Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੀਤਾ ਲਖਮਣੁ ਵਿਛੁੜਿ ਗਇਆ  

सीता लखमणु विछुड़ि गइआ ॥  

Sīṯā lakẖmaṇ vicẖẖuṛ ga▫i▫ā.  

and separated from Sita and Lakhshman.  

ਅਤੇ ਉਹ ਸੀਤਾ ਦੇ ਲਛਮਣ ਨਾਲੋਂ ਵਖਰਾ ਹੋ ਗਿਆ।  

ਅਰ ਸੀਤਾ ਕੋ ਰਾਵਨ ਲੈ ਗਿਆ ਔ ਲਛਮਨ ਬਰਛੀ ਸੇ ਮੂਛਤ ਹੋਇਕੇ ਵਿਛੁੜ ਗਇਆ ਥਾ ਤਬ ਰਾਮਚੰਦ ਜੀ ਰੋਵਤੇ ਭਏ ਹੈਂ॥


ਰੋਵੈ ਦਹਸਿਰੁ ਲੰਕ ਗਵਾਇ  

रोवै दहसिरु लंक गवाइ ॥  

Rovai ḏėhsir lank gavā▫e.  

The ten-headed Raawan wept when he lost Sri Lanka,  

ਦਸਾਂ ਸਿਰਾਂ ਵਾਲੇ ਰਾਵਨ ਨੇ ਲੰਕਾ ਨੂੰ ਗੁਆ ਕੇ ਰੁਦਨ ਕੀਤਾ,  

ਰਾਵਨ ਨੇ ਤੋ ਲੰਕਾ ਤਬ ਹੀ ਗਵਾਇ ਲਈ ਸੀ ਜਬ ਬਿਭੀਛਨ ਜਾਇ ਮਿਲਾ ਔ ਲੰਕੇਸ ਕਹ ਦੀਆ ਇਸ ਵਾਕ ਕੋ ਸਤ ਜਾਨ ਕਰ ਵਾ ਜਦਿ ਪੁਤ੍ਰ ਮੇਘਨਾਦ ਮੂਆ ਤਬ ਰਾਵਨ ਨੇ ਕਹਾ ਆਜ ਹੇ ਪੁਤ੍ਰ ਤੇਰੇ ਮਰਨੇ ਤੇ ਮੇਰੀ ਸੰਪਦਾ ਅਰ ਰਾਜ ਰਾਮਚੰਦਰ ਕਾ ਹੂਆ ਮੈਨੇ ਨਿਸਚੇ ਕਰ ਲੀਆ ਹੈ॥ ਐਸੇ ਕਹਿਕੇ ਬਹੁਤ ਰੁਦਨ ਕੀਆ ਹੈ॥


ਜਿਨਿ ਸੀਤਾ ਆਦੀ ਡਉਰੂ ਵਾਇ  

जिनि सीता आदी डउरू वाइ ॥  

Jin sīṯā āḏī da▫urū vā▫e.  

but he stole away Sita with the beat of his tambourine.  

ਪਰ ਉਹ ਡਫ ਵਜਾ ਕੇ ਸੀਤਾ ਨੂੰ ਲੈ ਗਿਆ ਸੀ।  

ਕੈਸਾ ਰਾਵਨ ਥਾ ਜਿਸਨੇ ਡੌਰੂ ਵਜਾਇਕੇ ਭਾਵ ਸਭ ਮੈਂ ਪ੍ਰਗਟ ਹੋਕੇ ਸੀਤਾ ਆਂਦੀ ਸੀ ਵਾ ਜੋਗੀਓਂ ਕਾ ਭੇਖ ਧਾਰ ਕਰ ਏਕੁ ਡੋਰੁ ਬਾਜਾ ਹੈ ਸੋ ਭੇਖ ਬਨਾਇਕੇ ਮਾਂਗਤੇ ਹੈਂ ਉਸਕੋ ਬਜਾਇ ਰਾਵਨ ਤੰਦਲ ਸੀਤਾ ਜੀ ਜੇ ਮਾਂਗੇ ਭਿਖ੍ਯਾ ਦੇਤੀ ਹੀ ਸੀਤਾ ਕੋ ਉਠਾਇ ਲੇ ਗਿਆ ਥਾ॥


ਰੋਵਹਿ ਪਾਂਡਵ ਭਏ ਮਜੂਰ   ਜਿਨ ਕੈ ਸੁਆਮੀ ਰਹਤ ਹਦੂਰਿ  

रोवहि पांडव भए मजूर ॥   जिन कै सुआमी रहत हदूरि ॥  

Rovėh pāʼndav bẖa▫e majūr.   Jin kai su▫āmī rahaṯ haḏūr.  

The Paandavas were made slaves, and wept,   but they once lived in the Presence of the Lord.  

ਟਹਿਲੂਏ ਬਣ ਗਏ ਤੇ ਵਿਰਲਾਪ ਕੀਤਾ ਪਾਂਡਿਆਂ ਨੇ,   ਜਿਨ੍ਹਾਂ ਦਾ ਮਾਲਕ ਉਨ੍ਹਾਂ ਦੇ ਨਾਲ ਰਹਿੰਦਾ ਸੀ।  

ਪਾਂਡਵ ਜੂਏ ਮੈਂ ਸਭ ਕਛੁ ਹਾਰਕੇ ਬਾਰਾਂ ਬਰਸ ਬਨਬਾਸ ਮੈਂ ਪ੍ਰਗਟ ਰਹੇ ਤੇਰਵੇਂ ਬਰਸ ਮੈਂ ਛਪਕੇ ਮਜੂਰ ਹੂਏ ਹੂਏ ਭਾਵ ਵੈਰਾਟ ਕੇ ਨੌਕਰ ਹੂਏ ਹੂਏ ਥੇ ਜੁਧਿਸਟਰ ਬ੍ਰਹਮਨ ਅਰਜਨ ਖੁਸਰਾ ਭੀਮਸੈਨ ਰਸੋਈਆ ਸਹਿਦੇਵ ਜੋਤਸੀ ਨੁਕਲ ਘੋੜਿਓਂ ਕਾ ਦਰੋਗਾ ਦ੍ਰੋਪਦੀ ਨਾਇਨ ਬਨੀ ਤਿਸਕੌ ਵੈਰਾਟ ਕੇ ਸਾਲੇ ਨੇ ਹਾਸੀ ਕਰੀ ਸੋ ਦੌੜਤੀ ਸਭਾ ਮੇ ਆਈ ਸੋ ਤਿਸਨੇ ਸਭਾ ਵਿਚੋਂ ਪਕੜੀ ਤਬ ਅਰਜਨ ਆਦ ਪਾਂਡਵ ਬੈਠੇ ਸਭ ਮੈਂ ਨੇਤ੍ਰਾਂ ਤੇ ਜਲ ਤਿਆਗੇ ਪ੍ਰਗਟ ਹੋਨੇ ਕੇ ਭੈ ਤੇ ਬੋਲੇ ਨਾ ਦ੍ਰੋਪਦੀ ਕਾ ਵਿਰਲਾਪੁ ਸੁਨ ਅਰ ਹਾਲ ਦੇਖ ਕਰ ਰੋਵਤੇ ਭਏ ਸੇ ਕੈਸੇ ਪਾਂਡਵ ਜਿਨੋਂ ਕੇ ਰਖਕ ਕ੍ਰਿਸ਼ਨ ਜੀ ਸਦਾ ਹੀ ਹਜੂਰ ਰਹਿਤੇ ਥੇ॥


ਰੋਵੈ ਜਨਮੇਜਾ ਖੁਇ ਗਇਆ   ਏਕੀ ਕਾਰਣਿ ਪਾਪੀ ਭਇਆ  

रोवै जनमेजा खुइ गइआ ॥   एकी कारणि पापी भइआ ॥  

Rovai janmejā kẖu▫e ga▫i▫ā.   Ėkī kāraṇ pāpī bẖa▫i▫ā.  

Janmayjaa wept, that he had lost his way.   One mistake, and he became a sinner.  

ਰਾਜੇ ਜਨਮੇਜੇ ਨੇ ਆਪਣੇ ਕੁਰਾਹੇ ਪੈਣ ਉੱਤੇ ਰੁਦਨ ਕੀਤਾ।   ਇਕ ਜੁਰਮ ਦੀ ਖਾਤਰ ਉਹ ਗੁਨਾਹਗਾਰ ਬਣ ਗਿਆ।  

ਜਨਮੇਜਾ ਏਕ ਦਿਨ ਬਿਆਸ ਜੀ ਕਉ ਪ੍ਰਸ਼ਨ ਕਰਤਾ ਭਯਾ ਕੇ ਭੀਖਮ ਪਤਾਮਾਂ ਔ ਆਪਕੇ ਹੋਤੇ ਹਮਾਰੇ ਬਡੇ ਪ੍ਰਸਪਰ ਜੁਧ ਕਰ ਮ੍ਰਿਤ ਭਏ ਤਿਨ ਕੋ ਵਰਜਨ ਕਿਉਂ ਨਾ ਕੀਆ ਬਿਆਸ ਜੀ ਨੇ ਕਹਾ ਹੇ ਰਾਜਨ ਭਾਵੀ ਪ੍ਰਬਲ ਹੈ ਰਾਜਾ ਕਹਾ ਜੇ ਪਥਰ ਹੋ ਤੋ ਉਪਾਇ ਸੇ ਮਿਟਾ ਲੇਈਤੀ ਹੈ ਬਿਆਸ ਜੀ ਨੇ ਕਹਾ ਤੇਰੇ ਸੇ ਬ੍ਰਹਮਨ ਹਤਿਆ ਹੋਗੀ ਸਭ ਬਾਤ ਬਤਾਈ ਸੋ ਰਾਜਾ ਜਗ ਕੀਆ ਰਾਨੀ ਕੋ ਦੇਖ ਬ੍ਰਹਮਨ ਹਸੇ ਰਾਜਾ ਮਰਵਾਏ ਤਬ ਤਿਸ ਪਾਪ ਸੇ ਸਰੀਰ ਕੁਸ਼ਟੀ ਹੂਆ ਤਬ ਕੁਸਟ ਕੀ ਨਿਵਰਤੀ ਕੋ ਮਹਾਂ ਭਾਰਤ ਸੁਨਨੇ ਲਗਾ ਜਬ ਗੰਧਰਬੋਂ ਕੇ ਜੁਧ ਸਮੇਂ ਭੀਮਸੈਨ ਹਸਤੀ ਮਾਰੇ ਥੇ ਸੋ ਆਕਾਸ ਮੇਂ ਪੌਨਚਕ੍ਰ ਮੇਂ ਗਏ ਮੁੜੇ ਨਹੀਂ ਏਹ ਸੁਨਾ ਤੋ ਕਹਾ ਝੂਠਾ ਹੈ ਤਬ ਨਾਕ ਪਰ ਕੁਸਟ ਰਹਾ ਤਬ ਵੈਸਨ ਪਾਇਨ ਕੇ ਵਾਕ ਤੇ ਭੂਲ ਗਿਆ ਏਕ ਵਾਕ ਨ ਮਾਨਨੇ ਕੇ ਕਾਰਣ ਵਾ ਏਕ ਇਸਤ੍ਰੀ ਕੇ ਕਾਰਨ ਪਾਪੀ ਹੂਆ ਰੋਵਤਾ ਭ੍ਯਾ ਹੈ॥


ਰੋਵਹਿ ਸੇਖ ਮਸਾਇਕ ਪੀਰ   ਅੰਤਿ ਕਾਲਿ ਮਤੁ ਲਾਗੈ ਭੀੜ  

रोवहि सेख मसाइक पीर ॥   अंति कालि मतु लागै भीड़ ॥  

Rovėh sekẖ masā▫ik pīr.   Anṯ kāl maṯ lāgai bẖīṛ.  

The Shaykhs, Pirs and spiritual teachers weep;   at the very last instant, they suffer in agony.  

ਅਧਿਆਤਮਕ ਆਗੂ ਅੰਤਰਜਾਮੀ ਅਤੇ ਰੂਹਾਨੀ ਰਹਿਬਰ ਵਿਰਲਾਪ ਕਰਦੇ ਹਨ,   ਮਤੇ ਅਖੀਰ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਉਠਾਉਣਾ ਪਵੇ।  

(ਸੇਖ) ਤਿਆਗੀ ਵਾ ਜਤੀ ਔ (ਸਮਾਇਕ) ਮੁਸਕਤੀ ਭਾਵ ਜਪ ਤਪ ਕਰਨੇ ਵਾਲੇ ਜਗ੍ਯਾਸੂ ਵਾ ਮਹੰਤ ਤਥਾ (ਪੀਰ) ਕਰਾਮਾਤ ਵਾਲੇ ਭਾਵ ਬ੍ਰਿਧ ਗੁਰੂ ਭੀ ਰੋਤੇ ਹੈਂ ਕਿਸ ਵਾਸਤੇ ਕਿ ਅੰਤ ਕੋ ਕਾਲ ਕੀ ਭੀੜ ਮਤ ਲਾਗੇ ਭਾਵ ਕੇ ਦੁਖ ਮੈਂ ਨ ਪੜੀਏ ਤਿਸ ਭੈ ਸੇ ਵੈਰਾਗ ਕਰ ਰੋਤੇ ਹੈਂ॥


ਰੋਵਹਿ ਰਾਜੇ ਕੰਨ ਪੜਾਇ   ਘਰਿ ਘਰਿ ਮਾਗਹਿ ਭੀਖਿਆ ਜਾਇ  

रोवहि राजे कंन पड़ाइ ॥   घरि घरि मागहि भीखिआ जाइ ॥  

Rovėh rāje kann paṛā▫e.   Gẖar gẖar māgėh bẖīkẖi▫ā jā▫e.  

The kings weep - their ears are cut;   they go begging from house to house.  

ਆਪਣੇ ਕੰਨਾਂ ਨੂੰ ਪੜਵਾ ਕੇ ਪਾਤਿਸ਼ਾਹ ਰੋਂਦੇ ਹਨ,   ਅਤੇ ਉਹ ਘਰ ਖੈਰ ਮੰਗਦੇ ਫਿਰਦੇ ਹਨ।  

ਰਾਜਾ ਲੋਗ ਕਾਨੋਂ ਕੋ ਪੜਾਇ ਕੇ ਰੋਵਤੇ ਹੈਂ ਭਾਵ ਮੰੁਦ੍ਰਾ ਪਾਇਕੇ ਔ ਘਰ ਘਰ ਮੈਂ ਜਾਇਕੇ ਭਿਖ੍ਯਾ ਮਾਂਗਤੇ ਹੈਂ ਭਾਵ ਕਿਸੀ ਕਾਲ ਮੈਂ ਚਿਤੁ ਡੋਲਨੇ ਪਰ ਰੋਤੇ ਹੈਂ ਜੈਸੇ ਭਰਥਰੀ ਰਾਜ ਛੋਡਕੇ ਜੋਗੀ ਹੋ ਤਪ ਕੀਆ ਏਕ ਦਿਨ ਬੀਰਜ ਪਤਨ ਹੂਆ ਤੋ ਤਪ ਕੀ ਨਿਸਫਲ ਜਾਨ ਰੁਦਨ ਕੀਆ ਜੋਗ ਛੋਡ ਘਰਿ ਚਲਾ ਤੋ ਗੋਰਖ ਨੇ ਰਸਤੇ ਮੈਂ ਮਿਲ ਕਹਾ ਥੋੜਾ ਖਾਣਾ ਸੀ ਭਰਿਆ ਉਛਲਤਾ ਹੈ ਜੈਸੇ ਕਹਾ ਹੈ ਂਭਰਿਆ ਭਾਂਡਾ ਉਛਲੇ ਭੈ ਵਿਚ ਰਖੋ ਕਜਂ॥


ਰੋਵਹਿ ਕਿਰਪਨ ਸੰਚਹਿ ਧਨੁ ਜਾਇ   ਪੰਡਿਤ ਰੋਵਹਿ ਗਿਆਨੁ ਗਵਾਇ  

रोवहि किरपन संचहि धनु जाइ ॥   पंडित रोवहि गिआनु गवाइ ॥  

Rovėh kirpan saʼncẖėh ḏẖan jā▫e.   Pandiṯ rovėh gi▫ān gavā▫e.  

The miser weeps; he has to leave behind the wealth he has gathered.   The Pandit, the religious scholar, weeps when his learning is gone.  

ਜਦ ਉਸ ਦੀ ਇਕੱਤਰ ਕੀਤੀ ਹੋਈ ਦੌਲਤ ਉਸ ਪਾਸੋਂ ਵੱਖਰੀ ਹੋ ਜਾਂਦੀ ਹੈ, ਉਦੋਂ ਕੰਜੂਸ ਵਿਰਲਾਪ ਕਰਦਾ ਹੈ।   ਜਦ ਉਸ ਦੀ ਵਿਦਿਆ ਨਿਸ਼ਫਲ ਹੋ ਜਾਂਦੀ ਹੈ ਤਾਂ ਵਿਦਵਾਨ ਪੁਰਸ਼ ਰੁਦਨ ਕਰਦਾ ਹੈ।  

ਸੂਮ ਰੋਤੇ ਹੈਂ ਜਬ ਇਕੱਤ੍ਰ ਕੀਆ ਹੂਆ ਧਨ ਚਲਾ ਜਾਤਾ ਹੈ ਪੰਡਿਤ ਰੋਤੇ ਹੈਂ ਗ੍ਯਾਨ ਕੋ ਗਵਾਇਕਰ ਭਾਵ ਜਬ ਚਰਚਾ ਮੈਂ ਹਾਰ ਜਾਤੇ ਹੈਂ ਤਬ ਰੋਤੇ ਹੈਂ ਜੈਸੇ ਰਾਜਾ ਭਜ ਕੇ ਨਗਰ ਮੈਂ ਏਕ ਪੰਡਿਤ ਆਇਆ ਜੋਤਸੀ ਕਹਾ ਗਾਗਾ ਤੇਲੀ ਕਾਨਾ ਇਸਕੋ ਜੀਤੇਗਾ ਤਬ ਗਾਗੇ ਕੋ ਤਿਸਨੇ ਕਹਾ ਪਹਿਲੇ ਸੈਨਤ ਕੀ ਚਰਚਾ ਕਰੇਂਗੇ ਬ੍ਰਹਮਨ ਨੇ ਏਕ ਅੰਗੁਲੀ ਉਠਾਈ ਗਾਗੇ ਦੋ ਅੰਗਲੀ ਉਠਾਈ ਫੇਰ ਪੰਡਿਤ ਪਾਂਚ ਅੰਗੇਲੀ ਗਾਗੇ ਮੁਠ ਮੀਚ ਲਈ ਇਨਕਾ ਭਾਵ ਦੋਨੋਂ ਨੇ ਜੁਦਾ ੨ ਸਮਝਾ ਪੰਡਿਤ ਏਕ ਅੰਗਲੀ ਸੇ ਏਕ ਪ੍ਰਮਾਤਮਾ ਕਹਾ ਗਾਗੇ ਦੋ ਅੰਗਲੀ ਸੇ ਕਹਾ ਤੇਰੇ ਦੋਨੋਂ ਨੇਤ੍ਰ ਕਾਢੋ ਗਾ ਪੰਡਿਤ ਪਾਂਚ ਅੰਗਲੀ ਸੇ ਕਹਾ ਪਾਂਚ ਤਤ ਗਾਗੇ ਮੁਠ ਵੱਟੀ ਕਹਾ ਤੂੰ ਚੁਪੇੜ ਮਾਰੇਗਾ ਤੋ ਮੈਂ ਘਸੰੁਨ ਮਾਰੂੰਗਾ ਪੰਡਿਤ ਸਮਝਾ ਕੇ ਏਹੁ ਕਹਿਤਾ ਹੈ ਵਾਸਤਵ ਏਕ ਹੀ ਹੈ ਤਬ ਪੰਡਿਤ ਕਹਾ ਹਮ ਤੇਰੀ ਬੁਧ ਜਾਨੀ ਹੈ ਅਬ ਔਰ ਚਰਚਾ ਨਹੀਂ ਕਰਤੇ ਤਬ ਗਾਗੇ ਕੇ ਜੀਤ ਕੇ ਨਗਾਰੇ ਬਜੇ ਪੰਡਿਤ ਰੋਤਾ ਭ੍ਯਾ ਕੇ ਮੇਰੀ ਹਾਰ ਹੋ ਗਈ॥


ਬਾਲੀ ਰੋਵੈ ਨਾਹਿ ਭਤਾਰੁ   ਨਾਨਕ ਦੁਖੀਆ ਸਭੁ ਸੰਸਾਰੁ  

बाली रोवै नाहि भतारु ॥   नानक दुखीआ सभु संसारु ॥  

Bālī rovai nāhi bẖaṯār.   Nānak ḏukẖī▫ā sabẖ sansār.  

The young woman weeps because she has no husband.   O Nanak, the whole world is suffering.  

ਮੁਟਿਆਰ ਇਸਤਰੀ ਰੋਂਦੀ ਹੈ, ਕਿਉਂਜੇ ਉਸਦਾ ਪਤੀ ਨਹੀਂ।   ਨਾਨਕ, ਸਾਰਾ ਜਹਾਨ, ਤਕਲੀਫ ਵਿੱਚੱ ਹੈ।  

ਏਕ ਇਸਤ੍ਰੀ ਰੋਤੀ ਭਈ ਉਸਕੋ ਭਰਤਾ ਨਾ ਮਿਲਾ ਦਿਵੋਦਾਸ ਰਾਜਾ ਕੀ ਕੰਨਿਆਂ ਦਿਵਿਆ ਦੇਵੀ ਨਾਮ ਜੋ ਪੂਰਬ ਜਨਮ ਬ੍ਰਹਮਨ ਕੀ ਕੰਨਿਆਂ ਅਪਨੇ ਪਿਤਾ ਕੇ ਘਰ ਮੈਂ ਪਤੀ ਕੋ ਤਿਆਗ ਰਹੀ ਤਿਸ ਕੇ ਪਿਤਾ ਕੇ ਘਰ ਸੰਤਾਨ ਨਹੀਂ ਥੀ ਘਰ ਮੈਂ ਜਵਾਈ ਰਾਖਾ ਤਿਸਨੇ ਪਿਤਾ ਕੇ ਮੂਏ ਪਤੀ ਕੋ ਨਿਕਾਲ ਦੀਆ ਬਿਭਿਚਾਰ ਕਰਨੇ ਲਾਗੀ ਕਈ ਉਸ ਕੇ ਮਿਤ੍ਰ ਅਪਨੀ ਇਸਤ੍ਰੀ ਤਿਆਗ ਹੂਏ ਥੇ ਪੁਨਾ ਬ੍ਰਿਧ ਹੋ ਕੁਟਨੀ ਬਨਕੇ ਪਤਿਬ੍ਰਤਾ ਇਸਤ੍ਰੀਓਂ ਕੇ ਪਤੀ ਦੂਸਰੀ ਇਸਤ੍ਰੀਓਂ ਕੇ ਸਾਥ ਮਿਲਾਵਨੇ ਲਾਗੀ ਦੂਸਰੇ ਜਨਮ ਰਾਜਾ ਕੀ ਪੁਤ੍ਰੀ ਹੂਈ ਕਿਸੀ ਪੰੁਨਿ ਸੇ ਜਬ ਵਿਵਾਹੁ ਕਰਨੇ ਲਗੇ ਤੋ ਲਾਵਾਂ ਸੇ ਪਹਿਲੇ ਹੀ ਪਤੀ ਮਾਰਾ ਪੁਨਾ ਔਰ ਪਤੀ ਸੇ ਬਿਆਹੁਨੇ ਲਾਗੇ ਸੋ ਭੀ ਲਾਵਾਂ ਸੇ ਪਹਿਲੇ ਮਾਰਾ ਐਸੇ ਇਕੀ ਪਤੀ ਮਾਰੇ ਪੁਨਾ ਰਾਜਾ ਨੈ ਸੁਅੰਬਰ ਕੀਆ ਤੋ ਉਸ ਕਾ ਰੂਪ ਦੇਖ ਮੋਹੇ ਹੂਏ ਰਾਜਾ ਪਰਸਪਰ ਜੁਧ ਕਰਿ ਮਰੇ ਰਾਜਾ ਨੇ ਪੰਡਿਤ ਜੋਤਸੀ ਸੇ ਪੂਛਾ ਤਿਸਨੇ ਪਿਛਲੀ ਕਥਾ ਸੁਨਾਈ ਜਿਸ ਪਾਪ ਤੇ ਪਤੀ ਮਰਤੇ ਥੇ ਪੰਡਤ ਕਹਾ ਜੇ ਇਸ ਕੋ ਘਰ ਰਾਖੋਗੇ ਤੌ ਤੁਮਾਰਾ ਰਾਜ ਨਸਟ ਹੋ ਜਾਇਗਾ ਤਬ ਰਾਜਾ ਨੇ ਪਾਪਨ ਜਾਨ ਕੈ ਬਨਬਾਸ ਦੀਆ ਤਹਾਂ ਰੋਤੀ ਭਈ ਏਹੁ ਕਥਾ ਪਦਮ ਪੁਰਾਨ ਮੈਂ ਪ੍ਰਸਿਧ ਹੈ॥ ਸ੍ਰੀ ਗੁਰੂ ਜੀ ਕਹਿਤੇ ਹੈਂ ਕਰਮੋਂ ਨੇ ਸਭ ਸੰਸਾਰ ਹੀ ਦੁਖੀ ਕੀਆ ਹੂਆ ਹੈ॥


ਮੰਨੇ ਨਾਉ ਸੋਈ ਜਿਣਿ ਜਾਇ   ਅਉਰੀ ਕਰਮ ਲੇਖੈ ਲਾਇ ॥੧॥  

मंने नाउ सोई जिणि जाइ ॥   अउरी करम न लेखै लाइ ॥१॥  

Manne nā▫o so▫ī jiṇ jā▫e.   A▫urī karam na lekẖai lā▫e. ||1||  

He alone is victorious, who believes in the Lord's Name.   No other action is of any account. ||1||  

ਜੋ ਨਾਮ ਉੱਤੇ ਭਰੋਸਾ ਧਾਰਦਾ ਹੈ, ਉਹ ਜਿੱਤ ਜਾਂਦਾ ਹੈ।   ਹੋਰ ਕੋਈ ਅਮਲ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।  

ਜੋ ਨਾਮ ਕੋ ਮੰਨਤੇ ਹੈਂ ਸੋਈ ਜਿਤ ਜਾਤੇ ਹੈਂ ਔਰ ਕਰਮ ਕੋਈ ਲੇਖੇ ਮੈਂ ਨਹੀਂ ਪੜਤਾ॥੧॥ ਇਸ ਉਪਦੇਸ ਕੋ ਸੁਨ ਕਰ ਸਾਹੂਕਾਰ ਅਰ ਤਿਸ ਕੀ ਇਸਤ੍ਰੀ ਦੋਨੋਂ ਕੋ ਸਾਂਤੀ ਪ੍ਰਾਪਤ ਹੋਤੀ ਭਈ॥ ਮਨਨ ਕੀ ਮਹਤਤਾ ਦਿਖਾਵਤੇ ਹੈਂ॥


ਮਃ   ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ  

मः २ ॥   जपु तपु सभु किछु मंनिऐ अवरि कारा सभि बादि ॥  

Mėhlā 2.   Jap ṯap sabẖ kicẖẖ mani▫ai avar kārā sabẖ bāḏ.  

Second Mehl:   Meditation, austerity and everything come through belief in the Lord's Name. All other actions are useless.  

ਦੂਜੀ ਪਾਤਸ਼ਾਹੀ।   ਸਿਮਰਨ, ਤਪੱਸਿਆ ਅਤੇ ਹਰ ਵਸਤੂ ਪ੍ਰਾਪਤ ਹੋ ਜਾਂਦੀਆਂ ਹਨ, ਪ੍ਰਭੂ ਵਿੱਚ ਭਰੋਸਾ ਕਰਨ ਦੁਆਰਾ। ਹੋਰ ਸਾਰੇ ਕਾਰ-ਵਿਹਾਰ ਵਿਅਰਥ ਹਨ।  

ਨਾਮ ਕੇ ਮਨਨ ਕਰਨੇ ਸੇ ਜਪ ਤਪ ਆਦਿ ਸਭ ਸਾਧਨ ਸਫਲ ਹੋਤੇ ਹੈਂ ਔਰ ਜਿਤਨੀਆਂ ਕਾਰਾਂ ਹੈ ਸਭ ਬ੍ਯਰਥ ਹੈਂ॥


ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥  

नानक मंनिआ मंनीऐ बुझीऐ गुर परसादि ॥२॥  

Nānak mani▫ā mannī▫ai bujẖī▫ai gur parsāḏ. ||2||  

O Nanak, believe in the One who is worth believing in. By Guru's Grace, he is realized. ||2||  

ਨਾਨਕ, ਤੂੰ ਉਸ ਦੀ ਫਰਮਾਬਰਦਾਰੀ ਕਰ ਜੋ ਫਰਮਾਬਰਦਾਰੀ ਦੇ ਯੋਗ ਹੈ। ਗੁਰਾਂ ਦੀ ਦਇਆ ਦੁਆਰਾ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਪਰਮੇਸ੍ਵਰ ਕੇ ਮੰਨਨੇ ਤੇ ਏਸ ਜੀਵ ਕੋ ਮਾਨੀਤਾ ਹੈ ਔ ਮਨਨ ਕਾ ਪ੍ਰਕਾਰ ਗੁਰੂ ਜੀ ਕੀ ਕ੍ਰਿਪਾ ਤੇ ਜਾਨੀਤਾ ਹੈ॥੨॥


ਪਉੜੀ   ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ  

पउड़ी ॥   काइआ हंस धुरि मेलु करतै लिखि पाइआ ॥  

Pa▫oṛī.   Kā▫i▫ā hans ḏẖur mel karṯai likẖ pā▫i▫ā.  

Pauree:   The union of the body and the soul-swan was pre-ordained by the Creator Lord.  

ਪਉੜੀ।   ਸਰੀਰ ਅਤੇ ਰਾਜ ਹੰਸ-ਆਤਮਾ ਦਾ ਮਿਲਾਪ ਐਨ ਆਰੰਭ ਤੋਂ ਹੀ ਸਿਰਜਣਹਾਰ ਸੁਆਮੀ ਨੇ ਲਿਖਿਆ ਹੋਇਆ ਸੀ।  

ਸਰੀਰ ਕਾ ਔ ਜੀਵ ਕਾ ਮੇਲ ਹੋਣਾ ਪਹਿਲੇ ਹੀ ਕਰਤੇ ਨੇ ਆਦਿ ਸੇ ਹੀ ਲਿਖ ਪਾਯਾ ਹੈ॥


ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ  

सभ महि गुपतु वरतदा गुरमुखि प्रगटाइआ ॥  

Sabẖ mėh gupaṯ varaṯḏā gurmukẖ paragtā▫i▫ā.  

He is hidden, and yet pervading all. He is revealed to the Gurmukh.  

ਸੁਆਮੀ ਅਦ੍ਰਿਸ਼ਟ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਹੀ ਉਹ ਜਾਹਰ ਹੁੰਦਾ ਹੈ।  

ਪੁਨਾ ਕਰਤਾ ਸਭ ਮੈਂ ਗੁਪਤ ਹੋਕੇ ਵਰਤਤਾ ਹੈ ਗੁਰਮੁਖੋਂ ਕੇ (ਪ੍ਰਗਟਾਇਆ) ਪ੍ਰਗਟ ਹੋ ਆਇਆ ਹੈ॥


ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ  

गुण गावै गुण उचरै गुण माहि समाइआ ॥  

Guṇ gāvai guṇ ucẖrai guṇ māhi samā▫i▫ā.  

Singing the Glorious Praises of the Lord, and chanting His Praises, one merges in His Glories.  

ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਦੀ ਉਚਾਰਦਾ ਹੈ, ਉਹ ਉਸ ਦੀ ਮਹਿਮਾ ਅੰਦਰ ਹੀ ਲੀਨ ਹੋ ਜਾਂਦਾ ਹੈ।  

ਗੁਰਮੁਖ ਰਾਗ ਮੈਂ ਗੁਣ ਗਾਵਤੇ ਹੈਂ ਅਰੁ ਸੁਭਾਵਕ ਭੀ ਗੁਣੋਂ ਕੋ ਉਚਾਰਤੇ ਹੈਂ ਔ ਗੁਣੋਂ ਕੇ ਬੀਚ ਹੀ ਉਨ ਕਾ ਮਨ ਸਮਾਇਆ ਹੂਆ ਹੈ॥


ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ  

सची बाणी सचु है सचु मेलि मिलाइआ ॥  

Sacẖī baṇī sacẖ hai sacẖ mel milā▫i▫ā.  

True is the True Word of the Guru's Bani. One unites in Union with the True Lord.  

ਸਮੂਹ ਸੱਚੀ ਹੈ ਗੁਰਾਂ ਦੀ ਸੱਚੀ ਬਾਣੀ। ਇਸ ਦੇ ਰਾਹੀਂ ਜੀਵ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।  

ਨਿਸਚੇ ਕਰਕੇ ਤਿਨੋਂ ਕੀ ਬਾਣੀ ਸਚੀ ਹੈ ਔ ਸਚੇ ਕੇ (ਮੇਲਿ) ਸਤਸੰਗ ਮੈਂ ਹੀ ਤਿਨੋਂ ਨੇ ਮਨ ਮਿਲਾਇਆ ਹੂਆ ਹੈ ਪੁਨਾ ਵਹੁ ਐਸੇ ਉਸਤਤੀ ਕਰਤੇ ਹੈਂ॥


ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥  

सभु किछु आपे आपि है आपे देइ वडिआई ॥१४॥  

Sabẖ kicẖẖ āpe āp hai āpe ḏe▫e vadi▫ā▫ī. ||14||  

He Himself is everything; He Himself grants glorious greatness. ||14||  

ਉਹ ਸਾਹਿਬ, ਸਾਰਾ ਕੁੱਝ ਖੁਦ-ਬ-ਖੁਦ ਹੀ ਹੈ। ਉਹ ਖੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ।  

ਸਭ ਕਿਛੁ ਤੂੰ ਆਪ ਹੀ ਆਪ ਹੈਂ ਔ ਆਪੇ ਹੀ ਅਪਨੇ ਪਿਆਰਿਆਂ ਕੋ ਵਡਿਆਈ ਦੇਤਾ ਹੈਂ॥੧੪॥


ਸਲੋਕ ਮਃ   ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ  

सलोक मः २ ॥   नानक अंधा होइ कै रतना परखण जाइ ॥  

Salok mėhlā 2.   Nānak anḏẖā ho▫e kai raṯnā parkẖaṇ jā▫e.  

Shalok, Second Mehl:   O Nanak, the blind man may go to appraise the jewels,  

ਸਲੋਕ ਦੂਜੀ ਪਾਤਿਸ਼ਾਹੀ।   ਹੇ ਨਾਨਕ, ਜੇਕਰ ਅੰਨ੍ਹਾ ਆਦਮੀ ਜਵਾਹਿਰਾਤਾਂ ਦੀ ਜਾਂਚ ਪੜਤਾਲ ਕਰਨਾ ਜਾਵੇ,  

ਸ੍ਰੀ ਗੁਰੂ ਜੀ ਕਹਿਤੇ ਹੈਂ ਅਗ੍ਯਾਨੀ ਹੋਇਕੈ ਰਤਨ ਰੂਪ ਜੋ ਸੰਤੋਂ ਕੇ ਗੁਣ ਅਰ ਵਾਕ ਹੈਂ ਜੇ ਤਿਨ ਕੋ ਪਰਖਨੇ ਕੋ ਜਾਵੈ॥


ਰਤਨਾ ਸਾਰ ਜਾਣਈ ਆਵੈ ਆਪੁ ਲਖਾਇ ॥੧॥  

रतना सार न जाणई आवै आपु लखाइ ॥१॥  

Raṯnā sār na jāṇ▫ī āvai āp lakẖā▫e. ||1||  

but he will not know their value; he will return home after exposing his ignorance. ||1||  

ਉਹ ਉਨ੍ਹਾਂ ਦੀ ਕਦਰ ਨੂੰ ਨਹੀਂ ਪਛਾਣੇਗਾ ਅਤੇ ਆਪਣੇ ਆਪ ਨੂੰ ਮੁਜ਼ਾਹਿਰ (ਝੂਠਾ ਵਿਖਾਵਾ) ਕਰਕੇ ਮੁੜੇਗਾ।  

ਅਰਥ: ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੋਵੇ ਤੇ ਤੁਰ ਪਏ ਰਤਨ ਪਰਖਣ, ਉਹ ਰਤਨਾਂ ਦੀ ਕਦਰ ਤਾਂ ਜਾਣਦਾ ਨਹੀਂ, ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ (ਭਾਵ, ਆਪਣਾ ਅੰਨ੍ਹਾ = ਪਨ ਜ਼ਾਹਰ ਕਰ ਆਉਂਦਾ ਹੈ) ॥੧॥


ਮਃ   ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ  

मः २ ॥   रतना केरी गुथली रतनी खोली आइ ॥  

Mėhlā 2.   Raṯnā kerī guthlī raṯnī kẖolī ā▫e.  

Second Mehl:   The Jeweler has come, and opened up the bag of jewels.  

ਦੂਜੀ ਪਾਤਿਸ਼ਾਹੀ।   ਜਵਾਹਿਰਾਤ ਦੀ ਥੈਲੀ ਗੁਰਦੇਵ ਜਵੈਹਰੀ ਨੇ ਆ ਕੇ ਖੋਲ ਦਿੱਤੀ ਹੈ।  

ਵੈਰਾਗ ਆਦਿ ਰਤਨੋਂ ਕੀ ਥੈਲੀ ਬਾਣੀ ਵਾ ਰਿਦੇ ਕਾ ਅਭਿਪਰਾਯ ਰੂਪੁ ਜਬ (ਰਤਨੀ) ਰਤਨੋਂ ਵਾਲੇ ਸੰਤੋਂ ਨੇ ਖੋਲੀ ਭਾਵ ਜਬ ਪ੍ਰਗਟ ਕਰੀ॥


ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ  

वखर तै वणजारिआ दुहा रही समाइ ॥  

vakẖar ṯai vaṇjāri▫ā ḏuhā rahī samā▫e.  

The merchandise and the merchant are merged together.  

ਜਵਾਹਿਰਾਤ ਦੀ ਥੈਲੀ, ਗੁਰਬਾਣੀ ਦਾ ਮਾਲ ਵੇਚਨ ਵਾਲੇ ਗੁਰੂ ਅਤੇ ਸਿੱਖ ਖਰੀਦਾਰ ਦੋਨਾਂ ਦੇ ਰਿਦਿਆਂ ਅੰਦਰ ਰਮੀ ਰਹਿੰਦੀ ਹੈ।  

ਤਬ ਸੌਦਾ ਦੇਣ ਵਾਲੇ ਜੋ ਸੰਤ ਹੈਂ ਔ ਵਣਜਾਰੇ ਜੋ ਜਗ੍ਯਾਸੂ ਹੈਂ ਦੋਨੋਂ ਕੀ ਬ੍ਰਿਤੀ ਤਿਨ ਗੁਣੋਂ ਮੈਂ ਵਾ ਪਰਸਪਰ ਸਮਾਇ ਰਹੀ ਹੈ॥


ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ  

जिन गुणु पलै नानका माणक वणजहि सेइ ॥  

Jin guṇ palai nānkā māṇak vaṇjahi se▫e.  

They alone purchase the gem, O Nanak, who have virtue in their purse.  

ਕੇਵਲ ਉਹ ਹੀ ਜਿਨ੍ਹਾਂ ਦੀ ਝੋਲੀ ਵਿੱਚ ਨੇਕੀ ਹੈ, ਹੇ ਨਾਨਕ! ਨਾਮ ਦੇ ਜਵਾਹਰ ਨੂੰ ਖਰੀਦਦੇ ਹਨ।  

ਜਿਨੋਂ ਕੇ ਸਰਧਾ ਆਦਿ ਗੁਣ (ਪਲੈ) ਰਿਦੇ ਮੈਂ ਹੈਂ ਸ੍ਰੀ ਗੁਰੂ ਜੀ ਕਹਿਤੇ ਹੈਂ ਮਾਨਕ ਰੂਪ ਜੋ ਮਨਨਾਦਿ ਹੈਂ ਸੇ ਵਣਜਤੇ ਹੈਂ॥


ਰਤਨਾ ਸਾਰ ਜਾਣਨੀ ਅੰਧੇ ਵਤਹਿ ਲੋਇ ॥੨॥  

रतना सार न जाणनी अंधे वतहि लोइ ॥२॥  

Raṯnā sār na jāṇnī anḏẖe vaṯėh lo▫e. ||2||  

Those who do not appreciate the value of the jewels, wander like blind men in the world. ||2||  

ਜੋ ਗੁਰਬਾਣੀ ਅਤੇ ਨਾਮ ਦੇ ਜਵਾਹਿਰਾਤ ਦੀ ਕਦਰ ਨੂੰ ਨਹੀਂ ਪਛਾਣਦੇ, ਉਹ ਮੁਨਾਖਿਆਂ (ਅੰਨਿ੍ਹਆਂ) ਮਨੁੱਖਾਂ ਦੀ ਮਾਨੰਦ ਸੰਸਾਰ ਅੰਦਰ ਭਟਕਦੇ ਹਨ।  

ਜੋ ਰਤਨੋਂ ਕੀ ਸਾਰ ਨਹੀਂ ਜਾਨਤੇ ਸੋ ਲੋਕ (ਅੰਧੇ) ਅਗ੍ਯਾਨੀ (ਵਤਹਿ) ਫਿਰਤੇ ਹੈਂ॥੨॥


ਪਉੜੀ   ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ  

पउड़ी ॥   नउ दरवाजे काइआ कोटु है दसवै गुपतु रखीजै ॥  

Pa▫oṛī.   Na▫o ḏarvāje kā▫i▫ā kot hai ḏasvai gupaṯ rakẖījai.  

Pauree:   The fortress of the body has nine gates; the tenth gate is kept hidden.  

ਪਉੜੀ।   ਸਰੀਰ ਦੇ ਕਿਲ੍ਹੇ ਦੇ ਨੌਂ ਬੂਹੇ ਹਨ। ਦਸਵਾਂ ਅਦ੍ਰਿਸ਼ਟ ਰੱਖਿਆ ਹੋਇਆ ਹੈ।  

ਇਸ ਸਰੀਰ ਰੂਪ ਜੋ ਕੋਟ ਹੈ ਇਸਕੇ ਨੌ ਦਰਵਾਜੇ ਤੌ ਪ੍ਰਗਟ ਹੈਂ ਔ ਦਸਵੇਂ ਦੁਆਰ ਕੋ ਵਾ ਦਸਮੇਂ ਦੁਆਰ ਮੈਂ ਅਪਨੇ ਆਪ ਕੋ ਗੁਪਤ ਰਖਾ ਹੈ॥


ਬਜਰ ਕਪਾਟ ਖੁਲਨੀ ਗੁਰ ਸਬਦਿ ਖੁਲੀਜੈ  

बजर कपाट न खुलनी गुर सबदि खुलीजै ॥  

Bajar kapāt na kẖulnī gur sabaḏ kẖulījai.  

The rigid door is not open; only through the Word of the Guru's Shabad can it be opened.  

ਦਸਵੇਂ ਦੁਆਰ ਦੇ ਮਹਾਨ ਕਰੜੇ ਤਖਤੇ ਖੁਲ੍ਹਦੇ ਨਹੀਂ। ਕੇਵਲ ਗੁਰਾਂ ਦੇ ਬਚਨ ਰਾਹੀਂ ਹੀ ਉਹ ਖੁਲ੍ਹਦੇ ਹਨ।  

ਪੰਚ ਕੋਸ ਰੂਪ ਬੱਜਰ ਕੇ ਤਖਤੇ ਵਾ ਚਕ੍ਰ ੬ ਤਖਤੇ ਸੋ ਨਹੀਂ ਖੁਲਤੇ ਹੈਂ ਗੁਰੋਂ ਕੇ ਉਪਦੇਸ਼ ਕਰ ਤਿਨ ਕੋ ਖੋਲੀਤਾ ਹੈ॥


ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ  

अनहद वाजे धुनि वजदे गुर सबदि सुणीजै ॥  

Anhaḏ vāje ḏẖun vajḏe gur sabaḏ suṇījai.  

The unstruck sound current resounds and vibrates there. The Word of the Guru's Shabad is heard.  

ਸੁਰੀਲਾ ਬੈਕੁੰਠੀ ਕੀਰਤਨ ਉੱਥੇ ਗੂੰਜਦਾ ਹੈ। ਗੁਰਦੇਵ ਜੀ ਦੇ ਬਚਨ ਦੁਆਰਾ ਇਹ ਸੁਣਿਆ ਜਾਂਦਾ ਹੈ।  

ਜਿਨੋਂ ਕੇ ਵਹੁ ਤਖਤੇ ਖੁਲੇ ਹੈਂ ਏਕ ਰਸ ਧੁਨਿ ਵਾਲੇ ਵਾ ਦਸਮ ਦੁਆਰ ਮੈਂ ਜੋ ਇਕ ਰਸ ਧੁਨੀ ਰੂਪ ਵਾਜੇ ਵਜਤੇ ਹੈਂ ਸੋ ਗੁਰੋਂ ਕੇ ਉਪਦੇਸ ਕਰ ਸੁਣੀਦੇ ਹੈਂ ਔਰ ਜਿਨੋਂ ਨੇ ਸੁਨੇ ਹੈਂ॥


ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ  

तितु घट अंतरि चानणा करि भगति मिलीजै ॥  

Ŧiṯ gẖat anṯar cẖānṇā kar bẖagaṯ milījai.  

Deep within the nucleus of the heart, the Divine Light shines forth. Through devotional worship, one meets the Lord.  

ਈਸ਼ਵਰੀ ਨੂਰ ਉਨ੍ਹਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਜੋ ਦਸਵੇਂ ਦੁਆਰ ਦੇ ਕੀਰਤਨ ਨੂੰ ਸੁਣਦੇ ਹਨ। ਐਸੇ ਪੁਰਸ਼ ਬੰਦਗੀ ਇਖਤਿਆਰ ਕਰਨ ਦੁਆਰਾ ਹਰੀ ਨੂੰ ਮਿਲ ਪੈਂਦੇ ਹਨ।  

ਤਿਨੋਂ ਕੇ ਹੀ (ਘਟਿ) ਅੰਤਸਕਰਨ ਮੈਂ (ਚਾਨਣਾ) ਗਿਆਨ ਹੂਆ ਹੈ ਵਹੀ ਭਗਤੀ ਕਰਕੇ ਪਰਮਾਤਮਾ ਕੋ ਮਿਲੇ ਹੈਂ ਔਰ ਇਹ ਉਨ ਕਾ ਨਿਸਚਾ ਹੂਆ ਹੈ॥


ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥  

सभ महि एकु वरतदा जिनि आपे रचन रचाई ॥१५॥  

Sabẖ mėh ek varaṯḏā jin āpe racẖan racẖā▫ī. ||15||  

The One Lord is pervading and permeating all. He Himself created the creation. ||15||  

ਇਕ ਸੁਆਮੀ ਜਿਸ ਨੇ ਆਪ ਹੀ ਸ਼੍ਰਿਸ਼ਟੀ ਸਾਜੀ ਹੈ, ਸਾਰਿਆਂ ਅੰਦਰ ਰਮਿਆ ਹੋਇਆ ਹੈ।  

ਸਭ ਮੈਂ ਏਕ ਹੀ ਤੂੰ ਵਰਤਦਾ ਹੈਂ ਜਿਸ ਤੈਂਨੇ ਆਪ ਹੀ ਸਭ ਜਗਤ ਕੀ ਰਚਨਾ ਬ੍ਰਹਮਾਦਿਕੋਂ ਸੇ ਰਚਾਈ ਹੈ॥੧੫॥


ਸਲੋਕ ਮਃ   ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ  

सलोक मः २ ॥   अंधे कै राहि दसिऐ अंधा होइ सु जाइ ॥  

Salok mėhlā 2.   Anḏẖe kai rāhi ḏasi▫ai anḏẖā ho▫e so jā▫e.  

Shalok, Second Mehl:   He is truly blind, who follows the way shown by the blind man.  

ਸਲੋਕ ਦੂਜੀ ਪਾਤਸ਼ਾਹੀ।   ਕੇਵਲ ਉਹ ਹੀ ਜੋ ਅੰਨ੍ਹਾ ਹੈ, ਅੰਨ੍ਹੇ ਇਨਸਾਨ ਦੇ ਵਿਖਾਲੇ ਹੋਏ ਰਸਤੇ ਉੱਤੇ ਟੁਰਦਾ ਹੈ।  

ਅਗ੍ਯਾਨੀ ਕੇ ਰਾਹ ਦਸਿਆਂ ਹੋਇਆਂ ਜੋ ਅਗਿਆਨੀ ਹੋਤਾ ਹੈ ਸੋਈ ਜਾਤਾ ਹੈ॥


ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ  

होइ सुजाखा नानका सो किउ उझड़ि पाइ ॥  

Ho▫e sujākẖā nānkā so ki▫o ujẖaṛ pā▫e.  

O Nanak, why should the one who can see, get lost?  

ਜੋ ਵੇਖ ਸਕਦਾ ਹੈ, ਹੇ ਨਾਨਕ! ਉਹ ਉਜਾੜ ਅੰਦਰ ਕਿਉਂ ਭੰਬਲਭੂਸੇ ਖਾਵੇ?  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਬਬੇਕ ਕਰ ਸੁਜਾਖਾ ਹੋਵੇਗਾ ਸੋ ਕਿਉਂ ਵਿਸੇ ਰੂਪ ਉਜਾੜ ਮੈਂ ਪੜੇਗਾ ਭਾਵ ਨਹੀਂ ਪੜੇਗਾ॥


ਅੰਧੇ ਏਹਿ ਆਖੀਅਨਿ ਜਿਨ ਮੁਖਿ ਲੋਇਣ ਨਾਹਿ   ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥  

अंधे एहि न आखीअनि जिन मुखि लोइण नाहि ॥   अंधे सेई नानका खसमहु घुथे जाहि ॥१॥  

Anḏẖe ehi na ākẖī▫an jin mukẖ lo▫iṇ nāhi.   Anḏẖe se▫ī nānkā kẖasmahu gẖuthe jāhi. ||1||  

Do not call them blind, who have no eyes in their face.   They alone are blind, O Nanak, who wander away from their Lord and Master. ||1||  

ਜਿਨ੍ਹਾਂ ਦੇ ਚਿਹਰੇ ਅੰਦਰ (ਉਤੇ) ਨੇਤ੍ਰ ਨਹੀਂ, ਉਹ ਅੰਨ੍ਹੇ ਨਹੀਂ ਕਹੇ ਜਾਂਦੇ।   ਕੇਵਲ ਉਹ ਹੀ ਮੁਨਾਖੇ ਹਨ, ਹੇ ਨਾਨਕ। ਜੋ ਆਪਣੇ ਸੁਆਮੀ ਤੋਂ ਘੁੱਸੇ ਫਿਰਦੇ ਹਨ।  

ਅੰਧੇ ਏਹ ਨਹੀਂ ਕਹੀਤੇ ਜਿਨੋਂ ਕੇ ਮੁਖ ਪਰ ਨੇਤ੍ਰ ਨਹੀਂ ਹੈ ਸ੍ਰੀ ਗੁਰੂ ਜੀ ਕਹਿਤੇ ਹੈਂ ਅੰਧੇ ਤੋ ਸੋ ਹੈਂ ਜੋ (ਖਸਮਹੁ) ਵਾਹਿਗੁਰੂ ਸੇ (ਘੁਥੇ) ਭੂਲੇ ਜਾਤੇ ਹੈਂ॥੧॥


ਮਃ   ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ  

मः २ ॥   साहिबि अंधा जो कीआ करे सुजाखा होइ ॥  

Mėhlā 2.   Sāhib anḏẖā jo kī▫ā kare sujākẖā ho▫e.  

Second Mehl:   One whom the Lord has made blind - the Lord can make him see again.  

ਦੂਜੀ ਪਾਤਸ਼ਾਹੀ।   ਜਿਸ ਨੂੰ ਸੁਆਮੀ ਨੇ ਅੰਨ੍ਹਾ ਕੀਤਾ ਹੈ, ਉਸ ਨੂੰ ਕੇਵਲ ਉਹ ਹੀ ਚੰਗੀ ਤਰ੍ਹਾਂ ਵੇਖਣ ਵਾਲਾ ਕਰ ਸਕਦਾ ਹੈ।  

ਜਿਸ ਸ੍ਵਾਮੀ ਨੇ ਅੰਧਾ ਕੀਆ ਹੈ ਜੇ ਸੋਈ ਸੁਆਮੀ ਸੁਜਾਖਾ ਕਰੇ ਤੋ ਹੋਤਾ ਹੈ॥


ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ  

जेहा जाणै तेहो वरतै जे सउ आखै कोइ ॥  

Jehā jāṇai ṯeho varṯai je sa▫o ākẖai ko▫e.  

He acts only as he knows, although he may be spoken to a hundred times.  

ਜਿਸ ਤਰ੍ਹਾਂ ਉਹ ਜਾਣਦਾ ਉਸੇ ਤਰ੍ਹਾਂ ਹੀ ਉਹ ਕਰਦਾ ਹੈ, ਭਾਵੇਂ ਕੋਈ ਜਣਾ ਸੈਂਕੜੇ ਵਾਰੀ ਉਸ ਨੂੰ ਪਿਆ ਸਮਝਾਵੇ।  

ਪ੍ਰਸ਼ਨ: ਅੰਧੇ ਕਾ ਕੀ ਲਖ੍ਯਣ ਹੈ? ਉਤਰ॥ ਜੇਹਾ ਅਪਨੇ ਮਨ ਮੈਂ ਜਾਨਤਾ ਹੈ ਤੈਸਾ ਹੀ ਵਰਤਤਾ ਹੈ ਜੇ (ਸਉ) ਸਿਆਣਾ ਭੀ ਜੁੜਕੇ ਕੋਈ ਆਖੇ ਕਿ ਐਸੀ ਨਾ ਕਰ ਤੌ ਮਾਨਤਾ ਕਿਸੇ ਕੀ ਨਹੀਂ॥


ਜਿਥੈ ਸੁ ਵਸਤੁ ਜਾਪਈ ਆਪੇ ਵਰਤਉ ਜਾਣਿ  

जिथै सु वसतु न जापई आपे वरतउ जाणि ॥  

Jithai so vasaṯ na jāp▫ī āpe varṯa▫o jāṇ.  

Where the real thing is not seen, self-conceit prevails there - know this well.  

ਜਿੱਥੇ ਵਾਹਿਗੁਰੂ, ਅਸਲ ਚੀਜ਼, ਦਿੱਸ ਨਹੀਂ ਆਉਂਦੀ, ਜਾਣ ਲੈ ਕੇ ਉੱਥੇ ਸਵੈ-ਹੰਗਤ ਦਾ ਬੋਲਬਾਲਾ ਹੈ।  

ਜਹਾਂ ਸਤਸੰਗ ਮੇਂ ਆਤਮਾਨੰਦ ਰੂਪ ਵਸਤੂ ਹੈ ਤਿਸ ਕੋ ਤੋ ਜਾਨਤਾ ਹੀ ਨਹੀਂ ਆਪੇ (ਜਾਣਿ) ਗ੍ਯਾਤ ਗੇਯ ਹੋਕੇ ਵਰਤਤਾ ਫਿਰਤਾ ਹੈ॥


ਨਾਨਕ ਗਾਹਕੁ ਕਿਉ ਲਏ ਸਕੈ ਵਸਤੁ ਪਛਾਣਿ ॥੨॥  

नानक गाहकु किउ लए सकै न वसतु पछाणि ॥२॥  

Nānak gāhak ki▫o la▫e sakai na vasaṯ pacẖẖāṇ. ||2||  

O Nanak, how can the purchaser purchase the real thing, if he cannot recognize it? ||2||  

ਨਾਨਕ ਖਰੀਦਾਰ ਚੀਜ਼ ਨੂੰ ਕਿ ਤਰ੍ਹਾਂ ਮੁੱਲ ਲੈ ਸਕਦਾ ਹੈ, ਜੇਕਰ ਉਹ ਇਸ ਨੂੰ ਸਿੰਝਾਣ ਹੀ ਨਹੀਂ ਸਕਦਾ?  

ਸ੍ਰੀ ਗੁਰੂ ਜੀ ਕਹਿਤੇ ਹੈਂ ਅਧਕਾਰੀ ਹੋਕੇ ਵਸਤੂ ਕਿਸ ਪ੍ਰਕਾਰ ਲੇਵੇ ਜੋ ਵਸਤੂ ਕੋ ਪਛਾਨ ਹੀ ਨਹੀਂ ਸਕਤਾ ਭਾਵ ਜਥ ਸਤਸੰਗ ਕੀ ਮਹਿਮਾ ਹੀ ਨਹੀਂ ਜਾਨਤਾ ਤਬ ਤਹਾਂ ਸੋ ਆਤਮ ਵਸਤੂ ਕੈਸੇ ਪਾਵੈ॥੨॥


ਮਃ   ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ  

मः २ ॥   सो किउ अंधा आखीऐ जि हुकमहु अंधा होइ ॥  

Mėhlā 2.   So ki▫o anḏẖā ākẖī▫ai jė hukmahu anḏẖā ho▫e.  

Second Mehl:   How can someone be called blind, if he was made blind by the Lord's Command?  

ਦੂਜੀ ਪਾਤਸ਼ਾਹੀ।   ਉਹ ਕਿਸ ਤਰ੍ਹਾਂ ਅੰਨ੍ਹਾਂ ਕਿਹਾ ਜਾ ਸਕਦਾ ਹੈ ਜੇ ਸੁਆਮੀ ਦੀ ਰਜ਼ਾ ਰਾਹੀਂ ਅੰਨ੍ਹਾ (ਮਾਇਆ ਤੋਂ ਉਪਰ) ਹੋਇਆ ਹੈ?  

ਸੋ ਕਿਉਂ ਅੰਧਾ ਕਹੀਏ ਜੋ ਪਰਮੇਸਰ ਕੇ ਹੁਕਮ ਸੇ ਨੇਤ੍ਰਹੀਨ ਹੂਆ ਹੈ॥ ਇਸ ਪੰਕਤੀ ਮੈਂ ਸੰਪ੍ਰਦਾਈ ਗਿਆਨੀ ਕਹਿਤੇ ਹੈਂ ਕਿ ਂਹੁਕਮਹੁ ਅੰਧਾ ਨ ਹੋਇਂ ਪਾਠ ਹੈ, ਇਸਤੇ ਇਸਕਾ ਅਰਥ ਐਸਾ ਹੈ ਕਿ ਵਹੁ ਅੰਧਾ ਨਹੀਂ ਹੈ ਜੋ ਹੁਕਮ ਕੋ ਮਾਨਤਾ ਹੈ, ਕਿੰਤੂ ਵੋਹ ਅੰਧਾ ਹੈ ਜੋ ਨੀਚਲੀ ਪੰਕਤੀ ਕੇ ਅਰਥ ਮੈਂ ਕਹਾ ਹੈ ਭਾਵ ਨੇਤ੍ਰ ਹੀਣ ਕਾ ਯਹੀ ਚਕੋਰ ਨਹੀਂ ਹੈ॥


ਨਾਨਕ ਹੁਕਮੁ ਬੁਝਈ ਅੰਧਾ ਕਹੀਐ ਸੋਇ ॥੩॥  

नानक हुकमु न बुझई अंधा कहीऐ सोइ ॥३॥  

Nānak hukam na bujẖ▫ī anḏẖā kahī▫ai so▫e. ||3||  

O Nanak, one who does not understand the Hukam of the Lord's Command should be called blind. ||3||  

ਨਾਨਕ, ਜੋ ਪ੍ਰਭੂ ਦੀ ਰਜ਼ਾ ਨੂੰ ਨਹੀਂ ਸਮਝਦਾ, ਉਹ ਹੀ ਅੰਨਾਂ ਆਖਿਆ ਜਾਂਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਵਾਹਿਗੁਰੂ ਕਾ ਹੁਕਮੁ ਨਹੀਂ ਸਮਝਤਾ ਜੋ ਅੰਧਾ ਕਹੀਤਾ ਹੈ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits