Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਹੁ ਦਸਾਇ ਓਥੈ ਕੋ ਜਾਇ   ਕਰਣੀ ਬਾਝਹੁ ਭਿਸਤਿ ਪਾਇ  

राहु दसाइ ओथै को जाइ ॥   करणी बाझहु भिसति न पाइ ॥  

Rāhu ḏasā▫e othai ko jā▫e.   Karṇī bājẖahu bẖisaṯ na pā▫e.  

They may be shown the way, but only a few go there.   Without the karma of good actions, heaven is not attained.  

ਜੇਕਰ ਮਾਰਗ ਦੱਸ ਭੀ ਦਿੱਤਾ ਜਾਵੇ ਤਾਂ ਭੀ ਉੱਥੇ ਕੋਈ ਵਿਰਲਾ ਹੀ ਪੁੱਜਦਾ ਹੈ।   ਚੰਗੇ ਅਮਲਾਂ ਦੇ ਬਗੈਰ ਸਵਰਗ ਪਰਾਪਤ ਨਹੀਂ ਹੁੰਦਾ।  

ਰਾਹ ਸਭ ਕੋ ਦਿਖਾਤੇ ਹੈਂ ਪਰੰਤੂ (ਓਥੈ) ਉਸ ਪਰਮੇਸ੍ਵਰ ਕੇ ਮਾਰਗ ਮੈਂ ਕੋਈ ਜਾਤਾ ਹੈ ਬਿਨਾ ਕਰਨੀਓਂ ਸੇ ਸ੍ਵਰਗ ਨਹੀਂ ਪਾਇ ਸਕਤਾ॥


ਜੋਗੀ ਕੈ ਘਰਿ ਜੁਗਤਿ ਦਸਾਈ   ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ  

जोगी कै घरि जुगति दसाई ॥   तितु कारणि कनि मुंद्रा पाई ॥  

Jogī kai gẖar jugaṯ ḏasā▫ī.   Ŧiṯ kāraṇ kan munḏrā pā▫ī.  

The Way of Yoga is demonstrated in the Yogi's monastery.   They wear ear-rings to show the way.  

ਰੱਬ ਦਾ ਰਸਤਾ ਪੁੱਛਣ ਲਈ ਇਨਸਾਨ ਯੋਗੀ ਦੇ ਆਸ਼ਰਮ ਨੂੰ ਜਾਂਦਾ ਹੈ।   ਉਸ ਮਨੋਰਥ ਲਈ ਉਹ ਉਸ ਦੇ ਕੰਨਾਂ ਵਿੱਚ ਕੁੰਡਲ ਪਾ ਦਿੰਦਾ ਹੈ।  

ਜੋਗੀ ਕੈ ਘਰ ਮਾਇਆ ਪਾਵਨੇ ਕੀ ਜੁਗਤੀ ਦਿਸ ਆਈ ਭਾਵ ਦੇਖਾ ਕੇ ਇਸ ਪਾਸ ਇਤਨਾ ਧਨ ਜਮਾਂ ਹੈ ਔਰ ਚੇਲਾ ਹੋਕੇ ਲਵਾਂ ਪੁਨਾ ਤਿਸ ਮਾਇਆ ਕੇ ਨਮਿਤ ਕੰਨ ਪੜਾਇਕੇ ਮੰੁਦਰਾਂ ਪਾਈਆਂ ਮੋਖ ਵਾਸਤੇ ਨਹੀਂ॥


ਮੁੰਦ੍ਰਾ ਪਾਇ ਫਿਰੈ ਸੰਸਾਰਿ   ਜਿਥੈ ਕਿਥੈ ਸਿਰਜਣਹਾਰੁ  

मुंद्रा पाइ फिरै संसारि ॥   जिथै किथै सिरजणहारु ॥  

Munḏrā pā▫e firai sansār.   Jithai kithai sirjaṇhār.  

Wearing ear-rings, they wander around the world.   The Creator Lord is everywhere.  

ਕੰਨਾਂ ਦੇ ਕੁੰਡਲ ਪਹਿਨ ਕੇ, ਉਹ ਜੱਗ ਅੰਦਰ ਭਉਂਦਾ ਹੈ।   ਉਹ ਅਨੁਭਵ ਨਹੀਂ ਕਰਦਾ ਕਿ ਰਚਨਹਾਰ ਸੁਆਮੀ ਹਰ ਥਾਂ ਉੱਤੇ ਹੈ।  

ਮੰੁਦ੍ਰਾ ਪਾਇਕੇ ਫੇਰ ਸੰਸਾਰ ਮੈਂ ਫਿਰਨੇ ਲਗਾ ਜਹਾਂ ਕਹਾਂ ਗਲਾਂ ਕਾ ਸਿਰਜਨੇ ਹਾਰਾ ਹੋ ਬੈਠਤਾ ਭਇਆ ਭਾਵ ਭੇਖੁ ਧਾਰ ਕਰ ਭੀ ਹਰੀ ਕਾ ਭਜਨੁ ਨ ਕੀਆ॥


ਜੇਤੇ ਜੀਅ ਤੇਤੇ ਵਾਟਾਊ   ਚੀਰੀ ਆਈ ਢਿਲ ਕਾਊ  

जेते जीअ तेते वाटाऊ ॥   चीरी आई ढिल न काऊ ॥  

Jeṯe jī▫a ṯeṯe vātā▫ū.   Cẖīrī ā▫ī dẖil na kā▫ū.  

There are as many travelers as there are beings.   When one's death warrant is issued, there is no delay.  

ਜਿੰਨੇ ਭੀ ਜੀਵ ਹਨ ਉਹ ਸਾਰੇ ਹੀ ਰਾਹੀ ਹਨ।   ਜਦ ਮੌਤ ਦਾ ਪਰਵਾਨਾ ਆ ਜਾਂਦਾ ਹੈ, ਕੋਈ ਜਣਾ ਭੀ ਕੋਈ ਦੇਰੀ ਨਹੀਂ ਕਰ ਸਕਦਾ।  

ਜਿਤਨੇ ਜੀਵ ਸੰਸਾਰ ਮੈਂ ਆਏ ਹੈਂ ਤਿਤਨੇ ਹੀ (ਵਟਾਉ) ਰਾਹੀ ਹੈਂਨ ਭਾਵ ਚਲਤੇ ਚਲਤੇ ਚੌਰਾਸੀ ਮੈਂ ਏਹੁ ਭੀ ਏਕ ਮੰਜਲ ਪਰ ਆਇ ਅਟਕੇ ਹੈਂ ਜਬ ਹੁਕਮ ਰੂਪ ਚਿੱਠੀ ਆਈ ਤਬ ਕੋਈ ਭੀ ਢੀਲ ਨਹੀਂ ਕਰ ਸਕਤਾ॥


ਏਥੈ ਜਾਣੈ ਸੁ ਜਾਇ ਸਿਞਾਣੈ   ਹੋਰੁ ਫਕੜੁ ਹਿੰਦੂ ਮੁਸਲਮਾਣੈ  

एथै जाणै सु जाइ सिञाणै ॥   होरु फकड़ु हिंदू मुसलमाणै ॥  

Ėthai jāṇai so jā▫e siñāṇai.   Hor fakaṛ hinḏū musalmāṇai.  

One who knows the Lord here, realizes Him there as well.   Others, whether Hindu or Muslim, are just babbling.  

ਜੋ ਸੁਆਮੀ ਨੂੰ ਏਥੇ ਜਾਣਦਾ ਹੈ, ਉਹ ਉਸ ਨੂੰ ਉਸ ਜਗ੍ਹਾ ਉੱਤੇ ਪਛਾਣ ਲੈਂਦਾ ਹੈ।   ਹੋਰ ਭਾਵੇਂ ਹਿੰਦੂ ਜਾਂ ਮੁਸਲਮਾਨ, ਕੇਵਲ ਬਕਵਾਦੀ ਹੀ ਹਨ।  

ਜੋ (ਏਥੈ) ਸਤਸੰਗ ਮੈਂ ਪ੍ਰਮੇਸਰ ਕੋ ਜਾਣੈ ਸੋ ਰਿਦੇ ਰੂਪ (ਜਾਇ) ਜਾਗਾ ਮੈਂ ਪ੍ਰਮੇਸਰ ਕੋ ਪਛਾਨ ਲੇਤਾ ਹੈ ਬਿਨਾ ਜਾਣੇ ਪ੍ਰਮੇਸਰ ਕੇ ਹਿੰਦੂ ਹੋਵੈ ਚਾਹੋ ਔਰ ਕੋਈ ਹੋਵੈ ਅਥਵਾ ਮੁਸਲਮੀਨ ਹੋਵੈ ਸਭ ਕੋ (ਫਕੜੁ) ਖਰਾਬੀ ਹੈ॥


ਸਭਨਾ ਕਾ ਦਰਿ ਲੇਖਾ ਹੋਇ   ਕਰਣੀ ਬਾਝਹੁ ਤਰੈ ਕੋਇ  

सभना का दरि लेखा होइ ॥   करणी बाझहु तरै न कोइ ॥  

Sabẖnā kā ḏar lekẖā ho▫e.   Karṇī bājẖahu ṯarai na ko▫e.  

Everyone's account is read in the Court of the Lord;   without the karma of good actions, no one crosses over.  

ਸਾਰੇ ਪ੍ਰਾਨੀਆਂ ਦਾ ਹਿਸਾਬ ਕਿਤਾਬ ਸਾਈਂ ਦੇ ਦਰਬਾਰ ਅੰਦਰ ਲਿਆ ਜਾਂਦਾ ਹੈ,   ਤੇ ਚੰਗੇ ਅਮਲਾਂ ਦੇ ਬਿਨਾਂ ਕੋਈ ਭੀ ਪਾਰ ਨਹੀਂ ਉਤੱਰਦਾ।  

ਸਭਨੋਂ ਕਾ ਦਰਗਾਹ ਮੈਂ ਲੇਖਾ ਹੋਣਾ ਹੈ ਸੁਭ ਕਰਣੀ ਸੇ ਬਿਨਾਂ ਤੇੋ ਕੋਈ ਭੀ ਨਹੀਂ ਤਰੇਗਾ॥


ਸਚੋ ਸਚੁ ਵਖਾਣੈ ਕੋਇ   ਨਾਨਕ ਅਗੈ ਪੁਛ ਹੋਇ ॥੨॥  

सचो सचु वखाणै कोइ ॥   नानक अगै पुछ न होइ ॥२॥  

Sacẖo sacẖ vakẖāṇai ko▫e.   Nānak agai pucẖẖ na ho▫e. ||2||  

One who speaks the True Name of the True Lord,   O Nanak, is not called to account hereafter. ||2||  

ਜੋ ਸਚਿਆਰਾਂ ਦੇ ਧਰਮ ਸਚਿਆਰ ਦੇ ਨਾਮ ਨੂੰ ਉਚਾਰਦਾ ਹੈ,   ਹੇ ਨਾਨਕ। ਉਸ ਪਾਸੋਂ ਏਦੂੰ ਮਗਰੋਂ ਲੇਖਾ-ਪੱਤਾ ਨਹੀਂ ਮੰਗਿਆ ਜਾਂਦਾ।  

ਜੋ ਸਚ ਹੀ ਸਚ ਕੋ ਵਖਿਆਨ ਕਰੇਗਾ ਭਾਵ ਨਾਮੁ ਜਪੇਗਾ ਸ੍ਰੀ ਗੁਰੂ ਜੀ ਕਹਿਤੇ ਹੈਂ ਅਗੇ ਉਸ ਕੋ ਹਿਸਾਬ ਕੀ ਪੂਛ ਨਹੀਂ ਹੋਵੈਗੀ॥੨॥


ਪਉੜੀ   ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ  

पउड़ी ॥   हरि का मंदरु आखीऐ काइआ कोटु गड़ु ॥  

Pa▫oṛī.   Har kā manḏar ākẖī▫ai kā▫i▫ā kot gaṛ.  

Pauree:   The fortress of the body is called the Mansion of the Lord.  

ਪਉੜੀ।   ਫਸੀਲ ਵਾਲਾ ਦੇਹ ਦਾ ਕਿਲ੍ਹਾ, ਮਾਲਕ ਦਾ ਮਹਿਲ ਕਿਹਾ ਜਾਂਦਾ ਹੈ।  

ਕਾਇਆਂ ਕੋਟ ਕੇ ਅੰਦਰ ਜੋ ਰਿਦਾ (ਗੜੁ) ਕਿਲਾ ਹੈ ਸੋ ਹਰੀ ਕਾ ਮੰਦਰੁ ਕਹੀਤਾ ਹੈ॥


ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ  

अंदरि लाल जवेहरी गुरमुखि हरि नामु पड़ु ॥  

Anḏar lāl javeharī gurmukẖ har nām paṛ.  

The rubies and gems are found within it; the Gurmukh chants the Name of the Lord.  

ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਸ ਦੇ ਅੰਦਰੋਂ, ਪ੍ਰਾਨੀ, ਰਤਨ ਅਤੇ ਜਵਾਹਿਰਾਤ ਲੱਭ ਲੈਂਦਾ ਹੈ।  

ਇਸਕੇ ਅੰਦਰ ਹੀ ਲਾਲ ਜਵਾਹਰ ਸਭ ਗੁਨ ਹੈਂ ਸੋ ਪ੍ਰਗਟ ਕੀਏ ਚਾਹਤਾ ਹੈਂ ਤੌ ਗੁਰੋਂ ਦ੍ਵਾਰੇ ਹਰੀ ਨਾਮਕੋ ਪੜ੍ਹ ਭਾਵ ਜਪੁ॥


ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ  

हरि का मंदरु सरीरु अति सोहणा हरि हरि नामु दिड़ु ॥  

Har kā manḏar sarīr aṯ sohṇā har har nām ḏiṛ.  

The body, the Mansion of the Lord, is very beautiful, when the Name of the Lord, Har, Har, is implanted deep within.  

ਤੂੰ ਆਪਣੀ ਦੇਹ ਦੇ ਵਿੱਚ ਸੁਆਮੀ ਮਾਲਕ ਦੇ ਨਾਮਾਂ ਨੂੰ ਅਸਥਾਪਨ ਕਰ, ਜੋ ਕਿ ਵਾਹਿਗੁਰੂ ਦਾ ਇਕ ਪਰਮ ਸੁੰਦਰ ਮਹਿਲ ਹੈ।  

ਏਹੁ ਸਰੀਰ ਹਰੀ ਕਾ ਮੰਦਰ ਅਤ੍ਯੰਤ ਸੋਹਿਣਾ ਹੈ ਇਸ ਕਰਕੇ ਮਨ ਬਾਣੀ ਕਰਕੇ ਹਰੀ ਨਾਮ ਕੋ ਹੀ ਦ੍ਰਿੜ ਕਰੁ॥


ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ  

मनमुख आपि खुआइअनु माइआ मोह नित कड़ु ॥  

Manmukẖ āp kẖu▫ā▫i▫an mā▫i▫ā moh niṯ kaṛ.  

The self-willed manmukhs ruin themselves; they boil continuously in attachment to Maya.  

ਆਪ ਹੁਦਰੇ ਸਦੀਵ ਹੀ ਧਨ ਦੌਲਤਾਂ ਦੀ ਮਮਤਾ ਵਿੱਚੱ ਉਬਲਦੇ ਹਨ ਤੇ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ।  

ਮਨਮੁਖ ਅਪਨੇ ਤੇ ਭੁਲਾਏ ਹਨ ਵਹੁ ਮਾਯਾ ਕੇ ਮੋਹ ਮੈਂ ਨਿਤ ਹੀ (ਕੜੁ) ਝੂਰਤੇ ਹੈਂ॥


ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥  

सभना साहिबु एकु है पूरै भागि पाइआ जाई ॥११॥  

Sabẖnā sāhib ek hai pūrai bẖāg pā▫i▫ā jā▫ī. ||11||  

The One Lord is the Master of all. He is found only by perfect destiny. ||11||  

ਇਕੱ ਵਾਹਿਗੁਰੂ ਹੀ ਸਾਰਿਆਂ ਦਾ ਸੁਆਮੀ ਹੈ। ਪੂਰਨ ਪ੍ਰਾਲਭਦ ਰਾਹੀਂ ਹੀ ਉਹ ਪਾਇਆ ਜਾਂਦਾ ਹੈ।  

ਐਸੇ ਬੇਨਤੀ ਕਰੇ ਸਭਨੋਂ ਕਾ ਸਾਹਿਬ ਤੌ ਏਕ ਤੂੰ ਹੀ ਹੈਂ ਪੂਰੇ ਭਾਗੋਂ ਕਰ ਪਾਯਾ ਜਾਤਾ ਹੈ॥੧੧॥


ਸਲੋਕ ਮਃ   ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ  

सलोक मः १ ॥   ना सति दुखीआ ना सति सुखीआ ना सति पाणी जंत फिरहि ॥  

Salok mėhlā 1.   Nā saṯ ḏukẖī▫ā nā saṯ sukẖī▫ā nā saṯ pāṇī janṯ firėh.  

Shalok, First Mehl:   There is no Truth in suffering, there is no Truth in comfort. There is no Truth in wandering like animals through the water.  

ਸਲੋਕ ਪਹਿਲੀ ਪਾਤਿਸ਼ਾਹਿ।   ਤਕਲੀਫ ਰਾਹੀਂ ਕੋਈ ਸਿੱਧੀ ਨਹੀਂ। ਆਰਾਮ ਰਾਹੀਂ ਭੀ ਕੋਈ ਸਿੱਧੀ ਨਹੀਂ ਅਤੇ ਨਾਂ ਹੀ ਸਿੱਧੀ ਹੈ ਜਲ ਵਿੱਚ ਜੀਵਾਂ ਦੀ ਤਰ੍ਹਾਂ ਚੱਕਰ ਕੱਟਣ ਵਿੱਚ।  

ਕਿਸੀ ਨੇ ਸਤ ਕੀ ਪ੍ਰਾਪਤੀ ਅਰੁ ਜਗਤ ਕਾ ਰੂਪ ਪੂਛਾ ਤਿਸ ਪ੍ਰਤੀ ਪਰਮੇਸਰ ਕੇ ਦੀਏ ਬਿਨਾ ਅਨੇਕ ਪ੍ਰਕਾਰ ਕੇ ਜਤਨ ਕਰਨੇ ਤੇ ਭੀ ਸਤਿ ਪ੍ਰਮੇਸਰ ਕੀ ਪ੍ਰਾਪਤੀ ਨਹੀਂ ਹੋਤੀ ਇਸ ਬਾਤ ਕੋ ਦਿਖਾਵਤੇ ਹੈਂ ਤਪ ਆਦਿਕੋਂ ਕਰ ਦੁਖੀਆ ਰਹਣੇ ਤੇ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਔਰੁ ਸੁਖੋਂ ਕੇ ਭੋਗਣੇ ਕਰ ਭੀ ਸਤ ਕੀ ਪ੍ਰਾਪਤੀ ਨਹੀਂ ਹੋਤੀ ਹੈ ਔ ਪਾਣੀ ਕੇ ਜੀਵੋਂ ਕੇ ਸਮਾਨ ਸੇ ਜਲ ਮੈਂ ਰਹੇ ਤੌ ਭੀ ਸਤ ਕੀ ਪ੍ਰਾਪਤੀ ਨਹੀਂ ਹੋਤੀ ਹੈ॥


ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ  

ना सति मूंड मुडाई केसी ना सति पड़िआ देस फिरहि ॥  

Nā saṯ mūnd mudā▫ī kesī nā saṯ paṛi▫ā ḏes firėh.  

There is no Truth in shaving one's head; there is no Truth is studying the scriptures or wandering in foreign lands.  

ਸੱਚਾ ਸੁਆਮੀ ਸਿਰ ਦੇ ਵਾਲ ਮੁਨਾਉਣ ਦੁਆਰਾ ਨਹੀਂ ਮਿਲਦਾ, ਨਾਂ ਹੀ ਸੱਚਾ ਸੁਆਮੀ ਪਰਾਪਤ ਹੁੰਦਾ ਹੈ ਪੜ੍ਹਨ ਜਾਂ ਦੇਸ਼ ਵਿੱਚ ਰਟਨ ਕਰਨ ਦੁਆਰਾ।  

ਨਾ ਸਿਰ ਕੇ ਕੇਸੋਂ ਕੇ ਮੁਨਾਵਣੇ ਕਰ ਸਤਿ ਪ੍ਰਮਾਤਮਾ ਕੀ ਪ੍ਰਾਪਤੀ ਹੋਤੀ ਹੈ ਨਾ ਪੜਨੇ ਕਰ ਅਰ ਨਾ ਦੇਸੋਂ ਕੇ ਫਿਰਨੇ ਕਰ ਸਤ ਕੀ ਪ੍ਰਾਪਤੀ ਹੋਤੀ ਹੈ॥


ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ  

ना सति रुखी बिरखी पथर आपु तछावहि दुख सहहि ॥  

Nā saṯ rukẖī birkẖī pathar āp ṯacẖẖāvėh ḏukẖ sahėh.  

There is no Truth in trees, plants or stones, in mutilating oneself or suffering in pain.  

ਪੂਰਨਤਾ ਨਹੀਂ ਹੈ ਦਰਖਤਾਂ, ਪੌਦਿਆਂ ਅਤੇ ਪੱਥਰਾਂ ਵਿੱਚ ਵੱਸਣ ਦੁਆਰਾ, ਨਾਂ ਹੀ ਇਹ ਹੈ ਆਪਣੇ ਆਪ ਨੂੰ ਛਿਲਾਉਣ ਜਾਂ ਕਸ਼ਟ ਸਹਾਰਨ ਵਿੱਚ।  

ਰੁਖ ਬਨੋਂ ਕੇ ਬ੍ਰਿਖ ਬਾਗੋਂ ਕੇ ਤਿਨ ਮੈਂ ਰਹਣੇ ਕਰ ਔ ਪਥਰ ਸਮ ਸੀਤ ਉਸਨ ਸਹਾਰਨੇ ਵਾ ਪ੍ਰਬਤੋਂ ਮੈਂ ਰਹਨੇ ਤੇ (ਆਪੁ ਤਛਾਵਹਿ) ਕਾਂਸੀ ਕਲਵੱਤ ਲੈਣੇ ਤੇ ਔਰ ਨਾਨਾ ਪ੍ਰਕਾਰ ਕੇ ਦੁਖ ਸਹਾਰਨੇ ਤੇ ਯਥਾ ਸੂਲੋਂ ਕੀ ਸੇਜਾ ਪਰ ਸੋਨਾਇਨ ਕਰਮੋਂ ਕਰ ਭੀ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ॥


ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ  

ना सति हसती बधे संगल ना सति गाई घाहु चरहि ॥  

Nā saṯ hasṯī baḏẖe sangal nā saṯ gā▫ī gẖāhu cẖarėh.  

There is no Truth in binding elephants in chains; there is no Truth in grazing cows.  

ਹਾਥੀਆਂ ਨੂੰ ਜੰਜ਼ੀਰਾਂ ਨਾਲ ਜਕੜਨ ਦੁਆਰਾ ਪੂਰਨਤਾ ਪਰਾਪਤ ਨਹੀਂ ਹੁੰਦੀ, ਨਾਂ ਹੀ ਪੂਰਨਤਾ ਪਰਾਪਤ ਹੁੰਦੀ ਹੈ ਗਾਈਆਂ ਨੂੰ ਘਾਅ ਚਰਾਉਣ ਦੁਆਰਾ।  

ਹਸਤੀ ਸਮਾਨ ਸੰਗਲੋਂ ਸੇ ਸਰੀਰ ਬਾਂਧਨੇ ਕਰ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਔ ਗਾਈ ਸਮਾਨ ਘਾਸ ਚਰਨੇ ਸੇ ਅਰਥਾਤ ਕੰਦ ਮੂਲ ਖਾਣੇ ਸੇ ਭੀ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਹੈ॥ ਵਾ ਇਸ ਪੂਰਬ ਕਹੇ ਸਲੋਕ ਦੇ ਸਭ ਪਦੋਂ ਕਾ ਦੂਸਰਾ ਅਰਥੁ ਨਾਸਤਾ ਮੈਂ ਲਾਇ ਲੈਣਾ ਜਥਾ ਨਾਸਤ ਦੁਖੀਆ ਜੋ ਦੁਖੀ ਹੋ ਸੋਭੀ ਨਾਸੁ ਹੋ ਜਾਵੇਗਾ ਇਸੀ ਰੀਤੀ ਕਰ ਸਭ ਪਦ ਲਗਾਉਨੇ॥


ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ  

जिसु हथि सिधि देवै जे सोई जिस नो देइ तिसु आइ मिलै ॥  

Jis hath siḏẖ ḏevai je so▫ī jis no ḏe▫e ṯis ā▫e milai.  

He alone grants it, whose hands hold spiritual perfection; he alone receives it, unto whom it is given.  

ਜਿਸ ਦੇ ਹੱਥ ਵਿੱਚ ਪੂਰਨਤਾ ਹੈ, ਜੇਕਰ ਉਹ ਪ੍ਰਦਾਨ ਕਰੇ, ਕੇਵਲ ਤਾਂ ਹੀ ਆਦਮੀ ਇਸ ਨੂੰ ਹਾਸਲ ਕਰਦਾ ਹੈ, ਜਿਸਨੂੰ ਉਹ ਦਿੰਦਾ ਹੈ, ਉਸ ਨੂੰ ਹੀ ਇਹ ਪਰਾਪਤ ਹੁੰਦੀ ਹੈ।  

ਜਿਸ ਪਰਮੇਸਰ ਵਾ ਗੁਰੋਂ ਕੇ ਹਥ (ਸਿਧਿ) ਮੋਖ ਹੈ ਜੇ ਸੋਈ (ਦੇਇ) ਦੇਵੇ ਜਿਸਕੋ ਤਬ ਤਿਸ ਕੋ ਆਇ ਮਿਲਤੀ ਹੈ॥


ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ  

नानक ता कउ मिलै वडाई जिसु घट भीतरि सबदु रवै ॥  

Nānak ṯā ka▫o milai vadā▫ī jis gẖat bẖīṯar sabaḏ ravai.  

O Nanak, he alone is blessed with glorious greatness, whose heart is filled with the Word of the Shabad.  

ਨਾਨਕ ਕੇਵਲ ਉਸ ਨੂੰ ਹੀ ਪ੍ਰਭਤਾ ਪਰਦਾਨ ਹੁੰਦੀ ਹੈ, ਜਿਸ ਦੇ ਹਿਰਦੇ ਅੰਦਰ ਨਾਮ ਰਮਿਆ ਹੋਇਆ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਤਿਸੀ ਕੋ ਮੁਕਤੀ ਕੀ ਵਡਾਈ ਮਿਲਤੀ ਹੈ ਜਿਸਕੇ ਘਟ ਮੈਂ ਗੁਰ ਉਪਦੇਸ ਕਾ (ਹਵੈ) ਅਭ੍ਯਾਸ ਹੈ॥ ਜੋ ਬੇਦ ਸਾਸਤ੍ਰ ਦੁਆਰੇ ਪਰਮੇਸਰੁ ਐਸੇ ਕਹਤਾ ਹੈ ਸੋ ਦਿਖਾਵਤੇ ਹੈਂ॥


ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ  

सभि घट मेरे हउ सभना अंदरि जिसहि खुआई तिसु कउणु कहै ॥  

Sabẖ gẖat mere ha▫o sabẖnā anḏar jisahi kẖu▫ā▫ī ṯis ka▫uṇ kahai.  

God says, all hearts are mine, and I am in all hearts. Who can explain this to one who is confused?  

ਸੁਆਮੀ ਆਖਦਾ ਹੈ, "ਸਾਰੇ ਸਰੀਰ ਮੇਰੇ ਹਨ ਅਤੇ ਮੈਂ ਸਾਰਿਆਂ ਦੇ ਅੰਦਰ ਹਾਂ। ਉਸ ਨੂੰ ਰਸਤਾ ਕੌਣ ਦੱਸ ਸਕਦਾ ਹੈ, ਜਿਸਨੂੰ ਮੈਂ ਭੁਲਾਇਆ ਹੋਇਆ ਹੈ?  

ਹੇ ਭਾਈ ਏਹੁ ਸਭ ਸਰੀਰ ਮੇਰੇ ਬਨਾਏ ਹੂਏ ਹੈਂ ਪੁਨ: ਮੈਂ ਸਭਕੇ ਅੰਤਰ ਬਿਆਪਕ ਹੂੰ ਜਿਸਕੋ ਮੈਂ ਭੂਲਾਊਂ ਤਿਸ ਕੋ ਕੌਨ ਸੁਭ ਉਪਦੇਸ ਕਹੈ ਅਰਥਾਤ ਕੋਈ ਨਹੀਂ ਕਹਿ ਸਕਤਾ॥


ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ  

जिसहि दिखाला वाटड़ी तिसहि भुलावै कउणु ॥  

Jisahi ḏikẖālā vātṛī ṯisėh bẖulāvai ka▫uṇ.  

Who can confuse that being, unto whom I have shown the Way?  

ਜਿਸ ਨੂੰ ਮੈਂ ਰਸਤਾ ਵਿਖਾਲਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?  

ਔ ਜਿਸਕੋ ਮੈਂ ਰਸਤਾ ਦਿਖਾਵਾਂ ਤਿਸ ਕੋ ਫੇਰ ਕੌਣ ਭੁਲਾਵੇ॥


ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥  

जिसहि भुलाई पंध सिरि तिसहि दिखावै कउणु ॥१॥  

Jisahi bẖulā▫ī panḏẖ sir ṯisėh ḏikẖāvai ka▫uṇ. ||1||  

And who can show the Path to that being whom I have confused since the beginning of time? ||1||  

ਉਸ ਨੂੰ ਮਾਰਗ ਕੌਣ ਵਿਖਾਲ ਸਕਦਾ ਹੈ, ਜਿਸ ਨੂੰ ਮੈਂ ਐਨ ਅਰੰਭ ਤੋਂ ਹੀ ਕੁਰਾਹੇ ਪਾ ਦਿੰਦਾ ਹਾਂ?  

ਪੁਨਾ ਜਿਸਕੋ (ਪੰਧ) ਰਸਤਾ ਮੈਂ (ਸਿਰਿ) ਸਿਰਿਓਂ ਆਦੋਂ ਹੀ ਭੁਲਾਵਾਂ ਅਰਥਾਤ ਪਹਿਲੇ ਹੀ ਭੁਲਾ ਦੇਵਾਂ ਤਿਸ ਕੋ ਕੋਨ ਦਿਖਾਵੈ ਭਾਵ ਜੋ ਜਨਮਤੇ ਸਾਰ ਹੀ ਕੁਮਾਰਗ ਮੈਂ ਪਾਵਾਂ ਤੋ ਕੌਨ ਸੁਮਾਰਗਿ ਮੈਂ ਪਾਵੈ॥੧॥ ❀ਇਹ ਸਿਧੋ ਸਾਥ ਪ੍ਰਸ਼ਨ ਉਤ੍ਰ ਹੈ ਜੋ ਆਗੇ ਕਹਿੰਦੇ ਹੈਂ ਕਹੀਂ ਉਤ੍ਰ ਬੀਚ ਹੋਤਾ ਹੈ ਔ ਪ੍ਰਸ਼ਨ ਊਪਰ ਸੇ ਕਥਨ ਕੀਆ ਜਾਤਾ ਹੈ ਕਹੀਂ ਪ੍ਰਸ਼ਨ ਬੀਚ ਹੋਤਾ ਹੈ ਉਤ੍ਰ ਊਪਰ ਸੇ ਕਹਾ ਜਾਤਾ ਹੈ ਕਹੀਂ ਪ੍ਰਸਨ ਉਤ੍ਰ ਦੋਨੋਂ ਬੀਚ ਹੋਤੇ ਹੈਂ॥ ਈਸਰ ਨੇ ਗ੍ਰਿਹੀ ਕਾ ਧਰਮੁ ਪੂਛਾ ਤਿਸੁ ਪਰ ਕਹਿਤੇ ਹੈਂ॥


ਮਃ   ਸੋ ਗਿਰਹੀ ਜੋ ਨਿਗ੍ਰਹੁ ਕਰੈ   ਜਪੁ ਤਪੁ ਸੰਜਮੁ ਭੀਖਿਆ ਕਰੈ  

मः १ ॥   सो गिरही जो निग्रहु करै ॥   जपु तपु संजमु भीखिआ करै ॥  

Mėhlā 1.   So girhī jo nigarahu karai.   Jap ṯap sanjam bẖīkẖi▫ā karai.  

First Mehl:   He alone is a householder, who restrains his passions   and begs for meditation, austerity and self-discipline.  

ਪਹਿਲੀ ਪਾਤਸ਼ਾਹੀ।   ਕੇਵਲ ਉਹ ਹੀ ਗ੍ਰਹਿਸਤੀ ਹੈ ਜੋ ਆਪਣੇ ਵਿਸ਼ੇ ਵੇਗ ਨੂੰ ਰੋਕਦਾ ਹੈ,   ਅਤੇ ਸਾਈਂ ਪਾਸੋਂ ਸਿਮਰਨ ਕਰੜੀ ਘਾਲ ਤੇ ਸਵੈ ਜਬਤ ਮੰਗਦਾ ਹੈ।  

ਸੋ ਗਿਰਹੀ ਸ੍ਰੇਸਟ ਹੈ ਜੋ ਇੰਦ੍ਰਯੋਂ ਕੋ ਰੋਕਨਾ ਭਾਵ ਜੀਤਨਾ ਕਰੈ ਔਰੁ ਜਪ ਤਪ ਸੰਜਮ ਕਰੇ ਔ ਅਤੀਤੋਂ ਕੇ ਭਿਖ੍ਯਾ ਕਾ ਦੇਨਾ ਕਰੇ॥


ਪੁੰਨ ਦਾਨ ਕਾ ਕਰੇ ਸਰੀਰੁ   ਸੋ ਗਿਰਹੀ ਗੰਗਾ ਕਾ ਨੀਰੁ  

पुंन दान का करे सरीरु ॥   सो गिरही गंगा का नीरु ॥  

Punn ḏān kā kare sarīr.   So girhī gangā kā nīr.  

He gives donations to charity with his body;   such a householder is as pure as the water of the Ganges.  

ਜਿਹੜਾ ਕੋਈ ਆਪਣੀ ਦੇਹ ਨਾਲ ਜਿੰਨਾ ਭੀ ਉਹ ਕਰ ਸਕਦਾ ਹੈ,   ਖੈਰਾਤ ਤੇ ਸਖਾਵਤ ਵਿੱਚ ਦਿੰਦਾ ਹੈ, ਉਹ ਗ੍ਰਹਿਸਤੀ ਗੰਗਾ ਦੇ ਪਾਣੀ ਵਰਗਾ ਪਵਿੱਤਰ ਹੈ।  

ਪੰੁਨ ਦਾਨ ਕਾ ਕਰਨੇ ਵਾਲਾ ਸਰੀਰੁ ਕਰੇ ਭਾਵ ਸਦਾ ਪੁਨ ਕਰਤਾ ਰਹੇ ਸੋ ਗ੍ਰਹਸਥੀ ਗੰਗਾ ਕੇ ਜਲ ਸਮ ਪਵਿਤ੍ਰ ਹੈ ਭਾਵ ਜੋ ਉਸ ਕਾ ਦਰਸਨੁ ਕਰੇ ਉਸ ਕੇ ਭੀ ਕਈ ਜਨਮੋਂ ਕੇ ਪਾਪ ਜਾਤੇ ਹੈਂ॥


ਬੋਲੈ ਈਸਰੁ ਸਤਿ ਸਰੂਪੁ   ਪਰਮ ਤੰਤ ਮਹਿ ਰੇਖ ਰੂਪੁ ॥੨॥  

बोलै ईसरु सति सरूपु ॥   परम तंत महि रेख न रूपु ॥२॥  

Bolai īsar saṯ sarūp.   Param ṯanṯ mėh rekẖ na rūp. ||2||  

Says Eeshar, the Lord is the embodiment of Truth.   The supreme essence of reality has no shape or form. ||2||  

ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੁਣ, ਹੇ ਈਸ਼ਰ! ਪ੍ਰਭੂ ਸੱਚ ਦਾ ਪੁੰਜ ਹੈ।   ਮਹਾਨ ਅਸਲੀਅਤ (ਵਾਹਿਗੁਰੂ) ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।  

ਸ੍ਰੀ ਗੁਰੂ ਜੀ ਈਸਰ ਕੋ ਕਹਿਤੇ ਹੈਂ ਜੋ ਸਤ ਸਰੂਪ ਅਕਾਰ ਅਰੁ ਚਿੰਨ ਰਹਤ ਪਰਮੇਸਰ ਰੂਪ ਹੈ ਸੋ ਪੂਰਬੋਕਤ ਗ੍ਰਹਸਥੀ ਉਸ ਮਹਿ ਪ੍ਰਾਪਤਿ ਹੋਤਾ ਹੈ॥੨॥


ਮਃ   ਸੋ ਅਉਧੂਤੀ ਜੋ ਧੂਪੈ ਆਪੁ   ਭਿਖਿਆ ਭੋਜਨੁ ਕਰੈ ਸੰਤਾਪੁ  

मः १ ॥   सो अउधूती जो धूपै आपु ॥   भिखिआ भोजनु करै संतापु ॥  

Mėhlā 1.   So a▫uḏẖūṯī jo ḏẖūpai āp.   Bẖikẖi▫ā bẖojan karai sanṯāp.  

First Mehl:   He alone is a detached hermit, who burns away his self-conceit.   He begs for suffering as his food.  

ਪਹਿਲੀ ਪਾਤਸ਼ਾਹੀ।   ਕੇਵਲ ਉਹ ਹੀ ਵਿਰਕਤ ਹੈ, ਜੋ ਆਪਣੀ ਸਵੈ ਹੰਗਤਾ ਨੂੰ ਸਾੜ ਸੁੱਟਦਾ ਹੈ।   ਕਰੜੀ ਘਾਲ ਨੂੰ, ਉਹ ਆਪਣਾ ਮੰਗ ਦੇ ਲਿਆਂਦਾ ਹੋਇਆ ਖਾਣਾ ਬਣਾਉਂਦਾ ਹੈ।  

ਇਸ ਮੈਂ ਉੱਤਰ ਹੈ ਪ੍ਰਸ਼ਨ ਉਪਰੋਂ ਸਮਝ ਲੇਨਾ ਸੋ ਅਉਧੂਤੁ ਹੈ ਜੋ ਆਪਾ ਭਾਵ ਕੋ (ਧੂਪੈ) ਜਲਾਵੈ ਔ ਭਿਖ੍ਯਾ ਮਾਂਗ ਕਰ ਭੋਜਨ ਕਰੇ ਪੁਨਾ (ਸੰ) ਭਲੀ ਪ੍ਰਕਾਰ (ਤਾਪੁ) ਤਪੁ ਕਰੇ॥


ਅਉਹਠ ਪਟਣ ਮਹਿ ਭੀਖਿਆ ਕਰੈ   ਸੋ ਅਉਧੂਤੀ ਸਿਵ ਪੁਰਿ ਚੜੈ  

अउहठ पटण महि भीखिआ करै ॥   सो अउधूती सिव पुरि चड़ै ॥  

A▫uhaṯẖ pataṇ mėh bẖīkẖi▫ā karai.   So a▫uḏẖūṯī siv pur cẖaṛai.  

In the city of the heart, he begs for charity.   Such a renunciate ascends to the City of God.  

ਜੋ ਹਿਰਦੇ ਦੇ ਕਸਬੇ ਅੰਦਰ ਖੈਰ ਮੰਗਦਾ ਹੈ;   ਉਹ ਤਿਆਗੀ ਸੁਆਮੀ ਦੇ ਸ਼ਹਿਰ ਵਿੱਚ ਜਾ ਚੜ੍ਹਦਾ ਹੈ।  

ਬਹੁੜੋ (ਹਠ) ਰਿਦੇ ਰੂਪ ਸਹਰ ਮੈਂ ਭੀਖ੍ਯਾ ਕਰੈ ਭਾਵ ਰਿਦੇ ਮੈਂ ਗੁਰ ਸਿਖ੍ਯਾ ਕੋ ਧਾਰੇ ਸੋ ਅਉਧੂਤੀ ਕਿਰਿਆ ਕੇ ਧਾਰਨੇ ਵਾਲਾ (ਸਿਵ) ਪ੍ਰਮਾਤਮਾਂ ਜੋ (ਪੁਰਿ) ਪੂਰਨ ਰੂਪ ਹੈ ਤਿਸ ਮੈਂ (ਚੜੈ) ਪ੍ਰਾਪਤਿ ਹੋਤਾ ਹੈ॥


ਬੋਲੈ ਗੋਰਖੁ ਸਤਿ ਸਰੂਪੁ   ਪਰਮ ਤੰਤ ਮਹਿ ਰੇਖ ਰੂਪੁ ॥੩॥  

बोलै गोरखु सति सरूपु ॥   परम तंत महि रेख न रूपु ॥३॥  

Bolai gorakẖ saṯ sarūp.   Param ṯanṯ mėh rekẖ na rūp. ||3||  

Says Gorakh, God is the embodiment of Truth;   the supreme essence of reality has no shape or form. ||3||  

(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਰਖ! ਸੁਆਮੀ ਸੱਚ ਦਾ ਪੁਤਲਾ ਹੈ।   ਮਹਾਨ ਅਸਲੀਅਤ ਦਾ ਨਾਂ ਕੋਈ ਚਿੰਨ੍ਹ ਹੈ, ਨਾਂ ਹੀ ਸਰੂਪ।  

ਸ੍ਰੀ ਗੁਰੂ ਜੀ ਬੋਲੇ ਹੇ ਗੋਰਖ ਵਹੁ ਅਵਧੂਤ ਜਿਸ ਪਰਮ ਤਤ ਮੈਂ ਰੂਪ ਰੇਖ ਨਹੀਂ ਉਸਕੋ ਪ੍ਰਾਪਤਿ ਹੋਤਾ ਹੈ॥੩॥


ਮਃ   ਸੋ ਉਦਾਸੀ ਜਿ ਪਾਲੇ ਉਦਾਸੁ   ਅਰਧ ਉਰਧ ਕਰੇ ਨਿਰੰਜਨ ਵਾਸੁ  

मः १ ॥   सो उदासी जि पाले उदासु ॥   अरध उरध करे निरंजन वासु ॥  

Mėhlā 1.   So uḏāsī jė pāle uḏās.   Araḏẖ uraḏẖ kare niranjan vās.  

First Mehl:   He alone is an Udasi, a shaven-headed renunciate, who embraces renunciation.   He sees the Immaculate Lord dwelling in both the upper and lower regions.  

ਪਹਿਲੀ ਪਾਤਿਸ਼ਾਹੀ।   ਕੇਵਲ ਉਹ ਹੀ ਉਪਰਾਮਤਾਵਾਨ ਹੈ, ਜੋ ਵੈਰਾਗ ਧਾਰਨ ਕਰਦਾ ਹੈ।   ਉਹ ਪਵਿੱਤਰ ਪ੍ਰਭੂ ਨੂੰ ਹੇਠਲੇ ਅਤੇ ਉਪੱਰਲੇ ਲੋਕਾਂ ਵਿੱਚ ਵਸਦਾ ਅਨੁਭਵ ਕਰਦਾ ਹੈ।  

ਉਦਾਸੀ ਸੋ ਹੈ ਜੋ ਉਦਾਸੀਨਤਾ ਕੋ (ਪਾਲੇ) ਪੁਸਟ ਕਰੇ ਅਰਥਾਤ ਧਾਰੇ ਨੀਚੇ ਜੋ ਜੀਵ ਹੈ ਊਪਰ ਜੋ ਈਸਰੁ ਹੈ ਤਿਨਕਾ (ਨਿਰੰਜਨ) ਮਾਯਾ ਰਹਤ ਜੋ ਸੁਧ ਚੇਤਨ ਵ੍ਯਾਪਕੁ ਹੈ ਤਿਸ ਮੈਂ ਨਿਵਾਸ ਕਰੇ ਭਾਵ ਦੋਨੋਂ ਕੋ ਅਭੇਦ ਕਰੇ ਵਾ ਅਰਧ ਉਰਧ ਮੈਂ ਪੂਰਨ ਹੈ ਤਿਸ ਨਿਰੰਜਨ ਮੈਂ ਵਾਸਾ ਕਰੇ ਭਾਵ ਤਿਸ ਮੈਂ ਚਿਤ ਬ੍ਰਿਤੀ ਕੋ ਧਾਰੇ॥


ਚੰਦ ਸੂਰਜ ਕੀ ਪਾਏ ਗੰਢਿ   ਤਿਸੁ ਉਦਾਸੀ ਕਾ ਪੜੈ ਕੰਧੁ  

चंद सूरज की पाए गंढि ॥   तिसु उदासी का पड़ै न कंधु ॥  

Cẖanḏ sūraj kī pā▫e gandẖ.   Ŧis uḏāsī kā paṛai na kanḏẖ.  

He balances the sun and the moon energies.   The body-wall of such an Udasi does not collapse.  

ਉਹ ਸੀਤਲਤਾ ਦੇ ਚੰਦ੍ਰਮੈਂ ਅਤੇ ਬ੍ਰਹਿਮ ਗਿਆਨ ਦੇ ਸੂਰਜ ਨੂੰ ਇੱਕਤਰ ਕਰਦਾ ਹੈ।   ਉਹ ਉਪਰਾਮਤਾਵਾਨ ਦੀ ਦੇਹ ਦੀ ਦੀਵਾਰ ਢਹਿੰਦੀ ਨਹੀਂ।  

(ਚੰਦ) ਸਤੋਗੁਨ (ਸੂਰਜ) ਗ੍ਯਾਨ ਇਨਕੀ ਰਿਦੇ ਮੈਂ ਗੰਢ ਪਾਵੇ ਭਾਵ ਧਾਰਨਾ ਕਰੇ ਤਿਸ ਉਦਾਸੀ ਕਾ (ਕੰਧੁ) ਸਰੀਰ ਮੈਂ ਪੜਨਾ ਨਹੀਂ ਹੋਤਾ ਭਾਵ ਜਨਮ ਮਰਨ ਸੇ ਰਹਤ ਹੋਤਾ ਹੈ॥


ਬੋਲੈ ਗੋਪੀ ਚੰਦੁ ਸਤਿ ਸਰੂਪੁ   ਪਰਮ ਤੰਤ ਮਹਿ ਰੇਖ ਰੂਪੁ ॥੪॥  

बोलै गोपी चंदु सति सरूपु ॥   परम तंत महि रेख न रूपु ॥४॥  

Bolai gopī cẖanḏ saṯ sarūp.   Param ṯanṯ mėh rekẖ na rūp. ||4||  

Says Gopi Chand, God is the embodiment of Truth;   the supreme essence of reality has no shape or form. ||4||  

(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਪੀ ਚੰਦ, ਸੁਆਮੀ ਸੱਚ ਦਾ ਪੁਤਲਾ ਹੈ।   ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।  

ਸ੍ਰੀ ਗੁਰੂ ਜੀ ਬੋਲੇ ਹੇ ਗੋਪੀ ਚੰਦ ਜਿਸ ਪਰ ਤਤ ਸਤ ਸਰੂਪ ਮੈਂ ਰੇਖ ਰੂਪ ਨਹੀਂ ਹੈ ਸੋ ਉਦਾਸੀ ਤਿਸਮੈਂ ਪ੍ਰਾਪਤਿ ਹੋਤਾ ਹੈ॥੪॥


ਮਃ   ਸੋ ਪਾਖੰਡੀ ਜਿ ਕਾਇਆ ਪਖਾਲੇ   ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ  

मः १ ॥   सो पाखंडी जि काइआ पखाले ॥   काइआ की अगनि ब्रहमु परजाले ॥  

Mėhlā 1.   So pākẖandī jė kā▫i▫ā pakẖāle.   Kā▫i▫ā kī agan barahm parjāle.  

First Mehl:   He alone is a Paakhandi, who cleanses his body of filth.   The fire of his body illuminates God within.  

ਪਹਿਲੀ ਪਾਤਿਸ਼ਾਹੀ।   ਕੇਵਲ ਉਹ ਹੀ ਬਰੂਪੀਆ ਹੈ ਜੋ ਆਪਣੀ ਦੇਹ ਦੀ ਮੈਲ ਨੂੰ ਧੋ ਸੁਟੱਦਾ ਹੈ।   ਆਪਣੇ ਸਰੀਰ ਦੀ ਅੱਗ ਨੂੰ ਉਹ ਸਾਹਿਬ ਦੇ ਨਾਮ ਨਾਲ ਸਾੜ ਦਿੰਦਾ ਹੈ।  

ਪਖੰਡੀ ਭੀ ਇਹੁ ਜੋਗੀਆਂ ਕੀ ਸੰਙਿਆ ਹੈ ਪਾਖੰਡੀ ਵਹੁ ਹੈ ਜੋ ਕਾਯਾਂ ਕੋ ਧੋਵੈ ਭਾਵ ਜਲ ਵਾ ਸਾਧਨ ਕਰ ਪਵਿਤ੍ਰ ਕਰੇ ਪੁਨਾ ਬ੍ਰਹਮ ਗ੍ਯਾਨ ਕੀ ਅਗਨੀ ਕਰ ਕਾਯਾਂ ਕੋ (ਪਰ) ਵਿਸੇਸ ਕਰ ਜਾਲੇ ਭਾਵ ਮਿਥ੍ਯਾ ਜਾਣੇ॥


ਸੁਪਨੈ ਬਿੰਦੁ ਦੇਈ ਝਰਣਾ   ਤਿਸੁ ਪਾਖੰਡੀ ਜਰਾ ਮਰਣਾ  

सुपनै बिंदु न देई झरणा ॥   तिसु पाखंडी जरा न मरणा ॥  

Supnai binḏ na ḏe▫ī jẖarṇā.   Ŧis pākẖandī jarā na marṇā.  

He does not waste his energy in wet dreams.   Such a Paakhandi does not grow old or die.  

ਸੁਫਨੇ ਵਿੱਚ ਭੀ ਉਹ ਆਪਦੇ ਵੀਰਜ ਨੂੰ ਡਿੱਗਣ ਨਹੀਂ ਦਿੰਦਾ।   ਐਸਾ ਬਰੂਪੀਆ ਨਾਂ ਬੁੱਢਾ ਹੁੰਦਾ ਹੈ, ਨਾਂ ਹੀ ਉਹ ਮਰਦਾ ਹੈ।  

ਔ ਸੁਪਨੇ ਮੈਂ ਵਾ ਕਦੇ ਭੀ (ਬਿੰਦੁ) ਬੀਰਜੁ ਕੋ ਝਰਨ ਨ ਦੇਹ ਭਾਵ ਊਰਧ ਰੇਤਾ ਹੋਕੇ ਇੰਦ੍ਰ੍ਯੋਂ ਕੋ ਵਸ ਰਖੇ ਤਿਸ ਪਾਖੰਡੀ ਕੋ ਨ (ਜਰਾ) ਬੁਢੇਪਾ ਔ ਨਾਂ ਮਰਨਾ ਹੈ ਅਰਥਾਤ ਜਰਾ ਆਦੀ ਅਵਸਥਾ ਨਹੀਂ ਉਸ ਮੈਂ ਵਹੁ ਸੁਧ ਸਰੂਪ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits