Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ  

जिउ बैसंतरि धातु सुधु होइ तिउ हरि का भउ दुरमति मैलु गवाइ ॥  

Ji▫o baisanṯar ḏẖāṯ suḏẖ ho▫e ṯi▫o har kā bẖa▫o ḏurmaṯ mail gavā▫e.  

As fire purifies metal, so does the Fear of the Lord eradicate the filth of evil-mindedness.  

ਜਿਸ ਤਰ੍ਹਾਂ ਧਾਤੂ ਅੱਗ ਨਾਲ ਸਾਫ ਸੁਥਰੀ ਹੋ ਜਾਂਦੀ ਹੈ, ਏਸੇ ਤਰ੍ਹਾਂ ਹੀ ਵਾਹਿਗੁਰੂ ਦਾ ਡਰ ਮੈਲੇ ਮਨ ਦੀ ਮਲੀਣਤਾ ਨੂੰ ਨਾਸ਼ ਕਰ ਦਿੰਦਾ ਹੈ।  

ਜੈਸੇ ਅਗਨੀ ਮੈਂ ਪੜ ਕਰ ਸ੍ਵਰਣਾਦਿ ਧਾਤੂ ਸੁਧ ਹੋਤੀ ਹੈ ਤੈਸੇ ਹੀ ਹਰੀ ਕਾ ਭੌ ਦੁਰਮਤ ਰੂਪ ਮੈਲ ਕੋ ਗਵਾਇ ਕੇ ਅੰਤਸਕਰਣ ਕੀ ਸੁਧੀ ਕਰ ਦੇਤਾ ਹੈ॥


ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥  

नानक ते जन सोहणे जो रते हरि रंगु लाइ ॥१॥  

Nānak ṯe jan sohṇe jo raṯe har rang lā▫e. ||1||  

O Nanak, beautiful are those humble beings, who are imbued with the Lord's Love. ||1||  

ਨਾਨਕ, ਸੁਨੱਖੇ ਹਨ ਉਹ ਪੁਰਸ਼ ਜੋ ਪ੍ਰਭੂ ਦੀ ਪ੍ਰੀਤ ਧਾਰਨ ਕਰਨ ਦੁਆਰਾ ਰੰਗੇ ਗਏ ਹਨ।  

ਸ੍ਰੀ ਗੁਰੂ ਜੀ ਕਹਿਤੇ ਹੈਂ (ਰੰਗੁ) ਪ੍ਰੇਮ ਲਾਇ ਕਰ ਜੋ ਰਤੇ ਤਦਾਰੂਪ ਹੂਏ ਹੈਂ ਸੋ ਪੁਰਸ਼ ਸੰੁਦਰ ਭਾਵ ਗੁਨੋਂ ਯੁਕਤ ਹੈਂ॥੧॥


ਮਃ   ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ  

मः ३ ॥   रामकली रामु मनि वसिआ ता बनिआ सीगारु ॥  

Mėhlā 3.   Rāmkalī rām man vasi▫ā ṯā bani▫ā sīgār.  

Third Mehl:   In Raamkalee, I have enshrined the Lord in my mind; thus I have been embellished.  

ਤੀਜੀ ਪਾਤਸ਼ਾਹੀ।   ਰਾਮਕਲੀ ਰਾਗ ਰਾਹੀਂ ਮੈਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਇਆ ਹੈ, ਤਾਂ ਹੀ ਮੈਂ ਸ਼ਸ਼ੋਭਤ ਹੋਈ ਜਾਣੀ ਜਾਂਦੀ ਹਾਂ।  

ਕਿਸੀ ਨੇ ਰਾਮਕਲੀ ਰਾਗਨੀ ਗਾਈ ਗੁਰੂ ਜੀ ਨੇ ਉਸਕੋ ਪਸੰਦ ਨ ਰਖਾ ਵਹੁ ਬਿਨਾਂ ਪਰਮੇਸਰ ਕੇ ਜਸ ਕੇ ਥੀ॥ ਰਾਮਕਲੀ ਰਾਗਨੀ ਦੁਵਾਰੇ ਰਾਮ ਜਿਸਕੇ ਮਨ ਮੈਂ ਬਸਾ ਹੈ ਤੋ ਸੁਭ ਗੁਣੋਂ ਰੂਪ ਸਿੰਗਾਰ ਤਿਸ ਕਾ ਬਨਾ ਹੈ ਵਾ (ਰਾਮਕਲੀ) ਬੁਧੀ ਔ ਮਨ ਮੈਂ ਜਾਂ ਰਾਮ ਬਸਿਆ ਤਾਂ ਸੀਗਾਰ ਬਨਾ ਹੈ॥


ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ  

गुर कै सबदि कमलु बिगसिआ ता सउपिआ भगति भंडारु ॥  

Gur kai sabaḏ kamal bigsi▫ā ṯā sa▫upi▫ā bẖagaṯ bẖandār.  

Through the Word of the Guru's Shabad, my heart-lotus has blossomed forth; the Lord blessed me with the treasure of devotional worship.  

ਜਦੋਂ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਦਿਲ ਕੰਵਲ ਖਿੜ ਗਿਆ, ਤਦ ਪ੍ਰਭੂ ਨੇ ਮੈਨੂੰ ਆਪਣੀ ਸ਼ਰਧਾ, ਪ੍ਰੇਮ ਦਾ ਖ਼ਜਾਨਾ ਬਖਸ਼ ਦਿੱਤਾ।  

ਜਾਂ ਗੁਰੋਂ ਕੇ ਉਪਦੇਸ ਦ੍ਵਾਰਾ ਰਿਦਾ ਖਿੜਾ ਤੋ ਗੁਰੋਂ ਨੇ ਭਗਤੀ ਕਾ ਭੰਡਾਰਾ ਸੌਂਪਿਆ ਭਾਵ ਵਹੁ ਆਗੇ ਉਪਦੇਸ ਕਰਨੇ ਕੋ ਸਮਰਥ ਹੋ ਗਿਆ॥


ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ  

भरमु गइआ ता जागिआ चूका अगिआन अंधारु ॥  

Bẖaram ga▫i▫ā ṯā jāgi▫ā cẖūkā agi▫ān anḏẖār.  

My doubt was dispelled, and I woke up; the darkness of ignorance was dispelled.  

ਜਦ ਮੇਰਾ ਵਹਿਮ ਦੂਰ ਹੋ ਗਿਆ, ਤਦ ਮੈਂ ਜਾਗ ਉਠਿੱਆ, ਅਤੇ ਮੇਰੀ ਬੇਸਮਝੀ ਦਾ ਅਨ੍ਹੇਰਾ ਮਿਟ ਗਿਆ।  

ਜਾਂ ਭਰਮ ਗਇਆ ਤਾਂ ਇਹ ਮਨ ਜਾਗਿਆ ਤਬ ਅਗ੍ਯਾਨ ਰੂਪ ਅੰਧੇਰਾ (ਚੂਕਾ) ਦੂਰ ਹੋਇਆ॥


ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ  

तिस नो रूपु अति अगला जिसु हरि नालि पिआरु ॥  

Ŧis no rūp aṯ aglā jis har nāl pi▫ār.  

She who is in love with her Lord, is the most infinitely beautiful.  

ਜੋ ਆਪਣੇ ਪ੍ਰਭੂ ਨਾਂ ਪ੍ਰੇਮ ਕਰਦੀ ਹੈ ਉਸ ਨੂੰ ਅਤਿਅੰਤ ਸੁੰਦਰਤਾ ਦੀ ਦਾਤ ਮਿਲਦੀ ਹੈ।  

ਜਿਸਕਾ ਹਰੀ ਕੇ ਸਾਥ ਪਿਆਰ ਹੂਆ ਹੈ ਤਿਸ ਕੋ ਸਫਾਈ ਵਾ ਸੋਭਾ ਰੂਪੀ ਅਤ੍ਯੰਤ ਬਹੁਤ ਚੜਿਆ ਹੈ॥


ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ  

सदा रवै पिरु आपणा सोभावंती नारि ॥  

Saḏā ravai pir āpṇā sobẖāvanṯī nār.  

Such a beautiful, happy soul-bride enjoys her Husband Lord forever.  

ਐਹੋ ਜਿਹੀ ਸੁਭਾਇਮਾਨ ਪਤਨੀ ਸਦੀਵ ਹੀ ਆਪਣੇ ਪਤੀ ਨੂੰ ਮਾਣਦੀ ਹੈ।  

ਵਹੁ ਜੀਵ ਰੂਪ ਇਸਤ੍ਰੀ ਸਦਾ ਅਪਨੇ ਪਿਰ ਕੋ ਗਾਵਤੀ ਭਾਵ ਪਤੀ ਕੇ ਅਨੰਦ ਕੋ ਭੋਗਤੀ ਹੈ ਔਰ ਵਹੀ ਇਸਤ੍ਰੀ ਸੋਭਾਵਤੀ ਕਹਾਵਤੀ ਹੈ॥


ਮਨਮੁਖਿ ਸੀਗਾਰੁ ਜਾਣਨੀ ਜਾਸਨਿ ਜਨਮੁ ਸਭੁ ਹਾਰਿ  

मनमुखि सीगारु न जाणनी जासनि जनमु सभु हारि ॥  

Manmukẖ sīgār na jāṇnī jāsan janam sabẖ hār.  

The self-willed manmukhs do not know how to decorate themselves; wasting their whole lives, they depart.  

ਆਪ ਹੁਦਰੀਆਂ ਪਤਨੀਆਂ ਆਪਣੇ ਆਪ ਨੂੰ ਨਾਮ ਨਾਲ ਸ਼ਿੰਗਾਰਨਾ ਨਹੀਂ ਜਾਣਦੀਆਂ, ਇਸ ਲਈ ਉਹ ਆਪਣਾ ਸਮੂਹ ਜੀਵਨ ਗੁਆ ਕੇ ਟੁਰ ਜਾਂਦੀਆਂ ਹਨ।  

ਜੋ ਮਨਮੁਖ ਹੈਂ ਸੋ ਸਾਧਨ ਰੂਪ ਸੀਗਾਰ ਕੋ ਨਹੀਂ ਜਾਨਤੀਆਂ ਵਹੁ (ਸਭੁ) ਸਾਰੇ ਹੀ ਜਨਮ ਕੋ ਹਾਰ ਜਾਵੇਂਗੀਆਂ॥


ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ  

बिनु हरि भगती सीगारु करहि नित जमहि होइ खुआरु ॥  

Bin har bẖagṯī sīgār karahi niṯ jamėh ho▫e kẖu▫ār.  

Those who decorate themselves without devotional worship to the Lord, are continually reincarnated to suffer.  

ਜੋ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਸੇ ਸ਼ੈ ਨਾਲ ਆਪਣੇ ਆਪ ਨੂੰ ਸ਼ਸ਼ੋਭਤ ਕਰਦੇ ਹਨ ਉਹ ਸਦਾ ਹੀ ਜੰਮਦੇ ਅਤੇ ਖੱਜਲ ਖੁਆਰ ਹੁੰਦੇ ਹਨ।  

ਹਰੀ ਭਗਤ ਬਿਨਾਂ ਔਰ ਦੰਭ ਕੇ ਕਰਮ ਕਰਤੀ ਹੈਂ ਇਸੀ ਤੇ ਜਨਮਤੀ ਹੈਂ ਪੁਨਾ ਮਰਨ ਮੈਂ ਨਿਤ ਹੀ ਖੁਆਰ ਹੋਤੀ ਹੈਂ॥


ਸੈਸਾਰੈ ਵਿਚਿ ਸੋਭ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ  

सैसारै विचि सोभ न पाइनी अगै जि करे सु जाणै करतारु ॥  

Saisārai vicẖ sobẖ na pā▫inī agai jė kare so jāṇai karṯār.  

They do not obtain respect in this world; the Creator Lord alone knows what will happen to them in the world hereafter.  

ਉਹ ਇਸ ਜਹਾਨ ਅੰਦਰ ਇਜ਼ੱਤ ਆਬਰੂ ਨਹੀਂ ਪਾਉਂਦੇ ਅਤੇ ਏਦੂੰ ਮਗਰੋਂ ਸਿਰਜਣਹਾਰ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰੂਗਾ, ਉਸ ਨੂੰ ਕੇਵਲ ਉਹ ਹੀ ਜਾਣਦਾ ਹੈ।  

ਇਸ ਸੰਸਾਰ ਮੈਂ ਤੌ ਸੋਭਾ ਕੋ ਨਹੀਂ ਪਾਵਤੀਆਂ ਆਗੇ ਜੋ ਜਮਦੂਤ ਉਸਸੇ ਕਰਤੇ ਹੈਂ ਸੋ ਤੋ ਕਰਤਾਰ ਜਾਣੈ ਯਾ ਵਹੁ ਜਾਨੇਗੀਆਂ॥


ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ  

नानक सचा एकु है दुहु विचि है संसारु ॥  

Nānak sacẖā ek hai ḏuhu vicẖ hai sansār.  

O Nanak, the True Lord is the One and only; duality exists only in the world.  

ਨਾਨਕ, ਕੇਵਲ ਸੱਚਾ ਸਾਈਂ ਹੀ ਹਮੇਸ਼ਾਂ ਲਈ ਜੀਉਂਦਾ ਜਾਗਦਾ ਹੈ, ਜਦ ਕਿ ਦੁਨੀਆਂ ਮਰਨ ਤੇ ਜੰਮਣ ਦੋਹਾਂ ਦੇ ਵੱਸ ਵਿੱਚ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਸੱਚਾ ਤੋ ਏਕ ਵਾਹਿਗੁਰੂ ਹੀ ਹੈ ਔਰ ਸੰਸਾਰ (ਦੁਹੁ) ਦ੍ਵੈਤ ਮੈਂ ਹੈ॥


ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥  

चंगै मंदै आपि लाइअनु सो करनि जि आपि कराए करतारु ॥२॥  

Cẖangai manḏai āp lā▫i▫an so karan jė āp karā▫e karṯār. ||2||  

He Himself enjoins them to good and bad; they do only that which the Creator Lord causes them to do. ||2||  

ਵਾਹਿਗੁਰੂ ਆਪੇ ਹੀ ਪ੍ਰਾਨੀਆਂ ਨੂੰ ਨੇਕੀ ਤੇ ਬਦੀ ਨਾਲ ਜੋੜਦਾ ਹੈ। ਉਹ, ਕੇਵਲ ਉਹ ਹੀ ਕਰਦੇ ਹਨ, ਜੋ ਸਿਰਜਣਹਾਰ ਉਨ੍ਹਾਂ ਕੋਲੋਂ ਕਰਵਾਉਂਦਾ ਹੈ।  

ਪਰੰਤੂ ਚੰਗੇ ਕਰਮੋਂ ਮੈਂ ਔ ਮੰਦੇ ਕਰਮੋਂ ਮੈਂ ਪੂਰਬ ਸੇ ਅਦ੍ਰਿਸਟੋਂ ਅਨੁਸਾਰ ਆਪ ਵਾਹਿਗੁਰੂ ਨੇ ਲਾਏ ਹੈਨ ਇਸੀ ਤੇ ਜੀਵ ਸੋਈ ਕਰਤੇ ਹੈਂ ਜੋ ਆਦ੍ਰਿਸਟੋਂ ਕੇ ਅਨੁਸਾਰ ਕਰਤਾਰ ਆਪ ਕਰਾਵਤਾ ਹੈ॥੨॥


ਮਃ   ਬਿਨੁ ਸਤਿਗੁਰ ਸੇਵੇ ਸਾਂਤਿ ਆਵਈ ਦੂਜੀ ਨਾਹੀ ਜਾਇ  

मः ३ ॥   बिनु सतिगुर सेवे सांति न आवई दूजी नाही जाइ ॥  

Mėhlā 3.   Bin saṯgur seve sāʼnṯ na āvī ḏūjī nāhī jā▫e.  

Third Mehl:   Without serving the True Guru, tranquility is not obtained. It cannot be found anywhere else.  

ਤੀਜੀ ਪਾਤਸ਼ਾਹੀ।   ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਠੰਢ ਚੈਨ ਪ੍ਰਾਪਤ ਨਹੀਂ ਹੁੰਦੀ। ਸੱਚੇ ਗੁਰਾਂ ਦੇ ਬਾਝੋਂ ਇਸ ਦੀ ਪ੍ਰਾਪਤੀ ਦੀ ਹੋਰ ਕੋਈ ਥਾਂ ਨਹੀਂ।  

ਸਤਿਗੁਰੂ ਕੇ ਸੇਵਿਆਂ ਬਿਨਾ ਜੀਵ ਕੋ ਸਾਂਤੀ ਨਹੀਂ ਆਵਤੀ ਔਰ ਦੂਜੀ ਕੋਈ ਸਾਂਤੀ ਪ੍ਰਾਪਤੀ ਕੀ ਜਗਾ ਨਹੀਂ ਜਹਾਂ ਸੇ ਇਹ ਜੀਵ ਲੈ ਲਏ॥


ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਜਾਇ  

जे बहुतेरा लोचीऐ विणु करमा पाइआ न जाइ ॥  

Je bahuṯerā locẖī▫ai viṇ karmā pā▫i▫ā na jā▫e.  

No matter how much one may long for it, without the karma of good actions, it cannot be found.  

ਆਦਮੀ ਜਿੰਨੀ ਬਹੁਤੀ ਚਾਹਨਾ ਪਿਆ ਕਰੇ, ਐਹੋ ਜੇਹੀ ਲਿਖੀ ਹੋਈ ਪ੍ਰਾਲਭਦ ਦੇ ਬਾਝੋਂ ਗੁਰੂ ਜੀ ਉਸ ਨੂੰ ਪ੍ਰਾਪਤ ਨਹੀਂ ਹੁੰਦਾ।  

ਜੇ ਕਹੇ ਗੁਰਾਂ ਕੋ ਲੋਕ ਕਿਉਂ ਨਹੀਂ ਮਿਲਤੇ? ਤਿਸ ਪਰ ਕਹਤੇ ਹੈਂ॥ ਜੇ ਗੁਰਾਂ ਕੋ ਮਿਲਨੇ ਵਾਸਤੇ ਬਹੁਤਾ ਹੀ (ਲੋਚੀਐ) ਚਾਹੀਏ ਤੌ ਭੀ ਬਿਨਾ ਸ੍ਰੇਸਟ ਕਰਮੋਂ ਤੇ ਸਤਿਗੁਰੂ ਪਾਯਾ ਨਹੀਂ ਜਾਤਾ ਅਰਥਾਤ ਸੁਭ ਕਰਮੋਂ ਸੇ ਮਿਲਤਾ ਹੈ॥


ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ  

अंतरि लोभु विकारु है दूजै भाइ खुआइ ॥  

Anṯar lobẖ vikār hai ḏūjai bẖā▫e kẖu▫ā▫e.  

Those whose inner beings are filled with greed and corruption, are ruined through the love of duality.  

ਜਿਸਦੇ ਹਿਰਦੇ ਅੰਦਰ ਲਾਲਚ ਦਾ ਪਾਪ ਹੈ ਉਹ ਹੋਰਸ ਦੇ ਪਿਆਰ ਰਾਹੀਂ ਬਰਬਾਦ ਹੋ ਜਾਂਦਾ ਹੈ।  

ਜਿਨਕੇ ਅੰਤਸਕਰਣ ਮੈਂ ਲੋਭ ਰੂਪ ਵਿਕਾਰ ਹੈ ਵਹੁ ਦੂਜੇ ਭਾਇ ਕਰਕੇ (ਖੁਆਇ) ਭੁਲਾਏ ਹੈਂ॥


ਤਿਨ ਜੰਮਣੁ ਮਰਣੁ ਚੁਕਈ ਹਉਮੈ ਵਿਚਿ ਦੁਖੁ ਪਾਇ  

तिन जमणु मरणु न चुकई हउमै विचि दुखु पाइ ॥  

Ŧin jamaṇ maraṇ na cẖuk▫ī ha▫umai vicẖ ḏukẖ pā▫e.  

The cycle of birth and death is not ended, and filled with egotism, they suffer in pain.  

ਉਸ ਦੇ ਜੰਮਣੇ ਅਤੇ ਮਰਣੇ ਮੁਕਦੇ ਨਹੀਂ ਅਤੇ ਹੰਕਾਰ ਅੰਦਰ ਖੱਚਤ ਹੋਇਆ ਹੋਇਆ ਉਹ ਦੁਖ ਉਠਾਉਂਦਾ ਹੈ।  

ਤਿਨੋਂ ਕਾ ਜਨਮ ਔ ਮਰਣ ਨਹੀਂ (ਚੁਕਈ) ਦੂਰ ਹੋਤਾ ਵਹੁ ਹਉਮੈਂ ਵਿਚ ਹੋਕੇ ਦੁਖ ਹੀ ਪਾਵਤੇ ਹੈਂ॥


ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ  

जिनी सतिगुर सिउ चितु लाइआ सो खाली कोई नाहि ॥  

Jinī saṯgur si▫o cẖiṯ lā▫i▫ā so kẖālī ko▫ī nāhi.  

Those who focus their consciousness on the True Guru, do not remain unfulfilled.  

ਜੋ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੱਖਣੇ ਹੱਥ ਨਹੀਂ ਰਹਿੰਦਾ।  

ਜਿਨੋਂ ਨੇ ਸਤਿਗੁਰੋਂ ਮੈਂ ਚਿਤ ਲਾਇਆ ਹੈ (ਸੋ) ਤਿਨੋਂ ਮੈਂ ਸੇ ਖਾਲੀ ਕੋਈ ਨਹੀਂ ਰਹਿਤਾ ਭਾਵ ਸਭੀ ਸਦਗਤੀ ਕੋ ਪ੍ਰਾਪਤਿ ਹੋਤੇ ਹੈਂ॥


ਤਿਨ ਜਮ ਕੀ ਤਲਬ ਹੋਵਈ ਨਾ ਓਇ ਦੁਖ ਸਹਾਹਿ  

तिन जम की तलब न होवई ना ओइ दुख सहाहि ॥  

Ŧin jam kī ṯalab na hova▫ī nā o▫e ḏukẖ sahāhi.  

They are not summoned by the Messenger of Death, and they do not suffer in pain.  

ਉਨ੍ਹਾਂ ਨੂੰ ਮੌਤ ਦਾ ਦੂਤ ਪੁਛ ਨਹੀਂ ਕਰਦਾ, ਨਾਂ ਹੀ ਉਹ ਕਸ਼ਟ ਸਹਾਰਦੇ ਹਨ।  

ਜਿਨੋਂ ਨੇ ਸਤਿਗੁਰੋਂ ਸੇ ਚਿਤ ਲਾਇਆ ਹੈ ਉਨਕੀ ਜਮ ਪੁਰੀ ਮੈਂ ਕਬੀ ਯਾਦਗੀਰੀ ਨਹੀਂ ਹੋਤੀ ਹੈ ਨਾ ਵਹੁ ਸੰਸਾਰ ਕਾ ਦੁਖ ਹੀ ਸਹਾਰਤੇ ਹੈਂ॥


ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥  

नानक गुरमुखि उबरे सचै सबदि समाहि ॥३॥  

Nānak gurmukẖ ubre sacẖai sabaḏ samāhi. ||3||  

O Nanak, the Gurmukh is saved, merging in the True Word of the Shabad. ||3||  

ਨਾਨਕ ਗੁਰਾਂ ਦੀ ਰਹਿਮਤ ਸਦਕਾ ਉਹ ਮੁਕਤ ਹੋ ਜਾਂਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਥੀ ਵੰਝਦੇ ਹਨ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਗੁਰੋਂ ਦ੍ਵਾਰੇ ਸਚੇ ਉਪਦੇਸ ਮੈਂ ਸਮਾਏ ਹੈਂ ਔਰ ਜਨਮ ਮਰਨ ਸੇ (ਉਬਰੇ) ਬਚੇ ਹੈਂ॥੩॥


ਪਉੜੀ   ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ  

पउड़ी ॥   आपि अलिपतु सदा रहै होरि धंधै सभि धावहि ॥  

Pa▫oṛī.   Āp alipaṯ saḏā rahai hor ḏẖanḏẖai sabẖ ḏẖāvėh.  

Pauree:   He Himself remains unattached forever; all others run after worldly affairs.  

ਪਉੜੀ।   ਆਪ ਸੁਆਮੀ ਸਦੀਵ ਹੀ ਨਿਰਲੇਪ ਵਿਚਰਦਾ ਹੈ, ਹੋਰ ਸਾਰੇ ਸੰਸਾਰੀ ਵਿਹਾਰਾਂ ਅੰਦਰ ਭੱਜੇ ਫਿਰਦੇ ਹਨ।  

ਹੇ ਹਰੀ ਤੂੰ ਆਪ ਸਦਾ ਅਲੇਪੁ ਰਹਿਤਾ ਹੈਂ ਔਰ ਸਭ ਸੰਸਾਰ ਧੰਧਿਓਂ ਮੈਂ ਧਾਵਤਾ ਹੈ॥


ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ  

आपि निहचलु अचलु है होरि आवहि जावहि ॥  

Āp nihcẖal acẖal hai hor āvahi jāvėh.  

He Himself is eternal, unchanging and unmoving; the others continue coming and going in reincarnation.  

ਆਪ ਹਰੀ ਸਦੀਵੀ ਸਥਿਰ ਅਤੇ ਅਹਿੱਲ ਹੈ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ।  

ਆਪ ਤੂੰ (ਅਚਲੁ) ਪਰਬਤ ਕੀ ਨਿਆਈ ਨਿਸਚਲ ਹੈਂ ਔਰ ਸਭ ਆਵਤੇ ਜਾਤੇ ਹੈਂ॥


ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ  

सदा सदा हरि धिआईऐ गुरमुखि सुखु पावहि ॥  

Saḏā saḏā har ḏẖi▫ā▫ī▫ai gurmukẖ sukẖ pāvahi.  

Meditating on the Lord forever and ever, the Gurmukh finds peace.  

ਸਦੀਵ, ਸਦੀਵ ਹੀ ਸੁਆਮੀ ਦਾ ਸਿਮਰਨ ਕਰਨ ਦੁਆਰਾ ਪਵਿੱਤਰ ਪੁਰਸ਼ ਸੁਖ ਪਾਉਂਦੇ ਹਨ।  

ਤਾਂਤੇ ਹੇ ਹਰੀ ਜੋ ਤੂੰ ਸਦਾ ਹੈ ਨਿਤ੍ਯੰਪ੍ਰਤੀ ਗੁਰੋਂ ਦੁਆਰੇ ਤੁਝਕੋ ਧਿਆਈਏ ਔਰੁ ਜੋ ਧਿਆਵਤੇ ਹੈਂ ਸੋ ਸੁਖ ਪਾਵਤੇ ਹੈਂ॥


ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ  

निज घरि वासा पाईऐ सचि सिफति समावहि ॥  

Nij gẖar vāsā pā▫ī▫ai sacẖ sifaṯ samāvėh.  

He dwells in the home of his own inner being, absorbed in the Praise of the True Lord.  

ਉਹ ਆਪਣੇ ਨਿਜੱ ਘਰ ਅੰਦਰ ਵਸਦੇ ਹਨ ਅਤੇ ਸੱਚੇ ਸਾਹਿਬ ਦੀ ਸਿਫ਼ਤ ਸਲਾਹ ਅੰਦਰ ਲੀਨ ਥੀ ਵੰਝਦੇ ਹਨ।  

ਸ੍ਵੈ ਸਰੂਪ ਮੈਂ ਵਾਸਾ ਪਾਵਤੇ ਹੈਂ ਹੇ ਸਚੇ ਸਿਫਤੀ ਵਹੁ ਤੇਰੇ ਮੈਂ ਸਮਾਇ ਜਾਤੇ ਹੈਂ ਭਾਵ ਜੀਵਨ ਮੁਕਤ ਹੂਏ ਸੁਖ ਲੈਕੇ ਪੀਛੇ ਬਿਦੇਹ ਮੁਕਤ ਹੋਤੇ ਹੈਂ॥


ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥  

सचा गहिर ग्मभीरु है गुर सबदि बुझाई ॥८॥  

Sacẖā gahir gambẖīr hai gur sabaḏ bujẖā▫ī. ||8||  

The True Lord is profound and unfathomable; through the Word of the Guru's Shabad, He is understood. ||8||  

ਡੂੰਘਾ ਅਤੇ ਅਥਾਹ ਹੈ ਸੱਚਾ ਸੁਆਮੀ। ਗੁਰਾਂ ਦੀ ਬਾਣੀ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ।  

ਤੂੰ ਸਚਾ ਗੁਨੋਂ ਕਾ ਸਮੰੁਦ੍ਰ ਡੂੰਘਾ ਔ ਨਿਰਹਲ ਹੈਂ ਏਹੁ ਗੁਰੋਂ ਕੇ ਉਪਦੇਸ ਦੁਆਰਾ ਸਮਝ ਆਈ ਹੈ॥੮॥


ਸਲੋਕ ਮਃ   ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ  

सलोक मः ३ ॥   सचा नामु धिआइ तू सभो वरतै सचु ॥  

Salok mėhlā 3.   Sacẖā nām ḏẖi▫ā▫e ṯū sabẖo varṯai sacẖ.  

Shalok, Third Mehl:   Meditate on the True Name; the True Lord is all-pervading.  

ਸਲੋਕ ਤੀਜੀ ਪਾਤਸ਼ਾਹੀ।   ਤੂੰ ਸੱਚੇ ਨਾਮ ਦਾ ਆਰਾਧਨ ਕਰ। ਸੱਚਾ ਸਾਈਂ ਸਾਰੀ ਥਾਂਈਂ ਵਿਆਪਕ ਹੋ ਰਿਹਾ ਹੈ।  

ਹੇ ਭਾਈ ਸਚਾ ਨਾਮ ਤੂੰ ਧਿਆਇ ਔ ਤੂੰ ਇਹੁ ਨਿਸਚਾ ਕਰ ਜੋ ਸਭ ਸਚੁ ਰੂਪੁ ਵਾਹਿਗੁਰੂ ਵਰਤਤਾ ਹੈ॥


ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ  

नानक हुकमै जो बुझै सो फलु पाए सचु ॥  

Nānak hukmai jo bujẖai so fal pā▫e sacẖ.  

O Nanak, one who realizes the Hukam of the Lord's Command, obtains the fruit of Truth.  

ਨਾਨਕ, ਜਿਹੜਾ ਸਾਹਿਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਸੱਚ ਦੇ ਮੇਵੇ ਨੂੰ ਪਾ ਲੈਂਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਹੁਕਮ ਕੋ ਸਮਝਤਾ ਹੈ ਸੋ ਸਚ ਸਰੂਪ ਫਲ ਪਾਵਤਾ ਹੈ॥


ਕਥਨੀ ਬਦਨੀ ਕਰਤਾ ਫਿਰੈ ਹੁਕਮੁ ਬੂਝੈ ਸਚੁ  

कथनी बदनी करता फिरै हुकमु न बूझै सचु ॥  

Kathnī baḏnī karṯā firai hukam na būjẖai sacẖ.  

One who merely mouths the words, does not understand the Hukam of the True Lord's Command.  

ਜੋ ਕੇਵਲ ਮੂੰਹ ਜਬਾਨੀ ਹੀ ਗੱਲਾਂ ਬਾਤਾਂ ਕਰਦਾ ਫਿਰਦਾ ਹੈ, ਉਹ ਸੱਚੇ ਸਾਹਿਬ ਦੇ ਫਰਮਾਨ ਨੂੰ ਨਹੀਂ ਸਮਝਦਾ।  

ਜੋ ਪੁਰਸ ਕਥਾ ਔ ਕਬੀਸਰੀਆਂ ਵਾ (ਬਦਨੀ) ਮੁਖ ਦੀ ਕਥਨੀ ਕਰਤਾ ਫਿਰਤਾ ਹੈ ਔ (ਸਚੁ) ਪਰਮੇਸ੍ਵਰ ਕਾ ਹੁਕਮ ਨਹੀਂ ਬੂਝਤਾ ਹੈ ਸੋ ਭਗਤੁ ਨਹੀਂ ਹੈ॥


ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥  

नानक हरि का भाणा मंने सो भगतु होइ विणु मंने कचु निकचु ॥१॥  

Nānak har kā bẖāṇā manne so bẖagaṯ ho▫e viṇ manne kacẖ nikacẖ. ||1||  

O Nanak, one who accepts the Will of the Lord is His devotee. Without accepting it, he is the falsest of the false. ||1||  

ਨਾਨਕ, ਜੋ ਵਾਹਿਗੁਰੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹੀ ਉਸ ਦਾ ਸਰਧਾਲੂ ਹੈ। ਇਸ ਨੂੰ ਕਬੂਲ ਕਰਨ ਦੇ ਬਾਝੋਂ ਇਨਸਾਨ ਕੂੜਿਆਂ ਦਾ ਪਰਮ ਕੂੜਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਹਰੀ ਕਾ (ਭਾਣਾ) ਹੁਕਮ ਮੰਨੇ ਸੋ ਤੋ ਭਗਤ ਹੋਤਾ ਹੈ ਭਾਣੇ ਮੰਨੇ ਬਿਨਾ ਜੋ ਹੈ ਸੋ ਕੱਚ ਤੇ ਭੀ ਵਿਸੇਸ ਕਚ ਹੈ ਭਾਵ ਨਿਕੰਮਾਂ ਹੈ॥੧॥


ਮਃ   ਮਨਮੁਖ ਬੋਲਿ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ  

मः ३ ॥   मनमुख बोलि न जाणनी ओना अंदरि कामु क्रोधु अहंकारु ॥  

Mėhlā 3.   Manmukẖ bol na jāṇnī onā anḏar kām kroḏẖ ahaʼnkār.  

Third Mehl:   The self-willed manmukhs do not know what they are saying. They are filled with sexual desire, anger and egotism.  

ਤੀਜੀ ਪਾਤਸ਼ਾਹੀ।   ਅਧਰਮੀ ਨਹੀਂ ਜਾਣਦੇ ਕਿ ਮਿੱਠੀ ਬੋਲ ਬਾਣੀ ਕੀ ਹੈ। ਉਨ੍ਹਾਂ ਦੇ ਅੰਦਰ ਵਿਸ਼ੇ ਭੋਗ, ਗੁੱਸਾ ਅਤੇ ਹੰਗਤਾ ਹੈ।  

ਮਨਮੁਖ ਬੋਲ ਨਹੀਂ ਜਾਨਤੇ ਉਨ ਕੇ ਅੰਤਸਕਰਨ ਮੈਂ ਕਾਮ ਕ੍ਰੋਧ ਔਰ ਹੰਕਾਰ ਹੈ॥


ਓਇ ਥਾਉ ਕੁਥਾਉ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ  

ओइ थाउ कुथाउ न जाणनी उन अंतरि लोभु विकारु ॥  

O▫e thā▫o kuthā▫o na jāṇnī un anṯar lobẖ vikār.  

They do not understand right places and wrong places; they are filled with greed and corruption.  

ਉਹ ਮੁਨਾਸਬ ਜਗ੍ਹਾ, ਤੇ ਨਾਂ ਮੁਨਾਸਬ ਜਗ੍ਹਾ, ਨੂੰ ਨਹੀਂ ਜਾਣਦੇ। ਉਨ੍ਹਾਂ ਦੇ ਦਿਲ ਵਿੱਚ ਲਾਲਚ ਅਤੇ ਪਾਪ ਹੈ।  

ਉਨਕੇ ਅੰਦਰ ਲੋਭ ਬਿਕਾਰ ਹੈ ਇਸ ਤੇ ਵਹੁ ਥਾਉਂ ਕੁਥਾਉਂ ਨਹੀਂ ਜਾਨਤੇ ਭਾਵ ਜੋਗੁ ਅਜੋਗੁ ਨਹੀਂ ਜਾਨਤੇ ਹੈਂ॥


ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ  

ओइ आपणै सुआइ आइ बहि गला करहि ओना मारे जमु जंदारु ॥  

O▫e āpṇai su▫ā▫e ā▫e bahi galā karahi onā māre jam janḏār.  

They come, and sit and talk for their own purposes. The Messenger of Death strikes them down.  

ਉਹ ਆਪਣੇ ਮਤਲਬ ਲਈ ਆ ਕੇ ਬੈਠਦੇ ਤੇ ਗੱਲਾਂ ਕਰਦੇ ਹਨ। ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ।  

ਵਹੁ ਆਪਣੇ ਪ੍ਰਯੋਜਨ ਵਾਸਤੇ ਸਤਸੰਗ ਮੈਂ ਆਇ ਬੈਠਤੇ ਹੈਂ ਔਰ ਗੱਲਾਂ ਭੀ ਕਰਤੇ ਹੈਂ ਪਰੰਤੂ ਉਨਕੋ ਜਮੁ ਡੰਡਾ ਹੀ ਮਾਰਤਾ ਹੈ॥


ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ  

अगै दरगह लेखै मंगिऐ मारि खुआरु कीचहि कूड़िआर ॥  

Agai ḏargėh lekẖai mangi▫ai mār kẖu▫ār kīcẖėh kūṛi▫ār.  

Hereafter, they are called to account in the Court of the Lord; the false ones are struck down and humiliated.  

ਏਦੂੰ ਮਗਰੋਂ ਪ੍ਰਾਨੀਆਂ ਪਾਸੋਂ ਪ੍ਰਭੂ ਦੇ ਦਰਬਾਰ ਅੰਦਰ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ।  

ਆਗੇ ਦਰਗਾਹ ਮੈਂ ਉਨ ਸੇ ਲੇਖਾ (ਮੰਗਿਐ) ਮੰਗਨੇ ਤੇ ਉਹ ਕੂੜੇ ਮਾਰਕੇ ਖੁਆਰ ਕਰੀਤੇ ਹੈਂ॥


ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ  

एह कूड़ै की मलु किउ उतरै कोई कढहु इहु वीचारु ॥  

Ėh kūrhai kī mal ki▫o uṯrai ko▫ī kadẖahu ih vīcẖār.  

How can this filth of falsehood be washed off? Can anyone think about this, and find the way?  

ਕੂੜੇ ਬੰਦੇ ਕੁੱਟ ਫਾਟ ਕੇ ਬੇਇਜ਼ੱਤ ਕੀਤੇ ਜਾਂਦੇ ਹਨ। ਇਸ ਝੂਠ ਦੀ ਮਲੀਣਤਾ ਕਿਸ ਤਰ੍ਹਾਂ ਧੋਤੀ ਜਾ ਸਕਦੀ ਹੈ? ਕੋਈ ਜਣਾ ਸੋਚ ਵਿਚਾਰ ਕੇ ਇਸ ਦੀ ਰਸਤਾ ਲੱਭੇ।  

ਪ੍ਰਸ਼ਨ: ਇਹ ਝੂਠੇ ਪੁਰਸ਼ ਕੀ ਪਾਪ ਰੂਪ ਮੈਲ ਕਿਉਂ ਉਤਰੇ ਕੋਈ ਬੀਚਾਰ ਕਢਹੁ ਭਾਵ ਪ੍ਰਗਟ ਕਰੇ॥


ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ  

सतिगुरु मिलै ता नामु दिड़ाए सभि किलविख कटणहारु ॥  

Saṯgur milai ṯā nām ḏiṛā▫e sabẖ kilvikẖ kataṇhār.  

If one meets with the True Guru, He implants the Naam, the Name of the Lord within; all his sins are destroyed.  

ਜੇਕਰ ਸੱਚੇ ਗੁਰੂ ਜੀ ਇਨਸਾਨ ਨੂੰ ਮਿਲ ਪੈਣ, ਤਦ ਉਹ ਉਸ ਦੇ ਅੰਦਰ ਨਾਮ ਪੱਕਾ ਕਰਦੇ ਹਨ ਜੋ ਉਸ ਦੇ ਸਮੂਹ ਪਾਪਾਂ ਨੂੰ ਨਾਸ ਕਰ ਦਿੰਦਾ ਹੈ।  

ਉੱਤਰ: ਸਤਿਗੁਰੂ ਜੋ ਸਭ ਪਾਪੋਂ ਕੋ ਕਟਣ ਹਾਰ ਮਿਲੇ ਔ ਨਾਮ ਕੋ ਦ੍ਰਿੜਾਵੈ ਤੋ ਪਾਪ ਰੂਪ ਮਲ ਉਤਰੇ॥


ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ  

नामु जपे नामो आराधे तिसु जन कउ करहु सभि नमसकारु ॥  

Nām jape nāmo ārāḏẖe ṯis jan ka▫o karahu sabẖ namaskār.  

Let all bow in humility to that humble being who chants the Naam, and worships the Naam in adoration.  

ਸਾਰੇ ਜਣੇ ਉਹ ਪ੍ਰਾਨੀ ਨੂੰ ਪ੍ਰਣਾਮ ਕਰੋ ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਨਾਮ ਨੂੰ ਹੀ ਸਿਮਰਦਾ ਹੈ।  

ਜੋ ਨਾਮ ਕੋ ਮੁਖ ਕਰਕੇ ਜਪਤੇ ਹੈਂ ਪੁਨਾ ਜੋ ਨਾਮ ਕੋ ਮਨ ਕਰਕੇ ਅਰਾਧਤੇ ਹੈਂ ਤਿਨੋਂ ਪੁਰਸ਼ੋਂ ਕੋ ਸਭ ਨਮਸਕਾਰ ਕਰੋ॥


        


© SriGranth.org, a Sri Guru Granth Sahib resource, all rights reserved.
See Acknowledgements & Credits