Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ  

As fire purifies metal, so does the Fear of the Lord eradicate the filth of evil-mindedness.  

ਜਿਸ ਤਰ੍ਹਾਂ ਧਾਤੂ ਅੱਗ ਨਾਲ ਸਾਫ ਸੁਥਰੀ ਹੋ ਜਾਂਦੀ ਹੈ, ਏਸੇ ਤਰ੍ਹਾਂ ਹੀ ਵਾਹਿਗੁਰੂ ਦਾ ਡਰ ਮੈਲੇ ਮਨ ਦੀ ਮਲੀਣਤਾ ਨੂੰ ਨਾਸ਼ ਕਰ ਦਿੰਦਾ ਹੈ।  

ਬੈਸੰਤਰਿ = ਅੱਗ ਵਿਚ।
ਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ।


ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥  

O Nanak, beautiful are those humble beings, who are imbued with the Lord's Love. ||1||  

ਨਾਨਕ, ਸੁਨੱਖੇ ਹਨ ਉਹ ਪੁਰਸ਼ ਜੋ ਪ੍ਰਭੂ ਦੀ ਪ੍ਰੀਤ ਧਾਰਨ ਕਰਨ ਦੁਆਰਾ ਰੰਗੇ ਗਏ ਹਨ।  

ਰੰਗੁ = ਪਿਆਰ ॥੧॥
ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ ॥੧॥


ਮਃ  

Third Mehl:  

ਤੀਜੀ ਪਾਤਸ਼ਾਹੀ।  

xxx
xxx


ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ  

In Raamkalee, I have enshrined the Lord in my mind; thus I have been embellished.  

ਰਾਮਕਲੀ ਰਾਗ ਰਾਹੀਂ ਮੈਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਇਆ ਹੈ, ਤਾਂ ਹੀ ਮੈਂ ਸ਼ਸ਼ੋਭਤ ਹੋਈ ਜਾਣੀ ਜਾਂਦੀ ਹਾਂ।  

ਮਨਿ = ਮਨ ਵਿਚ। ਬਨਿਆ = ਫਬਿਆ, ਸਫ਼ਲ ਹੋਇਆ।
ਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ।


ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ  

Through the Word of the Guru's Shabad, my heart-lotus has blossomed forth; the Lord blessed me with the treasure of devotional worship.  

ਜਦੋਂ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਦਿਲ ਕੰਵਲ ਖਿੜ ਗਿਆ, ਤਦ ਪ੍ਰਭੂ ਨੇ ਮੈਨੂੰ ਆਪਣੀ ਸ਼ਰਧਾ, ਪ੍ਰੇਮ ਦਾ ਖ਼ਜਾਨਾ ਬਖਸ਼ ਦਿੱਤਾ।  

ਭੰਡਾਰੁ = ਖ਼ਜ਼ਾਨਾ।
ਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ।


ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ  

My doubt was dispelled, and I woke up; the darkness of ignorance was dispelled.  

ਜਦ ਮੇਰਾ ਵਹਿਮ ਦੂਰ ਹੋ ਗਿਆ, ਤਦ ਮੈਂ ਜਾਗ ਉਠਿੱਆ, ਅਤੇ ਮੇਰੀ ਬੇਸਮਝੀ ਦਾ ਅਨ੍ਹੇਰਾ ਮਿਟ ਗਿਆ।  

xxx
ਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ।


ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ  

She who is in love with her Lord, is the most infinitely beautiful.  

ਜੋ ਆਪਣੇ ਪ੍ਰਭੂ ਨਾਂ ਪ੍ਰੇਮ ਕਰਦੀ ਹੈ ਉਸ ਨੂੰ ਅਤਿਅੰਤ ਸੁੰਦਰਤਾ ਦੀ ਦਾਤ ਮਿਲਦੀ ਹੈ।  

ਅਗਲਾ = ਬਹੁਤਾ।
ਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ।


ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ  

Such a beautiful, happy soul-bride enjoys her Husband Lord forever.  

ਐਹੋ ਜਿਹੀ ਸੁਭਾਇਮਾਨ ਪਤਨੀ ਸਦੀਵ ਹੀ ਆਪਣੇ ਪਤੀ ਨੂੰ ਮਾਣਦੀ ਹੈ।  

ਰਵੈ = ਮਾਣਦੀ ਹੈ।
ਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ।


ਮਨਮੁਖਿ ਸੀਗਾਰੁ ਜਾਣਨੀ ਜਾਸਨਿ ਜਨਮੁ ਸਭੁ ਹਾਰਿ  

The self-willed manmukhs do not know how to decorate themselves; wasting their whole lives, they depart.  

ਆਪ ਹੁਦਰੀਆਂ ਪਤਨੀਆਂ ਆਪਣੇ ਆਪ ਨੂੰ ਨਾਮ ਨਾਲ ਸ਼ਿੰਗਾਰਨਾ ਨਹੀਂ ਜਾਣਦੀਆਂ, ਇਸ ਲਈ ਉਹ ਆਪਣਾ ਸਮੂਹ ਜੀਵਨ ਗੁਆ ਕੇ ਟੁਰ ਜਾਂਦੀਆਂ ਹਨ।  

ਜਾਸਨਿ = ਜਾਵਨਗੇ। ਹਾਰਿ = ਹਾਰ ਕੇ।
ਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ।


ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ  

Those who decorate themselves without devotional worship to the Lord, are continually reincarnated to suffer.  

ਜੋ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਸੇ ਸ਼ੈ ਨਾਲ ਆਪਣੇ ਆਪ ਨੂੰ ਸ਼ਸ਼ੋਭਤ ਕਰਦੇ ਹਨ ਉਹ ਸਦਾ ਹੀ ਜੰਮਦੇ ਅਤੇ ਖੱਜਲ ਖੁਆਰ ਹੁੰਦੇ ਹਨ।  

ਹੋਇ ਖੁਆਰੁ = ਖ਼ੁਆਰ ਹੋ ਕੇ।
ਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ)।


ਸੈਸਾਰੈ ਵਿਚਿ ਸੋਭ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ  

They do not obtain respect in this world; the Creator Lord alone knows what will happen to them in the world hereafter.  

ਉਹ ਇਸ ਜਹਾਨ ਅੰਦਰ ਇਜ਼ੱਤ ਆਬਰੂ ਨਹੀਂ ਪਾਉਂਦੇ ਅਤੇ ਏਦੂੰ ਮਗਰੋਂ ਸਿਰਜਣਹਾਰ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰੂਗਾ, ਉਸ ਨੂੰ ਕੇਵਲ ਉਹ ਹੀ ਜਾਣਦਾ ਹੈ।  

ਪਾਇਨੀ = ਪਾਂਦੇ ਹਨ। ਅਗੈ = ਪਰਲੋਕ ਵਿਚ। ਜਿ ਕਰੇ = ਜੋ ਕੁਝ (ਪ੍ਰਭੂ) ਕਰਦਾ ਹੈ।
ਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ।


ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ  

O Nanak, the True Lord is the One and only; duality exists only in the world.  

ਨਾਨਕ, ਕੇਵਲ ਸੱਚਾ ਸਾਈਂ ਹੀ ਹਮੇਸ਼ਾਂ ਲਈ ਜੀਉਂਦਾ ਜਾਗਦਾ ਹੈ, ਜਦ ਕਿ ਦੁਨੀਆਂ ਮਰਨ ਤੇ ਜੰਮਣ ਦੋਹਾਂ ਦੇ ਵੱਸ ਵਿੱਚ ਹੈ।  

ਦੁਹੁ ਵਿਚਿ = ਜਨਮ ਮਰਨ ਵਿਚ।
ਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ।


ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥  

He Himself enjoins them to good and bad; they do only that which the Creator Lord causes them to do. ||2||  

ਵਾਹਿਗੁਰੂ ਆਪੇ ਹੀ ਪ੍ਰਾਨੀਆਂ ਨੂੰ ਨੇਕੀ ਤੇ ਬਦੀ ਨਾਲ ਜੋੜਦਾ ਹੈ। ਉਹ, ਕੇਵਲ ਉਹ ਹੀ ਕਰਦੇ ਹਨ, ਜੋ ਸਿਰਜਣਹਾਰ ਉਨ੍ਹਾਂ ਕੋਲੋਂ ਕਰਵਾਉਂਦਾ ਹੈ।  

ਚੰਗੈ = ਚੰਗੇ ਕੰਮ ਵਿਚ। ਲਾਇਅਨੁ = ਲਾਏ ਹਨ ਉਸ ਨੇ ॥੨॥
ਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ ॥੨॥


ਮਃ  

Third Mehl:  

ਤੀਜੀ ਪਾਤਸ਼ਾਹੀ।  

xxx
xxx


ਬਿਨੁ ਸਤਿਗੁਰ ਸੇਵੇ ਸਾਂਤਿ ਆਵਈ ਦੂਜੀ ਨਾਹੀ ਜਾਇ  

Without serving the True Guru, tranquility is not obtained. It cannot be found anywhere else.  

ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਠੰਢ ਚੈਨ ਪ੍ਰਾਪਤ ਨਹੀਂ ਹੁੰਦੀ। ਸੱਚੇ ਗੁਰਾਂ ਦੇ ਬਾਝੋਂ ਇਸ ਦੀ ਪ੍ਰਾਪਤੀ ਦੀ ਹੋਰ ਕੋਈ ਥਾਂ ਨਹੀਂ।  

ਜਾਇ = ਥਾਂ।
ਸਤਿਗੁਰੂ ਦੇ ਹੁਕਮ ਵਿਚ ਤੁਰਨ ਤੋਂ ਬਿਨਾ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ (ਤੇ ਇਸ ਸ਼ਾਂਤੀ ਵਾਸਤੇ ਗੁਰੂ ਤੋਂ ਬਿਨਾ) ਕੋਈ (ਹੋਰ) ਥਾਂ ਨਹੀਂ।


ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਜਾਇ  

No matter how much one may long for it, without the karma of good actions, it cannot be found.  

ਆਦਮੀ ਜਿੰਨੀ ਬਹੁਤੀ ਚਾਹਨਾ ਪਿਆ ਕਰੇ, ਐਹੋ ਜੇਹੀ ਲਿਖੀ ਹੋਈ ਪ੍ਰਾਲਭਦ ਦੇ ਬਾਝੋਂ ਗੁਰੂ ਜੀ ਉਸ ਨੂੰ ਪ੍ਰਾਪਤ ਨਹੀਂ ਹੁੰਦਾ।  

xxx
ਭਾਵੇਂ ਕਿਤਨੀ ਤਾਂਘ ਕਰੀਏ, ਭਾਗਾਂ ਤੋਂ ਬਿਨਾ (ਗੁਰੂ) ਮਿਲਦਾ ਭੀ ਨਹੀਂ।


ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ  

Those whose inner beings are filled with greed and corruption, are ruined through the love of duality.  

ਜਿਸਦੇ ਹਿਰਦੇ ਅੰਦਰ ਲਾਲਚ ਦਾ ਪਾਪ ਹੈ ਉਹ ਹੋਰਸ ਦੇ ਪਿਆਰ ਰਾਹੀਂ ਬਰਬਾਦ ਹੋ ਜਾਂਦਾ ਹੈ।  

ਖੁਆਇ = ਖ਼ੁਆਰ ਹੁੰਦਾ ਹੈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਨਾਲ ਪਿਆਰ ਦੇ ਕਾਰਣ।
(ਕਿਉਂਕਿ ਜਿਤਨਾ ਚਿਰ ਮਨੁੱਖ ਦੇ) ਅੰਦਰ ਲੋਭ-ਰੂਪ ਵਿਕਾਰ ਹੈ (ਉਤਨਾ ਚਿਰ ਉਹ ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ ਖੁੰਝਿਆ ਫਿਰਦਾ ਹੈ।


ਤਿਨ ਜੰਮਣੁ ਮਰਣੁ ਚੁਕਈ ਹਉਮੈ ਵਿਚਿ ਦੁਖੁ ਪਾਇ  

The cycle of birth and death is not ended, and filled with egotism, they suffer in pain.  

ਉਸ ਦੇ ਜੰਮਣੇ ਅਤੇ ਮਰਣੇ ਮੁਕਦੇ ਨਹੀਂ ਅਤੇ ਹੰਕਾਰ ਅੰਦਰ ਖੱਚਤ ਹੋਇਆ ਹੋਇਆ ਉਹ ਦੁਖ ਉਠਾਉਂਦਾ ਹੈ।  

xxx
(ਜਿਨ੍ਹਾਂ ਦਾ ਇਹ ਹਾਲ ਹੈ) ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਉਹਨਾਂ ਨੂੰ ਹਉਮੈ ਵਿਚ (ਗ੍ਰਸਿਆਂ ਨੂੰ) ਦੁੱਖ ਮਿਲਦਾ ਹੈ।


ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ  

Those who focus their consciousness on the True Guru, do not remain unfulfilled.  

ਜੋ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੱਖਣੇ ਹੱਥ ਨਹੀਂ ਰਹਿੰਦਾ।  

xxx
ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਮਨ ਲਾਇਆ ਹੈ ਉਹਨਾਂ ਵਿਚੋਂ ਕੋਈ ਭੀ (ਪਿਆਰ ਤੋਂ) ਸੁੰਞੇ ਹਿਰਦੇ ਵਾਲਾ ਨਹੀਂ ਹੈ।


ਤਿਨ ਜਮ ਕੀ ਤਲਬ ਹੋਵਈ ਨਾ ਓਇ ਦੁਖ ਸਹਾਹਿ  

They are not summoned by the Messenger of Death, and they do not suffer in pain.  

ਉਨ੍ਹਾਂ ਨੂੰ ਮੌਤ ਦਾ ਦੂਤ ਪੁਛ ਨਹੀਂ ਕਰਦਾ, ਨਾਂ ਹੀ ਉਹ ਕਸ਼ਟ ਸਹਾਰਦੇ ਹਨ।  

ਤਲਬ = ਸੱਦਾ। ਓਇ = ਉਹ ਬੰਦੇ।
ਉਹਨਾਂ ਨੂੰ ਜਮ ਦਾ ਸੱਦਾ ਨਹੀਂ ਆਉਂਦਾ (ਭਾਵ, ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ) ਨਾਹ ਹੀ ਉਹ ਕਿਸੇ ਤਰ੍ਹਾਂ ਦੁਖੀ ਹੁੰਦੇ ਹਨ।


ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥  

O Nanak, the Gurmukh is saved, merging in the True Word of the Shabad. ||3||  

ਨਾਨਕ ਗੁਰਾਂ ਦੀ ਰਹਿਮਤ ਸਦਕਾ ਉਹ ਮੁਕਤ ਹੋ ਜਾਂਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਥੀ ਵੰਝਦੇ ਹਨ।  

xxx॥੩॥
ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ("ਜਮ ਦੀ ਤਲਬ" ਤੋਂ) ਬਚੇ ਹੋਏ ਹਨ (ਕਿਉਂਕਿ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੩॥


ਪਉੜੀ  

Pauree:  

ਪਉੜੀ।  

xxx
xxx


ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ  

He Himself remains unattached forever; all others run after worldly affairs.  

ਆਪ ਸੁਆਮੀ ਸਦੀਵ ਹੀ ਨਿਰਲੇਪ ਵਿਚਰਦਾ ਹੈ, ਹੋਰ ਸਾਰੇ ਸੰਸਾਰੀ ਵਿਹਾਰਾਂ ਅੰਦਰ ਭੱਜੇ ਫਿਰਦੇ ਹਨ।  

ਅਲਿਪਤੁ = ਨਿਰਲੇਪ, ਨਿਰਾਲਾ। ਹੋਰਿ = ਹੋਰ ਸਾਰੇ ਜੀਵ। ਧੰਧੈ = ਦੁਨੀਆ ਦੇ ਝੰਬੇਲੇ ਵਿਚ। ਧਾਵਹਿ = ਦੌੜਦੇ ਹਨ।
(ਪਰਮਾਤਮਾ) ਆਪ (ਮਾਇਆ ਦੇ ਪ੍ਰਭਾਵ ਤੋਂ) ਨਿਰਾਲਾ ਰਹਿੰਦਾ ਹੈ, ਹੋਰ ਸਾਰੇ ਜੀਵ (ਮਾਇਆ ਦੇ) ਝੰਬੇਲੇ ਵਿਚ ਭਟਕ ਰਹੇ ਹਨ।


ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ  

He Himself is eternal, unchanging and unmoving; the others continue coming and going in reincarnation.  

ਆਪ ਹਰੀ ਸਦੀਵੀ ਸਥਿਰ ਅਤੇ ਅਹਿੱਲ ਹੈ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ।  

ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ।
ਪ੍ਰਭੂ ਆਪ ਸਦਾ-ਥਿਰ ਤੇ ਅਟੱਲ ਹੈ, ਹੋਰ ਜੀਵ ਜੰਮਦੇ ਮਰਦੇ ਰਹਿੰਦੇ ਹਨ।


ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ  

Meditating on the Lord forever and ever, the Gurmukh finds peace.  

ਸਦੀਵ, ਸਦੀਵ ਹੀ ਸੁਆਮੀ ਦਾ ਸਿਮਰਨ ਕਰਨ ਦੁਆਰਾ ਪਵਿੱਤਰ ਪੁਰਸ਼ ਸੁਖ ਪਾਉਂਦੇ ਹਨ।  

xxx
(ਐਸੇ ਪ੍ਰਭੂ ਨੂੰ) ਸਦਾ ਸਿਮਰਨਾ ਚਾਹੀਦਾ ਹੈ। (ਜੋ) ਗੁਰੂ ਦੇ ਹੁਕਮ ਵਿਚ ਤੁਰ ਕੇ (ਸਿਮਰਦੇ ਹਨ ਉਹ) ਸੁਖ ਪਾਂਦੇ ਹਨ।


ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ  

He dwells in the home of his own inner being, absorbed in the Praise of the True Lord.  

ਉਹ ਆਪਣੇ ਨਿਜੱ ਘਰ ਅੰਦਰ ਵਸਦੇ ਹਨ ਅਤੇ ਸੱਚੇ ਸਾਹਿਬ ਦੀ ਸਿਫ਼ਤ ਸਲਾਹ ਅੰਦਰ ਲੀਨ ਥੀ ਵੰਝਦੇ ਹਨ।  

ਨਿਜ ਘਰਿ = ਆਪਣੇ ਅਸਲ ਘਰ ਵਿਚ। ਸਚਿ = ਸੱਚੇ ਪ੍ਰਭੂ ਵਿਚ।
(ਗੁਰੂ ਦੀ ਰਾਹੀਂ ਪ੍ਰਭੂ ਨੂੰ ਸਿਮਰ ਕੇ) ਆਪਣੇ ਅਸਲ ਘਰ ਵਿਚ ਥਾਂ ਮਿਲਦੀ ਹੈ, ਸਿਫ਼ਤ-ਸਾਲਾਹ ਦੀ ਰਾਹੀਂ (ਗੁਰਮੁਖਿ) ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ।


ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥  

The True Lord is profound and unfathomable; through the Word of the Guru's Shabad, He is understood. ||8||  

ਡੂੰਘਾ ਅਤੇ ਅਥਾਹ ਹੈ ਸੱਚਾ ਸੁਆਮੀ। ਗੁਰਾਂ ਦੀ ਬਾਣੀ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ।  

ਗਹਿਰ ਗੰਭੀਰੁ = ਡੂੰਘਾ, ਅਥਾਹ ॥੮॥
ਪ੍ਰਭੂ ਸਦਾ ਕਾਇਮ ਰਹਿਣ ਵਾਲਾ ਤੇ ਅਥਾਹ ਹੈ (ਇਹ ਗੱਲ ਉਹ ਆਪ ਹੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਮਝਾਂਦਾ ਹੈ ॥੮॥


ਸਲੋਕ ਮਃ  

Shalok, Third Mehl:  

ਸਲੋਕ ਤੀਜੀ ਪਾਤਸ਼ਾਹੀ।  

xxx
xxx


ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ  

Meditate on the True Name; the True Lord is all-pervading.  

ਤੂੰ ਸੱਚੇ ਨਾਮ ਦਾ ਆਰਾਧਨ ਕਰ। ਸੱਚਾ ਸਾਈਂ ਸਾਰੀ ਥਾਂਈਂ ਵਿਆਪਕ ਹੋ ਰਿਹਾ ਹੈ।  

ਸਭੋ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ।
(ਉਸ ਪ੍ਰਭੂ ਦਾ) ਸਦਾ-ਥਿਰ ਰਹਣ ਵਾਲਾ ਨਾਮ ਸਿਮਰ ਜੋ ਹਰ ਥਾਂ ਮੌਜੂਦ ਹੈ।


ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ  

O Nanak, one who realizes the Hukam of the Lord's Command, obtains the fruit of Truth.  

ਨਾਨਕ, ਜਿਹੜਾ ਸਾਹਿਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਸੱਚ ਦੇ ਮੇਵੇ ਨੂੰ ਪਾ ਲੈਂਦਾ ਹੈ।  

ਸਚੁ ਫਲੁ = ਪ੍ਰਭੂ ਦੀ ਪ੍ਰਾਪਤੀ-ਰੂਪ ਫਲ।
ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝਦਾ ਹੈ (ਭਾਵ, ਹੁਕਮ ਵਿਚ ਤੁਰਦਾ ਹੈ) ਉਹ ਪ੍ਰਭੂ ਦੀ ਪ੍ਰਾਪਤੀ-ਰੂਪ ਫਲ ਪਾਂਦਾ ਹੈ,


ਕਥਨੀ ਬਦਨੀ ਕਰਤਾ ਫਿਰੈ ਹੁਕਮੁ ਬੂਝੈ ਸਚੁ  

One who merely mouths the words, does not understand the Hukam of the True Lord's Command.  

ਜੋ ਕੇਵਲ ਮੂੰਹ ਜਬਾਨੀ ਹੀ ਗੱਲਾਂ ਬਾਤਾਂ ਕਰਦਾ ਫਿਰਦਾ ਹੈ, ਉਹ ਸੱਚੇ ਸਾਹਿਬ ਦੇ ਫਰਮਾਨ ਨੂੰ ਨਹੀਂ ਸਮਝਦਾ।  

ਕਥਨੀ ਬਦਨੀ = ਮੂੰਹ ਦੀਆਂ ਗੱਲਾਂ। ਸਚੁ = ਸਦਾ-ਥਿਰ ਰਹਿਣ ਵਾਲਾ।
(ਪਰ ਜੋ ਮਨੁੱਖ ਨਿਰੀਆਂ) ਮੂੰਹ ਦੀਆਂ ਗੱਲਾਂ ਕਰਦਾ ਹੈ ਉਹ ਅਟੱਲ ਹੁਕਮ ਨੂੰ ਨਹੀਂ ਸਮਝਦਾ।


ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥  

O Nanak, one who accepts the Will of the Lord is His devotee. Without accepting it, he is the falsest of the false. ||1||  

ਨਾਨਕ, ਜੋ ਵਾਹਿਗੁਰੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹੀ ਉਸ ਦਾ ਸਰਧਾਲੂ ਹੈ। ਇਸ ਨੂੰ ਕਬੂਲ ਕਰਨ ਦੇ ਬਾਝੋਂ ਇਨਸਾਨ ਕੂੜਿਆਂ ਦਾ ਪਰਮ ਕੂੜਾ ਹੈ।  

ਕਚੁ ਨਿਕਚੁ = ਬਿਲਕੁਲ ਕੱਚਾ, ਅੱਲ੍ਹੜ ਮਨ ਵਾਲਾ ॥੧॥
ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹ (ਅਸਲ) ਭਗਤ ਹੈ। ਹੁਕਮ ਮੰਨਣ ਤੋਂ ਬਿਨਾ ਮਨੁੱਖ ਬਿਲਕੁਲ ਕੱਚਾ ਹੈ (ਭਾਵ, ਅੱਲ੍ਹੜ ਮਨ ਵਾਲਾ ਹੈ ਜੋ ਹਰ ਵੇਲੇ ਡੋਲਦਾ ਹੈ) ॥੧॥


ਮਃ  

Third Mehl:  

ਤੀਜੀ ਪਾਤਸ਼ਾਹੀ।  

xxx
xxx


ਮਨਮੁਖ ਬੋਲਿ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ  

The self-willed manmukhs do not know what they are saying. They are filled with sexual desire, anger and egotism.  

ਅਧਰਮੀ ਨਹੀਂ ਜਾਣਦੇ ਕਿ ਮਿੱਠੀ ਬੋਲ ਬਾਣੀ ਕੀ ਹੈ। ਉਨ੍ਹਾਂ ਦੇ ਅੰਦਰ ਵਿਸ਼ੇ ਭੋਗ, ਗੁੱਸਾ ਅਤੇ ਹੰਗਤਾ ਹੈ।  

xxx
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਚੂੰਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਅਹੰਕਾਰ ਤੇ ਲੋਭ ਵਿਕਾਰ ਪ੍ਰਬਲ ਹਨ।


ਓਇ ਥਾਉ ਕੁਥਾਉ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ  

They do not understand right places and wrong places; they are filled with greed and corruption.  

ਉਹ ਮੁਨਾਸਬ ਜਗ੍ਹਾ, ਤੇ ਨਾਂ ਮੁਨਾਸਬ ਜਗ੍ਹਾ, ਨੂੰ ਨਹੀਂ ਜਾਣਦੇ। ਉਨ੍ਹਾਂ ਦੇ ਦਿਲ ਵਿੱਚ ਲਾਲਚ ਅਤੇ ਪਾਪ ਹੈ।  

ਥਾਉ ਕੁਥਾਉ = ਚੰਗਾ ਮੰਦਾ ਥਾਂ। ਉਨ ਅੰਤਰਿ = ਉਹਨਾਂ ਦੇ ਅੰਦਰ।
ਉਹ ਨਾਹ ਹੀ ਥਾਂ ਕੁਥਾਂ ਸਮਝਦੇ ਹਨ ਤੇ ਨਾਹ ਹੀ ਸਮੇ-ਸਿਰ ਢੁਕਦੀ ਗੱਲ ਕਰਨੀ ਜਾਣਦੇ ਹਨ ਕਿਉਂਕਿ ਉਹਨਾਂ ਦੇ ਮਨ ਵਿਚ ਲੋਭ ਵਿਕਾਰ ਪ੍ਰਬਲ ਹਨ।


ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ  

They come, and sit and talk for their own purposes. The Messenger of Death strikes them down.  

ਉਹ ਆਪਣੇ ਮਤਲਬ ਲਈ ਆ ਕੇ ਬੈਠਦੇ ਤੇ ਗੱਲਾਂ ਕਰਦੇ ਹਨ। ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ।  

ਸੁਆਇ = ਸੁਆਰਥ ਦੀ ਖ਼ਾਤਰ। ਬਹਿ = ਬੈਠ ਕੇ। ਜੰਦਾਰੁ = (ਫਾ: ਜੰਦਾਲ) ਅਵੈੜਾ, ਵਹਿਸ਼ੀ, ਜ਼ਾਲਮ।
(ਜਿਥੇ ਭੀ) ਉਹ ਆ ਕੇ ਬੈਠਦੇ ਹਨ (ਸਤਸੰਗ ਵਿਚ ਆਉਣ ਤਾਂ ਭੀ) ਆਪਣੇ ਸੁਆਰਥ ਅਨੁਸਾਰ ਹੀ ਗੱਲਾਂ ਕਰਦੇ ਹਨ, (ਸੋ ਹਰ ਵੇਲੇ) ਉਹਨਾਂ ਨੂੰ ਡਰਾਉਣਾ ਜਮ ਮਾਰਦਾ ਰਹਿੰਦਾ ਹੈ (ਭਾਵ, ਹਰ ਵੇਲੇ ਆਤਮਕ ਮੌਤ ਉਹਨਾਂ ਨੂੰ ਦਬਾਈ ਰੱਖਦੀ ਹੈ)।


ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ  

Hereafter, they are called to account in the Court of the Lord; the false ones are struck down and humiliated.  

ਏਦੂੰ ਮਗਰੋਂ ਪ੍ਰਾਨੀਆਂ ਪਾਸੋਂ ਪ੍ਰਭੂ ਦੇ ਦਰਬਾਰ ਅੰਦਰ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ।  

ਲੇਖੈ ਮੰਗਿਐ = ਲੇਖਾ ਮੰਗਿਆ ਜਾਣ ਤੇ (ਨੋਟ: ਪਾਠਕ ਜਨ ਲਫ਼ਜ਼ 'ਮੰਗੀਐ' ਅਤੇ 'ਮੰਗਿਐ' ਵਿਚ ਫ਼ਰਕ ਚੇਤੇ ਰੱਖਣ)। ਕੀਚਹਿ = ਕੀਤੇ ਜਾਂਦੇ ਹਨ। ਕੂੜਿਆਰ = ਕੂੜ ਦੇ ਵਪਾਰੀ।
ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਲੇਖਾ ਮੰਗਿਆ ਜਾਣ ਤੇ ਉਹ ਕੂੜ ਦੇ ਵਪਾਰੀ ਮਾਰ ਮਾਰ ਕੇ ਖ਼ੁਆਰ ਕੀਤੇ ਜਾਂਦੇ ਹਨ।


ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ  

How can this filth of falsehood be washed off? Can anyone think about this, and find the way?  

ਕੂੜੇ ਬੰਦੇ ਕੁੱਟ ਫਾਟ ਕੇ ਬੇਇਜ਼ੱਤ ਕੀਤੇ ਜਾਂਦੇ ਹਨ। ਇਸ ਝੂਠ ਦੀ ਮਲੀਣਤਾ ਕਿਸ ਤਰ੍ਹਾਂ ਧੋਤੀ ਜਾ ਸਕਦੀ ਹੈ? ਕੋਈ ਜਣਾ ਸੋਚ ਵਿਚਾਰ ਕੇ ਇਸ ਦੀ ਰਸਤਾ ਲੱਭੇ।  

ਕੂੜੈ ਕੀ = ਉਸ ਪਦਾਰਥ ਦੀ ਜੋ ਨਾਲ ਨਹੀਂ ਨਿਭਣਾ। ਕਿਉ = ਕਿਵੇਂ? ਕਢਹੁ = ਦੱਸੋ, ਲੱਭੋ।
ਕੋਈ ਮਨੁੱਖ ਇਹ ਵਿਚਾਰ ਦੱਸੇ ਕਿ ਇਹ ਕੂੜ ਦੀ ਮੈਲ (ਭਾਵ, ਉਹਨਾਂ ਪਦਾਰਥਾਂ ਦਾ ਮੋਹ ਜੋ ਨਾਲ ਨਹੀਂ ਨਿਭਣੇ) ਕਿਵੇਂ ਦੂਰ ਹੋਵੇ।


ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ  

If one meets with the True Guru, He implants the Naam, the Name of the Lord within; all his sins are destroyed.  

ਜੇਕਰ ਸੱਚੇ ਗੁਰੂ ਜੀ ਇਨਸਾਨ ਨੂੰ ਮਿਲ ਪੈਣ, ਤਦ ਉਹ ਉਸ ਦੇ ਅੰਦਰ ਨਾਮ ਪੱਕਾ ਕਰਦੇ ਹਨ ਜੋ ਉਸ ਦੇ ਸਮੂਹ ਪਾਪਾਂ ਨੂੰ ਨਾਸ ਕਰ ਦਿੰਦਾ ਹੈ।  

ਦਿੜਾਏ = ਪੱਕਾ ਕਰਾਂਦਾ ਹੈ। ਕਿਲਵਿਖ = ਪਾਪ।
ਜੇ ਸਤਿਗੁਰੂ ਮਿਲ ਪਏ ਤਾਂ ਉਹ ਪ੍ਰਭੂ ਦਾ ਨਾਮ (ਹਿਰਦੇ ਵਿਚ) ਪੱਕਾ ਬਿਠਾ ਦੇਂਦਾ ਹੈ (ਗੁਰੂ ਇਹ ਗੱਲ ਨਿਸ਼ਚੇ ਕਰਾ ਦੇਂਦਾ ਹੈ ਕਿ) 'ਨਾਮ' ਸਾਰੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ।


ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ  

Let all bow in humility to that humble being who chants the Naam, and worships the Naam in adoration.  

ਸਾਰੇ ਜਣੇ ਉਹ ਪ੍ਰਾਨੀ ਨੂੰ ਪ੍ਰਣਾਮ ਕਰੋ ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਨਾਮ ਨੂੰ ਹੀ ਸਿਮਰਦਾ ਹੈ।  

ਸਭਿ = ਸਾਰੇ।
(ਸੋ, ਗੁਰੂ ਦੇ ਸਨਮੁਖ ਹੋ ਕੇ) ਜੋ ਮਨੁੱਖ ਨਾਮ ਜਪਦਾ ਹੈ ਨਾਮ ਹੀ ਸਿਮਰਦਾ ਹੈ ਉਸ ਮਨੁੱਖ ਨੂੰ ਸਾਰੇ ਸਿਰ ਨਿਵਾਓ,


        


© SriGranth.org, a Sri Guru Granth Sahib resource, all rights reserved.
See Acknowledgements & Credits