ਪ੍ਰਭੂ ਨੂੰ ਲੱਭ ਲਿਆ ਹੈ।


ਆਪੇ ਭਰਮਿ ਭੁਲਾਇਦਾ ਕਿਛੁ ਕਹਣੁ ਜਾਈ ॥੧੭॥  

He Himself deludes in doubt; no one can comment on this. ||17||  

ਪ੍ਰਭੂ ਆਪ ਪ੍ਰਾਣੀ ਨੂੰ ਗਲਤੀ ਅੰਦਰ ਗੁਮਰਾਹ ਕਰ ਦਿੰਦਾ ਹੈ। ਇਨਸਾਨ ਉਸ ਬਾਰੇ ਕੋਈ ਉਜ਼ਰ ਨਹੀਂ ਕਰ ਸਕਦਾ।  

xxx॥੧੭॥
(ਜਿਸ ਕਿਸੇ ਨੂੰ ਭੁਲਾਂਦਾ ਹੈ) ਪ੍ਰਭੂ ਆਪ ਹੀ ਭਰਮ ਭੁਲਾਂਦਾ ਹੈ (ਕਿਸੇ ਦੇ ਸਿਰ ਕੀਹ ਦੋਸ਼?) ਕੋਈ ਗੱਲ ਕਹੀ ਨਹੀਂ ਜਾ ਸਕਦੀ ॥੧੭॥


ਸਲੋਕ ਮਃ  

Shalok, Second Mehl:  

ਸਲੋਕ ਦੂਜੀ ਪਾਤਸ਼ਾਹੀ।  

xxx
xxx


ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ  

O Nanak, don't be anxious; the Lord will take care of you.  

ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ। ਤੇਰੀ ਫਿਕਰ ਚਿੰਤਾ ਉਸ ਨੂੰ ਹੈ।  

ਚਿੰਤਾ = ਫ਼ਿਕਰ। ਤਿਸ ਹੀ = ਉਸ ਪ੍ਰਭੂ ਨੂੰ ਹੀ। ਕੋਇ = ਹੈ।
ਹੇ ਨਾਨਕ! (ਆਪਣੀ ਰੋਜ਼ੀ ਲਈ) ਫ਼ਿਕਰ ਚਿੰਤਾ ਨਾਹ ਕਰੋ, ਇਹ ਫ਼ਿਕਰ ਉਸ ਪ੍ਰਭੂ ਨੂੰ ਆਪ ਹੀ ਹੈ।


ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ  

He created the creatures in water, and He gives them their nourishment.  

ਪਾਣੀ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ।  

ਉਪਾਇਅਨੁ = ਉਪਾਏ ਉਸ ਨੇ। ਰੋਜੀ = ਰਿਜ਼ਕ।
ਉਸ ਨੇ ਪਾਣੀ ਵਿਚ ਜੀਵ ਪੈਦਾ ਕੀਤੇ ਹਨ ਉਹਨਾਂ ਨੂੰ ਭੀ ਰਿਜ਼ਕ ਦੇਂਦਾ ਹੈ।


ਓਥੈ ਹਟੁ ਚਲਈ ਨਾ ਕੋ ਕਿਰਸ ਕਰੇਇ  

There are no stores open there, and no one farms there.  

ਕੋਈ ਜਣਾ ਉੱਥੇ ਹੱਟੀ ਨਹੀਂ ਕਰਦਾ, ਨਾਂ ਹੀ ਕੋਈ ਵਾਹੀ ਕਰਦਾ ਹੈ।  

ਓਥੈ = ਪਾਣੀ ਵਿਚ। ਕਿਰਸ = ਖੇਤੀ, ਵਾਹੀ।
ਪਾਣੀ ਵਿਚ ਨਾਹ ਕੋਈ ਦੁਕਾਨ ਚੱਲਦੀ ਹੈ ਨਾਹ ਓਥੇ ਕੋਈ ਵਾਹੀ ਕਰਦਾ ਹੈ।


ਸਉਦਾ ਮੂਲਿ ਹੋਵਈ ਨਾ ਕੋ ਲਏ ਦੇਇ  

No business is ever transacted there, and no one buys or sells.  

ਓਥੇ ਕੋਈ ਵਣਜ ਵਾਪਾਰ ਉਕਾ ਹੀ ਨਹੀਂ ਹੁੰਦਾ ਅਤੇ ਨਾਂ ਕੋਈ ਖਰੀਦਦਾ ਹੈ ਨਾਂ ਹੀ ਵੇਚਦਾ ਹੈ।  

xxx
ਨਾਹ ਓਥੇ ਕੋਈ ਸਉਦਾ-ਸੂਤ ਹੋ ਰਿਹਾ ਹੈ ਨਾਹ ਕੋਈ ਲੈਣ-ਦੇਣ ਦਾ ਵਪਾਰ ਹੈ;


ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ  

Animals eat other animals; this is what the Lord has given them as food.  

ਜੀਵਾਂ ਦੀ ਖੁਰਾਕ ਜੀਵ ਹਨ। ਐਹੋ ਜਿਹਾ ਭੋਜਨ ਪ੍ਰਭੂ ਉਨ੍ਹਾਂ ਨੂੰ ਦਿੰਦਾ ਹੈ।  

ਆਹਾਰੁ = ਖ਼ੁਰਾਕ।
ਪਰ ਓਥੇ ਇਹ ਖ਼ੁਰਾਕ ਬਣਾ ਦਿੱਤੀ ਹੈ ਕਿ ਜੀਵਾਂ ਦਾ ਖਾਣਾ ਜੀਵ ਹੀ ਹਨ।


ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ  

He created them in the oceans, and He provides for them as well.  

ਜਿੰਨ੍ਹਾਂ ਨੂੰ ਉਸ ਨੇ ਸਮੁੰਦਰ ਵਿੱਚ ਪੈਦਾ ਕੀਤਾ ਹੈ, ਉਨ੍ਹਾਂ ਦੀ ਸੰਭਾਲ ਦੀ ਸੁਆਮੀ ਹੀ ਕਰਦਾ ਹੈ।  

ਸਾਇਰਾ = ਸਮੁੰਦਰਾਂ। ਸਾਰ = ਸੰਭਾਲ।
ਸੋ, ਜਿਨ੍ਹਾਂ ਨੂੰ ਸਮੁੰਦਰਾਂ ਵਿਚ ਉਸ ਨੇ ਪੈਦਾ ਕੀਤਾ ਹੈ ਉਹਨਾਂ ਦੀ ਭੀ ਸੰਭਾਲ ਕਰਦਾ ਹੈ।


ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥  

O Nanak, don't be anxious; the Lord will take care of you. ||1||  

ਨਾਨਕ ਤੂੰ ਫਿਕਰ ਚਿੰਤਾ ਨਾਂ ਕਰ। ਤੇਰਾ ਫਿਕਰ ਉਸ ਨੂੰ ਹੀ ਹੈ।  

xxx॥੧॥
ਹੇ ਨਾਨਕ! (ਰੋਜ਼ੀ ਲਈ) ਚਿੰਤਾ ਨਾਹ ਕਰੋ, ਉਸ ਪ੍ਰਭੂ ਨੂੰ ਆਪ ਹੀ ਫ਼ਿਕਰ ਹੈ ॥੧॥


ਮਃ  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ  

O Nanak, this soul is the fish, and death is the hungry fisherman.  

ਨਾਨਕ ਇਹ ਪ੍ਰਾਨੀ ਮੱਛੀ ਹੈ ਅਤੇ ਮੌਤ ਇਕ ਲਾਲਚੀ ਮਾਹੀਗੀਰ।  

ਮਛੁਲੀ = ਨਿੱਕੀ ਜਿਹੀ ਮੱਛੀ। ਝੀਵਰੁ = ਮਾਛੀ। ਕਾਲੁ = ਮੌਤ, ਆਤਮਕ ਮੌਤ ਲਿਆਉਣ ਵਾਲਾ।
ਹੇ ਨਾਨਕ! ਇਹ ਜਿੰਦ ਨਿੱਕੀ ਜਿਹੀ ਮੱਛੀ ਹੈ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਮਾਛੀ ਹੈ;


ਮਨੂਆ ਅੰਧੁ ਚੇਤਈ ਪੜੈ ਅਚਿੰਤਾ ਜਾਲੁ  

The blind man does not even think of this. And suddenly, the net is cast.  

ਅੰਨਾ ਇਨਸਾਨ ਖ਼ਿਆਲ ਨਹੀਂ ਕਰਦਾ। ਬਿਲਕੁਲ ਵਿਸਰ ਭੁਲੇ ਹੀ ਫੰਦਾ ਆ ਪੈਦਾ ਹੈ।  

ਮਨੂਆ = ਮੂਰਖ ਮਨ। ਅਚਿੰਤਾ = ਅਚਨਚੇਤ, ਬੇ-ਖ਼ਬਰੀ ਵਿਚ।
ਮੂਰਖ ਮਨ (ਇਸ ਤ੍ਰਿਸ਼ਨਾ ਵਿਚ) ਅੰਨ੍ਹਾ (ਹੋਇਆ ਹੋਇਆ ਪਰਮਾਤਮਾ ਨੂੰ) ਯਾਦ ਨਹੀਂ ਕਰਦਾ, ਬੇਖ਼ਬਰੀ ਵਿਚ ਹੀ (ਆਤਮਕ ਮੌਤ ਦਾ) ਜਾਲ (ਇਸ ਉਤੇ) ਪੈਂਦਾ ਜਾਂਦਾ ਹੈ।


ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ  

O Nanak, his consciousness is unconscious, and he departs, bound by anxiety.  

ਨਾਨਕ, ਗਾਫਲ ਹੈ ਆਤਮਾ ਅਤੇ ਫਿਕਰ ਚਿੰਤਾ ਨਾਲ ਨਰੜੀ ਹੋਈ ਇਹ ਟੁਰ ਵੰਝੇਗੀ।  

ਅਚੇਤੁ = ਗਾਫ਼ਲ, ਬੇਪਰਵਾਹ।
ਹੇ ਨਾਨਕ! (ਤ੍ਰਿਸ਼ਨਾ ਵਿਚ ਫਸਿਆ) ਮਨ ਗ਼ਾਫ਼ਿਲ ਹੋ ਰਿਹਾ ਹੈ, ਸਦਾ ਚਿੰਤਾ ਵਿਚ ਜਕੜਿਆ ਰਹਿੰਦਾ ਹੈ।


ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥੨॥  

But if the Lord bestows His Glance of Grace, then He unites the soul with Himself. ||2||  

ਜੇਕਰ ਪ੍ਰਭੂ ਆਪਣੀ ਮਿਹਰ ਦੀ ਨਿਗਾ ਧਾਰੇ। ਤਦ ਉਹ ਆਤਮਾ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।  

xxx॥੨॥
ਜੇ ਪ੍ਰਭੂ ਆਪ ਆਪਣੀ ਮੇਹਰ ਦੀ ਨਜ਼ਰ ਕਰੇ ਤਾਂ (ਜਿੰਦ ਨੂੰ ਤ੍ਰਿਸ਼ਨਾ ਵਿਚੋਂ ਕੱਢ ਕੇ) ਆਪਣੇ ਵਿਚ ਮਿਲਾ ਲੈਂਦਾ ਹੈ ॥੨॥


ਪਉੜੀ  

Pauree:  

ਪਉੜੀ।  

xxx
xxx


ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ  

They are true, forever true, who drink in the sublime essence of the Lord.  

ਸਦੀਵੀ ਸੱਚੇ, ਸਦੀਵੀ ਸੱਚੇ ਹਨ ਉਹ ਪੁਰਸ਼ ਜੇ ਵਾਹਿਗੁਰੂ ਦੇ ਅਮ੍ਰਿੰਤ ਨੂੰ ਪਾਨ ਕਰਦੇ ਹਨ।  

xxx
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ ਉਹ ਮਨੁੱਖ ਨਿੱਤ ਪ੍ਰਭੂ ਨਾਲ ਇਕ-ਰੂਪ ਰਹਿੰਦੇ ਹਨ।


ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ  

The True Lord abides in the mind of the Gurmukh; He strikes the true bargain.  

ਗੁਰਾਂ ਦੀ ਦਇਆ ਦੁਆਰਾ ਸੱਚਾ ਸੁਆਮੀ ਮਨੁੱਖ ਦੇ ਮਨੂਏ ਅੰਦਰ ਟਿਕ ਜਾਂਦਾ ਹੈ ਤਦ ਉਹ ਸੱਚਾ ਵਜਣ ਕਰਦਾ ਹੈ।  

ਮਨਿ = ਮਨ ਵਿਚ।
ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਪ੍ਰਭੂ ਦਾ ਨਾਮ-ਰੂਪ ਵਣਜ ਕੀਤਾ ਹੈ।


ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ  

Everything is in the home of the self within; only the very fortunate obtain it.  

ਹਰ ਵਸਤੂ ਹਿਰਦੇ-ਗ੍ਰਹਿ ਦੇ ਅੰਦਰ ਹੀ ਹੈ। ਪਾਰੀ ਪ੍ਰਾਲਭਦ ਵਾਲੇ ਹੀ ਇਸ ਨੂੰ ਪ੍ਰਾਪਤ ਕਰਦੇ ਹਨ।  

ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ।
ਇਹ ਨਾਮ-ਰੂਪ ਸਉਦਾ ਹੈ ਤਾਂ ਸਾਰਾ ਮਨੁੱਖ ਦੇ ਹਿਰਦੇ ਵਿਚ ਹੀ, ਪਰ ਵਣਜਿਆ ਹੈ ਵੱਡੇ ਭਾਗਾਂ ਵਾਲਿਆਂ ਨੇ ਹੀ।


ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ  

The hunger within is conquered and overcome, singing the Glorious Praises of the Lord.  

ਸਾਈਂ ਦੀ ਕੀਰਤੀ ਗਾਇਨ ਕਰਨ ਦੁਆਰਾ ਪ੍ਰਾਨੀ ਦੀ ਅੰਦਰਲੀ ਖਾਹਿਸ਼ ਮਿੱਟ ਜਾਂਦੀ ਹੈ।  

ਗਾਵੀਤਾ = ਗਾਂਵਿਆਂ।
(ਜਿਨ੍ਹਾਂ ਵਣਜਿਆ ਹੈ) ਪ੍ਰਭੂ ਦੇ ਗੁਣ ਗਾ ਕੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮਰ ਗਈ ਹੈ।


ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ ॥੧੮॥  

He Himself unites in His Union; He Himself blesses them with understanding. ||18||  

ਸੁਆਮੀ ਆਪ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਆਪ ਹੀ ਉਸ ਨੂੰ ਸਮਝ ਸੋਚ ਬਖਸ਼ਦਾ ਹੈ।  

ਮਿਲਾਇਅਨੁ = ਮਿਲਾਏ ਹਨ ਉਸ (ਪ੍ਰਭੂ) ਨੇ। ਬੁਝਾਈ = ਮੱਤ, ਸਮਝ ॥੧੮॥
(ਇਹ ਨਾਮ-ਰੂਪ ਸਉਦਾ ਕਰਨ ਦੀ) ਮੱਤ ਪ੍ਰਭੂ ਹੀ ਦੇਂਦਾ ਹੈ, ਤੇ ਉਸ ਨੇ ਆਪ ਹੀ (ਨਾਮ ਦੇ ਵਪਾਰੀ ਆਪਣੇ) ਮੇਲ ਵਿਚ ਮਿਲਾਏ ਹਨ ॥੧੮॥


ਸਲੋਕ ਮਃ  

Shalok, First Mehl:  

ਸਲੋਕ ਪਹਿਲੀ ਪਾਤਸ਼ਾਹੀ।  

xxx
xxx


ਵੇਲਿ ਪਿੰਞਾਇਆ ਕਤਿ ਵੁਣਾਇਆ  

The cotton is ginned, woven and spun;  

ਕਪਾਹ ਬੇਲੀ, ਪਿੰਜੀ, ਕੱਤੀ ਅਤੇ ਉਣੀ ਜਾਂਦੀ ਹੈ।  

xxx
(ਰੂੰ ਵੇਲਣੇ ਵਿਚ) ਵੇਲ ਕੇ ਪਿੰਞਾਈਦਾ ਹੈ, ਕੱਤ ਕੇ (ਕੱਪੜਾ) ਉਣਾਈਦਾ ਹੈ।


ਕਟਿ ਕੁਟਿ ਕਰਿ ਖੁੰਬਿ ਚੜਾਇਆ  

the cloth is laid out, washed and bleached white.  

ਸੂਤ ਸਾਤ ਕਰਕੇ ਕਪੜੇ ਨੂੰ ਚਿੱਟਾ ਦੁੱਧ ਵਰਗਾ ਕੀਤਾ ਜਾਂਦਾ ਹੈ।  

xxx
ਇਸ ਦੇ ਟੋਟੇ ਕਰ ਕੇ (ਧੁਆਣ ਲਈ) ਖੁੰਬ ਤੇ ਚੜ੍ਹਾਈਦਾ ਹੈ।


ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ  

The tailor cuts it with his scissors, and sews it with his thread.  

ਕੱਪੜੇ ਨੂੰ ਕੈਂਚੀ ਕੱਟਦੀ ਹੈ, ਦਰਜ਼ੀ ਪਾੜਦਾ ਹੈ ਸੂਈ ਧਾਗਾ ਸੀਂਦੇ ਹਨ।  

ਲੋਹਾ = ਕੈਂਚੀ।
(ਇਸ ਕੱਪੜੇ ਨੂੰ) ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ, ਤੇ ਸੂਈ ਧਾਗਾ ਸਿਊਂਦਾ ਹੈ।


ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ  

Thus, the torn and tattered honor is sewn up again, through the Lord's Praise, O Nanak, and one lives the true life.  

ਐਸ ਤਰ੍ਹਾਂ ਇਨਸਾਨ ਦੀ ਲੀਰਾਂ ਲੀਰਾਂ ਹੋਈ ਇਜ਼ੱਤ ਸੁਆਮੀ ਦੀ ਸਿਫ਼ਤ ਸ਼ਲਾਘਾ ਰਾਹੀਂ ਸਿਉਤੀ ਜਾਂਦੀ ਹੈ ਅਤੇ ਉਹ ਸੱਚਾ ਜੀਵਨ ਜੀਉਂਦਾ ਹੈ, ਹੇ ਨਾਨਕ!  

ਇਉ = ਇਸੇ ਤਰ੍ਹਾਂ ਹੀ। ਪਤਿ ਪਾਟੀ = ਗੁਆਚੀ ਹੋਈ ਇੱਜ਼ਤ। ਸਿਫਤੀ = ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ। ਜੀਵਤ ਜੀਵੈ = ਅਸਲ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।
(ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ) ਤਿਵੇਂ ਹੀ, ਹੇ ਨਾਨਕ! ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।


ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ  

Becoming worn, the cloth is torn; with needle and thread it is sewn up again.  

ਬੋਦਾ ਹੋ ਕੇ ਕਪੜਾ ਪਾਟ ਜਾਂਦਾ ਹੈ ਅਤੇ ਸੂਈ ਤੇ ਧਾਗਾ ਇਸ ਨੂੰ ਮੁਰੰਮਤ ਕਰ ਦਿੰਦੇ ਹਨ।  

xxx
ਕੱਪੜਾ ਪੁਰਾਣਾ ਹੋ ਕੇ ਪਾਟ ਜਾਂਦਾ ਹੈ, ਸੂਈ ਧਾਗਾ ਇਸ ਨੂੰ ਗੰਢ ਦੇਂਦਾ ਹੈ,


ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ  

It will not last for a month, or even a week. It barely lasts for an hour, or even a moment.  

ਇਹ ਮਹੀਨਾ ਜਾਂ ਚੌਦਾਂ ਦਿਨ ਹੀ ਕਟਾਉਂਦਾ। ਇਹ ਇਕ ਘੰਟਾ ਜਾਂ ਛਿਨ ਭਰ ਹੀ ਕੱਢਦਾ ਹੈ।  

ਮਾਹੁ = ਮਹੀਨਾ। ਪਖੁ = (ਚਾਨਣਾ ਤੇ ਹਨੇਰਾ ਪੱਖ) ਅੱਧਾ ਮਹੀਨਾ। ਕਿਹੁ = ਕਿਛੁ, ਕੁਝ। ਚਲੈ = ਤੱਗਦਾ ਹੈ। ਮੁਹਤੁ = ਮੁਹੂਰਤ, ਦੋ ਘੜੀ।
(ਪਰ ਇਹ ਗੰਢਿਆ ਹੋਇਆ ਪੁਰਾਣਾ ਕੱਪੜਾ) ਕੋਈ ਮਹੀਨਾ ਅੱਧਾ ਮਹੀਨਾ ਤੱਗਦਾ ਨਹੀਂ, ਸਿਰਫ਼ ਘੜੀ ਦੋ ਘੜੀ (ਥੋੜਾ ਚਿਰ) ਹੀ ਹੰਢਦਾ ਹੈ;


        


© SriGranth.org, a Sri Guru Granth Sahib resource, all rights reserved.
See Acknowledgements & Credits