Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ  

गुरमती घटि चानणा आनेरु बिनासणि ॥  

Gurmaṯī gẖat cẖānṇā āner bināsaṇ.  

Following the Guru's Teachings, one's heart is illumined, and the darkness is dispelled.  

ਗੁਰਾਂ ਦੇ ਉਪਦੇਸ਼ ਰਾਹੀਂ ਹਿਰਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਹਨੇਰਾ ਦੂਰ ਥੀ ਵੰਝਦਾ ਹੈ।  

ਗੁਰਮਤੀਆਂ ਕੇ ਰਿਦੇ ਮੈਂ ਚਾਨਣਾ ਹੈ ਇਸੀਤੇ ਅਗ੍ਯਾਨ ਨਸਟ ਹੂਆ ਹੈ॥


ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ  

हुकमे ही सभ साजीअनु रविआ सभ वणि त्रिणि ॥  

Hukme hī sabẖ sājī▫an ravi▫ā sabẖ vaṇ ṯariṇ.  

By the Hukam of His Command, He creates everything; He pervades and permeates all the woods and meadows.  

ਆਪਣੀ ਰਜ਼ਾ ਅੰਦਰ ਉਹ ਸਾਰਿਆਂ ਨੂੰ ਰਚਦਾ ਅਤੇ ਸਮੂਹ ਜੰਗਲਾਂ ਤੇ ਘਾਅ ਦੀਆਂ ਵਾਦੀਆਂ ਵਿੱਚ ਵਿਆਪਕ ਹੋ ਰਿਹਾ ਹੈ।  

ਤੈਨੇ ਅਪਨੇ ਹੁਕਮ ਮੈਂ ਹੀ ਸਭ ਸ੍ਰਿਸ੍ਟੀ ਸਾਜੀ ਹੈ ਤੂੰਹੀ ਸਭ ਵਣੋਂ ਤ੍ਰਿਣੋਂ ਮੈਂ ਰਵਿ ਰਹਾ ਹੈਂ॥


ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ  

सभु किछु आपे आपि है गुरमुखि सदा हरि भणि ॥  

Sabẖ kicẖẖ āpe āp hai gurmukẖ saḏā har bẖaṇ.  

He Himself is everything; the Gurmukh constantly chants the Lord's Name.  

ਪ੍ਰਭੂ ਆਪ ਹੀ ਸਾਰਾ ਕੁੱਛ ਹੈ। ਗੁਰਾਂ ਦੀ ਦਇਆ ਦੁਆਰਾ, ਇਸ ਲਈ, ਤੂੰ ਸਦੀਵੀ ਹੀ ਸਾਈਂ ਦੇ ਨਾਮ ਨੂੰ ਉਚਾਰ।  

ਸਭ ਕਿਛੁ ਤੂੰ ਆਪੇ ਹੀ ਆਪ ਹੋਇਆ ਹੂਆ ਹੈਂ ਹੇ ਹਰੀ ਤੇਰੇ ਨਾਮ ਕੋ ਸਦਾ ਗੁਰਮੁਖ (ਭਣਿ) ਉਚਾਰਤੇ ਹੈਂ॥


ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥  

सबदे ही सोझी पई सचै आपि बुझाई ॥५॥  

Sabḏe hī sojẖī pa▫ī sacẖai āp bujẖā▫ī. ||5||  

Through the Shabad, understanding comes; the True Lord Himself inspires us to understand. ||5||  

ਨਾਮ ਦੇ ਰਾਹੀਂ ਹੀ ਇਨਸਾਨ ਸਾਰਾ ਕੁੱਛ ਸਮਝਦਾ ਹੈ। ਸੱਚੇ ਸੁਆਮੀ ਨੇ ਖੁਦ ਹੀ ਮੈਨੂੰ ਇਹ ਗੱਲ ਦਰਸਾਈ ਹੈ।  

ਹੇ ਸਚੇ ਜਬ ਤੈਨੇ ਆਪ ਸਮਝਾਈ ਹੈ ਤਬ ਇਹ ਗੁਰ ਉਪਦੇਸ ਕਰਕੇ (ਸੋਝੀ) ਖਬਰ ਪੜੀ ਹੈ॥


ਸਲੋਕ ਮਃ   ਅਭਿਆਗਤ ਏਹਿ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ  

सलोक मः ३ ॥   अभिआगत एहि न आखीअनि जिन के चित महि भरमु ॥  

Salok mėhlā 3.   Abẖi▫āgaṯ ehi na ākẖī▫an jin ke cẖiṯ mėh bẖaram.  

Shalok, Third Mehl:   He is not called a renunciate, whose consciousness is filled with doubt.  

ਸਲੋਕ ਤੀਜੀ ਪਾਤਸ਼ਾਹੀ।   ਉਹ ਜਗਤ ਦਾ ਤਿਆਗੀ ਨਹੀਂ ਕਹਿਆ ਜਾ ਸਕਦਾ ਜਿਸ ਦੇ ਮਨ ਅੰਦਰ ਸ਼ੱਕ ਹੈ।  

ਕੋਈ ਬ੍ਰਾਹਮਣ ਅਭਿਆਗਤੀ ਹੋ ਕਰ ਆਇਆ ਗੁਰੂ ਜੀ ਕੇ ਲੰਗਰ ਤੇ ਭੋਜਨ ਨਾ ਕੀਆ ਕਹਾ ਸਭ ਕਾ ਹਾਥੁ ਲਾਗਤਾ ਹੈ ਤਿਸ ਪ੍ਰਤੀ ਗੁਰੂ ਜੀ ਕਹਿਤੇ ਹੈਂ ਅਭ੍ਯਾਗਤ ਏਹੁ ਨਹੀਂ ਕਹੀਤੇ ਜਿਨਕੇ ਮਨ ਮੈਂ ਭਰਮ ਹੋਵੈ॥


ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ  

तिस दै दितै नानका तेहो जेहा धरमु ॥  

Ŧis ḏai ḏiṯai nānkā ṯeho jehā ḏẖaram.  

Donations to him bring proportionate rewards.  

ਉਸ ਨੂੰ ਦਿੱਤੀ ਹੋਈ ਖੈਰਾਤ ਹੇ ਨਾਨਕ! ਉਹੋ ਜੇਹਾ ਹੀ ਫਲ ਲਿਆਉਂਦੀ ਹੈ।  

ਤਿਸਕੇ ਦੇਨ ਸੇ ਸ੍ਰੀ ਗੁਰੂ ਜੀ ਕਹਿਤੇ ਹੈਂ ਤੋਹੇ ਜੇਹਾ ਹੀ ਧਰਮੁ ਪ੍ਰਾਪਤਿ ਹੋਣਾ ਹੈ ਭਾਵ ਜੈਸੇ ਉਸ ਮੈਂ ਭ੍ਰਮ ਹੈ ਤੈਸੇ ਭ੍ਰਮ ਕੀ ਪ੍ਰਾਪਤੀ ਹੀ ਫਲ ਹੋਵੇਗਾ॥


ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ  

अभै निरंजनु परम पदु ता का भूखा होइ ॥  

Abẖai niranjan param paḏ ṯā kā bẖūkẖā ho▫e.  

He hungers for the supreme status of the Fearless, Immaculate Lord;  

ਜੋ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦੇ ਮਹਾਨ ਮਰਤਬੇ ਦਾ ਚਾਹਵਾਨ (ਭੁੱਖਾ) ਹੈ;  

ਮਾਇਆ ਰਹਤ ਪਰਮਪਦ ਜੋ ਭੈ ਰਹਿਤ ਪਰਮੇਸਰ ਹੈ ਜੋ ਤਿਸ ਕਾ ਭੂਖਾ ਹੋਵੈ॥


ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥  

तिस का भोजनु नानका विरला पाए कोइ ॥१॥  

Ŧis kā bẖojan nānkā virlā pā▫e ko▫e. ||1||  

O Nanak, how rare are those who offer him this food. ||1||  

ਕਿਸੇ ਟਾਂਵੇ ਟੱਲੇ ਆਦਮੀ ਨੂੰ ਹੀ, ਹੇ ਨਾਨਕ! ਉਸ ਨੂੰ ਪ੍ਰਸ਼ਾਦ ਛਕਾਉਣ ਦਾ ਅਵਸਰ ਮਿਲਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਤਿਸ ਕਾ ਭੋਜਨ ਜੋ ਗ੍ਯਾਨ ਦੇਣ ਕੋਈ ਵਿਰਲਾ ਹੀ ਦਾਤਾ ਪਾਵਤਾ ਹੈ ਭਾਵ ਐਸਾ ਅਭਯਾਗਤੀ ਵਿਰਲਾ ਹੈ ਔ ਐਸਾ ਦਾਤਾ ਭੀ ਵਿਰਲਾ ਹੈ॥੧॥


ਮਃ   ਅਭਿਆਗਤ ਏਹਿ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ  

मः ३ ॥   अभिआगत एहि न आखीअनि जि पर घरि भोजनु करेनि ॥  

Mėhlā 3.   Abẖi▫āgaṯ ehi na ākẖī▫an jė par gẖar bẖojan karen.  

Third Mehl:   They are not called renunciates, who take food in the homes of others.  

ਤੀਜੀ ਪਾਤਿਸ਼ਾਹੀ।   ਉਹ ਜਗਤ ਦੇ ਤਿਆਗੀ ਨਹੀਂ ਆਖੇ ਜਾਂਦੇ ਜੋ ਹੋਰਨਾਂ ਦੇ ਘਰਾਂ ਵਿੱਚ ਪ੍ਰਸ਼ਾਦ ਛੱਕਦੇ ਹਨ,  

ਅਭ੍ਯਾਗਤਿ ਏਹੁ ਨਹੀਂ ਕਹੀਤੇ ਜੋ ਪਰਾਏ ਘਰ ਜਾਇਕੇ ਭੋਜਨ ਕਰਤੇ ਹੈਂ॥


ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ  

उदरै कारणि आपणे बहले भेख करेनि ॥  

Uḏrai kāraṇ āpṇe bahle bẖekẖ karen.  

For the sake of their bellies, they wear various religious robes.  

ਅਤੇ ਜੋ ਆਪਣੇ ਪੇਟ ਦੀ ਘਾਤਰ ਬਹੁਤੇ ਧਾਰਮਕ ਬਾਣੇ ਧਾਰਨ ਕਰਦੇ ਹਨ।  

ਅਪਨੇ ਉਦਰ ਕੀ ਤ੍ਰਿਪਤੀ ਕਾਰਨ ਬਹੁਤ ਹੀ ਭੇਖ ਕਰਤੇ ਹੈਂ॥


ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ   ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥  

अभिआगत सेई नानका जि आतम गउणु करेनि ॥   भालि लहनि सहु आपणा निज घरि रहणु करेनि ॥२॥  

Abẖi▫āgaṯ se▫ī nānkā jė āṯam ga▫oṇ karen.   Bẖāl lahan saho āpṇā nij gẖar rahaṇ karen. ||2||  

They alone are renunciates, O Nanak, who enter into their own souls.   They seek and find their Husband Lord; they dwell within the home of their own inner self. ||2||  

ਕੇਵਲ ਉਹ ਹੀ ਸਾਧੂ ਹਨ ਹੇ ਨਾਨਕ! ਜੋ ਆਪਣੇ ਅੰਤਰੀਵ ਆਤਮੇ ਪ੍ਰਵੇਸ਼ ਕਰਦੇ ਹਨ।   ਉਹ ਆਪਣੇ ਸੁਆਮੀ ਨੂੰ ਖੋਜ ਕੇ ਪ੍ਰਾਪਤ ਕਰ ਲੈਂਦੇ ਹਨ ਅਤੇ ਆਪਣੇ ਨਿਜੱ ਆਤਮਾ ਵਿੱਚ ਵੱਸਦੇ ਹਨ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੋ ਅਕਸ ਮਾਤ੍ਰ ਭਿਖ੍ਯਾ ਅਰਥ ਗ੍ਰਹਸਤੀ ਕੇ ਗ੍ਰਹ ਮੈਂ ਅੰਨ ਲੈਣੇ ਵਾਸਤੇ ਆ ਜਾਵੈ ਸੋ ਅਭ੍ਯਾਗਤ ਕਹੀਤਾ ਹੈ ਅਭਿਆਗਤ ਸਚੇ ਤੌ ਏਹ ਹੈਂ ਜੋ ਆਤਮ ਸਰੂਪ ਮੈਂ ਗਵਨ ਕਰਤੇ ਹੈਂ ਅਪਨੇ ਸੁਆਮੀ ਕੋ ਢੂੰਢ ਲੇੜੇ ਹੈਂ ਔਰ ਅਪਨੇ ਸਰੂਪ ਮੈਂ ਰਹਿਣਾ (ਕਰੇਨਿ) ਕਰਤੇ ਹੈਂ॥੨॥


ਪਉੜੀ   ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ  

पउड़ी ॥   अम्बरु धरति विछोड़िअनु विचि सचा असराउ ॥  

Pa▫oṛī.   Ambar ḏẖaraṯ vicẖẖoṛi▫an vicẖ sacẖā asrā▫o.  

Pauree:   They sky and the earth are separate, but the True Lord supports them from within.  

ਪਉੜੀ।   ਅਕਾਸ਼ ਅਤੇ ਜ਼ਮੀਨ ਨੂੰ ਇਕ ਦੂਜੇ ਨਾਲੋਂ ਵੱਖਰਾ ਕੀਤਾ ਹੋਇਆ ਹੈ ਅਤੇ ਅੰਦਰੋਂ ਉਨ੍ਹਾਂ ਦੋਹਾਂ ਨੂੰ ਸੁਆਮੀ ਨੇ ਆਪਣਾ ਸੱਚਾ ਆਸਰਾ ਦਿੱਤਾ ਹੋਇਆ ਹੈ।  

ਅਕਾਸ ਔ ਧਰਤੀ ਵਿਛੋੜੇ ਹੈਨ ਵਿਚ ਅਪਨੀ ਸਤਾ ਕਾ ਤੁਮਨੇ ਸਚਾ ਆਸਰਾ ਦੀਆ ਹੈ॥


ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ  

घरु दरु सभो सचु है जिसु विचि सचा नाउ ॥  

Gẖar ḏar sabẖo sacẖ hai jis vicẖ sacẖā nā▫o.  

True are all those homes and gates, within which the True Name is enshrined.  

ਸੱਚੇ ਹਨ ਸਾਰੇ ਗ੍ਰਹਿ ਅਤੇ ਦਰਵਾਜੇ, ਜਿਨ੍ਹਾਂ ਵਿੱਚ ਸੱਚਾ ਨਾਮ ਨਿਵਾਸ ਕਰਦਾ ਹੈ।  

ਘਰੁ ਦਰੁ ਸਭ ਸਤ ਸਰੂਪ ਹੀ ਹੈ ਵਾ ਸਫਲ ਹੈ ਜਿਸ ਮੈਂ ਸਚਾ ਨਾਮ ਵਸਿਆ ਹੈ॥


ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ  

सभु सचा हुकमु वरतदा गुरमुखि सचि समाउ ॥  

Sabẖ sacẖā hukam varaṯḏā gurmukẖ sacẖ samā▫o.  

The Hukam of the True Lord's Command is effective everywhere. The Gurmukh merges in the True Lord.  

ਹਰ ਥਾਂ ਸੱਚੇ ਸੁਆਮੀ ਦੀ ਰਜ਼ਾ ਕੰਮ ਕਰ ਰਹੀ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।  

ਸਭ ਮੈਂ ਆਪਕਾ ਸਚਾ ਹੁਕਮ ਵਰਤਤਾ ਹੈ ਜੋ ਗੁਰਮੁਖ ਹੈਂ ਸੋ ਹੇ ਸਚ ਰੂਪ ਤੇਰੇ ਮੈਂ ਹੀ ਸਮਾਵਤੇ ਹੈਂ॥


ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ  

सचा आपि तखतु सचा बहि सचा करे निआउ ॥  

Sacẖā āp ṯakẖaṯ sacẖā bahi sacẖā kare ni▫ā▫o.  

He Himself is True, and True is His throne. Seated upon it, He administers true justice.  

ਸੱਚਾ ਹੈ ਸੁਆਮੀ ਖੁਦ, ਸੱਚਾ ਹੈ ਉਸ ਦਾ ਰਾਜ ਸਿੰਘਾਸਣ, ਜਿਸ ਉੱਤੇ ਬੈਠ ਕੇ ਉਹ ਸੱਚਾ ਇਨਸਾਫ ਕਰਦਾ ਹੈ।  

ਤੂੰ ਆਪ ਸਚਾ ਹੈਂ ਔ ਤੇਰਾ (ਤਖਤੁ) ਸਤਸੰਗ ਵਾ ਬੈਕੁੰਠ ਭੀ ਸਚਾ ਹੈ ਤਿਸ ਪਰ ਬੈਠਕੇ ਸਚਾ ਹੀ ਨਿਆਉ ਕਰਤਾ ਹੈ ਭਾਵ ਸੰਤੋਂ ਕੀ ਰਸਨਾ ਪਰ ਬੈਠਕੇ ਸੱਤ ਅਸੱਤ ਕਾ ਨਿਰਨਾ ਕਰਕੇ ਜਗ੍ਯਾਸੂਓਂ ਕੋ ਸਰੂਪ ਕੀ ਪ੍ਰਾਪਤੀ ਕਰਤਾ ਹੈ॥


ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥  

सभु सचो सचु वरतदा गुरमुखि अलखु लखाई ॥६॥  

Sabẖ sacẖo sacẖ varaṯḏā gurmukẖ alakẖ lakẖā▫ī. ||6||  

The Truest of the True is all-pervading everywhere; the Gurmukh sees the unseen. ||6||  

ਸੱਚਿਆਰਾਂ ਦਾ ਪਰਮ ਸੱਚਿਆਰ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਗੁਰਾਂ ਦੇ ਰਾਹੀਂ ਹੀ ਅਦ੍ਰਿਸ਼ਟ ਸਾਈਂ ਦੇਖਿਆ ਜਾਂਦਾ ਹੈ।  

ਹੇ (ਅਲਖ) ਵਾਹਿਗੁਰੂ ਜਿਨ ਕੋ ਗੁਰੋਂ ਦੁਆਰਾ ਤੇਰੀ ਲਖਤਾ ਆਈ ਹੈ ਤਿਸ ਕੇ ਨਿਸਚੇ ਮੈਂ ਸਭ ਸਚ ਹੀ ਸਚ ਵਰਤਤਾ ਹੈ॥੬॥


ਸਲੋਕੁ ਮਃ   ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ  

सलोकु मः ३ ॥   रैणाइर माहि अनंतु है कूड़ी आवै जाइ ॥  

Salok mėhlā 3.   Raiṇā▫ir māhi ananṯ hai kūṛī āvai jā▫e.  

Shalok, Third Mehl:   In the world-ocean, the Infinite Lord abides. The false come and go in reincarnation.  

ਸਲੋਕ ਤੀਜੀ ਪਾਤਸ਼ਾਹੀ।   ਬੇਅੰਤ ਪ੍ਰਭੂ ਸੰਸਾਰ ਸਮੁੰਦਰ ਵਿੱਚ ਵਸਦਾ ਹੈ। ਝੂਠੇ ਪ੍ਰਾਨੀ ਆਉਂਦੇ ਤੇ ਜਾਂਦੇ ਰਹਿੰਦੇ ਹਨ।  

(ਰੈਣਾਇਰ) ਸੰਸਾਰ ਸਮੰੁਦ੍ਰ ਮੈਂ (ਅਨੰਤੁ) ਪਰਮੇਸਰ ਹੈ ਤਿਸ ਕੇ ਜਾਣੇ ਬਿਨਾਂ ਇਹ ਸ੍ਰਿਸਟੀ ਝੂਠੀ ਆਵਤੀ ਜਾਤੀ ਹੈ॥


ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ  

भाणै चलै आपणै बहुती लहै सजाइ ॥  

Bẖāṇai cẖalai āpṇai bahuṯī lahai sajā▫e.  

One who walks according to his own will, suffers terrible punishment.  

ਜੋ ਆਪਣੀ ਨਿਜ ਦੀ ਮਰਜ਼ੀ ਅਨੁਸਾਰ ਟੁਰਦਾ ਹੈ, ਉਸ ਨੂੰ ਘਣੇਰਾ ਡੰਡਾ ਮਿਲਦਾ ਹੈ।  

ਆਪਣੇ ਭਾਣੇ ਮੈਂ ਸ੍ਰਿਸਟੀ ਚਲਤੀ ਹੈ ਇਸੀ ਤੇ ਪਰਲੋਕ ਮੈਂ ਜਮਦੂਤੋਂ ਸੇ ਬਹੁਤੀ ਸਜਾਇ ਪਾਵਤੀ ਹੈ॥


ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ  

रैणाइर महि सभु किछु है करमी पलै पाइ ॥  

Raiṇā▫ir mėh sabẖ kicẖẖ hai karmī palai pā▫e.  

All things are in the world-ocean, but they are obtained only by the karma of good actions.  

ਵਾਹਿਗੁਰੂ ਰੂਪੀ ਰਤਨਾਂ ਦੀ ਖਾਣ ਵਿੱਚ ਸਮੂਹ ਵਸਤੂਆਂ ਹਨ; ਪ੍ਰਤੂੰ ਚੰਗੇ ਅਮਲਾਂ ਦੁਆਰਾ ਹੀ ਬੰਦਾ ਉਨ੍ਹਾਂ ਨੂੰ ਪਾਉਂਦਾ ਹੈ।  

ਇਸ ਸੰਸਾਰ ਸਮੰੁਦਰ ਮੈਂ ਸਭ ਕੁਛ ਗ੍ਯਾਨ ਵੈਰਾਗਾਦਿ ਪਦਾਰਥ ਹੈਂ ਪਰੰਤੂ ਕਰਮਾਂ ਕਰਕੇ ਬੁਧੀ ਰੂਪ ਪਲੇ ਮੈਂ ਪੜਤੇ ਹੈਂ॥


ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥  

नानक नउ निधि पाईऐ जे चलै तिसै रजाइ ॥१॥  

Nānak na▫o niḏẖ pā▫ī▫ai je cẖalai ṯisai rajā▫e. ||1||  

O Nanak, he alone obtains the nine treasures, who walks in the Will of the Lord. ||1||  

ਨਾਨਕ, ਜੇਕਰ ਬੰਦਾ ਉਸ ਸੁਆਮੀ ਦੀ ਰਜ਼ਾ ਅੰਦਰ ਟੁਰੇ ਤਾਂ ਉਹ ਨੌ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਜੇ ਇਹ ਪੁਰਖ ਵਾਹਿਗੁਰੂ ਕੀ (ਰਜਾਇ) ਆਗਿਆ ਮੈਂ ਚਲੇ ਤੌ ਨੌ ਨਿਧਿ (ਪਾਈਐ) ਪ੍ਰਾਪਤਿ ਹੋਵੈ ਭਾਵ ਸਭ ਸੁਖ ਵਾ ਗੁਣ ਪ੍ਰਾਪਤਿ ਹੋਤੇ ਹੈਂ॥੧॥


ਮਃ   ਸਹਜੇ ਸਤਿਗੁਰੁ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ  

मः ३ ॥   सहजे सतिगुरु न सेविओ विचि हउमै जनमि बिनासु ॥  

Mėhlā 3.   Sėhje saṯgur na sevi▫o vicẖ ha▫umai janam binās.  

Third Mehl:   One who does not intuitively serve the True Guru, wastes his life in egotism.  

ਤੀਜੀ ਪਾਤਸ਼ਾਹੀ।   ਜੋ ਆਪਣੇ ਸੱਚੇ ਗੁਰਾਂ ਦੀ ਅਡੋਲਤਾ ਨਾਲ ਸੇਵਾ ਨਹੀਂ ਕਰਦਾ ਉਹ ਆਪਣਾ ਜੀਵਨ ਹੰਗਤਾ ਅੰਦਰ ਗੁਆ ਲੈਂਦਾ ਹੈ।  

ਸਾਂਤਿ ਕਰਕੇ ਸਤਿਗੁਰੋਂ ਕੋ ਨਾ ਸੇਵਿਆ ਹਉਮੈਂ ਕੇ ਬੀਚ ਹੀ ਜਨਮ ਨਸ੍ਟ ਹੂਆ ਵਾ ਜਨਮਤਾ ਮਰਤਾ ਹੈ॥


ਰਸਨਾ ਹਰਿ ਰਸੁ ਚਖਿਓ ਕਮਲੁ ਹੋਇਓ ਪਰਗਾਸੁ  

रसना हरि रसु न चखिओ कमलु न होइओ परगासु ॥  

Rasnā har ras na cẖakẖi▫o kamal na ho▫i▫o pargās.  

His tongue does not taste the sublime essence of the Lord, and his heart-lotus does not blossom forth.  

ਉਸ ਦੀ ਜੀਭ ਪ੍ਰਭੂ ਦੇ ਅੰਮ੍ਰਿਤ ਨੂੰ ਨਹੀਂ ਚੱਖਦੀ ਅਤੇ ਉਸ ਦਾ ਦਿਲ ਕੰਵਲ ਪ੍ਰਫੁੱਲਤ ਨਹੀਂ ਹੁੰਦਾ।  

ਰਸਨਾ ਦ੍ਵਾਰੇ ਹਰੀ ਕੇ ਰਸ ਕੋ ਨਾ ਰੱਖਿਆ ਭਾਵ ਨਾਮ ਨਹੀਂ ਜਪਾ ਇਸੀਤੇ ਹਿਰਦੇ ਕਮਲ ਮੈਂ ਨਾ ਪਰਗਾਸ ਹੂਆ ਭਾਵ ਗ੍ਯਾਨ ਨਾ ਹੂਆ॥


ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ  

बिखु खाधी मनमुखु मुआ माइआ मोहि विणासु ॥  

Bikẖ kẖāḏẖī manmukẖ mu▫ā mā▫i▫ā mohi viṇās.  

The self-willed manmukh eats poison and dies; he is ruined by love and attachment to Maya.  

ਆਪ ਹੁਦਰਾ ਜ਼ਹਿਰ ਖਾ ਕੇ ਮਰ ਜਾਂਦਾ ਹੈ। ਦੌਲਤ ਦੇ ਪਿਆਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ।  

ਵਿਸ਼ੇ ਰੁਪ ਜੋ ਬਿਖ ਖਾਧੀ ਇਸੀਤੇ ਮਨਮੁਖ ਜਨਮਿਆਂ ਔ (ਮੁਆ) ਮਰਿਆ ਮਾਯਾ ਕਾ ਜੋ ਮੋਹ ਹੈ ਸੋ ਬਿਨਾਸ ਹੀ ਕਰਤਾ ਹੈ॥


ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ  

इकसु हरि के नाम विणु ध्रिगु जीवणु ध्रिगु वासु ॥  

Ikas har ke nām viṇ ḏẖarig jīvaṇ ḏẖarig vās.  

Without the Name of the One Lord, his life is cursed, and his home is cursed as well.  

ਇਕ ਵਾਹਿਗੁਰੂ ਦੇ ਨਾਮ ਦੇ ਬਗੈਰ, ਲਾਣ੍ਹਤ ਮਾਰੀ ਹੈ ਉਸ ਦੀ ਜਿੰਦਗੀ ਅਤੇ ਲਾਣ੍ਹਤ ਮਾਰਿਆ ਉਸ ਦਾ ਰਹਿਣ ਦੀ ਥਾਂ।  

ਇਕ ਪ੍ਰਮੇਸਰ ਕੇ ਨਾਮ ਬਿਨਾ ਜੀਵਣ ਕੋ ਧ੍ਰਿਗੁ ਹੈ ਔ ਤਿਨ ਕੇ (ਵਾਸੁ) ਅਸਥਾਨ ਕੋ ਭੀ ਧ੍ਰਿਕਾਰ ਹੈ॥


ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ  

जा आपे नदरि करे प्रभु सचा ता होवै दासनि दासु ॥  

Jā āpe naḏar kare parabẖ sacẖā ṯā hovai ḏāsan ḏās.  

When God Himself bestows His Glance of Grace, then one becomes the slave of His slaves.  

ਜਦ ਸੱਚਾ ਸੁਆਮੀ ਆਪ ਮਿਹਰ ਧਾਰਦਾ ਹੈ ਤਦ ਉਹ ਸਾਈਂ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ।  

ਜਾਂ ਪ੍ਰਭ ਸਾਚਾ ਆਪੇ (ਨਦਰਿ) ਕ੍ਰਿਪਾ ਦ੍ਰਿਸ੍ਟਿ ਕਰੇ ਤਾਂ ਇਹ ਜੀਵ (ਦਾਸਨਿ) ਸੰਤੋਂ ਕਾ (ਦਾਸੁ) ਸੇਵਕ ਹੋਤਾ ਹੈ॥


ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਛੋਡੈ ਪਾਸੁ  

ता अनदिनु सेवा करे सतिगुरू की कबहि न छोडै पासु ॥  

Ŧā an▫ḏin sevā kare saṯgurū kī kabėh na cẖẖodai pās.  

And then, night and day, he serves the True Guru, and never leaves His side.  

ਤਦ, ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਅਤੇ ਕਦੇ ਭੀ ਉਨ੍ਹਾਂ ਦੀ ਨੇੜਤਾ ਨਹੀਂ ਛੱਡਦਾ।  

ਜਾਂ ਦਾਸ ਹੋਤਾ ਹੈ ਤਾਂ ਸਤਿਗੁਰੋਂ ਕੀ ਰਾਤ ਦਿਨ ਸੇਵਾ ਕਰਤਾ ਹੈ ਔਰ ਸਤਿਗੁਰੋਂ ਕਾ ਕਬੀ ਭੀ ਪਾਸਾ ਨਹੀਂ ਛੋਡਤਾ ਹੈ॥ ❀ਪ੍ਰਸ਼ਨ: ਉਸਕੋ ਫਲ ਕ੍ਯਾ ਹੋਤਾ ਹੈ? ਉਤ੍ਰ॥


ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ  

जिउ जल महि कमलु अलिपतो वरतै तिउ विचे गिरह उदासु ॥  

Ji▫o jal mėh kamal alipaṯo varṯai ṯi▫o vicẖe girah uḏās.  

As the lotus flower floats unaffected in the water, so does he remain detached in his own household.  

ਜਿਸ ਤਰਾਂ ਕੰਵਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਏਸੇ ਤਰਾਂ ਹੀ ਉਹ ਘਰਬਾਰੀ ਜੀਵਨ ਵਿੱਚ ਅਟੰਕ ਰਹਿੰਦਾ ਹੈ।  

ਜੈਸੇ ਜਲ ਮੈਂ ਕਮਲ ਰਹਿਕੇ ਅਲੇਪ ਵਰਤਤਾ ਹੈ ਤੈਸੇ ਹੀ ਵਹੁ ਪੁਰਸ ਘਰ ਕੇ ਵੀਚ ਹੀ ਰਹਿਕੇ ਸਭ ਬਿਵਹਾਰੋਂ ਸੇ ਅਸੰਗ ਰਹਿਤਾ ਹੈ॥


ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥  

जन नानक करे कराइआ सभु को जिउ भावै तिव हरि गुणतासु ॥२॥  

Jan Nānak kare karā▫i▫ā sabẖ ko ji▫o bẖāvai ṯiv har guṇṯās. ||2||  

O servant Nanak, the Lord acts, and inspires everyone to act, according to the Pleasure of His Will. He is the treasure of virtue. ||2||  

ਹੇ ਗੋਲੇ ਨਾਨਕ! ਵਾਹਿਗੁਰੂ ਦਾ ਖਜ਼ਾਨਾ ਹੈ; ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਕਰਦਾ ਅਤੇ ਹੋਰ ਸਾਰਿਆਂ ਕੋਲੋ ਕਰਾਉਂਦਾ ਹੈ।  

ਜੈਸੇ ਹਰੀ ਗੁਣੋਂ ਕੇ ਸਮੰੁਦ੍ਰ ਕੋ ਕਰਾਇਆ ਭਾਵਤਾ ਹੈ ਸ੍ਰੀ ਗੁਰੂ ਜੀ ਕਹਿਤੇ ਹੈਂ ਸਭ ਕੋਈ ਤੈਸੇ ਹੀ ਕਰਤਾ ਹੈ॥ ਪਰਲੋ ਤੇ ਅਨੰਤ ਪ੍ਰਮਾਤਮਾਂ ਤੇ ਪਰਪੰਚ ਕੀ ਉਤਪਤੀ ਹੋਣੇ ਕਾ ਪ੍ਰਕਾਰ ਦਿਖਾਵਤੇ ਹੈਂ॥੨॥


ਪਉੜੀ   ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ  

पउड़ी ॥   छतीह जुग गुबारु सा आपे गणत कीनी ॥  

Pa▫oṛī.   Cẖẖaṯīh jug gubār sā āpe gaṇaṯ kīnī.  

Pauree:   For thirty-six ages, there was utter darkness. Then, the Lord revealed Himself.  

ਪਉੜੀ।   ਛੱਤੀ ਯੁੱਗ ਅਨ੍ਹੇਰ ਘੁੱਪ ਸੀ। ਤਦ ਪ੍ਰਭੂ ਨੇ ਖੁਦ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ।  

ਬਹੁਤ ਜੁਗੋਂ ਮੈਂ ਅੰਧ ਗੁਬਾਰ ਥਾ ਪੁਨਾ ਆਪਹੀ ਗਿਣਤੀ ਕੀਤੀ ਹੈ ਕਿ ਮੈਂ ਏਕ ਸੇ ਬਹੁਤੁ ਹੋਵਾਂ॥


ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ  

आपे स्रिसटि सभ साजीअनु आपि मति दीनी ॥  

Āpe sarisat sabẖ sājī▫an āp maṯ ḏīnī.  

He Himself created the entire universe. He Himself blessed it with understanding.  

ਉਸ ਨੇ ਆਪ ਹੀ ਸਾਰੀ ਰਚਨਾ ਰਚੀ ਹੈ ਅਤੇ ਆਪੇ ਹੀ ਇਸ ਨੂੰ ਸੋਚ ਸਮਝ ਬਖਸ਼ੀ ਹੈ।  

ਤਿਸ ਸੰਕਲਪ ਤੇ ਆਪ ਹੀ ਸਭ ਸ੍ਰਿਸਟੀ ਸਾਜੀ ਹੈ ਆਪ ਹੀ ਤਿਨ ਕੋ ਬਿਵਹਾਰੋਂ ਕੀ (ਮਤਿ) ਸਿਖ੍ਯਾ ਦਈ ਹੈ॥


ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ  

सिम्रिति सासत साजिअनु पाप पुंन गणत गणीनी ॥  

Simriṯ sāsaṯ sāji▫an pāp punn gaṇaṯ gaṇīnī.  

He created the Simritees and the Shaastras; He calculates the accounts of virtue and vice.  

ਉਸ ਨੇ ਸ਼ਾਸਤਰ ਅਤੇ ਸਿਮ੍ਰਿਤਆਂ ਬਣਾਈਆਂ ਅਤੇ ਬਦੀ ਤੇ ਨੇਕੀ ਫਹਿਰਿਸਤ ਤਿਆਰ ਕੀਤੀ।  

ਸਿੰਮ੍ਰਿਤੀਆਂ ਔ ਸਾਸਤ੍ਰੋਂ ਕੋ ਭੀ ਤੈਨੇ ਮ੍ਰਿਯਾਦਾ ਕੇ ਲੀਏ ਆਪ ਹੀ ਸਾਜਿਆ ਹੈ ਜਿਨ ਦੁਆਰਾ ਪਾਪ ਔ ਪੁੰਨੋਂ ਕੀ ਗਿਣਤੀ (ਗਣੀਨੀ) ਗਿਣੀ ਗਈ ਹੈ॥


ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ  

जिसु बुझाए सो बुझसी सचै सबदि पतीनी ॥  

Jis bujẖā▫e so bujẖsī sacẖai sabaḏ paṯīnī.  

He alone understands, whom the Lord inspires to understand and to be pleased with the True Word of the Shabad.  

ਜਿਸ ਨੂੰ ਸੁਆਮੀ ਸਮਝਾਉਂਦਾ ਹੈ, ਉਹ ਸਮਝ ਜਾਂਦਾ ਹੈ ਅਤੇ ਉਸ ਦੇ ਸੱਚੇ ਨਾਮ ਨਾਲ ਪ੍ਰਸੰਨ ਹੋ ਜਾਂਦਾ ਹੈ।  

ਜਿਸਕੋ ਤੂੰ ਸਮਝਾਵਤਾ ਹੈ ਸੋ ਬੂਝਤਾ ਹੈ ਅਰ ਤਿਸ ਕੀ ਬੁਧੀ ਸਚੇ ਉਪਦੇਸ ਮੈਂ ਪਤਿਆਈ ਹੈ॥


ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥  

सभु आपे आपि वरतदा आपे बखसि मिलाई ॥७॥  

Sabẖ āpe āp varaṯḏā āpe bakẖas milā▫ī. ||7||  

He Himself is all-pervading; He Himself forgives, and unites with Himself. ||7||  

ਖੁਦ-ਬ-ਖੁਦ ਹੀ ਸਾਈਂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਆਪੇ ਹੀ ਉਹ ਮੁਆਫ ਕਰਦਾ ਹੈ ਅਤੇ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।  

ਸਭ ਬਿਵਹਾਰੋਂ ਮੈਂ ਤੂੰ ਆਪ ਹੀ ਆਪ ਵਰਤਤਾ ਹੈਂ ਔ ਆਪੇ ਜਿਸਕੋ ਬਖਸਸ ਕਰਤਾ ਹੈਂ ਤਿਸ ਕੋ ਮਿਲਾਇ ਲੇਤਾ ਹੈਂ॥੭॥


ਸਲੋਕ ਮਃ   ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਹੋਇ  

सलोक मः ३ ॥   इहु तनु सभो रतु है रतु बिनु तंनु न होइ ॥  

Salok mėhlā 3.   Ih ṯan sabẖo raṯ hai raṯ bin ṯann na ho▫e.  

Shalok, Third Mehl:   This body is all blood; without blood, the body cannot exist.  

ਸਲੋਕ ਤੀਜੀ ਪਾਤਿਸ਼ਾਹਿ।   ਇਹ ਸਰੀਰ ਸਾਰਾ ਲਹੂ ਹੀ ਹੈ। ਲਹੂ ਦੇ ਬਾਝੋਂ ਸਰੀਰ ਬਚ ਨਹੀਂ ਸਕਦਾ।  

ਸਿਖੋਂ ਕੇ ਪ੍ਰਸ਼ਨ ਪਰ ਜਥਾ ਫਰੀਦ ਜੀ ਨੇ ਕਹਾ ਹੈ॥ ਰਤੀ ਰਤ ਨ ਨਿਕਲੈ ਜੇ ਤਨੁ ਚੀਰੈ ਕੋਇ। ਜੋ ਤਨ ਰਤਾ ਰਬ ਸੈ ਤਿਨ ਤਨ ਰਤੁ ਨ ਹੋਇ॥ ਤਿਸ ਪਰ ਫਰੀਦ ਜੀ ਕੇ ਸਲੋਕ ਕਾ ਭਾਵ ਰਖਾ ਕਰ ਕਹਤੇ ਹੈਂ॥ ਇਹ ਜੋ ਸਰੀਰੁ ਹੈ ਸਭ ਰੱਤ ਕਾ ਸਰੂਪ ਹੀ ਹੈ ਬਿਨਾ ਰਕਤ ਬਿੰਦ ਕੇ ਤੋ ਸਰੀਰ ਕੀ ਉਤਪਤੀ ਹੀ ਨਹੀਂ ਹੋਇ ਸਕਤੀ ਹੈ॥


ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਹੋਇ  

जो सहि रते आपणै तिन तनि लोभ रतु न होइ ॥  

Jo sėh raṯe āpṇai ṯin ṯan lobẖ raṯ na ho▫e.  

Those who are attuned to their Lord - their bodies are not filled with the blood of greed.  

ਜਿਹੜੇ ਆਪਣੇ ਸੁਆਮੀ ਦੇ ਨਾਲ ਰੰਗੀਜੇ ਹਨ, ਉਨ੍ਹਾਂ ਦੇ ਸਰੀਰ ਦੇ ਅੰਦਰ ਲਾਲਚ ਦਾ ਲਹੂ ਨਹੀਂ ਹੁੰਦਾ।  

ਪਰੰਤੂ ਜੋ ਅਪਨੇ ਸੁਆਮੀ ਮੈਂ (ਰਤੇ) ਰੰਗੇ ਹੈਂ ਤਿਨ ਕੇ ਸੂਖਮ ਸਰੀਰ ਮੈਂ ਲੋਭ ਰੂਪ ਰੱਤ ਨਹੀਂ ਹੋਤੀ॥


ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ  

भै पइऐ तनु खीणु होइ लोभ रतु विचहु जाइ ॥  

Bẖai pa▫i▫ai ṯan kẖīṇ ho▫e lobẖ raṯ vicẖahu jā▫e.  

In the Fear of God, the body becomes thin, and the blood of greed passes out of the body.  

ਸਾਈਂ ਦਾ ਡਰ ਧਾਰਨ ਕਰਨ ਦੁਆਰਾ ਦੇਹ ਦੁਬਲੀ ਪਤਲੀ ਹੋ ਜਾਂਦੀ ਹੈ ਅਤੇ ਲੋਭ ਦਾ ਲਹੂ ਅੰਦਰੋਂ ਨਿਕਲ ਜਾਂਦਾ ਹੈ।  

ਪਰਮੇਸਰ ਕੇ ਭੈ ਕੇ ਪੜਨੇ ਸੇ ਤਨ ਦੁਬਲਾ ਹੋ ਜਾਤਾ ਹੈ ਅਰ ਲੋਭ ਰੂਪ ਰੱਤ ਵਿਚੋਂ ਮਨ ਚਲੀ ਜਾਤੀ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits