Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੀਤਾ ਲਖਮਣੁ ਵਿਛੁੜਿ ਗਇਆ  

xxx
ਅਤੇ ਸੀਤਾ ਲਛਮਣ ਵਿਛੁੜੇ।


ਰੋਵੈ ਦਹਸਿਰੁ ਲੰਕ ਗਵਾਇ  

ਦਹਸਿਰੁ = (संः दशशिर) ਦਸ ਸਿਰਾਂ ਵਾਲਾ, ਰਾਵਣ।
ਰਾਵਣ ਲੰਕਾ ਗੁਆ ਕੇ ਰੋਇਆ,


ਜਿਨਿ ਸੀਤਾ ਆਦੀ ਡਉਰੂ ਵਾਇ  

ਡਉਰੂ ਵਾਇ = ਡਉਰੂ ਵਜਾ ਕੇ, ਸਾਧੂ ਦਾ ਭੇਸ ਕਰ ਕੇ।
ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ।


ਰੋਵਹਿ ਪਾਂਡਵ ਭਏ ਮਜੂਰ  

xxx
(ਪੰਜੇ) ਪਾਂਡੋ ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ,


ਜਿਨ ਕੈ ਸੁਆਮੀ ਰਹਤ ਹਦੂਰਿ  

ਸੁਆਮੀ = ਕ੍ਰਿਸ਼ਨ ਜੀ।
(ਭਾਵੇਂ ਕਿ) ਜਿਨ੍ਹਾਂ (ਪਾਂਡਵਾਂ) ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ)


ਰੋਵੈ ਜਨਮੇਜਾ ਖੁਇ ਗਇਆ  

ਖੁਇ ਗਇਆ = ਖੁੰਝ ਗਿਆ।
ਰਾਜਾ ਜਨਮੇਜਾ ਖੁੰਝ ਗਿਆ, (੧੮ ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ 'ਮਹਾਭਾਰਤ' ਸੁਣਿਆ, ਪਰ ਸ਼ੰਕਾ ਕੀਤਾ, ਇਸ)


ਏਕੀ ਕਾਰਣਿ ਪਾਪੀ ਭਇਆ  

ਏਕੀ = ਇਕ (ਗ਼ਲਤੀ)। ਜਨਮੇਜੇ ਨੇ (ਇਹ ਹਸਤਨਾਪੁਰ ਦਾ ਇਕ ਰਾਜਾ ਸੀ) ੧੮ ਬ੍ਰਾਹਮਣਾਂ ਨੂੰ ਮਾਰ ਦਿੱਤਾ ਸੀ, ਜਿਸ ਦਾ ਪ੍ਰਾਸ਼ਚਿਤ ਕਰਨ ਲਈ ਇਸ ਨੇ ਰਿਸ਼ੀ 'ਵੈਸ਼ੰਪਾਇਨ' ਪਾਸੋਂ 'ਮਹਾਭਾਰਤ' ਸੁਣਿਆ ਸੀ।
ਇਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ।


ਰੋਵਹਿ ਸੇਖ ਮਸਾਇਕ ਪੀਰ  

ਮਸਾਇਕ = ਮਸ਼ਾਇਖ਼, ਲਫ਼ਜ਼ 'ਸ਼ੇਖ' ਦਾ ਬਹੁ-ਵਚਨ।
ਸ਼ੇਖ ਪੀਰ ਆਦਿਕ ਭੀ ਰੋਂਦੇ ਹਨ,


ਅੰਤਿ ਕਾਲਿ ਮਤੁ ਲਾਗੈ ਭੀੜ  

ਭੀੜ = ਮੁਸੀਬਤ।
ਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ।


ਰੋਵਹਿ ਰਾਜੇ ਕੰਨ ਪੜਾਇ  

ਰਾਜੇ = ਭਰਥਰੀ ਗੋਪੀਚੰਦ ਆਦਿਕ ਰਾਜੇ।
(ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ,


ਘਰਿ ਘਰਿ ਮਾਗਹਿ ਭੀਖਿਆ ਜਾਇ  

xxx
ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ।


ਰੋਵਹਿ ਕਿਰਪਨ ਸੰਚਹਿ ਧਨੁ ਜਾਇ  

ਕਿਰਪਨ = ਕੰਜੂਸ। ਸੰਚਹਿ = ਇਕੱਠਾ ਕਰਦੇ ਹਨ।
ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ,


ਪੰਡਿਤ ਰੋਵਹਿ ਗਿਆਨੁ ਗਵਾਇ  

xxx
ਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ।


ਬਾਲੀ ਰੋਵੈ ਨਾਹਿ ਭਤਾਰੁ  

ਬਾਲੀ = ਲੜਕੀ।
ਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ।


ਨਾਨਕ ਦੁਖੀਆ ਸਭੁ ਸੰਸਾਰੁ  

xxx
ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।


ਮੰਨੇ ਨਾਉ ਸੋਈ ਜਿਣਿ ਜਾਇ  

ਜਿਣਿ = ਜਿੱਤ ਕੇ।
ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ,


ਅਉਰੀ ਕਰਮ ਲੇਖੈ ਲਾਇ ॥੧॥  

ਅਉਰੀ = ਹੋਰ ॥੧॥
('ਨਾਮ' ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ ॥੧॥


ਮਃ  

xxx
xxx


ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ  

ਸਭੁ ਕਿਛੁ = ਹਰੇਕ (ਉੱਦਮ)। ਮੰਨਿਐ = ਜੇ ਮੰਨ ਲਈਏ, ਜੇ 'ਨਾਮ' ਨੂੰ ਮੰਨ ਲਈਏ, ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ। ਅਵਰਿ ਕਾਰਾ = ਹੋਰ ਸਾਰੇ ਕੰਮ। ਬਾਦਿ = ਵਿਅਰਥ।
ਜੇ ਮਨ ਪ੍ਰਭੂ ਦੇ ਨਾਮ ਵਿਚ ਪਤੀਜ ਜਾਏ ਤਾਂ ਜਪ ਤਪ ਆਦਿਕ ਹਰੇਕ ਉੱਦਮ (ਵਿੱਚੇ ਹੀ ਆ ਜਾਂਦਾ ਹੈ), (ਨਾਮ ਤੋਂ ਬਿਨਾ) ਹੋਰ ਸਾਰੇ ਕੰਮ ਵਿਅਰਥ ਹਨ।


ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥  

ਮੰਨਿਆ = ਜੋ ਮੰਨ ਗਿਆ ਹੈ, ਜਿਸ ਨੇ 'ਨਾਮ' ਮੰਨ ਲਿਆ ਹੈ, ਜਿਸ ਦਾ ਮਨ ਨਾਮ ਵਿਚ ਪਤੀਜ ਗਿਆ ਹੈ। ਮੰਨੀਐ = ਮੰਨੀਦਾ ਹੈ, ਆਦਰ ਪਾਂਦਾ ਹੈ {ਨੋਟ: ਲਫ਼ਜ਼ 'ਮੰਨਿਐ' ਅਤੇ 'ਮੰਨੀਐ' ਦਾ ਫ਼ਰਕ ਚੇਤੇ ਰੱਖਣ ਜੋਗ ਹੈ}। ਪਰਸਾਦਿ = ਕਿਰਪਾ ਨਾਲ ॥੨॥
ਹੇ ਨਾਨਕ! 'ਨਾਮ' ਨੂੰ ਮੰਨਣ ਵਾਲਾ ਆਦਰ ਪਾਂਦਾ ਹੈ, ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਸਕੀਦੀ ਹੈ ॥੨॥


ਪਉੜੀ  

xxx
xxx


ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ  

ਹੰਸ = (ਸੰ. हंस) ਜੀਵ-ਆਤਮਾ। ਧੁਰਿ = ਮੁੱਢ ਤੋਂ। ਕਰਤੈ = ਕਰਤਾਰ ਨੇ। ਲਿਖਿ = ਲਿਖ ਕੇ (ਭਾਵ) ਆਪਣੇ ਹੁਕਮ ਅਨੁਸਾਰ।
ਸਰੀਰ ਤੇ ਜੀਵਾਤਮਾ ਦਾ ਸੰਜੋਗ ਧੁਰੋਂ ਕਰਤਾਰ ਨੇ ਆਪਣੇ ਹੁਕਮ ਅਨੁਸਾਰ ਬਣਾ ਦਿੱਤਾ ਹੈ।


ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ  

ਗੁਪਤੁ = ਲੁਕਿਆ ਹੋਇਆ।
ਪ੍ਰਭੂ ਸਭ ਜੀਵਾਂ ਵਿਚ ਲੁਕਿਆ ਹੋਇਆ ਮੌਜੂਦ ਹੈ, ਗੁਰੂ ਦੀ ਰਾਹੀਂ ਪਰਗਟ ਹੁੰਦਾ ਹੈ।


ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ  

xxx
(ਜੋ ਮਨੁੱਖ ਗੁਰੂ ਦੀ ਸਰਣ ਆ ਕੇ ਪ੍ਰਭੂ ਦੇ) ਗੁਣ ਗਾਂਦਾ ਹੈ ਗੁਣ ਉਚਾਰਦਾ ਹੈ ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ।


ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ  

xxx
(ਸਤਿਗੁਰੂ ਦੀ) ਸੱਚੀ ਬਾਣੀ ਦੀ ਰਾਹੀਂ ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤ ਵਿਚ (ਰੱਖ ਕੇ) ਮਿਲਾ ਦਿੱਤਾ।


ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥  

xxx॥੧੪॥
ਹਰੇਕ ਹਸਤੀ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਆਪ ਹੀ ਵਡਿਆਈ ਬਖ਼ਸ਼ਦਾ ਹੈ ॥੧੪॥


ਸਲੋਕ ਮਃ  

xxx
xxx


ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ  

xxx
ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੋਵੇ ਤੇ ਤੁਰ ਪਏ ਰਤਨ ਪਰਖਣ,


ਰਤਨਾ ਸਾਰ ਜਾਣਈ ਆਵੈ ਆਪੁ ਲਖਾਇ ॥੧॥  

xxx॥੧॥
ਉਹ ਰਤਨਾਂ ਦੀ ਕਦਰ ਤਾਂ ਜਾਣਦਾ ਨਹੀਂ, ਪਰ ਆਪਣਾ ਆਪ ਨਸ਼ਰ ਕਰਾ ਆਉਂਦਾ ਹੈ (ਭਾਵ, ਆਪਣਾ ਅੰਨ੍ਹਾ-ਪਨ ਜ਼ਾਹਰ ਕਰ ਆਉਂਦਾ ਹੈ) ॥੧॥


ਮਃ  

xxx
xxx


ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ  

ਰਤਨ = ਨਾਮ-ਰਤਨ, ਪ੍ਰਭੂ ਦੇ ਗੁਣ। ਰਤਨੀ = ਰਤਨਾਂ ਦਾ ਪਾਰਖੂ ਸਤਿਗੁਰੂ।
ਪ੍ਰਭੂ ਦੇ ਗੁਣਾਂ-ਰੂਪ ਰਤਨਾਂ ਦੀ ਥੈਲੀ ਸਤਿਗੁਰੂ ਨੇ ਆ ਕੇ ਖੋਲ੍ਹੀ ਹੈ।


ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ  

ਵਖਰ = (ਭਾਵ) ਵੱਖਰ ਵੇਚਣ ਵਾਲਾ। ਤੈ = ਅਤੇ। ਵਣਜਾਰਾ = ਵਣਜਨਵਾਲਾ ਗੁਰਮੁਖ।
ਇਹ ਗੁੱਥੀ ਵੇਚਣ ਵਾਲੇ ਸਤਿਗੁਰੂ ਅਤੇ ਵਿਹਾਝਣ ਵਾਲੇ ਗੁਰਮੁਖ ਦੋਹਾਂ ਦੇ ਹਿਰਦੇ ਵਿਚ ਟਿਕ ਰਹੀ ਹੈ (ਭਾਵ, ਦੋਹਾਂ ਨੂੰ ਇਹ ਗੁਣ ਪਿਆਰੇ ਲੱਗ ਰਹੇ ਹਨ)।


ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ  

ਮਾਣਕ = ਰਤਨ, ਨਾਮ। ਸੇਇ = ਉਹੀ ਬੰਦੇ।
ਹੇ ਨਾਨਕ! ਜਿਨ੍ਹਾਂ ਦੇ ਪਾਸ (ਭਾਵ, ਹਿਰਦੇ ਵਿਚ) ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੁਣ ਮੌਜੂਦ ਹੈ ਉਹ ਮਨੁੱਖ ਹੀ ਨਾਮ-ਰਤਨ ਵਿਹਾਝਦੇ ਹਨ;


ਰਤਨਾ ਸਾਰ ਜਾਣਨੀ ਅੰਧੇ ਵਤਹਿ ਲੋਇ ॥੨॥  

ਵਤਹਿ = ਭਟਕਦੇ ਹਨ। ਲੋਇ = ਜਗਤ ਵਿਚ। ਕੇਰੀ = ਦੀ ॥੨॥
ਪਰ ਜੋ ਇਹਨਾਂ ਰਤਨਾਂ ਦੀ ਕਦਰ ਨਹੀਂ ਜਾਣਦੇ ਉਹ ਅੰਨ੍ਹਿਆਂ ਵਾਂਗ ਜਗਤ ਵਿਚ ਫਿਰਦੇ ਹਨ ॥੨॥


ਪਉੜੀ  

xxx
xxx


ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ  

ਦਰਵਾਜੇ = ਗੋਲਕਾਂ-ਰੂਪ ਦਰਵਾਜ਼ੇ। ਕੋਟੁ = ਕਿਲ੍ਹਾ।
ਸਰੀਰ (ਮਾਨੋ, ਇਕ) ਕਿਲ੍ਹਾ ਹੈ, ਇਸ ਦੇ ਨੌ ਗੋਲਕਾਂ-ਰੂਪ ਦਰਵਾਜ਼ੇ (ਪਰਗਟ) ਹਨ, ਤੇ ਦਸਵਾਂ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ।


ਬਜਰ ਕਪਾਟ ਖੁਲਨੀ ਗੁਰ ਸਬਦਿ ਖੁਲੀਜੈ  

ਬਜਰ = ਕਰੜੇ। ਕਪਾਟ = ਕਵਾੜ। ਖੁਲੀਜੈ = ਖੁਲ੍ਹਦੇ ਹਨ।
(ਉਸ ਦਸਵੇਂ ਦਰਵਾਜ਼ੇ ਦੇ) ਕਵਾੜ ਬੜੇ ਕਰੜੇ ਹਨ ਖੁਲ੍ਹਦੇ ਨਹੀਂ, ਖੁਲ੍ਹਦੇ (ਕੇਵਲ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਨ।


ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ  

ਅਨਹਦ = ਇਕ-ਰਸ। ਧੁਨਿ = ਸੁਰ।
(ਜਦੋਂ ਇਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ਤਾਂ, ਮਾਨੋ,) ਇਕ-ਰਸ ਵਾਲੇ ਵਾਜੇ ਵੱਜ ਪੈਂਦੇ ਹਨ ਜੋ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਣੀਦੇ ਹਨ।


ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ  

ਤਿਤੁ = ਉਸ ਵਿਚ। ਘਟ = ਸਰੀਰ।
(ਜਿਸ ਹਿਰਦੇ ਵਿਚ ਇਹ ਆਨੰਦ ਪੈਦਾ ਹੁੰਦਾ ਹੈ) ਉਸ ਹਿਰਦੇ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ, ਪ੍ਰਭੂ ਦੀ ਭਗਤੀ ਕਰ ਕੇ ਉਹ ਮਨੁੱਖ ਪ੍ਰਭੂ ਵਿਚ ਮਿਲ ਜਾਂਦਾ ਹੈ।


ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥  

ਜਿਨਿ = ਜਿਸ ਪ੍ਰਭੂ ਨੇ ॥੧੫॥
ਜਿਸ ਪ੍ਰਭੂ ਨੇ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਜੀਵਾਂ ਵਿਚ ਵਿਆਪਕ ਹੈ (ਪਰ ਉਸ ਨਾਲ ਮੇਲ ਗੁਰੂ ਦੀ ਰਾਹੀਂ ਹੀ ਹੁੰਦਾ ਹੈ) ॥੧੫॥


ਸਲੋਕ ਮਃ  

xxx
xxx


ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ  

ਰਾਹਿ ਦਸਿਐ = ਰਾਹ ਦੱਸਣ ਨਾਲ। ਅੰਧੇ ਕੈ ਰਾਹਿ ਦਸਿਐ = ਅੰਨ੍ਹੇ ਦੇ ਰਾਹ ਦੱਸਣ ਨਾਲ, ਜੇ ਅੰਨ੍ਹਾ ਮਨੁੱਖ ਰਾਹ ਦੱਸੇ। ਸੁ = ਉਹੀ ਮਨੁੱਖ।
ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ।


ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ  

ਉਝੜਿ = ਕੁਰਾਹੇ।
ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ।


ਅੰਧੇ ਏਹਿ ਆਖੀਅਨਿ ਜਿਨ ਮੁਖਿ ਲੋਇਣ ਨਾਹਿ  

ਏਹਿ = (ਲਫ਼ਜ਼ 'ਇਹ' ਜਾਂ 'ਏਹ' ਤੋਂ 'ਏਹਿ' ਬਹੁ-ਵਚਨ ਹੈ) ਇਹ ਬੰਦੇ। ਆਖੀਅਨਿ = ਆਖੇ ਜਾਂਦੇ ਹਨ (ਨੋਟ: ਲਫ਼ਜ਼ 'ਆਖੀਅਨੁ' ਅਤੇ 'ਆਖਿਅਨਿ' ਵਿਚ ਫ਼ਰਕ ਵੇਖਣ ਜੋਗ ਹੈ, ਵੇਖੋ 'ਗੁਰਬਾਣੀ ਵਿਆਕਰਣ')। ਮੁਖਿ = ਮੂੰਹ ਉਤੇ। ਲੋਇਣ = ਅੱਖਾਂ।
(ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ,


ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥  

xxx॥੧॥
ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ॥੧॥


ਮਃ  

xxx
xxx


ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ  

ਸਾਹਿਬਿ = ਸਾਹਿਬ ਨੇ, ਪ੍ਰਭੂ ਨੇ।
ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ, ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ,


ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ  

ਜੇਹਾ ਜਾਣੈ = (ਅੰਨ੍ਹਾ ਮਨੁੱਖ) ਜਿਵੇਂ ਸਮਝਦਾ ਹੈ। ਸਉ = ਸੌ ਵਾਰੀ। ਜੇ = ਭਾਵੇਂ।
(ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ।


ਜਿਥੈ ਸੁ ਵਸਤੁ ਜਾਪਈ ਆਪੇ ਵਰਤਉ ਜਾਣਿ  

ਜਿਥੈ = ਜਿਸ ਮਨੁੱਖ ਦੇ ਅੰਦਰ। ਆਪੇ ਵਰਤਉ = ਆਪਾ-ਭਾਵ ਦੀ ਵਰਤਣ, ਆਪਣੀ ਸਮਝ ਦੀ ਵਰਤੋਂ, ਹਉਮੈ ਦਾ ਜ਼ੋਰ। ਜਾਣਿ = ਜਾਣੋ।
ਜਿਸ ਮਨੁੱਖ ਦੇ ਅੰਦਰ 'ਨਾਮ'-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ,


ਨਾਨਕ ਗਾਹਕੁ ਕਿਉ ਲਏ ਸਕੈ ਵਸਤੁ ਪਛਾਣਿ ॥੨॥  

xxx॥੨॥
(ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ॥੨॥


ਮਃ  

xxx
xxx


ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ  

ਹੁਕਮਹੁ = ਹੁਕਮ ਨਾਲ, ਰਜ਼ਾ ਵਿਚ। ਅੰਧਾ = ਨੇਤ੍ਰ-ਹੀਣ। (ਨੋਟ: ਅੰਕ ੨ ਦਾ ਭਾਵ ਹੈ ਮ: ੨)।
ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ।


ਨਾਨਕ ਹੁਕਮੁ ਬੁਝਈ ਅੰਧਾ ਕਹੀਐ ਸੋਇ ॥੩॥  

xxx॥੩॥
ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits