Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ  

सतिगुरु पुरखु जि बोलिआ गुरसिखा मंनि लई रजाइ जीउ ॥  

Saṯgur purakẖ jė boli▫ā gursikẖā man la▫ī rajā▫e jī▫o.  

As spoke the Divine True Guru, so the Gursikhs obeyed his will.  

ਸਤਿਗੁਰੁ ਪੁਰਖੁ = ਪੂਰਾ ਗੁਰੂ, ਗੁਰੂ ਅਮਰਦਾਸ। ਰਜਾਇ = (ਗੁਰੂ ਦਾ) ਹੁਕਮ।
ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ।


ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ  

मोहरी पुतु सनमुखु होइआ रामदासै पैरी पाइ जीउ ॥  

Mohrī puṯ sanmukẖ ho▫i▫ā Rāmḏāsai pairī pā▫e jī▫o.  

His son Mohri became obedient to him and he made him fall at the feet of Ramdas.  

ਰਾਮਦਾਸੈ ਪੈਰੀ = ਗੁਰੂ ਰਾਮਦਾਸ ਜੀ ਦੇ ਚਰਨਾਂ ਤੇ। ਪਾਇ = ਪੈ ਕੇ। ਸਨਮੁਖੁ ਹੋਇਆ = (ਗੁਰੂ ਅਮਰਦਾਸ ਜੀ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਖਲੋਤਾ।
(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।


ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ  

सभ पवै पैरी सतिगुरू केरी जिथै गुरू आपु रखिआ ॥  

Sabẖ pavai pairī saṯgurū kerī jithai gurū āp rakẖi▫ā.  

Then all fell at the feet of the True Guru, where the Guru had enshrined his spirit.  

ਸਭ = ਸਾਰੀ ਲੋਕਾਈ। ਕੇਰੀ = ਦੀ। ਸਤਿਗੁਰੂ ਕੇਰੀ = ਗੁਰੂ ਰਾਮਦਾਸ ਜੀ ਦੀ। ਜਿਥੈ = ਕਿਉਂਕਿ ਓਥੇ, ਕਿਉਂਕਿ ਗੁਰੂ ਰਾਮਦਾਸ ਜੀ ਵਿਚ। ਆਪੁ = (ਗੁਰੂ ਅਮਰਦਾਸ ਜੀ ਨੇ) ਆਪਣੇ ਆਪ ਨੂੰ, ਆਪਣਾ ਆਤਮਾ।
ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ।


ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ  

कोई करि बखीली निवै नाही फिरि सतिगुरू आणि निवाइआ ॥  

Ko▫ī kar bakẖīlī nivai nāhī fir saṯgurū āṇ nivā▫i▫ā.  

If anyone, through spite bowed not; Him the True Guru afterwards brought to bow before Ramdas.  

ਬਖੀਲੀ = ਨਿੰਦਾ। ਆਣਿ = ਲਿਆ ਕੇ।
ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।


ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ  

हरि गुरहि भाणा दीई वडिआई धुरि लिखिआ लेखु रजाइ जीउ ॥  

Har gurėh bẖāṇā ḏī▫ī vadi▫ā▫ī ḏẖur likẖi▫ā lekẖ rajā▫e jī▫o.  

It pleased the Guru-God to bestow magnificence on Ramdas, Such was the pre-ordained writ of the Lord of will.  

ਗੁਰਹਿ ਭਾਣਾ = ਗੁਰੂ (ਅਮਰਦਾਸ ਜੀ ਨੂੰ) ਚੰਗਾ ਲੱਗਾ। ਦੀਈ = ਦਿੱਤੀ (ਗੁਰੂ ਰਾਮਦਾਸ ਜੀ ਨੂੰ)। ਲੇਖੁ ਰਜਾਇ = ਅਕਾਲ ਪੁਰਖ ਦਾ ਹੁਕਮ।
ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;


ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥  

कहै सुंदरु सुणहु संतहु सभु जगतु पैरी पाइ जीउ ॥६॥१॥  

Kahai sunḏar suṇhu sanṯahu sabẖ jagaṯ pairī pā▫e jī▫o. ||6||1||  

Says Sunder: hearken, o saints, the whole world fell at Ramdas' feet.  

ਪੈਰੀ ਪਾਇ = (ਗੁਰੂ ਰਾਮਦਾਸ ਜੀ ਦੇ) ਪੈਰਾਂ ਉੱਤੇ ਪਿਆ।੬ ॥੬॥੧॥
ਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥


ਰਾਮਕਲੀ ਮਹਲਾ ਛੰਤ  

रामकली महला ५ छंत  

Rāmkalī mėhlā 5 cẖẖanṯ  

Ramkali 5th Guru. Chhant.  

xxx
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

There is but One God. By True Guru's grace, He is obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ  

साजनड़ा मेरा साजनड़ा निकटि खलोइअड़ा मेरा साजनड़ा ॥  

Sājanṛā merā sājanṛā nikat kẖalo▫i▫aṛā merā sājanṛā.  

Friend, my Friend, standing close to me is my Friend.  

ਸਾਜਨੜਾ = ਪਿਆਰਾ ਸੱਜਣ। ਨਿਕਟਿ = ਨੇੜੇ, ਕੋਲ, ਅੰਗ-ਸੰਗ। ਖਲੋਇਅੜਾ = ਖਲੋਤਾ ਹੋਇਆ ਹੈ।
ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ।


ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ  

जानीअड़ा हरि जानीअड़ा नैण अलोइअड़ा हरि जानीअड़ा ॥  

Jānī▫aṛā har jānī▫aṛā naiṇ alo▫i▫aṛā har jānī▫aṛā.  

My Beloved, God my Beloved, with mine eyes, I have seen God, my Beloved.  

ਜਾਨੀ = ਜਿੰਦ ਦਾ ਮਾਲਕ, ਜਿੰਦ ਤੋਂ ਭੀ ਪਿਆਰਾ। ਜਾਨੀਅੜਾ = ਜਿੰਦ ਤੋਂ ਭੀ ਬਹੁਤ ਪਿਆਰਾ। ਨੈਣ = ਅੱਖਾਂ ਨਾਲ। ਅਲੋਇਅੜਾ = ਵੇਖ ਲਿਆ ਹੈ।
ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ।


ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ  

नैण अलोइआ घटि घटि सोइआ अति अम्रित प्रिअ गूड़ा ॥  

Naiṇ alo▫i▫ā gẖat gẖat so▫i▫ā aṯ amriṯ pari▫a gūṛā.  

With mine eyes I have seen my supremely Sweet, Profound Beloved reclining on the couch of every heart.  

ਘਟਿ = ਹਿਰਦੇ ਵਿਚ, ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਸੋਇਆ = ਸੁੱਤਾ ਹੋਇਆ, ਗੁਪਤ ਵੱਸ ਰਿਹਾ ਹੈ। ਅਤਿ = ਬਹੁਤ। ਅੰਮ੍ਰਿਤ = ਅਮਰ ਜੀਵਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਪ੍ਰਿਅ = ਪਿਆਰਾ। ਗੂੜਾ = ਬਹੁਤ। ਪ੍ਰਿਅ ਗੂੜਾ = ਬਹੁਤ ਪਿਆਰਾ, ਗੂੜ੍ਹਾ ਮਿੱਤਰ।
ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ।


ਨਾਲਿ ਹੋਵੰਦਾ ਲਹਿ ਸਕੰਦਾ ਸੁਆਉ ਜਾਣੈ ਮੂੜਾ  

नालि होवंदा लहि न सकंदा सुआउ न जाणै मूड़ा ॥  

Nāl hovanḏā lėh na sakanḏā su▫ā▫o na jāṇai mūṛā.  

The Lord is with all, but the mortal can find Him not, His relishes fool knows not.  

ਹੋਵੰਦਾ = ਹੁੰਦਾ, ਵੱਸਦਾ। ਲਹਿ = ਲੱਭਿ। ਸੁਆਉ = ਸੁਆਦ, ਆਨੰਦ। ਮੂੜ = ਮੂੜ੍ਹ, ਮੂਰਖ।
ਪਰ, ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ।


ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਜਾਈ ਭਰਮ ਧੜਾ  

माइआ मदि माता होछी बाता मिलणु न जाई भरम धड़ा ॥  

Mā▫i▫ā maḏ māṯā hocẖẖī bāṯā milaṇ na jā▫ī bẖaram ḏẖaṛā.  

Inebriated with the ego of riches, he talks of trivial things and siding with illusion, he can meet not with his Lord.  

ਮਦਿ = ਮਦ ਵਿਚ, ਨਸ਼ੇ ਵਿਚ। ਮਾਤਾ = ਮਸਤ। ਹੋਛੀ ਬਾਤਾ = ਥੋੜ-ਵਿਤੀਆਂ ਗੱਲਾਂ। ਧੜਾ = ਪੱਖ, ਪ੍ਰਭਾਵ। ਭਰਮ = ਭਟਕਣਾ। ਭਰਮ ਧੜਾ = ਭਰਮ ਦਾ ਪ੍ਰਭਾਵ (ਹੋਣ ਦੇ ਕਾਰਨ)।
ਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ।


ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥  

कहु नानक गुर बिनु नाही सूझै हरि साजनु सभ कै निकटि खड़ा ॥१॥  

Kaho Nānak gur bin nāhī sūjẖai har sājan sabẖ kai nikat kẖaṛā. ||1||  

Says Nanak, without the Guru man can behold not God, the Friend, standing near all.  

ਨਾਨਕ = ਹੇ ਨਾਨਕ! ਸੂਝੈ = ਸੁੱਝਦਾ, ਦਿੱਸਦਾ। ਸਭ ਕੈ ਨਿਕਟਿ = ਸਭ ਜੀਵਾਂ ਦੇ ਨੇੜੇ। ਖੜਾ = ਖਲੋਤਾ ਹੈ ॥੧॥
ਹੇ ਨਾਨਕ! ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ ॥੧॥


ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ  

गोबिंदा मेरे गोबिंदा प्राण अधारा मेरे गोबिंदा ॥  

Gobinḏā mere gobinḏā parāṇ aḏẖārā mere gobinḏā.  

O Lord, O my Lord, Thou art the support of my life-breath.  

ਗੋਬਿੰਦਾ = ਹੇ ਗੋਬਿੰਦ! ਪ੍ਰਾਣ ਅਧਾਰਾ = ਹੇ ਮੇਰੀ ਜ਼ਿੰਦਗੀ ਦੇ ਆਸਰੇ!
ਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ!


ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ  

किरपाला मेरे किरपाला दान दातारा मेरे किरपाला ॥  

Kirpālā mere kirpālā ḏān ḏāṯārā mere kirpālā.  

O Merciful Master; O my Merciful Master, the giver of gifts art Thou, O my Merciful Master.  

ਕਿਰਪਾਲਾ = ਹੇ ਦਇਆ ਦੇ ਘਰ!
ਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ!


ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ  

दान दातारा अपर अपारा घट घट अंतरि सोहनिआ ॥  

Ḏān ḏāṯārā apar apārā gẖat gẖat anṯar sohni▫ā.  

God, the Giver of gifts, is infinite and lllimitable and looks beauteous in every heart.  

ਅਪਰ ਅਪਾਰਾ = ਹੇ ਬੇਅੰਤ! ਘਟ ਘਟ ਅੰਤਰਿ = ਹਰੇਕ ਘਟ ਵਿਚ।
ਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ!


ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ  

इक दासी धारी सबल पसारी जीअ जंत लै मोहनिआ ॥  

Ik ḏāsī ḏẖārī sabal pasārī jī▫a janṯ lai mohni▫ā.  

He has created mammon, His hand-maiden, which is powerfully affecting all and which has bewitched the sentient beings.  

ਦਾਸੀ = ਸੇਵਕਾ, ਮਾਇਆ। ਧਾਰੀ = ਬਣਾਈ। ਸਬਲ = ਬਲ ਵਾਲੀ। ਪਸਾਰੀ = ਖਿਲਾਰਾ ਖਿਲਾਰਿਆ। ਲੈ = ਲੈ ਕੇ, ਵੱਸ ਵਿਚ ਕਰ ਕੇ। ਮੋਹਨਿਆ = ਮੋਹ ਲਏ।
ਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ।


ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ  

जिस नो राखै सो सचु भाखै गुर का सबदु बीचारा ॥  

Jis no rākẖai so sacẖ bẖākẖai gur kā sabaḏ bīcẖārā.  

He, whom the Lord saves, utters the True Name and reflects on the Guru's word.  

ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਸਚੁ = ਸਦਾ-ਥਿਰ ਹਰਿ-ਨਾਮ।
ਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ।


ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥  

कहु नानक जो प्रभ कउ भाणा तिस ही कउ प्रभु पिआरा ॥२॥  

Kaho Nānak jo parabẖ ka▫o bẖāṇā ṯis hī ka▫o parabẖ pi▫ārā. ||2||  

Says Nanak, he who is pleasing to the Lord; to him the Lord seems sweet.  

ਕਉ = ਨੂੰ। ਭਾਣਾ = ਚੰਗਾ ਲੱਗਾ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ॥੨॥
ਹੇ ਨਾਨਕ! ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ ॥੨॥


ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ  

माणो प्रभ माणो मेरे प्रभ का माणो ॥  

Māṇo parabẖ māṇo mere parabẖ kā māṇo.  

I take pride, I take pride on the Lord, and on my Lord take I pride.  

ਮਾਣੋ = ਮਾਣੁ, ਫ਼ਖ਼ਰ।
(ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ,


ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ  

जाणो प्रभु जाणो सुआमी सुघड़ु सुजाणो ॥  

Jāṇo parabẖ jāṇo su▫āmī sugẖaṛ sujāṇo.  

All-wise, All-wise is the Lord and my Lord is Accomplished and All-wise.  

ਜਾਣੋ = ਜਾਣੁ, ਸੁਜਾਨ। ਸੁਘੜੁ = ਸੁ-ਘੜੁ, ਸੋਹਣੀ ਘਾੜਤ ਵਾਲਾ, ਸਿਆਣਾ।
ਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ।


ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ  

सुघड़ सुजाना सद परधाना अम्रितु हरि का नामा ॥  

Sugẖaṛ sujānā saḏ parḏẖānā amriṯ har kā nāmā.  

The Lord is Wise, Omniscient and ever supreme Nectar-sweet is His Name.  

ਸਦ = ਸਦਾ। ਪਰਧਾਨਾ = ਮੰਨਿਆ ਪਰਮੰਨਿਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
ਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।


ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ  

चाखि अघाणे सारिगपाणे जिन कै भाग मथाना ॥  

Cẖākẖ agẖāṇe sārigpāṇe jin kai bẖāg mathānā.  

They, who have good destiny recorded on their brow, remain sated, quaffing the Name of the Earth-sustainer.  

ਚਾਖਿ = ਚੱਖ ਕੇ। ਅਘਾਣੇ = ਰੱਜ ਜਾਂਦੇ ਹਨ। ਸਾਰਿਗਪਾਣੇ = {ਸਾਰਿਗ = ਧਨੁਖ। ਪਾਣਿ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ} ਪਰਮਾਤਮਾ। ਜਿਨ ਕੈ ਮਥਾਨਾ = ਜਿਨ੍ਹਾਂ ਦੇ ਮੱਥੇ ਉਤੇ।
ਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ।


ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ  

तिन ही पाइआ तिनहि धिआइआ सगल तिसै का माणो ॥  

Ŧin hī pā▫i▫ā ṯinėh ḏẖi▫ā▫i▫ā sagal ṯisai kā māṇo.  

They contemplate the Lord and they alone obtain Him. Their entire pride rests in Him.  

ਸਗਲ = ਸਭ ਜੀਵਾਂ ਨੂੰ।
ਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ। ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ।


ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥  

कहु नानक थिरु तखति निवासी सचु तिसै दीबाणो ॥३॥  

Kaho Nānak thir ṯakẖaṯ nivāsī sacẖ ṯisai ḏībāṇo. ||3||  

Says Nanak, the Lord is seated on His ever-stable throne and true is His court.  

ਥਿਰੁ = ਸਦਾ ਕਾਇਮ ਰਹਿਣ ਵਾਲਾ। ਤਖਤਿ = ਤਖ਼ਤ ਉਤੇ। ਤਿਸੈ = ਉਸ ਦਾ ਹੀ। ਦੀਬਾਣੋ = ਦੀਬਾਣੁ ਦਰਬਾਰ, ਕਚਹਿਰੀ ॥੩॥
ਹੇ ਨਾਨਕ! ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ॥੩॥


ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ  

मंगला हरि मंगला मेरे प्रभ कै सुणीऐ मंगला ॥  

Manglā har manglā mere parabẖ kai suṇī▫ai manglā.  

The song of bliss, in my Master's mansion is heard the song of eternal bliss.  

ਮੰਗਲਾ = ਮੰਗਲ, ਖ਼ੁਸ਼ੀ। ਮੇਰੇ ਪ੍ਰਭ ਕੈ = ਮੇਰੇ ਪ੍ਰਭੂ ਦੇ ਘਰ ਵਿਚ। ਸੁਣੀਐ = ਸੁਣਿਆ ਜਾਂਦਾ ਹੈ, ਸੰਤ ਜਨ ਆਖਦੇ ਹਨ ਕਿ।
ਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ।


ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ  

सोहिलड़ा प्रभ सोहिलड़ा अनहद धुनीऐ सोहिलड़ा ॥  

Sohilṛā parabẖ sohilṛā anhaḏ ḏẖunī▫ai sohilṛā.  

The praise, the Lord's praise, incessantly resounds my Lord's praise.  

ਸੋਹਿਲੜਾ = ਮਿੱਠਾ ਸੋਹਿਲਾ, ਸਿਫਤਿ-ਸਾਲਾਹ ਦਾ ਮਿੱਠਾ ਗੀਤ, ਖ਼ੁਸ਼ੀ ਦਾ ਮਿੱਠਾ ਗੀਤ। ਅਨਹਦ {अनहत} ਬਿਨਾ ਵਜਾਏ ਵੱਜਣ ਵਾਲਾ, ਇਕ-ਰਸ। ਧੁਨੀਐ = ਧੁਨਿ ਵਾਲਾ, ਸੁਰ ਵਾਲਾ।
ਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ।


ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ  

अनहद वाजे सबद अगाजे नित नित जिसहि वधाई ॥  

Anhaḏ vāje sabaḏ agāje niṯ niṯ jisahi vaḏẖā▫ī.  

Such is the Lord's mansion, where the melody of the musical instruments spontaneously rings and rejoicing takes place for ever.  

ਅਨਹਦ ਵਾਜੇ ਸਬਦ = ਸਬਦ ਦੇ ਅਨਹਦ ਵਾਜੇ, ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ। ਅਗਾਜੇ = ਗੱਜ ਰਹੇ ਹਨ, ਜ਼ੋਰ ਨਾਲ ਵੱਜ ਰਹੇ ਹਨ। ਜਿਸਹਿ = ਜਿਸ ਪਰਮਾਤਮਾ ਦੀ। ਵਧਾਈ = ਚੜ੍ਹਦੀ ਕਲਾ।
ਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।


ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਆਵੈ ਜਾਈ  

सो प्रभु धिआईऐ सभु किछु पाईऐ मरै न आवै जाई ॥  

So parabẖ ḏẖi▫ā▫ī▫ai sabẖ kicẖẖ pā▫ī▫ai marai na āvai jā▫ī.  

Contemplating that Lord, every thing is obtained. He does not die or come and go.  

ਨ ਆਵੈ ਜਾਈ = ਨ ਆਵੈ ਨ ਜਾਈ, ਨਾਹ ਜੰਮਦਾ ਹੈ ਨਾਹ ਮਰਦਾ ਹੈ। ਸਭੁ ਕਿਛੁ = ਹਰੇਕ ਚੀਜ਼।
ਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ।


ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ  

चूकी पिआसा पूरन आसा गुरमुखि मिलु निरगुनीऐ ॥  

Cẖūkī pi▫āsā pūran āsā gurmukẖ mil nirgunī▫ai.  

Meeting with the absolute Lord, by Guru's grace, thirst is quenched and hopes are realised.  

ਚੂਕੀ = ਮੁੱਕ ਗਈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਿਲੁ = ਮੇਲ ਕਰ। ਨਿਰਗੁਨੀਐ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਨੂੰ।
(ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ। (ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ।


ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥  

कहु नानक घरि प्रभ मेरे कै नित नित मंगलु सुनीऐ ॥४॥१॥  

Kaho Nānak gẖar parabẖ mere kai niṯ niṯ mangal sunī▫ai. ||4||1||  

Says Nanak, in the home of my Lord, songs of rejoicing are heard for ever and aye.  

xxx॥੪॥੧॥
ਹੇ ਨਾਨਕ! (ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ ॥੪॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits