Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਿਸੁ ਪਾਖੰਡੀ ਜਰਾ ਮਰਣਾ  

Such a Paakhandi does not grow old or die.  

ਐਸਾ ਬਰੂਪੀਆ ਨਾਂ ਬੁੱਢਾ ਹੁੰਦਾ ਹੈ, ਨਾਂ ਹੀ ਉਹ ਮਰਦਾ ਹੈ।  

ਜਰਾ = ਬੁਢੇਪਾ।
ਉਸ ਨਾਸਤਕ ਨੂੰ (ਭਾਵ, ਉਸ ਮਨੁੱਖ ਨੂੰ ਜਿਸ ਨੇ ਆਪਣੇ ਅੰਦਰੋਂ ਪਾਪਾਂ ਦਾ ਨਾਸ ਕਰ ਦਿੱਤਾ ਹੈ) ਬੁਢੇਪਾ ਤੇ ਮੌਤ ਪੋਹ ਨਹੀਂ ਸਕਦੇ (ਭਾਵ, ਇਹਨਾਂ ਦਾ ਡਰ ਉਸ ਨੂੰ ਪੋਂਹਦਾ ਨਹੀਂ)।


ਬੋਲੈ ਚਰਪਟੁ ਸਤਿ ਸਰੂਪੁ  

Says Charpat, God is the embodiment of Truth;  

(ਗੁਰੂ ਜੀ ਜੁਆਬ ਦਿੰਦੇ ਹਨ) ਸੁਣ ਹੇ ਚਰਪਟ, ਪ੍ਰਭੂ ਸੱਚ ਦਾ ਪੁੰਜ ਹੈ।  

xxx
ਜੇ ਚਰਪਟ (ਭੀ ਇਸ ਨਾਸਤਕ ਦੀ ਜੁਗਤਿ ਵਰਤ ਕੇ) ਸਤਿ ਸਰੂਪ ਪ੍ਰਭੂ ਨੂੰ ਜਪੇ,


ਪਰਮ ਤੰਤ ਮਹਿ ਰੇਖ ਰੂਪੁ ॥੫॥  

the supreme essence of reality has no shape or form. ||5||  

ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।  

xxx॥੫॥
ਤਾਂ (ਇਹ ਚਰਪਟ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੫॥


ਮਃ  

First Mehl:  

ਪਹਿਲੀ ਪਾਤਿਸ਼ਾਹੀ।  

xxx
xxx


ਸੋ ਬੈਰਾਗੀ ਜਿ ਉਲਟੇ ਬ੍ਰਹਮੁ  

He alone is a Bairaagi, who turns himself toward God.  

ਕੇਵਲ ਉਹ ਹੀ ਇੱਛਾ ਰਹਿਤ ਹੈ, ਜੋ ਮਾਲਕ ਵੱਲ ਮੋੜਾ ਪਾਉਂਦਾ ਹੈ।  

ਬੈਰਾਗ = (ਸੰ. वैराग्य) ਦੁਨੀਆ ਵਲੋਂ ਉਪਰਾਮਤਾ। ਬੈਰਾਗੀ = ਉਹ ਮਨੁੱਖ ਜਿਸ ਨੇ ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਮਨ ਨੂੰ ਪਰਤਾਇਆ ਹੈ। ਉਲਟੇ = ਪਰਤਾਏ, ਫੇਰੇ।
(ਅਸਲ) ਵੈਰਾਗੀ ਉਹ ਹੈ ਜੋ ਪ੍ਰਭੂ ਨੂੰ (ਆਪਣੇ ਹਿਰਦੇ ਵਲ) ਪਰਤਾਂਦਾ ਹੈ (ਭਾਵ, ਜੋ ਪ੍ਰਭੂ-ਪਤੀ ਨੂੰ ਆਪਣੀ ਹਿਰਦੇ-ਸੇਜ ਤੇ ਲਿਆ ਵਸਾਂਦਾ ਹੈ),


ਗਗਨ ਮੰਡਲ ਮਹਿ ਰੋਪੈ ਥੰਮੁ  

In the Tenth Gate, the sky of the mind, he erects his pillar.  

ਵਾਹਿਗੁਰੂ, ਬਮਲੇ ਸਰੂਪ, ਨੂੰ ਉਹ ਆਪਣੇ ਦਸਮ ਦੁਆਰ ਵਿੱਚ ਟਿਕਾ ਲੈਂਦਾ ਹੈ।  

ਗਗਨ = ਆਕਾਸ਼, ਦਸਮ ਦੁਆਰ। ਮੰਡਲ = ਚੱਕਰ। ਗਗਨ ਮੰਡਲ = ਦਸਮ ਦੁਆਰ ਦਾ ਚੱਕਰ, ਉਹ ਅਵਸਥਾ ਜਿਥੇ ਮਨੁੱਖ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ। ਰੋਪੈ = ਖੜਾ ਕਰਦਾ ਹੈ।
ਜੋ ਪ੍ਰਭੂ ਦਾ ਨਾਮ-ਰੂਪ ਥੰਮ੍ਹ ਦਸਮ ਦੁਆਰਾ (ਰੂਪ ਸ਼ਾਮੀਆਨੇ) ਵਿਚ ਖੜ੍ਹਾ ਕਰਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਇਸ ਤਰ੍ਹਾਂ ਆਪਣਾ ਸਹਾਰਾ ਬਣਾਂਦਾ ਹੈ ਕਿ ਉਸ ਦੀ ਸੁਰਤ ਸਦਾ ਉਤਾਂਹ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ, ਹੇਠਾਂ ਮਾਇਕ ਪਦਾਰਥਾਂ ਵਿਚ ਨਹੀਂ ਡਿੱਗਦੀ),


ਅਹਿਨਿਸਿ ਅੰਤਰਿ ਰਹੈ ਧਿਆਨਿ  

Night and day, he remains in deep inner meditation.  

ਰਾਤ ਦਿਨ ਉਹ ਦਿਲੀ ਸਿਮਰਨ ਅੰਦਰ ਲੀਨ ਰਹਿੰਦਾ ਹੈ।  

ਅਹਿ = ਦਿਨ। ਨਿਸਿ = ਰਾਤ। ਧਿਆਨਿ = ਧਿਆਨ ਵਿਚ।
ਜੋ ਦਿਨ ਰਾਤ ਆਪਣੇ ਅੰਦਰ ਹੀ (ਭਾਵ, ਹਿਰਦੇ ਵਿਚ ਹੀ) ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।


ਤੇ ਬੈਰਾਗੀ ਸਤ ਸਮਾਨਿ  

Such a Bairaagi is just like the True Lord.  

ਐਹੋ ਜੇਹਾ ਇੱਛਾ ਰਹਿਤ ਪੁਰਸ਼ ਸੱਚੇ ਸੁਆਮੀ ਦੇ ਤੁੱਲ ਹੈ।  

ਸਤ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਮਾਨਿ = ਵਰਗਾ।
ਅਜੇਹੇ ਬੈਰਾਗੀ ਪ੍ਰਭੂ ਦਾ ਰੂਪ ਹੋ ਜਾਂਦੇ ਹਨ।


ਬੋਲੈ ਭਰਥਰਿ ਸਤਿ ਸਰੂਪੁ  

Says Bhart'har, God is the embodiment of Truth;  

(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਭਰਥਰ, ਪ੍ਰਭੂ ਸੱਚ ਦਾ ਪੁੰਜ ਹੈ।  

xxx
ਜੇ ਭਰਥਰੀ (ਭੀ ਐਸੇ ਬੈਰਾਗੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,


ਪਰਮ ਤੰਤ ਮਹਿ ਰੇਖ ਰੂਪੁ ॥੬॥  

the supreme essence of reality has no shape or form. ||6||  

ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।  

xxx॥੬॥
ਤਾਂ (ਇਹ ਭਰਥਰੀ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੬॥


ਮਃ  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ  

How is evil eradicated? How can the true way of life be found?  

ਪਾਪ ਕਿਸ ਤਰ੍ਹਾਂ ਜੜ੍ਹੋ ਮੇਖੋਂ ਪੁੱਟਿਆ ਜਾਂਦਾ ਹੈ ਤੇ ਅਸਲੀ ਜੀਵਨ ਦੇ ਮਾਰਗ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ?  

ਮਰੈ = ਦੂਰ ਹੋਵੇ। ਮੰਦਾ = ਬੁਰਾਈ। ਕਿਉ = ਕਿਵੇਂ? ਜੀਵੈ = ਸਹੀ ਜੀਵਨ ਜੀਵੇ। ਜੁਗਤਿ = ਇਸ ਤਰੀਕੇ ਨਾਲ।
(ਕੰਨ ਪੜਵਾਉਣ ਦੀ) ਇਸ ਜੁਗਤਿ ਨਾਲ ਨਾਹ (ਮਨ ਵਿਚੋਂ) ਵਿਕਾਰ ਦੂਰ ਹੁੰਦਾ ਹੈ ਨਾਹ ਹੀ (ਉੱਚਾ) ਜੀਵਨ ਮਿਲਦਾ ਹੈ।


ਕੰਨ ਪੜਾਇ ਕਿਆ ਖਾਜੈ ਭੁਗਤਿ  

What is the use of piercing the ears, or begging for food?  

ਕੰਨਾਂ ਨੂੰ ਪੜਵਾ ਕੇ ਟੁਕੱੜ ਖਾਣ ਦਾ ਕੀ ਲਾਭ ਹੈ?  

ਕਿਆ ਖਾਜੈ = ਖਾਣ ਦਾ ਕੀਹ ਲਾਭ? ਭੁਗਤਿ = ਜੋਗੀਆਂ ਦਾ ਚੂਰਮਾ।
ਕੰਨ ਪੜਵਾ ਕੇ ਚੂਰਮਾ ਖਾਣ ਦਾ ਕੋਈ (ਆਤਮਕ) ਲਾਭ ਨਹੀਂ (ਕਿਉਂਕਿ)।


ਆਸਤਿ ਨਾਸਤਿ ਏਕੋ ਨਾਉ  

Throughout existence and non-existence, there is only the Name of the One Lord.  

ਇਕ ਨਾਮ ਹੀ ਹੈ ਜੋ ਕੁਲ ਆਲਮ ਦੀ ਹੋਂਦ ਅਤੇ ਅਣਹੋਂਦ, ਦੋਨਾਂ ਵਿੱਚ ਸਦੀਵੀ ਸਥਿਰ ਰਹਿੰਦਾ ਹੈ।  

ਆਸਤਿ = ਮੌਜੂਦ ਹੈ। ਨਾਸਤਿ = ਨਹੀਂ ਹੈ।
ਕੇਵਲ (ਪ੍ਰਭੂ ਦਾ) ਨਾਮ ਹੀ ਹੈ ਜੋ ਸੰਸਾਰ ਦੀ ਹੋਂਦ ਤੇ ਅਣਹੋਂਦ ਦੋਹਾਂ ਵੇਲੇ ਮੌਜੂਦ ਹੈ।


ਕਉਣੁ ਸੁ ਅਖਰੁ ਜਿਤੁ ਰਹੈ ਹਿਆਉ  

What is that Word, which holds the heart in its place?  

ਉਹ ਕਿਹੜਾ ਸੰਬਦ ਹੈ ਜਿਸ ਦੁਆਰਾ ਮਨ ਸਥਿਰ ਰਹਿੰਦਾ ਹੈ?  

ਹਿਆਉ = ਹਿਰਦਾ।
(ਜੇ ਕੋਈ ਪੁੱਛੇ ਕਿ ਜੇ ਕੰਨ ਪੜਵਾਇਆਂ ਮਨ ਨਹੀਂ ਟਿਕਦਾ ਤਾਂ) ਉਹ ਕੇਹੜਾ ਅੱਖਰ ਹੈ ਜਿਸ ਵਿਚ ਹਿਰਦਾ ਜੁੜਿਆ ਰਹਿ ਸਕਦਾ ਹੈ (ਤੇ ਬੁਰਾਈ ਮਿਟ ਜਾਂਦੀ ਹੈ, ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਪ੍ਰਭੂ ਦਾ ਨਾਮ ਹੀ ਹੈ)।


ਧੂਪ ਛਾਵ ਜੇ ਸਮ ਕਰਿ ਸਹੈ  

When you look alike upon sunshine and shade,  

ਜੇਕਰ ਇਨਸਾਨ ਧੁੱਪ (ਸੁਖ) ਅਤੇ ਛਾਂ (ਦੁਖ) ਨੂੰ ਇੱਕ ਸਮਾਨ ਸਹਾਰਦਾ ਹੈ,  

ਧੂਪ ਛਾਵ = ਦੁੱਖ ਤੇ ਸੁਖ। ਸਮ = ਬਰਾਬਰ, ਇਕ-ਸਮਾਨ।
ਜੇ ਕੋਈ ਮਨੁੱਖ (ਇਸ 'ਨਾਮ' ਦੀ ਬਰਕਤਿ ਨਾਲ) ਦੁੱਖ ਤੇ ਸੁਖ ਨੂੰ ਇਕ-ਸਮਾਨ ਸਹਾਰਦਾ ਹੈ,


ਤਾ ਨਾਨਕੁ ਆਖੈ ਗੁਰੁ ਕੋ ਕਹੈ  

says Nanak, then the Guru will speak to you.  

ਕੇਵਲ ਤਦ ਹੀ ਗੁਰੂ ਜੀ ਫੁਰਮਾਉਂਦੇ ਹਨ, ਉਹ ਵਿਸ਼ਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਸਕਦਾ ਹੈ।  

ਗੁਰੁ ਕਹੈ = ਗੁਰੂ ਗੁਰੂ ਆਖਦਾ ਹੈ, ਗੁਰੂ ਨੂੰ ਚੇਤੇ ਰੱਖਦਾ ਹੈ। ਕੋ = ਕੋਈ ਉਹ ਮਨੁੱਖ।
ਤਾਂ, ਨਾਨਕ ਆਖਦਾ ਹੈ, ਉਹ ਮਨੁੱਖ ਹੀ (ਅਸਲ ਵਿਚ) ਗੁਰੂ ਨੂੰ ਚੇਤੇ ਰੱਖਦਾ ਹੈ (ਭਾਵ, ਗੁਰੂ ਦੇ ਬਚਨ-ਅਨੁਸਾਰ ਤੁਰਦਾ ਹੈ)।


ਛਿਅ ਵਰਤਾਰੇ ਵਰਤਹਿ ਪੂਤ  

The students follow the six systems.  

ਚੇਲੇ ਹੋ ਕੇ ਲੱਕ ਦੇ ਭੇਖਾਂ ਅੰਦਰ ਪਰਵਿਰਤ ਹੁੰਦੇ ਹਨ।  

ਛਿਅ ਵਰਤਾਰੇ = ਛੇ ਭੇਖਾਂ ਵਿਚ। ਪੂਤ = ਚੇਲੇ (ਜੋਗੀਆਂ ਦੇ)।
(ਨਾਥ ਦੇ) ਚੇਲੇ (ਭਾਵ, ਜੋਗੀ ਲੋਕ) (ਜੋ ਨਿਰੇ) ਛੇ ਭੇਖਾਂ ਵਿਚ ਹੀ ਰੁੱਝੇ ਹੋਏ ਹਨ,


ਨਾ ਸੰਸਾਰੀ ਨਾ ਅਉਧੂਤ  

They are neither worldly people, nor detached renunciates.  

ਉਹ ਨਾਂ ਸੱਚੇ ਦੁਨੀਆਦਾਰ ਬੰਦੇ ਹਨ ਨਾਂ ਹੀ ਦੁਨੀਆ ਦੇ ਸੱਚੇ ਤਿਆਗੀ।  

xxx
(ਅਸਲ ਵਿਚ) ਨਾਹ ਉਹ ਗ੍ਰਿਹਸਤੀ ਹਨ ਤੇ ਨਾਹ ਵਿਰਕਤ।


ਨਿਰੰਕਾਰਿ ਜੋ ਰਹੈ ਸਮਾਇ  

One who remains absorbed in the Formless Lord -  

ਜੋ ਸਰੂਪ ਰਹਿਤ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ,  

ਨਿਰੰਕਾਰਿ = ਨਿਰੰਕਾਰ ਵਿਚ।॥
ਜੋ ਮਨੁੱਖ ਇਕ ਨਿਰੰਕਾਰ ਵਿਚ ਜੁੜਿਆ ਰਹਿੰਦਾ ਹੈ,


ਕਾਹੇ ਭੀਖਿਆ ਮੰਗਣਿ ਜਾਇ ॥੭॥  

why should he go out begging? ||7||  

ਉਹ ਕਾਹਨੂੰ ਭੀਖ ਮੰਗਣ ਨੂੰ ਜਾਂਦਾ ਹੈ?  

xxx॥੭॥
ਉਹ ਕਿਉਂ ਕਿਤੇ ਖ਼ੈਰ ਮੰਗਣ ਜਾਏ? (ਭਾਵ, ਉਸ ਨੂੰ ਫ਼ਕੀਰ ਬਣਨ ਦੀ ਲੋੜ ਨਹੀਂ ਪੈਂਦੀ, ਹੱਥੀਂ ਕਿਰਤ-ਕਾਰ ਕਰਦਾ ਹੋਇਆ ਭੀ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ) ॥੭॥


ਪਉੜੀ  

Pauree:  

ਪਉੜੀ।  

xxx
xxx


ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ  

That alone is said to be the Lord's temple, where the Lord is known.  

ਕੇਵਲ ਉਹ ਹੀ ਵਾਹਿਗੁਰੂ ਦਾ ਮੰਦਰ ਕਹਿਆ ਜਾਂਦਾ ਹੈ ਜਿੱਥੇ ਵਾਹਿਗੁਰੂ ਜਾਣਿਆ ਜਾਂਦਾ ਹੈ।  

ਮੰਦਰੁ = ਘਰ, ਰਹਿਣ ਦੀ ਥਾਂ।
(ਉਂਞ ਤਾਂ ਸਾਰੇ ਸਰੀਰ "ਹਰਿ ਮੰਦਰੁ" ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ) ਉਹੀ ਸਰੀਰ "ਹਰਿ ਮੰਦਰੁ" ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ।


ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ  

In the human body, the Guru's Word is found, when one understands that the Lord, the Supreme Soul, is in all.  

ਗੁਰਾਂ ਦੇ ਉਪਦੇਸ਼ ਰਾਹੀਂ, ਵਿਆਪਕ ਆਤਮਾ ਨੂੰ ਹਰ ਥਾਂ ਅਨੁਭਵ ਕਰਕੇ ਇਨਸਾਨ ਪ੍ਰਭੂ ਨੂੰ ਮਨੁੱਖੀ ਸਰੀਰ ਅੰਦਰ ਹੀ ਪਾ ਲੈਂਦਾ ਹੈ।  

ਮਾਨਸ ਦੇਹ = ਮਨੁੱਖਾ ਸਰੀਰ। ਸਭੁ = ਹਰ ਥਾਂ।
(ਸੋ, ਮਨੁੱਖਾ ਸਰੀਰ 'ਹਰਿ ਮੰਦਰੁ' ਹੈ, ਕਿਉਂਕਿ) ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ।


ਬਾਹਰਿ ਮੂਲਿ ਖੋਜੀਐ ਘਰ ਮਾਹਿ ਬਿਧਾਤਾ  

Don't look for Him outside your self. The Creator, the Architect of Destiny, is within the home of your own heart.  

ਤੂੰ ਸੁਆਮੀ ਨੂੰ ਬਾਹਰਵਾਰ ਕਦਾਚਿੱਤ ਨਾਂ ਲੱਭ। ਸਿਰਜਣਹਾਰ ਤੇਰੇ ਆਪਣੇ ਘਰ (ਹਿਰਦੇ) ਅੰਦਰ ਹੀ ਹੈ।  

ਬਿਧਾਤਾ = ਸਿਰਜਣਹਾਰ।
(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ।


ਮਨਮੁਖ ਹਰਿ ਮੰਦਰ ਕੀ ਸਾਰ ਜਾਣਨੀ ਤਿਨੀ ਜਨਮੁ ਗਵਾਤਾ  

The self-willed manmukh does not appreciate the value of the Lord's temple; they waste away and lose their lives.  

ਆਪ-ਹੁਦਰੇ ਵਾਹਿਗੁਰੂ ਦੇ ਮੰਦਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਉਹ ਆਪਣੇ ਜੀਵਨ ਨੂੰ ਗੁਆ ਲੈਂਦੇ ਹਨ।  

ਹਰਿ ਮੰਦਰ = ਰੱਬ ਦੇ ਘਰ ਦੀ। ਸਾਰ = ਮੁੱਲ, ਕਦਰ।
ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) "ਹਰਿ ਮੰਦਰੁ" ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮ (ਮਨ ਦੇ ਪਿੱਛੇ ਤੁਰ ਕੇ ਹੀ) ਗੰਵਾ ਜਾਂਦੇ ਹਨ।


ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥  

The One Lord is pervading in all; through the Word of the Guru's Shabad, He can be found. ||12||  

ਇਕ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਗੁਰਾਂ ਦੀ ਸਿੱਖਮਤ ਰਾਹੀਂ ਪਾਇਆ ਜਾਂਦਾ ਹੈ।  

xxx॥੧੨॥
(ਉਂਞ ਤਾਂ) ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ॥੧੨॥


ਸਲੋਕ ਮਃ  

Shalok, Third Mehl:  

ਸਲੋਕ ਤੀਜੀ ਪਾਤਸ਼ਾਹੀ।  

xxx
xxx


ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ  

Only a fool listens to the words of the fool.  

ਕੇਵਲ ਬੇਵਕੂਫ ਹੀ ਬੇਵਕੂਫ ਦੀ ਗੱਲਬਾਤ ਸੁਣਦਾ ਹੈ।  

xxx
ਮੂਰਖ ਦਾ ਕਿਹਾ ਉਹੀ ਸੁਣਦਾ ਹੈ (ਭਾਵ, ਮੂਰਖ ਦੇ ਕਹੇ ਉਹੀ ਲੱਗਦਾ ਹੈ) ਜੋ ਆਪ ਮੂਰਖ ਹੋਵੇ।


ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ  

What are the signs of the fool? What does the fool do?  

ਬੇਵਕੂਫ ਦੇ ਕੀ ਚਿੰਨ੍ਹ ਹਨ? ਬੇਵਕੂਫ ਦੇ ਕੀ ਕਰਮ ਹਨ?  

ਲਖਣ = ਲੱਛਣ, ਇਲਾਮਤਾਂ। ਕਰਣਾ = ਕਰਤੱਬ।
ਮੂਰਖ ਦੇ ਲੱਛਣ ਕੀਹ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ?


ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ  

A fool is stupid; he dies of egotism.  

ਮੂਰਖ ਉਹ ਹੈ ਜੋ ਬੁੱਧੂ ਹੈ ਅਤੇ ਸਵੈ ਹੰਗਤਾਂ ਨਾਲ ਮਰ ਜਾਂਦਾ ਹੈ।  

ਮੁਗਧੁ = ਮੋਹਿਆ ਹੋਇਆ, ਮਾਇਆ ਦਾ ਠੱਗਿਆ ਹੋਇਆ।
ਜੋ ਮਨੁੱਖ ਮਾਇਆ ਦਾ ਠੱਗਿਆ ਹੋਇਆ ਹੋਵੇ ਤੇ ਜੋ ਅਹੰਕਾਰ ਵਿਚ ਆਤਮਕ ਮੌਤੇ ਮਰਿਆ ਹੋਇਆ ਹੋਵੇ, ਉਸ ਨੂੰ ਮੂਰਖ ਕਹੀਦਾ ਹੈ।


ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ  

His actions always bring him pain; he lives in pain.  

ਇਸ ਦੇ ਕਰਨ ਨਾਲ ਉਹ ਹਮੇਸ਼ਾਂ ਮੁਸੀਬਤ ਵਿੱਚ ਰਹਿੰਦਾ ਹੈ ਅਤੇ ਮੁਸੀਬਤ ਅੰਦਰ ਹੀ ਵੰਸਦਾ ਹੈ।  

ਏਤੁ ਕਮਾਣੈ = ਮਾਇਆ ਦੇ ਮੋਹ ਵਿਚ ਤੇ ਅਹੰਕਾਰ ਵਿਚ ਰਹਿਣ ਨਾਲ।
ਮਾਇਆ ਦੀ ਮਸਤੀ ਤੇ ਅਹੰਕਾਰ ਵਿਚ ਜੋ ਕੁਝ ਕਰੀਏ ਉਸ ਨਾਲ ਸਦਾ ਦੁੱਖ ਪ੍ਰਾਪਤ ਹੁੰਦਾ ਹੈ ਸਦਾ ਦੁਖੀ ਰਹੀਦਾ ਹੈ।


ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ  

If someone's beloved friend falls into the pit, what can be used to pull him out?  

ਜੇਕਰ ਪਰਮ ਪ੍ਰੀਤਵਾਨ ਖੂਹ ਵਿੱਚ ਡਿੱਗ ਪਵੇ, ਉਸ ਦੇ ਮਿੱਤ੍ਰ ਨੂੰ ਉਸ ਨੂੰ ਬਾਹਰ ਕੱਢਣ ਦੀ ਕੋਈ ਵਿਧੀ ਬਣਾਉਣੀ ਚਾਹੀਦੀ ਹੈ।  

ਅਤਿ ਪਿਆਰਾ = ਮਾਇਆ ਨਾਲ ਬਹੁਤ ਪਿਆਰ ਕਰਨ ਵਾਲਾ। ਕਿਹੁ ਸੰਜਮ ਕਰਣਾ = ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ? ਖੂਹਿ = ਮਾਇਆ ਦੇ ਖੂਹ ਵਿਚ। ਸੰਜਮੁ = ਬਚਾਉ ਦਾ ਉੱਦਮ। ਕਿਹੁ = ਕਿਛੁ, ਕੋਈ।
ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਖੂਹ ਵਿਚ ਡਿੱਗਾ ਰਹਿੰਦਾ ਹੈ। ਉਸ ਦੇ ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ?


ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ  

One who becomes Gurmukh contemplates the Lord, and remains detached.  

ਜੋ ਗੁਰੂ ਅਨੁਸਾਰੀ ਹੋਇਆ ਹੋਇਆ ਹੈ, ਉਹ ਸੁਆਮੀ ਦਾ ਸਿਮਰਨ ਕਰਦਾ ਹੈ ਤੇ ਉਹ ਨਿਰਲੇਪਾਂ ਵਿਚਰਦਾ ਹੈ।  

ਅਲਿਪਤ = ਵੱਖਰਾ, ਨਿਰਾਲਾ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਸ ਤੇ ਵਿਚਾਰ ਕਰਦਾ ਹੈ ਤੇ (ਇਸ ਮਾਇਆ ਦੇ ਮੋਹ-ਰੂਪ ਖੂਹ ਤੋਂ) ਵੱਖਰਾ ਰਹਿੰਦਾ ਹੈ।


ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ  

Chanting the Lord's Name, he saves himself, and he carries across those who are drowning as well.  

ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਹ ਖੁਦ ਤਰ ਜਾਂਦਾ ਹੈ ਅਤੇ ਜੋ ਡੁਬ ਰਹੇ ਹਨ, ਉਹ ਭੀ ਉਸ ਦੇ ਰਾਹੀਂ ਤਰ ਜਾਂਦੇ ਹਨ।  

xxx
ਉਹ ਪ੍ਰਭੂ ਦਾ ਨਾਮ ਜਪਦਾ ਹੈ, (ਨਾਮ ਦੀ ਬਰਕਤਿ ਨਾਲ) ਉਹ ਆਪ ਬਚਦਾ ਹੈ ਤੇ ਉਸ ਦੇ ਪੂਰਨਿਆਂ ਤੇ ਤੁਰ ਕੇ ਡੁੱਬਦਾ ਸਾਥੀ ਭੀ ਬਚ ਨਿਕਲਦਾ ਹੈ।


ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥  

O Nanak, he acts in accordance with the Will of God; he endures whatever he is given. ||1||  

ਉਹ ਓੁਹੀ ਕੁੱਛ ਕਰਦਾ ਹੈ ਜਿਹੜਾ ਉਸ ਸੁਆਮੀ ਨੂੰ ਚੰਗਾ ਲਗਦਾ ਹੈ। ਉਸ ਨੂੰ ਸਹਾਰਦਾ ਹੈ ਜੋ ਉਸ ਵਲੋਂ ਆਉਂਦਾ ਹੈ।  

xxx॥੧॥
ਹੇ ਨਾਨਕ! ਜੋ ਕੁਝ ਪ੍ਰਭੂ ਨੂੰ ਭਾਉਂਦਾ ਹੈ ਉਹੀ ਉਹ ਕਰਦਾ ਹੈ (ਮਾਇਆ ਦੇ ਮੋਹ ਵਿਚ ਪੈ ਕੇ ਦੁੱਖ ਜਾਂ ਇਸ ਤੋਂ ਅਲੋਪ ਰਹਿ ਕੇ ਸੁਖ) ਜੋ ਕੁਝ ਪ੍ਰਭੂ ਦੇਂਦਾ ਹੈ ਉਹੀ ਜੀਵ ਸਹਾਰਦਾ ਹੈ ॥੧॥


ਮਃ  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ  

Says Nanak, listen, O mind, to the True Teachings.  

ਗੁਰੂ ਜੀ ਫੁਰਮਾਉਂਦੇ ਹਨ, ਤੂੰ ਹੇ ਇਨਸਾਨ! ਸੱਚੀ ਸਿਖਿਆ ਸ੍ਰਵਣ ਕਰ।  

ਸਹੀ = ਸੱਚੀ। ਸਿਖ = ਸਿੱਖਿਆ।
ਨਾਨਕ ਆਖਦਾ ਹੈ ਕਿ ਹੇ ਮਨ! ਸੱਚੀ ਸਿੱਖਿਆ ਸੁਣ।


ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ  

Opening His ledger, God will call you to account.  

ਆਪਣਾ ਬਹੀਖਾਤਾ ਕੱਢ, ਨਿਆਂ ਕਰਨ ਬੈਠਾ, ਵਾਹਿਗੁਰੂ, ਤੇਰੇ ਕੋਲੋਂ ਤੇਰਾ ਹਿਸਾਬ ਕਿਤਾਬ ਪੁੱਛੇਗਾ।  

ਵਹੀ = ਅਮਲਾਂ ਦੀ ਕਿਤਾਬ।
(ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ।


ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ  

Those rebels who have unpaid accounts shall be called out.  

ਸਾਹਿਬ ਦੇ ਬਾਗੀ, ਜਿਨ੍ਹਾਂ ਦੇ ਜ਼ਿੰਮੇ ਬਕਾਇਆ ਹੈ, ਬੁਲਾਏ ਜਾਣਗੇ।  

ਤਲਬਾ = ਸੱਦੇ। ਆਕੀ = ਬਾਗ਼ੀ। ਬਾਕੀ = ਲੇਖੇ ਵਿਚੋਂ ਬਕਾਇਆ।
ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ।


ਅਜਰਾਈਲੁ ਫਰੇਸਤਾ ਹੋਸੀ ਆਇ ਤਈ  

Azraa-eel, the Angel of Death, shall be appointed to punish them.  

ਮੌਤ ਦਾ ਦੂਤ, ਅਜ਼ਰਾਈਲ ਉਨ੍ਹਾਂ ਨੂੰ ਸਜ਼ਾ ਦੇਣ ਲਈ ਮੁਕੱਰਰ ਕੀਤਾ ਜਾਵੇਗਾ।  

ਅਜਰਾਈਲੁ ਫਰੇਸਤਾ = ਮੌਤ ਦਾ ਫ਼ਰਿਸ਼ਤਾ। ਤਈ = ਤਿਆਰ, ਤਈਨਾਤ, ਮੁਕੱਰਰ।
ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ।


ਆਵਣੁ ਜਾਣੁ ਸੁਝਈ ਭੀੜੀ ਗਲੀ ਫਹੀ  

They will find no way to escape coming and going in reincarnation; they are trapped in the narrow path.  

ਤੰਗ ਗਲੀ ਅੰਦਰ ਫਸੇ ਹੋਇਆਂ ਨੂੰ ਕੋਈ ਰਸਤਾ ਬਚਾ ਜਾਂ ਆਉਣ ਤੇ ਜਾਣ ਦਾ ਨਹੀਂ ਦਿੱਸਣਾ।  

ਫਹੀ = ਫਸੀ ਹੋਈ (ਜਿੰਦ) ਨੂੰ। ਆਵਣ ਜਾਣੁ = ਕੋਈ ਚਾਰਾ, ਕਿੱਧਰ ਜਾਵਾਂ ਕੀਹ ਕਰਾਂ? = ਇਹ ਗੱਲ
ਉਸ ਔਕੜ ਵਿਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ।


ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥  

Falsehood will come to an end, O Nanak, and Truth will prevail in the end. ||2||  

ਝੂਠ ਦਾ ਖਾਤਮਾ ਹੋ ਜਾਵੇਗਾ ਤੇ ਅਖੀਰ ਨੂੰ ਸੱਚ ਹੀ ਪਰਬਲ ਹੋਵੇਗਾ, ਹੇ ਨਾਨਕ। ॥2॥  

ਕੂੜ = ਕੂੜ ਕਮਾਣ ਵਾਲੇ। ਨਿਖੁਟੇ = ਹਾਰ ਜਾਂਦੇ ਹਨ। ਸਚਿ = ਸੱਚ ਦੀ ਰਾਹੀਂ, ਸੱਚਾ ਸੌਦਾ ਕੀਤਿਆਂ। ॥੨॥
ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ ॥੨॥


ਪਉੜੀ  

Pauree:  

ਪਉੜੀ।  

xxx
xxx


ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ  

The body and everything belongs to the Lord; the Lord Himself is all-pervading.  

ਦੇਹ ਅਤੇ ਸਾਰਾ ਕੁੱਛ ਵਾਹਿਗੁਰੂ ਦੀ ਮਲਕੀਅਤ ਹੈ ਅਤੇ ਵਾਹਿਗੁਰੂ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ।  

ਸਚੁ = ਹਰ ਥਾਂ। ਆਪੈ = ਆਪ ਹੀ।
ਇਹ ਸਾਰਾ (ਜਗਤ ਦਾ ਆਕਾਰ) ਪਰਮਾਤਮਾ ਦਾ (ਮਾਨੋ) ਸਰੀਰ ਹੈ, ਹਰ ਥਾਂ ਪ੍ਰਭੂ ਆਪ ਹੀ ਵਿਆਪਕ ਹੈ।


ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਜਾਪੈ  

The Lord's value cannot be estimated; nothing can be said about it.  

ਵਾਹਿਗੁਰੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਅਤੇ ਇਸ ਬਾਰੇ ਕੁੱਝ ਭੀ ਆਖਿਆ ਨਹੀਂ ਜਾ ਸਕਦਾ।  

ਨ ਜਾਪੈ = ਨਹੀਂ ਸੁੱਝਦਾ।
ਪਰਮਾਤਮਾ (ਦੀ ਵਡਿਆਈ) ਦਾ ਮੁੱਲ ਨਹੀਂ ਪੈ ਸਕਦਾ, ਕੋਈ ਗੱਲ ਅਹੁੜਦੀ ਨਹੀਂ (ਜਿਸ ਨਾਲ) ਉਸ ਦੀ ਵਡਿਆਈ ਬਿਆਨ ਕਰ ਸਕੀਏ।


ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ  

By Guru's Grace, one praises the Lord, imbued with feelings of devotion.  

ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ ਅਤੇ ਇਨਸਾਨ ਉਸ ਦੇ ਸਿਮਰਨ ਨਾਲ ਰੰਗਿਆ ਜਾਂਦਾ ਹੈ।  

ਰਾਪੈ = ਰੰਗਿਆ ਜਾਈਦਾ ਹੈ।
ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਜੋ ਕਰਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ।


ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ  

The mind and body are totally rejuvenated, and egotism is eradicated.  

ਉਸਦੀ ਦੇਹ ਅਤੇ ਮਨੂਆ ਸਮੂਹ ਸਰਸਬਜ਼ ਥੀ ਵੰਝਦੇ ਹਨ ਅਤੇ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ।  

ਗਵਾਪੈ = ਨਾਸ ਹੋ ਜਾਂਦਾ ਹੈ।
ਉਸ ਦਾ ਮਨ ਤੇ ਤਨ ਖਿੜ ਆਉਂਦਾ ਹੈ ਤੇ ਅਹੰਕਾਰ ਨਾਸ ਹੋ ਜਾਂਦਾ ਹੈ)।


ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥  

Everything is the play of the Lord. The Gurmukh understands this. ||13||  

ਹਰ ਸ਼ੈ ਪ੍ਰਭੂ ਦੀ ਖੇਡ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਸਦਕਾ, ਇਸ ਨੂੰ ਸਮਝਦਾ ਹੈ।  

ਕਿਸੈ = ਕਿਸੇ ਵਿਰਲੇ ਨੂੰ ॥੧੩॥
ਇਹ ਸਾਰਾ ਜਗਤ ਪ੍ਰਭੂ ਦਾ ਬਣਾਇਆ ਹੋਇਆ ਤਮਾਸ਼ਾ ਹੈ, ਸਤਿਗੁਰੂ ਦੀ ਰਾਹੀਂ ਕਿਸੇ ਵਿਰਲੇ ਨੂੰ ਇਸ ਖੇਡ ਦੀ ਸਮਝ ਦੇਂਦਾ ਹੈ ॥੧੩॥


ਸਲੋਕੁ ਮਃ  

Shalok, First Mehl:  

ਸਲੋਕ ਪਹਿਲੀ ਪਾਤਸ਼ਾਹੀ।  

xxx
xxx


ਸਹੰਸਰ ਦਾਨ ਦੇ ਇੰਦ੍ਰੁ ਰੋਆਇਆ  

Branded with a thousand marks of disgrace, Indra cried in shame.  

ਭੱਗ ਦੇ ਹਜ਼ਾਰ ਚਿੰਨਾਂ ਦੀ ਸਜ਼ਾ ਮਿਲਣ ਨਾਲ ਇੰਦ੍ਰ ਨੇ ਵਿਰਲਾਪ ਕੀਤਾ।  

ਸਹੰਸਰ = ਹਜ਼ਾਰ। ਦਾਨ = ਡੰਨ। ਹਜ਼ਾਰ ਭਗਾਂ ਦਾ ਡੰਨ ਜੋ ਇੰਦਰ ਦੇਵਤੇ ਨੂੰ ਗੋਤਮ ਰਿਸ਼ੀ ਨੇ ਸਰਾਪ ਦੇ ਕੇ ਲਾਇਆ ਸੀ। ਇੰਦਰ ਨੇ ਰਿਸ਼ੀ ਦੀ ਇਸਤ੍ਰੀ ਅਹੱਲਿਆ ਨਾਲ ਧੋਖਾ ਦੇ ਕੇ ਸੰਗ ਕੀਤਾ ਸੀ।
(ਗੋਤਮ ਰਿਸ਼ੀ ਨੇ) ਹਜ਼ਾਰ (ਭਗਾਂ) ਦਾ ਡੰਨ ਦੇ ਕੇ ਇੰਦਰ ਨੂੰ ਰੁਆ ਦਿੱਤਾ;


ਪਰਸ ਰਾਮੁ ਰੋਵੈ ਘਰਿ ਆਇਆ  

Paras Raam returned home crying.  

ਪਰਸਰਾਮ ਰੋਂਦਾ ਹੋਇਆ ਆਪਣੇ ਗ੍ਰਹਿ ਨੂੰ ਮੁੜਿਆ।  

ਪਰਸ ਰਾਮੁ = ਬ੍ਰਾਹਮਣ ਸੀ, ਇਸ ਦੇ ਪਿਤਾ ਜਮਦਗਨੀ ਨੂੰ ਸਹੱਸ੍ਰਬਾਹੂ ਨੇ ਮਾਰ ਦਿੱਤਾ ਸੀ; ਬਦਲੇ ਦੀ ਅੱਗ ਵਿਚ ਪਰਸਰਾਮ ਨੇ ਖੱਤ੍ਰੀ-ਕੁਲ ਦਾ ਨਾਸ ਕਰਨਾ ਸ਼ੁਰੂ ਕੀਤਾ, ਪਰ ਜਦੋਂ ਇਸ ਨੇ ਸ੍ਰੀ ਰਾਮ ਚੰਦ੍ਰ ਜੀ ਤੇ ਆਪਣਾ ਕੁਹਾੜਾ ਚੁੱਕਿਆ ਤਾਂ ਉਹਨਾਂ ਇਸ ਦਾ ਬਲ ਖਿੱਚ ਲਿਆ।
(ਸ੍ਰੀ ਰਾਮ ਚੰਦ੍ਰ ਤੋਂ ਆਪਣਾ ਬਲ ਖੁਹਾ ਕੇ) ਪਰਸ ਰਾਮ ਘਰ ਆ ਕੇ ਰੋਇਆ।


ਅਜੈ ਸੁ ਰੋਵੈ ਭੀਖਿਆ ਖਾਇ  

Ajai cried and wept, when he was made to eat the manure he had given, pretending it was charity.  

ਜਦ ਦਾਨ ਕੀਤਾ ਹੋਇਆ ਗੋਹਾ ਖਾਣਾ ਪਿਆ ਅਜੈ ਨੇ ਵਿਰਲਾਪ ਕੀਤਾ।  

ਅਜੈ = ਰਾਜਾ ਅਜੈ ਨੇ (ਜੋ ਸ੍ਰੀ ਰਾਮ ਚੰਦ੍ਰ ਜੀ ਦਾ ਦਾਦਾ ਸੀ) ਇਕ ਸਾਧੂ ਨੂੰ ਭਿੱਖਿਆ ਵਿਚ ਲਿੱਦ ਦਿੱਤੀ ਸੀ, ਪਿੱਛੋਂ ਉਸ ਨੂੰ ਆਪ ਖਾਣੀ ਪਈ।
ਰਾਜਾ ਅਜੈ ਰੋਇਆ ਜਦੋਂ ਉਸ ਨੂੰ (ਲਿੱਦ ਦੀ ਦਿੱਤੀ) ਭਿੱਖਿਆ ਖਾਣੀ ਪਈ,


ਐਸੀ ਦਰਗਹ ਮਿਲੈ ਸਜਾਇ  

Such is the punishment received in the Court of the Lord.  

ਐਹੋ ਜਿਹਾ ਦੰਡ ਰੱਬ ਦੇ ਦਰਬਾਰ ਅੰਦਰ ਮਿਲਦਾ ਹੈ।  

xxx
ਪ੍ਰਭੂ ਦੀ ਹਜ਼ੂਰੀ ਵਿਚੋਂ ਅਜੇਹੀ ਹੀ ਸਜ਼ਾ ਮਿਲਦੀ ਹੈ।


ਰੋਵੈ ਰਾਮੁ ਨਿਕਾਲਾ ਭਇਆ  

Rama wept when he was sent into exile,  

ਜਦ ਰਾਮਚੰਦਰ ਰੋਇਆ ਸੀ ਜਦੋਂ ਉਸ ਨੂੰ ਦੇਸ਼ ਨਿਕਾਲਾ ਮਿਲਿਆ,  

ਨਿਕਾਲਾ = ਦੇਸ-ਨਿਕਾਲਾ।
ਰਾਮ ਜੀ ਭੀ ਰੋਏ, ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ,


        


© SriGranth.org, a Sri Guru Granth Sahib resource, all rights reserved.
See Acknowledgements & Credits