Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸੋ ਸਹੁ ਸਾਂਤਿ ਦੇਵਈ ਕਿਆ ਚਲੈ ਤਿਸੁ ਨਾਲਿ  

सो सहु सांति न देवई किआ चलै तिसु नालि ॥  

So saho sāʼnṯ na ḏev▫ī ki▫ā cẖalai ṯis nāl.  

My Husband Lord has not blessed me with peace and tranquility; what will work with Him?  

ਉਹ ਮੇਰਾ ਕੰਤ, ਮੈਨੂੰ ਠੰਢ ਚੈਨ ਪ੍ਰਦਾਨ ਨਹੀਂ ਕਰਦਾ। ਉਸ ਦੇ ਨਾਲ ਕਿਹੜੀ ਸ਼ੈ ਕਾਰਗਰ ਹੋ ਸਕਦੀ ਹੈ?  

ਪਤੀ ਜੋ ਹੈ ਸੋਈ ਜੇ ਸਾਂਤੀ ਕੋ ਨਾ ਦੇਵੇ ਤੌ ਤਿਸ ਕੇ ਸਾਥ ਕਿਆ ਜੋਰ ਚਲਤਾ ਹੈ ਉਸ ਕੀ ਕ੍ਰਿਪਾ ਸੇ ਹੀ ਸਾਂਤ ਹੋਤੀ ਹੈ॥


ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ  

गुर परसादी हरि धिआईऐ अंतरि रखीऐ उर धारि ॥  

Gur parsādī har ḏẖi▫ā▫ī▫ai anṯar rakẖī▫ai ur ḏẖār.  

By Guru's Grace, I meditate on the Lord; I enshrine Him deep within my heart.  

ਗੁਰਾਂ ਦੀ ਦਇਆ ਦੁਰਾ ਤੂੰ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ।  

ਗੁਰੋਂ ਕੀ ਕ੍ਰਿਪਾ ਸੇ ਹਰੀ ਕਾ ਧ੍ਯਾਨੁ ਕਰੀਏ ਔਰ ਸਰਬ ਸਮੈਂ (ਉਰ) ਰਿਦੇ ਮੈਂ ਧਾਰ ਰਖੀਐ॥


ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥  

नानक घरि बैठिआ सहु पाइआ जा किरपा कीती करतारि ॥१॥  

Nānak gẖar baiṯẖi▫ā saho pā▫i▫ā jā kirpā kīṯī karṯār. ||1||  

O Nanak, seated in his her own home, she finds her Husband Lord, when the Creator Lord grants His Grace. ||1||  

ਨਨਕ, ਜਦ ਸਿਰਜਣਹਾਰ ਮਿਹਰ ਧਾਰਦਾ ਹੈ, ਆਪਦੇ ਘਰ ਅੰਦਰ ਬੈਠਿਆਂ ਹੋਇਆਂ ਹੀ ਇਨਸਾਨ ਆਪਣੇ ਸਾਈਂ ਨੂੰ ਪਾ ਲੈਂਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜਿਨੋਂ ਨੇ ਧ੍ਯਾਯਾ ਹੈ ਜੋ ਕਰਤਾਰ ਨੇ ਤਿਨੋਂ ਪਰ ਕ੍ਰਿਪਾ ਕਰੀ ਤੌ ਘਰ ਬੈਠਿਆਂ ਹੀ (ਸਹੁ) ਪਤੀ ਕੋ ਪਾਇ ਲੀਆ ਹੈ॥੧॥


ਮਃ   ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ  

मः ३ ॥   धंधा धावत दिनु गइआ रैणि गवाई सोइ ॥  

Mėhlā 3.   Ḏẖanḏẖā ḏẖāvaṯ ḏin ga▫i▫ā raiṇ gavā▫ī so▫e.  

Third Mehl:   Chasing after worldly affairs, the day is wasted, and the night passes in sleep.  

ਤੀਜੀ ਪਾਤਸ਼ਾਹੀ।   ਸੰਸਾਰੀ ਵਿਹਾਰਾਂ ਮਗਰ ਭੱਜਿਆ ਫਿਰਦਾ ਬੰਦਾ ਆਪਣਾ ਦਿਹੁੰ ਬਿਤਾ ਲੈਂਦਾ ਅਤੇ ਰਾਤ ਉਹ ਸੌਂ ਕੇ ਗੁਆ ਬਹਿੰਦਾ ਹੈ।  

ਜੀਵ ਕੋ ਧੰਧਿਆਂ ਮੈਂ ਧਾਵਤਿਆਂ ਦਿਨ ਬ੍ਯਰਥ ਗਿਆ ਹੈ ਔ ਰਾਤ ਸੋਇਕਰ ਗਵਾਇ ਦਈ॥


ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ  

कूड़ु बोलि बिखु खाइआ मनमुखि चलिआ रोइ ॥  

Kūṛ bol bikẖ kẖā▫i▫ā manmukẖ cẖali▫ā ro▫e.  

Speaking lies, one eats poison; the self-willed manmukh departs, crying out in pain.  

ਝੂਠ ਬੱਕ ਕੇ ਉਹ ਜ਼ਹਿਰ ਖਾਂਦਾ ਹੈ। ਇਸ ਤਰਾਂ ਆਪ ਹੁਦਰਾ ਬੰਦਾ ਰੋਂਦਾ ਪਿੱਟਦਾ ਟੁਰ ਜਾਂਦਾ ਹੈ।  

ਝੂਠ ਬੋਲਕੇ ਬਿਸ੍ਯਾਂ ਕੋ ਖਾਇਆ ਅਰਥਾਤ ਅੰਗੀਕਾਰ ਕੀਆ ਇਸਤੇ ਮਨਮੁਖ ਰੋ ਕੇ ਪਰਲੋਕ ਕੋ ਚਲਿਆ॥ ਰੋਨੇ ਕਾ ਕਾਰਨ ਆਗੇ ਕਹਤੇ ਹੈਂ॥


ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ  

सिरै उपरि जम डंडु है दूजै भाइ पति खोइ ॥  

Sirai upar jam dand hai ḏūjai bẖā▫e paṯ kẖo▫e.  

The Messenger of Death holds his club over the mortal's head; in the love of duality, he loses his honor.  

ਉਸ ਦੇ ਸਿਰ ਉੱਤੇ ਮੌਤ ਦਾ ਸੋਟਾ ਹੈ ਅਤੇ ਦਵੈਤ ਭਾਵ ਦੇ ਰਾਹੀਂ ਉਹ ਆਪਣੇ ਇਜ਼ੱਤ ਆਬਰੂ ਗੁਆ ਲੈਂਦਾ ਹੈ।  

ਸਿਰ ਊਪਰ ਜਮਕਾ (ਡੰਡੁ) ਡੰਡਾ ਵਾ ਕਰੁ ਲਗਤਾ ਹੈ ਦੂਜੇ ਭਾਇ ਕਰਕੇ ਪਤਿ ਖੋਈ ਗਈ ਵਾ ਖੋਇ ਲੇਤਾ ਹੈ॥


ਹਰਿ ਨਾਮੁ ਕਦੇ ਚੇਤਿਓ ਫਿਰਿ ਆਵਣ ਜਾਣਾ ਹੋਇ  

हरि नामु कदे न चेतिओ फिरि आवण जाणा होइ ॥  

Har nām kaḏe na cẖeṯi▫o fir āvaṇ jāṇā ho▫e.  

He never even thinks of the Name of the Lord; over and over again, he comes and goes in reincarnation.  

ਉਹ ਕਦਾਚਿੱਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਇਸ ਲਈ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।  

ਹਰੀ ਕਾ ਨਾਮ ਜੋ ਕਦੇ ਨਹੀਂ ਚੇਤਿਆ ਇਸੀ ਤੇ ਫੇਰ ਫੇਰ ਜਨਮ ਮਰਣ (ਹੋਇ) ਹੋਤਾ ਹੈ॥


ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਲਾਗੈ ਕੋਇ  

गुर परसादी हरि मनि वसै जम डंडु न लागै कोइ ॥  

Gur parsādī har man vasai jam dand na lāgai ko▫e.  

But if, by Guru's Grace, the Lord's Name comes to dwell in his mind, then the Messenger of Death will not strike him down with his club.  

ਜੇਕਰ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਦਾ ਨਾਮ ਉਸ ਦੇ ਰਿਦੇ ਵਿੱਚ ਟਿੱਕ ਜਾਵੇ ਤਾਂ ਮੌਤ ਦਾ ਸੋਟਾ ਉਸ ਨੂੰ ਨਹੀਂ ਲੱਗਦਾ।  

ਜੇ ਗੁਰੋਂ ਕੀ ਕ੍ਰਿਪਾ ਕਰਕੇ ਹਰੀ ਮਨ ਮੈਂ ਵਸੇ ਤੌ (ਕੋਇ) ਕਿਸੀ ਤਰਾਂ ਜਮ ਆਦ ਕਾ ਦੰਡੁ ਨਹੀਂ ਲਾਗਤਾ॥


ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥  

नानक सहजे मिलि रहै करमि परापति होइ ॥२॥  

Nānak sėhje mil rahai karam parāpaṯ ho▫e. ||2||  

Then, O Nanak, he merges intuitively into the Lord, receiving His Grace. ||2||  

ਨਾਨਕ, ਉਹ ਮਾਲਕ ਕੀ ਮਿਹਰ ਦਾ ਪਾਤ੍ਰ ਥੀ ਵੰਝਦਾ ਹੈ ਅਤੇ ਸੁਖੈਨ ਹੀ ਉਸ ਵਿੱਚ ਸਮਾਇਆ ਰਹਿੰਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜੇ (ਕਰਮਿ) ਕ੍ਰਿਪਾ ਵਾ ਨਿਸਕਾਮ ਕਰਮ ਪ੍ਰਾਪਤਿ ਹੋਵੈ ਤਉ (ਸਹਜੇ) ਸੁਭਾਵਕ ਹੀ ਪਰਮੇਸਰ ਮੈਂ ਮਿਲ ਰਹਿਤਾ ਹੈ॥੨॥


ਪਉੜੀ   ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ  

पउड़ी ॥   इकि आपणी सिफती लाइअनु दे सतिगुर मती ॥  

Pa▫oṛī.   Ik āpṇī sifṯī lā▫i▫an ḏe saṯgur maṯī.  

Pauree:   Some are linked to His Praises, when the Lord blesses them with the Guru's Teachings.  

ਪਉੜੀ।   ਸੱਚੇ ਗੁਰਦੇਵ ਜੀ ਦੇ ਉਪਦੇਸ਼ ਦੀ ਦਾਤ ਦੇ ਕੇ, ਕਈਆਂ ਨੂੰ ਸੁਆਮੀ ਆਪਣੀ ਕੀਰਤੀ ਗਾਇਨ ਕਰਨ ਵਿੱਚ ਜੋੜ ਲੈਂਦਾ ਹੈ।  

ਹੇ (ਸਿਫਤੀ) ਵਾਹਿਗੁਰੂ ਤੈਨੇ ਸਤਗੁਰੋਂ ਕੀ ਸਿਖ੍ਯਾ ਦੇ ਕਰਕੇ ਇਕ ਅਪਨੇ ਮੈਂ ਲਾਏ ਹਨ॥


ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ  

इकना नो नाउ बखसिओनु असथिरु हरि सती ॥  

Iknā no nā▫o bakẖsi▫on asthir har saṯī.  

Some are blessed with the Name of the eternal, unchanging True Lord.  

ਸਦੀਵ ਸਥਿਰ ਸੱਚਾ ਸੁਆਮੀ ਕਈਆਂ ਨੂੰ ਆਪਣਾ ਨਾਮ ਪ੍ਰਦਾਨ ਕਰ ਦਿੰਦਾ ਹੈ।  

ਇਕਨਾ ਕੋ ਅਪਨਾ ਨਾਮ ਬਖਸਿਆ ਹੈ ਵਹੁ ਹੇ ਹਰੀ ਤੇਰੇ ਸਤ ਸਰੂਪ ਕੇ ਸਾਥ ਇਸਥਿਤ ਹੂਏ ਹੈਂ॥


ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ  

पउणु पाणी बैसंतरो हुकमि करहि भगती ॥  

Pa▫uṇ pāṇī baisanṯaro hukam karahi bẖagṯī.  

Water, air and fire, by His Will, worship Him.  

ਹਵਾ ਜਲ ਅਤੇ ਅੱਗ ਉਸ ਦੀ ਰਜ਼ਾ ਅੰਦਰ ਉਸ ਦੀ ਟਹਿਲ ਕਮਾਉਂਦੇ ਹਨ।  

ਪੌਣ ਪਾਣੀ ਅਗਨੀ ਸਭ ਤੇਰੇ ਹੁਕਮੁ ਮੈਂ ਭਗਤੀ ਸੇਵਾ ਕਰਤੇ ਹੈਂ॥


ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ  

एना नो भउ अगला पूरी बणत बणती ॥  

Ėnā no bẖa▫o aglā pūrī baṇaṯ baṇṯī.  

They are held in the Fear of God; He has formed the perfect form.  

ਇਨ੍ਹਾਂ ਨੂੰ ਪ੍ਰਭੂ ਦਾ ਬਹੁਤਾ ਹੀ ਡਰ ਹੈ, ਐਹੋ ਜੇਹੀ ਪੂਰਨ ਘਾੜਤ ਪ੍ਰਭੂ ਨੇ ਘੜੀ ਹੈ।  

ਇਨਕੋ ਭਉ (ਅਗਲਾ) ਬਹੁਤ ਹੈ ਹੇ ਵਾਹਿਗੁਰੂ ਤੈਨੇ ਪੂਰੀ ਬਣਤੀ ਬਣਾਈ ਹੈ॥


ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥  

सभु इको हुकमु वरतदा मंनिऐ सुखु पाई ॥३॥  

Sabẖ iko hukam varaṯḏā mani▫ai sukẖ pā▫ī. ||3||  

The Hukam, the Command of the One Lord is all-pervasive; accepting it, peace is found. ||3||  

ਇਕ ਸੁਆਮੀ ਦੀ ਰਜ਼ਾ ਸਾਰਿਆਂ ਤੇ ਹਾਵੀ ਹੈ। ਉਸ ਦੀ ਰਜ਼ਾ ਨੂੰ ਕਬੂਲ ਕਰ ਇਨਸਾਨ ਆਰਾਮ ਪਾਉਂਦਾ ਹੈ।  

ਸਭ ਮੈਂ ਤੁਮਾਰਾ ਹੀ ਹੁਕਮ ਵਰਤਤਾ ਹੈ ਤਿਸ ਹੁਕਮ ਕੇ ਮੰਨਿਆਂ ਹੀ ਸੁਖ ਪਾਈਤਾ ਹੈ॥ ❀ਵਾਹੁ ਵਾਹੁ ਸਚੇ ਪਾਤਸਾਹ॥ ❀ਇਹੁ ਤੁਕ ਸਾਰੀ ਭੀ ਪਾਠ ਅਰ ਅਰਥੁ ਚਾਹੀਏ ਸਾਰੀਆਂ ਪਉੜੀਆਂ ਦੇ ਅੰਤ ਮੈਂ ਉਚਾਰਨ ਕਰਨਾਂ ਕੰਠ ਸੇ ਹੀ ਬਿਨਾ ਲਿਖੇ ਤੇ ਏਹ ਜੋਗ ਹੈ ਏਹੁ ਰੀਤੀ ਪਿਛਲੇ ਸਿਖ ਔ ਗਿਆਨੀਆਂ ਤੇ ਸੁਨੀ ਜਾਂਦੀ ਹੈ॥੩॥


ਸਲੋਕੁ   ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਕੋਇ  

सलोकु ॥   कबीर कसउटी राम की झूठा टिकै न कोइ ॥  

Salok.   Kabīr kasa▫utī rām kī jẖūṯẖā tikai na ko▫e.  

Shalok:   Kabeer, such is the touchstone of the Lord; the false cannot even touch it.  

ਸਲੋਕ।   ਐਹੋ ਜੇਹੀ ਹੈ ਘਸਵੱਟੀ ਪ੍ਰਭੂ ਦੀ, ਹੇ ਕਬੀਰ! ਕਿ ਕੋਈ ਕੂੜਾ ਇਨਸਾਨ ਇਸ ਦੇ ਅੱਗੇ ਟਿਕ ਨਹੀਂ ਸਕਦਾ।  

ਕਬੀਰ ਜੀ ਕਹਿਤੇ ਹੈਂ ਰਾਮ ਕੀ ਭਗਤੀ ਰੂਪ ਜੋ ਕਸੌਟੀ ਹੈ ਤਿਸ ਕੇ ਆਗੇ ਝੂਠ ਕੋਈ ਨਹੀਂ ਠਹਿਰਤਾ॥


ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥  

राम कसउटी सो सहै जो मरजीवा होइ ॥१॥  

Rām kasa▫utī so sahai jo marjīvā ho▫e. ||1||  

He alone passes this test of the Lord, who remains dead while yet alive. ||1||  

ਕੇਵਲ ਉਹ ਹੀ ਪ੍ਰਭੂ ਦੀ ਪ੍ਰੀਖਿਆ ਵਿੱਚ ਪਾਸ ਹੁੰਦਾ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।  

ਰਾਮ ਕੀ ਕਸੌਟੀ ਸੋ ਸਹਾਰਤਾ ਹੈ ਜੋ ਮਰਜੀਵੜਾ ਹੋਤਾ ਹੈ ਅਰਥਾਤ ਜੋ ਜੀਵਤਾ ਵੀ ਮਰ ਰਹਿਤਾ ਹੈ॥੧॥


ਮਃ   ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ  

मः ३ ॥   किउ करि इहु मनु मारीऐ किउ करि मिरतकु होइ ॥  

Mėhlā 3.   Ki▫o kar ih man mārī▫ai ki▫o kar mirṯak ho▫e.  

Third Mehl:   How can this mind be conquered? How can it be killed?  

ਤੀਜੀ ਪਾਤਸ਼ਾਹੀ।   ਇਹ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ? ਜੀਉਂਦੇਂ ਜੀ ਇਹ ਕਿਸ ਤਰ੍ਹਾਂ ਮਰ ਸਕਦਾ ਹੈ?  

ਪ੍ਰਸ਼ਨ: ਕਿਸ ਪ੍ਰਕਾਰ ਇਸ ਮਨ ਕੋ ਮਾਰੀਏ ਔ ਮਿਰਤਕ ਹੋਏ ਕਾ ਸਰੂਪ ਕਿਸ ਪ੍ਰਕਾਰ ਹੈ॥


ਕਹਿਆ ਸਬਦੁ ਮਾਨਈ ਹਉਮੈ ਛਡੈ ਕੋਇ  

कहिआ सबदु न मानई हउमै छडै न कोइ ॥  

Kahi▫ā sabaḏ na mān▫ī ha▫umai cẖẖadai na ko▫e.  

If one does not accept the Word of the Shabad, egotism does not depart.  

ਇਨਸਾਨ ਗੁਰਾਂ ਦੇ ਉਪਦੇਸ਼ ਨੂੰ ਸਵੀਕਾਰ ਨਹੀਂ ਕਰਦਾ ਅਤੇ ਕੋਈ ਭੀ ਆਪਣੇ ਸਵੈ-ਹੰਗਤਾ ਨੂੰ ਨਹੀਂ ਤਿਆਗਦਾ।  

ਗੁਰੋਂ ਕਾ ਕਹਾ ਹੂਆ ਉਪਦੇਸ ਮਾਨਤਾ ਨਹੀਂ ਹੈ ਅਰ ਹਉਮੈ ਕੋਈ ਨਹੀਂ ਛੋਡਤਾ॥


ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ  

गुर परसादी हउमै छुटै जीवन मुकतु सो होइ ॥  

Gur parsādī ha▫umai cẖẖutai jīvan mukaṯ so ho▫e.  

By Guru's Grace, egotism is eradicated, and then, one is Jivan Mukta - liberated while yet alive.  

ਗੁਰਾਂ ਦੀ ਦਇਆ ਦੁਆਰਾ ਬੰਦਾ ਹੰਕਾਰ ਤੋਂ ਖਲਾਸੀ ਪਾ ਜਾਂਦਾ ਹੈ ਤੇ ਤਾਂ ਉਹ ਜੀਉਂਦਾ ਹੋਇਆ ਹੀ ਬੰਦ ਖਲਾਸ ਹੋ ਜਾਂਦਾ ਹੈ।  

ਗੁਰੋਂ ਕੀ ਕ੍ਰਿਪਾ ਸੇ ਹਉਮੈ ਛੂਟਤੀ ਹੈ ਜਿਸਕੀ ਛੂਟੀ ਹੈ ਸੋ ਪੁਰਖ ਜੀਵਤਾ ਹੀ ਮੁਕਤ ਕੋ ਪ੍ਰਾਪਤ ਹੂਆ ਹੈ ਭਾਵ ਇਸ ਪ੍ਰਕਾਰ ਸੇ ਮ੍ਰਿਤਕ ਹੋਏ ਮਨ ਕਾ ਸਰੂਪ ਹੈ॥


ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਲਾਗੈ ਕੋਇ ॥੨॥  

नानक जिस नो बखसे तिसु मिलै तिसु बिघनु न लागै कोइ ॥२॥  

Nānak jis no bakẖse ṯis milai ṯis bigẖan na lāgai ko▫e. ||2||  

O Nanak, one whom the Lord forgives is united with Him, and then no obstacles block his way. ||2||  

ਨਾਨਕ, ਜਿਸ ਨੂੰ ਸਾਈਂ ਬਖਸ਼ ਦਿੰਦਾ ਹੈ, ਉਸ ਨੂੰ ਉਹ ਮਿਲ ਪੈਂਦਾ ਹੈ ਅਤੇ ਤਦ ਉਸ ਨੂੰ ਕੋਈ ਦੁਖ ਨਹੀਂ ਵਾਪਰਦਾ।  

ਸ੍ਰੀ ਗੁਰੂ ਜੀ ਕਹਿਤੇ ਹੈਂ ਜਿਸ ਕੋ ਵਾਹਿਗੁਰੂ ਗੁਰੋਂ ਕੀ ਕ੍ਰਿਪਾ ਬਖਸੇ ਤਿਸ ਕੋ ਮਿਲਤੀ ਹੈ ਜਿਸਕੋ ਮਿਲੀ ਹੈ ਤਿਸ ਕੀ ਬਿਘਨ ਕੋਈ ਨਹੀਂ ਲਾਗਤਾ॥੨॥


ਮਃ   ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ  

मः ३ ॥   जीवत मरणा सभु को कहै जीवन मुकति किउ होइ ॥  

Mėhlā 3.   Jīvaṯ marṇā sabẖ ko kahai jīvan mukaṯ ki▫o ho▫e.  

Third Mehl:   Everyone can say that they are dead while yet alive; how can they be liberated while yet alive?  

ਤੀਜੀ ਪਾਤਸ਼ਾਹੀ।   ਹਰ ਕੋਈ ਆਖਦਾ ਹੈ ਕਿ ਉਹ ਆਪਾ ਭਾਵ ਤੋਂ ਜੀਉਂਦਾ ਮਰ ਗਿਆ ਹੈ, ਪ੍ਰੰਤੂ ਆਪਣੀ ਹਿਯਾਤੀ ਵਿੱਚ ਉਹ ਕਿਸ ਤਰ੍ਹਾਂ ਮੋਖਸ਼ ਹੋ ਸਕਦਾ ਹੈ?  

ਪ੍ਰਸ਼ਨ: ਜੀਵ ਭਾਵ ਸੇ ਮਰਣਾ ਤੌ ਸਭ ਕੋਈ ਕਹਿਤਾ ਹੈ ਪਰੰਤੂ ਜੀਵਨ ਮੁਕਤਿ ਕਿਸ ਪ੍ਰਕਾਰ ਹੋਤਾ ਹੈ॥


ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ  

भै का संजमु जे करे दारू भाउ लाएइ ॥  

Bẖai kā sanjam je kare ḏārū bẖā▫o lā▫e▫e.  

If someone restrains himself through the Fear of God, and takes the medicine of the Love of God,  

ਜੇਕਰ ਉਹ ਪ੍ਰਭੂ ਦੇ ਪ੍ਰੇਮ ਦੀ ਦਵਾਈ ਲਵੇ ਅਤੇ ਉਸ ਦੇ ਡਰ ਦਾ ਪੱਥ ਰੱਖੇ ਤਾਂ ਉਹ ਜੀ ਜੀਉਂਦੇ ਹੀ ਮੋਖਸ਼ ਹੋ ਜਾਂਦਾ ਹੈ।  

ਉੱਤਰ: ਭੈ ਕਾ (ਸੰਜਮੁ) ਪਥੁ ਧਾਰਨਾ ਜੋ ਕਰੇ ਔ ਦਾਰੂ ਪ੍ਰੇਮ ਵਾ ਗਿਆਨ ਕਾ ਲਾਏ ਇਸ ਪ੍ਰਕਾਰ ਜੀਵਨ ਮੁਕਤ ਹੋਵੇ ਭਾਵ ਜੀਵੱਤ ਭਾਵ ਰੋਗ ਦੂਰ ਹੋਤਾ ਹੈ॥


ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ  

अनदिनु गुण गावै सुख सहजे बिखु भवजलु नामि तरेइ ॥  

An▫ḏin guṇ gāvai sukẖ sėhje bikẖ bẖavjal nām ṯare▫e.  

night and day, he sings the Glorious Praises of the Lord. In celestial peace and poise, he crosses over the poisonous, terrifying world-ocean, through the Naam, the Name of the Lord.  

ਰਾਤ ਦਿਨ ਉਹ ਆਰਾਮ ਨਾਲ ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੇ ਨਾਮ ਦੇ ਰਾਹੀਂ ਜ਼ਹਿਰੀਲੇ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।  

ਜੇ ਰਾਤ ਦਿਨ ਭਗਵੰਤ ਕੇ ਗੁਨ ਗਾਵੇ ਤਾਂ ਸਹਿਜੇ ਹੀ ਸੁਖ ਪ੍ਰਾਪਤਿ ਹੋਵੇ ਹੈ ਅਰ ਜੋ ਸੰਸਾਰ ਬਿਖ ਰੂਪ ਸਮੰੁਦਰ ਹੈ ਨਾਮ ਜਪ ਕਰ ਤਿਸ ਸੇ ਤਰੀਤਾ ਹੈ॥ ਪ੍ਰਸਨ॥ ਮੁਕਤੀ ਕੈਸੇ ਪਾਈਤੀ ਹੈ? ਉਤ੍ਰ॥


ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥  

नानक गुरमुखि पाईऐ जा कउ नदरि करेइ ॥३॥  

Nānak gurmukẖ pā▫ī▫ai jā ka▫o naḏar kare▫i. ||3||  

O Nanak, the Gurmukh finds the Lord; he is blessed with His Glance of Grace. ||3||  

ਨਾਨਕ, ਜਿਸ ਉੱਤੇ ਪ੍ਰਭੂ ਰਹਿਮਤ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਉਸ ਨੂੰ ਪਾ ਲੈਂਦਾ ਹੈ।  

ਸ੍ਰੀ ਗੁਰੂ ਜੀ ਕਹਿਤੇ ਹੈਂ ਗੁਰੋਂ ਦ੍ਵਾਰੇ ਮੁਕਤੀ ਪਾਈਤੀ ਹੈ ਗੁਰੂ ਤਿਸ ਕੋ ਮਿਲਤੇ ਹੈਂ ਜਿਸ ਕੋ ਵਾਹਿਗੁਰੂ ਕ੍ਰਿਪਾ ਦ੍ਰਿਸਟਿ ਕਰਤੇ ਹੈਂ॥੩॥


ਪਉੜੀ   ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ  

पउड़ी ॥   दूजा भाउ रचाइओनु त्रै गुण वरतारा ॥  

Pa▫oṛī.   Ḏūjā bẖā▫o racẖā▫i▫on ṯarai guṇ varṯārā.  

Pauree:   God created the love of duality, and the three modes which pervade the universe.  

ਪਉੜੀ।   ਸੁਆਮੀ ਨੇ ਦਵੈਤ ਭਾਵ ਪੈਦਾ ਕੀਤਾ ਹੈ ਅਤੇ ਪ੍ਰਾਨੀ ਤਿੰਨਾਂ ਅਵਸਥਾਵਾਂ ਅੰਦਰ ਖੱਚਤ ਹੋਏ ਹੋਏ ਹਨ।  

(ਦੂਜਾ ਭਾਉ) ਸੰਸਾਰ ਰਚਾਇਆ ਹੈ ਇਸਦਾ ਤੀਨੋਂ ਗੁਨੋਂ ਮੈਂ ਵਰਤਣਾ ਹੈ॥


ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ  

ब्रहमा बिसनु महेसु उपाइअनु हुकमि कमावनि कारा ॥  

Barahmā bisan mahes upā▫i▫an hukam kamāvan kārā.  

He created Brahma, Vishnu and Shiva, who act according to His Will.  

ਉਸ ਨੇ ਉਤਪਤੀ ਦਾ ਦੇਵਤਾ, ਪਾਲਣਪੋਸ਼ਨ ਦਾ ਦੇਵਤਾ, ਤੇ ਮੌਤ ਦਾ ਦੇਵਤਾ ਪੈਦਾ ਕੀਤੇ ਹਨ, ਜੋ ਉਸ ਦੀ ਰਜ਼ਾ ਅੰਦਰ ਕੰਮ ਕਰਦੇ ਹਨ।  

ਇਨ ਤੀਨੋਂ ਗੁਨੋ ਸੇ ਬ੍ਰਹਮਾ ਬਿਸਨੂ ਔ ਸਿਵਜੀ ਉਤਪਤ ਕੀਏ ਹੈਂ ਵਹੁ ਤੇਰੇ ਹੁਕਮ ਮੈਂ ਕਾਰ ਕਮਾਵਤੇ ਹੈਂ॥


ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ  

पंडित पड़दे जोतकी ना बूझहि बीचारा ॥  

Pandiṯ paṛ▫ḏe joṯkī nā būjẖėh bīcẖārā.  

The Pandits, the religious scholars, and the astrologers study their books, but they do not understand contemplation.  

ਵਿਦਵਾਨ ਅਤੇ ਜੋਤਸ਼ੀ ਆਪਣੀਆਂ ਪੁਸਤਕਾਂ ਵਾਚਦੇ ਹਨ ਪ੍ਰੰਤੂ ਉਹ ਸਾਹਿਬ ਦੇ ਸਿਮਰਨ ਨੂੰ ਅਨੁਭਵ ਨਹੀਂ ਕਰਦੇ।  

ਪੰਡਤ ਔ ਜੋਤਸ਼ੀ ਸਾਸਤ੍ਰ ਪੜਤੇ ਹੈਂ ਔ ਜੋਤਸ਼ ਲਗਾਵਤੇ ਹੈਂ ਹੇ ਭਗਵੰਤ ਤੇਰੇ ਪਾਵਨੇ ਕਾ ਬੀਚਾਰ ਨਹੀਂ ਸਮਝਤੇ ਹੈਂ॥


ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ  

सभु किछु तेरा खेलु है सचु सिरजणहारा ॥  

Sabẖ kicẖẖ ṯerā kẖel hai sacẖ sirjaṇhārā.  

Everything is Your play, O True Creator Lord.  

ਸਮੂਹ ਤੇਰੀ ਨਿਜੱ ਦੀ ਖੇਡ ਹੀ ਹੈ, ਹੇ ਮੇਰੇ ਸੱਚੇ ਕਰਤਾਰ।  

ਹੇ ਸਚੇ ਸਿਰਜਨਹਾਰ ਵਾਹਿਗੁਰੂ ਸਭ ਕੁਛ ਤੇਰਾ ਹੀ ਖੇਲ ਕੀਆ ਹੂਆ ਹੈ॥


ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥  

जिसु भावै तिसु बखसि लैहि सचि सबदि समाई ॥४॥  

Jis bẖāvai ṯis bakẖas laihi sacẖ sabaḏ samā▫ī. ||4||  

As it pleases You, You bless us with forgiveness, and merge us in the True Word of the Shabad. ||4||  

ਜਿਸ ਨੂੰ ਤੂੰ ਚਾਹੀਦਾ ਹੈ ਉਸ ਨੂੰ ਤੂੰ ਮਾਫ ਕਰ ਦਿੰਦਾ ਹੈਂ ਅਤੇ ਉਹ ਤੇਰੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।  

ਜਿਸਕੋ ਤੂੰ ਚਾਹੁਤਾ ਹੈਂ ਤਿਸ ਕੋ ਤੂੰ ਬਖਸ ਲੇਤਾ ਹੈਂ ਪਰੰਤੂ ਤੇਰੇ ਮੈਂ ਸਚੇ ਉਪਦੇਸ ਕਰ ਸਮਾਈ ਹੋਤੀ ਹੈ॥੪॥


ਸਲੋਕੁ ਮਃ   ਮਨ ਕਾ ਝੂਠਾ ਝੂਠੁ ਕਮਾਵੈ   ਮਾਇਆ ਨੋ ਫਿਰੈ ਤਪਾ ਸਦਾਵੈ  

सलोकु मः ३ ॥   मन का झूठा झूठु कमावै ॥   माइआ नो फिरै तपा सदावै ॥  

Salok mėhlā 3.   Man kā jẖūṯẖā jẖūṯẖ kamāvai.   Mā▫i▫ā no firai ṯapā saḏāvai.  

Shalok, Third Mehl:   The man of false mind practices falsehood.   He runs after Maya, and yet pretends to be a man of disciplined meditation.  

ਸਲੋਕ ਤੀਜੀ ਪਾਤਸ਼ਾਹੀ।   ਚਿੱਤ ਦਾ ਕੂੜ, ਕੂੜ ਦੀ ਕਮਾਈ ਕਰਦਾ ਹੈ।   ਉਹ ਧਨ ਦੌਲਤ ਪਿੱਛੇ ਦੌੜਦਾ ਫਿਰਦਾ ਹੈ ਅਤੇ ਆਪਣੇ ਆਪ ਨੂੰ ਤਪੱਸਵੀ ਅਖਵਾਉਂਦਾ ਹੈ।  

ਪਾਖੰਡ ਕੀ ਨਿਖੇਧੀ ਕਰਤੇ ਹੈਂ॥ ਮਨ ਕਾ ਜੋ ਝੂਠਾ ਹੈ ਸੋ ਸਰੀਰ ਕਰਕੇ ਭੀ ਝੂਠ ਕਮਾਵਤਾ ਹੈ ਮਾਯਾ ਕੇ ਲੀਏ ਫਿਰਤਾ ਹੈ ਤਪਾ ਸਦਾਵਤਾ ਹੈ ਭਾਵ ਤਪੀ ਕੋ ਲੋਭ ਨ ਚਾਹੀਏ॥


ਭਰਮੇ ਭੂਲਾ ਸਭਿ ਤੀਰਥ ਗਹੈ   ਓਹੁ ਤਪਾ ਕੈਸੇ ਪਰਮ ਗਤਿ ਲਹੈ  

भरमे भूला सभि तीरथ गहै ॥   ओहु तपा कैसे परम गति लहै ॥  

Bẖarme bẖūlā sabẖ ṯirath gahai.   Oh ṯapā kaise param gaṯ lahai.  

Deluded by doubt, he visits all the sacred shrines of pilgrimage.   How can such a man of disciplined meditation attain the supreme status?  

ਸੰਦੇਹ ਦਾ ਬਹਿਕਾਇਆ ਹੋਇਆ ਉਹ ਸਾਰਿਆਂ ਧਰਮ-ਅਸਥਾਨਾਂ ਤੇ ਰਟਨ ਕਰਦਾ ਹੈ।   ਐਸਾ ਤਪਸਵੀ ਮਹਾਨ ਮਰਤਬੇ ਨੂੰ ਕਿਰ ਤਰ੍ਹਾਂ ਪਾ ਸਕਦਾ ਹੈ?  

ਜੇ ਭਰਮ ਮੈਂ ਭੂਲਾ ਹੂਆ ਸਭ ਤੀਰਥੋਂ ਕੀ ਯਾਤ੍ਰਾ ਕੋ (ਗਹੈ) ਅੰਗੀਕਾਰ ਕਰੇ ਵਹੁ ਤਪਾ ਕਿਸ ਪ੍ਰਕਾਰ (ਪਰਮ ਗਤਿ) ਮੁਕਤੀ ਕੋ (ਲਹੈ) ਪ੍ਰਾਪਤਿ ਹੋਵੇਗਾ॥


ਗੁਰ ਪਰਸਾਦੀ ਕੋ ਸਚੁ ਕਮਾਵੈ   ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥  

गुर परसादी को सचु कमावै ॥   नानक सो तपा मोखंतरु पावै ॥१॥  

Gur parsādī ko sacẖ kamāvai.   Nānak so ṯapā mokẖanṯar pāvai. ||1||  

By Guru's Grace, one lives the Truth.   O Nanak, such a man of disciplined meditation attains liberation. ||1||  

ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਤਪੱਸਵੀ ਹੀ ਸੱਚ ਦੀ ਕਮਾਈ ਕਰਦਾ ਹੈ।   ਨਾਨਕ, ਐਸਾ ਤਪੱਸਵੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ।  

ਗੁਰੋਂ ਕੀ ਕ੍ਰਿਪਾ ਕਰਕੇ ਜੋ ਸਚ ਕੋ ਕਮਾਵੈ ਸ੍ਰੀ ਗੁਰੂ ਜੀ ਕਹਿਤੇ ਹੈਂ ਸੋ ਤਪਾ ਭੇਦ ਕੀ ਨਿਵਰਤੀ ਰੂਪੀ ਮੁਕਤੀ ਕੋ ਅੰਦਰੋਂ ਹੀ ਪਾਵਤਾ ਹੈ॥


ਮਃ   ਸੋ ਤਪਾ ਜਿ ਇਹੁ ਤਪੁ ਘਾਲੇ   ਸਤਿਗੁਰ ਨੋ ਮਿਲੈ ਸਬਦੁ ਸਮਾਲੇ  

मः ३ ॥   सो तपा जि इहु तपु घाले ॥   सतिगुर नो मिलै सबदु समाले ॥  

Mėhlā 3.   So ṯapā jė ih ṯap gẖāle.   Saṯgur no milai sabaḏ samāle.  

Third Mehl:   He alone is a man of disciplined meditation, who practices this self-discipline.   Meeting with the True Guru, he contemplates the Word of the Shabad.  

ਤੀਜੀ ਪਾਤਸ਼ਾਹੀ।   ਕੇਵਲ ਉਹ ਹੀ ਤਪੱਸਵੀ ਹੈ ਜੋ ਇਹ ਤਪੱਸਿਆ ਕਮਾਉਂਦਾ ਹੈ।   ਸੱਚੇ ਗੁਰਾਂ ਨੂੰ ਮਿਲ ਕੇ ਉਹ ਨਾਮ ਦਾ ਸਿਮਰਨ ਕਰਦਾ ਹੈ।  

ਤਪਾ ਤੋ ਸੋ ਹੈ ਜੋ ਇਸ ਪ੍ਰਕਾਰ ਤਪ ਕਰੇ ਸਤਿਗੁਰੋਂ ਕੋ ਮਿਲਕੈ ਉਪਦੇਸ਼ ਕੋ ਰਿਦੇ ਮੇਂ ਸੰਭਾਲੇ ਅਰਥਾਤ ਮਨਨ ਕਰੇ॥


ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ   ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥  

सतिगुर की सेवा इहु तपु परवाणु ॥   नानक सो तपा दरगहि पावै माणु ॥२॥  

Saṯgur kī sevā ih ṯap parvāṇ.   Nānak so ṯapā ḏargahi pāvai māṇ. ||2||  

Serving the True Guru - this is the only acceptable disciplined meditation.   O Nanak, such a man of disciplined meditation is honored in the Court of the Lord. ||2||  

ਸੱਚੇ ਗੁਰਾਂ ਦੀ ਟਹਿਲ ਸੇਵਾ ਕੇਵਲ ਇਹ ਤਪਸਿਆ ਹੀ ਕਬੂਲ ਪੈਂਦੀ ਹੈ।   ਨਾਨਕ ਐਹੋ ਜੇਹਾ ਤਪੱਸਵੀ, ਸਾਈਂ ਦੇ ਦਰਬਾਰ ਅੰਦਰ ਪਤਿ ਆਬਰੂ ਪਾਉਂਦਾ ਹੈ।  

ਅਰਥ: ਜੋ ਮਨੁੱਖ ਸਤਿਗੁਰੂ ਨੂੰ ਮਿਲਦਾ ਹੈ (ਗੁਰੂ ਦੀ ਸਰਣ ਪੈਂਦਾ ਹੈ) ਤੇ ਗੁਰੂ ਦਾ ਸ਼ਬਦ (ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ, ਜੋ ਮਨੁੱਖ ਇਹ ਤਪ ਕਮਾਂਦਾ ਹੈ ਉਹ (ਅਸਲ) ਤਪਾ ਹੈ। ਸਤਿਗੁਰ ਦੀ (ਦੱਸੀ ਹੋਈ) ਕਾਰ ਕਰਨੀ; ਇਹ ਤਪ (ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੈ; ਹੇ ਨਾਨਕ! ਇਹ ਤਪ ਕਰਨ ਵਾਲਾ ਤਪਾ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੨॥


ਪਉੜੀ   ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ  

पउड़ी ॥   राति दिनसु उपाइअनु संसार की वरतणि ॥  

Pa▫oṛī.   Rāṯ ḏinas upā▫i▫an sansār kī varṯaṇ.  

Pauree:   He created the night and the day, for the activities of the world.  

ਪਉੜੀ।   ਦੁਨੀਆ ਦੇ ਅਮਲ ਕਮਾਉਣ ਲਈ ਸੁਆਮੀ ਨੇ ਰਾਤ ਅਤੇ ਦਿਨ ਰਚੇ ਹਨ।  

ਹੇ ਵਾਹਿਗੁਰੂ ਤੈਨੇ ਰਾਤ ਦਿਨ ਉਤਪੰਨ ਕੀਏ ਹੈਂ ਜਿਸ ਮੈਂ ਸੰਸਾਰ ਕੀ ਵਰਤਨ ਹੋ ਰਹੀ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits