Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਵਿਣੁ ਗੁਰ ਪੀਰੈ ਕੋ ਥਾਇ ਪਾਈ  

Without the Guru or a spiritual teacher, no one is accepted.  

ਗੁਰੂ ਤੇ ਰੂਹਾਨੀ ਰਹਿਬਰ ਬਾਝੋਂ ਕੋਈ ਭੀ ਪਰਵਾਨ ਨਹੀਂ ਹੁੰਦਾ।  

xxx
ਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ।


ਰਾਹੁ ਦਸਾਇ ਓਥੈ ਕੋ ਜਾਇ  

They may be shown the way, but only a few go there.  

ਜੇਕਰ ਮਾਰਗ ਦੱਸ ਭੀ ਦਿੱਤਾ ਜਾਵੇ ਤਾਂ ਭੀ ਉੱਥੇ ਕੋਈ ਵਿਰਲਾ ਹੀ ਪੁੱਜਦਾ ਹੈ।  

ਦਸਾਇ = ਪੁੱਛਦਾ ਹੈ। ਕੋ = ਕੋਈ ਵਿਰਲਾ।
(ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ,


ਕਰਣੀ ਬਾਝਹੁ ਭਿਸਤਿ ਪਾਇ  

Without the karma of good actions, heaven is not attained.  

ਚੰਗੇ ਅਮਲਾਂ ਦੇ ਬਗੈਰ ਸਵਰਗ ਪਰਾਪਤ ਨਹੀਂ ਹੁੰਦਾ।  

ਕਰਣੀ = ਚੰਗਾ ਆਚਰਣ। ਭਿਸਤਿ = ਬਹਿਸ਼ਤ, ਸੁਰਗ।
ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।


ਜੋਗੀ ਕੈ ਘਰਿ ਜੁਗਤਿ ਦਸਾਈ  

The Way of Yoga is demonstrated in the Yogi's monastery.  

ਰੱਬ ਦਾ ਰਸਤਾ ਪੁੱਛਣ ਲਈ ਇਨਸਾਨ ਯੋਗੀ ਦੇ ਆਸ਼ਰਮ ਨੂੰ ਜਾਂਦਾ ਹੈ।  

ਦਸਾਈ = ਪੁੱਛਦਾ ਹੈ।
ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ,


ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ  

They wear ear-rings to show the way.  

ਉਸ ਮਨੋਰਥ ਲਈ ਉਹ ਉਸ ਦੇ ਕੰਨਾਂ ਵਿੱਚ ਕੁੰਡਲ ਪਾ ਦਿੰਦਾ ਹੈ।  

ਤਿਤੁ ਕਾਰਣਿ = ਉਸ ('ਜੁਗਤਿ') ਦੀ ਖ਼ਾਤਰ।
ਉਸ ('ਜੁਗਤਿ') ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ;


ਮੁੰਦ੍ਰਾ ਪਾਇ ਫਿਰੈ ਸੰਸਾਰਿ  

Wearing ear-rings, they wander around the world.  

ਕੰਨਾਂ ਦੇ ਕੁੰਡਲ ਪਹਿਨ ਕੇ, ਉਹ ਜੱਗ ਅੰਦਰ ਭਉਂਦਾ ਹੈ।  

ਸੰਸਾਰਿ = ਸੰਸਾਰ ਵਿਚ।
ਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ)।


ਜਿਥੈ ਕਿਥੈ ਸਿਰਜਣਹਾਰੁ  

The Creator Lord is everywhere.  

ਉਹ ਅਨੁਭਵ ਨਹੀਂ ਕਰਦਾ ਕਿ ਰਚਨਹਾਰ ਸੁਆਮੀ ਹਰ ਥਾਂ ਉੱਤੇ ਹੈ।  

ਜਿਥੈ ਕਿਥੈ = ਹਰ ਥਾਂ।
ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ)।


ਜੇਤੇ ਜੀਅ ਤੇਤੇ ਵਾਟਾਊ  

There are as many travelers as there are beings.  

ਜਿੰਨੇ ਭੀ ਜੀਵ ਹਨ ਉਹ ਸਾਰੇ ਹੀ ਰਾਹੀ ਹਨ।  

ਵਾਟਾਊ = ਮੁਸਾਫ਼ਿਰ।
(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ,


ਚੀਰੀ ਆਈ ਢਿਲ ਕਾਊ  

When one's death warrant is issued, there is no delay.  

ਜਦ ਮੌਤ ਦਾ ਪਰਵਾਨਾ ਆ ਜਾਂਦਾ ਹੈ, ਕੋਈ ਜਣਾ ਭੀ ਕੋਈ ਦੇਰੀ ਨਹੀਂ ਕਰ ਸਕਦਾ।  

ਚੀਰੀ = ਚਿੱਠੀ, ਸੱਦਾ।
ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ।


ਏਥੈ ਜਾਣੈ ਸੁ ਜਾਇ ਸਿਞਾਣੈ  

One who knows the Lord here, realizes Him there as well.  

ਜੋ ਸੁਆਮੀ ਨੂੰ ਏਥੇ ਜਾਣਦਾ ਹੈ, ਉਹ ਉਸ ਨੂੰ ਉਸ ਜਗ੍ਹਾ ਉੱਤੇ ਪਛਾਣ ਲੈਂਦਾ ਹੈ।  

ਏਥੈ = ਇਸ ਜੀਵਨ ਵਿਚ।
ਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ।


ਹੋਰੁ ਫਕੜੁ ਹਿੰਦੂ ਮੁਸਲਮਾਣੈ  

Others, whether Hindu or Muslim, are just babbling.  

ਹੋਰ ਭਾਵੇਂ ਹਿੰਦੂ ਜਾਂ ਮੁਸਲਮਾਨ, ਕੇਵਲ ਬਕਵਾਦੀ ਹੀ ਹਨ।  

ਫਕੜੁ = ਫੋਕਟ, ਫੋਕਾ ਦਾਹਵਾ।
(ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ।


ਸਭਨਾ ਕਾ ਦਰਿ ਲੇਖਾ ਹੋਇ  

Everyone's account is read in the Court of the Lord;  

ਸਾਰੇ ਪ੍ਰਾਨੀਆਂ ਦਾ ਹਿਸਾਬ ਕਿਤਾਬ ਸਾਈਂ ਦੇ ਦਰਬਾਰ ਅੰਦਰ ਲਿਆ ਜਾਂਦਾ ਹੈ,  

ਦਰਿ = ਪ੍ਰਭੂ ਦੇ ਦਰ ਤੇ।
(ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ।


ਕਰਣੀ ਬਾਝਹੁ ਤਰੈ ਕੋਇ  

without the karma of good actions, no one crosses over.  

ਤੇ ਚੰਗੇ ਅਮਲਾਂ ਦੇ ਬਿਨਾਂ ਕੋਈ ਭੀ ਪਾਰ ਨਹੀਂ ਉਤੱਰਦਾ।  

xxx
ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ।


ਸਚੋ ਸਚੁ ਵਖਾਣੈ ਕੋਇ  

One who speaks the True Name of the True Lord,  

ਜੋ ਸਚਿਆਰਾਂ ਦੇ ਧਰਮ ਸਚਿਆਰ ਦੇ ਨਾਮ ਨੂੰ ਉਚਾਰਦਾ ਹੈ,  

ਸਚੋ ਸਚੁ = ਕੇਵਲ ਸੱਚੇ ਪ੍ਰਭੂ ਨੂੰ। ਕੋਇ = ਜੋ ਕੋਈ।
ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ,


ਨਾਨਕ ਅਗੈ ਪੁਛ ਹੋਇ ॥੨॥  

O Nanak, is not called to account hereafter. ||2||  

ਹੇ ਨਾਨਕ। ਉਸ ਪਾਸੋਂ ਏਦੂੰ ਮਗਰੋਂ ਲੇਖਾ-ਪੱਤਾ ਨਹੀਂ ਮੰਗਿਆ ਜਾਂਦਾ।  

xxx॥੨॥
ਹੇ ਨਾਨਕ! ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ॥੨॥


ਪਉੜੀ  

Pauree:  

ਪਉੜੀ।  

xxx
xxx


ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ  

The fortress of the body is called the Mansion of the Lord.  

ਫਸੀਲ ਵਾਲਾ ਦੇਹ ਦਾ ਕਿਲ੍ਹਾ, ਮਾਲਕ ਦਾ ਮਹਿਲ ਕਿਹਾ ਜਾਂਦਾ ਹੈ।  

ਕੋਟੁ = ਕਿਲ੍ਹਾ। ਗੜੁ = ਕਿਲ੍ਹਾ।ਆਖੀਐ = ਆਖਣਾ ਚਾਹੀਦਾ ਹੈ।
ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ।


ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ  

The rubies and gems are found within it; the Gurmukh chants the Name of the Lord.  

ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਸ ਦੇ ਅੰਦਰੋਂ, ਪ੍ਰਾਨੀ, ਰਤਨ ਅਤੇ ਜਵਾਹਿਰਾਤ ਲੱਭ ਲੈਂਦਾ ਹੈ।  

ਜਵੇਹਰੀ = ਜਵਾਹਰਾਤ, ਹੀਰੇ।
ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ।


ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ  

The body, the Mansion of the Lord, is very beautiful, when the Name of the Lord, Har, Har, is implanted deep within.  

ਤੂੰ ਆਪਣੀ ਦੇਹ ਦੇ ਵਿੱਚ ਸੁਆਮੀ ਮਾਲਕ ਦੇ ਨਾਮਾਂ ਨੂੰ ਅਸਥਾਪਨ ਕਰ, ਜੋ ਕਿ ਵਾਹਿਗੁਰੂ ਦਾ ਇਕ ਪਰਮ ਸੁੰਦਰ ਮਹਿਲ ਹੈ।  

xxx
(ਹੇ ਮਨ!) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ।


ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ  

The self-willed manmukhs ruin themselves; they boil continuously in attachment to Maya.  

ਆਪ ਹੁਦਰੇ ਸਦੀਵ ਹੀ ਧਨ ਦੌਲਤਾਂ ਦੀ ਮਮਤਾ ਵਿੱਚੱ ਉਬਲਦੇ ਹਨ ਤੇ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ।  

ਖੁਆਇਅਨੁ = ਖੁੰਝਾਏ ਹਨ ਉਸ ਨੇ। ਕੜੁ = ਕਾੜਾ, ਝੋਰਾ, ਚਿੰਤਾ।
(ਪਰ) ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ (ਦੁਖੀ ਕਰਦਾ ਹੈ)।


ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥  

The One Lord is the Master of all. He is found only by perfect destiny. ||11||  

ਇਕੱ ਵਾਹਿਗੁਰੂ ਹੀ ਸਾਰਿਆਂ ਦਾ ਸੁਆਮੀ ਹੈ। ਪੂਰਨ ਪ੍ਰਾਲਭਦ ਰਾਹੀਂ ਹੀ ਉਹ ਪਾਇਆ ਜਾਂਦਾ ਹੈ।  

xxx॥੧੧॥
ਸਾਰੇ ਜੀਵਾਂ ਦਾ ਮਾਲਕ ਉਹੀ ਇਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤ ਨਾਲ ਹੈ ॥੧੧॥


ਸਲੋਕ ਮਃ  

Shalok, First Mehl:  

ਸਲੋਕ ਪਹਿਲੀ ਪਾਤਿਸ਼ਾਹਿ।  

xxx
xxx


ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ  

There is no Truth in suffering, there is no Truth in comfort. There is no Truth in wandering like animals through the water.  

ਤਕਲੀਫ ਰਾਹੀਂ ਕੋਈ ਸਿੱਧੀ ਨਹੀਂ। ਆਰਾਮ ਰਾਹੀਂ ਭੀ ਕੋਈ ਸਿੱਧੀ ਨਹੀਂ ਅਤੇ ਨਾਂ ਹੀ ਸਿੱਧੀ ਹੈ ਜਲ ਵਿੱਚ ਜੀਵਾਂ ਦੀ ਤਰ੍ਹਾਂ ਚੱਕਰ ਕੱਟਣ ਵਿੱਚ।  

ਨਾਸਤਿ = (ਸੰ. नास्ति= न-अस्ति) ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ।
(ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ)।


ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ  

There is no Truth in shaving one's head; there is no Truth is studying the scriptures or wandering in foreign lands.  

ਸੱਚਾ ਸੁਆਮੀ ਸਿਰ ਦੇ ਵਾਲ ਮੁਨਾਉਣ ਦੁਆਰਾ ਨਹੀਂ ਮਿਲਦਾ, ਨਾਂ ਹੀ ਸੱਚਾ ਸੁਆਮੀ ਪਰਾਪਤ ਹੁੰਦਾ ਹੈ ਪੜ੍ਹਨ ਜਾਂ ਦੇਸ਼ ਵਿੱਚ ਰਟਨ ਕਰਨ ਦੁਆਰਾ।  

ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇਕ ਖ਼ਿਆਲ ਹੈ)।
ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ।


ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ  

There is no Truth in trees, plants or stones, in mutilating oneself or suffering in pain.  

ਪੂਰਨਤਾ ਨਹੀਂ ਹੈ ਦਰਖਤਾਂ, ਪੌਦਿਆਂ ਅਤੇ ਪੱਥਰਾਂ ਵਿੱਚ ਵੱਸਣ ਦੁਆਰਾ, ਨਾਂ ਹੀ ਇਹ ਹੈ ਆਪਣੇ ਆਪ ਨੂੰ ਛਿਲਾਉਣ ਜਾਂ ਕਸ਼ਟ ਸਹਾਰਨ ਵਿੱਚ।  

ਆਪੁ = ਆਪਣੇ ਆਪ ਨੂੰ। ਤਛਾਵਹਿ = ਕਟਾਂਦੇ ਹਨ।
ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ)।


ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ  

There is no Truth in binding elephants in chains; there is no Truth in grazing cows.  

ਹਾਥੀਆਂ ਨੂੰ ਜੰਜ਼ੀਰਾਂ ਨਾਲ ਜਕੜਨ ਦੁਆਰਾ ਪੂਰਨਤਾ ਪਰਾਪਤ ਨਹੀਂ ਹੁੰਦੀ, ਨਾਂ ਹੀ ਪੂਰਨਤਾ ਪਰਾਪਤ ਹੁੰਦੀ ਹੈ ਗਾਈਆਂ ਨੂੰ ਘਾਅ ਚਰਾਉਣ ਦੁਆਰਾ।  

xxx
(ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ)।


ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ  

He alone grants it, whose hands hold spiritual perfection; he alone receives it, unto whom it is given.  

ਜਿਸ ਦੇ ਹੱਥ ਵਿੱਚ ਪੂਰਨਤਾ ਹੈ, ਜੇਕਰ ਉਹ ਪ੍ਰਦਾਨ ਕਰੇ, ਕੇਵਲ ਤਾਂ ਹੀ ਆਦਮੀ ਇਸ ਨੂੰ ਹਾਸਲ ਕਰਦਾ ਹੈ, ਜਿਸਨੂੰ ਉਹ ਦਿੰਦਾ ਹੈ, ਉਸ ਨੂੰ ਹੀ ਇਹ ਪਰਾਪਤ ਹੁੰਦੀ ਹੈ।  

xxx
ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ।


ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ  

O Nanak, he alone is blessed with glorious greatness, whose heart is filled with the Word of the Shabad.  

ਨਾਨਕ ਕੇਵਲ ਉਸ ਨੂੰ ਹੀ ਪ੍ਰਭਤਾ ਪਰਦਾਨ ਹੁੰਦੀ ਹੈ, ਜਿਸ ਦੇ ਹਿਰਦੇ ਅੰਦਰ ਨਾਮ ਰਮਿਆ ਹੋਇਆ ਹੈ।  

ਰਵੈ = ਵਿਆਪਕ ਹੈ, ਮੌਜੂਦ ਹੈ।
ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।


ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ  

God says, all hearts are mine, and I am in all hearts. Who can explain this to one who is confused?  

ਸੁਆਮੀ ਆਖਦਾ ਹੈ, "ਸਾਰੇ ਸਰੀਰ ਮੇਰੇ ਹਨ ਅਤੇ ਮੈਂ ਸਾਰਿਆਂ ਦੇ ਅੰਦਰ ਹਾਂ। ਉਸ ਨੂੰ ਰਸਤਾ ਕੌਣ ਦੱਸ ਸਕਦਾ ਹੈ, ਜਿਸਨੂੰ ਮੈਂ ਭੁਲਾਇਆ ਹੋਇਆ ਹੈ?  

ਖੁਆਈ = ਮੈਂ ਖੁੰਝਾਂਦਾ ਹਾਂ।
(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ?


ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ  

Who can confuse that being, unto whom I have shown the Way?  

ਜਿਸ ਨੂੰ ਮੈਂ ਰਸਤਾ ਵਿਖਾਲਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?  

ਵਾਟੜੀ = ਸੋਹਣੀ ਵਾਟ, ਸੋਹਣਾ ਰਾਹ।
ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?


ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥  

And who can show the Path to that being whom I have confused since the beginning of time? ||1||  

ਉਸ ਨੂੰ ਮਾਰਗ ਕੌਣ ਵਿਖਾਲ ਸਕਦਾ ਹੈ, ਜਿਸ ਨੂੰ ਮੈਂ ਐਨ ਅਰੰਭ ਤੋਂ ਹੀ ਕੁਰਾਹੇ ਪਾ ਦਿੰਦਾ ਹਾਂ?  

ਪੰਧ ਸਿਰਿ = ਪੰਧ ਦੇ ਸਿਰੇ ਤੇ, ਸਫ਼ਰ ਦੇ ਸ਼ੁਰੂ ਵਿਚ ਹੀ ॥੧॥
ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ॥੧॥


ਮਃ  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਸੋ ਗਿਰਹੀ ਜੋ ਨਿਗ੍ਰਹੁ ਕਰੈ  

He alone is a householder, who restrains his passions  

ਕੇਵਲ ਉਹ ਹੀ ਗ੍ਰਹਿਸਤੀ ਹੈ ਜੋ ਆਪਣੇ ਵਿਸ਼ੇ ਵੇਗ ਨੂੰ ਰੋਕਦਾ ਹੈ,  

ਗਿਰਹੀ = ਗ੍ਰਿਹਸਤੀ। ਨਿਗ੍ਰਹੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ।
(ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ,


ਜਪੁ ਤਪੁ ਸੰਜਮੁ ਭੀਖਿਆ ਕਰੈ  

and begs for meditation, austerity and self-discipline.  

ਅਤੇ ਸਾਈਂ ਪਾਸੋਂ ਸਿਮਰਨ ਕਰੜੀ ਘਾਲ ਤੇ ਸਵੈ ਜਬਤ ਮੰਗਦਾ ਹੈ।  

ਭੀਖਿਆ ਕਰੈ = (ਪ੍ਰਭੂ ਤੋਂ) ਖ਼ੈਰ ਮੰਗੇ।
ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ;


ਪੁੰਨ ਦਾਨ ਕਾ ਕਰੇ ਸਰੀਰੁ  

He gives donations to charity with his body;  

ਜਿਹੜਾ ਕੋਈ ਆਪਣੀ ਦੇਹ ਨਾਲ ਜਿੰਨਾ ਭੀ ਉਹ ਕਰ ਸਕਦਾ ਹੈ,  

xxx
ਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ);


ਸੋ ਗਿਰਹੀ ਗੰਗਾ ਕਾ ਨੀਰੁ  

such a householder is as pure as the water of the Ganges.  

ਖੈਰਾਤ ਤੇ ਸਖਾਵਤ ਵਿੱਚ ਦਿੰਦਾ ਹੈ, ਉਹ ਗ੍ਰਹਿਸਤੀ ਗੰਗਾ ਦੇ ਪਾਣੀ ਵਰਗਾ ਪਵਿੱਤਰ ਹੈ।  

ਨੀਰੁ = ਜਲ।
ਉਹ ਗ੍ਰਿਹਸਤੀ ਗੰਗਾ ਜਲ (ਵਰਗਾ ਪਵਿਤ੍ਰ) ਹੋ ਜਾਂਦਾ ਹੈ।


ਬੋਲੈ ਈਸਰੁ ਸਤਿ ਸਰੂਪੁ  

Says Eeshar, the Lord is the embodiment of Truth.  

ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੁਣ, ਹੇ ਈਸ਼ਰ! ਪ੍ਰਭੂ ਸੱਚ ਦਾ ਪੁੰਜ ਹੈ।  

ਸਤਿ = ਪਰਮ ਜੋਤਿ, ਪਰਮ ਆਤਮਾ।
ਜੇ ਈਸ਼ਰ (ਜੋਗੀ ਭੀ ਅਸਲ ਗ੍ਰਿਹਸਤੀ ਵਾਲੀ ਇਹ ਜੁਗਤਿ ਵਰਤ ਕੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਭੀ ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ (ਭਾਵ, ਹੇ ਈਸ਼ਰ ਜੋਗੀ! ਜੇ ਤੂੰ ਭੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ,


ਪਰਮ ਤੰਤ ਮਹਿ ਰੇਖ ਰੂਪੁ ॥੨॥  

The supreme essence of reality has no shape or form. ||2||  

ਮਹਾਨ ਅਸਲੀਅਤ (ਵਾਹਿਗੁਰੂ) ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।  

ਤੰਤ = (ਸੰ. तंतु = The Supreme Brahm) ਪਰਮ ਜੋਤਿ, ਅਕਾਲ ਪੁਰਖ। ਪੁੰਨ = ਭਲਾਈ। ਦਾਨ = ਸੇਵਾ ॥੨॥
ਤਾਂ ਤੂੰ ਭੀ ਪਰਮ ਬ੍ਰਹਮ ਵਿਚ ਇਕ-ਮਿਕ ਹੋ ਜਾਏਂ; ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਏਗੀ) ॥੨॥


ਮਃ  

First Mehl:  

ਪਹਿਲੀ ਪਾਤਸ਼ਾਹੀ।  

xxx
xxx


ਸੋ ਅਉਧੂਤੀ ਜੋ ਧੂਪੈ ਆਪੁ  

He alone is a detached hermit, who burns away his self-conceit.  

ਕੇਵਲ ਉਹ ਹੀ ਵਿਰਕਤ ਹੈ, ਜੋ ਆਪਣੀ ਸਵੈ ਹੰਗਤਾ ਨੂੰ ਸਾੜ ਸੁੱਟਦਾ ਹੈ।  

ਅਉਧੂਤੀ = ਅਵਧੂਤ, ਜਿਸ ਨੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ। ਧੂਪੈ = ਧੁਖਾਂਦਾ ਹੈ, ਸਾੜ ਦੇਂਦਾ ਹੈ। ਆਪੁ = ਆਪਾ-ਭਾਵ।
(ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ;


ਭਿਖਿਆ ਭੋਜਨੁ ਕਰੈ ਸੰਤਾਪੁ  

He begs for suffering as his food.  

ਕਰੜੀ ਘਾਲ ਨੂੰ, ਉਹ ਆਪਣਾ ਮੰਗ ਦੇ ਲਿਆਂਦਾ ਹੋਇਆ ਖਾਣਾ ਬਣਾਉਂਦਾ ਹੈ।  

ਭਿਖਿਆ ਭੋਜਨੁ = ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ। ਸੰਤਾਪੁ = ਖਿੱਝ।
ਜੋ ਖਿੱਝ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ (ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੇ ਥਾਂ ਖਿੱਝ ਨੂੰ ਛਕ ਜਾਵੇ, ਮੁਕਾ ਦੇਵੇ);


ਅਉਹਠ ਪਟਣ ਮਹਿ ਭੀਖਿਆ ਕਰੈ  

In the city of the heart, he begs for charity.  

ਜੋ ਹਿਰਦੇ ਦੇ ਕਸਬੇ ਅੰਦਰ ਖੈਰ ਮੰਗਦਾ ਹੈ;  

ਅਉਹਠ = ਅਵਘੱਟ, ਹਿਰਦਾ। ਪਟਣ = ਸ਼ਹਿਰ
ਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗਦਾ ਹੈ,


ਸੋ ਅਉਧੂਤੀ ਸਿਵ ਪੁਰਿ ਚੜੈ  

Such a renunciate ascends to the City of God.  

ਉਹ ਤਿਆਗੀ ਸੁਆਮੀ ਦੇ ਸ਼ਹਿਰ ਵਿੱਚ ਜਾ ਚੜ੍ਹਦਾ ਹੈ।  

ਸਿਵ = ਕਲਿਆਣ-ਰੂਪ ਪ੍ਰਭੂ। ਪੁਰਿ = ਪੁਰੀ ਵਿਚ।
ਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ।


ਬੋਲੈ ਗੋਰਖੁ ਸਤਿ ਸਰੂਪੁ  

Says Gorakh, God is the embodiment of Truth;  

(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਰਖ! ਸੁਆਮੀ ਸੱਚ ਦਾ ਪੁਤਲਾ ਹੈ।  

xxx
ਜੇ ਗੋਰਖ (ਜੋਗੀ ਭੀ ਇਸ ਅਵਧੂਤ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,


ਪਰਮ ਤੰਤ ਮਹਿ ਰੇਖ ਰੂਪੁ ॥੩॥  

the supreme essence of reality has no shape or form. ||3||  

ਮਹਾਨ ਅਸਲੀਅਤ ਦਾ ਨਾਂ ਕੋਈ ਚਿੰਨ੍ਹ ਹੈ, ਨਾਂ ਹੀ ਸਰੂਪ।  

xxx॥੩॥
ਤਾਂ (ਇਹ ਗੋਰਖ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੩॥


ਮਃ  

First Mehl:  

ਪਹਿਲੀ ਪਾਤਿਸ਼ਾਹੀ।  

xxx
xxx


ਸੋ ਉਦਾਸੀ ਜਿ ਪਾਲੇ ਉਦਾਸੁ  

He alone is an Udasi, a shaven-headed renunciate, who embraces renunciation.  

ਕੇਵਲ ਉਹ ਹੀ ਉਪਰਾਮਤਾਵਾਨ ਹੈ, ਜੋ ਵੈਰਾਗ ਧਾਰਨ ਕਰਦਾ ਹੈ।  

ਉਦਾਸੀ = ਵਿਰਕਤ, ਮਾਇਆ ਤੋਂ ਉਪਰਾਮ। ਉਦਾਸੁ = ਮਾਇਆ ਤੋਂ ਉਪਰਾਮਤਾ। ਪਾਲੇ = ਸਦਾ ਕਾਇਮ ਰੱਖਦਾ ਹੈ।
(ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ,


ਅਰਧ ਉਰਧ ਕਰੇ ਨਿਰੰਜਨ ਵਾਸੁ  

He sees the Immaculate Lord dwelling in both the upper and lower regions.  

ਉਹ ਪਵਿੱਤਰ ਪ੍ਰਭੂ ਨੂੰ ਹੇਠਲੇ ਅਤੇ ਉਪੱਰਲੇ ਲੋਕਾਂ ਵਿੱਚ ਵਸਦਾ ਅਨੁਭਵ ਕਰਦਾ ਹੈ।  

ਅਰਧ = (संः अर्ध = ਨੇੜੇ; ਜਿਵੇਂ, "ਅਰਧਦੇਵ" ਦੇਵਤਿਆਂ ਦੇ ਨੇੜੇ ਰਹਿਣ ਵਾਲਾ), ਅੱਧ ਵਿਚਕਾਰ; ਨੇੜੇ। ਉਰਧ = (संः ऊध्र्व) ਉਤਾਂਹ। ਅਰਧ ਉਰਧ = ਨੇੜੇ ਤੇ ਉਤਾਂਹ, (ਭਾਵ) ਹਰ ਥਾਂ। ਨਿਰੰਜਨ = ਮਾਇਆ ਤੋਂ ਰਹਿਤ।
ਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ;


ਚੰਦ ਸੂਰਜ ਕੀ ਪਾਏ ਗੰਢਿ  

He balances the sun and the moon energies.  

ਉਹ ਸੀਤਲਤਾ ਦੇ ਚੰਦ੍ਰਮੈਂ ਅਤੇ ਬ੍ਰਹਿਮ ਗਿਆਨ ਦੇ ਸੂਰਜ ਨੂੰ ਇੱਕਤਰ ਕਰਦਾ ਹੈ।  

ਚੰਦ = ਸੀਤਲਤਾ, ਸ਼ਾਂਤੀ। ਸੂਰਜ = ਗਿਆਨ ਦਾ ਤੇਜ।
(ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ;


ਤਿਸੁ ਉਦਾਸੀ ਕਾ ਪੜੈ ਕੰਧੁ  

The body-wall of such an Udasi does not collapse.  

ਉਹ ਉਪਰਾਮਤਾਵਾਨ ਦੀ ਦੇਹ ਦੀ ਦੀਵਾਰ ਢਹਿੰਦੀ ਨਹੀਂ।  

ਪੜੈ ਨ = ਨਹੀਂ ਢਹਿੰਦਾ। ਕੰਧੁ = ਸਰੀਰ।
ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ।


ਬੋਲੈ ਗੋਪੀ ਚੰਦੁ ਸਤਿ ਸਰੂਪੁ  

Says Gopi Chand, God is the embodiment of Truth;  

(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਪੀ ਚੰਦ, ਸੁਆਮੀ ਸੱਚ ਦਾ ਪੁਤਲਾ ਹੈ।  

xxx
ਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,


ਪਰਮ ਤੰਤ ਮਹਿ ਰੇਖ ਰੂਪੁ ॥੪॥  

the supreme essence of reality has no shape or form. ||4||  

ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।  

xxx॥੪॥
ਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੪॥


ਮਃ  

First Mehl:  

ਪਹਿਲੀ ਪਾਤਿਸ਼ਾਹੀ।  

xxx
xxx


ਸੋ ਪਾਖੰਡੀ ਜਿ ਕਾਇਆ ਪਖਾਲੇ  

He alone is a Paakhandi, who cleanses his body of filth.  

ਕੇਵਲ ਉਹ ਹੀ ਬਰੂਪੀਆ ਹੈ ਜੋ ਆਪਣੀ ਦੇਹ ਦੀ ਮੈਲ ਨੂੰ ਧੋ ਸੁਟੱਦਾ ਹੈ।  

ਪਾਖੰਡੀ = ਨਾਸਤਕ ਵਾਮ-ਮਾਰਗੀਆਂ ਦਾ ਇਕ ਫ਼ਿਰਕਾ। (ਸੰ. पाखंड = a heretic)। ਪਖਾਲੇ = ਧੋਵੇ, ਪਾਪਾਂ ਤੋਂ ਸਾਫ਼ ਰੱਖੇ।
(ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ),


ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ  

The fire of his body illuminates God within.  

ਆਪਣੇ ਸਰੀਰ ਦੀ ਅੱਗ ਨੂੰ ਉਹ ਸਾਹਿਬ ਦੇ ਨਾਮ ਨਾਲ ਸਾੜ ਦਿੰਦਾ ਹੈ।  

ਅਗਨਿ ਬ੍ਰਹਮੁ = ਬ੍ਰਹਮ-ਅਗਨਿ, ਰੱਬੀ ਜੋਤਿ। ਪਰਜਾਲੇ = (संः प्रज्वालय) ਚੰਗੀ ਤਰ੍ਹਾਂ ਚਮਕਾਏ, ਰੌਸ਼ਨ ਕਰੇ।
ਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ,


ਸੁਪਨੈ ਬਿੰਦੁ ਦੇਈ ਝਰਣਾ  

He does not waste his energy in wet dreams.  

ਸੁਫਨੇ ਵਿੱਚ ਭੀ ਉਹ ਆਪਦੇ ਵੀਰਜ ਨੂੰ ਡਿੱਗਣ ਨਹੀਂ ਦਿੰਦਾ।  

ਬਿੰਦੁ = ਵੀਰਜ।
ਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ);


        


© SriGranth.org, a Sri Guru Granth Sahib resource, all rights reserved.
See Acknowledgements & Credits