Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਬੋਲੈ ਚਰਪਟੁ ਸਤਿ ਸਰੂਪੁ   ਪਰਮ ਤੰਤ ਮਹਿ ਰੇਖ ਰੂਪੁ ॥੫॥  

बोलै चरपटु सति सरूपु ॥   परम तंत महि रेख न रूपु ॥५॥  

Bolai cẖarpat saṯ sarūp.   Param ṯanṯ mėh rekẖ na rūp. ||5||  

Says Charpat, God is the embodiment of Truth;   the supreme essence of reality has no shape or form. ||5||  

(ਗੁਰੂ ਜੀ ਜੁਆਬ ਦਿੰਦੇ ਹਨ) ਸੁਣ ਹੇ ਚਰਪਟ, ਪ੍ਰਭੂ ਸੱਚ ਦਾ ਪੁੰਜ ਹੈ।   ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।  

ਸ੍ਰੀ ਗੁਰੂ ਜੀ ਬੋਲੇ ਹੇ ਚਰਪਟ ਜਿਸ ਮੈਂ ਰੂਪ ਰੇਖ ਨਹੀਂ ਹੈ ਤਿਸ ਪਰਮ ਸਾਰਸਤ ਸਰੂਪ ਕੋ ਵਹੁ ਪਾਖੰਡੀ ਪ੍ਰਾਪਤਿ ਹੋਤਾ ਹੈ॥੫॥


ਮਃ   ਸੋ ਬੈਰਾਗੀ ਜਿ ਉਲਟੇ ਬ੍ਰਹਮੁ   ਗਗਨ ਮੰਡਲ ਮਹਿ ਰੋਪੈ ਥੰਮੁ  

मः १ ॥   सो बैरागी जि उलटे ब्रहमु ॥   गगन मंडल महि रोपै थमु ॥  

Mėhlā 1.   So bairāgī jė ulte barahm.   Gagan mandal mėh ropai thamm.  

First Mehl:   He alone is a Bairaagi, who turns himself toward God.   In the Tenth Gate, the sky of the mind, he erects his pillar.  

ਪਹਿਲੀ ਪਾਤਿਸ਼ਾਹੀ।   ਕੇਵਲ ਉਹ ਹੀ ਇੱਛਾ ਰਹਿਤ ਹੈ, ਜੋ ਮਾਲਕ ਵੱਲ ਮੋੜਾ ਪਾਉਂਦਾ ਹੈ।   ਵਾਹਿਗੁਰੂ, ਬਮਲੇ ਸਰੂਪ, ਨੂੰ ਉਹ ਆਪਣੇ ਦਸਮ ਦੁਆਰ ਵਿੱਚ ਟਿਕਾ ਲੈਂਦਾ ਹੈ।  

ਸੋ ਬੈਰਾਗੀ ਹੈ ਜੋ ਮਨ ਕੋ ਬ੍ਰਹਮ ਮੈਂ (ਉਲਟੇ) ਉਲਟਾਵੈ ਰਿਦੇ ਅਸਥਲ ਮੈਂ ਨਿਸਚੇ ਰੂਪ ਥੰਮ ਗਾਡੇ॥


ਅਹਿਨਿਸਿ ਅੰਤਰਿ ਰਹੈ ਧਿਆਨਿ   ਤੇ ਬੈਰਾਗੀ ਸਤ ਸਮਾਨਿ  

अहिनिसि अंतरि रहै धिआनि ॥   ते बैरागी सत समानि ॥  

Ahinis anṯar rahai ḏẖi▫ān.   Ŧe bairāgī saṯ samān.  

Night and day, he remains in deep inner meditation.   Such a Bairaagi is just like the True Lord.  

ਰਾਤ ਦਿਨ ਉਹ ਦਿਲੀ ਸਿਮਰਨ ਅੰਦਰ ਲੀਨ ਰਹਿੰਦਾ ਹੈ।   ਐਹੋ ਜੇਹਾ ਇੱਛਾ ਰਹਿਤ ਪੁਰਸ਼ ਸੱਚੇ ਸੁਆਮੀ ਦੇ ਤੁੱਲ ਹੈ।  

ਦਿਨ ਰਾਤ ਪ੍ਰਮਾਤਮਾ ਕੇ ਧਿਆਨ ਮੈਂ ਰਹੇ ਸੋ ਬੈਰਾਗੀ ਔ (ਸਤ) ਪ੍ਰਮੇਸਰ ਸਮਾਨ ਹੈ ਭਾਵ ਏਕ ਹੀ ਹੈ॥


ਬੋਲੈ ਭਰਥਰਿ ਸਤਿ ਸਰੂਪੁ   ਪਰਮ ਤੰਤ ਮਹਿ ਰੇਖ ਰੂਪੁ ॥੬॥  

बोलै भरथरि सति सरूपु ॥   परम तंत महि रेख न रूपु ॥६॥  

Bolai bẖarthar saṯ sarūp.   Param ṯanṯ mėh rekẖ na rūp. ||6||  

Says Bhart'har, God is the embodiment of Truth;   the supreme essence of reality has no shape or form. ||6||  

(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਭਰਥਰ, ਪ੍ਰਭੂ ਸੱਚ ਦਾ ਪੁੰਜ ਹੈ।   ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।  

ਸ੍ਰੀ ਗੁਰੂ ਜੀ ਬੋਲੇ ਹੇ ਭਰਥਰੀ ਸਤ ਸਰੂਪ ਜੋ ਪ੍ਰਮੇਸਰ ਰੂਪੁ ਹੈ ਜਿਸ ਮੈਂ ਰੂਪ ਰੇਖਾ ਨਹੀਂ ਹੈ ਤਿਸ ਕੋ ਵਹੁ ਬੈਰਾਗੀ ਪ੍ਰਾਪਤਿ ਹੋਤਾ ਹੈ॥੬॥


ਮਃ   ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ   ਕੰਨ ਪੜਾਇ ਕਿਆ ਖਾਜੈ ਭੁਗਤਿ  

मः १ ॥   किउ मरै मंदा किउ जीवै जुगति ॥   कंन पड़ाइ किआ खाजै भुगति ॥  

Mėhlā 1.   Ki▫o marai manḏā ki▫o jīvai jugaṯ.   Kann paṛā▫e ki▫ā kẖājai bẖugaṯ.  

First Mehl:   How is evil eradicated? How can the true way of life be found?   What is the use of piercing the ears, or begging for food?  

ਪਹਿਲੀ ਪਾਤਸ਼ਾਹੀ।   ਪਾਪ ਕਿਸ ਤਰ੍ਹਾਂ ਜੜ੍ਹੋ ਮੇਖੋਂ ਪੁੱਟਿਆ ਜਾਂਦਾ ਹੈ ਤੇ ਅਸਲੀ ਜੀਵਨ ਦੇ ਮਾਰਗ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ?   ਕੰਨਾਂ ਨੂੰ ਪੜਵਾ ਕੇ ਟੁਕੱੜ ਖਾਣ ਦਾ ਕੀ ਲਾਭ ਹੈ?  

ਪ੍ਰਸ਼ਨ: ਮੰਦ ਸੁਭਾਵ ਕੈਸੇ ਮਰੇ ੧ ਔ ਜੀਵਨੇ ਕੀ ਜੁਗਤਿ ਕੈਸੇ ਪ੍ਰਾਪਤਿ ਹੋਵੇ? ੨ ਕਾਨ ਛਿਦਾਇ ਕੈ ਕਯਾ (ਭੁਗਤਿ) ਭੋਜਨ ਖਾਈਐ॥੩॥


ਆਸਤਿ ਨਾਸਤਿ ਏਕੋ ਨਾਉ   ਕਉਣੁ ਸੁ ਅਖਰੁ ਜਿਤੁ ਰਹੈ ਹਿਆਉ  

आसति नासति एको नाउ ॥   कउणु सु अखरु जितु रहै हिआउ ॥  

Āsaṯ nāsaṯ eko nā▫o.   Ka▫uṇ so akẖar jiṯ rahai hi▫ā▫o.  

Throughout existence and non-existence, there is only the Name of the One Lord.   What is that Word, which holds the heart in its place?  

ਇਕ ਨਾਮ ਹੀ ਹੈ ਜੋ ਕੁਲ ਆਲਮ ਦੀ ਹੋਂਦ ਅਤੇ ਅਣਹੋਂਦ, ਦੋਨਾਂ ਵਿੱਚ ਸਦੀਵੀ ਸਥਿਰ ਰਹਿੰਦਾ ਹੈ।   ਉਹ ਕਿਹੜਾ ਸੰਬਦ ਹੈ ਜਿਸ ਦੁਆਰਾ ਮਨ ਸਥਿਰ ਰਹਿੰਦਾ ਹੈ?  

ਕੌਨ ਸੋ ਅਖਰ ਹੈ ਜਿਸਕੇ ਜਪਨੇ ਕਰ (ਹਿਆਉ) ਪਤਿ ਰਹੇ ਵਾ ਹੀਆ ਇਸਥਿਤ ਰਹੇ ਉਤ੍ਰ ਦੂਸਰੇ ਪ੍ਰਸ਼ਨ ਕਾ (ਆ) ਸਰਬ ਓਰ ਤੇ ਸਤ ਸਰੂਪ ਏਕ ਹੀ ਹੈ ਐਸੇ ਜਾਨਣਾ ਏਹੋ ਜੀਵਨੇ ਕੀ ਜੁਗਤੀ ਹੈ॥ ਉਤ੍ਰ ਪਹਲੇ ਪ੍ਰਸ਼ਨ ਕਾ (ਨਾਉ) ਨਾਮ ਰੂਪੁ ਜਗਤ ਨਾਸ ਰੂਪ ਹੈ ਇਸ ਨਿਸਚੇ ਕਰ ਮੰਦਾ ਸੁਭਾਵ ਮਰ ਜਾਤਾ ਹੈ॥


ਧੂਪ ਛਾਵ ਜੇ ਸਮ ਕਰਿ ਸਹੈ   ਤਾ ਨਾਨਕੁ ਆਖੈ ਗੁਰੁ ਕੋ ਕਹੈ  

धूप छाव जे सम करि सहै ॥   ता नानकु आखै गुरु को कहै ॥  

Ḏẖūp cẖẖāv je sam kar sahai.   Ŧā Nānak ākẖai gur ko kahai.  

When you look alike upon sunshine and shade,   says Nanak, then the Guru will speak to you.  

ਜੇਕਰ ਇਨਸਾਨ ਧੁੱਪ (ਸੁਖ) ਅਤੇ ਛਾਂ (ਦੁਖ) ਨੂੰ ਇੱਕ ਸਮਾਨ ਸਹਾਰਦਾ ਹੈ,   ਕੇਵਲ ਤਦ ਹੀ ਗੁਰੂ ਜੀ ਫੁਰਮਾਉਂਦੇ ਹਨ, ਉਹ ਵਿਸ਼ਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਸਕਦਾ ਹੈ।  

ਕਉਣੁ ਸੁ ਅਖਰ ਕਾ ਉਤਰ ਚੋਥੇ ਪ੍ਰਸ਼ਨ ਕਾ (ਧੂਪ ਛਾਵ) ਸੁਖੁ ਦੁਖ ਜੋ ਸਮ ਜਾਣਕੇ ਸਹਾਰੇ ਔ ਗੁਰ ਉਪਦੇਸ਼ ਕੋ ਕਹੇ ਸ੍ਰੀ ਗੁਰੂ ਜੀ ਕਹਤੇ ਹੈਂ ਤੌ ਹਿਆਉ ਰਹਤਾ ਹੈ॥੪॥


ਛਿਅ ਵਰਤਾਰੇ ਵਰਤਹਿ ਪੂਤ   ਨਾ ਸੰਸਾਰੀ ਨਾ ਅਉਧੂਤ  

छिअ वरतारे वरतहि पूत ॥   ना संसारी ना अउधूत ॥  

Cẖẖi▫a varṯāre varṯėh pūṯ.   Nā sansārī nā a▫uḏẖūṯ.  

The students follow the six systems.   They are neither worldly people, nor detached renunciates.  

ਚੇਲੇ ਹੋ ਕੇ ਲੱਕ ਦੇ ਭੇਖਾਂ ਅੰਦਰ ਪਰਵਿਰਤ ਹੁੰਦੇ ਹਨ।   ਉਹ ਨਾਂ ਸੱਚੇ ਦੁਨੀਆਦਾਰ ਬੰਦੇ ਹਨ ਨਾਂ ਹੀ ਦੁਨੀਆ ਦੇ ਸੱਚੇ ਤਿਆਗੀ।  

ਖਟ ਭੇਖ ਜੋ ਵਰਤ ਰਹੇ ਹੈਂ ਇਨ ਮੈਂ (ਪੂਤ) ਪਵਿਤ੍ਰ ਰਹੇ ਨਾ ਸੰਸਾਰੀ ਕਿਰਿਆ ਕਾ ਅਭਿਮਾਨੀ ਹੋਵੈ ਨ ਅਵਧੂਤੀ ਕ੍ਰਿਆ ਕਾ ਅਭਿਮਾਨੀ ਹੋਵੈ ਸਭ ਮੈਂ ਸਮ ਰਹੇ ਇਸ ਪਰਕਾਰ ਕੰਨ ਪੜਾਇਕੈ ਸਮਤਾ ਰੂਪ ਭੁਗਤ ਖਾਵੈ॥


ਨਿਰੰਕਾਰਿ ਜੋ ਰਹੈ ਸਮਾਇ   ਕਾਹੇ ਭੀਖਿਆ ਮੰਗਣਿ ਜਾਇ ॥੭॥  

निरंकारि जो रहै समाइ ॥   काहे भीखिआ मंगणि जाइ ॥७॥  

Nirankār jo rahai samā▫e.   Kāhe bẖīkẖi▫ā mangaṇ jā▫e. ||7||  

One who remains absorbed in the Formless Lord -   why should he go out begging? ||7||  

ਜੋ ਸਰੂਪ ਰਹਿਤ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ,   ਉਹ ਕਾਹਨੂੰ ਭੀਖ ਮੰਗਣ ਨੂੰ ਜਾਂਦਾ ਹੈ?  

ਜੋ (ਨਿਰੰਕਾਰਿ) ਪ੍ਰਮਾਤਮਾ ਮੈਂ ਸਮਾਇ ਰਹੇ ਪੁਨਾ ਸੋ ਕਿਸ ਵਾਸਤੇ ਭਿਖ੍ਯਾ ਕੋ ਮੰਗਣ ਜਾਵੇ ਭਾਵ ਸਮਤ ਰੂਪ ਭੀਖ੍ਯਾ ਖਾਵੇ॥੭॥


ਪਉੜੀ   ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ  

पउड़ी ॥   हरि मंदरु सोई आखीऐ जिथहु हरि जाता ॥  

Pa▫oṛī.   Har manḏar so▫ī ākẖī▫ai jithahu har jāṯā.  

Pauree:   That alone is said to be the Lord's temple, where the Lord is known.  

ਪਉੜੀ।   ਕੇਵਲ ਉਹ ਹੀ ਵਾਹਿਗੁਰੂ ਦਾ ਮੰਦਰ ਕਹਿਆ ਜਾਂਦਾ ਹੈ ਜਿੱਥੇ ਵਾਹਿਗੁਰੂ ਜਾਣਿਆ ਜਾਂਦਾ ਹੈ।  

ਹਰੀ ਕਾ ਮੰਦਰੁ ਸੋਈ ਕਹੀਤਾ ਹੈ ਜਿਥੋਂ ਹਰੀ ਜਾਤਾ ਹੈ ਭਾਵ ਇਹ ਮਾਨੁਖ ਸਰੀਰ ਹੀ ਹਰੀ ਮੰਦਰ ਹੈ॥


ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ  

मानस देह गुर बचनी पाइआ सभु आतम रामु पछाता ॥  

Mānas ḏeh gur bacẖnī pā▫i▫ā sabẖ āṯam rām pacẖẖāṯā.  

In the human body, the Guru's Word is found, when one understands that the Lord, the Supreme Soul, is in all.  

ਗੁਰਾਂ ਦੇ ਉਪਦੇਸ਼ ਰਾਹੀਂ, ਵਿਆਪਕ ਆਤਮਾ ਨੂੰ ਹਰ ਥਾਂ ਅਨੁਭਵ ਕਰਕੇ ਇਨਸਾਨ ਪ੍ਰਭੂ ਨੂੰ ਮਨੁੱਖੀ ਸਰੀਰ ਅੰਦਰ ਹੀ ਪਾ ਲੈਂਦਾ ਹੈ।  

ਗੁਰੋਂ ਕੇ ਬਚਨ ਧਾਰਨੇ ਕਰ ਜਬ ਸਾਰੇ ਹੀ (ਆਤਮ ਰਾਮੁ) ਜੀਵੋਂ ਮੈਂ ਆਪਣਾ ਆਪੁ ਰਮਿਆ ਹੂਆ ਪਹਿਚਾਨਾ ਹੈ ਤਬ ਮਾਨੁਖ ਸਰੀਰ ਪਾਯਾ ਸਫਲਾ ਹੂਆ ਹੈ॥


ਬਾਹਰਿ ਮੂਲਿ ਖੋਜੀਐ ਘਰ ਮਾਹਿ ਬਿਧਾਤਾ  

बाहरि मूलि न खोजीऐ घर माहि बिधाता ॥  

Bāhar mūl na kẖojī▫ai gẖar māhi biḏẖāṯā.  

Don't look for Him outside your self. The Creator, the Architect of Destiny, is within the home of your own heart.  

ਤੂੰ ਸੁਆਮੀ ਨੂੰ ਬਾਹਰਵਾਰ ਕਦਾਚਿੱਤ ਨਾਂ ਲੱਭ। ਸਿਰਜਣਹਾਰ ਤੇਰੇ ਆਪਣੇ ਘਰ (ਹਿਰਦੇ) ਅੰਦਰ ਹੀ ਹੈ।  

ਬਾਹਰ ਕਦੇ ਭੀ ਨ ਖੋਜੀਐ (ਘਰ) ਅੰਤਸਕਰਨ ਮੈਂ ਹੀ (ਬਿਧਾਤਾ) ਕਰਮ ਫਲ ਪਰਦਾਤਾ ਹੈ॥


ਮਨਮੁਖ ਹਰਿ ਮੰਦਰ ਕੀ ਸਾਰ ਜਾਣਨੀ ਤਿਨੀ ਜਨਮੁ ਗਵਾਤਾ  

मनमुख हरि मंदर की सार न जाणनी तिनी जनमु गवाता ॥  

Manmukẖ har manḏar kī sār na jāṇnī ṯinī janam gavāṯā.  

The self-willed manmukh does not appreciate the value of the Lord's temple; they waste away and lose their lives.  

ਆਪ-ਹੁਦਰੇ ਵਾਹਿਗੁਰੂ ਦੇ ਮੰਦਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਉਹ ਆਪਣੇ ਜੀਵਨ ਨੂੰ ਗੁਆ ਲੈਂਦੇ ਹਨ।  

ਜੋ ਮਨਮੁਖ ਹੈਂ ਸੋ ਸਰੀਰ ਰੂਪੁ ਹਰੀ ਮੰਦਰ ਕੀ (ਸਾਰ) ਖਬਰ ਨਹੀਂ ਜਾਨਤੇ ਤਿਨੋਂ ਨੇ ਜਨਮੁ ਗਵਾਇ ਲੀਆ ਹੈ॥


ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥  

सभ महि इकु वरतदा गुर सबदी पाइआ जाई ॥१२॥  

Sabẖ mėh ik varaṯḏā gur sabḏī pā▫i▫ā jā▫ī. ||12||  

The One Lord is pervading in all; through the Word of the Guru's Shabad, He can be found. ||12||  

ਇਕ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਗੁਰਾਂ ਦੀ ਸਿੱਖਮਤ ਰਾਹੀਂ ਪਾਇਆ ਜਾਂਦਾ ਹੈ।  

ਸਭ ਮੈਂ ਏਕ ਹੀ ਵਰਤ ਰਹਾ ਹੈ ਗੁਰੋਂ ਕੇ ਉਪਦੇਸ਼ ਤੇ ਪਾਯਾ ਜਾਤਾ ਹੈ॥੧੨॥


ਸਲੋਕ ਮਃ   ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ  

सलोक मः ३ ॥   मूरखु होवै सो सुणै मूरख का कहणा ॥  

Salok mėhlā 3.   Mūrakẖ hovai so suṇai mūrakẖ kā kahṇā.  

Shalok, Third Mehl:   Only a fool listens to the words of the fool.  

ਸਲੋਕ ਤੀਜੀ ਪਾਤਸ਼ਾਹੀ।   ਕੇਵਲ ਬੇਵਕੂਫ ਹੀ ਬੇਵਕੂਫ ਦੀ ਗੱਲਬਾਤ ਸੁਣਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਮੂਰਖ ਹੋਤਾ ਹੈ ਸੋ ਮੂਰਖ ਕਾ (ਕਹਣਾ) ਉਪਦੇਸੁ ਸੁਨਤਾ ਹੈ॥ਪ੍ਰਸ਼ਨ॥


ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ  

मूरख के किआ लखण है किआ मूरख का करणा ॥  

Mūrakẖ ke ki▫ā lakẖaṇ hai ki▫ā mūrakẖ kā karṇā.  

What are the signs of the fool? What does the fool do?  

ਬੇਵਕੂਫ ਦੇ ਕੀ ਚਿੰਨ੍ਹ ਹਨ? ਬੇਵਕੂਫ ਦੇ ਕੀ ਕਰਮ ਹਨ?  

ਮੂਰਖ ਕੇ ਚਿਹਨ ਕਿਆ ਹੈਂ ਪੁਨਾ ਮੂਰਖ ਕਾ ਕਰਣਾ ਕਿਆ ਹੈ? ਉੱਤਰ:


ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ  

मूरखु ओहु जि मुगधु है अहंकारे मरणा ॥  

Mūrakẖ oh jė mugaḏẖ hai ahaʼnkāre marṇā.  

A fool is stupid; he dies of egotism.  

ਮੂਰਖ ਉਹ ਹੈ ਜੋ ਬੁੱਧੂ ਹੈ ਅਤੇ ਸਵੈ ਹੰਗਤਾਂ ਨਾਲ ਮਰ ਜਾਂਦਾ ਹੈ।  

ਮੂਰਖ ਓਹ ਹੈ ਜੋ (ਮੁਗਧੁ) ਅਸਮਝ ਹੈ ਭਾਵ ਅਗ੍ਯਾਨੀ ਦੇਹ ਅਭਿਮਾਨੀ ਔ ਹੰਕਾਰ ਮੈਂ ਹੀ ਮਰਤਾ ਹੈ ਭਾਵ ਜੋ ਉਨ ਕਾ ਕਰਣਾ ਹੈ ਸੋ ਹੰਕਾਰ ਮੇਂ ਹੀ ਹੈ ਭਾਵ ਯਦਪਿ ਪੁਰਸ਼ ਸਾਸਤ੍ਰ ਭੀ ਪੜਾ ਹੋਵੇ ਅਰ ਸਿਧਾਂਤ ਨ ਸਮਝੇ ਵਹੁ ਮੂਰਖੁ ਹੀ ਜਾਣ ਲੈਣਾ॥


ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ  

एतु कमाणै सदा दुखु दुख ही महि रहणा ॥  

Ėṯ kamāṇai saḏā ḏukẖ ḏukẖ hī mėh rahṇā.  

His actions always bring him pain; he lives in pain.  

ਇਸ ਦੇ ਕਰਨ ਨਾਲ ਉਹ ਹਮੇਸ਼ਾਂ ਮੁਸੀਬਤ ਵਿੱਚ ਰਹਿੰਦਾ ਹੈ ਅਤੇ ਮੁਸੀਬਤ ਅੰਦਰ ਹੀ ਵੰਸਦਾ ਹੈ।  

ਹੰਕਾਰ ਪੂਰਬਕ ਕਰਮ ਕਮਾਵਣੇ ਸੇ ਸਦਾ ਦੁਖ ਹੀ ਪ੍ਰਾਪਤਿ ਹੋਤਾ ਹੈ ਔ ਦੁਖ ਮੈਂ ਹੀ ਜੀਵਨ ਪ੍ਰਯੰਤ ਰਹਣਾ ਕਰਤਾ ਹੈ॥ ਜੇ ਕਹੇ ਕੇ ਅਪਨਾ ਕੋਈ ਸਬੰਧੀ ਮੂਰਖ ਹੋਵੇ ਤਉ ਕਿਆ ਕਰੇ ਤਿਸ ਪਰ ਕਹਿਤੇ ਹੈਂ॥


ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ  

अति पिआरा पवै खूहि किहु संजमु करणा ॥  

Aṯ pi▫ārā pavai kẖūhi kihu sanjam karṇā.  

If someone's beloved friend falls into the pit, what can be used to pull him out?  

ਜੇਕਰ ਪਰਮ ਪ੍ਰੀਤਵਾਨ ਖੂਹ ਵਿੱਚ ਡਿੱਗ ਪਵੇ, ਉਸ ਦੇ ਮਿੱਤ੍ਰ ਨੂੰ ਉਸ ਨੂੰ ਬਾਹਰ ਕੱਢਣ ਦੀ ਕੋਈ ਵਿਧੀ ਬਣਾਉਣੀ ਚਾਹੀਦੀ ਹੈ।  

ਅਤ੍ਯੰਤ ਜੋ ਪਿਆਰਾ ਹੈ ਜੋ ਓਹ ਖੂਹ ਮੈਂ ਪਵੇ ਭਾਵ ਜੋ ਮੰਦਕਰਮੋਂ ਮੈਂ ਪ੍ਰਵਿਰਤੇ ਤੋ ਉਸ ਵਾਸਤੇ (ਕਿਹੁ) ਕਛੁ ਉਪਾਇ ਕਰਨਾ ਯੋਗ ਹੈ॥


ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ  

गुरमुखि होइ सु करे वीचारु ओसु अलिपतो रहणा ॥  

Gurmukẖ ho▫e so kare vīcẖār os alipaṯo rahṇā.  

One who becomes Gurmukh contemplates the Lord, and remains detached.  

ਜੋ ਗੁਰੂ ਅਨੁਸਾਰੀ ਹੋਇਆ ਹੋਇਆ ਹੈ, ਉਹ ਸੁਆਮੀ ਦਾ ਸਿਮਰਨ ਕਰਦਾ ਹੈ ਤੇ ਉਹ ਨਿਰਲੇਪਾਂ ਵਿਚਰਦਾ ਹੈ।  

ਜੇ ਗੁਰਮੁਖਿ ਹੋਊ ਤੌ ਵੀਚਾਰ ਕਰਕੇ ਬਿਕਾਰੋਂ ਸੇ ਹਟ ਜਾਏਗਾ ਜੇ ਮਨਮੁਖ ਉਪਦੇਸ਼ ਕੋ ਨਾ ਮੰਨੇ ਤੋ ਉਸਤੇ ਅਲਪ ਹੀ ਰਹਿਨਾ ਹੱਛਾ ਹੈ ਸਭ ਕਾ ਸਿਧਾਂਤ ਏਹ ਹੈ ਕਿ ਕੋਈ ਅਪਨਾ ਹਿਤਕਾਰੀ ਮੰਦ ਕਰਮੋਂ ਮੈਂ ਪ੍ਰਵਿਰਤਨੇ ਲਗੇ ਤਬ ਉਸਕੋ ਸੁਭ ਮਤੀ ਦੇਕਰ ਹਟਾਈਏ ਜੇਕਰ ਵਹੁ ਹਟ ਜਾਵੇ ਤੌ ਭਲਾ ਜੇ ਨਾ ਹਟੇ ਤੋ ਉਪਦੇਸ਼ ਕਰ ਪੀਛਾ ਨਾ ਕਰੇ ਉਸ ਕਾ ਸੰਗ ਛੋਡ ਦੇਵੇ॥


ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ  

हरि नामु जपै आपि उधरै ओसु पिछै डुबदे भी तरणा ॥  

Har nām japai āp uḏẖrai os picẖẖai dubḏe bẖī ṯarṇā.  

Chanting the Lord's Name, he saves himself, and he carries across those who are drowning as well.  

ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਹ ਖੁਦ ਤਰ ਜਾਂਦਾ ਹੈ ਅਤੇ ਜੋ ਡੁਬ ਰਹੇ ਹਨ, ਉਹ ਭੀ ਉਸ ਦੇ ਰਾਹੀਂ ਤਰ ਜਾਂਦੇ ਹਨ।  

ਆਪ ਹਰੀ ਨਾਮ ਕੋ ਜਪ ਕੇ ਤਰੇ ਉਸ ਕੇ ਪੀਛੇ ਡੂਬਤੇ ਕਾ ਭੀ ਤਰਨਾ ਹੋਗਾ॥


ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥  

नानक जो तिसु भावै सो करे जो देइ सु सहणा ॥१॥  

Nānak jo ṯis bẖāvai so kare jo ḏe▫e so sahṇā. ||1||  

O Nanak, he acts in accordance with the Will of God; he endures whatever he is given. ||1||  

ਉਹ ਓੁਹੀ ਕੁੱਛ ਕਰਦਾ ਹੈ ਜਿਹੜਾ ਉਸ ਸੁਆਮੀ ਨੂੰ ਚੰਗਾ ਲਗਦਾ ਹੈ। ਉਸ ਨੂੰ ਸਹਾਰਦਾ ਹੈ ਜੋ ਉਸ ਵਲੋਂ ਆਉਂਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਤਿਸ ਵਾਹਿਗੁਰੂ ਕੋ ਭਾਵਤਾ ਹੈ ਸੋ ਕਰਤਾ ਹੈ ਜੋ ਸੁਖ ਵਾ ਦੁਖ ਕਰਮਾਨੁਸਾਰ ਦੇਤਾ ਹੈ ਸੋ ਪਰਸੰਨ ਹੋ ਕਰ ਸਹਾਰਨਾ ਹੀ ਚਾਹੀਤਾ ਹੈ॥੧॥


ਮਃ   ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ   ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ  

मः १ ॥   नानकु आखै रे मना सुणीऐ सिख सही ॥   लेखा रबु मंगेसीआ बैठा कढि वही ॥  

Mėhlā 1.   Nānak ākẖai re manā suṇī▫ai sikẖ sahī.   Lekẖā rab mangesī▫ā baiṯẖā kadẖ vahī.  

First Mehl:   Says Nanak, listen, O mind, to the True Teachings.   Opening His ledger, God will call you to account.  

ਪਹਿਲੀ ਪਾਤਸ਼ਾਹੀ।   ਗੁਰੂ ਜੀ ਫੁਰਮਾਉਂਦੇ ਹਨ, ਤੂੰ ਹੇ ਇਨਸਾਨ! ਸੱਚੀ ਸਿਖਿਆ ਸ੍ਰਵਣ ਕਰ।   ਆਪਣਾ ਬਹੀਖਾਤਾ ਕੱਢ, ਨਿਆਂ ਕਰਨ ਬੈਠਾ, ਵਾਹਿਗੁਰੂ, ਤੇਰੇ ਕੋਲੋਂ ਤੇਰਾ ਹਿਸਾਬ ਕਿਤਾਬ ਪੁੱਛੇਗਾ।  

ਸ੍ਰੀ ਗੁਰੂ ਜੀ ਕਹਿਤੇ ਹੈਂ ਹੇ ਮਨ ਤੂੰ ਸਚੀ ਸਿਖਿਆ ਸੁਣ ਜਬ ਪਰਮੇਸਰ (ਵਹੀ) ਦਫਤਰ ਨਿਕਾਲ ਬੈਠਾ ਤਬ ਲੇਖਾ ਮੰਗੇਗਾ॥


ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ  

तलबा पउसनि आकीआ बाकी जिना रही ॥  

Ŧalbā pa▫usan ākī▫ā bākī jinā rahī.  

Those rebels who have unpaid accounts shall be called out.  

ਸਾਹਿਬ ਦੇ ਬਾਗੀ, ਜਿਨ੍ਹਾਂ ਦੇ ਜ਼ਿੰਮੇ ਬਕਾਇਆ ਹੈ, ਬੁਲਾਏ ਜਾਣਗੇ।  

ਤਬ ਤੋ ਆਕੀਆ ਕੋਈ (ਤਲਬਾ ਪਉਸਨਿ) ਸੱਦੇ ਪੜਨਗੇ ਜਿਨਕੀ ਤਰਫ ਪਾਪ ਰੂਪ ਕਰਮੋਂ ਕੀ ਬਾਕੀ ਰਹੀ ਹੂਈ ਹੈ ਭਾਵ ਜਿਨੋਂ ਨੇ ਭਜਨ ਨਹੀਂ ਕੀਏ ਔ ਪਰਮੇਸਰ ਕੇ ਭਾਣੇ ਅਨੁਸਾਰ ਨਹੀਂ ਚਲੇ ਉਨਕੋ ਧਰਮ ਰਾਇ ਕੀ ਯਾਦਗੀਰੀ ਹੋਵੇਗੀ॥


ਅਜਰਾਈਲੁ ਫਰੇਸਤਾ ਹੋਸੀ ਆਇ ਤਈ  

अजराईलु फरेसता होसी आइ तई ॥  

Ajrā▫īl faresṯā hosī ā▫e ṯa▫ī.  

Azraa-eel, the Angel of Death, shall be appointed to punish them.  

ਮੌਤ ਦਾ ਦੂਤ, ਅਜ਼ਰਾਈਲ ਉਨ੍ਹਾਂ ਨੂੰ ਸਜ਼ਾ ਦੇਣ ਲਈ ਮੁਕੱਰਰ ਕੀਤਾ ਜਾਵੇਗਾ।  

(ਅਜਰਾਈਲ) ਧਰਮ ਰੂਪ (ਫਰੇਸਤਾ) ਦੇਵਤਾ ਕਾ ਦੂਤ ਆਇਕੇ ਮਾਰਨੇ ਕੋ (ਤਈ) ਤਿਸ ਜਗਹ ਸਾਹਮਨੇ ਹੋਵੇਗਾ॥


ਆਵਣੁ ਜਾਣੁ ਸੁਝਈ ਭੀੜੀ ਗਲੀ ਫਹੀ  

आवणु जाणु न सुझई भीड़ी गली फही ॥  

Āvaṇ jāṇ na sujẖ▫ī bẖīṛī galī fahī.  

They will find no way to escape coming and going in reincarnation; they are trapped in the narrow path.  

ਤੰਗ ਗਲੀ ਅੰਦਰ ਫਸੇ ਹੋਇਆਂ ਨੂੰ ਕੋਈ ਰਸਤਾ ਬਚਾ ਜਾਂ ਆਉਣ ਤੇ ਜਾਣ ਦਾ ਨਹੀਂ ਦਿੱਸਣਾ।  

ਭੀੜੀ ਗਲੀ ਜਮ ਲੋਕ ਮੈਂ ਜਿੰਦ ਫਸੀ ਹੂਈ ਕੋ ਆਉਣਾ ਜਾਨਾ ਸੁਝਤਾ ਨਹੀਂ ਹੈ ਕੇ ਕਹਾਂ ਜਾਉਂ ਔ ਕਿਧਰੋਂ ਆਯਾ ਹਾਂ ਭਾਵ ਜੀਵ ਤਹਾਂ ਅਤੀ ਬਿਆਕੁਲ ਹੋ ਜਾਤਾ ਹੈ॥


ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥  

कूड़ निखुटे नानका ओड़कि सचि रही ॥२॥  

Kūṛ nikẖute nānkā oṛak sacẖ rahī. ||2||  

Falsehood will come to an end, O Nanak, and Truth will prevail in the end. ||2||  

ਝੂਠ ਦਾ ਖਾਤਮਾ ਹੋ ਜਾਵੇਗਾ ਤੇ ਅਖੀਰ ਨੂੰ ਸੱਚ ਹੀ ਪਰਬਲ ਹੋਵੇਗਾ, ਹੇ ਨਾਨਕ। ॥2॥  

ਸ੍ਰੀ ਗੁਰੂ ਜੀ ਕਹਿਤੇ ਹੈਂ ਝੂਠ ਤੋ ਨਿਖੁਟ ਹੀ ਜਾਤਾ ਹੈ ਅੰਤ ਕੋ ਸਚ ਹੀ ਰਹਿਤਾ ਹੈ ॥੨॥


ਪਉੜੀ   ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ  

पउड़ी ॥   हरि का सभु सरीरु है हरि रवि रहिआ सभु आपै ॥  

Pa▫oṛī.   Har kā sabẖ sarīr hai har rav rahi▫ā sabẖ āpai.  

Pauree:   The body and everything belongs to the Lord; the Lord Himself is all-pervading.  

ਪਉੜੀ।   ਦੇਹ ਅਤੇ ਸਾਰਾ ਕੁੱਛ ਵਾਹਿਗੁਰੂ ਦੀ ਮਲਕੀਅਤ ਹੈ ਅਤੇ ਵਾਹਿਗੁਰੂ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ।  

ਸਰੀਰ ਆਦੀ ਸਭ ਹਰੀ ਕਾ ਹੀ ਕੀਆ ਹੂਆ ਹੈ ਪੁਨਾ ਹਰੀ ਆਪ ਹੀ ਸਭ ਮੈਂ ਰਵ ਰਹਿਆ ਹੈ॥


ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਜਾਪੈ  

हरि की कीमति ना पवै किछु कहणु न जापै ॥  

Har kī kīmaṯ na pavai kicẖẖ kahaṇ na jāpai.  

The Lord's value cannot be estimated; nothing can be said about it.  

ਵਾਹਿਗੁਰੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਅਤੇ ਇਸ ਬਾਰੇ ਕੁੱਝ ਭੀ ਆਖਿਆ ਨਹੀਂ ਜਾ ਸਕਦਾ।  

ਤਿਸ ਹਰੀ ਕੀ ਕੀਮਤ ਨਹੀਂ ਪਾਈਤੀ ਇਸੀ ਤੇ ਕਛੁ ਕਹਾ ਨਹੀਂ (ਜਾਪੈ) ਜਾਤਾ ਹੈ॥


ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ  

गुर परसादी सालाहीऐ हरि भगती रापै ॥  

Gur parsādī salāhī▫ai har bẖagṯī rāpai.  

By Guru's Grace, one praises the Lord, imbued with feelings of devotion.  

ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ ਅਤੇ ਇਨਸਾਨ ਉਸ ਦੇ ਸਿਮਰਨ ਨਾਲ ਰੰਗਿਆ ਜਾਂਦਾ ਹੈ।  

ਜੋ ਹਰੀ ਕੀ ਭਗਤੀ ਮੈਂ (ਰਾਪੈ) ਰੰਗੇ ਹੈਂ ਤਿਨੋਂ ਗੁਰੋਂ ਕੀ ਕ੍ਰਿਪਾ ਕਰਕੇ ਸਾਲਾਹੁਣਾ ਕਰੀਏ॥


ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ  

सभु मनु तनु हरिआ होइआ अहंकारु गवापै ॥  

Sabẖ man ṯan hari▫ā ho▫i▫ā ahaʼnkār gavāpai.  

The mind and body are totally rejuvenated, and egotism is eradicated.  

ਉਸਦੀ ਦੇਹ ਅਤੇ ਮਨੂਆ ਸਮੂਹ ਸਰਸਬਜ਼ ਥੀ ਵੰਝਦੇ ਹਨ ਅਤੇ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ।  

ਜਿਨੋਂ ਨੇ ਹੰਕਾਰ ਕੋ (ਗਵਾਪੈ) ਗਵਾਇਆ ਹੈ ਤਿਨਕਾ ਸਭ ਪਰਕਾਰ ਮਨ ਤਨ ਹਰਾ ਹੂਆ ਹੈ ਭਾਵ ਮਨ ਅਨੰਦ ਅਰ ਤਨ ਸਫਲ ਹੂਆ ਹੈ॥


ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥  

सभु किछु हरि का खेलु है गुरमुखि किसै बुझाई ॥१३॥  

Sabẖ kicẖẖ har kā kẖel hai gurmukẖ kisai bujẖā▫ī. ||13||  

Everything is the play of the Lord. The Gurmukh understands this. ||13||  

ਹਰ ਸ਼ੈ ਪ੍ਰਭੂ ਦੀ ਖੇਡ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਸਦਕਾ, ਇਸ ਨੂੰ ਸਮਝਦਾ ਹੈ।  

ਏਹੁ ਸਭ ਕਿਛੁ ਜੋ ਦ੍ਰਿਸ੍ਟੀ ਮੈਂ ਆਵਤਾ ਹੈ ਸੋ ਹਰੀ ਕਾ ਏਕ (ਖੇਲੁ) ਤਮਾਸਾ ਹੈ ਪਰੰਤੂ ਕਿਸੇ ਗੁਰਮੁਖ ਕੋ ਹੀ ਏਹ (ਬੁਝਾਈ) ਸਮਝ ਆਈ ਹੈ॥੧੩॥ ❀ਸਤਿ ਘਰੋਂ ਮੈਂ ਏਕ ਸ਼ਾਹੂਕਾਰ ਤਕੀਏ ਲਗੇ ਹੂਏ ਬੈਠਾ ਥਾ ਸ੍ਰੀ ਗੁਰੂ ਜੀ ਉਸ ਕੇ ਨਜੀਕ ਜਾ ਉਤਰੇ ਭਾਈ ਮਰਦਾਨੇ ਨੇ ਦੇਖ ਕਰ ਕਹਾ ਹੇ ਸ੍ਰੀ ਗੁਰੂ ਜੀ ਏਹੁ ਤੌ ਪਰਮ ਸੁਖੀ ਦੇਖੀਤਾ ਹੈ ਤਬ ਗੁਰੂ ਜੀ ਨੇ ਕਹਾ ਬਿਨਾਂ ਬਿਬੇਕੀਓਂ ਤੇ ਸੰਸਾਰ ਮੇਂ ਸੁਖੀ ਕਉਨ ਹੈ ਤਬ ਮਰਦਾਨੇ ਨੇ ਸਾਹੂਕਾਰ ਕੋ ਕਹਾ ਤੇਰੇ ਕੋ ਗੁਰੂ ਜੀ ਬੁਲਾਵਤੇ ਹੈਂ ਤਬ ਸ਼ਾਹੂਕਾਰ ਨੇ ਆਇ ਚਰਨੋਂ ਪਰ ਮਥਾ ਟੇਕਾ ਤਬ ਗੁਰੂ ਜੀ ਨੇ ਕਹਾ ਏਹ ਹਮਾਰੇ ਸੰਗੀ ਕਹਿਤੇ ਹੈਂ ਕਿ ਇਸ ਸਾਹੂਕਾਰ ਕੋ ਕੋਈ ਭੀ ਦੁਖ ਨਹੀਂ ਏਹ ਅਧਿਕ ਵਿਭੂਤੀ ਵਾਲਾ ਹੈ ਤਬ ਵਹੁ ਸਾਹੂਕਾਰ ਸੁਨਤੇ ਹੀ ਰੁਦਨ ਕਰਨੇ ਲਗਾ ਅਰ ਕਹਤਾ ਭਯਾ ਹੇ ਸੰਤ ਜੀ ਮੇਰੇ ਜੈਸਾ ਤੌ ਸੰਸਾਰ ਮੈਂ ਦੁਖੀ ਹੀ ਕੋਈ ਨਹੀਂ ਤਬ ਗੁਰੂ ਜੀ ਨੇ ਭਾਈ ਮਰਦਾਨੇ ਕੋ ਸੁਨਾਵਨੇ ਲੀਏ ਤਿਸ ਕੋ ਦੁਖ ਪੂਛਾ ਤਬ ਵਹੁ ਕਹਨੇ ਲਗਾ ਕਿ ਮੇਰੀ ਅਪਣੀ ਇਸਤ੍ਰੀ ਮੇਂ ਅਧਿਕ ਪਰੀਤੀ ਥੀ ਵੋਹ ਮਰਨੇ ਲਗੀ ਤੋ ਮੈਂ ਰੁਦਨੁ ਕਰਨੇ ਲਗਾ ਤਿਸਨੇ ਮੇਰੇ ਕੋ ਕਹਾ ਕਿਉਂ ਰੁਦਨ ਕਰਤੇ ਹੋ ਆਪ ਕੋ ਔਰ ਇਸਤ੍ਰੀ ਮਿਲ ਜਾਏਗੀ ਤਬ ਮੈਂ ਕਹਾ ਤੇਰੇ ਬਿਨਾਂ ਔਰ ਕੇ ਸਾਥ ਅੰਗ ਸਪਰਸ ਨਾ ਕਰੂੰਗਾ ਤਿਸ ਨੇ ਕਹਾ ਏਹ ਤੇਰੀਆਂ ਬਾਤਾਂ ਸਭ ਮਿਥਿਆ ਹੈਨ ਤਬ ਮੈਂ ਤਿਸ ਕੀ ਪ੍ਰਸੰਨਤਾ ਕੇ ਲੀਏ ਅਪਨਾ ਸਿਸਨ ਕਾਟ ਦੀਆ ਤਬ ਵੁਹ ਮਰਨੇ ਤੇ ਬਚੀ ਅਬ ਔਰ ਪੁਰਖੋਂ ਕੇ ਸਾਥ ਮੇਰੇ ਦੇਖਤੇ ਹੀ ਬਿਭਚਾਰ ਕਰਮ ਕਰਤੀ ਹੈ ਮੈਂ ਦੇਖਕਰ ਅਤੀ ਦੁਖ ਪਾਵਤਾ ਹੂੰ ਐਸੇ ਕਹਿ ਕਰ ਊਚੇ ਰੁਦਨ ਕਰਤਾ ਭਯਾ ਤਬ ਗੁਰੂ ਜੀ ਨੇ ਕਹਾ ਭਾਈ ਤੂੰ ਕਿਆ ਹੈਂ ਕਰਮੋਂ ਨੇ ਵਡਿਓਂ ਵਡਿਓਂ ਕੋ ਰੁਆਇਆ ਹੈ ਤਬ ਉਸ ਦੀ ਇਸਤ੍ਰੀ ਕੋ ਭੀ ਬੁਲਾਇ ਕਰ ਪਾਸ ਬੈਠਾਇ ਲੀਆ ਦੋਨੋਂ ਕੋ ਉਪਦੇਸ਼ ਕਰਤੇ ਭਏ ਸੋ ਕਹਿਤੇ ਹੈਂ॥


ਸਲੋਕੁ ਮਃ   ਸਹੰਸਰ ਦਾਨ ਦੇ ਇੰਦ੍ਰੁ ਰੋਆਇਆ  

सलोकु मः १ ॥   सहंसर दान दे इंद्रु रोआइआ ॥  

Salok mėhlā 1.   Sahaʼnsar ḏān ḏe inḏar ro▫ā▫i▫ā.  

Shalok, First Mehl:   Branded with a thousand marks of disgrace, Indra cried in shame.  

ਸਲੋਕ ਪਹਿਲੀ ਪਾਤਸ਼ਾਹੀ।   ਭੱਗ ਦੇ ਹਜ਼ਾਰ ਚਿੰਨਾਂ ਦੀ ਸਜ਼ਾ ਮਿਲਣ ਨਾਲ ਇੰਦ੍ਰ ਨੇ ਵਿਰਲਾਪ ਕੀਤਾ।  

ਹੇ ਭਾਈ ਕਰਮ ਨੇ ਸਹੰਸ੍ਰ ਭਗ ਰੂਪੀ ਦੰਡ ਦੇਕਰ ਇੱਕ ਕੋ ਰੁਆਇਆ ਹੈ ਤਬ ਗੋਤਮ ਰਿਖੀ ਕੀ ਇਸਤ੍ਰੀ ਪਾਸ ਇੰਦ੍ਰ ਭੋਗ ਇਛਾ ਕਰ ਆਯਾ ਤਬ ਗੋਤਮ ਨੇ ਸਰਾਪ ਦੀਆ ਕਿ ਤੇਰੇ ਸਰੀਰ ਮੈਂ ਹਜਾਰ ਭਗ ਹੋਵੈ ਸੋ ਹੂਈ ਤਬ ਰੋਤਾ ਭਯਾ ਹੈ॥


ਪਰਸ ਰਾਮੁ ਰੋਵੈ ਘਰਿ ਆਇਆ  

परस रामु रोवै घरि आइआ ॥  

Paras rām rovai gẖar ā▫i▫ā.  

Paras Raam returned home crying.  

ਪਰਸਰਾਮ ਰੋਂਦਾ ਹੋਇਆ ਆਪਣੇ ਗ੍ਰਹਿ ਨੂੰ ਮੁੜਿਆ।  

ਜਬ ਘਰ ਮੈਂ ਪਰਸਰਾਮ ਆਇਆ ਔਰ ਜਮ ਦਗਨ ਕੋ ਸਹੰਸਰ ਬਾਹੂ ਸੇ ਮਰਾ ਦੇਖਾ ਤਬ ਪਰਸਰਾਮ ਰੋਤਾ ਭ੍ਯਾ ਸਹੰਸਰਬਾਹੂ ਕਾ ਨਾਤੇਦਾਰ ਇਸਤ੍ਰੀ ਕੀ ਭੈਨ ਕਾ ਪਤੀ ਜਮਦਗਨ ਥਾ ਤਿਸ ਨੇ ਰਾਜਾ ਸਹੰਸਰਬਾਹੂ ਕੋ ਨੇਉਤਾ ਮਨਾਇਆ ਕਾਮਧੇਨ ਕੇ ਪ੍ਰਤਾਪ ਤੇ ਭੋਜਨ ਬਸਤ੍ਰ ਭੂਖਨ ਬਹੁ ਮੋਲ ਕੇ ਸਭ ਸੈਨਾ ਸਹਿਤ ਦੀਏ ਸਹੰਸਰਬਾਹੂ ਲੋਭ ਕਰ ਕਾਮਧੇਨ ਮਾਂਗੀ ਤਿਸਨੇ ਨਾ ਦਈ ਤਬ ਸਹੰਸ੍ਰ ਬਾਹੂ ਨੇ ਕ੍ਰੋਧ ਸੇ ਬਾਨ ਮਾਰ ਜਮਦਗਨ ਕੋ ਮਾਰਾ ਮਾਤਾ ਨੇ ਯਾਦ ਕੀਆ ਪਰਸਰਾਮ ਆਇਕੇ ਪਿਤਾ ਮੂਆ ਦੇਖ ਰੁਦਨ ਕੀਆ ਪਿਤਾਕੇ ਵੈਰ ਲੈਨੇਕੋ ਸਹੰਸ੍ਰਬਾਹੂ ਸੇ ਲੇ ਕਰ ਇਕੀ ਵਾਰ ਪ੍ਰਿਥਵੀਕੇ ਰਾਜੇ ਮਾਰੇ॥


ਅਜੈ ਸੁ ਰੋਵੈ ਭੀਖਿਆ ਖਾਇ  

अजै सु रोवै भीखिआ खाइ ॥  

Ajai so rovai bẖīkẖi▫ā kẖā▫e.  

Ajai cried and wept, when he was made to eat the manure he had given, pretending it was charity.  

ਜਦ ਦਾਨ ਕੀਤਾ ਹੋਇਆ ਗੋਹਾ ਖਾਣਾ ਪਿਆ ਅਜੈ ਨੇ ਵਿਰਲਾਪ ਕੀਤਾ।  

ਅਜ ਰਾਜਾ ਦਸਰਥ ਕਾ ਪਿਤਾ ਰਾਨੀ ਇੰਦ ਮਤੀ ਕੀ ਪਰੀਖਿਆ ਕਰਤਾ ਹੂਆ ਰਾਨੀ ਕੋ ਸ਼ਿਕਾਰ ਸਮੈਂ ਮ੍ਰਿਗ ਕੇ ਰੁਧਰ ਸੇ ਬਸਤ੍ਰ ਅਪਨਾ ਭਿਗੋਇ ਕਰ ਦਾਸ ਕੇ ਹਾਥ ਭੇਜਾ ਦਾਸ ਨੇ ਕਹਾ ਹੇ ਰਾਨੀ ਜੀ ਰਾਜਾ ਕੋ ਸ਼ੋਰ ਨੇ ਮਾਰ ਦੀਆ ਹੈ ਸੋ ਪਤਿਬ੍ਰਤਾ ਸੁਨਤੇ ਹੀ ਪ੍ਰਾਨ ਤਜੇ ਤਬ ਤਿਸ ਕੇ ਪ੍ਰੇਮ ਮੈਂ ਦੁਖੀ ਹੋ ਰੁਦਨ ਕਰ ਤਿਸ ਕੋ ਵਿਜੋਗ ਕਰ ਰਾਜਾ ਰਾਜ ਤਿਆਗ ਕੇ ਭਿਖ੍ਯਾ ਮਾਂਗਤਾ ਭਯਾ॥


ਐਸੀ ਦਰਗਹ ਮਿਲੈ ਸਜਾਇ  

ऐसी दरगह मिलै सजाइ ॥  

Aisī ḏargėh milai sajā▫e.  

Such is the punishment received in the Court of the Lord.  

ਐਹੋ ਜਿਹਾ ਦੰਡ ਰੱਬ ਦੇ ਦਰਬਾਰ ਅੰਦਰ ਮਿਲਦਾ ਹੈ।  

ਐਸੀ ਹੀ ਕਰਮਾਂਨੁਸਾਰ ਦਰਗਾਹ ਮੈਂ ਸਜਾਇ ਮਿਲਤੀ ਹੈ ਤਬ ਭੀ ਜੀਵ ਰੁਦਨ ਕਰਤੇ ਹੈਂ॥


ਰੋਵੈ ਰਾਮੁ ਨਿਕਾਲਾ ਭਇਆ  

रोवै रामु निकाला भइआ ॥  

Rovai rām nikālā bẖa▫i▫ā.  

Rama wept when he was sent into exile,  

ਜਦ ਰਾਮਚੰਦਰ ਰੋਇਆ ਸੀ ਜਦੋਂ ਉਸ ਨੂੰ ਦੇਸ਼ ਨਿਕਾਲਾ ਮਿਲਿਆ,  

ਜਬ ਰਾਮ ਜੀ ਕੋ ਸਹਿਰ ਅਜੁਧ੍ਯਾ ਤੇ ਬਨ ਕੋ ਨਿਕਾਲਾ ਭਇਆ ਭਾਵ ਬਨ ਕੋ ਚਲੇ ਗਏ॥


        


© SriGranth.org, a Sri Guru Granth Sahib resource, all rights reserved.
See Acknowledgements & Credits